.

ਕਪਟੀ, ਬੇਈਮਾਨ, ਗੰਦੇ, ਗੁੰਡੇ, ਚੋਰ ਅਤੇ ਡਾਕੂਆਂ ਦੇ ਧਰਮ ਨੂੰ ਅਲਵਿਦਾ

Goodbye to the religion of hypocrites, dishonest, filthy, thugs, thieves and robbers

ਗੁਰੂ ਨਾਨਾਕ ਸਾਹਿਬ ਜੀ ਨੇ ਇਨਸਾਨੀਅਤ ਦਾ ਇੱਕ ਧਰਮ ਜਾਂ ਲਹਿਰ ਚਲਾਈ ਸੀ। ਜਿਸ ਨੂੰ ਹੁਣ ਕਪਟੀ, ਬੇਈਮਾਨ, ਗੰਦੇ, ਗੁੰਡੇ, ਚੋਰ ਅਤੇ ਡਾਕੂਆਂ ਦੇ ਧਰਮ ਵਿੱਚ ਬਦਲ ਦਿੱਤਾ ਗਿਆ ਹੈ। ਇਸ ਲਈ ਹੁਣ ਮੈਂ ਸਦਾ ਲਈ ਇਸ ਧਰਮ ਨੂੰ ਅਲਵਿਦਾ ਆਖ ਰਿਹਾ ਹਾਂ। ਇਸ ਬਾਰੇ ਉਂਜ ਤਾਂ ਮੈਂ 31 ਮਈ ਵਾਲੇ ਸਵਾਲ ਰੂਪੀ ਲੇਖ ਵਿੱਚ ਵੀ ਦੱਸ ਦਿੱਤਾ ਸੀ ਪਰ ਸਾਰੀਆਂ ਗੱਲਾਂ ਵਿਸਥਾਰ ਵਿੱਚ ਉਥੇ ਲਿਖਣੀਆਂ ਸਮੇਂ ਦੀ ਘਾਟ ਕਾਰਨ ਮੁਸ਼ਕਲ ਸਨ।

ਇਸ ਸੰਸਾਰ ਵਿੱਚ ਸ਼ਾਇਦ ਹੀ ਕੋਈ ਐਸਾ ਵਿਆਕਤੀ ਹੋਵੇਗਾ ਜਿਸ ਨੇ ਆਪਣੀ ਸਾਰੀ ਜਿੰਦਗੀ ਵਿੱਚ ਕਦੀ ਵੀ ਕੋਈ ਗਲਤੀ ਨਾ ਕੀਤੀ ਹੋਵੇ। ਇੱਕ ਗਲਤੀ ਉਹ ਹੁੰਦੀ ਹੈ ਜਿਹੜੀ ਤੁਹਾਡੇ ਆਪਣੇ ਜੀਵਨ ਤੱਕ ਸੀਮਤ ਹੁੰਦੀ ਹੈ। ਉਸ ਦਾ ਕੋਈ ਵੀ ਨੁਕਸਾਨ ਖੁਦ ਬੰਦੇ ਨੂੰ ਆਪ ਝੱਲਣਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਕਿਸੇ ਨੇ ਕੋਈ ਐਸੀ ਮਹਿੰਗੀ ਚੀਜ ਖਰੀਦ ਲਈ ਜਿਸ ਦੀ ਕੋਈ ਬਹੁਤੀ ਲੋੜ ਨਹੀਂ ਸੀ। ਬਿਨਾ ਬਹੁਤੇ ਸੋਚੇ ਵਿਚਾਰੇ ਕੋਈ ਘਰ ਜਾਂ ਗੱਡੀ ਖਰੀਦ ਲਈ। ਇਸ ਤਰ੍ਹਾਂ ਦੀਆਂ ਗਲਤੀਆਂ ਦਾ ਨੁਕਸਾਨ ਜਾਂ ਪਛਤਾਵਾ ਆਪ ਹੀ ਝੱਲਣਾਂ ਪੈਂਦਾ ਹੈ। ਇਸ ਤਰ੍ਹਾਂ ਦੀਆਂ ਗਲਤੀਆਂ ਦਾ ਨੁਕਸਾਨ ਕਿਸੇ ਹੋਰ ਦੂਜੇ ਤੀਜੇ ਵਿਆਕਤੀ ਜਾਂ ਕਿਸੇ ਧਰਮ/ਕੌਮ ਨੂੰ ਨਹੀਂ ਹੁੰਦਾ। ਪਰ ਜਦੋਂ ਗਲਤੀਆਂ ਕਿਸੇ ਕੌਮ ਜਾਂ ਧਰਮ ਦੇ ਲੀਡਰ ਆਪਣੇ ਧਰਮ ਜਾਂ ਕੌਮ ਲਈ ਕਰਦੇ ਹਨ ਤਾਂ ਉਨ੍ਹਾ ਗਲਤੀਆਂ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ। ਜਦੋਂ ਇਸ ਤਰ੍ਹਾਂ ਦੀਆਂ ਗਲਤੀਆਂ ਬਾਰੇ ਵਿਚਾਰ ਕਰਨ ਦੀ ਵਿਜਾਏ ਉਨ੍ਹਾਂ ਨੂੰ ਠੀਕ ਦਰਸਾਉਣ ਵਿੱਚ ਅੰਤ ਨੀਚ ਦਰਜ਼ੇ ਤੱਕ ਗਿਰਕੇ ਗੁੰਡਾ ਗਰਦੀ ਵਾਲਾ ਰੁੱਖ ਅਪਣਾ ਲੈਣ ਫਿਰ ਉਸ ਦਾ ਹੱਲ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਸਿੱਖ ਧਰਮ ਵਿੱਚ ਇਹੀ ਕੁੱਝ ਪਿਛਲੇ ਕਈ ਦਹਾਕਿਆਂ ਤੋਂ ਹੋ ਰਿਹਾ ਹੈ। ਆਓ ਹੁਣ ਇਸ ਲੇਖ ਦੇ ਹੈਡਿੰਗ ਵਿੱਚ ਦਿੱਤੇ ਨੁਕਤਿਆਂ ਤੇ ਸੰਖੇਪ ਜਿਹੀ ਵਿਚਾਰ ਕਰੀਏ।

ਕਪਟ ਅਤੇ ਬੇਈਮਾਨੀ:- ਸੰਨ 1984 ਵਿੱਚ ਜੋ ਕੁੱਝ ਵੀ ਹੋਇਆ ਉਸ ਬਾਰੇ ਹੁਣ ਤੱਕ ਪਿਛਲੇ 36 ਸਾਲਾਂ ਤੋਂ ਬਹੁਤ ਕੁੱਝ ਛਪ ਚੁੱਕਾ ਹੈ। ਸਰਕਾਰ ਕਿਤਨੀ ਗਲਤ ਸੀ ਅਤੇ ਸਿੱਖ ਕਿਤਨੇ ਗਲਤ ਸਨ, ਇਸ ਬਾਰੇ ਵੀ ਹਰ ਇੱਕ ਦੀ ਸੋਚ ਵੱਖਰੀ-ਵੱਖਰੀ ਹੋ ਸਕਦੀ ਹੈ। ਪਰ ਜਾਣ ਬੁੱਝ ਕੇ ਅਸਲੀਅਤ ਨੂੰ ਛੁਪਾ ਕੇ ਕਿਸੇ ਖਾਸ ਵਿਆਕਤੀ ਨੂੰ ਮਹਾਨ ਦੱਸਣ ਲਈ ਬਿੱਲਕੁੱਲ ਝੂਠਾ ਪ੍ਰਾਪੇਗੰਡਾ ਕਰਨਾ ਕਪਟ ਅਤੇ ਬੇਈਮਾਨੀ ਦਰਸਾਉਂਦਾ ਹੈ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਸਿੱਖ ਅਜਿਹਾ ਹੀ ਕਰ ਰਹੇ ਹਨ। ਜਨਰਲ ਕੇ. ਐੱਸ. ਬਰਾੜ ਨੇ ਬਲੂ ਸਟਾਰ ਓਪਰੇਸ਼ਨ ਬਾਰੇ ਇੱਕ ਕਿਤਾਬ ਲਿਖੀ ਸੀ। ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਅੱਜ ਤੋਂ ਕੋਈ 27 ਸਾਲ ਪਹਿਲਾਂ 1993 ਵਿੱਚ ਛਪਿਆ ਸੀ। ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਨ ਵਾਲੇ ਭਿੰਡਰਾਂਵਾਲੇ ਗੁੰਡੇ ਸਾਧ ਦੇ ਕਪਟੀ ਅਤੇ ਬੇਈਮਾਨ ਚੇਲਿਆਂ ਨੇ ਇਸ ਅਸਲੀ ਕਿਤਾਬ ਦੇ ਨਾਮ ਤੇ ਆਪਣੇ ਕੋਲੋਂ ਇੱਕ ਨਕਲੀ/ਜ਼ਾਹਲੀ ਕਿਤਾਬ ਛਾਪ ਕੇ ਵੰਡਣੀ ਵੇਚਣੀ ਸ਼ੁਰੂ ਕਰ ਦਿੱਤੀ। ਇਸ ਨਕਲੀ ਕਿਤਾਬ ਵਿੱਚ ਸ਼ਾਇਦ ਹੀ ਕੋਈ ਗੱਲ ਸੱਚੀ ਹੋਵੇ, ਨਿਰਾ ਝੂਠ ਕਪਟ ਅਤੇ ਬੇਈਮਾਨੀ ਨਾਲ ਭਰੀ ਪਈ ਹੈ। ਮਿਸਾਲ ਦੇ ਤੌਰ ਤੇ ਇਸ 1984 ਵਾਲੇ ਸਾਕੇ ਵਿੱਚ ਮਰਨ ਵਾਲੇ ਫੌਜੀਆਂ ਦੀ ਗਿਣਤੀ ਇੱਕ ਸੌ ਤੋਂ ਵੀ ਘੱਟ ਸੀ ਪਰ ਇਸ ਗੰਦੇ ਸਾਧ ਦੇ ਗੰਦੇ ਚੇਲਿਆਂ ਨੇ ਇਹ ਗਿਣਤੀ ਪੰਦਰਾਂ ਹਜ਼ਾਰ ਤੋਂ ਵੀ ਉਪਰ ਲਿਖੀ ਹੋਈ ਹੈ। ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਕਿ ਇੱਕ ਸੌ ਵਿੱਚ ਅਤੇ ਪੰਦਰਾਂ ਹਜ਼ਾਰ ਵਿੱਚ ਕਿਤਨਾ ਫਰਕ ਹੁੰਦਾ ਹੈ? ਹੈਰਾਨੀ ਦੀ ਗੱਲ ਇਹ ਹੈ ਕਿ ਕਰੋੜਾਂ ਪਗੜੀਧਾਰੀ ਲੋਕਾਂ ਵਿਚੋਂ ਕਿਸੇ ਇੱਕ ਦੀ ਵੀ ਜਮੀਰ ਨਹੀਂ ਜਾਗੀ ਕਿ ਇਤਨਾ ਕੁਫਰ ਤੋਲਣਾਂ ਚੰਗਾ ਨਹੀਂ ਹੁੰਦਾ। ਜੋ ਸਚਾਈ ਅਤੇ ਅਸਲੀਅਤ ਹੈ ਉਹੀ ਦੱਸਣੀ ਚਾਹੀਦੀ ਹੈ। ਹੁਣ ਤੱਕ ਤਕਰੀਬਨ ਸਾਰੇ ਲੋਕ, ਪਿਛਲੇ 26-27 ਸਾਲਾਂ ਤੋਂ, ਸਮੇਤ ਰਾਗੀ, ਢਾਡੀ, ਪ੍ਰਚਾਰਕ ਅਤੇ ਲਿਖਾਰੀ ਇਸ ਨਕਲੀ ਕਿਤਾਬ ਵਿਚੋਂ ਹੀ ਹਵਾਲੇ ਦਿੰਦੇ ਆ ਰਹੇ ਹਨ। ਪਰ ਹੁਣ ਕਿਸੇ ਵਿਰਲੇ-ਵਿਰਲੇ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਉਸ ਨੇ ਨਹੀਂ ਲਿਖੀ ਅਤੇ ਕਈ ਹਾਲੇ ਵੀ ਇਹੀ ਕਹੀ ਜਾਂਦੇ ਹਨ ਕਿ ਉਲਥਾ ਕਰਨ ਵਾਲੇ ਨੇ ਉਲਥਾ ਗਲਤ ਕਰ ਦਿੱਤਾ। ਭਾਵ ਕਿ ਕੰਨ ਸਿੱਧੇ ਹੱਥ ਨਾਲ ਨਹੀਂ ਫੜਨਾ, ਘੁਮਾ ਕੇ ਫੜਨਾ ਹੈ। ਇਸ ਬਾਰੇ ਥੋੜਾ ਹੋਰ ਵਿਸਥਾਰ ਨਾਲ ਮੇਰਾ ਪਹਿਲਾਂ ਛਪਿਆ ਲੇਖ, “ਨਿਗੁਰੇ ਬੇਈਮਾਨਾ ਦੀ ਸੰਗਤ” ਵਿੱਚ ਪੜ੍ਹਿਆ ਜਾ ਸਕਦਾ ਹੈ।

ਭਿੰਡਰਾਂਵਾਲੇ ਗੁੰਡੇ ਸਾਧ ਦੇ ਉਹ ਚੇਲੇ ਜਿਨ੍ਹਾਂ ਕੋਲ ਯੂਨੀਵਰਸਿਟੀ ਦੀਆਂ ਡਿਗਰੀਆਂ ਹਨ ਉਨ੍ਹਾਂ ਦੀ ਬੌਧਿਕਤਾ ਸ਼ਾਇਦ ਇੱਕ ਪਿੰਡ ਦੇ ਅਨਪੜ੍ਹ ਜੱਟ ਜਿੰਨੀ ਵੀ ਨਾ ਹੋਵੇ, ਜਿਹੜਾ ਕਦੀ ਵੀ ਸਕੂਲ ਨਾ ਗਿਆ ਹੋਵੇ। ਸੰਨ 1984 ਵਿੱਚ ਜਿਤਨੇ ਵੀ ਗੁਰਦੁਆਰਿਆਂ ਉਤੇ ਹਮਲੇ ਹੋਏ ਸਨ, ਉਨ੍ਹਾਂ ਵਿੱਚ ਸਾਡੇ ਪਿੰਡ ਹਕੀਮ ਪੁਰ ਦਾ ਗੁਰਦੁਆਰਾ ਵੀ ਸ਼ਾਮਲ ਸੀ। ਮਿਲਟਰੀ ਨੇ ਟੈਂਕਾਂ ਨਾਲ ਉਥੇ ਵੀ ਘੇਰਾ ਪਾਇਆ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਇਹ ਹਮਲਾ ਕਿਉਂ ਹੋਇਆ ਸੀ ਇਸ ਬਾਰੇ ਪਿੰਡ ਦਾ ਕੋਈ ਇੱਕ ਅਨਪੜ੍ਹ ਬੰਦਾ ਵੀ ਸਹੀ ਅਤੇ ਸੱਚੀ ਗੱਲ ਦੱਸ ਸਕਦਾ ਹੈ ਪਰ ਇਸ ਸਰਕਾਰੀ ਸਾਧ ਦੇ ਚੇਲਿਆਂ ਕੋਲ ਝੂਠ ਬੋਲਣ ਦੇ ਸਿਵਾਏ ਕੁੱਝ ਵੀ ਨਹੀਂ ਹੈ। ਉਹ ਹਮਲੇ ਹੋਣ ਵਾਲੇ ਗੁਰਦੁਆਰੇ ਭਾਵੇਂ 40 ਹੋਣ ਜਾਂ 100 ਪਰ ਕੋਈ ਨਾ ਕੋਈ ਵਾਜਬ ਕਾਰਨ ਤਾਂ ਜਰੂਰ ਹੋਏਗਾ। ਗੁਰਦੁਆਰੇ ਤਾਂ ਦਿੱਲੀ ਵਿੱਚ ਵੀ ਵਥੇਰੇ ਸਨ ਅਤੇ ਕਈ ਇਤਿਹਾਸਕ ਅਤੇ ਆਮਦਨ ਪੱਖੋਂ ਵੀ ਵੱਡੇ ਹਨ। ਉਹ ਤਾਂ ਦਿੱਲੀ ਦਰਬਾਰ ਦੇ ਮੁੱਢ ਸਨ। ਇਹ ਕਾਰਵਾਈ ਉੱਥੇ ਕਿਉਂ ਨਾ ਹੋਈ?

ਜਾਣ ਬੁੱਝ ਕੇ ਸਿੱਖਾਂ ਦੀ ਨਸਲਕੁਸ਼ੀ, ਪੰਜ ਸਦੀਆਂ ਦਾ ਵੈਰ ਜਾਂ ਸਾਰੇ ਸਿੱਖਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵਿੱਚ ਵੀ ਕੋਈ ਬਹੁਤਾ ਵਜ਼ਨ ਨਹੀਂ ਲਗਦਾ। ਕਿਉਂਕਿ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਸਰਕਾਰ ਨੇ ਆਪਣੇ ਸਰਕਾਰੀ ਸੰਤਾਂ ਸਿੰਘ ਕੋਲੋਂ ਦੁਬਾਰਾ ਤੁਹਾਡਾ ਅਕਾਲ ਤਖ਼ਤ ਨਹੀਂ ਸੀ ਬਣਾਉਣਾ। ਅਤੇ ਨਾ ਹੀ 6 ਮਹੀਨੇ ਪਹਿਲਾਂ ਪਹਾੜੀਆਂ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੋਈ ਪਰੈਕਟਸ ਕਰਨੀ ਸੀ। ਇੱਕ ਛੋਟਾ ਜਿਹਾ ਬੰਬ ਸੁੱਟ ਕੇ ਕੁੱਝ ਮਿੰਟਾਂ ਵਿੱਚ ਹੀ ਸਾਰੇ ਕੁੱਝ ਦਾ ਸਫਾਇਆ ਕਰ ਦੇਣਾ ਸੀ। ਪਰੈਕਟਸ ਦਾ ਮਤਲਬ ਤਾਂ ਇਹੀ ਹੋ ਸਕਦਾ ਹੈ ਕਿ ਦੋਹਾਂ ਪਾਸਿਆਂ ਤੋਂ ਨੁਕਸਾਨ ਘੱਟ ਹੋਵੇ। ਯੂ. ਕੇ ਅਤੇ ਹੋਰ ਦੇਸ਼ਾਂ ਤੋਂ ਸਲਾਹ ਵੀ ਇਸੇ ਕਰਕੇ ਲਈ ਹੋਵੇਗੀ ਕਿ ਅਟੈਕ ਤੋਂ ਬਾਅਦ ਸਾਰੀ ਦੁਨੀਆ ਵਿੱਚ ਰਹਿੰਦੇ ਸਿੱਖ ਭੜਕਣਗੇ ਅਤੇ ਫਿਰ ਉਨ੍ਹਾਂ ਨੂੰ ਕਾਬੂ ਕਿਵੇਂ ਰੱਖਣਾ ਹੈ ਜਾਂ ਹੋਰ ਦੇਸ਼ਾਂ ਦੀ ਲਾਬੀ ਨੂੰ ਆਪਣੇ ਹੱਕ ਵਿੱਚ ਕਿਵੇਂ ਭਗਤਾਉਣਾ ਹੈ।

ਸੂਬਿਆਂ ਦੇ ਕੇਂਦਰ ਨਾਲ ਝਗੜੇ ਤਕਰੀਬਨ ਹਰ ਦੇਸ਼ ਵਿੱਚ ਹੁੰਦੇ ਹਨ। ਸਾਡਾ ਕਨੇਡਾ ਦਾ ਦੇਸ਼ ਬਹੁਤ ਸਾਰੇ ਦੇਸ਼ਾਂ ਨਾਲੋਂ ਇਨਸਾਫ ਪਸੰਦ ਅਤੇ ਵਧੀਆ ਦੇਸ਼ ਗਿਣਿਆਂ ਜਾਂਦਾ ਹੈ। ਪਰ ਇੱਥੇ ਵੀ ਕਈ ਸੂਬੇ ਕੇਂਦਰ ਨਾਲ ਸਖਤ ਨਰਾਜ਼ ਹਨ ਅਤੇ ਉਹ ਸਮਝਦੇ ਹਨ ਕਿ ਕੇਂਦਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ। ਇਸੇ ਗੁੱਸੇ ਵਿੱਚ ਪਿਛਲੇ ਸਾਲ 2019 ਦੀਆਂ ਇਲੈਕਸ਼ਨਾ ਵਿੱਚ ਅਲਬਰਟਾ ਦੇ ਸੂਬੇ ਨੇ ਟਰੂਡੋ ਦੀ ਲਿਬਰਲ ਸਰਕਾਰ ਦਾ ਕੋਈ ਵੀ ਐੱਮ. ਪੀ. ਆਪਣੇ ਸੂਬੇ ਵਿਚੋਂ ਨਹੀਂ ਜਿੱਤਣ ਦਿੱਤਾ ਸੀ। ਕਨੇਡਾ ਵਿੱਚ ਸਭ ਤੋਂ ਵੱਧ ਤੇਲ ਅਲਬਟਾ ਵਿੱਚ ਨਿਕਲਦਾ ਹੈ ਅਤੇ ਕਈ ਵਾਰੀ ਉਹ ਨਾਲ ਲਗਦੇ ਸਾਡੇ ਸੂਬੇ/ਪ੍ਰਾਂਤ ਬੀ. ਸੀ. ਨੂੰ ਤੇਲ ਬੰਦ ਕਰਨ ਦੀਆਂ ਧਮਕੀਆਂ ਵੀ ਦਿੰਦੇ ਰਹਿੰਦੇ ਹਨ। ਉਹ ਤਾਂ ਕਈ ਵਾਰੀ ਵੱਖਵਾਦੀ ਹੋਣ ਦੀਆਂ ਗੱਲਾਂ ਵੀ ਕਰਦੇ ਹਨ। ਪਰ ਇਹ ਇੱਥੇ ਦੇ ਲੋਕ ਧਾਰਮਿਕ ਅਸਥਾਨਾ ਅੰਦਰ ਲੁਕ ਕੇ ਆਪਣੀਆਂ ਮੰਗਾਂ ਮਨਵਾਉਣ ਦੀਆਂ ਗੱਲਾਂ ਨਹੀਂ ਕਰਦੇ ਦਲੀਲ ਨਾਲ ਅਤੇ ਵੋਟਾਂ ਨਾਲ ਕਰਦੇ ਹਨ।

ਗੰਦੇ ਕਿਉਂ:- ਭਿੰਡਰਾਂਵਾਲਾ ਗੰਦਾ ਸਾਧ ਅਤੇ ਉਸ ਦੇ ਗੰਦੇ ਚੇਲੇ, ਹੋਰ ਵੀ ਗੰਦੇ ਲੋਕ ਜਿਹੜੇ ਇਸ ਦੇ ਚੇਲੇ ਨਹੀਂ ਵੀ ਹਨ, ਖਾਸ ਕਰਕੇ ਭੰਗ ਪੀਣੇ ਨਿਹੰਗ ਅਤੇ ਕਈ ਪੀ. ਐੱਚ. ਡੀ. ਦੀਆਂ ਡਿਗਰੀਆਂ ਵਾਲੇ ਬਹੁਤ ਸਾਰੇ ਲੋਕ, ਦਸਮ ਗ੍ਰੰਥ ਨਾਮ ਦੀ ਇੱਕ ਗੰਦੀ ਜਿਹੀ ਕਿਤਾਬ ਨੂੰ ਦਸਵੇਂ ਗੁਰੂ ਦੀ ਲਿਖਤ ਦੱਸਦੇ ਹਨ। ਇਸ ਕਿਤਾਬ ਦਾ ਮੁੱਖ ਮਕਸਦ ਇਸਤ੍ਰੀ ਜਾਤੀ ਦੀ ਨਿੰਦਿਆਂ ਕਰਨਾ ਹੈ। ਜਿੱਥੇ ਹੋਰ ਝੂਠ, ਗੰਦ ਅਤੇ ਕੁਫਰ ਲਿਖਿਆ ਹੋਇਆ ਹੈ ਉਥੇ ਇਹ ਵੀ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਕਿ ਰੱਬ ਇਸਤ੍ਰੀਆਂ ਨੂੰ ਬਣਾ ਕੇ ਪਛਤਾਇਆ ਸੀ। ਦੁਨੀਆ ਤੇ ਰੋਜ ਕਿਤਨੇ ਬਲਾਤਕਾਰ ਅਤੇ ਕਤਲ ਹੁੰਦੇ ਹਨ? ਕਈ ਵਹਿਸ਼ੀ ਲੋਕ ਤਾਂ ਛੋਟੀਆਂ ਛੋਟੀਆਂ ਬਾਲੜੀਆਂ ਨੂੰ ਵੀ ਨਹੀਂ ਬਖ਼ਸ਼ਦੇ, ਉਨ੍ਹਾ ਦੇ ਰੇਪ ਕਰਕੇ ਕਤਲ ਕਰ ਦਿੰਦੇ ਹਨ। ਹੁਣ ਸੋਚੋ ਕਿ ਬਲਾਤਕਾਰ ਕੌਣ ਕਰਦਾ ਹੈ? ਬੰਦੇ ਜਾਂ ਇਸਤ੍ਰੀਆਂ? ਇਹ ਠੀਕ ਹੈ ਕਿ ਕਦੀ-ਕਦੀ ਇਸਤ੍ਰੀਆਂ ਵੀ ਗਲਤ ਕੰਮਾ ਲਈ ਜ਼ਿਮੇਵਾਰ ਹੁੰਦੀਆਂ ਹਨ। ਪਰ ਫਿਰ ਵੀ ਉਹ ਰੇਪ ਤੇ ਕਤਲ ਤਾਂ ਨਹੀਂ ਕਰਦੀਆਂ। ਦੁਨੀਆ ਦੇ ਸਾਰੇ ਲੋਕ ਇਸਤ੍ਰੀਆਂ ਰਾਹੀਂ ਹੀ ਇਸ ਸੰਸਾਰ ਵਿੱਚ ਆਏ ਹਨ। ਕੀ ਕੋਈ ਦੱਸ ਸਕਦਾ ਹੈ ਕਿ ਹੁਣ ਤੱਕ ਜੇ ਕਰ ਕੋਈ ਇਸਤ੍ਰੀਆਂ ਦੇ ਪੇਟੋਂ ਨਾ ਜੰਮਿਆ ਹੋਵੇ? ਕਿਸੇ ਧਰਤੀ ਵਿਚੋਂ ਜੰਮਿਆਂ ਹੋਵੇ, ਕਿਸੇ ਦਰਖਤ ਨੂੰ ਲੱਗਿਆ ਹੋਵੇ ਜਾਂ ਅਸਮਾਨ ਵਿਚੋਂ ਹੀ ਬਣਿਆਂ ਬਣਾਇਆ ਡਿੱਗਿਆ ਹੋਵੇ? ਇਸ ਸਾਰੇ ਗੰਦੇ ਲੋਕ ਰਲ ਕੇ ਗਿਆਨ ਗੁਰੂ ਦੇ ਬਰਾਬਰ ਇੱਕ ਹੋਰ ਗੰਦਾ ਗੁਰੂ ਖੜਾ ਕਰ ਰਹੇ ਹਨ। ਇਸ ਬਾਰੇ ਸਭ ਤੋਂ ਵੱਡਾ ਰੋਲ ਭਿੰਡਰਾਂਵਾਲੇ ਗੰਦੇ ਅਤੇ ਗੁੰਡੇ ਸਾਧ ਦਾ ਅਤੇ ਇਸ ਦੇ ਚੇਲਿਆਂ ਦਾ ਰਿਹਾ ਹੈ।

ਗੁੰਡੇ ਕਿਉਂ:- ਜਦੋਂ ਕੋਈ ਆਪਣੀ ਧਾਰਮਿਕ ਮਨੌਤ, ਭਾਵੇਂ ਕਿ ਉਹ 100% ਗਲਤ ਹੀ ਕਿਉਂ ਨਾ ਹੋਵੇ, ਜਬਰਦਸਤੀ ਕਰਕੇ ਦੂਸਰਿਆਂ ਉਪਰ ਠੋਸਦੇ ਹਨ ਜਾਂ ਠੋਸਣਾ ਚਾਹੁੰਦੇ ਹਨ ਤਾਂ ਉਹ ਗੁੰਡੇ ਕਹਾਉਣ ਦੇ ਹੱਕਦਾਰ ਹਨ। ਭਿਡਰਾਂਵਾਲਾ ਗੁੰਡਾ ਇਸ ਤਰ੍ਹਾਂ ਦੇ ਸਾਰੇ ਗੁੰਡਿਆਂ ਦਾ ਸਰਦਾਰ ਜਾਂ ਗੁੰਡਿਆਂ ਦੀ ਮਾਂ ਸੀ/ਹੈ। ਇਸ ਗੁੰਡੇ ਸਾਧ ਦੇ ਗੁੰਡੇ ਚੇਲਿਆਂ ਨੇ ਦੁਨੀਆ ਦੇ ਕਿਤਨੇ ਗੁਰਦੁਆਰਿਆਂ ਵਿੱਚ ਹੁਣ ਤੱਕ ਕਿਤਨੀ ਗੁੰਡਾਗਰਦੀ ਕੀਤੀ ਹੈ। ਇਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੀ ਹੋ। ਕਿਤਨਿਆਂ ਪ੍ਰਚਾਰਕਾਂ ਨਾਲ ਤੂੰ ਤੂੰ ਮੈਂ ਮੈਂ ਅਤੇ ਧੱਕਾ ਮੁੱਕੀ ਹੋਈ ਹੈ। ਕਿਤਨਿਆਂ ਪਾਠੀਆਂ ਦੀ ਕੁੱਟਮਾਰ ਕੀਤੀ ਹੈ। ਕਿਤਨੇ ਕਤਲ ਕੀਤੇ ਹਨ। ਦਸਮ ਗ੍ਰੰਥ ਦੇ ਗੰਦ ਨੂੰ ਲੋਕਾਂ ਦੇ ਸਿਰਾਂ ਉਪਰ ਲੱਦਣ ਲਈ ਸ਼ੋਸ਼ਲ ਮੀਡੀਏ ਉਪਰ ਕਿਤਨੀਆਂ ਕੁਫਰ ਭਰੀਆਂ ਧਮਕੀਆਂ ਦਿੱਤੀਆਂ ਹਨ। ਜਾਚਕ ਦੇ ਇੱਕ ਸਾਥੀ ਨੇ ਖਾਲਸਾ ਨਿਊਜ਼ ਉਪਰ ਵੀ ਇਨ੍ਹਾਂ ਦੀ ਇੱਕ ਕਰਤੂਤ ਦਾ ਜ਼ਿਕਰ ਕੀਤਾ ਸੀ। ਭਾਵੇਂ ਕਿ ਉਹ ਪਹਿਲਾਂ ਵੀ ਜਾਚਕ ਨੇ ਮੈਨੂੰ ਦੱਸੀ ਸੀ ਪਰ ਮੈਂ ਲਿਖੀ ਨਹੀਂ ਸੀ। ਇਹ ਕਰਤੂਤ ਸੀ ਲੁਧਿਆਣੇ ਕਿਸੇ ਗੁਰਦੁਆਰੇ ਦੀ। ਜਿਥੇ ਇਸ ਗੰਡੇ ਸਾਧ ਨਾਲ ਰਹਿੰਦਾ ਇਸ ਦਾ ਇੱਕ ਗੁੰਡਾ ਚੇਲਾ ਠਾਰਾ ਸਿੰਘ ਕਹਿੰਦਾ ਸੀ ਕਿ ਬੰਦੂਕ ਦੀ ਗੋਲੀ ਤੇਰੇ ਪਿੱਛੇ ਦੀ ਮਾਰ ਕੇ ਮੂੰਹ ਰਾਹੀਂ ਕੱਢ ਦਉਂ। ਗੱਲ ਸਿਰਫ ਇਸ ਗੁੰਡੇ ਸਾਧ ਨਾਲ ਕਿਸੇ ਮਰਯਾਦਾ ਦੇ ਵਖਰੇਵੇਂ ਦੀ ਹੋਈ ਸੀ। ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਨੇ ਮੈਨੂੰ ਦੱਸਿਆ ਸੀ ਕਿ ਮੋਰਚੇ ਦੌਰਾਨ ਹੋਈ ਕਿਸੇ ਮੁਲਾਕਾਤ ਸਮੇਂ ਰਾਗਮਾਲਾ ਦੀ ਕੋਈ ਵਿਚਾਰ ਹੋਈ ਸੀ ਜਿਸ ਵਿੱਚ ਇਸ ਗੁੰਡੇ ਨੇ ਖੂਬ ਦਬਕੇ ਮਾਰੇ ਸਨ। ਇਸੇ ਕਰਕੇ ਪਿੰਦਰਪਾਲ ਵਰਗੇ ਨੀਚ ਕਿਸਮ ਦੇ ਗਿਰੇ ਹੋਏ ਇੱਕ ਗੁੰਡਾ ਸੋਚ ਵਾਲੇ ਪ੍ਰਚਾਰਕ ਵੀ ਕਈ ਵਾਰੀ ਕਹਿ ਦਿੰਦੇ ਹਨ ਕਿ ਬਾਬੇ ਜਰਨੈਲ ਸਿੰਘ ਦੇ ਜੀਂਦੇ ਹੁੰਦੇ ਕਿਸੇ ਦੀ ਜ਼ਅਰਤ ਨਹੀਂ ਪਈ ਦਸਮ ਗ੍ਰੰਥ ਦਾ ਵਿਰੋਧ ਕਰਨ ਦੀ। ਭਾਵ ਕਿ ਕਈ ਜਾਣਦੇ ਹੋਏ ਵੀ ਆਪਣੀ ਇਜ਼ਤ ਦੀ ਖਾਤਰ ਇਸ ਤਰ੍ਹਾਂ ਦੇ ਗੁੰਡਿਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਕਰਕੇ ਚੁੱਪ ਸਨ। ਇਸ ਗੁੰਡੇ ਸਾਧ ਦੇ ਆਪਣੇ ਇੱਕ ਸਾਥੀ ਦੀ ਹੀ ਰਖੇਲ, ਬਲਜੀਤ ਕੌਰ ਦੀਆਂ ਛਾਤੀਆਂ ਕੱਟ ਕੇ ਅਤੇ ਗੁਪਤ ਅੰਗਾਂ ਵਿੱਚ ਡੰਡੇ ਧਸਵਾ ਕੇ, ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਵਾਉਣਾ ਅਤੇ ਉਹ ਵੀ ਕਹੇ ਜਾਂਦੇ ਕਥਿਤ ਪਵਿੱਤਰ ਅਕਾਲ ਤਖ਼ਤ ਉਪਰ, ਇਸ ਦੇ ਗੁੰਡੇ ਸਾਧ ਦੀ ਪਸ਼ੂ ਵਿਰਤੀ ਅਤੇ ਗੁੰਡਾ ਹੋਣ ਦਾ ਹੀ ਤਾਂ ਸਬੂਤ ਹੈ। ਪੁਲੀਸ ਵਲੋਂ ਫੜੀ ਗਈ ਇੱਕ ਗੱਡੀ ਬਦਲੇ ਦੂਸਰੇ ਫਿਰਕੇ ਦੇ ਹਜ਼ਾਰਾਂ ਲੋਕਾਂ ਨੂੰ ਕਤਲ ਕਰਨ ਦੀ ਧਮਕੀ ਇਸ ਦੇ ਗੁੰਡਾ ਹੋਣ ਦੇ ਸਬੂਤ ਨਹੀਂ ਤਾਂ ਹੋਰ ਕੀ ਹਨ।

ਇਹ ਟਕਸਾਲ ਜਾਂ ਡੇਰਾ ਅਸਲ ਵਿੱਚ ਗੁੰਡਿਆਂ ਦਾ ਡੇਰਾ ਹੈ। ਇਹ ਗੁੰਡੇ ਬੰਦੂਕ ਦੀਆਂ ਗੋਲੀਆਂ ਪਿਛੇ ਦੀ ਮਾਰ ਕੇ ਮੂੰਹ ਰਾਹੀਂ ਕੱਢਣ ਦੀਆਂ ਧਮਕੀਆਂ ਦਿੰਦੇ ਹਨ। ਛੇ ਦੀਆਂ ਛੇ ਗੋਲੀਆਂ ਵੱਖੀ ਵਿੱਚ ਲੰਘਾਉਣ ਦੀਆਂ ਧਮਕੀਆਂ ਦਿੰਦੇ ਹਨ। ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ ਕਰਕੇ ਕਹਿੰਦੇ ਹਨ ਕਿ ਅੱਗੋਂ ਵੀ ਇਸੇ ਤਰ੍ਹਾਂ ਕਰਾਂਗੇ। ਧੀਆਂ ਭੈਣਾਂ ਦੀ ਰਾਖੀ ਕਰਨ ਦੀਆਂ ਡੀਗਾਂ ਮਾਰਨ ਵਲਿਓ ਆਹ ਵੀ ਪੜ੍ਹ ਲਓ ਕਿ ਉਥੇ ਅਕਾਲ ਤਖ਼ਤ ਅੰਦਰ ਲੁਕ ਕੇ ਬੈਠਾ ਤੁਹਾਡਾ ਗੁੰਡਾ ਸਾਧ, ਰਾਖਾ ਸੀ ਜਾਂ ਕੁੱਝ ਹੋਰ ਸੀ। ਇਹ ਮਾਸਟਰ ਤਾਰਾ ਸਿੰਘ ਦੀ ਲੜਕੀ ਨੇ ਆਪਣੇ ਰਸਾਲੇ ਸੰਤ ਸਿਪਾਹੀ ਵਿੱਚ 1984 ਦੇ ਅਪਰੈਲ ਅੰਕ ਵਿੱਚ ਛਾਪਿਆ ਸੀ। ਉਹ ਆਪ ਅੰਮ੍ਰਿਤਸਰ ਹੀ ਰਹਿੰਦੀ ਸੀ ਅਤੇ ਆਪਣੀਆਂ ਅੱਖਾਂ ਨਾਲ ਸਾਰਾ ਕੁੱਝ ਦੇਖਦੀ ਵੀ ਸੀ ਕਿ ਉਥੇ ਕੀ ਕੁੱਝ ਹੋ ਰਿਹਾ ਹੈ।

ਚੋਰ ਅਤੇ ਡਾਕੂ:- ਇਸ ਬਾਰੇ ਪਿਛਲੇ ਹਫਤੇ ਭਾਵ ਕਿ 31 ਮਈ 2020 ਦੇ ਸਵਾਲ ਦੇ ਰੂਪ ਵਿੱਚ ਮੈਂ ਲਿਖ ਚੁੱਕਾ ਹਾਂ। ਉਹ ਮੁੱਖ ਪੰਨੇ ਤੇ ਹੀ ਰਹੇਗਾ। ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਕਿ ਤੁਹਾਡੀ ਸਿੱਖਾਂ ਦੀ ਸੋਚਣੀ ਅਤੇ ਕਿਰਦਾਰ ਚੋਰਾਂ ਅਤੇ ਡਾਕੂਆਂ ਵਰਗਾ ਹੀ ਹੈ। ਤਾਂਹੀਉਂ ਤਾਂ ਤੁਹਾਡੇ ਵਿਦਵਾਨ ਅਤੇ ਕਥਿਤ ਜਥੇਦਾਰ ਉਨ੍ਹਾਂ ਗ੍ਰੰਥਾਂ ਨੂੰ ਪ੍ਰਮੋਟ ਕਰਦੇ ਹਨ ਜਿਹੜੇ ਇਸ ਤਰ੍ਹਾਂ ਦੀ ਵਿਚਾਰਧਾਰਾ ਦਿੰਦੇ ਹਨ। ਜਿਸ ਤਰ੍ਹਾਂ ਚਲਾਕ ਬ੍ਰਾਹਮਣ ਨੇ ਜੋ ਕੁਕਰਮ ਆਪ ਕਰਨੇ ਸਨ ਉਹ ਆਪਣੇ ਇਸ਼ਟਾਂ ਨਾਲ ਜੋੜ ਦਿੱਤੇ ਅਤੇ ਜੋ ਤੁਸੀਂ ਕਰਨੇ ਸੀ ਉਹ ਤੁਸੀਂ ਆਪਣੇ ਇਸ਼ਟਾਂ ਨਾਲ ਜੋੜ ਲਏ। ਆਪਣੇ ਗੁਰੂਆਂ ਨੂੰ ਤੁਸੀਂ ਘੋੜੇ ਚੋਰੀ ਕਰਦੇ ਦਿਖਾ ਦਿੱਤਾ ਅਤੇ ਉਨ੍ਹਾਂ ਦੇ ਘਰ ਵਾਲੀਆਂ ਨੂੰ ਗਹਿਣੇ ਚੋਰੀ ਕਰਵਾਉਂਦੀਆਂ ਦਿਖਾ ਦਿੱਤਾ। ਜਿਨ੍ਹਾਂ ਤੋਂ ਇਹ ਚੋਰੀਆਂ ਕਰਵਾਈਆਂ ਉਨ੍ਹਾਂ ਨੂੰ ਮਹਾਨ ਸਿੱਖਾਂ ਦੀਆਂ ਪਦਵੀਆਂ ਦਵਾ ਕੇ ਗੁਰੂ ਦੇ ਸੀਨਿਆਂ ਵਿੱਚ ਵਸਾ ਦਿੱਤਾ। ਫਿਰ ਇਹੀ ਕੁੱਝ ਕਰਦਿਆਂ ਨੂੰ ਤੁਸੀਂ ਮਹਾਨ ਸਿੱਖ, ਸ਼ਹੀਦ, ਯੋਧੇ ਅਤੇ ਅਸਲੀ ਖਾੜਕੂ ਦਰਸਾ ਦਿੱਤਾ। ਇਸ ਤਰ੍ਹਾਂ ਕਰਨ ਵਿੱਚ ਤਾਂ ਕਿਸੇ ਸਰਕਾਰ ਨੇ ਕੋਈ ਧੱਕਾ ਨਹੀਂ ਕੀਤਾ। ਹਾਂ, ਤੁਸੀਂ ਉਨ੍ਹਾਂ ਨਾਲ ਜਰੂਰ ਧੱਕਾ ਕੀਤਾ ਹੈ ਜਿਹੜੇ ਇਸ ਤਰ੍ਹਾਂ ਦੇ ਕੂੜ ਗ੍ਰੰਥਾਂ ਨੂੰ ਨਹੀਂ ਮੰਨਦੇ ਅਤੇ ਇਨ੍ਹਾਂ ਦੇ ਪਾਜ ਉਘੇੜਦੇ ਹਨ। ਤੁਸੀਂ ਉਨ੍ਹਾਂ ਨੂੰ ਜਬਰਦਸਤੀ ਮਨਾਉਣਾ ਚਾਹੁੰਦੇ ਹੋ। ਤਾਹੀਂ ਤਾਂ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋ, ਫਤਵੇ ਜਾਰੀ ਕਰਦੇ ਹੋ ਅਤੇ ਛੇਕ ਛਕਾਈ ਕਰਦੇ ਹੋ। ਅਸਲ ਵਿੱਚ ਤੁਸੀਂ ਸਾਰੇ ਮੁਜ਼ਰਮ ਹੋ। ਇੱਕ ਮਿਥਿਹਾਸਕ ਕਹਾਣੀ ਅਨੁਸਾਰ ਕਹਿੰਦੇ ਹਨ ਕਿ ਸਮੁੰਦਰ ਰਿੜਕਣ ਨਾਲ 14 ਰਤਨ ਨਿੱਕਲੇ ਸਨ। ਤੁਹਾਡੇ 14 ਰਤਨ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਰਿੜਕਣ ਨਾਲ ਨਿਕਲੇ ਸਨ। ਇਹ ਸਾਰੇ ਰਲ ਕੇ ਉਨ੍ਹਾਂ ਗ੍ਰੰਥਾਂ ਨੂੰ ਪ੍ਰਮੋਟ ਕਰਕੇ ਉਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਕਰਵਾਉਣੀਂ ਚਾਹੁੰਦੇ ਹਨ ਜਿਨ੍ਹਾਂ ਤੋਂ ਸਿੱਧ ਹੋ ਸਕੇ ਕਿ ਸਿੱਖ ਅਤੇ ਸਿੱਖਾਂ ਦੇ ਗੁਰੂ ਵਾਕਿਆ ਹੀ ਚੋਰ ਅਤੇ ਡਾਕੂ ਸਨ। ਇਸ ਵਿੱਚ ਉਨ੍ਹਾਂ ਨੂੰ ਕਾਫੀ ਕਾਮਯਾਬੀ ਵੀ ਮਿਲੀ ਹੈ। ਇਸ ਤਰ੍ਹਾਂ ਦੇ ਰਤਨਾਂ ਨੇ ਅਤੇ ਗੁੰਡੇ ਸਾਧਾਂ ਨੇ ਅਤੇ ਇਨ੍ਹਾਂ ਦੇ ਚੇਲਿਆਂ ਨੇ ਰਲ ਕੇ ਜਿਨ੍ਹਾਂ ਵਿੱਚ ਤੁਸੀਂ ਵੀ ਬਹੁਤੇ ਸ਼ਾਮਲ ਹੋ, ਗੁਰੂਆਂ ਦੇ ਅਸਲੀ ਇਨਸਾਨੀਅਤ ਵਾਲੀ ਵਿਚਾਰਧਾਰਾ ਨੂੰ ਮਿੱਟੀ ਵਿੱਚ ਰੋਲ ਕੇ ਆਪਣੇ ਵਲੋਂ ਅਤੇ ਕੂੜ ਗ੍ਰੰਥਾਂ ਵਲੋਂ ਦਿੱਤੀ ਗਈ ਇਨਸਾਨੀਅਤ ਵਿਰੋਧੀ ਵਿਚਾਰਧਾਰਾ ਨੂੰ ਲੋਕਾਈ ਤੇ ਸਿਰਾਂ ਵਿੱਚ ਜਬਰੀ ਧੱਸਿਆ ਹੈ ਅਤੇ ਧੱਸਣ ਦੀ ਕੋਸ਼ਿਸ਼ ਵਿੱਚ ਹੋ। ਕੋਈ ਨਹੀਂ ਲੱਗੇ ਰਹੋ ਆਪਣਾ ਕੂੜ ਭਰਨ, ਕਦੀ ਨਾ ਕਦੀ ਤਾਂ ਸੱਚ ਸਾਹਮਣੇ ਆਵੇਗਾ ਹੀ ਅਤੇ ਤੁਹਾਡਾ ਕੂੜ ਨੰਗਾ ਹੋਵੇਗਾ ਹੀ।

ਕੁੱਝ ਆਪਣੇ ਵਲੋਂ ਸਿੱਖ ਮਾਰਗ ਬਾਰੇ:- ਇੰਨਟਨੈੱਟ ਰਾਹੀਂ ਗੁਰਬਾਣੀ ਅਤੇ ਗੁਰਮਤਿ ਦੀ ਗੱਲ ਕਰਦਿਆਂ ਮੈਨੂੰ ਤਕਰੀਬਨ 25 ਸਾਲ ਹੋ ਗਏ ਹਨ। ਮੈਂ ਇਹ ਦਾਵਾ ਤਾਂ ਨਹੀਂ ਕਰਦਾ ਪਰ ਫਿਰ ਵੀ ਸ਼ਾਇਦ ਹੀ ਕਿਸੇ ਹੋਰ ਸਾਈਟ ਤੇ ਗੁਰਮਤਿ ਨਾਲ ਸੰਬੰਧਿਤ ਇਤਨੀਆਂ ਲਿਖਤਾਂ ਪਈਆਂ ਹੋਣ। ਅਰਬਾਂ ਰੁਪਏ ਦੇ ਬੱਜਟ ਵਾਲੀ ਸ਼੍ਰੋਮਣੀ ਕਮੇਟੀ ਦੀ ਸਾਈਟ ਤੇ ਵੀ ਸ਼ਾਇਦ ਨਾ ਹੋਣ। ਮੈਂ ਇਹ ਵੀ ਕੋਈ ਦਾਵਾ ਨਹੀਂ ਕਰਦਾ ਕਿ ਮੇਰੇ ਜੀਵਨ ਵਿੱਚ ਕੋਈ ਕਮੀ ਨਹੀਂ ਹੋਵੇਗੀ ਜਾਂ ਕੋਈ ਗਲਤੀ ਨਹੀਂ ਕੀਤੀ ਹੋਵੇਗੀ। ਪਰ ਇਹ ਦਾਵਾ ਜਰੂਰ ਕਰ ਸਕਦਾ ਹਾਂ ਕਿ ਇਨ੍ਹਾਂ ਪਿਛਲੇ 25 ਸਾਲਾਂ ਵਿੱਚ ਮੈਂ ਕਦੀ ਵੀ ਕਿਸੇ ਦੇ ਵੀ ਲਿਖਤ ਨੂੰ ਜਾਣ ਬੁੱਝ ਕੇ ਵਿਗਾੜ ਕੇ ਪੇਸ਼ ਨਹੀਂ ਕੀਤਾ। ਹਾਂ, ਸਪੈਲਿੰਗ ਦੀ ਕੋਈ ਗਲਤੀ ਜਰੂਰ ਠੀਕ ਕੀਤੀ ਹੋਵੇਗੀ ਅਤੇ ਉਹ ਵੀ ਖਾਸ ਕਰਕੇ ਗੁਰਬਾਣੀ ਦੀ। ਪਿਛਲੇ 45 ਸਾਲਾਂ ਤੋਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਅਤੇ ਹਾਲੇ ਵੀ ਕਰ ਰਿਹਾ ਹਾਂ। ਤਕਰੀਬਨ 10 ਸਾਲ ਗ੍ਰੇਵਜੜ/ਰਾਤ ਨੂੰ ਕੰਮ ਕੀਤਾ ਹੈ। ਹੁਣ ਤਾਂ ਇਹ ਸ਼ਿਫਟ ਬੰਦ ਹੋ ਗਈ ਹੈ। ਪਰ ਜਦੋਂ ਚਲਦੀ ਸੀ ਅਤੇ ਮੈਂ ਇਸ ਸ਼ਿਫਟ ਵਿੱਚ ਕੰਮ ਕਰਦਾ ਸੀ ਤਾਂ ਮੈਂਨੂੰ ਹਰ ਹਫਤੇ ਦੋ ਘੰਟੇ ਦਾ ਓਵਰ ਟਾਈਮ ਮਿਲਦਾ ਸੀ। ਪਰ ਮੈਂ ਬਹੁਤਾ ਕਰ ਨਹੀਂ ਸਕਿਆ। ਕਿਉਂਕਿ ਐਤਵਾਰ ਨੂੰ ਸਿੱਖ ਮਾਰਗ ਨੂੰ ਅੱਪਡੇਟ ਕਰਨਾ ਹੁੰਦਾ ਸੀ ਅਤੇ ਇਸੇ ਦਿਨ ਹੀ ਓਵਰ ਟਾਈਮ ਕਰਨ ਲਈ ਰਾਤ ਨੂੰ ਪਹਿਲਾਂ ਜਾਣਾ ਹੁੰਦਾ ਸੀ ਜੋ ਕਿ ਬਹੁਤ ਮੁਸ਼ਕਲ ਲਗਦਾ ਸੀ। ਕਹਿਣ ਦਾ ਭਾਵ ਹੈ ਕਿ ਕਈ ਵਾਰੀ ਅਸੂਲ ਕਾਇਮ ਰੱਖਣ ਲਈ ਅਤੇ ਪਾਠਕਾਂ/ਲੇਖਕਾਂ ਨਾਲ ਇਨਸਾਫ ਲਈ ਥੋੜਾ ਲਾਲਚ ਵੀ ਤਿਆਗਣਾ ਪੈਂਦਾ ਹੈ।

ਸਿੱਖ ਮਾਰਗ ਤੇ ਛਪਣ ਵਾਲੀ ਇਹ ਆਖਰੀ ਲਿਖਤ ਹੈ। ਇਸ ਤੋਂ ਬਾਅਦ ਸਿੱਖ ਮਾਰਗ ਅੱਪਡੇਟ ਹੋਣਾ ਸਦਾ ਵਾਸਤੇ ਬੰਦ ਹੋ ਜਾਵੇਗਾ। ਪਿਛਲੇ ਕੁੱਝ ਹਫਤਿਆਂ ਤੋਂ ਜੋ ਸਵਾਲ ਪਾਏ ਜਾ ਰਹੇ ਹਨ ਉਨ੍ਹਾਂ ਬਾਰੇ ਜੇ ਕਰ ਕਿਸੇ ਨੇ ਕੁੱਝ ਹੋਰ ਕਹਿਣਾ ਹੈ ਕੁੱਝ ਦਿਨ ਹੋਰ ਕਹਿ ਸਕਦਾ ਹੈ ਉਸ ਤੋਂ ਬਾਅਦ ਨਹੀਂ। ਫਿਰ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਕੋਈ ਵੀ ਕੁਮਿੰਟਸ ਨਹੀਂ ਕਰ ਸਕੇਗਾ। ਜ਼ਿਆਦਾ ਕੀਤੇ ਗਏ ਕੁਮਿੰਟਸ ਵਾਲੀਆਂ ਲਿਖਤਾਂ ਨੂੰ ਕਿਸੇ ਹੋਰ ਤਰੀਕੇ ਨਾਲ ਪਾ ਦਿੱਤਾ ਜਾਵੇਗਾ। ਤੁਹਾਡਾ ਆਪਣਾ ਪੰਨਾ ਚਲਦਾ ਰੱਖਣਾ ਚਾਹੁੰਦਾ ਸੀ। ਪਰ ਹੁਣ ਨਹੀਂ ਰੱਖਾਂਗਾ ਕਿਉਂਕਿ ਉਸ ਦੀ ਗਲਤ ਵਰਤੋਂ ਕਰਨ ਦੀ ਸੰਭਾਵਨਾ ਕਾਫੀ ਹੈ। ਇਸ ਲਈ ਕੁੱਝ ਦਿਨਾਂ ਬਾਅਦ ਉਸ ਨੂੰ ਵੀ ਨਾਲ ਹੀ ਬੰਦ ਕਰ ਦੇਵਾਂਗਾ। ਕਈ ਸੌ ਵਿਆਕਤੀ ਹਰ ਰੋਜ਼ ਫੌਂਟ ਕਨਵਰਟਰ ਵਰਤਦੇ ਹਨ ਇਹ ਤਾਂ ਚਲਦਾ ਹੀ ਰਹੇਗਾ ਇਸ ਬਾਰੇ ਤਾਂ ਮੈਂਨੂੰ ਕੁੱਝ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਇਸ ਦੀ ਕੋਈ ਗਲਤ ਵਰਤੋਂ ਕਰ ਸਕਦਾ ਹੈ। ਇਹ ਅਤੇ ਪਿਛਲੇ ਹਫਤੇ ਵਾਲਾ ਲੇਖ ਗੂਗਲ ਟਰਾਂਸਲੇਸ਼ਨ ਰਾਹੀਂ ਅੰਗ੍ਰੇਜ਼ੀ ਵਿੱਚ ਵੀ ਨਾਲ ਹੀ ਪਾ ਦਿੱਤਾ ਜਾਵੇਗਾ ਤਾਂ ਕਿ ਮੇਰੇ ਆਪਣੇ ਬੱਚੇ ਅਤੇ ਹੋਰ ਵੀ ਕਈ ਪਾਠਕ ਚੰਗੀ ਤਰ੍ਹਾਂ ਸਮਝ ਸਕਣ। ਜਿੱਥੋਂ ਤੱਕ ਹੋ ਸਕਿਆ ਸਿੱਖ ਮਾਰਗ ਤੇ ਲਿਖਤਾਂ ਪੜ੍ਹ ਹੁੰਦੀਆਂ ਰਹਿਣਗੀਆਂ ਪਰ ਕੋਈ ਅੱਪਡੇਟ ਨਹੀਂ ਹੋਵੇਗੀ। ਜੇ ਕਰ ਕੋਈ ਆਪਣੀਆਂ ਲਿਖਤਾਂ ਇੱਥੋਂ ਹਟਾਉਣੀਆਂ ਚਾਹੁੰਦਾ ਹੈ ਤਾਂ ਇੱਕ ਮਹੀਨੇ ਦੇ ਵਿੱਚ ਸੋਚ ਕੇ ਦੱਸ ਸਕਦਾ ਹੈ।

ਆਪਣੇ ਅਤੇ ਪਰਵਾਰ ਬਾਰੇ:- ਮੇਰੇ ਤਿੰਨ ਬੱਚੇ ਹਨ ਜੋ ਕਿ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਕਰਦੇ ਹਨ ਅਤੇ ਮੇਰੇ ਨਾਲੋਂ ਵੱਧ ਪੈਸੇ ਕਮਾਉਂਦੇ ਹਨ। ਉਹ ਤਿੰਨੇ ਕਨੇਡਾ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ। ਉਹ ਨਾ ਤਾਂ ਮੇਰੇ ਤੇ ਨਿਰਭਰ ਹਨ ਅਤੇ ਨਾ ਹੀ ਮੈਂ ਉਨ੍ਹਾਂ ਤੇ ਕਿਸੇ ਤਰ੍ਹਾਂ ਨਿਰਭਰ ਹਾਂ। ਉਹ ਜਿਵੇਂ ਵੀ ਚਾਹੁੰਣ ਆਪਣੀ ਜਿੰਦਗੀ ਜੀਅ ਸਕਦੇ ਹਨ। ਮੇਰੀ ਘਰ ਵਾਲੀ ਮੇਰੇ ਨਾਲ ਰਹਿੰਦੀ ਹੈ। ਉਸ ਦੀ ਅਪਾਣੀ ਮਰਜ਼ੀ ਹੈ ਕਿ ਉਸ ਨੇ ਸਿੱਖੀ ਰੱਖਣੀ ਹੈ ਜਾਂ ਨਹੀਂ। ਕਿਉਂਕਿ ਮੈਂ ਉਸ ਨੂੰ ਗੁਲਾਮ ਬਣਾ ਕੇ ਨਹੀਂ ਰੱਖਣਾ ਚਾਹੁੰਦਾ। ਜੇ ਕਰ ਉਹ ਗੁਰਦੁਆਰੇ ਜਾਣਾ ਚਾਹੁੰਦੀ ਹੈ ਤਾਂ ਜਾ ਸਕਦੀ ਹੈ ਪਰ ਮੈਂ ਨਹੀਂ ਜਾਵਾਂਗਾ। ਕਿਸੇ ਮਜ਼ਬੂਰੀ ਵੱਸ ਰਾਈਡ ਦੇਣੀ ਪਈ ਤਾਂ ਉਹ ਵੀ ਕਦੀ ਕਤਾਂਈ ਦੇ ਸਕਦਾ ਹਾਂ ਪਰ ਉਂਝ ਤਾਂ ਉਹ ਆਪ ਹੀ ਕਾਰ ਚਲਾ ਕੇ ਚਲੇ ਜਾਂਦੀ ਹੈ।

ਕਰੀਬਨ 43 ਸਾਲਾਂ ਬਾਅਦ ਮੈਂ ਕਕਾਰ (ਕਿਰਪਾਨ ਅਤੇ ਕੜਾ) ਪਉਣੇਂ ਅਤੇ ਨਿੱਤਨੇਮ ਕਰਨਾ ਬੰਦ ਕਰ ਦਿੱਤਾ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਲਿਖ ਚੁਕਾ ਹਾਂ ਕਿ ਮੈਂ ਹੁਣ ਸਾਰੀ ਜਿੰਦਗੀ ਕਦੀ ਵੀ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਜਾਵਾਂਗਾ। ਕੋਈ ਧਾਰਮਿਕ ਰਸਮ ਨਾ ਹੀ ਕਰਾਂਗਾ ਅਤੇ ਨਾ ਹੀ ਕਿਸੇ ਰਸਮ ਵਿੱਚ ਕਿਸੇ ਗੁਰਦੁਆਰੇ ਵਿੱਚ ਸ਼ਾਮਲ ਹੋਵਾਂਗਾ। ਮੇਰੀ ਇਹ ਵੀ ਖਾਹਿਸ਼ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਕੋਈ ਵੀ ਰਸਮ ਜਾਂ ਅੰਤਮ ਕਿਰਿਆ ਕਿਸੇ ਵੀ ਗੁਰਦੁਆਰੇ ਵਿੱਚ ਨਾ ਕੀਤੀ ਜਾਵੇ। ਕਿਸੇ ਵੀ ਗ੍ਰੰਥੀ ਭਾਈ ਨੂੰ ਨਾ ਸੱਦਿਆ ਜਾਵੇ। ਇਹ ਗੱਲ ਮੈਂ ਸਾਰਿਆਂ ਦੇ ਸਾਹਮਣੇ ਆਪਣੇ ਪਰਵਾਰ ਨੂੰ ਦੱਸ ਰਿਹਾ ਹਾਂ ਤਾਂ ਕਿ ਕੋਈ ਇਹ ਨਾ ਸਮਝੇ ਕਿ ਮੈਂ ਅੰਤਮ ਸਮੇ ਕਿਸੇ ਡਰ ਕਾਰਨ ਆਪਣੇ ਅਸੂਲ ਤਿਆਗ ਦਿੱਤੇ ਹਨ। ਹਾਲੇ ਤਾਂ ਮੈਂ ਕੰਮ ਕਰਦਾ ਹਾਂ ਅਤੇ ਹੋ ਸਕਦਾ ਹੈ 20-25 ਸਾਲ ਹੋਰ ਜੀਵਨ ਹੋਵੇ ਪਰ ਜਿੰਦਗੀ ਦਾ ਕਿਸੇ ਨੂੰ ਕੋਈ ਭਰੋਸਾ ਨਹੀਂ ਕਿ ਕਦੋਂ ਇਸ ਦਾ ਅੰਤ ਹੋ ਜਾਵੇ।

ਅੱਜ ਤੋਂ ਕੋਈ 40 ਕੁ ਸਾਲ ਪਹਿਲਾਂ ਮੈਂ ਇਹ ਅਸੂਲ ਬਣਾਇਆ ਸੀ, ਜਦੋਂ ਮੈਂ ਪਾਠਾਂ ਦੀਆਂ ਰੌਲਾਂ ਲਉਂਦਾ ਹੁੰਦਾ ਸੀ ਕਿ ਮੈਂ ਰੌਲ ਉਨ੍ਹਾਂ ਦੀ ਹੀ ਲਾਵਾਂਗਾ ਜਿਹੜੇ ਪਾਠ ਤੋਂ ਬਾਅਦ ਵਿਆਹ ਸ਼ਾਦੀ ਸਮੇਂ ਸ਼ਰਾਬਾਂ ਦੀਆਂ ਪਾਰਟੀਆਂ ਨਹੀਂ ਕਰਨਗੇ। ਭਾਵੇਂ ਰੌਲਾਂ ਲਉਣੀਆਂ ਤਾਂ ਹੁਣ ਕਾਫੀ ਦੇਰ ਦੀਆਂ ਬੰਦ ਕੀਤੀਆਂ ਹੋਈਆਂ ਸਨ ਪਰ ਅੱਜ ਤੱਕ ਮੈਂ ਕਿਸੇ ਦੀ ਵੀ ਸ਼ਰਾਬ ਦੀ ਪਾਰਟੀ ਤੇ ਨਹੀਂ ਗਿਆ ਭਾਵੇਂ ਕਿ ਉਹ ਕਿਤਨਾ ਵੀ ਨੇੜਲਾ ਰਿਸ਼ਤੇਦਾਰ ਕਿਉਂ ਨਾ ਹੋਵੇ। ਅਗਾਂਹ ਵੀ ਮੇਰਾ ਇਹੀ ਅਸੂਲ ਰਹੇਗਾ। ਇਸ ਲਈ ਜਾਣ ਪਛਾਣ ਵਾਲਿਆਂ ਨੂੰ ਬੇਨਤੀ ਹੈ ਕਿ ਮੈਂਨੂੰ ਕਿਸੇ ਵੀ ਵਿਆਹ ਸ਼ਾਦੀ ਤੇ ਨਾ ਸੱਦਿਓ। ਕਿਉਂਕਿ ਨਾ ਤਾਂ ਮੈਂ ਕਿਸੇ ਗੁਰਦੁਆਰੇ ਜਾਣਾ ਹੈ ਅਤੇ ਨਾ ਹੀ ਕਿਸੇ ਦੀ ਪਾਰਟੀ ਤੇ।

ਕਿਤਾਬਾਂ ਅਤੇ ਗ੍ਰੰਥਾਂ ਬਾਰੇ:- ਮੇਰੇ ਕੋਲ ਘਰੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਹਨ। ਜੇ ਕਰ ਕੋਈ ਵਿਆਕਤੀ ਚਾਹਵਾਨ ਹੋਵੇ ਤਾਂ ਮੁਫਤ ਵਿੱਚ ਲਿਜਾ ਸਕਦਾ ਹੈ। ਇੱਕ ਦੋ ਨਹੀਂ। ਜਿਸ ਨੇ ਲਿਜਾਣੀਆਂ ਹਨ ਸਾਰੀਆਂ ਹੀ ਲਿਜਾਣੀਆਂ ਪੈਣਗੀਆਂ। ਜੇ ਕਰ ਕੋਈ ਵੀ ਨਾ ਲਿਜਾ ਸਕਿਆ ਤਾਂ ਮਜ਼ਬੂਰਨ ਕੁੱਝ ਸਮਾਂ ਉਡੀਕ ਕੇ ਰੀਸਾਈਕਲ ਕਰਨੀਆਂ ਪੈਣਗੀਆਂ। ਜਦ ਹੁਣ ਪੜ੍ਹਨਾ ਹੀ ਨਹੀਂ ਅਤੇ ਨਾ ਹੀ ਕਿਤੇ ਹਵਾਲੇ ਦੇਣੇ ਹਨ ਤਾਂ ਫਿਰ ਰੱਖਣ ਦੀ ਲੋੜ ਹੀ ਕੋਈ ਨਹੀਂ ਰਹਿ ਜਾਂਦੀ। 40 ਕੁ ਸਾਲ ਬਥੇਰਾ ਪੜ੍ਹ ਲਿਆ ਹੁਣ ਕੁੱਝ ਹੋਰ ਵੱਖਰਾ ਵਿਚਾਰ ਲਵਾਂਗੇ।

(ਨੋਟ:- ਅੱਜ 21 ਜੂਨ ਨੂੰ ਇਹ ਪੈਰਾ ਐਡ ਕੀਤਾ ਗਿਆ ਹੈ ਕਿਉਂਕਿ ਇਸ ਉਪਰਲੇ ਪੈਰੇ ਵਿੱਚ ਜਿਨ੍ਹਾਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ ਸੀ ਉਹ ਕਿਤਾਬਾਂ ਕੱਲ ਵੈਨਕੂਵਰ ਤੋਂ ਆਏ ਇੱਕ ਡਾਕਟਰ ਜੀ ਅੱਜ 21 ਜੂਨ 2020 ਨੂੰ ਲੈ ਕੇ ਵਾਪਸ ਚਲੇ ਗਏ ਹਨ। ਕੱਲ 20 ਜੂਨ ਨੂੰ ਉਨ੍ਹਾਂ ਨਾਲ ਕਈ ਘੰਟੇ ਵਿਚਾਰਾਂ ਕੀਤੀਆਂ ਸਨ। ਵਿਚਾਰਾਂ ਕਰਦਿਆਂ ਜਦੋਂ ਕਪਟ, ਬੇਈਮਾਨੀ ਅਤੇ ਝੂਠ ਦੀ ਗੱਲ ਚੱਲੀ ਸੀ ਤਾਂ ਝੂਠ ਦੀ ਇਹ ਵਿਚਾਰ ਵੀ ਸਾਹਮਣੇ ਆਈ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ 153 ਦਿਨ ਜਾਂ ਛੇ ਮਹੀਨੇ ਤੋਂ ਵੱਧ ਜਿੰਦਾ ਨਹੀਂ ਰਹਿ ਸਕੇ। ਮੈਂ ਇਹ ਸੁਣ ਕੇ ਹੋਰ ਵੀ ਹੈਰਾਨ ਹੋਇਆ ਕਿ ਇਸ ਬਾਰੇ ਲਿਖ ਕੇ ਇੱਕ ਗੁਰਦੁਆਰੇ ਵੀ ਲਾਇਆ ਹੋਇਆ ਹੈ। ਇਹ ਉਹ ਗੁਰਦੁਆਰਾ ਹੈ ਜਿਹੜੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਧ ਪੜ੍ਹੇ ਲਿਖੇ ਅਤੇ ਸਿਆਣੇ ਸਮਝਦੇ ਹਨ। ਇਸ ਤਰ੍ਹਾਂ ਦਾ ਕੁਫਰ ਤੋਲਣ ਵਾਲਿਆਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਜਿਸ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੀ ਸਭ ਤੋਂ ਵੱਧ ਬੇਅਦਵੀ ਕੀਤੀ ਸੀ ਉਹ ਬੇਅਦਵੀ ਕਰਨ ਤੋਂ ਬਾਅਦ ਤਕਰੀਬਨ 3 ਸਾਲ ਜਿੰਦਾ ਰਿਹਾ ਸੀ। ਪੰਜ ਫਰਵਰੀ 1762 ਨੂੰ ਵੱਡਾ ਘੱਲੂਘਾਰਾ ਹੋਇਆ ਸੀ। ਉਸ ਘੱਲੂਘਾਰੇ ਤੋਂ ਬਾਅਦ ਵਾਪਸ ਜਾਂਦਾ ਹੋਇਆ ਉਹ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਗਿਆ ਸੀ ਅਤੇ ਸਰੋਵਰ ਨੂੰ ਕੂੜੇ-ਕਰਕਟ ਅਤੇ ਗਾਵਾਂ ਦੀਆਂ ਹੱਡੀਆਂ ਨਾਲ ਪੂਰ ਗਿਆ ਸੀ। ਇਸ ਤੋਂ ਬਾਅਦ ਵੀ ਉਸ ਨੇ ਹਿੰਦੋਸਤਾਨ ਤੇ ਹਮਲਾ ਕੀਤਾ ਸੀ। ਉਸ ਦੀ ਮੌਤ ਤਕਰੀਬਨ ਤਿੰਨ ਸਾਲ ਬਾਅਦ 1765 ਵਿੱਚ ਹੋਈ ਸੀ। ਇਸ ਦੇ ਸਬੂਤ ਤੁਹਾਨੂੰ ਸਭ ਤੋਂ ਵੱਧ ਭਰੋਸੇ-ਯੋਗ ਇਤਿਹਾਸ ਦੀ ਕਿਤਾਬ ਵਿਚੋਂ ਮਿਲ ਸਕਦੇ ਹਨ ਜੋ ਕਿ ਡਾਕਟਰ ਗੰਡਾ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਲਿਖੀ ਹੋਈ ਹੈ। ਪਰ ਝੂਠੇ, ਕਪਟੀ ਅਤੇ ਬੇਈਮਾਨਾ ਨੂੰ ਕੋਈ ਨਹੀਂ ਸਮਝਾ ਸਕਦਾ। ਇਹ ਸਿਰਫ ਸਮਝਦਾਰ ਪਾਠਕਾਂ ਲਈ ਹੈ।)

ਪਿਛਲੇ ਹਫਤੇ 31 ਮਈ 2020 ਦੇ ਸਵਾਲ ਬਾਰੇ ਤੁਸੀਂ ਜੋ ਵਿਚਾਰ ਦਿੱਤੇ ਸਨ, ਤੁਹਾਡੇ ਦਿੱਤੇ ਹੋਏ ਉਨ੍ਹਾਂ ਵਿਚਾਰਾਂ ਦਾ ਮਾਣ ਰੱਖਣ ਲਈ ਮੈਂ ਸਿਰਫ ਇਤਨਾ ਹੀ ਕਹਿ ਸਕਦਾ ਹਾਂ ਕਿ ਪੂਰੇ ਇੱਕ ਸਾਲ ਬਾਅਦ ਭਾਵ ਕਿ 7 ਜੂਨ 2021 ਨੂੰ ਮੈਂ ਦੁਬਾਰਾ ਸੋਚ ਲਵਾਂਗਾ ਕਿ ਮੇਰੇ ਮੁੜ ਕੇ ਸਿੱਖੀ ਵਿੱਚ ਸ਼ਾਮਲ ਹੋਣ ਨਾਲ ਅਤੇ ਸਿੱਖ ਮਾਰਗ ਨੂੰ ਦੁਬਾਰਾ ਅੱਪਡੇਟ ਕਰਨ ਨਾਲ, ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਹੈ ਕਿ ਨਹੀਂ। ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਇਸ ਵੇਲੇ ਕਈ ਧੜਿਆਂ ਵਿੱਚ ਵੰਡੇ ਹੋਏ ਹਨ। ਇੱਕ ਸਾਲ ਬਾਅਦ ਕੀ ਸਥਿਤੀ ਹੁੰਦੀ ਹੈ ਉਸ ਬਾਰੇ ਹਾਲ ਦੀ ਘੜੀ ਕਹਿਣਾ ਕੁੱਝ ਮੁਸ਼ਕਲ ਹੈ ਇਸ ਲਈ ਮੇਰੇ ਦੁਬਾਰਾ ਸ਼ਮਲ ਹੋਣ ਦੇ ਚਾਨਸ ਵੀ ਬਹੁਤ ਮੱਧਮ ਹਨ। ਇੱਕ ਵਾਰੀ ਫਿਰ ਸਾਰਿਆਂ ਪਾਠਕਾਂ/ਲੇਖਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਲੇਖਾਂ ਰਾਹੀ ਅਤੇ ਕੁਮਿੰਟਸ ਟਿੱਪਣੀਆਂ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਨਸਾਨੀਅਤ ਹੀ ਮੇਰਾ ਧਰਮ ਹੈ ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ। ਇਨਸਾਨੀਅਤ ਤੋਂ ਬਿਨਾ ਧਰਮ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਗੁਰੂ ਨਾਨਕ ਦਾ ਇਹੀ ਧਰਮ ਸੀ ਪਰ ਹੁਣ ਇਸ ਨੂੰ ਕਪਟੀ, ਬੇਈਮਾਨ, ਗੰਦੇ, ਗੁੰਡੇ, ਚੋਰ ਅਤੇ ਡਾਕੂਆਂ ਦੇ ਧਰਮ ਵਿੱਚ ਬਦਲ ਦਿੱਤਾ ਗਿਆ ਹੈ ਇਸ ਲਈ ਇਸ ਤਰ੍ਹਾਂ ਦੇ ਧਰਮ ਨੂੰ ਅਲਵਿਦਾ।

ਮੱਖਣ ਸਿੰਘ ਪੁਰੇਵਾਲ,

ਜੂਨ 7, 2020.


Goodbye to the religion of hypocrites, dishonest, filthy, thugs, thieves and robbers

Guru Nanak Sahib Ji started a religion or movement of humanity. Which has now been turned into a religion of hypocrites, dishonest, filthy, thugs, thieves and robbers. So now I am saying goodbye to this religion forever. However, I mentioned this in the May 31 question paper but it was difficult to write everything in detail due to lack of time.
There is hardly a person in this world who has never made a mistake in his entire life. One mistake that can easily get your claim denied is to fail. Man himself has to bear any loss of it. For example, someone bought something expensive that didn't need much. To buy a house or a car without much thought. The loss or regret of such mistakes is self-inflicted. Such mistakes do not harm any other third party or any religion / community. But when the leaders of a nation or religion make mistakes for the sake of their religion or nation, then everyone has to pay the price for those mistakes. When instead of considering such mistakes, it becomes difficult to find a solution to the problem by adopting a tree that has fallen to the lowest level. This is what has been happening in Sikhism for decades. Let us now briefly consider the points made in the heading of this article.
Hypocrisy and dishonesty: Much has been published over the last 36 years about what happened in 1984. Everyone may think differently about how wrong the government was and how wrong the Sikhs were. But it is hypocritical and dishonest to deliberately conceal the reality of false propaganda to make a certain person great. With the exception of a few, almost all Sikhs are doing the same. By General. S. Brar wrote a book about Operation Blue Star. The Punjabi translation of this book was published about 23 years ago in 1993. The hypocritical and dishonest followers of Bhindranwale Gunde Sadh, who were committing hooliganism in the name of religion, started printing and distributing a fake book in the name of this real book. There is hardly any truth in this fake book, it is full of lies, hypocrisy and dishonesty. For example, the number of soldiers killed in this 1984 massacre was less than one hundred but the number of dirty followers of this filthy sadh has written this number as more than fifteen thousand. Now guess for yourself what is the difference between one hundred and fifteen thousand? Surprisingly, not a single one of the crores of turban wearers has awakened their conscience that it is not good to weigh so much blasphemy. The truth and reality must be told. So far almost all the people, for the last 26-27 years, including ragis, dhadis, pracharaks and writers have been quoting from this fake book. But now very few people have started saying that he did not write it and many still say that the translator misinterpreted it. That means not holding the ear with the right hand, but holding it by twisting. A little more detail about this can be read in my previously published article, “Sangat of Nigure Beimana”.
The disciples of Bhindranwale Gunde Sadh who have university degrees may not have the same intellect as an illiterate Jatt of a village who has never gone to school. The number of gurdwaras attacked in 1984 included the one in our village Hakimpur. The military cordoned off the area with tanks but no casualties were reported. Even an illiterate person in the village can tell the truth about why this attack took place but the followers of this government sadh have nothing but lies. The gurdwaras that will be attacked may be 40 or 100 but for some reason or another. Gurdwaras were plentiful in Delhi and many are historically and financially large. These Gurdwaras were neaer the Delhi Darbar. Why didn't this action take place there?
Deliberate genocide of Sikhs, five centuries of animosity or teaching a lesson to all Sikhs does not carry much weight. Because if that was the case, the government would not have rebuilt your Akal Takht from its official Santa Singh. Nor was there any practice of modeling Darbar Sahib in the hills 6 months ago. Throwing a small bomb would destroy everything in a matter of minutes. Practice may mean less damage from both sides. The advice from UK and other countries will also be for the reason that after the attack, Sikhs all over the world will get angry and then how to control them or how to woo the lobby of other countries in their favor.
Conflicts with the center of the states occur in almost every country. Our country of Canada is considered to be more just and fair than many other countries. But even here many states are very angry with the Center and they feel that the Center treats us like a stepmother. In the same rage, in the 2019 election, the state of Alberta voted against any Trudeau Liberal government.. He was not win any seat from his state. Albata is the largest producer of oil in Canada, and at times our adjacent state / province B.C. Was. They have also been threatening to cut off oil supplies to BC. Sometimes they even talk of being separatists. But these people here do not talk about enforcing their demands by hiding inside the shrine, they do it by argument and by vote.
Why dirty: - Bhindranwale dirty sadh and his dirty followers, other dirty people who are not even his followers, especially cannabis drinking nihang and many p. H. D. Many people with degrees of Dasam Granth refer to a filthy book called Dasam Granth Naam as the writing of the Tenth Guru. The main purpose of this book is to slander the female caste. Where other lies, filth and blasphemy are written, it is also written in this book that God repented by making women. How many rapes and murders take place in the world every day? Many savages do not even spare the little girls, they rape and kill them. Now think about who commits rape? Men or women? It is true that sometimes women are also responsible for wrongdoing. However, they do not commit rape or murder. All the people of the world have come into this world through women. Can anyone tell if no one has been born from the womb of women till now? Born out of the earth, clung to a tree, or fallen out of the sky? All these filthy people together are making another filthy Guru equal to the Gyan Guru. The biggest role in this has been played by the dirty and goonda Sadh of Bhindranwale and his followers.
Why Goons: - When someone forcibly imposes or wants to impose their religious beliefs, even if they are 100% wrong, on others, they deserve to be called goons. Bhidranwala Gunda was / is the leader of all such goons or the mother of goons. How many hooligans of this hooligan sadh have carried out hooliganism in so many gurdwaras of the world so far. Needless to say, you all know that. How many preachers have you and others been pushed. How many pathi have been beaten. How many murders have been committed. How many blasphemous threats have been made on social media to spread the filth of Dasam Granth on the heads of the people. An accomplice of the petitioner had also mentioned one of his deeds on Khalsa News. Although the Jachak had already told me, I did not write. This was the work of a gurdwara in Ludhiana. Thara Singh, one of his goon disciples, who lived with this ugly sadh, used to say that I should shoot the bullet from behind you and take it out the mouth. It was just a matter of a code of conduct with this goon sadh. Harbhajan Singh from Chandigarh had told me that during a meeting during the morcha, there was an idea of ragmala in which this goon had threat them. That is why even a lowly fallen goonda preacher like Pindarpal sometimes says that while Baba Jarnail Singh was alive no one dared to oppose Dasam Granth. This means that many were knowingly silent because of the hooliganism being perpetrated by such thugs for the sake of their honor. The concubine of one of his accomplices, Baljit Kaur, was killed by cutting off her breasts and sticking sticks in her genitals, torturing her inhumanely and on the so-called holy Akal Takht. Proof of being a hooligan. Threats to kill thousands of people of another community in exchange for a vehicle seized by the police are nothing but evidence of its hooliganism. Listen this audio for proof.

This mint or dera is actually a dera of goons. The thugs threaten to shoot him in the back with a shotgun. Six of the six bullets threaten to swallow separately. By killing those who oppose them, they says that he will continue to do the same. In order to protect your daughters and sisters, you should also read whether your goonda who was hiding inside the Akal Takht was a Sadh, a Rakha or something else. It was published by Master Tara Singh's daughter in the April 1984 issue of her magazine Sant Sepahi. She herself lived in Amritsar and could see with her own eyes what was happening there.
Thieves and robbers: I wrote about this last week in the form of a question on May 31, 2020. It will remain on the home page. It is not anyone's fault that your thinking and character of Sikhs is like that of thieves and robbers. That is why your scholars and so-called Jathedars promote the Granths which give such an ideology. Just like the clever Brahmin connected the evil deeds that he was supposed to do with his own deeds and you did what you had to do with your deeds. You showed your gurus stealing horses and your housemates stealing jewelery. Those from whom these thefts were made were given the titles of great Sikhs and placed in the Guru's bosom. Then in doing so you portrayed the great Sikh, the martyr, the warrior and the real militant. No government has pushed for this. Yes, you have definitely pushed those who do not believe in such false scriptures . You want to force them. Then you threaten them, issue fatwas and make holes in them. In fact, you are all criminals. According to a mythological story, 14 gems were released when the sea shook. Your 14 Ratan Gur Bilas Patshahi came out with the sixth Rirkan. Together they want to promote the scriptures and get their narration in the gurdwaras to prove that the Sikhs and the Gurus of the Sikhs were indeed thieves and robbers. He has also had considerable success in this. Such gems and the goons, the Sadhs and their followers, including many of you, have rolled the real humanity ideology of the Gurus into the dust and destroyed the anti-human ideology given by them and the false scriptures. Is forcibly collapsed and is trying to collapse. No one seems to be filling your lie, sometimes the truth will come out and your lie will be exposed.
Something about the Sikh Marg: I have been talking about Gurbani and Gurmat through the internet for almost 25 years. I do not make this claim but still hardly any other site has so many articles related to Gurmat. Even on the site of the Shiromani Committee with a budget of billions of rupees. I also do not claim that there will be no shortcomings or mistakes in my life. But I can claim that in the last 25 years, I have never deliberately distorted anyone's writing. Yes, there must have been a spelling mistake and that too especially of Gurbani. I have done my work with complete honesty for the last 45 years and I am still doing it. Worked graveyard/ night for about 10 years. This shift is now closed. But when I was running and I was working in this shift, I was getting two hours of overtime every week. But I couldn't do much. Because on Sunday the Sikh Marg had to be updated and on the same day I had to go early at night to work overtime which seemed very difficult. That is to say, sometimes a little greed has to be given up to uphold the principles and for justice with the readers / writers.
This is the last text to be published on Sikh Marg. After this the Sikh Marg update will stop forever. If anyone has anything else to say about the questions that have been being asked for the last few weeks, he can say a few more days, not later. Then it will be closed and no one will be able to comment after that. Excessive comments will be added in another way. Wanted to keep your own page running. But I won't keep it now because there is a good chance that it will be misused. So after a few days I will close it as well. Hundreds of people use a font converter every day and it will continue to work. I don't have to do anything about it and no one can misuse it. This and last week's article will be posted in English via Google Translate so that my own children and many other readers can understand it better. The writings on Sikh Marg will continue to be read as far as possible but there will be no updates. If anyone wants to delete their writings here, they can do so within a month.
About myself and my family: - I have three children who are well educated and have good jobs and earn more money than me. All three live in different cities in Canada and the United States. They are not dependent on me and I am not dependent on them in any way. They can live their lives as they wish. My housewife lives with me. It is up to her whether she wants to be a Sikh or not. Because I don't want to keep her as a slave. If she wants to go to the gurdwara she can go but I will not go. If she has to give a ride due to some compulsion, then she can also give a spin, but otherwise she drives the car by herself and leaves.
After almost 43 years, I have stopped doing my daily routine. As I have written before, I will never go to any gurdwara for the rest of my life. I will not perform any religious rites or attend any ritual in any Gurdwara. I also wish that none of my rituals or last rites be performed in any gurdwara after my death. No Granthi Bhai should be called. I am telling this to my family in front of everyone so that no one will think that I have abandoned my principles due to some fear at the last moment. I still work and maybe another 20-25 years of life but no one is sure when life will end.
About 40 years ago today, I made this rule, when I used to take the roll of lessons that I would bring the roll only to those who will not have alcohol parties at the wedding after the lesson. Even though the rolls were off for a long time now, I have never been to anyone's liquor party, no matter how close a relative he may be. This will continue to be my principle. That is why acquaintances are requested not to invite me to any wedding. Because I don't have to go to any gurdwara or anyone's party.
About books and texts: - I have hundreds of books at home. Taxes can be collected for free if one wishes. Not one or two. Whoever has to be taken will have to be taken away all. If no one can collect the books, they will have to wait for some time and recycle. When there is no need to read or quote, there is no need to keep it. Having read enough for about 40 years, I will now take a different view.

(Note: - This paragraph has been added today, June 21, 2020 because the books I mentioned in the above paragraph have been taken back by a doctor came from Vancouver. Yesterday, June 20. During the deliberations, when it came to hypocrisy, dishonesty and lies, the idea of ​​lying also came to light that the attackers on the Golden Temple could not survive for more than 153 days or six months. I was even more surprised to hear that a gurdwara has been set up to write about it. This is the gurdwara which considers itself to be more educated and wise than the others. Ahmed Shah Abdali, who had desecrated the Golden Temple the most, lived for about three years after the desecration. And the sarovar was filled with garbage and cow bones, and even after that he invaded India. About three years later, in 1765. Evidence of this can be found in the most reliable history book written by Dr. Ganda Singh and Principal Teja Singh. But no one can explain lies, hypocrisy and dishonesty. This is for discerning readers only.)
I respect your view. All I can say is that after a whole year, that is, on June 7, 2021, I will think again. By joining and re-updating the Sikh Marg, one can benefit or not. Those who call themselves conscious are now divided into many factions. It's a bit difficult to say at the moment what the situation is like a year later so my chances of rejoining are very slim. Thanks again to all the readers / writers who have shared their thoughts through their articles and comments. Humanity is my religion. There is no other religion greater than this. Religion has no meaning without humanity. This was the religion of Guru Nanak but now it has been changed to the religion of hypocrites, dishonest, dirty, goons, thieves and robbers so goodbye to such religion.
Makhan Singh Purewal,
June 7, 2020.
.