.

ਗੁੰਡਿਆਂ ਅਤੇ ਬਦਮਾਸ਼ਾਂ ਦਾ ਧਰਮ ਤਿਆਗ ਕੇ ਕੋਈ ਅਫਸੋਸ ਨਹੀਂ

ਇਸ ਲਿਖਤ ਦਾ ਸਿਰਲੇਖ ਪੜ੍ਹ ਕੇ ਕਈਆਂ ਨੂੰ ਕੁੱਝ ਤਕਲੀਫ ਜਰੂਰ ਹੋਈ ਹੋਵੇਗੀ। ਭਿੰਡਰਾਂ ਵਾਲਾ ਗੁੰਡਾ ਸਾਧ ਧਰਮ ਨਹੀਂ, ਧਰਮ ਦੇ ਨਾਮ ਤੇ ਗੁੰਡਾਗਰਦੀ ਅਤੇ ਬਦਮਾਸ਼ੀ ਸਿਖਾਲ ਕੇ ਗਿਆ ਹੈ। ਲਓ ਫਿਰ ਪਹਿਲਾਂ ਇਸ ਬਦਮਾਸ਼ੀ ਵਾਲੀ ਸਿੱਖੀ ਦੇ ਦਰਸ਼ਨ ਕਰ ਲਓ। ਜਿਨ੍ਹਾਂ 3-4 ਵਿਆਕਤੀਆਂ ਦਾ ਮੈਂ ਇੱਥੇ ਜ਼ਿਕਰ ਕਰਨ ਲੱਗਿਆ ਹਾਂ ਇਨ੍ਹਾਂ ਦਾ ਸਿੱਖ ਮਾਰਗ ਵੈੱਬ ਸਾਈਟ ਨਾਲ ਕੋਈ ਸੰਬੰਧ ਨਹੀਂ ਹੈ। ਇਨ੍ਹਾਂ ਨੇ ਨਾਂ ਤਾਂ ਕਦੀ ਸਿੱਖ ਮਾਰਗ ਤੇ ਕਦੀ ਕੋਈ ਲੇਖ ਲਿਖਿਆ ਹੈ ਅਤੇ ਨਾ ਹੀ ਕਦੀ ਕਿਸੇ ਲੇਖ ਥੱਲੇ ਕੋਈ ਕੁਮਿੰਟ ਕੀਤਾ ਹੈ। ਕਦੀ ਕਿਸੇ ਨੇ ਸਿੱਖ ਮਾਰਗ ਪੜ੍ਹਿਆ ਹੋਵੇ ਜਾਂ ਨਾ, ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਇਹ ਵੀ ਜਰੂਰੀ ਨਹੀਂ ਕਿ ਮੈਂ ਇਨ੍ਹਾਂ ਦੀ ਕਹੀ ਹੋਈ ਹਰ ਗੱਲ ਨਾਲ ਸਹਿਮਤ ਹੋਵਾਂ। ਇਨ੍ਹਾਂ ਦਾ ਜ਼ਿਕਰ ਕਰਨ ਦਾ ਮਤਲਬ ਸਿਰਫ ਇਤਨਾ ਹੀ ਹੈ ਕਿ ਹਜ਼ਾਰਾਂ ਵਿਚੋਂ ਕੋਈ ਵਿਰਲਾ ਹੀ ਹੈ ਜਿਹੜਾ ਕਿ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਇਨ੍ਹਾਂ ਵਿਚੋਂ ਇੱਕ ਦਾ ਨਾਮ ਹੈ ਵਿਕਰਮ ਸਿੰਘ ਦੂਸਰੇ ਦਾ ਨਾਮ ਹੈ ਯਾਦਵਿੰਦਰ ਸਿੰਘ, ਤੀਸਰੇ ਦਾ ਨਾਮ ਹੈ ਗੁਰਬਖਸ਼ ਸਿੰਘ ਅਤੇ ਚੌਥੇ ਦਾ ਨਾਮ ਹੈ ਕੁਲਜਿੰਦਰ ਢਿੱਲੋਂ। ਇੱਕ ਦਾ ਵੀਡੀਓ ਲਿੰਕ ਹੈ ਅਤੇ ਦੂਸਰਿਆਂ ਦੇ ਇੰਟਰਨੈੱਟ ਤੋਂ ਲਏ ਕੁੱਝ ਸਕਰੀਨ ਸ਼ੌਟ ਅਤੇ ਕਾਪੀ ਪੇਸਟ। (ਨੋਟ) ਜਿਸ ਵਿਕਰਮ ਸਿੰਘ ਦੀ ਵੀਡੀਓ ਪਉਣੀ ਸੀ ਉਹ ਹੁਣ ਯੂ-ਟਿਊਬ ਤੇ ਨਹੀਂ ਹੈ। ਸ਼ਾਇਦ ਧਮਕੀਆਂ ਮਿਲਣ ਤੇ ਹਟਾ ਲਈ ਹੋਵੇ। ਉਸ ਵੀਡੀਓ ਵਿੱਚ ਉਸ ਨੇ ਅਮਰੀਕਾ ਦੇ ਇੱਕ ਟਰੱਕ ਡਰਾਈਵਰ ਟਕਸਾਲੀ ਗੁੰਡੇ ਦਾ ਜ਼ਿਕਰ ਕੀਤਾ ਸੀ। ਤੁਹਾਡੇ ਵਿਚੋਂ ਕਈਆਂ ਨੇ ਉਹ ਵੀਡੀਓ ਸ਼ਾਇਦ ਦੇਖੀ/ਸੁਣੀ ਹੋਵੇਗੀ। ਹੁਣ ਉਸ ਨੇ ਆਪਣਾ ਯੂ-ਟਿਊਬ ਚੈਨਲ ਹੀ ਬੰਦ ਕਰ ਦਿੱਤਾ ਹੈ। ਜਦੋਂ ਮੈਂ ਇਹ ਲੇਖ ਲਿਖਣਾ ਸ਼ੁਰੂ ਕੀਤਾ ਸੀ ਤਾਂ ਉਸ ਦੀ ਵੀਡੀਓ ਦਾ ਲਿੰਕ ਨੋਟ ਕੀਤਾ ਸੀ। ਉਹ ਪੜ੍ਹਿਆ ਲਿਖਿਆ ਨੌਜੁਆਨ ਸੀ ਅਤੇ ਦਲੀਲ ਨਾਲ ਗੱਲ ਕਰਦਾ ਸੀ। ਪਰ ਗੁੰਡਾ-ਗਰਦੀ ਅਤੇ ਬਦਮਾਸ਼ੀ ਅੱਗੇ ਦਲੀਲ ਦਾ ਕੀ ਕੰਮ? ਅੱਗੇ ਪੜ੍ਹੋ ਯਾਦਵਿੰਦਰ ਸਿੰਘ ਦੀ ਇੱਕ ਪੋਸਟ ਜੋ ਕਿ ਫੇਸਬੁੱਕ ਤੋਂ ਲਈ ਹੈ:

ਜਰਨੈਲ ਸਿੰਘ ਭਿੰਡਰਾਂਵਾਲਾ ਜਿਸ ਵਿਚਾਰਧਾਰਾ ਨੂੰ ਲੈ ਕੇ ਲੜ ਰਿਹਾ ਸੀ, ਉਹ ਦਮਦਮੀ ਟਕਸਾਲ ਦੀ ਵਿਚਾਰਧਾਰਾ ਸੀ, ਜੋ ਕਿ ਨਿਰਮਲੇ ਸਾਧਾਂ ਦਾ ਡੇਰਾ ਹੈ। ਕਾਸ਼ੀ ਤੋ ਪੜੇ ਹੋਏ ਪੰਡਿਤ ਇਹ ਡੇਰਾ ਪੀੜੀ ਦਰ ਪੀੜੀ ਚਲਾ ਰਹੇ ਹਨ। ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਗਰੰਥ, ਗੁਰੂ ਪਾਤਸ਼ਾਹ ਨੂੰ ਦੇਵੀ ਦੇਵਤਿਆ ਵਾਂਗ ਦੱਸਦਾ ਹੈ, ਸੰਤੋਖ ਸਿੰਘ ਟਕਸਾਲ ਦੇ ਪੰਜਵੇਂ ਮੁਖੀ ਦਾ ਵਿਦਿਆਰਥੀ ਸੀ। ਟਕਸਾਲ ਦੀ ਕੋਈ ਵੀ ਕਿਤਾਬ ਪੜ ਲਵੋ ਉਹ ਸੂਰਜ ਪ੍ਰਕਾਸ਼, ਦਸਮ ਗਰੰਥ ਜਾਂ ਗੁਰਬਚਨ ਸਿੰਘ ਦਾ ਵਿੱਦਿਆ ਮਾਰਤੰਡ ਹੋਵੇ, ਸਭ ਨਿਰਮਲਾ ਪੁਜਾਰੀਵਾਦੀ ਸੋਚ ਦਾ ਹੀ ਪ੍ਰਗਟਾਵਾ ਕਰਦੀ ਹੈ। ਦਮਦਮੀ ਟਕਸਾਲ ਬਾਕੀ ਡੇਰੇ ਜਿਵੇਂ ਸਰਸੇ ਵਾਲਾ, ਬਿਆਸ ਵਾਲਾ, ਭਨਿਆਰੇ ਵਾਲਾ, ਆਸ਼ੂਤੋਸ਼ ਆਦਿਕ ਵਾਂਗ ਇੱਕ ਡੇਰਾ ਹੈ। ਇਹਨਾਂ ਦੀ ਵਿਚਾਰਧਾਰਾ ਗੁਰੂ ਪਾਤਸ਼ਾਹੀਆਂ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਹੈ। ਇਸੇ ਡੇਰਾਵਾਦੀ ਵਿਚਾਰਧਾਰਾ ਨੂੰ ਜਰਨੈਲ ਸਿੰਘ ਭਿੰਡਰਾਵਾਲੇ ਨੇ ਸਿੱਖਿਆ, ਪ੍ਰਚਾਰ ਕੀਤਾ ਅਤੇ ਇਸੇ ਲਈ ਹੀ ਮਰਿਆ। ਉਹ ਸਿੱਖਾਂ ਦਾ ਸ਼ਹੀਦ ਨਹੀਂ ਸੀ, ਟਕਸਾਲੀਆ ਦਾ ਸ਼ਹੀਦ ਸੀ । ਸਿੱਖ ਵਿਚਾਰਧਾਰਾ ਦੇ ਉਲਟ ਪ੍ਰਚਾਰ ਕੀਤਾ, ਸਿੱਖਾਂ ਦੇ ਪਰਿਵਾਰਾਂ ਦਾ ਨੁਕਸਾਨ ਕਰਵਾਇਆ, ਪੰਜਾਬ ਦੇਸ਼ ਦਾ ਸਭ ਤੋ ਅਮੀਰ ਸੂਬਾ ਸੀ। ਇਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਟਕਸਾਲ ਨੇ 84 ਵਿਚ ਸਰਕਾਰੀ ਸ਼ਹਿ ਤੇ ਗੁੰਡਾਗਰਦੀ ਕਰਕੇ, ਪੰਜਾਬ ਵਿੱਚ ਜਿੰਨੀ ਇੰਡਸਟਰੀ ਸੀ, ਜਿੰਨੇ ਕਾਰਖਾਨੇ ਸੀ, ਸ਼ਾਹੂਕਾਰ ਸੀ, ਉਹਨਾਂ ਨੂੰ ਲੁੱਟ ਲੁੱਟ ਕੇ, ਪੰਜਾਬ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ। ਪੰਜਾਬ ਦੀ ਇੰਡਸਟਰੀ ਇੰਨਾ ਗੁੰਡਿਆਂ ਨੇ ਖਤਮ ਕੀਤੀ ਫਿਰ ਪੰਜਾਬ ਦੀ ਜਵਾਨੀ ਦਾ ਕਤਲ ਕੀਤਾ ਤੇ ਸਰਕਾਰਾਂ ਤੋ ਕਰਵਾਇਆ। ਪੁਲਿਸ, ਫੌਜ, crpf ਦਾ ਸਾਰਾ ਖਰਚਾ ਪੰਜਾਬ ਤੇ ਪਿਆ। ਸੋਨੇ ਦੀ ਚਿੜੀ ਨੂੰ ਕਰਜਾਈ ਕਰ ਦਿੱਤਾ। ਅੱਜ ਵੀ ਇਹ ਚੋਲਿਆਂ ਵਿੱਚ ਲੁਕੇ ਗੁੰਡੇ ਪੰਜਾਬ ਦਾ, ਸਿੱਖਾਂ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ ਆਮ ਲੋਕ ਜਿਹੜੇ ਇਹਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦੇ ਹਨ, ਮੱਥੇ ਟੇਕਦੇ ਹਨ, ਪਾਠ ਕਰਵਾਉਦੇ ਹਨ, ਦਸਵੰਧ ਦਿੰਦੇ ਹਨ, ਉਹ ਇਸ ਕੋਹੜ ਦੀ ਬਿਮਾਰੀ ਨੂੰ ਪਾਲ ਰਹੇ ਹਨ, ਇਹਨਾਂ ਦਾ ਅਸਲੀ ਰੂਪ ਪਹਿਚਾਨਣ ਦੀ ਲੋੜ ਹੈ । (ਯਾਦਵਿੰਦਰ ਸਿੰਘ)

(ਹੇਠਾਂ ਪੜ੍ਹੋ ਗੁਰਬਖਸ਼ ਸਿੰਘ ਦੇ ਕੁੱਝ ਕੁਮਿੰਟਸ ਜਿਹੜੇ ਕਿ ਫੇਸਬੁੱਕ ਤੋਂ ਲਏ ਸਨ ਅਤੇ ਮੈਂ ਆਪ ਹੀ ਲਏ ਹਨ ਕਿਸੇ ਹੋਰ ਨੇ ਨਹੀਂ ਭੇਜੇ। ਇੱਥੇ ਮੈਂ ਇਹ ਗੱਲ ਵੀ ਸਪਸ਼ਟ ਕਰ ਦੇਵਾਂ ਕਿ ਸ਼ੋਸ਼ਲ ਮੀਡੀਏ ਤੇ ਮੇਰਾ ਕੋਈ ਵੀ ਅਕਾਉਂਟ ਨਹੀਂ ਹੈ। ਇਸ ਲਈ ਮੈਂ ਕੁੱਝ ਹੱਦ ਤੱਕ ਹੀ ਉਥੇ ਜਾ ਕੇ ਦੇਖ ਸਕਦਾ ਹਾਂ, ਉਹ ਵੀ ਜਿਨ੍ਹਾਂ ਦੇ ਡਾਇਰੈਕਟ ਲਿੰਕ ਹੋਣ ਜਾਂ ਗੂਗਲ ਰਾਂਹੀ ਲੱਭੇ ਜਾਣ। ਗੁਰਬਖਸ਼ ਸਿੰਘ ਦੀ ਕੁੱਝ ਸ਼ਬਦਾਵਲੀ ਸ਼ਾਇਦ ਕਈਆਂ ਨੂੰ ਠੀਕ ਨਾ ਲੱਗੇ ਪਰ ਉਸ ਨੇ ਕਿਸੇ ਦੇ ਜਵਾਬ ਵਿੱਚ ਹੀ ਉਸੇ ਤਰ੍ਹਾਂ ਦੀ ਵਰਤੀ ਹੈ)

ਕੁਲਜਿੰਦਰ ਢਿੱਲੋਂ ਦਾ ਸੋਢੀ ਅਤੇ ਬਲਜੀਤ ਕੌਰ ਬਾਰੇ ਇੱਕ ਕਾਪੀ ਪੇਸਟ ਜੋ ਕਿ ਯੂ-ਟਿਊਬ ਤੇ ਕਿਸੇ ਨੇ ਉਸ ਦੀ ਫੇਸਬੁੱਕ ਤੋਂ ਲੈ ਕੇ ਪਾਇਆ ਸੀ:

* ਸਿੱਖ ਯੋਧੇ ਦਾ ਦੁਜਾ ਪਾਸਾ *

ਦੋ ਤਿਨ ਦਿਨ ਪਹਿਲਾਂ ਓਸ ਫਾਟਕ ਤੋਂ ਲ਼ੰਘਿਆ ਜਿਸ ਬਾਰੇ ਮਸ਼ਹੂਰ ਹੈ ਕੇ ਸੋਢੀ ਰੇਲ ਦੀ ਪਟੜੀ ਤੇ ਮੋਟਰ ਸਾਇਕਲ ਚਲਾ ਕੇ ਫਰਾਰ ਹੋਇਆ ਸੀ,,ਹੁਣ ਕੁਝ ਦੇਰ ਫਰੀ ਸੀ ਅਦਾਲਤ ਦੇ ਬਾਹਰ ਬੈਠਾਂ ਹਾਂ ਅਜ ਜਮਾਨਤ ਦਾ ਫੈਸਲਾ ਹੈ ਜੇ ਹੋਗੀ ਠੀਕ ਨਹੀ ਤਾਂ ਪੇਸ਼ ਹੋ ਜਾਣਾ,,ਹੁਣ ਵਕਤ ਸੀ ਸੋਚਿਆ ਇਕ ਮਹਾਨ ਯੋਧੇ ਦਾ ਦੁਜਾ ਪਾਸਾ ਵੀ ਵਿਖਾ ਦੇਵਾਂ

ਪਹਿਲਾਂ ਯੋਧੇ ਬਾਰੇ

ਸੋਢੀ ਭਿੰਡਰਾਂਵਾਲੇ ਦੇ ਖਾਸ ਬੰਦਿਆਂ ਚੋਂ ਸੀ ਏਹ ਗਲ ਸਹੀ ਹੈ,,ਸੋਢੀ ਦਾ ਇਕ ਖਾਸ ਯਾਰ ਸੀ ਸ਼ਿੰਦਾ ਜੋ ਦਰਬਾਰ ਸਾਹਬ ਹੀ ਰਹਿੰਦਾ ਸੀ ਤੇ ਉਸਦੀ ਮਸ਼ੂਕ ਬਲਜੀਤ ਕੌਰ ਵੀ ਉਸ ਨਾਲ ਰਹਿੰਦੀ ਸੀ,,ਸ਼ਿੰਦਾ ਦੋ ਤਿਨ ਦਿਨ ਲਈ ਬਾਹਰ ਗਿਆ ਪਰ ਬਲਜੀਤ ਦਰਬਾਰ ਸਾਹਬ ਰਹੀ,,ਜੋ ਪਕੇ ਬੰਦੇ ਸੀ ਸਭ ਕੋਲ ਆਪੋ ਆਪਣਾ ਪਰਸਨਲ ਕਮਰਾ ਹੁੰਦਾ ਸੀ ਭਾਂਵੇ ਅਕਾਲ ਰੈਸਟ ਚ ਹੋਵੇ ਜਾਂ ਪਰਕਰਮਾਂ ਚ ਜਾਂ ਸਰਾਂ ਚ,,ਸੋਢੀ ਨੇ ਸ਼ਿੰਦੇ ਦੀ ਗੈਰਹਾਜਰੀ ਚ ਬਲਜੀਤ ਦਾ ਬਲਾਤਕਾਰ ਕੀਤਾ,,ਕੁਝ ਲੋਕ ਸਹਿਮਤੀ ਨਾਲ ਸਭ ਹੋਇਆ ਵੀ ਦਸਦੇ ਨੇ,,ਪਰ ਫੇਰ ਵੀ ਏਹ ਸੋਢੀ ਵਲੋਂ ਯਾਰ ਮਾਰ ਸੀ,,ਤੇ ਸਿੱਖੀ ਕਿਰਦਾਰ ਦੇ ਉਲਟ,,ਜਦੋਂ ਛਿੰਦਾ ਵਾਪਸ ਆਇਆ ਤਾਂ ਬਲਜੀਤ ਨੇ ਉਸਨੂੰ ਦਸ ਦਿਤਾ ਕੇ ਸੋਢੀ ਨੇ ਆਹ ਕਰਤੂਤ ਕੀਤੀ ਹੈ,,ਛਿੰਦੇ ਨੇ ਬਲਜੀਤ ਨੂੰ ਨਾਲ ਲਿਆ ਤੇ ਓਸੇ ਵੇਲੇ ਸੋਢੀ ਨੂੰ ਲਭਣਾ ਸ਼ੁਰੂ ਕਰ ਦਿਤਾ,,ਸੋਢੀ ਓਸ ਵਕਤ ਸਰਾਂ ਦੇ ਗੇਟ ਸਾਹਮਣੇ ਹੋਟਲ ਸੀਤਾ ਨਿਵਾਸ ਚ ਬੈਠਾ ਸੀ,,ਛਿੰਦਾ ਓਥੇ ਪਹੁੰਚ ਗਿਆ ਕੁਝ ਦੇਰ ਦੋਹਾਂ ਚ ਤੂੰ ਤੂੰ ਮੈ ਮੈ ਹੋਈ ਤੇ ਛਿੰਦੇ ਨੇ ਸੋਢੀ ਨੂੰ ਗੋਲੀ ਮਾਰ ਪਾਰ ਬੁਲਾ ਦਿਤਾ ਤੇ ਛਿੰਦਾ ਨਿਕਲ ਗਿਆ ਓਥੋਂ ਪਰ ਬਲਜੀਤ ਨਹੀ ਕਿਤੇ ਗਈ,,ਬਲਜੀਤ ਨੂੰ ਅਲਫ ਨੰਗੀ ਕੀਤਾ ਭਿੰਡਰਾਂਵਾਲੇ ਦੇ ਯੋਧਿਆਂ ਨੇ ਤੇ ਉਸਦੇ ਸਰੀਰ ਤੇ ਗਰਮ ਪਰੈਸਾਂ ਲਾ ਲਾ ਉਸਨੂੰ ਸਾੜਿਆ ਜਖਮਾਂ ਦੀ ਤਾਬ ਨਾ ਸਹਿੰਦੇ ਹੋਏ ਜਾਨ ਦੇ ਗਈ,,ਏਹ ਸੀ ਸੋਢੀ ਦਾ ਸਚਾ ਸੁਚਾ ਕਿਰਦਾਰ

ਹੁਣ ਗੱਪ ਰੇਲ ਦੀ ਲਾਈਨ ਦੀ

ਇਕ ਵਾਰ ਸੋਢੀ ਮਗਰ ਪੁਲਸ ਲਗ ਗਈ ਪੁਲਸ ਕੋਲ ਓਦੋਂ ਮਹਿੰਦਰਾਂ ਜੀਪਾਂ ਹੁੰਦੀਆਂ ਸਨ,,ਪਿਛਾ ਕਰਦਿਆਂ ਅਗੇ ਰੇਲ ਦਾ ਫਾਟਕ ਆ ਗਿਆ ਤਾਂ ਸੋਢੀ ਨੇ ਮੋਟਰਸਾਇਕਲ ਰੇਲ ਦੀਆਂ ਪਟੜੀਆਂ ਵਿਚਕਾਰ ਸੰਨ ਜੋ ਤਿਨ ਚਾਰ ਫੁਟ ਜਗਾ ਹੁੰਦੀ ਹੈ ਵਲ ਮੋਟਰ ਸਾਈਕਲ ਮੋੜ ਲਿਆ ਤੇ ਨਿਕਲ ਗਿਆ,,ਪੁਲਸ ਨੂ ਓਸ ਵਕਤ ਸ਼ੈਦ ਗੋਲੀ ਮਾਰਨ ਦਾ ਆਡਰ ਨਹੀ ਸੀ,,ਰੇਲ ਦੀਆਂ ਲਾਈਨਾ ਵਿਚਕਾਰ ਕੋਈ ਵੀ ਮੋਟਰਸਾਈਕਲ ਚਲਾ ਸਕਦਾ ਮੈ ਵੀ ਏਹ ਤਜੱਰਬਾ ਕਰਕੇ ਵੇਖਿਆ,,ਪਰ ਭਗਤਾਂ ਨੇ ਪਰਚਾਰ ਕਰ ਦਿਤਾ ਕੇ ਰੇਲ ਦੀ ਲਾਈਨ ਤੇ ਮੋਟਰ ਸਾਈਕਲ ਚਲਾ ਲੈਦਾਂ ਸੀ ਸੋਢੀ,,,ਗੱਪੀ ਕਤੀੜ,,

ਚਲ ਲਓ ਕਤੀੜੋ ਆਹ ਵੀ ਪੋਸਟ,,ਤੇ ਮੇਰੀ ਕਿਸੇ ਗਲ ਨੂੰ ਗਲਤ ਸਾਬਤ ਕਰੋ,,ਏਸ ਗਲ ਦੇ ਗਵਾਹ ਜਿਊਂਦੇ ਜਾਗਦੇ ਹਨ ਇਕ ਏਥੇ ਫੇਸਬੁਕ ਤੇ ਇਕ ਇਸ ਵੇਲੇ ਪੱਟੀ ਹਲਕੇ ਤੋ ਐਮ ਐਲ ਏ ਹਰਮਿੰਦਰ ਗਿੱਲ ਵੀ ਏਸ ਗਲ ਦਾ ਗਵਾਹ ਹੈ ਵਿਰਸਾ ਵਲਟੋਹਾ ਵੀ

ਕੁਲਜਿੰਦਰ ਢਿਲੋਂ

(ਨੋਟ:- ਇਹ ਕੁਲਜਿੁੰਦਰ ਢਿੱਲੋਂ ਵੀ ਕਿਸੇ ਸਮੇ ਕਥਿਤ ਖਾੜਕੂ ਰਿਹਾ ਹੈ ਅਤੇ ਦਰਬਾਰ ਸਾਹਿਬ ਰਹਿੰਦਾ ਰਿਹਾ ਹੈ ਜੋ ਕਿ ਇਸ ਦੀ ਇਸ ਪੋਸਟ ਤੋਂ ਸਾਬਤ ਹੁੰਦਾ ਹੈ। ਐਮ: ਐਲ: ਏ: ਹਰਮਿੰਦਰ ਸਿੰਘ ਗਿੱਲ ਦਾ ਇਸ ਨੇ ਜੋ ਜ਼ਿਕਰ ਕੀਤਾ ਹੈ ਉਸ ਬਾਰੇ ਸੁਣਿਆਂ ਸੀ ਕਿ ਉਹ ਇਸ ਕਥਿਤ ਟਕਸਾਲੀ ਡੇਰੇ ਦੇ ਭਿੰਡਰਾਵਾਲੇ ਸਾਧ ਤੋਂ ਪਹਿਲੇ ਮੁਖੀ ਕਰਤਾਰ ਸਿੰਘ ਦਾ ਨੇੜਲਾ ਰਿਸ਼ਤੇਦਾਰ ਹੈ। ਭਿੰਡਰਾਂਵਾਲਾ ਗੁੰਡਾ ਸਾਧ ਖੁਦ ਆਪਣੀ ਸਪੀਚ ਵਿੱਚ ਕਹਿੰਦਾ ਸੀ ਕਿ ਇਤਨੇ ਘੰਟਿਆਂ ਵਿੱਚ ਸੋਢੀ ਤੇ ਕਤਲ ਦਾ ਬਦਲਾ ਲੈ ਲਿਆ ਹੈ। ਉਹ ਸਾਧ ਸੋਢੀ ਨੂੰ ਸ਼ੇਰ ਵਰਗਾ ਅਤੇ ਰੇਲਵੇ ਲਾਈਨ ਤੇ ਮੋਟਰਸਾਈਕਲ ਚਲਾ ਲੈਣ ਵਾਲਾ ਕਹਿੰਦਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ ਸੋਢੀ ਦਾ ਕਤਲ ਹੋਇਆ ਸੀ ਤਾਂ ਸਾਡੇ ਸ਼ਹਿਰ ਦੇ ਰਹਿਣ ਵਾਲੇ ਇੱਕ ਲੀਡਰ ਨੇ ਹਰਚੰਦ ਸਿੰਘ ਲੌਂਗੋਵਾਲ ਨੂੰ ਫੂਨ ਕਰਕੇ ਪੁੱਛਿਆ ਸੀ ਕਿ ਇਸ ਦਾ ਕਤਲ ਕਿਉਂ ਅਤੇ ਕਿਸ ਨੇ ਕੀਤਾ ਹੈ? ਉਸ ਵੇਲੇ ਲੌਂਗੋਵਾਲ ਨੇ ਜੋ ਜਵਾਬ ਦਿੱਤਾ ਸੀ ਉਹ ਉਹੀ ਸੀ ਜੋ ਕਿ ਕੁਲਜਿੰਦਰ ਢਿੱਲੋਂ ਨੇ ਉਪਰ ਵਾਲੀ ਪੋਸਟ ਵਿੱਚ ਲਿਖਿਆ ਹੈ। ਪਰ ਉਸ ਵੇਲੇ ਕੋਈ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਸੋਢੀ ਦਾ ਚਾਲ ਚਲਣ ਇਹੋ ਜਿਹਾ ਸੀ। ਪਰ ਉਸ ਦੇ ਇਲਾਕੇ ਦੇ ਲੋਕ ਤਾਂ ਜਾਣਦੇ ਸਨ ਕਿ ਉਹ ਕਿਹੋ ਜਿਹਾ ਸੀ। ਪਰ ਕਹਾਣੀ ਇਹ ਘੜੀ ਗਈ ਸੀ ਕਿ ਅਕਾਲੀ ਦਲ ਪੈਸੇ ਦੇ ਕੇ ਇਨ੍ਹਾਂ ਤੋਂ ਭਿੰਡਰਾਂਵਾਲੇ ਦਾ ਕਤਲ ਕਰਵਾਉਣਾ ਚਾਹੁੰਦਾ ਸੀ। ਜਿਸ ਤਰ੍ਹਾਂ 37 ਸਾਲਾਂ ਬਾਅਦ ਅੱਜ ਵੀ ਕਈ ਲੋਕ ਮੋਮੋਠਗਣੀਆਂ ਗੱਲਾਂ ਕਰਕੇ ਇਸ ਭਿੰਡਰਾਂਵਾਲੇ ਗੁੰਡੇ ਸਾਧ ਨੂੰ ਬਹੁਤ ਹੀ ਪਹੁੰਚਿਆ ਹੋਇਆ, ਮਹਾਨ ਸ਼ਖਸ਼ੀਅਤ, ਗੁਰੂ ਦੀ ਬਖਸ਼ਿਸ਼ ਵਾਲਾ, ਬ੍ਰਹਮ ਗਿਆਨੀ, ਕਰਾਮਾਤੀ, ਪਵਿੱਤਰ ਖੂਨ ਵਾਲਾ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਲਕਬ ਜੋੜਦੇ ਹਨ ਇਸੇ ਤਰ੍ਹਾਂ ਪਹਿਲਾਂ ਵੀ ਬਹੁਤ ਸਾਰੇ ਸੋਚਦੇ ਸਨ। ਉਹ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਸੋਢੀ ਤੇ ਜੋ ਇਲਜਾਮ ਲੱਗਦੇ ਹਨ ਉਹ ਸਹੀ ਵੀ ਹੋ ਸਕਦੇ ਹਨ। ਉਹ ਤਾਂ ਇਹੀ ਸੋਚਦੇ ਹਨ ਕਿ ਭਿੰਡਰਾਂਵਾਲਾ ਇੱਕ ਪਾਕ ਪਵਿੱਤਰ ਰੂਹ ਸੀ ਅਤੇ ਉਸ ਦੇ ਨਾਲ ਰਹਿਣ ਵਾਲੇ ਵੀ ਪਵਿੱਤਰ ਰੂਹਾਂ ਦੇ ਮਾਲਕ ਸਨ।

 ***** ਸਾਕਾ ਜੂਨ 84 *****(ਕੁਲਜਿੰਦਰ ਢਿੱਲੋਂ ਦੀ ਫੇਸਬੁੱਕ ਤੋਂ ) ਹਰ ਸਾਲ ਜਦੋਂ ਏਹ ਦਿਨ ਆਂਓਦੇ ਨੇ ਮੇਰੇ ਲਈ ਏਹ ਕੋਈ ਆਮ ਦਿਨਾਂ ਵਾਂਗ ਨਹੀਂ ਹੁੰਦੇ,, ਸਿਰਫ ਮੇਰੇ ਲਈ ਹੀ ਨਹੀ ਸਗੋਂ ਮੇਰੇ ਵਰਗੇ ਹੋਰ ਲੋਕਾਂ ਲਈ ਵੀ ਏਹ ਦਿਨ ਇਕ ਭੈੜੇ ਸੁੱਪਨੇ ਵਾਂਗ ਹੈ,, ਸੁੱਪਨਾ ਹੁੰਦਾ ਤਾਂ ਕੋਈ ਗੱਲ ਨਹੀ ਸੀ ਪਰ ਏਹ ਕੌੜੀ ਹਕੀਕਤ ਹੈ ਜੋ ਮੇਰੇ ਵਰਗਿਆਂ ਨੇ ਤਾਂ ਆਵਦੇ ਪਿੰਡੇ ਤੇ ਹੰਢਾਈ ਪਰ ਤਮਾਸ਼ਬੀਨਾ ਨੇ ਏਸ ਘਟਨਾ ਨੂੰ ਸਮਝਣ ਪਰਖਣ ਦੀ ਜਗਾ ਨਿੱਤ ਨਵੇਂ ਸ਼ੋਸ਼ੇ ਛੱਡ ਕੇ ਸਗੋਂ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਜੂੰਨ 84 ਬਾਰੇ ਪੋਸਟਾਂ ਪੜ ਪੜ ਮੈ ਹੈਰਾਨ ਹੁੰਨਾ ਕੇ ਜੋ ਅੱਜੇ ਜੰਮੇ ਵੀ ਨਹੀ ਸਨ ਇੰਝ ਬਿਆਨ ਕਰ ਰਹੇ ਹੁੰਦੇ ਨੇ ਜਿਵੇਂ ਸਭ ਕੁੱਝ ਅਖੀਂ ਵੇਖਿਆ ਹੋਵੇ,, ਮੈ ਸੋਚਿਆ ਸੀ ਏਸ ਵਾਰ ਕੁੱਝ ਨਹੀ ਲਿੱਖਣਾ ਜੋ ਕੁੱਝ ਲਿੱਖਣਾ ਸੀ ਓਹ ਲਿੱਖ ਚੁੱਕਾ ਹਾਂ ਪਰ ਮੇਰੀ ਭੈਣ Surinderpal ਨੇ ਪਰਸੋਂ ਮੈਨੂੰ ਫੋਨ ਕਰਕੇ ਕਿਹਾ ਕੇ ਜਰੂਰ ਕੁੱਝ ਨਾ ਕੁੱਝ ਲਿੱਖ ਤੇ ਨਾਲ ਹੀ ਉਸਨੇ ਦਸਿਆ ਕੇ ਓਹ ਕਲ ਭਾਰਤੀ ਸਫਾਰਤਖਾਨੇ ਲੰਡਨ ਦੇ ਬਾਹਰ ਹੋ ਰਹੇ ਰੋਸ ਵਿਖਾਵੇ ਵਿੱਚ ਵੀ ਹਰ ਸਾਲ ਦੀ ਤਰਾਂ ਜਾ ਰਹੀ ਹੈ, ਅੱਜ ਹੁਣ ਪੋਸਟ ਲਿੱਖਣ ਤੋਂ ਪਹਿਲਾਂ ਉਸਦਾ ਫੋਨ ਆਇਆ ਤੇ ਉਸਨੇ ਦਸਿਆ ਕੇ ਕਲ ਵਾਲੇ ਰੋਸ ਵਿਖਾਵੇ ਵਿੱਚ ਪਿਛਲੇ ਸਾਲਾਂ ਵਾਂਗ ਜਿਆਦਾ ਲੋਕ ਨਹੀ ਸਨ,, ਮੈ ਸਾਰੀ ਗਲ ਸੁਣਨ ਬਾਦ ਉਸਨੂੰ ਪੁੱਛਿਆ ਕੇ ਏਹ ਦੱਸ ਏਸ ਰੋਸ ਵਿਖਾਵੇ ਦਾ ਕੋਈ ਫਾਇਦਾ ਹੈ? ਤਾਂ, ਉਸਨੇ ਕਿਹਾ ਕੇ ਨਵੀਂ ਪੀੜੀ ਨੂੰ ਪਤਾ ਲਗਦਾ ਰਹੇ ਅਸੀਂ ਏਹ ਤਾਂ ਕਰਦੇ ਹਾਂ,, ਉਸਤੋਂ ਬਾਦ ਜੋ ਮੇਰੀ ਗਲ ਆਵਦੀ ਭੈਣ ਨਾਲ ਹੋਈ ਕੁੱਝ ਗਲਾਂ ਓਹ ਤੇ ਕੁੱਝ ਜੋ ਹੁਣ ਦਿਮਾਗ ਚ ਆਈਆਂ ਮੈ ਲਿੱਖਣ ਲਗਾਂ,,,, ਮੈ ਉਸਨੂੰ ਕਿਹਾ ਕੇ ਅਸੀਂ ਨਵੀਂ ਪੀੜੀ ਨੂੰ ਏਹ ਤਾਂ ਦਸਦੇ ਹਾਂ ਕੇ ਭਾਰਤੀ ਫੌਜ ਨੇ ਜੂਨ 84 ਚ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਅਕਾਲ ਤੱਖਤ ਨੂੰ ਢਾਹ ਦਿੱਤਾ ਤੇ ਸੈਕੜੇ ਬੇਗੁਨਾਹ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ,, ਪਰ ਅਸੀ ਨਵੀਂ ਪੀੜੀ ਨੂੰ ਏਹ ਕਿਓਂ ਨਹੀ ਦਸਦੇ ਕੇ ਏਸ ਹਮਲੇ ਲਈ ਭਾਰਤੀ ਫੌਜ ਨੂੰ ਕਿਸਨੇ ਉਕਸਾਇਆ ਜਾਂ ਮੌਕਾ ਦਿੱਤਾ? ਭਿੰਡਰਾਂਵਾਲੇ ਨੇ ਇੱਕ ਆਵਦੀ ਜਾਨ ਬਚਾਓਣ ਲਈ ਕਿਨੇ ਬੇਗੁਨਾਹਾਂ ਦੀ ਜਾਨ ਲੈ ਲਈ? ਅਸੀਂ ਕਿਓਂ ਨਹੀ ਨਵੀਂ ਪੀੜੀ ਨੂੰ ਦੱਸਦੇ ਕੇ ਹਰਿਮੰਦਰ ਸਾਹਿਬ ਨੂੰ ਧਾਰਮਿਕ ਸਥਾਨ ਦੀ ਜਗਾ ਕਿਲਾ ਬਣਾ ਕੇ ਹਥਿਆਰ ਇਕੱਠੇ ਕਰਨੇ ਬਹੁਤ ਵੱਡਾ ਗੁਨਾਹ ਸੀ, ਸਮਾਜਿਕ ਤੌਰ ਤੇ ਵੀ ਤੇ ਕੰਨੂਨੀ ਤੌਰ ਤੇ ਵੀ,, ਅਸੀਂ ਕਿਓਂ ਨਹੀ ਦਸਦੇ ਕੇ ਜਿਸ ਜਗਾ ਤੇ ਮਨੁੱਖ ਜਾਤੀ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਸਨ ਓਥੇ ਨਿੱਤ ਨਵੇਂ ਕਤਲਾਂ ਤੇ ਹੋਰ ਖੂਨ ਖਰਾਬੇ ਦੇ ਮੰਨਸੂਬੇ ਘੱੜੇ ਜਾਂਦੇ ਸਨ,,ਅਸੀਂ ਕਿਓਂ ਨਹੀ ਦਸਦੇ ਕੇ ਜਿਸ ਜਗਾ ਅਪਰਾਧੀ ਨੂੰ ਵੀ ਸਾਧ ਬਣਨ ਦੀ ਸਿੱਖਿਆ ਮਿਲਦੀ ਸੀ ਓਸ ਜਗਾ ਆਮ ਇਨਸਾਨਾ ਨੂੰ ਅਪਰਾਧੀ ਬਣਾਇਆ ਜਾਣ ਲਗ ਪਿਆ ਸੀ,,ਅਸੀਂ ਕਿਓਂ ਨਹੀ ਦਸਦੇ ਕੇ ਇੱਕ ਪਵਿਤਰ ਜਗਾ ਭਿੰਡਰਾਂਵਾਲੇ ਦੇ ਕਾਰਨ ਬਦਮਾਸ਼ਾਂ ਸਮੱਗਲਰਾਂ ਕਾਤਲਾਂ (ਵਿੱਚੇ ਮੈ ਵੀ) ਦਾ ਅੱਡਾ ਬਣ ਚੁੱਕਾ ਸੀ,,,,,,,,, ਇੱਕ ਗਲ ਹੋਰ,, ਜਦੋਂ ਹਮਲਾ ਹੋ ਈ ਗਿਆ ਸੀ ਜੇ ਭਿੰਡਰਾਂਵਾਲਾ ਚਾਹੁੰਦਾ ਤਾਂ ਜਾਨੀ ਮਾਲੀ ਨੁਕਸਾਨ ਘੱਟ ਹੋ ਸਕਦਾ ਸੀ ਤੇ ਅਕਾਲ ਤੱਖਤ ਵੀ ਢਹਿਣੋ ਬੱਚ ਸਕਦਾ ਸੀ,, ਜੇ ਭਿੰਡਰਾਂਵਾਲਾ ਆਵਦੀ "ਜੁਬਾਨ" ਤੇ ਕਾਇਮ ਰਹਿੰਦਾ,, ਭਿੰਡਰਾਂਵਾਲਾ ਕਹਿੰਦਾ ਸੀ ਕੇ ਫੌਜ ਮੇਰੀ ਲਾਸ਼ ਤੋਂ ਲੰਘ ਕੇ ਦਰਬਾਰ ਸਾਹਿਬ ਦਾਖਲ ਹੋਵੇਗੀ,, ਫੌਜ 5 ਜੂੰਨ ਨੂੰ ਦਰਬਾਰ ਸਾਹਬ ਦਾਖਲ ਹੋਈ,, ਹੁਣ ਟੈਂਕ ਕੋਈ "ਕੀੜੀ" ਤਾਂ ਨਹੀ ਸੀ ਕੇ ਭਿੰਡਰਾਂਵਾਲੇ ਨੂੰ ਨਜ਼ਰ ਨਹੀ ਆਏ? ਨਿਕਲਦਾ ਭੋਰੇ ਚੋਂ ਆਂਓਦਾ ਮੈਦਾਨ ਚ ਸੂਰਮਿਆਂ ਵਾਂਗ ਪੈ ਜਾਂਦਾ ਕਿਸੇ ਟੈਂਕ ਅੱਗੇ,, ਕਰਦਾ ਰੋਕਣ ਦੀ ਕੋਸ਼ਿਸ਼ ਮਰਨਾ ਤਾਂ ਹਰ ਹਾਲਤ ਚ ਤੈਅ ਸੀ ਪਰ ਉਸਦੇ ਮਰਨ ਬਾਦ ਅਕਾਲ ਤੱਖਤ ਤਾਂ ਨਾ ਢਹਿੰਦਾ,, 6 ਜੂੰਨ ਤਕ ਭੋਰੇ ਚੋਂ ਨਹੀ ਨਿਕਲਿਆ,, ਏਹ ਗਲ ਮੈ ਨਹੀ ਉਸਦੇ ਸਮੱਰਥਕ ਵੀ ਕਹਿੰਦੇ ਨੇ ਕੇ "ਸੰਤ" ਜੀ 6 ਜੂੰਨ ਨੂੰ ਭੋਰੇ ਚੋਂ ਨਿਕਲੇ,,,,,,,ਹਾਂ  ਏਹ ਵੱਖਰੀ ਗੱਲ ਹੈ ਕੇ ਨਿਕਲਿਆ ਨਹੀ ਅਗਲਿਆਂ ਨਿਕਲਣ ਲਈ ਮਜ਼ਬੂਰ ਕਰਤਾ,,, ਅਸੀਂ ਨਵੀਂ ਪੀੜੀ ਨੂੰ ਕਿਓਂ ਨਹੀ ਦੱਸਦੇ?????? ਬਹੁਤੀ ਗਲਤੀ ਸਾਡੀ ਖੁੱਦ ਦੀ ਸੀ,, ਮੈਨੂੰ ਪਤਾ ਮੇਰੇ ਏਹ ਕੁੱਝ ਕਹਿਣ ਦੇ ਬਾਵਜੂਦ ਜਿਨਾ ਚਿਰ ਜਿਊਦੀਂ ਹੈ ਸੁਰਿੰਦਰਪਾਲ ਨੇ ਹਰ ਸਾਲ ਵਿਰੋਧ ਕਰਨ ਜਾਣਾ ਹੈ,,ਪਰ ਕਲ ਵਾਂਗ ਸੁਰਿੰਦਰ ਵੇਖੇਗੀ ਕੇ ਹਰ ਸਾਲ ਲੋਕ ਘੱਟ ਹੁੰਦੇ ਜਾਣਗੇ,, ਕਿਓਂ ਕੇ ਨਵੀ ਪੀੜੀ ਦਿਮਾਗ ਤੋਂ ਕੰਮ ਲੈਣ ਵਾਲੀ ਹੈ ਤੇ ਜਿਸ ਕੋਲ ਦਿਮਾਗ ਹੈ ਓਹ ਸੋਚੇਗਾ ਜਰੂਰ ਤੇ ਜੋ ਸੋਚਣ ਲਗ ਪਵੇ ਉਸਨੂੰ ਕੀ ਸਹੀ ਹੈ ਕੀ ਗਲਤ ਹੈ ਏਸ ਬਾਰੇ ਕੋਈ ਵਰਗਲਾ ਨਹੀ ਸਕਦਾ,, ਬੇਸ਼ਕ ਹਰ ਸਾਲ ਇੱਕ ਨਵੀਂ ਗੱਪ ਸ਼ਾਮਲ ਕਰ ਦਿੰਦੇ ਨੇ ਬਲਿਓ ਸਟਾਰ ਦੇ ਐਕਸ਼ਨ ਦੇ ਇਤਿਹਾਸ ਵਿੱਚ,, ਪਰ ਦਿਮਾਗ ਰੱਖਣ ਵਾਲੇ ਪੜ ਸੁਣ ਕੇ ਵਾਹਿਗੁਰੂ ਵਾਹਿਗੁਰੂ ਨਹੀ ਕਰਿਆ ਕਰਨਗੇ ਸਗੋਂ ਹਸਿਆ ਕਰਨਗੇ ਏਹਨਾ "ਵਿਦਵਾਨਾ ਤੇ ਇਤਿਹਾਸਕਾਰਾਂ" ਤੇ,, ਜਿਵੇਂ ਪਿਛਲੇ ਕੁ ਸਾਲਾਂ ਚ ਇੱਕ ਨਵੀਂ ਗੱਪ ਜੋੜ ਦਿੱਤੀ ਗਈ,,ਏਥੋਂ ਤਕ ਕੇ ਇੱਕ ਸਿੰਘ ਦਾ ਨਾਮ ਪਿੰਡ ਵੀ ਦਸ ਦਿਤਾ ਕੇ ਓਸ ਸਿੰਘ ਨੇ RDX ਨਾਲ ਟੈਂਕ ਉਡਾਏ ਸਨ,, ਏਹਨਾ ਨੂੰ ਕੋਈ ਪੁੱਛਣ ਵਾਲਾ ਹੋਵੇ ਕੇ ਕੀ ਸੰਨ 84 ਚ ਕਿਸੇ ਨੇ RDX ਦਾ ਨਾਮ ਵੀ ਸੁਣਿਆ ਸੀ? ਬਹੁਤ ਦੋਸਤ ਏਹੋ ਜਿਹੀਆਂ ਮਹਾਨ "ਸਾਖੀਆਂ" ਵਾਲੀਆਂ ਪੋਸਟਾਂ ਤੇ ਮੈਨੂੰ ਮੈਨਸ਼ਨ ਕਰ ਦਿੰਦੇ ਨੇ,,ਓਹਨਾ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਮੈਨੂੰ ਇਸ ਤਰਾਂ ਦੀਆਂ ਪੋਸਟਾਂ ਤੇ ਮੈਨਸ਼ਨ ਨਾ ਕਰਿਆ ਕਰੋ,, ਕਿਓਂ ਕੇ ਮੈ ਆਵਦਾ ਦਿਮਾਗੀ ਤਵਾਜ਼ਨ ਨਹੀ ਗਵਾਓਣਾ ਚਾਹੁੰਦਾ ਏਹੋ ਜਿਹੇ "ਵਿੱਦਵਾਨਾ" ਨਾਲ ਮੱਥਾ ਮਾਰ ਕੇ ਨੋਟ. ਸਾਡੇ ਵਰਗੇ ਬੰਦਿਆਂ ਨੂੰ ਹੀਰੋ ਸਾਬਤ ਕਰ ਕਰ ਅਸੀਂ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ??? ਕੁਲਜਿੰਦਰ ਢਿੱਲੋਂ

ਤੇ ਉਹ ਸੀ ਸਰਕਾਰ ਦਾ ਪਾਲਤੂ ਬਦਮਾਸ਼:- ਪਿਛਲੇ ਸਾਲ ਜਾਣੀ ਕਿ ਦੀ ਸੰਨ 2020 ਵਿੱਚ ਇੰਡੀਆ ਸਰਕਾਰ ਦੀ ਖੁਫੀਆ ਏਜੰਸੀ ਰਾਅ ਵਿੱਚ ਕੰਮ ਕਰਨ ਵਾਲੇ ਇੱਕ ਹੋਰ ਅਫਸਰ ਦੀ ਇੱਕ ਕਿਤਾਬ ਛਪ ਕੇ ਮਾਰਕੀਟ ਵਿੱਚ ਆਈ ਹੈ। ਇਸ ਕਿਤਾਬ ਦਾ ਨਾਮ ਹੈ, “ਦਾ ਖਾਲਿਸਤਾਨ ਕੌਨਸਪਾਇਰੇਸੀ” ਭਾਵ ਕਿ ਖਾਲਿਸਤਾਨ ਦੀ ਸਾਜਿਸ਼। ਇਸ ਕਿਤਾਬ ਨੂੰ ਲਿਖਣ ਵਾਲਾ ਅਤੇ ਇੰਡੀਆ ਦੀ ਖੂਫੀਆ ਏਜੰਸੀ ਵਿੱਚ ਕੰਮ ਕਰਨ ਵਾਲਾ, ਕਿਸੇ ਸਮੇ ਵਿਦੇਸ਼ ਮੰਤਰੀ ਰਹੇ ਸ: ਸਵਰਨ ਸਿੰਘ ਦਾ ਰਿਸ਼ਤੇਦਾਰ ਹੈ। ਅਤੇ ਇਹ ਵੀ ਪੜ੍ਹਨ ਨੂੰ ਮਿਲਿਆ ਸੀ ਕਿ ਇਸ ਦੀ ਰਿਸ਼ਤੇਦਾਰੀ ਪੰਥਕ ਕਮੇਟੀ ਦੇ ਡਾ: ਸੋਹਣ ਸਿੰਘ ਨਾਲ ਵੀ ਸੀ। ਉਸ ਅਫਸਰ ਦਾ ਨਾਮ ਹੈ, ਜ਼ੀ: ਬੀ: ਐੱਸ: ਸਿੱਧੂ। ਜਿਸ ਤਰ੍ਹਾਂ ਪਹਿਲਾਂ ਰਾਅ ਵਿੱਚ ਕੰਮ ਕਰਨ ਵਾਲੇ, ਮਲੋਏਧਰ ਨੇ ਆਪਣੀ ਕਿਤਾਬ ਖੁੱਲੇ ਭੇਤ ਵਿੱਚ ਲਿਖਿਆ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੇਂਦਰ ਦੀ ਕਾਗਰਸ ਸਰਕਾਰ ਦੀ ਪੂਰੀ ਸ਼ਹਿ ਸੀ। ਇਸੇ ਤਰ੍ਹਾਂ ਹੁਣ ਇੱਕ ਕਿਸਮ ਦੀ ਤਸਦੀਕ ਕਰਨ ਦੀ ਉਸੇ ਗੱਲ ਨੂੰ ਦੁਬਾਰਾ ਦੁਹਰਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੰਦਰਾਂ ਗਾਂਧੀ ਨੇ ਆਉਣ ਵਾਲੀਆਂ ਇਲੈਕਸ਼ਨਾ ਜਿੱਤਣ ਲਈ, ਹਿੰਦੂ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਲਈ, ਇਸ ਭਿੰਡਰਾਂਵਾਲੇ ਗੁੰਡੇ ਸਾਧ ਨੂੰ ਧਰਮ ਦੇ ਨਾਮ ਤੇ ਗੁੰਡਾਗਰਦੀ ਕਰਨ ਦੀ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਸੀ। ਇਸ ਬਾਰੇ ਪੂਰੀ ਜਾਣਕਾਰੀ ਤੁਸੀਂ ਉਸ ਦੀ ਕਿਤਾਬ ਪੜ੍ਹ ਕੇ ਲੈ ਸਕਦੇ ਹੋ ਅਤੇ ਉਸ ਨੂੰ ਇਸ ਕਿਤਾਬ ਬਾਰੇ ਸਵਾਲ ਜਵਾਬ ਵੀ ਕਰ ਸਕਦੇ ਹੋ। ਉਸ ਦੇ ਟਵਿੱਟਰ ਅਕਾਉਂਟ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ। ਉਸ ਦੀ ਇੰਟਰਵਿਊ ਦਾ ਇੱਕ ਵੀਡੀਓ ਲਿੰਕ ਵੀ ਪਾ ਰਿਹਾ ਹਾਂ। ਭਿੰਡਰਾਂਵਾਲੇ ਸਾਧ ਦਾ ਸਰਕਾਰੀ ਗੁੰਡਾ/ਬਦਮਾਸ਼ ਹੋਣ ਦੇ, ਇਹ ਦੋ ਕਿਤਾਬਾਂ ਅਸਲ ਵਿੱਚ ਸਰਕਾਰੀ ਦਸਤਾਵੇਜ਼ ਹਨ। ਜ਼ੀ: ਬੀ: ਐੱਸ: ਸਿੱਧੂ ਦੇ ਦੱਸਣ ਮੁਤਾਬਕ ਇੰਦਰਾਗਾਂਧੀ ਦੇ ਕਤਲ ਦੀ ਸਾਜਿਸ਼ ਦੇ ਹੋਰ ਗੁੱਝੇ ਭੇਦ ਵੀ ਆਉਣ ਵਾਲੇ ਸਮੇ ਵਿੱਚ ਹੋਰ ਵੀ ਖੁੱਲਣ ਦੀ ਆਸ ਹੈ।

( ਜ਼ੀ. ਬੀ. ਐੱਸ. ਸਿੱਧੂ ਦਾ ਟਵਿੱਟਰ ਅਕਾਉਂਟ)

(ਜ਼ੀ. ਬੀ. ਐੱਸ. ਸਿੱਧੂ ਦੀ ਇੰਟਰਵਿਊ ਦੇਖਣ ਲਈ ਇੱਥੇ ਕਲਿਕ ਕਰੋ ਜੀ)

ਤੇ ਉਹ ਸਰਕਾਰ ਅੱਗੇ ਝੁਕਿਆ ਨਹੀਂ:- ਗੁੰਡਾ ਗਰਦੀ ਨੂੰ ਮਹਾਨ ਦੱਸਣ ਲਈ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਉਹ ਸਰਕਾਰ ਅੱਗੇ ਝੁਕਿਆ ਨਹੀਂ। ਪਹਿਲਾਂ ਤਾਂ ਲੁਕ ਕੇ ਬੈਠੇ ਨੂੰ ਰਾਖਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜੇ ਕਰ ਪੁੱਛੋ ਕਿ ਰਾਖੀ ਕਿਹੜੀ ਚੀਜ ਦੀ ਕੀਤੀ ਹੈ ਅਤੇ ਜੇ ਕਰ ਉਹ ਨਾ ਕਰਦਾ ਤਾਂ ਸਰਕਾਰ ਕੇ ਲੁੱਟ ਲੈਣੀ ਸੀ ਜਾਂ ਤਬਾਹ ਕਰ ਦੇਣੀ ਸੀ। ਫਿਰ ਕਹਿਣਗੇ ਕਿ ਸਰਕਾਰ ਅੱਗੇ ਝੁਕਿਆ ਨਹੀਂ। ਜੇ ਕਰ ਕਾਨੂੰਨ ਜਾਂ ਸਰਕਾਰ ਅੱਗੇ ਨਾ ਝੁਕਣਾ ਹੀ ਮਹਾਨਤਾ ਹੈ ਤਾਂ ਫਿਰ ਇਹ ਕੰਮ ਤਾਂ ਹੋਰ ਵੀ ਵਥੇਰੇ ਕਰੀ ਜਾਂਦੇ ਹਨ। ਇੱਥੇ ਕਨੇਡਾ ਵਿੱਚ ਡਰੱਗ ਸਮੱਗਲਰ ਵੀ ਸਰਕਾਰ ਜਾਂ ਕਾਨੂੰਨ ਦੀ ਕੋਈ ਵੀ ਪਰਵਾਹ ਨਹੀਂ ਕਰਦੇ। ਉਨ੍ਹਾਂ ਦਾ ਕੰਮ ਸਿਰਫ ਇੱਕ ਦੂਜੇ ਨੂੰ ਮਾਰਨਾ ਹੀ ਹੈ। ਇਸ ਧੰਦੇ ਵਿੱਚ ਵੀ ਬਹੁਤੇ ਪੰਜਾਬੀ ਮੁੰਡੇ ਹੀ ਹਨ। ਸੰਨ 2020 ਅਤੇ 2021 ਦੇ ਸਰਦੀਆਂ ਦੇ ਕੁੱਝ ਮਹੀਨਿਆਂ ਵਿੱਚ ਕਈਆਂ ਨੇ ਇੱਕ ਦੂਸਰੇ ਨੂੰ ਗੋਲੀਆਂ ਨਾਲ ਭੁੰਨਿਆਂ ਹੈ। ਹੁਣ ਫਿਰ ਪਿਛਲੇ ਕੁੱਝ ਮਹੀਨਿਆਂ ਵਿਚ ਇਨ੍ਹਾਂ ਗੈਂਗਸਟਰਾਂ ਨੇ ਆਪਸੀ ਕਈ ਕਤਲ ਕੀਤੇ ਹਨ। ਅਫਗਾਨਿਸਤਾਨ ਦੇ ਤਾਲੀਬਾਨਾ ਨੂੰ ਕੌਣ ਨਹੀਂ ਜਾਣਦਾ। ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਅੱਗੇ ਉਨ੍ਹਾਂ ਨੇ ਹਥਿਆਰ ਨਹੀਂ ਸੁੱਟੇ ਅਤੇ ਨਾ ਹੀ ਈਨ ਮੰਨੀ ਹੈ। ਕੀ ਦੁਨੀਆ ਦਾ ਕੋਈ ਵੀ ਵਿਆਕਤੀ ਉਥੇ ਜਾ ਕੇ ਵਸਣਾ ਪਸੰਦ ਕਰਦਾ ਹੈ? ਤੁਹਾਡੇ ਸਿੱਖਾਂ ਦੇ ਕਈ ਬੰਦੇ ਤਾਲੀਬਾਨਾ ਨੇ ਗੁਰਦੁਆਰੇ ਵਿੱਚ ਜਾ ਕੇ ਕਤਲ ਕਰ ਦਿੱਤੇ ਸਨ, ਜਿਸ ਕਰਕੇ ਬਹੁਤੇ ਸਿੱਖ ਉਥੋਂ ਛੇਤੀਂ ਤੋਂ ਛੇਤੀਂ ਬਾਹਰ ਨਿਕਲਣਾ ਚਾਹੁੰਦੇ ਹਨ ਅਤੇ ਕਈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵਸ ਵੀ ਗਏ ਹਨ। ਜੋ ਤਾਲੀਬਾਨਾ ਦੀ ਸੋਚ ਹੈ ਉਹੀ ਤੁਹਾਡੀ ਹੈ। ਆਪਣੀ ਸੋਚ ਤੋਂ ਵੱਖਰੀ ਸੋਚ ਵਾਲੇ ਤੁਹਾਨੂੰ ਪਰਵਾਨ ਨਹੀਂ। ਉਹ ਵੀ ਇਸਤ੍ਰੀਆਂ ਨੂੰ ਘਟੀਆ ਸਮਝਦੇ ਹਨ ਅਤੇ ਤੁਸੀਂ ਵੀ ਸਮਝਦੇ ਹੋ। ਤਾਹੀਂ ਤਾਂ ਦਸਮ ਗ੍ਰੰਥ ਵਰਗੇ ਕੂੜ ਗ੍ਰੰਥਾਂ ਨੂੰ ਮੰਨਦੇ ਹੋ।

ਪਾਕਿਸਤਾਨ ਨਾਲ ਲੜਾਈ ਲਾ ਕੇ ਪੰਜਾਬ ਵਿੱਚ ਸਿੱਖਾਂ ਦੇ ਕਤਲ ਕਰਨ ਦੀ ਯੋਜਨਾ:- ਜਦੋਂ 1984 ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਦਿੱਲੀ ਵਿੱਚ ਹਜਾਰਾਂ ਸਿੱਖ ਕਤਲ ਕਰ ਦਿੱਤੇ ਗਏ। ਜਦੋਂ ਸਿੱਖਾਂ ਨੂੰ ਦਿੱਲੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਜੀਂਉਂਦੇ ਸਾੜਿਆ ਜਾ ਰਿਹਾ ਸੀ ਤਾਂ ਦੁਨੀਆ ਦੇ ਕਈ ਹਿੱਸਿਆਂ ਵਿਚ, ਕਈ ਸਿੱਖ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਇੰਦਰਾ ਗਾਂਧੀ ਦੇ ਮਰਨ ਦੀਆਂ ਖੁਸ਼ੀਆਂ ਮਨਾ ਰਹੇ ਸਨ। ਅਜਿਹੇ ਸਿੱਖਾਂ ਨੂੰ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਦੀ ਇਤਨੀ ਗਮੀ ਨਹੀਂ ਸੀ ਜਿਤਨੀ ਇੰਦਰਾ ਗਾਂਧੀ ਦੇ ਮਰਨ ਦੀ ਖੁਸ਼ੀ ਸੀ। ਵਸਦੇ ਰਸਦੇ ਲੱਖਾਂਪਤੀ ਸਿੱਖਾਂ ਨੂੰ ਰੋਲ ਕੇ ਕੱਖਾਂਪਤੀ ਬਣਾ ਦਿੱਤਾ। ਵਿਧਵਾ ਕਲੋਨੀਆਂ ਬਣਾ ਦਿੱਤੀਆਂ ਗਈਆਂ। ਪੜ੍ਹਨ ਵਿੱਚ ਤਾਂ ਇਹ ਵੀ ਆਇਆ ਸੀ ਕਿ ਜਿਨ੍ਹਾਂ ਨੇ ਸਿੱਖਾਂ ਨੂੰ ਕਤਲ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ ਸੀ ਉਨ੍ਹਾਂ ਦੇ ਘਰਾਂ ਵਿੱਚ ਹੀ ਕਈ ਵਿਧਵਾ ਔਰਤਾਂ ਭਾਂਡੇ ਮਾਂਜ ਕੇ ਗੁਜਾਰਾ ਕਰਦੀਆਂ ਹਨ। ਫੁਕਰੀਆਂ ਮਾਰਨ ਵਾਲੇ ਸਿੱਖ ਹਾਲੇ ਤੱਕ ਇਹੀ ਕਹੀ ਜਾਂਦੇ ਹਨ ਅਸੀਂ ਘਰੇ ਜਾ ਕੇ ਮਾਰ ਕੇ ਬਦਲਾ ਲੈ ਲਿਆ ਸੀ। ਬਦਲੇ ਵਿੱਚ ਜੋ ਮੁੜ ਕੇ ਉਨ੍ਹਾਂ ਨੇ ਮਾਰੇ ਉਨ੍ਹਾਂ ਨੂੰ ਸ਼ਾਇਦ ਅਜਿਹੇ ਸਿੱਖ, ਇਨਸਾਨ ਨਹੀਂ, ਕੀੜੇ ਮਕੌੜੇ ਹੀ ਸਮਝਦੇ ਹਨ। ਤਾਂਹੀ ਤਾਂ ਤੁਹਾਡਾ ਸਿੱਖਾਂ ਦਾ ਕਥਿਤ ਜਥੇਦਾਰ ਵੇਦਾਂਤੀ ਉਥੇ ਉਸ ਕੋਲ ਗਈਆਂ ਦਿੱਲੀ ਦੀਆਂ ਵਿਧਵਾਵਾਂ ਨੂੰ ਫਫੇਕੁੱਟਣੀਆਂ ਕਹਿੰਦਾ ਰਿਹਾ ਹੈ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਕਰ ਇੰਦਰਾ ਨੂੰ ਨਾ ਕਤਲ ਕੀਤਾ ਜਾਂਦਾ, ਭਾਂਵੇਂ ਕਿ ਵਿਸ਼ਵਾਸ਼ ਘਾਤ ਕਰਕੇ ਹੀ ਕੀਤਾ ਸੀ, ਤਾਂ ਉਸ ਨੇ ਪਾਕਿਸਤਾਨ ਨਾਲ ਲੜਾਈ ਛੇੜ ਕੇ ਪੰਜਾਬ ਵਿਚਲੇ ਸਿੱਖਾਂ ਦਾ ਸਰਬਨਾਸ਼ ਕਰ ਦੇਣਾ ਸੀ। ਇਹ ਗੱਲ ਇਤਨੀ ਠੀਕ ਨਹੀਂ ਲਗਦੀ। ਬੀ: ਬੀ: ਸੀ: ਦੀ ਵੈੱਬ ਸਾਈਟ ਅਨੁਸਾਰ ਜਦੋਂ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੀ ਸੁਰੱਖਿਆ ਗਾਰਡ ਵਿਚੋਂ ਸਿੱਖਾਂ ਨੂੰ ਹਟਾ ਦੇਵੇ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਹੈ। ਤਾਂ ਉਸ ਦਾ ਜਵਾਬ ਸੀ ਕਿ ਕੀ ਅਸੀਂ ਸੈਕੂਲਰ ਹਾਂ? ਮੰਨ ਲਓ ਕਿ ਇਹ ਗੱਲ ਬਿੱਲਕੁੱਲ ਠੀਕ ਸੀ ਅਤੇ ਇੰਦਰਾ ਨੇ ਇਸੇ ਤਰ੍ਹਾਂ ਹੀ ਕਰਨਾ ਸੀ। ਫਿਰ ਤਾਂ ਪੰਜਾਬ ਦੇ ਸਿੱਖਾਂ ਨੂੰ ਅਤੇ ਖਾਸ ਕਰਕੇ ਤੁਹਾਡੇ ਤਖਤਾਂ ਦੇ ਕਥਿਤ ਜਥੇਦਾਰਾਂ ਨੂੰ ਫਫੇਕੁੱਟਣੀਆਂ ਕਹਿਣ ਦੀ ਬਿਜਾਏ ਇਹ ਕਹਿਣਾ ਚਾਹੀਦਾ ਸੀ ਕਿ ਦਿੱਲੀ ਦੀਆਂ ਵਿਧਵਾ ਬੀਬੀਓ, ਤੁਸੀਂ ਧੰਨਤਾ ਦੇ ਯੋਗ ਹੋ ਜਿਹਨਾ ਨੇ ਆਪਣੇ ਪਤੀਆਂ ਅਤੇ ਮਸੂਮ ਬੱਚਿਆਂ ਦੀਆਂ ਬਲੀਆ ਦੇ ਕੇ ਸਾਨੂੰ ਪੰਜਾਬ ਦੇ ਸਿੱਖਾਂ ਨੂੰ ਬਚਾ ਲਿਆ ਹੈ। ਤੁਸੀਂ ਤਾਂ ਪੂਜਣ ਯੋਗ ਹੋ, ਤੁਹਾਡੀ ਦੇਣ ਤਾਂ ਕਦੀ ਵੀ ਨਹੀਂ ਦਿੱਤੀ ਜਾ ਸਕਦੀ। ਇਸ ਤਰ੍ਹਾਂ ਤਾਂ ਤੁਸੀਂ ਤਾਂ ਕਰਦੇ ਜੇ ਕਰ ਤੁਹਾਡੇ ਅੰਦਰ ਕੋਈ ਇਨਸਾਨੀਅਤ ਹੁੰਦੀ। ਤੁਹਾਡੇ ਅੰਦਰ ਤਾਂ ਗੁੰਡਾਗਰਦੀ ਅਤੇ ਬਦਮਾਸ਼ੀ ਹੈ। ਤਾਹੀਉਂ ਤਾਂ ਝੂਠ ਬੋਲ-ਬੋਲ ਕੇ ਲੋਕਾਂ ਅੰਦਰ ਗੁੰਡਾ ਗਰਦੀ ਅਤੇ ਬਦਮਾਸ਼ੀ ਭਰਦੇ ਹੋ। ਫਿਰ ਇਸ ਗੁੰਡਾ ਗਰਦੀ ਅਤੇ ਬਦਮਾਸ਼ੀ ਨੂੰ ਧਰਮ ਦਾ ਨਾਮ ਦਿੰਦੇ ਹੋ।

ਧਾਰਮਿਕ ਗੁੰਡਿਆਂ ਦੀ ਫਸਲ:- ਭਿੰਡਰਾਂਵਾਲੇ ਗੁੰਡੇ ਸਾਧ ਦੀ ਧਰਮ ਦੇ ਨਾਮ ਤੇ ਕੀਤੀ ਗਈ ਗੁੰਡਾਗਰਦੀ ਨੂੰ ਧਰਮ ਦਾ ਨਾਮ ਦੇ ਕਿ ਇਤਨਾ ਉਭਾਰਿਆ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਧਰਮ ਦੇ ਨਾਮ ਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਇੱਕ ਪੂਰੀ ਫਸਲ ਤਿਆਰ ਕਰਕੇ ਰੱਖ ਦਿੱਤੀ ਗਈ ਹੈ। ਤਕਰੀਬਨ ਹਰ ਪ੍ਰਚਾਰਕ ਨੇ ਧਾਰਮਿਕ ਗੁੰਡੇ ਪੈਦਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਸਮੇਂ ਅਨੁਸਾਰ ਪਾਣੀ ਦਿੱਤਾ, ਖਾਦ ਪਾਈ ਅਤੇ ਗੋਡੀ ਕੀਤੀ, ਤਾਂ ਕਿ ਇਹ ਫਸਲ ਪੂਰੀ ਵਧੇ ਫੁੱਲੇ। ਜੇ ਕਰ ਮੈਂ ਇਹ ਕਹਾਂ ਕਿ ਸਿੱਖਾਂ ਦੇ 100% ਪ੍ਰਚਾਰਕਾਂ ਅਤੇ ਵਿਦਵਾਨਾ ਨੇ ਧਾਰਮਿਕ ਗੁੰਡੇ ਪੈਦਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਸਾਰੇ ਹੀ ਜਾਂ ਤਾਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਹਨ ਅਤੇ ਜਾਂ ਫਿਰ ਚੁੱਪ ਰਹੇ ਹਨ।

ਤੁਹਾਡੇ ਸਿੱਖਾਂ ਵਿੱਚ ਥੋੜੀ ਜਿਹੀ ਵੀ ਕੋਈ ਅਕਲ ਦੀ ਗੱਲ ਕਰਨ ਵਾਲਾ ਸ਼ਾਇਦ ਹੀ ਕੋਈ ਐਸਾ ਪ੍ਰਚਾਰਕ ਹੋਵੇਗਾ ਜਿਸ ਨੂੰ ਕਿ ਆਪਣੀ ਜਿੰਦਗੀ ਵਿੱਚ ਇਸ ਭਿੰਡਰਾਂ ਵਾਲੇ ਬਦਮਾਸ਼ ਵਲੋਂ ਫੈਲਾਈ ਗਈ ਬਦਮਾਸ਼ੀ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਪ੍ਰਚਾਰਕਾਂ ਵਿਚੋਂ ਸਭ ਤੋਂ ਵੱਧ ਪ੍ਰੋ: ਇੰਦਰ ਸਿੰਘ ਘੱਗਾ ਅਤੇ ਢੱਡਰੀਆਂ ਵਾਲੇ ਸਾਧ ਨੂੰ ਇਸ ਬਦਮਾਸ਼ੀ ਵਾਲੀ ਸਿੱਖੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦੋਹਾਂ ਦੇ ਸੰਘ ਵਿੱਚ ਵੀ ਭਿੰਡਰਾਂਵਾਲਾ ਬਦਮਾਸ਼ ਅੜਿਆ ਬੈਠਾ ਸੀ। ਭਾਵ ਕਿ ਝੂਠ ਬੋਲ-ਬੋਲ ਕੇ ਉਸ ਦੀਆਂ ਸਿਫਤਾਂ ਕਰਦੇ ਰਹੇ ਹਨ। ਪ੍ਰੋ: ਇੰਦਰ ਸਿੰਘ ਘੱਗਾ ਨੂੰ ਕਿਤਨੀ ਵਾਰੀ ਜਲੀਲ ਕੀਤਾ ਗਿਆ ਹੈ। ਕਿਤਨੀ ਵਾਰੀ ਹਮਲੇ ਹੋਏ ਹਨ। ਘਰੇ ਆ ਕੇ ਵੀ ਨੱਕ ਤੋੜ ਗਏ ਸਨ। ਪਰ ਫਿਰ ਵੀ ਬਦਮਾਸ਼ੀ ਦੀਆਂ ਸਿਫਤਾਂ। ਇਸੇ ਤਰ੍ਹਾਂ ਢੱਡਰੀਆਂ ਵਾਲੇ ਸਾਧ ਦਾ, (ਭਾਵੇਂ ਕਿ ਸਾਧ ਤੋਂ ਭਾਈ ਬਣ ਗਿਆ ਸੀ ਪਰ ਡੇਰੇਦਾਰ ਤਾਂ ਹਾਲੇ ਵੀ ਹੈ) ਛਬੀਲ ਦੀ ਆੜ ਵਿਚ, ਇਸ ਭਿੰਡਰਾਂ ਵਾਲੇ ਸਾਧ ਦੀ ਬਦਮਾਸ਼ੀ ਸੋਚ ਨੇ ਇੱਕ ਸਾਥੀ ਦਾ ਕਤਲ ਕਰ ਦਿੱਤਾ ਸੀ। ਇਸ ਵਲੋਂ ਫਿਰ ਵੀ ਬਦਮਾਸ਼ ਸਾਧ ਦੀਆਂ ਸਿਫਤਾਂ। ਵਾਹ! ਕੈਸੀ ਸਿੱਖੀ ਪ੍ਰਚਾਰ ਰਹੇ ਹਨ ਇਹ ਪ੍ਰਚਾਰਕ?

ਪਿਛਲੇ ਸਾਲ ਭਾਵ ਕਿ 2020 ਦੀ 23 ਦਸੰਬਰ ਵਾਲੀ ਰਾਤ ਨੂੰ ਰੇਡੀਓ ਵਿਰਸਾ ਦੇ ਮੁੱਖ ਸੰਚਾਲਕ ਹਰਨੇਕ ਸਿੰਘ ਨੇਕੀ ਤੇ ਕਾਤਲਾਨਾ ਹਮਲਾ ਹੋਇਆ ਸੀ ਜਿਸ ਵਿੱਚ ਕੇ ਉਸ ਦੀ ਜਾਨ ਬਚ ਗਈ ਸੀ। ਉਹ ਠੀਕ ਸੀ ਜਾਂ ਗਲਤ ਸੀ। ਉਸ ਦੀ ਬੋਲਬਾਣੀ ਚੰਗੀ ਸੀ ਜਾਂ ਮਾੜੀ ਸੀ। ਇਨ੍ਹਾਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਸੋਚੋ ਕਿ ਵਿਰੋਧੀ ਵਿਚਾਰ ਰੱਖਣ ਵਾਲਿਆਂ ਤੇ ਹਮਲੇ ਕਿਉਂ ਹੁੰਦੇ ਹਨ? ਇਸ ਨੇਕੀ ਦੀ ਬੋਲੀ ਰੁੱਖੀ ਹੋ ਸਕਦੀ ਹੈ, ਘੱਗੇ ਦੀ ਹੋ ਸਕਦੀ ਹੈ ਪਰ ਸਾਰਿਆਂ ਦੀ ਤਾਂ ਨਹੀਂ ਹੋ ਸਕਦੀ। ਧੁੰਦਾ, ਪੰਥਪ੍ਰੀਤ, ਰਾਗੀ ਦਰਸ਼ਣ ਸਿੰਘ ਅਤੇ ਢੱਡਰੀਆਂ ਵਾਲੇ ਦੀ ਬੋਲੀ ਤਾਂ ਕੋਈ ਬਹੁਤੀ ਰੁੱਖੀ ਨਹੀਂ ਹੋ ਸਕਦੀ। ਬਦਮਾਸ਼ੀ ਵਾਲੀ ਸੋਚ ਵਲੋਂ ਹਮਲੇ ਤਾਂ ਇਨ੍ਹਾਂ ਤੇ ਵੀ ਹੁੰਦੇ ਰਹੇ ਹਨ। ਇਨ੍ਹਾਂ ਦੇ ਦਿਵਾਨਾ ਵਿੱਚ ਖਰੂਦ ਵੀ ਪੈਂਦੇ ਰਹੇ ਹਨ। ਫਿਰ ਕਾਰਣ ਕੀ ਹੈ ਦਿਵਾਨਾ ਵਿੱਚ ਖਰੂਦ ਅਤੇ ਹਮਲਿਆਂ ਦਾ? ਉਹ ਕਾਰਨ ਇਹ ਹੈ ਜੀ ਕਿ ਸਾਰੀ ਸਿੱਖੀ ਭਿੰਡਰਾਂਵਾਲੇ ਗੁੰਡੇ ਸਾਧ ਦੀ ਸੋਚ ਮੁਤਾਬਕ ਮੋੜ ਦਿੱਤੀ ਗਈ ਹੈ। ਜੇ ਕਰ ਉਹ ਸਾਧ ਦਸਮ ਗ੍ਰੰਥ ਨੂੰ ਮੰਨਦਾ ਸੀ ਤਾਂ ਦਸਮ ਗ੍ਰੰਥ ਸਹੀ ਹੈ। ਜੇ ਕਰ ਉਹ ਹੋਰ ਕੂੜ ਕਿਤਾਬਾਂ ਦੇ ਹਵਾਲੇ ਦਿੰਦਾ ਸੀ ਤਾਂ ਉਹ ਗ੍ਰੰਥ ਵੀ ਠੀਕ ਹਨ। ਜੇ ਕਰ ਕੋਈ ਇਨ੍ਹਾਂ ਗ੍ਰੰਥਾਂ ਦਾ ਵਿਰੋਧ ਕਰੇਗਾ ਤਾਂ ਭਿੰਡਰਾਂਵਾਲੇ ਗੁੰਡੇ ਗ੍ਰੋਹ ਵਾਲੋਂ ਵਿਰੋਧ ਵੀ ਲਾਜਵੀਂ ਹੋਵੇਗਾ। ਭਿੰਡਰਾਂਵਾਲੇ ਸਾਧ ਕੋਲ ਕਿਹੜੀ ਸਿੱਖੀ ਸੀ? ਉਹ ਉਹੀ ਸੀ ਜਿਹੜੀ ਕਿ ਉਹ ਗੁਰਬਚਨ ਸਿੰਘ ਤੋਂ ਸਿੱਖ ਕੇ ਆਇਆ ਸੀ। ਗੁਰਬਚਨ ਸਿੰਘ ਵਾਲੀ ਸਿੱਖੀ ਤੁਸੀਂ ਗੁਰਬਾਣੀ ਪਾਠ ਦਰਪਣ ਪੜ੍ਹ ਕੇ ਦੇਖ ਸਕਦੇ ਹੋ ਕਿ ਉਸ ਵਿੱਚ ਕਿਤਨੀ ਕੁ ਸਿੱਖੀ ਹੈ ਅਤੇ ਕਿਤਨਾ ਕੁ ਬ੍ਰਾਹਮਣਵਾਦ ਅਤੇ ਗੱਪਾਂ ਹਨ। ਜੇ ਕਰ ਸਾਰਾ ਪਾਠ ਦਰਪਣ ਨਹੀਂ ਪੜ੍ਹਨਾ ਤਾਂ ਪ੍ਰੋ: ਇੰਦਰ ਸਿੰਘ ਘੱਗਾ ਦੇ ਕੁੱਝ ਲੇਖ ਇਸ ਪਾਠ ਦਰਪਣ ਬਾਰੇ ਇੱਥੇ ਸਿੱਖ ਮਾਰਗ ਤੇ ਪੜ੍ਹ ਸਕਦੇ ਹੋ ਜਿਸ ਵਿਚੋਂ ਤੁਹਾਨੂੰ ਸੰਖੇਪ ਜਿਹੀ ਜਾਣਕਾਰੀ ਮਿਲ ਜਾਵੇਗੀ।

ਦੋਗਲੀ ਸੋਚ ਵਾਲੇ ਲੋਕ:- ਇਹ ਉਹ ਕਿਸਮ ਦੇ ਲੋਕ ਹਨ ਜਿਹੜੇ ਕਿ ਮਿਲਗੋਭਾ ਜਿਹੀ ਗੱਲ ਕਰਦੇ ਹਨ। ਭਾਵ ਕਿ ਝੂਠ ਅਤੇ ਸੱਚ ਨੂੰ ਮਿਲਗੋਭਾ ਜਿਹਾ ਕਰਕੇ ਪ੍ਰਚਾਰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਪਤਾ ਹੈ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ। ਇਹ ਹਮੇਸ਼ਾਂ ਦੋਗਲੀਆਂ ਗੱਲਾਂ ਕਰਨਗੇ। ਇਨ੍ਹਾਂ ਵਿੱਚ ਬਦਮਾਸ਼ੀ ਘੱਟ ਪਰ ਕਪਟ ਅਤੇ ਬੇਈਮਾਨੀ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੇ ਦੋਗਲੇ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਦਾ ਵਿਰੋਧ ਜਾਂ ਰੱਦ ਕਰਨਗੇ ਪਰ ਭਿੰਡਰਾਂਵਾਲੇ ਗੁੰਡੇ ਸਾਧ ਦੀਆਂ ਸਿਫਤਾਂ ਕਰਨਗੇ। ਜੇ ਕਰ ਕੋਈ ਇਨ੍ਹਾਂ ਨੂੰ ਇਹ ਪੁੱਛ ਲਵੇ ਕਿ ਤੁਸੀਂ ਭਾਈ ਦਸਮ ਗ੍ਰੰਥ ਨੂੰ ਰੱਦ ਕਰਦੇ ਹੋ ਜਾਂ ਵਿਰੋਧ ਕਰਦੇ ਹੋ ਪਰ ਭਿੰਡਰਾਂਵਾਲਾ ਤਾਂ ਦਸਮ ਗ੍ਰੰਥ ਨੂੰ ਮੰਨਦਾ ਸੀ। ਇਸ ਦੇ ਜਵਾਬ ਵਿੱਚ ਕੁੱਝ ਤਾਂ ਉਹ ਲੋਕ ਹਨ ਜਿਨ੍ਹਾਂ ਦੀ ਜਬਾਨ ਇਹ ਸਵਾਲ ਸੁਣ ਕੇ ਹੀ ਤਾਲੂ ਨਾਲ ਲੱਗ ਜਾਂਦੀ ਹੈ ਭਾਵ ਕਿ ਕੋਈ ਸਪਸ਼ਟ ਜਵਾਬ ਨਹੀਂ ਦੇਣਗੇ। ਇਹ ਕਦੀ ਨਹੀਂ ਕਹਿਣਗੇ ਉਸ ਨੂੰ ਕੋਈ ਗੁਰਮਤਿ ਦਾ ਗਿਆਨ ਨਹੀਂ ਸੀ। ਜੇ ਕਰ ਕੋਈ ਇਕ-ਅੱਧਾ ਵਿਦਵਾਨ ਇਹ ਕਹੇਗਾ ਤਾਂ ਅਵੱਸ਼ ਹੀ ਉਸ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪਵੇਗਾ। ਦੂਸਰੇ ਉਹ ਹਨ ਜਿਹੜੇ ਕਿ ਦਸਮ ਗ੍ਰੰਥ ਦੇ ਸਵਾਲ ਤੇ ਇਹ ਕਹਿਣਗੇ, ਉਹ ਗੁਰੂ ਨਹੀਂ ਸੀ, ਉਹ ਇੱਕ ਯੋਧਾ ਅਤੇ ਜਰਨੈਲ ਸੀ। ਭਾਵ ਕਿ ਉਸ ਦੀ ਬਾਕੀ ਸਾਰੀ ਬਦਮਾਸ਼ੀ ਨਾਲ ਅਸੀਂ ਸਹਿਮਤ ਹਾਂ ਪਰ ਦਸਮ ਗ੍ਰੰਥ ਵਾਲੀ ਗੱਲ ਨਾਲ ਨਹੀਂ। ਅਸਲ ਸਚਾਈ ਤਾਂ ਇਹ ਹੈ ਕਿ ਲੱਖਾਂ ਵਿਚੋਂ ਕੋਈ ਇੱਕ ਅੱਧਾ ਹੀ ਮਿਲੇਗਾ ਜਿਹੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਹੋਵੇਗਾ। ਜਿਹੜਾ ਸੱਚ ਬੋਲੇਗਾ ਉਸ ਦਾ ਵਿਰੋਧ ਅਵੱਸ਼ ਹੋਵੇਗਾ। ਫੇਸਬੁੱਕੀ ਵਿਦਵਾਨ ਗੁਰਮੀਤ ਸਿੰਘ ਕਾਦੀਆਨੀ ਨੂੰ ਤਕਰੀਬਨ ਸਾਰੇ ਹੀ ਜਾਣਦੇ ਹੋਣਗੇ। ਇਨ੍ਹਾਂ ਨੇ ਸਾਧਾਂ ਦਾ ਵਿਰੋਧ ਕਰਨ ਲਈ ਕੋਈ ਗਰੁੱਪ ਬਣਾਇਆ ਹੋਇਆ ਸੀ। ਉਸ ਗਰੁੱਪ ਵਿੱਚ ਇਸ ਗੁਰਮੀਤ ਸਿੰਘ ਕਾਦੀਆਨੀ ਨੇ ਇਸ ਭਿੰਡਰਾਂਵਾਲੇ ਸਾਧ ਬਾਰੇ ਥੋੜਾ ਜਿਹਾ ਕੋਈ ਸੱਚ ਬੋਲ/ਲਿਖ ਦਿੱਤਾ ਸੀ। ਇਸ ਸੱਚ ਬੋਲਣ ਬਦਲੇ ਉਹ ਕਹਿੰਦਾ ਸੀ ਕਿ ਮੈਨੂੰ ਮੱਖਣ ਦੇ ਵਾਲ ਵਾਗੂੰ ਉਸ ਗਰੁੱਪ ਵਿਚੋਂ ਕੱਢ ਕੇ ਬਾਹਰ ਮਾਰਿਆ ਸੀ। ਮੇਰਾ ਨਹੀਂ ਖਿਆਲ ਕਿ ਉਸ ਸੱਚ ਬੋਲਣ ਵਾਲੇ ਦਾ ਕਿਸੇ ਹੋਰ ਨੇ ਕੋਈ ਬਹੁਤਾ ਸਾਥ ਦਿੱਤਾ ਹੋਵੇਗਾ। ਇਹੀ ਇੱਕ ਸਿੱਖ ਦੇਖਿਆ ਸੀ ਜੋ ਕਿ ਚੰਗੀ ਭਾਸ਼ਾ ਵਰਤ ਕੇ ਵੀ ਸੱਚ ਬੋਲ ਦਿੰਦਾ ਸੀ। ਪਰ ਹੁਣ ਤਾਂ ਕਈ ਚਿਰ ਦਾ ਚੁੱਪ ਹੈ। ਪਤਾ ਨਹੀਂ ਕਿ ਸਿਹਤ ਨਹੀਂ ਚੰਗੀ ਜਾਂ ਡਰਾ-ਧਮਕਾ ਕੇ ਚੁੱਪ ਕਰਵਾ ਦਿੱਤਾ ਹੈ। ਸੋ ਸੱਚੀ ਗੱਲ ਤਾਂ ਇਹੀ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਵਾਲੀ ਸੱਚੀ ਸਿੱਖੀ ਛੱਡ ਕੇ ਭਿੰਡਰਾਂਵਾਲੇ ਗੁੰਡੇ ਸਾਧ ਦੀ ਗੁੰਡਾਗਰਦੀ ਵਾਲੀ ਸਿੱਖੀ ਅਪਣਾ ਰੱਖੀ ਹੈ। ਇਹ ਗੱਲ ਹੋਣੀ ਬਹੁਤ ਮੁਸ਼ਕਲ ਹੈ ਕਿ ਭਿੰਡਰਾਂਵਾਲੇ ਸਾਧ ਦੀਆਂ ਸਿਫਤਾਂ ਕਰਨ ਵਾਲਾ ਕੋਈ ਚੰਗਾ ਇਨਸਾਨ ਵੀ ਹੋ ਸਕਦਾ ਹੈ। ਉਹ ਗੁੰਡਾ ਹੋ ਸਕਦਾ ਹੈ, ਬਦਮਾਸ਼ ਹੋ ਸਕਦਾ ਹੈ ਅਤੇ ਜਾਂ ਫਿਰ ਕਪਟੀ ਜਾਂ ਬੇਈਮਾਨ ਹੋ ਸਕਦਾ ਹੈ। ਬਹੁਤੇ ਤਾਂ ਗੁੰਡਾਗਰਦੀ ਅਤੇ ਬਦਮਾਸ਼ੀ ਨੂੰ ਪਹਿਲ ਦਿੰਦੇ ਹਨ। ਕਿਉਂਕਿ ਇਹ ਕੰਮ ਬਹੁਤ ਸੌਖਾ ਹੈ। ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲੇ ਨੂੰ ਗਾਲ੍ਹਾਂ ਕੱਢ ਦਿਓ ਜਾਂ ਮਰਨ ਮਰਾਉਣ ਦੀਆਂ ਧਮਕੀਆ ਦੇ ਦਿਓ। ਬਸ ਤੁਸੀਂ ਗੁੰਡੇ ਜਾਂ ਬਦਮਾਸ਼ ਬਣ ਗਏ। ਇਸ ਤਰ੍ਹਾਂ ਦੇ ਬਣਨਾ ਤਾਂ ਕੁੱਝ ਮਿੰਟਾਂ ਦਾ ਹੀ ਕੰਮ ਹੈ। ਜੇ ਕਰ ਗੁੰਡਾ ਅਤੇ ਬਦਮਾਸ਼ ਬਣਨ ਦੀ ਹਿੰਮਤ ਨਹੀਂ ਹੈ ਤਾਂ ਅਵੱਸ਼ ਹੀ ਕਪਟੀ ਜਾਂ ਬੇਈਮਾਨ ਹੋਵੇਗਾ। ਅਜਿਹੇ ਬੇਈਮਾਨਾ ਦਾ ਕੰਮ ਹੈ ਝੂਠੀਆਂ ਕਹਾਣੀਆਂ ਘੜਨੀਆਂ ਅਤੇ ਜਾਹਲੀ ਕਿਤਾਬਾਂ ਛਪਵਾ ਕੇ ਵੰਡਣੀਆਂ। ਫਿਰ ਉਨ੍ਹਾਂ ਦੇ ਹਾਵਲੇ ਦੇ ਕੇ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨਾ। ਇਹ ਕੰਮ ਪਿਛਲੇ 37 ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਨ। ਜਨਰਲ ਬਰਾੜ ਦੇ ਨਾਮ ਤੇ ਆਪਣੇ ਵਲੋਂ ਜਾਹਲੀ ਕਿਤਾਬ ਛਪਵਾ ਕੇ ਵੰਡਣ ਦਾ ਹਵਾਲਾ ਮੈਂ ਪਹਿਲਾਂ ਕਈ ਵਾਰੀ ਦੇ ਚੁੱਕਾ ਹਾਂ ਕਿਵੇਂ ਕਈ ਸੌ ਗੁਣਾ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ।

ਇਕ ਪੜ੍ਹੇ ਲਿਖੇ ਵਿਦਵਾਨ ਜੀ ਦੀ ਕਪਟ/ਕਮੀਨੀ ਅਤੇ ਬੇਈਮਾਨੀ:- ਇਹ ਇੱਕ ਆਮ ਕਹਾਵਤ ਹੈ ਕਿ ਹਾਥੀ ਦੀ ਪੈੜ ਵਿੱਚ ਸਾਰੀਆਂ ਹੀ ਪੈੜਾਂ ਆ ਜਾਂਦੀਆਂ ਹਨ। ਭਿੰਡਰਾਂਵਾਲੇ ਗੁੰਡੇ ਸਾਧ ਦੇ ਚੇਲੇ ਕਿਤਨੇ ਕਪਟੀ ਅਤੇ ਬੇਈਮਾਨ ਹਨ ਉਹ ਤੁਸੀਂ ਖੁਦ ਹੀ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ। ਇਹ ਇੱਕ ਯੂਨੀਵਰਸਿਟੀ ਪੜ੍ਹੇ ਲਿਖੇ ਵਿਦਵਾਨ ਜੀ ਦੀ ਬੇਈਮਾਨੀ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਦੁਨੀਆ ਦੇ ਬਹੁਤ ਸਾਰੇ ਟੈਲੀਵੀਜ਼ਨ ਅਤੇ ਰੇਡੀਓ ਤੇ ਜਾ ਕੇ ਇਹ ਵਿਦਵਾਨ ਜੀ ਆਪਣੇ ਵਿਚਾਰ ਦਿੰਦੇ ਰਹਿੰਦੇ ਹਨ। ਜਾਂ ਇਉਂ ਕਹਿ ਲਓ ਕਿ ਉਹ ਇਨ੍ਹਾਂ ਨੂੰ ਉਚ ਕੋਟੀ ਦੇ ਵਿਦਵਾਨ ਜਾਣ ਕੇ ਆਪਣੇ ਪ੍ਰੋਗਰਾਮਾਂ ਤੇ ਬਲਾਉਂਦੇ ਰਹਿੰਦੇ ਹਨ। ਇਹ ਹਨ ਸਤਿਕਾਰ ਯੋਗ ਡਾ: ਗੁਰਦਰਸ਼ਨ ਸਿੰਘ ਢਿੱਲੋਂ ਜੀ। ਸਾਰੀ ਦੁਨੀਆ ਵਿੱਚ ਇਨ੍ਹਾਂ ਨੂੰ ਬਹੁਤ ਸਾਰੇ ਸਿੱਖ ਜਾਣਦੇ ਹਨ। ਇਹ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਭਿੰਡਰਾਂਵਾਲੇ ਸਾਧ ਬਾਬਾ ਬਦਮਾਸ਼ ਸਿੰਘ ਜੀ ਦੇ ਇਹ ਪੱਕੇ ਸ਼ਰਧਾਲੂ ਹਨ। ਲਓ ਸੁਣੋਂ ਕਿ ਇਨ੍ਹਾਂ ਦੇ ਅੰਦਰ ਕਿਤਨਾ ਕੁ ਕਪਟ ਅਤੇ ਬੇਈਮਾਨੀ ਛੁਪੀ ਹੋਈ ਹੈ। ਜੇ ਕਰ ਇੱਕ ਪੜ੍ਹੇ ਲਿਖੇ ਵਿਦਵਾਨ ਅੰਦਰ ਇਤਨਾ ਕਪਟ ਅਤੇ ਬੇਈਮਾਨੀ ਹੈ ਤਾਂ ਬਾਕੀਆਂ ਅੰਦਰ ਕਿਤਨੀ ਹੋਵੇਗੀ? ਇਹ ਅੰਦਾਜਾ ਤੁਸੀਂ ਖੁਦ ਹੀ ਲਗਾ ਲੈਣਾ। ਨਿਉਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਤੇ ਹੋਏ ਹਮਲੇ ਤੋਂ ਬਾਅਦ ਇਨ੍ਹਾਂ ਦੀ ਇੱਕ ਵੀਡੀਓ ਦੇਖਣ ਦਾ ਮੌਕਾ ਮਿਲਿਆ। ਉਸ ਵੀਡੀਓ ਵਿੱਚ ਇਹ ਵਿਦਵਾਨ ਜੀ ਕਹਿ ਰਹੇ ਹਨ ਕਿ ਹਰਨੇਕ ਸਿੰਘ ਕੋਈ ਕੰਮ ਨਹੀਂ ਕਰਦਾ। ਉਹ ਮਹਿੰਗੇ ਇਲਾਕੇ ਵਿੱਚ ਰਹਿੰਦਾ ਹੈ। ਇੰਡੀਆ ਦੀ ਸਰਕਾਰ ਉਸ ਨੂੰ ਪੈਸੇ ਦਿੰਦੀ ਹੈ। ਇਸ ਵੀਡੀਓ ਦਾ ਲਿੰਕ ਹੇਠਾਂ ਪਾ ਰਿਹਾ ਹਾਂ, ਜੋ ਕਿ ਨੰਬਰ ਇੱਕ ਹੈ। ਜੇ ਕਰ ਸਾਰੀ ਵੀਡੀਓ ਨਹੀਂ ਦੇਖਣੀ ਤਾਂ ਵੀਡੀਓ ਅਗਾਂਹ ਕਰਕੇ 11-12 ਮਿੰਟ ਤੇ ਦੇਖ ਲਿਓ। ਦੂਸਰੀ ਵੀਡੀਓ ਵਿੱਚ ਨਿਊਜ਼ੀਲੈਂਡ ਵਿੱਚ ਰਹਿਣ ਵਾਲਾ ਇੱਕ ਵਿਆਕਤੀ ਜਿਹੜਾ ਕਿ ਹਰਨੇਕ ਸਿੰਘ ਨੂੰ ਪਹਿਲਾਂ ਤੋਂ ਹੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ, ਉਹ ਕਹਿੰਦਾ ਹੈ ਕਿ ਹਰਨੇਕ ਸਿੰਘ ਇੱਕ ਪਰੀਕਾਸਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਕੰਪਨੀ ਵਿੱਚ ਬਹੁਤੀ ਚਲਦੀ ਹੀ ਇਸ ਦੀ ਹੈ। ਇਹ ਹੁਣ ਉਥੇ ਸੁਪਰਵਾਈਜ਼ਰ ਹੈ। ਜੇ ਕਰ ਇਹ ਸਾਰੀ ਵੀਡੀਓ ਨਹੀਂ ਦੇਖਣੀ ਤਾਂ ਅਗਾਂਹ ਕਰਕੇ 4-5 ਮਿੰਟ ਤੇ ਦੇਖ ਲਿਓ। ਇਹ ਵੀਡੀਓ ਦੇਖ ਕਿ ਤੁਹਾਡੇ ਮਨ ਵਿੱਚ ਸਵਾਲ ਇਹ ਨਹੀਂ ਹੋਣਾ ਚਾਹੀਦਾ ਕਿ ਨੇਕੀ ਕਿਤਨਾ ਗਲਤ ਜਾਂ ਠੀਕ ਸੀ। ਇਸ ਵਿੱਚ ਤੁਸੀਂ ਸਿਰਫ ਕਪਟ ਤੇ ਬੇਈਮਾਨੀ ਦੇਖਣੀ ਹੈ ਕਿ ਭਿੰਡਰਾਂ ਵਾਲੇ ਗੁੰਡੇ ਸਾਧ ਦੇ ਚੇਲਿਆਂ ਦੇ ਮਨ ਕਿਤਨੇ ਕਪਟ ਅਤੇ ਬੇਈਮਾਨੀ ਨਾਲ ਭਰੇ ਹੋਏ ਹਨ।

1- https://www.youtube.com/watch?v=ppugLAJ1igY

2- https://www.youtube.com/watch?v=tkrpbhN2Nh0

 

ਬਹੁਤੇ ਪ੍ਰਚਾਰਕ ਅਤੇ ਹੋਰ ਸਿੱਖ, ਇੱਕ ਪਾਸੇ ਤਾਂ ਇਹ ਪ੍ਰਚਾਰ ਕਰਦੇ ਹਨ ਅੰਗ੍ਰੇਜ਼ ਹਕੂਮਤ ਨੇ ਫੌਜ ਵਿਚੋਂ ਕੁੱਝ ਸਿੱਖਾਂ ਨੂੰ ਸੰਤ ਬਣਾ ਕੇ ਭੇਜਿਆ। ਫਿਰ ਇਨ੍ਹਾਂ ਸੰਤਾਂ ਬਾਰੇ ਅਨੇਕਾਂ ਹੀ ਕਰਾਮਾਤੀ ਕਹਾਣੀਆਂ ਜੋੜ ਕੇ ਅਤੇ ਮਹਾਨ ਬਣਾ ਕੇ ਸਿੱਖਾਂ ਦੇ ਮਨਾ ਵਿੱਚ ਵਸਾ ਦਿੱਤਾ। ਕੀ ਭਿੰਡਰਾਂਵਾਲੇ ਸਾਧ ਬਾਰੇ ਤੁਸੀਂ ਸਾਰਿਆਂ ਨੇ ਰਲ ਕੇ ਇਸੇ ਤਰ੍ਹਾਂ ਨਹੀਂ ਕੀਤਾ? ਕੀ ਉਹ ਵੀ ਇੱਕ ਦਿੱਲੀ ਸਰਕਾਰ ਦਾ ਪਾਲਿਆ ਹੋਇਆ ਸੰਤ ਦੇ ਭੇਖ ਵਿੱਚ ਗੁੰਡਾ/ਬਦਮਾਸ਼ ਨਹੀਂ ਸੀ? ਕੀ ਅੰਗ੍ਰੇਜ਼ਾਂ ਦੀ ਤਰਜ਼ ਤੇ ਤੁਸੀਂ ਵੀ ਉਹੀ ਕੁੱਝ ਨਹੀਂ ਕੀਤਾ? ਕਿਤਨੀਆਂ ਝੂਠੀਆਂ ਕਰਾਮਾਤਾਂ ਅਤੇ ਹੋਰ ਸੈਂਕੜੇ ਝੂਠ ਆਪਣੇ ਕੋਲੋਂ ਜੋੜ ਕੇ, ਜਾਹਲੀ ਕਿਤਾਬਾਂ ਛਪਵਾ ਕੇ ਤੁਸੀਂ ਰੱਜ ਕੇ ਬੇਈਮਾਨੀ ਕਰਕੇ ਇਸ ਸਾਰੇ ਝੂਠ ਨੂੰ ਲੋਕਾਈ ਦੇ ਮਨਾ ਵਿੱਚ ਵਸਾਇਆ ਸੀ। ਕੀ ਰੱਜ ਕੇ ਝੂਠ ਬੋਲਣ, ਕਪਟ, ਬੇਈਮਾਨੀ, ਗੁੰਡਾਗਰਦੀ ਅਤੇ ਬਦਮਾਸ਼ੀ ਨੂੰ ਹੀ ਸਿੱਖ ਧਰਮ ਕਿਹਾ ਜਾਂਦਾ ਹੈ?

ਆਪਣੀ ਗੁੰਡਾਗਰਦੀ ਅਤੇ ਬਦਮਾਸ਼ੀ ਨੂੰ ਛਪਾਉਣ ਲਈ ਲੰਗਰ ਦਾ ਸਹਾਰਾ:- ਇੰਗਲੈਂਡ ਦੀ ਖਾਲਸਾ ਏਡ ਜਥੇਬੰਦੀ ਵਲੋਂ ਦੁਨੀਆ ਵਿੱਚ ਲੰਗਰ ਲਗਾਏ ਜਾਣ ਦੇ ਚਰਚੇ ਬਹੁਤ ਸਾਲਾਂ ਤੋਂ ਹੋ ਰਹੇ ਹਨ। ਦੁਨੀਆ ਦੇ ਤਕਰੀਬਨ ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਇਸ ਨਾਲ ਸਾਰੀ ਦੁਨੀਆ ਵਿੱਚ ਸਿੱਖੀ ਦਾ ਇਮਜ਼ ਚੰਗਾ ਬਣ ਰਿਹਾ ਹੈ। ਕੁੱਝ ਸਮਾਂ ਪਹਿਲਾਂ ਕਨੇਡਾ ਦੇ ਕੁੱਝ ਸਿੱਖਾਂ ਨੇ ਰਲ ਕੇ, ਜਿਨ੍ਹਾਂ ਵਿੱਚ ਇੱਕ ਸਿੱਖ ਮੈਂਬਰ ਪਾਰਲੀਮੈਂਟ ਵੀ ਸੀ ਨੇ ਬਰੈਂਪਟਨ ਦੇ ਮੇਅਰ ਦੁਆਰਾ ਇੱਕ ਅਪੀਲ ਪੜ੍ਹਨ ਨੂੰ ਮਿਲੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਖਾਲਸਾ ਏਡ ਜਥੇਬੰਦੀ ਦੇ ਰਵੀ ਸਿੰਘ ਨੂੰ ਸ਼ਾਂਤੀ ਪੁਰਸਕਾਰ ਮਿਲਣ ਦੀ ਸਪਾਰਸ਼ ਕਰਨੀ ਚਾਹੀਦੀ ਹੈ। ਜਦੋਂ 26 ਜਨਵਰੀ 2021 ਨੂੰ ਕੁੱਝ ਸ਼ਰਾਰਤੀ ਅਨਸਰਾਂ ਨੇ ਕਿਸਾਨ ਮੋਰਚੇ ਦਾ ਧਿਆਨ ਹੋਰ ਪਾਸੇ ਮੋੜ ਦਿੱਤਾ ਤਾਂ ਇਸ ਰਵੀ ਸਿੰਘ ਦਾ ਇੱਕ ਬਿਆਨ ਵੀ ਪੜ੍ਹਨ ਨੂੰ ਮਿਲਿਆ ਸੀ। ਸ਼ਾਇਦ ਇਸ ਨੇ ਕੋਈ ਵੀਡੀਓ ਵੀ ਬਣਾ ਕੇ ਪਾਈ ਸੀ। ਉਸ ਦੇ ਇਸ ਬਿਆਨ ਤੋਂ ਇਸ ਦੀ ਅਕਲ ਜ਼ਾਹਰ ਹੋ ਗਈ ਸੀ। ਇਸ ਜਥੇਬੰਦੀ ਬਾਰੇ ਅਤੇ ਰਵੀ ਸਿੰਘ ਬਾਰੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਦਾ ਲਿੰਕ ਹੇਠਾਂ ਪਾ ਰਿਹਾ ਹਾਂ ਜਿਸ ਵਿੱਚ ਜਿੱਥੇ ਰਵੀ ਸਿੰਘ ਦੀ ਪ੍ਰਸੰਸਾ ਕੀਤੀ ਗਈ ਹੈ ਉਥੇ ਬਹੁਤੇ ਸਾਰੇ ਸਵਾਲ ਵੀ ਉਠਾਏ ਹਨ। ਉਨ੍ਹਾਂ ਸਵਾਲਾਂ ਨੂੰ ਸੁਣ ਕੇ ਇਹੀ ਲੱਗਦਾ ਹੈ ਕਿ ਅਸਲੀਅਤ ਉਹ ਨਹੀਂ ਹੈ ਜੋ ਕੇ ਲੋਕਾਈ ਨੂੰ ਦੱਸੀ ਜਾ ਰਹੀ ਹੈ। ਇਹ ਵੀਡੀਓ ਸੁਣ ਕੇ ਹੀ ਮੈਨੂੰ ਪਤਾ ਲੱਗਾ ਕਿ ਇਸ ਦਾ ਸੰਬੰਧ ਇੱਕ ਉਸ ਟੀ: ਵੀ: ਚੈਨਲ ਨਾਲ ਹੈ ਜਿਹੜਾ ਕਿ ਲੋਕਾਂ ਨੂੰ ਹਿੰਸਕ ਹੋਣ ਲਈ ਉਕਸਾਹਟ ਕਰਦਾ ਹੈ। ਅਤੇ ਉਹ ਚੈਨਲ ਸਰਕਾਰ ਦੇ ਪਾਲੇ ਹੋਏ ਗੁੰਡੇ ਸਾਧ ਨਾਲ ਸੰਬੰਧ ਰੱਖਦਾ ਹੈ। ਫਿਰ ਇਹ ਕਿੰਦਾਂ ਹੋ ਸਕਦਾ ਹੈ ਕਿ ਉਹ ਹਿੰਸਕ ਗੱਲਾਂ ਨਾ ਕਰਨ? ਇਨ੍ਹਾਂ ਹਿੰਸਕ ਗੱਲਾਂ ਕਰਨ ਕਰਕੇ ਹੀ ਇਨ੍ਹਾਂ ਨੂੰ 50, 000 ਪੌਂਡ ਦਾ ਜੁਰਮਾਨਾ ਵੀ ਹੋਇਆ ਹੈ। ਇਸ ਦੀ ਖਬਰ ਅਜੀਤ ਅਖਬਾਰ ਦੇ 13 ਫਰਵਰੀ 2021 ਦੇ ਅੰਕ ਵਿੱਚ ਛਪੀ ਸੀ ਜੇ ਹੇਠਾਂ ਕਾਪੀ ਪੇਸਟ ਕਰਕੇ ਪਾ ਰਿਹਾ ਹਾਂ। ਇਸ ਚੈਨਲ ਦੇ ਇੱਕ ਹੋਸਟ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਇਹ ਕਿਸੇ ਬੀਬੀ ਦੇ ਪੈਸੇ ਮਾਰ ਕੇ ਹੋਟਲ ਵਿਚੋਂ ਭੱਜਦਾ ਦਿਖਾਇਆ ਗਿਆ ਸੀ। ਹੇਠਾਂ ਹੈ ਉਹ 50, 000 ਪੌਂਡ ਦੇ ਜੁਰਮਾਨੇ ਵਾਲੀ ਖਬਰ:

ਯੂ.ਕੇ. ਦੀ ਆਫ ਕਾਮ ਵਲੋਂ ਕੇ. ਟੀ.ਵੀ. ਨੂੰ 50 ਹਜ਼ਾਰ ਪੌਂਡ ਜੁਰਮਾਨਾ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਕੇ. ਟੀ. ਵੀ. (ਖਾਲਸਾ ਟੈਲੀਵੀਜ਼ਨ ਲਿਮਟਡ) ਨੂੰ ਯੂ.ਕੇ. ਦੀ ਬਰਾਡਕਾਸਟ ਅਥਾਰਟੀ ਆਫ ਕਾਮ ਵਲੋਂ ਨਿਯਮਾਂ ਦੀ ਉਲੰਘਣਾ ਦੇ ਗੰਭੀਰ ਦੋਸ਼ਾਂ ਤਹਿਤ 50 ਹਜ਼ਾਰ ਪੌਂਡ ਜੁਰਮਾਨਾ ਕੀਤਾ ਗਿਆ ਹੈ | ਆਫ ਕਾਮ ਨੇ ਜਾਂਚ ਦੌਰਾਨ ਪਾਇਆ ਕਿ ਸਿੱਖ ਭਾਈਚਾਰੇ ਲਈ ਚੱਲਣ ਵਾਲੇ ਕੇ ਟੀ ਵੀ 'ਤੇ 4, 7 ਅਤੇ 9 ਜੁਲਾਈ 2018 ਨੂੰ ਇਕ ਵੀਡੀਓ ਚਲਾਇਆ ਗਿਆ ਜੋ ਯੂ.ਕੇ. 'ਚ ਰਹਿੰਦੇ ਸਿੱਖਾਂ ਨੂੰ ਅਸਿੱਧੇ ਤੌਰ ਤੇ ਹਿੰਸਾ ਅਤੇ ਕਤਲ ਲਈ ਉਤਸ਼ਾਹਿਤ ਕਰਦਾ ਸੀ | ਇਸ ਵੀਡੀਓ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫਰੰਟ ਨਾਲ ਦੱਸਿਆ ਗਿਆ ਹੈ | ਇਸ ਤੋਂ ਇਲਾਵਾ 30 ਮਾਰਚ 2019 ਨੂੰ ਇਕ ਪੰਥਕ ਮਸਲੇ ਪ੍ਰੋਗਰਾਮ ਵਿਚ ਭੜਕਾਊ ਬਿਆਨਬਾਜ਼ੀ ਕੀਤੀ ਗਈ, ਜੋ ਨਿਊਜ਼ੀਲੈਂਡ ਦੇ ਰੇਡੀਓ ਪੇਸ਼ਕਾਰ ਹਰਨੇਕ ਸਿੰਘ ਵਿਰੁੱਧ ਧਮਕੀਆਂ ਵਜੋਂ ਸਨ | ਆਫਕਾਮ ਵਲੋਂ ਜਾਰੀ ਜਾਣਕਾਰੀ ਵਿਚ ਯੂ.ਕੇ. ਵਿਚ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਦਾ ਵੀ ਹਵਾਲਾ ਦਿੱਤਾ ਹੈ | ਦੋਵੇਂ ਪ੍ਰਸਾਰਿਤ ਪ੍ਰੋਗਰਾਮ ਆਫ ਕਾਮ ਦੇ ਨਿਯਮਾਂ ਦੀ ਧਾਰਾ 2.3, 2.11 ਅਤੇ 3.1 ਦੀ ਉਲੰਘਣਾ ਸੀ | ਕੇ ਟੀ ਵੀ ਨੂੰ ਸੰਗੀਤਕ ਵੀਡੀਓ ਦੇ ਸਬੰਧ ਵਿਚ 20000 ਪੌਂਡ ਅਤੇ ਪੰਥਕ ਮਸਲੇ ਪ੍ਰੋਗਰਾਮ ਦੇ ਸਬੰਧ ਵਿਚ 30000 ਪੌਂਡ ਜੁਰਮਾਨਾ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸੰਗੀਤਕ ਵੀਡੀਓ ਅਤੇ ਵਿਚਾਰ ਚਰਚਾ ਪ੍ਰੋਗਰਾਮ ਨੂੰ ਦੁਬਾਰਾ ਪ੍ਰਸਾਰਿਤ ਨਾ ਕਰਨ ਦੇ ਵੀ ਆਦੇਸ਼ ਦਿੱਤੇ ਹਨ |

https://www.youtube.com/watch?v=v1i1ZwjiyG0

(ਨੋਟ:- ਇਹ ਉਪਰ ਵਾਲਾ ਵੀਡੀਓ ਲਿੰਕ ਰਵੀ ਸਿੰਘ ਬਾਰੇ ਹੈ)

ਸਿੱਖਾਂ ਦੀ ਸੋਚਣੀ ਕਈ ਸਦੀਆਂ ਪਿੱਛੇ:- ਅਸਲ ਗੱਲ ਤਾਂ ਇਹ ਹੈ ਕਿ ਸਿੱਖਾਂ ਦੀ ਸੋਚਣੀ ਮੌਜੂਦਾ ਸਮੇ ਦੀ ਹਾਣੀ ਹੀ ਨਹੀਂ ਹੈ ਅਤੇ ਨਾ ਹੀ ਕਦੀ ਹੋ ਸਕਦੀ ਹੈ। ਆਉਣ ਵਾਲੇ ਭਵਿੱਖ ਬਾਰੇ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਿੱਖ ਤਾਂ ਆਪਣੀ ਸੋਚ ਨੂੰ ਪੰਜ ਸਦੀਆਂ ਪਿੱਛੇ ਲਿਜਾ ਕੇ ਸੋਚਦੇ ਹਨ। ਅਸੀਂ ਪਹਿਲਾਂ ਇੰਦਾਂ ਕਰਦੇ ਹੁੰਦੇ ਸੀ ਜਾਂ ਉਦਾਂ ਕਰਦੇ ਹੁੰਦੇ ਸੀ। ਘੋੜੀਆਂ ਦੀਆਂ ਕਾਠੀਆਂ ਤੇ ਹੀ ਸੌਂ ਲੈਂਦੇ ਸੀ। ਛੋਲੇ ਖਾ ਕੇ ਹੀ ਗੁਜਾਰਾ ਕਰ ਲੈਂਦੇ ਸੀ। ਅਸੀਂ ਫਲਾਨੇ-ਫਲਾਨੇ ਬਾਦਸ਼ਾਹ ਨੂੰ ਭਜਾਇਆ। ਅਸੀਂ ਹਾਰ ਮੰਨਣ ਵਾਲੇ ਨੀ ਹੁੰਦੇ। ਦਿੱਲੀ ਕਿਸਾਨ ਮੋਰਚੇ ਵਿਚ, ਸਰਕਾਰੀ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਕੜੀ ਘੋਲਣ ਨੂੰ ਵੀ ਬਹੁਤ ਵੱਡੀ ਪ੍ਰਾਪਤੀ ਦੱਸੀ ਜਾਂਦੇ ਹਨ। ਅਸੀਂ ਗੁਰਦੁਆਰਿਆਂ ਵਿਚੋਂ ਮਹੰਤ ਭਜਾਏ। ਸਾਡਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ। ਇਹੀ ਪੰਥਕ ਜਥੇਬੰਦੀ ਹੈ। ਬਿਦੇਸ਼ਾਂ ਵਿੱਚ ਬਹੁਤੇ ਕੋਰਟਾਂ ਵਿੱਚ ਕੇਸ ਬਾਹਰਲੇ ਚਿੰਨਾ ਨੂੰ ਲੈ ਕੇ ਹੀ ਚੱਲੇ ਹਨ। ਅਸੀਂ ਕ੍ਰਿਪਾਨ ਨੀ ਸਰੀਰ ਤੋਂ ਅਲੱਗ ਕਰ ਸਕਦੇ, ਕੜਾ ਨਹੀਂ ਕਰ ਸਕਦੇ, ਅਸੀਂ ਪੱਗ ਦੇ ਉਪਰ ਲੋਹ ਟੋਪ ਨਹੀਂ ਪਾ ਸਕਦੇ, ਵਗੈਰਾ-ਵਗੈਰਾ। ਆਪਣੀ ਸੁਰਤ ਅਤੇ ਕਿਰਦਾਰ ਘੜਨ ਦੀ ਬਿਜਾਏ ਸਾਰੀ ਸਿੱਖੀ ਭੇਖ ਅਤੇ ਦਿਖਾਵੇ ਵਿੱਚ ਹੀ ਸਮੇਟ ਕੇ ਰੱਖ ਦਿੱਤੀ। ਥੱਲੇ ਬੈਠ ਕੇ ਖਾਣਾ ਖਾਣ ਨੂੰ ਹੀ ਅਸਲੀ ਧਰਮੀ ਹੋਣ ਦੇ ਸਰਟੀਫਿਕੇਟ ਦਿੱਤੇ ਜਾਣ ਲੱਗੇ ਹੋਏ ਹਨ।

ਸ਼ੁੱਧ ਪਤਾਸਿਆਂ ਵਾਲੇ ਸਿੱਖ:- ਕਈ ਪਾਠਕਾਂ/ਲੇਖਕਾਂ ਨੂੰ ਯਾਦ ਹੋਵੇਗਾ ਕਿ ਸੰਨ 1984 ਤੋਂ ਬਾਅਦ ਕੁੱਝ ਸਿੱਖਾਂ ਨੇ ਰਲ ਕੇ ਕਮਾਦਾਂ ਨੂੰ ਪਾਠ ਸਣਾਉਣੇ ਸ਼ੁਰੂ ਕਰ ਦਿੱਤੇ ਸਨ। ਸ਼ਾਇਦ ਇੱਕ ਥਾਂ ਤੇ ਅਖੰਡ ਪਾਠ ਵੀ ਕੀਤਾ ਗਿਆ ਸੀ ਅਤੇ ਉਥੇ ਅਕਾਲ ਤਖ਼ਤ ਦਾ ਕਥਿਤ ਜਥੇਦਾਰ ਵੀ ਆਇਆ ਸੀ। ਇਹ ਖ਼ਬਰ ਅਜੀਤ ਅਖਬਾਰ ਵਿੱਚ ਛਪੀ ਸੀ। ਕਹਿੰਦੇ ਕਿ ਕਮਾਦ ਦੇ ਖੇਤਾਂ ਵਿੱਚ ਗੰਨਿਆਂ ਨੂੰ ਪਾਠ ਸੁਣਾ ਕੇ ਉਨ੍ਹਾਂ ਦੇ ਰਸ ਤੋਂ ਸ਼ੁੱਧ ਪਤਾਸੇ ਤਿਆਰ ਕਰਨੇ ਹਨ। ਫਿਰ ਉਨ੍ਹਾਂ ਸ਼ੁੱਧ ਪਤਾਸਿਆਂ ਤੋਂ ਅੰਮ੍ਰਿਤ ਸੰਚਾਰ ਕਰਿਆ ਕਰਨਾ ਹੈ ਤਾਂ ਕਿ ਚੰਗੇ ਸ਼ੁੱਧ ਸਿੱਖ ਤਿਆਰ ਹੋਣ। ਉਨ੍ਹਾਂ ਪਤਾਸਿਆਂ ਤੋਂ ਕਿਤਨੇ ਕੁ ਚੰਗੇ ਸੁੱਧ ਸਿੱਖ ਤਿਆਰ ਹੋਏ ਹਨ। ਇਸ ਬਾਰੇ ਜੇ ਕਰ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਦੱਸੇ।

ਇਸ ਵੇਲੇ ਤੁਹਾਡੀ ਸਾਰੀ ਸਿੱਖੀ ਦੀ ਡੋਰ ਤਿੰਨ ਬੰਦਿਆਂ ਦੇ ਹੱਥ ਵਿੱਚ ਹੈ:- ਇਹ ਤਿੰਨ ਬੰਦੇ ਹਨ, ਬਾਦਲ ਪਿਓ ਪੁੱਤ ਅਤੇ ਧੁੰਮਾ। ਇਹ ਤਿੰਨ ਬੰਦੇ ਹੀ ਤੁਹਾਡੇ ਪੰਥ ਨੂੰ ਚਲਾ ਰਹੇ ਹਨ। ਬਾਦਲ ਪਿਓ ਪੁੱਤ ਨੂੰ ਤਾਂ ਸ਼ਾਇਦ ਜਪੁਜੀ ਦਾ ਪਾਠ ਵੀ ਜ਼ੁਬਾਨੀ ਯਾਦ ਨਾ ਹੋਵੇ। ਹਾਂ, ਇਹ ਦੋਵੇ ਵੋਟਾਂ ਦੀ ਖਾਤਰ ਡੇਰਿਆਂ ਵਾਲੇ ਸਾਧਾਂ ਦੇ ਪੈਰਾਂ ਵਿੱਚ ਡਿਗਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਸਿਰਸੇ ਵਾਲੇ ਸੌਦਾ ਸਾਧ ਨਾਲ ਸੰਬੰਧਾਂ ਬਾਰੇ ਸਾਰੇ ਹੀ ਜਾਣਦੇ ਹਨ। ਇਹ ਵੀ ਸਾਰੇ ਜਾਣਦੇ ਹੀ ਹਨ ਕਿ ਉਸ ਦੀ ਮੁਆਫੀ ਵਾਲੀ ਗੱਲ ਲਈ ਕਿਵੇਂ ਗੋਲਕਾਂ ਦੇ ਲੱਖਾਂ ਡਾਲਰ ਪਾਣੀ ਵਾਂਗ ਵਹਾਏ ਸਨ। ਭਗਵੇਂ ਕੱਪੜੇ ਪਹਿਨ ਕੇ ਹਰਦੁਆਰ ਜਾਣ ਵਾਲਾ ਅਤੇ ਚਲੀਹੇ ਕੱਟਣ ਵਾਲੇ ਧੁੰਮੇ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਕਿਸ ਤਰ੍ਹਾਂ ਉਸ ਨੂੰ ਕੇ: ਪੀ: ਐੱਸ: ਗਿੱਲ ਨੇ, ਅਮਰੀਕਾ ਤੋਂ ਲਿਆ ਕੇ ਫਿਟ ਕੀਤਾ ਸੀ। ਕਿਸ ਨੂੰ ਪੰਥਕ ਅਤੇ ਪੰਥ ਵਿਰੋਧੀ ਹੋਣ ਦੇ ਸਰਟੀਫਿਕੇਟ ਦੇਣੇ ਹਨ, ਉਹ ਵੀ ਇਹੀ ਤੈਅ ਕਰਦੇ ਹਨ। ਇਨ੍ਹਾਂ ਦੀ ਅੱਗੋਂ ਕਿਨ੍ਹਾਂ ਨਾਲ ਭਾਈਬੰਦੀ ਹੈ, ਉਹ ਵੀ ਸਾਰੇ ਜਾਣਦੇ ਹੀ ਹਨ। ਦੋ ਕਰੋੜ ਬੰਦਿਆਂ ਨੇ ਆਪਣੀ ਅਕਲ ਨੂੰ ਇਨ੍ਹਾਂ ਤਿੰਨਾਂ ਕੁ ਬੰਦਿਆਂ ਮੂਹਰੇ ਢੇਰੀ ਕੀਤਾ ਹੋਇਆ ਹੈ। ਕਥਿਤ ਜਥੇਦਾਰ ਤਾਂ ਇਨ੍ਹਾਂ ਤਿੰਨਾਂ ਕੁ ਬੰਦਿਆਂ ਦੀ ਰਬੜ ਦੀ ਸਟੈਂਪ ਵਾਂਗ ਕੰਮ ਕਰਦਾ ਹੈ।

ਬੰਦਾ ਸਿੰਘ ਬਹਾਦਰ ਵਲੋਂ ਜਮੀਨਾ ਦੀ ਮਾਲਕੀ:- ਇਸ ਗੱਲ ਦਾ ਬੜੇ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹਲ ਵਾਹਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ। ਇਸ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਕਥਿਤ ਖਾਲਿਸਤਾਨੀ ਕਰਦੇ ਹਨ। ਇਸ ਬਾਰੇ ਮੇਰੇ ਕੁੱਝ ਸਵਾਲ ਜਾਂ ਸ਼ੰਕੇ ਹਨ। ਇਹ ਜਰੂਰ ਦੂਰ ਕਰਨ ਦੀ ਖੇਚਲ ਕਰਿਓ।

1-ਬੰਦਾ ਸਿੰਘ ਬਹਾਦਰ ਦਾ ਰਾਜ ਤਾਂ ਪੰਜਾਬ ਦੇ ਕੁੱਝ ਹਿੱਸੇ ਤੇ ਹੀ ਰਿਹਾ ਸੀ। ਪੰਜਾਬ ਤੋਂ ਬਾਹਰਲੇ ਹੋਰ ਸੂਬਿਆਂ ਵਿੱਚ ਖੇਤੀ ਕਰਨ ਵਾਲੇ ਕਿਸਾਨ, ਖੇਤਾਂ/ਜ਼ਮੀਨਾ ਦੇ ਮਾਲਕ ਕਦੋਂ ਬਣੇ? ਜਾਂ ਹਾਲੇ ਵੀ ਸਰਕਾਰੀ ਜ਼ਮੀਨਾ ਤੇ ਹੀ ਖੇਤੀ ਕਰਦੇ ਹਨ? ਭਾਵ ਕਿ ਕਿਸੇ ਕੋਲ ਵੀ ਕੋਈ ਆਪਣੀ ਜ਼ਮੀਨ ਦੀ ਮਾਲਕੀ ਨਹੀਂ ਹੈ।

2-ਪੰਜਾਬ ਦੇ ਕਿਸਾਨ ਖਾਸ ਕਰਕੇ ਸਿੱਖ, ਇਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਬਾਹਰਲੇ ਦੇਸ਼ਾਂ ਵਿਚ, ਖਾਸ ਕਰਕੇ ਕਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿਕ ਦੇਸ਼ਾਂ ਵਿੱਚ ਰਹਿੰਦੇ ਹਨ। ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੀਆਂ ਜ਼ਮੀਨਾ ਪਿੱਛੇ ਹਾਲੇ ਤੇ ਦਿੱਤੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਹਰੇਕ ਸਾਲ ਜਾਂ ਕੁੱਝ ਸਾਲਾਂ ਬਾਅਦ ਇੰਡੀਆ ਆਪਣੀਆਂ ਜ਼ਮੀਨਾ ਦਾ ਹਾਲਾ ਲੈਣ ਜਾਂਦੇ ਹਨ। ਹੁਣ ਇਨ੍ਹਾਂ ਬਿਦੇਸ਼ੀ ਸਿੱਖਾਂ ਦੀਆਂ ਜ਼ਮੀਨਾ ਦੇ ਹਲ ਵਾਹਕ ਤਾਂ ਕੋਈ ਹੋਰ ਹਨ। ਇਹ ਹੁਣ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਪੈਹਰਾ ਕਿਉਂ ਨਹੀਂ ਦਿੰਦੇ? ਇਹ ਆਪਣੀਆਂ ਜ਼ਮੀਨਾ ਹਲ ਵਾਹਕਾਂ ਦੇ ਨਾਮ ਕਿਉਂ ਨਹੀਂ ਕਰਵਾਉਂਦੇ? ਜੇ ਕਰ ਕਿਸੇ ਕਥਿਤ ਖਾਲਿਸਤਾਨੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਪੈਹਰਾ ਦਿੰਦੇ ਹੋਏ ਆਪਣੀ ਜ਼ਮੀਨ ਦੀ ਮਾਲਕੀ ਪਿੱਛੇ ਹਲ ਵਾਹਕ ਨੂੰ ਦੇ ਦਿੱਤੀ ਹੈ ਤਾਂ ਇਸ ਬਾਰੇ ਕੋਈ ਸੱਜਣ ਜਰੂਰ ਜਾਣਕਾਰੀ ਸਾਂਝੀ ਕਰੇ।

ਸਿੱਖ ਮਾਰਗ ਅੱਪਡੇਟ ਹੋਣ ਬਾਰੇ:- ਪਿਛਲੇ ਸਾਲ 7 ਜੂਨ 2020 ਤੋਂ ਲੈ ਕੇ ਹੁਣ ਤੱਕ ਮੈਂ ਸਿੱਖ ਮਾਰਗ ਅੱਪਡੇਟ ਨਹੀਂ ਕੀਤਾ ਅਤੇ ਨਾ ਹੀ ਪਹਿਲਾਂ ਦੀ ਤਰ੍ਹਾਂ ਹਰ ਹਫਤੇ ਕਰਨਾ ਹੈ। ਕਿਉਂਕਿ ਜਦੋਂ ਮੈਂ ਸਿੱਖੀ ਛੱਡ ਹੀ ਦਿੱਤੀ ਹੈ ਤਾਂ ਫਿਰ ਸਿੱਖੀ ਬਾਰੇ ਹੋਰ ਸਮਾ ਖਰਾਬ ਕਰਨਾ ਕੋਈ ਅਕਲਮੰਦੀ ਨਹੀਂ ਹੈ। ਹੁਣ ਮੇਰੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਮੈਂ ਰਿਟਾਇਰਮੈਂਟ ਲੈ ਲਈ ਹੈ। ਮੈਂ ਆਪਣੀ ਜਿੰਦਗੀ ਵਿੱਚ ਬਹੁਤ ਕੁੱਝ ਸਿਖਿਆ ਹੈ। ਸਿੱਖ ਮਾਰਗ ਰਾਹੀ ਅਤੇ ਉਂਜ ਵੀ ਬਹੁਤਿਆਂ ਸਿੱਖਾਂ/ਵਿਦਵਾਨਾਂ ਨੂੰ ਮਿਲ ਵਿਚਾਰ ਕੇ ਬਹੁਤ ਜਾਣਕਾਰੀ ਹਾਸਲ ਕੀਤੀ ਹੈ। ਸਿੱਖਾਂ ਦੀ ਅੰਦਰਲੀ ਮਾਨਿਸਕਤਾ ਬਾਰੇ ਬਹੁਤ ਕੁੱਝ ਸਮਝਿਆ ਹੈ। ਸਾਰਾ ਕੁੱਝ ਸਮਝ ਵਿਚਾਰ ਕੇ ਅਖੀਰ ਤੇ ਇਸ ਨਤੀਜੇ ਤੇ ਪੁੱਜਿਆ ਹਾਂ ਕਿ ਸਿੱਖਾਂ ਦੀ ਅਕਲ ਵਿੱਚ ਸੁਧਾਰ ਹੋਣਾ ਬਹੁਤ ਮੁਸ਼ਕਲ ਗੱਲ ਹੈ। ਇਹ 22ਵੀਂ ਸਦੀ ਵਿੱਚ ਵੀ ਜਾਂਗਲੀ ਕਿਸਮ ਦੀ ਸੋਚਣੀ ਰੱਖਦੇ ਹਨ। ਧਰਮ ਦੇ ਨਾਮ ਤੇ ਗੁੰਡਾਗਰਦੀ ਅਤੇ ਬਦਮਾਸ਼ੀ ਕਰਨੀ ਹੀ ਇਨ੍ਹਾ ਦਾ ਅਸਲੀ ਧਰਮ ਹੈ। ਪਿਛਲੇ 40 ਸਾਲਾਂ ਤੋਂ ਜਦੋਂ ਦੀ ਸੌਝੀ ਆਉਣੀ ਸ਼ੁਰੂ ਹੋਈ ਹੈ, ਮੈਂ ਇਹੀ ਕੁੱਝ ਦੇਖਦਾ ਆ ਰਿਹਾ ਹਾਂ। ਜੇ ਕਰ ਸਿੱਖ ਥੋੜੀ ਜਿਹੀ ਵੀ ਅਕਲ ਦੇ ਮਾਲਕ ਹੁੰਦੇ ਤਾਂ ਸਦੀਆਂ ਤੋਂ ਲੈ ਕੇ ਹੁਣ ਤੱਕ ਕੂੜ ਗ੍ਰੰਥਾਂ ਤੇ ਰੁਮਾਲੇ ਪਾ ਕੇ ਉਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਨਾ ਕਰਦੇ ਹੁੰਦੇ। ਇਨ੍ਹਾਂ ਨੂੰ ਹਾਲੇ ਤੱਕ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਇਨ੍ਹਾਂ ਗ੍ਰੰਥਾਂ ਵਿੱਚ ਸਾਡੇ ਗੁਰੂ ਦੀ ਨਿੰਦਿਆ ਕੀਤੀ ਗਈ ਹੈ ਜਾਂ ਵਡਿਆਈ। ਜੇ ਕਰ ਇਤਨੀ ਗੱਲ ਹੀ ਸਮਝ ਨਹੀਂ ਆਈ ਤਾਂ ਹੋਰ ਇਹ ਕੀ ਸਮਝ ਜਾਣਗੇ? ਵੱਡੇ-ਵੱਡੇ ਧਰਮੀ ਅਖਵਾਉਣ ਵਾਲਿਆਂ ਨੂੰ ਬਹੁਤ ਨੇੜਿਉਂ ਹੋ ਕੇ ਤੱਕਿਆ ਹੈ ਜਿਹੜੇ ਕਿ ਸਵੇਰ ਵੇਲੇ ਤੜਕੇ ਉਠ ਕੇ ਕਈ-ਕਈ ਘੰਟੇ ਨਾਮ ਸਿਮਰਨ ਕਰਿਆ ਕਰਦੇ ਸਨ। ਪਰ ਇਹ ਸਾਰੇ ਹੀ ਅੰਦਰੋਂ ਕਪਟ ਅਤੇ ਬੇਈਮਾਨੀ ਤੋਂ ਮੁਕਤ ਨਹੀਂ ਹਨ/ਸਨ। ਸਿੱਖਾਂ ਦੇ ਅਖੌਤੀ ਬ੍ਰਹਮ ਗਿਆਨੀ ਤਾਂ ਨਿਰੀਆਂ ਝੂਠ ਦੀਆਂ ਪੰਡਾਂ ਹਨ। ਹਜ਼ਾਰਾਂ ਨਹੀਂ ਲੱਖਾਂ ਵਿਚੋਂ ਕੋਈ ਇੱਕ ਅੱਧਾ ਸਿੱਖ ਸੱਚੀ ਗੱਲ ਕਰਨ ਦੀ ਜ਼ੁਅਰਤ ਰੱਖਦਾ ਹੈ। ਬਾਕੀ ਸਾਰੇ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਜਾਂ ਚੁੱਪ ਵੱਟੀ ਰੱਖਦੇ ਹਨ।

ਜੇ ਕਰ ਤੁਹਾਡੇ ਵਿਚੋਂ ਭਾਵ ਕਿ ਇੱਥੇ ਸਿੱਖ ਮਾਰਗ ਤੇ ਲਿਖਣ ਵਾਲਿਆਂ ਵਿਚੋਂ ਕੁੱਝ ਲੇਖਕ ਇਸ ਗੱਲ ਦੀ ਦਿਲਚਸਪੀ ਰੱਖਦੇ ਹਨ ਕਿ ਅਸੀਂ ਕੁੱਝ ਲਿਖ ਕੇ ਹੋਰਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਤਾਂ ਇਸ ਬਾਰੇ ਕੁੱਝ ਸੁਝਾਓ ਇਹ ਹੋ ਸਕਦੇ ਹਨ।

1-ਤੁਸੀਂ ਰਲ ਕੇ ਆਪਣਾ ਕੋਈ ਗਰੁੱਪ ਬਣਾ ਲਓ ਜਿਸ ਵਿੱਚ ਰਲ ਕੇ ਵਿਚਾਰ ਵਿਟਾਂਦਰਾ ਕਰ ਲਿਆ ਕਰੋ।

2-ਤੁਹਾਡੇ ਵਿਚੋਂ ਕੋਈ ਇੱਕ ਸੱਜਣ ਵੈੱਬ ਸਾਈਟ ਚਲਾ ਲਵੇ ਜਿਸ ਵਿੱਚ ਇੱਥੋਂ ਸਿੱਖ ਮਾਰਗ ਤੋਂ ਜੋ ਵੀ ਚਾਹੋਂ, ਮੇਰੇ ਆਪਣੇ ਲੇਖਾਂ ਤੋਂ ਬਿਨਾ ਬਾਕੀ ਸਾਰਿਆਂ ਦੇ ਲੇਖ ਚੁੱਕ ਕੇ ਉਥੇ ਪਾ ਸਕਦੇ ਹੋ। ਉਸ ਸਾਈਟ ਦਾ ਲਿੰਕ ਮੈਂ ਕੁੱਝ ਸਮੇ ਲਈ ਸਿੱਖ ਮਾਰਗ ਦੇ ਮੁੱਖ ਪੰਨੇ ਤੇ ਪਾ ਦੇਵਾਂਗਾ।

3-ਜਦੋਂ ਮੇਰਾ ਦਿਲ ਕਰੇ, ਤਿੰਨ ਮਹੀਨੇ, ਛੇ ਮਹੀਨੇ ਜਾਂ ਸਾਲ ਬਾਅਦ ਜੇ ਕਰ ਮੈਂ ਲਿਖ ਕੇ ਕੁੱਝ ਪਉਣਾ ਹੋਇਆ ਤਾਂ ਪਾ ਦਿਆ ਕਰਾਂਗਾ ਜਿਹੜਾ ਕਿ ਧਰਮ ਦੀ ਬਿਜਾਏ ਇਨਸਾਨੀਅਤ ਨਾਲ ਸੰਬੰਧਿਤ ਹੋਵੇਗਾ। ਉਸ ਵੇਲੇ ਤੁਹਾਡੇ ਵਲੋਂ ਜੇ ਕਰ ਕੋਈ ਲਿਖਤ ਮਿਲੇ ਅਤੇ ਪਉਣ ਯੋਗ ਹੋਈ ਤਾਂ ਪਾ ਦਿਆ ਕਰਾਂਗਾ।

4-ਹੁਣ ਵੀ ਤੁਹਾਡੇ ਕੋਲ ਇੱਕ ਮਹੀਨਾ ਹੈ ਮੇਰੇ ਇਸ ਲੇਖ ਸੰਬੰਧੀ ਆਪਣੇ ਵਿਚਾਰ ਦੇਣ ਦਾ। ਇਸ ਲੇਖ ਵਿੱਚ ਜੇ ਕਰ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਹੈ ਤਾਂ ਦੱਸ ਦਿਓ। ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਜੇ ਕਰ ਠੀਕ ਕਰਨ ਵਾਲੀ ਹੋਈ ਤਾਂ ਠੀਕ ਕਰ ਦਿਆਂਗਾ। ਤੁਸੀਂ ਆਪਣੇ ਵਿਚਾਰ ਈ-ਮੇਲ ਰਾਹੀਂ ਭੇਜ ਸਕਦੇ ਹੋ ਅਤੇ ਜਾਂ ਫਿਰ ਵਿਸਥਾਰ ਨਾਲ ਇੱਕ ਲੇਖ ਦੇ ਰੂਪ ਵਿਚ। ਲਿਖਤ ਥੱਲੇ ਕੁਮਿੰਟਸ ਕਰਨ ਵਾਲਾ ਪ੍ਰੋਗਰਾਮ ਹੁਣ ਮੁੜ ਕੇ ਨਹੀਂ ਪਉਣਾ।

5-ਕਿਉਂਕਿ ਮੈਂ ਹੁਣ ਸਿੱਖੀ ਛੱਡ ਚੁੱਕਾ ਹਾਂ ਇਸ ਲਈ ਜੇ ਕਰ ਤੁਸੀਂ ਇੱਕ ਗੈਰ ਸਿੱਖ ਦੀ ਸਾਈਟ ਤੋਂ ਆਪਣੇ ਲੇਖ ਹਟਾਉਣਾ ਚਾਹੁੰਦੇ ਹੋ ਤਾਂ ਸੋਚ ਵਿਚਾਰ ਕਰਕੇ 30 ਦਿਨਾਂ ਦੇ ਵਿੱਚ ਦੱਸ ਦਿਓ। ਮੈਂ ਤੁਹਾਡੇ ਲੇਖ ਹਟਾ ਦੇਵਾਂਗਾ। ਇਸੇ ਤਰ੍ਹਾਂ ਜੇ ਕਰ ਕੋਈ ਹੋਰ ਲੇਖ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸੋਚ ਵਿਚਾਰ ਕਰਕੇ ਕਰ ਦੇਵਾਂਗਾ ਹਰ ਤਰ੍ਹਾਂ ਦੇ ਸਾਰੇ ਲੇਖ ਨਹੀਂ। ਕੋਈ ਮਨੁੱਖਤਾ ਦੀ ਭਲਾਈ ਜਾਂ ਗਿਆਨ ਬਾਰੇ ਹੋਣੇ ਚਾਹੀਦੇ ਹਨ।

ਮੈਂ ਆਪਣੇ ਨਾਮ ਨਾਲੋਂ ਸਿੰਘ ਸ਼ਬਦ ਵੀ ਹਟਾ ਦਿੱਤਾ ਹੈ ਤਾਂ ਕਿ ਕੋਈ ਇਹ ਨਾ ਕਹੇ ਕਿ ਜਦੋਂ ਸਿੱਖੀ ਹੀ ਛੱਡ ਦਿੱਤੀ ਫਿਰ ਸਿੰਘ ਨਾਲ ਕਿਉਂ ਲਗਾਇਆ ਹੈ। ਜਿਤਨਾ ਵੀ ਹੋ ਸਕੇ ਮੈਂ ਸਿੰਘ ਸ਼ਬਦ ਵਰਤਣ ਤੋਂ ਸੰਕੋਚ ਕਰਦਾ ਹਾਂ। ਉਂਜ ਤਾਂ ਸਿੰਘ ਸ਼ਬਦ ਰਾਜਪੂਤਾਂ ਵਿੱਚ 1699 ਤੋਂ ਵੀ ਪਹਿਲਾਂ ਦਾ ਪ੍ਰਚੱਲਤ ਹੈ। ਇੱਕ ਵਾਰੀ ਮੈਂ ਫਿਰ ਦੁਹਰਾ ਰਿਹਾ ਹਾਂ ਕਿ ਗੁੰਡਿਆਂ ਅਤੇ ਬਦਮਾਸ਼ਾਂ ਦੇ ਧਰਮ ਨਾਲ ਮੇਰਾ ਕੋਈ ਵੀ ਸੰਬੰਧ ਨਹੀਂ ਹੈ ਜਿਸ ਨੂੰ ਕਿ ਧਰਮ ਦੇ ਨਾਮ ਤੇ ਗੁੰਡਾਗਰਦੀ ਕਰਨ ਵਾਲੇ ਲੋਕ ਸਿੱਖ ਧਰਮ ਦਾ ਨਾਮ ਦਿੰਦੇ ਹਨ। ਤੁਹਾਡੇ ਵਿਚੋਂ ਵੀ ਬਹੁਤੇ ਇਸੇ ਤਰ੍ਹਾਂ ਦੀ ਸੋਚਣੀ ਰੱਖਦੇ ਹਨ। ਕਿਰਪਾ ਕਰਕੇ ਇਹ ਗੁੰਡਾਗਰਦੀ ਅਤੇ ਬਦਮਾਸ਼ੀ ਵਾਲੀ ਸਿੱਖੀ ਆਪਣੇ ਕੋਲ ਹੀ ਰੱਖੋ। ਮੈਨੂੰ ਇਸ ਦੀ ਕੋਈ ਲੋੜ ਨਹੀਂ ਹੈ। ਪਹਿਲਾਂ ਵੀ ਨਹੀਂ ਸੀ ਪਰ ਇਸ ਧਰਮ ਵਿੱਚ ਜੰਮਿਆਂ ਹੋਣ ਕਰਕੇ 40 ਸਾਲ ਤੋਂ ਵੱਧ ਅਪਣਾ ਕੇ ਦੇਖ ਲਈ ਹੈ। ਬਹੁਤ ਕੁੱਝ ਪੜ੍ਹ ਵਿਚਾਰ ਕੇ ਦੇਖ ਲਿਆ ਹੈ। ਅਨੇਕਾਂ ਹੀ ਬਾਣੀਆਂ ਕੰਠ ਕਰਕੇ ਦੇਖ ਲਈਆਂ ਹਨ। ਸਾਰਾ ਕੁੱਝ ਕਰਦੇ ਹੋਏ ਅਤੇ ਸਾਰਾ ਕੁੱਝ ਛੱਡ ਕੇ ਵੀ ਕੋਈ ਫਰਕ ਨਹੀਂ ਲੱਗਾ। ਧਰਮ ਇੱਕ ਜੀਵਨ ਜਾਂਚ ਹੁੰਦੀ ਹੈ। ਇਹ ਤਾਂ ਕੋਈ ਬਿਨਾ ਧਰਮ ਦੇ ਸਮਝ ਕੇ ਵੀ ਅਪਣਾ ਸਕਦਾ ਹੈ। ਧਰਮ ਨੂੰ ਸਮਝ ਕੇ ਇਹ ਥੋੜੀ ਸੌਖੀ ਅਪਣਾਈ ਜਾ ਸਕਦੀ ਹੈ। ਪਰ ਜਿਨ੍ਹਾਂ ਨੇ ਧਰਮ ਦਾ ਨਾਮ ਵਰਤ ਕੇ ਗੁੰਡਾ ਗਰਦੀ ਬਦਮਾਸ਼ੀ ਕਰਨੀ ਹੈ ਉਨ੍ਹਾਂ ਕੋਲ ਇਹ ਜੀਵਨ ਜਾਂਚ ਦੀ ਥਾਂ ਤੇ ਕਪਟੀ ਅਤੇ ਬੇਈਮਾਨੀ ਹੁੰਦੀ ਹੈ ਅਤੇ ਜਾਂ ਫਿਰ ਗੁੰਡਾਗਰਦੀ ਅਤੇ ਬਦਮਾਸ਼ੀ। ਜਿਸ ਦਾ ਜ਼ਿਕਰ ਇਸ ਲੇਖ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਸਿੱਖਾਂ ਦੇ ਸਾਰੇ ਹੀ ਕਥਿਤ ਬ੍ਰਹਮ ਗਿਆਨੀ ਨਿਰੀਆਂ ਝੂਠ ਦੀਆਂ ਪੰਡਾਂ ਹਨ ਅਤੇ ਸਿੱਖਾਂ ਦੇ ਸਾਰੇ ਹੀ ਵਿਦਵਾਨ ਕਪਟੀ ਅਤੇ ਬੇਈਮਾਨ। ਸਿੱਖਾਂ ਦੇ ਕਿਸੇ ਇੱਕ ਵੀ ਵਿਦਵਾਨ ਨੇ ਭਿੰਡਰਾਂਵਾਲੇ ਸਾਧ ਬਾਰੇ ਪਹਿਲਾਂ ਤੋਂ ਹੀ ਸੱਚ ਬੋਲਿਆ ਹੋਵੇ ਤਾਂ ਦੱਸ ਦਿਓ। ਇਹ ਜਾਂ ਤਾਂ ਚੁੱਪ ਹਨ ਅਤੇ ਜਾਂ ਫਿਰ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਿਨ੍ਹਾਂ ਗੱਪੀਆਂ ਨੂੰ ਤੁਸੀਂ ਬ੍ਰਹਮ ਗਿਆਨੀ ਕਹਿੰਦੇ ਹੋ ਤਾਂ ਇੱਕ ਗੱਲ ਸਾਰਿਆਂ ਦੇ ਸਾਹਮਣੇ ਸਾਬਤ ਕਰਕੇ ਦਿਖਾ ਦਿਓ ਤਾਂ ਮੈਂ ਮੌਤ ਕਬੂਲਣ ਲਈ ਤਿਆਰ ਹਾਂ। ਇਸ ਦੀ ਚਣੌਤੀ ਮੈਂ ਪਹਿਲਾਂ ਹੀ ਇੱਕ ਲੇਖ ਰਾਹੀ ਦੇ ਚੁੱਕਾ ਹਾਂ। ਉਹ ਹੈ ਸੂਰਜ ਨੂੰ ਚੜ੍ਹਨ ਤੋਂ ਰੋਕਣਾ। ਭਾਵ ਕਿ ਧਰਤੀ ਨੂੰ ਖੜੀ ਕਰ ਦੇਣਾ। ਕਿਉਂਕਿ ਤੁਹਾਡੇ ਵੱਡੇ ਬ੍ਰਹਮ ਗਿਆਨੀ ਨੇ, ਅਸਲ ਵਿੱਚ ਵੱਡੇ ਗੱਪਸਤਾਨੀ ਗੁਰਮਤਿ ਮਾਰਤੰਡ ਵਾਲੇ ਗੁਰਬਚਨ ਸਿੰਘ ਭਿੰਡਰਾਂਵਾਲੇ ਨੇ ਆਪਣੀ ਕਿਤਾਬ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੋਇਆ ਹੈ ਕਿ ਪਤੀ ਬ੍ਰਤ ਬੀਬੀਆਂ ਵਰਤ ਰੱਖ ਕੇ ਸੂਰਜ ਨੂੰ ਚੜ੍ਹਨ ਤੋਂ ਰੋਕ ਦਿੰਦੀਆਂ ਹਨ। ਇਹ ਗੱਲ ਵੀ ਯਾਦ ਰਹੇ ਕਿ ਭਿੰਡਰਾਂਵਾਲਾ ਗੁੰਡਾ ਸਾਧ ਵੀ ਸਾਰੀ ਸਿੱਖਿਆ ਇਸ ਗੱਪੀ ਸਾਧ ਤੋਂ ਹੀ ਸਿੱਖ ਕਿ ਆਇਆ ਸੀ। ਹੋਰ ਕਰਾਮਾਤੀ ਕਹਾਣੀਆਂ ਤਾਂ ਸਾਰਿਆਂ ਦੇ ਸਾਹਮਣੇ ਸਾਬਤ ਕਰਨੀਆਂ ਔਖੀਆਂ ਹਨ ਪਰ ਆਹ ਸੂਰਜ ਨੂੰ ਚੜ੍ਹਨ ਤੋਂ ਰੋਕਣ ਵਾਲੀ ਤਾਂ ਸਾਰੀ ਦੁਨੀਆ ਨੇ ਹੀ ਦੇਖ ਲੈਣੀ ਹੈ। ਭੇਜੋ ਸੁਨੇਹੇ ਆਪਣੇ ਸਾਰੇ ਬ੍ਰਹਮ ਗਿਆਨੀਆਂ ਨੁੰ ਜਿਹੜੇ ਕਿ ਕਿਸੇ ਕਥਿਤ ਸੱਚਖੰਡ ਵਿੱਚ ਲੁਕ ਕੇ ਬੈਠੇ ਹਨ, ਭਗਤੀ ਕਰਦੇ ਹਨ, ਅਨੰਦ ਲੈਂਦੇ ਹਨ ਜਾਂ ਜੋ ਕੁੱਝ ਵੀ ਕਰਦੇ ਹਨ। ਉਨ੍ਹਾਂ ਨੂੰ ਕਹੋ ਕਿ ਮਾਤਲੋਕ ਵਿੱਚ ਆ ਕੇ ਆਹ ਸੂਰਜ ਨੂੰ ਚੜ੍ਹਨ ਤੋਂ ਰੋਕਣ ਵਾਲੀ ਇੱਕ ਕਰਾਮਾਤ ਦਿਖਾ ਜਾਓ। ਜੇ ਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਸਮਝ ਲਓ ਕਿ ਤੁਹਾਡੇ ਕੋਲ ਕਪਟ, ਬੇਈਮਾਨੀ, ਝੂਠ, ਪਖੰਡ, ਭੇਖ, ਗੁੰਡਾਗਰਦੀ ਅਤੇ ਬਦਮਾਸ਼ੀ ਤੋਂ ਬਿਨਾ ਕੁੱਝ ਵੀ ਨਹੀ ਹੈ। ਤੁਸੀਂ ਇਸ ਨੂੰ ਹੀ ਧਰਮ ਬਣਾ ਕੇ ਪੇਸ਼ ਕਰ ਰਹੇ ਹੋ। ਤੁਹਾਡੇ ਸਾਰੇ ਬ੍ਰਹਮ ਗਿਆਨੀ ਝੂਠ ਦੀਆਂ ਪੰਡਾਂ, ਵਿਦਵਾਨ ਸਾਰੇ ਕਪਟੀ ਅਤੇ ਬੇਈਮਾਨ। ਤੁਸੀਂ ਸਾਰੇ ਅੱਖਾਂ ਮੀਟ ਕਿ ਇਨ੍ਹਾਂ ਦੇ ਮਗਰ ਲੱਗਣ ਵਾਲੇ ਭੇਖੀ ਅਤੇ ਪਖੰਡੀ। ਤੁਹਾਨੂੰ ਇੱਕ ਵਾਰੀ ਫਿਰ ਯਾਦ ਕਰਵਾ ਦੇਵਾਂ ਕਿ ਜਿਸ ਤਰ੍ਹਾਂ ਤੁਹਾਡੇ ਇਸ ਮਹਾਂਪੁਰਸ਼ ਅਸਲ ਵਿੱਚ ਗੁੰਡੇ ਸਾਧ ਭਿੰਡਰਾਂਵਾਲੇ ਅਤੇ ਸਾਥੀਆਂ ਨੇ ਬਲਜੀਤ ਕੌਰ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਸੀ, ਕੀ ਇਸੇ ਤਰ੍ਹਾਂ ਕਿਸੇ ਵੀ ਸਭਿਅਕ ਦੇਸ਼ ਵਿੱਚ ਕਿਸੇ ਵੀ ਦੋਸ਼ੀ ਇਸਤ੍ਰੀ ਨੂੰ ਇੰਟੈਰੋਗੇਸ਼ਨ ਕਰਨ ਸਮੇ ਇਸ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ? ਜੇ ਕਰ ਤੁਹਾਡਾ ਜਵਾਬ ਹਾਂ ਵਿੱਚ ਹੈ ਤਾਂ ਸਬੂਤਾਂ ਸਮੇਤ ਜਾਣਕਾਰੀ ਜਰੂਰ ਸਾਂਝੀ ਕਰਿਓ। ਜੇ ਕਰ ਤੁਹਾਡਾ ਜਵਾਬ ਨਾਂਹ ਵਿੱਚ ਹੈ ਤਾਂ ਤੁਸੀਂ ਸਾਰੇ ਰਲ ਕੇ ਇੱਕ ਪਸ਼ੂ ਬਿਰਤੀ ਵਾਲੇ ਵਿਆਕਤੀ ਨੂੰ, ਝੂਠ ਬੋਲ-ਬੋਲ ਕੇ ਲੋਕਾਈ ਦੇ ਸਿਰਾਂ ਵਿੱਚ ਧੱਸ ਰਹੇ ਹੋ। ਤੁਹਾਨੂੰ ਵੀ ਕੋਈ ਚੰਗੇ ਇਨਸਾਨ ਨਹੀਂ ਗਿਣਿਆਂ ਜਾ ਸਕਦਾ। ਤੁਸੀਂ ਵੀ ਉਸੇ ਹੀ ਪਸ਼ੂ ਬਿਰਤੀ ਦੇ ਮਾਲਕ ਹੋ ਜੋ ਕਿ ਰਲ ਮਿਲ ਕੇ ਸੰਸਾਰ ਨੂੰ ਗੰਧਲਾ ਕਰ ਰਹੇ ਹੋ ਅਤੇ ਹਿੰਸਕ ਬਣਾ ਰਹੇ ਹੋ। ਅਸਲ ਗੱਲ ਤਾਂ ਇਹ ਹੈ ਕਿ ਤੁਹਾਨੂੰ ਸਿੱਖਾਂ ਨੂੰ ਅਕਲ ਆ ਹੀ ਨਹੀਂ ਸਕਦੀ। ਜੇ ਕਰ ਆਉਣੀ ਹੁੰਦੀ ਤਾਂ ਸਦੀਆਂ ਪਹਿਲਾਂ ਹੀ ਆ ਜਾਣੀ ਚਾਹੀਦੀ ਸੀ। ਜੇ ਕਰ ਅਕਲ ਆਉਣੀ ਹੁੰਦੀ ਜਾਂ ਆਈ ਹੁੰਦੀ ਤਾਂ ਤੁਸੀਂ ਕੂੜ ਗ੍ਰੰਥਾਂ ਤੇ ਰੁਮਾਲੇ ਪਾ ਕੇ ਇਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਨਹੀਂ ਸੀ ਕਰਨੀ। ਤੁਸੀਂ ਆਪਣੇ ਗੁਰੂਆਂ ਨੂੰ ਚੋਰੀਆਂ ਅਤੇ ਡਾਕੇ ਮਰਵਾਉਂਦੇ ਨਹੀਂ ਸੀ ਦੱਸਣਾ ਅਤੇ ਨਾ ਹੀ ਰਾਤ ਨੂੰ ਭੇਸ ਵਟਾ ਕੇ ਗੁਰੂਆਂ ਨੂੰ ਪਰਾਈਆਂ ਇਸਤ੍ਰੀਆਂ ਕੋਲ ਮੰਤਰ ਲੈਣ ਭੇਜਣਾ ਸੀ। ਤੁਸੀਂ ਇਨ੍ਹਾਂ ਗ੍ਰੰਥਾਂ ਤੇ ਪੀ. ਐੱਚ. ਡੀ. ਦੀਆਂ ਡਿਗਰੀਆਂ ਕਰਕੇ ਅਤੇ ਸ਼ਬਦਾ ਦਾ ਜਾਲ ਵਿਛਾ ਕੇ ਲੋਕਾਂ ਨੂੰ ਗੁਮਰਾਹ ਨਹੀ ਸੀ ਕਰਨਾ। ਤੁਸੀਂ ਇੱਕ ਦਮ ਇਨ੍ਹਾਂ ਨੂੰ ਰੱਦ ਕਰਕੇ ਆਪਣੇ ਗੁਰੂਆਂ ਦੀ ਇਨਸਾਨੀਅਤ ਵਾਲੀ ਵਿਚਾਰਧਾਰਾ ਲੋਕਾਈ ਨੂੰ ਦੱਸਣੀ ਸੀ। ਫਿਰ ਤੁਸੀਂ ਡੇਰਿਆਂ ਵਾਲੇ ਸਾਧਾਂ ਮਗਰ ਨਹੀਂ ਸੀ ਲੱਗਣਾ, ਸੱਚ ਮਗਰ ਲੱਗਣਾ ਸੀ। ਪਰ ਹੁਣ ਕੀ ਹੋ ਰਿਹਾ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਅਤੇ ਇਸ ਲੇਖ ਵਿੱਚ ਵੰਨਗੀ ਮਾਤਰ ਤੁਹਾਨੂੰ ਦੱਸ ਦਿੱਤਾ ਹੈ।

ਚੰਗੇ ਸਮਾਜ ਦੀ ਸਿਰਜਣਾ ਲਈ ਕੁੱਝ ਨਵਾਂ ਕਰੀਏ:- ਜੇ ਕਰ ਤੁਹਾਡੇ ਵਿੱਚ ਕੋਈ ਇਨਸਾਨੀਅਤ ਹੈ, ਖਾਸ ਕਰਕੇ ਜਿਹੜੇ ਇੱਥੇ ਸਿੱਖ ਮਾਰਗ ਤੇ ਲਿਖਦੇ ਰਹੇ ਹਨ ਤਾਂ ਇੱਕ ਕੰਮ ਤੁਸੀਂ ਕਰ ਸਕਦੇ ਹੋ ਅਤੇ ਇੱਕ ਕੰਮ ਮੈਂ ਕਰ ਸਕਦਾ ਹਾਂ। ਸੰਸਾਰ ਅਤੇ ਸਮਾਜ ਕਿਵੇਂ ਚੰਗਾ ਅਤੇ ਸੋਹਣਾ ਬਣ ਸਕਦਾ ਹੈ। ਇਸ ਬਾਰੇ ਤੁਸੀਂ ਲੇਖ ਲਿਖ ਸਕਦੇ ਹੋ ਅਤੇ ਹਰੇਕ ਮਹੀਨੇ ਮੈਂ ਇੱਥੇ ਪਾ ਸਕਦਾ ਹਾਂ। ਇਹ ਲੇਖ ਚੰਗੇ ਸਮਾਜ ਦੀ ਸਿਰਜਣਾ ਲਈ ਹੋਣੇ ਚਾਹੀਦੇ ਹਨ ਨਾ ਕਿ ਗੁਰਬਾਣੀ ਦੇ ਅਰਥਾਂ ਬਾਰੇ। ਕਿਉਂਕਿ ਲੇਖਾਂ ਦੇ ਉਪਰ ਛਪਣ ਵਾਲਾ ਸਿੱਖ ਮਾਰਗ ਦਾ ਲੋਗੋ ਵੀ ਮੈਂ ਬਦਲ ਦਿੱਤਾ ਹੈ। ਜਿੱਥੇ ਪਹਿਲਾਂ ਇਹ ਲਿਖਿਆ ਹੋਇਆ ਸੀ, “ਨਿਰੋਲ ਧਾਰਮਿਕ ਵੈੱਬ ਸਾਈਟ ਜੋ ਸ਼ਬਦ ਗੁਰੂ-ਬਾਣੀ ਦੇ ਸੱਚ ਨੂੰ ਸਮਰਪਿਤ ਹੈ”। ਇਸ ਦੀ ਥਾਂ ਤੇ ਅੱਜ ਦੇ ਲੇਖ ਤੋਂ ਇਹ ਲਿਖ ਕੇ ਪਾ ਦਿੱਤਾ ਹੈ, “ਇਹ ਸਾਈਟ ਇਨਸਾਨੀਅਤ ਅਤੇ ਸੱਚ ਨੂੰ ਸਮਰਪਿਤ ਹੈ”। ਮੈਂ ਸਿੱਖੀ ਛੱਡੀ ਹੈ ਪਰ ਗੁਰਬਾਣੀ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕਰਨਾ ਹੈ। ਜੋ ਵੀ ਗੁਰਬਾਣੀ ਵਿੱਚ ਲਿਖਿਆ ਹੈ ਉਹ ਗੁਰੂ ਸਾਹਿਬਾਨ ਅਤੇ ਬਾਕੀ ਮਹਾਂਪੁਰਸ਼ਾਂ ਨੇ ਚੰਗੇ ਸਮਾਜ ਦੀ ਸਰਜਣਾ ਲਈ ਸਮੇ ਮੁਤਾਬਕ ਜੋ ਵੀ ਸੱਚ ਲਿਖ ਸਕਦੇ ਸੀ ਲਿਖਿਆ ਹੈ। ਉਹ ਭਾਵੇਂ ਡਿਕਟੇਟਰ ਰਾਜਿਆਂ ਬਾਰੇ ਸੀ ਅਤੇ ਭਾਵੇਂ ਕਥਿਤ ਧਾਰਮਿਕ ਆਗੂਆਂ ਬਾਰੇ। 27 ਅਗਸਤ 2017 ਨੂੰ ਮੈਂ ਇੱਕ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ, “ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ”। ਉਸ ਵਿੱਚ ਪਹਿਲਾ ਸਵਾਲ ਹੀ ਚੰਗੇ ਸਮਾਜ ਦੀ ਸਿਰਜਣਾ ਬਾਰੇ ਸੀ ਅਤੇ ਤੁਹਾਡੇ ਵਿਚੋਂ ਬਹੁਤੇ ਇਸੇ ਜਵਾਬ ਨਾਲ ਸਹਿਮਤ ਸਨ। ਗੁਰਬਾਣੀ ਦੇ ਅਧਾਰ ਤੇ ਪਹਿਲਾਂ ਹੀ ਬਹੁਤ ਕੁੱਝ ਇੱਥੇ ਛਪ ਚੁੱਕਾ ਹੈ। ਹੋਰ ਵੀ ਬਹੁਤ ਸਾਰੇ ਆਪਣੀ ਸੋਚ ਅਨੁਸਾਰ ਅਰਥ ਕਰਕੇ ਗੁਰਬਾਣੀ ਬਾਰੇ ਦੱਸ ਰਹੇ ਹਨ। ਗੁਰੂਆਂ ਅਤੇ ਭਗਤਾਂ ਨੇ ਚੰਗੇ ਸਮਾਜ ਲਈ ਜੋ ਵੀ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਸਾਰਾ ਕੁੱਝ ਸਿੱਖ ਸਦੀਆਂ ਤੋਂ ਹੀ ਰਪੀਟ ਕਰ ਰਹੇ ਹਨ। ਪਰ ਅਸੀਂ ਆਪਣੇ ਵਲੋਂ ਸਮਾਜ ਨੂੰ ਚੰਗਾ ਬਣਾਉਣ ਲਈ ਕੀ ਕੀਤਾ ਹੈ ਇਸ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਸਾਰੀ ਦੁਨੀਆ ਹੁਣ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ਕਿਸੇ ਇੱਕ ਖਿੱਤੇ ਵਿੱਚ ਵੀ ਹੋਈ ਗੜ-ਵੜ ਸਾਰੀ ਦੁਨੀਆ ਤੇ ਹੀ ਪ੍ਰਭਾਵ ਪਉਂਦੀ ਹੈ। ਕੋਈ ਵੀ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ। ਕਰੋਨਾ ਵਾਇਰਸ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਇਸੇ ਤਰ੍ਹਾਂ ਹੀ ਜੇ ਕਰ ਕਿਸੇ ਦੇਸ਼ ਵਿੱਚ ਸਿਆਸੀ ਉਥਲ-ਪੱਥਲ ਹੁੰਦੀ ਹੈ ਤਾਂ ਉਸ ਦਾ ਪ੍ਰਭਾਵ ਵੀ ਸਾਰੀ ਦੁਨੀਆ ਦੀ ਇਕੌਨਮੀ ਤੇ ਪੈਂਦਾ ਹੈ। ਇਸ ਲਈ ਦੁਨੀਆ ਵਿੱਚ ਜਿੱਥੇ ਵੀ ਕੋਈ ਧਾਰਮਿਕ ਜਾਂ ਸਿਆਸੀ ਆਗੂ ਇਨਸਾਨੀਅਤ ਵਿਰੋਧੀ ਸੋਚ ਰੱਖਣ ਵਾਲਾ ਨਫਰਤ ਫੈਲਾੳਂਦਾ ਹੈ, ਸਮਾਜ/ਭਾਈਚਾਰੇ ਵਿੱਚ ਵੰਡੀਆਂ ਪਉਂਦਾ ਹੈ ਤਾਂ ਲਿਖ ਕੇ ਉਸ ਦਾ ਵਿਰੋਧ ਕਰੀਏ। ਉਹ ਵਿਆਕਤੀ ਭਾਂਵੇਂ ਕਿਸੇ ਵੀ ਦੇਸ਼ ਜਾਂ ਧਰਮ ਨਾਲ ਸੰਬੰਧ ਰੱਖਦਾ ਹੋਵੇ। ਆਸਤਕ ਹੋਵੇ ਤੇ ਭਾਵੇਂ ਨਾਸਤਕ ਹੋਵੇ। ਕਿਰਪਾਨਧਾਰੀ ਹੋਵੇ, ਤ੍ਰਿਸੂਲਧਾਰੀ ਹੋਵੇ, ਜਨੇਊਧਾਰੀ ਹੋਵੇ, ਸੁੰਨਤੀ ਹੋਵੇ, ਅਤੇ ਜਾਂ ਫਿਰ ਕਰੌਸਧਾਰੀ ਹੋਵੇ, ਭਾਵ ਕਿ ਕਿਸੇ ਵੀ ਧਾਰਮਿਕ ਫਿਰਕੇ ਨਾਲ ਸੰਬੰਧ ਰੱਖਦਾ ਹੋਵੇ। ਇਸੇ ਤਰ੍ਹਾਂ ਜੇ ਕਰ ਕੋਈ ਚੰਗੇ ਕੰਮ ਕਰਦਾ ਹੈ, ਲੋਕ ਭਲਾਈ ਵਾਲੇ ਕਾਨੂੰਨ ਬਣਾਉਂਦਾ ਹੈ ਅਤੇ ਸਭ ਨਾਲ ਇਕੋ ਜਿਹਾ ਵਰਤਾਓ ਕਰਦਾ ਹੈ ਤਾਂ ਉਸ ਦੀ ਸਲਾਹਣਾ ਕਰੀਏ।

ਦੁਨੀਆ ਦੇ ਦੋ ਦੇਸ਼ਾਂ ਦਿਆਂ ਲੀਡਰਾਂ ਦੀਆਂ ਮਿਸਾਲਾਂ ਤੁਹਾਡੇ ਸਾਹਮਣੇ ਹਨ। ਇੱਕ ਹਨ ਅਮਰੀਕਾ ਦੇ ਸਾਬਕਾ ਰਸ਼ਟਰਪਤੀ ਡੌਨਲ ਟਰੰਪ ਅਤੇ ਦੂਸਰੇ ਹਨ ਨਿਊਜ਼ੀਲੈਂਡ ਦੇ ਮੌਜੂਦਾ ਪ੍ਰਧਾਨ ਮੰਤ੍ਰੀ। ਇਨਹਾਂ ਵਿਚੋਂ ਇੱਕ ਦੀ ਸੋਚ ਇਨਸਾਨੀਅਤ ਵਿਰੋਧੀ ਹੈ ਅਤੇ ਇੱਕ ਦੀ ਇਨਸਾਨੀਅਤ ਪੱਖੀ। ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਡੌਨਲ ਟਰੰਪ ਨਸਲਵਾਦੀਆਂ ਅਤੇ ਹੁੱਲੜਬਾਜਾਂ ਨੂੰ ਉਤਸ਼ਾਹਤ ਕਰਨ ਵਾਲਾ ਵਿਆਕਤੀ ਹੈ। ਇਸ ਲਈ ਉਸ ਦੇ ਸ਼ੋਸ਼ਲ ਮੀਡੀਆ ਦੇ ਅਕਾਉਂਟ ਵੀ ਬੰਦ ਕੀਤੇ ਹੋਏ ਹਨ। ਕੁੱਝ ਦਿਨ ਪਹਿਲਾਂ 4 ਜੂਨ ਨੂੰ ਮੀਡੀਏ ਵਿਚ ਖਬਰ ਆਈ ਸੀ ਕਿ ਡੌਨਲ ਟਰੰਪ ਦਾ ਫੇਸਬੁੱਕ ਅਕਾਉਂਟ ਦੋ ਸਾਲਾਂ ਲਈ ਬੰਦ ਕੀਤਾ ਗਿਆ ਹੈ ਭਾਵ ਕਿ ਜਨਵਰੀ 2023 ਤੱਕ ਬੰਦ ਰਹੇਗਾ। ਕਾਰਨ ਦਾ ਸਭ ਨੂੰ ਪਤਾ ਹੈ ਕਿ ਕਿਵੇਂ ਨਸਲਵਾਦੀ ਲੋਕਾਂ ਦੇ ਮਨਾ ਵਿਚ ਜ਼ਹਿਰ ਭਰਦਾ ਸੀ। ਉਸ ਦੇ ਅੰਨੇ ਭਗਤਾਂ ਲਈ ਉਹ ਮਹਾਨ ਹੈ ਅਤੇ ਇਸਾਈ ਜਗਤ ਲਈ ਉਸ ਨੇ ਬਹੁਤ ਮਹਾਨ ਕੰਮ ਕੀਤੇ ਹਨ। ਨਵੰਬਰ 20, 2016 ਨੂੰ ਮੈਂ ਇੱਕ ਲੇਖ ਲਿਖਿਆ ਸੀ, “ਟਰੰਪ ਤਾਂ ਜਿੱਤ ਗਿਆ ਹੁਣ ਕੀ ਹੋਵੇਗਾ”। ਉਸ ਲੇਖ ਵਿੱਚ ਮੈਂ ਨਸਲਵਾਦ ਵਧਣ ਦਾ ਜ਼ਿਕਰ ਕੀਤਾ ਸੀ। ਸਿਰਫ ਨਸਲਵਾਧ ਹੀ ਨਹੀਂ ਵਧਿਆ ਹੋਰ ਵੀ ਬਹੁਤ ਕੁੱਝ ਵਧਿਆ ਹੈ। ਪਿਛਲੇ ਸਾਲ ਅਮਰੀਕਾ ਵਿੱਚ ਜੱਜਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਿੱਚ ਇੱਕ ਖਬਰ ਮੁਤਾਬਕ 400% ਦਾ ਵਾਧਾ ਹੋਇਆ ਹੈ। ਐੱਫ. ਬੀ. ਆਈ. ਹੋਰ ਖੂਫੀਆ ਏਜੰਸੀਆਂ ਬਹੁਤ ਸਾਰੇ ਜੱਜਾਂ ਦੀ ਰਖਵਾਲੀ ਕਰਦੀਆਂ ਹਨ। ਅਮਰੀਕਾ ਦੀ ਇੱਕ ਇਸਤਰੀ ਜੱਜ ਨੂੰ ਮਾਰਨ ਲਈ ਇੱਕ ਕੇਸ ਨਾਲ ਸੰਬੰਧਿਤ ਵਿਆਕਤੀ ਜੋ ਕਿ ਪੇਸ਼ੇ ਵਜੋਂ ਵਕੀਲ ਸੀ, ਆਇਆ ਸੀ। ਦਰਵਾਜਾ ਖੋਲਣ ਤੇ ਉਸ ਦਾ ਇਕਲੋਤਾ ਬੇਟਾ ਸਾਹਮਣੇ ਆ ਗਿਆ। ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਉਸ ਦਾ ਪਤੀ ਜਖਮੀ ਕਰ ਦਿੱਤਾ। ਬਾਅਦ ਵਿੱਚ ਉਸ ਵਿਆਕਤੀ ਨੇ ਖੁਦ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਜਨਵਰੀ 6, 2021 ਨੂੰ ਜੋ ਵਾਈਟ ਹਾਊਸ ਵਿੱਚ ਹੋਇਆ ਸੀ ਉਹ ਸਾਰੀ ਦੁਨੀਆ ਨੇ ਦੇਖਿਆ ਹੈ। ਡੌਨਲ ਟਰੰਪ ਵਰਗੇ ਲੋਕ ਦੁਨੀਆ ਲਈ ਬਹੁਤ ਹੀ ਖਤਰਨਾਕ ਲੋਕ ਹਨ ਪਰ ਅੰਨੇ ਭਗਤਾਂ ਲਈ ਮਹਾਨ।

 ਇਸੇ ਤਰ੍ਹਾਂ ਭਿੰਡਰਾਂਵਾਲਾ ਗੁੰਡਾ ਸਾਧ ਧਾਰਮਿਕ ਭੇਖੀਆਂ ਲਈ ਬਹੁਤ ਮਹਾਨ ਯੋਧਾ ਸੀ। ਲੋਕਾਈ ਦੇ ਮਨਾ ਵਿਚ ਜ਼ਹਿਰ ਭਰਨ ਵਾਲੀ ਗੱਲ ਇਸ ਦੇ ਭਗਤਾਂ ਨੂੰ ਬਿੱਲਕੁੱਲ ਨਹੀਂ ਦਿਸਦੀ। ਕੋਈ ਸ਼ਰਾਬੀ ਜਿਹਾ ਬੰਦਾ ਤਾਂ ਭਾਵੇਂ ਸੱਚੀ ਗੱਲ ਕਰ ਦੇਵੇ ਪਰ ਪਗੜੀਧਾਰੀ ਬੇਈਮਾਨਾ ਕੋਲ ਝੂਠ ਬੋਲ ਕੇ ਲੋਕਾਈ ਨੂੰ ਗੁਮਰਾਹ ਕਰਨ ਤੋਂ ਬਿਨਾ ਕੁੱਝ ਵੀ ਨਹੀਂ ਹੈ। ਇਹ ਝੂਠ ਤੁਸੀਂ ਸਾਰੇ ਹੀ ਪਿਛਲੇ 37 ਸਾਲਾਂ ਤੋ ਸੁਣਦੇ ਆ ਰਹੇ ਹੋ ਅਤੇ ਹੁਣ ਫਿਰ ਇਕ ਹਫਤੇ ਤੋਂ ਤੁਸੀਂ ਸਰਿਆਂ ਨੇ ਸਣਿਆਂ ਹੀ ਹੋਵੇਗਾ। ਹੋ ਸਕਦਾ ਹੈ ਕਿ ਤੁਹਾਡੇ ਵਿਚੋਂ ਵੀ ਬਹੁਤ ਸਾਰੇ ਇਸ ਝੂਠ ਵਿਚ ਸ਼ਾਮਲ ਹੋਣਗੇ। ਹਾਲੇ ਕੱਲ ਦੀ ਹੀ ਗੱਲ ਹੈ ਕਿ ਤੁਹਾਡੇ ਕਹੇ ਜਾਂਦੇ ਪੰਥਕ ਅਖਬਾਰ ਸਪੋਕਸਮੈਨ ਦੇ 6 ਜੂਨ ਦੇ ਅੰਕ ਵਿਚ ਸਫਾ 3 ਤੇ ਭਿੰਡਰਾਂਵਾਲੇ ਗੁੰਡੇ ਸਾਧ ਦੀ ਵਡਿਆਈ ਵਿਚ ਦੋ ਲਿਖਤਾਂ ਛਪੀਆਂ ਸਨ। ਖੱਬੇ ਪਾਸੇ ਵਾਲੀ ਲਿਖਤ ਵਿਚ ਅਸਲੀ ਕਿਤਾਬ ਵਿਚੋਂ ਹਵਾਲੇ ਦਿੱਤੇ ਗਏ ਸਨ ਪਰ ਪੰਗਤੀਆਂ ਵਿਚੋਂ ਆਪਣੀ ਮਰਜ਼ੀ ਦੀਆਂ ਚੁਣੀਆਂ ਸਨ। ਸੱਜੇ ਪਾਸੇ ਵਾਲੀ ਲਿਖਤ ਵਿਚ ਕੇ. ਐੱਸ. ਬਰਾੜ ਦੇ ਨਾਮ ਦੇ ਛਪਾ ਕੇ ਵੰਡੀ ਜਾਂਦੀ ਜਾਹਲੀ ਕਿਤਾਬ ਦੇ ਹਵਾਲੇ ਹਨ। ਕਹਿਣ ਤੋਂ ਭਾਵ ਕਿ ਸਿੱਖ ਇਕ ਗੁੰਡੇ ਜਿਹੇ ਸਾਧ ਨੂੰ ਮਹਾਨ ਦੱਸਣ ਲਈ ਕਿਸ ਨੀਚਤਾ ਦੀ ਹੱਦ ਤੱਕ ਗਿਰ ਸਕਦੇ ਹਨ।  ਇਸ ਗੁੰਡੇ ਸਾਧ ਦੀ ਗੁੰਡੀ ਸੋਚ ਵਲੋਂ ਡੀ. ਆਈ. ਜੀ. ਅਟਵਾਲ, ਮਲਿਕ ਭਾਟੀਆ ਅਤੇ ਤਿਵਾੜੀ ਸਮੇਤ ਅਨੇਕਾਂ ਲੋਕਾਂ ਦਾ ਘਿਨਾਉਣਾ ਕਤਲ ਕੀਤਾ ਗਿਆ ਸੀ। ਕੀ ਇਸ ਬਾਰੇ ਕਿਸੇ ਨੇ ਖੁੱਲ ਕੇ ਗੱਲ ਕੀਤੀ ਹੈ? ਇਸ ਤਿਵਾੜੀ ਨੂੰ ਡਾ: ਰਜਿੰਦਰ ਕੌਰ ਅੱਜ ਦਾ ਕੌੜਾ ਮੱਲ ਲਿਖਦੀ ਹੁੰਦੀ ਸੀ। ਇਹ ਗੁੰਡਾ ਸਾਧ ਅਤੇ ਇਸ ਦੇ ਚੇਲੇ ਆਮ ਮਨੁੱਖਾਂ ਨੂੰ ਕੀੜੇ-ਮਕੌੜੇ ਹੀ ਸਮਝਦੇ ਹਨ। ਇਸ ਗੁੰਡੇ ਸਾਧ ਦੇ ਮਰਨ ਦਾ ਇਨ੍ਹਾਂ ਨੂੰ ਬੜਾ ਦੁੱਖ ਹੈ ਪਰ ਹੋਰ ਲੁਕਾਈ ਦਾ ਕੋਈ ਦੁੱਖ ਨਹੀਂ ਹੈ। ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦੇ ਪਗੜੀਧਾਰੀ ਬੇਈਮਾਨ, ਕਪਟੀ, ਗੁੰਡੇ, ਬਦਮਾਸ਼, ਚੋਰ, ਡਾਕੂ, ਲੁਟੇਰੇ ਅਤੇ ਇਨਸਾਨੀਅਤ ਤੋਂ ਗਿਰੀ ਹੋਈ ਸੋਚ ਰੱਖਣ ਵਾਲੇ ਲੋਕਾਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ ਹੈ।

ਦੂਸਰੇ ਪਾਸੇ ਸਾਰੀ ਦੁਨੀਆ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤ੍ਰੀ ਦੀ ਸਲਾਹੁਣਾ ਹੋ ਰਹੀ ਹੈ। ਉਸ ਨੇ ਕਰੋਨਾ ਵਾਇਰਸ ਨੂੰ ਵੀ ਚੰਗੇ ਤਰੀਕੇ ਨਾਲ ਕਾਬੂ ਕੀਤਾ ਹੈ ਅਤੇ ਵੱਖਰੇ ਧਰਮ, ਸਮਾਜ, ਬੋਲੀ ਵਾਲੇ ਲੋਕਾਂ ਨਾਲ ਇਕੋ ਜਿਹਾ ਵਰਤਾਓ ਕਰਨ ਦੀ ਕੋਸ਼ਿਸ਼ ਕਰਦੀ ਹੈ। ਬੀਬੀਆਂ ਲਈ ਵੀ ਕਈ ਚੰਗੇ ਕਾਨੂੰਨ ਬਣਾਏ ਹਨ। ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਚੰਗੇ ਸਮਾਜ ਦੀ ਸਿਰਜਣਾ ਵਾਲੀ ਗੱਲ ਸਮਝ ਆ ਗਈ ਹੋਵੇਗੀ। ਜੇ ਕਰ ਇਸ ਬਾਰੇ ਕੁੱਝ ਲਿਖ ਸਕਦੇ ਹੋ ਤਾਂ ਲਿਖੋ। ਨਹੀਂ ਤਾਂ ਹੁਣ ਤੱਕ ਤੁਹਾਡੇ ਨਾਲ ਜਿਤਨੀ ਕੁ ਨਿਭ ਗਈ ਠੀਕ ਹੈ। ਪਰ ਤਾਂ ਵੀ ਘੱਟੋ-ਘੱਟ ਧਾਰਮਿਕ ਲਿਵੇਸ ਵਾਲਿਆਂ ਚੋਰਾਂ, ਡਾਕੂਆਂ, ਗੁੰਡਿਆਂ, ਬਦਮਾਸ਼ਾਂ, ਕਪਟੀਆਂ, ਬੇਈਮਾਨਾਂ, ਲਫੰਗਿਆਂ ਅਤੇ ਭੇਖੀਆਂ ਦਾ ਸਾਥ ਦੇਣ ਤੋਂ ਕੁੱਝ ਸੰਕੋਚ ਕਰ ਲਿਆ ਕਰੋ। ਲੇਖ ਪੜ੍ਹਨ ਲਈ ਧੰਨਵਾਦ!

ਮੱਖਣ ਪੁਰੇਵਾਲ,

ਜੂਨ 07, 2021.
.