.

ਰਾਮਕਲੀ ਕੀ ਵਾਰ ਮਹਲਾ ੩

 

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਾਈਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਪੰਜੀ ਭਾਗ ਹੋਰ ਵੀ ਪੜੋ ਜੀ)

ਪਉੜੀ ਨੰ: ੧੪ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥ ਪਰਸ ਰਾਮੁ ਰੋਵੈ ਘਰਿ ਆਇਆ॥ ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਹ ਭਏ ਮਜੂਰ॥ ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ ੧ 

ਮਃ ੨॥ ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ॥ ੨ 

ਪਉੜੀ॥ ਕਾਇਆ ਹੰਸੁ ਧੁਰਿ ਮੇਲੁ ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ॥ ੧੪ 

(ਪਉੜੀ ਨੰ: ੧੪ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਨੌਟ:- ਇਸ ਪਉੜੀ ਨਾਲ ਸ਼ੰਬਧਤ ਪਹਿਲੇ ਸਲੋਕ ਦੀ ਅਰਥ-ਵਿਚਾਰ, ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) ਇਸ ਲੜੀ ਦੀ ਕਿਸ਼ਤ ਨੰ: ੨੬ `ਚ ਕਰ ਆਏ ਹਾਂ ਹੁਣ ਉਸ ਤੋਂ ਅੱਗੇ ਇਸ ਪਉੜੀ ਨਾਲ ਸੰਬੰਧਤ ਸਲੋਕ ਨੰ: ੨ ਅਤੇ ਪਉੜੀ ਦੀ ਅਰਥ ਵਿਚਾਰ:-

ਮਃ ੨॥ ਜਪੁ ਤਪੁ ਸਭੁ ਕਿਛੁ ਮੰਨਿਐ, ਅਵਰਿ ਕਾਰਾ ਸਭਿ ਬਾਦਿ॥ ਨਾਨਕ ਮੰਨਿਆ ਮੰਨੀਐ, ਬੁਝੀਐ ਗੁਰ ਪਰਸਾਦਿ॥ ੨॥ {ਪੰਨਾ ੯੫੪}

ਪਦ ਅਰਥ : —ਸਭੁ ਕਿਛੁ—ਹਰੇਕ ਉੱਦਮ। ਮੰਨਿਐ—ਜੇ ਮੰਨ ਲਈਏ ਤਾਂ, ਜੇ ‘ਨਾਮ’ ਨੂੰ ਮੰਨ ਲਈਏ ਤਾ, ਜੇ ਮਨ ਪ੍ਰਭੂ ਦੇ ਨਾਮ ਰੰਗ `ਚ ਪਤੀਜ ਜਾਏ ਤਾਂ। ਅਵਰਿ ਕਾਰਾ—ਪ੍ਰਭੂ ਦੇ ਨਾਮ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਨੂੰ ਵਿਸਾਰ ਕੇ ਕੀਤੇ ਹੋਏ ਹੋਰ ਸਾਰੇ ਕੰਮ ਭਾਵੇਂ ਉਹ ਜਪ ਤਪ ਆਦਿ ਹੀ ਹੋਣ ਕਿਉਂ ਨਾ ਹੋਣ। ਬਾਦਿ—ਵਿਅਰਥ, ਬਿਰਥਾ। ਮੰਨਿਆ—ਜੋ ਮੰਨ ਗਿਆ ਹੈ, ਜਿਸ ਨੇ ਵੀ ‘ਨਾਮ’ ਨੁੰ ਮੰਨ ਲਿਆ ਹੈ, ਜਿਸ ਕਿਸੇ ਦਾ ਵੀ ਮਨ ਨਾਮ ਰੰਗ ਭਾਵ ਪ੍ਰਭੂ ਦੀ ਸਿਫ਼ਤ-ਸਲਾਹ `ਚ ਪਤੀਜ ਗਿਆ ਹੈ ਮੰਨੀਐ—ਮੰਨੀਦਾ ਹੈ, ਆਦਰ ਪਾਂਦਾ ਹੈ, ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦਾ ਹੈ, ਉਸਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਪਰਸਾਦਿ—ਕ੍ਰਿਪਾ ਨਾਲ।

{ਨੋਟ : — ‘ਮੰਨਿਐ’ ਅਤੇ ‘ਮੰਨੀਐ’ ਲਫ਼ਜ਼ਾਂ ਵਿਚਲੇ ਗੁਰਬਾਣੀ ਵਿਆਕਰਣ ਅਨੁਸਾਰ ਆਪਸੀ ਅਰਥਾਂ ਦੇ ਫ਼ਰਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੀ

ਅਰਥ : — "ਜਪੁ ਤਪੁ ਸਭੁ ਕਿਛੁ ਮੰਨਿਐ, ਅਵਰਿ ਕਾਰਾ ਸਭਿ ਬਾਦਿ" - ਜੇ ਮਨੁੱਖ ਦਾ ਮਨ ਪ੍ਰਭੂ ਦੇ ਨਾਮ-ਰੰਗ ਤੇ ਪ੍ਰਭੂ ਦੀ ਸਿਫ਼ਤ-ਸਲਾਹ `ਚ ਹੀ ਪਤੀਜ ਜਾਏ ਤਾਂ ਮਨੁੱਖ ਰਾਹੀਂ ਕੀਤੇ ਜਾ ਰਹੇ ਸਮੂਚੇ ਧਰਮ-ਕਰਮ ਤੇ ਜਪ ਤਪ ਆਦਿ ਵਿੱਚੇ ਹੀ ਆ ਜਾਦੇ ਹਨ ਤੇ ਉਸ ਲਈ ਉਨ੍ਹਾਂ ਸਮੂਹ ਧਰਮ-ਕਰਮਾਂ ਦੀ ਲੋੜ ਹੀ ਨਹੀਂ ਰਹਿੰਦੀ।

ਕਿਉਂਕਿ ਪ੍ਰਭੂ ਨੂੰ ਵਿਸਾਰ ਕੇ ਤੇ ਪ੍ਰਭੂ ਦੀ ਸਿਫ਼ਤ ਸਲਾਹ ਵੱਲੋਂ ਟੁੱਟ ਕੇ ਮਨੁੱਖ ਰਾਹੀਂ ਕੀਤੇ ਜਾ ਰਹੇ ਸਮੂਚੇ ਜਪ-ਤਪ ਤੇ ਧਰਮ-ਨਾਮ ਵਿਅਰਥ ਹਨ, ਬਿਰਥਾ ਹਨ।

"ਨਾਨਕ ਮੰਨਿਆ ਮੰਨੀਐ, ਬੁਝੀਐ ਗੁਰ ਪਰਸਾਦਿ"॥ ੨॥ -ਹੇ ਨਾਨਕ! ‘ਨਾਮ’ ਨੂੰ ਮੰਨਣ ਭਾਵ ਮਨ ਤੇ ਸੁਰਤ ਕਰਕੇ ਕੇਵਲ ਤੇ ਕੇਵਲ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿਣ ਵਾਲਾ ਮਨੁੱਖ ਹੀ ਪ੍ਰਭੂ ਦੇ ਦਰ `ਤੇ ਕਬੂਲ ਹੁੰਦਾ ਤੇ ਜੀਂਦੇ ਜੀਅ ਸ਼ਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੁੰਦਾ ਹੈ

ਜਦਕਿ ਇਸ ਤੋਂ ਵੱਡੀ ਸਚਾਈ ਇਹ ਵੀ ਹੈ ਕਿ ਜੀਵਨ ਦੇ ਇਸ ਸੱਚ ਦੀ ਸੋਝੀ ਵੀ ਮਨੁੱਖ ਨੂੰ ਸਤਿਗੁਰ ਦੀ ਕ੍ਰਿਪਾ ਭਾਵ ਸ਼ਬਦ-ਗ੍ਰੁਰੂ ਦੀ ਕਮਾਈ ਰਾਹੀਂ ਹੀ ਹੁੰਦੀ ਹੈ ਅਤੇ ਉਸ ਤੋਂ ਬਿਨਾ ਅਜਿਹਾ ਹੋਣਾ ਸੰਭਵ ਨਹੀਂ। ੨। ਯਯਯਯ

ਪਉੜੀ॥ ਕਾਇਆ ਹੰਸ ਧੁਰਿ ਮੇਲੁ, ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ, ਗੁਰਮੁਖਿ ਪ੍ਰਗਟਾਇਆ॥ ਗੁਣ ਗਾਵੈ ਗੁਣ ਉਚਰੈ, ਗੁਣ ਮਾਹਿ ਸਮਾਇਆ॥ ਸਚੀ ਬਾਣੀ ਸਚੁ ਹੈ, ਸਚੁ ਮੇਲਿ ਮਿਲਾਇਆ॥ ਸਭੁ ਕਿਛੁ ਆਪੇ ਆਪਿ ਹੈ, ਆਪੇ ਦੇਇ ਵਡਿਆਈ॥ ੧੪॥ {ਪੰਨਾ ੯੫੪}

ਪਦ ਅਰਥ : —ਹੰਸ—ਜੀਵ-ਆਤਮਾ। ਧੁਰਿ—ਮੁੱਢ ਤੋਂ, ਧੁਰ ਦਰਗਾਹੋਂ। ਕਰਤੈ—ਕਰਤਾਰ ਨੇ। ਲਿਖਿ—ਲਿਖ ਕੇ, ਪ੍ਰਭੂ ਦੇ ਹੁਕਮ `ਚ। ਗੁਪਤੁ—ਲੁਕਿਆ ਹੋਇਆ।

ਅਰਥ : — "ਕਾਇਆ ਹੰਸ ਧੁਰਿ ਮੇਲੁ, ਕਰਤੈ ਲਿਖਿ ਪਾਇਆ" -ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ `ਚ ਬਣਾਇਆ ਹੋਇਆ ਹੈ।

"ਸਭ ਮਹਿ ਗੁਪਤੁ ਵਰਤਦਾ, ਗੁਰਮੁਖਿ ਪ੍ਰਗਟਾਇਆ" -ਪ੍ਰਭੂ ਸਭ ਜੀਵਾਂ `ਚ ਲੁਕਿਆ ਹੋਇਆ ਤੇ ਮੌਜੂਦ ਹੈ, ਪਰ ਉਹ ਗੁਰੂ ਦੀ ਰਾਹੀਂ ਪ੍ਰਗਟ ਹੁੰਦਾ ਹੈ।

"ਗੁਣ ਗਾਵੈ, ਗੁਣ ਉਚਰੈ, ਗੁਣ ਮਾਹਿ ਸਮਾਇਆ" -ਜਿਹੜਾ ਮਨੁੱਖ ਗੁਰੂ ਦੀ ਸ਼ਰਣ `ਚ ਆ ਕੇ ਪ੍ਰਭੂ ਦੇ ਗੁਣ ਗਾਂਦਾ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦਾ ਹੈ ਉਹ ਮਨ ਤੁਰਤ ਕਰਕੇ ਪ੍ਰਭੂ ਦੇ ਰੰਗ `ਚ ਰੰਗਿਆ ਰਹਿਕੇ ਜੀਂਦੇ-ਜੀਅ ਆਪਣੇ ਅਸਲੇ ਉਸ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

"ਸਚੀ ਬਾਣੀ ਸਚੁ ਹੈ, ਸਚੁ ਮੇਲਿ ਮਿਲਾਇਆ" - ਸ਼ਬਦ-ਗੁਰੂ ਦੀ ਕਮਾਈ ਰਾਹੀਂ ਉਹ ਮਨੁੱਖ ਜੀਂਦੇ ਜੀਅ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਇਸਤਰ੍ਹਾਂ ਪ੍ਰਭੂ ਨੇ ਉਸ ਨੂੰ ਆਪ ਸਾਧ-ਸੰਗਤਿ `ਚ ਲਿਆ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

"ਸਭੁ ਕਿਛੁ ਆਪੇ ਆਪਿ ਹੈ, ਆਪੇ ਦੇਇ ਵਡਿਆਈ" -॥ ੧੪॥ ਮਨੁੱਖ ਜਾਤੀ ਸਮੇਤ ਹਰੇਕ ਜੀਵਧਾਰੀ `ਚ ਪ੍ਰਭੂ ਆਪ ਮੌਜੂਦ ਹੁੰਦਾ ਹੈ ਤੇ ਮਨੁੱਖ ਨੂੰ ਇਹ ਵਡਿਆਈ ਵੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ। ੧੪। ਯਥਾ:-

() "ਸਭ ਏਕੋ ਇਕੁ ਵਰਤਦਾ, ਅਲਖੁ ਨ ਲਖਿਆ ਜਾਇ॥ ਆਪੇ ਪ੍ਰਭੂ ਦਇਆਲੁ ਹੈ, ਆਪੇ ਦੇਇ ਬੁਝਾਇ" (ਪੰ: ੩੭)

() "ਸਭ ਏਕਾ ਜੋਤਿ ਜਾਣੈ ਜੇ ਕੋਈ॥ ਸਤਿਗੁਰੁ ਸੇਵਿਐ, ਪਰਗਟੁ ਹੋਈ॥ ਗੁਪਤੁ ਪਰਗਟੁ ਵਰਤੈ ਸਭ ਥਾਈ, ਜੋਤੀ ਜੋਤਿ ਮਿਲਾਵਣਿਆ" (ਪੰ: ੧੨੦).

() "ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ" (ਪੰ: ੨੮੭) ਆਦਿ (ਚਲਦਾ) #Instt.Pau.114-26th. V...Ramkali ki vaar M.-3-02.20-P.13th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਸਤਾਈਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.