.

ਅੱਜ ਸਿੱਖ ਈਸਾਈ ਜਾਂ ਡੇਰੇਦਾਰ ਕਿਉਂ ਬਣ ਰਹੇ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)

ਅੱਜ ਸਿੱਖਾਂ ਵਿੱਚੋਂ ਪਿਆਰ ਮੁਹੱਬਤ, ਗੁਰਬਾਣੀ ਵਿਚਾਰ ਚਰਚਾ ਖਤਮ ਹੁੰਦੀ ਜਾ ਰਹੀ ਕੱਟੜਪੁਣਾ ਅਤੇ ਅੰਧਵਿਸ਼ਵਾਸ਼ੀ ਵਧ ਰਹੀ ਹੈ। ਗੁਰਦੁਆਰੇ ਵੀ ਕਮਰਸ਼ੀਅਲ ਤੇ ਰਾਜਨੀਤਕ ਹੋ ਗਏ ਅਤੇ ਓਥੇ ਗੁਰਸਿੱਖਾਂ ਇਕੋ ਪਿਆਰ ਗੁਰ ਮਿਤਾਂ ਪੁਤਾਂ ਭਾਈਆਂ ਵਾਲਾ ਸਿਧਾਂਤਾਂ ਵੀ ਖਤਮ ਹੋ ਰਿਹਾ ਹੈ। ਓਥੇ ਗਏ ਜਗਿਆਸੂਆਂ ਨੂੰ ਗੁਰੂ ਗਿਆਨ ਦੇਣ ਦੀ ਬਜਾਏ ਥੋਥੀਆਂ ਕਥਾ ਕਹਾਣੀਆਂ ਹੀ ਉਨ੍ਹਾਂ ਦੇ ਪੱਲੇ ਪਾਈਆਂ ਤੇ ਉਨ੍ਹਾਂ ਦੀਆਂ ਜੇਬਾਂ ਹੀ ਖਾਲੀ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਗੁਰਮਤਿ ਵਿਹੂਣੇ ਤੇ ਨਿਰਾਸ਼ ਹੋਏ ਸਿੱਖ ਸਿੱਖੀ ਛੱਡ ਕੇ, ਕੋਈ ਰਾਧਾਂ ਸੁਆਮੀ, ਕੋਈ ਝੂਠੇ ਸੌਧੇ, ਕੋਈ ਭਨਿਆਰੇ, ਕੋਈ ਨਾਨਕਸਰੀਏ, ਕੋਈ ਭਗਵੇ ਸਾਧਾਂ ਦੇ ਡੇਰੇ ਤੇ, ਕੋਈ ਸ਼ੈਕਸੀ ਸਾਧ ਆਸਾ ਰਾਮ ਜਾਂ ਭਹੇਵੇ ਵਾਲੇ ਦੇ ਡੇਰੇ ਤੇ ਜਾ ਰਹੇ ਹਨ। ਲਾਲਚੀ ਸਿੱਖ ਲੋਗ ਈਸਾਈ ਜਾਂ ਇਸਲਾਮ ਵੀ ਅਪਣਾ ਰਹੇ ਹਨ। ਸਿੱਖਾਂ ਵਿੱਚ ਬੇਲੋੜੀ ਕੱਟੜਤਾ ਤੇ ਸੁੱਚ ਭਿੱਟ ਆ ਗਈ ਹੈ। ਜੇ ਕੋਈ ਆਪ ਪੜ੍ਹ ਕੇ ਗੁਰਮਤਿ ਸਿੱਖਣਾ ਵੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਕਹਿਕੇ ਕਿ ਕਿਤੇ ਵੇਖਣਾ ਗਲਤ ਪਾਠ ਨਾਂ ਕਰਨਾਂ, ਪਾਪ ਲੱਗੇਗਾ ਇਹ ਭਰਮ ਪ੍ਰਚਾਰ ਕਰ ਕਰ ਕੇ ਡਰਾਇਆ ਹੋਇਆ ਹੈ ਕਿ ਸ਼ੁੱਧ ਪਾਠ ਸਿਰਫ ਟਕਸਾਲੀ ਪਾਠੀ ਹੀ ਕਰ ਸਕਦੇ ਹਨ। ਇੱਕ ਹੋਰ ਕਾਰਨ ਵੀ ਹੈ ਕਿ ਸਾਡੇ ਤਖਤਾਂ ਦੇ ਜਫੇਮਾਰ ਆਮ ਸਿੱਖਾਂ ਤੇ ਸਿੱਖ ਵਿਦਵਾਨਾਂ ਨੂੰ ਪੰਥ ਚੋਂ ਦਬਕੇ ਮਾਰ ਕੇ ਛੇਕੀ ਜਾ ਰਹੇ ਤੇ ਗੁਰੂ ਗ੍ਰੰਥ ਦਾ ਪ੍ਰਕਾਸ਼ ਘਰਾਂ ਚੋਂ ਚੁਕਾਈ ਜਾ ਰਹੇ ਹਨ। ਇੱਥੋਂ ਤੱਕ ਕਿ ਗੁਰਬਾਣੀ ਦੀਆਂ ਸੈਂਚੀਆਂ ਵੀ ਆਮ ਸਿੱਖ ਨਹੀਂ ਲੈ ਜਾ ਸਕਦਾ।
ਭਲਿਓ ਜਰਾ ਗਹੁ ਕਰੋ ਕਿ ਗੁਰਦੁਆਰੇ ਪਾਠਸ਼ਾਲਾ ਹੋਣੇ ਚਾਹੀਦੇ ਹਨ ਨਾਂ ਕਿ ਪੂਜਾ ਪਾਠਾਂ ਦੇ ਅੱਡੇ! ਗਰੀਬ ਸਿੱਖਾਂ ਨੂੰ ਬ੍ਰਾਹਮਣ ਵਾਂਗ ਹੀ ਦੁਰਕਾਰਿਆ ਜਾ ਰਿਹਾ ਹੈ ਤੇ ਗਰੀਬ ਦਾ ਮੂਹ ਗੁਰੂ ਦੀ ਗੋਲਕ ਅਮੀਰਾਂ ਅਤੇ ਰਾਜਨੀਤਕਾਂ ਦੇ ਪੇਟ ਭਰਨ ਲਈ ਵਰਤੀ ਜਾ ਰਹੀ ਹੈ ਤਾਂ ਹੀ ਐਸੇ ਭਾਣੇ ਵਰਤ ਰਹੇ ਹਨ। ਹੁਣ ਸਿੱਖਾਂ ਨੂੰ ਘਰ ਘਰ ਪੱਧਰ ਤੇ ਸਿੱਖੀ ਨੂੰ ਅਪਨਾੳਣ ਅਤੇ ਬਚਤਉਣ ਦੀ ਲੋੜ ਹੈ ਨਾਂ ਕਿ ਸ਼੍ਰੋਮਣੀ ਕਮੇਟੀ ਜੋ ਡੇਰੇਦਾਰ ਸਾਧਾਂ ਅਤੇ ਬਦਨੀਤ ਰਾਜਨੀਤਕਾਂ ਦੇ ਟੇਟੇ ਚੜ੍ਹ ਚੁੱਕੀ ਹੈ ਜਾਂ ਧੁੰਮੇ ਵਰਗੇ ਅਖੌਤੀ ਟਕਸਾਲੀ ਜੋ ਰਾਜਨੀਤਕਾਂ ਅਤੇ ਭਗਵੇ ਸਾਧਾਂ ਦੇ ਚਰਨੀਂ ਲੱਗ ਚੁੱਕੇ ਹਨ ਦੀ ਕੋਈ ਆਸ ਰੱਖਣੀ ਚਾਹੀਦੀ ਹੈ। ਗੁਰਦੁਆਰਿਆਂ ਵਿੱਚ ਪ੍ਰੇਮ ਪਿਆਰ ਮੁਹੱਬਤ ਦੀ ਘਾਟ, ਹੱਦੋਂ ਵੱਧ ਕੱਟੜਵਾਦ, ਛੂਆ-ਛਾਤ ਤੇ ਜਾਤ-ਪਾਤ, ਧੜੇਬੰਧਕ ਸੌੜੀ ਰਾਜਨੀਤੀ, ਭਾੜੇ ਦੇ ਪਾਠ ਕੀਰਤਨ ਅਤੇ ਗੋਲਕੀ ਲੜਾਈਆਂ, ਗੁਰਬਾਣੀ ਗਿਆਨ ਤੋਂ ਵਿਹੂਣੇ ਸਿੱਖ, ਕੁਰੱਪਟ-ਜ਼ਾਲਮ ਸਰਕਾਰਾਂ ਤੇ ਪਾਖੰਡੀ ਡੇਰੇਦਾਰਾਂ ਦੀ ਲੁੱਟਮਾਰ ਅਤੇ ਆਰਥਕ ਤੰਗੀ ਕਰਕੇ ਇਸਾਈ ਜਾਂ ਡੇਰੇਦਾਰ ਬਣ ਰਹੇ ਹਨ। ਸੋ ਸਿੱਖ ਕੌਮ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਗੁਰਮਤਿ ਗਿਆਨ ਵਾਸਤੇ ਗੁਰਦੁਆਰਿਆਂ ਵਿੱਚ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀਆਂ ਕਲਾਸਾਂ ਲਗਾਉਣ ਨਾਂ ਕਿ ਕੇਵਲ ਰਵਾਇਤੀ ਪਾਠ, ਕੀਰਤ ਤੇ ਕਥਾ ਹੀ ਕਰੀ ਜਾਣ ਦੂਜਾ ਗੋਲਕ ਅਤੇ ਦਸਵੰਦ ਦੇ ਪੈਸੇ ਨਾਲ ਚੰਗੇ ਚੰਗੇ ਸਕੂਲ, ਕਾਲਜ-ਯੂਨੀਵਰਸਿਟੀਆਂ ਅਤੇ ਕਾਰੋਬਾਰ ਤੇ ਟਰੈਂਨਿੰਗ ਸੈਂਟਰ ਖੋਲੇ ਜਾਣ ਜਿੱਥੋਂ ਬੱਚਿਆਂ ਨੂੰ ਵਿਦਿਆ ਵੀ ਵਧੀਆ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਰੁਜਗਾਰ ਵੀ ਮਿਲ ਜਾਵੇ। ਜੇ ਸਿੱਖ ਕੌਮ ਅਜੋਕੀ ਸਥਿਤੀ ਵਿੱਚ ਡੇਰੇਦਾਰ ਵਿਹਲੜ ਸਾਧਾਂ, ਧਰਮ ਦੇ ਨਾਂ ਤੇ ਤੁਰੇ ਫਿਰਦੇ ਲੁਟੇਰਿਆਂ, ਚਾਲਬਾਜ ਰਾਜਨੀਤਕ ਲੀਡਰਾਂ ਨੂੰ ਪੈਸਾ ਦੇਣ, ਕਰਮਕਾਂਡੀ ਮੁੱਲ ਦੇ ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਅੰਧਵਿਸ਼ਵਾਸ਼ ਨਾਲ ਪੈਸਾ ਖਰਚਨਾ ਬੰਦ ਕਰ ਦੇਵੇ ਤੇ ਉਹ ਹੀ ਪੈਸਾ ਲੋੜਵੰਦਾਂ ਦੀ ਆਰਥਕ ਮਾਲੀ ਮਦਦ ਤੇ ਲਾਵੇ ਤਾਂ ਬੜੇ ਉਤਸ਼ਾਹ ਨਾਲ ਲੋਕ ਸਿੱਖੀ ਧਾਰਨ ਕਰਨ ਵਿੱਚ ਮਾਨ ਮਹਿਸੂਸ ਕਰ ਸਕਦੇ ਹਨ। ਇਉਂ ਡੇਰੇਦਾਰਾਂ ਤੇ ਇਸਾਈਆਂ ਵੱਲ ਰੁੜੇ ਜਾਂਦੇ ਸਿੱਖਾਂ ਸੇਵਕਾਂ ਨੂੰ ਬਚਾਇਆ ਜਾ ਸਕਦਾ ਹੈ।




.