.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਸਤਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

੬ ਅਕਤੂਬਰ ੧੭੦੮- ਵਿਸਾਖੀ ੧੯੯੯ ਦੀ ਇਤਿਹਾਸਕ ਘਟਣਾ ਤੋਂ ਬਾਅਦ, ਚਲਦੇ ਪ੍ਰਕਰਣ ਅਨੁਸਾਰ ਇਸ ਲੜੀ `ਚ ਗੱਲ ਕਰਦੇ ਹਾਂ "੬ ਅਕਤੂਬਰ ਸੰਨ ੧੭੦੮" ਵਾਲੇ ਇਤਿਹਾਸਕ ਦਿਹਾੜੇ ਦੀ।

੬ ਅਕਤੂਬਰ ਸੰਨ ੧੭੦੮ ਜਦੋਂ ਦੱਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ ਦਸਮੇਸ਼ ਜੀ ਨੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਸਿੰਘਾਂ’ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ ਖੜਾ ਕਰਕੇ ਆਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਚਰਣਾਂ `ਚ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਆਪ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣੇ ਤੋਂ ਬਾਅਦ, ਸਦੀਵ ਕਾਲ ਲਈ ਗੁਰਤਾ ਗੱਦੀ ਸੌਂਪ ਦਿੱਤੀ। ਇਸ ਤਰ੍ਹਾਂ ਦਸਮੇਸ਼ ਪਿਤਾ ਰਾਹੀਂ ਆਪਣੇ ਆਪ `ਚ ਇਹ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣਤਾ ਦਾ ਐਲਾਨ ਵੀ ਸੀ।

ਸਪਸ਼ਟ ਹੈ ਕਿ ਉਸ ਦਿਨ ਦਸਮੇਸ਼ ਜੀ ਨੇ ਸਿੱਖ ਧਰਮ `ਚ, ਸਮੂਚੀ ਮਾਨਵਤਾ ਦੇ ਕਲਿਆਣ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੋਈ, ਧੁਰ ਦਰਗਾਹੋਂ ਸੰਸਾਰ ਤਲ `ਤੇ ਜੁਗੋ ਜੁਗ ਅਟੱਲ "ਸ਼ਬਦ-ਗੁਰੂ" ਨੂੰ ਸਾਕਾਰ ਕਰਣ ਲਈ ਪ੍ਰਾਪਤ ਹੋਈ ਜ਼ਿਮੇਵਾਰੀ ਨੂੰ ਆਪਣੇ ਹੀ ਦਸਵੇਂ ਜਾਮੇ `ਚ, ਸਰੀਰ ਪੱਖੋਂ ਸਦਾ ਲਈ ਸਮਾਪਤ ਕਰ ਦਿੱਤਾ ਅਤੇ ਉਸ "ਸ਼ਬਦ-ਗੁਰੂ" ਨੂੰ ਅੱਖਰ ਰੂਪ `ਚ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਰਾਹੀਂ ਸਦੀਵ ਕਾਲ ਲਈ ਸਾਕਾਰ ਵੀ ਕਰ ਦਿੱਤਾ।

ਗੁਰਦੇਵ ਨੇ ਆਪਣੇ ਉਨ੍ਹਾਂ ਦਸ ਸਰੀਰਾਂ ਬਦਲੇ, ਸਦੀਵ ਕਾਲ ਲਈਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਜੁਗੋ ਜੁਗ ਅਟੱਲ "ਗੁਰਬਾਣੀ-ਗੁਰੂ" - ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ "ਸ਼ਬਦ ਗੁਰੂ" ਨੂੰ ਪ੍ਰਗਟ ਕਰ ਦਿੱਤਾ, ਤਾ ਕਿ ਜਗਿਆਸੂ ਇਸ ਇਕੋ-ਇਕ ਤੇ ਨਿਵੇਕਲੇ "ਗੁਰਬਾਣੀ ਦੇ ਗ੍ਰੰਥ" ਵਿੱਚਲੀ ਵਿਚਾਰਧਾਰਾ ਦਾ ਪਾਂਧੀ ਬਣ ਕੇ ਰਹਿੰਦੀ ਦੁਨਿਆਂ ਤੱਕ ਆਤਮਕ ਜੀਵਨ ਦਾ ਅਨੰਦ ਮਾਣਦਾ ਰਵੇ ਅਤੇ ਆਪਣੇ ਮਨੁੱਖਾ ਜਨਮ ਨੂੰ ਸਮੇ ਸਮੇ ਨਾਲ ਸਫ਼ਲ ਕਰਣ ਦੇ ਯੋਗ ਬਣਦਾ ਰਵੇ।

ਇਸ ਦੇ ਨਾਲ-–ਨਾਲ ਉਸ ਸਮੇਂ ਦਸਮੇਸ਼ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ ਆਪ ਖੜੇ ਕੀਤੇ "ਖੰਡੇ ਦੀ ਪਾਹੁਲ ਪ੍ਰਾਪਤ ਉਨ੍ਹਾਂ ਪੰਜਾਂ" ਨੂੰ, ਸਾਮੂਹਿਕ ਤੌਰ `ਤੇ ਇੱਕ ਤਿੰਨ ਨੁੱਕਤੀ ਆਦੇਸ਼ ਵੀਜਾਰੀ ਕੀਤਾ ਜਿਹੜਾ ਇਸ ਤਰ੍ਹਾਂ ਸੀ:-

(੧) "ਪੂਜਾ ਅਕਾਲਪੁਰਖ ਕੀ"

(੨) "ਪਰਚਾ ਸ਼ਬਦ ਕਾ" ਅਤੇ

(੩) "ਦੀਦਾਰ ਖਾਲਸੇ ਕਾ"।

ਦਰਅਸਲ ਇਹ ਉਹ ਪੰਥਕ ਕੋਡ ਅਥਵਾ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਲਈ ਉਹ ਪੰਥਕ ਕੁੰਡਾ ਹੈ ਜਿਹੜਾ ੬ ਅਕਤੂਬਰ ਸੰਨ ੧੭੦੮ ਵਾਲੇ ਇਤਿਹਾਸਕ ਦਿਹਾੜੇ ਨੂੰ ਦਸਮੇਸ਼ ਜੀ ਨੇ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜੇ ਕੀਤੇ ਅਤੇ ਭਵਿਖ `ਚ ਵੀ ਪੰਥਕ ਪਧਰ `ਤੇ ਸਮੇਂ ਸਮੇਂ ਨਾਲ ਅਜਿਹੀ ਸੇਵਾ ਨਿਭਾਉਣ ਲਈ ਜਦੋਂ-ਜਦੋਂ ਵੀ ਨਿਯਤ ਕੀਤੇ ਜਾਣ, ਉਨ੍ਹਾਂ ਪੰਜ-ਪੰਜ ਪਿਆਰਿਆਂ ਉਪਰ ਸਦਾ ਅਤੇ ਸਮੂਹਿਕ ਤੌਰ `ਤੇ ਲਾਗੂ ਰਵੇਗਾ।

ਤਾਂ ਤੇ ‘ਪੰਥਕ ਕੋਡ’ ਅਥਵਾ ਸੰਬੰਧਤ ਪੰਜ ਪਿਆਰਿਆਂ ਦੀ ਕਾਰਜ ਸੀਮਾ? -

(੧) ਪੂਜਾ ਅਕਾਲਪੁਰਖੁ ਕੀ-ਸਮੇ ਸਮੇਂ ਨਾਲ ਪੰਥ ਪ੍ਰਵਾਣਤ ਪੰਜ ਪਿਆਰਿਆਂ ਰਾਹੀਂ ਕੀਤੇ ਆਦੇਸ਼, ਕੇਵਲ ਤੇ ਕੇਵਲ ਅਕਾਲਪੁਰਖ ਦੀ ਭਯ-ਭਾਵਨੀ `ਚ ਰਹਿ ਕੇ ਹੋਨੇ ਹਨ; ਕਿਸੇ ਬਾਹਰੀ ਦਬਾਅ, ਚਾਪਲੂਸੀ, ਮੌਕਾ ਪ੍ਰਸਤੀ, ਆਪਸੀ ਰੰਜਸ਼ ਜਾਂ ਸੁਆਰਥ-ਵੱਸ ਕੱਤਈ ਨਹੀਂ ਹੋਣੇ।

(੨) ਪਰਚਾ ਸ਼ਬਦ ਕਾ- ਉਨ੍ਹਾਂ ਪੰਜਾਂ ਰਾਹੀਂ ਪੰਥਕ ਆਦੇਸ਼ ਤੇ ਪੰਥ ਨੂੰ ਸੇਧ ਕੇਵਲ ਅਤੇ ਕੇਵਲ "ਜੋਤਿ ਓਹਾ ਜੁਗਤਿ ਸਾਇ. ." (ਪੰ: ੯੬੬) ਅਨੁਸਾਰੀ ਗੁਰਬਾਣੀ ਜੀਵਨ-ਜਾਚ ਤੇ ਵਿਚਾਰਧਾਰਾ `ਤੇ ਹੀ ਆਧਾਰਿਤ ਹੋਣੇ ਹਨ। ਸਪਸ਼ਟ ਹੈ ਕਿ ਅਜਿਹੇ ਸਥਾਪਤ ਪੰਜ ਪਿਆਰਿਆਂ ਲਈ ਕੇਵਲ ‘ਖੰਡੇ ਦੀ ਪਾਹੁਲ ਪ੍ਰਾਪਤ’ ਹੋਣਾ ਜਾਂ ਅੱਜ ਦੀ ਬਣ ਚੁਕੀ ਬੋਲੀ ਮੁਤਾਬਕ ਕੇਵਲ ‘ਅੰਮ੍ਰਿਤਧਾਰੀ ਹੋਣਾ’ ਹੀ ਕਾਫ਼ੀ ਨਹੀਂ।

ਬਲਕਿ ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਅੰਦਰ ਗੁਰਬਾਣੀ ਦੀ ਸੋਝੀ ਇੰਨੀ ਪ੍ਰਬਲ ਹੋਵੇ ਕਿ ਉਨ੍ਹਾਂ ਰਾਹੀਂ ਕੀਤਾ ਫ਼ੈਸਲਾ ਜਾਂ ਪੰਥ ਨੂੰ ਦਿੱਤੀ ਸੇਧ, "ਜੋਤਿ ਓਹਾ ਜੁਗਤਿ ਸਾਇ. ." (ਪੰ: ੯੬੬) ਅਨੁਸਾਰ, ਗੁਰਬਾਣੀ ਵਿਚਾਰਧਾਰਾ ਤੇ ਸਿਧਾਂਤ ਦੀ ਸੀਮਾਂ ਤੋਂ ਬਾਹਿਰ ਨਾ ਜਾਂਦੀ ਹੋਵੇ।

(੩) ਦੀਦਾਰ ਖਾਲਸੇ ਕਾ- ਉਹ ਪੰਜ ਪਿਆਰੇ ਨਿਜੀ ਜੀਵਨ ਅਤੇ ਸਰੂਪ, ਭਾਵ ਇਨ੍ਹਾਂ ਦੋਹਾਂ ਪੱਖਾਂ ਤੋਂ ਦਿਦਾਰੀ ਸਿੰਘ ਹੋਣੇ ਵੀ ਜ਼ਰੂਰੀ ਹਨ। ਪੰਥਕ ਪੱਧਰ `ਤੇ ਪੰਜ ਪਿਆਰਿਆਂ ਦੀ ਸੇਵਾ ਨਿਭਾ ਰਹੇ ਅਜਿਹੇ ਸੱਜਣ; ਸਰੂਪ ਪਖੋਂ ਪੂਰਨ ਕਕਾਰ ਧਾਰੀ, ‘ਖੰਡੇ ਦੀ ਪਾਹੁਲ’ ਪ੍ਰਾਪਤ ਤਾਂ ਹੋਣਗੇ ਹੀ; ਇਸ ਦੇ ਨਾਲ-ਨਾਲ ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੇ ਨਿਤਾਪ੍ਰਤੀ ਦੇ ਜੀਵਨ `ਚ ਵੀ ਨਿਰੰਤਰ ਗੁਰਬਾਣੀ ਜੀਵਨ-ਸੇਧ `ਚ ਹੀ ਵਿਚਰਦੇ ਹੋਣ।

ਇਹ ਨਹੀਂ ਹੋਣਾ ਕਿ ਉਨ੍ਹਾਂ ਪੰਜਾਂ `ਚੋਂ ਕੋਈ ਜਾਂ ਕੁੱਝ ਵਿਅਕਤੀ ਆਪ ਹੀ ਕਿਸੇ ਸੰਤ, ਸਾਧ, ਮਹਾਰਾਜ, ਭਾਈ ਸਾਹਿਬ ਜਾਂ ਕਿਸੇ ਡੇਰੇ ਆਦਿ ਦੀ ਮਰਿਆਦਾ `ਚ ਅੱਟਕੇ ਹੋਣ, ਅਜਿਹੇ ਸੱਜਣ ਪੰਥ ਦੀ ਸੰਭਾਲ ਤਾਂ ਦੂਰ, ਪੰਥਕ ਤੱਬਾਹੀ ਦਾ ਕਾਰਣ ਵੀ ਬਣ ਸਕਦੇ ਤੇ ਬਣ ਵੀ ਰਹੇ ਹਨ। ਤਾਂ ਤੇ:-

(ੳ) ਇਹ ਆਦੇਸ਼ ਮੂਲ਼ ਰੂਪ `ਚ ਚੇਤਾਵਣੀ ਵਜੋਂ ਸਨ ਕਿ ਪੰਥ ਵੱਲੋਂ ਸਮੇਂ ਸਮੇਂ `ਤੇ ਪੰਥਕ ਫ਼ੈਸਲਿਆਂ ਤੇ ਸੇਧ ਲਈ ਨਿਯਤ "ਪੰਜਾਂ ਪਿਆਰਿਆਂ" ਨੇ ਨਿਰੋਲ "ਜੋਤਿ ਓਹਾ ਜੁਗਤਿ ਸਾਇ. ." (ਪੰ: ੯੬੬) ਅਨੁਸਾਰ ਗੁਰਬਾਣੀ ਆਦੇਸ਼ਾਂ ਦੀ ਤਾਬਿਆ ਅਤੇ ਸਖ਼ਤੀ ਨਾਲ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲੇ ਅਨੁਸ਼ਾਸਨ `ਚ ਰਹਿ ਕੇ ਹੀ ਪੰਥ ਦੀ ਅਗਵਾਈ ਕਰਣੀ ਹੈ।

(ਅ) ਇਹ ਕਹਿਣਾ ਵੀ ਉਤਨਾ ਹੀ ਗ਼ਲਤ ਹੈ ਕਿ "੬ ਅਕਤੂਬਰ ਸੰਨ ੧੭੦੮" ਨੂੰ ਗੁਰਦੇਵ ਨੇ ਗੁਰਬਾਣੀ ਦੇ "ਗੁਰੂ" ਹੋਣ ਵਾਲਾ ਐਲਾਨ ਅਚਾਣਕ, ਪਹਿਲੀ ਵਾਰ ਤੇ ਅਚਣਚੇਤ ਹੋਇਆ ਸੀ। ਜਦਕਿ ਗੁਰਬਾਣੀ ਦੇ "ਗੁਰੂ" ਹੋਣ ਸੰਬੰਧੀ ਪਹਿਲੇ ਜਾਮੇ ਤੋਂ ਹੀ ਗੁਰਬਾਣੀ ਵਿੱਚਲੀਆਂ ਰਚਨਾਵਾਂ ਰਾਹੀਂ ਲਗਾਤਾਰ ਐਲਾਨ ਕੀਤਾ ਜਾ ਰਿਹਾ ਸੀ। ਬੇਸ਼ੱਕ ਇਸ ਵਿਸ਼ੇ ਸੰਬੰਧੀ ਗੁਰਬਾਣੀ ਪ੍ਰਮਾਣਾਂ `ਤੇ ਆਧਾਰਤ ਕੁੱਝ ਵੇਰਵਾ ਅਰੰਭ `ਚ ਵੀ ਦੇ ਆਏ ਹਾਂ ਤਾਂ ਵੀ, ਉਨ੍ਹਾਂ ਨੂੰ ਕਿਸੇ ਹੱਦ ਤੀਕ ਫ਼ਿਰ ਵੀ ਸਪਸ਼ਟ ਕਰ ਦਿੱਤਾ ਜਾਵੇਗਾ।

ਸਮਝਣਾ ਤਾਂ ਇਹ ਹੈ ਕਿ ਅੱਜ "੬ ਅਕਤੂਬਰ ਸੰਨ ੧੭੦੮" ਨੂੰ ਤਾਂ "ਗੁਰਬਾਣੀ-ਗੁਰੂ" ਦੇ ਸਰੂਪ ਦੀ ਸੰਪੂਰਣਤਾ ਅਤੇ ਉਸ ਦੇ ਸੰਪੂਰਣ ਸਰੂਪ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ "ਗੁਰਤਾ ਗੱਦੀ" ਸੋਂਪਣ ਅਤੇ ਉਸ ਦੇ ਨਾਲ-ਨਾਲ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲੇ ਪੰਥਕ ਕੋਡ ਦੇ ਰੂਪ `ਚ ਸਮੇਂ ਸਮੇਂ ਨਾਲ ਪੰਥਕ ਤਲ `ਤੇ ਨਿਯਤ ਕੀਤੇ ਜਾਣ ਵਾਲੇ ਪੰਜ ਪਿਆਰਿਆਂ ਦੀ ਕਾਰਜ-ਸੀਮਾ ਦਾ ਐਲਾਨ ਕਰਣਾ ਵੀ ਸੀ।

(ੲ) ਇਹ ਵੀ ਸੱਚ ਹੈ ਕਿ ਗੁਰਬਾਣੀ ਨੂੰ "ਗੁਰਤਾ-ਗੱਦ" ਪਹਿਲੇ ਜਾਮੇ ਤੋਂ ਹੀ ਪ੍ਰਾਪਤ ਸੀ। ਇਥੋਂ ਤੀਕ ਕਿ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਦਾਇਰੇ `ਚ ਰਹਿ ਕੇ "ਗੁਰਬਾਣੀ-ਗੁਰੂ" ਦਾ ਅਧਿਯਣ ਕਰਣ ਵਾਲਾ ਹਰੇਕ ਜਗਿਆਸੂ ਭਲੀ ਪ੍ਰਕਾਰ ਜਾਣਦਾ ਹੈ ਕਿ ਜਿਨ੍ਹਾਂ ਛੇ ਗੁਰੂ ਹਸਤੀਆਂ ਦੀ ਬਾਣੀ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਹੈ ਉਨ੍ਹਾਂ ਨੇ ਖ਼ੁਦ ਅਪਣੇ ਸਰੀਰਾਂ ਨੂੰ ਵੀ ਸੰਪੂਰਣ ਗੁਰਬਾਣੀ ਰਚਨਾ `ਚ ਗੁਰਬਾਣੀ ਤਲ `ਤੇ ਪ੍ਰਗਟਾਏ ਗਏ "ਗੁਰੂ" ਪਦ ਦੀ, ਕਿੱਧਰੇ, ਇੱਕ ਵਾਰ ਵੀ ਬਰਾਬਰੀ ਨਹੀਂ ਕੀਤੀ। ਆਪਣੇ-ਆਪ ਨੂੰ ਉਸ ਤੋਂ ਅੱਡ ਹੀ ਰਖਿਆ ਤੇ ਦੱਸਿਆ ਹੈ।

ਬਲਕਿ ਗੁਰੂ ਕੀਆਂ ਸੰਗਤਾਂ ਲਈ ਆਪਣੇ ਆਪ `ਚ ਇਹ ਚੇਤਾਵਣੀ ਵੀ ਹੈ, ਕਿ ਕੋਈ ਵੀ ‘ਗੁਰੂ ਕਾ ਸਿੱਖ’ ਗ਼ਲਤੀ ਨਾਲ ਵੀ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਿਰ ਕਿਸੇ ਵੀ ਹੋਰ ਰਚਨਾ ਨੂੰ ‘ਗੁਰੂ-ਗੁਰਬਾਣੀ’ ਦੀ ਬਰਾਬਰੀ ਨਾ ਦੇਵ। ਜਿਵੇਂ ਕਿ ਅੱਜ ਜਾਣੇ-ਅਣਜਾਣੇ ਜਾਂ ਕੁੱਝ ਅਜੰਸੀਆਂ ਤੇ ਬਾਹਰਲੀਆਂ ਤਾਕਤਾਂ ਦੀ ਬਦੌਲਤ ਕੁੱਝ ਲੋਕਾਂ ਵੱਲੋਂ ਅਜਿਹਾ ਹੋ ਵੀ ਰਿਹਾ ਹੈ।

ਸੁਚੇਤ ਰਹਿਣ ਦੀ ਲੋੜ ਹੈ ਕਿ ਦਸਮੇਸ਼ ਜੀ ਤੋਂ ੩੦-੪੦ ਸਾਲ ਬਾਅਦ ਪ੍ਰਗਟ ਕੀਤੀ ਇੱਕ "ਬਚਿਤ੍ਰ ਨਾਟਕ" ਨਾਮ ਦੀ ਰਚਨਾ ਦੇ ਆਧਾਰ `ਤੇ, ਲਗਭਗ ਸੰਨ ੧੮੬੦ `ਚ ਬਦੋਬਦੀ ਪ੍ਰਚਲਤ ਕੀਤੇ "ਦਸਮਗ੍ਰੰਥ" ਨੂੰ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਲਿਆਉਣ ਦੇ ਅਣਥਕ ਯਤਣ ਹੋ ਰਹੇ ਹਨ, ਅਵੇਸਲੇ ਰਹੇ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਹੈ।

ਕੇਵਲ ਤੇ ਕੇਵਲ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ-ਤਾਂ ਵੀ ਸਾਰਾ ਪੰਥ ਇਸ ਬਾਰੇ ਇੱਕ ਮੱਤ ਤੇ ਸਹਿਮਤ ਹੈ ਕਿ "੬ ਅਕਤੂਬਰ ਸੰਨ ੧੭੦੮" ਨੂੰ ਕਲਗੀਧਰ ਜੀ ਨੇ ਕੇਵਲ ਅਤੇ ਕੇਵਲ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਹੀ ਗੁਰਤਾ-ਗੱਦੀ ਸੌਂਪੀ ਸੀ, ਇਸ ਦੇ ਨਾਲ ਕਿਸੇ ਵੀ ਹੋਰ ਰਚਨਾ ਨੂੰ ਉਨ੍ਹਾਂ ਦੀ ਬਰਾਬਰੀ ਨਹੀਂ ਸੀ ਦਿੱਤੀ।

ਨੌਵੇਂ ਪਾਤਸ਼ਾਹ ਦੀ ਬਾਣੀ ਦਾ ਦਰਜ ਹੋਣਾ- ਹੋਰ ਤਾਂ ਹੋਰ, ਦਸਮੇਸ਼ ਜੀ ਨੇ "੬ ਅਕਤੂਬਰ ਸੰਨ ੧੭੦੮" ਨੂੰ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਜਿਸ ਸਰੂਪ ਨੂੰ "ਗੁਰਤਾ-ਗੱਦੀ" ਸੌਪੀ ਅਤੇ ਜਿਸ ਸਰੂਪ ਰਾਹੀਂ "ਗੁਰਬਾਣੀ-ਗੁਰੂ" ਦੀ ਸ਼ੰਪੂਰਣਤਾ ਵਾਲਾ ਐਲਾਨ ਕੀਤਾ ਅਤੇ ਜਿਸ ਦਾ ਅੱਜ ਵੀ ਸੰਸਾਰ ਭਰ ਦੇ ਗੁਰਦੁਆਰਿਆਂ `ਚ ਪ੍ਰਕਾਸ਼ ਹੋ ਰਿਹਾ ਹੈ, ਉਸ ਸੰਬੰਧੀ ਹੇਠ ਦਿੱਤੇ ਕੁੱਝ ਨੁੱਕਤੇ, ਵਿਸ਼ੇਸ਼ ਧਿਆਨ ਮੰਗਦੇ ਹਨ ਜਿਵੇਂ:-

(ਨੁੱਕਤਾ ਨੰ; ੧) -ਇਹ ਗੁਰਬਾਣੀ ਦਾ ਉਹੀ ਸਰੂਪ ਸੀ ਜਿਸ `ਚ ਬਾਣੀ ਨੂੰ ਤਰਤੀਬ ਅਤੇ ਜਿਸ ਦੀ ਸੰਪਾਦਨਾ, "ਆਦਿ ਬੀੜ" ਦੇ ਰੂਪ `ਚ ਪੰਚਮ ਪਿਤਾ, ਗੁਰੂ ਅਰਜਨ ਸਾਹਿਬ ਨੇ ਕੀਤੀ ਸੀ।

(ਨੁੱਕਤਾ ਨੰ; ੨) - ਉਸੇ "ਆਦਿ ਬੀੜ" `ਚ ਕਲਗੀਧਰ ਜੀ ਨੇ, ਆਪਣੇ ਪਿਤਾ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਦੁਰ ਜੀ ਦੀ ਬਾਣੀ ਦਮਦਮਾ ਸਾਹਿਬ ਦੇ ਸਥਾਨ `ਤੇ ਭਾਈ ਮਨੀ ਸਿੰਘ ਜੀ ਪਾਸੋਂ ਚੜ੍ਹਵਾਈ ਸੀ ਅਤੇ ਉਸ ਗ੍ਰੰਥ ਨੂੰ ਸੰਪੂਰਣ ਵੀ ਆਪ ਹੀ ਕਰਵਾਇਆ ਸੀ।

(ਨੁੱਕਤਾ ਨੰ; ੩) -ਕਲਗੀਧਰ ਦਸਮੇਸ਼ ਪਿਤਾ ਨੇ ਨੌਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਤੇਗ਼ ਬਹਦੁਰ ਜੀ ਦੀ ਬਾਣੀ ਨੂੰ ਦਰਜ ਕਰਵਾਉਣ ਸਮੇਂ "ਅਦਿ ਬੀੜ" `ਚ ਪੰਜਵੇ ਪਾਤਸ਼ਾਹ ਰਾਹੀਂ ਸਥਾਪਤ ਕੀਤੀ ਹੋਈ ਗੁਰਬਾਣੀ ਦੀ ਤਰਤੀਬ ਨੂੰ ਉਸੇ ਤਰ੍ਹਾਂ ਕਾਇਮ ਰਖਿਆ, ਉਸ `ਚ ਰੱਤਾ ਜਿਤਨੀ ਵੀ ਤਬਦੀਲੀ ਨਹੀਂ ਸੀ ਕੀਤੀ।

(ਨੁੱਕਤਾ ਨੰ: ੪) - ਦਸਮੇਸ਼ ਜੀ ਨੇ ਇਸ ਤਰ੍ਹਾਂ ਜਦੋਂ ਦਮਦਮਾ ਸਾਹਿਬ ਦੇ ਸਥਾਨ `ਤੇ ਨੌਵੇਂ ਪਾਤਸ਼ਾਹ ਦੀਆਂ ਰਚਨਾਵਾਂ ਨੂੰ ਜੋੜ ਕੇ "ਆਦਿ ਬੀੜ" ਨੂੰ ਸੰਪੂਰਣ ਕੀਤਾ ਸੀ ਤਾਂ ਆਪ ਨੇ ਪੰਚਮ ਪਿਤਾ ਰਾਹੀਂ ਉਚੇਚੇ ਰਚੇ ਸਮਾਪਤੀ ਸੂਚਕ ਦੋਵੇਂ ਸਲੋਕਾਂ "ਥਾਲ ਵਿਚਿ ਤਿੰਨਿ ਵਸਤੂ ਪਈਓ. ." ਅਤੇ "ਤੇਰਾ ਕੀਤਾ ਜਾਤੋ ਨਾਹੀ" ਨੂੰ ਜਿਉਂ ਦਾ ਤਿਉਂ ਭਾਵ ਸਮਾਪਤੀ ਸੂਚਕ ਸਲੋਕਾਂ ਵਜੋਂ ਹੀ ਕਾਇਮ ਰਖਿਆ।

(ਨੁੱਕਤਾ ਨੰ: ੫) -ਇਥੋਂ ਤੀਕ ਕਿ ਦਸਮੇਸ਼ ਜੀ ਨੇ ਬੀੜ ਦੀ ਸੰਪੂਰਣਤਾ ਅਤੇ ਸਮਾਪਤੀ ਵੀ "ਤਨੁ ਮਨੁ ਥੀਵੈ ਹਰਿਆ" `ਤੇ ਹੀ ਕੀਤੀ ਅਤੇ ਉਸ `ਚ ਵੀ ਰੱਤੀ ਭਰ ਵਾਧਾ-ਘਾਟਾ ਨਹੀਂ ਕੀਤਾ ਜਦਕਿ ਖ਼ੁਦ "ਨਾਨਕ ਜੋਤ" ਹੋਣ ਕਾਰਣ ਉਨ੍ਹਾਂ ਅਜਿਹਾ ਸਭ ਕੁੱਝ ਕਰਣ ਦਾ ਹੱਕ ਵੀ ਹੈ ਸੀ।

(ਨੁੱਕਤਾ ਨੰ: ੬) - ਨੌਵੇਂ ਪਾਤਸ਼ਾਹ ਦੇ ੫੭ ਸਲੋਕ, ਜਿਹੜੇ ਪੰਜਵੇ ਪਾਤਸਾਹ ਰਾਹੀਂ "ਅਦਿ ਬੀੜ" ਦੀ ਸੰਪਾਦਨਾ ਤੋਂ ਬਾਅਦ ਰਚੇ ਗਏ ਸਨ, ਦਸਮੇਸ਼ ਜੀ ਨੇ ਸਮਾਪਤੀ ਸੂਚਕ ਦੋਨਾਂ "ਥਾਲ ਵਿਚਿ ਤਿੰਨਿ ਵਸਤੂ ਪਈਓ. ." ਅਤੇ "ਤੇਰਾ ਕੀਤਾ ਜਾਤੋ ਨਾਹੀ" ਸਲੋਕਾਂ ਤੋਂ ਪਹਿਲਾਂ "ਸਲੋਕ ਮਹਲਾ ੯" ਦੇ ਸਿਰਲੇਖ ਹੇਠ ਦਰਜ ਕਰਵਾਇਆ; ਭਾਵ ਪੰਜਵੇਂ ਪਾਤਸ਼ਾਹ ਰਾਹੀਂ ਕੀਤੀ ਹੋਈ "ਆਦਿ ਬੀੜ" ਦੀ ਸਮਾਪਤੀ ਦੇ ਅੰਦਰ-ਅੰਦਰ; ਸਮਾਪਤੀ ਤੋਂ ਬਾਅਦ ਜਾਂ ਉਸ ਨੂੰ ਟੱਪ ਕੇ ਨਹੀਂ।

(ਨੁੱਕਤਾ ਨੰ: ੭) ਇਥੋਂ ਤੀਕ ਕਿ ਦਸਮੇਸ਼ ਜੀ ਨੇ "ਬਚਿਤ੍ਰ ਨਾਟਕ" ਅਥਵਾ ਅਜੋਕੇ "ਦਸਮ ਗ੍ਰੰਥ" `ਚ ਵਰਤੇ ਗਏ ਮੰਗਲਾਚਰਣਾਂ ਦੇ ਉਲਟ, ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ ਸਮੂਚੀ ਗੁਰਬਾਣੀ ਅਤੇ ਆਦਿ ਬੀੜ ਵਿੱਚਲੇ "ੴ ਸਤਿਗੁਰ ਪ੍ਰਸਾਦਿ॥" ਵਾਲੇ ਮੰਗਲਾਚਰਣ ਨੂੰ ਹੀ ਵਰਤਿਆ ਤਾਂ ਫ਼ਿਰ ਇਹ ਕਿਸ ਸਚਾਈ ਨੂੰ ਪ੍ਰਗਟ ਕਰਦਾ ਹੈ? ਸਿਦਕਦਿਲੀ ਨਾਲ ਵਿਚਾਰੋੇ ਤਾਂ ਸਮਝਦੇ ਦੇਰ ਨਹੀਂ ਲਗਦੀ।

(ਨੁੱਕਤਾ ਨੰ: ੮) ਗਹਿਰਾਈ `ਚ ਜਾਵੀਏ ਤਾਂ ਸ਼ਪਸ਼ਟ ਹੁੰਦਾ ਹੈ ਕਿ "ਗੁਰੂ ਕੀਆਂ ਸੰਗਤਾਂ" ਲਈ ਤਿੰਨ ਵੱਕਤ ਗੁਰਬਾਣੀ ਦੇ ਨਿਤਨੇਮ ਵਾਲਾ ਨਿਯਮ ਪਹਿਲੇ ਜਾਮੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਸੀ। ਉਪ੍ਰੰਤ ਪੰਜਵੇਂ ਪਾਤਸ਼ਾਹ ਨੇ "ਆਦਿ ਬੀੜ" ਦੀ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਅਜੋਕੀਆਂ ਛਾਪੇ ਵਾਲੀਆਂ ਬੀੜਾਂ ਅਨੁਸਾਰ ਪਹਿਲੇ ੧੩ ਪੰਨੇ ਉਚੇਚੇ ਰਾਗ-ਮੁਕਤ ਕਰਕੇ, "ਸੰਗਤਾਂ" ਲਈ ਤਿੰਨ ਵੱਕਤ, ਗੁਰਬਾਣੀ ਦੇ ਉਸੇ ਨਿਤਨੇਮ ਵਾਲੇ ਨਿਯਮ ਨੂੰ ਸਦੀਵ ਕਾਲੀਨ ਰੂਪ ਦਿੱਤਾ।

(ਨੁੱਕਤਾ ਨੰ: ੯) -ਨੌਵੇ ਪਾਤਸ਼ਾਹ ਦੀ ਬਾਣੀ ਦਰਜ ਕਰਵਾ ਕੇ ਦਸਮੇਸ਼ ਜੀ ਨੇ ਉਸੇ "ਆਦਿ ਬੀੜ" ਨੂੰ ਮੌਜੂਦਾ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲਾ ਸਰੂਪ ਪ੍ਰਦਾਨ ਕੀਤਾ। ਉਪ੍ਰੰਤ "੬ ਅਕਤੂਬਰ ਸੰਨ ੧੭੦੮" ਨੂੰ ਦਸਮੇਸ਼ ਜੀ ਨੇ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਇਸੇ ਸਰੂਪ ਲਈ "ਗੁਰਬਾਣੀ ਪੱਖੋਂ" ਸੰਪੂਰਣਤਾ ਦਾ ਐਲਾਨ ਅਤੇ "ਗੁਰਤਾ ਗੱਦੀ" ਵੀ ਇਸੇ ਨੂੰ ਹੀ ਪ੍ਰਦਾਨ ਕੀਤੀ।

(ਨੁੱਕਤਾ ਨੰ: ੧੦) -ਇਸ ਸੰਬੰਧੀ ਅਗਲਾ ਵਿਸ਼ਾ ਜੋ ਵਿਸ਼ੇਸ਼ ਧਿਆਨ ਮੰਗਦਾ ਹੈ, ਇਸ ਬੀੜ ਵਿੱਚਲੇ ਉਸ ਨਿਤਨੇਮ ਵਾਲੇ ਹਿੱਸੇ ਨੂੰ ਦਸਮੇਸ਼ ਜੀ ਨੇ ਜਿਉਂ ਦਾ ਤਿਉਂ ਕਾਇਮ ਰਖਿਆ। ਜਦਕਿ ‘ਨਾਨਕ ਜੋਤ’ ਹੋਣ ਕਾਰਣ, ਜੇਕਰ ਕਲਗੀਧਰ ਜੀ ਲੋੜ ਸਮਝਦੇ ਤਾਂ ਉਹ ਇਸ `ਚ ਕੁੱਝ ਵੀ ਵਾਧਾ ਤੇ ਤਬਦੀਲੀ ਸਭ ਕੁੱਝ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਅਜਿਹਾ ਹੱਕ ਵੀ ਹਾਸਲ ਸੀ। ਇਹ ਆਪਣੇ ਆਪ `ਚ ਸਪਸ਼ਟ ਅਤੇ ਇਹ ਇਤਿਹਾਸਕ ਸੂਚਨਾ ਵੀ ਹੈ ਕਿ "੬ ਅਕਤੂਬਰ ਸੰਨ ੧੭੦੮" ਵਾਲੇ ਦਿਨ ਤੀਕ, ਗੁਰੂ ਕੀਆਂ ਸੰਗਤਾਂ ਲਈ ਤਿੰਨ ਵੱਕਤ ਦਾ ਨਿਤਨੇਮ ਅਜੋਕੀਆਂ ਛਾਪੇ ਵਾਲੀਆਂ ਬੀੜਾਂ ਵਾਲੇ ਪਹਿਲੇ ੧੩ ਪੰਨੇ ਹੀ ਸਨ। ਪੰਥ ਨੂੰ ਇਸ ਪਾਸੇ ਵਿਸ਼ੇਸ਼ ਤੇ ਸਿਦਕਦਿਲੀ ਨਾਲ ਧਿਆਨ ਦੇਣ ਦੀ ਲੋੜ ਹੈ।

ਗੁਰਬਾਣੀ ਵਿੱਚਲੀ ਜੋਤ, ਜੁਗਤ ਅਤਪੰਜ ਪਿਆਰੇ-ਇਹ ਵੀ ਸਮਝਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਦਸਮ ਪਾਤਸ਼ਾਹ ਤੀਕ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ" (ਪੁਰਾਤਨ ਜਨਮ ਸਾਖੀ) ਅਥਵਾ "ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ" (ਪੰ: ੯੨੩) ਅਨੁਸਾਰ "ਗੁਰਤਾ ਗੱਦੀ" ਸੌਪਣ ਸਮੇਂ, "ਨਾਨਕ ਜੋਤ" ਹੋਣ ਕਾਰਣ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) "ਗੁਰਬਾਣੀ ਦੇ ਖਜ਼ਾਨੇ ਸਮੇਤ ਹਰੇਕ ਆਉਣ ਵਾਲੀ ਗੁਰੂ ਹਸਤੀ ਨੂੰ "ਗੁਰਤਾ ਗੱਦੀ" ਵਾਲੀ ਪੂਰੀ ਜ਼ਿਮੇਵਾਰੀ ਤਬਦੀਲ ਕੀਤੀ ਜਾਂਦੀ ਸੀ।

ਉਸੇ ਤਰ੍ਹਾਂ ਦਰਜਾ-ਬ-ਦਰਜਾ ਸੰਨ "੧੬੯੯ ਦੀ ਵਿਸਾਖੀ" ਨੂੰ, ਜਦੋਂ ਦਸਮੇਸ਼ ਜੀ ਨੇ ਗੁਰਬਾਣੀ ਵਿੱਚਲੀ ਜੀਵਨ-ਜੁਗਤ ਨੂੰ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀ, ਇੱਕ ਸਰੀਰ ਤੋਂ ਖਤਮ ਕਰ ਕੇ, "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ ਦੇ ਰੂਪ `ਚ" ਪੰਥ ਨੂੰ ਸੌਪੀ ਤਾਂ ਦਸਮੇਸ਼ ਜੀ ਨੇ ਵੀ ਉਨ੍ਹਾਂ ਪੰਜਾਂ ਦੇ ਸੰਨਮੁੱਖ ਸਮੂਹਕ ਮੱਥਾ ਤਾਂ ਜ਼ਰੁਰ ਟੇਕਿਆ ਪਰ ਉਨ੍ਹਾਂ ਨੂੰ ਇਥੇ ਗੁਰਬਾਣੀ ਦਾ ਖਜ਼ਾਨਾ ਸੌਪਣ ਵਾਲੀ ਗੱਲ ਨਹੀਂ ਸੀ ਕੇਵਲ ਉਸ ਖਜ਼ਾਨੇ ਦੀ ਦੀ ਜ਼ਿਮੇਵਾਰੀ ਨੂੰ ਨਿਭਾਉਣ ਵਾਲੀ ਗੱਲ ਹੀ ਸੀ।

ਉਪ੍ਰੰਤ "੬ ਅਕਤੂਬਰ ਸੰਨ ੧੭੦੮" ਵਾਲੀ ਇਤਿਹਾਸਕ ਘਟਣਾ ਸਮੇਂ ਗੁਰਦੇਵ ਨੇ ਪਹਿਲਾਂ ਤੋਂ ਚਲਦੇ ਆ ਰਹੇ ਨਿਯਮ ਦੇ ਉਲਟ, ਗੁਰਬਾਣੀ ਦਾ ਖਜ਼ਾਨਾ ਸੌਪਿਆਂ ਨਹੀਂ ਬਲਕਿ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੀ ਸੀਮਾ ਤੇ ਗੁਰਬਾਣੀ ਦੀ ਸੰਪੂਰਣਤਾ ਵਾਲਾ ਐਲਾਨ ਕਰ ਦਿੱਤਾ।

ਇਸ ਤਰ੍ਹਾਂ ਗੁਰਦੇਵ ਨੇ "੬ ਅਕਤੂਬਰ ਸੰਨ ੧੭੦੮" ਵਾਲੀ ਇਤਿਹਾਸਕ ਘਟਣਾ ਵਾਲੇ ਦਿਨ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੇ ਵਿਸ਼ੇ ਨੂੰ ਵੱਖ ਕਰਕੇ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜੇ ਕੀਤੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ `ਤੇ" ਸਦੀਵ ਕਾਲ ਲਈ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲਾ ਪੰਥਕ ਕੋਡ, ਅੰਕੁਸ਼ ਅਥਵਾ ਕੁੰਡਾ ਲਾਗੂ ਕਰ ਦਿੱਤਾ।

ਇਸ ਤਰ੍ਹਾਂ ਦਸ ਜਾਮਿਆਂ ਤੀਕ "ਨਾਨਕ ਜੋਤ" ਤੋਂ "ਨਾਨਕ ਜੋਤ" ਤੱਕ ਦਾ ਸਫ਼ਰ ਤੇ ਹਰ ਵਾਰ ਗੁਰਤਾ-ਗੱਦੀ ਸੌਂਪਣੀ ਅਤੇ ਹਰੇਕ ਪਹਿਲੇ ਗੁਰੂ ਵਿਅਕਤੀ ਰਾਹੀਂ ਆਉਣ ਵਾਲੇ ਗੁਰੂ ਵਿਅਕਤੀ ਅੱਗੇ ਮੱਥਾ ਟੇਕ ਦੇਣਾ, ਉਪ੍ਰੰਤ ਦਸਮੇਸ਼ ਜੀ ਰਾਹੀ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ "ਗੁਰਬਾਣੀ ਰਚਨਾ ਦੀ ਸੰਪੂਰਣਤਾ" ਵਾਲੇ ਐਲਾਨ ਤੋਂ ਬਾਅਦ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਅੱਗੇ ਮੱਥਾ ਟੇਕਣਾ, ਦੋਨਾ ਵਿੱਚਾਲੇ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੇ ਉਸ ਵੱਡੇ ਅੰਤਰ ਨੂੰ ਸਮਝਣ ਤੇ ਪਹਿਚਾਨਣ ਦੀ ਲੋੜ ਹੈ। ਇਸ ਤਰ੍ਹਾਂ ਮੂਲ ਰੂਪ `ਚ ਇਹ ਦੋਵੇਂ ਕਰਣੀਆਂ:-

(੧) ਪਹਿਲੀ ਗੁਰੂ ਨਾਨਕ ਪਾਤਸ਼ਾਹ ਤੋਂ ਕਲਗੀਧਰ ਦਸਮੇਸ਼ ਪਿਤਾ ਤੀਕ।

(੨) ਉਪ੍ਰੰਤ ਦੂਜੀ ਦਾਸਮੇਸ਼ ਪਿਤਾ ਤੋਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ ਤੀਕ"

ਵੱਖ-ਵੱਖ ਪੱਧਰ ਦੀਆਂ ਹਨ। ਇਨ੍ਹਾਂ ਦੋਨਾ ਵਿਚਾਲੇ ਜ਼ਮੀਨ ਅਤੇ ਆਸਮਾਨ ਦਾ ਫ਼ਰਕ ਹੈ ਜਿਨ੍ਹਾਂ ਨੂੰ ਸਮਝਣ, ਪਹਿਚਾਨਣ ਤੇ ਘੋਖਣ ਦੀ ਲੋੜ ਹੈ।

ਇਕ ਕਰਣੀ `ਚ ਦਸੋਂ ਪਾਤਸ਼ਾਹੀਆਂ ਤੀਕ "ਨਾਨਕ ਜੋਤ" ਦਾ ਚਲਦਾ ਪ੍ਰਵਾਹ ਹੈ ਜਿਸਨੂੰ ਨਿੱਤ ਬਾਣੀ ਰਚਣ, ਬਾਹਰੋਂ ਜੋੜਣ ਤੇ ਪੰਥਕ ਤਲ ਦੀਆਂ ਨਵੀਆਂ ਜੁਗਤਾਂ ਬਨਾਉਣ ਤੇ ਲਾਗੂ ਕਰਣ ਦਾ ਪੂਰਾ ਹੱਕ ਹੈ।

ਜਦਕਿ ਹੁਣ "੬ ਅਕਤੂਬਰ ਸੰਨ ੧੭੦੮" ਨੂੰ "ਗੁਰਬਾਣੀ ਦੇ ਗ੍ਰੰਥ" "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਪ੍ਰਤੀ ਸੰਪੂਰਣਤਾ ਦੀ ਮੋਹਰ ਅਥਵਾ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲਾ ਤਾਲਤ ਲੱਗ ਜਾਣ ਤੋਂ ਬਾਅਦ ਬੇਸ਼ੱਕ ਉਹ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰੇ" ਵੀ ਪੰਥਕ ਪਧਰ ਦੇ ਹੀ ਹੋਣ ਗੇ, ਪਰ ਕਲਗੀਧਰ ਜੀ ਵੱਲੋਂ ਉਨ੍ਹਾਂ `ਤੇ ਕੁੰਡਾ ਹੈ; ਅਤੇ ਉਹ ਤਿੰਨ ਨੁਕਾਤੀ ਕੁੰਡਾ ਹੈ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲਾ। (ਚਲਦਾ) #418P-VIIs06.16.02.16#p7

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-VII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਸਤਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.