.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਅਰੰਭਕ ਬੇਨਤੀਆਂ:-ਇਸ ਤੋਂ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਚਾਰ ਕਿਸ਼ਤਾਂ ਦੌਰਾਨ ਅਸੀਂ ਇੰਨ-ਬਿੰਨ ਪ੍ਰੌ: ਸਾਹਿਬ ਸਿੰਘ ਜੀ ਦੇ ਲਫ਼ਜ਼ਾਂ `ਚ ਸਲੋਕਾਂ ਤੋਂ ਬਿਨਾ, ਇਸ ‘ਰਾਮਕਲੀ ਕੀ ਵਾਰ ਮ: ਤੀਜਾ’ ਦੀਆਂ ੨੧ ਪਉੜੀਆਂ ਦੀ ਅਤੀ ਸੰਖੇਪ ਲੜੀਵਾਰ ਵਿਚਾਰ ਵੀ ਦੇ ਆਏ ਹਾਂ।

ਉਸ ਪਉੜੀਵਾਰ ਅਤੀ ਸੰਖੇਪ ਵਿਚਾਰ ਨੂੰ ਗੁਰੂ-ਕੀਆਂ ਸੰਗਤਾਂ ਵਿਚਾਲੇ ਪ੍ਰਸਤੁਤ ਕਰ ਕੇ ਅਸਾਂ ਗੁਰਬਾਣੀ ਵਿੱਚਲੀਆਂ ਕੁਲ ੨੨ ਵਾਰਾਂ ਦੇ ਹੀ ਵਣਗੀ ਮਾਤ੍ਰ ਮੂਲ ਵਿਸ਼ੇ ਨੂੰ ਪਹਿਚਾਨਣ ਲਈ ਪ੍ਰੇਰਿਆ ਹੈ ਕਿ ਗੁਰਬਾਣੀ ਵਿੱਚਲੀਆਂ ਸਮੂਹ ਵਾਰਾਂ ਦੀ ਪਉੜੀ-ਦਰ-ਪਉੜੀ ਬਣਤਰ ਇਸ ਤਰ੍ਹਾਂ ਹੈ ਕਿ ਇਨ੍ਹਾਂ ਵਾਰਾਂ ਵਿੱਚਲੀ ਹਰੇਕ ਆਉਣ ਵਾਲੀ ਪਉੜੀ, ਆ ਚੁੱਕੀ ਪਉੜੀ ਦੇ ਮਜ਼ਮੂਨ ਨੂੰ ਹੀ ਅੱਗੇ ਵਧਾਉਂਦੀ ਹੈ ਅਤੇ ਇਸ ਤਰ੍ਹਾਂ ਮਨੁੱਖਾ ਜੀਵਨ ਨੂੰ ਆਤਮਿਕ ਉਚਾਈਆਂ ਵੱਲ਼ ਲਿਜਾਅ ਰਹੀ ਹੁੰਦੀ ਹੈ।

ਸੰਸਾਰਕ ਪਉੜੀਆਂ ਬਨਾਮ ਗੁਰਬਾਣੀ ਵਿੱਚਲੀਆਂ ਪਉੜੀਆਂ-ਇਸ ਤਰ੍ਹਾਂ ਅਸਾਂ ਇਹ ਸਮਝਣਾ ਹੈ ਕਿ ਅਜੋਕੀਆਂ ਲਿਫ਼ਟਾਂ ਸਮੇਤ, ਜਿੱਥੇ ਸੰਸਾਰਿਕ ਪਉੜੀਆਂ ਮਨੁੱਖ ਨੂੰ ਉਪਰਲੀਆਂ ਮੰਜ਼ਿਲਾ `ਤੇ ਪਹੁੰਚਾਦੀਆਂ ਤੇ ਫ਼ਿਰ ਲੋੜ ਅਨੁਸਾਰ ਹੇਠਾਂ ਵਾਪਿਸ ਵੀ ਲਿਆਉਂਦੀਆਂ ਹਨ।

ਪਰ ਗੁਰਬਾਣੀ ਵਿੱਚਲੀਆਂ ਕੇਵਲ ਸਮੂਹ ਵਾਰਾਂ ਦੀਆਂ ਪਉੜੀਆਂ ਹੀ ਨਹੀਂ ਬਲਕਿ ਜਿੰਨੀਆਂ ਵੀ ਲੰਮੀਆਂ ਰਚਨਾਵਾਂ ਹਨ ਜਿਵੇਂ ਬਾਣੀ ਜਪੁ, ਬਾਣੀ ਸੁਖਮਨੀ ਸਾਹਿਬ ਆਦਿ ਵਿੱਚਲੀਆਂ ਪਉੜੀਆਂ ਤੇ ਅਸ਼ਟਪਦੀਆਂ ਆਦਿ ਉਨ੍ਹਾਂ ਸਾਰੀਆਂ ਰਚਨਾਵਾਂ `ਚ, ਸੰਸਾਰਕ ਪਉੜੀਆਂ ਦੇ ਉਲਟ ਵੱਡਾ ਫ਼ਰਕ ਅਤੇ ਇਨ੍ਹਾਂ ਦੀ ਵਿਲਖਣਤਾ ਤੇ ਵਿਸ਼ੇਸ਼ਤਾ ਹੈ, ਅਤੇ ਉਹ ਵਿਸ਼ੇਸ਼ਤਾ ਇਹ ਹੈ ਕਿ:-

ਇਹ ਪਉੜੀਆਂ ਤੇ ਭਾਵੇਂ ਅਸ਼ਟਪਦੀਆਂ ਸਾਰੀਆਂ ਹੀ ਮਨੁੱਖ ਦੇ ਜੀਵਨ ਨੂੰ ਕੇਵਲ ਜੀਵਨ ਦੀਆਂ ਆਤਮਿਕ ਉਚਾਈਆਂ ਵੱਲ ਹੀ ਲਿਜਾਂਦੀਆਂ ਤੇ ਪ੍ਰਭੂ ਦੇ ਚਰਣਾਂ ਨਾਲ ਜੋੜਦੀਆਂ ਹਨ।

ਇਹ ਉਸ ਨੂੰ ਵਾਪਿਸ ਲਿਆ ਕੇ ਸੰਸਰਕ ਮੋਹ-ਮਾਇਆ ਦੇ ਰਸਾਂ ਤੇ ਵਿਕਾਰਾਂ ਆਦਿ ਵਾਲੇ ਜੀਵਨ `ਚ ਗ਼ਰਕ ਨਹੀਂ ਕਰਦੀਆਂ, ਇਹ ਮਨੁੱਖ ਦੇ ਜੀਵਨ ਨੂੰ ਨਿਵਾਣ ਵੱਲ ਨਹੀਂ ਲਿਆਉਂਦੀਆਂ।

ਇਸਤਰ੍ਹਾਂ ਗੁਰਬਾਣੀ ਵਿੱਚਲੀਆਂ ਪਉੜੀਆਂ, ਮਨੁੱਖਾ ਜੀਵਨ ਨੂੰ ਆਤਮਿਕ ਉਚਾਈਆਂ ਦੇ ਮੰਡਲਾਂ `ਚ ਲੈ ਜਾਣ ਦੇ ਨਾਲ-ਨਾਲ ਉਸਨੂੰ ਵਿਕਾਰਾਂ ਦੇ ਹਮਲਿਆਂ ਤੋਂ ਵੀ ਪੂਰੀ ਤਰ੍ਹਾਂ ਬਚਾਂਦੀਆਂ ਹਨ।

ਗੁਰਬਾਣੀ ਵਿੱਚਲੀਆਂ ਬਾਣੀ ਜਪੁ, ਜਾਂ ਵਾਰਾਂ ਦੀਆਂ ਪਉੜੀਆਂ ਅਤੇ ਬਾਣੀ ਸੁਖਮਨੀ ਸਾਹਿਬ ਵਿੱਚਲੀਆਂ ਸਮੂਹ ਅਸ਼ਟਪਦੀਆਂ ਆਦਿ ਮਨੁੱਖ ਦੇ ਜੀਵਨ ਨੂੰ ਆਤਮਿਕ ਪੱਖੋਂ ਸੁਆਰਣ `ਚ ਸਹਾਈ ਤਾਂ ਹੁੰਦੀਆਂ ਹਨ, ਪਰ ਉਸਦੇ ਜੀਵਨ ਨੂੰ ਵਾਪਿਸ ਨਿਵਾਉਣ ਵੱਲ ਲਿਅਉਣ ਤੇ ਵਿਗਾੜਣ ਦਾ ਕਾਰਣ ਨਹੀਂ ਬਣਦੀਆਂ। ਮਨੁੱਖਾ ਜੀਵਨ ਨੂੰ ਵਿਕਾਰਾਂ ਤੇ ਸੰਸਾਰਕ ਮੋਹ ਮਾਇਆ ਦੀ ਦਲਦਲ `ਚੋਂ ਪੂਰੀ ਤਰ੍ਹਾਂ ਕੱਢਦੀਆਂ ਹਨ, ਮਨੁੱਖ ਦੇ ਦੁਰਲਭ ਮਨੁੱਖਾ ਜਨਮ ਨੂੰ ਸਫ਼ਲ਼ ਕਰਣ `ਚ ਹੀ ਸਹਾਈ ਹੁੰਦੀਆਂ ਹਨ।

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ. . (ਪੰ: ੧੪੫) -ਭਾਵ ਗੁਰਬਾਣੀ ਵਿੱਚਲੀਆਂ ਵਾਰਾਂ ਆਦਿ ਦੀਆਂ ਸਮੂਹ ਪਉੜੀਆਂ ਤੇ ਅਸ਼ਟਪਦੀਆਂ ਮਨੁੱਖਾ ਜੀਵਨ ਲਈ ਅਜਿਹਾ ਵਰਦਾਨ ਸਾਬਤ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਮਨੁੱਖ ਆਤਮਿਕ ਮੰਡਲਾਂ ਦੀ ਉਚਾਈਆਂ `ਚ ਪਹੁੰਚਾਣ ਤੋਂ ਬਾਅਦ, ਮੁੜ ਸੰਸਾਰਕ ਗਿਰਾਵਟਾਂ ਭਰਪੂਰ ਜੀਵਨ ਦੀ ਨਿਵਾਣ ਵੱਲ ਆਉਂਦਾ ਹੀ ਨਹੀਂ। ਉਸ ਦੇ ਅੰਤਹਿ-ਕਰਣ `ਚ ਇਸ ਪਖੋਂ ਸਦਾ ਲਈ ਵਾਪਸੀ ਦੀ ਲੋੜ ਤੇ ਭੁੱਖ ਹੀ ਖ਼ਤਮ ਹੋ ਜਾਂਦੀ ਹੈ।

ਇਸ ਤੋਂ ਅੱਗੇ ਹੁਣ "ਰਾਮਕਲੀ ਕੀ ਵਾਰ ਮ: ੩" ਦੀ ਅਤੀ ਸੰਖੇਪ ਗੁਰਮੱਤ ਵਿਚਾਰ ਦਰਸ਼ਨ ਸਹਿਤ ਸਟੀਕ" ਲਈ ਜਿਹੜੀ ਤਰਤੀਬ ਅਪਣਾਈ ਜਾ ਰਹੀ ਹੈ ਉਹ ਇਸ ਤਰ੍ਹਾਂ ਹੈ:-

(੧) ਅਰੰਭ `ਚ "ਵਾਰ ਦਾ ਸਿਰਲੇਖ" ਲੋੜੀਂਦੀ ਸ਼ੰਖੇਪ ਗੁਰਮੱਤ ਵਿਚਾਰ ਅਤੇ ਅਰਥਾਂ ਸਹਿਤ।

(੨) ਉਸ ਤੋਂ ਬਾਅਦ ਨੰਬਰਵਾਰ ਹਰੇਕ ਪਉੜੀ ਸਲੋਕਾਂ ਸਮੇਤ ਵਾਰੀ ਵਾਰੀ ਦਰਜ ਹੋਵੇਗੀ।

(੩) ਉਪ੍ਰੰਤ ਹਰੇਕ ਪਉੜੀ ਤੇ ਉਸ ਨਾਲ ਜੁੜਵੇਂ ਸਲੋਕਾਂ ਦੇ ਨਾਲ-ਨਾਲ ਅਰਥ ਦਿੱਤੇ ਜਾਣਗੇ।

(੪) ਇਹ ਵੀ ਕਿ ਹਰੇਕ ਸਲੋਕ ਤੇ ਪਉੜੀ ਦੇ ਅਰਥ ਅਤੀ ਸੰਖੇਪ ਗੁਰਮੱਤ ਵਿਚਾਰ ਸਹਿਤ ਹੋਣਗੇ।

(੫) ਨੰਬਰਵਾਰ ਹਰੇਕ ਪਉੜੀ ਦੀ ਅਰਥਾਂ ਸਹਿਤ ਸਮਾਪਤੀ ਤੋਂ ਬਾਅਦ, ਉਸ ਪਉੜੀ ਤੇ ਉਸ ਪਉੜੀ ਨਾਲ ਜੁੜਵੇਂ ਸਲੋਕਾਂ ਦੀ ਆਪਸੀ ਸਾਂਝ ਵੀ ਉਜਾਗਰ ਕੀਤੀ ਜਾਵੁੇਗੀ।

(੬) ਵਾਰ ਦੀ ਸਮਾਪਤੀ `ਤੇ ਸਲੋਕਾਂ ਤੋਂ ਬਿਨਾ ਕੇਵਲ ਪਉੜੀ ਵਾਰ ਅਰਥ ਵੀ ਦਿੱਤੇ ਜਾਣਗੇ।

(ਤਾਂ ਤੇ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ ਵਿਸ਼ੇ ਵੱਲ ਹੋਰ ਅੱਗੇ ਵਧਦੇ ਹੋਏ:-

ਵਿਚਾਰ-ਅਧੀਨ "ਰਾਮਕਲੀ ਕੀ ਵਾਰ ਮਹਲਾ ੩" ਦੀ ਸਲੋਕਾਂ ਸਮੇਤ ਪਉੜੀ ਵਾਰ ਸਟੀਕ ਦਾ ਅਰੰਭ----ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ:-

ੴ ਸਤਿ ਗੁਰਪ੍ਰਸਾਦਿ॥

ਰਾਮਕਲੀ ਕੀ ਵਾਰ ਮਹਲਾ ੩॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ॥

ਅਰਥ- "ਰਾਮਕਲੀ ਕੀ ਵਾਰ ਮ: ੩" ਨੂੰ ਅਰੰਭ ਕਰਣ ਤੋਂ ਪਹਿਲਾਂ, ਅਕਾਲਪੁਰਖ ਦੀ ਉਸਤਤ ਅਤੇ ਕਰਤੇ ਦੀ ਪਹਿਚਾਣ ਨੂੰ ਬਿਆਣ ਕਰਦਾ ਹੋਇਆ ਗੁਰਦੇਵ ਵੱਲੋਂ "ੴ ਸਤਿ ਗੁਰਪ੍ਰਸਾਦਿ॥" ਇਹ ਗੁਰਬਾਣੀ ਦਾ ਮੰਗਲਾਚਰਣ ਦਰਜ ਕੀਤਾ ਹੋਇਆਂ ਹੈ।

ਦਰਅਸਲ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਗੁਰਦੇਵ ਨੇ ਸੰਪੂਰਣ ਗੁਰਬਾਣੀ `ਚ ਸਮੂਚੇ ਰਾਗਾਂ ਅਤੇ ਸਮੂਹ ਲੰਮੀਆਂ ਬਲਕਿ ਬਹੁਤ ਵਾਰੀ ਭਗਤਾਂ ਦੀਆਂ ਬਾਣੀਆਂ ਦੇ ਅਰੰਭ ਤੋਂ ਪਹਿਲਾਂ ਵੀ "ਗੁਰਬਾਣੀ ਦਾ ਮੰਗਲਾਚਰਣ" ਦੇਣ ਵਾਲਾ ਇਹੀ ਨਿਯਮ ਵਰਤਿਆ ਹੋਇਆ ਹੈ।

ਇਹ ਵੱਖਰੀ ਗੱਲ ਹੈ ਕਿ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ, ਸੰਪੂਰਣ ਗੁਰਬਾਣੀ ਰਚਨਾ `ਚ ਗੁਰਬਾਣੀ ਦਾ ਇਹ ਮੰਗਲਾਚਰਣ ਆਪਣੇ ਇੱਕ ਨਹੀਂ ਬਲਕਿ ਚਾਰ ਰੂਪਾਂ `ਚ ਕੁਲ਼ ੫੬੭ ਵਾਰੀ ਦਰਜ ਹੋਇਆ ਹੈ। ੩੩ ਵਾਰੀ ਸੰਪੂਰਣ ਸਰੂਪ `ਚ ਤੇ ਬਾਕੀ ਸੰਖੇਪ ਸਰੂਪਾਂ `ਚ।

ਇਹ ਵੀ ਕਿ ਇਸ "ਰਾਮਕਲੀ ਕੀ ਵਾਰ ਮ: ੩" ਦੇ ਅਰੰਭ `ਚ ਜਿਹੜਾ ਉਪ੍ਰੋਕਤ ਮੰਗਲਾਚਰਣ ਆਇਆ ਹੈ। ਇਹ ਮੰਗਲਾਚਰਣ ਆਪਣੇ ਪੂਰਨ ਸਰੂਪ `ਚ ਨਹੀਂ।

ਇਹ ਇਸਦੇ ਬਾਕੀ ਤਿੰਨ ਸੰਖੇਪ ਸਰੂਪਾਂ ਚੋਂ ਤੀਜਾ ਤੇ ਅਤੀ ਸੰਖੇਪ ਸਰੂਪ ਹੈ। ਉਂਝ ਮੰਗਲਾਚਰਣ ਦੇ ਕੁਲ ਚੋਹਾਂ ਸਰੂਪਾਂ ਚੋਂ ਇਹ ਅੰਤਮ ਅਤੇ ਚੌਥਾ ਸਰੂਪ ਹੈ।

ਜਿਵੇਂ ਕਿ ਇਹ ਬੇਨਤੀ ਵੀ ਕੀਤੀ ਜਾ ਚੁੱਕੀ ਹੈ ਕਿ ਮੂਲ ਰੂਪ `ਚ ਅਜੋਕੀਆਂ ਛਾਪੇ ਵਾਲੀਆਂ ਬੀੜਾਂ `ਚ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਰਚਨਾ `ਚ ਗੁਰਬਾਣੀ ਦਾ ਮੰਗਲਾਚਰਣ ਆਪਣੇ ਚਾਰ ਸਰੂਪਾਂ `ਚ ਅਤੇ ਕੁਲ ੫੬੭ ਵਾਰੀ ਆਇਆ ਹੈ।

ਉਂਝ ਇਹ ਵੀ ਕਿ ਸੰਨ ੧੯੩੬ ਤੋਂ ਪਹਿਲਾਂ ਵਾਲੀਆਂ ਛਾਪੇ ਦੀਆਂ ਬੀੜਾਂ `ਚ ਮੰਗਲਾਚਰਣ ਦੇ ਪੰਜ ਸਰੂਪਾਂ `ਚ ਵੀ ਦਰਸ਼ਨ ਹੁੰਦੇ ਹਨ ਤੇ ਇਸ ਦਾ ਉਹ ਪੰਜਵਾਂ ਸਰੂਪ ਕੇਵਲ ਤੇ ਕੇਵਲ ਹੀ ਸੀ। ਫ਼ਿਰ ਵੀ ਮੰਗਲਾਚਰਣ ਦੇ ਨੰਬਰਵਾਰ ਅਜੋਕੇ ਚਾਰ ਸਰੂਪ ਇਸ ਤਰ੍ਹਾਂ ਹਨ:-

ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਸੰਪੂਰਣ ਸਰੂਪ … … … ੩੩ ਵਾਰ

ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ ……. ੮ ਵਾਰ

ੴ ਸਤਿਨਾਮੁ ਗੁਰਪ੍ਰਸਾਦਿ … … … … …. . ੨ ਵਾਰ

ੴ ਸਤਿ ਗੁਰਪ੍ਰਸਾਦਿ … … … … … …. . ੫੨੪ ਵਾਰ

= ਕੁਲ ੫੬੭ ਵਾਰ

ਪਦ ਅਰਥ- ੴ-- ਦਾ ਉਚਾਰਣ ‘ਏਕ ਓਅੰਕਾਰ’ ਹੀ ਹੈ।

ਇਸ ਦਾ ਉਚਾਰਣ ਸੰਸਕਿੁਤ ਦੇ ਓਮ ਜਾਂ ‘ਓਮਕਾਰ’ ਤੋਂ ਬਿਲਕੁਲ ਭਿੰਨ ਤੇ ਨਿਵੇਕਲਾ ਹੈ। ਬਲਕਿ ਦੇ ਅਰਥ ਵੀ ਓਮ ਤੇ ‘ਓਮਕਾਰ’ ਆਦਿ ਤੋਂ ਬਿਲਕੁਲ ਵੱਖਰੇ ਤੇ ਨਿਤਾਂਤ ਭਿੰਨ ਹਨ।

ਹੇਠ ਦਿੱਤੇ ਗੁਰਬਾਣੀ ਪ੍ਰਮਾਣਾਂ ਅਨੁਸਾਰ ਗੁਰਬਾਣੀ `ਚ ਬਹੁਤ ਵਾਰੀ ਦਾ ਉਚਾਰਣ ਵੀ ਸਪਸ਼ਟ ਕੀਤਾ ਹੋਇਆ ਹੈ ਜਿਵੇਂ:-

"ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥"

ਬਿਲਾਵਲ ਮ: ੧ ਪੰ: ੮੩੮

"ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥

ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥

ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥"

ਰਾਮਕਲੀ ਮ: ੧ ਬਾਣੀ ਦਖਣੀ ਓਅੰਕਾਰ ਪੰ: ੯੨੯

ਚੇਤੇ ਰਹੇ! ਇਸ ਨੂੰ ਹਿੰਦੀ `ਚ ਲਿਖਣ ਸਮੇਂ ‘ਓਮਕਾਰ’, ਓੰ ਜਾਂ ਓਮ ਆਦਿ ਲਿਖਣਾ ਬਿਲਕੁਲ ਅਸ਼ੁੱਧ ਹੈ। ਹਿੰਦੀ `ਚ ਲਿਖਣ ਸਮੇਂ ਵੀ ਇਸ ਨੂੰ ‘੧ ਓਅੰਕਾਰ’ ਹੀ ਲਿਖਣਾ ਹੋਵੇਗਾ।

ਗੁਰੂ ਪਾਤਸ਼ਾਹ ਨੇ ਇਸ ਨੂੰ ਬਿਲਕੁਲ ਹੀ ਨਵੇਂ ਸਰੂਪ ਅਤੇ ਨਿਤਾਂਤ ਨਿਵੇਕਲੇ ਅਰਥਾਂ `ਚ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਇਸ ਦਾ ਉਚਾਰਣ ਕਿਸੇ ਤਰ੍ਹਾਂ ਵੀ ਪੁਰਾਤਨ ਨਹੀਂ ਬਲਕਿ ਇਸ ਦਾ ਉਚਾਰਣ ਨਿਤਾਂਤ ਵੱਖਰਾ, ਨਿਵੇਕਲਾ ਤੇ ਬਿਲਕੁਲ ਭਿੰਨ ‘੧ ਓਅੰਕਾਰ’ ਹੀ ਹੈ। ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ `ਚ ਹੀ ‘੧ ਓਅੰਕਾਰ’ ਦੇ ਉਚਾਰਣ ਬਾਰੇ ਸਪਸ਼ਟ ਨਿਰਣਾ ਵੀ ਦਿੱਤਾ ਹੋਇਆ ਹੈ

ਉਪ੍ਰੰਤ ਦੇ ਅਰਥ ਹਨ:-

ਭਿੰਨ-ਭਿੰਨ ‘੧+ ਓਅੰ +ਕਾਰ’ ਤਿੰਨ ਸ਼ਬਦਾਂ ਦੇ ਜੋੜ ਅਥਵਾ ਸੰਧੀ ਤੋਂ ਬਣਿਆ ਹੋਇਆ ਹੈ। ਇਨ੍ਹਾਂ ਤਿੰਨਾਂ ਲਫ਼ਜ਼ਾਂ ਦੇ ਨੰਬਰਵਾਰ ਅਰਥ ਇਸ ਪ੍ਰਕਾਰ ਹਨ:-

੧- ਅਕਾਲ ਪੁਰਖ ਕੇਵਲ ਤੇ ਕੇਵਲ ਇਕੋ-ਇਕ ਹੀ ਹੈ। ਜਿਵੇਂ:-

() "ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ" (ਪੰ: ੩੫੦)

() "ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮) ਆਦਿ

ਇਹ ਵੀ ਕਿ ਇਥੇ ਗਿਣਤੀ ਵਾਲਾ ‘ਏਕਾ’ ਲਗਾ ਕੇ ਪਾਤਸ਼ਾਹ ਨੇ ਇਸ ਸਚਾਈ ਨੂੰ ਸਦਾ ਲਈ ਉਜਾਗਰ ਅਤੇ ਪੂਰੀ ਤਰ੍ਹਾਂ ਕਰ ਦਿੱਤਾ ਤੇ ਦ੍ਰਿੜ ਵੀ ਕਰਵਾ ਦਿੱਤਾ ਹੋਇਆ ਹੈ। ਉਹ ਵੀ ਇਸ ਲਈ ਤਾ ਕਿ ਇਸ `ਚ ਕਿਸੇ ਪ੍ਰਕਾਰ ਦੇ ਭੁਲੇਖੇ ਦੀ ਗੁੰਜਾਇਸ਼ ਹੀ ਨਾ ਰਹਿ ਜਾਵੇ।

ਇਸ ਤਰ੍ਹਾਂ ਗੁਰਦੇਵ ਨੇ ਓਅੰਕਾਰ ਨਾਲ ਗਿਣਤੀ ਵਾਲਾ (digital) ‘ਏਕਾ’ ਲਗਾ ਕੇ ਸਪਸ਼ਟ ਕੀਤਾ ਹੋਇਆ ਹੈ ਕਿ ਸੰਪੂਰਨ ਰਚਨਾ ਦਾ ਕਰਤਾ ਧਰਤਾ ਤੇ ਸਿਰਜਨਹਾਰ ਕੇਵਲ ਤੇ ਕੇਵਲ ‘ਇਕ’ ਹੀ ਹੈ, ਭਿੰਨ ਭਿੰਨ ਜਾਂ ਬਹੁਤੇ ਨਹੀਂ ਹਨ।

ਓਅੰ - ਅਕਾਲ ਪੁਰਖ ਰਚਨਾ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ।

. ਹਾਥੀ-ਗੈਂਡੇ ਆਦਿ ਵੱਡੇ ਤੋਂ ਵੱਡੇ ਵਜੂਦ ਤੇ ਆਕਾਰ ਵਾਲੇ ਜੀਵ ਅਤਵਾ ਪ੍ਰਭੂ ਦੀ ਰਚਨਾ ਦੇ ਅੰਗ ਅਤੇ ਛੋਟੇ ਤੋਂ ਛੋਟੇ ਨੰਗੀ ਅੱਖ ਨਾਲ ਨਾ ਦੇਖੇ ਜਾ ਸਕਣ ਵਾਲੇ ਜੀਵਾਂ `ਚ ਵੀ ਕਰਤੇ ਪ੍ਰਭੂ ਦਾ ਵਜੂਦ ਤੇ ਨੂਰ ਇਕੋ ਜਿਹਾ ਤੇ ਬਰਾਬਰ ਦਾ ਹੈ। ਉਸ ਦਾ ਵਜੂਦ ਤੇ ਨੂਰ, ਕਿਸੇ ਇੱਕ `ਚ ਘੱਟ ਜਾਂ ਦੂਜੇ `ਚ ਉਸ ਤੋਂ ਵੱਧ ਨਹੀਂ।

ਕਾਰ- ਜਿਵੇਂ "ਚਉਗਿਰਦ ਹਮਾਰੈ ਰਾਮ ਕਾਰ" (ਪੰ: ੮੧੯) ਕਾਰ ਦੇ ਅਰਥ ਹੁੰਦੇ ਹਨ ਲਕੀਰ।

ਲਕੀਰ ਆਪਣੇ ਆਪ `ਚ ਸਾਬਤ ਕਰਦੀ ਹੈ ਕਿ ਇਸਦਾ ਨਾ ਆਦਿ ਹੁੰਦਾ ਹੈ ਨਾ ਅੰਤ, ਜਿਸ ਪਾਸੇ ਚਾਹੋ ਲਕੀਰ ਵਧਾਂਦੇ ਜਾਵੋ, ਸੰਸਾਰ ਤੇ ਰਚਨਾ ਦਾ ਅੰਤ ਤਾਂ ਆ ਸਕਦਾ ਹੈ ਪਰ ਲਕੀਰ ਦਾ ਨਹੀਂ।

ਇਸੇਤਰ੍ਹਾਂ ਅਕਾਲ ਪੁਰਖ ਦਾ ਵੀ ਅੰਤ ਤੇ ਆਰਾ-ਪਾਰ ਨਹੀਂ। ਉਪ੍ਰੰਤ ਇਹ ਸਮੂਚੀ ਤੇ ਸੰਸਾਰ ਵੀ ਉਸੇ ਕਰਤੇ ਪ੍ਰਭੂ ਦੀ ਆਪਣੀ ਘਾੜਤ ਤੇ ਰਚਨਾ ਹੈ ਜਿਸਦਾ ਅੰਤ ਤੇ ਪਰਵਾਰ ਨਹੀਂ ਜਿਵੇਂ; -

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" … (ਪੰ: ੪੬੩)

() "ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ"

() "ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ" (ਪੰ: ੮੯) ਆਦਿ

ਇਸ ਲਈ ਉਸ ਦੀ ਰਚਨਾ ਦਾ ਅੰਤ ਤਾਂ ਆ ਵੀ ਸਕਦਾ ਹੈ ਪਰ ਕਿਸੇ ਕਾਰ ਭਾਵ ਲਕੀਰ ਦੀ ਨਿਆਈਂ ਕਰਤਾਪੁਰਖ ਜੀ ਦਾ ਅੰਤ ਅਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤਾਂ ਤੇਾ:-

ਦੇ ਸਮੂਹਕ ਅਰਥ ਹਨ- ਅਕਾਲ ਪੁਰਖ ਇਕੋ-ਇਕ ਹੈ, ਉਹ ਆਪਣੀ ਸੰਪੂਰਣ ਰਚਨਾ `ਚ ਇੱਕ ਰਸ ਵਿਆਪਕ ਹੈ ਤੇ ਉਸ ਕਰਤੇ-ਪ੍ਰਭੂ ਦਾ ਅੰਤ ਜਾਂ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਯਥਾ:-

() "ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ" (ਬਾਣੀ ਜਪੁ)

() "…. ਅੰਤੁ ਨ ਜਾਪੈ ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ॥ ਅੰਤ ਕਾਰਣਿ ਕੇਤੇ ਬਿਲਲਾਹਿ॥ ਤਾ ਕੇ ਅੰਤ ਨ ਪਾਏ ਜਾਹਿ॥ ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜੇਵਡੁ ਆਪਿ ਜਾਣੈ ਆਪਿ ਆਪਿ…" (ਬਾਣੀ ਜਪੁ)

ਗੁਰਮੱਤ ਵਿਚਾਰ ਦਰਸ਼ਨ-

੧- ਆਪਣੀ ਅਗਿਆਨਤਾ ਵੱਸ ਮਨੁੱਖ ਨੇ ਅਨੇਕਾਂ ਰੱਬ, ਭਗਵਾਨ, ਤੇ ਕ੍ਰੋੜਾਂ ਹੀ ਦੇਵੀਆਂ ਦੇਵਤੇ ਤੇ ਆਪਣੇ- ਆਪਣੇ ਇਸ਼ਟ ਮਿੱਥੇ ਹੋਏ ਸਨ। ਜਿਸ ਕੋਲ ਜਾਂ ਜਿੱਥੇ ਜੋ ਦੋ ਗੁਣ ਦੇਖੇ ਜਾਂ ਜਿਸ `ਤੇ ਵਿਸ਼ਵਾਸ ਆਇਆ, ਉਸ ਨੇ ਉਸੇ ਨੂੰ ਹੀ ਆਂਪਣਾ ਭਗਵਾਨ, ਰੱਬ ਜਾਂ ਇਸ਼ਟ ਮਿੱਥ ਲਿਆ।

ਇਸ ਤਰ੍ਹਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਦਸ਼ਰਥ ਸੁਤ ‘ਰਾਮ’, ਜਸੋਦਾ ਸੁਤ ‘ਕ੍ਰਿਸ਼ਨ’ ਬਲਕਿ ਹਵਾ, ਪਾਣੀ, ਅੱਗ, ਅਨੇਕਾਂ ਨਦੀਆਂ, ਪਸ਼ੂ ਜਿਵੇ ਸਪ, ਹਾਥੀ ਤੇ ਪੌਧੇ ਆਦਿ ਵੀ ਇਸੇ ਲੜੀ `ਚ ਆਉਂਦੇ ਹਨ। ਇਸ ਤਰ੍ਹਾਂ ਮਨੁੱਖ ਨੇ ਲੰਮੇਂ ਸਮੇਂ ਤੋਂ ਆਪਣੇ ਅਨੇਕਾਂ ਭਗਵਾਨ ਤੇ ਇਸ਼ਟ ਮਿੱਥੇ ਹੋਏ ਸਨ।

ਜਦਕਿ ਉਸ ਸਾਰੇ ਦੇ ਉਲਟ, ਗੁਰਦੇਵ ਨੇ ੴ ਤੋਂ ਪਹਿਲਾਂ ਗਿਣਤੀ ਵਾਲਾ (digital) ‘ਏਕਾ’ ਲਗਾ ਕੇ ਸਦਾ ਲਈ ਫ਼ੈਸਲਾ ਦੇ ਦਿੱਤਾ ਕਿ ਉਨ੍ਹਾਂ ਸਾਰਿਆਂ `ਚੋਂ ਇੱਕ ਵੀ ਭਗਵਾਨ ਜਾਂ ਰੱਬ ਨਹੀਂ।

ਅਕਾਲਪੁਰਖ ਕੇਵਲ ਇਕੋ-ਇੱਕ ਹੈ ਅਤੇ ਉਹ ਪ੍ਰਭੂ ਆਪਣੀ ਸੰਪੂਰਣ ਰਚਨਾ `ਚ ਵਿਆਪਕ ਹੋ ਕੇ ਸਭ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਇਸੇ ਲਈ ਗੁਰਬਾਣੀ `ਚ ਉਸ ਪ੍ਰਭੂ ਨੂੰ ਪ੍ਰਾਣਪਤ ਤੇ ਜਗ-ਜੀਵਨ ਦਾਤਾ ਆਦਿ ਵੀ ਕਿਹਾ ਹੈ।

ਤਾਂ ਤੇ "ਐ ਦੁਨੀਆਂ ਦੇ ਲੋਕੋ! ਜਿਨ੍ਹਾਂ ਨੂੰ ਤੁਸੀਂ ਆਪਣੇ ਭਗਵਾਨ, ਰੱਬ ਤੇ ਇਸ਼ਟ ਮੰਨ ਰਹੇ ਹੋ ਇਹ ਸਾਰੇ ਕਰਤੇ ਪ੍ਰਭੂ ਦੀ ਰਚਨਾ ਦਾ ਅੰਗ ਜਾਂ ਫ਼ਿਰ ਕਾਲਪਨਿਕ ਤੇ ਮਨੋਕਲਪਿਤ ਭਾਵ ਤੁਹਾਡੇ ਆਪਣੇ ਰਾਹੀਂ ਮਿੱਥੇ ਹੋਏ ਹਨ, ਜਦਕਿ ਸਾਰਿਆਂ ਦਾ ਕਰਤਾ-ਸਿਰਜਣਹਾਰ ਤੇ ਭਗਵਾਨ ਕੇਵਲ ਤੇ ਕੇਵਲ ਇਕੋ ਹੀ ਹੈ ਅਤੇ ਉਨ੍ਹਾਂ ਸਾਰਿਆਂ `ਚੋ ਕਰਤਾ ਜਾਂ ਭਗਵਾਨ ਇੱਕ ਵੀ ਨਹੀਂ।

ਇਸੇ ਤਰ੍ਹਾਂ ਪੁਰਾਤਨ ਰਚਨਾਵਾਂ `ਚ ਓਮ ਜਾਂ ਓਅੰ ਸ਼ਬਦ ਵੀ ਕਈ ਅਰਥਾਂ `ਚ ਆਇਆ ਤੇ ਵਰਤਿਆ ਹੋਇਆ ਮਿਲਦਾ ਹੈ। ਜਦਕਿ ਗੁਰਦੇਵ ਨੇ ਅਕਾਲਪੁਰਖ ਲਈ ਵਾਲਾ ਨਵਾਂ ਤੇ ਨਿਵੇਕਲਾ ਲਫ਼ਜ਼ ਪ੍ਰਗਟ ਕਰਕੇ, ਉਸ ਪ੍ਰਭੂ ਨੂੰ ਇਕੋ-ਇਕ ਵਿਲੱਖਣ ਉਚਾਰਣ ਨਾਲ ਨਿਵੇਕਲੇ ਅਰਥਾਂ `ਚ ਪ੍ਰਗਟ ਕੀਤਾ ਹੋਇਆ ਹੈ।

੨. ਕਾਰ- ਕਰਤੇ-ਪ੍ਰਭੂ ਦਾ ਅੰਤ ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਉਹ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਉਹ ਤਾਂ:-

() "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" (ਬਾਣੀ ਜਪੁ) ਹੈ।

ਇਸ ਲਈ ਉਸ ਨੂੰ ਬਚਪਨ, ਜੁਆਨੀ, ਬੁਢਾਪਾ, ਮੌਤ ਆਦਿ ਵੀ ਨਹੀਂ ਆਉਂਦੇ ਅਤੇ ਉਹ ਕਦੇ ਬਿਨਸਦਾ ਵੀ ਨਹੀਂ।

ਮੂਲ ਰੂਪ `ਚ ‘ਕਾਰ’ ਸੰਸਕਿੁਤ ਦਾ ਪਿਛੇਤ੍ਰ ਹੈ ਜਿਵੇਂ ‘ਜੈ-ਜੈ ਕਾਰ’ (ਜੈ ਹੀ ਜੈ)। ‘ਨੰਨਾਕਾਰ’ (ਨਾ ਹੀ ਨਾ)। ‘ਧੰਧੂਕਾਰ’ (ਹਨੇਰਾ ਹੀ ਹਨੇਰਾ)।

ਇਸੇ ਤਰ੍ਹਾਂ `ਚ ਤੇ ‘ਓਅੰ ਦੇ ਨਾਲ ਕਾਰ ਨੂੰ ਜੋੜ ਕੇ’ ਗੁਰਦੇਵ ਨੇ ਪੱਕਾ ਕਰ ਦਿੱਤਾ ਕਿ ਕਰਤਾਪੁਰਖ ਇਕੋ-ਇਕ ਤੇ ਸਰਬ ਵਿਆਪਕ ਹੈ ਅਤੇ ਕਰਤੇ ਪ੍ਰਭੂ ਦਾ ਅੰਤ ਜਾਂ ਪਾਰਾਵਾਰ ਵੀ ਨਹੀਂ ਪਾਇਆ ਜਾ ਸਕਦਾ।

ਜਿਵੇਂ ਕਾਰ ਦਾ ਅਰਥ ਹੀ ਲਕੀਰ ਹੈ। ਪਾਤਸ਼ਾਹ ਨੇ ਇਥੇ `ਚ ‘ਕਾਰ’ (ਲਕੀਰ) ਵਾਲੇ ਪਿਛੇਤ੍ਰ ਨੂੰ ਆਪਣੇ ਵੱਲੋਂ ਨਵਾਂ ਸਾਹਿਤਕ ਰੂਪ ਦਿੱਤਾ ਤੇ ਬਖ਼ਸ਼ਿਆ ਹੈ।

ਇਸ ਤੋਂ ਪਹਿਲਾਂ ਸਾਹਿਤ `ਚ ‘ਕਾਰ’ ਅਥਵਾ ਲਕੀਰ ਲਈ ਇਹ ਰੂਪ ਕਿੱਧਰੇ ਤੇ ਕਦੇ ਵੀ ਨਹੀਂ ਆਇਆ ਤੇ ਨਾ ਹੀ ਮਿਲਦਾ ਹੈ।

ਇਸ ਤਰ੍ਹਾਂ `ਚ ਕਾਰ ਅਥਵਾ ਕਿਸੇ ਲਕੀਰ ਲਈ ਇਹ ਨਿਤਾਂਤ ਹੀ ਨਵਾਂ ਰੂਪ, ਪਾਤਸ਼ਾਹ ਦੀ ਅਤਪਣੀ ਨਿਵੇਕਲੀ ਦੇਣ ਹੈ।

ਤਾਂ ਵੀ ਕਈ ਸੱਜਨ ਆਪਣੀ ਨਾਸਮਝੀ ਕਾਰਨ ਇਸ ਨੂੰ ਹਿੰਦੀ ਭਾਸ਼ਾ `ਚ ‘੧ ਓਅੰ ਲਿਖ ਦਿੰਦੇ ਹਨ। ਇਸ ਲਈ ਸਮਝਣਾ ਹੈ ਕਿ ਨੂੰ ਹਿੰਦੀ ਭਾਸ਼ਾ `ਚ ‘੧ ਓਅੰ’ ਲਿਖ ਦੇਣਾ ਬਿਲਕੁਲ ਹੀ ਅਸ਼ੁੱਧ ਤੇ ਗ਼ਲਤ ਹੈ।

ਇਸ ਦਾ ਸ਼ੁਧ ਸਰੂਪ ਹੀ ਹੈ, ਭਾਵ ਅਰੰਭ `ਚ ਅਤੇ ਓਅੰ ਨਾਲ ਪਿਛੇਤ੍ਰ ‘ਕਾਰ’ ਨੂੰ ਵੀ ਅਵੱਸ਼ ਲਗਉਾਣਾ ਹੈ।

ਇਹ ਵੀ ਕਿ ਵਿੱਚਲੀ ਕਾਰ (ਲਕੀਰ) ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੋਣੀ ਹੈ ਜੋ ਇਸ ਦੀ ਅਸੀਮਤਾ ਨੂੰ ਪ੍ਰਗਟ ਕਰਦੀ ਹੋਵੇ ਭਾਵ ਅਜਿਹੀ ਕਾਰ (ਲਕੀਰ) ਜਿਸ ਨੂੰ ਜਿਨਾਂ ਚਾਹੋ ਲੰਮਾ ਖਿੱਚ ਲਿਆ ਜਾਵੇ, ਸੰਸਾਰ ਦਾ ਅੰਤ ਤਾਂ ਭਾਵੇਂ ਜਾਵੇ ਪਰ ਉਹ ਲਕੀਰ ਅੱਗੇ ਚਲਦੀ ਜਾ ਰਹੀ ਹੀ ਮਹਿਸੂਸ ਹੁੰਦੀ ਹੋਵੇ। (ਚਲਦਾ) #Instt.P.1-5thv.. Ramkali ki vaar M.-3-02.19-P00#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.