.

.’ਗੁਰਬਾਣੀ’ ਅੰਦਰ ਦਰਜ਼ ਇਤਿਹਾਸਿਕ/ਮਿਥਿਹਾਸਿਕ
ਵੇਰਵੇ/ਹਵਾਲੇ।

.’ਗੁਰਬਾਣੀ’ ਅੰਦਰ ਦਰਜ਼ ਇਤਿਹਾਸਿਕ-ਮਿਥਿਹਾਸਿਕ ਪ੍ਰਚੱਲਤ ਪ੍ਰਸੰਗਾਂ, ਕਥਾ-ਕਹਾਣੀਆਂ, ਸਾਖੀਆਂ ਦੇ ਜ਼ਿਕਰ ਦਾ ਜਾਇਜ਼ਾ ਲੈਣ, ਮੁਤਾਲਿਆ ਕਰਨ ਤੋਂ ਪਹਿਲਾਂ ਕਿਸੇ ਵੀ ਜਾਇਜ਼ਾਕਾਰ/ਮੁਤਾਲਿਆਕਾਰ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਹੋਣਾ ਜਰੂਰੀ ਹੈ।
. ਇਤਿਹਾਸ:- ਭੂਤਕਾਲ/ਬੀਤੇ ਕਲ ਦੇ ਸਮੇਂ-ਸਥਾਨ ਦੀਆਂ ਘਟਨਾਵਾਂ ਦਾ ਜ਼ਿਕਰ, ਵੇਰਵਾ, ਖੁਲਾਸਾ, . . . ਗਰੰਥਾਂ, ਕਿਤਾਬਾਂ, ਚਿੱਠੀਆਂ ਰਾਂਹੀ ਮਿਲ ਸਕਦਾ ਹੈ ਜਾਂ ਉੱਮਰ ਦਰਾਜ਼ ਮਾਨੁੱਖਾਂ ਕੋਲੋਂ, ਜਿਹਨਾਂ ਬੀਤੇ ਸਮੇਂ ਨੂੰ ਆਪਣੇ ਪਿੰਡੇ ਹੰਢਾਇਆ ਹੋਵੇ (ਹੱਢ-ਬੀਤੀ)। ਜਿਵੇਂ 1947 ਦੀ ਵੰਡ ਦੇ ਬਾਰੇ ਅੱਜ ਵੀ ਬਜ਼ੁਰੱਗ ਆਪਣੀ ਹੱਢ-ਬੀਤੀ ਸੁਣਾਉਂਦੇ ਹਨ।
. ਮਿਥਿਹਾਸ:- ਜੋ ਕਦੇ ਵਾਪਰਿਆ ਨਹੀਂ, ਕੇਵਲ ਕਿਆਸ-ਅਰਾਈ ਹੈ, ਅੰਦਾਜ਼ਾ ਹੈ, ਅਮੈਜ਼ੀਨੇਸ਼ਨ ਹੈ, ਕਿ ਐਸਾ ਹੋਇਆ ਸੀ, ਐਸਾ ਹੋ ਸਕਦਾ ਹੈ।
. ਇਹ ਫੈਸਲਾ ਕਰਨਾ, ਕਿ, ਕੀ ਇਤਿਹਾਸ ਹੈ ਅਤੇ ਕੀ ਮਿਥਿਹਾਸ ਹੈ, ਹਰ ਮਨੁੱਖ ਦਾ ਆਪਣਾ ਨਿਜ਼ੀ ਫੈਸਲਾ ਹੈ। ਇਹ ਫੈਸਲਾ ਹਰ ਮਨੁੱਖ ਦੇ ਗਿਆਨ ਅਤੇ ਉਸਦੀਆਂ ਪ੍ਰਾਪਤ ਜਾਣਕਾਰੀਆਂ ਉੱਤੇ ਮੁਨੱਸਰ ਕਰਦਾ ਹੈ, ਨਿਰਭਰ ਕਰਦਾ ਹੈ ਕਿ ਉਹ ਕਿੰਨ੍ਹੀ ਡੂੰਗਿਆਈ ਵਿੱਚ ਹਾਲਾਤਾਂ, ਪ੍ਰਸੰਗਾਂ, ਕਥਾ-ਕਹਾਣੀਆਂ, ਸਾਖੀਆਂ ਦਾ ਜਾਇਜ਼ਾ ਲੈ ਰਿਹਾ ਹੈ, ਮੁਤਾਲਿਆ ਕਰ ਰਿਹਾ ਹੈ।
. ਬਾਬੇ ਨਾਨਕ ਜੀ ਦਾ ਮੁੱਢਲਾ ‘ਗੁਰਮੱਤ-ਗਿਆਨ’ ਦਾ ਸਿਧਾਂਤ ਕੇਵਲ
(ੴ ਸਤਿ ਨਾਮੁ …… ਗੁਰ ਪ੍ਰਸਾਦਿ) ਬ੍ਰਹਿਮੰਡੀ ਵਿੱਧੀ ਵਿਧਾਨ, ਸਿਸਟਿੱਮ, ਸ਼ਕਤੀ-ਊਰਜ਼ਾ, (ਨਿਰਆਕਾਰ- ਨਿਰੰਕਾਰ) ਬਾਰੇ ਬਿਨਾਂ ਕਿਸੇ ਭਰਮ-ਭੁਲੇਖੇ ਦੇ ਬੜਾ ਨਿਰੋਲ ਅਤੇ ਨਿਖੇਰਵਾਂ ਹੈ, ਭਾਵ ਬਿੱਲਕੁੱਲ ਸਾਫ਼-ਸਾਫ਼, ਕਲੀਅਰ ਹੈ।
. 10 ਗੁਰੂ ਸਾਹਿਬਾਨਾਂ ਨੇ, ਇਸੇ ਉਪਰਲੇ ਵਿੱਧੀ-ਵਿਧਾਨ, ਸਿਸਟਿੱਮ, ਨਿਯਮਾਂ, ਅਸੂਲਾਂ, ਸਿਧਾਂਤਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਕੀਤਾ, ਛੇ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰਨਾ ਕੀਤਾ। ‘ਭਗਤ’ ਬਾਣੀ ਰਚਣਹਾਰਿਆਂ ਨੇ ਵੀ ਇਸੇ ਸਿਧਾਂਤ (ਕਰਤਾ-ਕਰਤਾਰ, ਇੱਕ ਹੀ ‘ਨਿਰੰਕਰ’ ਹੈ ਅਤੇ ਸਰਬ-ਵਿਆਪੱਕ ਰਮਿਆ ਹੈ) ਨੂੰ ਹੀ ਆਪਣੇ ਧਿਆਨ ਵਿੱਚ ਰੱਖਕੇ ਬਾਣੀ ਦੀ ਰਚਨਾ ਕਰਨਾ ਕੀਤਾ। ਭੱਟ ਸਾਹਿਬਾਨਾਂ ਨੇ ਵੀ ਇਸ ਸਿਧਾਂਤ ਨੂੰ ਬਾਖੂਬੀ ਸਮਝ ਲਿਆ ਸੀ। ਤਿੰਨ ਗੁਰਸਿੱਖਾਂ ਨੇ ਵੀ ਇਸੇ ਸਿਧਾਂਤ ਦੀ ਪਾਲਣਾ ਕਰਨਾ ਕੀਤਾ।
. ਤਾਂ ਤੇ, ਜਿਹੜੇ ਪ੍ਰਚੱਲਤ ਪ੍ਰਸੰਗਾਂ ਅੰਦਰ ਜਿਹਨਾਂ ਨਾਵਾਂ ਦਾ ਵੇਰਵਾ ਬਾਣੀ ਵਿੱਚ ਆਇਆ ਹੈ, ਨੂੰ ਹੋਰ ਵਧੇਰੇ ਡੂੰਗਿਆਈ ਵਿੱਚ ਸਮਝਣ ਦੀ ਜਰੂਰਤ ਹੈ। ਕਿਉਂਕਿ ਭਗਤਾਂ ਨੇ ਵੀ ‘ਸੱਚ’ ਦਾ ਹੋਕਾ ਦੇਣ ਲਈ ਇਸ ਤਰਾਂ ਦੇ ਪ੍ਰਸੰਗਾਂ, ਗਾਥਾਵਾਂ ਦੀ ਵਰਤੋਂ ਕੀਤੀ ਹੈ।
. ਸਮੱਗਰ ਗੁਰਬਾਣੀ ਵਿੱਚ ਧਰੂ, ਪ੍ਰਹਿਲਾਦ, ਹਰਨਾਖਸ, ਗਨਿਕਾ, ਪੂਤਨਾ, ਸੁਦਾਮਾ, ਅਜੈਮਲ, ਅੰਬਰੀਕ, ਊਦੋ, ਅ੍ਰਕੂਰ, ਉਗਰਸੈਨ, ਗਜ, ਨਾਰਦ, ਰਿਸ਼ੀ ਗੋਤਮ, ਕੰਸ, ਕਾਲੀ, ਬਿਦਰ, ਦ੍ਰੋਪਦੀ, ਕੁਬਜਾ, . . . ਆਦਿ ਹੋਰ ਕਈ ਨਾਵਾਂ ਦਾ ਜ਼ਿਕਰ ਆ ਸਕਦੇ ਹੈ।
. ਇਹ ਸਾਰੇ ਇਤਿਹਾਸਿਕ ਪਾਤਰ ਹਨ, . . ਪਰ. . ਇਹਨਾਂ ਪਾਤਰਾਂ ਦੇ ਕਿਰਦਾਰ ਨੂੰ ਵਧੇਰੇ ਵਡਿਆਉਂਣ ਲਈ, ਪਰੋਮੋਟ ਕਰਨ ਲਈ ਸਮੇਂ ਦੇ ਲੇਖਕਾਂ ਨੇ ਇਹਨਾਂ ਦੇ ਨਾਵਾਂ ਨਾਲ ਮਿਥਹਾਸਿੱਕ ਕਥਾ-ਕਹਾਣੀਆਂ ਜੋੜ ਦਿੱਤੀਆਂ (ਮਿਰਚ-ਮਸਾਲਾ ਲਾ ਦਿੱਤਾ)। (ਜਿਸ ਤਰਾਂ ਸਿੱਖ ਇਤਿਹਾਸ ਵਿੱਚ ਵੀ ਬਾਬੇ ਨਾਨਕ ਜੀ ਦੇ ਨਾਮ ਨਾਲ ਅਤੇ ਦਸਵੇਂ ਗੁਰੂ ਜੀ ਨਾਲ ਵਡਿਆਉਂਣ ਲਈ ਜੋੜੀਆਂ ਗਈਆਂ ਬਿਨਾਂ ਸਿਰ ਪੈਰ ਦੀਆਂ ਕਥਾ-ਕਹਾਣੀਆਂ ਹਨ, ਜਿਹਨਾਂ ਨੂੰ ਸੁਨਣ ਤੋਂ ਬਾਅਦ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ)।
. ਬਾਣੀਕਾਰਾਂ ਵਲੋਂ ਇਹਨਾਂ ਨਾਵਾਂ ਦੇ ਬਾਣੀ ਵਿੱਚ ਜ਼ਿਕਰ ਕਰਨ ਦਾ ਮਕਸਦ ਬੜਾ ਸਾਫ਼ ਹੈ, ਕਿ ਬਾਣੀਕਾਰਾਂ ਨੇ ਉਸ ਸਮੇਂ ਦੇ ਚੰਗੇ-ਮਾੜੇ ਮਨੁੱਖੀ ਕਿਰਦਾਰ ਨੂੰ ਮਨੁੱਖਾ ਸਮਾਜ ਦੇ ਸਾਹਮਣੇ ਲਿਉਂਣਾ ਕੀਤਾ ਹੈ।
. ਚਾਹੇ ਉਹ ਕਿਰਦਾਰ ਚੰਗਾ ਸੀ ਜਾਂ ਮਾੜਾ, ਵਧੀਆ ਸੀ ਜਾਂ ਘਟੀਆ।
. ਬਾਣੀਕਾਰਾਂ ਨੇ ਚੰਗਿਆਈ ਅਤੇ ਬੁਰਿਆਈ,
. ਨੇਕੀ ਅਤੇ ਬਦੀ,
. ਸੁਰਜਨ ਅਤੇ ਦੁਰਜਨ,
. ਗੁਰਮੁੱਖ ਅਤੇ ਮਨਮੁੱਖ, . . . . . .
. ਕਿਰਦਾਰਾਂ ਦਾ ਆਹਮਣੇ-ਸਾਹਮਣੇ ਤੁਲਣਤਾਮਿਕ ਟਕਰਾਅ ਕਰਾ ਕੇ ਮਨੁੱਖਤਾ ਨੂੰ ਸੰਦੇਸ਼ ਦੇਣਾ ਕੀਤਾ ਹੈ, ਕਿ ਅਗਰ. . . . ਮਨੁੱਖ ਆਪਣੇ ਜੀਵਨ ਵਿੱਚ ਸਾਤਵਿੱਕ ਗੁਣਾਂ (ਸਚ, ਪਿਆਰ, ਮੁਹੱਬਤ, ਸ਼ਾਂਤੀ, ਸਬਰ, ਸੰਤੋਖ, ਹਲੀਮੀ, ਪਵਿਤਰਤਾ, ਨਿਮਰਤਾ, ਦਇਆਲਤਾ, ਕੋਮਲਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ. . . . ਆਦਿ,
(ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ 735॥). .
. . ਦਾ ਧਾਰਨੀ ਹੋ ਜਾਏ ਤਾਂ, . . ਤਾਂ ਇਹ ਮਨੁੱਖਾ ਸਮਾਜ ‘ਸਚਿਆਰਤਾ’ ਵਾਲੇ ਰਾਹ ਦਾ ਪਾਂਧੀ ਬਣ ਸਕਦਾ ਹੈ। ਮਨੁੱਖਾ ਸਮਾਜ ਬਿਨਾਂ ਵੈਰ-ਵਿਰੋਧ ਦੇ ਪ੍ਰੇਮਾ ਭਾਵ ਨਾਲ ਰਹਿ ਸਕਦਾ ਹੈ।
. ਬਾਣੀਕਾਰਾਂ ਦਾ ਆਸ਼ਾ, ਕਿਸੇ ਮਿੱਥ ਨੂੰ ਮਾਨਤਾ ਦੇਣਾ ਨਹੀਂ ਹੈ। ਨਾ ਹੀ ਇਸ ਆਸ਼ੇ ਨਾਲ ਇਹਨਾਂ ਪ੍ਰਸੰਗਾਂ ਦਾ ਜ਼ਿਕਰ ਦੇਣਾ ਕੀਤਾ ਹੈ, ਕਰਨਾ ਕੀਤਾ ਹੈ।
. ਭਗਤ ਧਰੂ ਅਤੇ ਭਗਤ ਪ੍ਰਹਿਲਾਦ ਦੇ ਕਿਰਦਾਰ ਦੇ ਬਾਰੇ. . . ਮ1, ਮ3, ਮ4, ਮ5, ਮ9, ਕਬੀਰ ਜੀ, ਨਾਮਦੇਵ ਜੀ, ਭੱਟ ਗਯੰਦ ਜੀ, ਭੱਟ ਕੱਲ, ਭੱਟ ਬਲ ਜੀ ਨੇ ਆਪਣੀਆਂ ਰਚਨਾਵਾਂ ਜ਼ਿਕਰ ਕੀਤਾ ਹੈ। ਬਾਬਾ ਅਮਰਦਾਸ ਜੀ ਨੇ ਤਾਂ ਬਹੁਤ ਬਾਰ ਭਗਤ ਪ੍ਰਹਿਲਾਦ ਦੇ ਨਾਮ ਦਾ ਜ਼ਿਕਰ ਕਰ ਕੇ ਬਾਣੀ ਉਚਾਰਨ ਕਰਨਾ ਕੀਤਾ ਹੈ।
. ਬਾਣੀਕਾਰਾਂ ਦੇ ਭਗਤ ਧਰੂ ਅਤੇ ਭਗਤ ਪ੍ਰਹਿਲਾਦ ਦੇ ਨਾਵਾਂ ਦਾ ਬਾਰ ਬਾਰ ਜ਼ਿਕਰ ਕਰ ਕੇ `ਚੰਗਿਆਈ, ਨੇਕੀ, ਗੁਰਮੁੱਖਤਾ, ਸਚਿਆਰਤਾ’ ਵਾਲੇ ਕਿਰਦਾਰ ਨੂੰ ਉਜ਼ਾਗਰ ਕਰਨਾ ਹੈ।
.’ਗੁਰਬਾਣੀ’ ਗਰੰਥ ਦੀ ਰਚਨਾ ਤੋਂ ਪਹਿਲਾਂ ਸਾਰੇ ਬਾਣੀ ਕਾਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਨੂੰ ਆਪਣੀ ਸੂਝ-ਬੂਝ ਅਤੇ ਸਮੇਂ-ਸਥਾਨ ਦੇ ਅਨੁਸਾਰੀ ਲਿਖਣਾ ਕੀਤਾ ਹੋਵੇਗਾ। ਬਾਬਾ ਨਾਨਕ ਜੀ ਨੇ ਆਪਣੇ ਸਮੇਂ ਤੋਂ ਆਪਣੀਆਂ ਰਚਨਾਵਾਂ ਨੂੰ ਲਿਖਤ ਵਿੱਚ ਲਿਆਉਂਣਾ ਸੁਰੂ ਕਰ ਦਿੱਤਾ। ਆਪਣੀਆਂ ਯਾਤਰਾਵਾਂ ਦੇ ਸਮੇਂ ਭਗਤ ਬਾਣੀ ਜੋ ਗੁਰਮੱਤ ਕੱਸਵੱਟੀ ਅਨੁਸਾਰ ਸੀ, ਗੁਰੂ ਸਾਹਿਬ ਜੀ ਨੇ ਉਤਾਰਾ ਕਰ ਕੇ ਆਪਣੇ ਪਾਸ ਇਕੱਤਰ ਕਰਨਾ ਕੀਤਾ। ਗੁਰੂ ਅੰਗਦ ਜੀ ਨੇ 63 ਸਲੋਕ ਉਚਾਰਨਾ ਕੀਤਾ। (ਗੁਰਤਾ ਪਦ ੳੱਪਰ ਬਿਰਾਜਮਾਨ ਸਖਸ਼ੀਅਤ ਵਲੋਂ ਉਚਾਰੀ ਬਾਣੀ ਹੀ ਪ੍ਰਮਾਣਿਤ ਬਾਣੀ ਹੈ)। ਗੁਰੂ ਬਾਬਾ ਅਮਰਦਾਸ ਜੀ ਅਤੇ ਗੁਰੂ ਬਾਬਾ ਰਾਮਦਾਸ ਜੀ ਨੇ ਆਪਣੇ ਗੁਰੂਤਾ ਕਾਲ ਵਿੱਚ ਆਪਣੀਆਂ ਰਚਨਾਵਾਂ ਨੂੰ ਲਿਖਤ ਵਿੱਚ ਲਿਆਉਂਣਾ ਕੀਤਾ। ਪੰਜਵੇਂ ਸਤਿਗੁਰੂ ਜੀ ਨੇ ਆਪਣੀਆਂ ਰਚਨਾਵਾਂ ਅਤੇ ਬਾਕੀ ਇਕੱਤਰ ਬਾਣੀ ਨੂੰ ਪੜ੍ਹਕੇ ਸਮਝਣਾ ਕੀਤਾ ਹੋਵੇਗਾ। ਭਾਈ ਗੁਰਦਾਸ ਜੀ ਨੇ ਵੀ ਸਾਰੀ ਇਕੱਤਰ ਬਾਣੀ ਪੜ੍ਹੀ ਹੋਵੇਗੀ। ਸਾਰੀਆਂ ਅਲੱਗ ਅਲੱਗ ਪੋਥੀਆਂ ਨੂੰ ਪੜ੍ਹਨ ਅਤੇ ਵਿਚਾਰਨ ਤੋਂ ਬਾਅਦ ਹੀ ਬਹਿ ਕੇ ਸਾਰੀ ਵਿਉਂਤ-ਬੰਦੀ ਕਰਕੇ ਹੀ ਲਿਖਾਈ ਆਰੰਭੀ ਹੋਵੇਗੀ।
.’ਗੁਰਬਾਣੀ’ ਗਰੰਥ ਦੀ ਸੰਪਾਦਨਾ ਦੇ ਸਮੇਂ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਸਮੱਗਰ ਗੁਰਬਾਣੀ ਦੇ ਹਰ ਅੱਖਰ, ਸਬਦ, ਪੰਕਤੀ, ਦਾ ਮੁਤਾਲਿਆ ਕੀਤਾ ਹੋਵੇਗਾ, ਸੋਧ ਕੀਤੀ ਹੋਵੇਗੀ। (ਗੁਰੂ ਅਰਜਨ ਸਾਹਿਬ ਜੀ ਨੂੰ ਇਹ ਅਧਿਕਾਰ ਪ੍ਰਾਪਤ ਸੀ)। ਤਾਂ ਹੀ ਤਾਂ, ਸਮੱਗਰ ਬਾਣੀ ਨੂੰ ਇੱਕ ਖ਼ਾਸ ਨਿਵੇਕਲੀ ਤਰਤੀਬ ਦੇਣੀ ਕੀਤੀ। ਪਹਿਲਾਂ ਗੁਰੂ ਸਾਹਿਬਾਨ, ਮ1, ਮ2, ਮ3, ਮ4, ਮ5, ਮ9 ਅਤੇ ਫਿਰ ਭਗਤ-ਬਾਣੀ, ਬਾਬਾ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ. . ਬਾਕੀ 13 ਬਾਣੀਕਾਰਾਂ ਦੀ ਬਾਣੀ, ਫਿਰ ਭੱਟ-ਬਾਣੀ ਦੀ ਤਰਤੀਬਤਾ ਵੀ ਭੱਟਾਂ ਦੇ ਰੁਤਬੇ ਦੀ ਵੱਡਤਾ ਦੇ ਅਨੁਸਾਰ ਦੇਣਾ ਕੀਤਾ। ਤਿੰਨ ਗੁਰਸਿੱਖਾਂ ਵਲੋਂ ਉੇਚਾਰੇ ਬਚਨਾਂ ਨੂੰ ਵੀ ਰਾਗ ਅਨੁਸਾਰ ਜਗਹ ਦੇਣਾ ਕੀਤਾ।
. {{{ਮ1, ਮ2, ਮ3, ਮ4, ਮ5 ਵਲੋਂ ਉਚਾਰੇ ਸਲੋਕਾਂ ਦੀ ਵੱਡੀ ਗਿਣਤੀ/ਸੰਖਿਆ ਨੂੰ 22 ਵਾਰਾਂ ਵਿੱਚ ਵਿਸ਼ੇ ਦੇ ਅਨੁਕੂਲ ਲਿਖਣਾ ਕਰਨਾ ਕੀਤਾ। ਬਾਬਾ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਦੇ ਸਲੋਕ ਅਲੱਗ ਅਲੱਗ ਲਿਖਣਾ ਕਰਨਾ ਕੀਤਾ।}}}
. ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਅਤੇ ਭਾਈ ਗੁਰਦਾਸ ਨੇ ਇਹਨਾਂ ਪ੍ਰਚੱਲਤ ਪ੍ਰਸੰਗਾਂ, ਕਥਾ-ਕਹਾਣੀਆਂ ਬਾਰੇ ਜਰੂਰ ਵਿਚਾਰ-ਵਿਟਾਂਦਰਾ ਕੀਤਾ ਹੋਵੇਗਾ। ‘ਗੁਰਮੱਤ’ ਦੇ ਮੁੱਢਲੇ ਸਿਧਾਂਤ ਦੇ ਗਿਆਤਾ, ਪੰਜਵੇਂ ਗੁਰੂ ਜੀ ਨੇ ਜੇਕਰ ਇਹਨਾਂ ਪ੍ਰਸੰਗਾਂ, ਗਾਥਾਵਾਂ ਵਿੱਚ ਨਾਵਾਂ ਦਾ ਜ਼ਿਕਰ ਕਰਨਾ ਕੀਤਾ, ਲਿਖਤ ਵਿੱਚ ਲਿਆਉਂਣਾ ਕੀਤਾ. . ਤਾਂ ਜਰੂਰ. . ਨਾਵਾਂ ਦਾ ਜ਼ਿਕਰ ਕਰਨ ਪਿੱਛੇ ਕੋਈ ਗੁਰਮੱਤ ਦਾ ਕੋਈ ਗੂੜ੍ਹ ਸੰਦੇਸ਼ ਹੈ, ਉਪਦੇਸ਼ ਹੈ, ਸੁਨੇਹਾ ਹੈ।
.’ਸੱਚ, ਨੇਕੀ, ਚੰਗਿਆਈ, ਗੁਰਮੁੱਖਤਾ, ਸਚਿਆਰਤਾ’ ਦਾ ਸੁਨੇਹਾ ਦੇਣ ਲਈ, ਇਸਦੇ ਨਾਲ-ਨਾਲ. . .
‘ਬਦੀ, ਬੁਰਿਆਈ, ਮਨ-ਮੁੱਖਤਾ, ਕੂੜਿਆਰਤਾ’ ਦਾ ਜ਼ਿਕਰ ਵੀ ਜਰੂਰੀ ਹੈ। ਨਹੀਂ ਤਾਂ ਚੰਗੇ ਵਿਚਾਰ ਲਿੱਖਣ/ਦੱਸਣ/ਦੇਣ ਦਾ … ਮਕਸਦ ਅਧੂਰਾ ਰਹਿ ਜਾਂਦਾ ਹੈ।
. ਪੜ੍ਹਨ ਸੁਨਣ ਵਾਲੇ ਦੇ ਪੱਲੇ ਕੁੱਝ ਨਹੀਂ ਪੈ ਸਕਦਾ।
. ਮਨੁੱਖੀ ਮਾਨਸਿੱਕਤਾ ਸੋਚ/ਸੁਭਾਅ, … ਤੁਲਣਾਤਮਿੱਕ ਟਕਰਾਅ ਵਿਚੋਂ ਹੀ ਚੰਗੇ-ਮਾੜੇ, … ਵਧੀਆ-ਘਟੀਆ, … ਘਾਟ-ਵਾਧੇ, … ਨਫ਼ੇ-ਨੁਕਸਾਨ ਬਾਰੇ ਸੋਚਦਾ ਹੈ, ਸੋਚ ਘੜਦਾ ਹੈ।
. ਗੁਰੂ ਅਰਜਨ ਸਾਹਿਬ ਜੀ ਦੇ ‘ਗੁਰਮੱਤ-ਆਸ਼ੇ’ ਅਤੇ ਘੋਖੀ ਨਜ਼ਰਾਂ ਵਿਚੋਂ ਦੀ ਪਾਸ ਹੋਈ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਨਜ਼ਰਾਂ ਵਿਚੋਂ ਦੀ ਲਿਖਤ ਵਿੱਚ ਆਈ ‘ਬਾਣੀ’ ਅੰਦਰ, ਪ੍ਰਚੱਲਤ ਪ੍ਰਸੰਗਾਂ ਦਾ ਜ਼ਿਕਰ ‘ਗੁਰਮੱਤ-ਆਸ਼ੇ’ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੋਵੇਗਾ। ਪਰ ਇਹਨਾਂ ਪ੍ਰਸੰਗਾਂ ਵਿੱਚ ਪ੍ਰਚਾਰੀਆਂ ਮੰਨਮੱਤਾਂ, ਮਿੱਥਾਂ ਨੂੰ ਗੁਰਬਾਣੀ ਸਿਰੇ ਤੋਂ ਹੀ ਨਕਾਰਦੀ ਹੈ। ਮੰਨਮੱਤਾਂ, ਮਿੱਥਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਕਿਸੇ ਬਾਣੀ ਰਚਣਹਾਰੇ ਦੀ ਐਸੀ ਸੋਚ/ਮਨਸ਼ਾ/ਭਾਵਨਾ ਵੀ ਨਹੀਂ ਹੋਵੇਗੀ।
. ਪੂੱਛੇ ਸਵਾਲ ਦਾ ਜਵਾਬ: ਹੁਣ ਤੁਸੀਂ ਦੱਸੋ ਕਿ ਇਹ ਕਹਾਣੀਆਂ ਮਿਥਿਹਾਸ ਹਨ ਜਾਂ ਸੱਚੀਆਂ?
. ਸੱਚੀਆਂ।
. ਗੁਰੂ ਅਰਜਨ ਸਾਹਿਬ ਜੀ ਵਲੋਂ ਕੇਵਲ ‘ਸੱਚ’ ਹੀ ਲਿੱਖਿਆ/ ਲਿਖਵਾਇਆ ਗਿਆ ਹੈ, ਜੋ ਸਮੇਂ ਅਨੁਸਾਰੀ ਸਮਾਜ ਵਿੱਚ ਪ੍ਰਚੱਲਤ ਸੀ। ਮਨੁੱਖਾ ਸਮਾਜ ਵਿੱਚ ਪ੍ਰਚੱਲਤ ਇਸ ‘ਸੱਚ’ ਨੂੰ ਲਿਖਵਾਉਂਣ ਪਿੱਛੇ ਗੁਰੂ ਦਾ ਕੀ ਆਸ਼ਾ ਹੈ, ਉਹ ਤਾਂ ਗੁਰੂ ਹੀ ਜਾਣ ਸਕਦਾ ਹੈ।
. (ਕਿਸੇ ਵੀ ਲਿਖਾਰੀ ਦੀ ਰਚਨਾ ਦੇ ਪਿੱਛੇ ਕੀ ‘ਸੱਚ/ਆਸ਼ਾ’ ਹੁੰਦਾ ਹੈ? . ਕੇਵਲ ਲਿਖਾਰੀ ਹੀ ਇਸ ਬਾਰੇ ਵਧੇਰੇ ਜਾਣਦਾ ਹੁੰਦਾ ਹੈ, ਚਾਨਣਾ ਪਾ ਸਕਦਾ ਹੈ। ਭੇਦ ਖੋਹਲ ਸਕਦਾ ਹੈ)
ਪੜ੍ਹਨ ਵਾਲਾ ਪਾਠਕ ਤਾਂ ਪੜ੍ਹੇ ਜਾ ਰਹੇ ਵਿਸ਼ੇ-ਵਸਤੂ ਨੂੰ ਪੜ੍ਹਕੇ ਕੇਵਲ ਅੰਦਾਜ਼ਾ ਲਗਾ ਸਕਦਾ ਹੈ ਜਾਂ ਆਪਣੀ ਮਨਾਉਤ ਅਨੁਸਾਰ ਵਿਸ਼ੇ ਨੂੰ ਤਰੋੜ-ਮਰੋੜ ਕੇ ਆਪਣੀ ਸਮਝ ਅਨੁਸਾਰ ਸਮਝਣਾ ਕਰੇਗਾ, ਬੁੱਝਣਾ ਕਰੇਗਾ, ਜਾਨਣਾ ਕਰੇਗਾ। (ਸਿੱਖ ਸਮਾਜ ਵਿੱਚ ਐਸਾ ਹੋ ਵੀ ਰਿਹਾ ਹੈ।)
. ਬਾਣੀ ਕਾਰਾਂ ਦੇ ਸਮੇਂ ਤੋਂ ਵੀ ਪਹਿਲਾਂ ਅਜੇਹੇ ਪ੍ਰਸੰਗ, ਕਥਾ ਕਹਾਣੀਆਂ ਮਨੁੱਖਾ ਸਮਾਜ ਵਿੱਚ ਆਮ ਪ੍ਰਚੱਲਤ ਸਨ। ਕਈ ਪ੍ਰਸੰਗਾਂ, ਕਥਾ-ਕਹਾਣੀਆਂ ਨੂੰ ਖੂਬ ਮਿਰਚ-ਮਾਸਾਲਾ ਲਾ ਕੇ ਪੇਸ਼ ਕੀਤਾ ਜਾਂਦਾ ਭਾਵ ਵਧਾ-ਚੜ੍ਹਾ ਕੇ ਦੱਸਿਆ-ਸੁਣਾਇਆ ਜਾਂਦਾ। (ਐਸਾ ਅੱਜ ਵੀ ਹੋ ਰਿਹਾ ਹੈ, ਸਿੱਖ ਸਮਾਜ ਵਿੱਚ ਵੀ ਗੁਰੂਆਂ ਦੇ ਨਾਵਾਂ ਨਾਲ ਐਸਾ ਮਿਰਚ ਮਸਾਲਾ ਲਾ ਕੇ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ)।
. ਪ੍ਰਸੰਗ, ਕਹਾਣੀਆਂ ਸੱਚੀਆਂ ਹੋ ਸਕਦੀਆਂ ਹਨ, . . ਪਰ. . ਬਹੁਤ ਵਾਰ ਪ੍ਰਸੰਗਾਂ, ਕਥਾ-ਕਹਾਣੀਆਂ ਨੂੰ ਮਿਰਚ-ਮਸਾਲਾ ਕੁੱਝ ਜਿਆਦਾ ਹੀ ਲੱਗਾ ਦਿੱਤਾ ਜਾਂਦਾ ਹੈ। ਮਿਰਚ-ਮਸਾਲਾ ਲੱਗਣ ਨਾਲ ਸੱਚਾਈ ਛਾਂਈ-ਮਾਂਈ ਹੋ ਜਾਂਦੀ ਹੈ। ਮਿਥਹਾਸ ਲੱਗਣ ਲੱਗ ਜਾਂਦੀ ਹੈ।
. ਅ: ਕੀ ਤੁਸੀਂ ਗੁਰਬਾਣੀ ਵਿੱਚ ਮਿਥਿਹਾਸ ਦੀ ਗੱਲ ਪ੍ਰਵਾਨ ਕਰਦੇ ਹੋ?
. ਨਹੀਂ।
. ਬਾਣੀਕਾਰਾਂ ਨੇ ਮਨੁੱਖਤਾ ਨੂੰ ਮਿਥਿਹਾਸ ਨਾਲ ਜੋੜਨਾ ਨਹੀਂ ਕੀਤਾ। ਬਲਕਿ ਸਮੇਂ ਦੀ ਸੱਚਾਈ ਨੂੰ ਲੋਕਾਈ ਸਾਹਮਣੇ ਰੱਖਣਾ ਕੀਤਾ ਅਤੇ ਸਮਝਾਉਂਣਾ ਕੀਤਾ, ਕਿ ਕੀ ਹੋਣਾ ਚਾਹੀਦਾ ਸੀ ਅਤੇ ਕੀ ਨਹੀਂ ਕੀਤਾ ਗਿਆ।
.’ਸਬਦ ਗੁਰੂ ਗਰੰਥ’ ਦੇ ਪੰਨਿਆਂ ਉੱਪਰ ਲਿਖਤ ਵਿੱਚ ਆਈ ‘ਗੁਰਬਾਣੀ’ ਸਿੱਖ-ਸਮਾਜ ਦਾ ‘ਇਤਿਹਾਸ’ ਹੈ।
. ਬਾਣੀ-ਕਾਰਾਂ ਦੇ ਵਿਚਾਰਾਂ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਜੀ ਨੇ ਕਰਨਾ ਕੀਤੀ। ਜਦ ਗੁਰੂ ਅਰਜਨ ਸਾਹਿਬ ਜੀ, ਇਹਨਾਂ ਪ੍ਰਚੱਲਤ ਪ੍ਰਸੰਗਾਂ, ਕਥਾ-ਕਹਾਣੀਆਂ ਨੂੰ ਪ੍ਰਵਾਨਤ ਕਰਕੇ ‘ਸਬਦ ਗੁਰੂ ਗਰੰਥ’ ਵਿੱਚ ਦਰਜ਼ ਕਰਨਾ ਪ੍ਰਵਾਨ ਕਰਦੇ ਹਨ ਤਾਂ ਇਸ ਪਰ ਕਿੰਤੂ-ਪ੍ਰੰਤੂ ਕਰਨਾ ਤਾਂ ‘ਗੁਰਮੱਤ-ਫਲਸ਼ਫੇ’ ਤੋਂ ਮੂੰਹ ਮੌੜਨਾ ਹੋਵੇਗਾ। ਨਾਕਾਰਨਾ ਹੋਵੇਗਾ। ਗੁਰੂ ਅਰਜਨ ਸਾਹਿਬ ਦੇ ਕੀਤੇ ਉਪਕਾਰ ਨੂੰ ਪਿਛਾੜਨਾ ਹੋਵੇਗਾ। ਕਿਸੇ ਵੀ ਸਿੱਖ ਗੁਰਸਿੱਖ ਲਈ ਅਜੇਹਾ ਕਰਨਾ ਮੁੰਮਕਿੰਨ ਨਹੀਂ ਹੈ। ਸੰਕਿਆਂ ਦੀ ਨਵਿਰਤੀ ਲਈ ਵਿਚਾਰ ਵਿਟਾਂਦਰਾ ਜਰੂਰੀ ਹੈ।
. ਗੁਰੂ ਅਰਜਨ ਸਾਹਿਬ ਜੀ ਦੇ ਇਹਨਾਂ ਪ੍ਰਚੱਲਤ ਪ੍ਰਸੰਗਾਂ, ਗਾਥਾਵਾਂ ਕਥਾ-ਕਹਾਣੀਆਂ ਨੂੰ ‘ਸਬਦ ਗੁਰੂ ਗਰੰਥ’ ਵਿੱਚ ਦਰਜ਼ ਕਰਨ ਦੇ ਫੈਸਲੇ ਪਿੱਛੇ ਜਰੂਰ ਕੋਈ ਠੋਸ ਕਾਰਨ ਹੋਵੇਗਾ।
. ਸਮੱਗਰ ‘ਗੁਰਬਾਣੀ’ ਅੰਦਰ:
‘ਨੇਕੀ, ਚੰਗਿਆਈ, ਗੁਰਮੁੱਖਤਾਈ, ਸਚਿਆਰਤਾ’ ਨੂੰ ਉਬਾਰਨ ਵਿੱਚ ਪਹਿਲ ਦਿੱਤੀ ਗਈ ਹੈ, ਸਲਾਹਿਆ ਗਿਆ ਹੈ, ਵਡਿਆਇਆ ਗਿਆ ਹੈ. .
. ਅਤੇ. . . . .
. ਬਦੀ, ਬੁਰਿਆਈ. ਮਨਮੁੱਖਤਾਈ, ਕੂੜਿਆਰਤਾ, ਨੂੰ ਛੁਟਆਇਆ ਗਿਆ ਹੈ, ਨਕਾਰਿਆ ਗਿਆ ਹੈ, ਦੁਤਕਾਰਿਆ ਗਿਆ ਹੈ।
.’ਸਬਦ ਗੁਰੂ ਗਰੰਥ’ ਅੰਦਰ ਦਰਜ਼ ‘ਗੁਰਬਾਣੀ’ ਲਿਖਤ ਸਿੱਖ ਸਮਾਜ ਦਾ ਇਤਿਹਾਸ ਹੈ।
. ਤਾਂ ਤੇ, . . . ਸਾਨੂੰ ਪੂਰੀ ਲਿਖਤ (ੴ ਤੋਂ ਲੈ ਕੇ ਤਨੁ ਮਨੁ ਥੀਵੈ ਹਰਿਆ ਤੱਕ) ਨੂੰ ਪ੍ਰਵਾਨ ਕਰਨਾ ਹੋਵੇਗਾ। ਲਿਖਤ ਪ੍ਰਵਾਨ ਕਰਨ ਦੇ ਨਾਲ-ਨਾਲ ਸਿੱਖ ਸਮਾਜ ਨੂੰ ‘ਗੁਰਮੱਤ-ਫਲਸ਼ਫੇ’ ਦੇ ਮੁਢਲੇ ਸਿਧਾਂਤ ਅਤੇ ਇਹਨਾਂ ਪ੍ਰਸੰਗਾਂ, ਕਥਾ-ਕਹਾਣੀਆਂ ਦੇ ‘ਗੁਰਬਾਣੀ’ ਅੰਦਰ ਜ਼ਿਕਰ ਕਰਨ ਦੇ ‘ਗੁਰੂ-ਆਸ਼ੇ’ ਨੂੰ ਸਮਝਣਾ ਹੋਵੇਗਾ, ਕਿ ਬਾਣੀਕਾਰਾਂ ਨੇ ਇਹਨਾਂ ਪ੍ਰਸੰਗਾਂ, ਕਥਾ-ਕਹਾਣੀਆਂ ਨੂੰ ਆਪਣੀਆਂ ਰਚਵਨਾਵਾਂ ਵਿੱਚ ਕਿਉਂ ਦਰਜ਼ ਕਰਨਾ ਕੀਤਾ।
. ਜਰੂਰ! ! ਕੋਈ ਚੜ੍ਹਦੀ ਕਲਾ ਵਾਲਾ ਪੱਖ ਹੈ, ਪਾਸਾ ਹੈ, ਸੇਧ ਹੈ।
. ਬਾਣੀਕਾਰਾਂ ਨੇ ਆਪਣੀ-ਆਪਣੀ ਸੁਰਤ, ਮਨ, ਮੱਤ, ਬਿਬੇਕ-ਬੁੱਧ ਦਾ ਇਸਤੇਮਾਲ ਕਰਕੇ ਮਨੁੱਖਤਾ ਨੂੰ ‘ਸਚਿਆਰਤਾ’ ਵਾਲੇ ਰਾਹ ਪੁਰ ਚਲਾਉਂਣਾ ਕੀਤਾ ਹੈ, ਦਿਖਾਉਂਣਾ ਕੀਤਾ ਹੈ।
. ਹੁਣ ‘ਗੁਰਬਾਣੀ’ ਗਿਆਨ-ਵਿਚਾਰ ਨੂੰ ਆਪਣਾ ਜੀਵਨ ਆਧਾਰ ਮੰਨਣ/ਬਨਾਉਣ ਵਾਲਿਆਂ ਨੇ ਆਪਣੀ ਸੁਤ, ਮਨ, ਮੱਤ, ਬਿਬੇਕ-ਬੁੱਧ ਦਾ ਇਸਤੇਮਾਲ ਕਰਨਾ ਹੈ। ‘ਗੁਰਮੱਤ’ ਗਿਆਨ ਵਿਚਾਰ ਅਨੁਸਾਰੀ ਹੀਰੇ ਮੋਤੀ ਚੁਨਣਾ ਹੈ ਜਾਂ ਵਿਚਾਰਕ ਮੱਤ ਭੇਦਾਂ ਭਰੀਆਂ ਤਾਣੀਆਂ ਦੀਆਂ ਉਲਝਨਾਂ ਵਿੱਚ ਉੱਲਝੇ ਰਹਿਣਾ ਹੈ।
. ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ। ਮ5॥ 960॥
. ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ॥ ਮ1॥ 965॥
. ਸਮੱਗਰ ‘ਗੁਰਬਾਣੀ’ ਅੰਦਰ ਲਿਖਤ ਵਿੱਚ ਆਏ ਪ੍ਰਸੰਗ, ਕਥਾ-ਕਹਾਣੀਆਂ, ਗੁਰੂ ਅਰਜਨ ਸਾਹਿਬ ਜੀ ਵਲੋਂ ਲਿਖਵਾਈਆਂ ਗਈਆਂ ਅਤੇ ਭਾਈ ਗੁਰਦਾਸ ਜੀ ਲਿਖਣਾ ਕੀਤਾ। ਗੁਰਮੱਤ ਆਸ਼ੇ ਦੇ ਅਨੁਸਾਰ ਇਹਨਾਂ ਪ੍ਰਸੰਗਾਂ ਕਥਾ ਕਹਾਣੀਆਂ ਵਿੱਚ ਸਿੱਖ ਸਮਾਜ ਨੂੰ ਕੀ ਸੇਧ ਮਿਲਦੀ ਹੈ, . .
. ਇਹ ਸਮਝਣਾ, ਪਕੜਨਾ, ਜਾਨਣਾ, ਬੁੱਝਣਾ, ਸੋਚਣਾ, ਵਿਚਾਰਨਾ, ਚੀਨਣਾ. . .’ਗੁਰਮੱਤ’ ਅਨੁਸਾਰ ਚੱਲਣ ਵਾਲੇ ਜਗਿਆਸੂਆਂ ਦੀ ਜਗਿਆਸਤਾ ਉੱਪਰ ਨਿਰਭਰ ਕਰਦਾ ਹੈ, ਉਹਨਾਂ ਦੀ ਜਿੰਮੇਵਾਰੀ ਹੈ, ਫਰਜ਼ ਹੈ, …
. ਤਾਂ, ਕਿ ਉਹ ‘ਗੁਰਮੱਤ’ ਆਸ਼ੇ ਦੇ ਅਨੁਸਾਰੀ ਸੇਧ/ਉਪਦੇਸ਼/ਸੁਨੇਹੇ/ ਸੰਦੇਸ਼ ਨੂੰ ਲੈ ਕੇ ਆਪਣੇ ਮਨੁੱਖਾ ਜੀਵਨ ਵਿੱਚ ਅੱਗੇ ਵੱਧਣਾ ਕਰਨ, ਚੱਲਣਾ ਕਰਨ, ਚੜ੍ਹਦੀ-ਕਲਾ ਵਿੱਚ ਰਹਿਣਾ ਕਰਨ।
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ।
ਅਸਟਰੇਲੀਆ
21 ਮਈ 2020




.