.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

(੬-ਸ) "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ" -ਸੁੱਚਾਂ-ਭਿੱਟਾਂ, ਚੌਂਕੇ-ਕਾਰਾਂ, ਵਰਤ-ਨੇਮ, ਵਹਿਮ-ਸਹਿਮ, ਸ਼ਗਨ-ਰੀਤਾਂ, ਟੂਣੇ-ਪ੍ਰਛਾਵੇਂ, ਉਪ੍ਰੰਤ ਥਿੱਤਾਂ-ਵਾਰਾਂ ਵਾਲੇ ਭਰਮ ਤੇ ਵਿਸ਼ਵਾਸ ਜਿਵੇਂ ਸੰਗ੍ਰਾਂਦਾਂ-ਮੱਸਿਆਵਾਂ-ਪੂਰਨਮਾਸ਼ੀਆਂ, ਸ਼ਰਾਧ-ਨੌਰਾਤੇ, ਮੰਗਲ-ਸ਼ਨੀ ਆਦਿ, ਫ਼ਿਰ ਸਮੇਂ ਦਾ ਭਰਮ ਜਿਵੇਂ ਸਵੇਰ-ਸ਼ਾਮ ਆਦਿ, ਜਨਮ ਪਤ੍ਰੀਆਂ-ਟੇਵੇ-ਕੁੰਡਲਣੀਆਂ-ਮੁਹੂਰਤ, ਰਾਸ਼ੀ ਫਲ (ਹਾਰਪਸਕੋਪ) ਇਸੇ ਤਰ੍ਹਾਂ ਜੰਤ੍ਰ-ਮੰਤ੍ਰ-ਤੰਤ੍ਰ, ਜਾਪ-ਯੱਗ-ਹੋਮ, ਪੁੰਨ-ਦਾਨ ਆਦਿ।

ਇਹੀ ਨਹੀਂ ਬੇਅੰਤ ਪ੍ਰਕਾਰ ਦੇ ਭਿਅੰਕਰ ਅਤੇ ਪੁਠੇ-ਸਿੱਧੇ ਤਪ ਤੇ ਹਠ ਕਰਮ, ਤੀਰਥ ਯਾਤ੍ਰਾਵਾਂ ਤੇ ਇਸ਼ਨਾਨਾਂ ਵਾਲੇ ਵਿਸ਼ਵਾਸ, ਬੇਅੰਤ ਤੇ ਅਨੰਤ ਵਿਪਰਣ ਦੀਆਂ ਰੀਤਾਂ ਤੇ ਪ੍ਰੰਪਰਾਂਵਾਂ; ਇਤਨਾ ਹੀ ਨਹੀਂ ਕ੍ਰੋੜਾਂ ਦੇਵੀ-ਦੇਵਤਿਆਂ, ਆਪ ਮਿੱਥੇ ਭਗਵਾਨਾਂ, ਮੜ੍ਹੀਆਂ-ਕੱਬਰਾਂ, ਸਪਾਂ ਤੇ ਬਿਰਖਾਂ ਆਦਿ ਦੀਆਂ ਬੇਅੰਤ ਪੂਜਾਵਾਂ `ਤੇ ਆਧਾਰਤ ਵੱਡਾ ਕਰਮ ਕਾਂਡਾਂ ਤੇ ਭਰਮਾਂ ਦਾ ਜਾਲ, ਫ਼ਿਰ ਗੁਰਬਾਣੀ ਅਨੁਸਾਰ ਕਿ ਕੇਵਲ ਇਹ ਭਾਰਤ `ਚ ਹੀ ਨਹੀਂ, ਬਲਕਿ ਸੰਸਾਰ ਭਰ `ਚ ਹੋ ਰਹੇ ਇਨ੍ਹਾਂ ਸਾਰਿਆਂ ਦੀ ਜੜ੍ਹ ਕੇਵਲ ਤੇ ਕੇਵਲ "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ" (ਪੰ: ੬੪੩) `ਚ ਹੀ ਹੈ।

ਇਹ ਵੀ ਬਹੁਤਾ ਕਰਕੇ ਪੁਜਾਰੀ ਸ਼੍ਰੇਣੀਆਂ, ਪੂੰਜੀਪਤੀਆਂ ਤੇ ਰਾਜਸੀ ਆਗੂਆਂ ਦੇ ਗੱਠਜੋੜ ਦਾ ਹੀ ਨਤੀਜਾ ਉਪ੍ਰੰਤ ਬੇਅੰਤ ਭੋਲੀ-ਭਾਲੀ ਲੋਕਾਈ ਦਾ ਹਰ ਸਮੇਂ ਹੋ ਰਿਹਾ ਭਰਵਾਂ ਸ਼ੋਸ਼ਨ, ਇਹ ਸਭ ਵੀ ਉਸੇ ਲੜੀ `ਚ ਹੀ ਆਉਂਦੇ ਹਨ। ਜਦਕਿ ਇਹ ਸਭ ਮਨਮੁਖ ਅਗਿਆਨੀਆਂ ਦੇ ਆਪਹੁੱਦਰੇਪਣ, ਹੂੜਮੱਤਾਂ ਅਤੇ ਦੁਰਮੱਤਾਂ ਆਦਿ ਦੀ ਹੀ ਉਪਜ ਹਨ।

ਜਦਕਿ ਇਧਰ ਗੁਰਬਾਣੀ ਅਨੁਸਾਰ ਉਨ੍ਹਾਂ ਸਾਰਿਆਂ ਦਾ ਨਿਵਾਰਣ ਅਤੇ ਸਮਾਧਾਨ ਵੀ ਕੇਵਲ ਤੇ ਕੇਵਲ ਇਕੋਇਕ "ਗੁਰਮੁਖੀ ਜੀਵਨ" ਹੀ ਹੈ, ਇਸ ਤੋਂ ਇਲਾਵਾ ਹੋਰ ਕੋਈ ਵੀ ਦੂਜਾ ਹੱਲ ਹੈ ਹੀ ਨਹੀਂ

ਭਾਵ ਮਨੁੱਖ ਨੇ ਆਪਣੇ ਦੁਰਲੱਭ ਮਨੁੱਖਾ ਜਨਮ ਨੂੰ "ਸ਼ਬਦ-ਗੁਰੂ" ਦੀ ਕਮਾਈ ਰਾਹੀਂ ਜੀਵਨ ਦੇ ਸਿੱਧੇ ਮਾਰਗ `ਤੇ ਪਾ ਕੇ ਇਸ ਦੀ ਸੰਭਾਲ ਕਰਣੀ ਹੈ ਤਾ ਕਿ ਮਨਮੱਤੀ ਕਰਮਾ ਕਾਰਣ ਕਿੱਧਰੇ ਇਸਦਾ ਪ੍ਰਾਪਤ ਇਹ ਮਨੁੱਖਾ ਜਨਮ ਵੀ ਬਿਰਥਾ ਹੀ ਨਾ ਚਲਾ ਜਾਵੇ ਅਤੇ ਮਨੁੱਖਾ ਪਾ ਕੇ ਵੀ ਇਹ ਸ਼ਫ਼ਲ ਮਨੁੱਖਾ ਜਨਮ ਦਾ ਭਾਗੀ ਬਨਣੋ ਰਹਿ ਜਾਵੇ। ਗੁਰਬਾਣੀ ਦਾ ਫ਼ੁਰਮਾਨ ਹੈ; -

() "ਮਨ ਹਠ ਬੁਧੀ ਕੇਤੀਆ, ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ, ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ" (ਪੰ: ੬੨)

ਅਰਥ- ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ)। ਇਹੋ ਜਿਹੇ ਹੋਰ ਵੀ ਅਨੇਕਾਂ ਕਰਮ ਹਨ ਜੋ ਜਿੰਦ ਲਈ ਮਾਇਕ ਬੰਧਨਾ ਦੀ ਫਾਹੀ ਹੀ ਬਣਦੇ ਜਾਂਦੇ ਹਨ, ਪਰ ਹਉਮੈ ਆਦਿ ਬੰਧਨਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਕੇਵਲ ਸ਼ਬਦ-ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ।

ਇਸ ਲਈ ਸਮਝਣਾ ਹੈ ਕਿ ਉਹ ਸਮੂਚੇ ਮਨਮੱਤੀ ਕਰਮ, ਸਚਹੁ ਓਰੈ ਭਾਵ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ, ਪ੍ਰਭੂ ਦੀ ਸਿਫ਼ਤ ਸਲਾਹ ਦੇ ਮੁਕਾਬਲੇ ਹਲਕੇ, ਘਟੀਆ ਤੇ ਬਿਰਥਾ ਕਰਮ ਹੀ ਹੁੰਦੇ ਹਨ।

ਅਸਲ `ਚ ਸ਼ਬਦ-ਗੁਰੂ ਦੇ ਆਦੇਸ਼ਾ ਦਾ ਪਾਲਣ ਕਰਦੇ ਹੋਏ ਆਪਣੀ ਕਰਣੀ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਦੇ ਰੰਗ `ਚ ਰੰਙਣਾ, ਅਤੇ ਪ੍ਰਾਪਤ ਮਨੁੱਖਾ ਜੀਵਨ `ਚ ਇਲਾਹੀ ਗੁਣਾ ਦੀ ਰਿਰਜਣਾ ਕਰਣੀ ਹੁੰਦੀ ਹੈ। ਇਸ ਤਰ੍ਹਾਂ ਆਪਣੀ ਕਰਣੀ ਨੂੰ ਪ੍ਰਭੂ ਦੇ ਗੁਣਾਂ ਨਾਲ ਭਰਪੂਰ ਕਰਣਾ ਹੀ ਮਨੁੱਖਾ ਜਨਮ ਲਈ, ਸਭ ਤੋਂ ਉੱਤਮ ਕਰਮ ਹੈ। ਹੋਰ ਤਾਂ ਹੋਰ ਭਾਈ ਗੁਰਦਾਸ ਜੀ ਅਨੁਸਾਰ ਵੀ:-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥

ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥

ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥

ਗੁਰਮੁਖ ਕਲਿ ਵਿੱਚ ਪਰਗਟ ਹੋਆ॥ (ਭਾ: ਗੁ: ੧/੨੭)

ਸਪਸ਼ਟ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੀ ਸੀ ਜਿਸ ਤੌ ਸੰਸਾਰ `ਚ ਸਚ ਦੇ ਸੂਰਜ ਦਾ ਪ੍ਰਕਾਸ਼ ਹੋਇਆ ਤੇ ਬਦਲੇ `ਚ ਸੰਸਾਰ ਤਲ `ਤੇ ਲੰਮੇ ਸਮੇਂ ਤੋਂ ਹੋ ਰਹੇ ਮਨਮਤੀ ਧਾਰਮਿਕ ਕਰਣੀਆਂ ਦੀ ਅਸਲੀਅਤ ਨਸ਼ਰ ਹੋਈ। ਸੱਚ ਵੀ ਇਹੀ ਹੈ ਕਿ ਗੁਰਬਾਣੀ ਵਾਲੇ ਸੱਚ ਦੀ ਰੋਸ਼ਨੀ ਦੇ ਮਿਨਾਰ ਸਾਹਮਣੇ ਉਹ ਸਾਰੇ ਕੇਵਲ ਟਿਮ-ਟਿਮਾਂਦੇ ਦੀਵਿਆਂ ਦੀ ਨਿਆਈ ਹੀ ਸਨ।

ਇਸ ਤਰ੍ਹਾਂ ਭਾਈ ਗੁਰਦਾਸ ਜੀ ਮੁਤਾਬਕ ਵੀ ਇਹ ਸਭ ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੀ ਘਾਲ-ਕਮਾਈ ਤੇ ਪ੍ਰਚਾਰ ਦੌਰਿਆਂ ਦਾ ਹੀ ਨਤੀਜਾ ਸੀ ਜਿਸ ਤੋਂ ਸੰਸਾਰ ਤਲ `ਤੇ ਮਨੁੱਖ ਨੂੰ ਪਹਿਲੀ ਵਾਰ ਸਮਝ ਆਈ ਕਿ ਸਮੂਚੇ ਮਨਮੱਤੀ ਤਪ-ਹਠ ਤੇ ਧਰਮ-ਕਰਮ ਸ਼ਬਦ-ਗੁਰੂ ਦੀ ਕਮਾਈ ਵਿਹੂਣੇ ਮਨਾਂ ਦੀ ਉਪਜ ਹੀ ਹੁੰਦੇ ਹਨ ਉਹ ਸਭ ਤਾਂ ਮਨੁੱਖ ਲਈ ਕੇਵਲ ਮਾਇਕ ਬੰਧਨਾ ਦੀ ਫਾਹੀ ਦਾ ਕਾਰਣ ਹੀ ਬਣਦੇ ਹਨ, ਜਿਸ ਤੋਂ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ।

ਇਸ ਤਰ੍ਹਾਂ ਕੇਵਲ ਗੁਰਬਾਣੀ-ਗੁਰੂ (ਗੁਰੂ ਨਾਨਕ ਪਾਤਸ਼ਾਹ) ਦੀ ਸ਼ਰਣ `ਚ ਆ ਕੇ ਹੀ ਮਨੁੱਖਾ ਜਨਮ ਨੂੰ ਸਫ਼ਲ ਕੀਤਾ ਜਾ ਸਕਦਾ ਹੈ। ਕਿਉਂਕਿ ਗੁਰਬਾਣੀ ਆਦੇਸ਼ਾਂ ਅਨੁਸਾਰ ਅਕਾਲ ਪੁਰਖ ਦੀ ਮਹਾਨ ਹਸਤੀ ਨਾਲ ਇਕ-ਮਿੱਕ ਹੋ ਕੇ ਸਹਿਜੇ ਹੀ, ਸਾਡਾ ਜਨਮ ਸਫ਼ਲ ਹੋ ਸਕਦਾ ਹੈ।

"ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ" (ਪ: ੬੭) ਗੁਰਬਾਣੀ ਤੋਂ ਪ੍ਰਗਟ ਗਿਆਨ ਦੇ ਸੂਰਜ ਦੀ ਤੀਖਣ ਰੋਸ਼ਨੀ ਸਾਹਮਣੇ ਮਨਮੱਤੀ ਤਪ-ਹਠ ਅਤੇ ੳਨਂਤ ਧਾਰਮਿਕ ਕਰਮਕਾਂਡਾਂ ਦੇ ਟਿਮ-ਟਿਮਾਂਦੇ ਤਾਰੇ ਅਥਵਾ ਦੀਵੇ, ਪ੍ਰਭੂ ਦੀ ਬਖ਼ਸ਼ਿਸ਼ ਕਾਰਣ ਆਪਣੇ ਆਪ ਬੇਅਸਰ ਹੋ ਜਾਂਦੇ ਅਤੇ ਅਲੋਪ ਵੀ ਹੋ ਜਾਂਦੇ ਹਨ।

ਸ਼ਕਲ, ਸੂਰਤ ਅਤੇ ਪਛਾਣ ਵਾਲਾ ਨਿਯਮ-ਗਹੁ ਨਾਲ ਵਿਚਾਰਿਆ ਜਾਵੇ ਤਾਂ ਅਕਾਲਪੁਰਖੁ ਦੀ ਬੇਅੰਤ ਰਚਨਾ `ਚ ਮਨੁੱਖ ਵੀ, ਪ੍ਰਭੂ ਦੀ ਉਸੇ ਰਚਨਾ ਦਾ ਹੀ ਇੱਕ ਪਰ ਵਿਸ਼ੇਸ਼ ਅੰਗ ਹੈ, ਉਂਝ ਮਨੁੱਖ ਵੀ ਪ੍ਰਭੂ ਦੀ ਬੇਅੰਤ ਰਚਨਾ ਤੋਂ ਵੱਖਰਾ ਨਹੀਂ। ਇਹ ਵੀ ਕਿ ਪ੍ਰਭੂ ਦੀ ਸਮੂਚੀ ਰਚਨਾ "ਸੰਤੋਖੁ ਥਾਪਿ ਰਖਿਆ ਜਿਨਿ ਸੂਤਿ" (ਬਾਣੀ ਜਪੁ) ਅਨੁਸਾਰ "ਪ੍ਰਭੂ ਦੇ ਸੰਤੋਖ ਰੂਪੀ ਸੂਤ੍ਰ" ਅਥਵਾ "ਪ੍ਰਭੂ ਦੇ ਕਿਸੇ ਵਿਸ਼ੇਸ਼ ਨਿਯਮ" `ਚ ਹੀ ਬੱਝੀ ਹੋਈ ਹੈ।

ਫ਼ਿਰ ਇਸ ਨਾਲ ਅਸੀਂ ਇਹ ਵੀ ਦੇਖ ਆਏ ਹਾਂ ਕਿ ਪ੍ਰਭੂ ਦੀ ਰਚਨਾ ਵਿੱਚਲੀ ਇਸ ਨਿਯਮ ਬੱਧਤਾ ਨੂੰ ਬੇਸ਼ੱਕ ਮੋਟੇ ਤੌਰ `ਤੇ ਹੀ ਸਹੀ ਪਰ ਸਹਿਜੇ ਹੀ ਦੋ ਜੁੜਵੇਂ ਪੱਖਾਂ ਤੋਂ ਵੀ ਵੇਖਿਆ ਤੇ ਸਮਝਿਆ ਜਾ ਸਕਦਾ ਹੈ। ਤਾਂ ਤੇ ਉਹ ਦੋ ਪੱਖ ਹਨ ‘ਸੂਰਤ’ ਤੇ ‘ਸੀਰਤ’ - ‘ਸ਼ਕਲ ਤੇ ਸੁਭਾਅ’।

ਗੁਰਬਾਣੀ `ਚ ਪ੍ਰਭੂ ਦੇ ਇਸੇ ਚਲਣ ਨੂੰ "ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ" (ਬਾਣੀ ਜਪੁ) ਭਾਵ ਪ੍ਰਭੂ ਦੇ ਅਟੱਲ ‘ਹੁਕਮ’ ਵਾਲਾ ਨਿਯਮ ਕਹਿਕੇ ਵੀ ਸਪਸ਼ਟ ਕੀਤਾ ਤੇ ਬਿਆਣਿਆ ਹੋਇਆ ਹੈ।

ਉਂਝ ਪ੍ਰਭੂ ਰਚਨਾ ਦੇ ਇੰਨ੍ਹ੍ਹ੍ਹ੍ਹਾਂ ਦੋਨਾਂ ਪੱਖਾਂ ਸੰਬੰਧੀ ਸੰਖੇਪ ਪਹਿਚਾਣ ਪਾਤਸ਼ਾਹ ਰਾਹੀਂ ਪ੍ਰਗਟ ਗੁਰਬਾਣੀ ਆਧਾਰਤ ‘ਸੱਚ ਧਰਮ’ ਤੇ ਜੀਵਨ ਰਹਿਣੀ ਨੂੰ ਸੰਸਾਰ ਭਰ `ਚ ਨਿਰੋਲ "ਗੁਰਬਾਣੀ ਵਿਚਾਰਧਾਰਾ" ਆਧਾਰਤ "ਸਿੱਖ ਧਰਮ" ਨੂੰ ਉਜਾਗਰ ਕਰਕੇ ਸਹਿਜੇ ਹੀ ਦਿੱਤੀ ਜਾ ਸਕਦੀ ਹੈ। ਜਦਕਿ ਸਿਖ ਧਰਮ ਦੇ ਮੌਜੂਦਾ ਮਿਲਾਵਟੀ ਤੇ ਵਿਗੜੇ ਹੋਏ ਰੂਪ ਰਾਹੀਂ ਅਜਿਹਾ ਪ੍ਰਗਟਾਵਾ ਉੱਕਾ ਹੀ ਸੰਭਵ ਨਹੀਂ।

ਇਹ ਵੀ ਕਿ ਸੁਭਾਅ ਤੇ ਸੀਰਤ ਵਾਲਾ ਪੱਖ ਤਾਂ ਸ਼ਕਲ, ਸੂਰਤ ਤੇ ਪਛਾਣ ਵਾਲੇ ਪੱਖ ਤੋਂ ਵੀ ਬਹੁਤ ਅੱਗੇ ਹੈ-ਮਨੁੱਖਾ ਜੀਵਨ ਸੰਬੰਧੀ ਗੁਰਬਾਣੀ ਫ਼ੁਰਮਾਨ "ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ: ੪੬੩) `ਤੇ ਵਿਚਾਰ ਕਰਦੇ ਸਮੇਂ ਕਿਸੇ ਹੱਦ ਤੀਕ ਇਹ ਵਿਚਾਰ ਵੀ ਕਰ ਆਏ ਹਾਂ ਕਿ ਇਹ ਵੀ ਕੇਵਲ ਮਨੁੱਖ ਹੀ ਹੈ ਜਿਸ ਨੇ ਬਹੁਤਾ ਕਰਕੇ ਆਪਣੀ ਸ਼ਕਲ ਵੀ ਵਿਗਾੜੀ ਹੋਈ ਹੈ ਅਤੇ ਸੁਭਾਅ ਵੀ। ਮੋਟੇ ਤੌਰ `ਤੇ ਅਜਿਹੇ ਲੋਕਾਂ ਨੇ ਆਪਣੀ ਰੱਬੀ ਤੇ ਅਕਾਲਪੁਰਖੀ ਸ਼ਕਲ ਨੂੰ ਦੋ ਤਰ੍ਹਾਂ ਵਿਗਾੜਿਆ ਹੋਇਆ ਹੈ। ਤਾਂ ਤੇ ਉਹ ਦੋ ਢੰਗ ਹਨ:-

(੧) ਆਪਣੇ ਕੇਸਾਂ-ਦਾੜ੍ਹੀ ਵਾਲੇ ਸੋਹਣੇ ਇਲਾਹੀ ਸਰੂਪ ਦੀ ਕੱਟ-ਵੱਢ ਕਰ ਕੇ।

(੨) ਕਿੱਧਰੇ ਇਹ ਸਰੇਵੜਾ, ਜੋਗੀ, ਬਿਭੂਤਧਾਰੀ, ਸੰਨਿਆਸੀ, ਜਟਾਧਾਰੀ, ਨਾਂਗਾ, ਰੋਂਡ-ਮੋਂਡ ਬਣਿਆ ਫ਼ਿਰਦਾ ਹੈ। ਕਿੱਧਰੇ ਟਿੱਕਿਆਂ, ਮਾਲਾਵਾਂ, ਕਰਮੰਡਲਾਂ, ਖੜਾਵਾਂ, ੳੇੁਪ੍ਰੰਤ ਭਗਵੇ, ਚਿੱਟੇ, ਕਾਲੇ ਆਦਿ ਰੰਗਾਂ ਦੇ ਕਪੜਿਆਂ ਦਾ ਸਹਾਰਾ ਲੈ ਕੇ-ਸਾਧੂ, ਮਹਾਤਮਾ, ਬਾਬਾ ਜੀ, ਮਹਾਰਾਜ ਜੀ-ਸੰਤ ਜੀ ਮਹਾਰਾਜ, ਬ੍ਰਹਮਗਿਆਨੀ ਤੇ ਦੰਭੀ-ਪਾਖੰਡੀ ਸਤਿਗੁਰੂ ਆਦਿ ਵੀ ਬਣਿਆ ਬੈਠਾ ਹੈ।

ਬਾਹਰੋਂ ਹੋਰ ਤੇ ਅੰਦਰੋਂ ਹੋਰ-ਇਸ ਤਰ੍ਹਾਂ ਕੇਵਲ ਧਰਮੀ ਅਖਵਾਉਣ ਲਈ ਮਨੁੱਖ ਨੇ ਅੱਜ ਆਪਣੇ ਕਿਤਨੇ ਹੀ ਭੇਖ ਬਣਾਏ ਹੋਏ ਹਨ। ਕਿਸੇ ਭੇਖ ਕਾਰਣ ਉਹ ਬਾਹਰੋਂ ਤਾਂ ਬਹੁਤ ਵੱਡਾ ਧਰਮੀ ਦਿਖਾਈ ਦਿੰਦਾ ਹੈ, ਨੇੜੇ ਜਾਓ ਤਾਂ ਵੱਡਾ ਕਪਟੀ ਵੀ ਉਹੀ ਸਾਬਤ ਹੁੰਦਾ ਹੈ। ਇਸੇਤਰ੍ਹਾਂ ਬਾਹਰੋਂ ਭੇਖ ਕਰਕੇ ਉਹ ਸਾਧ-ਸੰਤ-ਭਗਤ-ਬੈਰਾਗੀ-ਵਿਰੱਕਤ-ਤਪੱਸਵੀ-ਤਿਆਗੀ-ਜੋਗੀ, ਬ੍ਰਹਮਗਿਆਨੀ ਤੇ ਪਤਾ ਨਹੀਂ ਕੀ ਕੀ ਨਜ਼ਰ ਆਉਂਦਾ ਤੇ ਅਖਵਾਉਂਦਾ ਵੀ ਹੈ। ਫ਼ਿਰ ਜਦੋਂ ਉਸਦੇ ਕਿਰਦਾਰ ਵੱਲ ਦੇਖੋ ਤਾਂ ਜ਼ਮਾਨੇ ਦਾ ਵੱਡਾ ਕੁਕਰਮੀ, ਕਾਮੀ, ਢੋਂਗੀ, ਦਗ਼ਾ-ਬਾਜ਼ ਤੇ ਠੱਗ ਵੀ ਉਹੀ ਸਾਬਤ ਹੁੰਦਾ ਹੈ।

ਬਾਹਰੋਂ ਪ੍ਰਭਾਵ ਕਰਕ ਵੱਡਾ ਦੇਸ਼ ਭਗਤ ਹੈ ਪਰ ਕਰਮ ਕਰਕੇ ਵੱਡਾ ਦੇਸ਼ ਦ੍ਰੋਹੀ-ਲੁਟੇਰਾ-ਸਮਗਲਰ ਆਦਿ ਵੀ ਉਹੀ ਮਨੁੱਖ ਹੁੰਦਾ ਹੈ। ਬਾਹਰੋਂ ਪ੍ਰਭਾਵ ਕਰਕੇ ਵੱਡਾ ਹਮਦਰਦ, ਪਰ-ਉਪਕਾਰੀ, ਨਿਸੁਆਰਥ ਜਾਂ ਨਿਰਪੱਖ ਪਰ ਵਾਹ ਪੈਣ `ਤੇ ਉਹੀ ਮਨੁੱਖ ਬਹੁਤ ਵਾਰੀ ਵੱਡਾ ਜ਼ਾਲਮ, ਗਲ ਕਟੀਆ, ਸੁਆਰਥੀ, ਪੱਖ ਪਾਤੀ, ਧੋਖੇ-ਬਾਜ਼ ਤੇ ਕਪਟੀ ਆਦਿ ਹੀ ਸਾਬਤ ਹੁੰਦਾ ਹੈ।

"ਸੀਰਤ ਕੇ ਹੈਂ ਹਮ ਗ਼ੁਲਾਮ ਹੈ, ਸੂਰਤ ਹੂਈ ਤੋ ਕਿਆ ਹੁਆ" - ਪ੍ਰਭੂ ਦੀ ਬਾਕੀ ਸਮੂਚੀ ਰਚਨਾ ਦੇ ਉਲਟ, ਕੇਵਲ ਬਹੁਤਾ ਕਰਕੇ ਉਹ ਮਨੁੱਖ ਹੀ ਹੁੰਦੇ ਹਨ ਜਿਨ੍ਹਾਂ ਦੀ ਸੂਰਤ ਤੋਂ, ਉਨ੍ਹਾਂ ਦੀੇ ਸੀਰਤ ਭਾਵ ਉਨ੍ਹਾਂ ਅੰਦਰਲੇ ਸੁਭਾਅ ਦੀ ਕਦੇ ਵੀ ਪਛਾਣ ਨਹੀਂ ਆਉਂਦੀ।

ਇਸੇ ਲਈ ਅੱਜ ਸਮਾਜ `ਚ ਜਿਨੇਂ ਵੀ ਅਪਵਾਦ, ਅਪਰਾਧ, ਜ਼ੁਲਮ, ਧੱਕੇ, ਤੇ ਨਸ਼ਿਆਂ ਦੀ ਹੋੜ, ਧਾਰਮਕ ਆਡੰਬਰ, ਲੁੱਟਾਂ-ਖੋਹਾਂ, ਧੋਖੇ, ਫ਼ਰੇਬ, ਠੱਗੀਆਂ, ਹਥਿਆਰਾਂ ਤੇ ਜੁਰਮਾਂ ਆਦਿ ਦੀ ਦੌੜ, ਵਿੱਭਚਾਰਕ ਪ੍ਰਵਰਿਤੀਆਂ, ਕੁਕਰਮਾਂ ਆਦਿ ਦਾ ਬੋਲਬਾਲਾ, ਕਤਲੋ ਗ਼ਾਰਤ, ਕਿੱਡਨੈਪਿੰਗ ਦੀ ਬਹੁਲਤਾ; ਰੰਗਾਂ-ਨਸਾਂ-ਧਰਮਾਂ ਤੇ ਦੇਸ਼ਾਂ ਦੇ ਤਲ `ਤੇ ਆਪਸੀ ਵੈਰ-ਵਿਰੋਧ, ਬੇਅੰਤ ਜਾਤ-ਪਾਤ ਆਧਾਰਤ ਵਿੱਤਕਰੇ ਤੇ ਸੁੱਚਾਂ-ਭਿੱਟਾਂ, ਇਸਤ੍ਰੀ-ਪੁਰਖ ਵਿਚਾਲੇ ਭੇਦ-ਭਾਵ, ਚੋਰੀਆਂ-ਡਕੈਤੀਆਂ-ਠੱਗੀਆਂ, ਬੱਚੀਆਂ ਦੀ ਭਰੂਣ ਹੱਤਿਆ, ਸਾਰਿਆਂ ਦੀ ਜੜ੍ਹ `ਚ ਕੇਵਲ ਇਕੱਲਾ ਮਨੁੱਖ ਹੀ ਹੈ।

ਬਾਹਰੋਂ ਮਨੁੱਖ ਹਨ ਪਰ ਸੁਭਾਅ ਕਰਕੇ ਅੰਦਰੋਂ ਮਨੁਖਤਾ ਦੇ ਪੱਕੇ ਵੈਰੀ ਵੀ ਉਹੀ ਹਨ। ਬਾਹਰੋਂ ਵੱਡੇ ਧਰਮੀ ਹਨ, ਪਰ ਉਨ੍ਹਾਂ ਅੰਦਰੋਂ ਧਰਮ ਦੇ ਬੀਜ ਦਾ ਵੀ ਨਾਸ ਹੋਇਆ ਹੁੰਦਾ ਹੈ। ਕਹਿਣ ਨੂੰ ਬੰਦੇ ਹੁੰਦੇ ਹਨ ਪਰ ਸੁਭਾਅ ਕਰਕੇ ਰਾਕਸ਼। ਸ਼ਕਲੋਂ ਤਾਂ ਉਹ ਵੀ ਇਨਸਾਨ ਹੀ ਹੁੰਦੇ ਹਨ ਪਰ ਸੁਭਾਅ ਕਰਕੇ ਉਨ੍ਹਾਂ ਅੰਦਰ ਇਨਸਾਨੀਅਤ ਦੇ ਨਾਮ ਦੀ ਕੋਈ ਵੀ ਚੀਜ਼ ਬਾਕੀ ਨਹੀਂ ਹੁੰਦੀ।

ਜਦਕਿ ਇਸ ਸਾਰੇ ਦੇ ਉਲਟ ਪ੍ਰਭੂ ਵੱਲੋਂ ਮਨੁੱਖ ਮਾਤ੍ਰ ਲਈ ਕਾਇਮ ਕੀਤੀ ਹੋਈ ਇਕੋਇਕ ਸੱਚ ਇਲਾਹੀ ਰੱਬੀ ਤੇ ਗੁਰਬਾਣੀ ਵਿਚਾਰਧਾਰਾ ਆਧਾਰਤ ਸਿਖ ਰਹਿਣੀ ਅਤੇ ਧਰਮ ਨੂੰ ਇਨ੍ਹਾਂ ਭੇਖਾਂ-ਬਨਾਵਟਾਂ ਦੀ ਉੱਕਾ ਲੋੜ ਨਹੀਂ। ਉਥੇ ਲੋੜ ਹੁੰਦੀ ਹੈ ਤਾਂ:-

(੧) ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਕੀਤੇ ਹੋਏ ਸੰਪੂਰਨ ਕੇਸਾਧਾਰੀ ਰੱਬੀ ਸਰੂਪ ਦੀ ਉਪ੍ਰੰਤ

(੨) ਉਸ ਦੇ ਨਾਲ ਨਾਲ ਜੀਵਨ ਕਰਕੇ ਇਲਾਹੀ ਗੁਣਾਂ ਨਾਲ ਭਰਪੂਰ ਅਕਾਲਪੁਰਖੀ ਸੁਭਾਅ ਅਤੇ ਸੀਰਤ ਦੀ। ਨਾ ਕਿ ਕਿਸੇ ਇੱਕ ਵੀ ਬਨਾਵਟੀ ਭੇਖ ਦੀ।

ਤਾਂ ਉਥੇ ਵੀ ਸ਼ਰਤ ਇਕੌ ਹੀ ਹੈ ਕਿ ਉਥੇ ਭਾਹਰੀ ਸ਼ੰਪੂਰਣ ਕੇਸਾਧਾਰੀ ਸਰੂਪ ਦੇ ਨਾਲ-ਨਾਲ ਅੰਦਰੋਂ ਸੀਰਤ ਤੇ ਜੀਵਨ ਰਹਿਣੀ ਪੱਖੋ ਵੀ ਮਨੁੱਖ, ਨਿਰੋਲ ਗੁਰਬਾਣੀ ਰਾਹੀਂ ਪ੍ਰਗਟ ਵਿਚਾਰਧਾਰਾ `ਤੇ ਹੀ ਆਧਾਰਿਤ ਜੀਵਨ ਜੀਂਦਾ ਹੋਵੇ, ਨਾ ਕਿ ਕੇਵਲ ਬਾਹਰੋਂ ਹੀ ਕੇਸਾਧਾਰੀ ਸਰੂਪ ਵਾਲਾ ਹੋਵੇ ਅਤੇ ਅੰਦਰੌਂ ਰਹਿਣੀ ਕਰਕੇ ਗੁਰਬਾਣੀ ਤੋਂ ਪ੍ਰਗਟ ਵਿਚਾਰਧਾਰਾ ਤੋਂ ਖਾਲੀ।

"ਅਵਰ ਜੋਨਿ ਤੇਰੀ ਪਨਿਹਾਰੀ, ," ਭਾਵਪ੍ਰਭੂ ਵੱਲੋਂ ਤਾਂ ਮਨੁੱਖ ਸਾਰੀਆਂ ਜੂਨਾਂ ਦਾ ‘ਸਰਦਾਰ’ ਹੈ - ਗੁਰਬਾਣੀ ਅਨੁਸਾਰ "ਕਿਰਤਿ ਕਰਮ ਕੇ ਵੀਛੁੜੇ. ." (ਪੰ: ੧੩੩) ਆਪਣੇ ਪਿਛਲੇ ਬਿਰਥਾ ਕੀਤੇ ਮਨੁੱਖਾ ਜਨਮ ਜਾਂ ਪ੍ਰਭੂ ਵੱਲੌ ਬਾਰ-ਬਾਰ ਪ੍ਰਾਪਤ ਹੋਏ ਪਰ ਤਾਂ ਵੀ ਬਿਰਥਾ ਕੀਤੇ ਕਿੰਨੇ ਕੂ ਮਨੁੱਖ ਜਨਮਾਂ ਦੌਰਾਨ "ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ. ." ਕੀਤੇ ਕਰਮਾ ਆਧਾਰਤ, ਇਸ ਮਨੁੱਖਾ ਜੂਨ ਤੋਂ ਪਹਿਲਾਂ ਕਿਹੜ੍ਹੀਆਂ-ਕਿਹੜ੍ਹੀਆਂ ਜੂਨਾਂ ਭੁਗਤਾ ਕੇ ਆਏ ਹੋਏ ਹਾਂ ਕਰਤਾ ਪ੍ਰਭੂ ਹੀ ਜਾਣਦਾ ਹੈ ਪਰ ਉਨ੍ਹਾਂ ਨੂੰ ਭੁਗਤਾਉਣ ਤੋਂ ਬਾਅਦ:-

() "ਗਰਭ ਜੋਨਿ ਮਹਿ ਉਰਧ ਤਪੁ ਕਰਤਾ॥ ਤਉ ਜਠਰ ਅਗਨਿ ਮਹਿ ਰਹਤਾ॥ ੨ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ "(ਪੰ: ੩੩੭)

() "ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ" (ਅੰ: ੬੩੧)

() "ਕਰਿ ਸਾਧਸੰਗਤਿ ਸਿਮਰੁ ਮਾਧੋ, ਹੋਹਿ ਪਤਿਤ ਪੁਨੀਤ॥ ਕਾਲੁ ਬਿਆਲੁ ਜਿਉ ਪਰਿਓ ਡੋਲੈ, ਮੁਖੁ ਪਸਾਰੇ ਮੀਤ॥ ੧ ॥ ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ॥ ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ" (ਪੰ: ੬੩੧)

() "ਫਫਾ ਫਿਰਤ ਫਿਰਤ ਤੂ ਆਇਆਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ" (ਪੰ: ੨੫੮)

() "ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥  ਮਿਲੁ ਜਗਦੀਸ ਮਿਲਨ ਕੀ ਬਰੀਆਚਿਰੰਕਾਲ ਇਹ ਦੇਹ ਸੰਜਰੀਆ॥  ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ" (ਪੰ: ੧੭੬)

() "ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥  ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧ ॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥  ॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥  ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ ੫ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ" (ਪੰ: ੧੫੬) ਆਦਿ

ਭਾਵ ਜੀਵ ਨੂੰ ਪ੍ਰਭੂ ਵਲੋਂ ਫ਼ਿਰ ਤੋਂ ਇਹ ਮਨੁੱਖਾ ਜਨਮ ਵਾਲਾ ਅਵਸਰ, ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋਣ ਲਈ ਅਤੇ ਜੀਂਦੇ ਜੀਅ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਉਣ ਲਈ ਹੀ ਮਿਲਦਾ ਹੈ।

ਇਹ ਵੀ ਕਿ ਮਨੁੱਖਾ ਜਨਮ/ਜੂਨ ਸਮੇਂ ਇਸੇ ਸਫ਼ਲਤਾ ਲਈ ਮਨੁੱਖ ਨੂੰ ਪ੍ਰਭੂ ਵੱਲੋਂ "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ" (ਪੰ੪੪੧) ‘ਮਨ’ ਵਾਲੀ ਵਿਸ਼ੇਸ਼ ਦਾਤ ਵੀ ਪ੍ਰਾਪਤ ਹੋਈ ਹੁੰਦੀ ਹੈ। ਜਦਕਿ ਇਹ ‘ਮਨ’ ਵਾਲੀ ਦਾਤ, ਬਾਕੀ ਹੋਰ ਕਿਸੇ ਵੀ ਜੂਨ ਸਮੇਂ ਜੀਵ ਨੂੰ ਨਹੀਂ ਮਿਲਦੀ ਤੇ ਨਾ ਹੀ ਪ੍ਰਾਪਤ ਹੁੰਦੀ ਹੈ।

ਪ੍ਰਭੂ ਵੱਲੋਂ ਪ੍ਰਾਪਤ ਇਸੇ ਇਕੱਲੀ ‘ਮਨ’ ਵਾਲੀ ਦਾਤ ਕਾਰਣ ਹੀ, ਮਨੁੱਖ ਆਪਣੇ ਜੀਵਨ ਦੌਰਾਨ ਚੰਗੇ-ਮੰਦੇ ਦੀ ਪਛਾਣ ਕਰਣ ਦੇ ਯੋਗ ਹੁੰਦਾ ਹੈ।

ਮਨੁੱਖੀ ਮਨ ਦੀ ਇਸੇ ਯੋਗਤਾ ਦਾ ਲਾਭ ਲੈ ਕੇ, ਜੇਕਰ ਜੀਵ, ਆਪਣੇ ਮਨੁੱਖਾ ਜਨਮ ਦੌਰਾਨ, ਆਪਣੇ ਮਨ ਨੂੰ ਸਾਧ ਸੰਗਤ ਦੇ ਮਿਲਾਪ ਰਾਹੀਂ ਸ਼ਬਦ-ਗੁਰੂ ਦੇ ਆਦੇਸ਼ਾਂ ਦੀ ਕਮਾਈ ਲਈ ਵਰਤੋਂ ਕਰੇ ਤਾਂ ਮਨੁੱਖ ਅਪਣੇ ਮਨ ਅੰਦਰਲੀ ਸੁਬੁਧ ਨੂੰ ਪ੍ਰਭੂ ਮਿਲਾਵੀ ‘ਵਿਵੇਕ ਬੁੱਧ’ (ਹਉਮੈ ਰਹਿਤ ਸੁਬੁਧ) `ਚ ਬਦਲਣ ਅਤੇ ਤਬਦੀਲ ਕਰਣ ਦੇ ਯੋਗ ਵੀ ਹੋ ਜਾਂਦਾ ਹੋ ਵੀ ਸਕਦਾ ਹੈ।

ਹੋਰ ਤਾਂ ਹੋਰ, ਮਨੁੱਖਾ ਜਨਮ ਦੌਰਾਨ, ਕਰਤੇ ਪ੍ਰਭੂ ਨੇ, ਗੁਰੂ-ਗੁਰਬਾਣੀ ਦੀ ਆਗਿਆ `ਚ ਚੱਲ ਕੇ ਮਨੁੱਖ ਨੂੰ ਇਸੇ ਮਨ ਤੋਂ ਤਿਆਰ ਹੋਈ ਉਸ ਹਉਮੈ ਰਹਿਤ ਸੁਬੁਧ ਭਾਵ ਵਿਵੇਕ ਬੁੱਧ ਦੀ ਵਰਤੋਂ ਕਰਕੇ "ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ" (ਪੰ: ੩੭੪) ਭਾਵ ਸਭ ਜੂਨੀਆਂ ਅਤੇ ਬਾਕੀ ਸਮੂਚੀ ਰਚਨਾ ਦੀ ਸਰਦਾਰੀ ਕਰਣ ਦੇ ਯੋਗ ਵੀ ਬਣਾਇਆ ਹੋਇਆ ਹੈ।

ਆਪਣੀ ਬੇਅੰਤ ਰਚਨਾ ਦੀ ਇਸੇ ਸਰਦਾਰੀ ਲਈ ਪ੍ਰਭੂ ਨੇ ਮਨੁੱਖ ਨੂੰ ਨਿਵੇਕਲਾ ਬਹੁਪੱਖੀ ਵਰਤਣ ਯੋਗ ਸਰੀਰ (Muti Useable body) ਅਤੇ ਇਸ ਸਰੀਰ `ਚ ਬਹੁਪੱਖੀ ਵਰਤਣ ਯੋਗ "ਮਨ’ (Muti Useable mihd) ਵੀ ਬਖ਼ਸ਼ਿਆ ਹੁੰਦਾ ਹੈ।

ਉਪ੍ਰੰਤ ਮਨੁੱਖ, ਪ੍ਰਭੂ ਬਖ਼ਸ਼ੇ ਆਪਣੇ ਇਸ ਨਿਵੇਕਲੇ ਬਹੁਪੱਖੀ ਵਰਤਣ ਯੋਗ ਸਰੀਰ (Muti Useable body) ਅਤੇ ਸਰੀਰ ਅੰਦਰਲੇ ਬਹੁਪੱਖੀ ਵਰਤਣ ਯੋਗ "ਮਨ’ (Muti Useable mihd) ਦੀ ਵਰਤੋਂ ਕਰ ਕੇ:-

ਪ੍ਰਭੂ ਦੀ ਅਸੀਮਤ ਰਚਨਾ ਦੇ ਹਰੇਕ ਅੰਗ `ਚੋ ਨਿੱਤ ਨਵੀਆਂ ਤੋਂ ਨਵੀਆਂ ਖੋਜਾਂ ਤੇ ਕਾਢਾਂ ਕੱਢ-ਕੱਢ ਕੇ ਆਪਣੀਆਂ ਅਨੰਤ ਲੋੜਾਂ ਪੂਰੀਆ ਕਰ ਸਕਦਾ ਹੈ ਅਤੇ ਕਰ ਵੀ ਰਿਹਾ ਹੈ।

ਜਦਕਿ ਇਸ ਤੋਂ ਵੀ ਬਹੁਤ ਅੱਗੇ ਦੀ ਗੱਲ ਇਹ ਕਿ ਇਸ ਮਨ ਦੀ ਹੋਂਦ ਦਾ ਲਾਭ ਲੈ ਕੇ ਮਨੁੱਖ ਜੇ ਗੁਰੂ-ਗੁਰਬਾਣੀ ਦੀ ਕਮਾਈ ਵੀ ਕਰੇ ਤਾਂ ਇਹ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਮਨੁੱਖਾ ਜਨਮ `ਚ ਵੀ ਤਬਦੀਲ ਕਰ ਸਕਦਾ ਹੈ।

ਇਸ ਸਾਰੇ ਦੇ ਉਲਟ ਜੇ ਮਨੁੱਖ ਕੋਲ ਵੀ ਪ੍ਰਭੂ ਬਖ਼ਸ਼ੀ ‘ਮਨ’ ਵਾਲੀ ਇਹ ਦਾਤ ਨਾ ਹੁੰਦੀ ਤਾਂ ਇਹ ਵੀ ਹੋਰ ਅਨੰਤ ਜੂਨਾਂ ਵਾਂਙ, ਕੇਵਲ ਕਰਮ ਭੋਗੀ ਰਹਿ ਕੇ ਆਪਣੇ ਇਸ ਅਮੁੱਲੇ ਮਨੁੱਖਾ ਜਨਮ ਅਤੇ ਜੂਨ ਦੌਰਾਨ ਆਪਣੀ ਜ਼ਿੰਦਗੀ ਦੇ ਕੇਵਲ ਦਿਨ ਹੀ ਪੂਰੇ ਕਰਦਾ।

ਜਦਕਿ ਮਨੁੱਖਾ ਜੂਨ ਪਾ ਕੇ ਵੀ ਜਦੋਂ ਤੀਕ ਮਨੁੱਖ ਸ਼ਬਦ-ਗੁਰੂ ਦੀ ਕਮਾਈ ਨਾਲ ਜਨਮ ਨੂੰ ਨਹੀਂ ਸੁਆਰਦਾ, ਓਦੋਂ ਤੀਕ ਗੁਰਬਾਣੀ ਅਨੁਸਾਰ ਮਨੁੱਖ ਹੁੰਦਾ ਹੋਇਆ ਵੀ ਇਹ:-

() "ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ" (ਬਾਣੀ ਜਪੁ)

() "ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮) ਅਰਥ- "ਨਰਕ ਸੁਰਗ ਫਿਰਿ ਫਿਰਿ ਅਵਤਾਰ" —ਬਾਰ ਬਾਰ ਔਖੇ ਤੇ ਸੌਖੇ ਭਿੰਨ ਭਿੰਨ ਜਨਮ ਤੇ ਜੂਨਾਂ। ਭਾਵ ਬਾਕੀ ਅਨਂਤ ਜੂਨੀਆਂ ਵਾਂਙ ਅਜਿਹਾ ਮਨੁੱਖ ਵੀ ਕੇਵਲ ਕਰਮ-ਭੋਗੀ ਜੂਨ ਹੀ ਭੁਗਤਾਅ ਰਿਹਾ ਹੁੰਦਾ ਹੈ ਅਤੇ ਇਸ ਤੋਂ ਵੱਧ ਹੋਰ ਕੁੱਝ ਨਹੀਂ। (ਚਲਦਾ) #234P-XXXVI,-02.17-0217#P36v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXVI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.