.

***** ਸੰਪਾਦਕੀ ਹਦਾਇਤਾਂ *****

#### ਕੋਈ ਵੀ ਲੇਖਕ ਜਦ ਆਪਣੇ ਮਨ ਦੇ ਵਿਚਾਰਾਂ, ਮਨ ਦੇ ਫੁਰਨਿਆਂ ਨੂੰ ਲਿੱਖਤ ਵਿੱਚ ਲਿਆਉਂਦਾ ਹੈ ਤਾਂ ਲੇਖਕ ਨੂੰ ਇਹ ਅਧਿਕਾਰ ਪ੍ਰਾਪਤ ਹੈ, ਕਿ ਉਹ ਆਪਣੀ ਲਿਖਤ ਦੇ ‘ਸ਼ੁਰੂ’ ਵਿੱਚ ਜਾਂ ‘ਅਖੀਰ’ ਵਿੱਚ ਆਪਣੀ ਰਾਏ, ਆਪਣੀ ਇੱਛਾ ਲਿਖ ਸਕਦਾ ਹੈ, ਆਪਣੇ ਵਲੋਂ ਕੋਈ ਹਦਾਇਤ ਦੇ ਸਕਦਾ ਹੈ,

** ਕਿ ਉਸਦੀ ਲਿਖਤ ਨੂੰ ਕਿਸ ਤਰਾਂ ਪੜ੍ਹਿਆ ਜਾਏ!

** ਕਿ ਉਸਦੇ ਵਿਚਾਰਾਂ ਨੂੰ ਕਿਸ ਲਹਿਜ਼ੇ ਵਿੱਚ ਸਮਝਿਆ ਜਾਏ!

** ਕਿ ਸਾਰੀ ਲਿੱਖਤ ਨੂੰ ਕਿਸ ਕੰਨਟੈਸਟ ਵਿੱਚ ਲਿਆ ਜਾਏ!

#### ਇਸੇ ਹੀ ਅਧਿਕਾਰ ਦੀ ਵਰਤੋਂ ਕਰਦੇ ਪਹਿਲੇ ਗੁਰੂ ਸਾਹਿਬ ਬਾਬਾ ਨਾਨਕ ਜੀ ਨੇ ਆਪਣੀ ਉਚਾਰਨ ਕੀਤੀ ਬਾਣੀ ਵਿੱਚ ਇਸ ਤਰਾਂ ਦੀਆਂ ਹਦਾਇਤਾਂ ਲਿੱਖ ਦਿੱਤੀਆਂ ਸਨ।

#### ‘ਆਦਿ ਗਰੰਥ’ ਦੀ ਸੰਪਾਦਨਾ ਕਰਦੇ ਸਮੇਂ ਗੁਰੁ ਅਰਜਨ ਸਾਹਿਬ ਜੀ ਨੇ ਵੀ ਸੰਪਾਦਕੀ ਹਦਾਇਤਾਂ ਦਿੱਤੀਆਂ ਹਨ। ਜੋ ਅੱਗੇ ਜਾਕੇ ਸਾਂਝੀਆਂ ਕਰਦੇ ਹਾਂ।

#### ਇਹਨਾਂ ਸੰਪਾਦਕੀ ਹਦਾਇਤਾਂ ਦੇ ਬਾਰੇ, ਗੁਰਬਾਣੀ ਪੜ੍ਹਨ ਵਾਲੇ ਪ੍ਰੇਮੀ-ਜਨਾਂ-ਗੁਰਸਿੱਖਾਂ ਨੂੰ ਜਰੂਰ ਹੀ ਗਿਆਤ ਹੋਣਾ ਚਾਹੀਦਾ ਹੈ,

**** ਇਹਨਾਂ ਸੰਪਾਦਕੀ ਹਦਾਇਤਾਂ ਦਾ ਕੀ ਮਤਲਭ ਹੈ? ?

**** ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਵੀਰ-ਭੈਣ ਲਈ ਇਹ ਹਦਾਇਤਾਂ ਕੀ ਇਸ਼ਾਰਾ ਕਰਦੀਆਂ ਹਨ? ?

#### ਕੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ‘ਸੰਪਾਦਕੀ ਹਦਾਇਤਾਂ’ ਗੁਰਬਾਣੀ ਦਾ ਦਰਜਾ ਰੱਖਦੀਆਂ ਹਨ? ?

#### ਨਹੀਂ! ਬਿੱਲਕੁੱਲ ਵੀ ਨਹੀਂ।

#### ਸੰਪਾਦਕੀ ਹਦਾਇਤਾਂ ‘ਲਫ਼ਜ’ ਦਾ ਸਿੱਧਾ-ਸਾਦਾ ਅਰਥ ਬਣਦਾ ਹੈ, ਸੰਪਾਦਕ ਵਲੋਂ ਦਿੱਤੀਆਂ ਗਈਆਂ ਹਦਾਇਤਾਂ, ((ਸਲਾਹ, ਰਾਏ, ਮਸ਼ਵਰਾ, ਵਾਰਨਿੰਗ,

(ਯਾਨੀ! ਕੁੱਝ ਪੜ੍ਹਨਾ ਹੈ ਅਤੇ ਕੁੱਝ ਨਹੀਂ ਪੜ੍ਹਨਾ ਹੈ, ਕੀ ਇਸ਼ਾਰਾ ਹੈ, ਇਸਦਾ ਗਿਆਨ ਹੋਣਾ ਲਾਜ਼ਮ ਹੈ)))

( ( ( ( (ਕਈ ਵੀਰ-ਭੈਣ ਜੋ ਡੇਰਿਆਂ, ਨਿਰਮਲੇ ਸਾਧਾਂ, ਪਾਖੰਡੀ ਅਨਪੜ੍ਹ ਬਾਬਿਆਂ ਨਾਲ ਬਾਹਲਾ ਹੀ ਪਿਆਰ ਕਰਦੇ ਹਨ, ਉਹਨਾਂ ਨੇ ਝੱਟ ਕਹਿ ਦੇਣਾ ਹੈ ਕਿ ਸਾਡੇ ਵੱਡੇ ਬਾਬਾ ਜੀ/ਮਹਾਂ-ਪੁਰਸ਼ਾਂ ਨੇ ਤਾਂ ਇਹ ਦੱਸਿਆ ਹੈ ‘ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ’ ਰਾਗ ਬਸੰਤ ਮ1॥ ਪ 1171॥ ਦੇ ਅਨੁਸਾਰ ਜੋ ਕੁੱਝ ਵੀ ਬਾਣੀ ਵਿੱਚ ਲਿਖਿਆ ਹੈ ਸਾਰਾ ਕੁੱਝ ਇੰਨ-ਬਿੰਨ ਹੀ ਪੜ੍ਹਨਾ ਹੈ। ਕੋਈ ਵੀ ਅੱਖਰ ਨਹੀਂ ਛੱਡਨਾ।

ਕਈ ਵਾਰ ਵੇਖਣ ਵਿੱਚ ਆਇਆ ਹੈ ਇਹਨਾਂ ਪਾਖੰਡੀਆਂ ਡੇਰਿਆਂ ਦੇ ਪ੍ਰੇਮੀ ਤਾਂ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਦਰਜ਼ ਨੰਬਰ ਵੀ ਨਾਲ-ਨਾਲ ਬੋਲਦੇ ਹਨ। ਇਹ ਨੰਬਰਾਂ ਦੀ ਗਿਣਤੀ ਨਾਲ ਨਾਲ ਬੋਲਣ ਦੇ ਨਾਲ ਕੀ ਸਾਡੇ ਜੀਵਨ ਵਿੱਚ ਕੋਈ ਤਰੱਕੀ ਉੱਚਤਾ ਆ ਸਕਦੀ ਹੈ? ? , ਨਹੀਂ ਨਾ, ਫਿਰ ਇਹ ਅਗਿਆਨਤਾ ਵਾਲਾ ਕਰਮ ਕਿਉਂ? ? ? ਗੁਰਬਾਣੀ ਵਿੱਚ ਇਹ ਨੰਬਰਾਂ ਦੀ ਗਿਣਤੀ ਅਤੇ ਜੋੜਾਂ ਦਾ ਆਉਂਣਾ ਸੰਪਾਦਕੀ ਸਿਆਣਪ, ਸੂਝ-ਬੂਝ ਕਰਕੇ ਹੈ, ਲਿਖਤ ਵਿੱਚ ਆ ਚੁੱਕੀ ਗੁਰਬਾਣੀ ਵਿੱਚ ਕੋਈ ਆਪਣੀ ਮਰਜ਼ੀ ਨਾਲ ਵਾਧ-ਘਾਟ ਨਾ ਕਰ ਸਕੇ।))))

#### ਸੰਪਾਦਕੀ ਹਦਾਇਤਾਂ, ਪਾਠ ਪੜ੍ਹਨ ਦੇ ਸਮੇਂ, ਪਾਠਕ ਦੇ ਧਿਆਨ ਵਿੱਚ ਹੋਣੀਆਂ ਜਰੂਰੀ ਹਨ ਅਤੇ ਇਹ ਚੇਤੇ ਵੀ ਕਰਾਉਂਦੀਆਂ ਹਨ:

*** ਕਿਸ ਤਰਾਂ ਸ਼ੁੱਧ ਗੁਰਬਾਣੀ ਉਚਾਰਨ ਕਰਨਾ ਹੈ, ਪਾਠ ਕਰਨਾ ਹੈ।

*** ਕੀ? ਕੀ? ਧਿਆਨ ਵਿੱਚ ਰੱਖਣਾ ਹੈ।

*** ਤਾਂ ਕਿ ਹਰ ਕੋਈ ਆਪਣੀ ਮਨਮਰਜ਼ੀ ਨਾਲ ਹੀ ਪਾਠ-ਪਠਨ ਨਾ ਕਰੀ ਜਾਵੇ।

*** ਕੁੱਝ ਪੜ੍ਹਨਾ ਹੈ ਅਤੇ ਕੁੱਝ ਨਹੀਂ ਪੜ੍ਹਨਾ।

*** ਜੋ ਵੀ ਪੜ੍ਹਨਾ ਹੈ ਉਹ ਨਿਯਮ ਵਿੱਚ ਰਹਿ ਕੇ ਪੜ੍ਹਨਾ ਹੈ।

#### ਗੁਰਬਾਣੀ ਪਾਠ-ਪਠਨ ਦਾ ਕੋਈ ਗੁਰਮੱਤ-ਸਿਧਾਂਤ ਤਾਂ ਜਰੂਰ ਹੋਣਾ ਚਾਹੀਦਾ ਹੈ। ਇਸ ਵਿਚਾਰ ਨਾਲ ਤਾਂ ਸਾਰੇ ਵੀਰ-ਭੈਣ ਸਹਿਮਤ ਹੋਣਗੇ।

#### ਇਸ ਗੁਰਮੱਤ-ਸਿਧਾਂਤ ਨੂੰ ‘ਸਥਿਰ’ ਕਰਨ ਲਈ ਹੀ ‘ਸੰਪਾਦਕੀ ਹਦਾਇਤਾਂ’ ਹੋਂਦ ਵਿੱਚ ਆਈਆਂ ਹਨ।

**** ਮਨੁੱਖਾ ਸਮਾਜ ਵਿੱਚ ਵਰਬਲੀ/ਗੱਲਾਂ-ਬਾਤਾਂ ਰਾਂਹੀ, ਬੋਲ ਕੇ ਕੀਤੀ ਹੋਈ ਗਿਆਨ-ਗੋਸਟੀ/ਵਿਚਾਰ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਵਿੱਚ ਹੋ ਸਕਦੀ ਹੈ। ਜਦ ਇਹ ਗਿਆਨ-ਗੋਸਟੀ/ਵਿਚਾਰ ਇੱਕ ਤੋਂ ਅੱਗੇ ਵੱਧਦੀ ਹੈ/ਪਾਸ ਹੁੰਦੀ ਹੈ, ਤਾਂ ਪਹਿਲਾਂ ਹੋਈ ਗਿਆਨ-ਗੋਸਟੀ/ਵਿਚਾਰ ਇੰਨ-ਬਿੰਨ ਅੱਗੇ ਨਹੀਂ ਦੱਸੀ ਜਾ ਸਕਦੀ। ਇਸ ਵਿੱਚ ਕੁੱਝ ਨਾ ਕੁੱਝ ਵਾਧ-ਘਾਟ ਜਰੂਰ ਹੀ ਹੋ ਜਾਵੇਗੀ। ਮਨੁੱਖ ਦੀ ਯਾਦ-ਸ਼ਕਤੀ ਵੱਡ ਆਕਾਰੀ ਗਿਆਨ-ਗੋਸਟੀ/ਵਿਚਾਰ ਦੇ ਲ਼ਫਜ਼/ਪੰਕਤੀਆਂ ਨੂੰ ਇੰਨ-ਬਿੰਨ ਯਾਦ ਨਹੀਂ ਰੱਖ ਸਕਦੀ।

ਪਹਿਲੇ ਗੁਰੂ ਸਾਹਿਬ ਜੀ, ਇਸ ਸਚਾਈ ਨੂੰ ਬਖ਼ੂਬੀ ਜਾਣਦੇ ਸਨ ਕਿ ਸਿਰਫ ਬੋਲ ਕੇ ਦਿੱਤਾ ਗਿਆਨ/ਵਿਚਾਰ ਹਮੇਂਸ਼ਾ ਲਈ ਜਿਉਂ ਦਾ ਤਿਉਂ ਨਹੀਂ ਬਣਿਆ ਰਹਿੰਦਾ ਅਤੇ ਨਾ ਹੀ ਬਣਿਆ ਰਹਿ ਸਕਦਾ ਹੈ। ਹਰ ਮਨੁੱਖ ਆਪਣੇ ਹਿਸਾਬ ਨਾਲ/ਆਪਣੀ ਸਮਝ ਦੇ ਅਨੁਸਾਰ ਆਪਣੇ ਗਿਆਨ/ਵਿਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ ਕਰਦਾ ਹੈ। ਇਸ ਢੰਗ ਨਾਲ ਉਸ ਗਿਆਨ/ਵਿਚਾਰ ਵਿੱਚ ਬਹੁਤ ਹੀ ਜਿਆਦਾ ਵਾਧ-ਘਾਟ ਹੋ ਜਾਂਦੀ ਹੈ। ਸਮਾਂ ਪਾ ਕੇ ਇਸ ਵਿੱਚ ਬਹੁਤ ਸਾਰੀਆ ਝੂਠੀਆਂ, ਮਨਮੱਤ ਭਰੀਆਂ, ਅਣਮਤੀ ਕਥਾ-ਕਹਾਣੀਆਂ ਵੀ ਜੋੜ ਦਿੱਤੀਆਂ ਜਾਂਦੀਆਂ ਹਨ/ਜੁੱੜ ਜਾਂਦੀਆਂ ਹਨ। ਇਸੇ ਲਈ ਉਹਨਾਂ (ਪਹਿਲੇ ਗੁਰੁ ਸਾਹਿਬ) ਨੇ ਆਪਣੀ ਹਿਆਤੀ ਵਿਚ, ਆਪਣੇ ਵਲੋਂ ਉਚਾਰੀ ਬਾਣੀ ਅਤੇ ਭਗਤ-ਬਾਣੀ ਨੂੰ ਲਿੱਖਤ ਵਿੱਚ ਲਿਆਉਣਾ ਕੀਤਾ। ਜੋ ਅੱਗੇ ਚੱਲਕੇ ਗਿਆਨ/ਵਿਚਾਰ ਦੇ ਸਾਗਰ/ਭੰਡਾਰ "ਸ਼ਬਦ ਗੁਰੁ ਗਰੰਥ ਸਾਹਿਬ ਜੀ" ਦੇ ਰੂਪ ਵਿੱਚ ਸਾਡੇ ਸਾਹਮਣੇ ਮੌਜੂਦ ਹੈ।

#### ਇਸ ਵਾਧੂ ਜੋੜ-ਤੋੜ-ਘਟਾਉ ਤੋਂ ਬਚਣ ਲਈ ਹੀ ਲੇਖਕ ਨੂੰ ਜਾਂ ਸੰਪਾਦਕ ਨੂੰ ‘ਸੰਪਾਦਕੀ ਹਦਾਇਤਾਂ’ ਦੇਣ ਦੀ ਲੋੜ ਪੈਂਦੀ ਹੈ।

#### ਇਹ ਸੰਪਾਦਕੀ ਹਦਾਇਤਾਂ ਪਹਿਲੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਬਾਣੀ ਵਿੱਚ ਦਰਜ਼ ਹਨ, ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੀ ਉਚਾਰਨ ਕੀਤੀ ਬਾਣੀ ਦੇ ਅੰਦਰ ਲੋੜ ਅਨੁਸਾਰ ਦਰਜ਼ ਕੀਤੀਆਂ ਹਨ।

#### ਜਿਸ ਤਰਾਂ: -

*** ਸਿਰੀਰਾਗ ਵਿੱਚ ਪੰਨਾ ਨੰਬਰ 91 ਉੱਪਰ ਬਾਬਾ ਕਬੀਰ ਜੀ ਦਾ ਸਬਦ ਹੈ। ਇਸ ਸ਼ਬਦ ਦੇ ਨਾਲ ਹਦਾਇਤ ਹੈ ਜੋ ਗੁਰੁ ਸਾਹਿਬ ਜੀ ਵਲੋਂ ਦਰਜ਼ ਕੀਤੀ ਲਿਖਤ ਹੈ:

** ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਕਬੀਰ ਜੀਉ ਕਾ ਸ਼ਬਦ ਨੂੰ {ਏਕੁ ਸੁਆਨੁ ਕੈ ਘਰਿ ਗਾਵਣਾ} ਹਦਾਇਤ ਹੈ।

ਨੋਟ:- "ਏਕ ਸੁਆਨ" ਕੈ ਘਰਿ ਗਾਵਣਾ—ਕਬੀਰ ਜੀ ਦਾ ਇਹ ਸ਼ਬਦ ਉਸ ‘ਘਰ’ ਵਿੱਚ ਗਾਵਣਾ ਹੈ ਜਿਸ ‘ਘਰ’ ਵਿੱਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ "ਏਕ ਸੁਆਨੁ ਦੁਇ ਸੁਆਨੀ ਨਾਲਿ"। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿੱਚ ਦਰਜ ਹੈ ਨੰ: 29.

‘ਜਨਨੀ ਜਾਨਤ’ ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ। ਸੋ, ਇਹ ਸਿਰਲੇਖ— "ਏਕੁ ਸੁਆਨੁ ਕੈ ਘਰਿ ਗਾਵਣਾ" —ਕਬੀਰ ਜੀ ਦਾ ਨਹੀਂ ਹੋ ਸਕਦਾ।

ਇਸ ਸ਼ਬਦ ਦੇ ਸਿਰ-ਲੇਖ ਨਾਲ ਲਫ਼ਜ਼ "ਏਕੁ ਸੁਆਨੁ ਕੈ ਘਰਿ ਗਾਵਣਾ" ਕਿਉਂ ਵਰਤੇ ਗਏ ਹਨ? ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਪੜ੍ਹ ਵੇਖੀਏ, ਜਿਸ ਦੇ ਸ਼ੁਰੂ ਦੇ ਲਫ਼ਜ਼ ਹਨ "ਏਕੁ ਸੁਆਨੁ" :

ਸਿਰੀ ਰਾਗੁ ਮਹਲਾ 1 ਘਰੁ 4॥ ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥

ਇਹ ਸਿਰ-ਲੇਖ ‘ਏਕੁ ਸੁਆਨੁ ਕੈ ਘਰਿ ਗਾਵਣਾ’ ਭੀ ਗੁਰੂ ਨਾਨਕ ਦੇਵ ਜੀ ਦਾ ਹੀ ਹੋ ਸਕਦਾ ਹੈ, ਜਾਂ, ਗੁਰੂ ਅਰਜਨ ਸਾਹਿਬ ਦਾ। ਕਬੀਰ ਜੀ ਦਾ ਕਿਸੇ ਹਾਲਤ ਵਿੱਚ ਨਹੀਂ ਹੈ। ( (ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ))

**** ਇਸੇ ਤਰਾਂ ਸਿਰੀਰਾਗ ਵਿੱਚ ਪੰਨਾ ਨੰਬਰ 93 ਭਗਤ ਬੇਣੀ ਜੀ ਦਾ ਸ਼ਬਦ ਹੈ, ਇਹ ਸ਼ਬਦ (ਪਹਰਿਆ ਕੈ ਘਰ ਗਾਵਣਾ), ਇੱਕ ਹਦਾਇਤ ਹੈ।

ਨੋਟ:- ਲਫ਼ਜ਼ ‘ਘਰ’ ਦਾ ਸੰਬੰਧ ‘ਗਾਉਣ’ ਨਾਲ ਹੈ, ਇਸ ਵਿੱਚ ਰਾਗੀਆਂ ਵਾਸਤੇ ਹਿਦਾਇਤ ਹੈ, ਇਸ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਕੋਈ ਨਹੀਂ ਹੈ। ਤਾਂ ਤੇ ਲਫ਼ਜ਼ ‘ਘਰ’ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਸਮਝ ਕੇ ਉਸ ਦਾ ਉਚਾਰਨ ‘ਮਹਲਾ’ ਕਰਨਾ ਗ਼ਲਤ ਹੈ।

ਨੋਟ:- "ਪਹਰਿਆ ਕੈ ਘਰਿ ਗਾਵਣਾ।" ਭਾਵ:- (ਇਸ ਸ਼ਬਦ ਨੂੰ) ਉਸ ‘ਘਰ’ ਵਿੱਚ ਗਾਵਣਾ ਹੈ ਜਿਸ ਵਿੱਚ ਉਹ ਸ਼ਬਦ ਗਾਵਣਾ ਹੈ ਜਿਸ ਦਾ ਸਿਰ-ਲੇਖ ਹੈ "ਪਹਰੇ"।

ਇਹ ਬਾਣੀ "ਪਹਰੇ" ਇਸੇ ਹੀ ਰਾਗ (ਸਿਰੀ ਰਾਗ) ਵਿੱਚ ਗੁਰੂ ਨਾਨਕ ਸਾਹਿਬ ਦੀ ਹੈ "ਅਸਟਪਦੀਆ" ਤੋਂ ਪਿੱਛੋਂ ਦਰਜ ਹੈ। 1430 ਸਫ਼ੇ ਵਾਲੀ ‘ਬੀੜ’ ਦੇ ਸਫ਼ਾ 74 ਉਤੇ। ਉਸ ਦਾ ਸਿਰਲੇਖ ਹੈ ‘ਸਿਰੀ ਰਾਗ ਪਹਰੇ ਮਹਲਾ 1 ਘਰੁ 1’।

ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਸਾਫ਼ ਪ੍ਰਤੱਖ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਪਾਸ ਮੌਜੂਦ ਸੀ। ਬੇਣੀ ਜੀ ਦੇ ‘ਖ਼ਿਆਲਾਂ’ ਨੂੰ ਸਤਿਗੁਰੂ ਜੀ ਨੇ ‘ਪਹਰਿਆਂ’ ਦੇ ਦੋਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ।

ਸੋ, ਸਿਰ-ਲੇਖ ‘ਪਹਰਿਆ ਕੈ ਘਰਿ ਗਾਵਣਾ’ ਬੇਣੀ ਜੀ ਨੇ ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਹੈ। ਤੇ, ਇਹ ਸਿਰ-ਲੇਖ ਇਹ ਗੱਲ ਪਰਗਟ ਕਰਦਾ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸੀ। ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਇਕੱਠੀ ਕੀਤੀ ਸੀ। ( (ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ))

%%%% ਬਾਬਾ ਨਾਨਕ ਜੀ ਨੇ ਤਿੰਨ ਵਾਰਾਂ (ਰਾਗ ਮਾਝ, ਆਸਾ ਅਤੇ ਮਲਾਰ) ਵਿੱਚ ਉਚਾਰਨ ਕੀਤੀਆਂ। ਉਚਾਰਨ ਕਰਦੇ ਸਮੇਂ ਨਾਲ ਹੀ ਇਹ ਸੰਪਾਦਤ ਕਰ ਦਿੱਤਾ ਗਿਆ/ਤਹਿ ਕਰ ਦਿੱਤਾ ਗਿਆ ਕਿ ਇਹਨਾਂ ‘ਵਾਰਾਂ’ ਨੂੰ ਇਹਨਾਂ ਵਾਰਾਂ ਦੀਆਂ ਨਿਯਤ ਧੁਨੀਆਂ ਨੂੰ ਹੀ ਆਧਾਰ ਬਣਾ ਕਿ ਹੀ ਗਉਣਾ ਕਰਨਾ ਹੈ।

**** (1) ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ( ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ

ਕੀ ਧੁਨੀ ਗਾਵਣੀ ॥) ਇਹ ਹਦਾਇਤ ਹੈ।

**** (2) ਆਸਾ ਮਹਲਾ ੧ ॥ ਟੁੰਡੇ ਅਸ ਰਾਜੈ ਕੀ ਧੁਨੀ ॥ ਇਹ ਹਦਾਇਤ ਹੈ।

((( ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ))) ਇਹ ਪੰਕਤੀ

ਪੰਜਵੇਂ ਗੁਰੁ ਅਰਜਨ ਸਾਹਿਬ ਜੀ ਵਲੋਂ ਲਿੱਖਤ ਵਿੱਚ ਆਈ ਹੈ ਜੋ ਇੱਕ ਸੰਪਾਦਕੀ

ਇਸ਼ਾਰਾ ਹੈ।

**** (3) ਵਾਰ ਮਲਾਰ ਕੀ ਮਹਲਾ ੧ ((ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥)) ਇਹ ਹਦਾਇਤ ਹੈ

#### ‘ਆਦਿ ਗਰੰਥ’ ਦੀ ਸੰਪਾਦਨਾ ਕਰਦੇ ਹੋਏ, ਗੁਰੁ ਅਰਜਨ ਸਾਹਿਬ ਜੀ ਨੇ ਵੀ

ਸੰਪਾਦਕੀ ਹਦਾਇਤਾਂ’ ਲੋੜ ਅਨੁਸਾਰ ਲਿਖਤ ਵਿੱਚ ਲਿਆਉਣਾ ਕੀਤੀਆਂ ਹਨ।

#### ਜਿਸ ਤਰਾਂ: ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 250 ਦੇ ਉਪਰ ਮਹਲਾ 5 ਵਲੋਂ ਉਚਾਰਨ ਕੀਤੀ ਬਾਣੀ ਗਉੜੀ ਬਾਵਨ ਅੱਖਰੀ ਹੈ ਜਿਸਦੇ ਸੁਰੂ ਵਿੱਚ ਇੱਕ ਸਲੋਕ ਹੈ-

**** ਗਉੜੀ ਬਾਵਨ ਅਖਰੀ ਮਹਲਾ ੫ ॥

ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥

**** ਠੀਕ! ! ਇਹੀ ਸਲੋਕ ਬਾਣੀ ਬਾਵਨ ਅੱਖਰੀ ਦੇ ਅਖੀਰ ਪੰਨਾ ਨੰਬਰ 262 ਉਪਰ ਵੀ ਦਰਜ਼ ਹੈ।

ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥ ਏਹੁ ਸਲੋਕੁ ਆਦਿ ਅੰਤਿ ਪੜਣਾ ॥ ਇਹ ਸੰਪਾਦਕੀ ਹਦਾਇਤ ਹੈ।

#### ਇਹ ਹਦਾਇਤ ਗੁਰਬਾਣੀ ਨਹੀਂ ਹੈ। ਇਹ ਸਿਰਫ ਪਾਠਕ ਦੇ ਧਿਆਨ ਵਿੱਚ ਲਿਆਉਣ ਲਈ ਸੰਪਾਦਕੀ ਹਦਾਇਤ ਹੈ ਕਿ ਪਾਠਕ ਨੂੰ ਪਾਠ ਪੜ੍ਹਦੇ ਸਮੇਂ ਇਹ ਭੁਲੇਖਾ ਨਾ ਰਹੇ ਕਿ ਇਹ ‘ਸਲੋਕ’ ਦੋ ਵਾਰੀ ਕਿਉਂ ਲਿਖਿਆ ਗਿਆ ਹੈ। ਸ਼ੁਰੂਆਤ ਵਿੱਚ ਤਾਂ ਪੜਿਆ ਹੀ ਗਿਆ ਹੈ, ਅਖੀਰ ਵਿੱਚ ਵੀ ਇਹ ਸਲੋਕ ਪੜਿਆ ਜਾਣਾ ਹੈ, ਤਾਂਹੀ ਹਦਾਇਤ ਹੈ ‘ਏਹੁ ਸਲੋਕੁ ਆਦਿ ਅੰਤਿ ਪੜਣਾ’।

#### ਸ਼ਬਦ ਗੁਰੁ ਗਰੰਥ ਸਾਹਿਬ ਜੀ ਅੰਦਰ 22 ਵਾਰਾਂ ਦਰਜ਼ ਹਨ।

ਇਹਨਾਂ ਵਾਰਾਂ ਵਿੱਚ ਵੀ ਸੰਪਾਦਕੀ ਹਦਾਇਤਾਂ ਦਰਜ਼ ਹਨ।

#### 5 ਵਾਰਾਂ

(1. ਜੈਤਸਰੀ ਮ 5, 2. ਸੂਹੀ ਮ 3, 3. ਰਾਮਕਲੀ ਬਾਬਾ ਸੱਤਾਜੀ/ਬਲਵੰਡ ਜੀ, 4. ਮਾਰੂ ਮ 5, 5. ਬਸੰਤ ਮ 5)

ਇਹ 5 ਵਾਰਾਂ ‘ਸੰਪਾਦਕੀ ਹਦਾਇਤਾਂ’ ਤੋਂ ਰਹਿਤ ਹਨ।

#### 9 ਵਾਰਾਂ: (1. ਮਾਝ ਮ 1, 2. ਗਉੜੀ ਮ 5, 3. ਆਸਾ ਮ 1, 4. ਗੂਜਰੀ ਮ 3, 5. ਵਡਹੰਸ ਮ 4, 6. ਰਾਮਕਲੀ ਮ 3, 7. ਸਾਰੰਗ ਮ 4, 8. ਮਲਾਰ ਮ 1, 9. ਕਾਨੜਾ ਮ 4)

ਇਹਨਾਂ 9 ਵਾਰਾਂ ਨਾਲਸੰਪਾਦਕੀ ਹਦਾਇਤਹੈ ਇਹਨਾਂ ਵਾਰਾਂ ਨੂੰ, ਇਹਨਾਂ ਵਾਰਾਂ ਦੇ ਨਾਲ ਦਰਜ਼ ਗਉਣ ਦੀਆਂ ਧੁਨੀਆਂ ਵਿੱਚ ਹੀ ਗਉਣਾ ਹੈ।

ਇਹ ਸੰਪਾਦਕੀ ਹਦਾਇਤ ਰਾਗੀਆਂ/ਗਵਈਆਂ ਲਈ ਹੈ।

#### 16 ਵਾਰਾਂ ਦੇ ਅਖੀਰ ਵਿੱਚ ਸੰਪਾਦਕੀ ਹਦਾਇਤ ਲਫ਼ਜ ਆਇਆ ਹੈ

‘ਸੁਧੁ’ ਅਤੇ 1 ਵਾਰ ਗਉੜੀ ਮ 5 ਦੇ ਅਖੀਰ ਵਿੱਚ ਸੰਪਾਦਕੀ ਹਦਾਇਤ ਲਫ਼ਜ ਲਿਖਿਆ ‘ਸੁਧੁ ਕੀਚੈ’ ਲਿਖਿਆ ਮਿਲਦਾ ਹੈ।।

#### ਇਹ ਲਫ਼ਜਸੁਧੁਅਤੇਸੁਧੁ ਕੀਚੈਸੰਪਾਦਕੀ ਹਦਾਇਤਾਂ ਹਨ।

**** ਭਾਈ ਗੁਰਦਾਸ ਜੀ ਜਦ ਇਹਨਾਂ ਵਾਰਾਂ ਨੂੰ ਅਸਲੀ ਪੋਥੀਆਂ ਤੋਂ ਨਕਲ ਕਰਕੇ ‘ਆਦਿ-ਬੀੜ’ ਦੇ ਪੰਨਿਆਂ ਉਪਰ ਲਿਖਦੇ ਤਾਂ ਗੁਰੁ ਅਰਜਨ ਸਹਿਬ ਜੀ ਇਹਨਾਂ ਲਿਖੇ ਗਏ ਪੰਨਿਆਂ ਦੀ ਦੀ ਦੁਬਾਰਾ ਸੁਧਾਈ ਕਰਕੇ, ਆਪਣਾ ਸੰਪਾਦਕੀ ਨੋਟ ‘ਸੁਧੁ’ ਜਾਂ ‘ਸੁਧੁ ਕੀਚੈ’ ਲਿੱਖ ਦਿੰਦੇ, ਜੋ ਹਾਸ਼ੀਏ ਦਾ ਬਾਹਰ ਲਿਖਿਆ ਹੁੰਦਾ (ਅਜੇਹੀਆਂ ਪੁਰਾਤਨ ਬੀੜਾਂ ਮੈਂ ਵੇਖੀਆਂ ਹਨ, ਜਿਹਨਾਂ ਦੇ ਹਾਸ਼ੀਏ ਦੇ ਬਾਹਰ ਸੰਪਾਦਕੀ ਹਦਾਇਤਾਂ ਲਿਖਿਆਂ ਹੋਈਆਂ ਸਨ)।

**** ਸਮਾਂ ਪਾ ਕੇ ਪਦ-ਛੇਦ ਬੀੜਾਂ ਬਨਣੀਆਂ ਸੁਰੂ ਹੋ ਗਈਆਂ, ਜਿਹਨਾਂ ਵਿੱਚ ਹਾਸ਼ੀਏ ਤੋਂ ਬਾਹਰ ਦੀ ਸੰਪਾਦਕੀ ਹਦਾਇਤ ਅੰਦਰ ਬਾਣੀ ਦੇ ਨਾਲ ਆ ਗਈ। ਅਗਿਆਨਤਾ ਤਹਿਤ ਅੱਜ ਕੱਲ ਦੇ ਪਾਠੀ/ਸਿੱਖ ਇਹ ਹਦਾਇਤਾਂ ਨਾਲ ਹੀ ਪੜ੍ਹੀ ਜਾਂਦੇ ਹਨ। (ਇਹ ਛਾਪਾਖਾਨਾ ਵਾਲਿਆਂ ਦੀ ਅਗਿਆਨਤਾ/ਗਲਤੀ ਨਾਲ ਹੋਇਆ ਹੈ।)

#### {{{ਹਰ ਜਗਹ ਇਹ ਲਫਜ਼ ‘ਸੁਧੁ’, ‘ਸੁਧੁ ਕੀਚੈ’ ਵਾਰ ਸਮਾਪਤੀ ਦੇ ਅਖੀਰਲੇ ਬੰਦ (ਯਾਨੀ ਦੋ ਡੰਡੀਆਂ ਦੇ ਬਾਅਦ) ਵਿੱਚ ਹੀ ਲਿਖਿਆ ਮਿਲਦਾ ਹੈ। ਕਈ ਜਗਹ ਇਸ ਲਫਜ਼ ‘ਸੁਧੁ’, ‘ਸੁਧੁ ਕੀਚੈ’ ਪਿਛੇ ਬੰਦ ਦੀਆਂ ਦੋ ਡੰਡੀਆਂ ਹਨ, ਕਈ ਜਗਹ ਬੰਦ ਦੀਆਂ ਇਹ ਦੋ ਡੰਡੀਆਂ ਨਹੀਂ ਹਨ।}}}

#### ਰਾਗ ਆਸਾ ਦੀ ਵਾਰ ਜੋ ਤਕਰੀਬਨ ਹਰ ਗੁਰਦੁਆਰੇ ਰੋਜ਼ ਪੜ੍ਹੀ ਜਾਂਦੀ ਹੈ। ਇਸ ਵਾਰ ਦੇ ਸੁਰੂ ਵਿੱਚ ਵੀ ਸੰਪਾਦਕੀ ਇਤਲਾਹਿਤ ਹਦਾਇਤ ਹੈ (ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ), (ਟੁੰਡੇ ਅਸ ਰਾਜੈ ਕੀ ਧੁਨੀ ॥) ਅਤੇ ਅਖੀਰ ਵਿੱਚ ਸੰਪਾਦਕੀ ਹਦਾਇਤ ਹੈ (ਸੁਧੁ)।

ਰਾਗ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੇ ਇਹ ਸੰਪਾਦਕੀ ਹਦਾਇਤ ‘ਸੁਧੁ’ ਬਹੁਤ ਸਾਰੇ ਜਾਣਕਾਰ ਰਾਗੀ ਤਾਂ ਨਹੀਂ ਬੋਲਦੇ, ਪਰ 100 ਵਿਚੋਂ 80 ਰਾਗੀ ਅਗਿਆਨਤਾ ਕਰਕੇ ਇਹ ‘ਸੁਧੁ’ ਲਫ਼ਜ ਜਰੂਰ ਬੋਲਦੇ ਹਨ। ਜਿਸ ਦਾ ਬਾਣੀ ਨਾਲ ਕੋਈ ਵੀ ਸੰਬੰਧ ਨਹੀਂ ਹੈ।

ਪਉੜੀ ॥ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ

{{{{ਇਥੇ ਵਿਚਾਰਨ ਵਾਲੀ ਗੱਲ ਹੈ ਕਿ …… ਲ਼ਫਜ਼ ‘ਸੁਧੁ’ ਬੋਲਣ ਜਾਂ ਨਾ-ਬੋਲਣ ਨਾਲ ਕੀ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ।

ਸਵਾਲ ਹੈ? ਸਾਡਾ ਗੁਰਬਾਣੀ ਪ੍ਰਤੀ ਕਿੰਨ੍ਹਾਂ ਕੁ ਪਿਆਰ ਹੈ/ਝੁਕਾਅ ਹੈ, ਕਿ ਸਾਨੂੰ ਇਹ ਪਤਾ ਹੋਵੇ, ਗਿਆਤ ਹੋਵੇ, ਗਿਆਨ ਹੋਵੇ ਜੋ ਗਿਆਨ ਦਾ ਖ਼ਜ਼ਾਨਾ ਗੁਰੁ ਸਾਹਿਬਾਨਾਂ ਨੇ ਸਾਨੂੰ ਬਖ਼ਸਿਆ ਹੈ, ਉਸਨੂੰ ਪੜ੍ਹਨ/ਪੜਾਉਣ ਦੇ ਕੀ ਕਾਇਦੇ/ਕਾਨੂੰਨ ਹਦਾਇਤਾਂ ਹਨ। ਕਿਸ ਤਰਾਂ ਅਸੀਂ ਇਸ ਗਿਆਨ-ਸਾਗਰ ਵਿੱਚ ਸਾਵਧਾਨੀ ਨਾਲ ਟੱਬੀ ਮਾਰ ਕੇ ਗਿਆਨ ਰੂਪੀ ਹੀਰੇ-ਮੋਤੀ ਚੁਣ ਸਕਦੇ ਹਾਂ।

ਕੀ? ਕੀ? ਸਾਵਧਾਨੀਆਂ ਹਨ। ਸਾਨੂੰ ਉਹਨਾਂ ਬਾਰੇ ਪੂਰਾ ਗਿਆਨ ਚਾਹੀਦਾ ਹੈ। ਤਾਂ ਹੀ ਅਸੀਂ ਪੂਰਾ ਲਾਹਾ ਲੈ ਸਕਦੇ ਹਾਂ।

#### ਹਰ ਸਿੱਖ ਗੁਰਸਿੱਖ ਮਾਈ ਭਾਈ, ਜੋ ਵੀ ਗੁਰਬਾਣੀ-ਗੁਰੂ ਨੂੰ ਆਪਣਾ ਇਸ਼ਟ, ਜੀਵਨ ਆਧਾਰ ਮੰਨਦਾ ਹੈ ਤਾਂ ਉਸਨੂੰ "ਸ਼ਬਦ ਗੁਰੁ ਗਰੰਥ ਸਾਹਿਬ ਜੀ" ਬਾਰੇ ਪੂਰੀ ਜਾਣਕਾਰੀ ਹੋਣਾ ਲਾਜ਼ਿਮ ਹੈ। ਵਰਨਾ ਤੁਸੀਂ ਉਹ ਆਪਣੇ ਆਪ ਨੂੰ ਸਿੱਖ ਗੁਰਸਿੱਖ ਕਹਲਾਉਂਣ ਦੇ ਹੱਕਦਾਰ ਨਹੀਂ ਹੋ। ਗੁਰਬਾਣੀ ਗੁਰੁ ਬਾਰੇ ਜਾਣਕਾਰੀ ਲੈਣਾ ਤੁਹਾਡਾ ਆਪਣਾ ਪੈਂਸ਼ਨ, ਲਗਨ, ਸ਼ੌਕ, ਖਿੱਚ, ਜਗਿਆਸਾ, ਚਾਅ, ਟੀਚਾ ਬਨਣਾ ਚਾਹੀਦਾ ਹੈ।

#### ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 1389 ਉਪਰ ਸਵਈਆਂ ਦੇ ਵਿੱਚ ਇਹ ਹੇਠ ਲਿਖੇ ਪੰਜ ਸਿਰਲੇਖ ਆਉਂਦੇ ਹਨ

ਸਵਈਏ ਮਹਲੇ ਪਹਿਲੇ ਕੇ 1

ਸਵਈਏ ਮਹਲੇ ਦੂਜੇ ਕੇ 2

ਸਵਈਏ ਮਹਲੇ ਤੀਜੇ ਕੇ 3

ਸਵਈਏ ਮਹਲੇ ਚੌਥੇ ਕੇ 4

ਸਵਈਏ ਮਹਲੇ ਪੰਜਵੇਂ ਕੇ 5

*** ਇਹਨਾਂ ਸਿਰਲੇਖਾਂ ਵਿੱਚ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਲਫ਼ਜਾਂ ਦੇ ਨਾਲ-ਨਾਲ ਨੰਬਰ 1, 2, 3, 4, 5 ਵੀ ਪਾਏ ਹੋਏ ਹਨ।

#### ਅਨਜਾਣ/ਅਗਿਆਨੀ-ਪਾਠੀ, ਪਾਠ ਕਰਨ ਵਾਲਾ, ਇਹਨਾਂ ਸਿਰਲੇਖਾਂ ਨੂੰ ਇਸ ਤਰਾਂ ਪੜੇਗਾ:

*** ਸਵਈਏ ਮਹਲੇ ਪਹਿਲੇ ਕੇ ਇੱਕ … ** ਸਵਈਏ ਮਹਲੇ ਦੂਜੇ ਕੇ ਦੋ

*** ਸਵਈਏ ਮਹਲੇ ਤੀਜੇ ਕੇ ਤਿੰਨ … ** ਸਵਈਏ ਮਹਲੇ ਚੌਥੇ ਕੇ ਚਾਰ

*** ਸਵਈਏ ਮਹਲੇ ਪੰਜਵੇ ਕੇ ਪੰਜ

#### ਜਾਣਕਾਰ-ਪਾਠੀ ਇਹਨਾਂ ਦਾ ਉਚਾਰਨ ਇਸ ਤਰਾਂ ਕਰੇਗਾ:

** ਸਵਈਏ ਮਹਲੇ ਪਹਿਲੇ ਕੇ … ** ਸਵਈਏ ਮਹਲੇ ਦੂਜੇ ਕੇ

** ਸਵਈਏ ਮਹਲੇ ਤੀਜੇ ਕੇ … ** ਸਵਈਏ ਮਹਲੇ ਚੌਥੇ ਕੇ

** ਸਵਈਏ ਮਹਲੇ ਪੰਜਵੇ ਕੇ

** ਨੰਬਰ 1, 2, 3, 4, ਅਤੇ 5 ਨਾਲ ਨਹੀਂ ਬੋਲੇ ਜਾਣਗੇ।

** ਸੰਪਾਦਕ (ਪੰਜਵੇਂ ਸਤਿਗੁਰੂ) ਨੇ ਇਹਨਾਂ ਨੰਬਰਾਂ ਦਾ ਉਚਾਰਨ ਕਿਸ ਤਰਾਂ ਕਰਨਾ ਹੈ, ਇਹ ਉਚਾਰਨ ਮਹਲੇ ਦੇ ਨਾਲ ਲਿੱਖ ਕੇ ਸਮਝਾਉਣਾ ਕੀਤਾ ਹੈ।

****** ਇਥੇ ਇਹ ਸਮਝਾਇਆ ਗਿਆ ਹੈ ਲਫ਼ਜ ਮਹਲਾ ਦੇ ਨਾਲ ਆਏ ਨੰਬਰਾਂ ਨੂੰ ਇਸ ਤਰਾਂ ਉਚਾਰਨ ਕਰਨਾ ਹੈ।

(ਇਥੇ ਸੁੱਧ ਉਚਾਰਨ ਹੈ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ, ----

ਅਸੁੱਧ ਉਚਾਰਨ ਹੈ ਮਹਲਾ ਇੱਕ, ਦੋ, ਤਿੰਨ, ਚਾਰ, ਅਤੇ ਪੰਜ)

#### ਭਗਤਾਂ ਵਲੋਂ ਉਚਾਰਨ ਕੀਤੀ ਭਗਤ-ਬਾਣੀ ਬਹੁਤ ਹੈ, ਪਰ ਗੁਰੁ ਨਾਨਕ ਸਾਹਿਬ ਜੀ ਨੇ ਗੁਰਮੱਤ-ਸਿਧਾਂਤ ਨਾਲ ਮੇਲ ਖਾਂਦੀ ਹੀ ‘ਭਗਤ-ਬਾਣੀ’, ਆਪ ਜੀ ਨੇ ਆਪ ਪੜ੍ਹਕੇ/ਮੁਤਾਲਿਆ ਕਰਕੇ ਆਪਣੇ ਪਾਸ ਇਕੱਤਰ ਕੀਤੀ। ਲਿਖਤ ਵਿੱਚ ਲਿਆਂਦੀ।

ਭਗਤ-ਬਾਣੀ ਦੇ ਕਈ ਸ਼ਬਦ ਅਤੇ ਸਲੋਕ, ਜੋ ਆਮ ਸਿੱਖਾਂ-ਗੁਰਸਿੱਖਾਂ, ਸਿੱਖ ਸੰਗਤਾਂ ਲਈ ਸਮਝਨੇ ਔਖੇ ਹੋਣੇ ਸਨ, ਉਹਨਾਂ ਨੂੰ ਗੁਰੁ ਸਾਹਿਬਾਨਾਂ (ਮ 1, ਮ 3, ਮ 5) ਨੇ ਆਪਣੀ ਬਾਣੀ ਵਿੱਚ ਸੁਖੈਨ ਤਰੀਕੇ ਨਾਲ ਹੋਰ ਖੋਹਲ ਕੇ ਦੱਸਣਾ ਕੀਤਾ ਹੈ। ਸਮਝਾਉਂਣਾ ਕੀਤਾ ਹੈ। ਭਗਤ ਧੰਨਾ ਜੀ ਬਾਰੇ ਪਏ ਭੁਲੇਖੇ ਵੀ ਦੂਰ ਕੀਤੇ ਹਨ, ਕਿ ਭਗਤ ਧੰਨਾ ਜੀ ਪੱਥਰ ਪੂਜਕ ਨਹੀਂ ਸਨ, ਸਗੋਂ ਅਕਾਲ-ਪੁਰਖ ਨਾਲ ਪਿਆਰ ਕਰਨ ਵਾਲੇ ਸਨ। ਰੱਬੀ-ਗੁਣਾਂ ਨਾਲ ਪਿਆਰ ਕਰਨ ਵਾਲੇ ਸਨ, ਤਾਂਹੀ ਅਕਾਲ-ਪੁਰਖ ਨਾਲ ਇੱਕ-ਮਿੱਕਤਾ ਹੋ ਸਕੀ।

%%%% ਭਗਤ ਬਾਣੀ ਵਿੱਚ ਗੁਰੁ ਸਾਹਿਬਾਨਾਂ ਦੀ ਲਿੱਖਤ ਦਾ ਆਉਣਾ ਇਹ ਸਾਬਿਤ ਕਰਦਾ ਹੈ ਕਿ ਗੁਰੁ ਸਾਹਿਬਾਨ, ਜਦ ਆਪ, ਭਗਤ ਬਾਣੀ ਦਾ ਮੁਤਾਲਿਆ ਕਰਦੇ ਸਨ ਤਾਂ ਉਹਨਾਂ ਮਹਿਸੂਸ ਕੀਤਾ ਕਿ ਕੁੱਝ ਭਗਤ ਬਾਣੀ ਕਾਫੀ ਮਹਿੰਗੀ ਭਾਵ ਮੁਸ਼ਕਲ ਹੈ ਜਾਂ ਸਿੱਖ ਸੰਗਤ ਦੁਬਿਧਾ ਵਿੱਚ ਆ ਸਕਦੀ ਹੈ, ਤਾਂ ਆਪਣੀ ਦੂਰ-ਅੰਦੇਸ਼ਤਾ ਕਰਕੇ ਭਗਤ ਬਾਣੀ ਨੂੰ ਆਪਣੀ ਸੁਖੈਨ-ਸਰਲ ਭਾਸ਼ਾ ਵਿੱਚ ਉਚਾਰਨ ਕਰਨਾ ਕੀਤਾ ਤਾਂ ਜੋ ਸਿੱਖ ਸੰਗਤਾਂ, ਭਗਤ-ਬਾਣੀ ਗਿਆਨ-ਵਿਚਾਰ ਸਹਿਜੇ ਹੀ ਸਮਝ ਸਕਣ।

**** ਭਗਤ ਬਾਣੀ/ਸਲੋਕਾਂ ਵਿੱਚ 1, 3, 5 ਵਲੋਂ ਦਰਜ਼ ਬਾਣੀ ਵੀ ਇਹੀ ਇਸ਼ਾਰਾ ਕਰਦੀ ਹੈ ਕਿ ਭਗਤ ਬਾਣੀ ਪ੍ਰਤੀ ਸਿੱਖ ਸੰਗਤਾਂ ਵਿੱਚ ਕਿਸੇ ਤਰਾਂ ਦਾ ਕੋਈ ਭੁਲੇਖਾ ਨਾ ਰਹੇ।

ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

#### ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥

#### ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥

#### ਬਾਬਾ ਕਬੀਰ ਜੀਉ ਦੇ ਸਲੋਕਾਂ ਨੂੰ ਸਮਝਣ ਲਈ ਹੋਰ ਸਰਲ ਕਰਦੇ ਮਹਲਾ 5 ਵਲੋਂ ਉਚਾਰਨ ਸਲੋਕ।

ਮਹਲਾ ੫ ॥ ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ

॥੨੦੯॥

ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥

ਮਹਲਾ ੫ ॥ ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥

ਮਹਲਾ ੫ ॥ ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥

#### ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥

ਮਃ ੩ ॥ ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥ ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥

ਮਃ ੫ ॥ ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥ ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥

#### ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥

ਮਃ ੩ ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥

#### ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥

ਮਹਲਾ ੫ ॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥

#### ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥

ਮਹਲਾ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥

ਮਹਲਾ ੫ ॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥

#### ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥

ਮਃ ੩ ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

ਮਃ ੫ ॥ ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥

#### ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

ਮਃ ੫ ॥ ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥

ਮਃ ੫ ॥ ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

ਮਃ ੫ ॥ ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥

ਮਃ ੫ ॥ ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

%%%% - ‘ਆਦਿ-ਬੀੜ’ ਦੇ ਸੰਨ 1604 ਵਿੱਚ ਪ੍ਰਕਾਸ਼ ਹੋਣ ਤੋਂ ਬਾਅਦ ਇਸ ਦੇ ਕਾਫੀ ਉਤਾਰੇ ਹੋ ਚੁੱਕੇ ਸਨ। 1604 ਵਿੱਚ ਹੀ ਭਾਈ ਬੰਨੋ ਜੀ ਵਲੋਂ ਆਦਿ-ਬੀੜ ਦਾ ਇੱਕ ਉਤਾਰਾ (ਨਕਲ) ਕੀਤਾ ਗਿਆ, ਜੋ ਭਾਈ ਬੰਨੋ ਵਾਲ਼ੀ ਖ਼ਾਰੀ ਬੀੜ ਦੇ ਨਾਮ ਨਾਲ ਪ੍ਰਸਿੱਧ ਹੋਈ।

#### ਸੰਨ 1678 ਵਿੱਚ ਗੁਰੁ ਗੋਬਿੰਦ ਸਿੰਘ (ਤਦੋਂ ਗੋਬਿੰਦ ਰਾਏ) ਵਲੋਂ ਨੌਵੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ‘ਆਦਿ-ਬੀੜ’ ਵਿੱਚ ਸ਼ਾਮਿਲ ਕੀਤੀ ਗਈ। ਭਾਈ ਮਨੀ ਸਿੰਘ ਜੀ ਨੇ ਨੌਵੇਂ ਸਤਿਗੁਰੂ ਜੀ ਦੇ 59 ਸ਼ਬਦ ਅਤੇ 57 ਸਲੋਕ ਜੋ ‘ਮਹਲਾ’ ਦੀ ਤਰਤੀਬ ਅਤੇ ‘ਰਾਗਾਂ’ ਦੀ ਤਰਤੀਬ ਦੇ ਅਨੁਸਾਰੀ ਆਦਿ-ਬੀੜ ਵਿੱਚ ਲਿਖਨ ਦੀ ਸੇਵਾ ਨਿਭਾਈ।

%%%% ਮਹਲਾ 9 (ਗੁਰੁ ਤੇਗ ਬਹਾਦਰ ਸਾਹਿਬ ਜੀ) ਦੀ ਬਾਣੀ ਦਰਜ਼ ਹੋਣ ਨਾਲ ਇਸ ਨਵੀਂ ਤਿਆਰ ਹੋਈ ਬੀੜ ਨੂੰ ‘ਦਮਦਮੀ ਬੀੜ’ ਦਾ ਨਾਂ ਦਿੱਤਾ ਗਿਆ। ਕਿਉਂਕਿ ਇਹ ਬੀੜ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਲ਼ਿਖਵਾਈ ਗਈ ਸੀ।

**** ਗੁਰੁ ਗੋਬਿੰਦ ਸਿੰਘ ਜੀ ਨੇ ਇਹ ਨਵੀਂ ਤਿਆਰ ਹੋਈ ‘ਦਮਦਮੀ-ਬੀੜ’ ਦੀ ਸੰਪਾਦਨਾ ਕੀਤੀ, ਪਰ ਗੁਰੁ ਗੋਬਿੰਦ ਸਿੰਘ ਜੀ ਨੇ, ਪੰਜਵੇਂ ਗੁਰੁ, ਗੁਰੂ ਅਰਜਨ ਸਾਹਿਬ ਜੀ ਵਲੋਂ ਸੰਪਾਦਨ ਕੀਤੇ ‘ਆਦਿ-ਬੀੜ’ ਦੇ ਸੰਪਾਦਨ ਸਿਧਾਂਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।

%%% - ਗੁਰਸਿੱਖਾਂ ਲਈ ਨਿੱਤਨੇਮ, ਸਬਦ ਗੁਰੁ ਗਰੰਥ ਸਾਹਿਬ ਜੀ ਦੇ 1 ਤੋਂ 13 ਪੰਨੇ ਤੱਕ ਹੈ, ਜੋ ਪੰਜਵੇਂ ਸਤਿਗੁਰੂ ਜੀ ਵਲੋਂ ਨਿਯਤ ਕੀਤਾ ਗਿਆ ਸੀ, ਉਹ ਦਮਦਮੀ ਬੀੜ ਵਿੱਚ ਵੀ ਜਿਉਂ ਦਾ ਤਿਉਂ ਹੀ ਹੈ।

%%%% ਜਿਸ ਤਰਾਂ ਆਦਿ-ਬੀੜ ਦੇ ਅਖੀਰ ਵਿੱਚ ‘ਮੁੰਦਾਵਣੀ ਮਹਲਾ 5’ ਦੀ ਬਾਣੀ "ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ੧॥ ਦੀ ਪੰਕਤੀ ਨਾਲ ਸਮਾਪਤੀ ਕੀਤੀ ਗਈ ਹੈ,

%%%% ਠੀਕ ਉਸੇ ਤਰਾਂ ਹੀ ਦਮਦਮੀ ਬੀੜ ਦੇ ਅਖੀਰ ਵਿੱਚ ਵੀ ਉਹੀ ਸੰਪਾਦਕੀ ਸਿਧਾਂਤ ਲਾਗੂ ਰੱਖਿਆ ਹੈ।

***** "ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ" ਤੋਂ ਬਾਦ ਜੋ ਵੀ ਕੁੱਝ ਦਰਜ਼ ਕੀਤਾ ਗਿਆ ਹੈ, ਉਹ ਗੁਰਬਾਣੀ ਦਾ ਹਿੱਸਾ ਨਹੀਂ। ਸਿੱਖ ਸੰਗਤਾਂ ਨੂੰ ਮਿਲ ਬੈਠ ਕੇ, ਵਿਚਾਰਕੇ ਇਸ ਨੂੰ ਸੋਧ ਲੈਣਾ ਚਾਹੀਦਾ ਹੈ। ਇਸ ਲਿਖਤ ਨੂੰ ਰੱਖਣਾ ਹੈ ਜਾਂ ਨਹੀਂ। ਜਦ ਇਸ ਲਿਖਤ ਦਾ ਗੁਰਬਾਣੀ ਨਾਲ ਕੋਈ ਵਾਸਤਾ ਹੀ ਨਹੀਂ ਹੈ ਤਾਂ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਇਸ ਲਿਖਤ ਦਾ ਹੋਣਾ ਹੀ ਬੇਮਾਨੀ ਹੈ। ਇਸਦਾ ਕੋਈ ਲਾਭ ਨਹੀਂ ਹੈ। ਇਹ ਦੁਬਿੱਧਾ ਦੀ ਜੜ੍ਹ ਹੈ।

%%% ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ॥ ਗਉੜੀ 3 ਪੰ 244

####### ਸ਼ਬਦ ਗੁਰੁ ਗਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ ਗੁਰੂ ਗਿਆਨ/ਵਿਚਾਰ ਵਿੱਚ ਆਪਣਾ ਅਕੀਦਾ ਰੱਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਨਿਮਰ ਬੇਨਤੀ ਹੈ, ਅਸੀਂ

ਆਇਓ ਸੁਨਨ ਪੜਨ ਕਉ ਬਾਣੀ॥

ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ 1॥

ਰਹਾਉ॥ ਸਾਰੰਗ ਮ5॥ ਪੰ 1219॥

#### ਗੁਰਬਾਣੀ ਜਰੂਰ ਪੜ੍ਹੋ, ਲੇਕਿਨ ਪੜ੍ਹਨ ਤੋਂ ਪਹਿਲਾਂ ਕਿਸੇ ਜਾਣਕਾਰ ਤੋਂ ਬਾਣੀ ਬਾਰੇ ਗਿਆਨ, ਸੁੱਧ ਗੁਰਬਾਣੀ ਉਚਾਰਨ ਅਤੇ ਸ਼ਬਦ ਗੁਰੁ ਗਰੰਥ ਸਾਹਿਬ ਜੀ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਤਾਂਕਿ ਕੋਈ ਬਿਨਾਂ-ਵਜਹ, ਭਰਮ-ਭੁਲੇਖਾ ਨਾ ਰਹੇ।

ਗੁਰਬਾਣੀ ਗਿਆਨ/ਵਿਚਾਰ ਲੈਣਾ ਹੀ:

*** ਨਾਮ ਜਪਣਾ ਹੈ।

*** ਹੁਕਮ/ਰਜ਼ਾ/ਭਾਣੇ ਵਿੱਚ ਆਉਣਾ ਹੈ।

*** ਭਗਤੀ ਕਰਨਾ ਹੈ।

*** ਸਿਮਰਨ ਕਰਨਾ ਹੈ।

*** ਰੱਬ ਜੀ ਨਾਲ ਪਿਆਰ ਕਰਨਾ ਹੈ।

ਆਪਣੇ ਨਿੱਜ਼ ਜਾਂ ਸੰਗਤੀ ਤੌਰ ਤੇ ਗੁਰਬਾਣੀ-ਕੀਰਤੀ ਕਰਨਾ ਚੰਗੀ ਗੱਲ ਹੈ।

ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਗੁਰਬਾਣੀ ਗਉਂਣਾ ਹੀ ਹੈ।

ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਗੁਰਬਾਣੀ ਸਿਮਰਨ ਹੀ ਹੈ।

ਗੁਰਬਾਣੀ ਗਿਆਨ/ਵਿਚਾਰ ਦੇ ਅਨੁਸਾਰੀ ਹੋ ‘ਰੱਬੀ-ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਂਣਾ ਵੀ ਭਗਤੀ ਕਰਨਾ ਹੀ ਹੈ।

(ਜੰਗਲਾਂ ਵਿੱਚ ਜਾਕੇ ਰੱਬ ਪ੍ਰਾਪਤੀ ਲਈ ਤਪ ਕਰਨਾ, ਸਿੱਖੀ-ਸਿਧਾਂਤ ਨਹੀਂ ਹੈ}

ਗੁਰਬਾਣੀ ਫ਼ੁਰਮਾਨ ਹੈ।

ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ 9

ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1 ਰਹਾਉ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ 1 ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਭ੍ਰਮ ਕੀ ਕਾਈ॥ 2 1 ਪੰ 684

### ਪੰਨਾ ਨੰਬਰ 1 ਤੋਂ ਲੈਕੇ ਪੰਨਾ ਨੰਬਰ 1429 ਤੱਕ ਗੁਰਬਾਣੀ ਵਿੱਚ ਅਨੇਕਾਂ ਹੀ ਦੁਨੀਆਵੀ ਵੇਰਵੇ, ਹਵਾਲੇ, ਉਦਾਹਰਨਾਂ, ਪ੍ਰਚੱਲਤ ਕਥਾ-ਕਹਾਣੀਆਂ ਸਾਖੀਆਂ, ਹੋ ਚੁੱਕੇ ਮਨੁੱਖਾਂ ਦੇ ਕਿਰਦਾਰਾਂ ਦਾ ਜ਼ਿਕਰ ਆਉਂਦਾ ਹੈ, ਉਹ ਸਿਰਫ ਸਮਝਾਉਣ ਦੀ ਖਾਤਰ ਹੈ,

ਤਾਂਕਿ ‘ਗੁਰਮੱਤ-ਸਿਧਾਂਤ’ ਹੋਰ ਨਿਖਰ ਕੇ ਸਾਹਮਣੇ ਆ ਸਕੇ, ਵਰਨਾ ਇਹਨਾਂ ਦੁਨੀਆਵੀ ਵੇਰਵੇ, ਹਵਾਲੇ, ਉਦਾਹਰਨਾਂ, ਪ੍ਰਚੱਲਤ ਕਥਾ-ਕਹਾਣੀਆਂ ਸਾਖੀਆਂ, ਹੋ ਚੁੱਕੇ ਪੁਰਸ਼ਾਂ ਦੇ ਕਿਰਦਾਰਾਂ ਦਾ ‘ਗੁਰਮੱਤ-ਸਿਧਾਂਤ’ ਨਾਲ ਕੋਈ ਲੈਣ-ਦੇਣ ਜਾਂ ਵਾਸਤਾ ਨਹੀਂ ਹੈ।

%%% ਗੁਰਮੱਤ ਸਿਧਾਂਤ ਦੀ ਸਮਝ ਨਾ ਆਵੇ ਤਾਂ ਸਾਡੀ ਆਪਣੀ ਨਾਲਾਇਕੀ ਹੋ ਸਕਦੀ ਹੈ।

** ਸਾਡੀ ਆਪਣੀ ਅਗਿਆਨਤਾ ਹੋ ਸਕਦੀ ਹੈ।

** ਸਾਡਾ ਆਪਣਾ ਝੁਕਾਅ ਹੋਰ ਅਣਮੱਤਾਂ-ਮੰਨਮੱਤਾਂ ਵਾਲੇ ਪਾਸੇ ਵਾਲਾ ਹੋ ਸਕਦਾ ਹੈ।

** ਸਾਨੂੰ ਗੁਰਮੱਤ ਦੇ ਸਿੱਖੀ ਸਿਧਾਂਤਾਂ ਦੀ ਜਾਗ ਨਹੀਂ ਲੱਗੀ।

ਤਾਂ ਤੇ

ਸਾਨੂੰ ਹੋਰ ਵੱਧ ਤੋਂ ਵੱਧ ਕੋਸ਼ਿਸ ਕਰਕੇ ਗੁਰਬਾਣੀ ਗਿਆਨ ਵਿਚਾਰ ਨੂੰ ਗੁਰਮੱਤ-ਸਿਧਾਂਤ ਦੇ ਅਨੁਸਾਰੀ ਸਮਝਣ ਦੀ ਲੋੜ ਹੈ।

ਤਕਰੀਬਨ ਪਿਛਲੇ 250 ਸਾਲਾਂ ਤੋਂ ਸਿੱਖ ਸਮਾਜ ਵਿੱਚ ਨਿਰਮਲੇ ਸਾਧਾਂ, ਵਿਹਲੜ ਡੇਰੇਦਾਰ ਪਾਖੰਡੀ ਬਾਬਿਆਂ, ਟਕਸਾਲੀ ਪ੍ਰਚਾਰਕਾਂ ਨੇ ਸਿੱਖ ਕੌਮ ਵਿੱਚ ਸਨਾਤਨੀ ਮੱਤ ਦੇ ਅਨੁਸਾਰੀ ਗਪੌੜੀ ਕਥਾ-ਕਹਾਣੀਆਂ ਸੁਣਾ ਸੁਣਾ ਕੇ ਭੋਲੀ-ਭਾਲੀ ਜਨਤਾ ਨੂੰ ਗੁਮਰਾਹ ਕਰ ਛੱਡਿਆ ਹੈ, ਲੋਕ ਇਹਨਾਂ ਦੇ ਪਾਖੰਡੀ ਜਾਲ ਵਿੱਚ ਅਜੇਹੇ ਫੱਸੇ ਹਨ ਕਿ ਹੁਣ ਨਿਕਲਣਾ ਔਖਾ ਲਗਦਾ ਹੈ।

ਅਸਲ ਕਾਰਨ ਹੈ "ਗੁਰਬਾਣੀ" ਨੂੰ

%%% ਆਪ ਨਾ ਪੜ੍ਹਨਾ,

%%% ਆਪ ਪੜ੍ਹਕੇ ਗਿਆਨਵਾਨ ਨਾ ਹੋਣਾ।

%%% ਵਿਚਾਰ ਨਾ ਕਰਨਾ।

%%% ਮਨ ਵਿੱਚ ਸਚਾਈ ਨੂੰ ਜਾਨਣ ਦੀ ਜਗਿਆਸਾ ਨਾ ਹੋਣਾ।

%%% ਜਗਿਆਸੂ ਨਾ ਬਨਣਾ।

**** ਜਿੰਨ੍ਹਾਂ ਚਿਰ ਤੱਕ ਸਿੱਖ-ਸੰਗਤ ਖ਼ੁਦ ਆਪ ਬਾਣੀ ਨੂੰ ਪੜ੍ਹਨਾ ਸੁਰੂ ਨਹੀਂ ਕਰਦੀ, ਤੱਦ ਤੱਕ ਇਹ ਅਗਿਆਨਤਾ ਦਾ ਅੰਧੇਰਾ ਬਣਿਆ ਰਹੇਗਾ।

**** ਆਪ ਬਾਣੀ ਪੜ੍ਹਾਂਗੇ ਤਾਂ ਹੀ, ਗੁਰਬਾਣੀ ਗਿਆਨ-ਵਿਚਾਰ ਤੋਂ ਜਾਣੂ ਹੋਵਾਂਗੇ, ਜਾਣ ਸਕਾਂਗੇ।

ਤਾਂ ਹੀ

{{{ਇਹ ਲੋਕ-ਪ੍ਰਲੋਕ ਤਾਂ ਹੀ ਸੁਹੇਲੇ ਹੋ ਸਕਣਗੇ, ਜੇਕਰ ਹਰ ਉਹ ਮਨੁੱਖ, ਜੋ ਗੁਰਬਾਣੀ-ਗੁਰੂ ਦੇ ਸਾਗਰ ਚੋਂ ਹੀਰੇ-ਮੋਤੀ ਚੁਨਣੇ ਦੀ ਵਿਧੀ ਜਾਣਦਾ ਹੈ! !

ਜਾਨਣ ਦੀ ਲਗਨ ਹੈ! !

ਮਨ ਵਿੱਚ ਜਗਿਆਸਾ ਹੈ! !

ਜਗਿਆਸੂ ਹੈ! !

ਆਪਣੇ ਮਨੁੱਖਾ ਜੀਵਨ ਵਿਚੋਂ ਅਗਿਆਨਤਾ ਰੂਪੀ ਅੰਧੇਰੇ ਨੂੰ ਕੱਢਣਾ ਲੋਚਦਾ ਹੈ! !

ਚਹੁੰਦਾ ਹੈ! !

ਤਾਂ, ਜੋ ਗੁਰਬਾਣੀ-ਗਿਆਨ ਅੰਜਨ ਨਾਲ ਆਪਣੇ ਜੀਵਨ ਵਿੱਚ ਛਾਏ ਮੰਨਮੱਤੀ-ਅੰਧੇਰੇ ਅਤੇ ਆਪਨੇ ‘ਮਨ’ ਦੀ ਗਤੀ-ਵਿਧੀਆਂ ਨੂੰ ਜਾਨਣ ਦੀ ਕਲਾ ਸਿੱਖ ਸਕੇ/ਜਾਣ ਸਕੇ, ਅਤੇ ਫਿਰ ਆਪਣੇ ‘ਮਨ’ ਨੂੰ ਸਿੱਖੀ-ਸਿਧਾਂਤਾਂ/ਗੁਰਮੱਤ-ਗਿਆਨ ਦੀ ਮਰਿਆਦਾ ਵਿੱਚ ਲਿਆ ਸਕੇ, ਭਾਵ ਆਪਣੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰਕੇ ਮਨੁੱਖਾ ਜੀਵਨ ਜਿਉਂਣਾ ਸੁਰੂ ਕਰ ਦੇਵੈ, ਤਾਂ ਇਹ ਲੋਕ ਸੁਖੀਏ ਅਤੇ ਪ੍ਰਲੋਕ ਸੁਹੇਲੇ ਹੋ ਜਾਵਣਗੇ।}}}

ਭੁੱਲ ਚੁੱਕ ਲਈ ਖ਼ਿਮਾ ਕਰਨਾ।

ਇੰਜ ਦਰਸ਼ਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)




.