.

ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਪਹਿਲਾ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਇਕਾ ਬਾਣੀ ਇਕੁ ਗੁਰੁ…" (ਪੰ: ੬੪੬) - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੇ ਕੁਲ ੩੫ ਲਿਖਾਰੀਆਂ `ਚ-ਛੇ ਗੁਰੂ ਹਸਤੀਆਂ ਤੋਂ ਇਲਾਵਾ ੧੫ ਭਗਤਾਂ, ੧੧ ਭੱਟਾਂ ਅਤੇ ਸਤਾ-ਬਲਵੰਡ ਤੇ ਭਗਤ ਸੁੰਦਰ ਜੀ, ਭਾਵ ਇਨ੍ਹਾਂ ਤਿੰਨ ਸਿੱਖਾਂ ਦੀਆਂ ਰਚਨਾਵਾਂ ਵੀ ਦਰਜ ਹਨ। ਜਦਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਨ ਗੁਰਬਾਣੀ ਰਚਨਾ ਬਾਰੇ ਗੁਰਦੇਵ ਦਾ ਇਹ ਨਿਰਣਾ ਵੀ ਗੁਰਬਾਣੀ `ਚ ਇਸਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ, ਫ਼ੁਰਮਾਨ ਹੈ:-

ਮਃ ੩॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ, ਜੇ ਦੇਵੈ ਦੇਵਣਹਾਰੁ॥ {ਪੰਨਾ ੬੪੬}

ਪਦ ਅਰਥ : —ਇਕਾ, ਇਕੁ, ਇਕੋ—ਕੇਵਲ, ਸਿਰਫ਼।

ਅਰਥ : —ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ—ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿੱਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ, ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ। (ਪਦ-ਅਰਥ ਤੇ ਅਰਥ: —ਧੰਨਵਾਦਿ ਸਹਿਤ-ਡੀ; ਲਿਟ: ਪ੍ਰੌ: ਸਾਹਿਬ ਸਿੰਘ ਜੀ)

ਕੁਝ, ਗੁਰਬਾਣੀ ਵਿੱਚਲੇ ੧੫ ਭਗਤਾਂ ਸੰਬੰਧੀ -ਦੂਜਿਆਂ ਬਾਰੇ ਤਾਂ ਕੀ ਕਹਿਣਾ, ਅਜੋਕੇ ਸਮੇਂ ਬਹੁਤਾ ਕਰਕੇ ਕੀਤੇ ਜਾ ਰਹੇ ਅਨ-ਅਧੀਕਾਰੀ ਗੁਰਮੱਤ ਪ੍ਰਚਾਰ ਦਾ ਹੀ ਨਤੀਜਾ ਹੈ, ਜਦੋਂ ਕੇਵਲ "ਗੁਰੂ ਕੀਆਂ ਸਾਧਾਰਣ ਸੰਗਤਾਂ ਹੀ ਨਹੀਂ" ਉਨ੍ਹਾਂ ਤੋਂ ਇਲਾਵਾ, ਅਜੋਕੀਆਂ ਸੂਝਵਾਣ "ਗੁਰੂ ਕੀਆਂ ਸੰਗਤਾਂ" ਚੋਂ ਵੀ ਕੁੱਝ ਸੱਜਣ ਗੁਰਬਾਣੀ ਵਿੱਚਲੀ "ਗੁਰੂ" ਤੇ "ਭਗਤ" ਵਾਲੀ ਭਿੰਨ-ਭਿੰਨ ਸ਼ਬਦਾਵਲੀ ਸੰਬੰਧੀ ਕਿਉਂ-ਕਿੰਤੂ ਤੇ ਬੇ-ਸਿਰ ਪੈਰ ਦੇ ਸ਼ੰਕੇ ਤੇ ਸੁਆਲ ਵੀ ਕਰਦੀਆਂ ਹਨ।

ਉਨ੍ਹਾਂ ਦੀ ਬੋਲੀ `ਚ- ਜਦੋਂ ਗੁਰਬਾਣੀ `ਚ ਹੀ ਗੁਰੂ ਪਾਤਸ਼ਾਹ ਅਨੁਸਾਰ ਸਮੂਚੀ ਬਾਣੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਮੂਚੀ ਵਿਚਾਰਧਾਰਾ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" (ਪੰ: ੬੪੬) ਤੇ ਆਧਾਰਿਤ ਹੈ।

ਫ਼ਿਰ ਉਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ "ਗੁਰੂ ਮਨਿਓ ਗ੍ਰੰਥ) ਭਾਵ ਅੱਖਰ ਰੂਪ, ਗੁਰਬਾਣੀ-ਗੁਰੂ ਦੇ ਸੰਪੂਰਣ ਸਰੂਪ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸੰਨਮੁਖ ਹਰੇਕ ਮਨੁੱਖ ਰਾਹੀਂ, ਸਿਰ ਵੀ ਇਕਸਾਰ ਤੇ ਬਿਨਾ ਵਿੱਤਕਰਾ ਝੁਕਾਇਆ ਤੇ ਨਿਵਾਇਆ ਜਾਂਦਾ ਹੈ।

ਤਾਂ ਫ਼ਿਰ ਉਨ੍ਹਾਂ ਅਨੁਸਾਰ-- ਕੀ ਕਾਰਨ ਹੈ ਕਿ? ਉਥੇ ਸਮੂਚੀ ਗੁਰਬਾਣੀ `ਚ ਗੁਰੂ ਹੱਸਤੀਆਂ ਲਈ ਤਾਂ ਲਫ਼ਜ਼ ‘ਗੁਰੂ’ ਵਰਤਿਆ ਹੋਇਆ ਹੈ ਜਦਕਿ ਉਨ੍ਹਾਂ ਉਨ੍ਹਾਂ ੧੫ ਭਗਤਾਂ ਲਈ ਲਫ਼ਜ਼, ਗੁਰੂ ਨਹੀਂ ਬਲਕਿ ਭਗਤ ਹੀ ਵਰਤਿਆ ਹੋਇਆ ਹੈ। ਇਥੋਂ ਤੀਕ ਕਿ ਉਥੇ ਉਨ੍ਹਾਂ ਭਗਤਾਂ ਦੀਆਂ ਪ੍ਰਵਾਣਿਤ ਰਚਨਾਂਵਾਂ ਲਈ ਸਿਰਲੇਖ ਵੀ "ਬਾਣੀ ਭਗਤਾਂ ਕੀ" ਹੀ ਦਿੱਤਾ ਹੋਇਆ ਹੈ।

ਇਥੋਂ ਤੀਕ ਕਿ ਸਮੂਚੇ ਪੰਥਕ ਤਲ `ਤੇ ਵੀ ਕੇਵਲ "ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ" ਲਈ ਭਾਵ ਕੇਵਲ ਉਨ੍ਹਾਂ "ਦਸ ਗੁਰੂ ਹੱਸਤੀਆਂ ਲਈ" ਤਾਂ ਲਫ਼ਜ਼ "ਗੁਰੂ" ਹੀ ਵਰਤਿਆਂ ਜਾਂਦਾ ਪਰ ਉਨ੍ਹਾ ਪ੍ਰਵਾਣਿਤ "੧੫ ਭਗਤਾਂ ਲਈ" ਲਫ਼ਜ਼ ਭਗਤ ਹੀ ਵਰਤਿਆ ਜਾਂਦਾ ਹੈ, ਤਾਂ ਅਜਿਹਾ ਫ਼ਰਕ ਕਿਉਂ? ਉਨ੍ਹਾਂ ੧੫ ਭਗਤਾਂ ਲਈ ਵੀ ਲਫ਼ਜ਼ "ਗੁਰੂ" ਕਿਉਂ ਨਹੀਂ ਵਰਤਿਆ ਜਾਂਦਾ?

ਬੇਸ਼ੱਕ ਓਪਰੀ ਨਜ਼ਰੇ: —ਇਸ ਅਜਿਹੇ ਕਿਉਂ-ਕਿੰਤੂ ਅਥਵਾ ਸ਼ੰਕੇ ਤੇ ਸੁਆਲ `ਚ ਵਜ਼ਨ ਹੈਪਰ ਗੁਰਬਾਣੀ ਦੀ ਮੂਲ ਸੱਚਾਈ ਨੂੰ ਸਮਝਣ ਤੋਂ ਬਾਅਦ ਇਸ ਦਾ ਸਮਾਧਾਨ ਵੀ ਗੁਰਬਾਣੀ `ਚੋਂ ਹੀ ਮਿਲੇਗਾ। ਲੋੜ ਹੈ ਤਾਂ ਉਨ੍ਹਾਂ ਸਜਨਾਂ ਨੂੰ ਇਸ ਪੱਖੋਂ ਗੁਰਬਾਣੀ ਸਿਧਾਂਤ ਤੇ ਗੁਰਬਾਣੀ `ਚੌਂ ਹੀ ਸੰਬੰਧਤ ਵਿਸ਼ੇ ਨੂੰ ਗਹਿਰਾਈ ਨਾਲ ਸਮਝਣ ਤੇ ਉਸ ਇਲਾਹੀ ਸੱਚ ਨੂੰ ਪਹਿਚਾਨਣ ਤੇ ਘੋਖਣ ਦੀ।

ਦੇਖਿਆ ਜਾਵੇ ਤਾਂ ਉਹ ਸੱਜਨ, ਜੋ ਅਜਿਹੇ ਸ਼ੰਕੇ ਤੇ ਸੁਆਲ ਕਰਦੇ ਜਾਂ ਪੈਦਾ ਕਰਦੇ ਹਨ, ਉਨ੍ਹਾਂ ਨੂੰ ਅਜੇ ਤੀਕ ਇਹ ਸਮਝ ਹੀ ਨਹੀਂ ਆਈ ਹੁੰਦੀ ਕਿ ਗੁਰਬਾਣੀ ਤੱਲ `ਤੇ ਲਫ਼ਜ਼ ਭਗਤ ਤੇ ਗੁਰੂ ਇਨ੍ਹਾਂ ਦੋਨਾਂ ਲਫ਼ਜ਼ਾਂ ਦੇ ਅਰਥ ਵੀ ਵਿਸ਼ੇਸ਼ ਤੇ ਬਿਲਕੁਲ ਵੱਖਰੇ-ਵੱਖਰੇ ਤੇ ਨਿਵੇਕਲੇ ਵੀ ਹਨ। ਬਲਕਿ ਇਥੇ ਉਨ੍ਹਾਂ ਲਫ਼ਜ਼ਾਂ ਦਾ ਆਧਾਰ ਤੇ ਉਨ੍ਹਾਂ ਲਫ਼ਜ਼ਾਂ ਦੀ ਵਿਆਖਿਆ ਵੀ ਵੱਖਰੀ-ਵੱਖਰੀ ਹੈ।

ਇਸ ਤੋਂ ਛੁੱਟ ਇਹ ਵੀ ਸੱਚ ਹੈ ਕਿ ਪੁਰਾਤਨ, ਬ੍ਰਾਹਮਣੀ ਤੇ ਸਨਾਤਨੀ ਤੱਲ `ਤੇ ਹਜ਼ਾਰਾਂ ਸਾਲਾਂ ਤੋਂ ਗੁਰੂ ਜਾਂ ਭਗਤ ਆਦਿ ਲਫ਼ਜ਼ਾਂ ਦੇ ਲਏ ਜਾ ਰਹੇ ਅਰਥ "ਗੁਰਮੱਤ ਅਰਥਾਂ" ਤੋਂ ਨਿਤਾਂਤ ਭਿੰਨ ਹਨ। ਇੱਕ ਪਾਸੇ ਉਥੇ ਪੁਰਾਤਨ, ਸਨਾਤਨੀ ਆਦਿ ਤੱਲ `ਤੇ ਤਾਂ ਇਨ੍ਹਾਂ ਲਫ਼ਜ਼ਾਂ ਦੇ ਅਰਥ ਸਾਧਾਰਨ ਹੋ ਸਕਦੇ ਹਨ, ਜਦਕਿ ਗਰਬਾਣੀ `ਚ, ਗੁਰਮੱਤ ਤਲ `ਤੇ ਇਨ੍ਹਾਂੑ ਦੇ ਅਰਥ ਵਿਸ਼ੇਸ਼ ਹਨ।

ਇਹੀ ਕਾਰਨ ਹੈ ਕਿ ਇਧਰ, "ਗੁਰੂ ਕੀਆਂ ਸੰਗਤਾਂ" `ਚੋਂ ਵੀ ਜਿਹੜੇ ਸੱਜਨ ਅਜਿਹੇ ਗਰਬਾਣੀ ਰਚਨਾ ਨਾਲ ਸੰਬੰਧਤ ਇਹ ਬੇ-ਤੁੱਕੇ ਤੇ ਬੇ-ਸਿਰਪੈਰ ਦੇ ਸ਼ੰਕੇ-ਸੁਆਲ ਤੇ ਕਿਉਂ-ਕਿੰਤੂ ਕਰਦੇ ਹਨ ਤਾਂ ਉਹ ਇਸ ਲਈ ਕਰਦੇ ਹਨ ਕਿ:-

ਉਨ੍ਹਾਂ ਦੇ ਮਨਾਂ `ਤੇ ਵੀ ਦਰਅਸਲ ਇੱਥੇ ਗੁਰਬਾਣੀ `ਚ ਵਰਤੀ ਗਈ ਭਗਤ ਤੇ ਗੁਰੂ ਆਦਿ ਸ਼ਬਦਾਵਲੀ ਦੇ ਅਰਥ ਵੀ ਪੁਰਾਤਨ, ਬ੍ਰਾਹਮਣੀ ਤੇ ਸਨਾਤਨੀ ਮੱਤ ਦੇ ਅਰਥਾਂ ਦਾ ਹੀ ਪ੍ਰਭਾਵ ਹੀ ਹੁੰਦਾ ਹੈ; ਗੁਰਮੱਤ ਅਰਥਾਂ ਦਾ ਨਹੀਂ------ਜਦਕਿ ਉਨ੍ਹਾਂ ਨੂੰ ਭਗਤ ਤੇ ਗੁਰੂ ਇਨ੍ਹਾਂ ਦੋਨਾਂ ਲਫ਼ਜ਼ਾਂ ਦੇ ਗੁਰਮੱਤ ਤੇ ਗੁਰਬਾਣੀ ਆਧਾਰਤ ਵਿਸ਼ੇਸ਼ ਅਰਥਾਂ ਤੇ ਵਿਆਖਿਆ ਬਾਰੇ ਉੱਕਾ ਹੀ ਪਤਾ ਨਹੀਂ ਹੁੰਦਾ।

ਗੁਰਬਾਣੀ ਵਿੱਚਲੀ ਬਹੁਤੀ ਸ਼ਬਦਾਵਲੀ ਤੇ ਉਸ ਦੇ ਅਰਥ-ਤਾਂ ਤੇ ਅਜਿਹੇ ਸੱਜਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਤੇ ਵੱਡੀ ਲੋੜ ਹੀ ਇਹੀ ਹੈ ਕਿ ਉਹ ਸੱਜਨ, ਇਹ ਸਮਝਣ ਦਾ ਯਤਣ ਕਰਣ ਕਿ ਆਖ਼ਿਰ ਗੁਰਬਾਣੀ ‘ਵਿੱਚਲੇ ਇਹ ਦੋ ਲਫ਼ਜ਼ ਕੇਵਲ ਭਗਤ ਤੇ ਗੁਰੂ ਹੀ ਨਹੀਂ ਬਲਕਿ:-

ਸੰਤ, ਸਾਧ, ਬ੍ਰਹਮਗਿਆਨੀ, ਭਗਉਤੀ ਆਦਿ ਅਤੇ ਇੱਥੇ ਗੁਰਬਾਣੀ `ਚ ਹੋਰ ਵੀ ਅਨੰਤ ਸ਼ਬਦਾਵਲੀ ਅਜਿਹੀ ਉਹ ਹੈ ਜਦੋਂ:-

ਉਹੀ ਸ਼ਬਦਾਵਲੀ ਗੁਰਬਾਣੀ `ਚ ਤੇ ਗੁਰਬਾਣੀ ਦੇ ਪ੍ਰੀਪੇਖ `ਚ ਆਈ ਹੈ ਤਾਂ ਉਨ੍ਹਾਂ ਅਨੰਤ ਤੇ ਸਮੂਚੇ ਲਫ਼ਜ਼ਾਂ ਦੇ ਅਰਥ, ਉੱਕਾ ਤੇ ਉੱਕਾ ਹੀ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਪੁਰਾਤਨ, ਪ੍ਰਚਲਤ, ਬ੍ਰਾਹਮਣੀ, ਸਨਾਤਨੀ ਮੱਤ ਆਦਿ ਬਲਕਿ ਬਹੁਤੇ ਸ਼ਬਦ ਕੋਸ਼ਾਂ ਆਦਿ ਵਾਲੇ ਅਰਥਾਂ ਨਾਲ ਨਹੀਂ ਰਲਦੇ; ਕਿਉਂਕਿ ਇੱਥੇ ਗੁਰਬਾਣੀ `ਚ ਉਨ੍ਹਾਂ ਦੇ ਅਰਥ ਮੂਲ਼ੋਂ ਹੀ ਨਿਵੇਕਲੇ, ਭਿੰਨ ਤੇ ਵਿਸ਼ੇਸ਼ ਵੀ ਹਨ।

ਇਸ ਤਰ੍ਹਾਂ ਦੌਰਅ ਦੇਵੀਏ ਕਿ ਗੁਰਬਾਣੀ ਵਿੱਚਲੀ ਉਸ ਸਮੂਚੀ ਸ਼ਬਦਾਵਲੀ ਦੇ ਅਰਥ ਵੀ ਨਿਰੋਲ ਗੁਰਬਾਣੀ ਆਧਾਰਤ ਤੇ ਗੁਰਮੱਤ ਦੇ ਆਪਣੇ ਨਿਵੇਕਲੇ ਅਰਥ ਹੀ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ, ਉਨ੍ਹਾਂ ਸਮੂਹ ਸ਼ਬਦਾਂ ਤੇ ਲਫ਼ਜ਼ਾਂ ਦੇ ਅਰਥਾਂ ਦੀ ਸੋਝੀ ਤੇ ਵਿਆਖਿਆ ਵੀ "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਬਾਹਿਰ ਜਾ ਕੇ ਸੰਸਾਰ ਭਰ ਚੋਂ ਕਿੱਧਰੋਂ ਤੇ ਕਿਸੇ ਤਰ੍ਹਾਂ ਵੀ ਨਹੀਂ ਮਿਲੇਗੀ।

ਫ਼ਿਰ ਇਥੋਂ ਤੀਕ ਕਿ ਇੱਥੇ ਕੇਵਲ ਉਸ ਭਗਤ ਬਾਣੀ ਲਈ ਹੀ ਲਫ਼ਜ਼ ‘ਬਾਣੀ ਭਗਤਾਂ ਕੀ’ ਤੇ ਉਨ੍ਹਾਂ ਭਗਤਾਂ ਲਈ ਲਫ਼ਜ਼ ਭਗਤ ਨਹੀਂ ਆਇਆ ਬਲਕਿ ਸੰਪੂਰਣ ਗੁਰਬਾਣੀ `ਚ ਗੁਰੂ ਜਾਂ ਸਤਿਗੁਰੂ ਆਦਿ ਲਫ਼ਜ਼ ਵੀ ਜਿਨ੍ਹਾਂ ਅਰਥਾਂ `ਚ ਆਏ ਹਨ; -

ਉਹ ਅਰਥ ਵੀ ਸਿਵਾਏ "ਗੁਰੂ ਨਾਨਕ ਪਾਤਸ਼ਾਹ ਤੌ ਦਸਮੇਸ਼ ਪਿਤਾ" ਤੀਕ ਭਾਵ "ਦਸ ਪਾਤਸ਼ਾਹੀਆਂ" ਜਾਂ ਫ਼ਿਰ "ਅੱਖਰ ਰੂਪ" "ਜੁਗੋ ਜੁਗ ਅਟੱਲ" "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ, ਸੰਸਾਰ ਭਰ ਦੇ ਕਿਸੇ ਵੀ ਹੋਰ ਮਨੁੱਖ, ਰਚਨਾ, ਜਾਂ ਗ੍ਰੰਥ `ਤੇ ਲਾਗੂ ਹੀ ਨਹੀਂ ਹੁੰਦੇ।

"ਧੁਰ ਕੀ ਬਾਣੀ ਆਈ" - ਇਸ ਤੋਂ ਬਾਅਦ ਇਹ ਵੀ ਕਿ ਗੁਰਦੇਵ ਰਾਹੀਂ ਜਿਨ੍ਹਾਂ ਪ੍ਰਵਾਣਤ ਗੁਰਬਾਣੀ ਵਿੱਚਲੇ ਜਿਨ੍ਹਾਂ ਪੰਦਰ੍ਹਾਂ ਲਿਖਾਰੀਆਂ ਲਈ ਲਫ਼ਜ਼ ‘ਭਗਤ’ ਵਰਤਿਆ ਗਿਆ ਹੈ ਉਨ੍ਹਾਂ ਦੀਆਂ ਉਹ ਰਚਨਾਵਾਂ ਜਿਹੜੀਆਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਦਰਜ ਹਨ ਉਹ ਸਦੀਆਂ ਬਾਅਦ ਅੱਜ ਵੀ ਉਨ੍ਹਾਂ ਸਮੂਹ ਰਚਨਾਵਾਂ `ਤੇ ਗੁਰਬਾਣੀ ਦੇ ਸਿਧਾਂਤ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥" (ਪੰ: ੬੪੬)

ਦੀ ਕਸਵੱਟੀ `ਤੇ ਉਸੇ ਤਰ੍ਹਾਂ ਪੂਰੀਆਂ ਉਤਰਦੀਆਂ ਰਹਿਣਗੀਆਂ, ਜਿੱਤਣੀਆਂ ਕਿ ਸਦੀਆਂ ਪਹਿਲਾਂ ਉਤਰਦੀਆਂ ਸਨ, ਭਾਵ ਸਦੀਵ ਕਾਲ ਤੀਕ ਪੂਰੀਆਂ ਉਤਰਦੀਆਂ ਵੀ ਰਹਿਣਗੀਆਂ। ਕਿਉਂਕਿ ਇਹ ਸਾਧਾਰਨ ਰਚਨਾਵਾਂ ਨਹੀਂ ਹਨ ਬਲਕਿ "ਇਸ ਧੁਰ ਕੀ ਬਾਣੀ" ਦੀ ਮਾਪਦੰਡ ਹੀ ੇ ਸੰਸਾਰ ਤਲ `ਤੇ ਆਪਣਾ, ਨਿਵੇਕਲਾ ਤੇ ਵਿਸ਼ੇਸ਼ ਹੈ, ਅਤੇ ਉਹ ਮਾਪਦੰਡ ਤੇ ਆਧਾਰ ਹੈ ਯਥਾ:-

() "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ ਦਇਆਲ ਪੁਰਖ ਮਿਹਰਵਾਨਾ॥ ਹਰਿ ਨਾਨਕ ਸਾਚੁ ਵਖਾਨਾ" (ਪੰ: ੬੨੮)

() "ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨੁ" (ਪੰ: ੧੨੨੬)

() "ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ" (ਪੰ: ੬੩੫)

() "ਸਬਦੁ ਦੀਪਕੁ ਵਰਤੈ ਤਿਹੁ ਲੋਇ॥ ਜੋ ਚਾਖੈ ਸੋ ਨਿਰਮਲੁ ਹੋਇ॥ ਨਿਰਮਲ ਨਾਮਿ ਹਉਮੈ ਮਲੁ ਧੋਇ॥ ਸਾਚੀ ਭਗਤਿ ਸਦਾ ਸੁਖੁ ਹੋਇ" (ਪੰ: ੬੬੪) ਆਦਿ ਬੇਅੰਤ ਫ਼ੁਰਮਾਣ।

ਉਪ੍ਰੰਤ ਇਸ ਬਾਰੇ ਇਹ ਵੀ ਕਿ ਇਸ ਵਿਸ਼ੇ ਉਪਰ ਫ਼ੈਸਲੇ ਦਾ ਹੱਕ ਵੀ ਕੇਵਲ ਤੇ ਕੇਵਲ ਉਨ੍ਹਾ "ਦਸੌਂ ਗੁਰੂ ਹੱਸਤੀਆਂ ਪਾਸ ਹੀ ਸੀ" ਤੇ ਉਨ੍ਹਾਂ ਤੋਂ ਬਾਅਦ ਹੁਣ ਇਹ ਅਧਿਕਾਰ ਕੇਵਲ ਤੇ ਕੇਵਲ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ", "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਪਾਸ ਹੀ ਹੈ।

ਉਨ੍ਹਾਂ ਤੋਂ ਇਲਾਵਾ ਅਜਿਹਾ ਹੱਕ ਨਾ ਕਦੇ ਕਿਸੇ ਕੋਲ ਹੈ ਸੀ ਨਾ ਕਦੇ ਕਿਸੇ ਹੋਰ ਕੋਲ ਹੋਵੇਗਾ ਹੀ।

ਭਗਤ ਬਾਣੀ ਬਨਾਮ ਉਨ੍ਹਾਂ ਹੀ ਭਗਤਾਂ ਦੀਆਂ ਕੁੱਝ ਹੋਰ ਰਚਨਾਵਾਂ? -ਫ਼ਿਰ ਇਤਨਾ ਹੀ ਨਹੀਂ ਇਹ ਵੀ ਕਿ ਉਨ੍ਹਾਂ ਪੰਦਰ੍ਹ੍ਰਾਂ ਭਗਤਾਂ ੱਚੋਂ ਹੀ ਅਜਿਹੇ ਭਗਤ ਵੀ ਹਨ ਜਿਵੇਂ ਕਬੀਰ ਸਾਹਿਬ, ਰਵਿਦਾਸ ਜੀ, ਨਾਮਦੇਵ ਜੀ, ਜੈਦੇਵ ਜੀ ਆਦਿ ਜਿਨ੍ਹਾਂ ਦੀਆਂ ਬਹੁਤੇਰੀਆਂ ਰਚਨਾਵਾਂ ਉਹ ਵੀ ਹਨ ਜਿਨ੍ਹਾਂ ਨੂੰ ਗੁਰਬਾਣੀ-ਗੁਰੂ ਵਜੋਂ, ਗੁਰੂ ਨਾਨਕ ਪਾਤਸ਼ਾਹ ਵੱਲੋਂ ਪ੍ਰਵਾਣਗੀ ਨਹੀਂ ਮਿਲੀ।

ਇਸੇ ਕਾਰਨ, ਉਹ ਸਮੂਹ ਰਚਨਾਵਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਨਹੀਂ ਹੋਈਆਂ ਤੇ ਨਾ ਹੀ ਗੁਰਬਾਣੀ ਦਾ ਹਿੱਸਾ ਤੇ ਅੰਗ ਹੀ ਬਣ ਸਕੀਆਂ ਤੇ ਨਾ ਹੀ ਹਨ।

ਜਦਕਿ ਉਨ੍ਹਾਂ ਭਗਤਾਂ ਦੀਆਂ ਉਹ ਰਚਨਾਵਾਂ ਉਦੋਂ ਵੀ ਹੈ ਸਨ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਪ੍ਰਚਾਰ ਦੌਰਿਆਂ ਦੌਰਾਨ ਉਨ੍ਹਾਂ ਭਗਤਾਂ ਦੀਆਂ ਰਚਨਾਵਾਂ ਨੂੰ ਆਪ ਇਕਤ੍ਰ ਕੀਤਾ ਤੇ ਆਪਣੇ ਕੋਲ ਸੰਭਾਲਿਆ।

ਉਂਜ ਵੀ ਇਹ ਸਾਰੇ ਦੇ ਸਾਰੇ ੧੫ ਭਗਤ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਲਗਭਗ ਸੌ ਸਾਲ ਤੋਂ ਲੈ ਕੇ ਤਿੰਨ ਸੌ ਸਾਲ ਪਹਿਲਾਂ ਦੇ ਸਮੇਂ `ਚ ਹੋ ਚੁੱਕੇ ਹੋਏ ਸਨ।

ਇਸ ਤਰ੍ਹਾਂ ਗੁਰਦੇਵ ਨੇ ਉਨ੍ਹਾਂ ਭਗਤਾਂ ਦੀਆਂ ਕੇਵਲ ਉਨ੍ਹਾਂ ਰਚਨਾੜਾਂ ਨੂੰ ਹੀ ਪ੍ਰਵਾਣ ਕੀਤਾ ਤੇ ਉਨ੍ਹਾਂ ਨੂੰ ਹੀ ਆਪਣੀ ਬਰਾਬਰੀ ਬਖ਼ਸ਼ੀ ਜਿਹੜੀਆਂ ਸਦੀਵ ਕਾਲ ਲਈ ਗੁਰਬਾਣੀ ਦੇ ਕਸਵੱਟੀ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥" (ਪੰ: ੬੪੬) ਤੇ ਪੂਰੀਆਂ ਉਤਰਣੀਆਂ ਸਨ।

"ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ" - ਸਪਸ਼ਟ ਕਾਰਨ ਇਹੀ ਕਿ ਉਨ੍ਹਾਂ ਹੀ ਭਗਤਾਂ ਦੀਆਂ ਉਹ ਰਚਨਾਵਾਂ ਜਿਹੜੀਆਂ ਗੁਰਬਾਣੀ ਦੇ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ" (ਪੰ: ੬੪੬)

ਵਾਲੇ ‘ਜੁਗੋ ਜੁਗ ਅਟੱਲ’ ਸਿਧਾਂਤ `ਤੇ ਉਦੋਂ ਵੀ ਪੂਰੀਆਂ ਨਹੀਂ ਸਨ ਉਤਰਦੀਆਂ ਤੇ ਉਨ੍ਹਾਂ ਹੀ ਭਗਤਾਂ ਦੀਆਂ ਉਹ ਰਚਨਾਵਾਂ "ਧੁਰ ਕੀ ਬਾਣੀ" ਦੇ ਆਧਾਰ `ਤੇ ਅੱਜ ਵੀ ਕੱਚੀਆਂ ਹੀ ਹਨ।

ਦਰਅਸਲ ਉਨ੍ਹਾਂ ਭਗਤਾਂ ਦੀਆਂ ਉਹ ਰਚਨਾਵਾਂ ਉਨ੍ਹਾਂ ਭਗਤਾਂ ਦੇ ਸਫ਼ਲ਼ ਜੀਵਨ ਵਾਲੀ ਅਵਸਥਾ `ਚ ਪਹੁੰਚਣ ਤੋਂ ਪਹਿਲਾਂ ਦੀਆਂ ਅਤੇ ਉਨ੍ਹਾਂ ਦੇ ਕੱਚੇ ਜੀਵਨ ਨਾਲ ਸੰਬੰਧਤ ਸਨ।

ਇਸ ਲਈ ਗੁਰਬਾਣੀ-ਗੁਰੂ ਵਾਲਾ ਦਰਜਾ ਕੇਵਲ ਤੇ ਕੇਵਲ ਉਨ੍ਹਾਂ ਰਚਨਾਵਾਂ ਹੀ ਪ੍ਰਾਪਤ ਹੋਇਆ ਜਿਨ੍ਹਾਂ ਦੀ ਰਚਨਾ ਗੁਰੂ ਪਾਤਸ਼ਾਹੀਆਂ ਨੇ ਆਪ ਕੀਤੀ ਜਾਂ ਉਨ੍ਹਾ ਨੇ ਆਪ ਪ੍ਰਵਾਣ ਕੀਤੀਆਂ।

ਫ਼ਿਰ ਉਹ ਪ੍ਰਵਾਣਤ ਰਚਨਾਵਾਂ ਚਾਹੇ ਉਨ੍ਹਾਂ "ਛੇ ਗੁਰੂ ਹਸਤੀਆਂ ਦੀਆਂ ਹਨ", ਜਾਂ ਗੁਰਬਾਣੀ ਵਿੱਚਲੇ "ਪੰਦਰ੍ਹਾਂ ਭਗਤਾਂ ਦੀਆਂ, ਉਸ ਤੋਂ ਇਲਾਵਾ "ਯਾਰਾਂ ਭੱਟਾਂ ਦੀਆਂ ਜਾਂ ਸੱਤਾ-ਬਲਵੰਡ ਤੇ ਭਗਤ ਸੁੰਦਰ ਜੀ ਸਮੇਤ ਤਿੰਨ ਸਿੱਖਾਂ ਦੀਆਂ ਹਨ। ਉਪ੍ਰੰਤ ਇਸ ਵਿਸ਼ੇ ਨਾਲ ਸੰਬੰਧਤ ਗੁਰਬਾਣੀ ਦਾ ਸਪਸ਼ਟ ਫ਼ੈਸਲਾ ਤੇ ਇਸ ਬਾਰੇ ਗੁਰਬਾਣੀ `ਚ ਗੁਰਦੇਵ ਦਾ ਫ਼ੁਰਮਾਨ ਵੀ ਹੈ ਜਿਵੇਂ:-.

"ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ, ਕਚੀਂ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ॥ ਕਹੈ ਨਾਨਕੁ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ" (ਪੰ: ੯੨੦)

ਜਦਕਿ ਬਾਣੀ ਅਨੰਦ ਦੀ ਇਸ ਪਉੜੀ ਦੇ ਮੂਲ ਅਰਥ ਹੀ ਇਹੀ ਹਨ ਕਿ ਸਚੀ ਬਾਣੀ ਕੇਵਲ ਤੇ ਕੇਵਲ ਉਹੀ ਹੈ ਜਿਹੜੀ ਗੁਰਬਾਣੀ ਵਿੱਚਲੀਆਂ ਗੁਰੂ ਹੱਸਤੀਆਂ ਨੇ ਆਪ ਰਚੀ ਜਾਂ ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਪ੍ਰਵਾਣਿਤ ਰਚਨਾਵਾ ਸਮੇਤ ਬਾਕੀ ਲਿਖਾਰੀਆਂ ਦੀਆਂ ਆਪ ਪ੍ਰਵਾਣ ਕੀਤੀਆਂ।

ਉਪ੍ਰੰਤ ਉਸ ਤੋਂ ਬਾਹਿਰ ਸਮ੍ਹੂਹ ਰਚਨਾਵਾਂ ਲਈ ਗੁਰਦੇਵ ਇਸ ਪਉੜੀ `ਚ ਸਪਸ਼ਟ ਕਰ ਦਿੰਤਾਕਿ:- "ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ, ਕਚੀਂ ਆਖਿ ਵਖਾਣੀ"

"ਨਾਨਕ ਭਗਤਾ ਭੁਖ ਸਾਲਾਹਣੁ" -ਫ਼ਿਰ ਇਤਨਾ ਹੀ ਨਹੀਂ, ਸਮਝਣ ਦਾ ਵਿਸ਼ਾ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੇਕਰ ਕੇਵਲ ਕੁੱਝ ਭਗਤਾਂ ਦੇ ਨਾਮ ਹੀ ਇਕੱਠੇ ਕਰਣੇ ਹੁੰਦੇ ਅਤੇ ਉਨ੍ਹਾਂ ਦੀਆਂ ਕੁੱਝ ਰਚਨਾਵਾਂ ਹੀ ਆਪਣੇ ਕੋਲ ਸੰਭਾਲਣੀਆਂ ਹੁੰਦੀਆਂ ਤਾਂ:-

ਗੁਰੂ ਨਾਨਕ ਪਾਤਸ਼ਾਹ ਨੂੰ ਗਿਣਤੀ ਪੂਰੀ ਕਰਣ ਲਈ, ਅਖੌਤੀ ਭਗਤਾਂ ਦੀਆਂ ਬਹੁਤੇਰੀਆਂ ਰਚਨਾਵਾਂ ਤਲਵੰਡੀ ਮੌਜੂਦਾ ਨਾਨਕਾਨਾ ਸਾਹਿਬ ਤੇ ਲੁਲਤਾਨ ਪੁਰ ਲੋਧੀ ਤੋਂ ਭਾਵ ਆਪਣੇ ਜਨਮ ਸਥਾਨ ਆਦਿ ਆਪਣੇ ਨੇੜੇ ਤੇੜੇ ਵੀ ਇਕੱਤ੍ਰ ਕਰ ਸਕਦੇ ਸਨ। ਇਸਲਈ ਗੁਰਦੇਵ ਨੂੰ ਇਸ ਕਾਰਜ ਲਈ ਉਚੇਚੇ ਇੱਤਨੇ ਦੂਰ-ਦੂਰ ਦੇ ਇਲਾਕਿਆਂ ਤੇ ਦੇਸ਼ਾਂ `ਚ ਜਾਣ ਦੀ ਲੋੜ ਹੀ ਨਹੀਂ ਸੀ।

ਕਿਉਂਕਿ ਅੱਜ ਦੀ ਤਰ੍ਹਾਂ ਉਦੋਂ ਵੀ ਅਖ਼ੌਤੀ ਭਗਤਾਂ ਦੀ ਗਿਣਤੀ ਦਾ ਕੋਈ ਘਾਟਾ ਤੇ ਅੰਤ ਨਹੀਂ ਸੀ। ਤਾਂ ਤੇ ਗੁਰਦੇਵ ਨੂੰ ਲੋੜ ਹੀ ਨਹੀਂ ਸੀ ਉਨ੍ਹਾਂ ਰਚਨਾਵਾਂ ਨੂੰ ਇਕਤ੍ਰ ਕਰਣ ਲਈ ਉਚੇਚੇ:-

(ੳ) ਕਬੀਰ ਸਾਹਿਬ ਤੇ ਰਵਿਦਾਸ ਜੀ ਲਈ ਬਨਾਰਸ ਤੀਕ ਜਾਣ ਦੀ…

(ਅ) ਨਾਮਦੇਵ ਜੀ ਲਈ ਗੁਰਦੇਵ ਨੂੰ ਮਹਾਰਾਸ਼ਟਰ ਪ੍ਰਾਂਤ ਤੀਕ ਜਾਣ ਦੀ ….

(ੲ) ਗੁਰੂ ਨਾਨਕ ਪਾਤਸਾਹ ਜੈਦੇਵ ਜੀ ਦੀਆਂ ਰਚਨਾਵਾਂ ਲਈ ਗੁਜਰਾਤ ਤੀਕ ਜਾਂਣ ਅਤੇ ਬੰਗਾਲ `ਚ ਭਗਤ ਤ੍ਰਲੋਚਨ ਜੀ ਲਈ ਜਾਣ ਦੀ ਆਦਿ

ਫ਼ਿਰ ਇਤਨਾ ਹੀ ਨਹੀਂ ਬਲਕਿ ਗੁਰੂ ਨਾਨਕ ਪਾਤਸ਼ਾਹ ਤਾਂ ਇਸ ਕਾਰਜ ਲਈ ਭਾਰਤ ਤੋਂ ਇਲਾਵਾ ਉਚੇਚੇ ਪਾਕਪਟਣ ਤੀਕ ਸ਼ੇਖ਼ ਫ਼ਰੀਦ ਜੀ ਦੀਆਂ ਰਚਨਾਂਵਾਂ ਲਈ ਵੀ ਗਏ ਸਨ।

ਬਲਕਿ ਇੱਥੇ ਉਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਪਾਕਪਟਣ ਓਦੋਂ ਗਏ ਜਦੋਂ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਸ਼ੇਖ਼ ਫ਼ਰੀਦ ਜੀ ਅਕਾਲ-ਚਲਾਣਾ ਕਰ ਚੁੱਕੇ ਹੋਏ ਹਨ ਤੇ ਓਦੋਂ ਸ਼ੇਖ਼ ਫ਼ਰੀਦ ਜੀ ਦੀ ਗੱਦੀ ਦੇ ਵਾਰਿਸ ਸ਼ੇਖ਼ ਬ੍ਰਹਮ ਸਨ।

ਇਸੇ ਲਈ ਗੁਰਦੇਵ ਨੇ ਸ਼ੇਖ਼ ਫ਼ਰੀਦ ਜੀ ਦੀਆਂ ਰਚਨਾਵਾਂ ਓਦੋਂ, ਉਨ੍ਹਾਂ ਦੀ ਗੱਦੀ ਦੇ ਉਸ ਸਮੇਂ ਦੇ ਵਾਰਿਸ ਸ਼ੇਖ਼ ਬ੍ਰਹਮ ਪਾਸੋਂ ਲਿਆਂਦੀਂਆਂ ਸਨ।

ਹੋਰ ਤਾਂ ਹੋਰ, ਇਹ ਵੀ ਕਿ ਸ਼ੇਖ਼ ਫ਼ਰੀਦ ਦੀਆਂ ਰਚਨਾਵਾਂ ਲਈ ਤਾਂ ਗੁਰਦੇਵ ਉਚੇਚੇ ਇਤਨੀ ਦੂਰੀ `ਤੇ ਪਾਕਪਟਣ ਪੁੱਜੇ।

ਜਦਕਿ ਇਸ ਵਿਸ਼ੇਸ਼ ਕਾਰਜ ਲਈ ਇਤਨੇ ਦੁਰੇਡੇ ਜਾ ਕੇ ਵੀ ਗੁਰਦੇਵ ਨੇ ਸ਼ੇਖ਼ ਬ੍ਰਹਮ ਦੀ ਇੱਕ ਵੀ ਰਚਨਾ ਆਪਣੇ ਕੋਲ ਨਹੀਂ ਸੰਭਾਲੀ, ਤਾਂ ਕਿਉਂ?

ਕਿਉਂਕਿ ਇੱਥੇ ਵੀ ਵਿਸ਼ਾ ਉਹੀ ਸੀ ਕਿ ਸ਼ੇਖ਼ ਬ੍ਰਹਮ ਦੀਆਂ ਰਚਨਾਵਾਂ ਜੇ ਕਰ ਹੈ ਵੀ ਸਨ ਤਾਂ ਉਹ ਗੁਰਬਾਣੀ ਸਿਧਾਂਤ ਦੀ ਕਸਵੱਟੀ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥" (ਪੰ: ੬੪੬) ਤੇ ਪੂਰੀਆਂ ਨਹੀਂ ਸਨ ਉਤਰਦੀਆਂ।

ਇਹ ਵੀ ਕਿ ਸੰਬੰਧਤ ਵਿਸ਼ੇ ਬਾਰੇ ਬੇਸ਼ੱਕ ਇਹ ਵੇਰਵਾ ਵੀ ਅਤੀ ਸੰਖੇਪ ਹੈ ਤਾਂ ਵੀ ਉਪ੍ਰੌਕਤ ਵਿਚਾਰ-ਅਧੀਨ ਸ਼ੰਕੇ ਤੇ ਸੁਆਲਾਂ ਦੀ ਸਚਾਈ ਦੀ ਤਹਿ ਤੀਕ ਪਹੁੰਚਣ ਲਈ ਕਾਫ਼ੀ ਹੈ।

ਇੱਥੇ ਇਸ ਪੱਖ `ਤੇ ਇਹ ਇਸ਼ਾਰੇ ਮਾਤ੍ਰ ਵੇਰਵਾ ਵੀ ਇਸ ਲਈ ਹੈ ਕਿਉਂਕਿ ਲੋੜ ਹੈ ਤਾਂ ਵਿਸ਼ੇ ਨਾਲ ਸੰਬੰਧਤ ਗੁਰੂ ਕੀਆਂ ਸੰਗਤਾਂ ਰਾਹੀਂ ਆਂਪ ਵੀ:-

ਅਜਿਹੇ ਸਮੂਚੇ ਕਿਉਂ-ਕਿੰਤੂ, ਉਪ੍ਰੰਤ ਸ਼ੰਕਿਆਂ ਤੇ ਸੁਆਲਾਂ ਨੂੰ ਕੇਵਲ ਤੇ ਕੇਵਲ ਗੁਰਬਾਣੀ ਦੀਆਂ ਗਹਿਰਾਈਆ `ਚ ਜਾ ਕੇ ਅਤੇ ਗੁਰਬਾਣੀ ਵਿਚਾਰਧਾਰਾ ਦੇ ਦਾਇਰੇ `ਚੋਂ ਹੀ ਢੂੰਡਿਆ ਤੇ ਖੌਜਿਆ ਜਾਵੇ ਅਤੇ ਉਹ ਬਿਨਾ ਕਾਰਣ ਇਸ ਪੱਖੋਂ ਮਨ ਕਰਕੇ ਉਖੜੇ ਨਾ ਰਹਿਨ।

ਉਸ ਦਾ ਨਤੀਜਾ ਹੋਵੇਗਾ ਕਿ ਕੇਵਲ ਇਹੀ ਨਹੀਂ ਬਲਕਿ ਅਜਿਹੇ ਹੋਰ ਵੀ ਅਨੇਕਾਂ ਕੱਚੇ ਸ਼ੰਕੇ ਤੇ ਸੁਆਲ ਪਹਿਲਾਂ ਤਾਂ ਗੁਰੂ ਕੀਆਂ ਸੰਗਤਾਂ ਵਿਚਾਲੇ ਕਦੇ ਉਠਣ ਗੇ ਹੀ ਨਹੀਂ ਅਤੇ ਫ਼ਿਰ ਜਿਹੜੇ ਹੈਣ ਵੀ ਉਨ੍ਹਾਂ ਦੇ ਸਮਾਧਾਨ ਵੀ ਸਹਿਜੇ ਹੀ ਉਨ੍ਹਾਂ ਨੂੰ ਗੁਰਬਾਣੀ `ਚੋਂ ਮਿਲਦੇ ਜਾਣਗੇ।

ਜਦਕਿ ਗੁਰਬਾਣੀ ਵਿੱਚਲੇ ਭਗਤਾਂ ਦੇ ਜੀਵਨ ਦੀਆਂ ਉਚਾਈਆਂ ਤਾਂ ਗੁਰਬਾਣੀ ਫ਼ੁਰਮਾਨ:- "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" (ਪੰ: ੪੬੫) ਵਾਲੇ ਇਕੋ-ਇਕ ਗੁਰ-ਫ਼ੁਰਮਾਨ ਤੋਂ ਹੀ ਸਪਸ਼ਟ ਹੋ ਜਾਣੀਆਂ ਚਾਹੀਦੀਆਂ ਹਨ, ਤਾਂ ਵੀ ਇਸ ਦੇ ਦੂਜੇ ਭਾਗ `ਚ ਸੰਬੰਧਤ ਵੇਰਵਾ ਹੋਰ ਵੀ ਖੁੱਲੇਗਾ ਜਾਵੇਗਾ। (ਚਲਦਾ)। ##432 P-1-11.18 ssgec##v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਕੀਤੀ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ "ਸ਼ਬਦਾਰਥ" ਲਾਹੇਵੰਦ ਹੋਵੇਗਾ ਜੀ।

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਪਹਿਲਾ

For all the Self Learning Gurmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.