.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਈਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਏਕੁ ਪਿਤਾ ਏਕਸ ਕੇ ਹਮ ਬਾਰਿਕ. ."- ਵਿਸ਼ੇ ਨੂੰ ਤਾਜ਼ਾ ਰਖਣ ਲਈ ਦੋਰਾਉਣਾ ਜ਼ਰੂਰੀ ਸਮਝਦੇ ਹਾਂ ਕਿ ਇਸ ਸਮੇਂ ਜਿਹੜਾ ਵਿਸ਼ਾ ਚੱਲ ਰਿਹਾ ਹੈ, ਉਹ ਹੈ ਅਜੋਕੇ ਸਮੇਂ ਖ਼ੁੱਦ ਮਨੁੱਖ ਹੱਥੋਂ ਹੀ ਕਈ ਪੱਖਾਂ ਤੋਂ ਹੋ ਰਹੀ ਸਮੂਚੀ ਮਨੁੱਖਾ ਨਸਲ ਦੀ ਲਗਾਤਾਰ ਨਸਲਕੁਸ਼ੀ ਵਾਲਾ ਵਿਸ਼ਾ।

ਉਨ੍ਹਾਂ ਭਿੰਨ ਭਿੰਨ ਕਾਰਣਾਂ `ਚੋਂ ਹੀ ਕਾਰਣ ਹੈ ਸੰਸਾਰ ਤਲ `ਤੇ ਅਨੇਕਾਂ ਰੂਪਾਂ `ਚ ਮਨੁੱਖ-ਮਨੁੱਖ ਵਿੱਚਾਲੇ ਊਚ-ਨੀਚ, ਦੇਸ਼ੀ-ਵਿਦੇਸ਼ੀ, ਕਾਲੇ-ਗੋਰੇ, ਜਾਤਾਂ-ਪਾਤਾਂ, , ਵਰਣ ਵੰਡ, ਲਿੰਗ ਭੇਦ, ਦੇਸ਼ੀ-ਵਿਦੇਸੀ, ਧਾਰਕਿਮ ਸੰਕੀਰਣਤਾ, ਧਾਰਮਿਕ ਕਟੱਰਪੁਣਾ ਜਾਂ ਕੁੱਝ ਦੇਸ਼ਾਂ ਰਾਹੀਂ ਤਾਕਤ ਦੇ ਨਸ਼ੇ `ਚ ਅੰਨੇ ਹੋ ਕੇ ਪੜੋਸੀ ਜਾਂ ਦੂਜੇ ਦੇਸ਼ਾਂ ਨੂੰ ਆਪਣੇ ਅਧੀਨ ਕਰਣ ਲਈ, ਦਿਨ ਤੇ ਰਾਤ ਵੱਡੇ ਤੋਂ ਵੱਡੇ ਮਾਰੂ ਹਥਿਆਰਾਂ ਦੀ ਤਿਆਰੀ ਕਰਣ ਜਾਂ ਦੂਜਿਆਂ ਪਾਸੋਂ ਖ਼ਰੀਦ ਕੇ ਆਪਣੇ ਪਾਸ ਉਨ੍ਹਾਂ ਮਾਰੂ ਹਥਿਆਰਾਂ ਦਾ ਭੰਡਾਰ ਕਰਣ ਆਦਿ ਵਾਲੀ ਦੌੜ ਦਾ---ਇਸ ਤਰ੍ਹਾਂ ਅੱਜ ਸਾਰੇ ਪਾਸੇ ਇੱਕ ਜਾਂ ਦੂਜੇ ਰੂਪ `ਚ ਮਨੁੱਖ ਹੀ, ਮਨੁੱਖਾ ਨਸਲ ਦਾ ਵੈਰੀ ਤੇ ਕਾਤਿਲ ਬਣਿਆ ਬੈਠਾ ਹੈ।

ਉਪ੍ਰੰਤ ਅਸੀਂ, ਉਸ ਭਿਅੰਕਰ ਮਨੁੱਖੀ ਵਿਗਾੜ ਦੇ ਸਮਾਧਾਨ ਨੂੰ ਹੀ ਗੁਰਬਾਣੀ ਦੀ ਸੇਧ ਤੇ "ਗੁਰ ਇਤਿਹਾਸ ਦੇ ਝਰੋਖੇ `ਚੋਂ ਸਮਝਣ ਬਲਕਿ ਉਸ ਨੂੰ ਸਪਸਟ ਕਰਣ ਦਾ ਯਤਣ ਵੀ ਕਰ ਰਹੇ ਹਾਂ।

ਸ਼ੱਕ ਨਹੀਂ ਕਿ ਹੁਣ ਤੀਕ ਇਹ ਗੱਲ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕੀ ਹੈ ਕਿ ਇਸ ਮਨੁੱਖੀ ਵਿਗਾੜ ਨੂੰ ਅਜੇ ਵੀ ਸੰਭਲਿਆ ਜਾ ਸਕਦਾ ਹੈ। ਸੰਸਾਰ ਤਲ `ਤੇ ਇਤਨੀ ਵੱਧ ਹੋ ਚੁੱਕੀ ਤੱਬਾਹੀ ਤੋਂ ਬਾਅਦ ਅਜੇ ਵੀ ਮਨੁੱਖਾ ਨਸਲ ਨੂੰ ਇਸ ਪੱਖੋਂ ਬਚਾਇਆ ਜਾ ਸਕਦਾ ਹੈ; ਸ਼ਰਤ ਇਕੋ ਹੈ ਜੇ ਅਜੇ ਵੀ ਮਨੁੱਖ, ਮਨੁੱਖਤਾ ਦੇ ਰਹਿਬਰ, "ਇਕੋ-ਇਕ" "ਗੁਰਬਾਣੀ-ਗੁਰੂ" ਦੇ ਆਦੇਸ਼ਾਂ ਦੀ ਸ਼ਰਣ `ਚ ਆ ਜਾਵੇ ਤਾਂ।

ਕਿਉਂਕਿ ਸੰਸਾਰ ਤਲ `ਤੇ ਇਹ ਮਾਨ ਵੀ ਕੇਵਲ ਤੇ ਕੇਵਲ "ਗੁਰਬਾਣੀ ਵਿਚਾਰਧਾਰਾ" ਤੇ "ਗੁਰ-ਇਤਿਹਾਸ" ਨੂੰ ਹੀ ਪ੍ਰਾਪਤ ਹੈ ਜਿਸ ਨੇ ਸਭ ਤੋਂ ਪਹਿਲਾਂ ਇਸ ਪੱਖੋਂ ਵੀ ਮਨੁੱਖ ਨੂੰ ਝੰਜੋੜਿਆ, ਜਗਾਇਆ ਤੇ ਸੁਚੇਤ ਕੀਤਾ। ਕਾਸ਼! ਜੇ ਅਜੇ ਵੀ ਸਮੂਚਾ ਮਨੁੱਖ ਵਰਗ, ਗੁਰਬਾਣੀ ਦੀ ਸ਼ਰਣ `ਚ ਆ ਕੇ "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧) ਭਾਵ ਮਨੁੱਖੀ ਸਾਂਝੀਵਾਲਤਾ ਨਾਲ ਸੰਬੰਧਤ ਗੁਰ ਫ਼ੁਰਮਾਨਾਂ ਤੋਂ ਸੇਧ ਲੈ ਲਵੇ ਤਾਂ ਘਟੋਘਟ ਇਸ ਪੱਖੋਂ ਤਾਂ ਮਨੁੱਖਾ ਨਸਲ ਜ਼ਰੂਰ ਬੱਚ ਹੀ ਸਕਦੀ ਹੈ।

ਤਾਂ ਤੇ ਵਿਸ਼ੇ ਨਾਲ ਸੰਬੰਧਤ, ਗੁਰ ਇਤਿਹਾਸ `ਚੋਂ ਕੁੱਝ ਹੋਰ ਮਿਸਾਲਾਂ:-

(ੳ) ਵਿਸਾਖੀ ਈ: ਸੰਨ ੧੬੯੯ ਅਤੇ ਵਿਸ਼ਾ ਪੰਜ ਪਿਆਰਿਆਂ ਦਾ- ਦੇਖ ਆਏ ਹਾਂ ਕਿ ਮਿਰਾਸੀ ਕੁਲ `ਚ ਜਨਮੇ ਤੇ ਗੁਰੂ ਦੀ ਸਿੱਖੀ `ਚ ਕੇਵਲ ਪ੍ਰਵਾਣ ਹੀ ਨਹੀਂ ਚੜ੍ਹੇ ਬਲਕਿ ਅਧੀਕਾਰੀ ਸਿੱਖ ਪ੍ਰਚਾਰਕ ਦੀ ਅਤੀ ਉੱਤਮ ਪਦਵੀ ਨੂੰ ਪ੍ਰਾਪਤ ਹੋਏ ਭਾਈ ਮਰਦਾਨਾ, ਉੋਪ੍ਰੰਤ "ਗੁਰਬਾਣੀ ਵਿਚਾਰਧਾਰਾ ਆਧਾਰਤ" ਜੀਵਨ ਨੂੰ ਸਮ੍ਰਪਿਤ, ਅਤਿਅੰਤ ਗ਼ਰੀਬੜੇ ਤਰਖਾਣ (ਅਜੋਕੀ ਬੋਲੀ `ਚ ਦਲਿਤ ਤੇ ਪਛੜੇ ਵਰਗ ਨਾਲ ਸੰਬੰਧਤ) ਕਿਰਤੀ ਭਾਈ ਲਾਲੋ ਵਰਗੀ ਲੋਕਾਈ ਦੀ ਨੀਂਵ `ਤੇ ਹੀ ਗੁਰਦੇਵ ਰਾਹੀਂ ਉਸਾਰੀ ਹੋਈ "ਸਿੱਖ ਲਹਿਰ" ਦਾ ਵਿਸਤਾਰ `ਤੇ ਪ੍ਰਗਟਾਵਾ ਸਨ:-

ਵਿਸਾਖੀ ਸੰਨ ੧੬੯੯ ਨੂੰ, ਦਸਮੇਸ਼ ਜੀ ਦੀ ਮੰਗ `ਤੇ, ਨੰਗੀ ਅਤੇ ਲਹੂ ਲਿੱਬੜੀ ਤਲਵਾਰ ਦੀ ਧਾਰ `ਤੇ ਨਿੱਤਰਣ ਵਾਲੇ ਪਹਿਲੇ ਪੰਜ ਪਿਆਰਿਆਂ `ਚੋਂ ਚਾਰ ਪਿਆਰੇ, ਜਿਨ੍ਹਾਂ ਦੇ ਵਡੇਰੇ ਲਗਭਗ ਪੰਜਵੇਂ ਤੇ ਛੇਵੇਂ ਜਾਮੇ ਸਮੇਂ ਗੁਰੂ ਦਰ `ਤੇ, ਉਨ੍ਹਾਂ ਅਖੌਤੀ ਪਛੜੀਆਂ ਅਥਵਾ ਦਲਿਤ ਸ਼੍ਰੇਣੀਆਂ `ਚੋਂ ਹੀ ਆਏ ਸਨ ਅਤੇ ਇੱਥੇ ਆ ਕੇ ਉਨ੍ਹਾਂ "ਗੁਰਬਾਣੀ ਆਧਾਰਤ" ਗੁਰੂ ਦੀ ਸਿੱਖੀ ਨੂੰ ਕਮਾਇਆ ਸੀ।

(ਅ) "ਖੰਡੇ-ਬਾਟੇ" ਵਾਲੀ ਪਾਹੁਲ ਦੀ "ਸਾਂਝ ਦਾ ਕਮਾਲ" - ਸੰਸਾਰ ਤਲ `ਤੇ ਮੰਨਿਆਂ-ਪ੍ਰਮੰਣਿਆਂ ਸੱਚ ਹੈ ਕਿ ਜਿਸ ਕੌਮ ਨੂੰ ਖਤਮ ਕਰਣਾ ਹੋਵੇ ਉਸ ਦੇ ਇਤਿਹਾਸ ਤੇ ਰਹਿਣੀ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ। ਜਦਕਿ ਸਿੱਖ ਨਾਲ ਇਸ ਤੋਂ ਵੀ ਵਡਾ ਅਨਰਥ ਹੋਇਆ ਹੈ। ਸਾਡੇ ਇਤਿਹਾਸ `ਚ ਮਿਲਾਵਟ ਵਾਲੀ ਗਲ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ, ਇਥੇ ਤਾਂ ਸਾਡਾ ੨੩੦ ਸਾਲਾਂ ਦਾ ਇਤਿਹਾਸ ਹੀ ਖ਼ਤਮ ਕਰਕੇ, ਹਰੇਕ ਗੱਲ ਨੂੰ ਸ਼ੁਰੂ ਹੀ ਵਿਸਾਖੀ ੧੬੯੯ ਤੋਂ ਕੀਤਾ ਜਾ ਰਿਹਾ ਹੈ ਜਿਵੇਂ ਕਿ "ਵਿਸਾਖੀ ਸੰਨ ੧੬੯੯" ਤੀਕ ਭਾਵ ਉਨ੍ਹਾਂ ੨੩੦ ਸਾਲਾਂ `ਚ ਗੁਰਬਾਣੀ ਜੀਵਨ ਪ੍ਰਚਾਰ-ਪ੍ਰਸਾਰ ਪੱਖੋਂ ਹੋਇਆ ਹੀ ਕੁੱਝ ਨਹੀਂ ਸੀ।

ਜਦਕਿ ਦੂਜੇ ਪਾਸੇ ਗੁਰਬਾਣੀ ਸੋਝੀ ਦੀ ਘਾਟ ਕਾਰਣ, ਬਹੁਤਾ ਕਰਕੇ ਸਾਡੇ ਅਜੋਕੇ "ਸਿੱਖੀ ਜੀਵਨ: `ਚੋਂ ਵੀ "ਸਿੱਖ ਰਹਿਣੀ" ਅਲੋਪ ਹੋਈ ਪਈ ਹੈ। ਉਂਝ ਇਸਦੇ ਮੁੱਖ ਕਾਰਣਾ ਦਾ ਵੇਰਵਾ ਅਸੀਂ www.sikhmarg.com ਤੇ "ਪੰਜ ਕਕਾਰਾਂ ਵਿੱਚੋਂ ਕੜਾ-ਸਿੱਖ ਲਈ ਚੇਤਾਵਣੀ ਹੈ ਕਿ. ."ਦੇ ਸਿਰਲੇਖ ਹੇਠ ੨੯ ਕਿਸ਼ਤਾਂ `ਚ ਦੇ ਚੁੱਕੇ ਹਾਂ, ਸੰਗਤਾਂ ਉਸ ਗੁਰਮੱਤ ਪਾਠ ਦਾ ਵੀ ਲਾਭ ਲੈ ਸਕਦੀਆਂ ਹਨ।

ਉਪ੍ਰੰਤ ਚਲਦੇ ਪ੍ਰਕਰਣ `ਚ ਅਸ਼ੀਂ ਇਹ ਵੀ ਦੇਖ ਆਏ ਹਾਂ ਕਿ ਵਿਸਾਖੀ ਸੰਨ ੧੬੯੯ ਨੂੰ ਦਸਮੇਸ਼ ਜੀ ਦੀ ਮੰਗ `ਤੇ, ਉਨ੍ਹਾਂ ਦੀ ਨੰਗੀ ਤੇ ਲਹੂ ਲਿੱਬੜੀ ਤਲਵਾਰ ਦੀ ਧਾਰ `ਤੇ ਨਿੱਤਰਣ ਵਾਲੇ ਪਹਿਲੇ ਪੰਜ ਪਿਆਰਿਆਂ `ਚੋਂ ਚਾਰ ਪਿਆਰੇ ਉਹ ਸਨ, ਜਿਨ੍ਹਾਂ ਦੇ ਪੂਰਵਜ ਲਗਭਗ ਪੰਜਵੇਂ ਤੇ ਛੇਵੇਂ ਜਾਮੇ ਸਮੇਂ ਗੁਰੂ ਦਰ `ਤੇ ਅਖੌਤੀ ਤੇ ਉਨ੍ਹਾਂ ਪੱਛੜੀਆਂ ਅਥਵਾ ਦਲਿਤ ਸ਼੍ਰੇਣੀਆਂ `ਚੋਂ ਹੀ ਆਏ ਸਨ ਪਰ ਆਉਣ ਤੋਂ ਬਾਅਦ, ਗੁਰਬਾਣੀ ਜੀਵਨ ਦੀ ਕਮਾਈ ਰਾਹੀਂ, ਉਹ ਗੁਰੂ ਦੀ ਸਿੱਖੀ ਨੂੰ ਪ੍ਰਵਾਣ ਚੜ੍ਹੇ ਸਨ।

ਇਹ ਵੀ ਕਿ ਵਿਸਾਖੀ ਸੰਨ ੧੬੯੯ ਵਾਲੇ ਦਿਨ, ਦਸਮੇਸ਼ ਜੀ ਨੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਲਈ, ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਢੰਗ ਨੂੰ, "ਖੰਡੇ ਦੀ ਪਾਹੁਲ" `ਚ ਬਦਲਿਆ। ਉਪ੍ਰੰਤ ਇਸ ਬਦਲੇ ਹੋਏ ਨਿਯਮ `ਚ ਦਸਮ ਪਿਤਾ ਨੇ ਇੱਕ ਹੋਰ ਬਹੁਤ ਵੱਡਾ ਕ੍ਰਾਂਤਕਿਾਰੀ ਕੱਦਮ ਵੀ ਚੁੱਕਿਆ ਸੀ ਤੇ ਉਹ ਕੱਦਮ ਸੀ ਕਿ ਕਾਰਜ ਦੀ ਸੰਪੂਰਣਤਾ ਉਪ੍ਰੰਤ "ਉਸ ਬਚੀ ਹੋਈ ਖੰਡੇ ਦੀ ਪਾਹੁਲ ਵਾਲੇ ਸਾਂਝੇ ਬਾਟੇ ਨਾਲ ਸੰਬੰਧਤ ਇੱਕ ਹੋਰ ਕੜੀ"।

ਦਰਅਸਲ ਮਨੁੱਖੀ ਬਰਾਬਰੀ, ਭਾਈਚਾਰੇ ਅਤੇ ਸਾਂਝ ਵਾਲੇ ਪਾਸੇ ਦਸਮੇਸ਼ ਜੀ ਦਾ ਇਹ ਇੱਕ ਹੋਰ ਕ੍ਰਾਂਤਕਿਾਰੀ, ਨਵਾਂ ਅਤੇ ਬਹੁਤ ਵੱਡਾ ਕੱਦਮ ਸੀ।

ਉਸ ਕੱਦਮ ਅਨੁਸਾਰ "ਖੰਡੇ ਦੀ ਪਾਹੁਲ ਪ੍ਰਾਪਤ, ਪੰਜ ਪਿਆਰਿਆਂ ਪਾਸੋਂ", ਹਰੇਕ ਦੇਸ਼, ਧਰਮ, ਜਾਤੀ, ਕੁਲ, ਰੰਗ, ਲਿੰਗ, ਨਸਲ ਉਪ੍ਰੰਤ ਅਮੀਰ-ਗ਼ਰੀਬ, ਬਜ਼ੁਰਗ, ਬੱਚੇ, ਇਸਤ੍ਰੀਆਂ ਤੇ ਮਰਦਾਂ ਆਦਿ ਨੇ, "ਖੰਡੇ ਦੀ ਪਾਹੁਲ" ਲੈ ਲੈਣ ਤੋਂ ਬਾਅਦ--ਉਸ ਬਾਟੇ `ਚ ਬਚੀ ਹੋਈ "ਖੰਡੇ ਦੀ ਪਾਹੁਲ" ਲੈ ਚੁੱਕੇ ਉਨ੍ਹਾਂ ਸਾਰੇ ਅਭਿਲਾਖੀਆਂ ਨੇ ਮੁੜ ਇਕੱਠਿਆਂ, ਮਿਲ ਕੇ ਓਦੋਂ ਤੀਕ ਵਾਰੀ ਵਾਰੀ "ਘੁੱਟ" ਭਰਦੇ ਰਹਿਣਾ ਹੁੰਦਾ ਹੈ ਜਦੋਂ ਤੀਕ "ਖੰਡੇ ਦੀ ਪਾਹੁਲ" ਵਾਲਾ ਉਹ ਬਾਟਾ, ਪੂਰੀ ਤਰ੍ਹਾਂ ਖਾਲੀ ਹੀ ਨਾ ਹੋ ਜਾਵੇ।

ਜੇ ਵਿਸ਼ੇ `ਤੇ ਕਰਣੀ ਨੂੰ ਸੱਚੇ ਮਨ ਨਾਲ ਘੋਖਿਆ ਜਾਵੇ ਤਾਂ ਕੀ ਇਸ ਤੋਂ ਬਾਅਦ ਵੀ ਮਨੁੱਖੀ ਭੇਦ-ਭਾਵ ਵਾਲਾ ਕੋਈ ਕਿਨਕਾ ਬੱਚਦਾ ਹੈ? ਕਾਸ਼ ਅਸੀਂ ਇਸ ਕਰਣੀ ਦੀ ਉੱਚਤਾ ਨੂੰ ਵੀ ਪਛਾਣੀਏ।

(ੲ) "ਸਿੰਘ ਅਤੇ ਕੌਰ ਵਾਲੀ ਪ੍ਰਵਾਰਕ ਸਾਂਝ ਅਤੇ ਮਨੁੱਖੀ ਭਾਈਚਾਰਾ" - ਵਿਸਾਖੀ ਸੰਨ ੧੬੯੯, ਖੰਡੇ ਦੀ ਪਾਹੁਲ ਵਾਲੇ ਸਮਾਗਮ ਦੌਰਾਨ, ਮਨੁੱਖ ਸਮਾਜ ਅੰਦਰੋਂ ਆਪਸੀ ਭੇਦ-ਭਾਵ ਜਾਤਾਂ-ਪਾਤਾਂ, ਵਰਣ-ਵੰਡ, ਦੇਸ਼ੀ-ਵਿਦੇਸ਼ੀ, ਇਸਤ੍ਰੀ-ਪੁਰਖ ਆਦਿ ਵਾਲੇ ਅਸਮਾਨਤਾ ਦੇ ਕੋਹੜ ਨੂੰ ਕੱਢਣ ਲਈ, ਦਸਮੇਸ਼ ਜੀ ਨੇ ਇੱਕ ਹੋਰ ਕ੍ਰਾਂਤੀਕਾਰੀ ਕੱਦਮ ਚੁੱਕਿਆ ਸੀ। ਗੁਰਦੇਵ ਨੇ ਉਸ ਦਿਨ ਜਿੱਥੇ ਖੰਡੇ ਦੀ ਪਾਹੁਲ ਵਾਲੇ ਉਸ ਸਾਂਝੇ ਬਾਟੇ ਵਾਲੇ ਨਿਯਮ ਨੂੰ ਲਾਗੂ ਕੀਤਾ, ਉਥੇ ਉਸੇ ਲੜੀ `ਚ:-

ਉਸ ਦਿਨ ਦਸਮੇਸ਼ ਜੀ ਨੇ, ਬਿਨਾ ਵਿੱਤਕਰਾ, ਬੱਚਾ-ਬਿਰਧ, ਇਸਤ੍ਰੀ-ਪੁਰਸ਼, ਰੰਗ, ਨਸਲ, ਦੇਸ਼-ਵਿਦੇਸ਼, ਸੰਸਾਰ ਭਰ `ਚ ਫੈਲੀਆਂ ਸਮੂਹ "ਗੁਰੂ ਕੀਆਂ ਸੰਗਤਾ" ਨੂੰ "ਸਿੰਘ ਅਤੇ ਕੌਰ" ਵਾਲੀ ਸ਼ਬਦਾਵਲੀ ਨਾਲ ਸ਼ਿੰਗਾਰਿਆ ਤੇ ਉਨ੍ਹਾਂ ਨੂੰ ਇੱਕ "ਸਾਂਝੇ ਪ੍ਰਵਾਰ" ਦਾ ਰੂਪ ਵੀ ਪ੍ਰਦਾਨ ਕਰ ਦਿੱਤਾ।

ਇਸ ਤਰ੍ਹਾਂ ਉਸ ਦਿਨ ਗੁਰਦੇਵ ਨੇ ਇਹ ਵੀ ਪੱਕਾ ਕਰ ਦਿੱਤਾ ਕਿ ਅੱਜ ਤੋਂ ਸੰਸਾਰ ਭਰ `ਚ "ਗੁਰੂ ਦਰ ਨਾਲ ਸੰਬੰਧਤ" ਹਰੇਕ ਸਿੱਖ ਵੀਰ ਨੇ ਆਪਣੇ ਨਾਮ ਨਾਲ ਲਫ਼ਜ਼ "ਸਿੰਘ" ਅਤੇ ਹਰੇਕ ਬੀਬੀ ਨੇ ਪਣੇ ਨਾਮ ਨਾਲ ਲਫ਼ਜ਼ "ਕੌਰ" ਲਗਾਉਣਾ ਹੈ। ਜਦਕਿ ਦਸਮੇਸ਼ ਜੀ ਨੇ ਇਸ ਦਾ ਅਰੰਭ ਵੀ ਆਪਣੇ-ਆਪ ਤੋਂ ਕੀਤਾ ਸੀ। ਗੁਰਦੇਵ ਨੇ ਇਹ ਸਭ ਵੀ ਠੀਕ ਉਸੇ ਤਰ੍ਹਾਂ ਕੀਤਾ ਸੀ ਜਿਵੇਂ:-

ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਿਸ ਹੋਣ ਦੇ ਨਾਤੇ ਦਸਮ ਪਿਤਾ ਨੇ "ਖੰਡੇ ਦੀ ਪਾਹੁਲ" ਦਾ ਪਹਿਲਾ ਬਾਟਾ, ਆਪ ਇਕੱਲਿਆਂ ਤਿਆਰ ਕੀਤਾ ਅਤੇ ਪਹਿਲੇ ਪੰਜਾਂ ਨੂੰ ਆਪ ਨੇ ਛਕਾਇਆ ਵੀ ਇਕੱਲਿਆਂ ਹੀ ਸੀ। ਕਿਉਂਕਿ ਆਪ ਪਹਿਲਾਂ ਤੋਂ ਹੀ ਗੁਰੂ ਨਾਨਕ ਦੇ ਦਸਵੇਂ ਜਾਮੇ, ਦਸਮੇਸ਼ ਪਿਤਾ ਦੇ ਰੂਪ `ਚ ਬਾਕਾਇਦਾ ਗੁਰੂ ਪਦ ਨੂੰ ਪ੍ਰਾਪਤ ਸਨ, ਇਸ ਲਈ ਉਨਾਂ ਨੂੰ ਅਜਿਹਾ ਕਰਣ ਦਾ ਹੱਕ ਵੀ ਸੀ।

ਉਸ ਦੇ ਬਾਵਜੂਦ, ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ, ਦਸਮੇਸ਼ ਜੀ ਨੇ ਜਦੋਂ ਪਹਿਲੇ ਜਾਮੇ ਤੋਂ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਨਿਯਮ ਨੂੰ "ਖੰਡੇ ਦੀ ਪਾਹੁਲ" ਵਾਲੇ ਨਿਯਮ `ਚ ਬਦਲਿਆ, ਤਾਂ ਦਸਮੇਸ਼ ਜੀ ਨੇ ੳੇੁਸ ਦਾ ਅਰੰਭ ਅਰੰਭ ਵੀ ਪਹਿਲਾਂ ਆਪਣੇ ਆਪ ਤੋਂ ਹੀ ਕੀਤਾ ਸੀ

ਠੀਕ ਉਸੇ ਤਰ੍ਹਾਂ ਅਤੇ ਉਨ੍ਹਾਂ ਹੀ ਲੀਹਾਂ `ਤੇ ਅੱਜ ਜਦੋਂ ਦਸਮੇਸ਼ ਜੀ ਨੇ ਵਿਸਾਖੀ ਸੰਨ ੧੬੯੯ ਵਾਲੇ ਦਿਨ, ਗੁਰੂ ਕੀਆਂ ਸੰਗਤਾਂ ਨੂੰ ਸੰਸਾਰ ਤਲ `ਤੇ "ਸਿੰਘ ਅਤੇ ਕੌਰ" ਵਾਲੇ ਸਾਂਝੇ "ਇਕੋ-ਇਕ" "ਸਿੱਖ ਪ੍ਰਵਾਰ ਵਾਲਾ ਸਰੂਪ ਪ੍ਰਦਾਨ ਕੀਤਾ", "ਇਕੋ ਸੂਤ `ਚ ਪਰੋਇਆ" ਤਾਂ ਇਥੇ ਵੀ ਸਭ ਤੋਂ ਪਹਿਲਾਂ ਦਸਮੇਸ਼ ਜੀ ਨੇ ਆਪਣਾ ਨਾਮ "ਗੋਬਿੰਦ ਰਾਏ" ਤੋਂ ਬਦਲ ਕੇ "ਗੋਬਿੰਦ ਸਿੰਘ" ਕੀਤਾ।

(ਸ) ਵਿਸ਼ਾ ਇਸਤ੍ਰੀਆਂ ਅਤੇ ਮਰਦਾਂ ਵਿੱਚਕਾਰ ਨਾਵਾਂ `ਚ ਆਪਸੀ ਫ਼ਰਕ ਦਾ ਬਨਾਮ ਗੁਰੂ ਦਰ ਅਥਵਾ ਸਿੱਖ ਧਰਮ? - ਦਸਮੇਸ਼ ਪਿਤਾ ਰਾਹੀਂ, ਸੰਸਾਰ ਭਰ `ਚ ਵਿਚਰ ਰਹੀਆਂ ਸਮੂਹ "ਗੁਰੂ ਕੀਆਂ ਸੰਗਤਾਂ" ਨੂੰ "ਸਿੰਘ ਅਤੇ ਕੌਰ" ਵਾਲੀ ਸ਼ਬਦਾਵਲੀ ਰਾਹੀਂ ਇੱਕ ਸਾਂਝੇ ਪ੍ਰਵਾਰ ਵਾਲਾ ਸਰੂਪ ਪ੍ਰਦਾਨ ਕਰਣ ਦੇ ਨਾਲ ਹੀ ਦਸਮੇਸ਼ ਜੀ ਨੇ ਆਪਣੀ ਉਸ ਦੇਣ `ਚ ਵੀ ਅਚਣਚੇਤ ਇੱਕ ਹੋਰ ਵਾਧਾ ਕੀਤਾ ਸੀ।

ਅਜਿਹਾ ਵਾਧਾ ਜਿਹੜਾ ਆਪਣੇ ਆਪ `ਚ ਹੋਰ ਵੀ ਹੈਰਾਣਕੁਣ ਹੈ ਅਤੇ ਦਸਮੇਸ਼ ਜੀ ਦਾ ਇਸ ਪੱਖੋਂ ਇੱਕ ਹੋਰ ਕ੍ਰਾਂਤੀਕਾਰੀ ਕੱਦਮ ਸੀ।

ਉਹ ਕ੍ਰਾਂਤੀਕਾਰੀ ਕੱਦਮ ਇਹ ਸੀ ਕਿ ਸੰਸਾਰ ਤਲ `ਤੇ, ਲਗਭਗ ਹਰੇਕ ਮਨੁੱਖ ਵਰਗ `ਚ "ਨਰ" ਭਾਵ ਮਰਦਾਂ ਦੇ ਨਾਮ ਵੱਖਰੇ ਢੰਗ ਨਾਲ ਪੱਕੇ ਕੀਤੇ ਜਾਂਦੇ ਹਨ ਅਤੇ "ਮਾਦਾ" ਭਾਵ ਇਸਤ੍ਰੀਆਂ ਦੇ ਨਾਮ ਵੱਖਰੇ ਰੂਪ `ਚ। ਉਹ ਇਸ ਲਈ ਕੀਤਾ ਜਾਂਦਾ ਹੈ ਤਾ ਕਿ ਨਾਮ ਤੌ ਹੀ ਪਤਾ ਲੱਗ ਜਾਵੇ ਅਤੇ ਸਪਸ਼ਟ ਹੋ ਜਾਵੇ ਕਿ ਕੌਣ ਮਰਦ ਹੈ ਤੇ ਕਿਹੜੀ ਇਸਤ੍ਰੀ

ਜਦਕਿ ਦਸਮੇਸ਼ ਜੀ ਨੇ ਇਥੇ ਵੀ ਉਸ ਦੇ ਬਦਲੇ ਗੁਰਬਾਣੀ ਸਿਧਾਂਤ, ਮਨੁੱਖੀ ਸਮਾਨਤਾ ਦਾ ਪ੍ਰਗਟਾਵਾ ਕੀਤਾ। ਗੁਰੂ ਕੀਆਂ ਸੰਗਤਾਂ ਵਿੱਚਕਾਰ" ਇਸ ਪੱਖੋਂ ਵੀ ਭਾਈਚਾਰਕ ਸਾਂਝ ਤੇ ਬਰਾਬਰੀ ਦਾ ਅਹਿਸਾਸ ਕਰਵਾਉਣ ਲਈ ਗੁਰਦੇਵ ਨੇ ਜਿੱਥੇ ਬਿਨਾ ਵਿੱਤਕਰਾ ਜਾਤ-ਪਾਤ, ਦੇਸ਼ੀ-ਵਿਦੇਸ਼ੀ, ਰੰਗ-ਨਸਲ, ਬੱਚੇ-ਬਿਰਧ ਆਦਿ ਸੰਸਾਰ ਭਰ ਦੀਆਂ ਸਮੂਹ ਸੰਗਤਾਂ ਦੇ ਨਾਵਾਂ ਲਈ "ਸਿੰਘ ਅਤੇ ਕੌਰ" ਵਾਲੀ ਇਕੋ ਇੱਕ ਤੇ ਸਾਂਝੀ ਸ਼ਬਦਾਵਲੀ ਪ੍ਰਪਕ ਕੀਤੀ। ਖ਼ੂਬੀ ਇਹ ਕਿ ਉਸ ਦੇ ਨਾਲ-ਨਾਲ ਦਸਮੇਸ਼ ਜੀ ਨੇ ਇਥੇ ਵੀ ਨਰ ਤੇ ਮਾਦਾ ਦੇ ਨਾਵਾਂ ਵਿਚਾਲੇ ਸਦਾਲਈ ਮਨੁੱਖੀ ਸਮਾਨਤਾ ਦਾ ਸਿਧਾਂਤ ਲਾਗੂ ਕਰ ਦਿੱਤਾ।

ਇਹੀ ਕਾਰਣ ਹੈ ਕਿ ਹੁਣ ਗੁਰੂ ਦਰ `ਤੇ, ਗੁਰੂ ਕੀਆਂ ਸੰਗਤਾਂ ਵਿੱਚਾਲੇ ਕੇਵਲ "ਸਿੰਘ ਅਤੇ ਕੌਰ" ਵਾਲੀ ਸ਼ਬਦਾਵਲੀ ਤੋਂ ਹੀ ਪਹਿਚਾਣ ਆਉਂਦੀ ਕਿ ਕਿਹੜਾ ਪੁਰਖ ਹੈ ਅਤੇ ਕਿਹੜੀ ਬੀਬੀ। ਉਂਝ ਉਨ੍ਹਾਂ ਦੇ ਮੂਲ ਨਾਵਾਂ ਵਿੱਚਕਾਰ ਉੱਕਾ ਹੀ ਅੰਤਰ, ਵਖ੍ਰੇਵਾਂ ਜਾਂ ਵੱਖ-ਵਖ ਪਰੀਪਾਟੀ ਮੌਜੂਦ ਨਹੀਂ।

ਮਿਸਾਲ ਵੱਜੋਂ, ਜੇ ਇੱਕ ਪਾਸੇ ਕਿਸੇ ਪੁਰਖ ਦਾ ਨਾਮ ਜੋਗਿੰਦਾਰ ਸਿੰਘ ਹੈ ਤਾਂ ਦੂਜੇ ਪਾਸੇ ਬੀਬੀ ਦਾ ਨਾਮ ਜੋਗਿੰਦਰ ਕੌਰ ਵੀ ਮਿਲ ਜਾਵੇਗਾ, ਇਸੇ ਤਰ੍ਹਾਂ ਹਰਨਾਮ ਸਿੰਘ ਅਤੇ ਹਰਨਾਮ ਕੌਰ ਆਦਿ। ਇਸ ਤਰ੍ਹਾਂ ਗੁਰਦੇਵ ਨੇ ਇਥੇ ਵੀ, ਸੰਸਾਰ ਤਲ `ਤੇ ਨਾਂਵਾਂ ਵਿਚਾਲੇ ਸਦਾ ਤੋਂ ਚਲਦੀ ਆ ਰਹੀ ਲਿੰਗ ਅਸਮਾਨਤਾ ਆਧਾਰਤ ਉਸ ਪ੍ਰਚਲਤ ਪਰੀਪਾਟੀ ਨੂੰ ਖ਼ਤਮ ਕਰਕੇ, ਗੁਰੂ ਦਰ ਦੀਆਂ ਸਮੂਹ ਸੰਗਤਾਂ ਵਿੱਚਕਾਰ ਮਨੁੱਖੀ ਸਮਾਨਤਾ ਅਤੇ ਬਰਾਬਰੀ ਦਾ ਇਸ ਪੱਖੋਂ ਵੀ ਅਹਿਸਾਸ ਪੈਦਾ ਕਰ ਦਿੱਤਾ।

ਉਂਝ "ਵਿਸਾਖੀ ਸੰਨ ੧੬੯੯ ਵਾਲੇ" "ਖੰਡੇ ਦੀ ਪਾਹੁਲ ਵਾਲੇ ਸਿੱਖ ਧਰਮ ਵਿੱਚਲੇ ਉਸ ਇਤਿਹਾਸਕ ਸਮਾਗਮ ਦੇ ਵਿਸ਼ੇ ਨੂੰ ਨਿਭਾਉਂਦੇ ਸਮੇ, ਇਸ ਲੜੀ `ਚ ਅਸੀ ਇਸ ਤੋਂ ਇਲਾਵਾ ਹੋਰ ਵੀ ਬਹੁਤੇਰੇ ਵੇਰਵੇ ਦੇ ਆਏ ਹਾਂ, ਇਸ ਲਈ ਉਨ੍ਹਾਂ ਨੂੰ ਇੱਥੇ ਦੌਰਾਉਣ ਦੀ ਬਹੁਤੀ ਲੋੜ ਨਹੀਂ।

ਤਾਂ ਵੀ "ਵਿਸਾਖੀ ਸੰਨ ੧੬੯੯" ਵਾਲੀ, ਸਿੱਖ ਇਤਿਹਾਸ ਵਿੱਚਲੀ ਉਸ ਇਤਿਹਾਸਕ ਘਟਣਾ ਦੌਰਾਨ, ਦਸਮੇਸ਼ ਜੀ ਨੇ ਪੰਥਕ ਤਲ `ਤੇ ਜਿਹੜੀਆਂ ਵੀ ਹੋਰ ਤਬਦੀਲੀਆਂ ਕੀਤੀਆਂ ਤੇ ਵਾਧੇ ਕੀਤੇ ਸਨ, ਉਨ੍ਹਾਂ `ਚੌ ਕੇਵਲ ਇਤਨਾ ਕੁ ਮੁੜ ਤਾਜ਼ਾ ਕਰਣਾ ਜ਼ਰੂਰ ਸਮਝਦੇ ਹਾਂ। ਗੁਰਦੇਵ ਨੇ ਉਸ ਦਿਨ:-

ਸਿੱਖਾਂ ਨੂੰ ਆਪਸੀ ਮਿਲਾਪ ਲਈ "ਫ਼ਤਿਹ" ਵਾਲਾ ਬੋਲਾ ਵੀ ਬਖ਼ਸ਼ਿਆ ਸੀ।

() ਹਰੇਕ ਸਿੱਖ ਨੂੰ ਖ਼ਾਲਸੇ ਦੇ ਲਕਬ ਨਾਲ ਵੀ ਨਿਵਾਜਿਆ ਸੀ

"ਸਭੇ ਸਾਝੀਵਾਲ ਸਦਾਇਨਿ. ."-ਦਰਅਸਲ ਗੁਰਬਾਣੀ ਰਾਹੀਂ ਪ੍ਰਗਟ ਉਸੇ ਸਾਂਝੀਵਾਲਤਾ ਦੇ ਸਿਧਾਂਤ ਦਾ ਹੀ ਚਮਤਕਾਰ ਅਤੇ ਨਤੀਜਾ ਹੈ ਕਿ ਅੱਜ ਸਿੱਖ ਧਰਮ `ਚ:-

(ੳ) ਅਮ੍ਰ੍ਰੀਕਾ, ਇੰਗਲੈਂਡ, ਕੈਨੇਡਾ, ਜਰਮਨ, ਜਾਪਾਨ, ਅਫ਼ਰੀਕਾ ਭਾਵ ਸੰਸਾਰ ਭਰ ਚੋਂ ਹਰੇਕ ਦੇਸ਼ ਬਲਕਿ ਉਸ ਦੇਸ਼ ਦੀਆਂ ਭਿੰਨ-ਭਿੰਨ ਸਭਿਅਤਾਵਾਂ `ਚੋਂ ਆਏ ਹੋਏ ਅਤੇ ਖੰਡੇ ਦੀ ਪਾਹੁਲ ਪ੍ਰਾਪਤ ਸੱਜਣ ਸਹਿਜੇ ਹੀ ਮਿਲ ਜਾਂਦੇ ਹਨ।

(ਅ) ਉਸ ਤੋਂ ਇਲਾਵਾ, ਭਾਰਤ ਵਿੱਚਲੇ ਹਰੇਕ ਪ੍ਰਾਂਤ ਜਿਵੇਂ ਬੰਗਾਲ, ਮਦ੍ਰਾਸ, ਉੜੀਸਾ, ਰਾਜਸਥਾਨ ਆਦਿ ਦੀ ਹਰੇਕ ਸਭਿਅਤਾ, ਰਹਿਣੀ ਬਲਕਿ ਭਿੰਨ-ਭਿੰਨ ਜਾਤਾਂ ਅਤੇ ਵਰਣਾਂ `ਚੋਂ ਆ ਕੇ "ਖੰਡੇ ਦੀ ਪਾਹੁਲ਼" ਪ੍ਰਾਪਤ "ਗੁਰੂ-ਗੁਰਬਾਣੀ" ਦੀ ਸਿੱਖੀ `ਚ ਸ਼ਾਮਲ ਹੋ ਚੁੱਕੇ, ਬੜੇ-ਬੜੇ ਉੱਚੇ ਤੇ ਸੁੱਚੇ ਗੁਰਬਾਣੀ ਜੀਵਨ ਵਾਲੇ ਅਤੀ ਸਤਿਕਾਰਜੋਗ ਸੱਜਨ ਸੱਜਨ ਵੀ ਮਿਲ ਜਾਂਦੇ ਹਨ। ਬਲਕਿ, ਉਨ੍ਹਾਂ `ਚੌ ਬਹੁਤੇਰੇ ਤਾਂ ਬੜੀਆਂ ਉੱਚੀਆਂ-ਉੱਚੀਆਂ ਪਦਵੀਆਂ `ਤੇ ਪੁੱਜੇ ਹੋਏ ਅਤੇ ਹੁੰਦੇ ਹਨ।

ਹੋਰ ਤਾਂ ਹੋਰ, ਅੱਜ ਮੀਡੀਏ `ਚ ਵੀ ਹਰੇਕ ਦੇਸ਼ ਤੋਂ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ `ਚ ਪ੍ਰਵੇਸ਼ ਕਰਣ ਵਾਲਿਆਂ ਨਾਲ ਸੰਬੰਧਤ ਖ਼ਬਰਾਂ ਨਿੱਤ ਆਉਂਦੀਆਂ ਹਨ।

ਕਿਉਂਕਿ ਇਹ ਕਮਾਲ ਹੈ, ਬਿਨਾ ਵਿੱਤਕਰਾ ਰੰਗ, ਨਸਲ, ਉਮਰ, ਲਿੰਗ, ਦੇਸ਼, ਊਚ-ਨੀਚ, ਜਾਤ-ਵਰਣ-ਮਨੁੱਖੀ ਭਰਾਤ੍ਰੀਭਾਵ ਤੇ ਸਮਾਨਤਾ ਨਾਲ ਗੜੁੱਚ "ਗੁਰਬਾਣੀ ਵਿਚਾਰਧਾਰਾ" ਤੋਂ ਪ੍ਰਗਟ ਹੋਣ ਵਾਲੇ "ਇਕੋ ਇੱਕ ਸੱਚ ਧਰਮ, ਰੱਬੀ ਇਲਾਹੀ ਧਰਮ ਦਾ"।

ਕਾਸ਼! ਜੇਕਰ ਅਜੇ ਵੀ ਅਤੇ ਘਟੋ-ਘਟ ਸਿੱਖ ਜਗਤ ਹੀ ਇਮਾਨਦਾਰੀ ਨਾਲ "ਗੁਰੂ ਮਾਨਿਓ ਗ੍ਰੰਥ" ਕੇਵਲ ਅਤੇ ਕੇਵਲ ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾ `ਚ ਆ ਕੇ ਆਪਣੇ ਅਮੁੱਲੇ ਗੁਰਬਾਣੀ ਵਿਰਸੇ ਨਾਲ ਜੁੜੇ ਜਾਵੇ ਅਤੇ ਨਾਲ-ਨਾਲ ਬਿਨਾ ਵਿੱਤਕਰਾ ਸੰਸਾਰ ਭਰ `ਚ ਇਸਦਾ ਪ੍ਰਕਾਸ਼ ਵੀ ਕਰੇ। ਸੱਚਮੁਚ ਜੇ ਅਜਿਹਾ ਹੋ ਜਾਵੇ ਤਾਂ ਅਜੇ ਵੀ ਯਕੀਨ ਨਾਲ ਕਿਹਾ ਲਾ ਸਕਦਾ ਹੈ ਕਿ:-

() "ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ" (ਪੰ: ੧੦੩)

() ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ॥ ਅਨਦਿਨੁ ਹਰਿ ਕਾ ਨਾਮੁ ਵਖਾਣੀ॥ ਹਰਿ ਹਰਿ ਸਚਾ ਵਸੈ ਘਟ ਅੰਤਰਿ, ਸੋ ਘਟੁ ਨਿਰਮਲੁ ਤਾਹਾ ਹੇ (ਪੰ: ੧੦੫੭)

() ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮੰਨਿ ਵਸਾਵਣਿਆ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ" (ਪੰ: ੧੧੨)

() "ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪)

() ਸਬਦੁ ਗੁਰੂ ਕਾ ਸਦ ਉਚਰਹਿ, ਜੁਗੁ ਜੁਗੁ ਵਰਤਾਵਣਹਾਰਾ" (ਪੰ: ੫੯੩)

() ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ, ਇਉ ਆਤਮ ਰਾਮੈ ਲੀਨਾ ਹੇ" (ਪੰ: ੧੦੨੮)

() ਗੁਰ ਕੀ ਬਾਣੀ ਸਭ ਮਾਹਿ ਸਮਾਣੀ॥ ਆਪਿ ਸੁਣੀ ਤੈ ਆਪਿ ਵਖਾਣੀ॥ ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ (ਪ: ੧੦੭੫) ਅਤੇ

() "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" (ਪੰ: ੯੭) ਆਦਿ

ਗੁਰਬਾਣੀ ਫ਼ੁਰਮਾਨਾਂ ਅਨੁਸਾਰ, ਪੰਥਕ ਤਲ `ਤੇ, ਗੁਰੂ ਦਾ ਇਹ ਲਾਡਲਾ ਪੰਥ, ਅਜੇ ਵੀ ਆਪਣੀ ਸਮੂਹਿਕ ਸੰਭਾਲ ਕਰਣ ਦੇ ਕਾਬਿਲ ਤਾਂ ਹੋਵੇਗਾ ਹੀ ਨਾਲ-ਨਾਲ ਪਹਿਲਾਂ ਵਾਂਙ ਮੁੜ ਸੰਸਾਰ ਭਰ `ਚ "ਗੁਰਬਾਣੀ ਜੀਵਨ ਦੀ ਠੰਡ ਵਰਤਾਉਣ" ਅਤੇ "ਗੁਰਬਾਣੀ ਵਿਚਾਰਧਾਰਾ ਦਾ ਚਾਨਣ" ਕਰਣ ਵਾਲੇ ਪਾਸਿਉਂ, ਸਮੂਚੇ ਮਨੁੱਖ ਮਾਤ੍ਰ ਦਾ ਅਲੰਬਰਦਾਰ ਤੇ ਸੱਚਾ ਹਮਦਰਦ ਬਣ ਕੇ ਵੀ ਉਭਰੇਗਾ। (ਚਲਦਾ) #234P-XIII,-02.17-0217#p23v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਈਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.