.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਇਕੀਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਗੁਰੂਡੰਮਾਂ ਦਾ ਜ਼ੋਰ, ਗੁਮਰਾਹਕੁਣ ਲਿਖਤਾਂ ਅਤੇ ਗੁਰੂ ਕਾ ਪੰਥ- ਜ਼ਿਕਰ `ਚ ਆ ਚੁੱਕਾ ਹੈ ਕਿ ਸੰਨ ੧੮੪੯ `ਚ ਪੰਜਾਬ `ਤੇ ਅੰਗ੍ਰੇਜ਼ ਦਾ ਕਬਜ਼ਾ ਹੋ ਗਿਆ ਸੀ। ਇਹ ਵੀ ਕਿ ਪੰਥਕ ਤਲ `ਤੇ ਉਸ ਅਤਿ ਦੇ ਬਿਖੜੇ ਸਮੇਂ ਦੌਰਾਨ, ਨਿਰੋਲ ਸਿੱਖ ਜੀਵਨ ਦੀ ਸੰਭਾਲ ਪੱਖੋਂ, ਅੱਗੇ-ਪਿਛੇ ਦੋ ਸਿੱਖ ਜਾਗ੍ਰਿਤੀ ਲਹਿਰਾਂ ਵੀ ਉਭਰੀਆਂ ਸਨ। ਬਾਬਾ ਰਾਮ ਸਿੰਘ ਜੀ ਦੀ ਅਗਵਾਈ `ਚ ਨਾਮਧਾਰੀ ਲਹਿਰ ਨੇ ਜਨਮ ਲਿਆ ਸੀ। ਇਸੇ ਤਰ੍ਹਾਂ ਰਾਵਲਪਿੰਡੀ ਤੋਂ ਭਾਈ ਦਇਆਲ ਜੀ ਦੀ ਅਗਵਾਈ `ਚ ਨਿਰੰਕਾਰੀ ਲਹਿਰ ਦੇ ਰੂਪ `ਚ, ਕੌਮ ਮੈਦਾਨ `ਚ ਨਿੱਤਰੀ ਸੀ। ਇਹ ਵੀ ਕਿ ਇਹ ਦੋਵੇਂ ਪੰਥਕ ਜਾਗ੍ਰਿਤੀ ਲਹਿਰਾਂ, ਅੱਗੇ ਪਿੱਛੇ ਲਗਭਗ ੧੦-੧੨ ਸਾਲ ਦੇ ਅੰਤਰ ਨਾਲ ਉਭਰੀਆਂ ਸਨ।

ਇੰਨ੍ਹਾਂ ਦੋਨਾਂ ਲਹਿਰਾਂ ਰਾਹੀਂ ਪੰਥਕ ਸੰਭਾਲ ਲਈ ਕੀਤੇ ਅਣਥਕ ਯਤਨਾਂ ਕਾਰਣ, ਓਦੋਂ ਪੰਥ `ਚ ਭਰਵੀਂ ਜਾਗ੍ਰਤੀ ਵੀ ਆਈ ਸੀ। ਜਦਕਿ ਇਨ੍ਹਾਂ ਲਹਿਰਾਂ `ਚੋਂ, ਬਾਬਾ ਰਾਮ ਸਿੰਘ ਜੀ ਤੇ ਉਨ੍ਹਾਂ ਦੀ ਨਾਮਧਾਰੀ ਲਹਿਰ, ਪੰਥਕ ਸੰਭਾਲ ਦੇ ਨਾਲ-ਨਾਲ, ਬਹੁਤ ਜਲਦੀ ਭਾਰਤ ਦੀ ਆਜ਼ਾਦੀ ਦੀ ਲੜਾਈ `ਚ ਵੀ ਕੁੱਦ ਪਈ ਤੇ ਇਸ ਪਾਸਿਓਂ ਵੀ ਉਸ ਨੇ ਆਪਣਾ ਭਰਵਾਂ ਯੋਗਦਾਨ ਵੀ ਪਾਇਆ ਸੀ।

ਸਮਝਣਾ ਇਹ ਵੀ ਹੈ ਕਿ ਸੰਨ ੧੯੨੯ ਭਾਰਤ `ਚ ਮਹਾਤਮਾ ਗਾਂਧੀ ਨੇ ਅੰਗ੍ਰੇਜ਼ ਸਰਕਾਰ ਵਿਰੁਧ ਜਿਹੜੇ "ਭਾਰਤ ਛੋੜੌ, "ਨਾ-ਮਿਲਵਰਤਨ ਅੰਦੋਲਨ" ਅਤੇ "ਸਵਦੇਸ਼ੀ ਅੰਦੋਲਨ" ਚਲਾਏ ਸਨ, ਮੂਲ ਰੂਪ `ਚ ਭਾਰਤ ਦੀ ਅਜ਼ਾਦੀ ਦੀ ਲੜਾਈ ਦੌਰਾਨ, ਅਸਲ `ਚ ਇਨ੍ਹਾਂ ਸਾਰੇ ਅੰਦੋਲਨਾ ਦੇ ਜਨਮ ਦਾਤਾ, ਬਾਬਾ ਰਾਮ ਸਿੰਘ ਜੀ ਅਤੇ ਉਨ੍ਹਾਂ ਦੀ ਉਸ ਸਮੇ ਦੀ ਉਹ ਨਾਮਧਾਰੀ ਲਹਿਰ ਹੀ ਸੀ।

ਦਰਅਸਲ ਬਾਬਾ ਰਾਮ ਸਿੰਘ ਜੀ ਸਮੇਂ ਇਹ ਸਮੂਹ ਅੰਦੋਲਨ ਬੇਅੰਤ ਤੀਬ੍ਰਤਾ ਨਾਲ ਚੱਲੇ ਸਨ। ਉਸੇ ਕਾਰਣ ਜਦੋਂ ਸੰਨ ੧੯੨੯ `ਚ, ਮੁੜ ਇਨ੍ਹਾਂ ਅੰਦੋਲਨਾ ਨੂੰ ਮਹਾਤਮਾ ਗਾਂਧੀ ਨੇ ਜ਼ਿੰਦਾ ਕੀਤਾ ਤੇ ਐਲਾਣਿਆ ਤਾਂ, ਉਨ੍ਹਾਂ ਅੰਦੋਲਨਾ ਤੋਂ ਬਾਬਾ ਰਾਮ ਸਿੰਘ ਜੀ ਸਮੇਂ ਤੋਂ ਘਬਰਾਈ ਹੋਏ ਅੰਗ੍ਰੇਜ਼ ਸ਼ਾਸਕਾਂ ਨੇ, ਇਸ ਵਾਰੀ ਅੰਦੋਲਨਾਂ ਦੇ ਅਰੰਭ `ਚ ਹੀ, ਸਮੂਹ ਸੰਬੰਧਤ ਭਾਰਤੀ ਨੇਤਾਵਾਂ ਨੂੰ ਜੇਲਾਂ `ਚ ਡੱਕ ਦਿੱਤਾ।

ਫ਼ਿਰ ਇਹੀ ਨਹੀਂ, ਆਪਣੇ ਸਮੇਂ ਬਾਬਾ ਰਾਮ ਸਿੰਘ ਜੀ ਅਤੇ ਨਾਮਧਾਰੀ ਲਹਿਰ ਰਾਹੀਂ ਚਲਾਏ ਗਏ ਉਨ੍ਹਾਂ ਅੰਦੋਲਨਾਂ ਦੌਰਾਨ, ਅੰਗ੍ਰੇਜ਼ ਸ਼ਾਸਕ ਨੇ ਕਿਤਨੇ ਹੀ ਕੂਕਿਆਂ (ਨਾਮਧਾਰੀਆਂ) ਨੂੰ ਤੋਪਾਂ ਨਾ ਉਡਾ ਅਥਵਾ ਸ਼ਹੀਦ ਵੀ ਕਰ ਦਿੱਤਾ ਸੀ। ਉਪ੍ਰੰਤ ਇਹ ਵੀ ਬਾਬਾ ਰਾਮ ਸਿੰਘ ਜੀ ਰਾਹੀਂ ਓਦੋਂ ਚਲਾਏ ਜਾ ਰਹੇ ਉਨ੍ਹਾਂ ਅੰਦੋਲਨਾ ਦੀ ਤੀਬ੍ਰਤਾ ਦਾ ਹੀ ਨਤੀਜਾ ਸੀ ਕਿ ਓਦੋਂ ਪੰਜਾਬ ਉਪਰ ਨਵੇਂ ਨਵੇਂ ਕਾਬਿਜ਼ ਹੋਏ, ਅੰਗ੍ਰੇਜ਼ ਸ਼ਾਸਕ ਪੂਰੀ ਤਰ੍ਹਾਂ ਘਬਰਾ ਗਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਇਸ ਘਬਰਾਹਟ ਕਾਰਣ ਬਾਬਾ ਜੀ ਵੱਲੋਂ ਚਲਾਏ ਜਾ ਰਹੇ ਉਨ੍ਹਾਂ ਅੰਦੋਲਨਾ ਨੂੰ ਦਬਾਉਣ ਲਈ, ਸੰਨ ੧੮੮੨ `ਚ ਬਾਬਾ ਰਾਮ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਕਾਲੇ ਪਾਨੀ ਦੀ ਸਜ਼ਾ ਦੇ ਕੇ, ਰੰਗੂਨ ਭੇਜ ਦਿੱਤਾ ਸੀ।

ਇਹ ਵੀ ਸੱਚ ਹੈ ਕਿ ਅਰੰਭ `ਚ ਕੇਵਲ ਸਮੂਚੀ ਨਾਮਧਾਰੀ ਲਹਿਰ ਹੀ ਨਹੀਂ ਬਲਕਿ ਬਾਬਾ ਰਾਮ ਸਿੰਘ ਜੀ, ਖ਼ੁੱਦ ਵੀ ਅੰਤ ਸਮੇਂ ਤੀਕ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਹੀ ਪੂਰੀ ਤਰ੍ਹਾਂ ਸਮ੍ਰਪਿਤ ਸਨ। ਇਸ ਦੇ ਪ੍ਰਤੱਖ ਸਬੂਤ, ਬਾਬਾ ਰਾਮ ਸਿੰਘ ਜੀ ਦੀ ਰੰਗੂਨ ਵਿੱਚਲੇ ਕਾਲੇ ਪਾਣੀ ਦੀ ਸਜ਼ਾ ਦੌਰਾਨ, ਉਨ੍ਹਾਂ ਰਾਹੀਂ ਲਿਖੀਆਂ ਹੋਈਆਂ ਚਿਠੀਆਂ `ਚੋਂ ਵੀ ਮਿਲਦੇ ਹਨ। ਉਪ੍ਰੰਤ ਉਸ ਕਾਲੇ ਪਾਣੀ ਦੀ ਸਜ਼ਾ ਦੌਰਾਨ, ਸੰਨ ੧੮੮੫ `ਚ ਰੰਗੂਨ `ਚ ਹੀ, ਬਾਬਾ ਰਾਮ ਸਿੰਘ ਜੀ ਗੁਰਪੁਰੀ ਵੀ ਸਿਧਾਰ ਗਏ ਸਨ

ਦੂਜੇ ਪਾਸੇ, ਬਾਬਾ ਦਿਆਲ ਜੀ ਤੋਂ ਬਾਅਦ ਨਿਰੰਕਾਰੀ ਲਹਿਰ, ਬਾਬਾ ਰੱਤਾ ਜੀ ਦੀ ਸੰਭਾਲ `ਚ ਅੱਗੇ ਵਧੀ। ਜਦਕਿ ਇਹ ਲਹਿਰ ਵੀ ਪੂਰੀ ਤਰ੍ਹਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮ੍ਰਪਿਤ ਸੀ। ਬਲਕਿ ਸੰਨ ੧੯੧੦ `ਚ ਭਾਰਤ ਸਰਕਾਰ ਵੱਲੋਂ ਪਾਸ ਹੋਇਆ "ਅਨੰਦ ਮੈਰਿਜ ਐਕਟ" ਵੀ ਉਸ ਸਮੇ ਦੀ ਨਿਰੰਕਾਰੀ ਲਹਿਰ ਦੀਆਂ ਬੇਅੰਤ ਘਾਲਣਾਵਾਂ ਹੀ ਨਤੀਜਾ ਸੀ। ਫ਼ਿਰ ਕੇਵਲ ਇਤਨਾ ਹੀ ਨਹੀਂ, ਬਾਬਾ ਦਿਆਲ ਜੀ ਵਾਲੀ ਅਸਲੀ ਨਿਰੰਕਾਰੀ ਲਹਿਰ ਅੱਜ ਵੀ ਚੰਡੀਗੜ੍ਹ ਪੰਜਾਬ (ਭਾਰਤ) `ਚ ਬਾਬਾ ਮਾਨ ਸਿੰਘ ਜੀ ਨਿਰੰਕਾਰੀ ਦੀ ਅਗਵਾਹੀ `ਚ ਮੋਜੂਦ ਹੈ।

ਉਂਝ ਬਾਬਾ ਰੱਤਾ ਜੀ ਦੇ ਸਮੇਂ `ਚ ਹੀ ਇਸੇ ਅਸਲੀ ‘ਨਿਰੰਕਾਰੀ ਲਹਿਰ’ ਦੇ ਨਾਂ ਨੂੰ ਵਰਤ ਕੇ ਉਸ ਉਪਰ ਇੱਕ ਵਿੱਭਚਾਰੀ ਬੂਟਾ ਸਿੰਘ, ਉਪ੍ਰੰਤ ਉਸ ਦਾ ਇੱਕ ਹੋਰ ਸਾਥੀ ਅਵਤਾਰ ਸਿੰਘ, ਇਹ ਦੋਵੇਂ ਕਾਬਿਜ਼ ਹੋ ਗਏ ਸਨ। ਇਸ ਤਰ੍ਹਾਂ ਉਸ ਅਸਲੀ ਨਿਰੰਕਾਰੀ ਲਹਿਰ ਦੇ ਨਾਲ-ਨਾਲ, ਓਦੋਂ ਇਹ ਦੂਜੀ ਭਾਵ ਅਜੋਕੀ ਨਕਲੀ ਨਿਰੰਕਾਰੀ ਲਹਿਰ ਵੀ ਹੋਂਦ `ਚ ਆ ਗਈ ਸੀ।

ਦੂਜੇ ਪਾਸੇ, ਬਾਬਾ ਰਾਮ ਸਿੰਘ ਜੀ ਦੇ ਪੰਥਕ ਨਾਮਨੇ ਅਤੇ ਪੰਥ `ਚ ਬਣੇ ਹੋਏ ਉਨ੍ਹਾਂ ਲਈ ਬੇਅੰਤ ਸਨਮਾਨ-ਸਤਿਕਾਰ ਨੂੰ ਵਰਤ ਕੇ, ਬਾਬਾ ਰਾਮ ਸਿੰਘ ਜੀ ਤੋਂ ਬਾਅਦ, ਨਾਮਧਾਰੀ ਲਹਿਰ ਉਪਰ ਵੀ ਕੁੱਝ ਮੌਕਾ ਪ੍ਰਸਤ ਛਾ ਗਏ। ਜਦਕਿ ਆਪਣੇ ਆਪ `ਚ ਉਸ ਸੰਬੰਧੀ ਇਤਿਹਾਸ ਵੀ `ਚ ਲੰਮਾ-ਚੌੜਾ ਜ਼ਿਕਰ ਵੀ ਮਿਲਦਾ ਹੈ। ਖ਼ੈਰ! ਕੁਲ ਮਿਲਾ ਕੇ ਇਸ ਤਰ੍ਹਾਂ ਸਮੇਂ ਦੀ ਚਾਲ ਨਾਲ, ਇਹ ਦੋਵੇਂ ਨਿਰੋਲ ਪੰਥਕ ਜਾਗ੍ਰਿਤੀ ਵਜੋਂ ਉਭਰੀਆਂ ਸਿੱਖ ਲਹਿਰਾਂ, ਸਿਧੇ ਤੌਰ `ਤੇ ਗੁਰੂਡੰਮਾਂ ਦਾ ਸ਼ਿਕਾਰ ਹੋ ਗਈਆਂ। ਇਹ ਸਭ ਵੀ ਉਸੇ ਤਰ੍ਹਾਂ ਹੋਇਆ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦੁਰ, ਜਿਨ੍ਹਾਂ ਨੇ ਆਪਣੇ ਜੀਵਨ ਕਾਲ `ਚ:-

(੧) ਮਜ਼ਬੂਤ ਖ਼ਾਲਸਾ ਰਾਜ ਅਥਵਾ ਸਿੱਖ ਸਲਤਨਤ ਕਾਇਮ ਕੀਤੀ ਸੀ।

(੨) ਉਹ ਬਾਬਾ ਬੰਦਾ ਸਿੰਘ ਜੀ ਬਹਾਦੁਰ, ਜਿਨ੍ਹਾਂ ਰਾਜਸੀ ਤਲ `ਤੇ ਲਾ-ਮਿਸਾਲ ਵੱਡੇ ਵੱਡੇ ਸੁਧਾਰ ਵੀ ਕੀਤੇ ਸਨ। ਜਿਸ ਤਰ੍ਹਾਂ ਦੇ ਰਾਜਸੀ ਤਲ `ਤੇ ਸੁਧਾਰ ਅੱਜ ਤੀਕ ਕੋਈ ਦੂਜਾ ਸ਼ਾਸਕ ਨਹੀਂ ਕਰ ਸਕਿਆ। ਇਹੀ ਕਾਰਣ ਸੀ ਕਿ ਉਸਦੇ ਰਾਜ ਕਾਲ `ਚ ਕੇਵਲ ਸਿੱਖ ਹੀ ਨਹੀਂ ਬਲਕਿ ਹਰੇਕ ਧਰਮ `ਚ ਵਿਸ਼ਵਾਸ ਰਖਣ ਵਾਲੇ ਨੇ ਸੁੱਖ ਦਾ ਸਾਹ ਲਿਆ ਸੀ। ਉਹ ਇਸ ਲਈ ਕਿ ਉਹ ਸਭ ਗੁਰਬਾਣੀ ਅਨੁਸਾਰ ਕੀਤਾ ਗਿਆ ਸੀ।

(੩) ਫ਼ਿਰ ਇਤਨਾ ਹੀ ਨਹੀਂ, ਬਾਬਾ ਬੰਦਾ ਸਿੰਘ ਜੀ ਬਹਾਦੁਰ ਨੇ ਆਂਪਣੇ ਰਾਹੀਂ ਸਥਾਪਿਤ ਕੀਤੇ ਉਸ ਖ਼ਾਲਸਾ ਰਾਜ ਦੌਰਾਨ, ਆਪਣਾ ਸਿੱਕਾ ਵੀ ਚਲਾਇਆ ਸੀ। ਜਦਕਿ ਉਨ੍ਹਾਂ ਨੇ ਉਹ ਸਿੱਕਾ ਵੀ ਆਪਣੇ ਨਾਂ `ਤੇ ਨਹੀਂ ਬਲਕਿ "ਗੁਰੂ ਸਾਹਿਬ ਦੇ ਨਾਂ `ਤੇ ਹੀ ਚਲਾਇਆ ਸੀ"।

(੩) ਇਥੇ ਹੀ ਬੱਸ ਨਹੀਂ, ਆਪਣੀ ਗ੍ਰਿਫ਼ਤਾਰੀ ਤੋਂ ਭਾਅਦ ਬਾਬਾ ਬੰਦਾ ਸਿੰਘ ਜੀ ਬਹਾਦੁਰ ਨੇ ਆਪਣੇ ਨਾਲ ਆਏ ੭੬੦ ਸਿੱਖਾਂ ਸਮੇਤ, ਤਸੀਹੇ ਭਰਪੂਰ ਸ਼ਹਾਦਤ ਕਬੂਲ ਕਰਣ ਦੇ ਨਾਲ-ਨਾਲ, ਆਪਣੇ ਚਾਰ ਸਾਲ ਦੇ ਮਾਸੂਮ ਬੱਚੇ ਅਜੈ ਸਿੰਘ ਨੂੰ ਵੀ ਗੁਰੂ ਦੀ ਸਿੱਖੀ ਬਦਲੇ, ਜ਼ਾਲਮ ਹਾਕਮਾਂ ਹੱਥੌਂ ਬੜੀ ਬੇਰਹਿਮੀ ਨਾਲ ਸ਼ਹੀਦ ਕਰਵਾਉਣਾ ਵੀ ਮਨਜ਼ੂਰ ਕਰ ਲਿਆ। ਇਸ ਸਾਰੇ ਦੇ ਬਾਵਜੂਦ ਉਨ੍ਹਾਂ ਅੰਤ ਸਮੇਂ ਤੀਕ ਗੁਰੂ ਦੀ ਸਿੱਖੀ ਵੱਲ ਪਿਠ ਨਹੀਂ ਸੀ ਕੀਤੀ।

ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦੁਰ, ਜਿਨ੍ਹਾਂ ਆਪਣੇ ਖੂਨ ਦਾ ਆਖ਼ਰੀ ਕੱਤਰਾ ਵੀ ਸਿੱਖੀ ਸਿਦਕ ਅਤੇ ਗੁਰੂ ਸਾਹਿਬ ਦੇ ਚਰਨਾਂ ਤੋਂ ਨਿਛਾਵਰ ਕੀਤਾ ਸੀ। ਵਿਰੋਧੀਆਂ ਨੇ ਇਤਿਹਾਸ ਦੇ ਪੰਨਿਆਂ `ਤੇ ਉਨ੍ਹਾਂ ਨੂੰ ਵੀ ਹਰੇਕ ਢੰਗ ਨਾਲ ਬਦਨਾਮ ਕਰਣ `ਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਸੀ ਛੱਡੀ। ਸਮੇਂ ਨਾਲ ਉਨ੍ਹਾਂ ਵਿਰੁਧ ਅਜਿਹੀਆਂ ਨਿਰਮੂਲ ਲਿਖਤਾਂ ਪ੍ਰਚਲਤ ਕੀਤੀਆਂ ਜਿਵੇਂ:-

(i) ‘ਬਾਬਾ ਜੀ ਆਪ ‘ਗੁਰੂ’ ਬਣ ਬੈਠੇ ਸਨ’।

() ਬਾਬਾ ਜੀ ਨੇ ਗੁਰੂ ਸਾਹਿਬ ਦੇ ਹੁਕਮਾਂ ਵਿਰੁਧ, ਸ਼ਾਦੀ ਕਰਵਾ ਲਈ ਸੀ।

(i) ਵਿਰੋਧੀਆਂ ਰਾਹੀਂ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ, ਜਿਸ ਨੂੰ ਪੰਥ ਨੇ ਕਦੇ ਪ੍ਰਵਾਣ ਨਹੀਂ ਸੀ ਕੀਤਾ, ‘ਗੁਰੂ’ ਦੱਸ ਕੇ ਪ੍ਰਚਾਰਿਆ ਆਦਿ. . । ਮਤਲਬ ਇਕੋ ਸੀ ਕਿ ਸਿੱਖ ਬਾਬਾ ਜੀ ਸਾਥ ਤੇ ਪੱਖ ਛੱਡ ਕੇ ਇਸ "ਅਜੀਤ ਸਿੰਘ" ਵੱਲ ਪਰਤ ਆਉਣ ਜਾਂ ਕੁੱਝ ਵੀ।

ਗਹਿਰਾਈ `ਚ ਜਵੀਏ ਤਾਂ ਪਤਾ ਲੱਗਦਾ ਹੇ ਕਿ "ਗੁਰੂ ਕੀਆਂ ਸਮੂਹ ਸੰਗਤਾਂ" ਉਪਰ ਤਾਂ ਉਸ ਸਮੇਂ, ਪਹਿਲਾਂ ਤੋਂ ਹੀ ਦੋ ਵਿਰੋਧੀ ਸ਼ਕਤੀਆਂ ਭਾਰੂ ਹੋਈਆਂ ਪਈਆਂ ਸਨ, ਜਿਹੜੀਆਂ ਸਿੱਖ-ਰਹਿਣੀ ਤੇ ਸਮੂਚੀ ਜੀਵਨ ਪੱਧਤੀ ਉਪਰ ਆਪਣੇ-ਆਪਣੇ ਢੰਗ ਨਾਲ ਹਰ ਸਮੇਂ ਤਾਬੜ ਤੋੜ ਹਮਲੇ ਕਰ ਰਹੀਆਂ ਸਨ। ਤਾਂ ਤੇ ਉਹ ਦੋ ਸਿੱਖ ਧਰਮ ਵਿਰੋਧੀ ਸ਼ਕਤੀਆਂ ਸਨ:-

(੧) ਪਹਿਲੀ ਲੜੀ `ਚ ਉਹ ਸਮੂਹ ਵਿਰੋਧੀ ਤਾਕਤਾਂ ਆਉਂਦੀਆਂ ਹਨ, ਜਿਹੜੀਆਂ "ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਲੈ ਕੇ ਸੰਨ ੧੭੯੯, ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਦੀ ਕਾਇਮੀ ਤੀਕ ਦੇ ਸਮੇਂ, ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ `ਤੇ ਪੂਰੀ ਤਰ੍ਹਾਂ ਕਾਬਿਜ਼ ਹੋ ਗਈਆਂ ਤੇ ਛਾਈਆਂ ਹੋਈਆਂ ਵੀ ਉਹੀ ਸਨ।

ਬਲਕਿ ਹੱਥਲੀ ਲੇਖ ਲੜੀ `ਚ ਸਿੱਖ ਧਰਮ ਅਤੇ ਸਮੂਚੇ ਜੀਵਨ ਵਿਰੁਧ ਜਿਨ੍ਹਾਂ ਦੇ ਵਿਰੋਧੀ ਕਾਰਿਆਂ ਬਾਰੇ ਲਗਾਤਾਰ ਜ਼ਿਕਰ ਵੀ ਚਲਦਾ ਆ ਰਿਹਾ ਹੈ। ਇਸ ਤਰ੍ਹਾਂ ਇਥੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦੁਰ ਵਿਰੁਧ ਉਪ੍ਰੌਕਤ ਸ਼ੁਤਰੀਆਂ ਵੀ ਉਸੇ ਲਾਣੇ ਵੱਲੋਂ ਹੀ ਸਨ। ਫ਼ਿਰ ਇਤਨਾ ਹੀ ਨਹੀਂ ਸਮੇਂ ਦੇ ਵਾਧੇ ਨਾਲ ਉਨ੍ਹਾਂ ਦਾ ਫੈਲਾਅ ਅਤੇ "ਗੁਰੂ ਕੀਆਂ ਸੰਗਤਾਂ" `ਤੇ ਉਨ੍ਹਾਂ ਵੱਲੋਂ ਹੋ ਰਹੇ ਮਿਲਗੋਭਾ ਗੁਰਮੱਤ ਪ੍ਰਚਾਰ ਵਾਲੀ ਪੱਕੜ, ਹੁਣ ਤੀਕ ਕਈ ਗੁਣਾ ਵੱਧ ਚੁੱਕੀ ਸੀ। ਹੋਰ ਤਾਂ ਹੋਰ, ਜੇ ਗਹਿਰਾਈ ਤੋਂ ਦੇਖਿਆ ਜਾਵੇ ਤਾ ਉਸ ਸਮੇਂ ਤੋਂ ਉਨ੍ਹਾਂ ਰਾਹੀਂ ਅਰੰਭ ਕੀਤੀ ਹੋਈ ਵਿਰੋਧੀ ਮਿਲਗੋਭਾ ਗੁਰਮੱਤ ਪ੍ਰਚਾਰ ਅਤੇ ਪ੍ਰਭਾਵਾਂ ਤੋਂ ਅਸੀਂ ਅੱਜ ਤੀਕ ਵੀ ਆਜ਼ਾਦ ਨਹੀਂ ਹੋ ਸਕੇ।

(੨) ਸੰਨ ੧੮੪੯ `ਚ ਖ਼ਾਲਸਾ ਰਾਜ ਦਾ ਅੰਤ ਹੋ ਜਾਣ ਬਾਅਦ ਪੰਜਾਬ `ਤੇ ਅੰਗ੍ਰੇਜ਼ਾਂ ਦਾ ਸ਼ਾਸਨ ਹੋ ਗਿਆ। ਉਹ ਅੰਗ੍ਰੇਜ਼, ਜਿਹੜੇ ਸੁਭਾਅ ਕਰਕੇ ਵੱਡੇ ਨੀਤੀ ਵਾਨ ਤੇ ਦੂਰ-ਅੰਦੇਸ਼ ਸ਼ਾਸਕ ਮੰਨੇ ਜਾਂਦੇ ਹਨ। ਫ਼ਿਰ ਜਿਨ੍ਹਾਂ ਦੇ ਸੰਬੰਧ `ਚ ਇਸ ਪੱਖੋਂ ਕੁੱਝ ਵੇਰਵੇ ਦੇ ਵੀ ਆਏ ਹਾਂ। ਬਲਕਿ ਇਹ ਵੀ ਸਾਬਤ ਹੁੰਦਾ ਹੈ ਉਸ ਸਮੇਂ ਨਿੱਤ ਨਵੀਆਂ ਆ ਰਹੀਆਂ ਗੁਰਮੱਤ ਵਿਰੋਧੀ ਲਿਖ਼ਤਾਂ ਅਤੇ ਗੁਰੂ ਦਰ ਵਿਰੁਧ ਨਵੇਂ-ਨਵੇਂ ਉਭਰ ਰਹੇ ਡੇਰਿਆਂ `ਚ ਵੀ ਬਹੁਤਾ ਕਰਕੇ ਉਨ੍ਹਾਂ ਅੰਗ੍ਰੇਜ਼ ਸਾਸਕਾਂ ਦਾ ਵੀ ਹੱਥ ਸੀ।

ਉਸ ਦੌਰਾਨ, ਪੰਥ ਅੰਦਰ ਹਰ ਸਮੇਂ ਅਤੇ ਹਰ ਪਖੋਂ ਗੁਰਮੱਤ ਵਿਰੋਧੀ ਲਿਖਤਾਂ ਦਾ ਜਿਵੇਂ ਕਿ ਹੜ ਹੀ ਆਇਆ ਹੋਇਆ ਸੀ। ਨਿੱਤ ਉਭਰ ਰਹੇ ਗੁਰੂਡੰਮਾਂ ਦਾ ਸਾਰਾ ਜ਼ੋਰ ਵੀ ਇਹੀ ਸਾਬਤ ਕਰਣਾ ਸੀ ਕਿ "ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ" ਇਕੋ ਇੱਕ ਵਾਹਿਦ "ਗੁਰੂ" ਨਹੀਂ ਹਨ। ਉਹ ਲੋਕ ਆਪਣੇ ਆਪ ਨੂੰ ਹੀ ਸਿੱਖਾਂ ਦੇ ਅਸਲੀ ‘ਗੁਰੂ’ ਪ੍ਰਚਾਰਦੇ ਸਨ। ਉਨ੍ਹਾਂ ਸਾਰੀਆਂ ਵਿਰੋਧੀ ਤਾਕਤਾਂ ਦਾ ਅਸਲ ਜ਼ੋਰ ਹੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਜ਼ਮਤ ਸੰਬੰਧੀ ਭਰਮ-ਭੁਲੇਖੇ ਪੈਦਾ ਕਰ ਕੇ ਆਪਣੇ-ਆਪਣੇ ਨਾਲ ਜੋੜਣਾ ਅਤੇ ਉਸ ਦਾ ਨਤੀਜਾ, ਪੰਥ ਦਿਨੋ-ਦਿਨ ਹੋਰ ਵੀ ਖੇਰੂੰ ਖੇਰੂੰ ਹੋ ਰਿਹਾ ਸੀ।

ਜੇ ਸਿਦਕ ਦਿਲੀ ਨਾਲ ਗੁਰਬਾਣੀ ਦਾ ਅਧੱਯਣ ਕਰੋ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਗੁਰੂ ਸਾਹਿਬਾਨ ਰਾਹੀਂ, ਗੁਰੂ ਕੀਆਂ ਸਮੂਹ ਸੰਗਤਾਂ ਦੇ "ਅਖਰ ਰੂਪ", "ਸ਼ਬਦ-ਗੁਰੂ" ਤੇ "ਗੁਰਬਾਣੀ" ਦੇ "ਗੁਰੂ" ਹੋਣ ਵਾਲਾ ਸਿਧਾਂਤ ਵੀ ਲਗਾਤਾਰ ਪਹਿਲੇ ਜਾਮੇ ਤੋਂ ਹੀ ਦ੍ਰਿੜ ਕਰਵਾਇਆ ਜਾ ਰਿਹਾ ਸੀ।

ਉਪ੍ਰੰਤ ੬ ਅਕਤੂਬਰ ਸੰਨ ੧੭੦੮, ਅਬਚਲ ਨਗਰ, ਸ੍ਰੀ ਨਾਦੇੜ ਸਾਹਿਬ ਵਾਲੀ ਇਤਿਹਾਸਕ ਘਟਨਾ, ਜਦੋਂ ਦਸਮੇਸ਼ ਜੀ ਨੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ ਤਾਬਿਆ ਖੜਾ ਕਰ ਕੇ "ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੋਂਪੀ ਸੀ। ਤਾਂ ਉਸ ਦਾ ਮੁੱਖ ਮਕਸਦ:-

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਤੇ ਸੰਪੂਰਣਤਾ ਦੀ ਮੋਹਰ ਲਗਾਉਣਾ। ਜਦਕਿ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਦੇਵ ਦੀ ਉਸ ਕਰਣੀ `ਚ "ਗੁਰਬਾਣੀ ਦੇ ਗੁਰੂ" ਹੋਣ ਵਾਲਾ ਖ਼ੈਸਲਾ, ਗੁਰੂ ਕੀਆਂ ਸੰਗਤਾਂ ਲਈ ਬਿਲਕੁਲ ਵੀ ਨਵਾਂ ਨਹੀਂ ਸੀ। ਉਸ ਸਾਰੇ ਜੇ ਕੁੱਝ ਨਵਾਂ ਤੇ ਅਚਾਣਕ ਸੀ ਤਾਂ ਉਹ ਸੀ:-

(੧) ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣਤਾ ਵਾਲਾ ਐਲਾਣ।

(੨) "ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ ਗੁਰਗੱਦੀ ਸੋਂਪਣਾ।

(੩) ਗੁਰੂ ਨਾਨਕ ਪਾਤਸ਼ਾਹ ਤੌਂ ਚਲਦੀ ਆ ਰਹੀ "ਧੁਰ ਦਰਗਾਹੀ" "ਸਰੀਰ ਗੁਰੂ" ਵਾਲੀ ਪ੍ਰਥਾ ਦਾ "ਕਰਤੇ ਪ੍ਰਭੂ ਦੇ ਹੁਕਮ `ਚ ਹੀ" ਅਚਾਣਕ ਅਤੇ ਸਦੀਵ ਕਾਲ ਲਈ ਸਮਾਪਤ ਕਰ ਦੇਣਾ।

(4) ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ "ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ ਖੜਾ ਕਰਕੇ ਉਨ੍ਹਾਂ `ਤੇ "ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦਾ ਕਾ, ਅਤੇ "ਦੀਦਾਰ ਖ਼ਾਲਸੇ ਕਾ" ਵਾਲੇ "ਤਿੰਨ ਨੁਕਾਤੀ" ਕੁੰਡੇ ਦਾ ਲਗਾਉਣਾ। ਜਿਸ ਦਾ ਮਤਲਬ ਸੀ:-

ਉਨ੍ਹਾਂ "ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੀ ਸਦੀਵਕਾਲ ਲਈ ਕਰਜ ਸੀਮਾਂ ਦਾ ਨਿਯਤ ਕਰਣਾ। ਇਸ ਤਰ੍ਹਾਂ ਉਨ੍ਹਾਂ ਪੰਜਾਂ ਪ੍ਰਤੀ ਕਲਗੀਧਰ ਪਾਤਸ਼ਾਹ ਦਾ ਇਹ ਐਲਾਨ ਅਤੇ ਆਦੇਸ਼ ਵੀ ਸੀ ਕਿ ਅੱਜ ਤੋਂ ਬਾਅਦ ਸਮੇਂ-ਸਮੇਂ ਨਾਲ ਪੰਥ ਵੱਲੋਂ ਸਥਾਪਤ "ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੇ ਕੇਵਲ ਤੇ ਕੇਵਲ ਉਪ੍ਰੌਕਤ "ਤਿੰਨ ਨੁਕਾਤੀ" ਕੁੰਡੇ ਹੇਠ ਰਹਿ ਕੇ ਹੀ ਭਾਵ ਗੁਰਬਾਣੀ ਆਦੇਸ਼ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਦੀ ਸੀਮਾਂ `ਚ ਹੀ, ਪੰਥ ਦੀ ਅਗਵਾਹੀ ਕਰਣੀ ਹੈ ਅਤੇ ਸਮੇਂ ਸਮੈ ਨਾਲ ਪੰਥ ਨੂੰ ਲੋੜੀਂਦੀ ਸੇਧ ਵੀ ਦੇਣੀ ਹੈ।

ਫ਼ਿਰ ਇਤਨਾ ਹੀ ਨਹੀਂ, ਅਰੰਭ `ਚ, ਵਿਸ਼ੇ ਸੰਬੰਧੀ ਕੁੱਝ ਹੋਰ ਵੇਰਵੇ ਵੀ ਦੇ ਆਏ ਹਾਂ। ਉਂਝ ਵਿਸ਼ੇ ਸੰਬੰਧੀ ਗੁਰਮੱਤ ਪਾਠ ਨੰ: ੬੩, ੬੭, ੭੫ ਨੰਬਰਵਾਰ ‘ਵਿਸਾਖੀ ੧੪੬੯’ ‘ਲੇਖਾ ਜੋਖਾ ਤਿੰਨ ਸੌ ਸਾਲਾ’, ‘ਦਸਮੇਸ਼ ਪਿਤਾ ਅਤੇ ਇਤਿਹਾਸ `ਚ ਰਲ-ਗੱਡ’ ਪਹਿਲਾਂ ਵੀ ਦਿੱਤੇ ਹੋਏ ਹਨ। ਗੁਰੂ ਕੀਆਂ ਸੰਗਤਾਂ ਹੱਥਲੇ ਵਿਸ਼ੇ ਨਾਲ ਸ਼ੰਬੰਧਤ, ਉਨ੍ਹਾਂ ਗੁਰਮੱਤ ਪਾਠਾਂ ਦਾ ਲਾਭ ਵੀ ਲੈ ਸਕਦੀਆਂ ਹਨ।

ਸੰਗਤਾਂ ਵਿੱਚਕਾਰ ਨਿੱਤ ਨਵੇਂ ਭਮਲਭੁਲੇਖੇ? ਗੁਰੂ ਕੀਆਂ ਸੰਗਤਾਂ ਜਿਨ੍ਹਾਂ ਦਾ ਸੰਨ ੧੭੧੬ ਤੋਂ ਅੱਜ ਤੀਕ ਲਗਾਤਾਰ ਗੁਰਮੱਤ ਅਤੇ ਗੁਰ-ਇਤਿਹਾਸ ਪੱਖੋਂ ਭਰਵਾਂ ਸ਼ੋਸ਼ਣ ਹੋ ਰਿਹਾ ਸੀ। ਉਸ `ਚ ਹੁਣ ਇੱਕ ਹੋਰ ਨਵਾਂ ਕਾਂਡ ਵੀ ਜੋੜ ਦਿੱਤਾ। ਇਹ ਨਵਾਂ ਕਾਂਡ ਸੀ, ਨਿੱਤ ਪ੍ਰਚਲਤ ਹੋ ਰਹੇ ਭਿੰਨ –ਭਿੰਨ ਗੁਰੂਡੰਮਾਂ ਵੱਲੋਂ "ਗੁਰੂ ਕੀਆਂ ਭੋਲੀਆਂ-ਭਾਲੀਆਂ ਸੰਗਤਾਂ" ਵਿਚਾਲੇ ਨਵੇਂ ਤੋਂ ਨਵੇਂ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰਣ ਵਾਲਾ ਕਾਂਢ, ਇਸ ਤਰ੍ਹਾਂ ਇੱਕ ਹੋਰ ਸਿਲਸਿਲਾ ਚਾਲੂ ਹੋ ਗਿਆ।

ਮਿਸਾਲ ਵਜੋਂ, "ਮਸ਼ਹੂਰ ਕੀਤਾ ਗਿਆ, "ਦਸਮੇਸ਼ ਪਿਤਾ, ਚਿਤਾ `ਚੋਂ ਸਰੀਰ ਸਮੇਤ ਅਲੋਪ ਹੋ ਗਏ ਸਨ। ਫ਼ਿਰ ਅੱਗੇ ਜਾ ਕੇ ਦਸਮੇਸ਼ ਜੀ ਨੇ ਕੁੱਝ ਰਾਜਿਆਂ ਨੂੰ ਕੈਦ `ਚੋਂ ਵੀ ਰਿਹਾ ਕਰਵਾਇਆ ਸੀ।

ਫ਼ਿਰ ਇਥੇ ਹੀ ਬੱਸ ਨਹੀਂ, ਇਹ ਵੀ ਕਿ "ਕਲਗੀਧਰ ਜੀ ਨੇ ਚਿਤਾ `ਚੋਂ ਸਰੀਰ ਸਮੇਤ ਅਲੋਪ ਹੋਣ ਤੋਂ ਬਾਅਦ, ਪਹਿਲੇ ਜਾਮੇ ਸਮੇਂ, ਆਪਣੇ ਨਾਲ ਰਹਿ ਚੁੱਕਾ ਭਾਈ ਬਾਲਾ, ਜਿਹੜਾ ਹੁਣ ਭਾਈ ਬਾਲਕ ਸਿੰਘ ਦੇ ਰੂਪ `ਚ ਤਪਸਿਆ ਕਰ ਰਿਹਾ ਸੀ’, ਆਪ ਉਸ ਕੋਲ ਪੁੱਜੇ। ਦਸਮੇਸ਼ ਜੀ ਨੇ ਉਸ ਕੋਲ ਜਾ ਕੇ, ਉਸ ਨੂੰ ਆਪਣੇ ਤੋਂ ਬਾਅਦ ਪੰਥ ਦੇ ਯਾਰ੍ਹਵੇਂ ਗੁਰੂ ਵਜੋਂ, ਗੁਰਗੱਦੀ ਸੌਂਪ ਦਿੱਤੀ। ਇਸ ਤਰ੍ਹਾਂ ਉਸ ਭਾਈ ਬਾਲਕ ਸਿੰਘ ਨੂੰ ਗੁਰਗੱਦੀ ਸੌਪਣ ਬਾਅਦ, ਦਸਮੇਸ਼ ਜੀ ਫ਼ਿਰ ਅਲੋਪ ਹੋ ਗਏ।

ਇਤਨਾ ਹੀ ਨਹੀਂ, ਨਾਮਧਾਰੀ ਵੀਰਾਂ ਅਨੁਸਾਰ, ਉਸ ਤੋਂ ਬਾਅਦ ਦਸਮੇਸ਼ ਜੀ ਕਾਫ਼ੀ ਸਮਾਂ ਭਾਈ ਅਜਾਪਾਲ ਸਿੰਘ ਦੇ ਨਾਮ `ਤੇ ਲੁਧਿਆਣੇ `ਚ ਵਿਚਰਦੇ ਰਹੇ। ਜਦਕਿ ਨਾਮਧਾਰੀ ਵੀਰਾਂ ਦੀ ਉਸ ਗੁਰੂਆਂ ਵਾਲੀ ਲੜੀ `ਚ "ਬਾਬਾ ਬਾਲਕ ਸਿੰਘ" ਤੋਂ ਬਾਅਦ "ਬਾਬਾ (ਉਨ੍ਹਾ ਅਨੁਸਾਰ ਸਤਿਗੁਰੂ) ਹਰੀ ਸਿੰਘ ਦੇ ਨਾਮ ‘ਦੇ ਗੁਪਤ ਗੁਰੂ ਦਾ ਵੀ ਜ਼ਿਕਰ ਹੈ। ਉਪ੍ਰੰਤ ਸਮਾਂ ਪੁਗਣ `ਤੇ ਬਾਬਾ (ਉਨ੍ਹਾਂ ਅਨੁਸਾਰ ਸਤਿਗੁਰੂ) ਰਾਮ ਸਿੰਘ ਜੀ ਦਾ ਨਾਮ, ਨਾਮਧਾਰੀਆ ਦੇ ਬਾਰ੍ਹਵੇਂ ਗੁਰੂ ਵਜੋਂ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਅਸਲ `ਚ ਇਹ ਅਤੇ ਅਜਿਹੇ ਪ੍ਰਚਲਣ, ਉਸ ਸਮੇਂ ਨਾਮਧਾਰੀ ਦਰਬਾਰ ਵੱਲੋਂ ਹੀ ਸਨ।

ਦਰ ਅਸਲ ਇੱਕ ਵਾਰੀ ਆਪਣੇ ਧੁਰੇ ਤੋਂ ਟੁੱਟ ਕੇ ਨਾਮਧਾਰੀ ਵੀਰ, ਅੱਜ ਤੀਕ ਇਸ ਪੁੱਠੀ ਖੇਡ `ਚੋਂ ਨਹੀਂ ਉਭਰ ਸਕੇ। ਇਸ ਦਾ ਵੱਡਾ ਨੁਕਸਾਨ ਖ਼ੁਦ ਨਾਮਧਾਰੀ ਦਰਬਾਰ ਨੂੰ ਤਾਂ ਹੋਇਆ ਅਤੇ ਹੋ ਵੀ ਰਿਹਾ ਹੈ। ਦੂਜੇ ਪਾਸੇ, ਉਸ ਨਾਮਧਾਰੀ ਅਤੇ ਪੰਥਕ ਲਹਿਰ ਦੀ, ਜਿਹੜੀ ਸਮੂਚੇ ਪੰਥ ਨੂੰ ਵੱਡਮੁੱਲੀ ਦੇਣ ਸੀ ਅਤੇ ਜਿਸ `ਤੇ, ਪੂਰੇ ਪੰਥ ਨੂੰ ਮਾਨ ਸੀ, ਗੁਰੂਡੰਮ ਦੇ ਇਸ ਚਿੱਕੜ `ਚ ਫੱਸ ਕੇ, ਸਮੂਚੇ ਅਤੇ ਵਿਸ਼ਾਲ "ਗੁਰੂ ਕੇ ਪੰਥ" ਤੋਂ ਕੱਟ ਕੇ, ਪੰਥ ਦਾ ਕੇਵਲ ਇੱਕ ਛੋਟਾ ਜਿਹਾ ਅੰਗ ਬਣ ਕੇ ਰਹਿ ਗਈ ਹੈ।

ਇਸ ਸੱਖੋਂ ਸਮੁਚੇ ਪੰਥ ਨੂੰ ਵੱਡਾ ਨੁਕਸਾਨ ਇਹ ਵੀ ਹੋਇਆ ਕਿ ਨਾਮਧਾਰੀ ਵੀਰਾਂ ਨੇ "ਬਾਬਾ ਰਾਮ ਸਿੰਘ ਜੀ" ਨੂੰ ਆਪਣਾ ਬਾਰ੍ਹਵਾਂ ਗੁਰੂ ਸਾਬਤ ਕਰਣ ਲਈ, ਤਾਰੀਖਾਂ ਤੇ ਸੰਨਾਂ `ਚ ਵਾਧੇ ਘਾਟੇ ਲਗਾ ਕੇ, ਉਨ੍ਹਾਂ ਸੰਬੰਧੀ ਕਈ ਉਲਟ-ਪੁਲਟ ਲਿਖਤਾਂ ਵੀ ਪੰਥ ਅੰਦਰ ਪ੍ਰਚਲਤ ਕੀਤੀਆਂ ਤੇ ਅਜੇ ਵੀ ਹੋ ਰਹੀਆਂ ਹਨ। ਜਦਕਿ ਇਨ੍ਹਾਂ ਸਾਰੀਆਂ ਲਿਖ਼ਤਾਂ ਦਾ ਮਕਸਦ ਕੇਵਲ ਇਹੀ ਸਾਬਤ ਕਰਣਾ ਹੈ ਕਿ:-

(੧) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ", ਪੰਥ ਦੇ ਇਕੋ-ਇਕ ਵਾਹਿਦ ਗੁਰੂ ਨਹੀਂ ਹਨ।

(੨) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਕਦੇ ਵੀ ਗੁਰਗੱਦੀ ਪ੍ਰਾਪਤ ਨਹੀਂ ਹੋਈ ਅਤੇ ਕਲਗੀਧਰ ਜੀ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਕਦੇ ਗੁਰਗੱਦੀ ਸੌਂਪੀ ਹੀ ਨਹੀਂ ਸੀ।

(੩) ਦਸਮੇਸ਼ ਪਿਤਾ ਜੋਤੀ ਜੋਤ ਨਹੀਂ ਸਨ ਸਮਾਏ, ਬਲਕਿ ਸਰੀਰ ਸਮੇਤ ਅਲੋਪ ਹੋਏ ਸਨ।

(੪) ਵਿਸਾਖੀ ਸੰਨ ੧੬੯੯ ਨੂੰ, ਦਸਮੇਸ਼ ਜੀ ਨੇ, ਪਹਿਲੇ ਜਾਮੇ ਤੋਂ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਨਿਯਮ ਨੂੰ ਕਦੇ ਵੀ ਨਹੀਂ ਬਦਲਿਆ ਅਤੇ ਉਸ `ਚ ਕਦੇ ਵੀ ਤੱਬਦੀਲੀ ਨਹੀਂ ਕੀਤੀ.

ਉਨ੍ਹਾਂ ਅਨੁਸਾਰ "ਗੁਰਬਾਣੀ ਦੇ ਚਰਣਾਂ ਨਾਲ ਜੋੜਣ" ਤੇ "ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ" ਲਈ, ਵਿਸਾਖੀ ੧੬੯੯ ਨੂੰ ਗੁਰੂ ਸਾਹਿਬ ਨੇ "ਖੰਡੇ ਦੀ ਪਾਹੁਲ" ਦਾ ਅਰੰਭ ਕੀਤਾ ਹੀ ਨਹੀਂ ਸੀ ਅਤੇ ਉਨ੍ਹਾਂ ਨੇ ਇਹ ਵਿਸ਼ਾ "ਖੰਡੇ ਬਾਟੇ ਦੀ ਪਾਹੁਲ ਪ੍ਰਾਪਤ, ਪੰਜ ਪਿਆਰਿਆਂ ਦੇ ਸੁਪੁਰਦ ਹੀ ਨਹੀਂ ਕੀਤਾ। ਇਸ ਲਈ ਪਹਿਲੇ ਜਾਮੇ ਤੋਂ ਚਲਦਾ ਆ ਰਿਹਾ "ਚਰਣ ਪਾਹੁਲ" ਵਾਲਾ ਨਿਯਮ ਅੱਜ ਵੀ ਕਾਇਮ ਹੈ।

ਇਸ ਤਰ੍ਹਾਂ ਕੁਲ ਮਿਲਾਕੇ ਜਿੰਨ੍ਹਾਂ "ਗੁਰੂ ਕੀਆਂ ਸੰਗਤਾਂ" ਨੂੰ ਗੁਮਰਾਹ ਕਰਣ ਅਤੇ ਹਰ ਪੱਖੌਂ ਸਿੱਖ-ਇਤਿਹਾਸ, ਗੁਰ-ਇਤਿਹਾਸ, ਗੁਰਮੱਤ-ਜੀਵਨ ਤੋਂ ਕੁਰਾਹੇ ਹੀ ਨਹੀਂ ਬਲਕਿ ਭਮਲ-ਭੂਸਿਆਂ `ਚ ਪਾਉਣ ਵਾਸਤੇ, ਵਿਰੋਧੀ ਤਾਕਤਾਂ ਸੰਨ ੧੭੧੬ ਤੋਂ ਅੱਜ ਤੀਕ ਪੂਰੀ ਤਰ੍ਹਾਂ ਸਰਗਰਮ ਸਨ। ਫ਼ਿਰ:-

ਜਿਸ ਲੜੀ `ਚ ਸੰਨ ੧੮੪੯ ਤੋਂ ਅੰਗ੍ਰੇਜ਼ ਸ਼ਾਸਕ, ਵੀ ਆਪਣੇ ਵੱਲੋਂ ਨਵੀਂਆਂ-ਨਵੀਆਂ ਕੜੀਆਂ ਜੋੜਦੇ ਆ ਰਹੇ ਸਨ, ਉਥੇ ਗੁਰੂਡੰਮਾਂ ਦੀ ਇਹ ਨਿਵੇਕਲੀ ਕਿਸਮ ਦੀ ਇੱਕ ਹੋਰ ਹਨੇਰੀ ਝੁੱਲ ਗਈ।

ਇਸ ਲਈ ਇਹ ਤਾਂ ਗੁਰੂ ਪਾਤਸ਼ਾਹ ਦੇ ਚਰਣਾਂ `ਚ ਹੀ ਅਰਦਾਸ ਕਰ ਸਕਦੇ ਹਾਂ ਕਿ ਪਾਤਸ਼ਾਹ! ਆਪ ਬਖਸ਼ਿਸ਼ ਕਰਕੇ ਪੰਥ ਦੇ ਸਾਰੇ ਅੰਗਾਂ ਨੂੰ ਸਮ੍ਰਥਾ ਅਤੇ ਸੁਮੱਤ ਬਖਸ਼ਣ। ਤਾ ਕਿ ਉਹ ਸੱਜਣ ਤੇ ਡੇਰੇ ਮੁੜ ਪੰਥ ਪ੍ਰਤੀ ਆਪਣੀ ਜ਼ਿੰਮੇਂਵਾਰੀ ਨੂੰ ਗੁਰੂ ਆਸ਼ੇ ਅਨੁਸਾਰ ਸੰਭਾਲਣ ਦੇ ਯੋਗ ਹੋ ਸਕਣ। ਇਸ `ਚ ਉਨ੍ਹਾਂ ਦਾ ਆਪਣਾ ਵੀ ਲਾਭ ਹੈ ਅਤੇ ਬਦਲੇ `ਚ ਸਮੁਚੇ ਪੰਥ ਦਾ ਵੀ ਲਾਭ ਹੈ।

ਕੁਝ ਗੁਰਮੱਤ ਵਿਰੋਧੀ ਲਿਖ਼ਤਾਂ ਬਾਰੇ ਵੀ-ਉਸ ਦੌਰਾਨ ਅਨੇਕਾਂ ਅਜਿਹੀਆਂ ਬੇਸਿਰਪੈਰ ਦੀਆਂ ਲਿਖਤਾਂ ਵੀ ਪ੍ਰਚਲਤ ਕੀਤੀਆਂ ਗਈਆਂ ਤੇ ਚਜ਼ਾਰ ‘ਛ ਆਈਆਂ ਜਿੰਨ੍ਹਾਂ ਦਾ ਸਮੂਚਾ ਮਕਸਦ ਸਿੱਖ ਵਿਚਾਰਧਾਰਾ, ਗੁਰਮੱਤ ਰਹਿਣੀ, ਅਤੇ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਤਬਾਹ ਤੇ ਤਹਿਸ-ਨਹਿਸ ਕਰਣਾ ਜਾਂ ਉਸ ਨੂੰ ਨਿਰੋਲ ਬ੍ਰਾਹਮਣੀ ਅਤੇ ਅਣਮੱਤੀ ਰੰਗਣ `ਚ ਹੀ ਰੰਗਣਾ ਹੀ ਸੀ।

ਉਨ੍ਹਾਂ ਲਿਖਤਾਂ `ਚੋਂ ਹੀ "ਬਚਿਤ੍ਰ ਨਾਟਕ" ਦਾ ਉਭਰਿਆ ਰੂਪ ‘ਅਜੋਕਾ ਦਸਮ ਗ੍ਰੰਥ’ ਵੀ ਹੈ। ਉਪ੍ਰੰਤ ‘ਭਾਈ ਬਾਲੇ ਵਾਲੀ ਜਨਮ ਸਾਖੀ’ ਜਿਸ ਦੇ ਅਸਲ ਲਿਖਾਰੀ ਹਿੰਦਾਲੀਏ ਹਨ ਅਤੇ ਉਨ੍ਹਾਂ ਦਾ ਇਕੋ-ਇਕ ਮੱਕਸਦ ਹਿੰਦਾਲ ਨੂੰ ਗੁਰੂ ਸਾਹਿਬ ਤੋਂ ਵੱਡਾ ਤੇ ਗੁਰੂ ਸਾਹਿਬ ਨੂੰ ਛੋਟਾ ਸਾਬਤ ਕਰਣਾ ਹੈ। ਇੰਨ੍ਹਾਂ ਨੇ ਆਪਣੇ ਉਸ ਮਕਸਦ ਦੀ ਪੂਰਤੀ ਲਈ ਸਿੱਖ ਇਤਿਹਾਸ `ਚ ‘ਭਾਈ ਬਾਲਾ’ ਨਾਮ ਦਾ ਇੱਕ ਹੋਰ ਤੇ ਨਵਾਂ ਕਿਰਦਾਰ ਜੋੜ ਦਿੱਤਾ। ਜਦਕਿ ਖੌਜਾਂ ਅਨੁਸਾਰ ‘ਭਾਈ ਬਾਲਾ’ ਨਾਮ ਦਾ ਇਤਿਹਾਸਕ ਵਿਅਕਤੀ ਕਦੇ ਕੋਈ ਹੋਇਆ ਹੀ ਨਹੀਂ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ `ਚ ਰਿਹਾ ਹੋਵੇ।

ਇਸ ਤੋਂ ਬਾਅਦ ਇਸੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ, ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਰਚਿਆ। ਗੁਰਬਾਣੀ ਅਤੇ ਗੁਰਮੱਤ ਦੇ ਵਿਦਵਾਨਾਂ ਲਈ ਤਾਂ ‘ਸੂਰਜ ਪ੍ਰਕਾਸ਼’ ਅਤੇ ਇਸੇ ਤਰ੍ਹਾਂ ਭਾਈ ਗਿਆਨ ਸਿੰਘ ਜੀ ਦਾ ‘ਪੰਥ ਪ੍ਰਕਾਸ਼’ ਸਿੱਖ ਇਤਿਹਾਸ ਦੀ ਖੋਜ ਲਈ ਜ਼ਰੂਰੀ ਲਿਖ਼ਤਾਂ ਤਾਂ ਅੱਜ ਵੀ ਹਨ, ਪਰ ਹਰੇਕ ਗੁਰਦੁਆਰੇ `ਚ ‘ਸੂਰਜ ਪ੍ਰਕਾਸ਼’ ਦੀ ਹੋ ਰਹੀ ਕਥਾ ਦਾ ਸਮੂਚੀ ਸਿੱਖ ਕੌਮ ਨੂੰ ਬ੍ਰਾਹਮਣੀ ਕਰਮਕਾਂਡਾਂ `ਚ ਉਲਝਾਉਣ ਲਈ ਬਹੁਤ ਵੱਡਾ ਰਸਤਾ ਵੀ ਹੈ।

ਇਸੇ ਤਰ੍ਹਾਂ "ਗੁਰ ਬਿਲਾਸ ਪਾ: ੬", "ਗੁਰ ਬਿਲਾਸ ਪਾ: ੧੦" ਵੀ ਨਿਰੋਲ ਬ੍ਰਾਹਮਣੀ ਤੇ ਸਿੱਖ ਵਿਰੋਧੀ ਰਚਨਾਵਾਂ ਉਸੇ ਜੁੱਗ ਦੀ ਦੇਣ ਹਨ। ਜਦਕਿ" ਗੁਰਬਿਲਾਸ ਪਾ: ਛੇਵੀ" ਨੂੰ ਤਾਂ ਲਗਾਤਾਰ ਦੋ ਸੌ ਸਾਲ ਗੁਰਦੁਆਰਿਆਂ `ਚ ਨਿੱਤ ਦੀ ਕਥਾ ਦਾ ਮਾਧਮ ਬਣਾ ਕੇ ਵਰਤੇ ਜਾਣ ਦੀ ਵੀ ਸੂਚਨਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਗੁਰਦੁਆਰਿਆਂ `ਚ ਉਸ `ਤੇ ਆਧਾਰਿਤ ‘ਸੂਰਜ ਪ੍ਰਕਾਸ਼’ ਦੀ ਕਥਾ ਹੋ ਰਹੀ ਹੈ।

ਇਸ ਤਰ੍ਹਾਂ ਇਹ ਅਤੇ ਅਜਿਹੇ ਹੋਰ ਬਹੁਤੇਰੇ ਤਾਬੜ ਤੋੜ ਹਮਲੇ ਸਿੱਖੀ ਜੀਵਨ-ਜਾਚ ਉਪਰ ਸੰਨ ੧੭੧੬ ਤੋਂ ਅਰੁੱਕ ਚਲਦੇ ਆ ਰਹੇ ਹਨ ਜਿਨ੍ਹਾਂ ਵਿੱਚਕਾਰ ਅਜ ਤੀਕ ਕਦੇ ਇੱਕ ਦਿਨ ਲਈ ਵੀ ਟਿਕਾਅ ਨਹੀਂ ਆਇਆ। (ਚਲਦਾ) #418P-XXIs06.16.02.16#p16p21v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXI

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਇਕੀਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.