.

“ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ” (ਪੰ: ੭੮੪)

ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਸੰਬੰਧੀ ਸੰਖੇਪ ਜਾਣਕਾਰੀ (ਭਾਗ-੧)

(Gurmat Educational & Charitable Society)

ਆਪ ਸਭ ਦਾ ਸਹਿਯੋਗ- ਕਿਵੇਂ ਪ੍ਰਾਪਤ ਹੋਵੇ ਅਤੇ ਕਿਉਂ?

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਅੱਜ ਤੱਕ ਦੀਆਂ ਪ੍ਰਾਪਤੀਆਂ ਅਤੇ ਸੰਨ ੧੯੬੦-ਅਕਾਲਪੁਰਖ ਦੀ ਬਖ਼ਸ਼ਿਸ਼ ਸਦਕਾ ਸੰਨ ੧੯੫੬ `ਚ ਮੌਜੂਦਾ ਸਿੱਖ ਮਿਸ਼ਨਰੀ ਲਹਿਰ ਦਾ ਮੁੱਢ ਬੱਝਾ ਸੀ। ਉਪ੍ਰੰਤ "ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ" (Gurmat Educational & Charitable Society) ਆਪਣੇ ਅਜੋਕੇ ਨਾਮ ਨਾਲ ਸੰਨ ੧੯੯੬ `ਚ ਹੋਂਦ `ਚ ਆਈ। ਜਦਕਿ "ਗੁਰਮੱਤ ਐਜੂਕੇਸ਼ਨ ਸੈਂਟਰ", ਤੋਂ ਪ੍ਰਾਪਤ "ਆਪ ਮੁਹਾਰੇ ਘਰ ਬੈਠੇ, ਵਿਸ਼ੇ ਬੰਧ ਗੁਰਮੱਤ ਪਾਠਾਂ ਰਾਹੀਂ ਗੁਰਮੱਤ ਦੀ ਪੜ੍ਹਾਈ ਵਾਲਾ ਸਿਲਸਿਲਾ" (Door to Door Self Learning Topicwise Gurmat Educational Lessons) "ਗੁਰਮੱਤ ਪਾਠਾਂ" ਦੇ ਰੂਪ `ਚ ਸੰਨ ੧੯੬੦ `ਚ ਹੀ ਅਰੰਭ ਹੋ ਗਿਆ ਸੀ।

ਇਸ ਤਰ੍ਹਾਂ ਅਜੋਕੀ ਗੁਰਮੱਤ ਪਾਠਾਂ ਦੀ ਲਿਸਟ `ਚੋਂ ਪ੍ਰਾਪਤ ‘ਗੁਰਮੱਤ ਪਾਠ’ ਨੰ: ੫੨ "ਵੀਰੋ ਸਿੱਖੀ ਸੰਭਾਲੋ" ਸੰਨ ੧੯੬੦ `ਚ ਅਰੰਭ ਹੋਈਆਂ ਲਿਖ਼ਤਾਂ `ਚੋਂ ਲੇਖਕ ਦੀ ਸਭ ਤੋਂ ਪਹਿਲੀ ਲਿਖ਼ਤ ਹੈ। ਫ਼ਿਰ ਇਸ ਤੋਂ ਬਅਦ ‘ਗੁਰਮੱਤ ਪਾਠ’ "ਸਿੱਖ ਧਰਮ ਅਨੁਸਾਰ ਮਿਰਤਕ ਸੰਸਕਾਰ-ਅਨਂਦ ਕਾਰਜ" ਆਦਿ ਚਾਰ ਸੌ ਤੋਂ ਉਪਰਗੁਰਮੱਤ ਪਾਠ ਲਿਖੇ ਜਾ ਚੁੱਕੇ ਹਨ। ਇਹ ਵੀ ਕਿ ਇਹ ਸਾਰੇ ਦੇ ਸਾਰੇ ‘ਗੁਰਮੱਤ ਪਾਠ’ ਅੱਜ ਵੀ www.sikhmarg.com `ਤੇ ਹਰ ਸਮੇਂ ਪ੍ਰਾਪਤ ਹਨ। ਜਿਹੜੇ ਕਿ ਗੁਰੂ ਕੀਆਂ ਸੰਗਤਾਂ ਰਾਹੀਂ ਲਗਾਤਾਰ ਪੜ੍ਹੇ ਵੀ ਜਾ ਰਹੇ ਹਨ ਅਤੇ ਗੁਰਮੱਤ ਪ੍ਰਚਾਰ ਤੇ ਪ੍ਰਸਾਰ ਹਿਤ ਬਿਨਾ ਤਬਦੀਲੀ, ਲੇਖਕ ਨਾਮ ਸਹਿਤ ਲੋੜ ਅਨੁਸਾਰ download ਵੀ ਕੀਤੇ ਜਾ ਸਕਦੇ ਹਨ।

ਦਾਸ ਧੰਨਵਾਦੀ ਹੈ- ਇਸ ਤਰ੍ਹਾਂ ਦਾਸ ਆਪਣੇ ਅਤੇ ਸਮੂਚੇ ਸੈਂਟਰ ਵਲੋਂ ਸ੍ਰ: ਮੱਖਣ ਸਿੰਘ ਜੀ ਪੁਰੇਵਾਲ ਦਾ ਉਚੇਚੇ ਤੌਰ `ਤੇ ਧੰਨਵਾਦੀ ਹੈ ਜਿਨ੍ਹਾਂ ਦੇ ਉੱਦਮ ਨਾਲ ਬੜੇ ਨਿਯਮਤ ਢੰਗ ਨਾਲ ਹਫ਼ਤਾਵਾਰੀ, ਉਨ੍ਹਾਂ ਦੀ ਵੈਬ ਸਾਈਟ www.sikhmarg.com ਰਾਹੀਂ ਇਹ ਗੁਰਮੱਤ ਪਾਠ, ਇਸ ਸਮੇਂ ਸੰਸਾਰ ਭਰ ਦੇ ੯੩ ਮੁਲਕਾਂ `ਚ, ਗੁਰੂ ਕੀਆਂ ਸੰਗਤਾਂ ਤੀਕ ਪੁੱਜ ਰਹੇ ਹਨ ਅਤੇ ਸੰਗਤਾਂ ਇਨ੍ਹਾਂ ਦਾ ਭਰਵਾਂ ਲਾਭ ਵੀ ਲੈ ਰਹੀਆਂ ਹਨ। ਉਪ੍ਰੰਤ ਉਨ੍ਹਾਂ ਦੇ ਨਾਲ ਨਾਲ ਅਜ ਜੋ ਅਨੇਕਾਂ ਪੰਥਕ ਮੈਗਜ਼ੀਨਾਂ-ਅਖਬਾਰਾਂ-ਸੰਸਥਾਵਾਂ ਤੇ ਹੋਰ ਵੈਬ ਸਾਈਟਾਂ, ਬੇਸ਼ੱਕ ਵਿਲੋਕਿਤਰੇ ਢੰਗ ਨਾਲ ਹੀ ਸਹੀ ਪਰ ਆਪਣੇ-ਆਪਣੇ ਉੱਦਮ ਨਾਲ ਪੰਥਕ ਜਾਗ੍ਰਿਤੀ ਦੇ ਇਸ ਪ੍ਰਾਜੈਕਟ `ਚ ਸਹਿਯੌਗ ਦੇ ਰਹੀਆਂ ਹਨ, ਦਾਸ ਉਨ੍ਹਾਂ ਦਾ ਵੀ ਤਨੋ-ਮਨੋ ਰਿਣੀ ਹੈ। ਫ਼ਿਰ ਲੋਡਿਡ ਇਨ੍ਹਾਂ ਲਿਖ਼ਤਾਂ ਤੋਂ ਇਲਾਵਾ:-

(੧) ਲਾਇਬ੍ਰੇਰੀ ਪੈਕ cum ਗਿਫ਼ਟ ਪੈਕ ਅਤੇ (੨) ਵਾਲਿਉਮ ਪੈਕ:-

ਅੱਜ "ਆਪ ਮੁਹਾਰੇ ਘਰ ਬੈਠੇ, ਵਿਸ਼ੇ ਬੰਧ ਗੁਰਮੱਤ ਪਾਠਾਂ ਰਾਹੀਂ ਗੁਰਮੱਤ ਦੀ ਪੜ੍ਹਾਈ ਨਾਲ ਸੰਬੰਧਤ" ਉਪਰ ਵਰਣਤ ਗੁਰਮੱਤ ਪਾਠਾਂ `ਚੋਂ ਸੌ ਤੋਂ ਵੱਧ ਗੁਰਮੱਤ ਪਾਠ, ਦਿਲ ਖਿੱਚਵੇਂ ਡੀਲਕਸ ਕਵਰਾਂ `ਚ ਛਪੇ ਹੋਏ ਵੀ ਪ੍ਰਾਪਤ ਹਨ। (ਪਹਿਲਾ) ਛਪੇ ਹੋਏ ਗੁਰਮੱਤ ਪਾਠ ਦੇਸ਼ ਤੇ ਵਿਦੇਸ਼ਾਂ `ਚ ਸੈਂਟਰ ਵੱਲੋਂ ਸਿਧੇ ਅਤੇ ਨਾਲ ਨਾਲ ਗੁਰੂ ਕੀਆਂ ਸੰਗਤਾਂ ਤੇ ਭਿੰਨ ਭਿੰਨ ਸੰਸਥਾਵਾਂ ਦੇ ਉੱਦਮ ਅਤੇ ਸਹਿਯੋਗ ਨਾਲ, ਵੱਡੀ ਗਿਣਤੀ `ਚ ਬਿਨਾ ਮੰਗੇ, ਬਿਨਾ ਮੰਗਵਾਏ ਗੁਰੂ ਕੀਆਂ ਸੰਗਤਾਂ ਵਿਚਾਲੇ ਬਿਨਾ ਭੇਟਾ ਵੰਡੇ ਜਾ ਰਹੇ ਹਨ। (ਦੂਜਾ) ਇਹ ਗੁਰਮੱਤ ਪਾਠ:-

    1. ਲਾਇਬ੍ਰੇਰੀ ਪੈਕ cum ਗਿਫ਼ਟ ਪੈਕ

(੨) ‘ਵਾਲਿਉਮ ਪੈਕ’ ਦੇ ਰੂਪ `ਚ ਵੀ ਦੇਸ਼ ਤੇ ਵਿਦੇਸ਼ਾਂ `ਚ ਸੈਂਟਰ ਪਾਸੋਂ ਲਗਾਤਾਰ ਮੰਗਵਾਏ ਜਾ ਰਹੇ ਹਨ, ਜਿਨ੍ਹਾਂ ਸੰਬੰਧੀ ਵਾਰੀ ਵਾਰੀ ਜਾਣਕਾਰੀ ਇਸ ਤਰ੍ਹਾਂ ਹੈ:-

ਲਾਇਬ੍ਰੇਰੀ ਪੈਕ cum ਗਿਫ਼ਟ ਪੈਕ ਇਸ ਇੱਕ ਪੈਕ `ਚ ਡੀਲਕਸ ਕਵਰਾਂ ਸਹਿਤ ੧੦੦ ਤੋਂ ਵਧ ਚੌਣਵੇਂ ਗੁਰਮੱਤ ਪਾਠ ਸੁੰਦਰ ਤੇ ਪੱਕੀ ਜਿਲਦ `ਚ ਪ੍ਰਾਪਤ ਹਨ।

ਇਸ ਤਰ੍ਹਾਂ ਇਸ ਇੱਕ ਪੈਕ-ਦਸ ਪ੍ਰਾਪਤੀਆਂ ਜਿਵੇਂ- ੧. ਘਰ ਪ੍ਰਵਾਰ ਦੀ ਸਾਂਝੀ ਲੋੜ ਲਈ ੨. ਲਾਇਬ੍ਰੇਰੀਆਂ ਲਈ ੩. ਸਟਾਲ ਸੇਵਾ ਰਾਹੀ ਸੰਗਤਾਂ `ਚ ਪਹੁਚਾਉਣ ਲਈ ੪.’ਗਿਫ਼ਟ’ ਕਰਣ ਲਈ ੫. ਗੁਰਮੱਤ ਸਮਾਗਮਾ ਸਮੇਂ ਗੁਰਬਾਣੀ ਕਥਾ ਲੈਕਰਰਾਂ ਦੀ ਤਿਆਰੀ ਕਰਣ ਲਈ ੬. ਬੱਚਿਆਂ ਤੇ ਵੱਡਿਆਂ ਦੀਆਂ ਗੁਰਮੱਤ ਕਲਾਸਾਂ ਨੂੰ ਚਲਾਉਣ ਲਈ ੭. ਗੁਰਮੱਤ ਕੈਂਪਾ ਸਮੇਂ ਬੱਚਿਆਂ ਤੇ ਵੱਡਿਆਂ ਦੀ ਗੁਰਮੱਤ ਪੱਖੋਂ ਤਿਆਰੀ ਕਰਵਾਉਣ ਲਈ ੮. ਗੁਰਮੱਤ ਸਮਾਗਮਾ ਨੂੰ ਨਿਯਮਿਤ ਕਰਣ ਲਈ ੯. ਘਰ ਬੈਠੇ ਗੁਰਮੱਤ ਦੀ ਪੜ੍ਹਾਈ ਲਈ ੧੦ ਇਨ੍ਹਾਂ `ਚੋ ਭਿੰਨ ਭਿੰਨ ਗੁਰਮੱਤ ਤੇ ਲੋੜੀਂਦੇ ਗੁਰਮੱਤ ਪਾਠਾਂ ਦੇ ਸੈਂਟਰ ਪਾਸੋਂ ਪੈਕ ਬਣਵਾ ਕੇ ਇਨਾਮਾਂ `ਚ ਦੇਣ ਲਈ। ਫ਼ਿਰ ਇਤਨਾ ਹੀ ਨਹੀਂ, ਬਲਕਿ ਇਸ ਪੈਕ ਦੇ, ਇਨ੍ਹਾਂ ਤੋਂ ਇਲਾਵਾ ਹੋਰ ਬਹੁਤੇਰੇ ਲਾਭ ਲਏ ਜਾ ਰਹੇ ਹਨ।

ਵਾਲਿਉਮ ਪੈਕ ਇਸੇ ਤਰ੍ਹਾਂ ਇੱਕ ਵਾਲਿਉਮ ਪੈਕ `ਚ ਸੌ ਤੋਂ ਵੱਧ ਚੌਣਵੇਂ ਗੁਰਮੱਤ ਪਾਠ (ਡੀਲਕਸ ਕਵਰਾਂ `ਚ) ਖੁੱਲੇ ਗੁਰਮੱਤ ਪਾਠ ਆਪਣੇ ਪੜ੍ਹਣ ਲਈ ਵੀ ਪਹੁੰਚਦੇ ਹਨ ਜੀ।

ਇਸ ਤਰ੍ਹਾਂ ਇਨ੍ਹਾਂ ਉੱਤਮ ਸੇਵਾਵਾਂ ਲਈ ਵੀ ਦਾਸ ਉਨ੍ਹਾਂ ਸਾਰੀਆਂ ਸੰਗਤਾ, ਸੱਜਨਾਂ ਤੇ ਸੰਸਥਾਵਾਂ ਦਾ ਸਮੂਹਿਕ ਤੌਰ `ਤੇ ਧੰਨਵਾਦੀ ਹੈ। ਉਪ੍ਰੰਤ ਇਨ੍ਹਾਂ ਗੁਰਮੱਤ ਪਾਠਾਂ ਤੋਂ ਇਲਾਵਾ:-

ਪੁਸਤਕਾਂ ਵੀ ਪ੍ਰਾਪਤ ਹਨ- ਉਪ੍ਰੋਕਤ ਵਿਸ਼ੇ ਬੰਧ ੪੦੦ ਤੋਂ ਵੱਧ ਗੁਰਮੱਤ ਪਾਠਾਂ ਤੋਂ ਇਲਾਵਾ ਇਸੇ ਲੜੀ `ਚ ਨਿਰੋਲ ਗੁਰਬਾਣੀ ਆਧਾਰਤ, ਸੈਂਟਰ ਰਾਹੀਂ ਛਪੀਆਂ ਗਈਆਂ ਦਾਸ ਦੀਆਂ ਕੁੱਝ ਪੁਸਤਕਾਂ ਵੀ ਲਗਾਤਾਰ ਸੰਸਾਰ ਭਰ `ਚ ਪੁੱਜ ਰਹੀਆਂ ਹਨ, ਜਿਨ੍ਹਾਂ `ਚੋਂ ਵਿਸ਼ੇਸ਼ ਕਰਕੇ ਇਹ ਪੁਸਤਕਾਂ ਹਨ:-

੧."ਬਾਣੀ ਆਸਾ ਕੀ ਵਾਰ" ਸਟੀਕ

ਗੁਰਮੱਤ ਵਿਚਾਰ ਦਰਸ਼ਨ ਸਹਿਤ)

੨. ਇੱਕ ਗੁਰੂ ਦਸ ਦਰਸ਼ਨ

(ਜੀਵਨ ਝਲਕ ਦਸ ਪਾਤਸ਼ਾਹੀਆਂ)

੩. ਰਾਗਮਾਲਾ ਪੜਚੋਲ

੪ ਵਿਸ਼ਾ ਜਨਮ ਮਰਨ ਅਤੇ ਸਿੱਖ ਧਰਮ

੫ ਕਉਣੁ ਮਾਸ ਕਉਣੁ ਸਾਗ ਕਹਾਵੈ?

ਕਿਸੁ ਮਹਿ ਪਾਪ ਸਮਾਣੇ?

ਗੁਰੂ ਕੀਆਂ ਸੰਗਤਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ- ਇਸ `ਚ ਦੋ ਰਾਵਾਂ ਨਹੀਂ ਕਿ ‘ਸਿੱਖ’ ਧਰਮ, ਇੱਕ ਦਲੀਲ਼ ਭਰਪੂਰ, ਅਗਾਂਹ ਵਧੂ, ਨਿੱਤ-ਨਵਾਂ ਅਤੇ ਸਮੂਚੇ ਮਨੁੱਖ ਮਾਤ੍ਰ ਲਈ ਹਰ ਸਮੇਂ ਅਤੇ ਹਮੇਸਾਂ ਦੀ ਲੋੜ ਹੈ। ਇਸ ਦੇ ਬਾਵਜੂਦ ਸਾਡੀ ਬਦ-ਕਿਸਮਤੀ ਹੈ ਕਿ ਅੱਜ ਇਸ ਕੌਮ ਦਾ 95% ਤੋਂ ਵੱਧ ਬੱਚੀ ਤੇ ਬੱਚਾ ਸਿੱਖ ਰਹਿਣੀ ਤੋਂ ਬਹੁਤ ਦੂਰ ਜਾ ਚੁੱਕਾ ਤੇ ਜਾ ਰਿਹਾ ਹੈ। ਇੰਨਾ ਹੀ ਨਹੀਂ, ਫ਼ਿਰ ਬਾਕੀ ੫% ਜਿਸ ਨੂੰ ਅਸੀਂ ਪੰਥ ਦਾ ਬੱਚਿਆ ਹੋਇਆ ਹਿੱਸਾ ਮੰਨ ਤੇ ਸਮਝ ਰਹੇ ਹਾਂ; ਦਿਆਨਤਦਾਰੀ ਨਾਲ ਘੋਖਿਆ ਜਾਵੇ ਤਾਂ ਪਤਾ ਲਗਦੇ ਦੇਰ ਨਹੀਂ ਲਗਦੀ ਕਿ ਉਸ ਦੀ ਅਜੋਕੀ ਰਹਿਣੀ ਵੀ ਬਹੁਤਾ ਕਰਕੇ ਗੁਰਬਾਣੀ ਜੀਵਨ ਨਾਲ ਮੇਲ ਨਹੀਂ ਖਾ ਰਹੀ।

ਇਹੀ ਕਾਰਣ ਹੈ ਕਿ ਉਸ `ਚੋਂ ਵੀ ਕੋਈ ਕਿੰਨੀ ਦੇਰ ਸਿੱਖੀ ਨਾਲ ਜੁੜਿਆ ਰਵੇਗਾ, ਇਸ ਬਾਰੇ ਵੀ ਯਕੀਨ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਇਸੇ ਵੱਡੇ ਮਸਲੇ ਨੂੰ ਸਾਹਮਣੇ ਰਖਕੇ ਹੀ ਇਹ ਪ੍ਰਾਜੈਕਟ ਹੋਂਦ `ਚ ਆਇਆ ਹੈ ਅਤੇ ਅਸਾਂ ਸਾਰਿਆਂ ਨੇ ਮਿਲ ਕੇ ਸਮੇਂ ਨੂੰ ਸੰਭਾਲਣਾ ਹੈ। ਇਹ ਨਹੀਂ ਕਿ ਇਸਨੂੰ ਇਕੱਲੇ ਸੁਰਜੀਤ ਸਿੰਘ, ਜਾਂ ‘ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ’ ਦਾ ਪ੍ਰਾਜੈਕਟ ਮੰਨ ਕੇ ਢਿੱਲ ਕਰਣੀ ਹੈ। ਯਕੀਨਣ ਜਦੋਂ ਤੀਕ ਅਸੀਂ ਸਾਰੇ ਰਲ-ਮਿਲ ਕੇ ਇਸ ਕਾਰਜ ਤੇ ਪ੍ਰਾਜੈਕਟ ਨੂੰ ਨਹੀਂ ਸੰਭਾਲਾਂਗੇ, ਇੱਕਲਾ ‘ਸੈਂਟਰ’ ਇਸ ਅਤਿ ਵੱਡੇ ਕਾਰਜ ਨੂੰ ਸਿਰੇ ਨਹੀਂ ਚੜ੍ਹਾ ਸਕੇ ਗਾ।

ਇਸ ਪ੍ਰਾਜੈਕਟ ਅਧੀਨ ਦਿਨ ਤੇ ਰਾਤ ਇੱਕ ਕਰਕੇ, ਬੜੀ ਮਿਹਣਤ ਨਾਲ, ਨਵੇਂ ਸਿਰਿਓਂ ਜਿਹੜੇ ਟਾਪਿਕ ਵਾਈਜ਼ ‘ਗੁਰਮੱਤ ਪਾਠ’ ਤਿਆਰ ਹੋ ਰਹੇ ਹਨ, ਉਹ ਇੱਕ ਪੁਸ਼ਤ ਲਈ ਜਾਂ ਵੱਕਤੀ ਲੇਖ ਤੇ ਟ੍ਰੈਕਟ ਨਹੀਂ ਹਨ। ਇਹ ‘ਗੁਰਮੱਤ ਪਾਠ’, ਪੰਥ ਦੀ ਲੰਮੀ ਲੋੜ ਨੂੰ ਸਾਹਮਣੇ ਰੱਖ ਕੇ ਤਿਆਰ ਹੋ ਰਹੇ ਹਨ ਤੇ ਇਨ੍ਹਾਂ ਪਾਠਾਂ ਨੂੰ ਸੰਸਾਰ ਭਰ `ਚ ਬਿਨਾ ਮੰਗੇ ਮੰਗਵਾਏ, ਬਿਨਾ ਭੇਟਾ-ਗੁਰੂਦਰ ਨਾਲ ਸੰਬੰਧਤ, ਸੰਸਾਰ ਭਰ ਦੇ ਹਰੇਕ ਪ੍ਰਵਾਰ ਤੀਕ ਪਹੁੰਚਾਣਾ ਹੀ, ਸਾਡੀ ਕੋਸ਼ਿਸ਼ ਅਤੇ ਮਨਸ਼ਾ ਵੀ ਹੈ। ਇਹ ਇੰਨਾ ਵੱਡਾ ਉੱਦਮ ਇਕੱਲੇ ਸੁਰਜੀਤ ਸਿੰਘ, ਸੈਂਟਰ ਜਾਂ ਕੁੱਝ ਸੱਜਨਾਂ ਦੇ ਵੱਸ ਦਾ ਨਹੀਂ ਬਲਕਿ ਸਾਡੇ ਸਾਰਿਆਂ ਦੇ ਸਾਂਝੇ ਉੱਦਮ ਬਿਨਾ ਇਹ ਨਿਸ਼ਾਨਾ. ਤਿੰਨ ਕਾਲ ਵੀ ਪ੍ਰਾਪਤ ਨਹੀਂ ਹੋ ਸਕਦਾ।

ਇਸ ਚੱਲ ਰਹੇ ਅਤਿ ਲੋੜੀਂਦੇ ਕਾਰਜ ਲਈ ਦਾਸ ਫ਼ਿਰ ਇੱਕ ਵਾਰੀ ਖਾਸ ਕਰ ਆਪਣੇ ਅਤੇ ਸਹਿਯੋਗੀ ਸੱਜਨਾਂ ਵਲੋਂ ਸ੍ਰ: ਮੱਖਣ ਸਿੰਘ ਜੀ ਪੁਰੇਵਾਲ ਦਾ ਉਚੇਚੇ ਧੰਨਵਾਦੀ ਹੈ ਜਿਨ੍ਹਾਂ ਦੇ ਉੱਦਮ ਨਾਲ, ਉਨ੍ਹਾਂ ਦੀ ਵੈਬ ਸਾਈਟ www.sikhmarg.com ਰਾਹੀਂ ਇਹ ਗੁਰਮੱਤ ਪਾਠ, ਇਸ ਵੱਕਤ ਸੰਸਾਰ ਭਰ ਦੇ ੯੩ ਮੁਲਕਾਂ `ਚ, ਹਫ਼ਤਾਵਾਰੀ, ਨਿਯਮਤ ਢੰਗ ਨਾਲ ਗੁਰੂ ਕੀਆਂ ਸੰਗਤਾਂ ਤੀਕ ਪੁੱਜ ਰਹੇ ਹਨ ਅਤੇ ਸੰਗਤਾਂ ਇਨ੍ਹਾਂ ਦਾ ਲਾਭ ਵੀ ਲੈ ਰਹੀਆਂ ਹਨ। ਇਸ ਤੋਂ ਇਲਾਵਾ ਅੱਜ ਜੋ ਅਨੇਕਾਂ ਪੰਥਕ ਮੈਗਜ਼ੀਨਾਂ-ਅਖਬਾਰਾਂ-ਸੰਸਥਾਵਾਂ ਤੇ ਵੈਬ ਸਾਈਟਾਂ ਆਪਣੇ-ਆਪਣੇ ਉੱਦਮ ਨਾਲ ਇਸ ਕਾਰਜ `ਚ ਸਹਿਯੌਗ ਦੇ ਰਹੀਆਂ ਹਨ, ਦਾਸ ਉਨ੍ਹਾਂ ਸਾਰਿਆਂ ਦਾ ਵੀ ਤਨੋ-ਮਨੋ ਰਿਣੀ ਤੇ ਦੰਨਵਾਦੀ ਹੈ।

ਇਸ `ਚ ਵੀ ਰੱਤੀ ਭਰ ਸ਼ੱਕ ਨਹੀਂ ਕਿ ਜਿਉਂ ਜਿਉਂ ਅਸੀਂ ਪ੍ਰਾਜੈਕਟ ਦੀ ਗਹਿਰਾਈ `ਚ ਤੇ ਜਿੰਨਾ ਵੱਧ ਜਾਂਦੇ ਜਾਵਾਂਗੇ, ਗੱਲ ਹੋਰ ਸਪਸ਼ਟ ਹੁੰਦੀ ਜਾਵੇਗੀ ਕਿ ਅੱਜ, ਇਸ ਪ੍ਰੋਗਰਾਮ ਤੋਂ ਬਿਨਾ ਸਾਡਾ ਗੁਜ਼ਾਰਾ ਵੀ ਨਹੀਂ। ਇਸੇ ਲਈ ਆਪ ਸਾਰਿਆਂ ਨੂੰ ਫ਼ਿਰ ਇੱਕ ਵਾੀ ਸਨਿਮ੍ਰ ਤੇ ਦੋਵੇਂ ਹੱਥ ਜੋੜਕੇ ਬੇਨਤੀ ਹੈ ਕਿ ਆਪ ਸਾਰੇ ਇਸ ਗੁਰਮੱਤ ਪ੍ਰਾਜੈਕਟ ਦੇ ਇੱਕ-ਇੱਕ ਅੱਖਰ ਨੂੰ ਬੜੇ ਧਿਆਨ ਨਾਲ ਪੜ੍ਹੋ ਅਤੇ ਵਿਚਾਰੋ, ਤਾ ਕਿ ਅਜੋਕੇ ਪੰਥਕ ਵਿਗਾੜ ਨੂੰ ਅਸੀਂ ਰਲ-ਮਿਲ ਕੇ ਸੰਭਲ ਸਕੀਏ।

ਸਮੇਂ-ਸਮੇਂ ਨਾਲ ਇਸ ਪ੍ਰਾਜੈਕਟ ਲਈ ਤੁਹਾਡੇ ਬਹੁਮੁਲੇ ਸਹਿਯੋਗ ਦੇ ਨਾਲ ਨਾਲ ਸਾਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਵੀ ਸਦਾ ਲੋੜ ਰਹਿੰਦੀ ਹੈ ਤੇ ਸਦਾ ਰਵੇਗੀ ਵੀ। ਕਿਉਂਕਿ ਇਸ ਪ੍ਰਾਜੈਕਟ ਦਾ ਮੂਲ ਵਿਸ਼ਾ ਹੀ ‘ਗੁਰਬਾਣੀ ਦੀਆਂ ਸਚਾਈਆਂ-ਸਿਧਾਂਤਾਂ’ ਨੂੰ ਇਕ-ਇਕ ਕਰ ਕੇ ਨਵੇਂ ਤਿਆਰ ਕੀਤੇ ਜਾ ਰਹੇ ਵਿਸ਼ੇ-ਬਧ ਗੁਰਮੱਤ ਪਾਠਾਂ ਰਾਹੀਂ, ਸੰਸਾਰ ਪੱਧਰ `ਤੇ ਗੁਰੂਦਰ ਨਾਲ ਸੰਬੰਧਤ ਹਰੇਕ ਪ੍ਰਵਾਰ ਤੀਕ ਬਿਨਾ ਮੰਗੇ, ਬਿਨਾ ਮੰਗਵਾਏ, ਬਿਨ ਭੇਟਾ ਪਹੁੰਚਾਣਾ।

ਗੁਰੂ ਪਿਆਰਿਓ! -ਪਹਿਲਾਂ ਤੋਂ ਕਿਸੇ ਲਿਖੀ ਹੋਈ ਚੀਜ਼ ਨੂੰ ਪੇਸ਼ ਕਰ ਦੇਣਾ, ਔਖਾ ਕੰਮ ਨਹੀਂ, ਪਰ ਦਿਨ ਤੇ ਰਾਤ ਇੱਕ ਕਰਕੇ ਤੇ ਵੱਡੀ ਮਿਹਨਤ ਨਾਲ ਨਵੇਂ ਸਿਰਿਓਂ, ਗੁਰਮੱਤ ਦੇ ਵੱਖ ਵੱਖ ਵਿੱਸ਼ੇ ਲੈ ਕੇ, ਨਿਰੋਲ ਗੁਰਬਾਣੀ ਜੀਵਨ-ਜਾਚ ਦੀ ਸੋਝੀ ਲੈਣ ਲਈ ਇਹ ਜੋ ਵਿਸ਼ੇ ਬੰਧ (ਟਾਪਿੱਕ ਵਾਈਜ਼) ਗੁਰਮੱਤ ਪਾਠ ਤਿਆਰ ਹੋ ਰਹੇ ਹਨ-ਇਹ ਆਪ ਦਰਦੀ ਸੱਜਣਾਂ, ਸੋਸਾਈਟੀਆਂ ਜਥੇਬੰਦੀਆਂ, ਸਿੰਘ ਸਭਾਵਾਂ ਆਦਿ ਦੇ ਉਦੱਮ, ਸਹਿਯੋਗ ਦੇ ਬਲ ਬੂਤੇ ਹੀ ਹੋ ਰਹੇ ਹਨ। ਆਪ ਰਾਹੀਂ, ਇਨ੍ਹਾਂ ਗੁਰਮੱਤ ਪਾਠਾਂ ਨੂੰ ਲਖਾਂ ਦੀ ਗਿਣਤੀ `ਚ- ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਕਿਸੇ ਵਲੋਂ ਖਰੀਦਣ ਦੀ ਉਡੀਕ ਕੀਤੇ ਬਿਲਕੁਲ ਨਾਮ ਮਾਤ੍ਰ ਬਲਕਿ ਬਹੁਤ ਵਾਰੀ ਤਾਂ ਲਾਗਤ ਤੋਂ ਵੀ ਘੱਟ ੜੇਟਾ ਭੇਜ ਕੇ ਅਗੋਂ ਗੁਰੂ ਕੀਆਂ ਸੰਗਤਾਂ ਵਿੱਚਕਾਰ ਬਿਲਕੁਲ ਮੁਫ਼ਤ ਵੰਡਣੇ ਤੇ ਪਹੁਚਾਣੇ ਹਨ। ਇਸ ਤਰ੍ਹਾਂ ਇਹ ਵਿਸ਼ੇ ਬੰਧ ਗੁਰਮੱਤ ਪਾਠ ਉਨ੍ਹਾਂ 95% ਤੋਂ ਵੱਧ ਸੰਗਤਾਂ ਤੀਕ ਵੀ ਪਹੁਚਾਉਣੇ ਹਨ ਜਿਹੜੇ ਅੱਜ ਸਾਡੇ ਤੌਂ ਵਿੱਛੜ ਚੁੱਕੇ ਹਨ, ਜਦਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਵੀ ਹੈ।

ਹਰੇਕ ਗੁਰੂ ਦਰ ਨਾਲ ਸੰਬੰਧਤ ਪ੍ਰਵਾਰ ਤੀਕ ਨਿਰੋਲ ਗੁਰਬਾਣੀ ਆਧਾਰਤ ਇਨ੍ਹਾਂ ਗੁਰਮੱਤ ਪਾਠਾਂ ਰਾਹੀਂ ਗੁਰਮੱਤ ਗਿਆਨ ਤੇ ਗੁਰਮੱਤ ਜੀਵਨ, ਬੜੇ ਨਿਯਮਤ ਢੰਗ ਨਾਲ ਆਪਣੇ ਆਪ ਪੁੱਜੇ, ਇਹ ਪ੍ਰਾਜੈਕਟ, ਅਜੋਕੇ ਪੰਥਕ ਮੱਸਲੇ ਦਾ ਬਹੁਤ ਵੱਡਾ ਤੇ ਨਿਵੇਕਲਾ ਹੱਲ ਹੈ।

ਇਸ ਲਈ ਅਪਣੇ ਆਪ `ਚ ਇਹ ਇੱਕ ਬਿਲਕੁਲ ਨਵਾਂ `ਤੇ ਨਵੀਂ ਕਿਸਮ ਦਾ ਪੰਥਕ ਪ੍ਰਾਜੈਕਟ ਹੈ ਅਤੇ ਗੁ: ਐ: ਸੈਂਟਰ ਤੁਹਾਡੇ ਪਾਸੋਂ ਤਨ-ਮਨ-ਧਨ ਨਾਲ ਭਰਵੇਂ ਤੇ ਸਰਬਪੱਖੀ ਸਹਿਯੋਗ ਦੀ ਮੰਗ ਵੀ ਕਰ ਰਿਹਾ ਹੈ। ਦੂਜਾ, ਅੱਜ ਦੇ ਭੌਤਕ (Materialistic) ਜੁੱਗ `ਚ ਜਦੋਂ ਕਿਸੇ ਕੋਲ ਵਾਧੂ ਸਮਾਂ ਨਹੀਂ; ਘੱਟ ਤੋਂ ਘੱਟ ਕੇਵਲ ਦਸ ਕੁ ਮਿਨਟ ਦਾ ਸਮਾਂ ਲਗਾ ਕੇ ਇਕ-ਇਕ ਕਰਕੇ ਇਨ੍ਹਾਂ "ਸੈਲਫ਼ ਲਰਨਿੰਗ ਐਜੂਕੇਸ਼ਨਲ ਗੁਰਮੱਤ ਪਾਠਾਂ" ਨੂੰ ਸੌਖਾ ਪੜ੍ਹਿਆ ਜਾ ਸਕੇ, ਇਹੀ ਇਨ੍ਹਾਂ ਦੀ ਲਿਖਤ ਸੰਬੰਧੀ ਸਾਈਜ਼, ਬੋਲੀ ਤੇ ਭਾਸ਼ਾ ਪਿੱਛੇ ਗਹਿਰੀ ਸੋਚ ਵੀ ਕੰਮ ਕਰ ਰਹੀ ਹੈ। ਇਸਤੋਂ ਇਲਾਵਾ ਅਸਾਂ ਸਾਰਿਆਂ ਨੇ ਆਪਸੀ ਸਹਯੋਗ ਨਾਲ ਇਨ੍ਹਾਂ ਗੁਰਮੱਤ ਪਾਠਾਂ ਨੂੰ ਸੰਸਾਰ ਤਲ ਤੇ ਹਰੇਕ ਸੰਬੰਧਤ ਪ੍ਰਵਾਰ ਤੀਕ ਬਿਨਾਂ ਮੰਗੇ, ਬਿਨਾਂ ਮੰਗਵਾੲ, ਬਿਨਾਂ ਭੇਟਾ ਪਹੁੰਚਾਉਣਾ ਹੈ, ਇਹ ਸਾਡਾ ਨਿਸ਼ਾਨਾ ਵੀ ਹੈ।

ਦਰਅਸਲ ਇਹ ਵੀ ਕਿ ਕੇਵਲ ਆਪ ਸੰਸਥਾਵਾਂ ਤੇ ਸਜਨਾਂ ਤੋਂ ਅਜਿਹੇ ਨਿਗਰ ਸਹਿਯੋਗ ਦੀ ਮੰਗ ਹੀ ਨਹੀਂ ਕੀਤੀ ਜਾ ਰਹੀ ਬਲਕਿ ਸੈਂਟਰ ਆਪ ਵੀ ਆਪਣੇ ਭਿੰਨ ਭਿੰਨ ਯੱਤਨਾ ਨਾਲ ਆਪਣੇ ਵੱਲੋਂ ਵੀ ਬਿਨਾਂ ਭੇਟਾ ਵੰਡਣ ਤੇ ਪਹੁਚਾਉਣ ਦੀ ਸੇਵਾ ਨਿਭਾ ਰਿਹਾ ਹੈ। ਕਿਉਂਕਿ ਹਰੇਕ ਜਗ੍ਹਾ ਤੇ ਹਰ ਪਸੇ ਨਿਯਮਤ ਢੰਗ ਨਾਲ ਤੇ ਬਿਲਕੁਲ ਮੁਫ਼ਤ ਇਨ੍ਹਾਂ ਨੂੰ ਪਹੁੰਚਾਉਣਾ, ਇਹੀ ਹੈ ਸੈਂਟਰ ਦੀ ਮੂਲ ਸੋਚ। ਜਦਕਿ ਇਸ ਵੱਡੇ ਖਰਚੇ ਵਾਲੇ ਪ੍ਰਾਜੈਕਟ ਲਈ, ਜਿਤਨਾ ਹੋ ਸਕੇ ਇਸ ਪਾਸੇ ਆਪ, ਆਪਣਾ ਦਸਵੰਧ ਵੀ ਜ਼ਰੂਰ ਸਫ਼ਲਾ ਕਰਦੋ ਰਵੋ ਜੀ। ਇਸ ਤਰ੍ਹਾਂ ਅਸੀਂ ਸਾਰੇ ਰਲ-ਮਿਲ ਕੇ ਪੰਥਕ ਤਲ `ਤੇ ਮੋਜੂਦਾ ਪਤਿੱਤਪੁਣੇ, ਨਸ਼ਿਆਂ ਦੀ ਭਰਮਾਰ ਤੇ ਕੌਮ ਦੀ ਹਰ ਪਾਸਿਓਂ ਵਿੱਗੜੀ ਨੂੰ ਠੱਲ ਪਾ ਸਕਦੇ ਹਾਂ।

ਅਕਾਲਪੁਰਖੁ ਦੀ ਬਖਸ਼ਿਸ਼ ਸਦਕਾ- "ਬਿਨਾ ਮੰਗੇ-ਬਿਨਾ ਮੰਗਵਾਏ, ਬਿਨਾ ਭੇਟਾ ਗੁਰੂ ਦਰ ਨਾਲ ਸੰਬੰਧਤ ਹਰੇਕ ਪ੍ਰਵਾਰ ਨੂੰ ਘਰ ਬੈਠੇ ਤੇ ਆਪ ਮੁਹਾਰੇ, ਨਿਰੋਲ ਗੁਰਬਾਣੀ ਆਧਾਰਤ ਗੁਰਮੱਤ ਜੀਵਨ ਮਿਲੇ, ਇਹ ਉਸ ਦਾ ਜੰਮਾਂਦਰੂ ਹੱਕ ਹੈ"। ਇਸ ਤਰ੍ਹਾਂ ਇਸ ਆਸ਼ੇ ਨੂੰ ਮੁਖ ਰਖ ਕੇ ਹੀ ਮੂਲ ਰੂਪ `ਚ ਲਗਭਗ ਅੱਜ ਤੋਂ ੬0 ਸਾਲ ਪਹਿਲਾਂ ਇਸ ਪ੍ਰਾਜੈਕਟ ਦਾ ਅਰੰਭ ਹੋਇਆ ਸੀ। ਸੰਗਤਾਂ ਵੱਲੋਂ ਲਗਾਤਾਰ ਮਿਲ ਰਹੇ ਭਰਵੇਂ ਹੁੰਗਾਰੇ ਕਾਰਣ, ਦਿੱਲੀ ਸਮੇਤ ਭਾਰਤ ਅਤੇ ਸੰਸਾਰ ਭਰ ਦੇ ਹਰ ਭਾਗ `ਚ ਅਨੇਕਾਂ ਪ੍ਰਵਾਰਾਂ ਤੀਕ, ਵਿਸ਼ੇ ਬੰਧ ਗੁਰਮੱਤ ਪਾਠਾਂ ਦੀ ਇਹ ਸੇਵਾ ਇੱਕ ਜਾਂ ਦੂਜੇ ਢੰਗ ਪੁੱਜ ਵੀ ਰਹੀ ਹੈ। ਆਸ਼ਾ ਕਰਦੇ ਹਾਂ, ਅਕਾਲ ਪੁਰਖ ਦੀ ਭਖ਼ਸ਼ਿਸ਼ ਨਾਲ ਜਲਦੀ ਹੀ ਇਹ ਸੇਵਾ ਪੰਥ ਅੰਦਰ ਆਪਣੇ ਨਿਸ਼ਾਨੇ ਨੂੰ ਹਾਸਲ ਕਰਕੇ, ਇੱਕ ਸਦੀਵੀ ਲਹਿਰ ਦਾ ਰੂਪ ਵੀ ਧਾਰਣ ਕਰ ਲਵੇਗੀ।

ਵਿਸ਼ੇਸ਼ ਧਿਆਨ ਯੋਗ-ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੇ ਗਿਆਤ ਲਈ ਸਪਸ਼ਟ ਕਰਣਾ ਜ਼ਰੂਰੀ ਹੈ ਕਿ ‘ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ, ਇੱਕ ਵੱਖਰੀ ਸੰਸਥਾ ਘੱਟ, ਪਰ ਬਹੁਤ ਵੱਡਾ ਤੇ ਵਿਸ਼ੇਸ ਪੰਥਕ ਪ੍ਰਾਜੈਕਟ ਤੇ ਪ੍ਰੋਗਰਾਮ ਵੱਧ ਹੈ। ਇਸ ਲਈ ਇਸ ਪ੍ਰਾਜੈਕਟ ਅਤੇ ਇਸ ਬਹੁਮੱਲੇ ਪੰਥਕ ਪ੍ਰੌਗਰਾਮ ਦੀ ਸਫ਼ਲਤਾ ਲਈ ਪੰਥ ਦੀ ਹਰੇਕ ਜਥੇਬੰਦੀ, ਸੰਸਥਾ, ਸ਼ਬਦ ਚੌਕੀ ਜਥਾ, ਸੇਵਕ ਜਥਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸਤ੍ਰੀ ਸਤਿਸੰਗ ਸਭਾਵਾਂ, ਰਾਗੀ-ਢਾਡੀ ਤੇ ਪ੍ਰਚਾਰਕ ਸੱਜਨਾਂ, ਪੰਥ-ਦਰਦੀਆ; ਪਤਵੰਤੇ, ਵਪਾਰੀ ਤੇ ਸਿਰਕੱਢ ਸੱਜਨਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ:-

ਸਭ ਤੋਂ ਪਹਿਲਾਂ ਤਾਂ ਗੁਰੂ ਕੀਆਂ ਸੰਗਤਾਂ ਵਿਚਾਲੇ ਲਗਾਤਾਰ ਪਹੁੰਚਾਏ ਤੇ ਸੈਂਟਰ ਵਲੋਂ ਪੁੱਜ ਰਹੇ ਇਨ੍ਹਾਂ ਗੁਰਮੱਤ ਪਾਠਾਂ ਨੂੰ ਆਪ, ਇਕ-ਇਕ ਅੱਖਰ ਕਰਕੇ ਬੜੇ ਧਿਆਣ ਨਾਲ ਪੜ੍ਹੋ, ਵਿਚਾਰੋ ਤੇ ਘੋਖੋ। ਉਪ੍ਰੰਤ ਆਪ ਤੇ ਭਿੰਨ ਭਿੰਨ ਸੰਸਥਾਵਾਂ, ਕਮੇਟੀਆਂ ਆਦਿ ਆਪਣੀ-ਆਪਣੀ ਪੱਧਰ `ਤੇ ਤਨ-ਮਨ ਤੇ ਧਨ ਜਾਂ ਜਿਸ ਵੀ ਤਰੀਕੇ ਤੇ ਜਿਤਨਾ ਵੱਧ ਤੋਂ ਵਧ ਸੰਭਵ ਹੋਵੇ ਆਪਣਾ ਸਹਿਯੋਗ ਬਖ਼ਸ਼ੋ। ਆਪ ਇਨ੍ਹਾਂ "ਸੈਲਫ਼ ਲਰਨਿੰਗ ਟਾਪਿਕ ਵਾਈਜ਼ ਗੁਰਮੱਤ ਪਾਠਾਂ" ਨੂੰ ਵੱਧ ਤੋਂ ਵੱਧ ਗਿਣਤੀ `ਚ, ਦੇਸ਼ ਤੇ ਵਿਦੇਸ਼ਾਂ `ਚ ਫੈਲੀਆਂ ਗੁਰੂ ਕੀਆਂ ਸੰਗਤਾਂ ਵਿੱਚਾਲੇ ਪਹੁੰਚਾਉਣ ਲਈ, ਆਪਣੇ ਆਪਣੇ ਢੰਗ ਵਰਤੋ ਤੇ ਸੈਂਟਰ ਨੂੰ ਆਪਣਾ ਵੱਧ ਤੋਂ ਵੱਧ ਅਮੁੱਲਾ ਸਹਿਯੋਗ ਪ੍ਰਦਾਣ ਕਰੋ ਜੀ।

ਇਸ ਲਈ ਕਿ ਪੰਥ ਦਾ ਇਹ ਅਤਿ ਲੌੜੀਂਦਾ, ਨਿਵੇਕਲਾ ਤੇ ਇਕੋ-ਇਕ ਵਿਸ਼ੇ ਬੰਧ ਗੁਰਮੱਤ ਪਾਠਾਂ ਵਾਲਾ ਪ੍ਰੋਗਰਾਮ ਲਗਾਤਾਰ ਸਫ਼ਲਤਾ ਦੇ ਕੱਦਮ ਚੁੱਕਦਾ ਜਾਵੇ ਅਤੇ ਇਸ ਤਰ੍ਹਾਂ ਅਸੀਂ ਸਾਰੇ ਰੱਲ-ਮਿਲ ਕੇ ਜਲਦੀ ਤੋਂ ਜਲਦੀ ਗੁਰਮੱਤ ਜੀਵਨ ਪੱਖੋਂ ਪੰਥ ਦੀ ਵਿਗੜੀ ਨੂੰ ਸੰਭਾਲ ਸਕੀਏ।

ਵੰਡ-ਸੇਵਾ ਅਤੇ ਗੁਰਮੱਤ ਪਾਠਾਂ ਦੀ ਨਿਯਮਤ ਵੰਡ? - ਗੁਰਮੱਤ ਪਾਠਾਂ ਨੂੰ ਰੈਗੂਲਰ ਵੰਡਣ ਦੀ ਸੇਵਾ ਕਰਣ ਵਾਲੇ ਸੱਜਨਾਂ-ਸੰਸਥਾਂਵਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਜ਼ਿਮੇਂ ਲੈਣ ਤੋਂ ਬਾਅਦ ਇਨ੍ਹਾਂ ਗੁਰਮੱਤ ਪਾਠਾਂ ਨੂੰ ਸੰਬੰਧਤ ਸੰਗਤਾਂ ਤੀਕ ਸਮੇਂ ਸਮੇਂ ਨਾਲ ਪਹੁੰਚਾਉਂਦੇ ਰਹਿਣ। ਆਪ ਸਾਰਿਆਂ ਦੇ ਇਸ ਵੱਡਮੁੱਲੇ ਸਹਿਯੋਗ ਲਈ ਸੈਂਟਰ ਉਨ੍ਹਾਂ ਸਾਰਿਆਂ ਦਾ ਸਦਾ ਧੰਨਵਾਦੀ ਰਵੇਗਾ। ਵੱਡੀ ਲੋੜ ਤਾਂ ਇਹ ਹੈ ਜੋ ਸੰਸਾਰ ਭਰ `ਚ ਘਟੋਘਟ ਹਰੇਕ ਗੁਰੂ ਨਾਨਕ ਨਾਮ ਲੇਵਾ ਪ੍ਰਵਾਰ ਤੀਕ ਬਿਨਾ ਮੰਗੇ-ਬਿਨਾ ਮੰਗਵਾਏ, ਬਿਨਾ ਭੇਟਾ, ਨਿਯਮ ਨਾਲ ਲਗਭਗ ਮਹੀਨੇ `ਚ ਇੱਕ ਵਾਰ ਇਹ ਵਿਸ਼ੇ ਬੰਧ, ਟਾਪਿਕ ਵਾਈਜ਼ ਗੁਰਮੱਤ ਪਾਠ ਜ਼ਰੂਰ ਤੇ ਨਿਯਮ ਨਾਲ ਪਹੁੰਚਦੇ ਜਾਣ।

ਇਹ ਵਿਸ਼ੇ ਬੰਧ ਗੁਰਮੱਤ ਪਾਠ ‘ਭੇਟਾ ਰਹਿਤ’ ਕਿਉਂ? - ਇਹ ਟਾਪਿਕ ਵਾਈਜ਼ ਗੁਰਮੱਤ ਪਾਠ ਸੈਂਟਰ ਦੇ ਆਪਣੇ ਅਤੇ ਗੁਰੂ ਕੀਆਂ ਸੰਗਤਾਂ ਦੇ ਸਾਂਝੇ ਉੱਦਮ ਨਾਲ ਸੰਸਾਰ ਭਰ ਦੀਆਂ ਸੰਗਤਾਂ ਤੀਕ ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਭੇਟਾ ਪੁੱਜ ਰਹੇ ਹਨ, ਤਾਂ ਕਿਉਂ?

(੧) ਇਸ ਲਈ ਨਹੀਂ ਕਿ ਇਨ੍ਹਾਂ ‘ਗੁਰਮੱਤ ਪਾਠਾਂ’ ਦੀ ਲਿਖਾਈ, ਛਪਾਈ, ਪੋਸਟਿੰਗ ਜਾਂ ਵੰਡਣ ਆਦਿ `ਤੇ ਖਰਚਾ ਨਹੀਂ ਆਉਂਦਾ, ਸਮਾਂ ਨਹੀਂ ਲਗਦਾ ਜਾਂ ਇਸ ਪੰਥਕ ਪ੍ਰਾਜੈਕਟ ਲਈ ਸੈਂਟਰ ਪਾਸ ਆਪਣੇ ਤੇ ਵੱਖਰੇ ਕੁੱਝ ਬਹੁਤ ਵੱਡੇ ਸਾਧਨ ਹਨ।

(੨) ਇਹ ਵੀ ਨਹੀਂ ਕਿ ਸੈਂਟਰ ਦੇ ਆਪਣੇ ਉੱਦਮ ਤੋਂ ਇਲਾਵਾ ਜਿਹੜੀਆਂ ਸੰਸ਼ਥਾਵਾਂ, ਸੱਜਨ ਤੇ ਗੁਰੂ ਕੀਆਂ ਸੰਗਤਾਂ ਆਪਣੇ-ਆਪਣੇ ਵੱਲੌਂ ਇਨ੍ਹਾਂ ਗੁਰਮੱਤ ਪਾਠਾਂ ਦੀ ਮੂਲ ਸੇਵਾ-ਭੇਟਾ ਆਪਣੇ ਕੋਲੋਂ ਸੈਂਟਰ ਨੂੰ ਭੇਜ ਕੇ, ਅਗੋਂ ਸੰਗਤਾਂ ਵਿੱਚਕਾਰ ਇਨ੍ਹਾਂ ਨੂੰ ਬਿਨਾ ਭੇਟਾ ਵੰਡ ਰਹੀਆਂ ਹਨ, ਉਨ੍ਹਾਂ ਕੋਲ ਮਾਇਆ ਤੇ ਸਮਾਂ ਵਾਧੂ ਦਾ ਹੈ; ਜਦਕਿ ਸਚਾਈ ਇਹ ਹੈ ਕਿ ਉਹ ਸਾਰੇ ਵੀ ਤਨੋ-ਮਨੋ, ਆਪਣੇ-ਆਪਣੇ ਯਤਨਾ ਨਾਲ, ਆਪਣੀ ਤਿਲ-ਫੁਲ ਦੀ ਸੇਵਾ-ਭੇਟਾ ਭੇਜ ਕੇ ਅਤੇ ਸੈਂਟਰ ਪਾਸੋਂ ਮੰਗਵਾ ਕੇ ਇਨ੍ਹਾਂ ਵਿਸ਼ੇ ਬੰਧ ਗੁਰਮੱਤ ਪਾਠਾਂ ਨੂੰ ਅੱਗੇ ਸੰਗਤਾਂ ਵਿਚਕਾਰ ਮੁਫ਼ਤ ਵੰਡ ਰਹੇ ਹਨ;

ਇਹ ਇਸ ਲਈ ਹੋ ਰਿਹਾ ਹੈ ਕਿ ਸੈਂਟਰ ਦੇ ਨਾਲ ਨਾਲ ਉਹ ਸਭ ਵੀ ਇਸ ਪੰਥਕ ਪ੍ਰਾਜੈਕਟ ਦੀ ਵੱਡੀ ਲੋੜ ਨੂੰ ਸਮਝ ਤੇ ਪਹਿਚਾਣ ਚੁੱਕੇ ਹਨ। ਉਪ੍ਰੰਤ, ਜੇਕਰ ਆਪ ਵੀ ਇਸ ਮੁਫ਼ਤ ਵੰਡ ਪ੍ਰੋਗਰਾਮ `ਚ ਸ਼ਾਮਿਲ ਹੋ ਜਾਵੋ, ਇਸ ਪ੍ਰਾਜੈਕਟ ਦੇ ਵਾਧੇ ਲਈ ਮਾਇਕ ਜਾਂ ਕਿਸੇ ਵੀ ਢੰਗ ਨਾਲ, ਆਪਣਾ ਹਿੱਸਾ ਪਾਉਣਾ ਚਾਹੋ ਤਾਂ ਸੈਟਰ ਆਪ ਦਾ ਵੀ ਧੰਨਵਾਦੀ ਹੋਵੇਗਾ। ਯਯਯਯ

ਪ੍ਰਾਜੈਕਟ ਦੀ ਲੋੜ ਕਿਉਂ? - ਇਸ ਉੱਦਮ ਪਿਛੇ ਇਕੋ ਹੀ ਮੁੱਖ ਸੋਚ ਹੈ ਕਿ ਹਰੇਕ ਗੁਰੂ ਨਾਨਕ ਨਾਮ ਲੇਵਾ ਦਾ ਜੰਮਾਂਦਰੂ ਹੱਕ ਹੈ ਜੋ ਨਿਰੋਲ ਗੁਰਬਾਣੀ ਅਧਾਰਤ ਗੁਰਮੱਤ ਗਿਆਨ, ਉਸ ਨੂੰ ਕਿਸੇ ਵੀ ਨਿਯਮਤ ਢੰਗ ਨਾਲ ਆਪਣੇ ਆਪ ਮਿਲੇ:-

ਇਹ ਨਹੀਂ ਕਿ ਉਹ ਆਪ ਗੁਰਦੁਆਰੇ ਜਾਵੇ, ਕਿਸੇ ਪੰਥਕ ਮੈਗ਼ਜ਼ੀਨ ਲਈ ਆਪ ਉੱਦਮ ਕਰੇ ਜਾਂ ਕੁੱਝ ਹੋਰ। ਜ਼ਰੂਰੀ ਇਹ ਹੈ ਕਿ ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਭੇਟਾ, ਬਿਨਾ ਵਿਸ਼ੇਸ਼ ਉੱਦਮ, ਘਟੋ-ਘਟ ਪ੍ਰਵਾਰ ਪੱਧਰ ਤੇ ਹੀ ਸਹੀ ਪਰ ਕਿਸੇ ਵੀ ਨਿਯਮਤ ਢੰਗ ਨਾਲ, ਪੰਥ ਵਲੋਂ ਉਸ ਤੀਕ ਗੁਰਬਾਣੀ ਦਾ ਗਿਆਨ ਤੇ ਜੀਵਨ, ਪੁਸ਼ਤ-ਦਰ-ਪੁਸ਼ਤ ਉਸ ਤੀਕ ਆਪਣੇ ਆਪ ਪੁੱਜੇ। ਕਿਉਂਕਿ ਗੁਰਮੱਤ ਗਿਆਨ ਹੀ ਉਸ ਦੀ ਅਸਲ ਪੂੰਜੀ, ਖੁਰਾਕ ਤੇ ਜ਼ਿੰਦਗੀ ਵੀ ਹੈ। ਹੱਥਲਾ ਉੱਦਮ, ਇਸ ਗੁੰਝਲਾਏ ਜਾ ਚੁੱਕੇ ਮਸਲੇ ਵਲ ਹੀ ਇੱਕ ਨਿਮਾਣਾ ਜਿਹਾ ਯਤਣ ਹੈ।

ਪ੍ਰਾਜੈਕਟ ਦਾ ਮੂਲ ਮਕਸਦ? ਮੱਸਲੇ ਦੀ ਗੰਭੀਰਤਾ- ਸਾਡਾ ਇਹ ਕੇਵਲ ਨਿਸ਼ਾਨਾ ਹੀ ਨਹੀਂ, ਬਲਕਿ ਇਹ ਪੰਥਕ ਮਸਲਾ ਵੀ ਹੈ ਤੇ ਪ੍ਰਾਜੈਕਟ ਦਾ ਮੂਲ ਮਕਸਦ ਵੀ। ਕਿਉਂਕਿ ਇਸ ਪ੍ਰਾਜੈਕਟ ਰਾਹੀਂ ਅਸਾਂ ਉਨ੍ਹਾਂ ਸੱਜਨਾਂ ਤੀਕ ਪੁੱਜਣ ਦਾ ਵੀ ਯਤਣ ਕਰਨਾ ਹੈ ਜਿਹੜੇ ਅੱਜ ਸਾਡੇ ਤੋਂ ਵਿੱਛੜ ਚੁੱਕੇ ਹਨ। ਠੀਕ ਜਾਂ ਗ਼ਲਤ ਪਰ ਸਚਾਈ ਇਹ ਹੈ ਕਿ ਪੰਥ ਪੱਧਰ `ਤੇ ਅੱਜ ਗੁਰਮੱਤ ਪ੍ਰਚਾਰ ਲਈ ਕੀਤੇ ਜਾ ਰਹੇ ਸਾਰੇ ਉੱਦਮ ਅਤੇ ਸਾਰੇ ਯਤਨਾਂ ਦੀ ਪਹੁੰਚ ਮੁੜ-ਤੁੜ ਕੇ ਲਗਭਗ ੫% ਗੁਰੂ ਕੀਆਂ ਸੰਗਤਾਂ ਤੀਕ ਹੀ ਰਹਿ ਚੁੱਕੀ ਹੈ। ਸਾਡੇ ਤੋਂ ਵਿਛੱੜ ਚੁੱਕੇ 95% ਤੋਂ ਵਧੀਕ ਉਹ ਸੱਜਨ ਹਨ ਜਿਨ੍ਹਾਂ ਤੀਕ ਕਿਸੇ ਵੀ ਪਾਸਿਓਂ ਇਹ ਤੇ ਅਜਿਹੀ ਪਹੁੰਚ ਹੋ ਹੀ ਨਹੀਂ ਰਹੀ।

ਫ਼ਿਰ ਭਾਵੇਂ ਕਿਸੇ ਵੀ ਕਾਰਣ, ਅੱਜ ਸਾਡਾ ਜਿਹੜਾ ਸੱਜਨ, ਪੰਥ ਚੋਂ ਕਿਰ ਗਿਆ, ਉਸ ਨਾਲ ਸਾਡਾ ਸਿੱਖੀ ਵਾਲਾ ਰਿਸ਼ਤਾ ਤੇ ਸਾਡੀ ਪਹੁੰਚ ਵੀ ਰਾਤੋ-ਰਾਤ ਮੁੱਕ ਜਾਂਦੀ ਹੈ। ਫ਼ਿਰ ਭਾਵੇਂ ਉਹ ਪਤਿੱਤ ਹੋ ਚੁੱਕਾ ਹੋਵੇ ਜਾਂ ਕਿਸੇ ਗੁਰੂਡੰਮ ਦੇ ਜਾਲ `ਚ ਫੱਸ ਚੁੱਕਾ ਹੋਵੇ। ਇਸੇ ਦਾ ਨਤੀਜਾ ਹੈ ਕਿ ਪੰਥ ਦਾ ਵੱਡਾ ਹਿੱਸਾ ਅੱਜ ਗੁਰੂਡੰਮਾਂ, ਅਨਮੱਤਾਂ, ਮਨਮਤਾਂ, ਹੂੜਮੱਤਾਂ ਤੇ ਪਤਿਤਪੁਣੇ ਦਾ ਸ਼ਿਕਾਰ ਹੈ ਜਾਂ ਦੂਜਿਆਂ `ਚ ਜਜ਼ਬ ਹੁੰਦਾ ਜਾ ਰਿਹਾ ਹੈ। ਕਾਰਣ ਇਕੋ ਹੈ ਕਿ ਨਿਰੋਲ ਗੁਰਬਾਣੀ ਆਧਾਰਤ ਗੁਰਮੱਤ ਦਾ ਗਿਆਨ ਉਨ੍ਹਾਂ ਤੀਕ ਨਹੀਂ ਪੁੱਜ ਰਿਹਾ, ਜਿਸ `ਤੇ ਉਨ੍ਹਾਂ ਦਾ ਜੰਮਾਂਦਰੂ ਹੱਕ ਸੀ।

ਅੱਜ ਉਨ੍ਹਾਂ ਦਾ ਇਹ ਹੱਕ ਉਨ੍ਹਾਂ ਨੂੰ ਗੁਰਦੁਆਰੇ, ਗੁਰਮੱਤ ਪ੍ਰਚਾਰਕਾਂ, ਸਿੱਖ ਸਕੂਲਾਂ-ਕਾਲਿਜਾਂ, ਇਥੋਂ ਤੀਕ ਕਿ ਆਪਣੇ ਮਾਪਿਆਂ ਤੋਂ ਵੀ ਨਹੀਂ ਮਿਲ ਰਿਹਾ। ਅੱਜ ਸਾਡੇ ਤੋਂ ਵਿੱਛੜ ਰਹੇ ਜਾਂ ਵਿੱਛੜ ਚੁੱਕੇ ਇਹ ਸੱਜਣ, ਉਂਝ ਤਾਂ ਸਾਡੇ ਸਿੱਖੀ ਪ੍ਰਵਾਰ ਦਾ ਅੰਗ ਤੇ ਸਾਡਾ ਹੀ ਖੂਨ ਹਨ। ਪਰ ਇਹ ਵੀ ਸੱਚ ਹੈ ਕਿ ਅੱਜ ਇਨ੍ਹਾਂ `ਚੋਂ ਕਿਸੇ ਨੇ ਸਾਡੇ ਸਟਾਲਾਂ ਤੇ ਜਾ ਕੇ ਲਿਟ੍ਰੇਚਰ ਨਹੀਂ ਖਰੀਦਣਾ, ਮੈਗ਼ਜ਼ੀਨ ਬੁੱਕ ਨਹੀਂ ਕਰਵਾਉਣੀ, ਨਾ ਉਨ੍ਹਾਂ ਸਾਡੀਆਂ ਗੁਰਮੱਤ ਦੀਆਂ ਕਲਾਸਾਂ `ਚ ਹੀ ਆਉਣਾ ਹੈ।

ਸੈਂਟਰ ਵੱਲੋਂ ਲਗਾਤਰ ਦਿੱਤੇ ਜਾ ਰਹੇ ਟਾਪਿਕ-ਵਾਈਜ਼ ਤੇ ਵਿਸ਼ੇਬੰਧ ਇਨ੍ਹਾਂ ਗੁਰਮੱਤ ਪਾਠਾਂ ਨੂੰ ਉਚੇਚੇ ਤਿਆਰ ਕਰਕੇ, ਭਿੰਨ ਭਿੰਨ ਢੰਗਾਂ ਰਾਹੀਂ ਸੰਸਾਰ ਭਰ `ਚ ਸਾਰੇ ਪਾਸੇ ਪਹੁੰਚਾਣ ਵਾਲਾ ਸਾਡਾ ਇਹ ਯਤਨ, ਦਰਅਸਲ ਇਸ ਪਾਸੇ ਬਿਲਕੁਲ ਨਵੀਂ ਤਰ੍ਹਾਂ ਦਾ ਹੈ ਅਤੇ ਨਿਵੇਕਲੀ ਸੋਚ ਹੈ। ਇਸ ਲਈ ਤੁਹਾਡੇ ਉੱਦਮ ਤੇ ਸਰਬਪੱਖੀ ਸਹਿਯੋਗ ਨਾਲ, ਉਨ੍ਹਾਂ ਤੀਕ ਆਪ ਮੁਹਾਰੇ ਪੁੱਜੇ ਹੋਏ ਇਹ ਵਿਸ਼ੇ ਬੰਧ ‘ਸੈਲਫ਼ ਲਰਨਿੰਗ ਗੁਰਮੱਤ ਪਾਠ’, ਉਨ੍ਹਾਂ ਨੂੰ ਸਹਾਈ ਹੋ ਸਕਦੇ ਹਨ ਅਤੇ ਹੋ ਵੀ ਰਹੇ ਹਨ। ਕਿਉਂਕਿ ਗੁਰਮੱਤ ਜੀਵਨ ਤੋਂ ਦੁਰੇਡੇ ਜਾ ਚੁੱਕੇ ਤੇ ਲਗਾਤਾਰ ਜਾ ਰਹੇ ਅਜਿਹੇ ਸੱਜਣ, ਪੂਰੇ ਪੂਰੇ ਪ੍ਰਵਾਰਾਂ ਤੋਂ ਇਲਾਵਾ ਅੱਜ ਤਾਂ ਲਗਭਗ ਹਰੇਕ ਗੁਰਸਿੱਖ ਪ੍ਰਵਾਰ `ਚ ਵੀ ਮੌਜੂਦ ਹਨ।

ਸਿੰਘ ਅਤੇ ਕੋਰ ਵਾਲੀ ਨਿਵੇਕਲੀ ਦੇਣ? - ਗੁਰੂ ਪਾਤਸ਼ਾਹ ਨੇ ‘ਸਿੰਘ ਅਤੇ ਕੌਰ’ ਦੇ ਲਕਬ ਨਾਲ ਸਾਡਾ ਇੱਕ ਸੋਹਣਾ ਪ੍ਰਵਾਰ ਕਾਇਮ ਕੀਤਾ ਸੀ। ਅੰਦਾਜ਼ਾ ਲਗਾਓ! ਜੇ ਕਿਸੇ ਇੱਕ ਪ੍ਰਵਾਰ `ਚੋਂ ਕਿਸੇ ਕਾਰਣ ਕੇਵਲ ਇੱਕ ਜੀਅ ਹੀ ਬਾਗ਼ੀ ਹੋ ਜਾਵੇ ਜਾਂ ਸਮੇਂ ਸਿਰ ਘਰ ਨਾ ਪੁੱਜੇ ਤਾਂ ਪੂਰੇ ਪ੍ਰਵਾਰ `ਚ ਹਾਇ ਤੋਬਾ ਮੱਚ ਜਾਂਦੀ ਹੈ। ਜਦਕਿ ਅੱਜ ਸਾਡੇ ਸਿੱਖੀ ਪ੍ਰਵਾਰ ਚੋਂ ਲਗਭਗ 95% ਤੋਂ ਵੀ ਉਪਰ ਸੱਜਨ ਕਿਰ ਚੁੱਕੇ ਹਨ ਅਤੇ ਨਿੱਤ ਕਿਰਦੇ ਜਾ ਰਹੇ ਹਨ, ਜੇ ਇਤਨਾ ਨਹੀਂ ਤਾਂ ਉਹ ਸਿੱਖੀ ਜੀਵਨ ਤੋਂ ਖਾਲੀ ਹਨ। ਇਸ ਬਾਰੇ ਆਖਿਰ ਅਸੀਂ ਕਦੋਂ ਤੀਕ ਸੁੱਤੇ ਰਹਾਂਗੇ?

ਵਿਚਾਰਣਾ ਹੈ! ਕਿ ਜਿਨ੍ਹਾਂ ਬਜ਼ੁਰਗਾਂ ਤੇ ਪੂਰਵਜਾਂ ਦੀ ਅੱਜ ਅਸੀਂ ਔਲਾਦ ਹਾਂ ਉਹ ਸਿੱਖ, ਇਸ ਲਈ ਸਜੇ ਸਨ, ਕਿਉਂਕਿ ਸਿੱਖੀ ਦੀ ਖੁਸ਼ਬੂ ਉਨ੍ਹਾਂ ਤੀਕ ਪੁੱਜੀ ਸੀ। ਇਸੇ ਕਾਰਣ ਆਪਣੇ-ਆਪਣੇ ਸਮੇਂ `ਚ ਉਹ ਸਿੱਖੀ ਜੀਵਨ ਨੂੰ ਲੈਣ ਲਈ ਤਰਲੋ-ਮੱਛੀ ਹੋਏ ਸਨ।

ਪਰ ਅੱਜ ਜਿਹੜੇ ਸਾਡੇ ਤੋਂ ਵਿਛੱੜ ਰਹੇ ਹਨ, ਉਹ ਇਸ ਲਈ ਨਹੀਂ ਵਿਛੜ ਰਹੇ ਕਿ ਸਿੱਖੀ ਉਨ੍ਹਾਂ ਨੂੰ ਚੰਗੀ ਨਹੀਂ ਲੱਗਦੀ ਜਾਂ ਉਨ੍ਹਾਂ ਨੂੰ ਸਿੱਖੀ ਜੀਵਨ ਤੋਂ ਐਲਰਜੀ ਹੋ ਗਈ ਹੈ। ਉਹ ਇਸ ਲਈ ਵਿੱਛੜ ਰਹੇ ਹਨ ਕਿ ਸਿੱਖੀ ਜੀਵਨ, ਅੱਜ ਨਾ ਸਾਡੇ ਆਪਣੇ ਕੋਲ ਸੀ ਤੇ ਨਾ ਸਾਡੇ ਜੀਵਨ `ਚ ਰਹਿ ਚੁੱਕਾ ਸੀ, ਤੇ ਨਾ ਸਿੱਖੀ ਜੀਵਨ ਅਸੀਂ ਉਨ੍ਹਾਂ ਨੂੰ ਵਿਰਾਸਤ `ਚ ਦੇ ਰਹੇ ਹਾਂ।

ਇਹੀ ਨਹੀਂ, ਜਿਹੜੇ ਅੱਜ ਸਾਡੇ ਤੋਂ ਵਿੱਛੜ ਕੇ ਦੂਜਿਆਂ `ਚ ਜਜ਼ਬ ਹੋ ਰਹੇ ਹਨ, ਉਹ ਕੇਵਲ ਇੱਕ-ਇੱਕ ਸੱਜਨ ਜਾਂ ਇੱਕ-ਇੱਕ ਪ੍ਰਵਾਰ ਸਿੱਖੀ ਤੋਂ ਦੂਰ ਨਹੀਂ ਜਾ ਰਿਹਾ ਬਲਕਿ ਉਸ ਦੀਆਂ ਆਉਣ ਵਾਲੀਆ ਪੁਸ਼ਤਾਂ ਦੀਆਂ ਪੁਸ਼ਤਾਂ ਦਾ ਵੀ ਸਿੱਖੀ ਤੋਂ ਹਮੇਸ਼ਾਂ-ਹਮੇਸ਼ਾਂ ਲਈ ਨਾਤਾ ਟੁੱਟ ਰਿਹਾ ਹੈ। ਇਤਨਾ ਹੋ ਜਾਣ ਦੇ ਬਾਵਜੂਦ, ਕੀ ਸਾਨੂੰ ਅਜੇ ਵੀ ਇਸ ਪਾਸੇ ਸੋਚਣ ਦੀ ਲੋੜ ਨਹੀਂ?

ਪਤਿੱਤਪੁਣੇ ਵਾਲਾ ਦੈਂਤ, ਕੇਵਲ ਸਾਡੇ `ਤੇ ਹੀ ਭਾਰੂ ਕਿਉ? - ਗਿਆਨ ਆਧਾਰਤ ਧਰਮ, ਗਿਆਨ ਤੋਂ ਬਿਨਾ ਕਿਵੇਂ ਬਚੇ? ਅਜ ਸਿੱਖ ਧਰਮ `ਚ ਪਤਿਤਪੁਣਾ ਸ਼ਿਖਰਾਂ `ਤੇ ਹੈ ਅਤੇ ਇਹ ਕਿਸੇ ਤੋਂ ਲੁਕੀ-ਛੁਪੀ ਗੱਲ ਨਹੀਂ ਰਹਿ ਚੁੱਕੀ। ਆਖਿਰ ਕਿਉਂ? ਕਈਆਂ ਨੇ ਤਾਂ ਖੁੱਲ੍ਹੇ ਆਮ ਲਿਖ ਵੀ ਦਿੱਤਾ ਹੈ ਕਿ ਕੁੱਝ ਸਮਾਂ ਬਾਅਦ, ਜੇ ਸਿੱਖ ਦਾ ਸਰੂਪ ਦੇਖਣਾ ਹੋਵੇਗਾ ਤਾਂ ਉਹ ਕਿਸੇ ਅਜਾਇਬ ਘਰ ਚੋਂ ਜਾ ਕੇ ਹੀ ਦੇਖਿਆ ਜਾ ਸਕੇਗਾ। ਫ਼ਿਰ ਕੁੱਝ ਇਥੋਂ ਤੀਕ ਦਿਲ ਹਾਰ ਚੁੱਕੇ ਅਤੇ ਕਹਿੰਦੇ ਸੁਣੇ ਗਏ ਹਨ ਕਿ ਕੁੱਝ ਸਮੇਂ ਬਾਅਦ ਸ਼ਾਇਦ ਸਿੱਖ ਦੀ ਪਹਿਚਾਣ ਉਸ ਦੇ ਗਾਤਰੇ ਪਈ ਕ੍ਰਿਪਾਨ ਜਾਂ ਦਾੜ੍ਹੇ-ਦਸਤਾਰ ਵਾਲੇ ਸਰੂਪ ਤੋਂ ਨਹੀਂ, ਬਲਕਿ ਉਸਦੇ ਗਲ `ਚ ਪਏ ਪੰਜ-ਕਕਾਰਾਂ ਦੀਆਂ ਨਿਸ਼ਾਨੀਆਂ ਤੋਂ ਹੀ ਹੋ ਸਕੇਗੀ। ਕੀ ਸਾਡੇ ਲਈ ਇਹ ਅੰਦਾਜ਼ੇ ਅਤੇ ਇਸ ਤਰ੍ਹਾਂ ਸੁਨਣਾ ਹੀ ਬਾਕੀ ਰਹਿ ਚੁੱਕਾ ਹੈ ਜਾਂ ਸਾਨੂੰ ਇਸ ਪਸੇ ਕਿਸੇ ਵੱਡੇ ਉੱਦਮ ਦੀ ਲੋੜ ਵੀ ਹੈ?

ਇਹ ਹਾਲਤ ਅੱਜ ਉਸ ਕੌਮ ਦੀ ਹੈ ਜਿਸ ਕੌਮ `ਚ ਸਿੱਖ ਸਰੂਪ ਦੇ ਸਤਿਕਾਰ ਨੂੰ ਕਾਇਮ ਰਖਣ ਲਈ, ਵੱਡੇ ਵੱਡੇ ਤਸੀਹੇ ਸਹਿ ਕੇ ਸ਼ਹੀਦੀਆਂ ਦੇਣ ਵਾਲੇ ਤਾਂ ਬੇਅੰਤ ਪੈਦਾ ਹੋਏ ਹਨ। ਜਦਕਿ ਸਰੂਪ ਬਾਰੇ ਕਦੇ ਤੇ ਕੋਈ ਵੀ ਅਜਿਹੀ ਨੀਵੀਂ ਬਿਰਤੀ ਨਹੀਂ ਸੀ ਰਖਦਾ। ਇਸ ਬਾਰੇ ਜ਼ਾਹਿਰਾ ਕਾਰਣ ਵੀ ਬਹੁਤ ਹਨ ਪਰ ਅਸਲ ਕਾਰਣ ਜੋ ਉੱਘੜ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਸਿੱਖ ਧਰਮ ਤਾਂ ਹੈ ਹੀ ਗੁਰਬਾਣੀ ਤੇ ਇਲਾਹੀ ਗਿਆਨ ਦਾ ਧਰਮ, ਜਦਕਿ ਦੂਜੇ ਪਾਸੇ ਕਿਸੇ ਸੰਸਾਰਕ ਗਿਆਨ ਦੀ ਤਿਆਰੀ ਵੀ, ਹਰੇਕ ਨੂੰ ਅਰੰਭ ਤੋਂ ਅਤੇ ਆਪਣੇ ਆਪ ਤੌਂ ਕਰਣੀ ਹੁੰਦੀ ਹੈ।

ਮਿਸਾਲ ਵਜੋਂ ਕਿਸੇ ਅਰਥ-ਸ਼ਾਸਤ੍ਰੀ ਦਾ ਬੱਚਾ ਤਾਂ ਹੀ ਅਰਥ-ਸ਼ਾਸਤ੍ਰੀ ਹੋਵੇਗਾ ਜੇ ਉਹ ਆਪਣੇ ਬਾਪੂ ਵਾਂਙ, ਆਪ ਮੁਢੋਂ ਇੱਕ-ਦੋ ਤੋਂ ਗਿਣਤੀ ਸਿਖਣੀ ਅਰੰਭ ਕਰੇ, ਉਸ ਤੋਂ ਬਿਨਾ ਨਹੀਂ। ਇਹੀ ਗੱਲ ਹਰੇਕ ਸਾਇੰਸਦਾਨ, ਐਡਮਨਿਸਟ੍ਰੇਟਰ, ਫ਼ੌਜੀ ਤੇ ਹਰੇਕ ਗਿਆਨ `ਤੇ ਲਾਗੂ ਹੁੰਦੀ ਹੈ। ਇਸੇ ਕਾਰਣ ਪ੍ਰਵਾਰ `ਚ ਮਾਂ-ਬਾਪ ਜਾਂ ਵੱਡਿਆਂ ਦੀ ਪੜ੍ਹਾਈ ਨਵੇਂ ਜਨਮੇ ਬੱਚੇ ਨੂੰ ਕਿਸੇ ਹੱਦ ਤੀਕ ਸਹਾਈ ਤਾਂ ਹੋ ਸਕਦੀ ਹੈ ਪਰ ਹਰੇਕ ਬੱਚੇ ਨੇ ਅਮੁੱਕੀ ਪੜ੍ਹਾਈ, ਨਰਸਰੀ, ਕੇ: ਜੀ ਤੋਂ ਅਰੰਭ ਵੀ ਆਪ ਹੀ ਕਰਣੀ ਹੈ। ਇਸਦੇ ਉਲਟ ਉਸਦਾ ਬਾਪੂ ਜਾਂ ਪ੍ਰਵਾਰ ਵਾਲੇ ਭਾਵੇਂ ਕਿੰਨੀਆਂ ਡਿਗਰੀਆਂ-ਡਿਪਲੋਮੇ ਪ੍ਰਾਪਤ ਹੋਣ; ਤਾਂ ਵੀ ਅਮੁੱਕੀ ਪੜ੍ਹਾਈ ਕੀਤੇ ਬਿਨਾ ਉਹ ਬੱਚਾ ਨਿਰਾ-ਪੁਰਾ ਅਨਪੜ ਤੇ ਗੁਆਰ ਹੀ ਰਵੇਗਾ। ਜਦਕਿ ਇਹ ਵਿਸ਼ਾ ਸੰਸਾਰ ਭਰ ਦੇ ਗਿਆਨਾਂ `ਤੇ ਇਕੋ ਜਿਹਾ ਲਾਗੂ ਹੁੰਦਾ ਹੈ।

ਗੁਰਬਾਣੀ ਦਾ ਗਿਆਨ ਬਨਾਮ ਸੰਸਾਰਿਕ ਗਿਆਨ-ਫ਼ਿਰ ਜਿਸ ਗੁਰਬਾਣੀ ਦੇ ਗਿਆਨ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਤਾਂ ਹੈ ਹੀ ਰੱਬੀ ਤੇ ਇਲਾਹੀ ਗਿਆਨ। ਸਾਰੇ ਗਿਆਨਾਂ ਦਾ ਸ਼੍ਰੋਮਣੀ ਗਿਆਨ ਤੇ ਇਕੋ ਇੱਕ ਗੁਰੂ-ਗਿਆਨਫ਼ਿਰ ਇਹ ਵੀ ਸੱਚ ਹੈ ਕਿ ਹਰੇਕ ਸੰਸਾਰਕ ਗਿਆਨ, ਹਰੇਕ ਲਈ ਜ਼ਰੂਰੀ ਨਹੀਂ। ਜਦਕਿ ਗੁਰਬਾਣੀ-ਗੁਰੂ ਅਥਵਾ ਸ਼ਬਦ-ਗੁਰੂ ਵਾਲਾ ਗਿਆਨ ਹਰੇਕ ਮਨੁੱਖ ਲਈ ਜ਼ਰੂਰੀ ਹੈ। ਇਸ ਰੱਬੀ ਜੀਵਨ ਰਹਿਣੀ ਤੋਂ ਬਿਨਾ ਸੰਸਾਰ ਪੱਧਰ `ਤੇ ਕੋਈ ਭਾਵੇਂ ਕੁੱਝ ਵੀ ਬਣ ਜਾਵੇ, ਪਰ ਉਹ ਚੰਗਾ ਇਨਸਾਨ ਕਦੇ ਨਹੀਂ ਬਣ ਸਕਦਾ। ਇਸ ਲਈ ਇਸ ਰੱਬੀ, ਇਲਾਹੀ ਤੇ ਸ਼ਬਦ-ਗੁਰੂ ਵਾਲੇ ਗਿਆਨ ਲਈ ਇਹ ਨਿਯਮ ਹੋਰ ਵੀ ਵੱਧ ਜ਼ਰੂਰੀ ਹੈ।

ਸਿੱਖ ਧਰਮ ਚੂੰਕਿ ਹੈ ਹੀ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਣ ਵਾਲੇ ਰੱਬੀ, ਇਲਾਹੀ ਗਿਆਨ ਤੇ ਜੀਵਨ ਰਹਿਣੀ ਦਾ ਧਰਮ, ਇਸ ਲਈ ਸਿੱਖ ਦਾ ਬੱਚਾ ਵੀ ਤਾਂ ਹੀ ਸਿੱਖ ਰਹਿ ਸਕੇਗਾ, ਜੇ ਨਿਰੋਲ ਗੁਰਬਾਣੀ ਆਧਾਰਤ ਵਿਚਾਰਧਾਰਾ, ਸ਼ਬਦ-ਗੁਰੂ ਦੀ ਸਿਖਿਆ, ਗਿਆਨ, ‘ਜੀਵਨ-ਜਾਚ’ ਅਥਵਾ ਗੁਰਬਾਣੀ ਆਦੇਸ਼ ਉਸ ਨੂੰ ਪੁਸ਼ਤ-ਦਰ-ਪੁਸ਼ਤ, ਜਨਮ ਤੋਂ ਹੀ, ਕਿਸੇ ਵੀ ਯੋਗ ਵਸੀਲੇ ਤੇ ਨਿਯਮਤ ਢੰਗ ਨਾਲ ਪ੍ਰਾਪਤ ਹੋਣ। ਹੋਰ ਵੀ ਚੰਗੀ ਗੱਲ ਹੈ ਜੇ ਇਹ ‘ਗੁਰਬਾਣੀ ਵਾਲਾ ਜੀਵਨ’ ਉਸ ਨੂਂ ਪੱਕਿਆ-ਪਕਾਇਆ ਅਰੰਭ ਤੋਂ ਅਤੇ ਆਪਣੇ ਪ੍ਰਵਾਰ ਦੀ ਰਹਿਣੀ `ਚੋਂ ਹੀ ਮਿਲਣਾ ਸ਼ੁਰੂ ਹੋ ਜਾਵੇ।

ਪਰ ਇਹ ਨਹੀਂ ਕਿ ਜੀਵਨ-ਜਾਚ ਵਾਲੇ ਇਸ ਰੱਬੀ ਗਿਆਨ ਭਰਪੂਰ ਧਰਮ `ਚ ਜੀਉਣ ਵਾਲਾ ਬੱਚਾ ਬਿਨਾ ਸਿੱਕੇ ਬੰਦ ਗੁਰਬਾਣੀ ਗਿਆਨ ਤੋਂ, ਬਹੁਤੀ ਦੇਰ ‘ਸਿੱਖ’ ਟਿਕਿਆ ਰਹਿ ਸਕੇ। ਇਸਦੇ ਉਲਟ ਅੱਜ ਤਾਂ ਸਿੱਖ ਬੱਚੇ ਦੀ ਇਹ ਮੁਢਲ਼ੀ ਲੋੜ, ਉਸ ਨੂੰ ਗੁਰੂ ਬਖਸ਼ੇ ਉਸ ਦੇ ‘ਸਿੰਘ ਤੇ ਕੌਰ’ ਵਾਲੇ ਪ੍ਰਵਾਰ ਭਾਵ ਗੁਰੂ ਕੇ ਪੰਥ ਤੋਂ ਅਤੇ ਨਾ ਉਸ ਨੂੰ ਜਨਮ ਦੇਣ ਵਾਲੇ ਆਪਣੇ ਮਾਤਾ-ਪਿਤਾ ਤੋਂ ਪੂਰੀ ਹੋ ਰਹੀ। ਦਰਅਸਲ ਹੱਥਲਾ ਪ੍ਰਾਜੈਕਟ ਉਸੇ ਪਾਸੇ ਇੱਕ ਪ੍ਰਭਾਵੀ ਕਦਮ ਵੀ ਹੈ ਤੇ ਯਤਨ ਵੀ। #413 P-I s05.12.15RJ1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.413 P-1

"ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ" (ਪੰ: ੭੮੪)

ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਸੰਬੰਧੀ ਸੰਖੇਪ ਜਾਣਕਾਰੀ (ਭਾਗ-੧)

(Gurmat Educational & Charitable Society)

ਆਪ ਸਭ ਦਾ ਸਹਿਯੋਗ-ਕਿਵੇਂ ਪ੍ਰਾਪਤ ਹੋਵੇ ਅਤੇ ਕਿਉਂ?

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.