.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੁਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਇਸ ਘਰ ਕੋ ਆਗ ਲੱਗ ਗਈ. ."-ਗਹਿਰੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਈ: ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਜਿਹੜੇ "ਗੁਰੂ ਨਾਨਕ ਵਿਚਾਰਧਾਰਾ" ਅਤੇ "ਗੁਰੂ-ਗੁਰਬਾਣੀ" ਤੋਂ ਪ੍ਰਗਟ ਹੋਣ ਵਾਲੀ ਸਿੱਖੀ ਜੀਵਨ ਜਾਚ `ਤੇ ਹਰ ਪਾਸਿਓਂ ਹਮਲੇ ਸ਼ੁਰੂ ਹੋਏ ਸਨ, ਉਹ ਅੱਜ ਵੀ ਚਾਲੂ ਹਨ। ਬਲਕਿ ਸੱਚ ਤਾਂ ਇਹ ਹੈ ਕਿ ਗੁਰੂ ਕੇ ਪੰਥ `ਤੇ ਉਨ੍ਹਾਂ ਹਮਲਿਆਂ ਦਾ ਦਾਇਰਾ ਬਜਾਏ ਘਟਣ ਦੇ ਨਿੱਤ ਵੱਧਦਾ ਜਾ ਰਿਹਾ ਹੈ।

ਵਿਸ਼ੇਸ਼ ਨੋਟ:- ਉਂਝ "ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ. ." ਵਾਲਾ ਉਹ ਸਾਰਾ ਵਿਸ਼ਾ ਅਸੀਂ "ਪੰਜ ਕਕਾਰਾਂ ਵਿੱਚੋਂ ਕੜਾ ਸਿੱਖ ਲਈ ਚੇਤਾਵਣੀ ਹੈ ਕਿ-ਸਿੱਖ ਨੇ ਕੜੇ ਦੀ ਗੋਲਾਈ ਵਾਂਙ ਗੁਰਬਾਣੀ-ਗੁਰੂ ਦੇ ਦਾਇਰੇ `ਚ ਰਹਿ ਕੇ ਸਿੱਖੀ ਜੀਵਨ ਨੂੰ ਜੀਊਣਾ ਹੈ…" ਅਥਵਾ "Punj Kakaran Chon KARA Suchak Hai-Gurbani Daerey da" [ ਭਾਵ ੨੮ ਕਿਸ਼ਤਾਂ `ਚ ਛੱਪ ਚੁੱਕੇ ਉਸ ਗੁਰਮੱਤ ਪਾਠ ਨੰ: ੪੧੮ `ਚ ਬਹੁਤੇਰੇ ਵੇਰਵੇ ਦੇ ਚੁੱਕੇ ਹਾਂ ਅਤੇ ਉਹ ਗੁਰਮੱਤ ਪਾਠ, www.sikhmarg.com, `ਤੇ ਲੇਖ ਲੜੀ ਨੰ: ੧ `ਚ ਹਰ ਸਮੇਂ ਪ੍ਰਾਪਤ ਹੈ। ਗੁਰੂ ਕੀਆਂ ਸੰਗਤਾਂ ਉਥੋਂ ਉਸ ਦਾ ਲਾਭ ਲੈ ਸਕਦੀਆਂ ਹਨ।

ਉਸ ਦੇ ਬਾਵਜੂਦ, ਇਹ ਵੀ ਸੱਚ ਹੈ ਕਿ ਜਦੋਂ-ਜਦੋਂ ਵੀ ਸਿੱਖ ਜਗਤ, ਇਮਾਨਦਾਰੀ ਨਾਲ, ਸੰਸਾਰ ਤਲ ਦੀ ਇਕੋ ਇੱਕ ਮਹਾਨ ਹਸਤੀ, "ਜੁਗੋ ਜੁਗ ਅਟੱਲ", "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਪ੍ਰਗਟ ਹੋਣ ਵਾਲੇ ਇਲਾਹੀ ਗਿਆਨ ਤੇ ਵਿਚਾਰਧਾਰਾ ਦੀ ਤਾਬਿਆ `ਚ ਰਹਿ ਕੇ ਆਪਣੀ ਸੰਭਾਲ ਕਰੇਗਾ ਅਤੇ ਪਹਿਰਾ ਦੇਵੇਗਾ ਯਕੀਣਨ:-

ਸੰਸਾਰ ਭਰ ਦੀ ਕੋਈ ਵੀ ਸਿੱਖ ਵਿਰੋਧੀ ਤਾਕਤ, ਗੁਰੂ ਦੀ ਸਿੱਖੀ, ਸਿੱਖ ਲਹਿਰ ਅਥਵਾ ਸਮੂਚੇ ਤੌਰ `ਤੇ ਸਿੱਖ ਧਰਮ ਦਾ ਕੁੱਝ ਤੇ ਕਦੇ ਵੀ ਨਹੀਂ ਵਿਗਾੜ ਸਕੇਗੀ।

ਇਸ ਲਈ ਸੱਚ ਇਹੀ ਹੈ ਕਿ "ਇਸ ਘਰ ਕੋ ਆਗ ਲੱਗ ਗਈ-ਘਰ ਕੇ ਚਿਰਗ਼ ਸੇ" ਦੇ ਪ੍ਰਚਲਣ ਅਨੁਸਾਰ ਜੇ ਅੱਜ ਸਿੱਖ ਕੌਮ ਅਤੇ ਸਿੱਖ ਪੰਥ ਨੂੰ ਸ਼ਭ ਤੋਂ ਵੱਧ ਖੱਤਰਾ ਹੈ ਤਾਂ ਇਸ ਦੇ ਆਪਣੇ ਘਰ `ਚ ਪੱਲ ਰਹੇ ਦੌ ਦੁਸ਼ਮਨਾਂ ਤੋਂ। ਤਾਂ ਤੇ ਸਿੱਖੀ ਦੇ ਉਹ ਦੋ ਦੁਸ਼ਮਣ ਕਿਹੜੇ ਹਨ? :-

(ਪਹਿਲਾ) ਸਮੂਚੇ ਸਿੱਖ ਪੰਥ `ਚ ਦਿਨੋ-ਦਿਨ ਤੇਜ਼ੀ ਨਾਲ ਆਪਣੀਆਂ ਜੜ੍ਹਾਂ ਪੱਕੀਆਂ ਕਰ ਰਿਹਾ ਮਨੂਵਾਦੀ ਵਰਣ ਵਂਡ ਵਾਲਾ ਕੋੜ੍ਹ ਜਿਸਦਾ ਵੱਡਾ ਸਬੂਤ ਹਨ--ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਦੇ ਨਾਵਾਂ ਬਲਕਿ ਬਹੁਤ ਵਾਰੀ ਤਾਂ ਉਨ੍ਹਾਂ ਦੇ ਸਾਂਝੇ ਪ੍ਰਵਾਰ ਨੂੰ ਉਜਾਗਰ ਕਰਣ ਵਾਲੀ ਉਨ੍ਹਾਂ ਨੂੰ ਦਸਮੇਸ਼ ਪਿਤਾ ਰਾਹੀਂ ਬਖ਼ਸ਼ੀ ਹੋਈ ਸਿੰਘ ਤੇ ਕੌਰ ਵਾਲੀ ਵਿਰਾਸਤ ਨੂੰ ਵੀ ਪਿੱਛੇ ਪਾ ਕੇ ਉਨ੍ਹਾਂ ਦੇ ਨਾਵਾਂ ਨਾਲ, ਲਗਾਤਾਰ ਚਮਕ ਰਹੀਆਂ ਮਨੂਵਾਦੀ ਵਰਣ ਵਂਡ ਆਧਾਰਤ ਜਾਤ-ਪਾਤਾਂ ਤੇ ਗੋਤਾਂ ਜਿਵੇਂ ਜੁਨੇਜਾ, ਖਰਬੰਦਾ, ਸੌਢੀ, ਬੇਦੀ, ਅਰੋਰਾ, ਬਤਰਾ, ਸਹਿਗਲ ਆਦਿ ਦੇ ਲੱਕਬ ਅਤੇ ਪੰਥ `ਚ ਨਿੱਤ ਵੱਧ-ਫੁਲ ਰਹੇ ਵੰਸ਼-ਕੁਲ, ਡੇਰਾਵਾਦ ਆਦਿ ਵਾਲੇ ਲੱਕਬ।

(ਦੂਜਾ) "ਹਮ ਨਹੀ ਚੰਗੇ ਬੁਰਾ ਨਹੀ ਕੋਇ" (ਪੰ: ੭੨੮) ਵਾਲੇ ਉੱਚੇ-ਸੁੱਚੇ ਗੁਰਬਾਣੀ ਸਿਧਾਂਤਾਂ ਤੇ ਆਦੇਸ਼ਾਂ ਦੀ ਅਣਦੇਖੀ ਕਰਕੇ ਸਾਡੀਆਂ ਆਪਸੀ ਧੜੇਬੰਦੀਆਂ ਤੇ ਦੁਸ਼ਮਣੀਆਂ ਦੀ ਅਜਿਹੀ ਭਰਮਾਰ, ਜਿਸਦਾ ਅੱਜ ਸਿੱਖ ਧਰਮ ਦੇ ਗੁਰਬਾਣੀ ਵਿਚਾਰਧਾਰਾ ਅਧਾਰਤ ਪਵਿਤ੍ਰ ਸਰੋਵਰ `ਚ ਅੰਤ ਹੀ ਦਿਖਾਈ ਨਹੀਂ ਦੇ ਰਿਹਾ। ਤਾਂ ਤੇ ਪਹਿਲਾਂ ਗੱਲ ਕਰਦੇ ਹਾਂ ਜਾਤ ਪਾਤ ਵਾਲੇ ਕੋੜ੍ਹ ਦੀ:-

"ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ" - ਦੇਖਿਆ ਜਾਵੇ ਤਾਂ ਅਜੋਕੇ ਅੰਤਾਂ ਦੇ ਵਿਗੜ ਚੁੱਕੇ ਪੰਥਕ ਹਾਲਾਤ ਲਈ, ਮੁੱਖ ਤੌਰ `ਤੇ ਜ਼ਿਮੇਵਾਰ ਹੈ ਸਾਡੇ ਆਪਣੇ ਆਪ ਰਾਹੀਂ ਸਾਨੂੰ ਦਸਮੇਸ਼ ਪਿਤਾ, ਕਲਗੀਧਰ ਪਾਤਸ਼ਾਹ ਰਾਹੀਂ ਬਖ਼ਸ਼ੀ ਹੋਈ "ਸਿੰਘ ਤੇ ਕੌਰ" ਵਾਲੀ ਸਾਡੇ ਇਕੋਇਕ ਸਾਂਝੇ ਸਿੱਖ ਪ੍ਰਵਾਰ ਦੀ ਜ਼ਾਮਨ ਤੇ ਸੂਚਕ ਅਮੁੱਲੀ ਤੇ ਅਬੱਦਲਵੀਂ ਵਿਰਾਸਤ ਵਾਲੀ ਮਹਾਨ ਦਾਤ ਵੱਲੋਂ ਸਾਡੀ ਵੱਧ ਰਹੀ ਲਾਪਰਵਾਹੀ।

ਇਸ ਤਰ੍ਹਾਂ ਦੌਰਾਅ ਦੇਵੀਏ, ਅਸਲ `ਚ ਪਾਤਸ਼ਾਹ ਰਾਹੀਂ ਪੰਥਕ ਤਲ `ਤੇ ਸਾਨੂੰ ਬਖ਼ਸ਼ੀ ਹੋਈ ਸਾਡੇ ਇਕੋਇਕ ਸਾਂਝੇ ਸਿੱਖ ਪ੍ਰਵਾਰ ਦੀ ਜ਼ਾਮਨ ਤੇ ਸੂਚਕ "ਸਿੰਘ ਤੇ ਕੌਰ" ਵਾਲੀ ਅਮੁੱਲੀ ਦਾਤ ਨੂੰ ਸਾਡੇ ਰਾਹੀਂ ਪਿਛੇ ਪਾ ਕੇ ਵਿਚਰਣਾ ਹੀ, ਸਾਡੇ ਅਜੋਕੇ ਪੰਥਕ ਵਿਗਾੜ ਦਾ ਬਹੁਤ ਵੱਡਾ ਕਾਰਣ ਹੈ।

ਦਸਮੇਸ਼ ਪਿਤਾ ਰਾਹੀਂ ਸਾਨੂੰ ਬਖ਼ਸ਼ੀ ਹੋਈ ਸਾਡੇ ਇਕੋਇਕ ਸਾਂਝੇ ਸਿੱਖ ਪ੍ਰਵਾਰ ਦੀ ਜ਼ਾਮਨ ਸਾਡੀ ਸਿੰਘ ਤੇ ਕੌਰ ਵਾਲੀ ਵਿਰਾਸਤ ਹੀ ਸੀ ਜਦਕਿ ਉਸ ਦੇ ਉਲਟ, ਬਹੁਤਾ ਕਰਕੇ ਅੱਜ ਸਾਡੇ ਨਾਵਾਂ ਨਾਲ ਚਮਕ ਰਹੇ ਹਨ ਮਨੂਵਾਦੀ ਬ੍ਰਾਹਮਣੀ ਕਾਣੀ ਵਰਣ-ਵੰਡ ਆਧਾਰਤ ਜੁਨੇਜਾ, ਖਰਬੰਦਾ, ਸੌਢੀ, ਬੇਦੀ, ਅਰੋਰਾ, ਬਤਰਾ, ਸਹਿਗਲ ਆਦਿ ਊਚ-ਨੀਚ ਜਾਤਾਂ-ਗੋਤਾਂ ਦੇ ਪ੍ਰਗਟਾਵੇ ਤੇ ਲੱਕਬ ਤੇ ਉਨ੍ਹਾਂ ਤੋਂ ਇਲਾਵਾ ਸਾਡੇ ਵਿੱਚਕਾਰ ਤੇਜ਼ੀ ਨਾਲ ਉਭਰ ਰਹੇ ਵੰਸਾਂ ਕੁਲਾਂ ਤੇ ਡੇਰਿਆਂ ਆਦਿ ਆਧਾਰਤ ਲੱਕਬ। ਬਿਨਾ ਸ਼ੱਕ, ਉਹੀ ਸਭ ਅਜੋਕੇ ਪੰਥਕ ਦੁਖਾਂਤ ਲਈ ਪੂਰੀ ਤਰ੍ਹਾਂ ਜ਼ਿਮੇਵਾਰ ਹਨ।

ਇਸ ਤਰ੍ਹਾਂ "ਸਿੰਘ ਤੇ ਕੌਰ" ਆਧਾਰਤ ਸਾਡੇ ਇਕੋਇਕ ਸਾਂਝੇ ਸਿੱਖ ਪ੍ਰਵਾਰ ਦੀ ਜ਼ਾਮਨ ਤੇ ਸੂਚਕ ਸਾਡਅਮੁੱਲੀ ਵਿਰਾਸਤ ਦੇ ਬਦਲੇ ਬਹੁਤਾ ਕਰਕੇ ਅੱਜ ਸਾਡੇ ਨਾਵਾਂ ਨਾਲ ਚਮਕ ਰਹੇ ਹਨ ਮਨੂਵਾਦੀ ਬ੍ਰਾਹਮਣੀ ਕਾਣੀ ਵਰਣ-ਵੰਡ ਆਧਾਰਤ ਊਚ-ਨੀਚ ਤੇ ਜਾਤਾਂ-ਗੋਤਾਂ ਵਾਲੇ ਲੱਕਬ:-

ਜਿਹੜੇ ਵੱਡਾ ਸਬੂਤ ਹਨ ਕਿ ਗੁਰਬਾਣੀ-ਗੁਰੂ ਦੇ ਸਿੱਖ ਅਖਵਾਉਂਦੇ, ਸਮਝਦੇ, ਮੰਣਦੇ ਹੋਏ ਵੀ ਅੱਜ ਅਸੀਂ ਆਪਣੀ ਖ਼ੁਰਾਕ ਗ੍ਰੁਰੂ ਪਾਤਸ਼ਾਹ ਰਾਹੀਂ ਸਾਡੀ ਜੜ੍ਹ `ਚ ਬੋਏ ਹੋਏ ਸਦਾਬਹਾਰ ਬੀਜ:-

() "ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਅਦਿ ਵਿਸ਼ੇ ਨਾਲ ਸੰਬੰਧਤ ਬਿਅੰਤ ਅਜਿਹੇ ਗੁਰ-ਫ਼ੁਰਮਾਨਾਂ `ਚੋਂ ਉੱਕਾ ਹੀ ਨਹੀਂ ਲੈ ਰਹੇ।

ਉਸ ਦੇ ਉਲਟ ਅੱਜ ਅਸੀਂ ਸੰਸਾਰ ਨੂੰ ਕੇਵਲ ਆਪਣੇ ਆਪਹੁੱਦਰੇ ਪਣ, ਅੰਤਾਂ ਦੇ ਮਨਮੱਤੀਏ ਤੇ ਹੂੜਮੱਤੀਏ ਆਦਿ ਹੋਣ ਦਾ ਹੀ ਸਬੂਤ ਪੇਸ਼ ਕਰ ਰਹੇ ਹਾਂ। ਜਦਕਿ:-

"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ" (ਪੰ: ੧੪੦੮)

ਭਾਵ ਇੱਕ ਪਾਸੇ "ਜੋਤਿ ਰੂਪਿ ਹਰਿ ਆਪਿ. ." ਗੁਰੂ ਨਾਨਾਕ ਪਾਤਸ਼ਾਹ ਰਾਹੀਂ ਤਾਂ ਆਪਣੇ ਪਹਿਲੇ ਜਾਮੇ `ਚ ਹੀ ਮਨੂਵਾਦੀ ਵੰਡ ਆਧਾਰਤ ਅਖੌਤੀ ਸ਼ੂਦ੍ਰ ਕੁਲਾਂ `ਚ ਜਨਮੇ ਭਗਤ ਰਵਿਦਾਸ ਜੀ, ਨਾਮਦੇਵ ਜੀ, ਕਬੀਰ ਸਾਹਿਬ ਆਦਿ ਉਪ੍ਰੰਤ ਉਸ ਦੇ ਉਲਟ ਬ੍ਰਾਹਮਣ ਪ੍ਰਵਾਰਾਂ `ਚ ਜਨਮੇ -

ਭਗਤ ਰਾਮਾਨੰਦ, ਪਰਮਾਨੰਦ, ਭਗਤ ਤ੍ਰਲੋਚਨ ਜੀ, ਜੈਦੇਵ ਜੀ ਆਦਿ ਫ਼ਿਰ ਉਹ ਵੀ ਕੇਵਲ ਭਾਰਤ ਦੇ ਕੋਣੇ-ਨੁੱਕਰਾ `ਚੋਂ ਹੀ ਨਹੀਂ ਬਲਕਿ ਪਾਕਪਟਣ ਤੀਕ ਪੁੱਜ ਕੇ ਇਸਲਾਮ ਮੱਤ `ਚ ਜਨਮੇ ਫ਼ਰੀਦ ਸਾਹਿਬ ਸਮੇਤ ਗਰਦੇਵ ਨੇ ਲੰਮੇ-ਲੰਮੇਂ ਫ਼ਾਸਲੇ ਕੱਟ ਕੇ ੧੫ ਭਗਤਾਂ ਦੀਆਂ ਉਹ- ਉਹ ਚੌਣਵੀਆਂ ਰਚਨਾਵਾਂ ਸੰਭਾਲੀਆਂ ਜਿਹੜੀਆਂ ਅੱਗੇ ਚੱਲ ਕੇ ਆਪਣੇ ਸਮੇਂ ਨਾਲ:-

() "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਵਾਲੀ ਗੁਰਬਾਣੀ ਦੀ ਕਸਵੱਟੀ `ਤੇ ਵੀ ਪੂਰੀਆਂ ਉਤਰੀਆਂ।

ਫ਼ਿਰ ਉਨ੍ਹਾਂ ਤੋਂ ਇਲਾਵਾ ਆਪਣੇ ਪਹਿਲੇ ਜਾਮੇ `ਚ ਹੀ ਗੁਰੂ ਨਾਨਕ ਪਾਤਸ਼ਾਹ ਰਾਹੀਂ ਸਾਡੀ ਜੜ੍ਹ `ਚ ਬੇਬੇ ਨਾਨਕੀ, ਭਾਈ ਮਰਦਾਨੇ ਤੇ ਭਾਈ ਲਾਲੋ, ਉਪ੍ਰੰਤ:-

"ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ" (ਪੰ: ੯੬੬) ਭਾਵ ਇਸਲਾਮ ਵਿੱਚਲੇ ਡੂਮ ਤੇ ਮਰਾਸੀ ਪ੍ਰਵਾਰਾਂ `ਚ ਜਨਮੇ ਭਾਈ ਸੱਤਾ ਤੇ ਬਲਵੰਡ ਜੀ ਨੂੰ ਗੁਰੂ-ਗੁਰਬਾਣੀ ਦੀ ਸਿੱਖੀ ਦੇ ਆਕਾਸ਼ ਦੀਆਂ ਇੱਤਣੀਆਂ ਵੱਧ ਉਚਾਈਆਂ `ਚ ਪਹੁੰਚਾਇਆ ਜੋ ਅੱਜ ਉਨ੍ਹਾਂ ਦੀ ਵਾਰ ਜਿਹੜੀ ਅੱਜ ਸਦੀਵ ਕਾਲ ਲਈ "ਜੁਗੋ ਜੁਗ ਅਟੱਲ ਗੁਰਬਾਣੀ ਦਾ ਅਣਿਖੜਵਾਂ ਅੰਗ ਹੈ।

ਫ਼ਿਰ ਉਸ ਦੇ ਨਾਲ ਬ੍ਰਾਹਮਣ ਕੁਲ਼ਾਂ `ਚ ਜਨਮੇ ਤੇ ਪੰਜਵੇਂ ਪਾਤਸਾਹ ਰਾਹੀਂ ਗੁਰਬਾਣੀ ਖਜ਼ਾਨੇ `ਚ ਪ੍ਰਵਾਣ ਚੜ੍ਹਾਏ ੧੧ ਭੱਟਵੀ ਗੁਰਬਾਣੀ ਅੰੰਿਮ੍ਰਤ ਦਾ ਹੀ ਅਣਿਖੜਵਾਂ ਅੰਗ ਹਨ। ਉਪ੍ਰੰਤ:-

ਉਸੇ ਸਦਾਬਹਾਰ ਸਿੱਖੀ ਬੀਜ ਦੀ ਪ੍ਰਫ਼ੁਲਤਾ ਦਾ ਹੀ ਪ੍ਰਗਟਾਵਾ ਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਵੇਂ ਜਾਮੇ, ਦਸਮੇਸ਼ ਪਿਤਾ ਕਲਗੀਧਰ ਜੀ ਦੇ ਰੂਪ `ਚ ਨੰਗੀ ਤਲਵਾਰ ਦੀ ਧਾਰ `ਤੇ ਸਾਡਾ ਇਮਤਿਹਾਨ ਲਿਆ ਤਾਂ ਅਸੀਂ ੧੦੦ ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਸਾਂ।

ਬਲਕਿ ਵਿਸਾਖੀ ਸੰਨ ੧੯੯੯ ਵਾਲੀ ਉਸ ਇਤਿਹਾਸਕ ਘਟਣਾ ਚੋਂ ਇੱਕ ਹੋਰ ਬਹੁਤ ਵੱਡਾ ਪ੍ਰਗਟਾਵਾ ਹੋਇਆ- ਉਹ ਇਹ ਕਿ ਓਦੋਂ ਸਭ ਤੋਂ ਪਹਿਲਾਂ ਨਿੱਤਰਣ ਵਾਲੇ ਉਨ੍ਹਾਂ ਪੰਜਾ ਪਿਆਰਿਆਂ ਚੋਂ ਚਾਰ ਤਾਂ ਉਹ ਸਨ ਜਿਨ੍ਹਾਂ ਦੇ ਪੂਰਵਜ ਲਗਭਗ ਪੰਜਵੇ-ਛੇਵੇਂ ਜਾਮੇ ਸਮੇਂ, ਉਸੇ ਮਨੂਵਾਦੀ-ਬ੍ਰਾਹਮਣੀ ਕਾਣੀ ਵੰਡ ਆਧਾਰਤ ਅਖੌਤੀ ਪੱਛੜੀਆਂ ਤੇ ਦਲਿਤ ਜਾਤੀਆਂ ਤੇ ਸ਼੍ਰੇਣੀਆਂ `ਚੋਂ ਆ ਕੇ, ਗੁਰੂ ਦਰ ਨਾਲ ਜੁੜੇ ਅਤੇ ਪ੍ਰਵਾਣ ਚੜ੍ਹੇ ਸਨ।

ਉਸ ਤੋਂ ਇਲਾਵਾ ਇਹ ਵੀ- ਉਹ ਪੰਜ ਪਿਆਰੇ ਆਪਸੀ ਤੌਰ `ਤੇ ਭਾਰਤ ਦੇ ਦੂਰ-ਦਰਾਜ਼ ਖੇਤ੍ਰਾਂ ਨਾਲ ਸੰਬੰਧਤ ਸਨ, ਜਿਹੜਾ ਆਪਣੇ ਆਪ `ਚ ਵੱਡਾ ਤੇ ਅਕੱਟ ਸਬੂਤ ਵੀ ਸਨ ਕਿ ਦਸਮੇਸ਼ ਪਿਤਾ ਦੇ ਸਮੇਂ ਤੀਕ, ਗੁਰੂ ਨਾਨਕ ਦੇ ਦਰ ਦੀ ਸਿੱਖੀ-ਸੇਵਕੀ ਚੀਨ, ਅਫ਼ਗਾਨਿਸਾਨ, ਅਰਬ, ਬਰਮਾ ਆਦਿ ਵਿਦੇਸ਼ ਦੇ ਤੋਂ ਇਲਾਵਾ ਸੰਪੂਰਣਮਾਨਵ-ਵਾਦੀ ਲਹਿਰ ਦੇ ਰੂਪ `ਚ ਸੰਪੂਰਣ ਭਾਰਤ ਦੇ ਹਰੇਕ ਕੋਣੇ ਤੇ ਨੁੱਕਰ `ਚ ਵੀ ਪ੍ਰਫ਼ੁਲਤ ਹੋ ਚੁੱਕੀ ਹੋਈ ਸੀ।

ਇਹੀ ਕਾਰਣ ਸੀ ਉਨ੍ਹਾਂ ਸਰਵ-ਪ੍ਰਥਮ ਉਭਰੇ 'ਪੰਜ ਪਿਆਰਿਆਂ' ਦਾ ਸਦੀਵੀ ਰੁੱਤਬਾ ਹਾਸਲ ਕਰਨ ਵਾਲਿਆਂ `ਚੋਂ ਸਨ--ਲਾਹੌਰ ਤੋਂ ਭਾਈ ਦਇਆ ਸਿੰਘ ਜੀ (ਖ਼ਤ੍ਰੀ), ਦਿੱਲੀ ਤੋਂ ਭਾਈ ਧਰਮ ਸਿੰਘ ਜੀ (ਜੱਟ)। ਤੀਜੇ ਸਨ ਭਾਈ ਹਿੰਮਤ ਸਿੰਘ ਜੀ (ਝੀਵਰ) ਜਗੰਨਾਥਪੁਰੀ ਤੋਂ, ਚੌਥੇ ਭਾਈ ਮੋਹਕਮ ਸਿੰਘ ਜੀ (ਛੀਂਬਾ) ਦੁਆਰਕਾ ਤੋ ਅਤੇ ਪੰਜਵੇਂ ਸਨ ਭਾਈ ਸਾਹਿਬ ਸਿੰਘ ਜੀ (ਨਾਈ) ਜਿਹੜੇ ਬਿਦਰ ਤੋਂ ਸਨ, ਭਾਵ ਉਹ ਪੰਜੇ ਭਾਰਤ ਦੇ ਦੂਰ-ਦਰਾਜ਼ ਖੇਤ੍ਰਾਂ ਦੇ ਵਸਨੀਕ ਸਨ।

ਇਸ ਤਰ੍ਹਾਂ ਸਰਵ-ਪ੍ਰਥਮ ਨਿਤੱਰਣ ਵਾਲੇ ‘ਪੰਜ ਪਿਆਰਿਆਂ ਦਾ ਸਦੀਵੀ ਰੁੱਤਬਾ ਹਾਸਲ ਕਰਨ ਵਾਲੇ ਪੰਜ ਪਿਆਰੇ, ਸਿੱਖੀ ਸਿਦਕ ਦੇ ਆਕਾਸ਼ `ਤੇ ਸਦੀਵਕਾਲ ਲਈ ਧਰੂ ਤਾਰੇ ਵਾਂਙ ਚਮਕਦੇ ਰਹਿਣਗੇ। ਉਸ ਸਾਰੇ ਦੇ ਬਾਵਜੂਦ ਇਸ ਦੇ ਨਾਲ-ਨਾਲ ਬੜੀ ਅਧੀਣਗੀ ਨਾਲ ਅਸੀਂ:-

ਗੁਰੂ ਕੀਆਂ ਸੰਗਤਾਂ ਪਾਸੋਂ ਇਸ ਪੱਖੋਂ ਖਿਮਾ ਦੇ ਜਾਚਕ ਹਾਂ ਜੋ ਉਨ੍ਹਾਂ ਪੰਜਾਂ ਦੇ ਨਾਵਾਂ ਨਾਲ, ਗੁਰਮੱਤ ਦੇ ਸਾਂਝੀਵਾਲਤਾ ਦੇ ਅਕੱਟ ਸਿਧਾਂਤ ਦੇ ਉਲਟ ਸਾਨੂੰ ਮਜਬੂਰਨ, ਇਥੇ ਉਨ੍ਹਾਂ ਪੰਜਾਂ ਦੀਆਂ ਮੂਲ ਜਾਤੀਆਂ ਨੂੰ ਵੀ ਖਰੋਚਣਾ ਪਿਆ। ਜਦਕਿ ਇਥੇ ਇਹ ਸਭ ਦੇਣ ਦਾ ਸਾਡਾ ਮਕਸਦ ਉਨ੍ਹਾਂ ‘ਪੰਜ ਪਿਆਰਿਆਂ' ਦੀ ਮਹਾਨ ਸ਼ਾਨ `ਚ ਗੁਸਤਾਖੀ ਕਰਣਾ ਬਿਲਕੁਲ ਵੀ ਨਹੀਂ ਸੀ।

ਬਲਕਿ ਇਸ ਤਰ੍ਹਾਂ ਸਾਡਾ ਮਕਸਦ, ਇਥੇ ਗੁਰੂ ਕੀਆਂ ਸੰਗਤਾਂ ਵਿੱਚਕਾਰ ਕੇਵਲ ਇਹ ਸਪਸ਼ਟ ਕਰਣਾ ਸੀ ਕਿ ਗੁਰੂ ਪਾਤਸ਼ਾਹੀਆਂ ਰਾਹੀਂ ਬੇਅੰਤ ਘਾਲਣਾਵਾਂ ਘਾਲ ਕੇ ਪ੍ਰਫ਼ੁਲਤ ਕੀਤੀ ਹੋਏ ਸੰਪੂਰਣ ਮਾਨਵ-ਵਾਦੀ ਧਰਮ, ਸਿੱਖ ਧਰਮ ਅਥਵਾ ਅਥਵਾ ਸਿੱਖ ਲਹਿਰ ਨੂੰ:-

ਉਸ ਦੇ ਸਦਾਬਹਾਰ ਹਰਿਆਵਲ ਦਸਤੇ ਦੇ ਉਲਟ ਮਨੁੱਖੀ ਸਮਾਜ ਤਲ `ਤੇ ਸਮੇਂ-ਸਮੇਂ ਨਾਲ ਪ੍ਰਗਟ ਹੋਣ ਤੇ ਪਣਪਣ ਵਾਲੀਆਂ ਪੱਛੜੀਆਂ, ਮਜ਼ਲੂਮ ਤੇ ਦਲਿਤ ਸ਼੍ਰੇਣੀਆਂ ਤੋਂ ਪੰਥ ਅੱਡ ਕਰਕੇ ਅੱਜ ਅਸੀਂ ਕਿਸ ਪਾਸੇ ਜਾ ਰਹੇ ਹਾਂ? ਸਾਨੂੰ ਇਸ ਪੱਖੋਂ ਦੀਰਘ ਵਿਚਾਰ ਦੀ ਲੋੜ ਹੈ।

ਇਸ ਪ੍ਰੀਪੇਖ `ਚ ਅੱਜ ਸਾਨੂੰ ਸਭ ਤੋਂ ਵੱਡਾ ਦੁਖ ਵੀ ਇਸੇ ਗੱਲ ਦਾ ਹੈ ਕਿ ਬਹੁਤਾ ਕਰਕੇ ਸਮੂਚੇ ਪੰਥਕ ਤਲ `ਤੇ ਅੱਜ ਮਨੂਵਾਦੀ ਜਾਤ-ਪਾਤ ਆਧਾਰਤ ਉਹੀ ਕੁੱਝ ਹੋ ਰਿਹਾ ਹੈ ਜੋ ਨਹੀਂ ਸੀ ਹੋਣਾ ਚਾਹੀਦਾ ਅਤੇ ਜਿਹੜਾ ਗੁਰਬਾਣੀ ਆਦੇਸ਼ਾਂ ਅਤੇ ਵਿਚਾਰਧਾਰਾ ਦੇ ਵੀ ਬਿਲਕੁਲ ਉਲਟ ਹੈ।

ਜਦਕਿ ਇਹ ਵੀ ਉਤਨਾ ਹੀ ਵੱਡਾ ਸੱਚ ਹੈ ਕਿ ਪੰਥਕ ਤਲ `ਤੇ ਅੱਜ ਅਸੀਂ ਇਸ ਦਾ ਭਰਵਾਂ ਖੁਮਿਆਜ਼ਾ ਵੀ ਭੋਗ ਰਹੇ ਹਾਂ ਤੇ ਪੰਥਕ ਹਾਲਾਤ ਲਗਾਤਰ ਰਸਾਤਲ ਨੂੰ ਹੀ ਜਾ ਰਹੇ ਹਨ।

ਇਸ ਤਰ੍ਹਾਂ ਇੱਕ ਪਾਸੇ ਅਸੀਂ ਆਪਣੇ-ਆਪਣੇ ਅੰਦਰ ਅਖੌਤੀ ਉੱਚ ਜਾਤੀਆਂ ਵਾਲੇ ਭਰਮਾਂ ਨੂੰ ਪਾਲੀ ਬੈਠੇ ਹਾਂ ਅਤੇ ਦੂਜੇ ਪਾਸੇ ਨਾਲ-ਨਾਲ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਨਿਘੀ ਗੋਦ ਦੇ ਵਾਰਿਸ ਅਤੇ ਉਸ `ਚ ਬੈਠਣ ਦੇ ਦਾਅਵੇਦਾਰ ਵੀ ਅਖਵਾ ਰਹੇ ਹਾਂ। ਇਹ ਦੋਵੇਂ ਗਲਾਂ ਸਵੈ-ਵਿਰੋਧੀ ਹਨ। ਬੇਸ਼ੱਕ ਅਣਜਾਣੇ `ਚ ਸਹੀ:-

ਪਰ ਸੱਚ ਇਹੀ ਹੈ ਕਿ ਅੱਜ ਅਸੀਂ ਅਚਣਚੇਤ ਹੀ, ਪੱਛੜੀਆਂ ਤੇ ਦਲਿਤ ਆਦਿ ਜਾਤੀਆਂ ਦੇ ਰੂਪ `ਚ, ਬੜੀ ਤੇਜ਼ੀ ਨਾਲ ਪੰਥ ਦੇ ਉਸ ਹਰਿਆਵਲ ਦਸਤੇ ਨੂੰ, ਗੁਰੂ ਦੀ ਸਿੱਖੀ ਤੋਂ ਦੁਰੇਡੇ ਕਰਣ, ਧਸ਼ੱਕਣ ਤੇ ਵਿਛੋੜਣ ਦਾ ਕਾਰਣ ਵੀ ਆਪ ਹੀ ਬਣੇ ਹੋਏ ਹਾਂ।

ਫ਼ਿਰ ਸਾਡੇ ਉਸ ਸਮੂਚੇ ਵਰਤਾਰੇ ਦਾ ਲਾਭ ਅਜੋਕੇ ਰਾਧਾਸੁਆਮੀਆਂ, ਨਕਲੀ ਨਿਰੰਕਾਰੀਆਂ, ਝੂਠੇ ਡੇਰੇ ਵਾਲਿਆਂ ਨੂੰ, ਭਨਿਆਰਿਆਂ ਤੇ ਆਸੂਤਸ਼ਾ ਆਦਿ ਗੁਰੂ-ਡੰਮਾਂ ਨੂੰ ਪੁੱਜੇ ਜਿਹੜਾ ਪੁੱਜ ਵੀ ਰਿਹਾ ਹੈ

ਜਾਂ ਉਨ੍ਹਾਂ ਡੇਰਿਆਂ ਨੂੰ ਪੁੱਜੇ ਜਿਹੜੇ ਜ਼ਾਹਿਰਾ ਤੌਰ `ਤੇ ਪ੍ਰਕਾਸ਼ ਤਾਂ ਕਰ ਰਹੇ ਹਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ, ਪਰ ਦਿਨ-ਰਾਤ ਭਾਵ ਹਰ ਸਮੇ ਵੱਧ ਤੋਂ ਵੱਧ ਪ੍ਰਚਾਰ ਕਰਦੇ ਹਨ ਅਸਲੋਂ ਬ੍ਰਾਹਮਣਵਾਦੀ, ਵਿਪਰਣ ਦੀਆਂ ਰੀਤਾਂ, ਮਨਮੱਤਾਂ ਅਤੇ ਆਪਣੇ ਡੇਰਿਆਂ ਦੇ ਵਾਧੇ ਲਈ।

ਇਸ ਤਰ੍ਹਾਂ ਇੱਕ ਜਾਂ ਦੂਜੇ ਢੰਗ ਨਾਲ ਪੰਥ ਦੇ ਲਗਭਗ ੭੦ ਤੋਂ ੮੦% ਦੀ ਗਿਣਤੀ `ਚ ਫੈਲੇ ਹੋਏ ਤੇ ਪੰਥਕ ਤਲ `ਤੇ ਲੱਤਾੜੇ ਜਾ ਰਹੇ ਸਿੱਖ ਧਰਮ ਦੇ ਉਸੇ ਹਰਿਆਵਲ ਦਸਤੇ ਦੇ ਉਨ੍ਹਾਂ ਲੋਕਾਂ ਨੂੰ ਆਪਣੇ-ਆਪਣੇ ਉਨ੍ਹਾਂ ਮੱਕੜੀ ਜਾਲਾਂ `ਚ ਫ਼ਸਾਉਣ ਲਈ ਅੱਜ ਉਹ ਸਿੱਖ ਵਿਰੋਧੀ ਤਾਕਤਾਂ ਤੇ ਸ਼ਕਤੀਆਂ ਹਰ ਸਮੇਂ ਸਰਗਰਮ ਹਨ, ਜਦਕਿ ਇਹ ਸਭ ਹੋ ਵੀ ਰਿਹਾ ਹੈ।

ਜੇ ਸਚਮੁਚ ਅੱਜ ਉਨ੍ਹਾਂ ਪਾਸਿਆਂ ਤੋਂ ਅਸੀ ਸੰਭਲੇ ਹੁੰਦੇ ਤਾਂ ਯਕੀਨਣ ਉਨ੍ਹਾਂ ਨੇ ਗੁਰੂ ਦੀ ਆਲਮਗੀਰੀ ਸਿੱਖੀ ਵੱਲ ਹੀ ਖਿੱਚੇ ਆਉਣਾ ਸੀ ਅਤੇ ਆਉਂਦੇ ਵੀ ਰਹੇ ਹਨ।

ਪਰ ਉਸ ਸਾਰੇ ਦੇ ਉਲਟ, ਉਪਰ ਦਿੱਤੇ ਜਾ ਚੁੱਕੇ ਸੰਖੇਪ ਵੇਰਵੇ ਤੋਂ ਇਲਾਵਾ ਪਤਿੱਤ-ਪੁਣੇ ਤੇ ਨਸ਼ਿਆਂ ਦੀਆਂ ਕੱਤਾਰਾ `ਚ ਵੀ ਅੱਜ ਜਿਹੜੇ ਲੋਕ ਖੜੇ ਦਿਖਾਈ ਦਿੰਦੇ ਹਨ, ਬਹੁਤਾ ਕਰਕੇ ਉਨ੍ਹਾਂ `ਚ ਵੀ ਅੱਜ ਬਹੁਤਾ ਕਰਕੇ ਉਹ ਲੋਕ ਹੀ ਹਨ ਜਿਨ੍ਹਾਂ ਦੇ ਪੂਰਵਜ ਕਲ ਤੀਕ ਗੁਰੂ ਦੀ ਸਿੱਖੀ ਵਾਲੇ ਹਾਰ ਦੇ ਹੀ ਮਣਕੇ ਸਨ, ਆਖ਼ਿਰ ਇਸ ਪੰਥਕ ਮਸਲੇ `ਤੇ ਕੌਣ ਸੋਚੇਗਾ? (ਚਲਦਾ) #234P-XXXXIIII,-02.17-0217#P44v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੁਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.