.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਤੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਤੇਤੀ ਭਾਗ ਵੀ ਪੜੋ ਜੀ)

ਪਉੜੀ ਨੰ: ੨੧ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੧॥ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ॥ ਸਰਵਰ ਅੰਦਰਿ ਹੀਰਾ ਮੋਤੀ, ਸੋ ਹੰਸਾ ਕਾ ਖਾਣਾ॥ ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ॥ ਸਚਿ ਕਮਾਣੈ ਸਚੋ ਪਾਈਐ, ਕੂੜੈ ਕੂੜਾ ਮਾਣਾ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ, ਜਿਨਾ ਧੁਰੇ ਪੈਯਾ ਪਰਵਾਣਾ॥ ੧ 

ਮਃ ੧॥ ਸਾਹਿਬੁ ਮੇਰਾ ਉਜਲਾ, ਜੇ ਕੋ ਚਿਤਿ ਕਰੇਇ॥ ਨਾਨਕ ਸੋਈ ਸੇਵੀਐ, ਸਦਾ ਸਦਾ ਜੋ ਦੇਇ॥ ਨਾਨਕ ਸੋਈ ਸੇਵੀਐ, ਜਿਤੁ ਸੇਵਿਐ ਦੁਖੁ ਜਾਇ॥ ਅਵਗੁਣ ਵੰਞਨਿ ਗੁਣ ਰਵਹਿ, ਮਨਿ ਸੁਖੁ ਵਸੈ ਆਇ॥ ੨ 

ਪਉੜੀ॥ ਆਪੇ ਆਪਿ ਵਰਤਦਾ, ਆਪਿ ਤਾੜੀ ਲਾਈਅਨੁ॥ ਆਪੇ ਹੀ ਉਪਦੇਸਦਾ, ਗੁਰਮੁਖਿ ਪਤੀਆਈਅਨੁ॥ ਇਕਿ ਆਪੇ ਉਝੜਿ ਪਾਇਅਨੁ, ਇਕਿ ਭਗਤੀ ਲਾਇਅਨੁ॥ ਜਿਸੁ ਆਪਿ ਬੁਝਾਏ ਸੋ ਬੁਝਸੀ, ਆਪੇ ਨਾਇ ਲਾਇਅਨੁ॥ ਨਾਨਕ ਨਾਮੁ ਧਿਆਈਐ, ਸਚੀ ਵਡਿਆਈ॥ ੨੧ ॥ ੧ ਸੁਧੁ॥

(ਪਉੜੀ ਨੰ: ੨੧ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੧॥ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ॥ ਸਰਵਰ ਅੰਦਰਿ ਹੀਰਾ ਮੋਤੀ, ਸੋ ਹੰਸਾ ਕਾ ਖਾਣਾ॥ ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ॥ ਸਚਿ ਕਮਾਣੈ ਸਚੋ ਪਾਈਐ, ਕੂੜੈ ਕੂੜਾ ਮਾਣਾ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ, ਜਿਨਾ ਧੁਰੇ ਪੈਯਾ ਪਰਵਾਣਾ॥ ੧॥ {ਪੰਨਾ ੯੫੬}

ਪਦ ਅਰਥ : —ਧੁਰੇ ਹੀ—ਧੁਰ ਤੋਂ ਹੀ, ਮੁੱਢ ਤੋਂ ਹੀ। ਮੇਲਾ—ਜੋੜ। ਖਸਮੈ—ਖਸਮ ਨੂੰ। ਖਾਣਾ—ਖ਼ੁਰਾਕ। ਕਾਗੁ—ਕਾਂ। ਸਰਵਰਿ—ਸਰੋਵਰ `ਚ। ਜੇ—ਭਾਵੇਂ। ਓਨਾ—ਉਨ੍ਹਾਂ ਕਾਂਵਾਂ ਤੇ ਬਗਲਿਆਂ ਦਾ। ਸਚਿ ਕਮਾਣੈ—ਜੇ ਜੀਵਨ `ਚ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ ਤਾਂ। ਕੂੜੈ—ਕੂੜ ਦੀ ਖੱਟੀ ਦਾ। ਪਰਵਾਣਾ—ਪਰਵਾਨਾ, ਹੁਕਮ।

ਅਰਥ : — "ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ" -ਗੁਰੂ-ਸਰੋਵਰ ਅਤੇ ਗੁਰਮੁਖ-ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ ਤੇ ਇਹ ਸਭ ਖਸਮ-ਪ੍ਰਭੂ ਦੇ ਹੁਕਮ `ਚ ਹੀ ਹੁੰਦਾ ਹੈ ਅਤੇ ਪ੍ਰਭੂ ਨੂੰ ਆਪਣੇ ਆਪ ਨੂੰ ਚੰਗੀ ਗੱਲ ਵੀ ਇਹੀ ਲੱਗਦੀ ਹੈ।

"ਸਰਵਰ ਅੰਦਰਿ ਹੀਰਾ ਮੋਤੀ, ਸੋ ਹੰਸਾ ਕਾ ਖਾਣਾ" -ਹੰਸ ਰੂਪ ਗੁਰਮੁਖਾਂ ਦੀ ਖ਼ੁਰਾਕ ਪ੍ਰਭੂ ਦੀ ਸਿਫ਼ਤਿ-ਸਾਲਾਹ-ਰੂਪੀ ਹੀਰੇ ਮੋਤੀ ਹੀ ਹੁੰਦੀ ਹੈ ਜਿਹੜੇ ਕਿ ਕੇਵਲ ਗੁਰੂ-ਸਰੋਵਰ `ਚ ਹੀ ਮਿਲਦੇ ਹਨ।

"ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ" - ਦੂਜੇ ਪਾਸੇ ਕਾਂ ਤੇ ਬਗੁਲੇ ਰੂਪੀ ਮਨਮੁਖ ਭਾਵੇਂ ਕਿਤਨੇ ਵੀ ਸਿਆਣਾ ਕਿਉਂ ਨਾ ਹੋਵੇ ਉਹ ਓਥੇ ਗੁਰੂ ਦੀ ਸੰਗਤਿ `ਚ ਨਹੀਂ ਰਹਿ ਸਕਦਾ।

"ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ" - ਕਿਉਂਕਿ ਉਨ੍ਹਾਂ ਭਾਵ ਕਾਂਵਾਂ ਤੇ ਬਗੁਲੇ ਰੂਪ ਮਨਮੁਖਾਂ ਦੀ ਖ਼ੁਰਾਕ ਓਥੇ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਖ਼ੁਰਾਕ ਹੀ ਵੱਖਰੀ ਹੀ ਹੁੰਦੀ ਹੈ।

"ਸਚਿ ਕਮਾਣੈ ਸਚੋ ਪਾਈਐ, ਕੂੜੈ ਕੂੜਾ ਮਾਣਾ" -ਜੇ ਪ੍ਰਭੂ ਵਲੋਂ ਮਨੁੱਖਾ ਜੀਵਨ ਪਾ ਕੇ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੇ ਤਾਂ ਉਸ ਦਾ ਮਿਲਾਪ ਵੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾ ਹੀ ਹੁੰਦਾ ਹੈ, ਪਰ ਕੂੜ ਦੀ ਖੱਟੀ ਦਾ ਮਾਣ ਵੀ ਕੂੜਾ ਹੀ ਹੁੰਦਾ ਹੈ।

"ਨਾਨਕ ਤਿਨ ਕੌ ਸਤਿਗੁਰੁ ਮਿਲਿਆ, ਜਿਨਾ ਧੁਰੇ ਪੈਯਾ ਪਰਵਾਣਾ॥ ੧-॥ ਪਰ ਇਨ੍ਹਾਂ ਮਨਮੁਖਾਂ ਦੇ ਵੀ ਤਾਂ ਭਲਾ ਆਪਣੇ ਵੱਸ `ਚ ਕੀ ਹੈ? ਕਿਉਂਕਿ ਹੇ ਨਾਨਕ!

ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੇ ਸੱਚ ਨਿਆਂ `ਚ ਆਗਿਆ ਮਿਲੀ ਹੌਈ ਹੁੰਦੀ ਹੈ ਤਾਂ ਕੇਵਲ ਉਨ੍ਹਾਂ ਨੂੰ ਹੀ ਸਤਿਗੁਰੂ ਰੂਪ ਸਰੋਵਰ ਮਿਲਦਾ ਹੈ, ਕੇਵਲ ਉਹੀ ਜੀਵਨ ਭਰ ਪ੍ਰਭੂ ਦੇ ਰੰਗ `ਚ ਰੰਗੇ ਰਹਿੰਦੇ ਹਨ। ੧।

ਮਃ ੧॥ ਸਾਹਿਬੁ ਮੇਰਾ ਉਜਲਾ, ਜੇ ਕੋ ਚਿਤਿ ਕਰੇਇ॥ ਨਾਨਕ ਸੋਈ ਸੇਵੀਐ, ਸਦਾ ਸਦਾ ਜੋ ਦੇਇ॥ ਨਾਨਕ ਸੋਈ ਸੇਵੀਐ, ਜਿਤੁ ਸੇਵਿਐ ਦੁਖੁ ਜਾਇ॥ ਅਵਗੁਣ ਵੰਞਨਿ ਗੁਣ ਰਵਹਿ, ਮਨਿ ਸੁਖੁ ਵਸੈ ਆਇ॥ ੨॥ {ਪੰਨਾ ੯੫੬}

{ਨੋਟ : —ਇਸ ਸ਼ਲੋਕ ਦੇ ਸਿਰੇ ਤੇ ਕਿਸੇ "ਮਹਲੇ" ਦਾ ਜ਼ਿਕਰ ਨਹੀਂ; ਇਥੇ ਭੀ ਪਹਿਲੇ ਸ਼ਲੋਕ ਦਾ "ਮਹਲਾ ੧" ਹੀ ਸਮਝਣਾ।}

ਪਦ ਅਰਥ : —ਉਜਲਾ—ਪਵਿਤ੍ਰ। ਚਿਤਿ ਕਰੇਇ—ਚਿੱਤ ਵਿੱਚ ਵਸਾਂਦਾ ਹੈ। ਦੇਇ—ਦਿੰਦਾ ਹੈ। ਜਿਤੁ ਸੇਵਿਐ—ਜਿਸ ਦਾ ਸਿਮਰਨ ਕੀਤਿਆਂ {ਨੋਟ : —ਲਫ਼ਜ਼ "ਸੇਵੀਐ" ਅਤੇ "ਸੇਵਿਐ" ਦੇ ‘ਉੱਚਾਰਣ’ ਅਤੇ ‘ਅਰਥ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਵੰਞਨਿ—ਦੂਰ ਹੋ ਜਾਂਦੇ ਹਨ। ਰਵਹਿ—ਆ ਵੱਸਦੇ ਹਨ। ਮਨਿ—ਮਨ ਵਿਚ।

ਅਰਥ : — "ਸਾਹਿਬੁ ਮੇਰਾ ਉਜਲਾ, ਜੇ ਕੋ ਚਿਤਿ ਕਰੇਇ" -ਮੇਰਾ ਮਾਲਕ –ਪ੍ਰਭੂ ਹੀ ਸਦਾ ਪਵਿਤ੍ਰ ਹੈ ਤੇ ਜਿਹੜਾ ਵੀ ਉਸ ਨੂੰ ਆਪਣੇ ਹਿਰਦੇ ਘਰ `ਚ ਵਸਾ ਲੈਂਦਾ ਹੈ ਤਾਂ ਉਹ ਵੀ ਪਵਿਤ੍ਰ ਹੋ ਜਾਂਦਾ ਹੈ।

‘ਨਾਨਕ ਸੋਈ ਸੇਵੀਐ, ਸਦਾ ਸਦਾ ਜੋ ਦੇਇ’ -ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਕੇਵਲ ਉਸੇ ਨੂੰ ਹੀ ਸਦਾ ਸਿਮਰਨਾ ਚਾਹੀਦਾ ਹੈ।

"ਨਾਨਕ ਸੋਈ ਸੇਵੀਐ, ਜਿਤੁ ਸੇਵਿਐ ਦੁਖੁ ਜਾਇ" -ਹੇ ਨਾਨਕ! ਸਦਾ ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਸਰੇ ਦੁੱਖ ਦੂਰ ਹੋ ਜਾਂਦੇ ਹਨ॥

"ਅਵਗੁਣ ਵੰਞਨਿ ਗੁਣ ਰਵਹਿ, ਮਨਿ ਸੁਖੁ ਵਸੈ ਆਇ"॥ ੨॥ -ਉਸ ਪ੍ਰਭੁ ਨੂੰ ਆਪਜ਼ੇ ਹਿਰਦੇਘਰ `ਚ ਵਸਤਈ ਰਖਣਨਾਲ ਅਉਗਣ ਦੂਰ ਹੋ ਜਾਂਦੇ ਹਨ, ਤੇ ਪ੍ਰਭੂ ਦੇ ਗੁਣ ਹੀ ਮਨੁੱਖ ਦੇ ਹਿਰਦੇ ਘਰ `ਚ ਵੱਸ ਜਾਂਦੇ ਹਨ ਤੇ ਮਨੁੱਖੀ ਮਨ `ਚ ਸੁਖ ਮਨ `ਚ ਸੁਖ ਭਾਵ ਸਦੀਵੀ ਅਨੰਦ ਦਾ ਵਾਸਾ ਹੋ ਜਾਂਦਾ ਹੈ। ੨।

ਪਉੜੀ॥ ਆਪੇ ਆਪਿ ਵਰਤਦਾ, ਆਪਿ ਤਾੜੀ ਲਾਈਅਨੁ॥ ਆਪੇ ਹੀ ਉਪਦੇਸਦਾ, ਗੁਰਮੁਖਿ ਪਤੀਆਈਅਨੁ॥ ਇਕਿ ਆਪੇ ਉਝੜਿ ਪਾਇਅਨੁ, ਇਕਿ ਭਗਤੀ ਲਾਇਅਨੁ॥ ਜਿਸੁ ਆਪਿ ਬੁਝਾਏ ਸੋ ਬੁਝਸੀ, ਆਪੇ ਨਾਇ ਲਾਈਅਨੁ॥ ਨਾਨਕ ਨਾਮੁ ਧਿਆਈਐ, ਸਚੀ ਵਡਿਆਈ॥ ੨੧॥ ੧॥ ਸੁਧੁ॥ {ਪੰਨਾ ੯੫੬}

ਪਦ ਅਰਥ : —ਲਾਇਅਨੁ—ਲਾਈ ਹੈ ਉਸ ਨੇ। ਗੁਰਮੁਖਿ—ਗੁਰੂ ਦੀ ਰਾਹੀਂ। ਪਤੀਆਈਨੁ— (ਸ੍ਰਿਸ਼ਟੀ) ਪਤੀਆਈ ਹੈ ਉਸ ਨੇ। ਇਕਿ—ਕਈ ਜੀਵ। ਉਝੜਿ—ਕੁਰਾਹੇ। ਲਾਇਅਨੁ—ਲਾਏ ਹਨ ਉਸ ਨੇ। ਨਾਇ—ਨਾਮ ਵਿਚ। ਲਾਈਅਨੁ— (ਦ੍ਰਿਸ਼ਟੀ) ਲਾਈ ਹੈ ਉਸ ਨੇ।

ਅਰਥ : — "ਆਪੇ ਆਪਿ ਵਰਤਦਾ, ਆਪਿ ਤਾੜੀ ਲਾਈਅਨ" -ਸੰਪੂਰਣ ਰਚਨਾ `ਚ ਪ੍ਰਭੂ ਆਪ ਹੀ ਹਰ ਜਗ੍ਹਾ ਮੌਜੂਦ ਹੈ ਤੇ ਉਸ ਨੇ ਆਪ ਹੀ ਤਾੜੀ ਵੀ ਲਗਾਈ ਹੋਈ ਹੈ ਭਾਵ, ਪ੍ਰਭੂ ਆਪ ਹੀ ਗੁਪਤ ਵਰਤ ਰਿਹਾ ਹੈ); ਤੇ ਉਹ ਆਪ ਹੀ ਗੁਰੂ-ਰੂਪ ਹੋ ਕੇ ਸਮੂਹ ਜੀਵਾਂ ਨੂੰ ਉਪਦੇਸ਼ ਵੀ ਆਪ ਹੀ ਦੇ ਰਿਹਾ ਹੈ।

"ਇਕਿ ਆਪੇ ਉਝੜਿ ਪਾਇਅਨੁ, ਇਕਿ ਭਗਤੀ ਲਾਇਅਨੁ" - ਉਸ ਪ੍ਰਭੂ ਨੇ ਆਪ ਹੀ ਗੁਰੂ ਰੂਪ ਹੋ ਕੇ ਸ਼ਮੂਚੀ ਸ੍ਰਿਸ਼ਟੀ ਅਥਵਾ ਰਚਨਾ ਨੂੰ ਪਤਿਆਇਆ ਹੋਇਆ ਹੈ। ਫ਼ਿਰ ਇਤਨਾ ਹੀ ਨਹੀਂ ਬਲਕਿ ਆਪਣੇ ਸੱਚ ਨਿਆਂ `ਚ ਕਈ ਜੀ ਉਸ ਨੇ ਆਪ ਹੀ ਜੀਵਨ ਪੱਖੋਨ ਕੁਰਾਹੇ ਵੀ ਪਾਏ ਹੋਏ ਹਨ।

"ਜਿਸੁ ਆਪਿ ਬੁਝਾਏ ਸੋ ਬੁਝਸੀ, ਆਪੇ ਨਾਇ ਲਾਈਅਨੁ" -ਕਈ ਜੀਵ ਉਸ ਨੇ ਬੰਦਗੀ ਭਾਵ ਪ੍ਰਭੂ ਦੀ ਸਿਫ਼ਤ ਸਲਾਹ `ਚ ਲਾਏ ਹੋਏ ਹਨ। ਇਸ ਤਰ੍ਹਾਂ ਆਪਣੇ ਸੱਚ ਨਿਆਂ `ਚ ਪ੍ਰਭੂ ਜਿਨ੍ਹਾਂ ਜੀਵਾਂ ਨੂੰ ਆਪ ਸਮਝ ਦਿੰਦਾ ਹੈ ਕੇਵਲ ਉਹੀ ਜੀਵ ਜੀਵਨ ਦੇ ਸਹੀ ਰਾਹੇ ਨੂੰ ਸਮਝਦੇ `ਤੇ ਉਸ ਰਸਤੇ ਚਲਦੇ ਹਨ। ਇਸਤਰ੍ਹਾਂ ਕੁਲ ਮਿਲਾ ਕੇ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਆਪਣੇ ਨਾਮ ਦੇ ਰੰਗ `ਚ ਵੀ ਰੰਗੀ ਹੋਈ ਹੈ।

"ਨਾਨਕ ਨਾਮੁ ਧਿਆਈਐ, ਸਚੀ ਵਡਿਆਈ" -॥ ੨੧॥ ੧॥ ਤਾਂ ਤੇ ਹੇ ਨਾਨਕ! ਸਦਾ ਪ੍ਰਭੂ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਤੇ ਜੀਵ ਲਈ ਇਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ। ੨੧। (ਸਮਾਪਤ) #Instt.Pau.21st. Instt.34thv..,=Ramkali ki vaar M.-3-02.20-P.21st.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਚੋਤੀਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]




.