.

** ਸਿੱਖ ਦੇ ਘਰਾਂ, ਗੁਰਦੁਆਰਿਆਂ ਅਤੇ ਮੁੱਖ ਧਾਰਮਿੱਕ ਸਥਾਨਾਂ

ਵਿੱਚ ਹੋ ਰਹੀਆਂ ਮੰਨਮੱਤਾਂ।

ਕਿਸ਼ਤ ਨੰਬਰ 1

** ‘ਸਿੱਖੀ’ ਅਤੇ ‘ਸਿੱਖ-ਸਮਾਜ’ ਦਾ ਧੁਰਾ ਹੈ:

  • ‘ਸਬਦ-ਗੁਰੂ-ਗੁਰਬਾਣੀ’,
  • ‘ਗੁਰਮੱਤ-ਗਿਆਨ’,
  • ‘ਗੁਰਬਾਣੀ-ਸੰਦੇਸ਼,
  • ‘ਗੁਰਬਾਣੀ ਪੜ੍ਹਕੇ ਮਿਲਦਾ ਸੁਨੇਹਾ’,
  • ‘ਗੁਰਬਾਣੀ ਪੜ੍ਹ ਕੇ, ਸੁਣ ਕੇ, ਮੰਨ ਕੇ, ਸਮਝ ਕੇ, ਵਿਚਾਰ ਕੇ ਬਣਿਆ ਜੀਵਨ-
  • ‘ਆਚਾਰ-ਵਿਹਾਰ-ਵਿਚਾਰ’।

** (ਬਾਣੀ ਗੁਰੂ, ਗੁਰੂ ਹੈ ਬਾਣੀ) ‘ਗੁਰਬਾਣੀ’ ਨੂੰ ਲਿਖਤ ਵਿੱਚ ਲਿਆਉਣ ਦਾ ਫੁਰਨਾ ਬਾਬੇ ਨਾਨਕ ਦੀ ਦੂਰਅੰਦੇਸ਼ਤਾ ਦਾ ਸਿੱਟਾ ਸੀ, ਰਜੱਲਟ ਸੀ, ਜੋ ਰਹਿੰਦੀ ਦੁਨੀਆਂ ਤੱਕ ‘ਸਿੱਖ-ਕੌਮ’ ਦੀ ਰਹਿਨੁਮਾਈ ਕਰਦਾ ਰਹੇਗਾ। ਸਾਲ 1469 ਤੋਂ ਬਾਬੇ ਨਾਨਕ ਦੇ ਚਲਾਏ ਇਸ ‘ਸੱਚ’, ‘ਸਿੱਖੀ’, ‘ਗੁਰਮੱਤ-ਗਿਆਨ’ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਲਈ, ਸਾਲ 1708 ਤੱਕ ‘ਦੱਸ’ ਮਹਾਂ-ਪਰਸ਼ਾਂ ਨੇ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣਾ ਕੀਤਾ।

** ਸਾਲ 1602-1604 ਵਿੱਚ 34 ਮਹਾਂ-ਪੁਰਸ਼ਾਂ (5 ਗੁਰੂ ਸਾਹਿਬਾਨ + 15 ਭਗਤ ਸਾਹਿਬਾਨ {ਭਗਤ ਸਾਹਿਬਾਨਾਂ ਦੀ ਬਾਣੀ ‘ਬਾਬਾ ਨਾਨਕ ਜੀ’ ਨੇ ਆਪਣੀਆਂ ਯਾਤਰਾਵਾਂ ਦੇ ਸਮੇਂ ਇਕੱਤਰ ਕਰਨੀ ਕੀਤੀ} + 11 ਭੱਟ ਸਾਹਿਬਾਨ + 3 ਸਿੱਖ ਸਾਹਿਬਾਨ) ਦੀ ਉਚਾਰੀ ਬਾਣੀ ਨੂੰ ਪੰਜਵੇਂ ਨਾਨਕ ਨੇ ਆਪਣੀ ਸੰਪਾਦਕਤਾ ਦੇ ਤਹਿਤ ਪੋਥੀਆਂ ਵਿੱਚ ਸਾਰੀ ਇਕੱਤਰ ਕੀਤੀ ਬਾਣੀ ਨੂੰ ਤਰਤੀਬ ਦੇ ਕੇ ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਕੀਤਾ। ਸਾਰੀ ਬਾਣੀ ਨੂੰ ਲਿਖਤ ਵਿੱਚ ਲਿਆਉਣ ਤੋਂ ਬਾਦ 1 ਸਤੰਬਰ ਸਾਲ 1604 ਨੂੰ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਇਸ ਗੁਰਬਾਣੀ ਦੇ ਸੰਗ੍ਰਹਿ ‘ਆਦਿ-ਗ੍ਰੰਥ’ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕੀਤਾ।

** ਬਾਅਦ ਵਿੱਚ 10ਵੇਂ ਗੁਰੂ ਜੀ ਨੇ ਮਹੱਲਾ 9ਵਾਂ ਦੀ ਬਾਣੀ ਵੀ ਇਸ ‘ਆਦਿ-ਗਰੰਥ’ ਵਿੱਚ ਸ਼ਾਮਿਲ ਕਰ ਦਿੱਤੀ। ਦੇਹਧਾਰੀ ‘ਗੁਰੂ-ਪ੍ਰਥਾ’ ਦੀ ਸਮਾਪਤੀ ਕਰਕੇ ਸਾਲ 1708 ਵਿੱਚ ਨਾਂਦੇੜ (ਮਹਾਂਰਾਸ਼ਟਰ) ਵਿਖੇ 35 ਮਹਾਂ-ਪੁਰਸ਼ਾਂ ਦੀ ਉਚਾਰੀ ਇਸ ਬਾਣੀ ਦੇ ਸੰਗ੍ਰਹਿ ਨੂੰ ‘ਗੁੱਰਤਾ’ ਦੇਣੀ ਕੀਤੀ।

** ਸਮੱਗਰ ‘ਗੁਰਬਾਣੀ’, ‘ਗੁਰਮੱਤ-ਗਿਆਨ’ ਦਾ ਮਾਲਾ-ਮਾਲ ਖ਼ਜ਼ਾਨਾ ਹੈ। ‘ਗਿਆਨ’ ਨਾਲ ਭਰਪੂਰ ਹੈ। ਪੂਰੀ ਮਨੁੱਖਤਾ ਲਈ ਮਨੁੱਖਾ-ਜੀਵਨ ਦੇ ਹਰ ਪਲ ਲਈ ਸੇਧ ਦਿੱਤੀ ਗਈ ਹੈ।

** ਉਸ ਸਮੇਂ ਦੇ ਹੰਕਾਰੀ ਦੁਰਾਚਾਰੀ ਰਾਜੇ-ਮਹਾਂਰਾਜਿਆਂ ਰਜ਼ਵਾੜਾਸ਼ਾਹੀ ਅਤੇ ਲਾਲਚੀ ਦੁਰਾਚਾਰੀ ਬਲਤਾਕਾਰੀ ਪੂਜਾਰੀਆਂ ਦੇ ਆਮ ਜਨਤਾ ਨਾਲ ਕੀਤੇ ਜਾਂਦੇ ਦੁਰ-ਵਿਵਹਾਰ ਨੂੰ ਚਣੌਤੀ ਦੇਣਾ ਕੀਤਾ।

** ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ਉਜਾੜੇ ਕਾ ਬੰਧੁ॥ ਮ1॥ 662॥

** ਸਮਾਜ ਦੀ ਦੱਬੀ-ਕੁਚਲੀ ਗਰੀਬ ਜਨਤਾ ਨੂੰ ‘ਸੂਦਰ’ ਅਪਵਿੱਤਰ ਸਮਝਦੇ ਹੋਏ, ਉੱਚ-ਜਾਤੀਏ ਅਤੇ ਬ੍ਰਾਹਮਣ, ਸਾਰੇ ਸ਼ੁਦਰ ਸਮਾਜ ਨਾਲ ਘਿਰਨਾ ਕਰਦੇ ਸਨ, ਆਪਣੇ ਘਰਾਂ ਤੋਂ ਦੂਰ ਰੱਖਦੇ ਸਨ।

** ਇਸੇ ਸੂਦਰ ਸਮਾਜ ਦੀ ਬੇਹਤਰੀ ਅਤੇ ਮਨੱਖਤਾ ਦੀ ਬਰਾਬਰਤਾ ਲਈ 11ਵੀਂ ਸਦੀ ਤੋਂ ਭਗਤਾਂ ਨੇ ਇਹਨਾਂ ਲਿਤਾੜੇ ਅਤੇ ਦੁਰਕਾਰੇ ਲੋਕਾਂ ਲਈ ਬੇਬਾਕੀ ਆਪਣੀ ਆਵਾਜ਼ ਬੁਲੰਦ ਕਰਨੀ ਸੁਰੂ ਕੀਤੀ।

  • ** ਇਹਨਾਂ ਲੋਕਾਂ ਨੂੰ ਆਪਣੇ ਫਰਜ਼ਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸੁਰੂ ਕੀਤਾ। ਰਜਵਾੜਿਆਂ ਅਤੇ ਬ੍ਰਾਹਮਣਾਂ ਦੀ ਲੁੱਟ-ਖਸੁੱਟ ਤੋਂ ਜਾਣੂ ਕਰਵਾਉਣਾ ਕੀਤਾ। ਇਸ ਤਿੱਕੜੀ ਦੇ ਬਣਾਏ-ਫੈਲਾਏ ਵਹਿਮ, ਭਰਮ, ਪਾਖੰਡ, ਆਡੰਬਰ, ਕਰਮਕਾਂਡ, ਚਾਲੀਹੇ ਭਰਨੇ, ਜੋਤਾਂ ਜਗਾਉਣੀਆਂ, ਕਬਰਾਂ, ਮੜੀਆਂ, ਮਸ਼ਾਣਾ, ਤੀਰਥ ਯਾਤਰਾਵਾਂ ਦੇ ਭਰਮ ਜਾਲ, ਡਰਾਵੈ ਦੇ ਜਾਲ ਵਿਚੋਂ ਕੱਢਣਾ ਸੁਰੂ ਕੀਤਾ।

** "ੴ ਤੋਂ ਲੈ ਕੇ ਤਨੁ ਮਨੁ ਥੀਵੈ ਹਰਿਆ" ਤੱਕ (ਪੰਨਾ 1 ਤੋਂ ਲੈ ਕੇ ਪੰਨਾ 1329 ਤੱਕ) ਸਮੱਗਰ ਗੁਰਬਾਣੀ ‘ਸਿੱਖ-ਗੁਰਸਿੱਖ’ ਲਈ:

  • ਸੰਪੂਰਨ ਜੀਵਨ-ਜਾਂਚ ਹੈ।

  • ਜੀਵਨ ਜਿਉਂਣ ਲਈ ਰਾਹ ਦਸੇਰੀ ਹੈ।

  • ਵਹਿਮਾਂ ਭਰਮਾਂ ਪਾਖੰਡਾਂ ਵਿਚੋਂ ਕੱਢਣ ਲਈ ‘ਗਿਆਨ’ ਦਾ ਖਜ਼ਾਨਾ ਹੈ।

  • ਰਜ਼ਵਾੜਿਆਂ ਨੂੰ ਦੁਤਕਾਰਨ ਲਈ ਦਲੇਰੀ ਭਰਦੀ ਹੈ।

  • ਲੰਪਟ ਵਿਹਲ਼ੜ ਪੂਜਾਰੀ ਦੀਆਂ ਦੁਕਾਨਾਂ ਨੂੰ ਜਿੰਦੇ ਲਵਾਉਂਦੀ ਹੈ।

  • ਆਪਣੇ ਆਪ ਨੂੰ ਜਾਨਣ ਦੇ ਰਾਹ ਖੋਲਦੀ ਹੈ।

  • ‘ਸੱਚ’ ਨੂੰ ਕਿਵੇਂ ਆਪਣੇ ਜੀਵਨ ਵਿੱਚ ਅਪਨਾਉਂਣਾ ਹੈ।

  • ਕਿਵੇਂ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਆਕੇ ਭਲਾਈ ਕਰਨੀ ਹੈ।

  • ਕਿਵੇਂ ਸਾਰੇ ਸੰਸਾਰ ਵਿੱਚ ‘ਇਕੋ’ ੴ ਦੇ ਦਰਸਨ ਕਰਨੇ ਹਨ।

  • ਕਿਵੇਂ ਸਾਰੀ ਮਨੁੱਖਾ-ਸ਼੍ਰੇਣੀ ਅਤੇ ਬਾਕੀ ਸ਼੍ਰੈਣੀਆਂ ਵਿੱਚ ਤਾਲ ਮੇਲ ਬਣਾ ਕੇ ਚੱਲਣਾ ਹੈ।

  • ਹੋਰ ਅਨੇਕਾਂ ਹੀ ‘ਸਿੱਖੀ ਸਿਧਾਂਤ’ ਹਨ, ਜੋ ਮਨੁੱਖ ਦੀ ਰਹਿਨੁਮਾਈ ਕਰਦੇ ਹਨ।

** ‘ਗੁਰਬਾਣੀ-ਗਿਆਨ’ ਤਾਂ ਪੂਰੀ ਮਨੁੱਖਤਾ ਦੇ ਭਲੇ ਲਈ ਹੈ। ਪਰ ਅਫ਼ਸੋਸ, ਅਸੀਂ ਸਿੱਖ ਸਮਾਜ ਨੇ ਇਸ ‘ਅਦੁੱਤੀ-ਗੁਰਬਾਣੀ-ਗਿਆਨ’ ਆਪਣੇ ਜੀਵਨ ਵਿੱਚ ਆਪਣੀ ਵਰਤੋਂ ਲਈ ਲੈਣ ਤੋਂ, ਜਾਨਣ ਤੋਂ, ਸਮਝਣ ਤੋਂ, ਵਰਤਣ ਤੋਂ ਇਨਕਾਰੀ ਹੋ ਗਏ ਹਾਂ, ਅਵਹੇਲਨਾ ਕਰ ਛੱਡੀ ਹੈ, ਉਦਾਸੀਨ ਹੋ ਗਏ ਹਾਂ।

  • ਅੱਜ ਅਸੀਂ ਆਪਣੇ ਆਪ ਨੂੰ ‘ਸਿੱਖ-ਗੁਰਸਿੱਖ’ ਅਖਵਾਉਣ ਵਾਲੇ ਆਪਣੇ ਆਪਣੇ ਜੀਵਨ ਵੱਲ ਝਾਤੀ ਮਾਰੀਏ,

  • ਸਿੱਖ-ਸਮਾਜ ਵੱਲ ਝਾਤੀ ਮਾਰੀਏ, ਕਿ ਕੀ ਅੱਜ ਦੇ ਸਿੱਖ ਸਮਾਜ ਵਿਚ, ਸਾਡੇ ਮੁੱਖ ਧਾਰਮਿੱਕ ਸਥਾਨਾਂ ਵਿਚ, ਗੁਰਦੁਆਰਿਆਂ ਵਿੱਚ ਅੱਜਦੇ ਕੇਸਾਧਾਰੀ ਬ੍ਰਾਹਮਣ ਪੂਜਾਰੀਆਂ ਨੇ ਉਹੀ ਪੁਰਾਣਾ ਬ੍ਰਾਹਮਣ/ਬਿਪਰ ਵਾਲਾ ਰੋਲ ਨਿਭਾਉਣਾ ਨਹੀਂ ਕੀਤਾ ਹੋਇਆ? ?

  • ਕਿ ਕੀ ਮੇਰੇ ਜੀਵਨ ਵਿੱਚ ਬ੍ਰਾਹਮਣ ਪੂਜਾਰੀ/ਸਿੱਖ ਪੂਜਾਰੀ ਦੀਆਂ ਬਣਾਈਆਂ/ਮੰਨੀਆਂ ਮਾਨਤਾਵਾਂ ਨੇ ਅਸਰ ਨਹੀਂ ਕੀਤਾ ਹੈ? ?

  • ਕੀ ਮੈਂ ਬ੍ਰਾਹਮਣ ਪੂਜਾਰੀ ਦੀਆਂ ਬਣਾਈਆਂ ਚਲਾਈਆਂ ਰੀਤਾਂ ਰਿਵਾਜ਼ਾਂ ਦੇ ਅਨੁਸਾਰੀ ਆਪਣਾ ਜੀਵਨ ਨਹੀਂ ਜਿਉਂ ਰਿਹਾ? ?

  • ਅਸੀਂ ਆਪਣੇ ਸਿੱਖ ਸਮਾਜ ਦੇ ਘਰਾਂ ਵਿੱਚ ਕੀ ਕਰ ਰਹੇ ਹਾਂ?

  • ਆਪਣੇ ਖਾਸ ਮੁੱਖ ਧਾਰਮਿੱਕ ਸਥਾਨਾਂ ਵਿੱਚ ਕਰ ਕੀ ਰਹੇ ਹਾਂ?

  • ਆਪਣੇ ਆਮ ਗੁਰਦੁਆਰਿਆਂ ਵਿੱਚ ਕੀ ਕੀ ਕਰਮਕਾਂਡ ਕਰ ਰਹੇ ਹਾਂ?

** ਆਉ ‘ਸਬਦ ਗੁਰੁ ਗਿਆਨ’ ਤੋਂ ਸੇਧ ਲੈਂਦੇ ਹਾਂ:-

** ਗੁਰਬਾਣੀ ਫੁਰਮਾਣ:

** ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਮ1॥ 462॥’ ਸੱਚੀ’ ਸਿੱਖਿਆ ਲੈ ਕੇ ਹੀ ‘ਸੱਚ’ ਨੂੰ ਜਾਣਿਆ ਜਾ ਸਕਦਾ ਹੈ।

** ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਮ1॥ 470॥ ਜੇ ਅਕਾਲ-ਪੁਰਖ ਦੇ ਗਿਆਨ ਨੂੰ ਜਾਨਣਾ ਕਰ ਲਵੇਂ ਤਾਂ ਆਪਣੇ ਦੁਆਰਾ ਕੀਤੇ ਕਰਮ ਫੋਕਟ ਕਰਮ ਮਹਿਸੂਸ ਹੋਣਗੇ।

** ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥ ਮ1॥ 13410॥ ਆਤਮਿੱਕ ਗੁਰਮੱਤ-ਗਿਆਨ ਤੋਂ ਹੀਣਾ ਮਨੁੱਖ, ਅਗਿਆਨੀਆਂ/ਬੇਮੁਖਾਂ ਵਾਲੀ ਪਸੰਦ ਰੱਖਦਾ ਹੈ। ਉਸਦਾ ਵਰਤ-ਵਰਤਾਰਾ ਨਾ-ਸਮਝੀ, ਬੇਅਕਲੀ ਅਤੇ ਜੀਵਨ ਆਤਮਿੱਕ ਸੋਝੀ ਵਾਲਾ/ਗਿਆਨ ਵਾਲਾ ਨਾ ਹੋ ਕੇ ਦੁਨੀਆਵੀ ਪਦਾਰਥਾਂ ਦੀ ਪਕੜ ਵਾਲਾ ਹੁੰਦਾ ਹੈ।

** ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਤੇ ਸਾਕਤ ਨਰ ਜਮਿ ਘੁਟੀਐ॥ ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨਾ ਭਿਟੀਐ॥ ਮ4॥ 170॥ ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿੱਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ। 4.

** ਕਰਮ ਧਰਮ ਸਭਿ ਹਉਮੈ ਫੈਲੁ॥ ਮ5॥ 890॥ ਮਨੁੱਖਾ ਸੰਸਾਰ ਵਿੱਚ ਕਰਮ ਧਰਮ ਦਾ ਇਹ ਹੋ ਪਾਸਾਰਾ ਹੈ ਸਾਰਾ ਹਉਮੈ ਹੰਕਾਰ ਦਾ ਪਾਸਾਰਾ ਹੀ ਹੈ।

** ‘ਗੁਰਬਾਣੀ-ਗੁਰਮੱਤ-ਗਿਆਨ’ :- *

  • ਬ੍ਰਾਹਮਣ, ਕਾਜ਼ੀ, ਯੋਗੀ ਦੀਆਂ ਬਣਾਈਆ ਫੋਕੀਆਂ ਪਾਰੰਪਰਾਵਾਦੀ ਮਾਨਤਾਵਾਂ ਨੂੰ ਮੰਨਣ ਮਨਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ।

  • ਹਰ ਤਰਾਂ ਦੇ ਵਹਿਮਾਂ, ਭਰਮਾਂ, ਪਾਖੰਡਾਂ, ਅਡੰਬਰਾਂ, ਕਰਮਕਾਂਡਾਂ ਦੀਆਂ ਧੱਜੀਆਂ ਉਡਾਉਂਦਾ ਹੈ।

  • ਕਬਰਾਂ, ਮੜੀਆਂ, ਮਸ਼ਾਣਾਂ ਉੱਪਰ ਜਾਣ ਦੀ ਸਖ਼ਤ ਮਨਾਹੀ ਹੈ।

  • ਮਨੁੱਖਾ ਸਮਾਜ ਵਿੱਚ ਇਸ ਤਿੱਕੜੀ ਨੇ ਜੋ ਰੂੜੀਵਾਦੀ ਪਾਰੰਪਰਾਵਾਂ ਤੋਰੀਆਂ ਸਨ ਸਾਰੀਆਂ ਦਾ ਵਿਰੋਧ ਕਰਦਾ ਹੈ।

** ਆਉ! ਹੁਣ ਸਿੱਖ-ਸਮਾਜ ਦੇ ਪ੍ਰਮੁੱਖ ਧਾਰਮਿੱਕ ਸਥਾਨਾਂ, ਆਮ ਗੁਰਦੁਆਰਿਆਂ ਅਤੇ ਘਰਾਂ ਵਿੱਚ ਹੋ ਰਹੀਆਂ ਮੰਨਮੱਤਾਂ, ਕਰਮਕਾਂਡਾਂ, ਵਹਿਮ, ਭਰਮ, ਅਡੰਬਰ ਅਤੇ ਹੋਰ ਫੋਕੀਆਂ ਮਾਨਤਾਵਾਂ ਬਾਰ ਜਾਣਕਾਰੀ ਲੈਂਦੇ ਹਾਂ। ਇੱਕ ਇੱਕ ਕਰਕੇ ਸਾਰੀਆਂ ਮੰਨਮੱਤਾਂ ਦੀ ਵਿਚਾਰ ਕਰਾਂਗੇ।

  • ਪੈਰ ਧੋਣ ਵਾਲੇ ਚੁਬੱਚੇ ਵਿਚੋਂ ਗੰਦਾ ਪਾਣੀ ਪੀਣਾ ਕੋਰੀ ਮੰਨਮੰਤ ਹੈ। ਕਿਸੇ ਵੀ ਗੁਰਦੁਆਰੇ ਵਿੱਚ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਣਾ ਨਿਹਾਇੱਤ ਹੀ ਜਰੂਰੀ ਹੈ। ਗੰਦਗੀ ਮਨੁੱਖ ਦੇ ਪਾਈ ਹੋਈ ਜੁੱਤੀ/ਜੌੜੇ ਨਾਲ ਅੰਦਰ ਆ ਸਕਦੀ ਹੈ। ਸੋ ਜੁੱਤੀ/ਜੋੜੇ ਬਾਹਰ ਹੀ ਜੌੜੇ ਘਰ ਵਿੱਚ ਲਾਹ ਦਿੱਤੇ ਜਾਂਦੇ ਹਨ। ਸਮੇਂ ਦੇ ਅਨੁਸਾਰੀ, ਜੋੜਿਆਂ ਨਾਲ ਕਈ ਵੀਰ-ਭੈਣ ਜੁਰਾਬਾਂ ਪਾਉਦੇ ਹਨ। ਕਈਆਂ ਸਰੀਰਾਂ ਦੇ ਪੈਰਾਂ ਵਿੱਚ ਜ਼ੁਰਾਬਾਂ ਪਾਉਣ ਸਮੇਂ ਪਸੀਨਾ ਆ ਜਾਂਦਾ ਹੈ। ਉਸ ਪਸੀਨੇ ਵਿਚੋਂ ਕਈ ਵਾਰ ਬਦਬੋ ਆਉਣ ਲੱਗ ਪੈਂਦੀ ਹੈ। ਅਗਰ ਪੈਰਾਂ ਦੀ ਸਫ਼ਾਈ ਕੀਤੇ ਬਿਨਾ ਅੰਦਰ ਜਾਇਆ ਜਾਏ ਤਾਂ ਪੈਰਾਂ ਵਿਚਲੀ ਬਦਬੋ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਕੋਲ ਬੈਠੀਆਂ ਸੰਗਤਾਂ ਨੂੰ ਵੀ ਪਰੇਸ਼ਾਨ ਕਰਦੀ ਹੈ। ਇਸ ਲਈ ਗੁਰਦੁਆਰਿਆਂ ਦੇ ਅੰਦਰ ਜਾਣ ਵਾਲੇ ਦਰਵਾਜਿਆਂ ਵਿੱਚ ਪੈਰ ਧੋ ਕੇ ਅੰਦਰ ਜਾਣ ਲਈ ਇੱਕ ਪਾਣੀ ਦਾ ਚੁਬੱਚਾ ਜਿਹਾ ਬਣਾਇਆ ਹੁੰਦਾ ਹੈ। ਜਿਸ ਵਿੱਚ ਖੱੜੇ ਪਾਣੀ ਨੂੰ ਥੋੜੇ ਥੋੜੇ ਸਮੇਂ ਬਾਦ ਤਾਜ਼ਾ ਪਾਣੀ ਨਾਲ ਬਦਲਿਆ ਜਾਂਦਾ ਹੈ, ਤਾਂ ਜੋ ਇਹ ਪਾਣੀ ਜਿਆਦਾ ਗੰਦਾ ਨਾ ਹੋਵੇ। ਬਹੁਤ ਸਾਰੇ ਪ੍ਰੇਮੀ ਸੱਜਣ ਸ਼ਰਧਾਲੂ ਆਪਣੀ ਅਗਿਆਨਤਾ-ਵੱਸ ਜਾਂ ਸ਼ਰਧਾ-ਵੱਸ ਜਾਂ ਅਨਪੜ੍ਹਤਾ ਕਾਰਨ ਇਸ ਗੰਦੇ ਪਾਣੀ ਵਿਚੋਂ `ਚਰਨਾਮ੍ਰਿਤ’ ਸਮਝ ਚੁਲੀਆਂ ਭਰ ਕੇ ਪੀਂਦੇ ਆਮ ਵੇਖੇ ਜਾ ਸਕਦੇ ਹਨ। ਇਸੇ ਪਾਣੀ ਵਿੱਚ ਸ਼ਰਧਾਲੂ ਪ੍ਰੇਮੀ ਆਪਣੇ ਪਸੀਨੇ ਭਰੇ ਗੰਦੇ ਪੈਰ ਧੋਦੇਂ ਹਨ। ਬਹੁਤ ਸਾਰੇ ਬੈਕਟੀਰੀਆ/ਜ਼ਰਮਜ ਪਾਣੀ ਵਿੱਚ ਆ ਜਾਂਦੇ ਹਨ। ਜੋ ਸ਼ਰਧਾਲੂ ਅਗਿਆਨਤਾ-ਵੱਸ ਜਾਂ ਸ਼ਰਧਾ-ਵੱਸ ਜਾਂ ਅਨਪੜ੍ਹਤਾ ਕਾਰਨ ਇਸ ਗੰਦੇ ਪਾਣੀ ਨੂੰ ਪੀਣਾ ਕਰਦੇ ਹਨ, ਇਹ ਪਾਣੀ ਬੈਕਟੀਰੀਆ/ ਜ਼ਰਮਜ ਭਰਿਆ ਪਾਣੀ ਹੁੰਦਾ ਹੈ, ਕੀ ਉਹਨਾਂ ਦੇ ਬੀਮਾਰ ਹੋਣ ਦੇ 100% ਚਾਨਸ ਹਨ ਕਿ ਨਹੀਂ? ? ਜਰੂਰ ਹਨ। ਇਸ ਤਰਾਂ ਦਾ ਗੰਦਾ ਪਾਣੀ ਪੀਣਾ ਕਿਸੇ ਦੀ ਵੀ ਸਿਹਤ ਲਈ ਹਾਨੀਕਾਰਕ ਹੈ ਅਤੇ ਇਹ ਭੇਡਚਾਲ ਕੋਰੀ ਮੰਨਮੰਤ ਹੈ।

  • ਗੁਰਦੁਆਰੇ ਨੰਗੇ ਪੈਰ ਜਾਣਾ। ਸਨਾਤਨ ਮੱਤ ਵਿੱਚ ਬਰਾਹਮਣ ਪੂਜਾਰੀ ਪਾਂਡੇ ਨੂੰ ਲੋਕਾਈ ਨੂੰ ਬਹੁਤ ਤਰੀਕਿਆਂ ਨਾਲ ਬੇਵਕੂਫ ਬਨਾਇਆ ਹੈ। ਤੀਰਥਾਂ ਯਾਤਰਾ ਉੱਪਰ ਨੰਗੇਂ ਪੈਰੀਂ ਜਾਣਾ। ਬ੍ਰਾਹਮਣ ਦੇ ਅਨੁਸਾਰੀ ਇਸਦਾ ਫੱਲ/ਮਹੱਤੱਵ ਜਿਆਦਾ ਮਿਲਦਾ ਹੈ। ਬਹੁਤ ਸਾਰੇ ਹਿੰਦੂ ਅੱਜ ਵੀ ਇਸ ਮੰਨਮੱਤ ਦੀ ਪਾਲਣਾ ਕਰਦੇ ਵੇਖੇ ਜਾ ਸਕਦੇ ਹਨ। ਸਿੱਖ ਸਮਾਜ ਵਿੱਚ ਵੀ ਇਸ ਮਨਾਉਤ ਦੀ ਨਕਲ ਕੀਤੀ ਗਈ ਹੈ। ਬਹੁਤ ਸਾਰੇ ਪ੍ਰੇਮੀ ਸ਼ਰਧਾਲੂ ਅਨਮਤੀਆਂ ਦੀ ਨਕਲ ਕਰਕੇ ਗੁਰਦੁਆਰੇ ਨੰਗੇ ਪੈਰ ਜਾਣਾ ਆਪਣੇ ਧੰਨਭਾਗ ਸਮਝਦੇ ਹਨ। ‘ਸਬਦ ਗੁਰੁ ਗਿਆਨ’ ਕਿਸੇ ਵੀ ਤਰਾਂ ਨੰਗੈ ਪੈਰੀਂ ਗੁਰਦੁਆਰੇ ਜਾਣ ਦੀ ਵਕਾਲਤ ਨਹੀਂ ਕਰਦਾ। ਨੰਗੈ ਪੈਰੀਂ ਤੁਰਨ ਨਾਲ ਤੁਹਾਡੇ ਪੈਰਾਂ ਵਿੱਚ ਚੋਟ ਲੱਗ ਸਕਦੀ ਹੈ। ਨੰਗੇ ਪੈਰੀਂ ਤੁਰਨ ਨਾਲ ਤੁਸੀਂ ਕੋਈ ਜਿਆਦਾ ਪ੍ਰੇਮੀ ਜਾਂ ਸਰਧਾਲੂ ਨਹੀਂ ਬਣ ਜਾਂਦੇਂ। ‘ਸਬਦ-ਗੁਰੂ –ਗਿਆਨ’ ਇਸ ਤਰਾਂ ਦੀਆਂ ਮੰਨਮੱਤਾਂ ਦੀ ਪ੍ਰਵਾਨਗੀ ਨਹੀਂ ਦਿੰਦਾ। ਜਦਕਿ ਇਹ ਕੁੱਝ ਲੋਕਾਂ ਦੀ ਬ੍ਰਾਹਮਣੀ ਕਰਮਕਾਡਾਂ ਅਨੁਸਾਰੀ ਨਕਲ ਕੀਤੀ ਟੋਟਲ/ਕੋਰੀ ਮੰਨਮੱਤ ਹੈ।

  • ਜੋਤਾਂ ਜਗਾਉਣੀਆਂ ਮੰਨਮੱਤ ਹੈ। ਬ੍ਰਾਹਮਣ ਪੂਜਾਰੀ ਪਾਂਡੇ ਨੇ ਆਪਣੇ ਪੇਟ ਅਤੇ ਪਰੀਵਾਰ ਦੀ ਖਾਤਰ ‘ਧਰਮ’ ਨੂੰ ‘ਧੰਧਾ’ ਬਣਾ ਲਿਆ। ਆਪਣੀ ਦੁਕਾਨਦਾਰੀ ਚਮਕਾਉਣ/ਚਲਾਉਣ ਲਈ ਆਪਣੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ‘ਰੱਬ’ ਬਣਾ ਕੇ ਆਪਣੇ ਮੰਦਿਰਾਂ ਵਿੱਚ ਸਥਾਪਤ ਕਰ ਦਿੱਤਾ। ਫਿਰ ਇਹਨਾਂ ਪੱਥਰ ਦੀਆ ਮੂਰਤੀਆਂ ਦੀ ਪੂਜਾ ਆਸਥਾ ਕਰਵਾਉਣੀ ਸੁਰੂ ਕਰਵਾ ਦਿੱਤੀ। ਮੂਰਤੀਆਂ ਦੇ ਆਸੇ ਪਾਸੇ ਜੋਤਾਂ ਜਗਾਉਣੀਆਂ ਇਸੇ ਕਰਮਕਾਂਡ ਦਾ ਹਿੱਸਾ ਹੈ। ਸਨਾਤਨ ਮੱਤ ਵਾਲਿਆਂ ਨੂੰ ਇਹ ਮੁਬਾਰਕ ਹੋਵੇ। ਪਰ ਸਿੱਖਾ ਦੇ ਗੁਰਦੁਆਰਿਆਂ ਵਿੱਚ ਵੀ ਕੇਸਾਧਾਰੀ ਸਿੱਖ ਪੂਜਾਰੀ/ਪਾਂਡੇ ਨੇ ਇਹ ਚਲਣ ਸੁਰੂ ਕਰਵਾ ਦਿੱਤਾ। ਅੱਜ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਇਹ ਜੋਤਾਂ ਜਗਾਈਆਂ ਜਾਂਦੀਆਂ ਹਨ। ਕਈ ਗੁਰਦੁਆਰਿਆਂ ਵਿੱਚ ਤਾਂ ਇਹ ਲਗਾਤਾਰ ਹੀ ਜਗਦੀਆਂ ਹਨ, ਜਿਵੇਂ ਦਰਬਾਰ ਸਾਹਿਬ ਅਮ੍ਰਿਤਸਰ, ਗੁਰਦੁਆਰਾ ਬਾਬਾ ਦੀਪ ਸਿੰਘ ਅਮ੍ਰਿਤਸਰ, ਗੁਰਦੁਆਰਾ ਦੂਖਨਿਵਾਰਨ ਲੁਧਿਆਣਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਸੁਧਾਰ, ਅਜੇਹੇ ਹੋਰ ਵੀ ਬਹੁਤ ਸਾਰੇ ਧਾਰਮਿੱਕ ਸਥਾਨ ਹੋਣਗੇ। ਚਲਣ ਵੀ ਐਸਾ ਹੈ ਕਿ ਲੋਕਾਂ ਨੇ ਜੋਤ ਦੇ ਪਾਸ ਜਾ ਕੇ, ਹੱਥ ਜੋਤ ਦੇ ਉੱਪਰ ਕਰਕੇ, ਉਸ ਧੂੰਏਂ ਨੂੰ ਆਪਣੇ ਮੂੰਹ ਉੱਪਰ ਮਲਣਾ ਹੈ। ਇਹ ਹਰ ਜੋਤ ਜਗਨ ਵਾਲੇ ਅਸਥਾਨ ਉੱਪਰ ਹੁੰਦਾ ਹੈ। ਦੇਸੀ ਘਿਉ ਨੇ ਜਲ ਕੇ ਕਾਲੇ ਰੰਗ ਦਾ ਧੂੰਆਂ ਹੀ ਪੈਦਾ ਕਰਨਾ ਹੁੰਦਾ ਹੈ। ਉਸੇ ਹਾਲ ਵਿੱਚ ‘ਸਬਦ-ਗੁਰੂ-ਗਿਆਨ’ ਦਾ ਪ੍ਰਕਾਸ਼ ਵੀ ਹੈ, ਫਿਰ ਭੀ ਲੋਕ ਸ਼ਰੇਆਮ ਮੰਨਮੱਤਾਂ ਕਰ ਰਹੇ ਹਨ। ਸਿੱਖ ਸਮਾਜ ਦੇ ਧਾਰਮਿੱਕ ਸਥਾਨਾਂ ਦੇ ਅੰਦਰ ਅਨਮਤੀਆਂ ਦੀ ਨਕਲ ਕਰਕੇ ਜੋਤਾਂ ਜਗਾਉਣੀਆਂ ਪੂਰਨ ਮੰਨਮੱਤ ਹੈ।

………… ਚੱਲਦਾ।

ਧੰਨਵਾਦ।

ਇੰਜ ਦਰਸਨ ਸਿੰਘ ਖਾਲਸਾ

29 ਮਾਰਚ 2019




.