.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਸਤਾਈਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਨਾਨਕ ਮਨ ਹੀ ਤੇ ਮਨੁ ਮਾਨਿਆ. ." - ਦੌਰਾਉਣਾ ਚਾਹੁੰਦੇ ਹਾਂ ਕਿ "ਆਸਾ ਰਾਗ" ਵਿੱਚਲੇ "ਮ: ਤੀਜਾ" ਦੇ ਸ਼ਬਦ "…ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ…" ਰਾਹੀਂ ਵੀ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਮਨੁੱਖਾ ਜਨਮ ਸਮੇਂ, ਪ੍ਰਭੂ ਵੱਲੋਂ ਬਖ਼ਸ਼ਿਆ ਹੋਇਆ ਸਾਡੇ ਸਰੀਰ ਅੰਦਰਲਾ "ਮਨ" ਵੀ "ਸਦ ਜੀਵਨ, "ਰੂਪ ਰੰਗ, ਰੇਖ" ਤੋਂ ਨਿਆਰਾ" ਅਤੇ ਪ੍ਰਭੂ ਦਾ ਆਤਮਕ ਅੰਸ਼ ਹੀ ਹੁੰਦਾ ਹੈ।

ਇਹੀ ਕਾਰਣ ਹੈ ਕਿ ਸਾਡੇ ਸਰੀਰ ਅੰਦਰਲਾ ਮਨ ਵੀ "ਸਦ ਜੀਵੀ ਅਤੇ ਅਵਿਨਸ਼ੀ" ਹੁੰਦਾ ਹੈ। ਇਸੇ ਲਈ ਸਾਡੇ "ਮਨ" ਵੀ ਸੰਸਾਰ ਤਲ `ਤੇ ਨਾਸ਼ ਨਹੀਂ ਹੁੰਦਾ। ਸਾਡੇ "ਮਨ" ਦੀ ਉਸ ਤਰ੍ਹਾਂ ਮੌਤ ਤੇ ਇਸ ਦਾਕਦੇ ਅੰਤ ਨਹੀਂ ਹੁੰਦਾ, ਜਿਵੇਂ ਸਾਡੇ ਸਰੀਰਾਂ ਸਮੇਤ, ਪ੍ਰਭੂ ਰਚਨਾ ਵਿਚੱਲੀ ਬਾਕੀ ਹਰੇਕ ਜੂਨ ਅਤੇ ਰਚਨਾ ਦੇ ਹਰੇਕ ਉਸ ਅੰਗ ਦਾ, ਜਿਸ ਨੂੰ ਅਸੀਂ ਦੇਖ ਅਤੇ ਛੂ ਸਕਦੇ ਹਾਂ।

ਮਨੁੱਖੀ "ਮਨ" ਨਾਲ ਸੰਬੰਧਤ ਇਸ ਵਿਸ਼ੇ ਨੂੰ ਕਬੀਰ ਸਾਹਿਬ ਵੀ ਆਪਣੇ ਇੱਕ ਸ਼ਬਦ `ਚ ਇਸ ਤਰ੍ਹਾਂ ਫ਼ੁਰਮਾਉਂਦੇ ਹਨ। ਫ਼ੁਰਮਾਨ ਹੈ "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ’ …" (ਪੰ: ੩੩੦)। ਉਂਜ ਤੀਜੇ ਪਾਤਸ਼ਾਹ ਵੀ ਇੱਕ ਹੋਰ ਸ਼ਬਦ `ਚ ਇਸ "ਮਨ" ਵਾਲੇ ਵਿਸ਼ੇ ਨੂੰ ਇਸ ਤਰ੍ਹਾਂ ਸਪਸ਼ਟ ਕਰਦੇ ਹਨ:-

"ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ" (ਪ: ੧੨੪)

ਭਾਵ ਪ੍ਰਭੂ ਦੇ "ਸਦ ਜੀਵੀ ਆਤਮਕ ਅੰਸ਼", ਸਾਡੇ "ਮਨ" ਦਾ ਪ੍ਰਭੂ ਤੋਂ ਵਿੱਛੜੇ ਰਹਿਣ ਦਾ ਮੂਲ ਕਾਰਣ, ਇਸ ਦੀ "ਹਉਮੈ" ਹੁੰਦੀ ਹੈ। ਇਹ ਵੀ ਕਿ ਫ਼ਿਰ ਜਦੋਂ ਕਿਸੇ ਮਨੁੱਖਾ ਜਨਮ ਸਮੇਂ, "ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ" (ਪ: ੧੨੪) ਅਨੁਸਾਰ ਜੀਵ "ਗੁਰਮੁਖਿ ਦੇਖੈ" ਭਾਵ ਸ਼ਬਦ-ਗੁਰੂ ਦੀ ਕਮਾਈ ਕਰਦਾ ਹੈ। ਉਸੇ ਤੋਂ, ਮਨੁੱਖ ਦੇ "ਮਨ" ਨੂੰ "ਹਉਮੈ" ਵਾਲੀ ਬਣੀ ਹੋਈ ਉਸ ਪੱਕੜ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤਰ੍ਹਾਂ "ਮਨ" ਵਾਪਿਸ ਆਪਣੇ ਅਸਲੇ, ਪ੍ਰਭੂ `ਚ ਸਮਾਅ ਜਾਂਦਾ ਹੈ। ਇਸ ਦੀ ਪ੍ਰਭੂ ਤੋਂ ਬਣੀ ਹੋਈ ਵਿੱਥ ਅਥਵਾ ਇਸਦੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ, ਮੁੱਕ ਜਾਂਦੀ ਹੈ ਅਤੇ ਜੂਨਾਂ `ਚ ਨਹੀਂ ਭਟਕਦਾ।

ਜਦਕਿ "ਮਨ" ਵਾਲੇ ਵਿਸ਼ੇ ਨੂੰ ਗੁਰਦੇਵ ਨੇ ਗੁਰਬਾਣੀ `ਚ ਇਸ ਤਰ੍ਹਾਂ ਵੀ ਨਿਭਾਇਆ ਹੈ। ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਕਿਸੇ ਮਨੁੱਖਾ ਜਨਮ ਸਮੇਂ "ਹਉਮੈ" ਦੀ ਪੱਕੜ `ਚ ਆ ਚੁੱਕਾ, "ਮਨ", ਮਨਮਤੀਆਂ ਹੋ ਕੇ ਪ੍ਰਭੂ ਤੋਂ ਵਿਛੁੜ ਜਾਂਦਾ ਹੈ। ਗੁਰੂ ਵਿਹੀਨ ਹੋਣ ਕਾਰਣ, ਆਪਹੁੱਦਰੇ ਪਣ ਦਾ ਸ਼ਿਕਾਰ ਹੋ ਚੁੱਕਾ "ਮਨ", ਜਦੋਂ ਆਪਣੇ ਅਸਲੇ ਪ੍ਰਭੂ ਤੋਂ ਵਿੱਛੜਿਆ ਹੁੰਦਾ ਹੈ ਤਾਂ ਇਸਦਾ, ਪ੍ਰਭੂ ਤੋਂ ਆਪਣਾ ਵੱਖਰਾ ਵਜੂਦ ਤਿਆਰ ਹੋ ਜਾਂਦਾ ਹੈ।

ਇਸਤਰ੍ਹਾਂ ਬੀਤੇ ਮਨੁੱਖਾ ਜਨਮ ਸਮੇਂ, ਕੀਤੇ ਚੰਗੇ ਤੇ ਮਾੜੇ ਕਰਮਾਂ ਅਨੁਸਾਰ, ਇਹ "ਮਨ" ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਰੂਪ `ਚ ਲਮਾਂ ਸਮਾਂ ਪ੍ਰਭੂ ਤੋਂ ਵਿਛੜਿਆ ਰਹਿੰਦਾ ਹੈ। ਇਸ ਤਰ੍ਹਾਂ "ਮਨ" ਦੇ ਤਿਆਰ ਹੋ ਚੁੱਕੇ ਪ੍ਰਭੂ ਤੋਂ ਅੱਡਰੇਪਣ ਅਤੇ ਨਿਜ ਵਜੂਦ ਦਾ ਨਤੀਜਾ "ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ" (ਪੰ: ੪੬੭) ਜੀਵ ਨੂੰ ਪ੍ਰਾਪਤ ਮਨੁੱਖਾ ਜਨਮ ਵੀ ਮੁੜ ਬਿਰਥਾ ਹੋ ਜਾਂਦਾ ਹੈ। ਫ਼ੁਰਮਾਨ ਹੈ ਇਸ ਤਰ੍ਹਾਂ:-

"ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ" (ਪੰ: ੫੧੩)

ਫ਼ਿਰ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ" (ਬਾਣੀ ਜਪੁ) ਅਥਵਾ

"ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" (ਬਾਣੀ ਜਪੁ) ਅਨੁਸਾਰ

ਸਾਡਾ "ਮਨ" ਪ੍ਰਭੂ ਦੇ ਸੱਚ ਨਿਆਂ `ਚ "ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ" ਅਨੁਸਾਰ ਪ੍ਰਭੂ ਦੀ ਅਨੰਤ ਰਚਨਾ ਵਿੱਚਲੀਆਂ ਅਨੰਤ ਜੂਨਾਂ ਅਤੇ ਅਨੰਤ ਰੂਪਾਂ `ਚ ਲੰਮਾਂ ਸਮਾਂ ਭਟਕਦਾ ਰਹਿੰਦਾ ਹੈ।

ਇਸੇ ਤਰ੍ਹਾਂ ਹੋਰ "ਸਭ ਤੇਰੀ ਤੂੰ ਸਭਨੀ ਧਿਆਇਆ॥ ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ  ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" (ਪੰ: ੧੨) ਅਨੁਸਾਰ ਪ੍ਰਭੂ ਰਾਹੀਂ ਆਪਣੇ ਆਪ ਤੋਂ ਵਿਛੋੜਿਆ ਹੋਇਆ ਸਾਡਾ "ਮਨ", ਫ਼ਿਰ ਪ੍ਰਭੂ ਦੇ ਆਪਣੇ ਵੱਲੋਂ ਹੀ ਪੈਦਾ ਕੀਤੇ ਕਿਸੇ "ਸੰਜੋਗੀ ਮੇਲੁ" ਰਾਹੀਂ ਵਾਪਿਸ ਆਪਣੇ ਅਸਲੇ ਪ੍ਰ੍ਰਭੂ `ਚ ਹੀ ਸਮਾਅ ਜਾਂਦਾ ਹੈ। ਪ੍ਰਭੂ ਤੋਂ ਬਣੀ ਹੋਈ ਇਸ ਦੀ, ਵੱਖਰੀ ਹੋਂਦ, ਅੱਡਰਾਪਣ ਤੇ ਵਿੱਥ ਵੀ ਸਦਾ ਲਈ ਮੁੱਕ ਜਾਂਦੀ ਹੈ।

ਦਰਅਸਲ ਇਸੇ ਨੂੰ ਗੁਰਦੇਵ ਨੇ ਉਪ੍ਰੋਕਤ ਸਲੋਕ "ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ" (ਪੰ: ੫੧੩) ਵਾਲੀ ਸ਼ਬਦਾਵਲੀ ਰਾਹੀਂ ਵੀ ਸਪਸ਼ਟ ਕੀਤਾ ਹੋਇਆ ਹੈ। ਦੋਵੇਂ ਪਾਸੇ ਅਰਥ ਭਿੰਨ-ਭਿੰਨ ਨਹੀਂ, ਉਹੀ ਹਨ।

"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ…" - "ਧੁਰੋਂ ਵਰੋਸਾਈਆਂ ਵਿਰਲੀਆਂ ਰੂਹਾਂ" ਜਿਵੇਂ "ਦਸ ਪਾਤਸ਼ਾਹੀਆਂ" ਤੌਂ ਇਲਾਵਾ, ਹਰੇਕ ਮਨੁੱਖ, "ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ" (ਪੰ: ੫੧੩) ਕਿਸੇ ਪਿੱਛਲੇ ਮਨੁਖਾ ਜਨਮ ਸਮੇਂ ਆਪਣੀ ਹਉਮੈ ਕਾਰਣ ‘ਮਨ’ ਦੇ ਰੂਪ `ਚ ਪ੍ਰਭੂ ਤੋਂ ਬਣ ਚੁੱਕੀ ਆਪਣੀ ਵਿੱਥ ਕਾਰਣ ਪ੍ਰਭੂ ਤੋਂ ਵਿਛੁੜੇ ਹੋਣ ਦਾ ਹੀ ਸਬੂਤ ਹੁੰਦਾ ਹੈ ਅਤੇ:-

"ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮) ਇਸੇ ਤਰ੍ਹਾਂ

"ਹਉ ਵਿਚਿ ਆਇਆ, ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ……. ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ" (ਪੰ: ੪੬੬) ਹੋਰ

"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ…" ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ" (ਪੰ: ੬੫੧) ਅਥਵਾ

"ਅਨਿਕ ਜਨਮ ਬੀਤੀਅਨ ਭਰਮਾਈ॥ ਘਰਿ ਵਾਸੁ ਨ ਦੇਵੈ ਦੁਤਰ ਮਾਈ॥ ੩ ॥ ਦਿਨੁ ਰੈਨਿ ਅਪਨਾ ਕੀਆ ਪਾਈ॥ ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ॥ ੪ ॥ ਸੁਣਿ ਸਾਜਨ ਸੰਤ ਜਨ ਭਾਈ॥ ਚਰਣ ਸਰਣ ਨਾਨਕ ਗਤਿ ਪਾਈ" (ਪੰ੭੪੫) ਹੋਰ

"ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧ ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ" (ਪੰ: ੧੭੬) ਪੁਨਾ

"ਉਦਮ ਕਰਹਿ ਅਨੇਕ, ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ, ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ, ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ, ਕੀਆ ਅਪਣਾ ਪਾਵਏ॥ ਰਤਨ ਜਨਮੁ ਹਾਰੰਤ ਜੂਐ, ਪ੍ਰਭੂ ਆਪਿ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ, ਖਿਨੁ ਏਕੁ ਟਿਕਣੁ ਨ ਪਾਵਹੀ (ਪੰ: ੭੦੫) ਆਦਿ

ਨੋਟ-ਇਹ ਵੀ ਧਿਆਣ ਰਹੇ ਕਿ ਉਪ੍ਰੋਕਤ ਫ਼ੁਰਮਾਨ "ਨਰਕ ਸੁਰਗ ਫਿਰਿ ਫਿਰਿ ਅਵਤਾਰ" `ਚ "ਨਰਕ ਤੇ ਸੁਰਗ" ਦੇ ਅਰਥ ਕਿਸੇ ਤਰ੍ਹਾਂ ਵੀ ਬ੍ਰਾਹਮਣੀ "ਨਰਕ ਤੇ ਸੁਰਗ" ਨਹੀਂ ਹਨ। ਬਲਕਿ ਗੁਰਮੱਤ ਉਸ ਬ੍ਰਾਹਮਣੀ "ਨਰਕ ਤੇ ਸੁਰਗ" ਦੀ ਹੋਂਦ ਨੂੰ ਹੀ ਪ੍ਰਵਾਨ ਨਹੀਂ ਕਰਦੀ।

ਬਲਕਿ ਇੱਥੇ ਮੌਤ ਤੋਂ ਬਾਅਦ ਜੀਵ ਰਾਹੀਂ ਕਿਸੇ ਬ੍ਰਾਹਮਣੀ "ਨਰਕ ਤੇ ਸੁਰਗ" `ਚ ਜਾਣ ਦੀ ਗੱਲ ਹੈ ਹੀ ਨਹੀ ਉਲਟਾ ਇਥੇ ਤਾਂ "ਨਰਕ ਤੇ ਸੁਰਗ" `ਚ ਜਨਮ ਲੈਣ ਦੀ ਗੱਲ ਹੈ।

ਇਥੇ "ਨਰਕ ਤੇ ਸੁਰਗ" ਦੇ ਗੁਰਬਾਣੀ ਅਨੁਸਾਰ ਅਰਥ ਹਨ, ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਅਨੁਸਾਰ, ਪ੍ਰਭੂ ਦੇ ਨਿਆਂ `ਚ ਭੁਗਤਾਏ ਜਾ ਚੁੱਕੇ/ਭੁਗਤਾਏ ਜਾ ਰਹੇ/ਭੁਗਤਾਏ ਜਾਣ ਵਾਲੇ ਭਿੰਨ-ਭਿੰਨ ਔੇਖੇ ਤੇ ਸੌਖੇ ਜਨਮਾਂ, ਜੂਨਾਂ ਅਤੇ ਗਰਭਾਂ ਦੀ ਗੱਲ ਹੈ।

ਉਂਜ ਗੁਰਬਾਣੀ `ਚ ਲਫ਼ਜ਼ "ਨਰਕ" ਤੇ "ਦੋਜ਼ਕ" ਬਹੁਤਾ ਕਰਕੇ ਜੀਂਦੇ ਜੀਅ ਮਨੁੱਖ ਦੀ "ਆਤਮਕ ਮੌਤ" ਅਤੇ ਮੌਤ ਤੋਂ ਬਾਅਦ ਮੁੜ ਜਨਮਾਂ-ਜੂਨਾਂ-ਗਰਭਾਂ ਵਾਲੇ ਗੇੜ ਲਈ ਹੀ ਆਏ ਹਨ।

ਫ਼ਿਰ ਜੇ ਇਹ ਲਫ਼ਜ਼ ਕਿੱਧਰੇ ਬ੍ਰਾਹਮਣੀ ਜਾਂ ਇਸਲਾਮੀ ਅਰਥਾਂ `ਚ ਆਏ ਵੀ ਹਣ ਤਾਂ ਉਹ ਵੀ ਪ੍ਰਕਰਣ ਅਨੁਸਾਰ, ਸਪਸ਼ਟ ਹੁੰਦੇ ਹਨ। ਨਾ ਕਿ ਗੁਰਬਾਣੀ `ਚ ਆਈ ਸੰਬੰਧਤ ਸ਼ਬਦਾਵਲੀ ਨੂੰ ਸਿਧਾ ਬ੍ਰਾਹਮਣੀ ਆਦਿ ਅਰਥਾਂ `ਚ ਹੀ ਲੈਣਾ ਹੈ ਜਿਵੇਂ ਕਿਅੱਜ ਬਹੁਤਾ ਕਰਕੇ ਹੋ ਰਿਹਾ ਹੈ। ਤਾਂ ਤੇ:-

"ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" - ਪਿੱਛਲੇ ਬਿਰਥਾ ਹੋਏ ਜਨਮ ਦੌਰਾਨ "ਆਪ ਕਮਾਣੈ ਵਿਛੁੜੀ" (ਪੰ: ੧੩੭) ਅਨੁਸਾਰ ਕੀਤੇ ਕਰਮਾਂ ਦਾ ਲੇਖਾ-ਜੋਖਾ ਮਨੁੱਖ "ਕਈ ਜਨਮ ਭਏ ਕੀਟ ਪਤੰਗਾ…" ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਪਿਆ ਹੁੰਦਾ ਹੈ।

ਇਸ ਤਰ੍ਹਾਂ ਜੀਵ ਰਾਹੀਂ ਭੁਗਤਾਈਆਂ ਜਾ ਰਹੀਆਂ ਉਨ੍ਹਾਂ ਭਿੰਨ-ਭਿੰਨ ਜੂਨਾਂ ਦੌਰਾਨ ਹੀ, ਜਦੋਂ ਫ਼ਿਰ ਕਦੇ, ਜੀਵ `ਤੇ ਪ੍ਰਭੂ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਉਸ ਨੂੰ ਪ੍ਰਭੂ ਮਿਲਾਪ ਲਈ, ਮੁੜ ਮਨੁੱਖਾ ਜੂਨ ਵਾਲਾ ਅਵਸਰ ਪਦਾਨ ਹੁੰਦਾ ਹੈ। ਇਸ ਸੰਬੰਧੀ ਫ਼ੁਰਮਾਨ ਹਨ:-

"ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਜਾਂ

"ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰਕਤ ਪਈ ਹੈ" (ਪੰ: ੫੨੪) ਹੋਰ

"ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ" (ਪੰ: ੮੯੦) ਇਸੇ ਤਰ੍ਹਾਂ

ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ" (ਪੰ: ੨੫੮)

"ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ" (ਪੰ: ੫੦) ਹੋਰ

"ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ" (ਪੰ: ੬੩੨) ਆਦਿ

"ਕਰਿ ਕਿਰਪਾ ਮੇਲਹੁ ਰਾਮ" -ਉਂਝ ਗੁਰਬਾਣੀ `ਚ "ਹਉਮੈ" ਕਾਰਣ "ਮਨ" ਦੇ ਰੂਪ `ਚ ਜੀਵ ਦਾ ਪ੍ਰਭੂ ਤੋਂ ਵਿੱਛੜੇ ਹੋਣਾ, ਜਾਗ੍ਰਿਤ ਰੂਹਾਂ ਇਸ ਪੱਖੋਂ ਭਿੰਨ-ਭਿੰਨ ਸ਼ਬਦਾਵਲੀਆਂ ਅਤੇ ਬਹੁਤ ਵਾਰੀ ਪ੍ਰਭੂ ਦੇ ਚਰਣਾ `ਚ ਅਰਦਾਸ ਰੂਪ `ਚ ਵੀ ਆਈ ਹੈ। ਜਿਵੇਂ:-

"ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ, ਸੰਤ ਦੁਆਰੈ ਆਇਓ॥ ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ, ਨਾਨਕ ਲੀਓ ਸਮਾਇਓ" (ਪੰ: ੫੩੧) ਪੁਨਾ

"ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ, ਹੋਰੁ ਨਾਹੀ ਕਰਣ ਕਰੇਣ" (ਪੰ: ੧੩੭) ਹੋਰ

"ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ" (ਪੰ: ੧੩੩) ਹੋਰ

"ਜਨਮ ਜਨਮ ਕਾ ਵਿਛੁੜਿਆ, ਹਰਿ ਮੇਲਹੁ ਸਜਣੁ ਸੈਣ" (ਪ: ੧੩੭) ਆਦਿ

"ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮਾੑਰੇ ਲੇਖੇਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ" (ਪੰ: ੬੯੪)

"ਤੁਮ ਦਾਤੇ ਤੁਮ ਪੁਰਖ ਬਿਧਾਤੇ॥ ਤੁਮ ਸਮਰਥ ਸਦਾ ਸੁਖਦਾਤੇ॥ ਸਭ ਕੋ ਤੁਮ ਹੀ ਤੇ ਵਰਸਾਵੈ, ਅਉਸਰੁ ਕਰਹੁ ਹਮਾਰਾ ਪੂਰਾ ਜੀਉ" (ਪ: ੯੯)

"ਅਨਿਕ ਜਨਮ ਬਹੁ ਜੋਨੀ ਭਰਮਿਆ, ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ" (ਪੰ: ੨੦੭)

"ਤੁਮ ਹਰਿ ਸੇਤੀ ਰਾਤੇ ਸੰਤਹੁ॥ ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ, ਓੜਿ ਪਹੁਚਾਵਹੁ ਦਾਤੇ" (ਪੰ: ੨੦੯)

"ਆਏ ਅਨਿਕ ਜਨਮ ਭ੍ਰਮਿ ਸਰਣੀ॥ ਉਧਰੁ ਦੇਹ ਅੰਧ ਕੂਪ ਤੇ, ਲਾਵਹੁ ਅਪੁਨੀ ਚਰਣੀ" (ਪੰ੭੦੨)

"ਸਦ ਬਖਸਿੰਦੁ ਸਦਾ ਮਿਹਰਵਾਨਾ, ਸਭਨਾ ਦੇਇ ਅਧਾਰੀ॥ ਨਾਨਕ ਦਾਸ ਸੰਤ ਪਾਛੈ ਪਰਿਓ, ਰਾਖਿ ਲੇਹੁ ਇਹ ਬਾਰੀ" (ਪੰ: ੭੧੩-੧੪)

"ਕਹੈ ਕਬੀਰੁ ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ" (ਪੰ: ੧੧੦੪)

ਇਸ ਤਰ੍ਹਾਂ ਮਨੁੱਖਾ ਸਰੀਰ ਨਾਲ ਸੰਬੰਧਤ, ਚਲ ਰਹੇ ਵਿਸ਼ੇ ਕਿ ਮਨੁੱਖ, ਇਸ ਜਨਮ `ਚ ਆਉਣ ਤੋਂ ਪਹਿਲਾਂ, ਆਪਣੀ ਹਉਮੈ ਅਤੇ "ਆਪ ਕਮਾਣੈ ਵਿਛੁੜੀ" (ਪੰ: ੧੩੭) ਅਨੁਸਾਰ, ਪ੍ਰਭੂ ਦੇ ਸੱਚ ਨਿਆਂ `ਚ, "ਮਨ" ਦੇ ਰੂਪ `ਚ ਪ੍ਰਭੂ ਤੋਂ ਵਿਛੁੜਿਆ ਹੋਇਆ ਭਿੰਨ-ਭਿੰਨ ਜੂਨਾਂ ਭੋਗ ਰਿਹਾ ਸੀ।

ਜਦਕਿ ਉਸ ਦੌਰਾਨ ਪ੍ਰਭੂ ਵੱਲੋਂ ਇਸ ਨੂੰ ਮੁੜ "ਮਨੁੱਖਾ ਜੂਨ" ਵਾਲਾ ਅਵਸਰ ਪ੍ਰਦਾਨ ਹੋਇਆ ਹੁੰਦਾ ਹੈ। ਦਰਅਸਲ ਪ੍ਰਭੂ ਵੱਲੋਂ ਜੀਵ ਨੂੰ ਮਨੁੱਖਾ ਜੂਨ ਵਾਲਾ ਇਹ ਅਵਸਰ ਫ਼ਿਰ ਤੋਂ ਕੇਵਲ ਇਸ ਲਈ ਮਿਲਦਾ ਹੈ, ਤਾ ਕਿ ਇਹ ਹੁਣ ਵੀ "ਸ਼ਬਦ-ਗੁਰੂ" ਦੀ ਕਮਾਈ ਕਰੇ ਅਤੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਵੇ। ਇਸ ਤਰ੍ਹਾਂ ਇਸ ਨੂੰ ਹੋਰ ਲੰਮਾਂ ਸਮਾਂ ਉਨ੍ਹਾਂ ਜੂਨਾਂ-ਗਰਭਾਂ ਆਦਿ ਦੇ ਗੇੜ `ਚ ਹੀ ਨਾ ਭਟਕਣਾ ਪਵੇ। (ਚਲਦਾ) #418 P-XXVIIs06.16.02.16#p27v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXVII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਸਤਾਈਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.