.

*** ਭੋਗ ਦੇ ਸਲੋਕ ***

ਭੋਗ = ਸਮਾਪਤੀ/ਅੰਤ, ਅਨੰਦ, ਭੋਜਨ, ਭੋਗਣਾ, ਸੰਗਮ।

ਸਲੋਕ = ਉਹੀ ਲੋਕ, ਪ੍ਰਸੰਸਾ, ਤਾਰੀਫ਼, ਛੰਤ, ਪਦ,

ਅੱਜ ਤੋਂ ਤਕਰੀਬਨ 50-55 ਸਾਲ ਪਹਿਲਾਂ ਦੀ ਗੱਲ ਹੈ, ਮੇਰੀ ਉਮਰ ਕਰੀਬ 13-14 ਸਾਲ ਦੀ ਹੋਵੇਗੀ। ਪੰਜਾਬ ਵਿੱਚ ਬਾਬਿਆਂ/ਡੇਰੇਦਾਰਾਂ/ ਸਾਧਾਂ ਵਲੋਂ ਅਖੰਡਪਾਠ ਕਰਨ-ਕਰਾਉਣ ਦਾ ਬੜਾ ਰੁਝਾਨ ਹੁੰਦਾ ਸੀ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਵਿੱਚ ਏਨੀ ਤਰੱਕੀ ਨਹੀਂ ਹੋਈ ਸੀ। ਪੰਜਾਬ ਦੇ ਪਿੰਡਾਂ ਦੇ ਬਾਹਰਵਾਰ ਜੰਗਲ-ਬੇਲੇ-ਝਾੜੀਆਂ ਦਰਖਤਾਂ ਦੇ ਝੁੰਡ-ਝਿੱੜੀਆਂ ਆਮ ਹੀ ਵੇਖਣ ਨੂੰ ਮਿਲਦੇ ਸਨ, ਇਹਨਾਂ ਬੇਲਿਆਂ ਵਿੱਚ ਵਣ, ਕਰੀਰ, ਬੇਰੀਆਂ, ਕਿੱਕਰਾਂ, ਜੰਡ, ਸਰੀਂਹ, ਦੇਸੀ-ਅੱਕ, ਤੂਤ, ਲਸੂੜਿਆਂ-ਲਸੂੜੀਆਂ ਜਿਹੇ ਦਰਖਤ ਦੀ ਭਰਮਾਰ ਹੁੰਦੀ ਸੀ।

** ਇਹਨਾਂ ਸਾਧਾਂ-ਬਾਬਿਆਂ ਦੇ ਡੇਰੇ ਆਮ ਕਰਕੇ ਪਿੰਡ ਤੋਂ ਬਾਹਰ ਇਹਨਾਂ ਜੰਗਲਾਂ-ਬੇਲਿਆਂ ਜਾਂ ਝਿੱੜੀਆਂ ਵਿੱਚ ਹੀ ਬਣਾਏ ਹੁੰਦੇ ਸਨ।

** ਹਰ ਡੇਰੇ ਵਿੱਚ ਰੋਣਕਾਂ ਆਮ ਹੀ ਵੇਖਣ ਨੂੰ ਮਿਲਦੀਆਂ ਸਨ। ਖਾਣ-ਪੀਣ ਦੀਆਂ ਮੌਜ਼ ਬਹਾਰਾਂ, ਹਰ ਵਕਤ ਗਹਿਮਾ-ਗਹਿਮੀ ਬਣੀ ਰਹਿੰਦੀ। ਇਹਨਾਂ ਵਿਹਲੜ ਸਾਧਾਂ/ ਬਾਬਿਆਂ ਕੋਲ ਪਿੰਡ ਦਾ ਹਰ ਵਿਹਲੜ ਅਮਲੀ ਆਉਂਦਾ/ਜਾਂਦਾ ਰਹਿੰਦਾ ਸੀ। ਪਿੰਡ ਦੀਆਂ ਅਨਪੜ੍ਹ ਬੀਬੀਆਂ ਦੀ ਇਹਨਾਂ ਸਾਧੜਿਆਂ ਵਿੱਚ ਕੁੱਝ ਜਿਆਦਾ ਹੀ ਸ਼ਰਧਾ ਹੁੰਦੀ ਹੈ। ਸਾਰੇ ਪਿੰਡ ਵਾਸੀ ਬੜੇ ਉਤਸ਼ਾਹ ਨਾਲ ਅਖੰਡਪਾਠ ਦੇ ਕਾਰਜ ਸਮੇਂ ਆਪਣਾ ਬਣਦਾ-ਸਰਦਾ ਹਿੱਸਾ ਜਰੂਰ ਪਾਉਂਦੇ ਸਨ।

** ਪਿੰਡ ਤੋਂ ਡੇਰੇ ਵਲ ਨੂੰ ਜਾਂਦੇ ਕੱਚੇ-ਰਾਹਾਂ ਨੂੰ ਸਪੈਸ਼ਲ ਝੰਡੀਆਂ ਲਾ ਕੇ ਸਜਾਇਆ ਜਾਂਦਾ। ਅਖੰਡਪਾਠ ਭੋਗ ਵਾਲੇ ਦਿਨਾਂ ਵਿੱਚ ਤਾਂ ਇਹਨਾਂ ਕੱਚੇ ਰਾਹਾਂ ਉਪਰ ਪਾਣੀ ਦਾ ਖੂਬ ਛਿੜਕਾ ਕੀਤਾ ਜਾਂਦਾ, ਤਾਂ ਕਿ ਮਿੱਟੀ ਘਟਾ ਨਾ ਉੱਡੇ।

** ਪਿੰਡ ਦੇ ਹਰ ਘਰ ਵਿੱਚ ਕੋਈ ਨਾ ਕੋਈ ਦੁੱਧ ਦੇਣ ਵਾਲਾ ਪਸੂ ਜਰੂਰ ਰੱਖਿਆ ਹੁੰਦਾ ਸੀ। ਖੇਤੀ-ਪੱਤੀ ਵਾਲੇ ਘਰਾਂ ਵਿੱਚ ਮੱਝਾਂ-ਗਾਵਾਂ ਆਮ ਹੀ ਰੱਖੀਆਂ ਹੁੰਦੀਆਂ ਸਨ। ਸੋ ਦੁੱਧ-ਘਿਉ ਦੀ ਕਦੀ ਵੀ ਇਹਨਾਂ ਡੇਰਿਆਂ ਵਿੱਚ ਕਮੀ ਨਾ ਆਉਂਦੀ।

** ਪਾਠੀਆਂ ਅਤੇ ਸੇਵਾਦਾਰਾਂ ਦੀਆਂ ਤਾਂ ਪੰਜੇ ਉਗਲਾਂ ਦੇਸੀ ਘਿਉ ਵਿੱਚ ਰਹਿੰਦੀਆਂ, ਨਾਲ-ਨਾਲ ਪਿੰਡ ਦੇ ਵਿਹਲੜਾਂ ਦੀਆਂ ਵੀ ਬੜੀਆਂ ਖੁਲੀਆਂ ਮੌਜ਼-ਬਹਾਰਾਂ ਲੱਗੀਆਂ ਰਹਿੰਦੀਆਂ।

** ਸਾਰੇ ਨੱਗਰ ਨੂੰ ਇਹਨਾਂ ਪਰੋਗਰਾਮਾਂ ਦੀਆਂ ਸੂਚਨਾਵਾਂ ਦੇਣ ਲਈ ਡੇਰੇ ਤੋਂ ਲੈਕੇ ਪਿੰਡ ਦੇ ਹਰ ਕੋਨੇ ਤੱਕ ਲਾਊਡ-ਸਪੀਕਰ ਦਰੱਖਤਾ ਉਪਰ ਟੰਗੇ ਹੁੰਦੇ ਸਨ।

*** ਅਖੰਡਪਾਠ ਸੁਰੂ ਹੋਣ ਤੋਂ ਹਫ਼ਤਾ ਪਹਿਲਾਂ ਹੀ ਰੌਣਕਾਂ ਸੁਰੂ ਹੋ ਜਾਂਦੀਆਂ। ਅਖੰਡਪਾਠ ਵਾਲੇ ਤਿੰਨ ਦਿਨ ਤਾਂ ਲੋਕਾਂ ਨੂੰ ਸੌਣ ਦਾ ਵੀ ਸਮਾਂ ਨਾ ਮਿਲਦਾ। ਹਰ ਪਿੰਡ ਵਾਸੀ ਚਾਅ ਨਾਲ ਫੁੱਲਿਆ-ਫੁੱਲਿਆ ਫਿਰਦਾ।

*** ਸਿਆਲਾਂ ਦੇ ਦਿਨ ਸਨ, ਸਵੇਰ ਦਾ ਵਕਤ ਸੀ, ਤਕਰੀਬਨ 9 ਵਜੇ, ਲਾਊਡ-ਸਪੀਕਰ ਰਾਂਹੀ ਆਵਾਜ਼ ਆ ਰਹੀ ਸੀ ਕਿ "ਭੋਗ ਦੇ ਸਲੋਕ" ਸੁਰੂ ਹੋਣ ਵਾਲੇ ਹਨ, ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋਕੇ ਬਾਬਾ ਖ਼ੁਸ਼ੀਦਾਸ ਜੀ ਦੇ ਡੇਰੇ ਪਹੁੰਚੋ ਜੀ। ਬਾਬਾ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

*** ਇਸ ਦੇ ਨਾਲ ਹੀ ਲਾਊਡ ਸਪੀਕਰ ਰਾਂਹੀ ਡੇਰੇ ਵਿੱਚ ਅਖੰਡਪਾਠ ਕਰ ਰਹੇ ਪਾਠੀਆਂ ਦੀ ਉੱਚੀ ਸੋਜ਼ ਭਰੀ ਆਵਾਜ਼ ਆਉਂਣੀ ਸੁਰੂ ਹੋ ਜਾਂਦੀ ……………

ਹੁਣ ਇਹ ਆਵਾਜ਼ ਬੜੀ ਸੁਰ ਅਤੇ ਤਾਲ ਵਿੱਚ ਆਉਂਣੀ ਸੁਰੂ ਹੋ ਗਈ ਸੀ। ਤਿੰਨ ਸਪੈਸ਼ਲ ਪਾਠੀ ਆਪਣਾ ਮੂੰਹ ਸਿਰ ਚੰਗੀ ਤਰਾਂ ਚਿੱਟੇ ਰੰਗ ਦੇ ਸਾਫਿਆਂ ਨਾਲ ਬੰਨ੍ਹਕੇ, ਸ਼ਬਦ ਗੁਰੁ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਭੋਗ ਦੇ ਸਲੋਕ ਪੜ੍ਹਨ ਲਈ ਤਿਆਰ ਰਹਿੰਦੇ ਸਨ। ਇਹ ਭੋਗ ਦੇ ਸਲੋਕਾਂ ਦੇ ਪੜ੍ਹਨ ਦਾ ਸਮਾਂ ਤਾਂ ਪੂਰੇ ਡੇਰੇ ਵਿੱਚ ਇੱਕ ਹਿੱਲ-ਜੁੱਲ ਪੈਦਾ ਕਰ ਦਿੰਦਾ। ਹਰ ਪਾਸੇ, ਹਰ ਕੰਮ ਵਿੱਚ ਤੇਜ਼ੀ ਆ ਜਾਂਦੀ। ਇਸ ਦੇ ਨਾਲ ਹੀ ਡੇਰੇ ਦੇ ਇਹਨਾਂ ਸਪੀਡਵੇਜ਼ ਅਖੰਡਪਾਠੀਆਂ ਦੇ ਪਾਠ ਪੜ੍ਹਨ ਦੀ ਸਪੀਡ ਜੋ ਪਹਿਲਾਂ 120 ਕ. ਮ. ਦੀ ਸਪੀਡ ਨਾਲ ਪੜ੍ਹ ਰਹੇ ਸਨ ਉਹ ਇਹਨਾਂ ਭੋਗ ਦੇ ਸਲੋਕਾਂ ਨੂੰ ਪੜ੍ਹਨ ਵੇਲੇ ਇੱਕ ਦੱਮ 20 ਕ. ਮ. ਉਪਰ ਆ ਜਾਂਦੀ। ਕਿਉਂਕਿ ਇਹ ਪਾਠੀ ਜਾਣਦੇ ਹਨ ਕਿ ਪਿੰਡ ਵਾਸੀਆਂ ਨੇ ਇਹ ਭੋਗ ਦੇ ਸਲੋਕਾਂ ਦੀਆਂ ਸੁਰਾਂ-ਅਵਾਜ਼ਾਂ ਸੁਨਣ ਤੇ ਹੀ ਇਧਰ ਡੇਰੇ ਵੱਲ ਨੂੰ ਚਾਲੇ ਪਾਉਣੇ ਹਨ।

** ਸੋ ਇਹ ਭੋਗ ਦੇ ਸਲੋਕਾਂ ਨੂੰ ਲੰਮੀਆਂ ਲੰਮੀਆਂ ਹੇਕਾਂ ਲਾ-ਲਾ ਕੇ ਪਿੰਡ ਵਾਸੀਆਂ ਦੇ ਪੂਰੇ ਇਕੱਠ ਹੋਣ ਤੱਕ, ਡੇਢ ਘੰਟਾ ਤੋਂ ਦੋ ਘੰਟਿਆਂ ਤੱਕ ਲਮਕਾ ਦਿੰਦੇ। ਸੰਗਤਾਂ ਹੁੰਮ-ਹੁੰਮਾ ਕੇ ਬਾਬਿਆਂ ਦੇ ਡੇਰੇ ਪਹੁੰਚਣੀਆਂ ਸੁਰੂ ਹੋ ਜਾਦੀਆਂ।

** ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ॥

ਸਬਦੁ ਅਖੁਟੂ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ॥ 20॥

** ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲ॥

ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ 21॥

** ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ॥

ਜਿਸੁ ਪਾਸਿ ਬਹਿਠਿਆਂ ਸੋਹੀਐ ਸਭਨਾਂ ਦਾ ਵੇਸਾਹੁ॥ 22॥

*** ਆਮ ਜੋ ਵੇਖਣ ਵਿੱਚ ਵੀ ਆਂਉਂਦਾ ਸੀ, ਕਿ ਜਿਆਦਾ-ਤਰ ਲੋਕ ਭੋਗ ਦੇ ਸਲੋਕਾਂ ( "ਸਲੋਕ ਮਹਲਾ 9" ਦੇ ਸਲੋਕ) ਦੀ ਲਾਊਡ-ਸਪੀਕਰ ਵਿੱਚ ਆਵਾਜ਼ ਸੁੰਨਣ ਉਪਰੰਤ ਹੀ ਘਰੋਂ, ਡੇਰੇ ਜਾਂ ਗੁਰਦੁਆਰੇ ਜਾਣ ਦੀ ਤਿਆਰੀ ਕਰਦੇ ਸਨ। ਸ਼ਾਇਦ ਲੋਕਾਂ ਦੇ ਮਨਾਂ ਵਿੱਚ ਇਹ ਖਿਆਲ ਘਰ ਕਰੀ ਬੈਠਾ ਸੀ ਇਹਨਾਂ ‘ਭੋਗ ਦੇ ਸਲੋਕਾਂ’ ਨੂੰ ਸੁਨਣ ਨਾਲ ਹੀ ਮਨੁੱਖਾਂ ਨੂੰ ਮੁਕਤ-ਦੁਆਰੇ ਦੇ ਦਰਸਨ ਹੋਣੇ ਹਨ, ਜਿੰਦਗੀ ਦੇ ਵਾਰੇ-ਨਿਆਰੇ ਹੋਣੇ ਹਨ। ਸਵਰਗੀ ਝੂਟਿਆਂ ਤੇ ਝੂਟੇ ਲੈਣੇ ਹਨ।

** ਪਿੰਡਾਂ ਵਿੱਚ ਡੇਰੇਦਾਰਾਂ ਦੇ ਪਿੱਛਲੱਗ ਲੋਕ ਹੁਣ ਵੀ:

ਕਿਸੇ ਦੋਸਤ, ਮਿੱਤਰ, ਰਿਸ਼ਤੇਦਾਰ ਦੇ ਘਰੇ, ਸਹਿਜ ਪਾਠ ਜਾਂ ਅਖੰਡਪਾਠ ਦੇ ਸਮਾਗਮ ਉਪਰ ਪਹੁੰਚ ਕੇ ਵੀ ਲੋਕ ਭੋਗ ਦੇ ਸਲੋਕਾਂ ( "ਸਲੋਕ ਮਹਲਾ 9" ਦੇ ਸਲੋਕ) ਦੇ ਸੁਰੂ ਹੋਣ ਤੋਂ ਉਪਰੰਤ ਹੀ "ਸ਼ਬਦ ਗੁਰੂ ਗਰੰਥ ਸਾਹਿਬ ਜੀ" ਦੀ ਹਜ਼ੂਰੀ ਵਿੱਚ ਪਹੁੰਚਦੇ ਹਨ। ਉਨ੍ਹਾਂ ਚਿਰ ਤੱਕ ਬਾਹਰ ਚਾਹ-ਪਾਣੀ, ਪਕੌੜੇ-ਛਕੌੜੇ, ਬਰਫੀਆਂ, ਗੁਲਾਬ-ਜਾਮਨਾਂ ਛੱਕਣ-ਛਕਾਉਣ ਅਤੇ ਦੋਸਤਾਂ ਮਿੱਤਰਾਂ ਨਾਲ ਗੱਪ-ਸ਼ੱਪ ਉਡਾਉਣ ਵਿੱਚ ਮਸਤ ਰਹਿੰਦੇ ਹਨ।

***** ਸਿੱਖ ਸਮਾਜ ਅੰਦਰ:-

ਪਾਖੰਡੀ ਡੇਰੇਦਾਰਾਂ, ਨਿਰਮਲੇ ਸਾਧਾਂ, ਵਿਹਲੜ ਬਾਬਿਆਂ, ਟਕਸਾਲੀ ਡੇਰਿਆਂ, ਨਿਹੰਙ ਧੱੜਿਆਂ ਵਲੋਂ ਅੱਜ ਵੀ ਇਹਨਾਂ ‘ਭੋਗ ਦੇ ਸਲੋਕਾਂ’ ਨੁੰ ਸੁਨਣ ਉਪਰ ਜਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸਿੱਖ ਸੰਗਤਾਂ ਵਿੱਚ ਇਹ ਭੁਲੇਖਾ ਵੀ ਪਾਇਆ ਜਾਂਦਾ ਹੈ ਕਿ ਇਹਨਾਂ ਭੋਗ ਦੇ ਸਲੋਕਾਂ’ ਨੂੰ ਸੁਨਣ ਦਾ ਮਹਾਤਮ ਪੂਰੇ ਅਖੰਡਪਾਠ ਸੁਨਣ ਦੇ ਬਰਾਬਰ ਹੈ। ਘਰ ਵਿੱਚ ਹਰ ਤਰਾਂ ਦੇ ਸੁਖਾਂ-ਸਾਧਨਾਂ ਦੇ ਭੰਡਾਰ ਲੱਗੇ ਰਹਿੰਦੇ ਹਨ। ਨੌ-ਨਿਧਾਂ- ਬਾਰਾਂ-ਸਿਧਾਂ ਅਤੇ ਰਿੱਧੀਆਂ-ਸਿੱਧੀਆਂ ਪ੍ਰਾਪਤ ਹੋਣਗੀਆਂ।

##### ਸਵਾਲ ਉਠਦਾ ਹੈ? ? ? ?

ਕੀ ਨੌਵੇਂ ਗੁਰੂ ਸਾਹਿਬ ਜੀ ਨੇ ਇਹ ‘ਸਲੋਕ’ ਸਪੈਸ਼ਲੀ ਹੀ ‘ਭੋਗ ਦੇ ਸਲੋਕਾਂ’ ਦੇ ਤੌਰ ਉਚਾਰਨ ਕੀਤੇ ਸਨ।

ਨਹੀਂ! ! ! ਬਿੱਲਕੁੱਲ ਵੀ ਨਹੀਂ।

‘ਗੁਰਬਾਣੀ’ ਤਾਂ ਸਮੇਂ, ਸਥਾਨ ਦੇ ਅਨੁਸਾਰੀ, ਦਲੀਲਾਂ, ਹਵਾਲੇ, ਵੇਰਵੇ ਦੇ ਕੇ ਉਚਾਰਨ ਕੀਤੀ ਹੈ। ਲੋਕਾਈ ਨੂੰ ਗਿਆਨ ਦੀ ਬਖ਼ਸ਼ਿਸ ਕਰਨ ਲਈ ਬਾਣੀ ਕਾਰਾਂ ਦੇ ਆਪਣੇ ਜੀਵਨ ਤਜੁਰਬੇ ਦੀਆਂ ਡੂੰਗੀਆਂ ਰਮਜ਼ਾਂ ਹਨ।

ਇਹ ‘ਬਾਣੀ’ ਤਾਂ ਬਾਣੀ ਕਾਰਾਂ ਦੀ ਰੂਹਾਨੀਅਤ-ਆਤਮਿੱਕ-ਮੌਜ਼ ਅਤੇ ਅੰਦਰੂਨੀ ਖ਼ੁਸ਼ੀ ਦੀਆਂ ਲਰਜ਼ਾਂ ਹਨ।

ਕੁੱਦਰਤ/ਅਕਾਲ-ਪੁਰਖ ਨਾਲ ਇੱਕ-ਮਿੱਕਤਾ ਅਤੇ ਧੁਰ ਅੰਦਰੋਂ, ਸੁਤੇ-ਸਿੱਧ ਉਚਾਰਨ ਹੋਈ ਬਾਣੀ ਹੈ।

ਇਸ ਵਿੱਚ ਜਿਥੇ ਅਕਾਲ-ਪੁਰਖ/ਕੁੱਦਰਤ ਦੀ ਸਿਫਿਤ-ਸਾਲਾਹ, ਉਸਤਿੱਤ-ਵਡਿਆਈ ਹੈ, ………

ਉਸਦੇ ਅਜ਼ਰ/ਅਮਰ/ਅਭਿਨਾਸ਼ੀ ਹੋਣ ਅਤੇ ਉਸਦੀ ਬੇਅੰਤਤਾ ਦਾ ਬੇਅੰਤ ਨਜ਼ਾਰਾ ਹੈ

ਉਸਦੇ ਨਾਲ ਨਾਲ ਮਨੁੱਖਾ ਜੀਵਨ ਲਈ ਗਿਆਨ-ਵਿਚਾਰ ਦਾ ਖ਼ਜ਼ਾਨਾ ਹੈ, ਜੀਵਨ-ਜਾਂਚ ਹੈ।

ਕੁੱਦਰਤ ਨਾਲ ਇੱਕਮਿੱਕ ਹੋਣ ਦਾ ਸਿਧੇ-ਸਾਦੇ ਸਰਲ ਤਰੀਕਾ-ਸਲੀਕਾ ਹੈ।

ਦਇਆ, ਧਰਮ, ਸੀਲ-ਸੰਜਮ ਕਮਾਉਣ-ਅਪਨਾਉਣ ਦਾ ਸਿੱਧਾ ਸਾਦਾ ਰਸਤਾ ਵਿਖਾਇਆ ਹੇ।

ਲੋਕਾਈ ਨੂੰ ਕਾਜ਼ੀ, ਬ੍ਰਾਹਮਣ, ਪਾਂਡੇ ਪੂਜਾਰੀ ਦੇ ਕਲਾਵੇ ਵਿਚੋਂ ਅਤੇ ਵਹਿਮਾ ਭਰਮਾਂ ਪਾਖੰਡਾਂ ਅਡੰਬਰਾਂ ਕਰਮਕਾਂਡਾਂ ਵਿਚੋਂ ਕੱਢਿਆ ਹੈ।

** ਮਨ ਵਿੱਚ ਸਵਾਲ ਉਠਿਆ…………………? ? ?

ਕੀ ‘ਭੋਗ ਦੇ ਸਲੋਕਾਂ( "ਸਲੋਕ ਮਹਲਾ 9" ਦੇ ਸਲੋਕਾਂ) ਤੋਂ ਪਹਿਲਾਂ ਪੜ੍ਹੀ ਗਈ ਬਾਣੀ:

‘ਗੁਰਬਾਣੀ’ ਦਾ ਕੋਈ ਮਹਾਤਮ ਨਹੀਂ ਹੈ? ? ?

ਇਸਦੀ ਕੋਈ ਮਹਾਨਤਾ ਨਹੀਂ ਹੈ? ? ?

ਇਹ ਗਿਆਨ ਦੇਣ ਵਾਲੀ ਨਹੀਂ ਹੈ? ? ?

ਇਸ ਬਾਣੀ ਨੂੰ ਪੜ੍ਹਨ-ਸੁੰਨਣ ਦਾ ਕੋਈ ਲਾਹਾ ਨਹੀਂ ਹੈ? ? ?

ਇਸ ਪੜੀ ਗਈ ਬਾਣੀ ਦਾ ਮਨੁੱਖ-ਮਾਤਰ ਨੂੰ ਕੋਈ ਫਾਇਦਾ ਨਹੀਂ? ?

ਫਿਰ ਏਡਾ ਵੱਡਾ ਗਰੰਥ ਲਿੱਖਣ ਦੀ ਕੀ ਲੋੜ ਸੀ, ਗੁਰੂ ਸਾਹਿਬ ਜੀ ਨੂੰ, ਇਕੱਲੇ ਇਹ ‘ਭੋਗ ਦੇ ਸਲੋਕ’ (ਮਹਲਾ 9 ਦੇ ਸਲੋਕ) ਪੜ੍ਹਕੇ ਭੋਗ ਪਾਇਆ ਜਾ ਸਕਦਾ ਸੀ? ?

###### ਸ਼ਬਦ ਗੁਰੂ ਗਰੰਥ ਸਾਹਿਬ ਜੀ ਵਿਚ:-

"ੴ ਸਤਿਨਾਮੁ ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ॥"

ਤੱਕ ਸਾਰੀ ਹੀ ਗੁਰਬਾਣੀ ਹੈ।

ਰੱਬੀ ਸੁਨੇਹਾ ਸੰਦੇਸ਼ ਆਦੇਸ਼ ਹੈ।

ਗਿਆਨ/ਵਿਚਾਰ ਦਾ ਸਾਗਰ ਹੈ।

ਗਿਆਨ/ਵਿਚਾਰ ਦਾ ਭੰਡਾਰ ਹੈ।

ਤ੍ਰੈ-ਕਾਲ, ਅਟੱਲ-ਸੱਚਾਈ ਹੈ।

ਉੱਚੀ-ਸੁੱਚੀ ਸੁਚੱਜੀ ਜੀਵਨ-ਜਾਂਚ ਹੈ।

ਗੁਰਬਾਣੀ ਗਿਆਨ ਤਾਂ ਮਨੁੱਖਤਾ ਦੀ ਮਾਰਗ-ਦਰਸ਼ਕ ਹੈ।

ਗੁਰਮੱਤ-ਸਿਧਾਂਤ ਤਾਂ ਸਿੱਧਾ-ਸਾਦਾ ਸਰਲ ਜੀਵਨ-ਫਲਸ਼ਫਾ ਹੈ।

ਸਮੇਂ ਦੇ ਪੂਜਾਰੀਆਂ/ਭਾਈਆਂ/ਪਾਂਡਿਆਂ ਦੀ ਲੁੱਟ-ਖਸੁੱਟ ਹਥੋਂ ਖੁਲਾਸੀ ਦੇ ਫਾਰਮੂਲੇ/ਸਿਧਾਂਤ ਸਿੱਧੇ ਸਿਧਾਂਤ ਹਨ।

#######

ਤਾਂ ਫਿਰ "ਸਲੋਕ ਮਹਲਾ 9" ਦੇ ਸਲੋਕਾਂ ਨੂੰ ਹੀ ‘ਭੋਗ ਦੇ ਸਲੋਕਾਂ’ ਵਜੋਂ ਇੰਨੀ ਤਵਜੋਂ/ਮਹਾਨਤਾ ਕਿਉਂ ਦਿੱਤੀ ਜਾਂਦੀ ਹੈ? ? ? ? ? ? ? ?

###### ਕਿਉਂ ਇਹਨਾਂ "ਸਲੋਕ ਮਹਲਾ 9" ਦੇ ਸਲੋਕਾਂ ਨੂੰ ਹੀ ਸਾਰੇ ਗੁਰੂ ਗਰੰਥ ਸਾਹਿਬ ਜੀ ਦਾ ਤੱਤ/ਨਿਚੋੜ/ਸਿੱਟਾ/ਫ਼ਲ ਸਮਝਿਆ ਜਾਂਦਾ ਹੈ? ? ? ? ? ?

**** ਇਹ ਸਾਡੇ ਸਿੱਖ-ਸਮਾਜ ਦੀ ਧਾਰਮਿੱਕ ਪੱਖ ਤੋਂ ਕੋਰੀ ਅਗਿਆਨਤਾ, ਨਾ-ਸਮਝੀ ਅਤੇ ਮਨਮਤਿ/ਮੂੜਮੱਤ ਹੈ।

** ਇਹ ਧਾਰਨਾ ਸਿੱਖ-ਸਮਾਜ ਵਿੱਚ ਵਿਚਰਦੇ ਨਿਰਮਲੇ ਪਾਖੰਡੀ ਸਾਧੜਿਆਂ, ਡੇਰੇਦਾਰ ਬਾਬਿਆਂ, ਅਤੇ ਹੋਰ ਪਾਖੰਡੀ ਡੇਰੇਦਾਰਾਂ ਦੀਆਂ ਸੁਣਾਈਆਂ ਗਪੌੜ ਕਥਾਂ-ਕਹਾਣੀਆਂ ਕਰਕੇ ਹੀ ਆਮ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ, ਕਿ ‘ਸਲੋਕ ਮਹਲਾ 9’ ਦੇ ਇਹ ਸਲੋਕ ਹੀ ‘ਭੋਗ ਦੇ ਸਲੋਕਾਂ’ ਵਜੋਂ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਦੀ ਸਾਰੀ ਬਾਣੀ ਦਾ ਤੱਤ-ਸਾਰ ਹਨ, ਨਿਚੋੜ ਹਨ।

## ਸਲੋਕ ਮਹਲਾ 9 ਦੇ ਸਲੋਕਾਂ ਦਾ ਅੰਤ ਵਿੱਚ ਆਉਣਾ ਤਾਂ ਸੰਪਾਦਕੀ ਨਿਯਮ/ਸਿਸਟਿਮ ਦੇ ਤਹਿਤ ਬਣੀ ਤਰਤੀਬ ਕਰਕੇ ਹੀ ਅਖੀਰ ਤੇ ਆਏ ਹਨ।

** ਇਹ ਸੰਪਾਦਕੀ ਨਿਯਮ/ਸਿਸਟਿਮ ਪੰਜਵੇਂ ਗੁਰੁ ਅਰਜਨ ਸਾਹਿਬ ਜੀ ਨੇ ਆਪ ਤਿਆਰ ਕੀਤਾ। ਤਾਂਕਿ ਭਵਿੱਖ ਵਿੱਚ ਇਸ ਤਰਤੀਬ ਵਿੱਚ ਕਿਸੇ ਕਿਸਮ ਦੀ ਰੱਲ-ਗੱਡ, ਛੇੜ-ਛਾੜ ਨਾ ਹੋ ਸਕੇ।

%%%% ਪੰਜਵੇਂ ਸਤਿਗੁਰੂ ਜੀ ਦੇ ਸਮੇਂ, ਸੰਨ 1602 ਤੋਂ 1604 ਤੱਕ ‘ਆਦਿ ਬੀੜ’ ਦਾ ਸੰਪਾਦਨ ਕੀਤਾ ਗਿਆ, ਇਸ ਮੁਕੱਦਸ ਕਾਰਜ਼ ਵਿੱਚ ਸਾਥ ਦਿੱਤਾ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਗੁਰਬਾਣੀ ਨੂੰ ਲਿਖਣਾ ਕਰਨਾ ਕੀਤਾ। ਇਸ ਸਮੇਂ ਤੱਕ ਕੁੱਲ 34 ਬਾਣੀ ਕਾਰਾਂ ਦੀ ਉਚਾਰਨ ਕੀਤੀ ਬਾਣੀ ਨੂੰ "ਆਦਿ ਬੀੜ" ਵਿੱਚ ਸ਼ਾਮਿਲ ਕੀਤਾ ਗਿਆ।

(5 ਗੁਰੂ ਸਾਹਿਬਾਨ + 15 ਭਗਤ ਸਾਹਿਬਾਨ + 11 ਭੱਟ ਸਾਹਿਬਾਨ + 3 ਗੁਰਸਿੱਖ ਸਾਹਿਬਾਨ = ਕੁੱਲ - 34 ਬਾਣੀਕਾਰ)।

### ਇਸ ਲਿਖੀ ‘ਆਦਿ ਬੀੜ’ ਜਿਸ ਨੂੰ ‘ਪੋਥੀ ਪਰਮੇਸਰ ਦਾ ਥਾਨ’ ਵੀ ਕਿਹਾ ਗਿਆ, ਦਾ ਪ੍ਰਕਾਸ਼ 1 ਸਤੰਬਰ 1604 ਨੂੰ ‘ਦਰਬਾਰ ਸਾਹਿਬ’ ਅੰਦਰ ਕੀਤਾ ਗਿਆ।

### ਸੰਨ 1678 ਵਿੱਚ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੁਆਰਾ ਉਚਾਰਨ ਬਾਣੀ ਨੂੰ 10ਵੇਂ ਗੁਰੂ ਜੀ ਅਤੇ ਭਾਈ ਮਨੀ ਸਿੰਘ ਜੀ ਵਲੋਂ ‘ਆਦਿ ਗਰੰਥ’ ਬਾਣੀ ਸੰਗਰਹਿ ਵਿੱਚ ਸ਼ਾਮਿਲ ਕਰ ਦਿੱਤਾ ਗਿਆ।

*** ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਉਚਾਰੀ ਬਾਣੀ ਵਿੱਚ 59 ਸ਼ਬਦ ਅਤੇ 57 ਸਲੋਕ ਹਨ।

ਇਹ 59 ਸ਼ਬਦ 15 ਰਾਗਾਂ ਵਿੱਚ ਸੰਪਾਦਕੀ ਨਿਯਮਾਂ/ਸਿਸਟਿਮ ਦੇ ਤਹਿਤ ਤਰਤੀਬ ਦੇ ਅਨੁਸਾਰੀ ਦਰਜ਼ ਕੀਤੇ ਗਏ ਹਨ, (ਭਾਵ ਪਹਿਲਾਂ ਮਹਲਾ 1, 3, 4, 5, ਅਤੇ 9)।

(## ਇਥੇ ਪਾਠਕਾਂ ਨੂੰ ਯਾਦ ਰੱਖਣਾ ਹੋਵੇਗਾ ਕਿ (ਮਹਲਾ 2) ਦੂਜੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਵਲੋਂ ਕੇਵਲ 63 ਸਲੋਕਾਂ ਦਾ ਉਚਾਰਨ ਕੀਤਾ ਗਿਆ ਹੈ। ਇਹ ਸਲੋਕ 8 ਵਾਰਾਂ (ਸਿਰੀ ਰਾਗ, ਮਾਝ, ਆਸਾ, ਸੋਰਠ, ਸੂਹੀ, ਰਾਮਕਲੀ, ਮਾਰੂ, ਸਾਰੰਗ) ਦੇ ਵਿੱਚ ਪ੍ਰਕਰਨ ਦੇ ਅਨੁਸਾਰੀ ਪੰਜਵੇਂ ਗੁਰੂ ਜੀ ਵਲੋਂ ਦਰਜ਼ ਕੀਤੇ ਗਏ ਹਨ। ਮਹਲਾ 2 ਦੇ ਸਲੋਕਾਂ ਦੀ ਗਿਣਤੀ ਕੇਵਲ 63 ਹੋਣ ਕਰਕੇ ਵਾਰਾਂ ਵਿੱਚ ਹੀ ਜ਼ਜਬ ਹੋ ਗਏ। ਵਾਰਾਂ ਤੋਂ ਵਧੀਕ ਨਹੀਂ ਹੋਏ। ਇਸੇ ਲਈ ਪੰਨਾ ਨੰਬਰ 1410 ਉਪਰ ਸਿਰਲੇਖ: ‘ਸਲੋਕ ਵਾਰਾਂ ਤੋਂ ਵਧੀਕ’ ਵਿੱਚ ਮਹਲਾ 2 ਦਾ ਕੋਈ ਸਲੋਕ ਨਹੀਂ ਹੈ।)

**** ਨੌਵੇਂ ਗੁਰੂ ਸਾਹਿਬ ਜੀ ਵਲੋਂ ਉਚਾਰਨ ਕੀਤੇ 57 ਸਲੋਕ, ਜੋ ਸੰਪਾਦਕੀ ਨਿਯਮ/ਸਿਸਟਿਮ ਦੇ ਤਹਿਤ ਕਿਸੇ ਵਾਰ ਵਿੱਚ ਦਰਜ਼ ਕਰਨ ਦੀ ਕੋਈ ਗੁਜਾਇਸ਼ ਹੀ ਨਹੀਂ ਸੀ ਹੋ ਸਕਦੀ।

** ਸੋ ਇਹ ਸਾਰੇ 57 ਸਲੋਕ ਸਬਦ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 1410 ਉਪਰ ਸਿਰਲੇਖ "ਸਲੋਕ ਵਾਰਾਂ ਤੋਂ ਵਧੀਕ" ਦੇ ਅੰਦਰ ਤਰਤੀਬ ਦੇ ਅਨੁਸਾਰ ਹੀ ਦਰਜ਼ ਕੀਤੇ ਗਏ ਹਨ, ਜੋ ਤਰਤੀਬ ਦੇ ਅਨੁਸਾਰੀ ਅਖੀਰ ਤੇ ਹੀ ਆਉਂਦੇ ਹਨ। (ਮਹਲਾ 1, ਮਹਲਾ 3, ਮਹਲਾ 4, ਮਹਲਾ 5, ਅਤੇ ਮਹਲਾ 9)।

*** ਸਿੱਖ ਸਮਾਜ ਵਿੱਚ ਇਹ ਮੰਨਣਾ ਕਿ ਸਲੋਕ ਮਹਲਾ 9 ਦੇ ਸਲੋਕਾਂ ਦਾ ਕੋਈ ਖ਼ਾਸ ਮਹਾਤਮ ਹੈ, ਇੱਕ ਨਾਦਾਨੀ ਹੈ ਮੂਰਖਤਾ ਹੈ, ਅਗਿਆਨਤਾ ਹੈ, ਮਨਮੱਤ ਹੈ।

ਸਾਰੀ ਹੀ ਬਾਣੀ ਅਰਥ ਭਰਪੂਰ ਹੈ, ਹਰ ਪੰਕਤੀ ਵਿੱਚ ਮਨੁੱਖਾ ਜੀਵ ਲਈ ਕੋਈ ਨਾ ਕੋਈ ਸੁਨੇਹਾ-ਸੰਦੇਸ਼ ਹੈ।

ਸਾਰੇ ਬਾਣੀਕਾਰਾਂ ਵਲੋਂ ਬਾਣੀ ਉਚਾਰਨ ਦਾ ਕੋਈ ਉਦੇਸ਼ ਹੈ।

%%%% ਸ਼ਬਦ ਗੁਰੂ ਗਰੰਥ ਸਾਹਿਬ ਜੀ ਅੰਦਰ 35 ਮਹਾਂ-ਪੁਰਸ਼ਾਂ ਵਲੋਂ ਉਚਾਰੀ ਹੋਈ ਬਾਣੀ ਦਰਜ਼ ਹੈ।

** "ੴ ਤੋਂ ਲੈਕੇ ਤਨੁ ਮਨੁ ਥੀਵੈ ਹਰਿਆ" ਪੰਨਾ ਨੰਬਰ 1 ਤੋਂ ਲੈਕੇ ਪੰਨਾ ਨੰਬਰ 1429 ਤੱਕ ਹੀ ਗੁਰਬਾਣੀ ਹੈ। (ਰਾਗ ਮਾਲਾ ਗੁਰਬਾਣੀ ਨਹੀਂ ਹੈ)।

ਸਿੱਖ ਸਮਾਜ ਅੱਜ ਕੱਲ ਬਹੁਤ ਦੁਬਿਧਾਵਾਂ ਵਿੱਚ ਦੀ ਵਿਚਰ ਰਿਹਾ ਹੈ। ਮਨੁੱਖਾ ਸਮਾਜ ਵਿੱਚ ਕਿਸੇ ਵੀ ਮਨੁੱਖ ਦੇ ਵਿਚਾਰ ਕਿਸੇ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਥੋਂ ਤੱਕ ਕਿ ਇੱਕ ਪ੍ਰੀਵਾਰ ਦੇ ਜੀਆਂ ਦੇ ਸੁਭਾਅ/ਵਿਚਾਰ ਵੀ ਅਲੱਗ-ਅਲੱਗ ਹੁੰਦੇ ਹਨ। ਸੋ ਇਸੇ ਤਰਾਂ ਧਾਰਮਿੱਕ ਵਿਚਾਰ- ਧਾਰਾ ਵਿੱਚ ਵੀ ਵਖਰੇਵਾਂ ਆਮ ਹੀ ਵੇਖਣ ਨੂੰ ਮਿਲਦਾ ਹੈ।

ਸ਼ਬਦ ਗੁਰੁ ਗੁਰਬਾਣੀ 35 ਮਹਾਂ-ਪੁਰਸ਼ਾਂ ਨਿਜੀ ਤਾਜੁਰਬਾ, ਹੱਡ ਬੀਤੀ ਵਿਚਾਰ-ਧਾਰਾ ਹੈ, ਗਿਆਨ-ਵਿਚਾਰ ਦਾ ਖ਼ਜ਼ਾਨਾ ਹੈ।

ਸੋ ਇਸ ਉੱਪਰ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਬੱਸ ਕੇਵਲ ਗੁਰਬਾਣੀ ਨੂੰ ਸਮਝਨ ਦਾ ਯਤਨ ਹੈ, ਉਪਰਾਲਾ ਹੈ। ਗੁਰਬਾਣੀ ਗਿਆਨ ਨੂੰ ਸਮਝਕੇ ਅਸੀਂ ਆਪਣਾ ਮਨੁੱਖਾ ਜੀਵਨ ਬੇਹਤਰ ਬਣਾ ਸਕੀਏ।

*** ਹਰ ਇਨਸਾਨ ਦੀ ਸੋਚਨੀ, ਵਿਚਾਰ ਕਰਨ ਦਾ ਸੁਭਾਉ ਅਲੱਗ ਅਲੱਗ ਹੋਣ ਕਰਕੇ, …… ਆਪਣੇ ਭਾਵਾਂ ਨੂੰ ਪੇਸ਼ ਕਰਨ ਦਾ ਤਰੀਕਾ-ਸਲੀਕਾ, ਨਜ਼ਰੀਆਂ, ਅੰਦਾਜ਼ ਵੀ ਵੱਖ ਵੱਖ ਹੋਵੇਗਾ।

*** 9ਵੇਂ ਸਤਿਗੁਰੂ ਜੀ ਵਲੋਂ ਉਚਾਰਨ ਕੀਤੇ ‘ਸਲੋਕ ਮਹਲਾ 9’ ਦੇ ਸਲੋਕ ਬੜੇ ਧਿਆਨ ਅਤੇ ਲਗਨ ਨਾਲ ਪੜ੍ਹਨ/ਸੁਨਣ ਨਾਲ ਮਨੁੱਖਾ ਜੀਵਨ ਵਿੱਚ ਤਿਆਗ, ਸਬਰ, ਸੰਤੋਖ, ਹਲੀਮੀ, ਪਰਉਪਕਾਰਤਾ ਦੇ ਦਰਸ਼ਨ ਭਲੀ-ਭਾਂਤ ਹੀ ਹੁੰਦੇ ਹਨ।

** ਸੋ ਪਿਆਰਿਉ! ! ! ਸਾਰੀ ਗੁਰਬਾਣੀ ਹੀ ਮਾਰਗ-ਦਰਸ਼ਕ ਹੈ। ਬੱਸ ਲੋੜ ਹੈ ਤਾਂ ਸਿਰਫ ਆਪਣੇ ਆਪ ਦੀ ਆਦਤ ਬਣਾਈਏ ਕਿ ਅਸੀਂ ਹੰਸ ਵਾਂਗ ਹੀਰੇ ਮੋਤੀ ਚੁਣ ਸਕੀਏ। ਸੱਚ ਉਪਰ ਪਹਿਰਾ ਦੇ ਸਕੀਏ। ਇਮਾਨਦਾਰੀ ਨਾਲ ਆਪਣੇ ਜੀਵਨ ਵਿੱਚ ਆਪਣੇ ਕੰਮਾਕਾਰਾਂ ਨੂੰ ‘ਰੱਬੀ ਗੁਣਾਂ’ ਨਾਲ ਗੜੁੱਚ ਕਰਕੇ ਸਾਰਿਆਂ ਨੂੰ ਸ਼ਾਰ ਸ਼ਾਰ ਕਰਦੇ ਜਾਈਏ, ਭਾਵ ਸਾਰਿਆਂ ਨਾਲ ਪਿਆਰ, ਸਤਿਕਾਰ, ਇੱਜ਼ਤ ਮਾਣ ਵਧਾਉਂਦੇ ਜਾਈਏ।

ਰਾਗੁ ਸੂਹੀ ਮਹਲਾ 1 ਚਉਪਦੇ ਘਰੁ 1

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਪੰਨਾ 728.

ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥ ਮ 5. ਪੰ 960.

ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ ਰਹਾਉ॥ ਮ 4. ਪੰ 725.

ਧੰਨਵਾਧ।

ਭੁੱਲ ਚੁੱਕ ਮੁਆਫ਼ ਕਰਨਾ

ਇੰਜ ਦਰਸ਼ਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)




.