.

ਕੀ ਗੁਰੂ ਅਮਰਦਾਸ ਜੀ ਦੇ ਸਿਰ ਵਿੱਚ ਕੀੜੇ ਪਏ ਹੋਏ ਸਨ?

ਇਹ ਗੱਲ ਅੱਜ ਤੋਂ ਕੋਈ 40 ਸਾਲ ਪਹਿਲਾਂ ਦੀ ਹੈ। ਉਸ ਵੇਲੇ ਮੇਰੀ ਉਮਰ 23 ਸਾਲਾਂ ਦੀ ਸੀ ਅਤੇ ਹੁਣ ਮੈਂ 63 ਸਾਲਾਂ ਦਾ ਹੋ ਗਿਆ ਹਾਂ। ਸੰਨ 1979 ਵਿੱਚ ਗੁਰੂ ਅਮਰਦਾਸ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਸੀ। ਇੱਥੇ ਕਨੇਡਾ ਦੇ ਸੂਬੇ ਬੀ. ਸੀ. ਵਿੱਚ ਵੀ ਇਹ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੀ। ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਵਿੱਚ ਪਹਿਲੀ ਵਾਰ ਨਗਰ ਕੀਰਤਨ ਕੱਢਿਆ ਗਿਆ ਸੀ ਜੋ ਕਿ ਅਕਾਲੀ ਸਿੰਘ ਗੁਰਦੁਆਰੇ ਤੋਂ ਸ਼ੁਰੂ ਹੋਇਆ ਸੀ। ਉਸ ਵੇਲੇ ਅਕਾਲੀ ਸਿੰਘ ਗੁਰਦੁਆਰਾ ਦੋ ਸਟਰੀਟ ਜਾਂ ਇਸ ਦੇ ਲਾਗੇ ਸਥਿਤ ਸੀ। ਇਹ ਮੇਨ ਸਟਰੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਰੌਸ ਸਟਰੀਟ ਪੁੱਜਾ ਸੀ। ਭਾਈ ਰਣਧੀਰ ਸਿੰਘ ਨਾਲ ਲੰਮਾ ਸਮਾ ਕੀਰਤਨ ਕਰਨ ਵਾਲੇ ਭਾਈ ਜੀਵਨ ਸਿੰਘ ਉਚੇਚੇ ਤੌਰ ਤੇ ਇਸ ਕੀਰਤਨ ਵਿੱਚ ਪਹੁੰਚੇ ਹੋਏ ਸਨ। ਉਸ ਵੇਲੇ ਇੱਕ ਪੜ੍ਹੇ ਲਿਖੇ ਵਿਦਵਾਨ ਸੱਜਣ ਨੇ ਗੁਰਦੁਆਰੇ ਦੀ ਸਟੇਜ ਤੋਂ ਇਹ ਗੱਲ ਬੜੇ ਹੀ ਸ਼ਰਧਾ ਭਰੇ ਤਰੀਕੇ ਨਾਲ ਆਖੀ ਸੀ ਕਿ ਗੁਰੂ ਅਮਰਦਾਸ ਜੀ ਗੁਰੁ ਅੰਗਦ ਦੇਵ ਜੀ ਦੀ ਇਤਨੇ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਸਨ ਕਿ ਸੇਵਾ ਲਈ ਹਰ ਵੇਲੇ ਤੱਤਪਰ ਰਹਿੰਦੇ ਸਨ। ਗਿਆਰਾਂ ਸਾਲ ਸੇਵਾ ਕਰਦਿਆਂ ਗਿਆਰਾਂ ਸਰੋਪੇ ਸਿਰ ਉਪਰ ਬੰਨੀ ਰੱਖੇ ਸਨ ਅਤੇ ਜਦੋਂ ਉਹ ਖੋਲੇ ਤਾਂ ਸਿਰ ਵਿੱਚ ਕੀੜੇ ਪਏ ਹੋਏ ਸਨ। ਇਹ ਗੱਲ ਉਸ ਵੇਲੇ ਕਾਫੀ ਚਿਰ ਅਖਬਾਰਾਂ ਵਿੱਚ ਚਰਚਾ ਦੀ ਵਿਸ਼ਾ ਬਣੀ ਰਹੀ ਸੀ। ਜਦੋਂ ਉਸ ਪੜ੍ਹੇ ਲਿਖੇ ਸੱਜਣ ਨੂੰ ਪੁੱਛਿਆ ਕਿ ਇਹ ਕਿਉਂ ਕਿਹਾ ਤਾਂ ਉਸ ਦਾ ਜਵਾਬ ਸੀ ਕਿ ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ।
ਹੁਣ ਆਮ ਵਿਆਕਤੀ ਨੂੰ ਤਾਂ ਇਹ ਗੱਲ ਸੁਣ ਕੇ ਬੜਾ ਗੁੱਸਾ ਆਉਂਦਾ ਹੈ ਕਿ ਇਹ ਤਾਂ ਗੁਰੂਆਂ ਦੀ ਬੇ-ਅਦਵੀ ਕਰਨ ਦੇ ਤੁੱਲ ਹੈ। ਪਰ ਸ਼ਰਧਾਵਾਨ ਇਸ ਨੂੰ ਹੋਰ ਤਰ੍ਹਾਂ ਲੈਂਦੇ ਹਨ। ਜਿਵੇਂ ਮਾਤਾ ਭਾਗੋ ਦੀ ਨਗਨ ਰਹਿਣ ਵਾਲੀ ਗੱਲ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੱਸਦੇ ਹਨ ਇਸੇ ਤਰ੍ਹਾਂ ਇਹ ਸਿਰ ਵਿੱਚ ਕੀੜੇ ਪੈਣ ਵਾਲੀ ਗੱਲ ਨੂੰ ਸ਼ਰਧਾ ਵੱਸ ਆ ਕੇ ਇਹ ਕਹਿੰਦੇ ਹਨ ਕਿ ਉਹ ਜੋ ਕੀੜੇ ਸਨ ਉਹ ਪਿਛਲੇ ਜਨਮ ਦੇ ਸਿੱਖ ਸਨ ਅਤੇ ਗੁਰੂ ਜੀ ਨੇ ਉਨ੍ਹਾਂ ਦਾ ਉਧਾਰ ਕੀਤਾ ਸੀ। ਇਹ ਗੱਲ ਇੱਥੇ ਕਨੇਡਾ ਦੇ ਹੀ ਇੱਕ ਗੁਰਦੁਆਰੇ ਵਿੱਚ ਕੁੱਝ ਸਮਾਂ ਪਹਿਲਾਂ ਇੱਕ ਟਕਸਾਲੀ ਨੇ ਕਹੀ ਸੀ ਜਿਹੜੀ ਕਿ ਮੇਰੇ ਸ਼ਹਿਰ ਦੇ ਰਹਿਣ ਵਾਲੇ ਇੱਕ ਸੱਜਣ ਨੇ ਮੈਨੂੰ ਆ ਕੇ ਦੱਸੀ ਸੀ। ਇਸ ਤਰਹਾਂ ਦੀਆਂ ਇੱਕ ਨਹੀਂ ਸੈਂਕੜੇ ਹੀ ਗੱਲਾਂ ਹਨ ਜੋ ਕਿ ਨਿਰਾਦਰੀ ਕਰਨ ਵਾਲੀਆਂ ਹਨ। ਗੁਰੂ ਅਮਰਦਾਸ ਨਾਲ ਹੀ ਸੰਬੰਧਿਤ ਇੱਕ ਹੋਰ ਗੱਲ ਹੈ ਕਿ ਉਹ ਗੁਰੂ ਅੰਗਦ ਦੇਵ ਜੀ ਦਾ, ਪੈਰ ਦਾ ਇੱਕ ਅੰਗੂਠਾ ਸਾਰੀ ਰਾਤ ਮੂੰਹ ਵਿੱਚ ਪਾ ਕੇ ਰੱਖਦੇ ਸਨ, ਜਿਸ ਨੂੰ ਕਿ ਕੋਹੜ ਹੋਇਆ ਸੀ ਅਤੇ ਪੀਕ ਭਰੀ ਹੋਈ ਸੀ। ਇਹ ਗੱਲ ਇਨਸਾਨੀਅਤ ਤੋਂ ਗਿਰੇ ਹੋਏ ਭਿੰਡਰਾਂਵਾਲੇ ਸਾਧ ਨੇ ਵੀ ਕਹੀ ਹੋਈ ਹੈ ਜੋ ਕਿ ਮੈਂ ਇੱਕ ਵਾਰੀ ਸੁਣੀ ਸੀ ਪਰ ਹੁਣ ਲੱਭ ਨਹੀਂ ਸਕੀ। ਇਹ ਸਕੈਨ ਕੀਤੇ ਹੋਏ ਪੰਨਿਆਂ ਤੇ ਵੀ ਪੜ੍ਹੀ ਜਾ ਸਕਦੀ ਹੈ ਜੋ ਕਿ ਅਗਾਂਹ ਪਾਏ ਜਾ ਰਹੇ ਹਨ। ਇਨ੍ਹਾਂ ਗੱਲਾਂ ਨਾਲ ਹੀ ਸੰਬੰਧਿਤ ਦੋ ਵੀਡੀਓ ਪਾ ਰਿਹਾ ਹਾਂ ਜੋ ਕਿ ਗਿ: ਲਖਵੀਰ ਸਿੰਘ ਕਨੇਡਾ ਵਾਲਿਆਂ ਦੀਆ ਹਨ। ਇਸ ਤਰ੍ਹਾਂ ਦਾ ਕੂੜ-ਕਬਾੜ ਸਦੀਆਂ ਤੋਂ ਚਲਦਾ ਆਇਆ ਹੈ ਅਤੇ ਇਸੇ ਤਰ੍ਹਾਂ ਅੱਗੇ ਨੂੰ ਵੀ ਚਲਦਾ ਰਹਿਣਾ ਹੈ। ਕਿਉਂਕਿ ਸਿੱਖਾਂ ਦੇ ਤਕਰੀਬਨ ਸਾਰੇ ਵਿਦਵਾਨ ਰੱਜ ਕੇ ਕਪਟੀ ਅਤੇ ਬੇਈਮਾਨ ਹਨ। ਇਨ੍ਹਾਂ ਦੀ ਅੰਤਰ-ਆਤਮਾ ਖੂਹ ਵਿੱਚ ਮਰੀ ਹੋਈ ਬਿੱਲੀ ਨਾਲੋਂ ਵੀ ਕਈ ਗੁਣਾਂ ਵੱਧ ਮੁਸ਼ਕ ਮਾਰ ਰਹੀ ਹੈ ਇਸ ਲਈ ਸੁਧਾਰ ਦੀ ਕੋਈ ਆਸ ਰੱਖਣੀ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੈ।
ਮੱਖਣ ਸਿੰਘ ਪੁਰੇਵਾਲ,
ਅਕਤੂਬਰ 20, 2019.

(ਨੋਟ:- ਅੱਗੇ ਸੱਜੇ ਪਾਸੇ ਤਿੰਨ ਇਮਜ਼ ਫਾਈਲਾਂ ਕਿਤਾਬਾਂ ਵਿਚੋਂ ਸਕੈਨ ਕੀਤੀਆਂ ਹੋਈਆਂ ਹਨ। ਪਹਿਲੀ ਸੂਰਜ ਪ੍ਰਕਾਸ਼ ਵਿਚੋਂ ਹੈ, ਦੂਜੀ ਅਤੇ ਤੀਜੀ ਸੋਹਣ ਸਿੰਘ ਸੀਤਲ ਦੀ ਕਿਤਾਬ ਵਿਚੋਂ ਹਨ। ਦੋ ਵੀਡੀਓ ਲਿੰਕ ਖੱਬੇ ਪਾਸੇ ਹਨ ਅਤੇ ਉਸ ਤੋਂ ਬਾਅਦ ਸੂਰਜ ਪ੍ਰਕਾਸ਼ ਵਿਚੋਂ ਇੱਕ ਲਿਖਤ ਹੈ ਜੋ ਕਿ ਕਿਸੇ ਨੇ ਲਿਖ ਕੇ ਇੰਟਰਨੈੱਟ ਤੇ ਪਾਈ ਹੋਈ ਹੈ ਜੋ ਕਿ ਕਈ ਥਾਵਾਂ ਤੇ ਉਪਲਵੱਧ ਹੈ)



ਸੂਰਜ ਪ੍ਰਕਾਸ਼


ਕਵੀ ਸੰਤੋਖ ਸਿੰਘ ਦਮਦਮੀ ਟਕਸਾਲ ਦੇ ਪੰਜਵੇ ਮੁਖੀ ਦੇ ਵਿਦਿਆਰਥੀ ਹਨ।
੧.ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ ਬਾਅਦ ਵਿੱਚ ਪਾ ਲਿਆ।
੨. ੩੫ ਸਾਲ ਬਾਅਦ ਵੀ ਜਦ ਭਾਈ ਲਾਲੋ ਨੂੰ ਮਿਲੇ ਉਦੋ ਵੀ ਪਾਇਆ ਸੀ।
੩. ਗੁਰੂ ਨਾਨਕ ਜੀ ਨੇ ਸਰੀਰ ਤਿਆਗਣ ਦਾ ਐਲਾਨ ਕੀਤਾ, ਮਾਤਾ ਸੁਲੱਖਣੀ ਜੀ ਨੇ ਕਿਹਾ ਕੱਲ ਪਿਤਾ ਜੀ ਦੇ ਸਰਾਧ ਹਨ ਦਿਹਾੜੀ ਰੁਕ ਜਾਓ, ਇਸੇ ਤਰਾਂ ਹੀ ਗੁਰੂ ਜੀ ਨੇ ਕੀਤਾ।
੪ .ਟਕਸਾਲ ਦਾ ਨਾਮ ਕਿਸੇ ਵੀ ਪੁਰਾਤਨ ਇਤਿਹਾਸ ਜਿਵੇ ਮਹਾਨ ਕੋਸ਼ ਆਦਿ ਵਿੱਚ ਦਰਜ ਕਿਉਂ ਨਹੀ?
੫.ਸਿੱਖਾਂ ਵਿੱਚ ਭੁਲੇਖਾ ਪਾਉਣ ਲਈ ਗੁਰੂ ਗਰੰਥ ਦੇ ਨਾਮ ਵਾਂਗੂ ਸੂਰਜ ਪ੍ਰਕਾਸ਼ ਦਾ ਨਾਮ ਗੁਰਪਰਤਾਪ ਸੂਰਜ ਗਰੰਥ ਰੱਖਿਆ ਗਿਆ।
੬. ਜਦ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਚੜਨ ਸਮੇ ਤਲਵਾਰ ਖਿਸਕੀ ਭਾਈ ਦਇਆ ਸਿੰਘ ਨੇ ਆਪਣਾ ਜਨੇਊ ਲਾਹ ਕੇ ਉਸ ਨਾਲ ਬੰਨ ਦਿੱਤੀ।
੭.ਗੁਰੂ ਅੰਗਦ ਜੀ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਇੱਕ ਸਿਰੋਪਾ ਦਿੰਦੇ ਸਨ ਉਹ ਪਿਆਰ ਨਾਲ ਸਿਰ ਤੇ ਬੰਨ ਲੈਦੇ,੧੧ ਸਾਲ ਬੰਨਦੇ ਰਹੇ, ਕਦੇ ਵੀ ਇਸ਼ਨਾਨ ਨਾ ਕਰਨ ਕਰਕੇ ਸਿਰ ਵਿੱਚ ਕੀੜੇ ਪੈ ਗਏ।
੮.ਗੁਰੂ ਨਾਨਕ ਜੀ ਤੋ ਮੱਥਾ ਟਿਕਵਾਉਣ ਕਾਰਨ ਹੋਏ ਗੁਰੂ ਅੰਗਦ ਜੀ ਦੇ ਕੋਹੜ ਵਾਲੇ ਅੰਗੂਠੇ ਨੂੰ ਗੁਰੂ ਅਮਰਦਾਸ ਜੀ ਚੂਸਦੇ ਤਾ ਗੁਰੂ ਅੰਗਦ ਸਾਹਿਬ ਨੂੰ ਨੀਦ ਆਉਦੀ।
੯. ਗੁਰੂ ਅਮਰਦਾਸ ਜੀ ੧੧ ਸਾਲ ਪੁੱਠੇ ਪੈਰੀ ਗਾਗਰ ਢੋਹਦੇ ਰਹੇ ਤਾਂਕਿ ਗੁਰੂ ਵੱਲ ਪਿੱਠ ਨਾ ਹੋਵੇ।
੧੦.ਗੁਰੂ ਅੰਗਦ ਜੀ ਦਾ ਕੋਹੜ ਪੰਜਵੇ ਪਾਤਸ਼ਾਹ ਤੱਕ ਚੱਲਿਆ,ਸ੍ਰੀ ਚੰਦ ਵੱਲੋ ਸੁਖਮਨੀ ਬਾਣੀ ਉਚਾਰਨ ਕਰਨ ਤੇ ਹਟਿਆ।
੧੧.ਗੁਰੂ ਅਰਜਨ ਸਾਹਿਬ ਨੇ ਸ੍ਰੀ ਚੰਦ ਨੂੰ ਕਿਹਾ ਗੁਰਗੱਦੀ ਤੁਹਾਡੀ ਹੈ ਅਸੀ ਤਾਂ ਸਿਰਫ ਸੇਵਾਦਾਰ ਹਾਂ।
੧੨. ਸ੍ਰੀ ਚੰਦ ਨੂੰ ਗੁਰੂ ਰਾਮਦਾਸ ਜੀ ਨੇ ਮੱਥਾ ਟੇਕਿਆਂ ਨੀਵੇ ਬੈਠ ਕੇ ਕੀਰਤਨ ਕੀਤਾ,ਆਪਣੇ ਦਾਹੜੇ ਨਾਲ ਸ਼੍ਰੀ ਚੰਦ ਦੇ ਚਰਨ ਝਾੜੇ
੧੩.ਸ੍ਰੀ ਚੰਦ ਨੂੰ ਹਰ ਸਾਲ ਗੁਰੂ ਘਰ ੫੦੦ ਭੇਟਾ ਦਿੰਦਾ ਸੀ।
੧੪. ਸ੍ਰੀ ਚੰਦ ਨੇ ਸਰਾਪ ਦੇ ਦਿੱਤਾ ਗੁਰੂ ਅਰਜਨ ਜੀ ਦੀ ਸਹੀਦੀ ਇਸੇ ਕਾਰਨ ਹੋਈ,ਕਾਰਨ ਇਹ ਸੀ ਕਿ ਮਾਤਾ ਗੰਗਾ ਜੀ ਨੇ ਸ਼੍ਰੀ ਚੰਦ ਦੇ ਚੇਲੇ ਨੂੰ ਬੈਠ ਕੇ ਲੰਗਰ ਛਕਣ ਲਈ ਕਹਿ ਦਿੱਤਾ ਸੀ।
੧੫. ਸੋਹਣਾ ਘੋੜਾ ਭੇਟਾ ਦੇਖ ਕੇ ਸ੍ਰੀ ਚੰਦ ਨੇ ਵਰ ਦਿੱਤਾ,ਗੁਰੂ ਹਰਿਗੋਬਿੰਦ ਜੀ ਦੇ ਘੋੜੇ,ਸ਼ਸ਼ਤਰ,ਜੰਗਾਂ ਜਿੱਤਣਾ ਇਸੇ ਕਰਕੇ ਸੀ।
੧੬. ਕਾਹਨੇ ਦੀ ਬਾਣੀ ਦਰਜ ਨਾ ਕਰਨ ਤੇ ਉਸਨੇ ਗੁਰੂ ਅਰਜਨ ਜੀ ਨੂੰ ਸਰਾਪ ਦਿੱਤਾ ਤੁਹਾਨੂੰ ਮੌਤ ਦੀ ਸਜਾ ਮਿਲੂ, ਗੁਰੂ ਜੀ ਨੇ ਵੀ ਉਸਨੂੰ ਸਰਾਪ ਦੇ ਦਿੱਤਾ ਤੂੰ ਵੀ ਵਾਪਿਸ ਲਾਹੌਰ ਜਾਂਦਾ ਮਰ ਜਾਏਗਾ।
੧੭. ਗੁਰੂ ਹਰਗੋਬਿੰਦ ਜੀ ਦੀ ਚੇਚਕ ਦਾ ਕਾਰਨ ਪਿ੍ਰਥੀਚੰਦ ਦਾ ਸਰਾਪ ਸੀ।
੧੮. ਗੁਰੂ ਅਰਜਨ ਜੀ ਨੇ ਦੁਰਗਾ ਦਾ ਸੰਪਟ ਪਾਠ ਘਰ ਵਿੱਚ ਤੇ ਦੁਰਗਿਆਣੇ ਮੰਦਰ ਵੀ ਕਰਵਾਇਆ। ਸੰਤੋਖ ਸਿੰਘ ਦੇ ਮਰਨ ਤੋ ੫ ਸਾਲ ਬਾਅਦ ਦੁਰਗਿਆਣਾ ਮੰਦਰ ਬਣਿਆ।
੧੯. ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕਰਨ ਲਈ ੧ ਸਾਲ ਨੈਣਾ ਦੇਵੀ ਦੇ ਟਿੱਲੇ ਤੇ ਯੱਗ ਕੀਤਾ,ਲੱਖਾਂ ਰੁਪਿਆ ਖਰਚ ਹੋਇਆ।
੨੦. ਨੰਗੀ ਦੇਵੀ ,ਨੰਗੀਆਂ ਜੋਗਣਾ ਸਹਿਤ ਪ੍ਰਗਟ ਹੋਈ ।ਗੁਰੂ ਜੀ ਨੇ ਪੈਰ ਤੋ ਲੈ ਕੇ ਸਿਰ ਤੱਕ ਦੇਵੀ ਦੇਖ ਕੇ ਅੱਖਾਂ ਵਿੱਚ ਵਸਾ ਲਈ।
੨੧. ਦੇਵੀ ਨੇ ਕਰਦ ਦਿੱਤੀ ਤੇ ਵਰ ਦਿੱਤਾ ਤੁਹਾਡਾ ਕੇਸਾਧਾਰੀ ਬਲਵਾਲਾ ਪੰਥ ਚੱਲੇਗਾ।ਗੁਰੂ ਜੀ ਨੇ ਵਚਨ ਦਿੱਤਾ ੪ਪੁੱਤਰ ਤੇ ਆਪਣੇ ਲੱਖਾਂ ਸਿੰਘਾਂ ਦਾ ਖੂਨ ਤੁਹਾਨੂੰ ਭੇਟ ਕਰਾਂਗਾ।
੨੨. ੧੬੯੮ ਈ ਵਿੱਚ ਗੁਰੂ ਜੀ ਨੇ ਦੇਵੀ ਪ੍ਰਗਟ ਕੀਤੀ, ੧੬੯੮ ਈ ਵਿੱਚ ਹੀ ਦਸਮ ਗ੍ਰੰਥ ਲਿਖਿਆ ਗਿਆ(ਰਾਮਾ ਅਵਤਾਰ), ਦੋਹਾ ਵਿੱਚੋ ਕਿਹੜਾ ਠੀਕ ਹੈ?
੨੩. ਗੁਰੂ ਜੀ ਨੇ ਦੇਵੀ ਦੀ ਕਰਦ ਨਾਲ ਅੰਮਿ੍ਤ ਛਕਾਇਆ,੩ ਬਾਣੀਆਂ ਪੜੀਆਂ ਜਪੁਜੀ,ਸਵੈਏ, ਆਨੰਦ ਸਾਹਿਬ ੫ ਪਉੜੀਆਂ
੨੪. ਦੇਵੀ ਦੇ ਚੋਬਬਰਦਾਰ ਲੰਕੁੜੀਏ ਨੇ ਆਪਣਾ ਕੱਛਾ ਗੁਰੂ ਜੀ ਨੂੰ ਭੇਟ ਕੀਤਾ ਤੇ ਕਿਹਾ ਆਪਣੇ ਪੰਥ ਵਿੱਚ ਦਿਓ। ਗੁਰਬਚਨ ਭਿੰਡਰਾਂਵਾਲਾ ਕਹਿੰਦਾ ਹਨੂੰਮਾਨ ਨੇ ਦਿੱਤਾ, ਦੋਹਾ ਵਿੱਚੋ ਕਿਹੜਾ ਸਹੀ?
੨੫.ਕੇਸਵ ਦਾਸ ਨੂੰ ਗੁਰੂ ਜੀ ਨੇ ਵਰ ਦਿੱਤਾ ਤੀਜੇ ਜਨਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣਿਆ।
੨੬.੨੨ ਸਾਲ ਦੀ ਉਮਰ ਤੋ ਗੁਰੂ ਗੋਬਿੰਦ ਸਿੰਘ ਜੀ ਸਵੇਰ ਸ਼ਾਮ ਭੰਗ,ਅਫੀਮ ਦਾ ਨਸ਼ਾ ਕਰਦੇ ਸਨ।
੨੭. ਗੁਰੂ ਜੀ ਨੇ ਕਿਹਾ ਪੰਥ ਵਿੱਚ ਕੋਈ ਸੋਫੀ ਨਹੀ ਰੱਖਣਾ, ਲੰਗਰ ਵਿੱਚ ਭੰਗ ਚੱਲੇ,ਭੰਗ ਸਿਰੇ ਦਾ ਨਸ਼ਾ ਕਿਉਕਿ ਸਿਵਜੀ ਪੀਦਾ ਸੀ।
੨੮. ਮਾਛੀਵਾੜੇ ਦੇ ਜੰਗਲ ਵਿੱਚ ਨਸ਼ੇ ਦੀ ਤੋੜ ਪੂਰੀ ਕਰਨ ਲਈ ਗੁਰੂ ਨੇ ਅੱਕ ਦਾ ਦੁੱਧ ਪੀਤਾ, ਫਿਰ ਭੋਰਾ ਮਾਨ ਸਿੰਘ ਨੇ ਖਵਾਈ ਖੁਸ਼ ਹੋ ਕੇ ਗੁਰੂ ਨੇ ਵਰ ਦਿੱਤਾ ,ਮਾਨ ਸਿੰਘ ਤੋ ਨਿਹੰਗ ਚੱਲੇ,ਗੁਲਾਬੇ ਮਸੰਦ ਨੇ ਨਸ਼ਾ ਬਜਾਰੋ ਲਿਆ ਕੇ ਪਿਆਇਆ।
੨੯.ਗੁਰਬਿਲਾਸ ਪਾਤਸ਼ਾਹੀ ਦਸਵੀ ਵਿੱਚ ਸੁੱਖਾ ਸਿੰਘ ਨੇ ਲਿਖਿਆ ਸ਼ਰਾਬ , ਭੰਗ ਤੇ ਖੰਡ ਪਾ ਕੇ ਗੁਰੂ ਨੇ ਚਰਨਾਮਿ੍ਤ ਤਿਆਰ ਕੀਤਾ ,ਕਾਲਕਾ ਦੇਵੀ ਨੂੰ ਭੇਟ ਕੀਤਾ।
੩੦. ਗੁਰੂ ਜੀ ਇੱਕ ਸਾਲ ਪੰਡਿਤ ਦਾ ਦਿੱਤਾ' ਉਣ ਉਣ,ਮੁਣ ਮੁਣ ,ਗੁਣ ਗੁਣ,ਰੁਣ ਰੁਣ ਸਵਾਾਹਹਾਾ" ਮੰਤਰ ਜਪਦੇ ਰਹੇ।
੩੧.ਸੂਰਜ ਪ੍ਰਕਾਸ ਅਨੁਸਾਰ ਅੰਮਿ੍ਤ ਵੇਲੇ ਗੁਰੂ ਜੀ ਨੇ ਬੱਕਰੇ ਵੱਢੇ ਪਰ ਗੁਰਬਚਨ ਭਿੰਡਰਾਂਵਾਲੇ ਅਨੁਸਾਰ ਬੰਦਿਆਂ ਦੇ ਸਿਰ ਵੱਢੇ ਫਿਰ ਜੋੜ ਦਿੱਤੇ। ਦੋਹਾਂ ਵਿੱਚੋ ਸਹੀ ਕੌਣ?
੩੨. ਗੁਰੂ ਜੀ ਵੱਲੋ ਅੰਮਿ੍ਤ ਪਿਲਾਉਣ ਤੇ ਦੋ ਚਿੜੇ ਲੜ ਕੇ ਮਰ ਗਏ , ਫਿਰ ਮਾਤਾ ਜੀਤੋ ਜੀ ਵੱਲੋ ਪਤਾਸੇ ਪਾਉਣ ਤੇ ਅੰਮਿ੍ਤ ਸਹਿਜ ਵਾਲਾ ਬਣਿਆ।
੩੩. ਗੁਰਬਾਣੀ ਪਾਠ ਦਰਸਣ ਅਨੁਸਾਰ ਕੇਸਾ ਤੋ ਫੜ ਕੇ ਗੁਰੂ ਜੀ ਨਰਕਾਂ ਵਿੱਚੋ ਕੱਢ ਲੈਦੇ ਹਨ ਇਸ ਕਰਕੇ ਕੇਸ ਜਰੂਰੀ ਹਨ।
੩੪. ਸੂਰਜ ਪ੍ਰਕਾਸ਼ ਅਨੁਸਾਰ ਗੁਰੂ ਹਰਿਰਾਏ ਜੀ ਦੇ ੧੦ ਸਾਲ ਦੀ ਉਮਰ ਵਿੱਚ ੮ ਵਿਆਹ ਹੋਏ, ਗੁਰਬਚਨ ਸਿੰਘ ਅਨੁਸਾਰ ੬ ਸਾਲ ਦੀ ਉਮਰ ਵਿੱਚ ੭ ਵਿਆਹ ਹੋਏ,(ਸ੍ਰੋਮਣੀ ਕਮੇਟੀ ਵੱਲੋ ਛਪੀ ਹਿੰਦੀ ਕਿਤਾਬ) ਰਾਮਰਾਏ ਨੌਕਰਾਣੀ ਦੀ ਕੁੱਖੋਂ ਹੋਇਆ ਸੀ। ਇਤਿਹਾਸ ਨੂੰ ਮਿਥਿਹਾਸਕ ਤਰੀਕੇ ਨਾਲ ਪੇਸ਼ ਕੀਤਾ
੩੫. ਕੁਰੂਕਸ਼ੇਤਰ ਸੂਰਜ ਗ੍ਰਹਿਣ ਮੇਲੇ ਤੇ ਗੁਰੂ ਨਾਨਕ ਜੀ ਨੇ ਹਿਰਨ ਧਰ ਲਿਆ, ਪੰਡਿਤਾ ਨੂੰ ਸਮਝਾਉਣ ਬਾਅਦ ਜਦ ਹਿਰਨ ਮਾਸ ਵਾਲੇ ਪਤੀਲੇ ਦਾ ਢੱਕਣ ਚੁੱਕਿਆ ਵਿੱਚ ਖੀਰ ਬਣੀ ਸੀ ਸਭ ਨੇ ਛਕੀ।
੩੬. ਗੁਰੂ ਅੰਗਦ ਜੀ ਦੇ ਲੰਗਰ ਵਿੱਚ ਮੀਟ ਵਰਤ ਰਿਹਾ ਸੀ , ਅਮਰਦਾਸ ਜੀ ਨੇ ਅਰਦਾਸ ਕੀਤੀ,ਗੁਰੂ ਅੰਗਦ ਜੀ ਅੰਤਰਜਾਮੀ ਨੇ ਅੰਦਰ ਦੀ ਜਾਣ ਲਈ ਲਾਂਗਰੀ ਨੂੰ ਅਮਰਦਾਸ ਜੀ ਨੂੰ ਮੀਟ ਛਕਾਉਣ ਤੋ ਰੋਕ ਦਿੱਤਾ।
੩੭.ਗੁਰੂ ਅੰਗਦ ਜੀ ਨੂੰ ਜਲ ਦੇਵਤੇ ਵਰੁਣ ਨੇ ਸਭਤੋ ਵਧੀਆ ਕਿਸਮ ਦੀ ਮੱਛੀ ਭੇਟ ਕੀਤੀ,ਸੇਵਕ ਨੇ ਮੱਛੀ ਬਣਾਈ ਗੁਰੂ ਅੰਗਦ ਜੀ ਨੇ ਖਾ ਕੇ ਕਿਹਾ ਇੰਨੀ ਸਵਾਦ ਮੱਛੀ ਅੱਜ ਤੱਕ ਨਹੀ ਖਾਧੀ। ਉਦੋ ਤੋ ਪ੍ਰਸ਼ਾਦ ਦਾ ਇੱਕ ਛਾਂਦਾ ਪਾਣੀ ਵਿੱਚ ਪਾ ਕੇ ਜਲ ਦੇਵਤੇ ਨੂੰ ਦਿੰਦੇ ਹਨ।
੩੮. ਗੁਰਬਚਨ ਭਿੰਡਰਾਂਵਾਲਾ ਲਿਖਦਾ 'ਮਾਸ ਖਾਣ ਵਾਲੇ ਦੀ ਬੁੱਧੀ ਪਸ਼ੂ ਵਰਗੀ ਹੋ ਜਾਂਦੀ ਹੈ , ਜਿਸ ਚੀਜ ਦਾ ਮਾਸ ਖਾਂਦਾ ਹੈ ਉਸੇ ਦੀ ਜੂਨ ਵਿੱਚ ਪੈ ਜਾਦਾ ਹੈ।
੩੯. ਭਾਈ ਲਹਿਣਾ ਜੀ ਨੇ ਕਿੱਕਰ ਨੂੰ ਹਲੂਣਾ ਦਿੱਤਾ। ਲੱਡੂ,ਜਲੇਬੀਆਂ, ਪੂਰੀਆਂ ਡਿੱਗੀਆਂ ਸਭ ਨੇ ਖਾਧੀਆਂ।
੪੦. ਸ਼ਾਹੂਕਾਰ ਆਪਣਾ ਦੁੱਖ ਗੁਰੂ ਨਾਨਕ ਨੂੰ ਦੱਸਣ ਲੱਗਾ " ਮੈ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਦਿਨ ਰਾਤ ਭੋਗ ਕਰਦੇ ਸੀ,ਇੱਕ ਵਾਰ ਮੇਰੀ ਪਤਨੀ ਬਹੁਤ ਬਿਮਾਰ ਹੋ ਗਈ ਉਸਨੂੰ ਪਿਆਰ ਦਾ ਯਕੀਨ ਦਿਵਾਉਣ ਲਈ ਮੈ ਆਪਣਾ ਲਿੰਗ ਕੱਟ ਦਿੱਤਾ, ਬਾਅਦ ਵਿੱਚ ਉਹ ਠੀਕ ਹੋ ਗਈ , ਹੁਣ ਉਹ ਪਰਾਏ ਮਰਦਾ ਨਾਲ ਮੇਰੇ ਸਾਹਮਣੇ ਭੋਗ ਵਿਲਾਸ ਕਰਦੀ ਹੈ। " ਉਸਦਾ ਦੁੱਖ ਸੁਣਕੇ ਗੁਰੂ ਜੀ ਨੇ ਸਬਦ ਉਚਾਰਿਆ 'ਨਾਨਕ ਦੁਖੀਆ ਸਭ ਸੰਸਾਰ ' , ਇਸ ਸ਼ਬਦ ਦੇ ਉਚਾਰਨ ਦੇ ਸਬੰਧ ਵਿੱਚ ਦ੍ਰੋਪਦੀ ਦੇ ਅੰਗਾਂ ਦਾ ਵਰਨਣ ਵੀ ਸੰਤੋਖ ਸਿੰਘ ਨੇ ਬੜੀ ਬੇਸ਼ਰਮੀ ਨਾਲ ਕੀਤਾ। ਭਗਤ ਕਬੀਰ ਜੀ ਦੇ ਅਤੇ ਗੁਰਬਾਣੀ ਦੇ ਹੋਰਨਾਂ ਸ਼ਬਦਾਂ ਦੀ ਉਥਾਨਕਾ ਦੇ ਸਬੰਧ ਵਿੱਚ ਸੂਰਜ ਪ੍ਰਕਾਸ਼ ਮਨਮਤੀ ਕਹਾਣੀਆਂ ਨਾਲ ਭਰਿਆ ਪਿਆ ਹੈ।
੪੧. ਸਾਰੇ ਭੱਟ ਰੱਬ ਵੱਲੋ ਸਰਾਪੇ ਹੋਏ ੪ ਵੇਦਾਂ ਦੇ ਸਰੀਰ ਸਨ।
੪੨. ਸਿਆਮ ਵੇਦ ਦੇ ਸਰੀਰ ਭੱਟ ਮਥਰਾ,ਜਾਲਪ,ਬਲ ਤੇ ਹਰਬੰਸ ਸਨ, ਰਿਗਵੇਦ ਨੇ ਭੱਟ ਕਲ,ਜਲ,ਨਲ ਤੇ ਕਲਸਹਾਰ ਦਾ ਰੂਪ ਧਾਰਨ ਕੀਤਾ, ਯਜੁਰਵੇਦ ਦੇ ਰੂਪ ਟਲ,ਸਲ,ਜਲ ਤੇ ਭਲ ਭੱਟ ਸਨ,ਅਥਰਵਣ ਵੇਦ ਨੇ ਦਾਸ ਭੱਟ,ਕੀਰਤ ਭੱਟ,ਗਿੰਦ ਭੱਟ ਤੇ ਸਦਰੰਗ ਭੱਟ ਦਾ ਸਰੀਰ ਧਾਰਨ ਕੀਤਾ, ਬ੍ਰਹਮਾ ਨੇ ਭੱਟ ਭਿੱਖਾ ਜੀ ਦਾ ਸਰੀਰ ਧਾਰਨ ਕੀਤਾ। ਸੰਤੋਖ ਸਿੰਘ ਨੇ ਭੱਟਾਂ ਦੀ ਗਿਣਤੀ ੧੭ ਕਰ ਦਿੱਤੀ ਜਦਕਿ ਗੁਰਬਾਣੀ ੧੧ ਭੱਟਾਂ ਦੀ ਹੈ।
੪੩. ਜਦੋ ਸਾਰੇ ਭੱਟ ਭਿੱਖਾ ਜੀ ਦੀ ਅਗਵਾਈ ਵਿੱਚ ਗੁਰੂ ਅਰਜਨ ਸਾਹਿਬ ਦੇ ਦਰਸ਼ਣ ਕਰਨ ਆਏ, ਗੁਰੂ ਜੀ ਦੀਆ ਚਾਰ ਬਾਵਾਂ ਸਨ ਤੇ ਆਲੇ ਦੁਆਲੇ ਜੋਤ ਜਗ ਰਹੀ ਸੀ। ਲਕਸ਼ਮੀ ਦੇਵੀ ਗੁਰੂ ਜੀ ਦੇ ਪੈਰ ਘੁੱਟ ਰਹੀ ਸੀ,ਸਤਿਗੁਰਾਂ ਦੇ ਸੋਹਣੇ ਗਹਿਣੇ,ਵੈਜੰਤੀ ਮਾਲਾ,ਸਿਰ ਤੇ ਮੁਕਟ ਤੇ ਘੁੰਗਰਾਲੇ ਵਾਲ ਸਨ। ਗੁਰੂ ਜੀ ਵਿਸਨੂੰ ਦਾ ਰੂਪ ਬਣ ਕੇ ਬੈਠੇ ਸਨ। ਗੁਰਬਿਲਾਸ ਪਾਤਸਾਹੀ ਛੇਵੀ ਅਨੁਸਾਰ ਹਰਿਮੰਦਰ ਦਾ ਨਾਮ ਵਿਸਨੂੰ ਦਾ ਮੰਦਰ ਹੋਣ ਕਰਕੇ ਹੀ ਹਰਿਮੰਦਰ ਹੈ।
੪੪. ਗੁਰੂ ਅਰਜਨ ਜੀ ਨੂੰ ਗੁਰੂ ਧਾਰ ਕੇ ਆਪਣੀ ਬਾਣੀ ਲਿਖਾ ਕੇ ਭੱਟਾਂ ਦਾ ਸਰਾਪ ਕੱਟਿਆ ਗਿਆ ਤੇ ਦੁਬਾਰਾ ਵੇਦ ਬਣ ਗਏ।
੪੫. ਮੁੰਦਾਵਣੀ ਤੱਕ ਗੁਰੂ ਜੀ ਨੇ ਬਾਣੀ ਲਿਖੀ ਤੇ ਸਮਾਪਤੀ ਕੀਤੀ, ਰਾਗਮਾਲਾ ਗੁਰੂ ਜੀ ਦੀ ਬਾਣੀ ਨਹੀ ਹੈ ਸੰਤੋਖ ਸਿੰਘ ।




.