.

ਇਕ ਧਿਰ ਪੱਗਾਂ ਲਥਣੋ ਬਚਾਉਣਾ ਚਾਹੁੰਦੀ ਹੈ ਤੇ ਦੂਸਰੀ ਲਾਹੁਣ ਨੂੰ ਬਜ਼ਿੱਦ ਹੈ .......ਇਕ ਧਿਰ ਭਰਾ ਮਾਰੂ ਜੰਗ ਨਹੀ ਚਾਹੁੰਦੀ ਤੇ ਦੂਸਰੀ ਨੇ ਭਰਾ ਹੀ ਮਾਰ ਦਿੱਤਾ ਤੇ ਅਜੇ ਹੋਰ ਮਾਰਨ ਨੂੰ ੫੦੦੦੦ ਡਾਲਰ ਇਨਾਮ ਤਿਆਰ ਕਰੀ ਬੈਠੀ ਹੈ ......... ਬਹੁੜੀ ਬਾਬਾ ਨਾਨਕਾ !!!

ਸਿੱਖ ਧਰਮ ਇਕ ਵਿਚਾਰਿਕ ਧਰਮ ਹੈ| ਇਥੇ ਵਿਚਾਰਧਾਰਾ ਦੀ ਪ੍ਰਧਾਨਤਾ ਹੈ ਕਿਓੰਕੇ ਸਾਨੂੰ ਸਾਡੇ ਗੁਰੂ ਸਾਹਿਬ ਹੀ ਸਮਝਾਉਂਦੇ ਨੇ ਕੇ .....

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਗੁਰੂ ਗ੍ਰੰਥ ਸਾਹਿਬ - ਅੰਗ ੧੧੮੫

ਜੇ ਕੋਈ ਵਿਚਾਰਿਕ ਮਤਭੇਦ ਹਨ ਤਾਂ ਗੁਰਸਿਖਾਂ ਵਾਂਗ ਮਿਲ ਬੈਠ ਕੇ ਦੂਰ ਕੀਤੇ ਜਾ ਸਕਦੇ ਹਨ ਪਰ ਲਗਦਾ ਹੈ ਕੇ ਸਾਨੂੰ ਗੁਰਸਿਖਾਂ ਵਾਂਗ ਬੈਠਣਾ ਨਹੀ ਆਉਂਦਾ ?? ਦੋ ਹੀ ਕਾਰਨ ਹੋ ਸਕਦੇ ਹਨ ਜਾਂ ਤਾਂ ਅਸੀਂ ਗੁਰਸਿਖ ਨਹੀ ਹਾਂ ਤੇ ਜਾਂ ਅਜੇ ਤੱਕ ਆਪਣੇ ਗੁਰੂ ਦੀ ਬਾਣੀ ਹੀ ਨਹੀ ਪੜ੍ਹੀ .... ਨਹੀਂ?? ਜਿਹੜਾ ਅਸੀਂ ਕਿਸੇ ਦੀ ਦਲੀਲ ਦਾ ਜਵਾਬ ਮਾਰ ਦਿਓ, ਚੱਕ ਦਿਓ, ਜਬਾਨ ਕੱਟ ਦੇਵਾਂਗੇ, ਸਿਰ ਕਲਮ ਕਰ ਦੇਵਾਂਗੇ ਆਦਿ ਦੇ ਲਲਕਾਰਿਆਂ ਨਾਲ ਦਿੰਦੇ ਹਾਂ.......ਕੀ ਇਹਨਾ ਗੱਲਾਂ ਕਰਕੇ ਅਸੀਂ ਗੁਰਸਿਖ ਦਿਸਦੇ ਜਾਂ ਲਗਦੇ ਹਾਂ ਕਿਸੇ ਵੀ ਕੋਣ ਤੋਂ ???........ਇਹ ਤਾਂ ਗੁਰਸਿਖਾਂ ਵਾਲੀ ਬੋਲੀ ਨਹੀ .....ਸਾਡਾ ਗੁਰੂ ਤਾਂ ਸਾਨੂੰ ਸਮਝਾਉਂਦਾ ਹੈ ਕੇ

ਰੋਸੁ ਨ ਕੀਜੈ ਉਤਰੁ ਦੀਜੈ.........॥ ਗੁਰੂ ਗ੍ਰੰਥ ਸਾਹਿਬ - ਅੰਗ ੯੩੮

ਇਕ ਤਾਂ ਅਸੀਂ ਗੁਰੂ ਦੀ ਮੰਨਦੇ ਨਹੀ, ਦੂਸਰਾ ਅਸੀਂ ਗੁਰੂ ਤੇ ਅਪਣਾ ਏਕਾ-ਅਧਿਕਾਰ ਸਾਬਤ ਕਰਦੇ ਹਾਂ ਕੇ ਗੁਰੂ ਕੇਵਲ ਸਾਡਾ ਹੀ ਹੈ ......ਭਲਿਓ ! ਜਿਸ ਗੁਰੂ ਦੀ ਅਸੀਂ ਗੱਲ ਹੀ ਨਹੀ ਮੰਨਦੇ ਉਸ ਓਤੇ ਦਾਹਵਾ ਕਾਹਦਾ ??? ਕਿ ਹੈ ਕੋਈ ???

ਹੇਠਾਂ ਉਪਰ ਹੋਈਆਂ ਘਟਨਾਵਾਂ ਨੇ ਸੋਚਣ ਤੇ ਮਜਬੂਰ ਕਰ ਦਿੱਤਾ ਕੇ ਕੀ ਅਸੀਂ ਵਾਕਿਆ ਈ ਉਸ ਗੁਰੂ ਦੇ ਸਿਖ ਹਾਂ ਜਿਸ ਦਾ ਅਸੀਂ ਹੋਣ ਦਾ ਦਾਹਵਾ ਹੀ ਨਹੀ ਕਰ ਰਹੇ ਸਗੋਂ ਕਿਸੇ ਹੋਰ ਨੂੰ ਸਿੱਖ ਹੀ ਨਹੀ ਮੰਨਦੇ ........

ਪਹਿਲੀ ਪ੍ਰੋ. ਦਰਸ਼ਨ ਸਿੰਘ ਜੀ ਤੇ ਵੀਰ ਪ੍ਰਭਦੀਪ ਸਿੰਘ ਤੇ ਤਰਨ ਤਾਰਨ ਸਾਹਿਬ ਵਿਖੇ ਹੋਏ ਬੰਬ ਨਾਲ ਹਮਲੇ ਦੀ.... ਜਿਸ ਵਿਚ ਕਹੇ ਜਾਂਦੇ ਟਕਸਾਲੀ ਤੇ ਨਿਹੰਗ ਯੋਧੇ ਆਪਣੇ ਹੀ ਭਰਾਵਾਂ ਦੀਆਂ ਪੱਗਾਂ ਲਾਹੁਣ ਲਈ ਬਜ਼ਿਦ ਖੜੇ ਸਨ| ਬੜੀ ਵਾਰ ਸਮਝਾਉਣ ਤੇ ਵਾਰ ਵਾਰ ਬੇਨਤੀਆਂ ਕਰਨ ਤੇ ਕੇ ਭਲਿਓ! ਜੇ ਤੁਹਾਡਾ ਵਿਚਾਰਿਕ ਮਤਭੇਦ ਹੈ, ਤੁਹਾਨੂੰ ਕੋਈ ਸ਼ੰਕਾ ਹੈ ਤਾਂ ਆਓ ਮਿਲ ਬੈਠ ਕੇ ਵਿਚਾਰ ਕਰ ਲੈਂਦੇ ਹਾਂ, ਅਸੀਂ ਵੀ ਤੁਹਾਡੇ ਭਰਾ ਹੀ ਹਾਂ ਕੋਈ ਦੁਸ਼ਮਨ ਤਾਂ ਨਹੀ| ਮੰਨ ਵੀ ਗਏ, ਅੰਦਰ ਆ ਵੀ ਗਏ ਪਰ ਗਲ ਅਜੇ ਸ਼ੁਰੂ ਵੀ ਨਹੀ ਹੋਈ ਤੇ ਰੌਲਾ ਪਾ ਲਿਆ ਕੇ ਨਹੀ ਜੀ ਤੁਹਾਡੀਆਂ ਤਾਂ ਬੋਲਦਿਆਂ (ਖਾਂਦਿਆਂ) ਦੀਆਂ ਦਾਹੜੀਆਂ ਹਿਲਦੀਆਂ ਨੇ ਤੇ ਲਾ-ਲਾ ਕਰਦੇ ਬਾਹਰ ਨਿਕਲ ਗਏ ਕਿ ਨਹੀ ਜੀ ਅਸੀਂ ਤਾਂ ਪੱਗਾਂ ਲਾਉਣੀਆਂ ਹਨ ਤੇ ਦਲੀਲ ਨਾਲ ਗੱਲ ਕਰਕੇ ਪੱਗਾਂ ਨਹੀ ਸਨ ਲਥਦੀਆਂ ਪਰ ਜਿਹੜੇ ਘਰੋਂ ਤੁਰੇ ਹੀ ਭਰਾਵਾਂ ਦੀਆਂ ਪੱਗਾਂ ਲਾਹੁਣ ਹੋਣ ਓਹਨਾਂ ਨੂੰ ਦਲੀਲ ਕਿਥੇ ਸਖਾਉਂਦੀ ਆ .....ਇਹ ਸਨ ਓਹ ਗੁਰਸਿਖ ਜੋ ਗੁਰੂ ਤੇ ਏਕਾ-ਅਧਿਕਾਰ ਚਾਹੰਦੇ ਨੇ .......ਤੇ ਫਿਰ ਗੀਦੀਆਂ ਵਾਂਗੂੰ ਕਾਰ ਤੇ ਕਿਰਪਾਨਾਂ ਨਾਲ ਹਮਲਾ ਤੇ ਮਗਰੋਂ ਬੰਬ .........

ਦੂਸਰੀ ਘਟਨਾ ......ਦਿਲੀ ਗੁਰਦਵਾਰਾ ਕਮੇਟੀ ਦੀ ਸਟੇਜ ਤੇ ਉਪਰ ਮੋਹਤਬਰ ਬੰਦਿਆਂ ਤੇ ਬੈਠਿਆਂ ਹੀ ਕਾਂ-ਗਿਹਾਰੀ ਜਿਹਾ ਮਨਪ੍ਰੀਤ ਕਾਨਪੁਰੀ ਕਿੱਲ-ਕਿੱਲ ਕੇ ਜਬਾਨਾਂ ਕੱਟਣ ਤੇ ਸਿਰ ਕਲਮ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ......ਕਿਸੇ ਮੋਹਤਬਰ ਕਹੇ ਜਾਂਦੇ ਵਿਅਕਤੀ ਨੇ ਨਹੀ ਟੋਕਿਆ ਕੇ ਭਲਿਆ ਇਹ ਗੁਰੂ ਘਰ ਦੀ ਸਟੇਜ ਹੈ ਕੋਈ ਜੰਗ ਦਾ ਮੈਦਾਨ ਨਹੀ........ ਪਰ ਨਹੀ ਅਸੀਂ ਤਾਂ ਭਰਾ ਮਾਰੂ ਜੰਗ ਵਿਚ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਜ਼ਰੂਰ ਬਣਾਗੇ ........ ਵੈਸੇ ਅਗਰ ਇਸ ਕਾਨ੍ਪੁਰੀਏ ਸੂਰਮੇ ਦੇ ਕੋਈ ਚੰਗਾ-ਭਲਾ ਬੰਦਾ ਚਪੇੜ ਮਾਰ ਦੇਵੇ ਤਾਂ ਖੁਸ਼ੀ-ਭਾਵੇ ਚਾਰ ਦਿਨ ਦੰਦਲ ਹੀ ਨਾ ਟੁਟੇ, ਉਂਝ ਹੀ ਪ੍ਰਾਣ-ਪੰਖੇਰੂ ਉੱਡ ਜਾਣ....... ਦਲੀਲ ਨਾਲ ਜਵਾਬ ਕੋਈ ਨਹੀ ਬੱਸ ਬੂਝੜਾ ਵਾਂਗ ਮਾਰ ਦਿਆਂਗੇ, ਚੱਕ ਦਿਆਂਗੇ......ਓਹ ਵੀ ਦੁਸ਼ਮਣਾਂ ਨੂੰ ਨਹੀ ਆਪਣੇ ਵੀ ਗੁਰਸਿਖ ਭਰਾਵਾਂ ਨੂੰ ......ਪੁਛਣ ਵਾਲਾ ਹੋਵੇ ਵਡਿਆ ਸੂਰਮਿਆਂ ਪੰਜਾਬ ਵਿਚ ਥਾਂ-ਥਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਉਦੋਂ ਕਿਥੇ ਸੀ ??ਬਰਗਾੜੀ ਕਾਂਡ ਵਿਚ ਦੋ ਸੂਰਮੇ ਸ਼ਹੀਦ ਹੋ ਗਏ ਉਦੋਂ ਕਿਥੇ ਸੀ ?? ਸਰਕਾਰ ਨੇ ਸਿੱਖ ਹੀ ਚੁੱਕ ਕੇ ਜੇਲਾਂ ਅੰਦਰ ਦੇ ਦਿਤੇ ਉਦੋਂ ਕਿਥੇ ਸੀ ?? ਉਦੋਂ ਨਾ ਤੇਰੇ ਵਿਚ ਕਾਲੀ ਪ੍ਰਗਟ ਹੋਈ ਜਿਹੜੀ ਆਪਣੇ ਵੀ ਭਰਾਵਾਂ ਦਾ ਖੂਨ ਮੰਗਦੀ ਹੈ .........

ਤੀਸਰੀ ਘਟਨਾ ਅਮਰੀਕਾ ਵਰਗੇ ਦੇਸ਼ ਦੀ ਜਿਥੇ ਦਾਹਵੇ ਕੀਤੇ ਜਾਂਦੇ ਨੇ ਸਿਖੀ ਬਹੁਤ ਪ੍ਰਫੁਲਤ ਹੈ| ਉਥੇ ਬਹੁਤ ਸਭਿਅਕ ਮਨੁੱਖ (ਸਿੱਖ) ਵਸਦੇ ਹਨ ........ਦੇਸ਼ ਹੀ ਬਾਹਰਲਾ ਹੈ ਬੰਦੇ ਤਾਂ ਓਹੀ ਨੇ ਜੇਹੜੇ ਏਥੋਂ ਗਏ ਨੇ (ਮਾਫ਼ ਕਰਨਾ ਮੈਂ ਸਾਰਿਆਂ ਨੂੰ ਨਹੀ ਕਹਿ ਰਿਹਾ) ਸਿਆਣੇ ਕਹਿੰਦੇ ਨੇ ਕੇ ਜੇ ਖੋਤੇ ਨੂੰ ਸੋਨੇ ਦੀਆਂ ਖੁਰੀਆਂ ਲਗਵਾ ਦਿੱਤੀਆਂ ਜਾਂ ਤਾਂ ਓਹ ਅਰਬੀ-ਘੋੜਾ ਨਹੀ ਬਣ ਜਾਂਦਾ ......ਹੁਣ ਅਸੀਂ ਸਿਆਣਿਆ ਨੂੰ ਕਿਵੇ ਝੂਠੇ ਪਾ ਦਿੰਦੇ ......ਤੇ ਅਸੀਂ ਪੈਣ ਵੀ ਨਹੀ ਦਿੱਤਾ| ਅਸੀਂ ਓਥੇ ਵੀ ਸਿੱਖ ਪੰਥ ਦੇ ਪ੍ਰਚਾਰਿਕ ਭਾਈ ਸਰਬਜੀਤ ਸਿੰਘ 'ਧੂੰਦਾ' ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੇ ਅਸੀਂ ਬੋਲਣ ਨਹੀ ਦੇਵਾਂਗੇ..... ਤੇ ਵਾਹਿਗੁਰੂ ਦੇ ਸਿਮਰਨ ਨੂੰ ਹੀ ਹਥਿਆਰ ਬਣਾ ਲਿਆ| ਉਪਰੋਂ ਰੌਲਾ ਇਹ ਪਾਉਣਗੇ ਕੇ ਹਾਏ! ਇਹ ਸਿਮਰਨ ਨਹੀ ਕਰਦੇ, ਇਹ ਸਿਮਰਨ ਦੇ ਖਿਲਾਫ ਬੋਲਦੇ ਨੇ .........ਅਗਰ ਇਹਨਾਂ ਨੂੰ ਪੁਛਿਆ ਜਾਵੇ ਕੇ ਭਾਈ ਸਿਮਰਨ ਕਰਨ ਨਾਲ ਕੀ ਹੁੰਦਾ ਤਾਂ ਬੜੇ ਚੌੜੇ ਹੋ ਕੇ ਕਹਿਣਗੇ..... ਜੀ ਮਨ ਨੂੰ ਸ਼ਾਂਤੀ ਆਉਂਦੀ ਹੈ| ਓਹ ਭਲਿਓ! ਸ਼ਾਂਤੀ ਤਾਂ ਤੁਸੀਂ ਗੁਰਦਵਾਰੇ ਦੀ ਭੰਗ ਕਰ ਦਿੱਤੀ, ਮਨ ਨੂੰ ਕੀ ਆਉਣੀ ਸੀ ......ਕੀ ਆ ਜਾਂਦੀ ਏ ?? ਫਿਰ ਕਥਾ ਕਰ ਰਹੇ ਭਾਈ ਧੂੰਦਾ ਦੀ ਪੱਗ ਨੂੰ ਪੈਣਾ, ਇਹ ਕਿਧਰ ਦੀ ਸਿੱਖੀ ਹੋਈ ?? ਫਿਰ ਰੌਲਾ ਸਾਡੇ ਨਾਲ ਬੈਠ ਕੇ ਸਵਾਲ ਜਵਾਬ ਕਰੋ ......ਤੇ ਜੇ ਬੈਠ ਜਾਓ ਫਿਰ ਸਵਾਲ ਆਉਂਦਾ ਕੋਈ ਨਹੀ ਬੱਸ ਇਕੋ ਰੱਟ ਜੋ ਅਸੀਂ ਤੁਹਾਡੇ ਮੂੰਹੋ ਅਖਵਾਉਣਾ ਚਾਹੁੰਦੇ ਹਾਂ ਓਹ ਕਹੋ ਨਹੀ ਤੇ ਮੈਂ ਨੀ ਮੈਂ ਨੀ ਦਾ ਰੌਲਾ ......ਜੇ ਨਹੀ ਯਕੀਨ ਤਾਂ ਭਾਈ ਧੁੰਦੇ ਨਾਲ ਸਵਾਲ ਜਵਾਬਾਂ ਦੀਆਂ ਵੀਡੀਓ ਵੇਖ ਲਵੋ .......ਮਗਰੋ ਜੀ ਸਾਡੇ ਬੰਦੇ ਭੋਲੇ ਸੀ, ਓਹਨਾਂ ਦੀ ਤਿਆਰੀ ਨਹੀਂ ਸੀ ਵਗੈਰਾ ਵੇਗੈਰਾ .........ਜੇ ਭੋਲੇ ਸੀ ਤਿਆਰੀ ਨਹੀ ਸੀ ਫਿਰ ਰਾਆਟ ਕਾਹਦਾ ਪਾਇਆ ਸੀ, ਤੇ ਲੈਣ ਵੜੇਵੇ ਗਏ ਸੀ .......ਓਦਾਂ ਜੀ ਅਸੀਂ ਯੂਨਿਵਰਸਿਟੀਆਂ ਦੇ ਪ੍ਰੋਫੈਸਰ ਹਾਂ| ਜਿਵੇਂ ਪਿੰਡ ਨੂੰ ਅੱਗ ਲੱਗੀ ਤੋਂ ਡੱਬੂ ਰੂੜੀ ਤੇ ਹੁੰਦਾ ਇਸੇ ਤਰ੍ਰਾਂ ਹੀ ਸੰਗਤ ਵਿਚ ਰੌਲਾ ਪਾ ਕੇ ਡੱਬੂ ਗੱਡੀ ਚ ਬੈਠ ਕੇ ਮੂਵੀ ਬਣਾਉਦਾ .............

ਤੇ ਹੁਣ ਤਾਜ਼ਾ ਘਟਨਾ ਭਾਈ ਰਣਜੀਤ ਸਿੰਘ ਢਁਡਰੀਆਂ ਵਾਲੇ ਤੇ ਜਾਨਲੇਵਾ ਹਮਲਾ ਜਿਸ ਵਿਚ ਇਕ ਪ੍ਰਚਾਰਿਕ ਵੀਰ ਦੀ ਜਾਨ ਵੀ ਚਲੀ ਗਈ ਤੇ ਹਮਲਾ ਵੀ ਗੁਰੂ ਘਰ ਦੀ ਛਬੀਲ ਰੂਪੀ ਪਰੰਪਰਾ ਦੀ ਆੜ ਲੈ ਕੇ... ਘਾਤ ਲਾ ਕੇ (ਇਹਨਾਂ ਸੂਰਮਿਆਂ ਦੀ ਬਹਾਦਰੀ ਦਾ ਇਨਾਮ ਹੈ ਕਿ ਸਰਕਾਰ ਨੇ ਬਿਨਾ ........ਵਾਹ ਬਈ ਸੂਰ੍ਮਿਓ ........ਗੁਰੂ ਵੀ ਤੁਹਾਡੇ ਉਤੋਂ ਬਹੁਤ ਖੁਸ਼ ਹੋ ਰਿਹਾ ਹੋਵੇਗਾ ...ਨਹੀਂ ?? ਓਏ ਮੂਰਖੋ ਪੂਰਾ ਸਿੱਖ ਇਤਿਹਾਸ ਪੜ ਕੇ ਦੇਖ ਲਵੋ ਏਦਾਂ ਤੇ ਕਦੇ ਸਿਖਾਂ ਨੇ ਆਪਣੇ ਦੁਸ਼ਮਣ ਤੇ ਵੀ ਵਾਰ ਨਹੀ ਕੀਤਾ ਹੋਣਾ ਤੇ ਤੁਸੀਂ ਆਪਣੇ ਹੀ ਭਰਾ ਤੇ ਜੋ ਸਿੱਖੀ ਦਾ ਪ੍ਰਚਾਰ ਦਿਨ ਰਾਤ ਕਰਦਾ ਫਿਰਦਾ| ਬੜੇ ਦਿਨਾਂ ਤੋਂ ਫੇਸਬੁਕ ਤੇ ਸੂਰਮੇ ਲਲਕਾਰੇ ਮਾਰ ਰਹੇ ਸੀ ਕੀ ਭਾਈ ਰਣਜੀਤ ਸਿੰਘ ਢਁਡਰੀਆਂ ਨੂੰ ਚੱਕ ਦਿਆਂਗੇ ਮਾਰ ਦਿਆਂਗੇ ਇਕ ਵਾਰੀ ਮਿਲੇ ਸਹੀ, ਲੁਧਿਆਣਾ ਨਹੀ ਲੰਘਣ ਦੇਵਾਂਗੇ ..........ਕਿਓਂ ???? ਕਿਓੰਕੇ ਭਾਈ ਰਣਜੀਤ ਸਿੰਘ ਢਁਡਰੀਆਂ ਮਿਸ਼ਨਰੀਆਂ ਦੀ ਬੋਲੀ ਬੋਲਣ ਲਗ ਪਿਆ ਹੈ, ਇਸ ਦੁਸ਼ਟ ਨੂੰ ਮੂੰਹ ਨਾ ਲਾਇਓ, ਇਹ ਧੁੰਦੇ ਨਾਲ ਰਲ ਗਿਆ, ਪੰਥਪ੍ਰੀਤ ਨਾਲ ਰਲ ਗਿਆ........ਇਹ ਸੰਗਰਾਂਦਾਂ ਨੂੰ ਮੰਨਣੋ ਹਟ ਗਿਆ, ਇਹ ਮੱਸਿਆ ਨੂੰ ਮੰਨਣੋ ਹਟ ਗਿਆ ........ਤੇ ਇਹ ਸਭ ਫੁੱਲ ਮੂੰਹ ਚੋਂ ਕੇਰ ਰਿਹਾ ਸੀ ਮੁੱਖੀ ਦਮਦਮੀ ਟਕਸਾਲ.... ਸੰਤ ਗਿਆਨੀ ਹਰਨਾਮ ਸਿੰਘ ਜੀ ਧੁੰਮਾ ........ਹੈ ਨਾ ਗੁਰਸਿਖਾਂ ਵਾਲੀ ਬੋਲੀ| ਕਿਓਂ ?? ਪਹਿਲੇ ਤਾਂ ਭਾਈ ਰਣਜੀਤ ਸਿੰਘ ਚੰਗਾ ਸੀ ਹੁਣ ਕੀ ਹੋ ਗ਼ਿਆ, ਓਹਨੇ ਕਿਹੜਾ ਹੁਣ ਹੀ ਪਰਚਾਰ ਕਰਨਾ ਸ਼ੁਰੂ ਕੀਤਾ| ਓਹ ਤਾਂ ਕਈ ਸਾਲਾਂ ਤੋ ਕਰਦਾ ਆ ਰਿਹਾ ਫਿਰ ਹੁਣ ਹੀ ਢਿਡ ਪੀੜ ਕਿਓ ਉਠੀ ??? ਕਿਓੰਕੇ ਹੁਣ ਓਹ ਨਿਰੋਲ 'ਗੁਰਮਤਿ' ਦਾ ਪ੍ਰਚਾਰ (ਜਿਸ ਨੂੰ ਇਹ ਮਿਸ਼ਨਰੀਆਂ ਦੀ ਬੋਲੀ ਬੋਲਣ ਲੱਗ ਗਿਆ ਵੀ ਕਹਿੰਦੇ ਨੇ) ਕਰਨ ਲੱਗ ਗਿਆ ਤੇ ਇਹਨਾਂ ਨੂੰ ਇਹੀ ਸੂਲ ਉਠੀ ਆ ਕੇ ਇਹ ਸਿੱਖ ਇਤਿਹਾਸ ਤੇ ਕਥਾ ਵਿਚਾਰਾਂ ਤੇ ਚੜੀ ਬ੍ਰਾਹਮਣੀ ਰੰਗਤ ਕਿਓਂ ਓਤਾਰੀ ਜਾਂਦਾ ??? ਹਾਏ ਏਦਾਂ ਤਾਂ ਕੌਮ ਬ੍ਰਾਹਮਣੀ ਜੂਲੇ ਹੇਠੋਂ ਨਿਕਲ ਜਾਵੇਗੀ???ਬੱਸ ਜੀ ਜਾ ਪਏ ਐਲੀ ਐਲੀ ਕਰਦੇ ਤੇ ਇਕ ਗੁਰਸਿੱਖ ਦੀ ਜਾਂ ਲੈ ਲਈ| ਅਜੇ ਹੋਰ ਤਲਖ ਤੇ ਕੌੜੇ ਸਚ ਬਾਹਰ ਆਉਣਗੇ .....ਕੱਲ ਨੂੰ ਕੋਈ ਕਕਾਰਾਂ ਨਾਲ ਹਮਲਾ ਕਰ ਦੇਵੇਗਾ ਫਿਰ ਓਹਨਾਂ ਤੇ ਵੀ ਪਾਬੰਦੀ .........ਵਾਹ ਓਏ ਸੂਰਮਿਓ.....ਇਸ ਹਮਲੇ ਚ ਇਕਲਾ ਸਿਖ ਹੀ ਨਹੀ ਮਰਿਆ, ਇਕ ਸਿਖੀ ਸਿਧਾਂਤ ਵੀ ਮਰਿਆ ਹੈ ਇਕ ਪਰੰਪਰਾ ਵੀ ਮਰੀ ਹੈ .....ਪਰ ਤੁਹਾਡੇ ਕਲੇਜੇ ਤਾਂ ਠੰਡ ਪੈ ਗਈ ਨਾ .....ਜਾਂ ਅਜੇ ਹੋਰ ਗੁਰਸਿਖਾਂ ਦੀਆਂ ਜਾਨਾਂ ਲੈ ਕੇ ਪਵੇਗੀ?? ਉਪਰੋਂ ਵਰਜੀਨੀਆਂ ਦੇ ਸਿਖਾਂ ਦੇ ਸਿਰ ਲਾਉਣ ਲਈ ੫੦੦੦੦੦ ਡਾਲਰ ਦਾ ਇਨਾਮ .......ਸਿੱਖ ਸਟੂਡੇੰਟ ਫੈਡਰੇਸ਼ਨ ਦੇ ੬੦ ਸਾਲਾ ਵਿਦਆਰਥੀ ਪਰਧਾਨ ਜੀਓ .......ਇਹ ੫੦੦੦੦੦ ਡਾਲਰ ਓਦੋਂ ਕਿਥੇ ਸੀ ਜਦੋਂ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ?? ਇਹ ੫੦੦੦੦੦ ਡਾਲਰ ਉਦੋਂ ਕਿਥੇ ਸੀ ਜਦੋਂ ਦੋ ਸਿੱਖ ਸ਼ਹੀਦ ਕਰ ਦਿੱਤੇ ਗਏ ?? ਓਦੋਂ ਕਿਥੇ ਸੀ ਜਦੋਂ ਸਿਖਾਂ ਤੇ ਹੀ ਕੇਸ ਕਰਕੇ ਜੇਲਾਂ ਵਿਚ ਡੱਕੇ ਜਾ ਰਹੇ ਸਨ ?? ਨਾਲੇ ਪ੍ਰਧਾਨ ਸਾਹਿਬ ਕਿਸੇ ਮਾਂ ਦੇ ਪੁੱਤ ਨੂੰ ਸ਼ਿਸ਼ਕਾਰ ਕੇ ਕਿਸੇ ਦੇ ਗਲ ਪਵਾਉਣ ਨਾਲੋ ਆਪ ਜਾ ਕੇ ਸਿਰ ਲਾਹ ਲਿਆਓ, ਇਕ ਤਾਂ ੫੦੦੦੦੦ ਡਾਲਰ ਬਚ ਜਾਣਗੇ ਨਾਲੇ ਤੁਹਾਡੀ ਵੀ ਸੂਰਮਗਤੀ ਪਰਖੀ ਜਾਊ ਕਿ ਜਾਂ ਦੂਸਰਿਆਂ ਦੇ ਹੀ ਪੁੱਤ ਮਰਵਾਉਣੇ ਆਉਂਦੇ ਨੇ ........ਨਾਲੇ ਵਹਿਮ ਨਿਕਲ ਜਾਊ |

ਹੁਣ ਸੰਗਤ ਨੇ ਦੇਖਣਾ ਹੈ ਕੇ ਗੁਰਸਿੱਖ ਕੌਣ ਨੇ, ਗੁਰੂ ਨੂੰ ਮੰਨਣ ਵਾਲੇ ਕੌਣ ਨੇ, ਗੁਰਮਤਿ ਨੂੰ ਪਰਨਾਏ ਹੋਏ ਕੌਣ ਨੇ ??? ਸਿੱਖਾਂ ਦੀਆਂ ਪੱਗਾਂ ਲਾਉਣ ਵਾਲੇ, ਗੁਰਦਵਾਰੇ ਖੌਰੂ ਪਾਉਣ ਵਾਲੇ, ਗੁਰਦਵਾਰੇ ਪੁਲਿਸ ਬਲਾਉਣ ਦਾ ਕਰਨ ਬਣਨ ਵਾਲੇ, ਸਿੱਖਾਂ ਨੂੰ ਮਾਰਨ ਵਾਲੇ, ਧਮਕੀਆਂ ਦੇਣ ਵਾਲੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲੇ ਜ਼ਕਰੀਏ, ਮੀਰ ਮੰਨੂ ਦੇ ਵਾਰਿਸ ਜਾਂ ਨਿਰੋਲ ਗੁਰਬਾਣੀ ਦੀ ਕਥਾ ਕੀਰਤਨ ਕਰਨ ਵਾਲੇ, ਗੁਰਮਤਿ ਨਾਲ ਲੋਕਾਂ ਨੂੰ ਜੋੜਨ ਵਾਲੇ, ਭਰਾ ਮਾਰੂ ਜੰਗ ਸ਼ੁਰੂ ਹੋਣ ਤੋ ਡਰਨ ਵਾਲੇ ............ਇਕ ਪਾਸਾ ਤਾਂ ਕਰਨਾ ਹੀ ਪਵੇਗਾ ..........

ਡਗਮਗ ਛਾਡਿ ਰੇ ਮਨ ਬਉਰਾ|| ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ|| ਗੁਰੂ ਗ੍ਰੰਥ ਸਾਹਿਬ ਅੰਗ-੩੩੮

ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾ ਸਿੱਖ

ਜਤਿੰਦਰਪਾਲ ਸਿੰਘ ਗੁਰਦਾਸਪੁਰ

੯੯੧੪੦੩੦੧੯੧




.