.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਇਕਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਵੀਹ ਭਾਗ ਵੀ ਪੜ੍ਹ ਲਵੋ ਜੀ)

ਪਉੜੀ ਨੰ: ੧੦ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ॥ ੧ 

ਮਃ ੩॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ॥ ੨ 

ਪਉੜੀ॥ ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ॥ ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ॥ ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ॥ ਜਿਨ ਕਉ ਪੋਤੈ ਪੁੰਨੁ ਹੈ ਤਿਨੑ ਵਾਤਿ ਸਿਪੀਤੀ॥ ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ॥ ੧੦ 

(ਪਉੜੀ ਨੰ: ੧੦ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਬਾਬਾਣੀਆ ਕਹਾਣੀਆ, ਪੁਤ ਸਪੁਤ ਕਰੇਨਿ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ, ਸੇਈ ਕਰਮ ਕਰੇਨਿ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ, ਸਭ ਸ੍ਰਿਸਟਿ ਕਰੇਨਿ॥ ਸਚੈ ਲਾਏ ਸਚਿ ਲਗੇ, ਸਦਾ ਸਚੁ ਸਮਾਲੇਨਿ॥ ਨਾਨਕ ਆਏ ਸੇ ਪਰਵਾਣੁ ਭਏ, ਜਿ ਸਗਲੇ ਕੁਲ ਤਾਰੇਨਿ॥ ੧॥ {ਪੰਨਾ ੯੫੧}

ਪਦ ਅਰਥ : —ਬਾਬਾਣੀਆਂ—ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਸਤਿਗੁਰਾਂ ਦੀਆਂ। ਕਹਾਣੀਆ—ਸਿਖਿਆਂਵਾਂ, ਉਪਦੇਸ਼। ਸਪੁਤ—ਚੰਗੇ ਪੁਤ੍ਰ, ਸਪੁਤ੍ਰ। ਕਰੇਨਿ—ਬਣਾ ਦਿੰਦੀਆਂ ਹਨ। ਬਚਨ—ਉਪਦੇਸ਼। ਸਚੈ—ਸਦਾ-ਥਿਰ ਪ੍ਰਭੂ ਨੇ। ਸਚਿ—ਸਦਾ ਥਿਰ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜ ਕੇ, ਨਾਮ-ਸਿਮਰਨ ਰਾਹੀਂ। ਸਗਲੇ—ਸਾਰੇ।

ਨੋਟ: —ਮਿਥਿਹਾਸ ਰਚਨਾਂਵਾਂ ਅਨੁਸਾਰ ਬਿਆਸ— ‘ਪ੍ਰਾਸ਼ਰ’ ਰਿਸ਼ੀ ਦਾ ਪੁਤ੍ਰ ਸੀ, ਇਸ ਦਾ ਰੰਗ ਕਾਲਾ (ਕ੍ਰਿਸ਼ਨ) ਸੀ ਤੇ ਜਜ਼ੀਰੇ (ਦ੍ਵੀਪ) `ਚ ਜੰਮਿਆ ਸੀ; ਇਸੇ ਤੋਂ ਇਸ ਦਾ ਪਹਿਲਾ ਨਾਮ ‘ਕ੍ਰਿਸ਼ਨਦ੍ਵੈਪਾਯਨ’ ਸੀ, ਫਿਰ ਇਸੇ ਦਾ ਨਾਮ ‘ਵਿਆਸ’ ਪੈ ਗਿਆ।

ਲਫ਼ਜ਼ ‘ਵਿਆਸ’ (ਬਿਆਸ) ਦਾ ਅੱਖਰੀ ਅਰਥ ਹੈ "ਤਰਤੀਬ ਦੇਣ ਵਾਲਾ" ; ਰਿਸ਼ੀ ਵਿਆਸ ਬਾਬਤ ਕਿਹਾ ਜਾਂਦਾ ਹੈ ਕਿ ਇਸ ਨੇ ਵੇਦਾਂ ਨੂੰ ਤਰਤੀਬ ਦਿੱਤੀ ਸੀ। "ਮਹਾਭਾਰਤ" ਦਾ ਕਰਤਾ ਵੀ ਇਸੇ ਨੂੰ ਮੰਨਿਆ ਜਾਂਦਾ ਹੈ; ਅਠਾਰਾਂ ਪੁਰਾਣ, ਬ੍ਰਹਮ-ਸੂਤ੍ਰ ਤੇ ਹੋਰ ਕਈ ਪੁਸਤਕਾਂ ਵੀ ਇਸੇ ਦੀਆਂ ਲਿਖੀਆਂ ਮੰਨੀਆਂ ਜਾਂਦੀਆਂ ਹਨ, ਹੋਰ ਤਾਂ ਹੋਰ, ਮੰਨੇ ਜਾਂਦੇ ਸੱਤ ਪ੍ਰਸਿੱਧ ਮਿਥਿਹਾਸਕ "ਚਿਰਚੀਵੀਆਂ" `ਚੋਂ ਇੱਕ ਰਿਸ਼ੀ ਵਿਆਸ ਵੀ ਹੈ।

ਸੁਕ—ਇਕ ਰਿਸ਼ੀ ਦਾ ਨਾਮ। ਨਾਰਦ—ਬ੍ਰਹਮਾ ਦੇ ਮੰਨੇ ਜਾਂਦੇ ਦਸ ਪੁਤ੍ਰਾਂ `ਚੋਂ ਇੱਕ ਨਾਰਦ ਵੀ ਹੈ, ਇਸ ਨੂੰ ਬ੍ਰਹਮਾ ਦੇ ਪੱਟ `ਚੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ। ਇਸ ਬਾਰੇ ਪ੍ਰਚਲਤ ਹੈ ਕਿ ਇਹ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਪਾਸ ਤੇ ਮਨੁੱਖਾਂ ਦੀਆਂ ਲੋੜਾਂ ਦੇਵਤਿਆਂ ਪਾਸ ਅਪੜਾਂਦਾ ਸੀ। ਇਹੀ ਨਹੀਂ ਦੇਵਤਿਆਂ ਤੇ ਮਨੁੱਖਾਂ ਵਿਚਾਲੇ ਝਗੜੇ ਪੈਦਾ ਕਰਣ ਦਾ ਵੀ ਇਸ ਨੂੰ ਵੱਡਾ ਸ਼ੌਂਕ ਸੀ; ਇਸੇ ਤੋਂ ਇਸ ਦਾ ਨਾਮ "ਕਲਿਪ੍ਰਿਯ" ਵੀ ਪ੍ਰਚਲਤ ਹੋਇਆ। "ਵੀਣਾ" ਨਾਮਕ ਸਾਜ਼ ਨਾਰਦ ਮੁਨੀ ਦੀ ਕਾਢ ਹੀ ਮੰਨਿਆ ਜਾਂਦਾ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਇੱਕ ‘ਸਿਮ੍ਰਿਤੀ’ ਦਾ ਲਿਖਾਰੀ ਵੀ ਹੈ।

ਅਰਥ : — "ਬਾਬਾਣੀਆ ਕਹਾਣੀਆ, ਪੁਤ ਸਪੁਤ ਕਰੇਨਿ" -ਸਤਿਗੁਰਾਂ ਦੀਆਂ ਸਿਖਿਆਂਵਾਂ ਤੇ ਉਪਦੇਸ਼, ਸਿੱਖਾਂ ਤੇ ਪੁਤ੍ਰਾਂ ਦੇ ਜੀਵਨ ਨੂੰ ਗੁਰਮੁਖੀ ਜੀਵਨ ਵਾਲੇ ਭਾਵ ਗੁਰੂ ਦੇ ਅਗਿਆਕਾਰੀ ਤੇ ਉੱਤਮ ਜੀਵਨ ਵਾਲੇ ਸਪੁੱਤ੍ਰ ਬਣਾ ਦਿੰਦੀਆਂ ਹਨ।

"ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ, ਸੇਈ ਕਰਮ ਕਰੇਨਿ" - ਗੁਰੂ ਕੀਆਂ ਉਨ੍ਹਾਂ ਸਾਖੀਆਂ ਤੇ ਉਪਦੇਸ਼ਾਂ ਦੀ ਬਰਕਤ ਨਾਲ, ਅਜਿਹੇ ਗੁਰਮੁਖ ਸਿੱਖ ਤੇ ਸਪੁਤ੍ਰ ਕੇਵਲ ਉਹੀ ਕਾਰਜ ਕਰਦੇ, ਉਨ੍ਹਾਂ ਗੱਲਾਂ `ਚ ਯਕੀਨ ਰਖਦੇ ਤੇ ਉਸੇ ਅਨੁਸਾਰ ਅਪਣੇ ਜੀਵਨ ਨੂੰ ਤਿਆਰ ਕਰਦੇ ਤੇ ਬਿਤਾਉਂਦੇ ਹਨ ਜਿਹੜਾ ਸਤਿਗੁਰੂ ਨੂੰ ਚੰਗਾ ਲਗਦਾ ਤੇ ਭਾਉਂਦਾ ਹੈ। ਯਥਾ:-

() "ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ" (ਪੰ: ੧੨੬੪) ਆਦਿ

"ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ, ਸਭ ਸ੍ਰਿਸਟਿ ਕਰੇਨਿ" -ਜੇ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਰਚਨਾਵਾਂ ਸਿਮ੍ਰਿਤੀਆਂ, ਸ਼ਾਸਤ੍ਰ ਉਪ੍ਰੰਤ ਰਿਸ਼ੀ ਵਿਆਸ, ਸੁਕ ਤੇ ਨਾਰਦ ਆਦਿ ਨੂੰ ਵੀ ਪੁੱਛ ਲਵੋ ਭਾਵ ਉਨ੍ਹਾਂ ਦੀਆਂ ਲਿਖਤਾਂ ਵੀ ਪੜ੍ਹ ਲਵੋ ਕਿ ਉਹ ਵੀ ਸਾਰੀ ਲੋਕਾਈ ਨੂੰ ਸਾਂਝਾ ਉਪਦੇਸ਼ ਹੀ ਕਰਦੇ ਹਨ।

"ਸਚੈ ਲਾਏ, ਸਚਿ ਲਗੇ, ਸਦਾ ਸਚੁ ਸਮਾਲੇਨਿ" - ਸਤਿਗੁਰਾਂ ਨੇ ਆਪਣੀ ਸਿਖਿਆ ਰਾਹੀਂ ਜਿਨ੍ਹਾਂ ਲੋਕਾਂ ਦੇ ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੋੜ ਦਿੱਤਾ ਉਹ ਜੀਊੜੇ ਸੁਭਾਅ ਤੇ ਸੁਰਤ ਕਰਕੇ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ ਸਦਾ ਨਾਮ-ਸਿਮਰਨ ਤੇ ਪ੍ਰਭੂ ਦੀ ਯਾਦ `ਚ ਹੀ ਗ਼ਲਤਾਨ, ਮਸਤ ਤੇ ਲਗੇ ਰਹਿੰਦੇ ਹਨ।

"ਨਾਨਕ ਆਏ ਸੇ ਪਰਵਾਣੁ ਭਏ, ਜਿ ਸਗਲੇ ਕੁਲ ਤਾਰੇਨਿ" - ਹੇ ਨਾਨਕ! ਅਸਲ `ਚ ਅਜਿਹੇ ਲੋਕਾਂ ਦਾ ਸੰਸਾਰ `ਚ ਆਉਣਾ ਹੀ ਪ੍ਰਭੂ ਦੇ ਦਰ `ਤੇ ਕਬੂਲ ਹੁੰਦਾ ਹੈ। ਉਨ੍ਹਾਂ ਦਾ ਕੇਵਲ ਆਪਣਾ ਮਨੁੱਖਾ ਜਨਮ ਹੀ ਸਫ਼ਲ ਨਹੀਂ ਹੁੰਦਾ ਬਲਕਿ ਉਨ੍ਹਾਂ ਦੇ ਜੀਵਨ ਰਾਹ `ਤੇ ਟੁਰ ਕੇ ਪਨੀਰੀ-ਦਰ-ਪਨੀਰੀ ਅਨੇਕਾਂ ਹੋਰਾਂ ਦੇ ਜਨਮ ਵੀ ਸਫ਼ਲ ਹੁੰਦੇ ਹਨ। ੧।

ਮਃ ੩॥ ਗੁਰੂ ਜਿਨਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ, ਨਿਤ ਝੂਠੋ ਝੂਠੁ ਬੋਲੇਨਿ॥ ਕੂੜੁ ਕੁਸਤੁ ਕਮਾਵਦੇ, ਪਰ ਨਿੰਦਾ ਸਦਾ ਕਰੇਨਿ॥ ਓਇ ਆਪਿ ਡੁਬੇ ਪਰ ਨਿੰਦਕਾ, ਸਗਲੇ ਕੁਲ ਡ+ਬੇਨਿ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ, ਉਇ ਬਪੁੜੇ ਕਿਆ ਕਰੇਨਿ॥ ੨॥ {ਪੰਨਾ ੯੫੧}

ਪਦ ਅਰਥ : — ਅੰਧੁਲਾ — ਮਨੁੱਖ ਜਨਮ ਪਾ ਕੇ ਵੀ ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ-ਇਕ ਮਕਸਦ ਤੋਂ ਅਣਜਾਣ, ਮਾਇਕ ਰਸਾਂ `ਚ ਖੱਚਤ ਅਗਿਆਨੀ, ਮਨੁੱਖ। ਸਿਖ ਭੀ— ਉਨ੍ਹਾਂ ਦੀ ਸਿਖਿਆ `ਤੇ ਚਲਣ ਵਾਲੇ ਉਨ੍ਹਾਂ ਦੇ ਚੇਲੇ, ਤੇ ਸੇਵਕ ਵੀ। ਡ+ਬੇਨਿ—ਅੱਖਰ ‘ਡ’ ਦੇ ਨਾਲ (  ) ਪੜ੍ਹਨਾ ਹੈ, ਉਂਞ ਅਸਲ ਲਫ਼ਜ਼ "ਡੋਬੇਨਿ" ਹੀ ਹੈ ਡੋਬੇਨਿ ਦੇ ਅਰਥ ਹਨ: —ਉਹ ਅੰਧੁਲੇ ਤੇ ਅਗਿਆਨੀ ਗੁਰੂ ਆਪਣੇ ਉਨ੍ਹਾਂ ਸ਼੍ਰਧਾਲੂਆਂ ਦੇ ਮਨੁੱਖਾ ਜਨਮ ਨੂੰ ਵੀ ਬਿਰਥਾ ਕਰਾ ਦਿੰਦੇ ਹਨ। ਜਿਤੁ—ਜਿਸ `ਚ, ਜਿਸ ਪਾਸੇ। ਤਿਤੁ—ਉਸੇ `ਚ।

ਅਰਥ : — "ਗੁਰੂ ਜਿਨਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ" -ਜਿਨ੍ਹਾਂ ਦਾ ਗੁਰੂ ਆਪ ਹੀ ਅੰਨਾ ਭਾਵ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਿਹਾ ਤੇ ਮਨੁੱਖ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ-ਇਕ ਮਕਸਦ ਵੱਲੋਂ ਅਣਜਾਣ ਹੋਵੇ ਤਾਂ ਉਸ ਦੇ ਸਿੱਖ-ਸੇਵਕ, ਸ਼੍ਰਧਾਲੂ ਤੇ ਚੇਲੇ ਵੀ ਅੰਨ੍ਹੇ ਭਾਵ ਮੰਦ ਕਰਮੀ ਤੇ ਅਗਿਆਨੀ ਹੀ ਹੁੰਦੇ ਹਨ।

"ਓਇ ਭਾਣੈ ਚਲਨਿ ਆਪਣੈ, ਨਿਤ ਝੂਠੋ ਝੂਠੁ ਬੋਲੇਨਿ" - ਉਸ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਹੇ ਮਨੁੱਖ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ-ਇਕ ਮਕਸਦ ਵੱਲੋਂ ਅਣਜਾਣ ਅੰਨੇ ਗੁਰੂ ਦੇ ਸ਼੍ਰਧਾਲੂ ਤੇ ਉਸ ਦੀਆਂ ਸਿਖਿਆਵਾਂ `ਤੇ ਅਮਲ ਕਰਣ ਵਾਲੇ ਵੀ ਆਪ-ਹੁੱਦਰੇ, ਮਨਮਤੀਏ, ਹੂੜਮੱਤੀਏ, ਵਿਸ਼ੇ-ਵਿਕਾਰਾਂ ਤੇ ਮਾਇਕ ਰਸਾਂ `ਚ ਖੱਚਤ ਆਤਮਕ ਤੱਲ `ਤੇ ਮੁਰਦਾ ਜੀਵਨ ਬਤੀਤ ਕਰਦੇ ਤੇ ਸੱਚ-ਧਰਮ ਤੋਂ ਵਾਂਝੇ ਹੀ ਰਹਿੰਦੇ ਹਨ।

"ਕੂੜੁ ਕੁਸਤੁ ਕਮਾਵਦੇ, ਪਰ ਨਿੰਦਾ ਸਦਾ ਕਰੇਨਿ" - ਉਹ ਕੂੜ ਦੇ ਵਪਾਰੀ ਹੀ ਹੁੰਦੇ ਹਨ ਅਤੇ ਸੰਸਾਰਕ ਮਾਇਕ ਰਸਾਂ ਤੇ ਪ੍ਰਾਪਤੀਆਂ `ਚ ਗ੍ਰਸਤ ਰਹਿ ਕੇ, ਦੂਜਿਆਂ ਨਾਲ ਧੋਖੇ, ਠੱਗੀਆਂ, ਹੇਰਾ-ਫ਼ੇਰੀਆਂ ਤੇ ਨਿੰਦਾ ਚੁਗਲੀ ਹੀ ਉਨ੍ਹਾਂ ਦਾ ਜੀਵਨ ਹੁੰਦਾ ਹੈ।

"ਓਇ ਆਪਿ ਡੁਬੇ ਪਰ ਨਿੰਦਕਾ, ਸਗਲੇ ਕੁਲ ਡ+ਬੇਨਿ" -। ਇਸ ਤਰ੍ਹਾਂ ਦੂਜਿਆਂ ਦੀ ਨਿੰਦਾ-ਬਖੀਲੀ, ਠੱਗੀਆਂ ਤੇ ਹੇਰਾ-ਖ਼ੇਰੀਆਂ ਕਰਨ ਵਾਲੇ ਅਜਿਹੇ ਕੂੜ ਦੇ ਵਪਾਰੀ ਆਪਣਾ ਮਨੁੱਖਾ ਜਨਮ ਤਾਂ ਬਿਰਥਾ ਕਰਦੇ ਹੀ ਹਨ ਨਾਲ-ਨਾਲ ਦੂਜਿਆਂ ਦੇ ਮਨੁੱਖਾ ਜਨਮ ਤੇ ਪੀੜੀ-ਦਰ-ਪੀੜੀ ਉਨਹਾਂ ਦੀਆਂ ਕੁਲਾਂ ਨੂੰ ਵੀ ਗ਼ਰਕ ਕਰ ਦਿੰਦੇ ਹਨ ਯਥਾ:-

() "ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉਬਿਨੁ ਸਤਿਗੁਰ ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ ਆਇ ਗਇਆ ਪਛੁਤਾਵਣਾ, ਜਿਉ ਸੁੰਞੈ ਘਰਿ ਕਾਉ" (ਪੰ: ੫੮)

() "ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ" (ਪੰ: ੧੪੦)

"ਨਾਨਕ ਅੰਧਾ ਹੋਇ ਕੈ ਦਸੇ ਰਾਹੈ, ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਇ, ਸੁ ਐਸਾ ਆਗੂ ਜਾਪੈ" (ਪੰ: ੧੪੦)

() "ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ॥ ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ" (ਪੰ: ੧੧੦੧) ਆਦਿ

"ਨਾਨਕ ਜਿਤੁ ਓਇ ਲਾਏ ਤਿਤੁ ਲਗੇ, ਉਇ ਬਪੁੜੇ ਕਿਆ ਕਰੇਨਿ" -ਪਰ ਹੇ ਨਾਨਕ! ਉਹ ਵਿਚਾਰੇ ਵੀ ਕੀ ਕਰਨ? ਪ੍ਰਭੂ ਨੇ ਜਿਸ ਪਾਸੇ ਉਨ੍ਹਾਂ ਨੂੰ ਲਾਇਆ ਹੁੰਦਾ ਹੈ ਉਹ ਵੀ ਤਾਂ ਓਧਰ ਹੀ ਲੱਗੇ ਹੁੰਦੇ ਹਨ; ਭਾਵ ਅਜਿਹੇ ਨਿਗੁਰੇ ਤੇ ਆਪਹੁੱਦਰੇ ਮਨਮੁਖਾਂ ਦੇ ਜੀਵਨ ਦੀ ਜਿਹੜੀ ਕੂੜ ਦੀ ਕਮਾਈ ਹੁੰਦੀ ਹੈ, ਉਨ੍ਹਾਂ ਦੇ ਸੰਸਕਾਰ ਵੀ ਉਸੇ ਤਰ੍ਹਾਂ ਦੇ ਬਣਦੇ ਜਾਂਦੇ ਤੇ ਇਸੇ ਕਾਰਣ ਇਹ ਵੀ ਕਿ ਪ੍ਰਭੂ ਦੇ ਸੱਚ ਨਿਆਂ `ਚ ਹੀ ਪ੍ਰਭੂ ਵੱਲੋਂ ਉਨ੍ਹਾਂ ਨੂੰ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦੇ ਹਨ। ੨।

ਪਉੜੀ॥ ਸਭ ਨਦਰੀ ਅੰਦਰਿ ਰਖਦਾ, ਜੇਤੀ ਸਿਸਟਿ ਸਭ ਕੀਤੀ॥ ਇਕਿ ਕੂੜਿ ਕੁਸਤਿ ਲਾਇਅਨੁ, ਮਨਮੁਖ ਵਿਗੂਤੀ॥ ਗੁਰਮੁਖਿ ਸਦਾ ਧਿਆਈਐ, ਅੰਦਰਿ ਹਰਿ ਪ੍ਰੀਤੀ॥ ਜਿਨ ਕਉ ਪੋਤੈ ਪੁੰਨੁ ਹੈ, ਤਿਨੑ ਵਾਤਿ ਸਿਪੀਤੀ॥ ਨਾਨਕ ਨਾਮੁ ਧਿਆਈਐ, ਸਚੁ ਸਿਫਤਿ ਸਨਾਈ॥ ੧੦॥ {ਪੰਨਾ ੯੫੧}

ਪਦ ਅਰਥ : —ਇਕਿ—ਕਈ ਜੀਵ। ਕੂੜਿ—ਕੂੜ `ਚ, ਸੰਸਾਰਕ ਮੋਹ ਮਾਇਆ `ਚ ਖੱਚਤ। ਕੁਸਤਿ—ਕੁਸੱਤੇ `ਚ, ਜੀਵਨ ਦੇ ਪੁੱਠੇ ਰਾਹ `ਤੇ। ਵਿਗੂਤੀ—ਕੁਰਾਹੇ ਪਏ ਹੋਏ। ਲਾਇਅਨੁ— ਉਸ ਪ੍ਰਭੂ ਨੇ ਆਪ ਹੀ ਲਾਏ ਹੋਏ ਹਨ। ਪੋਤੈ ਪੁੰਨੁ —ਪੱਲੇ, ਪਹਿਲਾਂ ਤੋਂ ਕੀਤੀ ਹੋਈ ਜੀਵਨ ਦੀ ਕਮਾਈ। ਵਾਤਿ—ਵਾਤ `ਚ, ਮੂੰਹ `ਚ। ਤਿਨੑ—ਅੱਖਰ ‘ਨ’ ਦੇ ਨਾਲ ਅੱਧਾ ‘ਹ’ ਹੈ। ਸਿਪੀਤੀ—ਸਿਫ਼ਤੀਂ। ਸਨਾਈ—ਵਡਿਆਈ।

ਅਰਥ : — "ਸਭ ਨਦਰੀ ਅੰਦਰਿ ਰਖਦਾ, ਜੇਤੀ ਸਿਸਟਿ ਸਭ ਕੀਤੀ" -ਪ੍ਰਭੂ ਨੇ ਜਿਤਨੀ ਵੀ ਰਚਨਾ ਬਣਾਈ ਹੋਈ ਹੈ, ਉਸ ਸਾਰੀ ਨੂੰ ਪ੍ਰਭੂ ਆਪਣੀ ਨਜ਼ਰ ਹੇਠ ਰੱਖਦਾ ਹੈ ਭਾਵ ਹਰ ਪੱਖੋਂ ਉਸ ਸਾਰੀ ਰਚਨਾ ਦੀ ਸੰਭਾਲ ਵੀ ਪ੍ਰਭੂ ਆਪ ਹੀ ਕਰਦਾ ਹੈ।

"ਇਕਿ ਕੂੜਿ ਕੁਸਤਿ ਲਾਇਅਨੁ, ਮਨਮੁਖ ਵਿਗੂਤੀ" -ਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਆਦਿ ਦੇ ਮੰਦ ਕਰਮਾਂ `ਚ ਲਾਇਆ ਹੋਇਆ ਹੈ ਤੇ ਉਹ ਮਨਮੁਖ ਆਪ-ਹੁੱਦਰੇ ਮਨ ਮਤੀਏ ਹੋਣ ਕਾਰਣ ਸਦਾ ਖੁਆਰ ਤੇ ਜੀਵਨ ਪੱਖੋਂ ਕੁਰਾਹੇ ਹੀ ਪਏ ਰਹਿੰਦੇ ਹਨ।

"ਗੁਰਮੁਖਿ ਸਦਾ ਧਿਆਈਐ, ਅੰਦਰਿ ਹਰਿ ਪ੍ਰੀਤੀ" -ਦੂਜੇ ਜਿਹੜੇ ਸ਼ਬਦ-ਗੁਰੂ ਦੀ ਕਮਾਈ ਕਰਦੇ ਤੇ ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਦੇ ਹਨ ਉਹ ਸਦਾ ਪ੍ਰਭੂ ਦੀ ਸਿਫ਼ਤ-ਸਲਾਹ ਨੂੰ ਜੁੜੇ ਰੰਿਹੰਦੇ, ਪ੍ਰਭੂ ਨੂੰ ਧਿਆਉਂਦੇ ਤੇ ਪ੍ਰਭੂ ਦੇ ਰਂਗ `ਚ ਰੰਗੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਿਰਦੇ `ਚ ਸਦਾ ਪ੍ਰਭੂ-ਪਿਆਰ ਹੀ ਹੁੰਦਾ ਹੈ।

"ਜਿਨ ਕਉ ਪੋਤੈ ਪੁੰਨੁ ਹੈ, ਤਿਨੑ ਵਾਤਿ ਸਿਪੀਤੀ" -ਜਿਨ੍ਹਾਂ ਦੇ ਪੱਲੇ ਕੋਈ ਪਿਛਲੀ ਕੀਤੀ ਹੋਈ ਜੀਵਨ ਦੀ ਕਮਾਈ ਹੁੰਦੀ ਹੈ ਉਨ੍ਹਾਂ ਦੇ ਮੂੰਹ, ਸੁਭਾਅ ਤੇ ਕਰਣੀ-ਵਿਹਾਰ `ਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਟਿਕੀ ਰਹਿੰਦੀ ਹੈ।

"ਨਾਨਕ ਨਾਮੁ ਧਿਆਈਐ, ਸਚੁ ਸਿਫਤਿ ਸਨਾਈ" - ਤਾਂ ਤੇ ਹੇ ਨਾਨਕ! ਪ੍ਰਭੂ ਵੱਲੌ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਪ੍ਰਾਪਤ ਹੋਾਣ `ਤੇ ਮਨੁੱਖ ਨੂੰ ਸੁਭਾਅ ਕਰਕੇ ਸਦਾ ਪ੍ਰਭੂ ਦੀ ਸਿਫ਼ਤ- ਸਲਾਹ ਤੇ ਨਾਮ ਸਿਮਰਨਾ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ। ਕਿਉਂਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਸਦਾ ਕਾਇਮ ਰਹਿੰਦੀ ਤੇ ਜੀਵ ਦੇ ਲੋਕ-ਪ੍ਰਲੋਕ ਨੂੰ ਸੁਹੇਲਾ ਕਰਦੀ ਹੈ। ੧੦। ਯਥਾ:-

() "ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ" (ਪੰ: ੨੦)

() "ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ॥ ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ" (ਪੰ: ੨੨)

() "ਪੰਚ ਦੂਤ ਮੁਹਹਿ ਸੰਸਾਰਾਮਨਮੁਖ ਅੰਧੇ ਸੁਧਿ ਨ ਸਾਰਾ॥ ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ" (ਪੰ: ੧੧੩) (ਚਲਦਾ) #Instt.Pau.10-21st v.. Ramkali ki vaar M.-3-02.20-P.10th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਇਕੀਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.