.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਵੀਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਉਨੀ ਭਾਗ ਵੀ ਪੜੋ ਜੀ)

ਪਉੜੀ ਨੰ: ੯ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਸਚਾ ਨਾਮੁ ਧਿਆਇ ਤੂ, ਸਭੋ ਵਰਤੈ ਸਚੁ॥ ਨਾਨਕ ਹੁਕਮੈ ਜੋ ਬੁਝੈ, ਸੋ ਫਲੁ ਪਾਏ ਸਚੁ॥ ਕਥਨੀ ਬਦਨੀ ਕਰਤਾ ਫਿਰੈ, ਹੁਕਮੁ ਨ ਬੂਝੈ ਸਚੁ॥ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ, ਵਿਣੁ ਮੰਨੇ ਕਚੁ ਨਿਕਚੁ॥ ੧ 

ਮਃ ੩॥ ਮਨਮੁਖ ਬੋਲਿ ਨ ਜਾਣਨੀ, ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ॥ ਓਇ ਥਾਉ ਕੁਥਾਉ ਨ ਜਾਣਨੀ, ਉਨ ਅੰਤਰਿ ਲੋਭੁ ਵਿਕਾਰੁ॥ ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ, ਓਨਾ ਮਾਰੇ ਜਮੁ ਜੰਦਾਰੁ॥ ਅਗੈ ਦਰਗਹ ਲੇਖੈ ਮੰਗਿਐ, ਮਾਰਿ ਖੁਆਰੁ ਕੀਚਹਿ ਕੂੜਿਆਰ॥ ਏਹ ਕੂੜੈ ਕੀ ਮਲੁ ਕਿਉ ਉਤਰੈ, ਕੋਈ ਕਢਹੁ ਇਹੁ ਵੀਚਾਰੁ॥ ਸਤਿਗੁਰੁ ਮਿਲੈ ਤਾ ਨਾਮੁ ਦਿੜਾਏ, ਸਭਿ ਕਿਲਵਿਖ ਕਟਣਹਾਰੁ॥ ਨਾਮੁ ਜਪੇ ਨਾਮੋ ਆਰਾਧੇ, ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ॥ ਮਲੁ ਕੂੜੀ ਨਾਮਿ ਉਤਾਰੀਅਨੁ, ਜਪਿ ਨਾਮੁ ਹੋਆ ਸਚਿਆਰੁ॥ ਜਨ ਨਾਨਕ ਜਿਸ ਦੇ ਏਹਿ ਚਲਤ ਹਹਿ, ਸੋ ਜੀਵਉ ਦੇਵਣਹਾਰੁ॥ ੨ 

ਪਉੜੀ॥ ਤੁਧੁ ਜੇਵਡੁ ਦਾਤਾ ਨਾਹਿ, ਕਿਸੁ ਆਖਿ ਸੁਣਾਈਐ॥ ਗੁਰ ਪਰਸਾਦੀ ਪਾਇ, ਜਿਥਹੁ ਹਉਮੈ ਜਾਈਐ॥ ਰਸ ਕਸ ਸਾਦਾ ਬਾਹਰਾ, ਸਚੀ ਵਡਿਆਈਐ॥ ਜਿਸ ਨੋ ਬਖਸੇ ਤਿਸੁ ਦੇਇ, ਆਪਿ ਲਏ ਮਿਲਾਈਐ॥ ਘਟ ਅੰਤਰਿ ਅੰਮ੍ਰਿਤੁ ਰਖਿਓਨੁ, ਗੁਰਮੁਖਿ ਕਿਸੈ ਪਿਆਈ॥ ੯ 

(ਪਉੜੀ ਨੰ: ੯ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਸਚਾ ਨਾਮੁ ਧਿਆਇ ਤੂ, ਸਭੋ ਵਰਤੈ ਸਚੁ॥ ਨਾਨਕ ਹੁਕਮੈ ਜੋ ਬੁਝੈ, ਸੋ ਫਲੁ ਪਾਏ ਸਚੁ॥ ਕਥਨੀ ਬਦਨੀ ਕਰਤਾ ਫਿਰੈ, ਹੁਕਮੁ ਨ ਬੂਝੈ ਸਚੁ॥ ਨਾਨਕ ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ, ਵਿਣੁ ਮੰਨੇ ਕਚੁ ਨਿਕਚੁ॥ ੧ {ਪੰਨਾ ੯੫੦}

ਪਦ ਅਰਥ : ਸਚਾ ਨਾਮੁ ਧਿਆਇ ਤੂ ਐ ਭਾਈ! ਤੁੰ ਸਦਾ ਪ੍ਰਭੂ ਦਾ ਸਿਮਰਨ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿ। ਸਭੋ ਵਰਤੈ —ਹਰ ਥਾਂ ਰਚਨਾ ਦੇਜ਼ਰੇ-ਜ਼ਰੇ `ਚ ਵਿਆਪਕ। ਸਚੁ—ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਚੁ ਫਲੁ—ਪ੍ਰਭੂ ਮਿਲਾਪ ਵਾਲਾ ਲਾਭ। ਕਥਨੀ ਬਦਨੀ—ਮੂੰਹ ਦੀਆਂ ਗੱਲਾਂ-ਬਾਤਾਂ ਨਾਲ ਹੀ। ਕਚੁ ਨਿਕਚੁ—ਬਿਲਕੁਲ ਕੱਚਾ, ਬਿਰਥਾ ਮਨੁੱਖਾ ਜਨਮ।

ਅਰਥ : — "ਸਚਾ ਨਾਮੁ ਧਿਆਇ ਤੂ, ਸਭੋ ਵਰਤੈ ਸਚੁ" -ਹੇ ਭਾਈ! ਤੂੰ ਮਨ ਤੇ ਸੁਰਤ ਕਰਕੇ ਸਦਾ ਉਸ ਪ੍ਰਭੂ ਦੇ ਨਾਮ-ਰੰਗ ਤੇ ਸਿਫ਼ਤ-ਸਲਾਹ ਨਾਲ ਜੁੜਿਆ ਰਹਿ। ਉਹ ਪ੍ਰਭੂ ਜਿਹੜਾ ਸਦਾ-ਥਿਰ ਰਹਿਣ ਵਾਲਾ ਹੈ ਅਤੇ ਜਿਹੜਾ ਰਚਨਾ ਦੇ ਜ਼ਰੇ-ਜ਼ਰੇ `ਚ ਹਰ ਥਾਂ ਇੱਕ ਰਸ ਮੌਜੂਦ ਤੇ ਵਿਆਪਕ ਹੈ। ਯਥਾ:-

() "ਜਨਮੁ ਪਦਾਰਥੁ ਸਫਲੁ ਹੈ, ਜੇ ਸਚਾ ਸਬਦੁ ਕਥਿ॥ ਗੁਰ ਤੇ ਮਹਲੁ ਪਰਾਪਤੇ, ਜਿਸੁ ਲਿਖਿਆ ਹੋਵੈ ਮਥਿ" (ਪੰ: ੪੪)

() "ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ, ਹਰਿ ਏਕੋ ਪੁਰਖੁ ਸਮਾਣਾ" (ਪੰ: ੧੧) ਆਦਿ

"ਨਾਨਕ ਹੁਕਮੈ ਜੋ ਬੁਝੈ, ਸੋ ਫਲੁ ਪਾਏ ਸਚੁ" - ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਹੁਕਮ `ਚ ਚਲਦਾ ਤੇ ਉਸਦੇ ਹੁਕਮ ਅਨੁਸਾਰੀ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਜੀਂਦੇ-ਜੀਅ ਪ੍ਰਭੂ ਨੂੰ ਪਾ ਲੈਂਦਾ ਹੈ ਭਾਵ ਉਸ ਨੂੰ ਮੁੜ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਣਾ ਪੈਂਦਾ, ਉਸ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਉਹ ਜੀਂਦੇ-ਜੀਅ ਆਤਮਕ ਤਲ `ਤੇ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

"ਕਥਨੀ ਬਦਨੀ ਕਰਤਾ ਫਿਰੈ, ਹੁਕਮੁ ਨ ਬੂਝੈ ਸਚੁ" -ਪਰ ਜਿਹੜਾ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ-ਬਾਤਾਂ ਨਾਲ ਹੀ ਪ੍ਰਭੂ-ਪਿਆਰਾ ਹੁੰਦਾ ਹੈ ਪਰ ਉਹ ਸੁਭਾਅ ਕਰਕੇ ਪ੍ਰਭੂ ਦੇ ਹੁਕਮ `ਚ ਨਹੀਂ ਚਲਦਾ ਤੇ ਪ੍ਰਭੂ ਦੀ ਕਰਣੀ `ਤੇ ਸਦਾ ਕਿਉਂ-ਕਿੰਤੂ ਹੀ ਕਰਦਾ ਰਹਿੰਦਾ ਹੈ ਪ੍ਰਭੂ ਦੇ ਸੱਚ-ਨਿਆਂ `ਚ ਉਹ ਅਸਲ `ਚ ਪ੍ਰਭੂ ਭਗਤ ਨਹੀਂ ਹੁੰਦਾ।

"ਨਾਨਕ ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ" -ਹੇ ਨਾਨਕ! ਜਿਹੜਾ ਮਨੁੱਖ ਪ੍ਰਮਾਤਮਾ ਦੇ ਹੁਕਮ ਤੇ ਹਰੇਕ ਕਰਣੀ ਨੂੰ ਖਿੜੇ ਮੱਥੇ ਮੰਨਦਾ ਹੈ, ਅਸਲ `ਚ ਉਹੀ ਮਨੁੱਖ ਪ੍ਰਭੂ ਦੇ ਸੱਚ ਨਿਆਂ `ਚ ਪ੍ਰਭੂ- ਪਿਆਰਾ ਤੇ ਪ੍ਰਭੂ ਦਾ ਸਚਾ ਭਗਤ ਹੁੰਦਾ ਹੈ।

"ਵਿਣੁ ਮੰਨੇ ਕਚੁ ਨਿਕਚੁ" - ਜਦਕਿ ਪ੍ਰਭੂ ਦੇ ਹੁਕਮ `ਚ ਨਾ ਚਲਣ ਵਾਲਾ ਤੇ ਪ੍ਰਭੂ ਦੀ ਕਰਣੀ `ਤੇ ਕਿਉਂ-ਕਿੰਤੂ ਕਰਣ ਵਾਲਾ ਮਨੁੱਖ, ਕੱਚੇ ਦਾ ਕੱਚਾ ਰਹਿ ਜਾਂਦਾ ਹੈ ਭਾਵ ਉਸਦਾ ਮਨੁੱਖਾ ਜਨਮ ਬਿਰਥਾ ਚਲਾ ਜਾਂਦਾ ਹੈ, ਸਫ਼ਲ ਨਹੀਂ ਹੁੰਦਾ।। ੧। ਯਥਾ:-

() "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ: ੪੬੩)

() "ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ" (ਪੰ: ੪੭੪) ਆਦਿ

ਮਃ ੩॥ ਮਨਮੁਖ ਬੋਲਿ ਨ ਜਾਣਨੀ, ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ॥ ਓਇ ਥਾਉ ਕੁਥਾਉ ਨ ਜਾਣਨੀ, ਉਨ ਅੰਤਰਿ ਲੋਭੁ ਵਿਕਾਰੁ॥ ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ, ਓਨਾ ਮਾਰੇ ਜਮੁ ਜੰਦਾਰੁ॥ ਅਗੈ ਦਰਗਹ ਲੇਖੈ ਮੰਗਿਐ, ਮਾਰਿ ਖੁਆਰੁ ਕੀਚਹਿ ਕੂੜਿਆਰ॥ ਏਹ ਕੂੜੈ ਕੀ ਮਲੁ ਕਿਉ ਉਤਰੈ, ਕੋਈ ਕਢਹੁ ਇਹੁ ਵੀਚਾਰੁ॥ ਸਤਿਗੁਰੁ ਮਿਲੈ ਤਾ ਨਾਮੁ ਦਿੜਾਏ, ਸਭਿ ਕਿਲਵਿਖ ਕਟਣਹਾਰੁ॥ ਨਾਮੁ ਜਪੇ ਨਾਮੋ ਆਰਾਧੇ, ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ॥ ਮਲੁ ਕੂੜੀ ਨਾਮਿ ਉਤਾਰੀਅਨੁ, ਜਪਿ ਨਾਮੁ ਹੋਆ ਸਚਿਆਰੁ॥ ਜਨ ਨਾਨਕ ਜਿਸ ਦੇ ਏਹਿ ਚਲਤ ਹਹਿ, ਸੋ ਜੀਵਉ ਦੇਵਣਹਾਰੁ॥ ੨ {ਪੰਨਾ ੯੫੦}

ਪਦ ਅਰਥ : —ਥਾਉ ਕੁਥਾਉ—ਚੰਗਾ ਮੰਦਾ ਥਾਂ। ਉਨ ਅੰਤਰਿ—ਉਨ੍ਹਾਂ ਅੰਦਰ। ਸੁਆਇ—ਸੁਆਰਥ ਦੀ ਖ਼ਾਤਰ। ਬਹਿ—ਬੈਠ ਕੇ। ਜੰਦਾਰੁ—ਅਵੈੜਾ, ਵਹਿਸ਼ੀ, ਜ਼ਾਲਮ। ਲੇਖੈ ਮੰਗਿਐ—ਲੇਖਾ ਮੰਗਿਆ ਜਾਣ ਤੇ (ਨੋਟ : —ਪਾਠਕ ਜਨ ਲਫ਼ਜ਼ ‘ਮੰਗੀਐ’ ਅਤੇ ‘ਮੰਗਿਐ’ ਵਿੱਚਲੇ ਆਪਸੀ ਫ਼ਰਕ ਵੱਲ ਧਿਆਣ ਦੇਣ। ਕੀਚਹਿ—ਕੀਤੇ ਜਾਂਦੇ ਹਨ। ਕੂੜਿਆਰ—ਕੂੜ ਦੇ ਵਪਾਰੀ। ਕੂੜੈ ਕੀ—ਉਸ ਪਦਾਰਥ ਦੀ ਜੋ ਨਾਲ ਨਹੀਂ ਨਿਭਣਾ. ਬਿਨਸਨਹਾਰ। ਕਿਉ—ਕਿਵੇਂ? ਕਢਹੁ—ਦੱਸੋ, ਲੱਭੋ। ਦਿੜਾਏ—ਪੱਕਾ ਕਰਾਂਦਾ ਹੈ। ਕਿਲਵਿਖ—ਪਾਪ। ਸਭਿ—ਸਾਰੇ। ਨਾਮਿ—ਨਾਮ ਰਾਹੀਂ। ਉਤਾਰੀਅਨੁ—ਉਤਾਰੀ ਹੈ ਉਸ ਨੇ, ਪ੍ਰਭੂ ਉਤਾਰ ਦਿੰਦਾ ਹੈ। ਸਚਿਆਰੁ—ਸੱਚ ਦਾ ਵਣਜਾਰਾ, ਸਦਾ ੱਿਥਰ ਪ੍ਰਭੂ ਦਾ ਰੂਪ। ਹਹਿ—ਹਨ। ਜੀਵਉ— (ਰੱਬ ਕਰ ਕੇ) ਜੀਵੋ (ਵੇਖੋ ‘ਗੁਰਬਾਣੀ ਵਿਆਕਰਣ’ )।

ਅਰਥ : — "ਮਨਮੁਖ ਬੋਲਿ ਨ ਜਾਣਨੀ, ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ" - ਜਿਹੜੇ ਆਪਣੇ ਮਨ ਪਿੱਛੇ ਟੁਰਦੇ ਹਨ, ਉਨ੍ਹਾਂ ਦੇ ਮਨ `ਚ ਕਾਮ, ਕ੍ਰੋਧ, ਅਹੰਕਾਰ ਤੇ ਲੋਭ ਆਦਿ ਵਿਕਾਰ ਪ੍ਰਬਲ ਹੁੰਦੇ ਤੇ ਉਨ੍ਹਾਂ ਦੇ ਜੀਵਨ ਨੂੰ ਗੰਦਾ ਕਰਦੇ ਰਹਿੰਦੇ ਹਨ।

"ਓਇ ਥਾਉ ਕੁਥਾਉ ਨ ਜਾਣਨੀ, ਉਨ ਅੰਤਰਿ ਲੋਭੁ ਵਿਕਾਰੁ" -ਇਸੇ ਕਾਰਣ ਨਾ ਉਹ ਥਾਂ ਕੁਥਾਂ ਨੂੰ ਪਹਿਚਾਣਦੇ ਹਨ ਤੇ ਨਾ ਸਮੇ-ਸਿਰ ਢੁੱਕਵੀਂ ਗੱਲ ਕਰਨੀ ਹੀ ਜਾਣਦੇ ਹਨ, ਉਹ ਸਤਿਸੰਗੀਆਂ ਵਿਚਾਲੇ ਬੈਠੇ ਹੋਏ ਵੀ ਬੇ-ਸਿਰਪੈਰ ਦੀਆਂ ਗਲਾਂ ਹੀ ਕਰਦੇ ਹਨ।

"ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ, ਓਨਾ ਮਾਰੇ ਜਮੁ ਜੰਦਾਰੁ" - ਇਸਤਰ੍ਹਾਂ ਉਹ ਭਾਵੇਂ ਸਤਿਸੰਗ `ਚ ਤੇ ਭਾਵੇਂ ਜਿੱਥੇ ਵੀ ਬੈਠੇ ਹੋਣ ਉਹ ਕੇਵਲ ਆਪਣੇ ਸੁਆਰਥ ਦੀਆਂ ਗੱਲਾਂ ਹੀ ਕਰਦੇ ਹਨ, ਪ੍ਰਭੂ ਪਿਆਰ ਦੀਆਂ ਗਲਾਂ ਨਹੀਂ ਕਰਦੇ।

ਇਸਤਰ੍ਹਾਂ ਕੁਲ ਮਿਲਾ ਕੇ "ਓਨਾ ਮਾਰੇ ਜਮੁ ਜੰਦਾਰੁ" ਭਾਵ ਉਹ ਹਰ ਸਮੇਂ ਵਿਕਾਰਾਂ ਦੀਆਂ ਚੋਟਾਂ ਖਾਂਦੇ ਅਤੇ ਆਪਣੇ ਲਈ ਆਤਮਕ ਮੌਤ ਹੀ ਸਹੇੜੀ ਰਖਦੇ ਹਨ।

ਸਪਸ਼ਟ ਹੈ ਕਿ ਅਜਿਹੇ ਮਨਮੁਖ ਜੀਂਦੇ ਜੀਅ ਸੁਭਾਅ ਕਰਕੇ ਭਿੰਨ-ਭਿੰਨ ਜੂਨਾਂ `ਚ ਤੇ ਸਰੀਰ ਤਿਆਗਣ ਬਾਅਦ ਵੀ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ ਚ ਹੀ ਪੈਂਦੇ ਤੇ ਦੁਖੀ ਹੁੰਦੇ ਹਨ। ਉਨ੍ਹਾਂ ਦੇ ਪ੍ਰਪਤ ਮਨੁੱਖਾ ਜਨਮ ਬਿਰਥਾ ਹੋ ਜਾਂਦੇ ਹਨ। ਉਹ ਤਾਂ:-

"ਅਗੈ ਦਰਗਹ ਲੇਖੈ ਮੰਗਿਐ, ਮਾਰਿ ਖੁਆਰੁ ਕੀਚਹਿ ਕੂੜਿਆਰ" - ਸਰੀਰ ਤਿਆਗਣ ਬਾਅਦ ਵੀ ਉਹ ਅਗੇ ਪ੍ਰਭੂ ਦੀ ਹਜ਼ੂਰੀ `ਚ ਭਾਵ ਪ੍ਰਭੂ ਦੇ ਸੱਚ ਨਿਆਂ `ਚ ਉਨ੍ਹਾਂ ਦੇ ਕਰਮਾ ਦਾ ਲੇਖਾ-ਜੋਖਾ ਹੁੰਦਾ ਹੈ ਤਾਂ ਉਨ੍ਹਾਂ ਕੂੜ ਦੇ ਵਪਾਰੀਆਂ ਨੂੰ ਮਾਰ ਮਾਰ ਕੇ ਖੁਆਰ ਹੀ ਕੀਤਾ ਜਾਂਦਾ ਹੈ ਭਾਵ ਮੁੜ ਜੂਨਾਂ-ਜਨਮਾਂ ਦੇ ਗੇੜ `ਚ ਪਾਇਆ ਜਾਂਦਾ ਹੈ। ਜਿਵੇਂ:-

() "ਓਥੈ ਖੋਟੇ ਸਟੀਅਹਿ, ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ, ਦੁਖੁ ਸੁਖੁ ਖਸਮੈ ਪਾਸਿ" (ਪੰ: ੧੪੬)

() "ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ, ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ" (ਪੰ: ੧੪੪)

() "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖੁ ਹੋਇ॥ ਖੋਟੈ ਵਣਜਿ ਵਣੰਜਿਐ, ਮਨੁ ਤਨੁ ਖੋਟਾ ਹੋਇ॥ ਫਾਹੀ ਫਾਥੇ ਮਿਰਗ ਜਿਉ, ਦੂਖੁ ਘਣੋ ਨਿਤ ਰੋਇ॥ ੨ਖੋਟੇ ਪੋਤੈ ਨ ਪਵਹਿ, ਤਿਨ ਹਰਿ ਗੁਰ ਦਰਸੁ ਨ ਹੋਇ" (ਪੰ: ੨੩) ਆਦਿ

"ਏਹ ਕੂੜੈ ਕੀ ਮਲੁ ਕਿਉ ਉਤਰੈ, ਕੋਈ ਕਢਹੁ ਇਹੁ ਵੀਚਾਰੁ" -ਤਾਂ ਤੇ ਐ ਭਾਈ! ਸੱਚ ਦੀ ਵਿਚਾਰ ਰਾਹੀਂ ਕੋਈ ਇਹ ਤਾਂ ਦੱਸੇ ਕਿ ਇਹ ਕੂੜ ਦੀ ਮੈਲ ਭਾਵ ਸੰਸਾਰਕ ਮੋਹ -ਮਾਇਆ ਦੀ ਪਕੜ ਤੇ ਵਿਕਾਰਾਂ ਦੀ ਮਾਰ ਤੋਂ ਮਨੁੱਖ ਦੇ ਜੀਵਨ ਤੇ ਮਨ ਅੰਦਰੋਂ ਕਿਵੇਂ ਦੂਰ ਹੋ ਸਕਦੀ ਹੈ? ਇਸ ਪ੍ਰਥਾਏ ਗੁਰਬਾਣੀ ਦਾ ਬਿਲਕੁਲ ਸਪਸ਼ਟ ਫ਼ੈਸਲਾ ਹੈ:-

"ਸਤਿਗੁਰੁ ਮਿਲੈ ਤਾ ਨਾਮੁ ਦਿੜਾਏ, ਸਭਿ ਕਿਲਵਿਖ ਕਟਣਹਾਰੁ" -ਜੇ ਸਤਿਗੁਰੂ ਮਿਲ ਪਏ ਭਾਵ ਜੇ ਮਨੁੱਖ ਸ਼ਬਦ-ਗੁਰੂ ਸ਼ਰਣ `ਚ ਚਲਾ ਜਾਵੇ ਅਤੇ ਸ਼ਬਦ-ਗੁਰੂ ਦੇ ਆਦੇਸ਼ਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੇ ਤਾਂ ਸ਼ਬਦ-ਗੁਰੂ ਦੀ ਬਖ਼ਸ਼ਿਸ਼ ਸਦਕਾ ਉਸ ਦਾ ਜੀਵਨ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ। ਇਸਤੋਂ ਉਸ ਦੇ ਜੀਵਨ ਅੰਦਰੋਂ ਉਹ ਸਾਰੇ ਕਿਲਵਿਖ-ਪਾਪ ਤੇ ਵਿਕਾਰਾਂ ਆਦਿ ਦੇ ਕੁ-ਪ੍ਰਭਾਵ ਵੀ ਆਪਣੇ-ਆਪ ਹੀ ਮੁੱਕ ਜਾਂਦੇ ਹਨ।

"ਨਾਮੁ ਜਪੇ ਨਾਮੋ ਆਰਾਧੇ, ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ" - ਤਾਂ ਤੇ ਭਾਈ! ਜਿਹੜਾ ਮਨੁੱਖ ਸ਼ਬਦ-ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦਾ ਭਾਵ ਮਨ ਕਰਕੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜ ਜਾਂਦਾ ਹੈ ਉਸ ਅੱਗੇ ਤੁਸੀਂ ਤੁਸੀਂ ਵੀ ਆਪਣਾ ਨਿਵਾਓ।

ਭਾਵ ਆਪਣੇ-ਆਪਣੇ ਜੀਵਨ ਦੀ ਭਲਾਈ ਤੇ ਇਸ ਸਿੱਧੇ ਰਸਤੇ ਪਾਉਣ ਲਈ ਤੁਹਾਨੂੰ ਸਾਰਿਆਂ ਨੂੰ ਵੀ ਮਨ ਕਕਰੇ ਉਸਦਾ ਸਤਿਕਾਰ ਕਰਣਾ ਤੇ ਉਸ ਅਨੁਸਾਰ ਆਪਣੇ-ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਰਸਤੇ ਟੋਰਣਾ ਚਾਹੀਦਾ ਹੈ।

"ਮਲੁ ਕੂੜੀ ਨਾਮਿ ਉਤਾਰੀਅਨੁ, ਜਪਿ ਨਾਮੁ ਹੋਆ ਸਚਿਆਰੁ" - ਕਿਉਕਿ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਤੇ ਪ੍ਰਭੂ ਦੇ ਰੰਗ `ਚ ਰੰਗੇ ਜਾਣ `ਤੇ ਮਨੁੱਖ ਦੇ ਜੀਵਨ ਅੰਦਰੋਂ ਮੋਹ-ਮਾਇਆ ਤੇ ਸੰਸਾਰਕ ਰਸਾਂ-ਕਸਾਂ ਦੀ ਪਕੜ ਆਪਣੇ ਆਪ ਮੁੱਕ ਜਾਂਦੀ ਹੈ। ਮਨੁੱਖ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ ਨਾਲ ਅਭੇਦ ਹੋ ਜਾਂਦਾ ਤੇ ਉਸ `ਚ ਸਮਾਅ ਜਾਂਦਾ ਹੈ; ਉਸ ਦਾ ਪ੍ਰਾਪਤ ਮਨੁੱਖਾ ਜਨਮ ਹੀ ਸਫ਼ਲ ਹੋ ਜਾਂਦਾ ਹੈ। ਯਥਾ:-

() "ਸਤਿਗੁਰ ਪਿਛੈ ਭਜਿ ਪਵਹਿ, ਏਹਾ ਕਰਣੀ ਸਾਰੁ॥ ਸਤਿਗੁਰੁ ਖੋਟਿਅਹੁ ਖਰੇ ਕਰੇ, ਸਬਦਿ ਸਵਾਰਣਹਾਰੁ॥ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ" (ਪੰ: ੧੪੩) ਆਦਿ

"ਜਨ ਨਾਨਕ ਜਿਸ ਦੇ ਏਹਿ ਚਲਤ ਹਹਿ, ਸੋ ਜੀਵਉ ਦੇਵਣਹਾਰੁ" - ਹੇ ਦਾਸ ਨਾਨਕ! ਤੂੰ ਵੀ ਪ੍ਰਭੂ ਦੇ ਚਰਣਾਂ `ਚ ਅਰਦਾਸ ਕਰ ਕਿ ਜਿਸ ਪ੍ਰਭੂ ਦੇ ਨਾਮ `ਚ ਇਹ ਬਰਕਤਾਂ ਹਨ, ਉਹ ਦਾਤਾ ਜੀਊਂਦਾ ਰਹੇ ਭਾਵ ਉਹ ਪ੍ਰਭੂ ਸਦਾ ਸਾਡੇ ਸਿਰ ਤੇ ਆਪਣੀ ਮਿਹਰ ਤੇ ਬਖ਼ਸ਼ਿਸ਼ ਦਾ ਹੱਥ ਰੱਖੀ ਰੱਖੇ ਅਤੇ ਸਾਡੀ ਬਹੁੜੀ ਕਰਦਾ ਰਵੇ। ੨।

ਪਉੜੀ॥ ਤੁਧੁ ਜੇਵਡੁ ਦਾਤਾ ਨਾਹਿ, ਕਿਸੁ ਆਖਿ ਸੁਣਾਈਐ॥ ਗੁਰ ਪਰਸਾਦੀ ਪਾਇ, ਜਿਥਹੁ ਹਉਮੈ ਜਾਈਐ॥ ਰਸ ਕਸ ਸਾਦਾ ਬਾਹਰਾ, ਸਚੀ ਵਡਿਆਈਐ॥ ਜਿਸ ਨੋ ਬਖਸੇ ਤਿਸੁ ਦੇਇ, ਆਪਿ ਲਏ ਮਿਲਾਈਐ॥ ਘਟ ਅੰਤਰਿ ਅੰਮ੍ਰਿਤੁ ਰਖਿਓਨੁ, ਗੁਰਮੁਖਿ ਕਿਸੈ ਪਿਆਈ॥  {ਪੰਨਾ ੯੫੧}

ਪਦ ਅਰਥ : —ਕਿਸੁ—ਕਿਸ ਦੀ ਬਾਬਤ? ਸਾਦਾ—ਸੁਆਦਾਂ, ਸੰਸਾਰਕ ਰਸਾਂ-ਕਸਾਂ। ਜਿਥਹੁ—ਸਤਿਗੁਰੂ ਤੋਂ। ਰਸ—ਰਸ ਛੇ ਮੰਨੇ ਜਾਂਦੇ ਹਨ (ਖਟੁ, ਅਮੱਲ, ਮਧੁਰ, ਲਵਣ, ਤੁਰਸ਼ੀ, ਕਸੈਲਾ)। ਕਸੈਲਾ—ਕੜਵਾ। ਦੇਇ—ਦਿੰਦਾ ਹੈ। ਰਖਿਓਨੁ— ਪ੍ਰਭੂ ਨੇ ਆਪ ਰੱਖਿਆ ਹੋਇਆ ਹੈ। ਗੁਰਮੁਖਿ—ਸ਼ਬਦ-ਗੁਰੂ ਦੀ ਕਮਾਈ ਕਰਣ ਵਾਲੇ, ਸ਼ਬਦ-ਗੁਰੂ ਦੇ ਅਦੇਸ਼ਾਂ ਦਾ ਪਾਲਨ ਕਰਣ ਵਾਲੇ। ਪਿਆਈ—ਪਿਲਾਂਦਾ ਹੈ।

ਅਰਥ : — "ਤੁਧੁ ਜੇਵਡੁ ਦਾਤਾ ਨਾਹਿ, ਕਿਸੁ ਆਖਿ ਸੁਣਾਈਐ" -ਹੇ ਪ੍ਰਭੂ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ, ਇਸ ਲਈ ਹੋਰ ਕਿਸ ਦੀ ਬਾਬਤ ਆਖ ਕੇ ਦੱਸੀਏ ਕਿ ਉਹ ਵੀ ਤੇਰੇ ਜਿੱਡਾ ਹੈ ਜਾਂ ਤੇਰੇ ਤੋਂ ਵੱਡਾ ਹੈ?

"ਗੁਰ ਪਰਸਾਦੀ ਪਾਇ", ਜਿਥਹੁ ਹਉਮੈ ਜਾਈਐ" -ਹੇ ਪ੍ਰਭੂ! ਸਭ ਦਾਤਾਂ ਤੈਥੋਂ ਹੀ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਵੀ ਤੂੰ ਹੀ ਹੈਂ। "ਗੁਰ ਪਰਸਾਦੀ ਪਾਇ" ਭਾਵ ਗੁਰੂ ਰੂਪ ਹੋ ਕੇ ਜਗਿਆਸੂ `ਤੇ ਇਹ ਬਖ਼ਸ਼ਿਸ਼ ਵੀ ਤੂੰ ਆਪ ਹੀ ਕਰਦਾ ਹੈ ਜਿਸ ਤੋਂ ਉਸ ਮਨੁੱਖ ਦੇ ਜੀਵਨ ਅੰਦਰੋ ਹਉਮੈ ਆਦਿ ਰੋਗਾਂ ਦਾ ਨਾਸ ਹੋ ਜਾਂਦਾ ਹੈ।

"ਰਸ ਕਸ ਸਾਦਾ ਬਾਹਰਾ, ਸਚੀ ਵਡਿਆਈਐ" -ਜਿਵੇਂ ‘ਨਾਮ ਅੰਮ੍ਰਿਤ’ ਭਾਵ ਪ੍ਰਭੂ ਦੀ ਸਿਫ਼ਤ-ਸਲਾਹ ਵਾਲੇ ਜੀਵਨ ਰਾਹ ਤੇ ਚਲਣ ਨਾਲ ਮਨੁੱਖ ਅੰਦਰੋਂ ਹਉਮੈ ਆਦਿ ਵਿਕਾਰਾਂ ਦਾ ਨਾਸ ਸਤਿਗੁਰੂ ਦੀ ਬਖ਼ਸ਼ਿਸ਼ ਨਾਲ ਹੁੰਦਾ ਹੈ, ਉਸੇ ਤਰ੍ਹਾਂ ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ ਆਪ ਵੀ ਸਾਰੇ ਸੰਸਾਰਿਕ ਮੋਹ-ਮਾਇਆ ਦੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵਾਂ ਤੋਂ ਉਪਰ ਹੈ ਅਤੇ ਉਸ ਦੀ ਇਹ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ।

"ਜਿਸ ਨੋ ਬਖਸੇ ਤਿਸੁ ਦੇਇ, ਆਪਿ ਲਏ ਮਿਲਾਈਐ- ਇਸ ਲਈ ਪ੍ਰਭੂ ਜਿਸ `ਤੇ ਆਪ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ, ਪ੍ਰਭੂ ਉਸ ਨੂੰ ਇਹ ਨਾਮ-ਅੰਮ੍ਰਿਤ ਵਾਲੀ ਦਾਤ ਬਖ਼ਸ਼ਦਾ ਤੇ ਜਗਿਆਸੂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਤੇ ਆਪਣੇ `ਚ ਅਭੇਦ ਕਰ ਲੈਂਦਾ ਹੈ।

"ਘਟ ਅੰਤਰਿ ਅੰਮ੍ਰਿਤੁ ਰਖਿਓਨੁ, ਗੁਰਮੁਖਿ ਕਿਸੈ ਪਿਆਈ" -ਉਂਞ ਤਾਂ ਨਾਮ-ਅੰਮ੍ਰਿਤ ਵਾਲਾ ਰਸ ਉਸ ਪ੍ਰਭੂ ਨੇ ਹਰੇਕ ਮਨੁੱਖ ਦੇ ਹਿਰਦੇ ਘਰ `ਚ ਰੱਖਿਆ ਹੋਇਆ ਹੈ। ਤਾਂ ਵੀ ਪ੍ਰਭੂ ਜਿਸਦੇ ਹਿਰਦੇ ਘਰ `ਚੋਂ ਇਸ ਨਾਮ-ਅੰਮ੍ਰਿਤ ਨੂੰ ਪ੍ਰਗਟ ਕਰਦਾ ਹੈ, ਪ੍ਰਭੂ ਗੁਰਪ੍ਰਸਾਦਿ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਇਸਨੂੰ ਪ੍ਰਗਟ ਕਰਦਾ ਹੈ।

ਇਸ ਤਰ੍ਹਾਂ ਪ੍ਰਭੂ ਉਸ ਜੀਊੜੇ ਨੂੰ ਜੀਦੇ-ਜੀਅ ਆਪਣੇ `ਚ ਅਭੇਦ ਕਰ ਲੈਂਦਾ ਤੇ ਉਸ ਦੇ ਮਨੁੱਖਾ ਜਨਮ ਨੂੰ ਸਫ਼ਲ ਕਰ ਦਿੰਦਾ ਹੈ, ਉਹ ਮਨੁੱਖ ਜੀਦੇ-ਜੀਅ ਸਚਿਆਰੇ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ੯। ਯਥਾ:-

() "ਗੁਰਹਿ ਦਿਖਾਇਓ ਲੋਇਨਾ …. ਈਤਹਿ ਊਤਹਿ ਘਟਿ ਘਟਿ ਘਟਿ ਘਟਿ, ਤੂੰਹੀ ਤੂੰਹੀ ਮੋਹਿਨਾ" (ਪੰ: ੪੦੭)

() "ਅਬ ਢੂਢਨ ਕਤਹੁ ਨ ਜਾਈ॥ ਗੋਬਿਦ ਭੇਟੇ ਗੁਰ ਗੋਸਾਈ" (ਪੰ: ੬੦੦)

() "ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ, ਸੋ ਹਰਿਨਾਮੁ ਧਿਆਇ॥ ਗੁਰ ਸਬਦੀ ਹਰਿ ਪਾਈਐ, ਹਰਿ ਪਾਰਿ ਲਘਾਇ" (ਪੰ: ੮੬) ਆਦਿ (ਚਲਦਾ) #Instt.P.9-20th.v..Ramkali ki vaar M.-3-02.19-P.9#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਵੀਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.