.

"ਜੋਤਿ ਓਹਾ ਜੁਗਤਿ ਸਾਇ …"

ਭਾਗ-ਚੌਥਾ (ਰਿ: ) —ਭਾਗ ਚੌਥਾ, ਭਾਗ ਤਿੰਨ ਤੋਂ ਅੱਗੇ

ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬)

"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥   ॥" (ਪੰ: ੧੪੦੮)

"ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯ ਪਾ: ੧)

ਉਪ੍ਰੰਤ ਹੇਠਾਂ ਦਰਜ ਭਟ ਨਲ ਜੀ ਰਾਹੀਂ ਰਚਿਤ ਸਵਯਾਂ `ਚ ਆਦਿ ਗੁਰੂ "ਗੁਰੂ ਨਾਨਕ ਪਾਤਸ਼ਾਹ ਦੀ ਉਸਤਤ ਨਾਲ ਸੰਬੰਧਤ ਸ਼ਬਦਾਵਲਆਂ "ਤਉ ਪਰਮ ਗੁਰੂ ਨਾਨਕ ਗੁਨ ਗਾਵਉ" ਅਤੇ "ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ" ਵਿਸ਼ੇਸ਼ ਧਿਆਨ ਮੰਗਦੀਆਂ ਹਨ।

ਇਨ੍ਹਾਂ ਦੇ ਮੂਲ ਅਰਥਾਂ ਨੂੰ ਸਮਝਕੇ ਹੀ ਮੂਲ ਇਸ ਛੌਥੇ ਭਾਗ ਦੀ ਸਪਸ਼ਟ ਸਮਝ ਆਵੇਗੀ ਜੀ। ਉਂਝ ਦੂਜੇ ਭਟਾਂ ਦੇ ਸਵਯਾਂ `ਚ ਵੀ ਗੁਰੂ-ਹਸਤੀਆਂ ਦੀ ਪਰਮ ਉਸਤਤ `ਚ ਅਜਿਹੀਆਂ ਵਿਸ਼ੇਸ਼ ਸ਼ਬਦਾਵਲੀਆਂ ਹੀ ਪ੍ਰਬਲ ਹਨ. ਜਿਵੇਂ ਹੋਰ:-

"ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯੳ" (ਪ: ੧੩੯੫, ਪਾ: ੧) - (ਧੰਨਵਾਦ ਸਹਿਤ)

ੴ ਸਤਿਗੁਰ ਪ੍ਰਸਾਦਿ॥

ਸਵਈਏ ਮਹਲੇ ਪਹਿਲੇ ਕੇ ੧

ਅਰਥ: — ਗੁਰੂ ਨਾਨਕ ਸਾਹਿਬ ਦੀ ਉਸਤਤਿ ਵਿੱਚ ਉਚਾਰੇ ਹੋਏ ਸਵਈਏ।

ਇਕ ਮਨਿ, ਪੁਰਖੁ ਧਿਆਇ ਬਰਦਾਤਾ॥ ਸੰਤ ਸਹਾਰੁ, ਸਦਾ ਬਿਖਿਆਤਾ॥ ਤਾਸੁ ਚਰਨ ਲੇ ਰਿਦੈ ਬਸਾਵਉ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ ੧॥ {ਪੰਨਾ ੧੩੮੯}

ਪਦ ਅਰਥ: — ਇੱਕ ਮਨਿ—ਇਕ ਮਨ ਨਾਲ, ਇਕਾਗਰ ਹੋ ਕੇ। ਧਿਆਇ—ਸਿਮਰ ਕੇ, ਯਾਦ ਕਰ ਕੇ। ਬਰਦਾਤਾ—ਬਖ਼ਸ਼ਿਸ਼ ਕਰਨ ਵਾਲਾ। ਸੰਤ ਸਹਾਰੁ—ਸੰਤਾਂ ਦਾ ਆਸਰਾ। ਬਿਖਿਆਤਾ—ਪ੍ਰਗਟ, ਹਾਜ਼ਰ-ਨਾਜ਼ਰ। ਤਾਸੁ—ਉਸ ਦੇ। ਲੇ—ਲੈ ਕੇ। ਬਸਾਵਉ—ਬਸਾਵਉਂ, ਮੈਂ ਵਸਾਉਂਦਾ ਹਾਂ, ਮੈਂ ਵਸਾ ਲਵਾਂ। ਤਉ—ਤਦੋਂ, ਤਾਂ। ਗੁਰੂ ਨਾਨਕ ਗੁਨ—ਗੁਰੂ ਨਾਨਕ ਦੇ ਗੁਣ। ੧।

ਅਰਥ: — ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ, ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ, ਅਤੇ (ਇਹਨਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ। ੧।

ਗਾਵਉ ਗੁਨ, ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ, ਸਬਦ ਸਰੇ॥ ਗਾਵਹਿ ਗੰਭੀਰ ਧੀਰ, ਮਤਿ ਸਾਗਰ, ਜੋਗੀ ਜੰਗਮ ਧਿਆਨੁ ਧਰੇ॥ {ਪੰਨਾ ੧੩੮੯}

ਪਦ ਅਰਥ: — ਗੁਨ ਸੁਖ ਸਾਗਰ—ਸੁਖਾਂ ਦੇ ਸਮੁੰਦਰ (ਖ਼ਜ਼ਾਨੇ) ਸਤਿਗੁਰੂ ਦੇ ਗੁਣ। ਦੁਰਤ—ਪਾਪ। ਦੁਰਤ ਨਿਵਾਰਣ—ਜੋ ਗੁਰੂ ਪਾਪਾਂ ਨੂੰ ਦੂਰ ਕਰਦਾ ਹੈ। ਸਬਦ ਸਰੇ— (ਜੋ ਗੁਰੂ) ਸ਼ਬਦ ਦਾ ਸਰ (ਭਾਵ ਬਾਣੀ ਦਾ ਸੋਮਾ) ਹੈ। ਧੀਰ—ਧੀਰਜ ਵਾਲੇ ਮਨੁੱਖ। ਮਤਿ ਸਾਗਰ—ਮਤਿ ਦਾ ਸਮੁੰਦਰ, ਉੱਚੀ ਮਤ ਵਾਲੇ। ਧਿਆਨੁ ਧਰੇ—ਧਿਆਨ ਧਰ ਕੇ। ਪਰਮ—ਸਭ ਤੋਂ ਉੱਚਾ।

ਅਰਥ: — ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। (ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ।

ਗਾਵਹਿ ਇੰਦ੍ਰਾਦਿ, ਭਗਤ ਪ੍ਰਹਿਲਾਦਿਕ, ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ॥ ੨॥ (ਪੰਨਾ ੧੩੮੯)

ਪਦ ਅਰਥ: — ਇੰਦ੍ਰਾਦਿ—ਇੰਦ੍ਰ ਅਤੇ ਹੋਰ। ਭਗਤ ਪ੍ਰਹਿਲਾਦਿਕ—ਪ੍ਰਹਲਾਦ ਆਦਿਕ ਭਗਤ। ਆਤਮ ਰਸੁ—ਆਤਮਾ ਦਾ ਆਨੰਦ। ਜਿਨਿ—ਜਿਸ (ਗੁਰੂ ਨਾਨਕ) ਨੇ। ਕਬਿ ਕਲ—ਹੇ ਕਲ੍ਯ੍ਯ ਕਵੀ! ਸੁਜਸੁ—ਸੋਹਣਾ ਜਸ। ਗੁਰ ਨਾਨਕ—ਗੁਰੂ ਨਾਨਕ ਦਾ। ਜਿਨਿ—ਜਿਸ (ਗੁਰੂ ਨਾਨਕ) ਨੇ।

ਅਰਥ: — ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ। ‘ਕਲ੍ਯ੍ਯ’ ਕਵੀ (ਆਖਦਾ ਹੈ), —ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਵ, ਜੋ ਗ੍ਰਿਹਸਤੀ ਭੀ ਹੈ ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ)। ੨।

ਗਾਵਹਿ ਜਨਕਾਦਿ, ਜੁਗਤਿ ਜੋਗੇਸੁਰ, ਹਰਿ ਰਸ ਪੂਰਨ, ਸਰਬ ਕਲਾ॥ ਗਾਵਹਿ ਸਨਕਾਦਿ, ਸਾਧ ਸਿਧਾਦਿਕ, ਮੁਨਿ ਜਨ ਗਾਵਹਿ, ਅਛਲ ਛਲਾ॥ {ਪੰਨਾ ੧੩੮੯}

ਪਦ ਅਰਥ: —ਜੁਗਤਿ—ਸਮੇਤ। ਜੁਗਤਿ ਜੋਗੇਸੁਰ—ਵੱਡੇ ਵੱਡੇ ਜੋਗੀਆਂ ਸਮੇਤ। ਹਰਿ ਰਸ ਪੂਰਨ—ਜੋ (ਗੁਰੂ ਨਾਨਕ) ਹਰੀ ਦੇ ਆਨੰਦ ਨਾਲ ਪੂਰਨ ਹੈ। ਸਰਬ ਕਲਾ—ਸਾਰੀਆਂ ਕਲਾਂ ਵਾਲਾ, ਸੱਤਾ ਵਾਲਾ ਗੁਰੂ ਨਾਨਕ। ਸਨਕਾਦਿ—ਬ੍ਰਹਮਾ ਦੇ ਪੁੱਤ੍ਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ। ਸਿਧਾਦਿਕ—ਸਿੱਧ ਆਦਿਕ। ਅਛਲ—ਨਾ ਛਲਿਆ ਜਾਣ ਵਾਲਾ ਗੁਰੂ ਨਾਨਕ। ਛਲਾ—ਮਾਇਆ, ਛਲਣ ਵਾਲੀ।

ਅਰਥ: — ਜੋ ਗੁਰੂ ਨਾਨਕ ਹਰੀ ਦੇ ਰਸ ਵਿੱਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ। ਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ।

ਗਾਵੈ ਗੁਣ ਧੋਮੁ, ਅਟਲ ਮੰਡਲਵੈ, ਭਗਤਿ ਭਾਇ ਰਸੁ ਜਾਣਿਓ॥ ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ॥ ੩॥ (ਪੰਨਾ ੧੩੮੯)

ਪਦ ਅਰਥ: — ਗਾਵੈ—ਗਾਂਦਾ ਹੈ। ਧੋਮ—ਇਕ ਰਿਸ਼ੀ ਦਾ ਨਾਮ ਹੈ। ਅਟਲ ਮੰਡਲਵੈ—ਅਟੱਲ ਮੰਡਲ ਵਾਲਾ ਧ¨੍ਰ ਭਗਤ। ਭਗਤਿ ਭਾਇ—ਭਗਤੀ ਵਾਲੇ ਭਾਵ ਨਾਲ। ਰਸੁ— (ਹਰੀ ਦੇ ਮਿਲਾਪ ਦਾ) ਆਨੰਦ।

ਅਰਥ: — ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰ¨ ਭਗਤ ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) — ‘ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ’। ੩।

ਗਾਵਹਿ ਕਪਿਲਾਦਿ, ਆਦਿ ਜੋਗੇਸੁਰ, ਅਪਰੰਪਰ ਅਵਤਾਰ ਵਰੋ॥ ਗਾਵੈ ਜਮਦਗਨਿ ਪਰਸਰਾਮੇਸੁਰ, ਕਰ ਕੁਠਾਰੁ ਰਘੁ ਤੇਜੁ ਹਰਿਓ॥ {ਪੰਨਾ ੧੩੮੯}

ਪਦ ਅਰਥ: — ਕਪਿਲਾਦਿ—ਕਪਿਲ ਰਿਸ਼ੀ ਆਦਿਕ। ਆਦਿ ਜੋਗੇਸੁਰ—ਪੁਰਾਤਨ ਵੱਡੇ ਵੱਡੇ ਜੋਗੀ ਜਨ। ਅਪਰੰਪਰ—ਜਿਸਦਾ ਪਾਰ ਨਾਹ ਪਾਇਆ ਜਾ ਸਕੇ, ਬੇਅੰਤ। ਵਰ—ਸ੍ਰੇਸ਼ਟ, ਉੱਤਮ। ਅਪਰੰਪਰ ਅਵਤਾਰ ਵਰੋ—ਬੇਅੰਤ ਹਰੀ ਦੇ ਸ੍ਰੇਸ਼ਟ ਅਵਤਾਰ ਗੁਰੂ ਨਾਨਕ ਨੂੰ। ਕਰ—ਹੱਥ। ਕੁਠਾਰੁ—ਕੁਹਾੜਾ। ਤੇਜੁ—ਪ੍ਰਤਾਪ। ਰਘੁ—ਸ੍ਰੀ ਰਾਮ ਚੰਦਰ ਜੀ। ਕਰ ਕੁਠਾਰੁ—ਹੱਥ ਦਾ ਕੁਹਾੜਾ।

ਅਰਥ: — ਕਪਿਲ ਆਦਿਕ ਰਿਸ਼ੀ ਅਤੇ ਪੁਰਾਤਨ ਵੱਡੇ ਵੱਡੇ ਜੋਗੀ ਜਨ ਪਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ। (ਗੁਰੂ ਨਾਨਕ ਦੇ ਜਸ ਨੂੰ) ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।

ਉਧੌ ਅਕ੍ਰ¨ਰੁ ਬਿਦਰੁ ਗੁਣ ਗਾਵੈ, ਸਰਬਾਤਮੁ ਜਿਨਿ ਜਾਣਿਓ॥ ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ॥ ੪॥ (ਪੰਨਾ ੧੩੮੯)

ਪਦ ਅਰਥ: — ਉਧੌ—ਉਧਉ, ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਅਕ¨੍ਰਰੁ—ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਬਿਦਰੁ—ਸ੍ਰੀ ਕ੍ਰਿਸ਼ਨ ਜੀ ਦਾ ਇੱਕ ਭਗਤ। ਸਰਬਾਤਮੁ—ਸਰਬ ਵਿਆਪਕ ਹਰੀ। ਜਿਨਿ—ਜਿਸ (ਗੁਰੂ ਨਾਨਕ ਨੇ)।

ਅਰਥ: — ਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ), ਉਸ ਦੇ ਗੁਣ ਉਧੌ ਗਾਂਦਾ ਹੈ, ਅਕ¨੍ਰਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) — ‘ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ’। ੪।

ਗਾਵਹਿ ਗੁਣ, ਬਰਨ ਚਾਰਿ ਖਟ ਦਰਸਨ, ਬ੍ਰਹਮਾਦਿਕ ਸਿਮਰੰਥਿ ਗੁਨਾ॥ ਗਾਵੈ ਗੁਣ ਸੇਸੁ, ਸਹਸ ਜਿਹਬਾ ਰਸ, ਆਦਿ ਅੰਤਿ ਲਿਵ ਲਾਗਿ ਧੁਨਾ॥ {ਪੰਨਾ ੧੩੯੦}

ਪਦ ਅਰਥ: — ਗਾਵਹਿ—ਗਾਂਦੇ ਹਨ (ਗਾਵੈ—ਗਾਂਦਾ ਹੈ।) ਬਰਨ ਚਾਰਿ—ਚਾਰੇ ਵਰਣ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਖਟ ਦਰਸਨ—ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿਕ। ਸਿਮਰੰਥਿ—ਸਿਮਰਦੇ ਹਨ। ਗੁਨਾ—ਗੁਣਾਂ ਨੂੰ। ਸੇਸੁ—ਸ਼ੇਸ਼ਨਾਗ। ਸਹਸ ਜਿਹਬਾ—ਹਜ਼ਾਰ ਜੀਭਾਂ ਨਾਲ। ਰਸ—ਪ੍ਰੇਮ ਨਾਲ। ਆਦਿ ਅੰਤਿ—ਸਦਾ, ਇਕ-ਰਸ। ਲਿਵ ਲਾਗਿ ਧੁਨਾ—ਲਿਵ ਦੀ ਧੁਨ ਲਗਾ ਕੇ।

ਅਰਥ: — ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ। ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ।

ਗਾਵੈ ਗੁਣ, ਮਹਾਦੇਉ ਬੈਰਾਗੀ, ਜਿਨਿ ਧਿਆਨ ਨਿਰੰਤਰਿ ਜਾਣਿਓ॥ ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ॥ ੫॥ (ਪੰਨਾ ੧੩੯੦)

ਪਦ ਅਰਥ: — ਮਹਾਦੇਉ—ਸ਼ਿਵ ਜੀ। ਬੈਰਾਗੀ—ਵੈਰਾਗਵਾਨ, ਤਿਆਗੀ। ਜਿਨਿ—ਜਿਸ (ਗੁਰੂ ਨਾਨਕ) ਨੇ। ਨਿਰੰਤਰਿ—ਇਕ-ਰਸ।

ਅਰਥ: — ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) — ‘ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ’। ੫।

ਰਾਜੁ ਜੋਗੁ ਮਾਣਿਓ, ਬਸਿਓ ਨਿਰਵੈਰੁ ਰਿਦੰਤਰਿ॥ ਸ੍ਰਿਸਟਿ ਸਗਲ ਉਧਰੀ ਨਾਮਿ, ਲੇ ਤਰਿਓ ਨਿਰੰਤਰਿ॥ {ਪੰਨਾ ੧੩੯੦}

ਪਦ ਅਰਥ: — ਬਸਿਓ—ਵੱਸ ਰਿਹਾ ਹੈ। ਰਿਦੰਤਰਿ— (ਗੁਰੂ ਨਾਨਕ ਦੇ) ਹਿਰਦੇ ਵਿਚ। ਸਗਲ—ਸਾਰੀ। ਉਧਰੀ— (ਗੁਰੂ ਨਾਨਕ ਨੇ) ਤਾਰ ਦਿੱਤੀ ਹੈ। ਨਾਮਿ—ਨਾਮ ਦੀ ਰਾਹੀਂ। ਲੇ— (ਆਪ ਨਾਮ) ਜਪ ਕੇ। ਤਰਿਓ— (ਗੁਰੂ ਨਾਨਕ) ਤਰ ਗਿਆ ਹੈ। ਨਿਰੰਤਰਿ—ਇਕ-ਰਸ।

ਅਰਥ: — (ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿੱਚ ਵੱਸ ਰਿਹਾ ਹੈ। (ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।

ਗੁਣ ਗਾਵਹਿ ਸਨਕਾਦਿ, ਆਦਿ ਜਨਕਾਦਿ ਜੁਗਹ ਲਗਿ॥ ਧੰਨਿ ਧੰਨਿ ਗੁਰੁ ਧੰਨਿ, ਜਨਮੁ ਸਕਯਥੁ ਭਲੌ ਜਗਿ॥ {ਪੰਨਾ ੧੩੯੦}

ਪਦ ਅਰਥ: — ਸਨਕਾਦਿ—ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤ੍ਰ। ਆਦਿ—ਪੁਰਾਤਨ। ਜਨਕਾਦਿ—ਜਨਕ ਆਦਿ ਰਿਸ਼ੀ। ਜੁਗਹ ਲਗਿ—ਜੁਗਾਂ ਪ੍ਰਯੰਤ, ਸਦਾ। ਸਕਯਥੁ—ਸਕਾਰਥਾ, ਸਫਲ। ਭਲੌ—ਭਲਾ, ਚੰਗਾ। ਜਗਿ—ਜਗਤ ਵਿਚ।

ਅਰਥ: — ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ। ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿੱਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।

ਪਾਤਾਲ ਪੁਰੀ ਜੈਕਾਰ ਧੁਨਿ, ਕਬਿ ਜਨ ਕਲ ਵਖਾਣਿਓ॥ ਹਰਿ ਨਾਮ ਰਸਿਕ ਨਾਨਕ ਗੁਰ, ਰਾਜੁ ਜੋਗੁ ਤੈ ਮਾਣਿਓ॥ ੬॥ {ਪੰਨਾ ੧੩੯੦}

ਪਦ ਅਰਥ: — ਪਾਤਾਲ ਪੁਰੀ—ਪਾਤਾਲ ਲੋਕ ਤੋਂ। ਜੈਕਾਰ ਧੁਨਿ— (ਗੁਰੂ ਨਾਨਕ ਦੀ) ਜੈ ਜੈ ਦੀ ਆਵਾਜ਼। ਵਖਾਣਿਓ—ਆਖਦਾ ਹੈ। ਰਸਿਕ—ਰਸੀਆ। ਨਾਨਕ ਗੁਰ—ਹੇ ਗੁਰੂ ਨਾਨਕ! ਤੈ—ਤੂ। ੬।

ਅਰਥ: — ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ— ‘ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ), ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ’। ੬।

ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ॥ ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ॥ {ਪੰਨਾ ੧੩੯੦}

ਪਦ ਅਰਥ: — ਸਤਿਜੁਗ—ਸਤਜੁਗ ਵਿਚ। ਤੈ—ਤੂੰ (ਹੇ ਗੁਰੂ ਨਾਨਕ!)। ਮਾਣਿਓ— (ਰਾਜ ਤੇ ਜੋਗ) ਮਾਣਿਆ। ਬਲਿ—ਰਾਜਾ ਬਲਿ ਜਿਸ ਨੂੰ ਵਾਮਨ ਅਵਤਾਰ ਨੇ ਛਲਿਆ ਸੀ। ਭਾਇਓ—ਚੰਗਾ ਲੱਗਾ। ਬਾਵਨ—ਵਾਮਨ ਅਵਤਾਰ। ਤ੍ਰੇਤੈ—ਤ੍ਰੇਤੇ ਜੁਗ ਵਿਚ। ਰਘੁਵੰਸੁ—ਰਘੂ ਦੀ ਵੰਸ ਵਾਲਾ।

ਅਰਥ: — (ਹੇ ਗੁਰੂ ਨਾਨਕ!) ਸਤਜੁਗ ਵਿੱਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ। ਤ੍ਰੇਤੇ ਵਿੱਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।

ਦੁਆਪੁਰਿ ਕ੍ਰਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ॥ {ਪੰਨਾ ੧੩੯੦}

ਪਦ ਅਰਥ: — ਦੁਆਪੁਰਿ—ਦੁਆਪੁਰ (ਜੁਗ) ਵਿਚ। ਮੁਰਾਰਿ— (ਮੁਰ-ਅਰਿ) ਮੁਰ (ਦੈਂਤ) ਦਾ ਵੈਰੀ। ਕਿਰਤਾਰਥੁ—ਸਫਲ, ਮੁਕਤ। ਉਗ੍ਰਸੈਣ—ਮਥੁਰਾ ਦਾ ਰਾਜਾ, ਕੰਸ ਦਾ ਪਿਤਾ; ਕੰਸ ਇਸ ਨੂੰ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਮੁੜ ਉਗ੍ਰਸੈਣ ਨੂੰ ਰਾਜ ਦੇ ਦਿੱਤਾ ਸੀ। ਅਭੈ—ਅਭੈ-ਪਦ, ਨਿਰਭੈਤਾ। ਭਗਤਹ ਜਨ—ਭਗਤਾਂ ਨੂੰ।

ਅਰਥ: — (ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿੱਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ (ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।

ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ॥ ੭॥ {ਪੰਨਾ ੧੩੯੦}

ਪਦ ਅਰਥ: — ਕਲਿਜੁਗਿ—ਕਲਜੁਗ ਵਿਚ। ਪ੍ਰਮਾਣੁ—ਪ੍ਰਮਾਣਿਕ, ਮੰਨਿਆ-ਪਰਮੰਨਿਆ ਹੋਇਆ, ਸਮਰਥਾ ਵਾਲਾ। ਨਾਨਕ—ਹੇ (ਗੁਰੂ) ਨਾਨਕ! ਸ੍ਰੀ ਗੁਰੂ ਰਾਜੁ—ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ। ਅਬਿਚਲੁ—ਨਾਂਹ ਹਿੱਲਣ ਵਾਲਾ, ਪੱਕਾ, ਥਿਰ। ਆਦਿ ਪੁਰਖਿ—ਆਦਿ ਪੁਰਖ ਨੇ, ਅਕਾਲ ਪੁਰਖ ਨੇ।

ਅਰਥ: — ਹੇ ਗੁਰੂ ਨਾਨਕ! ਕਲਜੁਗ ਵਿੱਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ। (ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ। ੭।

ਗੁਣ ਗਾਵੈ ਰਵਿਦਾਸੁ ਭਗਤੁ, ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰੁ, ਸਦਾ ਗਾਵਹਿ ਸਮਲੋਚਨ॥ {ਪੰਨਾ ੧੩੯੦}

ਪਦ ਅਰਥ: — ਗਾਵਹਿ—ਗਾਉਂਦੇ ਹਨ। ਸਮਲੋਚਨ—ਸਮਾਨ ਨੇਤ੍ਰਾਂ ਵਾਲੇ ਦੋ (ਗੁਣਾਂ ਨੂੰ), ਉਸ ਗੁਰੂ ਨਾਨਕ ਦੇ (ਗੁਣਾਂ ਨੂੰ) ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ—ਬਰਾਬਰ। ਲੋਚਨ—ਅੱਖ (ਲਾੇਚਨ)।

ਅਰਥ: — (ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ, ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।

ਭਗਤੁ ਬੇਣਿ ਗੁਣ ਰਵੈ, ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ, ਬਿਨਾ ਪ੍ਰਭ ਅਵਰੁ ਨ ਜਾਣੈ॥ {ਪੰਨਾ ੧੩੯੦}

ਪਦ ਅਰਥ: — ਰਵੈ—ਗਾਉਂਦਾ ਹੈ, ਜਪਦਾ ਹੈ। ਸਹਜਿ—ਸਹਜ ਅਵਸਥਾ ਵਿਚ, ਅਡੋਲਤਾ ਵਿੱਚ (ਰਹਿ ਕੇ)। ਆਤਮ ਰੰਗੁ—ਪਰਮਾਤਮਾ (ਦੇ-ਮਿਲਾਪ) ਦਾ ਸੁਆਦ। ਜੋਗ— (ਪਰਮਾਤਮਾ ਦਾ) ਮਿਲਾਪ। ਜੋਗ ਧਿਆਨਿ—ਜੋਗ ਦੇ ਧਿਆਨ ਵਿਚ, ਪਰਮਾਤਮਾ ਦੇ ਮਿਲਾਪ ਵਿੱਚ ਧਿਆਨ ਲਾਣ ਕਰਕੇ, ਭਾਵ, ਪਰਮਾਤਮਾ ਵਿੱਚ ਸੁਰਤੀ ਜੋੜਨ ਕਰਕੇ। ਗੁਰ ਗਿਆਨ—ਗੁਰੂ ਦੇ ਗਿਆਨ ਦੁਆਰਾ। ਅਵਰੁ—ਕਿਸੇ ਹੋਰ ਨੂੰ।

ਅਰਥ: — (ਜੋ ਗੁਰੂ ਨਾਨਕ) ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ, (ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿੱਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।

ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ, ਗੋਤਮ ਰਿਖਿ ਜਸੁ ਗਾਇਓ॥ ਕਬਿ ਕਲ, ਸੁਜਸੁ ਨਾਨਕ ਗੁਰ, ਨਿਤ ਨਵਤਨੁ ਜਗਿ ਛਾਇਓ॥ ੮॥ (ਪੰਨਾ ੧੩੯੦)

ਪਦ ਅਰਥ: — ਸੁਖਦੇਉ—ਬਿਆਸ ਰਿਸ਼ੀ ਦੇ ਇੱਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪ੍ਰਸਿੱਧ ਹੋਏ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ। ਪਰੀਖ੍ਯ੍ਯਤੁ—ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ। ਰਵੈ—ਸਿਮਰ ਰਿਹਾ ਹੈ (ਇਕ-ਵਚਨ)। ਸੁਜਸੁ ਨਾਨਕ ਗੁਰ—ਗੁਰੂ ਨਾਨਕ ਦਾ ਸੋਹਣਾ ਜਸ। ਨਵਤਨੁ—ਨਵਾਂ। ਛਾਇਓ—ਛਾਇਆ ਹੋਇਆ ਹੈ, ਪ੍ਰਭਾਵ ਵਾਲਾ ਹੈ।

ਅਰਥ: — ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿੱਚ ਆਪਣਾ ਪ੍ਰਭਾਵ ਪਾ ਰਹੀ ਹੈ। ੮।

ਗੁਣ ਗਾਵਹਿ ਪਾਯਾਲਿ, ਭਗਤ ਨਾਗਾਦਿ ਭੁਯੰਗਮ॥ ਮਹਾਦੇਉ ਗੁਣ ਰਵੈ, ਸਦਾ ਜੋਗੀ ਜਤਿ ਜੰਗਮ॥ {ਪੰਨਾ ੧੩੯੦}

ਪਦ ਅਰਥ: — ਪਾਯਾਲਿ—ਪਤਾਲ ਵਿਚ। ਨਾਗਾਦਿ— (ਸ਼ੇਸ਼-) ਨਾਗ ਆਦਿਕ। ਭੁਯੰਗਮ—ਸੱਪ। ਜਤਿ—ਜਤੀ। ਜੰਗਮ—ਛੇ ਭੇਖਾਂ ਵਿਚੋਂ ਇੱਕ ਭੇਖ ਹੈ।

ਅਰਥ: — ਪਾਤਾਲ ਵਿੱਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।

ਗੁਣ ਗਾਵੈ ਮੁਨਿ ਬ੍ਯ੍ਯਾਸੁ, ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ॥ ਬ੍ਰਹਮਾ ਗੁਣ ਉਚਰੈ, ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ॥ {ਪੰਨਾ ੧੩੯੦}

ਪਦ ਅਰਥ: — ਜਿਨਿ—ਜਿਸ (ਵਿਆਸ ਮੁਨੀ) ਨੇ। ਬੇਦ—ਵੇਦਾਂ ਨੂੰ। ਬ੍ਯ੍ਯਾਕਰਣ—ਵਿਆਕਰਣਾਂ ਦੁਆਰਾ। ਬੀਚਾਰਿਅ—ਵਿਚਾਰਿਆ ਹੈ। ਜਿਨਿ—ਜਿਸ (ਬ੍ਰਹਮਾ) ਨੇ। ਹੁਕਮਿ— (ਅਕਾਲ ਪੁਰਖ ਦੇ) ਹੁਕਮ ਵਿਚ। ਸਵਾਰੀਅ—ਰਚੀ ਹੈ।

ਅਰਥ: — ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ। ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।

ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ ਜਾਣਿਓ॥ ਜਪੁ ਕਲ ਸੁਜਸੁ ਨਾਨਕ ਗੁਰ, ਸਹਜੁ ਜੋਗੁ ਜਿਨਿ ਮਾਣਿਓ॥ ੯॥ {ਪੰਨਾ ੧੩੯੦}

ਪਦ ਅਰਥ: — ਬ੍ਰਹਮੰਡ ਖੰਡ—ਖੰਡਾਂ ਬ੍ਰਹਮੰਡਾਂ ਵਿਚ, ਸਾਰੀ ਦੁਨੀਆ ਵਿਚ। ਪੂਰਨ—ਵਿਆਪਕ, ਹਾਜ਼ਰ-ਨਾਜ਼ਰ। ਬ੍ਰਹਮ—ਅਕਾਲ ਪੁਰਖ। ਗੁਣ—ਗੁਣਾਂ ਵਾਲਾ, ਸਰਗੁਣ। ਸਮ—ਇੱਕੋ ਜਿਹਾ। ਜਪੁ—ਯਾਦ ਕਰ, ਸਿਮਰ। ਸੁਜਸੁ—ਸੋਹਣਾ ਜਸ। ਕਲ—ਹੇ ਕਲ੍ਯ੍ਯ ਕਵੀ! ਨਾਨਕ ਗੁਰ—ਗੁਰੂ ਨਾਨਕ ਦੇ। ਸਹਜੁ—ਅਡੋਲਤਾ, ਸ਼ਾਂਤ ਅਵਸਥਾ। ਜਿਨਿ— (ਜਿਸ ਗੁਰੂ ਨਾਨਕ) ਨੇ। ਜੋਗ— (ਪ੍ਰਭੂ ਨਾਲ) ਮਿਲਾਪ।

ਅਰਥ: — ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿੱਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿੱਚ ਇੱਕੋ ਜਿਹਾ ਪਛਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ। ੯।

ਗੁਣ ਗਾਵਹਿ ਨਵ ਨਾਥ, ਧੰਨਿ ਗੁਰੁ ਸਾਚਿ ਸਮਾਇਓ॥ ਮਾਂਧਾਤਾ ਗੁਣ ਰਵੈ, ਜੇਨ ਚਕ੍ਰਵੈ ਕਹਾਇਓ॥ {ਪੰਨਾ ੧੩੯੦}

ਪਦ ਅਰਥ: — ਨਵ ਨਾਥ—ਨੌ ਨਾਥ (ਗੋਰਖ ਮਛਿੰਦਰ ਆਦਿਕ)। ਸਾਚਿ—ਸਾਚ ਵਿਚ; ਸਦਾ-ਥਿਰ ਹਰੀ ਵਿਚ। ਸਮਾਇਓ—ਲੀਨ ਹੋ ਗਿਆ ਹੈ। ਮਾਂਧਾਤਾ—ਸੂਰਜਬੰਸੀ ਕੁਲ ਦਾ ਇੱਕ ਰਾਜਾ, ਯੁਵਨਾਂਸ਼ੁ ਦਾ ਪੁੱਤ੍ਰ ਸੀ; ਬੜਾ ਬਲੀ ਰਾਜਾ ਸੀ। ਜੇਨ—ਜਿਨਿ, ਜਿਸ ਨੇ (ਆਪਣੇ ਆਪ ਨੂੰ)। ਚਕ੍ਰਵੈ—ਚਕਰਵਰਤੀ। ਕਹਾਇਓ—ਅਖਵਾਇਆ।

ਅਰਥ: — ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿੱਚ ਜੁੜਿਆ ਹੋਇਆ ਹੈ।" ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।

ਗੁਣ ਗਾਵੈ ਬਲਿਰਾਉ, ਸਪਤ ਪਾਤਾਲਿ ਬਸੰਤੌ॥ ਭਰਥਰਿ ਗੁਣ ਉਚਰੈ, ਸਦਾ ਗੁਰ ਸੰਗਿ ਰਹੰਤੌ॥ {ਪੰਨਾ ੧੩੯੦}

ਪਦ ਅਰਥ: — ਬਲਿਰਾਉ—ਰਾਜਾ ਬਲਿ। ਸਪਤ ਪਾਤਾਲਿ—ਸਤਵੇਂ ਪਾਤਾਲ ਵਿਚ। ਬਸੰਤੌ—ਵੱਸਦਾ ਹੋਇਆ। ਗੁਰ ਸੰਗਿ—ਗੁਰੂ ਦੇ ਨਾਲ। ਰਹੰਤੌ—ਰਹਿੰਦਾ ਹੋਇਆ।

ਅਰਥ: — ਸਤਵੇਂ ਪਾਤਾਲ ਵਿੱਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ। ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।

ਦੂਰਬਾ ਪਰੂਰਉ ਅੰਗਰੈ, ਗੁਰ ਨਾਨਕ ਜਸੁ ਗਾਇਓ॥ ਕਬਿ ਕਲ, ਸੁਜਸੁ ਨਾਨਕ ਗੁਰ, ਘਟਿ ਘਟਿ ਸਹਜਿ ਸਮਾਇਓ॥ ੧੦॥ {ਪੰਨਾ ੧੩੯੦}

ਪਦ ਅਰਥ: — ਦੂਰਬਾ—ਦਰਵਾਸਾ ਰਿਸ਼ੀ। ਪਰੂਰਉ—ਰਾਜਾ ਪੁਰੂ, ਚੰਦ੍ਰਬੰਸੀ ਕੁਲ ਦਾ ਛੇਵਾਂ ਰਾਜਾ, ਯਯਾਤੀ ਤੇ ਸ਼ਰਮਿਸ਼ਟ ਦਾ ਸਭ ਤੋਂ ਛੋਟਾ ਪੁੱਤ੍ਰ। ਅੰਗਰੈ—ਇਕ ਪ੍ਰਸਿੱਧ ਰਿਸ਼ੀ ਹੋਇਆ ਹੈ; ਰਿਗਵੇਦ ਵਿੱਚ ਕਈ ਛੰਦ ਇਸ ਰਿਸ਼ੀ ਦੇ ਨਾਮ ਤੇ ਹਨ; ਬ੍ਰਹਮਾ ਦੇ ਮਨ ਤੋਂ ਪੈਦਾ ਹੋਏ ਦਸ ਪੁੱਤ੍ਰਾਂ ਵਿਚੋਂ ਇੱਕ ਇਹ ਭੀ ਸੀ। ਨਾਨਕ ਜਸੁ—ਨਾਨਕ ਦਾ ਜਸ। ਘਟਿ—ਘਟ ਵਿਚ, ਹਿਰਦੇ ਵਿਚ। ਘਟਿ ਘਟਿ—ਹਰੇਕ ਹਿਰਦੇ ਵਿਚ। ਸਹਜਿ—ਸੁਤੇ ਹੀ।

ਅਰਥ: — ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿੱਚ ਟਿਕੀ ਹੋਈ ਹੈ। ੧੦।

ਨੋਟ: — ਭੱਟ ਨਲ੍ਯ੍ਯ ਜੀ ਰਾਹੀਂ ਉਚਾਰੇ ਹੋਏ ਇਹ ੧੦ ਸਵਈਏ ਵਿਸ਼ੇਸ਼ਕਰ "ਅਦਿ ਗੁਰੂ, ਗੁਰੂ ਨਾਨਕ ਪਾਤਸ਼ਾਹ ਦੀ ਉਸਤਤ `ਚ" ਹਨ।

ਨੋਂਟ. . ੨- ਉਪ+ਕਤ ਧੰਨਵਾਦਿ ਸਹਿਤ "ਅਰਥ" ਅਤੇ "ਪਦ ਅਰਥ", ਇੰਨ-ਬਿੰਨ ਪ੍ਰੋ: ਸਾਹਿਬ ਜੀ। - (ਚਲਦਾ) #Including this Self Learning Gurmat Lesson R-05 06 Part IV Re. No.RM-506 Part-IV, Re.,,…Part-IV506 Part IV Re.-MG #

"ਜੋਤਿ ਓਹਾ ਜੁਗਤਿ ਸਾਇ …"

ਭਾਗ-ਚੌਥਾ (ਰਿ) —ਭਾਗ ਚੌਥਾ (ਰਿ: ), ਭਾਗ ਤਿੰਨ ਤੋਂ ਅੱਗੇ

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.