.

ਸੌ ਵਿਚੋਂ ਨੜਿਨਵੇਂ ਬੇਈਮਾਨ ਫਿਰ ਵੀ ਸਾਡਾ ਪੰਥ ਮਹਾਨ!

ਇੰਡੀਆ ਵਿੱਚ ਕੁਰੱਪਸ਼ਨ ਅਤੇ ਬੇਈਮਾਨੀ ਕਰਕੇ ਇੱਕ ਮੁਹਾਵਰਾ ਆਮ ਪ੍ਰਚੱਲਤ ਹੈ ਕਿ, 100 ਵਿਚੋਂ 99 ਬੇਈਮਾਨ ਫਿਰ ਵੀ ਸਾਡਾ ਦੇਸ਼ ਮਹਾਨ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਨਾ ਹੀ ਕੋਈ ਮੁਨਕਰ ਹੋ ਸਕਦਾ ਹੈ ਕਿ ਇੰਡੀਆ ਕੁਰੱਪਸ਼ਨ ਅਤੇ ਬੇਈਮਾਨੀ ਵਾਲੇ ਮੁਖ ਦੇਸ਼ਾਂ ਵਿੱਚ ਗਿਣਿਆਂ ਜਾਂਦਾ ਹੈ। ਇਸ ਦੀ ਤਾਜਾ ਮਿਸਾਲ ਸਾਰੀ ਦੁਨੀਆ ਦੇ ਸਾਹਮਣੇ ਹੈ। ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਖਾਸ ਕਰਕੇ ਕਨੇਡਾ ਨੇ ਇੰਡੀਆ ਤੋਂ ਸਿੱਧੀਆਂ ਫਲਾਈਟਾਂ ਤੇ ਪਬੰਦੀ ਲਾਈ ਹੋਈ ਹੈ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਵੈਕਸੀਨ ਦੇ ਟੀਕੇ ਅਤੇ ਟੈਸਟਾਂ ਤੇ ਇੰਡੀਆ ਤੇ ਇਤਨਾ ਯਕੀਨ ਨਹੀਂ ਹੈ ਜਿਤਨਾ ਹੋਰ ਦੇਸ਼ਾਂ ਤੇ ਹੈ। ਇਹ ਤਾਂ ਹੋ ਗਈ ਇੰਡੀਆ ਦੀ ਗੱਲ ਅਤੇ ਹੁਣ ਕਰਦੇ ਹਾਂ ਸਿੱਖਾਂ ਦੀ ਗੱਲ। ਸਿੱਖ ਤਾਂ ਹੁਣ ਸਾਰੀ ਦੁਨੀਆ ਦੇ ਵਿੱਚ ਹੀ ਵਸੇ ਹੋਏ ਹਨ, ਸਿਰਫ ਇੰਡੀਆ ਵਿੱਚ ਹੀ ਨਹੀਂ। ਚੰਗੇ ਸਾਫ ਸੁਥਰੇ ਦੇਸ਼ਾਂ ਵਿੱਚ ਰਹਿ ਕੇ ਵੀ ਇਨ੍ਹਾਂ ਦੀ ਮਾਨਸਿਕਤਾ ਵਿੱਚ ਕੋਈ ਤਬਦੀਲੀ ਨਹੀਂ ਆਈ। ਕੋਈ ਵੀ ਇਨਸਾਨ ਪਰਫੈਕਟ ਨਹੀਂ ਹੋ ਸਕਦਾ। ਹਰ ਇੱਕ ਵਿੱਚ ਔਗਣ ਹੁੰਦੇ ਹਨ। ਮੇਰੇ ਵਿੱਚ ਵੀ ਬਥੇਰੇ ਹੋ ਸਕਦੇ ਹਨ। ਪਰ ਜਦੋਂ ਧਰਮ ਦੀ ਗੱਲ ਹੋਵੇ ਤਾਂ ਉਸ ਵੇਲੇ ਤਾਂ ਸੱਚ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਨਹੀਂ। ਧਰਮ ਦੀ ਗੱਲ ਕਰਦੇ ਸਮੇਂ ਇਹ ਦੁਨੀਆ ਦੇ ਸਭ ਤੋਂ ਬੇਈਮਾਨ ਲੋਕ ਸਾਬਤ ਹੁੰਦੇ ਹਨ। ਲਓ ਸੁਣੋਂ ਉਹ ਕਿਵੇਂ?
ਭਿੰਡਰਾਂਵਾਲੇ ਸਾਧ ਨੂੰ ਸਾਰੀ ਦੁਨੀਆ ਦੇ ਸਿੱਖ ਜਾਣਦੇ ਹਨ। ਉਹ ਕਿਤਨਾ ਠੀਕ ਸੀ ਜਾਂ ਕਿਤਨਾ ਗਲਤ? ਉਸ ਨੇ ਪੰਜਾਬ ਦਾ ਅਤੇ ਸਿੱਖਾਂ ਦਾ ਭਲਾ ਕੀਤਾ ਜਾਂ ਨੁਕਸਾਨ? ਇਸ ਬਾਰੇ ਹਰ ਇੱਕ ਦੀ ਆਪਣੀ ਵੱਖਰੀ ਰਾਏ ਹੋ ਸਕਦੀ ਹੈ ਅਤੇ ਇਹ ਰਾਏ ਉਸ ਵਿਆਕਤੀ ਦੀ ਇਮਾਨਦਾਰੀ ਅਤੇ ਪੜ੍ਹੇ ਲਿਖੇ ਵਿਚਾਰਾਂ ਤੇ ਨਿਰਭਰ ਕਰਦੀ ਹੈ। ਜਦੋਂ ਜਾਣ ਬੁੱਝ ਕੇ ਅਤੇ ਬੇਈਮਾਨੀ ਕਰਕੇ ਲੋਕਾਂ ਦੇ ਸਿਰਾਂ ਵਿੱਚ ਗਲਤ ਜਾਣਕਾਰੀ ਭਰੀ ਜਾਂਦੀ ਹੈ ਤਾਂ ਸਮਝ ਲਓ ਕਿ ਇਹ ਲੋਕ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੁਨੀਆ ਭਰ ਦੇ 99% ਤੋਂ ਉਪਰ ਸਿੱਖਾਂ ਨੇ ਸਮਾਜ ਨੂੰ ਗੰਧਲਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਅਤੇ ਹਾਲੇ ਵੀ ਪਾ ਰਹੇ ਹਨ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕ ਇਮਾਨਦਾਰੀ ਨਾਲ ਆਪਣੇ ਅੰਦਰ ਝਾਤੀ ਮਾਰ ਕੇ ਦੱਸਣ ਕਿ ਉਹ ਸਾਧ ਉਥੇ ਲੁਕ ਕੇ ਬੈਠਾ ਜੋ ਕੁੱਝ ਵੀ ਕਰਦਾ ਰਿਹਾ ਹੈ ਉਸ ਬਾਰੇ ਕਿਤਨਾ ਕੁ ਸੱਚ ਲੋਕਾਂ ਨੂੰ ਦੱਸਿਆ ਹੈ। ਜਦੋਂ ਮਿਲਟਰੀ ਨੇ 1984 ਵਿੱਚ ਅਟੈਕ ਕੀਤਾ ਸੀ ਅਤੇ ਉਥੇ ਜੋ ਕੁੱਝ ਵੀ ਹੋਇਆ ਸੀ ਉਸ ਵਾਰੇ ਕਿਤਨਾ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਸੀ ਅਤੇ ਹਾਲੇ ਵੀ ਕਰ ਰਹੇ ਹਨ? ਸੰਨ 1984 ਦੇ ਅਟੈਕ ਬਾਰੇ ਕੁੱਝ ਮਹੀਨੇ ਪਹਿਲਾਂ ਇੱਕ ਹੋਰ ਕਿਤਾਬ ਛਪ ਕੇ ਮਾਰਕੀਟ ਵਿੱਚ ਆਈ ਹੈ ਜੋ ਕਿ ਨ੍ਰਿਪਇੰਦਰ ਰਤਨ ਦੀ ਲਿਖੀ ਹੋਈ ਹੈ ਜਿਹੜਾ ਕਿ ਉਸ ਵੇਲੇ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਸੀ। ਉਸ ਦੀ ਕਿਤਾਬ ਵਿਚੋਂ ਕੁੱਝ ਲੇਖ ਇੱਕ ਅਖਬਾਰ ਵਿੱਚ ਪੜ੍ਹਨ ਨੂੰ ਮਿਲੇ ਸਨ। ਉਸ ਕਿਤਾਬ ਵਿੱਚ ਵੀ ਉਸ ਨੇ ਉਥੇ ਮਰਨ ਵਾਲੇ ਫੌਜੀਆਂ ਦੀ ਗਿਣਤੀ 79 ਲਿਖੀ ਹੈ। ਬ੍ਰਗੇਡੀਅਰ ਓਂਕਾਰ ਸਿੰਘ ਗੁਰਾਇਆ ਨੇ ਇਹ ਗਿਣਤੀ 75 ਦੇ ਕਰੀਬ ਦੱਸੀ ਸੀ। ਕੇ: ਐੱਸ: ਬਰਾੜ ਨੇ ਆਪਣੀ ਅਸਲੀ ਕਿਤਾਬ ਵਿੱਚ ਮਰਨ ਵਾਲੇ ਫੌਜੀਆਂ ਦੀ ਗਿਣਤੀ 83 ਲਿਖੀ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਬਲਿਊ ਸਟਾਰ ਕਾਰਵਾਈ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਦੇ ਮਰਨ ਦੀ ਗਿਣਤੀ 100 ਤੋਂ ਵੀ ਘੱਟ ਸੀ। ਪਰ ਭਿੰਡਰਾਂਵਾਲੇ ਗੁੰਡੇ ਸਾਧ ਦੇ ਬੇਈਮਾਨ ਚੇਲਿਆਂ ਨੇ ਪਤਾ ਕਿਤਨੀ ਲਿਖੀ ਹੈ, ਪੰਦਰਾਂ ਹਜ਼ਾਰ ਤਿੰਨ ਸੌ ਸੱਤ (15307) ਭਿੰਡਰਾਂਵਾਲੇ ਸਾਧ ਦੇ ਬੇਈਮਾਨ ਚੇਲਿਆਂ ਨੇ ਆਪਣੇ ਕੋਲੋਂ ਜਾਹਲੀ ਕਿਤਾਬ ਛਾਪ ਕੇ, ਕੇ: ਐੱਸ: ਬਰਾੜ ਦੇ ਮੂੰਹ ਵਿੱਚ ਪਾਈ ਹੈ ਜਿਸ ਵਿੱਚ ਸ਼ਾਇਦ ਹੀ ਕੋਈ ਗੱਲ ਸੱਚੀ ਹੋਵੇ। ਤਕਰੀਬਨ ਸਾਰੇ ਹੀ ਸਿੱਖਾਂ ਨੇ ਰਲ ਕੇ ਇਸ ਜਾਹਲੀ ਕਿਤਾਬ ਦਾ ਹੀ ਪ੍ਰਚਾਰ ਕੀਤਾ ਹੈ ਭਾਵ ਕਿ ਇਸ ਵਿਚੋਂ ਹੀ ਹਵਾਲੇ ਦਿੱਤੇ ਹਨ। ਇਸ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ। ਜਦੋਂ ਇਹ ਜਾਹਲੀ ਕਿਤਾਬ ਛਪ ਕੇ ਮਾਰਕੀਟ ਵਿੱਚ ਆਈ ਸੀ ਤਾਂ ਪੱਤਰਕਾਰ ਕੰਵਰ ਸੰਧੂ ਨੇ ਕੇ: ਐੱਸ: ਬਰਾੜ ਨਾਲ ਇੰਟਰਵੀਓ ਕਰਕੇ ਇੱਕ ਵੀਡੀਓ ਪਾਈ ਸੀ ਅਤੇ ਇਸ ਕਿਤਾਬ ਨੂੰ ਜਾਹਲੀ ਕਿਹਾ ਸੀ, ਭਾਵ ਕਿ ਇਹ ਉਸ ਦੀ ਲਿਖੀ ਹੋਈ ਨਹੀਂ ਹੈ। ਜਦੋਂ ਕਿਸੇ ਹੋਰ ਖਾਸ ਗੱਲਾਂ ਬਾਰੇ ਵੀਡੀਓ ਵਾਇਰਲ ਹੁੰਦੀਆਂ ਹਨ ਤਾਂ ਇਹ ਕਿਉਂ ਨਹੀਂ ਹੋਈ? ਕਿਉਂਕਿ ਤਕਰੀਬਨ ਸਾਰੇ ਹੀ ਸਿੱਖਾਂ ਦੇ ਮਨ ਕਪਟ ਅਤੇ ਬੇਈਮਾਨੀ ਨਾਲ ਭਰੇ ਹੋਏ ਹਨ। ਇਹ ਚਾਹੁੰਦੇ ਹੀ ਨਹੀਂ ਕਿ ਲੋਕਾਈ ਨੂੰ ਸਚਾਈ ਦਾ ਪਤਾ ਲੱਗੇ। ਇਹ ਧਰਮ ਦੇ ਨਾਮ ਤੇ ਕਪਟ ਅਤੇ ਬੇਈਮਾਨੀ ਕਰਕੇ ਲੋਕਾਂ ਦੇ ਸਿਰਾਂ ਵਿੱਚ ਭਿੰਡਰਾਂਵਾਲੇ ਗੁੰਡੇ ਸਾਧ ਦੀ ਵਡਿਆਈ ਹੀ ਭਰਨਾ ਚਾਹੁੰਦੇ ਹਨ ਇਹ ਉਸ ਨੂੰ ਬਹੁਤ ਹੀ ਵੱਡਾ ਯੋਧਾ ਅਤੇ ਧਰਮੀ ਪੁਰਸ਼ ਬਣਾ ਕੇ ਪੇਸ਼ ਕਰਦੇ ਹਨ। ਹੁਣ ਵੀ ਸਾਰੇ ਇਸੇ ਤਰ੍ਹਾਂ ਹੀ ਕਰ ਰਹੇ ਹਨ। ਇਸੇ ਸਾਲ ਜਨਵਰੀ ਮਹੀਨੇ ਵਿੱਚ ਦੀਪ ਸਿੱਧੂ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਕਿਸੇ ਦੀ ਚੁੱਕ ਵਿੱਚ ਆ ਕੇ ਮੀਡੀਏ ਦੇ ਸਾਹਮਣੇ ਉਸ ਨੇ ਕੁੱਝ ਗੱਲਾਂ ਭਿੰਡਰਾਂਵਾਲੇ ਸਾਧ ਦੇ ਹੱਕ ਵਿੱਚ ਕਹਿ ਦਿੱਤੀਆਂ, ਬਸ ਫਿਰ ਕੀ ਸੀ, ਇੱਕ ਦੂਸਰੇ ਤੋਂ ਮੂਹਰੇ ਹੋ ਕੇ ਅੱਡੀਆਂ ਚੁੱਕ-ਚੁੱਕ ਕੇ ਉਸ ਵੀਡੀਓ ਨੂੰ ਵਾਇਰਲ ਕੀਤਾ। ਉਸ ਦੇ ਹੱਕ ਵਿੱਚ ਪਤਾ ਨਹੀਂ ਕਿਤਨੀਆਂ ਕੁ ਪੋਸਟਾਂ ਪਾਈਆਂ ਹੋਣਗੀਆਂ? ਉਸ ਦੇ ਇੰਟਰਵਿਊ ਲਏ ਗਏ। ਹਰ ਕੋਈ ਇਹੀ ਸੋਚਦਾ ਸੀ ਕਿ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ। ਕਿਉਂਕਿ ਛੇਤੀਂ ਹੀ ਇਨਕਲਾਬ ਆਉਣੇ ਵਾਲਾ ਸੀ। ਇਨਕਲਾਬ ਦਾ ਤਾਂ ਪਤਾ ਨਹੀਂ ਕਿ ਹੁਣ ਕਿੱਥੇ ਚਲੇ ਗਿਆ, ਪਰ ਕਹਿੰਦੇ ਕਿ ਉਸ ਦੀਪ ਸਿੱਧੂ ਤੇ ਸ਼ਹੀਦਾਂ ਦਾ ਪਹਿਰਾ ਜਰੂਰ ਲੱਗ ਜਾਂਦਾ ਹੈ।
ਅਫਗਾਨ ਦੇ ਤਾਲੇਬਾਨਾ ਨੇ ਪਿਛਲੇ ਕੁੱਝ ਦਿਨਾ ਤੋਂ ਆਪਣਾ ਦੇਸ਼ ਮੁੜ ਕੇ ਸੰਭਾਲ ਲਿਆ ਹੈ। ਜਿਸ ਤਰ੍ਹਾਂ ਸਿੱਖਾਂ ਦੇ ਤਾਲੇਬਾਨੀ ਸੋਚ ਵਾਲੇ ਲੋਕਾਂ ਵਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਅਤੇ ਕਈਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਉਸ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਨ੍ਹਾਂ ਦੀ ਸੋਚ ਤਾਲੇਬਾਨੀ ਸੋਚ ਨਾਲ ਮਿਲਦੀ ਜੁਲਦੀ ਹੈ। ਤਾਲੇਬਾਨੀ ਦੀਆਂ ਕਾਰਵਾਈਆਂ ਅਤੇ ਸੋਚ ਤੋਂ ਸਾਰੀ ਦੁਨੀਆ ਨੂੰ ਖਤਰਾ ਹੈ ਅਤੇ ਇਨ੍ਹਾਂ ਸਿੱਖਾਂ ਦੀ ਸੋਚ ਵਲੋਂ ਸਮਾਜ ਨੂੰ ਖਤਰਾ ਹੈ। ਧਰਮ ਦੇ ਨਾਮ ਤੇ ਇਹ ਕਿਸੇ ਨੂੰ ਵੀ ਧਮਕੀਆਂ ਦੇ ਸਕਦੇ ਹਨ, ਗਾਲੀ ਗਲੋਚ ਕਰ ਸਕਦੇ ਹਨ, ਮਾਰ ਕੁਟਾਈ ਕਰ ਸਕਦੇ ਹਨ ਅਤੇ ਕਤਲ ਵੀ ਕਰ ਸਕਦੇ ਹਨ। ਕਿਉਂਕਿ ਇਨ੍ਹਾਂ ਨੇ ਇਸ ਤਰ੍ਹਾਂ ਦੀ ਬਹੁਤੀ ਗੁੰਡਾਗਰਦੀ ਆਪਣੇ ਆਕਾ ਭਿੰਡਰਾਂਵਾਲੇ ਤੋਂ ਸਿੱਖੀ ਹੋਈ ਹੈ ਜਿਸ ਨੂੰ ਇਹ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਸੂਰਮਾ ਦੱਸਦੇ ਹਨ। ਉਸ ਸਾਧ ਨੂੰ ਬਹੁਤ ਵੱਡਾ ਕਰਕੇ ਦਰਸਾਉਣ ਲਈ ਜਿਸ ਢੀਠਤਾਈ ਨਾਲ ਵੱਧ ਤੋਂ ਵੱਧ ਝੂਠ ਬੋਲ ਕੇ ਗੁਮਰਾਹ ਕਰਨਾ ਹੋਵੇ ਕਰਦੇ ਹਨ। ਇਸ ਵਿੱਚ ਇੱਕ ਨਹੀਂ ਦੋ ਨਹੀਂ ਤਕਰੀਬਨ 99% ਸਿੱਖ ਸ਼ਾਮਲ ਹਨ। ਜੇ ਕਰ ਨਹੀਂ ਹਨ ਤਾਂ ਦੱਸੋ? ਤੁਸੀਂ ਜਿਹੜੇ ਵੀ ਇਸ ਲੇਖ ਨੂੰ ਪੜ੍ਹਦੇ ਹੋ, ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਵਿਚੋਂ ਕਿੰਨਿਆਂ ਨੇ ਇਹ ਗੱਲ ਕਹੀ ਹੈ ਕਿ ਆਪਣੇ ਕੋਲੋਂ ਸੈਂਕੜੇ ਹਜਾਰਾਂ ਗੁਣਾਂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨਾ ਧਰਮ ਨਹੀਂ ਹੁੰਦਾ? ਕੀ ਤੁਸੀਂ ਭਿੰਡਰਾਂਵਾਲੇ ਸਾਧ ਨੂੰ ਮਹਾਨ ਦੱਸਣ ਲਈ ਇਸ ਤਰ੍ਹਾਂ ਨਹੀਂ ਕੀਤਾ? ਕੀ ਹੁਣ ਤੱਕ ਤੁਸੀਂ ਸਰਿਆਂ ਨੇ ਉਸ ਜਾਹਲੀ ਕਿਤਾਬ ਦੇ ਹਵਾਲੇ ਨਹੀਂ ਦਿੱਤੇ? ਕੀ ਤੁਹਾਡੇ ਵਿਚੋਂ ਕਦੀ ਕਿਸੇ ਨੇ ਵੀ ਕਿਸੇ ਨੂੰ ਗਲਤ ਹਵਾਲਿਆਂ ਬਾਰੇ ਟੋਕਿਆ ਸੀ ਜਾਂ ਕੋਈ ਟਾਕ ਸ਼ੋਅ ਕੀਤਾ ਸੀ ਕਿ ਜਿਹੜੀ ਕਿਤਾਬ ਕੇ: ਐੱਸ: ਬਰਾੜ ਦੇ ਨਾਮ ਤੇ ਜਾਹਲੀ ਛਾਪ ਕੇ ਵੰਡੀ ਜਾ ਰਹੀ ਹੈ ਉਸ ਵਿੱਚ ਬਹੁਤਾ ਕੁੱਝ ਝੂਠ ਹੈ ਅਤੇ ਝੂਠ ਬੋਲ ਕੇ ਗੁਮਰਾਹ ਕਰਨਾ ਸਿੱਖੀ ਨਹੀਂ ਹੁੰਦੀ, ਕਿ ਹੁੰਦੀ ਹੈ? ਤੁਸੀਂ ਜਾਂ ਤਾਂ ਚੁੱਪ ਰਹਿ ਕੇ ਸਹਿਮਤੀ ਦਿੱਤੀ ਅਤੇ ਜਾਂ ਫਿਰ ਗਲਤ ਹਵਾਲੇ ਦਿੱਤੇ ਅਤੇ ਬਹੁਤਿਆਂ ਨੇ ਜਾਣ ਬੁੱਝ ਕੇ ਦਿੱਤੇ ਅਤੇ ਹਾਲੇ ਵੀ ਦੇ ਰਹੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਵੱਡੀਆਂ ਵੱਡੀਆਂ ਦਾੜੀਆਂ ਵਾਲੇ, ਵੱਡੀਆਂ ਵੱਡੀਆਂ ਕਿਰਪਾਨਾ ਵਾਲੇ, ਵੱਡੀਆਂ ਵੱਡੀਆਂ ਪੱਗਾਂ ਵਾਲੇ, ਨੰਗੀਆਂ ਲੱਤਾਂ ਵਾਲੇ ਅਤੇ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਸਾਰੇ ਹੀ ਕਪਟੀ ਅਤੇ ਬੇਈਮਾਨ ਲੋਕ ਹਨ। ਇਹ ਗਿਣਤੀ ਸ਼ਾਇਦ 99% ਤੋਂ ਵੀ ਜ਼ਿਆਦਾ ਹੋਵੇ। ਜਿਸ ਤੋਂ ਸਾਬਤ ਨਹੀਂ ਹੁੰਦਾ ਕਿ 100 ਵਿਚੋਂ 99% ਬੇਈਮਾਨ ਫਿਰ ਵੀ ਸਾਡਾ ਪੰਥ ਮਹਾਨ। ਬੋਲੋ ਜੀ ਵਾਹਗੁਰੂ!
ਮੱਖਣ ਪੁਰੇਵਾਲ,
ਅਗਸਤ 18, 2021.




.