.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੋਵੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਜਿਨਿ ਸੀਧਾ ਮਾਰਗੁ ਦਿਖਾਯਾ…" - ਵਿਸ਼ਾ ਚੱਲ ਰਿਹਾ ਹੈ ਮਨੁੱਖ ਦੀ ਜੜ੍ਹ `ਚ ਲੱਗੇ ਹੋਏ ਅਜਿਹੇ ਸ਼ੰਕ੍ਰਾਮਿਕ ਰੋਗਾਂ ਦਾ ਜਿਨ੍ਹਾਂ `ਚੋਂ ਇੱਕ ਵੀ ਰੋਗ ਦੀ ਹੋਂਦ ਦਾ ਕਾਇਮ ਰਹਿਣਾ, ਕਿਸੇ ਸਮੇਂ ਵੀ ਪੂਰਣ ਮਨੁੱਖਾ ਨਸਲ ਦੇ ਖ਼ਾਤਮੇ ਦਾ ਕਾਰਣ ਬਣ ਸਕਦਾ ਹੈ। ਜਦਕਿ ਇੱਕ-ਇੱਕ ਕਰਕੇ ਅਸੀਂ ਗੁਰਬਾਣੀ ਦੀ ਰੋਸ਼ਨੀ `ਚ ਅਜਿਹੇ ਰੌਗਾਂ ਦਾ ਹੀ ਜ਼ਿਕਰ ਕਰਦੇ ਆ ਰਹੇ ਹਾਂ।

ਇਹ ਵੀ ਕਿ "ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ" ਮਨੁੱਖ ਦੀ ਜੜ੍ਹ `ਚ ਲੱਗੇ ਹੋਏ ਉਨ੍ਹਾਂ ਸ਼ੰਕ੍ਰਾਮਿਕ ਰੋਗਾਂ ਦੀ ਹੋਂਦ ਪੱਖੋਂ ਵੀ, ਮਨੁੱਖ ਬਿਲਕੁਲ ਹੀ ਅਣਜਾਣ ਸੀ। ਇਸੇ ਲਈ ਉਹ ਆਪਣੇ ਉਸ ਅਣਜਾਣੇ ਪਣ `ਚ ਹੀ, ਆਪਣੀ ਹੀ ਨਸਲ ਨੂੰ, ਦਿਨੋ-ਦਿਨ ਮੂਲੋਂ ਖਤਮ ਕਰਣ ਦਾ ਕਾਰਨ ਵੀ ਆਪ ਹੀ ਬਣਿਆ ਹੋਇਆ ਸੀ ਅਤੇ ਅੱਜ ਵੀ ਉਹੀ ਹੋ ਰਿਹਾ ਹੈ।

ਇਹ ਮਾਨ ਤਾਂ ਕੇਵਲ ਤੇ ਕੇਵਲ "ਗੁਰਬਾਣੀ-ਗੁਰੂ" ਨੂੰ ਹੀ ਪ੍ਰਾਪਤ ਹੈ, ਜਿਸ ਨੇ ਸ਼ਭ ਤੋਂ ਪਹਿਲਾਂ ਬਿਨਾ ਵਿੱਤਕਰਾ ਦੇਸ਼-ਵਿਦੇਸ਼, ਧਰਮ, ਜਾਤੀ, ਕੁਲ, ਵਰਣ, ਊਚ-ਨੀਚ, ਰੰਗ, ਲਿੰਗ, ਨਸਲ, ਅਮੀਰ-ਗ਼ਰੀਬ, ਬਜ਼ੁਰਗ, ਬੱਚੇ ਭਾਵ ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਨੂੰ, ਉਸ ਦੀ ਜੜ੍ਹ `ਚ ਲਗੇ ਹੋਏ ਉਨ੍ਹਾਂ ਸੰਕ੍ਰਾਮਿਕ ਰੋਗਾਂ ਵੱਲੋਂ ਸੁਚੇਤ ਕੀਤਾ, ਝੰਜੋੜਿਆ ਤੇ ਜਗਾਇਆ ਵੀ। ਕਾਸ਼ ਜੇ ਅਜੇ ਵੀ ਮਨੁੱਖ ਗੁਰਬਾਣੀ-ਗੁਰੂ" ਦੀ ਸ਼ਰਨ `ਚ ਆ ਕੇ ਜਾਗ ਜਾਵੇ ਤੇ ਆਪਣੀ ਨਸਲ ਨੂੰ ਖ਼ਤਮ ਹੋਣ ਤੋਂ ਬਚਾਅ ਸਕਦਾ ਹੈ।

ਗੁਰਬਾਣੀ ਦਾ ਫ਼ੁਰਮਾਨ ਹੈ- "ਬਾਰਿ ਜਾਉ, ਗੁਰ ਅਪੁਨੇ ਊਪਰਿ, ਜਿਨਿ ਹਰਿ ਹਰਿ ਨਾਮੁ ਦ੍ਰਿੜਾੑਯਾ॥ ਮਹਾ ਉਦਿਆਨ ਅੰਧਕਾਰ ਮਹਿ, ਜਿਨਿ ਸੀਧਾ ਮਾਰਗੁ ਦਿਖਾਯਾ…" (ਪੰ: ੬੭੨)

ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਬਾਕੀ ਨੌ ਜਾਮੇ, ਚੂੰਕਿ ਸੰਸਾਰ ਤਲ `ਤੇ ਸ਼ਬਦ-ਗੁਰੂ’ ਦਾ ਹੀ ਸਰੀਰਕ ਪ੍ਰਗਟਾਵਾ ਸਨ, ਇਹੀ ਕਾਰਣ ਹੈ ਕਿ ਉਨ੍ਹਾਂ ਰਾਹੀਂ ਪ੍ਰਗਟ "ਸੱਚ ਤੇ ਇਲਾਹੀ ਧਰਮ, ਭਾਵ "ਗੁਰਬਾਣੀ ਜੀਵਨ ਜਾਚ" ਅਥਵਾ "ਸਿੱਖ ਧਰਮ" `ਚ ਨਾ ਰੀਤੀ-ਰਿਵਾਜਾਂ ਨੂੰ ਕੋਈ ਥਾਂ ਹੈ, ਨਾ ਵਿਖਾਵੇ ਦੇ ਕੰਮਾਂ ਨੂੰ, ਨਾ ਵਹਿਮਾਂ-ਸਹਿਮਾਂ-ਭਰਮਾਂ ਨੂੰ, ਨਾ ਫ਼ੋਕਟ ਕਰਮਕਾਂਡਾਂ ਅਤੇ ਨਾ ਹੀ ਬੇ-ਲੋੜੀਆਂ ਪ੍ਰੰਪਰਾਂਵਾਂ ਦੇ ਨਾਮ `ਤੇ ਮਨੁੱਖਤਾ ਜਾਂ ਮਨੁੱਖ ਵਰਗ ਦਾ ਸ਼ੋਸ਼ਣ ਹੀ ਕੀਤਾ ਹੋਇਆ ਹੈ

ਇੱਥੇ ਤਾਂ "ਜਿਨਿ ਸੀਧਾ ਮਾਰਗੁ ਦਿਖਾਯਾ…" ਕੇਵਲ ਅਤੇ ਕੇਵਲ, "ਅਜਬ ਕੰਮ ਕਰਤੇ ਹਰਿ ਕੇਰੇ॥ ਇਹੁ ਮਨੁ ਭੂਲਾ ਜਾਂਦਾ ਫੇਰੇ॥ ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ (ਪ: ੧੧੮) ਭਾਵ ਮਨੁੱਖ ਦਾ ਜੀਊਂਦੇ ਜੀਅ ਅਸਲੇ ਅਕਾਲਪੁਰਖ ਨਾਲ ਆਤਮਕ ਮਿਲਾਪ ਅਤੇ ਸਰੀਰ ਦੇ ਬਿਨਸਨ ਤੋਂ ਬਾਅਦ ਵੀ ਵਾਪਿਸ ਪ੍ਰਭੂ `ਚ ਸਮਾਉਣ ਵਾਲਾ ਵਿਸ਼ਾ ਹੀ ਪ੍ਰਮੁੱਖ ਹੈ।

ਨਹੀਂ ਤਾਂ "ਮਨ" ਦੇ ਰੂਪ `ਚ ਜੀਵ ਦਾ "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" (ਪੰ: ੧੧) ਸੰਜੋਗੀ ਮੇਲੁ" ਤੀਕ ਪ੍ਰਭੂ ਤੋਂ ਵਿੱਛੜੇ ਰਹਿਣ ਵਾਲਾ ਸਫ਼ਰ ਬਿਆਣਿਆ ਹੈ। ਉਪ੍ਰੰਤ ਇਥੇ ਵੀ ਬਿਨਾ ਵਿੱਤਕਰਾ ਸੰਸਾਰ ਭਰ ਦੇ ਹਰੇਕ ਮਨੁੱਖ ਨੂੰ ਇਕੋ ਇੱਕ ਪਰਮ ਪਿਤਾ ਪ੍ਰਮਾਤਮਾ ਨਾਲ ਮੁੜ ਮਿਲਾਪ ਲਈ, ਇੱਕੋ ਇੱਕ "ਸ਼ਬਦ-ਗੁਰੂ" ਦੀ ਕਮਾਈ ਵਾਲਾ ਰਾਹ ਹੀ ਦਰਸਾਇਆ ਹੋਇਆ ਹੈ।

ਸੰਪੂਰਣ ਗੁਰਬਾਣੀ `ਚ, ਮਨੁੱਖਾ ਜੂਨ/ਜਨਮ ਦੌਰਾਨ, ਸਮੂਚੇ ਮਨੁੱਖ ਮਾਤ੍ਰ ਦੇ ਜੀਵਨ ਦੇ ਦੋ ਹੀ ਪੱਖ ਬਿਆਣੇ ਹੋਏ ਹਨ। ਉਨ੍ਹਾਂ `ਚੋਂ ਇੱਕ ਹੈ ਸਚਿਆਰਾ, ਜੀਵਨਮੁੱਕਤ ਅਥਵਾ ਸਫ਼ਲ ਮਨੁੱਖਾ ਜਨਮ ਵਾਲਾ ਤੇ ਦੂਜਾ ਹੈ ਅਸਫ਼ਲ, ਬਿਰਥਾ ਤੇ ਨਿਹਫਲ ਮਨੁੱਖਾ ਜਨਮ। ਗੁਰਬਾਣੀ ਦੀ ਸ਼ਬਦਾਵਲੀ `ਚ ਮਨੁੱਖਾ ਜਨਮ ਦੇ ਇਨ੍ਹਾਂ ਵਿਰੋਧੀ ਪੱਖਾਂ ਨੂੰ ਵਡਭਾਗੀ ਤੇ ਭਾਗਹੀਨ, ਗੁਰਮੁਖ ਤੇ ਮਨਮੁਖ ਆਦਿ ਵੀ ਕਿਹਾ ਹੈ।

ਸਫ਼ਲ਼ ਮਨੁੱਖਾ ਜਨਮ? -ਗੁਰਬਾਣੀ ਅਨੁਸਾਰ ਸਫ਼ਲ਼ ਮਨੁੱਖਾ ਜਨਮ ਹੁੰਦੇ ਹਨ ਜਿਹੜੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਉਪ੍ਰੰਤ ਅਜਿਹੇ ਗੁਰਮੁਖ, ਜੀਦੇ ਜੀਅ ਵੀ ਸੰਤੋਖੀ, ਆਤਮਕ ਅਡੋਲਤਾ ਵਾਲਾ ਆਨੰਦਤ ਜੀਵਨ ਬਤੀਤ ਕਰਦੇ ਅਤੇ ਪ੍ਰਭੂ ਦੇ ਰੰਗ `ਚ ਹੀ ਰੰਗੇ ਰਹਿੰਦੇ ਹਨ।

ਉਪ੍ਰੰਤ ਸਰੀਰ ਦੇ ਬਿਨਸਨ ਬਾਅਦ ਵੀ ਉਹ "ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ ਨਹੀਂ ਪੈਂਦੇ। ਉਨ੍ਹਾਂ ਦਾ ਆਵਾਗਉਣ ਵਾਲਾ ਗੇੜ ਸਦਾ ਲਈ ਮੁੱਕ ਜਾਂਦਾ ਹੈ।

"ਅਹਿਲਾ ਜਨਮੁ ਗਵਾਇਆ" (ਪੰ: ੭੫) -ਦੂਜੇ ਮਨਮੁਖ-ਜੀਂਦੇ-ਜੀਅਵੀ ਖੁਆਰੀਆਂ, ਚਿੰਤਾ-ਝੋਰੇ, ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਤੇ ਸੁਭਾਅ ਕਰਕੇ ਵੀ ਭਿੰਨ-ਭਿੰਨ ਜੂਨਾਂ ਦੇ ਗੇੜ `ਚ ਪਏ ਰਹਿ ਕੇ, ਆਪਣੇ ਲਈ ਆਤਮਕ ਮੌਤ ਸਹੇੜੀ ਰਖਦੇ ਹਨ। ਫ਼ਿਰ ਸਰੀਰਕ ਮੌਤ ਤੋਂ ਬਾਅਦ ਵੀ, "ਖੋਟੇ ਸਟੀਅਹਿ ਬਾਹਰ ਵਾਰਿ" (ਪੰ: ੧੪੪) ਮਨੁੱਖਾ ਜਨਮ ਦੌਰਾਨ ਕੀਤੇ ਕਰਮਾ `ਤੇ ਆਧਰਤ, ਉਨ੍ਹਾਂ ਨੂੰ ਮੁੜ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪਾਇਆ ਜਾਂਦਾ ਹੈ।

ਇਸ ਤਰ੍ਹਾਂ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਗੁਆਉਣ ਤੋਂ ਬਾਅਦ, ਭਿੰਨ-ਭਿੰਨ ਜੂਨਾਂ ਭੋਗਣ ਸਮੇ ਜੀਵ ਦੀ ਕੁੱਝ ਪੇਸ਼ ਨਹੀਂ ਜਾਂਦੀ, ਓਦੋਂ ਉਸ ਨੂੰ ਉਹ ਸਭ ਭੋਗਣਾ ਹੀ ਪੈਂਦਾ ਤੇ ਬੀਤੇ ਲਈ ਪਛਤਾਉਂਣਾ ਹੈਇਹ ਵੀ ਕਿ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨੀਆਂ ਦੌਰਾਨ:-

"…ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋ ਵਾ॥ ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋ ਵਾ॥ ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ॥ ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ॥ ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ॥ ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ. ." (ਪੰ: ੫੮੧) ਇਸ ਤਰ੍ਹਾਂ ਉਸ ਮਨ ਰੂਪ ਜੀਵ ਨੂੰ ਓਦੋਂ ਤਾਂ:-

ਪ੍ਰਭੂ ਵੱਲੋਂ ਬੋਲੀਆਂ ਵੀ ਅੱਖਰ ਰਹਿਤ, ਗੂੰਗੀਆਂ ਹੀ ਮਿਲਦੀਆਂ ਹਨ Multiple usable ਮਨ ਤੇ ਸਰੀਰ ਵੀ ਨਹੀ ਮਿਲਦੇ। "ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ" (ਪੰ: ੩੭੩-੭੪) ਭਾਵ ਉਸ ਸਮੇਂ ਉਸ ਨੂੰ ਦੂਜੀਆਂ ਜੂਨਾਂ `ਤੇ ਉਹ ਸਰਦਾਰੀਆਂ ਵੀ ਨਹੀਂ ਮਿਲਦੀਆਂ, ਜਿਹੜਾ ਸਭ ਮਨੁੱਖਾ ਜੂਨ ਸਮੇਂ ਜੀਵ ਨੂੰ, ਜਨਮ ਤੋਂ ਹੀ ਆਪਣੇ ਆਪ, ਪ੍ਰਾਪਤ ਹੁੰਦਾ ਹੈ।

"ਸਚ ਕੀ ਬਾਣੀ ਨਾਨਕੁ ਆਖੈ. ."- ਤਾਂ ਤੇ ਮਨੁੱਖੀ ਭਾਈਚਾਰੇ ਅਤੇ ਮਨੁੱਖੀ ਸਮਾਨਤਾ ਵਾਲੇ ਚਲ ਰਹੇ ਪ੍ਰਕਰਣ ਦੀ ਹੱਥਲੀ ਲੜੀ `ਚ, ਵਿਸ਼ੇ ਨੂੰ ਅੱਗੇ ਟੋਰਦੇ ਹੋਏ, ਅਸੀ ਮੁੜਦੇ ਹਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਚਰਣਾਂ `ਚ। ਕਿਉਂਕਿ ਸੰਸਾਰ ਪੱਧਰ `ਤੇ ਇਹ ਮਾਨ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਪ੍ਰਾਪਤ ਹੈ ਜਿਨ੍ਹਾਂ ਨੇ ਆਪਣੇ ਪਹਿਲੇ ਜਾਮੇਂ `ਚ ਹੀ ਇਸ ਪੱਖੋਂ ਮਨੁੱਖ ਨੂੰ ਝੰਜੋੜਿਆ ਅਤੇ ਗਹਿਰੀ ਨੀਂਦਰ `ਚ ਸੁੱਤੇ ਹੋਏ ਨੂੰ ਇਸ ਪੱਖੋਂ ਜਗਾਇਆ ਵੀ।

ਜਿਉਂ ਜਿਉਂ ਵਿਸ਼ੇ ਦੀ ਗਹਿਰਾਈ `ਚ ਜਾਵੀਏ ਤਾਂ ਹਦੋਂ ਵੱਧ ਹੈਰਾਣੀ ਹੁੰਦੀ ਹੈ, ਜੇਕਰ ਮਨੁੱਖ ਦੀ ਸੋਚ ਵੀ ਇਸ ਪਾਸੇ ਮੁੜੇ ਤਾਂ ਅਸਚਰਜਤਾ ਦੀ ਵੀ ਹੱਦ ਨਹੀਂ ਰਹਿ ਜਾਂਦੀ ਕਿ, ਆਖਿਰ ਗੁਰੂ ਨਾਨਕ ਪਾਤਸ਼ਾਹ ਕੋਲ ਅਕਾਲਪੁਰਖ ਵੱਲੋਂ ਬਖ਼ਸ਼ੀ ਹੋਈ ਉਹ ਕਿਹੜੀ ਦਿਵਯ ਦ੍ਰਿਸ਼ਟੀ ਸੀ? ਕਿਹੜੀ ਗ਼ੈਬੀ ਤਾਕਤ ਤੇ ਸੋਝੀ ਸੀ ਜਿਸ ਨੂੰ ਵਰਤ ਕੇ ਗੁਰਦੇਵ ਨੇ, ਆਪਣੇ ਪਹਿਲੇ ਜਾਮੇ `ਚ ਹੀ:-

(ੳ) "ੴ "ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਮੂਚੀ ਗੁਰਬਾਣੀ ਰਚਨਾ ਦੌਰਾਨ ਵੀ ਉਨ੍ਹਾਂ ਸੰਕ੍ਰਾਮਿਕ ਰਗਾਂ ਦੀਆਂ ਪੜਤਾਂ ਨੂੰ ਖੋਲਿਆ ਤੇ ਸੁਚੇਤ ਵੀ ਕੀਤਾ।

(ਅ) ਉਪ੍ਰੰਤ ਆਪਣੇ ਪਹਿਲੇ ਜਾਮੇ `ਚ ਹੀ ਸੰਸਾਰ ਭਰ `ਚ ਵਿਚਰ ਕੇ, ਗੁਰਦੇਵ ਨੇ ਉਸ ਬਿਖਰੇ ਹੋਏ ਇਲਾਹੀ ਗਿਆਨ ਦੀ ਪਹਿਚਾਣ ਵੀ ਆਪ ਕੀਤੀ ਅਤੇ ਨਾਲ-ਨਾਲ, ਉਸ ਬਾਣੀ ਦੀ ਸੰਭਾਲ ਵੀ ਆਪ ਕੀਤੀ। ਹੱਦੋਂ ਵੱਧਾਂ ਵਿਸਮਾਦਤ ਅਵਸਥਾ ਤਾਂ ਉਦੋਂ ਬਣ ਆਉਂਦੀ ਹੈ ਜਦੋਂ ਉਹ ਸਮੂਹ ਰਚਨਾਵਾਂ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ. ." (ਪੰ: ੭੨੩) ਅਨੁਸਾਰ:-

ਜਿਹੜੀਆਂ ਅੱਜ ਸਦੀਆਂ ਬਾਅਦ ਵੀ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ॥" (ਪੰ: ੬੪੬) ਵਾਲੀ ਭਾਵ "ਸੱਚ ਧਰਮ" ਦੀ ਕਸਵੱਟੀ `ਤੇ ਅੱਜ ਵੀ ਉਸੇ ਤਰ੍ਹਾਂ ਪੂਰੀਆਂ ਉਤਰਦੀਂਆਂ ਹਨ।

(ੲ) ਉਪ੍ਰੰਤ ਇਤਿਹਾਸਕ ਪੱਖੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਾਂ ਹੀ ਜਾਮਿਆਂ ਦੌਰਾਨ, ਆਪਣੀਆਂ ਘਾਲਣਾਵਾਂ ਰਾਹੀਂ ਅਜਿਹੇ ਬੇ-ਮਿਸਾਲ ਕੌਤਕ ਵਰਤਾਏ ਕਿ ਉਹ ਵੀ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ. ." (ਪੰ: ੭੨੩) ਅਤੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ॥" (ਪੰ: ੬੪੬) ਵਾਲੀ ਗੁਰਬਾਣੀ ਦੀ ਉਸੇ ਕਸਵੱਟੀ `ਤੇ `ਤੇ ਸਦੀਆਂ ਬਾਅਦ ਉਹ ਵੀ, ਉਸੇ ਤਰ੍ਹਾਂ ਤੇ ਅੱਜ ਵੀ ਪੂਰੇ ਉਤਰਦੇ ਹਨ।

ਉਸ ਦਾ ਸਬੂਤ, ਗੁਰ-ਇਤਹਾਸ ਦੇ ਝਰੋਖੇ `ਚੋਂ ਵੀ ਵਿਸ਼ੇ ਨਾਲ ਸੰਬੰਧਤ ਕਈ ਮਿਸਾਲਾ ਅਸੀਂ ਲੈ ਚੁੱਕੇ ਹਾਂ ਅਤੇ ਇਸ ਚਲਦੀ ਲੜੀ `ਚ ਕਈਆਂ ਦਾ ਵਰਨਣ ਵੀ ਕਰ ਚੁੱਕੇ ਹਾਂ। ਜੇ ਲੋੜ ਪਈ ਤਾਂ ਕੁੱਝ ਹੋਰ ਵੀ ਕਰ ਦੇਵਾਂਗੇ ਜਦਕਿ ਸੱਚ ਇਹ ਹੈ ਕਿ ਹੋਰ ਵੀ ਬਹੁਤ ਵੇਰਵਾ ਦਿੱਤਾ ਜਾ ਸਕਦਾ ਹੈ।

ਉਪ੍ਰੰਤ ਉਸੇ ਲੜੀ `ਚ ਹੁਣ ਲੈ ਰਹੇ ਗੁਰਬਾਣੀ ਵਿੱਚਲੇ ੧੫ ਭਗਤਾਂ ਵਾਲਾ ਵਿਸ਼ਾ। ਉਹ ਵਿਸ਼ਾ ਜਿਸ ਦਾ ਇਸ਼ਾਰਾ ਉਪਰਲੀਆਂ ਪੰਕਤੀਆਂ ਦੌਰਾਨ ਨੁੱਕਤਾ (ਅ) `ਚ ਵੀ ਕਰ ਚੁੱਕੇ ਹਾਂ। ਜਦਕਿ ਉਨ੍ਹਾਂ ੧੫ ਭਗਤਾਂ ਤੋਂ ਇਲਾਵਾ, ਗੁਰਬਾਣੀ ਵਿੱਚਲੇ ਕੁਲ ੩੫ ਲਿਖਾਰੀਆਂ `ਚੋਂ ਮਿਰਾਸੀ ਤੇ ਡੂਮ ਕੁਲ `ਚ ਜਨਮੇ "ਸਤਾ ਤੇ ਬਲਵੰਡ ਜੀ ਦੀ ਵਾਰ" ਵੀ ਇਸੇ ਲੜੀ `ਚ ਆਉਂਦੀ ਹੈ:-

ਤਾਂ ਤੇ ਹੱਥਲੀ ਮਨੁੱਖੀ ਸਮਾਨਤਾ ਦਾ ਵੱਡਾ ਥੰਬ ਹਨ ਗੁਰਬਾਣੀ ਵਿੱਚਲੇ ੧੫ ਭਗਤ ਅਤੇ "ਸਤਾ ਤੇ ਬਲਵੰਡ ਜੀ" - ਦੁਨੀਆ ਭਰ ਦਾ ਇਕੋ-ਇਕ "ਗ੍ਰੰਥ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਹਨ ਜਿਨ੍ਹਾਂ ਅੰਦਰ ੬ ਗੁਰੂ ਵਿਅਕਤੀਆਂ ਸਮੇਤ ੩੫ ਲਿਖਾਰੀਆਂ ਦੀ ਰਚਨਾ ਮੌਜੂਦ ਹੈ। ੧੪੩੦ ਪੰਨਿਆਂ ਦੇ ਇੱਤਨੇ ਵੱਡੇ ਆਕਾਰ ਦੇ ਬਾਵਜੂਦ, ਇਥੇ ਕਿੱਧਰੇ ਵੀ ਵਿਚਾਰ ਵਿਰੋਧ ਜਾਂ ਸਿਧਾਂਤ ਵਿਰੋਧ ਨਹੀਂ। ਇਥੇ "ੴ "ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਮੂਚੀ ਗੁਰਬਾਣੀ ਰਚਨਾ `ਚ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ" (ਪੰ: ੬੪੬) ਵਾਲਾ ਅਟੱਲ ਸਿਧਾਂਤ ਹੀ ਕੰਮ ਕਰ ਰਿਹਾ ਹੈ।

ਆਦਿ ਬੀੜ ਦੀ ਸੰਪਾਦਨਾ ਅਤੇ ਸਮੂਚੀ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਪੰਜਵੇਂ ਪਾਤਸ਼ਾਹ ਨੇ ਨਾ ਹੀ ਕੋਈ ਰਚਨਾ ਕਿਦਰੋਂ ਇਕੱਤ੍ਰ ਕੀਤੀ ਅਤੇ ਨਾ ਹੀ ਇਸ ਦੀ ਲੋੜ ਸੀ। ਮ: ੫ ਦੀ ਬਾਣੀ ਪੰਜਵੇਂ ਪਾਤਸ਼ਾਹ ਨੇ ਆਪ ਰਚੀ ਅਤੇ ਭਗਤਾਂ ਦੀ ਬਾਣੀ ਸਮੇਤ, ਪਹਿਲੇ ਚਾਰ ਗੁਰੂ ਵਿਅਕਤੀਆਂ ਦੀ ਬਾਣੀ, ਆਪ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਸਮੇਂ ਪ੍ਰਾਪਤ ਹੋਈ ਸੀ। ਇਸ ਸੰਬੰਧੀ ਗੁਰਬਾਣੀ ਅੰਦਰ ਹੀ ਬੇਅੰਤ ਸਬੂਤ ਮੌਜੂਦ ਹਨ।

ਇਸ ਵੇਰਵੇ ਨਾਲ ਸੰਬੰਧਤ, ਪੰਥ ਦੀ ਚਲਦੀ ਫ਼ਿਰਦੀ ਲਾਇਬ੍ਰੇਰੀ ਪ੍ਰੌ; ਸਾਹਿਬ ਸਿੰਘ ਜੀ ਡੀ. ਲਿਟ. ਦੀਆਂ ਦੋ ਰਚਨਾਵਾਂ ‘ਗੁਰਬਾਣੀ ਦਾ ਇਤਿਹਾਸ’ ਅਤੇ ‘ਆਦਿ ਬੀੜ ਬਾਰੇ’ ਇਹ ਦੋਵੇਂ ਪੁਸਤਕਾਂ-ਹੀ ਕਾਫ਼ੀ ਹਨ। ਇਸ ਵਿਸ਼ੇ ਨਾਲ ਸੰਬੰਧਤ, ਪ੍ਰੌ: ਸਾਹਿਬ ਸਿੰਘ ਜੀ ਦੀਆਂ ਇਹ ਦੋਵੇਂ ਪੁਸਤਕਾਂ ਹੀ ਪੰਥ ਪਾਸ ਬਹੁਤ ਵੱਡਾ ਸਰਮਾਇਆ ਹਨ। ਲੋੜ ਹੈ ਗੁਰੂ ਕੀਆਂ ਸੰਗਤਾਂ `ਚੋਂ ਹਰੇਕ ਬੱਚੇ-ਵੱਡੇ ਨੂੰ ਇਹ ਦੋਂਵੇਂ ਪੁਸਤਕਾਂ ਪੜ੍ਹਣ ਦੀ ਅਤੇ ਖੋਜੀ ਸੱਜਣਾਂ ਨੂੰ ਇਸ ਪਾਸਿਓਂ ਹੋਰ ਖੋਜ ਤੇ ਮਿਹਨਤ ਕਰਣ ਦੀ।

ਖ਼ੂਬੀ ਇਹ, ਕਿ ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਰਚਨਾਵਾਂ ਪਹਿਲੇ ਪਾਤਸ਼ਾਹ ਨੇ ਦੇਸ਼-ਵਿਦੇਸ਼ ਭਾਵ ਪਾਕਪਟਣ ਤੀਕ ਪਹੁੰਚ ਕੇ ਆਪਣੀਆਂ ਚਾਰੋਂ ਉਦਾਸੀਆਂ (ਪ੍ਰਚਾਰ ਦੌਰਿਆਂ) ਦੌਰਾਨ ਆਪ ਇਕਤ੍ਰ ਕੀਤੀਆਂ। ਇਸੇ ਤਰ੍ਹਾਂ ਫ਼ਰੀਦ ਜੀ ਤੋਂ ਇਲਾਵਾ ਉਨ੍ਹਾਂ ਬਾਕੀ ਭਗਤਾਂ `ਚੋਂ ਕੋਈ ਬੰਗਾਲ ਦਾ ਵਾਸੀ ਸੀ, ਕੋਈ ਜੁਜਰਾਤ ਦਾ, ਕੋਈ ਮਹਾਰਾਸ਼ਟਰ ਦਾ ਤੇ ਕੋਈ ਬਨਾਰਸ ਆਦਿ ਭਾਵ ਭਾਰਤ ਭਿੰਨ ਭਿੰਨ ਪ੍ਰਾਂਤਾਂ ਦੇ ਅਤੇ ਦੂਰ-ਦੂਰ ਦੇ ਵਾਸੀ ਸਨ।

ਇਸਦੇ ਉਲਟ ਜੇਕਰ ਗੁਰਦੇਵ ਨੇ ਕੇਵਲ ਭਗਤਾਂ ਦੀ ਗਿਣਤੀ ਹੀ ਪੂਰੀ ਕਰਣੀ ਹੁੰਦੀ ਤਾਂ ਭਾਰਤ `ਚ ਹੀ ਚੱਪੇ-ਚੱਪੇ `ਤੇ ਭਗਤ ਅਖਵਾਉਣ ਵਾਲਿਆਂ ਦੀਆਂ ਡਾਰਾਂ ਲਗੀਆਂ ਹੋਈਆ ਸਨ ਅਤੇ ਗੁਰੂ ਨਾਨਕ ਪਾਤਸ਼ਾਹ ਸਮੇ ਵੀ ਅਜਿਹਾ ਕੋਈ ਘਾਟਾ ਨਹੀਂ ਸੀ। ਬਲਕਿ ਉਨ੍ਹਾਂ `ਚੋ ਵੀ ਬਹੁਤੇਰੀਆਂ ਦੀਆਂ ਇਸੇ ਕਾਵ ਰੂਪ `ਚ ਰਚਨਾਵਾਂ ਕੇਵਲ ਅੱਜ ਹੀ ਨਹੀਂ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀਆਂ ਬਹੁਤੇਰੀਆਂ ਰਚਨਾਵਾਂ ਅੱਜ ਵੀ ਮਿਲਦੀਆਂ ਹਨ। ਜਦਕਿ ਇਥੇ ਤਾਂ ਵਿਸ਼ਾ ਹੀ ਕੁੱਝ ਹੋਰ ਅਤੇ ਵਿਸ਼ੇਸ ਸੀ, ਜਿਸਦੀ ਸਮਝ ਵੀ ਗੁਰਬਾਣੀ `ਚੋਂ ਹੀ ਆ ਸਕਦੀ ਹੈ. ਉਂਝ ਨਹੀਂ।

ਇਸ ਤੋਂ ਇਲਾਵਾ ਇਨ੍ਹਾਂ ੧੫ ਭਗਤਾਂ `ਚੋਂ ਵੀ ਕੁੱਝ ਭਗਤਾਂ ਦੀਆਂ ਰਚਨਾਵਾਂ ਹੋਰ ਵੀ ਹੈ ਸਨ, ਜਿਹੜੀਆਂ ਗੁਰਦੇਵ ਨੇ ਪ੍ਰਵਾਣ ਨਹੀਂ ਕੀਤੀਆਂ। ਕਿਉਂਕਿ ਉਹ ਰਚਨਾਵਾਂ, ਉਨ੍ਹਾਂ ਦੇ ਸਫ਼ਲ ਜੀਵਨ ਦੀ ਪ੍ਰਾਪਤੀ ਤੋਂ ਪਹਿਲਾਂ ਤੇ ਉਨ੍ਹਾ ਦੇ ਕੱਚੇ ਜੀਵਨ ਨਾਲ ਸਬੰਧਤ ਸਨ।

ਫ਼ਿਰ ਸੰਪਾਦਨਾ ਸਮੇਂ ਭਗਤਾਂ ਦੀ ਬਾਣੀ ਨੂੰ ਸਿਰਲੇਖ ਵੀ ਬਖਸ਼ਿਆ ਤਾਂ ‘ਬਾਣੀ ਭਗਤਾਂ ਕੀ’ ਵਾਲਾ। ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਸਾਰੇ ਭਗਤ, ਕੇਵਲ ਭਗਤੀ ਭਾਵਨਾ ਤੇ ਇੱਕ ਦੂਜੇ ਦੀ ਸੰਗਤ `ਚ ਆ ਕੇ "ਪੰਚਾ ਕਾ ਗੁਰੁ ਏਕੁ ਧਿਆਨੁ…" (ਬਾਣੀ ਜਪੁ) ਵਾਲੀ ਉੱਚਤਮ ਅਵਸਥਾ ਨੂੰ ਪ੍ਰਾਪਤ ਹੋਏ ਸਨ, ਜਦਕਿ ਉਹ ਸਾਰੇ ਆਪਣੇ-ਆਪਣੇ ਜਨਮ ਦੇ ਸਮੇਂ ਤੋਂ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਗੁਰਬਾਣੀ `ਚ ਇਸ ਸੱਚ ਦੀ ਪਛਾਣ ਲਈ ਅਤੇ ਵਿਸ਼ੇ ਨਾਲ ਸੰਬੰਧਤ ਵੀ ਬਹੁਤੇਰੇ ਸਬੂਤ ਹਨ।

ਫ਼ਿਰ ਇਥੇ ਹੀ ਬੱਸ ਨਹੀਂ, , ਇਹ ਵੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਹੀ ਬਖ਼ਸ਼ਿਸ਼ ਹੈ ਜੋ ਗੁਰਦੇਵ ਨੇ ਜਿਨ੍ਹਾਂ ਭਗਤਾਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਆਪਣੀ ਬਰਾਬਰੀ ਦਿੱਤੀ ਅਤੇ ਇਨ੍ਹਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੇ ਖਜ਼ਾਨੇ `ਚ ਸਦੀਵ ਕਾਲ ਲਈ ਸੰਭਾਲਿਆ। ਉਨ੍ਹਾਂ ਚੋਂ ਬ੍ਰਾਹਮਣੀ ਵਰਣ ਵੰਡ ਅਨੁਸਾਰ ਚਮਾਰ, ਛੀਂਬੇ ਤੇ ਜੁਲਾਹੇ ਆਦਿ ਭਾਵ ਅਖੌਤੀ ਨੀਚ ਕੁਲਾਂ `ਚੋਂ ਵੀ ਹਨ।

ਜਕਰੇ ਗੁਰਦੇਵ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸਮੇਂ ਦੀ ਚਾਲ ਨਾਲ, ਸ਼ਰਾਰਤੀਆਂ ਨੇ ਤਾਂ ਕਹਾਣੀਆਂ ਰੱਚ-ਰੱਚ ਕੇ ਆਪਣੇ ਢੰਗ ਨਾਲ, ਉਨ੍ਹਾਂ `ਚੋਂ ਵੀ ਬਹੁਤਿਆਂ ਨੂੰ ਪੱਥਰ ਪੂਜਕ, ਡਰਪੋਕ, ਦੇਵੀ-ਦੇਵਤਾ ਅਤੇ ਬ੍ਰਾਹਮਣੀ ਭਗਵਾਨ-ਵਾਦ ਦੇ ਪੂਜਾਰੀ ਬਲਕਿ ਬ੍ਰਾਹਮਣ ਭਗਤ ਤੀਕ ਵੀ ਸਾਬਿਤ ਕਰ ਹੀ ਦਿੱਤਾ ਸੀ। ਭਗਤ ਮਾਲਾਵਾਂ `ਚ ਉਨ੍ਹਾਂ ਨਾਲ ਸੰਬੰਧਤ ਵੇਰਵੇ ਤੇ ਪ੍ਰਭਾਵ ਅੱਜ ਵੀ ਕੇਵਲ ਕਾਇਮ ਹੀ ਨਹੀਂ ਬਲਕਿ ਭਰਪੂਰ ਵੀ ਹਨ। ਹੋਰ ਤਾ ਹੋਰ ਬਹੁਤੇ ਅਣ-ਅਧਿਕਾਰੀ ਪ੍ਰਚਾਰਕ ਤੇ ਲਿਖਾਰੀ ਆਦਿ ਉਨ੍ਹਾਂ ਨੂੰ ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰ `ਤੇ, ਅੱਜ ਵੀ ਉਸੇ ਤਰ੍ਹਾਂ ਹੀ ਭਾਰੂ ਕਰ ਰਹੇ ਹਨ।

ਉਸ ਸਾਰੇ ਦਾ ਨਤੀਜਾ ਹੈ ਕਿ ਜੇਕਰ ਗੁਰਦੇਵ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਅਜਿਹਾ ਅਤੇ ਜੁਗੋ-ਜੁਗ ਅਟੱਲ ਬਾਨ੍ਹਣ ਨਾ ਬਧਾ ਹੁੰਦਾ ਅਤੇ ਅਜਿਹੀ ਪਕਿਆਈ ਨਾ ਕੀਤੀ ਹੁੰਦੀ ਤਾਂ ਬਿਨਾ ਸ਼ੱਕ ਉਨ੍ਹਾਂ ਭਗਤਾਂ ਦੇ ਜੀਵਨਾਂ ਦੀ ਉੱਚਤਾ ਵੀ, ਅੱਜ ਵਿਰੋਧੀਆਂ ਕਾਰਣ, ਅਗਿਆਨਤਾ ਦੇ ਹਨੇਰੇ `ਚ ਹੀ ਅਲੋਪ ਹੋ ਕੇ ਰਹਿ ਚੁੱਕੀ ਹੁੰਦੀ।

ਇੱਕ ਹੋਰ ਖੂਬੀ ਇਹ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੇੜੇ ੧੫ ਭਗਤਾਂ ਦੀਆਂ ਰਚਨਾਵਾਂ ਪ੍ਰਵਾਣ ਕੀਤੀਆਂ, ਇਨ੍ਹਾਂ `ਚੋਂ ਕੁੱਝ ਭਗਤਾਂ ਦੀਆਂ ਜਿਵੇਂ ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ, ਜੈਦੇਵ, ਤਰਲੋਚਨ ਆਦਿ ਭਗਤਾਂ ਰਚਨਾਵਾਂ ਹੋਰ ਵੀ ਹੈ ਸਨ, ਜਿਹੜੀਆਂ ਗੁਰਦੇਵ ਨੇ ਪ੍ਰਵਾਣ ਨਹੀਂ ਸੀ ਕੀਤੀਆਂ। ਕਿਉਂਕਿ ਉਹ ਰਚਨਾਵਾਂ, ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਦੀ ਪ੍ਰਾਪਤੀ ਤੋਂ ਪਹਿਲਾਂ ਅਤੇ ਉਨ੍ਹਾਂ ਭਗਤਾਂ ਦੇ ਕੱਚੇ ਜੀਵਨ ਨਾਲ ਸੰਬੰਧਤ ਸਨ।

ਸਪਸ਼ਟ ਹੈ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਆਪ, ਫ਼ਿਰ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ, ਪੰਜਵੇਂ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਨੂੰ ਜਿਹੜਾ ਸਿਰਲੇਖ ਬਖਸ਼ਿਆ ਤਾਂ ਉਹ ਸਿਰਲੇਖ ਹੈ ‘ਬਾਣੀ ਭਗਤਾਂ ਕੀ’।

ਜਿਸ ਦਾ ਆਂਪਣੇ ਆਪ ਹੀ ਸਪਸ਼ਟ ਅਰਥ ਹੈ ਕਿ ਇਹ ਸਾਰੇ ਭਗਤ, ਕੇਵਲ ਭਗਤੀ ਭਾਵਨਾ ਅਤੇ ਇੱਕ ਦੂਜੇ ਦੀ ਸੰਗਤ `ਚ ਆ ਕੇ ਹੀ "ਪੰਚਾ ਕਾ ਗੁਰੁ ਏਕੁ ਧਿਆਨੁ…" (ਬਾਣੀ ਜਪੁ) ਵਾਲੀ ਮਨੁੱਖਾ ਜੀਵਨ ਦੀ ਉੱਚਤਮ ਅਵਸਥਾ ਨੂੰ ਪ੍ਰਾਪਤ ਹੋਏ ਸਨ। ਜਦਕਿ ਇਹ ਸਾਰੇ ੧੫ ਭਗਤ ਜਨਮ ਤੋਂ ਮਨੁੱਖਾ ਜੀਵਨ ਦੀ ਇਸ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਗੁਰਬਾਣੀ `ਚ ਇਸ ਸੱਚ ਦੀ ਪਛਾਣ ਲਈ ਵੀ ਬਹੁਤੇਰੇ ਸਬੂਤ ਮੌਜੂਦ ਹਨ। ਜਿਨ੍ਹਾਂ `ਚੋਂ ਕੁੱਝ ਦਾ ਜ਼ਿਕਰ ਅਸੀਂ ਕੁੱਝ ਅੱਗੇ ਚੱਲ ਕੇ ਕਰਾਂਗੇ ਵੀ।

ਇਸ ਸਾਰੇ ਤੋਂ ਇਸ ਵਿਸ਼ੇ ਨਾਲ ਸੰਬੰਧਤ ਇੱਕ ਹੋਰ ਖੂਬੀ ਇਹ ਵੀ ਹੈ ਕਿ ਗੁਰਬਾਣੀ ਵਿੱਚਲੇ ਉਨ੍ਹਾਂ ੧੫ ਭਗਤਾਂ `ਚੋਂ ਕਿਸੇ ਇੱਕ ਭਗਤ ਦਾ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਸਰੀਰਕ ਪੱਖੋਂ ਮਿਲਾਪ ਨਹੀਂ ਸੀ ਹੋਇਆ। ਕਿਉਂਕਿ ਇਹ ਸਾਰੇ ਭਗਤ, ਗੁਰੂ ਨਾਨਕ ਪਾਤਸ਼ਾਹ ਤੋਂ ਲਗਭਗ ਡੇੜ੍ਹ ਤੋਂ ਦੋ ਸੌ ਸਾਲ ਪਹਿਲਾਂ ਸੰਸਾਰ `ਚ ਆਏ ਸਨ ਜਦਕਿ ਇਨ੍ਹਾਂ `ਚੋਂ ਬਹੁਤੇ ਆਪਸ `ਚ ਸਮਕਾਲੀ ਵੀ ਸਨ। (ਚਲਦਾ) #234P-XXIV,-02.17-0217#p24v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXIV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੋਵੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.