.

ਨਾਮ ਜਪੀਏ ਕਿਵੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਗੁਰੂ ਅਰਜਨ ਦੇਵ ਜੀ ਪਰਮਾਤਮਾ ਨਾਲ ਸੰਵਾਦ ਰਚਦੇ ਪੁਛਦੇ ਹਨ: ਕਿਹੜੀ ਯੋਗ ਕਿਰਿਆ ਨਾਲ ਮਨ ਤਨ ਸਾਧਿਆ ਜਾਵੇ? ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਕਿਹੜੇ ਬੋਲਾਂ ਪਾਰਬ੍ਰਹਮ ਪਰਮਾਤਮਾ ਨੂੰ ਰਿਝਾਵਾਂ, ਖੁਸ਼ ਕਰਾਂ? ਤੇਰੀ ਕਿਹੜੀ ਪੂਜਾ ਕਰਾਂ?ਕਿਹੜਾ ਤਰੀਕਾ ਹੈ ਜਿਸ ਨਾਲ ਭਵਜਲ ਤਰਿਆ ਜਾਵੇ? ਕਿਹੜਾ ਤਪ ਕਰਕੇ ਮੈਂ ਤੇਰੇ ਨਾਂ ਦਾ ਤਪੀਆ ਹੋਵਾਂ? ਕਿਹੜਾ ਨਾਮ ਜਪਕੇ ਹਉਮੈ ਮਲ ਲਾਹਾਂ? ਇਸ ਦੇ ਜਵਾਬ ਵਿਚ ਗੁਰੂ ਜੀ ਲਿਖਦੇ ਹਨ: ਗੁਣ ਪੂਜਾ, ਗਿਆਨ, ਧਿਆਨ ਤੇ ਸਾਰੀ ਘਾਲ ਕਮਾਈ ਤਦ ਹੀ ਥਾਇ ਪੈਂਦੀ ਹੈ ਜਦ ਉਹ ਆਪ ਕਿਰਪਾ ਕਰਦਾ ਹੈ ਤੇ ਦਿਆਲੂ ਸਤਿਗੁਰ ਆਪ ਮਿਲਦਾ ਹੈ। ਜਿਸ ਵਿਚ ਪ੍ਰਮਾਤਮਾ ਵਰਗੇ ਗੁਣ ਹੋਣ ਉਹ ਹੀ ਪਰਮਾਤਮਾ ਨੂੰ ਜਾਣ ਸਕਦਾ ਹੈ। ਪ੍ਰਮਾਤਮਾ ਉਸ ਦੀ ਹਰ ਗਲ ਮੰਨ ਲੈਂਦਾ ਹੈ।
ਕਵਨ ਜੋਗ ਕਾਇਆ ਲੇ ਸਾਧਉ ॥ ੧ ॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥ ੧ ॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥ ੨ ॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥ ੩ ॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗ ਲ ਘਾਲ ॥ ਜਿਸ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ ੪ ॥ ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ ਜਿਸ ਕੀ ਮਾਨਿ ਲੇਇ ਸੁਖਦਾਤਾ ॥ ੧ ॥ ਰਹਾਉ ਦੂਜਾ ॥ ੩੬ ॥ ੧੦੫ ॥ (ਪੰਨਾ ੧੮੬-੧੮੭)
ਗੁਰੂ ਜੀ ਫੁਰਮਾੳਂਦੇ ਹਨ ਕਿ ਜਿਸ ਦਾ ਗੁਰੂ ਦੀ ਬਖਸ਼ਿਸ਼ ਸਦਕਾ ਪਰਮਾਤਮਾ ਨਾਲ ਮੇਲ ਹੋਇਆ ਹੈ ਤੇ ਜਿਸਦਾ ਆਪ ਹਰੀ ਹੋ ਗਿਆ ਉਸ ਦਾ ਸਭ ਕੁਝ ਹੋ ਗਿਆ।
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥ ੪ ॥ ੩੭ ॥ ੧੦੬ ॥ (ਪੰਨਾ ੧੮੭)
ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ॥ ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ
ਪਾਇ ॥ ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥ ੬ ॥ (ਪੰਨਾ ੧੩੨੨)

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥ ੨੮ ॥ (ਪੰਨਾ ੧੩੩੪)
ਗੁਰਪ੍ਰਸਾਦਿ ਸਦਕਾ ਹੀ ਜਪ ਕਰਨ ਤੇ ਵਾਹਿਗੁਰੂ ਨਾਲ ਜੁੜਣ ਦਾ ਅਵਸਰ ਮਿਲਦਾ ਹੈ:
ਗੁਰ ਮੇਰੈ ਸੰਗ ਸਦਾ ਹੈ ਨਾਲੇ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।। (ਮ:੫, ਪੰਨਾ ੩੯੪)
ਗੁਰ ਮੂਰਤਿ ਸਿਉ ਲਾਇ ਧਿਆਨੁ।। ਈਹਾ ਊਹਾ ਪਾਵਹਿ ਮਾਨਿ।। (ਮ: ੫: ਪੰਨਾ ੧੯੨)
ਤੁਮੑਰੀ ਕ੍ਰਿਪਾ ਤੇ ਜਪੀਐ ਨਾਉ ॥ ਸਾਧਸੰਗਿ ਤੁਮਰੇ ਗੁਣ ਗਾਉ ॥ ਤੁਮੑਰੀ ਦਇਆ ਤੇ ਹੋਇ ਦਰਦ ਬਿਨਾਸੁ ॥ ਤੁਮਰੀ ਮਇਆ ਤੇ ਕਮਲ ਬਿਗਾਸੁ ॥ ੩ ॥ (ਪੰਨਾ ੧੧੪੪)
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮੑਾਰੋ ਚੀਤ ॥ ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥ ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥ ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥ ੬ ॥ ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਪੰਨਾ ੨੮੯)

ਸਤਿਗੁਰੂ ਦੇ ਬਚਨ ਸਿੱਖ ਲਈ ਅਮੋਲਕ ਹਨ ਜੋ ਉਸ ਨੂੰ ਹਰ ਹਾਲਤ ਮੰਨਣੇ ਜ਼ਰੂਰੀ ਹਨ:
ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥ ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥ ੨ ॥ ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥ ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥ ੩ ॥ ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥ ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥ ੪ ॥ ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥ ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥ ੫ ॥ ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ
ਜੋ ਸੱਚੇ ਸਤਿਗੁਰੂ ਨੂੰ ਇਕ ਮਨ ਇੱਕ ਚਿੱਤ ਧਿਆਉਂਦੇ ਹਨ ਉਹ ਹੀ ਪਰਮਾਤਮਾ ਨਾਲ ਜੁੜ ਸਕਦੇ ਹਨ।
ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥ (ਪੰਨਾ ੧੩੨੩)
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ।। (ਪੰਨਾ, ੫੦੯)
ਜਪ ਕਰਨ ਦੀ ਜੁਗਤ ਸਾਨੂੰ ਗੁਰੂ ਕੋਲੋਂ ਪਰਾਪਤ ਹੁੰਦੀ ਹੈ।ਪੂਰੇ ਗੁਰੂ ਦੀ ਬਾਣੀ ਵਿਚ ਵਾਹਿਗੁਰੂ ਵਸਦਾ ਹੈ। ਜੋ ਬਾਣੀ ਪੂਰੇ ਗੁਰ ਤੇ ਉਪਜੀ ਹੈ ਉਸ ਰਾਹੀ ਸੱਚੇ ਪਰਮ ਪੁਰਖ ਵਿਚ ਸਮਾਇਆ ਜਾ ਸਕਦਾ ਹੈ:
ਵਾਹੁ ਵਾਹੁ ਪੂਰੇ ਗੁਰ ਕੀ ਬਾਣੀ।। ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ।। (ਮ:੩, ਪੰਨਾ ੭੫੪)
ਗੁਰੂ ਤੋਂ ਪਾਇਆ ਸ਼ਬਦ ਭਾਵ ਨਾਮ ਹਿਰਦੇ ਵਿਚ ਉਤਾਰਨਾ ਹੈ:
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ।। (ਮ: ੫, ਪੰਨਾ ੨੩੬)
ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ।।ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥ ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥ ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥ ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥ ੪ ॥ (ਪੰਨਾ ੨੬੪)


ਗੁਰੂ ਰਾਹੀਂ ਹੀ ਅੰਦਰ ਹਿਰਦੇ ਵਿਚ ਰੋਸ਼ਨੀ ਹੁੰਦੀ ਹੈ:
ਆਤਮ ਰਾਮ ਪਰਗਾਸ ਗੁਰ ਤੇ ਹੋਵੈ।। (ਮ: ੩, ਪੰਨਾ ੧੨੩)
ਜਪ ਗਰੂ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ।
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ (ਪੰਨਾ ੩੦੫)
ਪ੍ਰਮਾਤਮਾ ਤਾਂ ਅੰਦਰ ਹੀ ਵਸਦਾ ਹੈ ਬਾਹਰ ਢੂੰਡਣ ਦੀ ਲੋੜ ਨਹੀਂ। ਬਾਹਰ ਦੀ ਜ਼ਹਿਰ ਖਾਣ ਨਾਲੋਂ ਅੰਦਰੋਂ ਹੀ ਅੰਮ੍ਰਿਤ ਕਿਉਂ ਨਹੀਂ ਪਰਾਪਤ ਕਰਦੇ? ਹੇ ਮਨ ਜਪਣ ਦ ਅਜਿਹਾ ਗਿਆਨ ਪ੍ਰਾਪਤ ਕਰ ਜਿਸ ਨਾਲ ਤੂੰ ਉਸ ਸੱਚੇ ਦਾ ਸੇਵਕ ਹੋ ਜਾਵੇਂ:
ਗੁਰੁ ਦੀ ਮਿਹਰ ਬਿਨਾ ਜਪਣਾ ਅਸੰਭਵ ਹੈ:
ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥ ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥ ੭ ॥ ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥ ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥ ੮ ॥ ੬ ॥ (ਪੰਨਾ ੧੩੧੦)
ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥ ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥ ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥ ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥ ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥ ੬ ॥ (ਪੰਨਾ ੧੩੨੨)
ਅਪਣੇ ਸਚੇ ਸਤਿਗੁਰ ਦੇ ਕੁਰਬਾਨ ਜਾਵਾਂ ਜਿਸ ਨੇ ਮੈਨੂੰ ਆਤਮ ਚੀਨਣ ਦਾ ਤੇ ਅੰਦਰੋਂ ਹੀ ਪਰਮਾਤਮਾ ਦਾ ਪਰਮ ਪਵਿਤ੍ਰ ਰੰਗ ਮਾਨਣ ਦਾ ਅਵਸਰ ਦਿਤਾ:
ਸਤਿਗੁਰ ਅਪੁਨੇ ਕਉ ਕੁਰਬਾਨੀ ॥ ਆਤਮ ਚੀਨਿ ਪਰਮ ਰੰਗ ਮਾਨੀ ॥ ੧ ॥ ਰਹਾਉ ॥ (ਪੰਨਾ ੧੮੭)
ਉਸ ਦਾ ਨਾਮ ਸੁਣਨਾ, ਉਸਨੂੰ ਮੰਨਣਾ ਤੇ ਉਸ ਨਾਲ ਪਿਆਰ ਪਾਉਣਾ ਤੇ ਨਾਮ ਦੇ ਤੀਰਥ ਵਿਚ ਅੰਦਰ ਹੀ ਨਹਾ ਕੇ ਸਾਰੀ ਮਨ ਦੀ ਮੈਲ ਲਾਹੁਣੀ, ਇਹ ਸਾਰੇ ਗੁਣ ਉਹ ਪਰਮਾਤਮਾ ਹੀ ਦਿੰਦਾ ਹੈ ਇਨਸਾਨ ਦੀ ਇਤਨੀ ਜਾਅ ਨਹੀਂ।ਗੁਣ ਕੀਤੇ ਬਿਨਾ ਭਗਤੀ ਨਹੀਂ ਹੋ ਸਕਦੀ।
ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗੁਣ ਤੇਰੇ ਮੈ ਨਾਹੀ ਕੋਇ ॥ਵਿਣੁ ਗੁਣ ਕੀਤੇ ਭਗਤਿ ਨ ਹੋਇ ।।(ਪੰਨਾ ੪)
ਜਪ, ਤਪ, ਸੰਜਮ, ਵਰਤ, ਇਸਨਾਨ ਜੁਗਤ ਜਾਣੇ ਬਿਨਾ ਨਹੀਂ ਜਾਣੇ ਜਾ ਸਕਦੇ ਇਵੇਂ ਭਗਵਾਨ ਦੀ ਪ੍ਰੇਮਾ ਭਗਤੀ ਦੀ ਵੀ ਜੁਗਤ ਲੋੜੀਂਦੀ ਹੈ:
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ॥ ੨ ॥ (ਭਗਤ ਕਬੀਰ ਜੀ, ਪੰਨਾ ੩੩੭)
ਅੰਤਰਿ ਵਸੈ ਨ ਬਾਹਰਿ ਜਾਇ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ॥ ੧ ॥ ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥ ੧ ॥ ਰਹਾਉ ॥ (ਮ. ੧, ਪੰਨਾ ੭੨੮)
ਜਿਨ੍ਹਾਂ ਗੁਰੂ ਦੇ ਪਿਆਰਿਆਂ ਗੁਰਮੁਖਾਂ ਅੰਦਰ ਸੱਚੇ ਵਾਹਿਗੁਰੂ ਲਈ ਨਿਹੁੰ ਹੈ, ਦਿਨ ਰਾਤ ਵਾਹਿਗੁਰੂ ਲਈ ਪ੍ਰੇਮ ਸਮਾਇਆ ਹੋਇਆ ਹੈ, ਸੱਚੇ ਪਰਮਾਤਮਾ ਨਾਲ ਸੱਚੀ ਆਸ਼ਕੀ ਸਦਕਾ ਪਰਮਾਤਮਾ ਨੂੰ ਪਾ ਲੈਂਦਾ ਹੈ।ਦਿਨ ਰਾਤ ਉਹ ਅਨੰਦ ਅਵਸਥਾ ਵਿਚ ਰਹਿੰਦਾ ਹੈ ਤੇ ਸਹਿਜ ਅਵਸਥਾ ਵਿਚ ਉਸ ਨੂੰ ਜਾ ਮਿਲਦਾ ਹੈ।ਪ੍ਰਮਾਤਮਾ ਦਾ ਸੱਚਾ ਪਿਆਰ ਪੂਰੇ ਗੁਰ ਤੋਂ ਮਿਲਦਾ ਹੈ। ਇਹ ਪਿਆਰ ਕਦੇ ਭੰਗ ਨਹੀਂ ਹੁੰਦਾ ਤੇ ਹਰੀ ਦੇ ਗੁਣ ਗਾਏ ਜਾਦੇ ਹਨ।ਜਿਨ੍ਹਾਂ ਅੰਦਰ ਸੱਚਾ ਨਿਹੁੰ ਹੈ ਉਹ ਪ੍ਰੀਤਮ ਤੋਨ ਬਿਨਾ ਕਿਵੇਂ ਜੀ ਸਕਦੇ ਹਨ? ਗੁਰੂ ਰੂਪੀ ਰੱਬ ਰੂਪੀ ਗੁਰਮੁਖ ਚਿਰਾਂ ਤੋਂ ਵਿਛੜਿਆਂ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ।ਜਿਨੀ ਦੇ ਦਿਲੀਂ ਵਾਹਿਗੁਰੂ ਲਈ ਪ੍ਰੇਮ ਪਿਆਰ ਹੈ, ਉਨ੍ਹਾਂ ਉਪਰ ਉਹ ਆਪ ਮਿਹਰ ਕਰਦਾ ਹੈ। ਜਾਚਿਕਾਂ ਲੋੜਵੰਦਾ ਨੂੰ ਹਰੀ ਨਾਮ ਦਿੰਦਾ ਹੈ ਅਤੇ ਅਪਣੇ ਨਾਲ ਮਿਲਾ ਲੈਂਦਾ ਹੈ:
ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥ ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥ ੯ ॥ ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥ ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥ ੧੦ ॥ ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥ ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥ ੧੧ ॥ ਜਿਨੑਾ ਅੰਦਰਿ ਸਚਾ ਨੇਹੁ ਕਿਉ ਜੀਵਨਿੑ ਪਿਰੀ
ਵਿਹੂਣਿਆ ॥ ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥ ੧੨ ॥ ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥ ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ॥੧੩॥(ਪੰਨਾ ੧੩੨੨)
ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਦੇ ਸਿਮਰਨ ਅਤੇ ਨਾਮ ਦੀ ਕਰੜੀ ਘਾਲ ਦਾ ਬੇੜਾ ਬੰਨ੍ਹ ਜਿਸ ਨਾਲ ਤੂੰ ਜਲ ਵਹਿਣ ਨੂੰ ਪਾਰ ਪਾਏਂਗਾ । ਨਾ ਭਵਸਾਗਰ ਹੋਵੇਗਾ ਨਾ ਹੀ ਉਸ ਵਿਚਲਾ ਤੂਫਾਨ । ਤੇਰਾ ਮਾਰਗ ਸੁਖਾਲਾ ਹੋ ਜਾਵੇਗਾ।ਇਕੋ ਵਾਹਿਗੁਰੂ ਦਾ ਨਾਮ ਹੀ ਅਜਿਹੇ ਰੰਗ ਦਾ ਹੈ ਜੋ ਸਰੀਰ ਨੂੰ ਪਰਮਾਤਮਾ ਦੇ ਰੰਗ ਵਿਚ ਰੰਗ ਸਕਦਾ ਹੈ:
ਸੂਹੀ ਮਹਲਾ ੧ ॥।।੧।। ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥ ੧ ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥ ੧ ॥ ਰਹਾਉ ॥ (ਮ ੧, ਪੰਨਾ ੭੨੯)
ਇਕ ਜੀਭ ਦੀਆਂ ਲੱਖਾਂ ਜੀਭਾਂ ਬਣਾ ਲਈਏ ਤੇ ਹਰ ਜੀਭ ਤੋਂ ਲੱਖਾਂ ਵਾਰ ਉਸ ਪਰਮਾਤਮਾ ਦਾ ਨਾਮ ਜਪੀਏ।ਉਸ ਤਕ ਪਹੁੰਚਣ ਲਈ ਤੇ ਇਕ ਮਿਕ ਹੋ ਜਾਣ ਲਈ ਪੌੜੀਆਂ ਚੜ੍ਹਣੀਆਂ ਹਨ ।ਬੈਕੁੰਠ ਦੀਆਂ ਗੱਲਾਂ ਸੁਣਾ ਸੁਣਾ ਨਿਰਗੁਣ ਲੋਕਾਂ ਨੂੰ ਵੀ ਲਗਦਾ ਹੈ ਕਿ ਉਸਨੂੰ ਪ੍ਰਮਾਤਮਾ ਅਪਣੇ ਆਪ ਮਿਲ ਜਾਏਗਾ ਜੋ ਸਭ ਝੂਠ ਹੈ ਪਰਮਾਤਮਾ ਤਾਂ ਉਸਦੀ ਮਿਹਰ ਸਦਕਾ ਹੀ ਮਿਲ ਸਕਦਾ ਹੈ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ ੩੨ ॥ (ਮ ੧, ਪੰਨਾ ੭)
ਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ ਤੂੰ ਇਕ ਮਨ ਇਕ ਚਿਤ ਹਰੀ ਨੂੰ ਧਿਆ।ਹਰੀ ਦੀਆਂ ਸਦਾ ਹੀ ਵਡਿਆਈਆਂ ਕਰ, ਉੁਹ ਤਾਂ ਸਭ ਨੂੰ ਖੁਸ਼ੀ ਨਾਲ ਦੇਈ ਜਾਂਦਾ ਹੈ, ਦਿੰਦਾ ਪਛਤਾਉਂਦਾ ਨਹੀਂ। ਮੈਂ ਉਸ ਅਕਾਲ ਪੁਰਖ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਸੇਵਾ ਸਦਕਾ ਆਤਮਿਕ ਸੁੱਖ ਮਿਲਦਾ ਹੈ।ਗੁਰਮੁਖ ਅਪਣੀ ਹਉਮੈ ਨੂੰ ਸ਼ਬਦ (ਨਾਮ) ਨਾਲ ਜਲਾਕੇ ਪਰਮਾਤਮਾ ਨਾਲ ਇਕ ਮਿਕ ਹੋ ਜਾਂਦਾ ਹੈ:
ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥ ੧ ॥ (ਪੰਨਾ ੬੫੩)
ਅਪਣੇ ਵਾਹਿਗੁਰੂ ਨੂੰ ਸਿਮਰੀ ਜਾਉ ਤਾਂ ਯਮ ਕਦੇ ਨੇੜੇ ਨਹੀਂ ਆਉਂਦਾ। ਰਬ ਦੇ ਸਚੇ ਭਗਤਾਂ ਦੀ ਸੰਗਤ ਵਿਚ ਮਨੁਖ ਹਰੀ ਦੇ ਵਾਸੇ ਪਹੁੰਚਦਾ ਹੈ। ਹਰੀ ਦੇ ਚਰਨ ਕਮਲ ਵਿਚ ਪਹੁੰਚਕੇ ਲੱਖਾਂ ਸੁੱਖ ਬਿਸ਼ਰਾਮ ਮਿਲਦੇ ਹਨ। ਉਸ ਵਾਹਿਗੁਰੂ ਨੂੰ ਜੋ ਦਿਨ ਰਾਤ ਸਿਮਰਦੇ ਹਨ ਗੁਰੂ ਜੀ ਉਸ ਤੋਂ ਕੁਰਬਾਨ ਜਾਂਦੇ ਹਨ।
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥ ੧ ॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥ ੨ ॥ ੧੭ ॥ ੪੮ ॥ (ਪੰਨਾ ੬੮੨)
ਪਰਮਾਤਮਾ ਅਪਣੇ ਪਿਆਰਿਆਂ ਨੂੰ ਕਦੇ ਵੀ ਕੋਈ ਔਖੀ ਨਹੀਂ ਵੇਖਣ ਦਿੰਦਾ ਅਤੇ ਅਪਣੇ ਸੇਵਕਾਂ ਦੀ ਸੰਭਾਲ ਕਰਦਾ ਹੈ। ਅਪਣੇ ਪਿਆਰਿਆਂ ਨੂੰ ਹਥ ਦੇ ਕੇ ਰੱਖਦਾ ਹੈ ਤੇ ਹਰ ਸਾਹ ਤੇ ਸੁਰਖਿਆ ਕਰਦਾ ਹੈ। ਮੇਰਾ ਪ੍ਰਭੂ ਨਾਲ ਚਿਤ ਜੁੜ ਗਿਆ ਹੈ। ਹਮਾਰਾ ਪਿਆਰਾ ਪ੍ਰਭੂ ਧੰਨ ਹੈ ਜੋ ਆਦਿ ਤੋਂ ਅੰਤ ਤਕ ਸਦਾ ਸਹਾਈ ਹੁੰਦਾ ਹੈ। ਸੱਚੇ ਸਾਹਿਬ ਦੇ ਅਚਰਜ ਤੇ ਵਡਿਆਈ ਵੇਖ ਵੇਖ ਮਨ ਨੂੰ ਹੁਲਾਸ ਹੁੰਦਾ ਹੈ।ਗੁਰੂ ਜੀ ਕਹਿੰਦੇ ਹਨ ਕਿ ਹਰੀ ਨੂੰ ਸਿਮਰ ਸਿਮਰ ਕੇ ਅਨੰਦ ਕਰ ਕਿਉਂਕਿ ਪ੍ਰਭੂ ਪੂਰਨ ਪੈਜ ਰਖਦਾ ਹੈ:
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥ ੧ ॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥ ੨ ॥ ੧੫ ॥ ੪੬ ॥ (ਪੰਨਾ ੬੮੨)
ਪ੍ਰਮਾਤਮਾ ਨੂੰ ਭਾਲਣਾ ਹੈ ਤਾਂ ਅੰਦਰਲੀਆਂ ਅੱਖਾਂ ਖੋਲੋ ਫਿਰ ਪਰਮਾਤਮਾ ਅੰਦਰ ਵੀ ਤੇ ਬਾਹਰ ਵੀ ਹਰ ਵਸਤ ਵਿਚ ਨਜ਼ਰ ਆਵੇਗਾ।ਪਾਣੀ, ਅੱਗ, ਹਵਾ, ਮਿੱਟੀ ਤੇ ਅਸਮਾਨ ਇਨ੍ਹਾਂ ਪੰਜ ਮੂਲ ਤਤਾਂ ਦੇ ਬਣਾਏ ਹਰ ਆਕਾਰ ਵਿਚ ਵਾਹਿਗੁਰੂ ਵਸਦਾ ਹੈ:
ਅਪੁ, ਤੇਜੁ, ਵਾਇ ਪ੍ਰਿਥਮੀ ਆਕਾਸਾ।ਤਿਨ ਮਹਿ ਪੰਚ ਤਤੁ ਘਰਿ ਵਾਸਾ।(ਪੰਨਾ ੧੦੩੧)
ਹੇ ਵਾਹਿਗੁਰੂ ਤੇਰੀ ਜੋਤਿ ਸਭਨਾ ਵਿਚ ਪਸਰ ਰਹੀ ਹੈ, ਮੈਂ ਜਿਧਰ ਵੀ ਵੇਖਦਾ ਹਾਂ ਤੂੰ ਹੀ ਤੂੰ ਨਜ਼ਰ ਆਉਂਦਾ ਹੈਂ।
ਸਰਬ ਜੋਤਿ ਤੇਰੀ ਪਸਰਿ ਰਹੀ।।ਜਹ ਜਹ ਦੇਖਾ ਤਹ ਨਰਹਰੀ।। (ਪੰਨਾ ੮੭੬)
ਬਸ ਅਕਾਲ ਪੁਰਖ ਅਗੇ ਇਹੋ ਅਰਦਾਸ ਕਰੋ ਕਿ “ਹੇ ਮੇਰੇ ਗੋਬਿੰਦ! ਮੈਨੂੰ ਮਿਲੋ ਤੇ ਅਪਣਾ ਨਾਮ ਦਿਉ।
ਗਉੜੀ ਮਹਲਾ ੫ ॥ ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ (ਪੰਨਾ ੨੪੦)
ਨਾਮ ਦੇ ਅੰਮ੍ਰਿਤ ਨਾਲ ਮਨ ਤਨ ਸਰੋਬਾਰ ਕਰਨੇ ਚਾਹੀਦੇ ਹਨ । ਜਿਨ੍ਹਾਂ ਗੁਰਮੁਖਾਂ ਨੇ ਨਾਮ ਰਤਨ ਪਰਾਪਤ ਕਰ ਲਿਆ ਉਨ੍ਹਾਂ ਨਾਮ (ਵਾਹਿਗੁਰੂ) ਤੋਂ ਬਿਨਾ ਹੋਰ ਨਜ਼ਰ ਨਹੀਂ ਆਉਂਦਾ। ਨਾਮ ਧਨੋ ਨਾਮ ਵਰਗਾ ਰੂਪ ਰੰਗ ਹੋ ਜਾਂਦਾ ਹੈ ਭਾਵ ਨਾਮ ਜਪਿਆਂ ਨਾਮ ਵਰਗਾ ਬਣ ਜਾਈਦਾ ਹੈ। ਨਾਮ ਤੋਂ ਹਰੀ ਨਾਮ ਦੇ ਸੰਗ ਦਾ ਸੁੱਖ ਪਰਾਪਤ ਹੁੰਦਾ ਹੈ । ਜੋ ਜਨ ਨਾਮ ਰਸ ਨਾਲ ਤ੍ਰਿਪਤ ਹੋ ਗਿਆ ਉਸ ਦਾ ਮਨ ਤਨ ਨਾਮ ਵਿਚ ਹੀ ਸਮਾ ਜਾਂਦਾ ਹੈ ਭਾਵ ਉਹ ਵਾਹਿਗੁਰੂ ਵਿਚ ੁਮਲ ਜਾਂਦਾ ਹੈ:
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥ (ਪੰਨਾ ੨੮੬)
ਕਿਸ ਸਮੇਂ ਕਿਸ ਅਵਸਥਾ ਵਿਚ ਨਾਮ ਜਪਣਾ ਹੈ?
ਉਸ ਦਾ ਨਾਮ ਜਪਣ ਦਾ, ਉਸ ਦੀ ਸਿਫਤ ਸਲਾਹ ਕਰਨ ਦਾ, ਉਸ ਨਾਲ ਧਿਆਨ ਲਾਉਣ ਦਾ, ਉਸ ਨਾਲ ਜੁੜਣ ਦਾ ਸਭ ਤੋਂ ਵਧੀਆ ਅੰਮ੍ਰਿਤ ਵੇਲਾ ਗਿਣਿਆ ਗਿਆ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥(ਜਪੁਜੀ ਪਉੜੀ ੪ ਪੰਨਾ ੨)
ਪ੍ਰੰਤੂ ਇਹ ਵੀ ਲਿਖਿਆ ਹੈ ਵਾਹਿਗੁਰੂ ਦਾ ਨਾਮ ਵਾਰ ਵਾਰ ਜਪਣਾ ਚਾਹੀਦਾ ਹੈ:
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ (ਪੰਨਾ ੨੮੬)
ਸਤਿਸੰਗਤ ਵਿਚ ਜਪਣਾ: ਸਤਿਸੰਗਤ ਵਿਚ ਨਾਮ ਜਪਣ ਦਾ ਅਪਣਾ ਮਹਤਵ ਹੈ:
ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥ ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥ ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥ ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥ ੨੭ ॥ (ਪੰਨਾ ੧੩੩੪)
ਕੀਰਤਨ ਕਰਨਾ: ਰਾਮ ਨਾਮ ਦਾ ਕੀਰਤਨ ਕਰਨਾ ਵੀ ਉਸ ਨਾਲ ਲਿਵ ਲਾਉ ਵਿਚ ਸਹਾਈ ਹੁੰਦਾ ਹੈ:
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥ ੨੮ ॥ (ਪੰਨਾ ੧੩੩੪)
ਜੀਭ ਤੋਂ ਦਿਨ ਰਾਤ ਵਾਹਿਗੁਰੂ ਦਾ ਜਸ ਬੋਲਣਾ ਚਾਹੀਦਾ ਹੈ , ਇਹ ਦਾਤ ਪ੍ਰਭੂ ਹੀ ਅਪਣੇ ਜਾਨ ਨੂੰ ਦਿੰਦਾ ਹੈ। ਰੂਹ ਤੋਂ ਚਾਅ ਨਾਲ ਭਗਤੀ ਕਰਨੀ ਚਾਹੀਦੀ ਹੈ ਤੇ ਪ੍ਰਭੂ ਨੂੰ ਅਪਣੇ ਅੰਦਰ ਸਮਾ ਕੇ ਰੱਖਣਾ ਚਾਹੀਦਾ ਹੈ ।ਪ੍ਰਮਾਤਮਾ ਜੋ ਹੋਇਆ ਹੈ ਤੇ ਜੋ ਹੋਣਾ ਹੈ ਸਭ ਜਾਣਦਾ ਹੈ। ਅਪਣੇ ਪ੍ਰਭੂ ਦਾ ਹੁਕਮ ਪਛਾਨਣਾ ਚਾਹੀਦਾ ਹੈ। ਵਾਹਿਗੁਰੂ ਦੀ ਮਹਿਮਾ ਕੋਯ ਬਖਾਣ ਸਕਦਾ ਹੈ? ਅੁਸ ਦਾ ਇਕ ਵੀ ਗੁਣ ਕਹੋ ਪਰ ਜਾਣ ਨਹੀਂ ਸਕਦੇ। ਜੋ ਅੱਠੇ ਪਹਿਰ ਪ੍ਰਭੂ ਦੇ ਹਜ਼ੂਰ ਵਸਦੇ ਹਨ ਗੁਰੂ ਜੀ ਉਨ੍ਹਾਂਨੂੰ ਹੀ ਪੂਰੇ ਜਨ ਕਹਿੰਦੇ ਹਨ:
ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥ ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥ ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ਤਿਸ ਕੀ ਮਹਿਮਾ ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ ॥ ੭ ॥ (ਪੰਨਾ ੨੮੬)
ਗੁਰੂ ਦੇ ਮਨ ਉਹ ਹੀ ਗੁਰੂ ਦਾ ਸਿੱਖ ਭਾਉਂਦਾ ਹੈ ਜੋ ਹਰ ਸਾਹ ਨਾਲ ਹਰ ਗਿਰਾਸ (ਬੁਰਕੀ) ਨਾਲ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ:
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ (ਪੰਨਾ ੩੦੫)
ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥ (ਪੰਨਾ ੨੫੪)
ਉਠਦੇ ਬਹਿੰਦੇ ਸੌਦੇ ਜਾਗਦੇ ਪਰਮਾਤਮਾ ਨੂੰ ਚੇਤੇ ਕਰਨਾ ਹੈ। ਨਾਮ ਜਪਿਆਂ ਸਭ ਕਾਰਜ ਸੰਪੂਰਨ ਹੁੰਦੇ ਹਨ:
ਊਠਤ ਬੈਠਤ ਸਦ ਤਿਸਹਿ ਧਿਆਈ ॥ (ਪੰਨਾ ੨੭੦)
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥ (ਪੰਨਾ ੮੨੦)
ਮਾਝ ਮਹਲਾ ੫ ॥ ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ ਪ੍ਰਭੂ ਦਇਆ ਤੇ ਮੰਗਲੁ ਗਾਵਉ ॥ ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥ ੧ ॥ (ਪੰਨਾ ੧੦੧)
ਊਠਤ ਬੈਠਤ ਹਰਿ ਹਰਿ ਗਾਈਐ ॥ (ਪੰਨਾ ੧੦੯)
ਵਾਹਿਗੁਰੂ ਨੂੰ ਦਿਨ ਰਾਤ ਸਿਮਰਨਾ ਚਾਹੀਦਾ ਹੈ:
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ (ਪੰਨਾ ੨੭੦)
ਅੱਠੇ ਪਹਿਰ ਉਸ ਵਲ ਧਿਆਨ ਹੋਵੇ:
ਆਠ ਪਹਰ ਸਿਮਰਹੁ ਪ੍ਰਭ ਨਾਮੁ ॥(੧੮੪)
ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥ ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧੁ ਇਸੁ ਤਨ ਤੇ ਜਾਤ ॥ ੧ ॥ (ਪੰਨਾ ੮੨੦)
ਤਿਸਹਿ ਧਿਆਇ ਜੋ ਏਕ ਅਲਖੈ ॥ ਈਹਾ ਊਹਾ ਨਾਨਕ ਤੇਰੀ ਰਖੈ ॥ ੪ ॥ ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ (ਪੰਨਾ ੨੭੦)
ਗੁਣ ਪੂਜਾ, ਗਿਆਨ, ਧਿਆਨ ਤੇ ਸਾਰੀ ਘਾਲ ਕਮਾਈ ਤਦ ਹੀ ਥਾਇ ਪੈਂਦੀ ਹੈ ਜਦ ਉਹ ਆਪ ਕਿਰਪਾ ਕਰਦਾ ਹੈ ਤੇ ਦਿਆਲੂ ਸਤਿਗੁਰ ਆਪ ਮਿਲਦਾ ਹੈ। ਜਿਸ ਵਿਚ ਪ੍ਰਮਾਤਮਾ ਵਰਗੇ ਗੁਣ ਹੋਣ ਉਹ ਹੀ ਪਰਮਾਤਮਾ ਨੂੰ ਜਾਣ ਸਕਦਾ ਹੈ। ਪ੍ਰਮਾਤਮਾ ਉਸ ਦੀ ਹਰ ਗਲ ਮੰਨ ਲੈਂਦਾ ਹੈ।ਨਾਮ ਜਪਿਆਂ ਸਭ ਕਾਰਜ ਸੰਪੂਰਨ ਹੁੰਦੇ ਹਨ।ਗੁਰਪ੍ਰਸਾਦਿ ਸਦਕਾ ਹੀ ਜਪ ਕਰਨ ਤੇ ਵਾਹਿਗੁਰੂ ਨਾਲ ਜੁੜਣ ਦਾ ਅਵਸਰ ਮਿਲਦਾ ਹੈ।ਗੁਰੂ ਜੀ ਫੁਰਮਾੳਂਦੇ ਹਨ ਕਿ ਜਿਸ ਦਾ ਗੁਰੂ ਦੀ ਬਖਸ਼ਿਸ਼ ਸਦਕਾ ਪਰਮਾਤਮਾ ਨਾਲ ਮੇਲ ਹੋਇਆ ਹੈ ਤੇ ਜਿਸਦਾ ਆਪ ਹਰੀ ਹੋ ਗਿਆ ਉਸ ਦਾ ਸਭ ਕੁਝ ਹੋ ਗਿਆ।ਮਨ, ਬਚਨ ਤੇ ਜੀਭ ਨਾਲ ਉਸ ਨੂੰ ਜਪਣਾ ਤੇ ਧਿਆਉਣਾ ਚਾਹੀਦਾ ਹੈ।ਇਕ ਜੀਭ ਦੀਆਂ ਲੱਖਾਂ ਜੀਭਾਂ ਬਣਾ ਲਈਏ ਤੇ ਹਰ ਜੀਭ ਤੋਂ ਲੱਖਾਂ ਵਾਰ ਉਸ ਪਰਮਾਤਮਾ ਦਾ ਨਾਮ ਜਪੀਏ।ਉਸ ਤਕ ਪਹੁੰਚਣ ਲਈ ਤੇ ਇਕ ਮਿਕ ਹੋ ਜਾਣ ਲਈ ਪੌੜੀਆਂ ਚੜ੍ਹਣੀਆਂ ਹਨ ।ਜੀਭ ਤੋਂ ਦਿਨ ਰਾਤ ਵਾਹਿਗੁਰੂ ਦਾ ਜਸ ਬੋਲਣਾ ਚਾਹੀਦਾ ਹੈ , ਇਹ ਦਾਤ ਪ੍ਰਭੂ ਹੀ ਅਪਣੇ ਜਾਨ ਨੂੰ ਦਿੰਦਾ ਹੈ।ਸਤਿਸੰਗਤ ਵਿਚ ਨਾਮ ਜਪਣ ਦਾ ਅਪਣਾ ਮਹਤਵ ਹੈ ਰਾਮ ਨਾਮ ਦਾ ਕੀਰਤਨ ਕਰਨਾ ਵੀ ਉਸ ਨਾਲ ਲਿਵ ਲਾਉ ਵਿਚ ਸਹਾਈ ਹੁੰਦਾ ਹੈ ।ਰੂਹ ਤੋਂ ਚਾਅ ਨਾਲ ਭਗਤੀ ਕਰਨੀ ਚਾਹੀਦੀ ਹੈ ਤੇ ਪ੍ਰਭੂ ਨੂੰ ਅਪਣੇ ਅੰਦਰ ਸਮਾ ਕੇ ਰੱਖਣਾ ਚਾਹੀਦਾ ਹੈ ।ਪ੍ਰਮਾਤਮਾ ਜੋ ਹੋਇਆ ਹੈ ਤੇ ਜੋ ਹੋਣਾ ਹੈ ਸਭ ਜਾਣਦਾ ਹੈ। ਅਪਣੇ ਪ੍ਰਭੂ ਦਾ ਹੁਕਮ ਪਛਾਨਣਾ ਚਾਹੀਦਾ ਹੈ। ਵਾਹਿਗੁਰੂ ਦੀ ਮਹਿਮਾ ਕੋਯ ਬਖਾਣ ਸਕਦਾ ਹੈ? ਉਸ ਦਾ ਨਾਮ ਜਪਣ ਦਾ, ਉਸ ਦੀ ਸਿਫਤ ਸਲਾਹ ਕਰਨ ਦਾ, ਉਸ ਨਾਲ ਧਿਆਨ ਲਾਉਣ ਦਾ, ਉਸ ਨਾਲ ਜੁੜਣ ਦਾ ਸਭ ਤੋਂ ਵਧੀਆ ਅੰਮ੍ਰਿਤ ਵੇਲਾ ਗਿਣਿਆ ਗਿਆ ਹੈ ਜੋ ਅੱਠੇ ਪਹਿਰ ਪ੍ਰਭੂ ਦੇ ਹਜ਼ੂਰ ਵਸਦੇ ਹਨ ਗੁਰੂ ਜੀ ਉਨ੍ਹਾਂਨੂੰ ਹੀ ਪੂਰੇ ਜਨ ਕਹਿੰਦੇ ਹਨ।ਗੁਰੂ ਦੇ ਮਨ ਉਹ ਹੀ ਗੁਰੂ ਦਾ ਸਿੱਖ ਭਾਉਂਦਾ ਹੈ ਜੋ ਹਰ ਸਾਹ ਨਾਲ ਹਰ ਗਿਰਾਸ (ਬੁਰਕੀ) ਨਾਲ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ। ਉਠਦੇ ਬਹਿੰਦੇ ਮਨ, ਬਚਸੌਦੇ ਜਾਗਦੇ ਪਰਮਾਤਮਾ ਨੂੰ ਚੇਤੇ ਕਰਨਾ ਹੈ।ਵਾਹਿਗੁਰੂ ਨੂੰ ਦਿਨ ਰਾਤ ਸਿਮਰਨਾ ਚਾਹੀਦਾ ਹੈ।




.