.

ਲੜੀ ਵਾਰ (ਸੰ: ੧੭ ਤੋਂ ੨੧) (ਭਾਗ ਚੌਥਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨਿ ਜੀਤ"

(ਸੰ: ੧੭) ਸਲੋਕੁ॥ ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤਿ ਪਾਈ, ਫਿਰਨ ਮਿਟੇ ਨਿਤ ਨੀਤ॥ ੧॥

ਪਉੜੀ॥ ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ॥ (ਪੰ: ੨੫੮)

ਅਰਥ : —ਹੇ ਨਾਨਕ! ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿੱਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ। ੧।

ਪਉੜੀ : — (ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿੱਚ ਭਟਕ-ਭਟਕ ਕੇ ਆਇਆ ਹੈਂ, ਹੁਣ ਤੈਨੂੰ ਸੰਸਾਰ ਵਿੱਚ ਫ਼ਿਰ ਤੋਂ ਇਹ ਮਨੁੱਖਾ ਜਨਮ ਵਾਲਾ ਅਉਸਰ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਮਿਲਿਆ ਕਰਦਾ ਹੈ। (ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ। (ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ। ਕੇਵਲ ਇੱਕ ਪਰਮਾਤਮਾ ਦਾ ਜਾਪ ਕਰਿਆ ਕਰ, ਤੂੰ ਮੁੜ ਮੁੜ ਜਨਮ ਮਰਨ ਵਾਲੇ ਇਸ ਗੇੜ `ਚ ਨਹੀਂ ਰਹਿ ਜਾਇਗਾ।

(ਪਰ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ—) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ, ਤੇ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ। ੩੮। (ਪੰ: ੨੫੮) (ਅਰਥ-ਪ੍ਰੋ: ਸਾਹਿਬ ਸਿੰਘ ਜੀ ਡੀ: ਲਿਟ: )

"ਮਾਇਆ ਵਿਚਿ ਸਹਜੁ ਨ ਉਪਜੈ, ਮਾਇਆ ਦੂਜੈ ਭਾਇ"

(ਸੰ: ੧੮) "ਮਾਇਆ ਵਿਚਿ ਸਹਜੁ ਨ ਉਪਜੈ, ਮਾਇਆ ਦੂਜੈ ਭਾਇ।। ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਇ।। ਜੰਮਣੁ ਮਰਣੁ ਨ ਚੂਕਈ, ਫਿਰਿ ਫਿਰਿ ਆਵੈ ਜਾਇ" (ਪੰ: ੬੪)

ਮਾਇਆ ਦੇ ਮੋਹ `ਚ ਟਿਕੇ ਰਿਹਾਂ ਜੀਵਨ `ਚ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ। ਮਾਇਕ ਰਸਾਂ ਦੀ ਪਕੜ, ਮਨੁੱਖ ਦੇ ਜੀਵਨ ਨੂੰ ਪ੍ਰਭੂ ਨਾਲੋਂ ਤੋੜ ਕੇ ਕੁਰਾਹੇ ਪਾਈ ਰਖਦੀ ਹੈ।

ਅਜਿਹੇ ਮਨਮੁਖਤਾ ਭਰਪੂਰ ਕਰਮ ਕੀਤਿਆਂ ਮਨੁੱਖ ਜੀਵਨ ਭਰ ਹਉਮੈ `ਚ ਸੜਦਾ ਤੇ ਬਿਲਲਾਂਦਾ ਰਹਿੰਦਾ ਹੈ। ਇਸੇ ਤੋਂ ਮੌਤ ਤੋਂ ਬਾਅਦ ਵੀ ਉਸ ਦਾ ਜਨਮ-ਮਰਨ-ਜੂਨਾਂ ਤੇ ਭਿੰਨ ਭਿੰਨ ਗਰਭਾਂ ਵਾਲਾ ਗੇੜ ਨਹੀਂ ਮੁੱਕਦਾ, ਉਹ ਫ਼ਿਰ ਤੋਂ, ਲੰਮਾਂ ਸਮਾਂ ਆਉਣ ਜਾਣ ਤੇ ਜਨਮ-ਮਰਨ ਦੇ ਉਸੇ ਗੇੜ `ਚ ਹੀ ਪਿਆ ਰਹਿੰਦਾ ਹੈ।

ਭਾਵ ਮਨਮੁਖ ਹਉਮੈ ਕਾਰਣ ਜੀਂਦੇ ਵੀ ਖੁਆਰੀਆਂ ਭੋਗਦਾ ਹੈ ਤੇ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਜੂਨਾਂ ਤੇ ਜਨਮਾਂ ਦੇ ਗੇੜ `ਚ ਪੈਂਦਾ ਹੈ। ਉਸਦਾ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ।

ਉਹ ਪ੍ਰਭੂ `ਚ ਅਭੇਦ ਨਹੀਂ ਹੁੰਦਾ। ਉਸ ਦਾ ਇਹ ਲੋਕ ਭਾਵ ਇਹ ਜਨਮ) ਤੇ ਪ੍ਰਲੋਕ ਦੋਵੇਂ ਬਿਰਥਾ ਹੋ ਜਾਂਦੇ ਹਨ। (ਪੰ: ੬੪)

"ਇਕਨਾ ਮਨਮੁਖਿ ਸਬਦੁ ਨ ਭਾਵੈ, ਬੰਧਨਿ ਬੰਧਿ ਭਵਾਇਆ"

(ਸੰ: ੧੯) "ਮਿਲੁ ਜਗਦੀਸ ਮਿਲਨ ਕੀ ਬਰੀਆ" -ਇਸ ਤੋਂ ਪਹਿਲਾਂ ਮਿਲ ਚੁੱਕੇ ਅਤੇ ਬਿਰਥਾ ਹੋ ਚੁਕੇ ਮਨੁੱਖਾ ਜਨਮ ਦੌਰਾਨ ਕੀਤੇ ਕਰਮਾਂ ਅਨੁਸਾਰ ਅਨੰਤ ਜੂਨਾਂ ਦੇ ਫ਼ੇਰ `ਚ ਪਏ ਜੀਵ ਨੂੰ ਪ੍ਰਭੂ ਵੱਲੋਂ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਮਿਲਦਾ ਹੈ।

ਉਹ ਇਸ ਲਈ ਮਿਲਦਾ ਹੈ ਕਿ "ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ" (ਪੰ: ੧੭੬) ਤਾ ਕਿ ਹੁਣ ਤਾਂ ਇਹ ਜੀਵ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਵੇ। ਇਸ ਤਰ੍ਹਾਂ ਇਹ ਹਉਮੈ ਤੋਂ ਛੁਟਕਾਰਾ ਪਾਵੇ ਤੇ "ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ" (ਪੰ: ੩੧) ਅਨੁਸਾਰ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਵੇ। ਇਸ ਤਰ੍ਹਾਂ ਇਸਦੇ ਪਿਛਲੇ ਕਰਮਾਂ ਦਾ ਤਾਂ ਨਾਸ ਹੁੰਦਾ ਹੀ ਹੋ, ਨਾਲ ਇਸਦਾ ਇਹ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਇਸ ਨੁੰ ਮੁੜ ਉਸੇ ਜਨਮ-ਮਰਨ ਤੇ ਭਿੰਨ ਭਿੰਨ ਗਰਭਾਂ ਵਾਲੇ ਗੇੜ `ਚ ਨਹੀਂ ਪੈਣਾ ਪੈਂਦਾ। ਪਰ ਤਾਂ ਵੀ:-

"ਇਕਨਾ ਮਨਮੁਖਿ ਸਬਦੁ ਨ ਭਾਵੈ, ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ" (ਪੰ: ੬੯) ਮਨਮੁਖ ਤਾਂ ਵੀ ਆਪਣੇ ਮਨ ਪਿੱਛੇ ਹੀ ਟੁਰਦਾ ਹੈ। ਉਸ ਨੂੰ ਸ਼ਬਦ-ਗੁਰੂ ਦੀ ਕਮਾਈ ਵਾਲਾ ਜੀਵਨ ਚੰਗਾ ਨਹੀਂ ਲਗਦਾ। ਇਸੇ ਤੋਂ ਉਹ (ਹਉਮੈ ਗ੍ਰਸਤ ਰਹਿ ਕੇ) ਜੀਵਨ ਭਰ ਮਾਇਕ ਬੰਧਨਾਂ `ਚ ਗ੍ਰਸਿਆ ਰਹਿੰਦਾ ਤੇ ਖੁਆਰ ਹੁੰਦਾ ਰਹਿੰਦਾ ਹੈ।

ਜਿਵੇਂ ਉਸ ਨੂੰ ਪ੍ਰਭੂ ਵੱਲੋਂ ਅਨੰਤ ਜੂਨਾਂ ਦੇ ਗੇੜ `ਚੋਂ ਕੱਢ ਕੇ ਇਸ ਮਨੁੱਖਾ ਜਨਮ ਵਾਲੀ ‘ਬਰੀਆ’ ਮਿਲੀ ਹੁੰਦੀ ਹੈ; ਪ੍ਰਭੂ ਦੇ ਉਸੇ ਸੱਚ ਨਿਆਂ `ਚ ਹੀ, ਉਸ ਜੀਵ ਨੂੰ ਫ਼ਿਰ ਤੋਂ ਉਨ੍ਹਾਂ ਹੀ ਜਨਮਾਂ-ਜੂਨਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਇਹ ਮਨੁੱਖਾ ਜਨਮ ਵੀ "…ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ" ਮੁੜ ਬਿਰਥਾ ਤੇ ਨਿਸ਼ਫਲ ਹੋ ਜਾਂਦਾ ਹੈ। (ਪੰ: ੬੯)

"ਵਾਹੁ ਵਾਹੁ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖੁ ਖਾਇ"

(ਸੰ: ੨੦) "ਮਃ ੩॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ, ਦੁਖੇ ਦੁਖਿ ਵਿਹਾਇ॥ ਗੁਰਮੁਖਿ ਅੰਮ੍ਰਿਤੁ ਪੀਵਣਾ, ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ, ਤ੍ਰਿਭਵਣ ਸੋਝੀ ਪਾਇ" {ਪੰ: ੫੧੫}

ਅਰਥ ਭਾਵ- ਗੁਰਦੇਵ ਫ਼ੁਰਮਾਉਂਦੇ ਹਨ, ਸੰਸਾਰ ਚ ਗੁਰਮੁਖ ਤੇ ਮਨਮੁੱਖ, ਮਨੁੱਖ ਦੇ ਦੋ ਵਿਰੋਧੀ ਜੀਵਨ ਪਣਪਦੇ ਹਨ।

"ਗੁਰਮੁਖਿ ਅੰਮ੍ਰਿਤੁ ਪੀਵਣਾ" ਗੁਰਮੁਖ ਜਨ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਨਾਮ ਅੰਮ੍ਰਿਤ ਛੱਕਦੇ ਤੇ ਮਨ ਕਰਕੇ ਸ਼ਬਦ-ਗੁਰੂ ਦੇ ਅਨੁਸਾਰੀ ਜੀਵਨ ਜੀਊਂਦੇ ਹਨ। ਉਹ ਸੰਸਾਰਕ ਫ਼ਰਜ਼ ਨਿਬਾਹੁੰਦੇ ਹੋਏ ਵੀ "ਵਾਹੁ ਵਾਹੁ ਕਰਹਿ ਲਿਵ ਲਾਇ" ਸੁਆਸ ਸੁਆਸ ਤੇ ਸੁਰਤ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ।

ਇਸੇ ਲਈ ਉਨ੍ਹਾਂ ਦੇ ਜੀਵਨ `ਚੋਂ ਇਲਾਹੀ ਗੁਣ ਪ੍ਰਗਟ ਹੁੰਦੇ ਹਨ। ਮਾਇਕ ਖਿੱਚਾਂ, ਵਿਕਾਰ, ਖੁਆਰੀਆਂ ਉਨ੍ਹਾਂ `ਤੇ ਭਾਰੂ ਨਹੀਂ ਹੁੰਦੀਆਂ। ਪ੍ਰਭੂ ਦੀ ਇਸੇ ਵਾਹੁ ਵਾਹੁ ਵਾਲੀ ਮਸਤੀ ਕਾਰਣ, ਉਨ੍ਹਾਂ ਨੂੰ ਸਮੂਚੀ ਰਚਨਾ `ਚੋਂ ਪ੍ਰਭੂ ਦੇ ਦਿਦਾਰੇ ਤੇ ਵਿਆਪਕਤਾ ਦੇ ਦਰਸ਼ਨ ਹੁੰਦੇ ਹਨ।

ਗੁਰਮੁਖਾਂ ਦੇ ਜੀਵਨ ਦੇ ਉਲਟ "ਮਨਮੁਖ ਮਰਹਿ ਬਿਖੁ ਖਾਇ" ਗੁਰੂ ਤੇ ਪ੍ਰਭੂ ਦੇ ਮਿਲਾਪ ਵਾਲੇ ਜਿਸ ਰਸਤੇ ਟੁਰਿਆਂ, ਮਨੁੱਖਾ ਜੀਵਨ `ਚ ਨਿਖਾਰ ਆਉਣਾ ਹੁੰਦਾ ਹੈ। ਆਪਹੁੱਦਰੇ ਹੋਣ ਕਾਰਣ ਮਨਮੁੱਖਾਂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਜੀਵਨ ਰਾਹ ਹੀ ਚੰਾੀ ਨਹੀਂ ਲਗਦਾ। ਇਸੇ ਕਾਰਣ ਮਨਮੁਖਾਂ ਦੇ ਜੀਵਨ `ਤੇ ਮਾਇਕ ਰਸ, ਭਟਕਣਾ ਤੇ ਵਿਕਾਰ ਆਦਿ ਹੀ ਭਾਰੂ ਰਹਿੰਦੇ ਹਨ।

"ਦੁਖੇ ਦੁਖਿ ਵਿਹਾਇ" ਉਹ ਸਦਾ ਆਸ਼ਾ, ਤ੍ਰਿਸ਼ਣਾ, ਮਨਸ਼ਾ, ਭਟਕਣਾ, ਨਿਰਾਸ਼ਾ, ਚਿੰਤਾ-ਝੋਰੇ, ਮਾਨਸਿਕ ਪ੍ਰੇਸ਼ਾਣੀਆਂ ਤੇ ਖੁਆਰੀਆਂ ਆਦਿ ਦਾ ਹੀ ਸ਼ਿਕਾਰ ਰਹਿੰਦੇ ਹਨ। ਇਸ ਤਰ੍ਹਾਂ ਮਨਮੁਖ, ਆਤਮਕ ਪੱਖੋਂ ਮੁਰਦਾ ਜੀਵਨ ਹੀ ਬਤੀਤ ਕਰਦੇ ਹਨ।

ਜੀਵਨ ‘= `ਚ ਅਗਿਆਨਤਾ ਦਾ ਹਨੇਰਾ ਹੋਣ ਕਾਰਣ ਉਹ ਸਦਾ ਹੇਰਾ-ਫ਼ੇਰੀਆਂ, ਠਗੀਆਂ, ਅਉਗੁਣਾ, ਜੁਰਮਾਂ ਤੇ ਵਿਕਾਰਾਂ ਆਦਿ ਵੱਲ ਹੀ ਵੱਧਦੇ ਹਨ। ਇਸ ਤਰ੍ਹਾਂ ਉਨ੍ਹਾ ਦਾ ਪ੍ਰਾਪਤ ਮਨੁੱਖਾ ਜਨਮ ਵੀ, ਫ਼ਿਰ ਤੋਂ ਬਿਰਥਾ ਹੋ ਜਾਂਦਾ ਹੈ, ਪ੍ਰਭੂ `ਚ ਅਭੇਦ ਨਹੀਂ ਹੁੰਦੇ।

ਵਿਸ਼ੇਸ਼ ਪਦ- "ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ, ਦੁਖੇ ਦੁਖਿ ਵਿਹਾਇ" ਵਿਸ਼ੇ `ਤੇ ਕੁੱਝ ਗੁਰ ਫ਼ੁਰਮਾਨ: "ਭਾਗਹੀਨ ਸਤਿਗੁਰੁ ਨਹੀ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ" (ਅੰ: ੯੫) ਅਥਵਾ "ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ" (ਪੰ: ੬੯) ਜਾਂ "ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ" (ਪੰ: ੬੯) ਆਦਿ।

"ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਭਾ ਦੇਖਿ ਨ ਭੁਲ"

(ਸੰ: ੨੧) "ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਭਾ ਦੇਖਿ ਨ ਭੁਲੁ॥ ਇਸ ਕਾ ਰੰਗੁ ਦਿਨ ਥੋੜਿਆ, ਛੋਛਾ ਇਸ ਦਾ ਮੁਲੁ॥ ਦੂਜੈ ਲਗੇ ਪਚਿ ਮੁਏ, ਮੂਰਖ ਅੰਧ ਗਵਾਰ॥ ਬਿਸਟਾ ਅੰਦਰਿ ਕੀਟ ਸੇ, ਪਇ ਪਚਹਿ ਵਾਰੋ ਵਾਰ…" {ਪੰ: ੮੫}

ਅਰਥ: —ਐ! ਪ੍ਰਭੂ ਦੇ ਨਾਮ ਧਨ ਤੋਂ ਸੱਖਣੇ ਮਨਮੁਖ! ਕਸੁੰਭੇ ਭਾਵ ਸੰਸਾਰ ਦੀ ਚਮਕ-ਦਮਕ ਤੇ ਮੋਹ ਮਾਇਆ ਦੀ ਖਿੱਚ `ਚ ਗ਼ਲਤਾਨ ਨਾ ਰਹਿ ਅਤੇ ਤੂੰ ਪ੍ਰਭੂ ਮਿਲਾਪ ਵਾਲੇ ਆਪਣੇ ਮਨੁੱਖਾ ਜਨਮ ਦੇ ਇਕੋ ਇਕ, ਅਸਲ ਅਤੇ ਵਿਸ਼ੇਸ਼ ਮਕਸਦ ਨੂੰ ਨਾ ਭੁਲਾਅ।

ਸੰਸਾਰ ਦੀ ਚਮਕ-ਦਮਕ ਤੇ ਮੋਹ ਮਾਇਆ ਦੀ ਖਿੱਚ ਭਾਵੇਂ ਹੈ ਤਾਂ ਬਹੁਤ ਦਿਲ-ਖਿਚਵੀ ਤੇ ਲੁਭਾਵਣੀ ਪਰ ਕਸੁੰਭ ਦੇ ਕੱਚੇ ਰੰਗ ਦੀ ਨਿਆਈ ਟਿੱਕਣ ਵਾਲੀ ਨਹੀਂ। ਇਸ ਦਾ ਰਸ ਤੇ ਆਨੰਦ ਥੋੜੇ ਦਿਨਾਂ ਲਈ ਹੀ ਹੁੰਦਾ ਹੈ। ਪ੍ਰਭੂ ਦੇ ਸੱਚ ਨਿਆਂ `ਚ ਇਸ ਦਾ ਕੌਡੀ ਮੁੱਲ ਨਹੀਂ ਭਾਵ ਇਹ ਸੰਸਾਰਕ ਰਸ ਜੀਵ ਨਾਲ ਨਿਭਣ ਵਾਲੇ ਨਹੀਂ ਹਨ।

ਅਸਲ `ਚ ਤੇਰੇ ਮਨੁੱਖਾ ਜਨਮ ਦਾ ਇਕੋ ਇੱਕ ਹੀ ਮਕਸਦ ਹੈ। ਉਹ ਮਕਸਦ ਹੈ ਮਨੁੱਖਾ ਜਨਮ ਪਾ ਕੇ ਆਪਣੇ ਅਸਲੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਤੇ ਜੀਂਦੇ ਜੀਅ ਉਸ `ਚ ਅਭੇਦ ਹੋ ਜਾਣਾ। ਇਸ ਤਰ੍ਹਾਂ ਚਲਦੇ ਆ ਰਹੇ ਜਨਮ-ਮਰਨ ਵਾਲੇ ਗੇੜ ਤੋਂ ਸਦਾ ਛੁਟਕਾਰਾ ਪਾ ਲੈਣਾ। ਮੌਤ ਤੋਂ ਬਾਅਦ ਪ੍ਰਭੂ `ਚ ਹੀ ਸਮਾਅ ਜਾਣਾ ਤੇ ਮੁੜ ਜਨਮ-ਮਰਣ ਦੇ ਗੇੜ `ਚ ਨਾ ਪੈਣਾ।

ਪਰ ਜੀਵਨ ਦੇ ਸੱਚ ਵਾਲਾ ਰਾਹ ਤਿਆਗ ਕੇ "ਦੂਜੈ ਲਗੇ ਪਚਿ ਮੁਏ, ਮੂਰਖ ਅੰਧ ਗਵਾਰ" ਜਿਹੜੇ ਪ੍ਰਭੂ ਦੀਆਂ ਦਾਤਾਂ ਤੇ ਪ੍ਰਭੂ ਦੀ ਤ੍ਰੈ ਗੁਣੀ ਮਾਇਆ `ਚ ਖੱਚਤ ਰਹਿਣ। ਉਹ ਮਨਮੁਖ ਮੂਰਖ, ਅਕਲੋਂ ਹੀਣੇ, ਅੰਨ੍ਹੇ, ਮਨੁੱਖਾ ਜਨਮ ਦੇ ਮਕਸਦ ਤੋਂ ਅਣਜਾਣ, ਅਗਿਆਨਤਾ ਦੇ ਖੂਹ `ਚ ਡਿੱਗੇ ਰਹਿ ਕੇ ਜੀਵਨ ਭਰ ਖੁਆਰ ਹੁੰਦੇ ਤੇ ਭਟਕਦੇ ਹਨ।

ਨਤੀਜਾ, "ਬਿਸਟਾ ਅੰਦਰਿ ਕੀਟ ਸੇ, ਪਇ ਪਚਹਿ ਵਾਰੋ ਵਾਰ" ਮਨਮੁਖ ਦਾ ਜੀਵਨ ਇਸ ਤਰ੍ਹਾਂ ਦੁਖਾਂ ਭਰਿਆ ਬੀਤਦਾ ਹੈ ਜਿਵੇਂ ਬਿਸਟਾ ਭਾਵ ਗੰਦਗੀ `ਚ ਕੀੜੇ, ਵਿਲੂੰ ਵਿਲੂੰ ਕਰਦੇ ਹਨ। ਉਹ ਦੁਖੀ ਤਾਂ ਬਹੁਤ ਹੁੰਦੇ ਹਨ ਪਰ ਉਸ ਗੰਦਗੀ ਤੋਂ ਛੁੱਟਕਾਰਾ ਨਹੀਂ ਪਾ ਸਕਦੇ।

ਪਦ ਅਰਥ- "ਬਿਸਟਾ ਅੰਦਰਿ ਕੀਟ ਸੇ, ਪਇ ਪਚਹਿ ਵਾਰੋ ਵਾਰ" -ਮਨਮੁਖ ਜੀਂਦੇ ਜੀਅ ਵੀ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦ, ਜੀਵਨ ਭਰ ਭਟਕਦੇ ਤੇ ਖੁਆਰ ਹੁੰਦੇ ਹਨ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਸੇ ਆਵਾਗੳੇੁਣ ਦੇ ਗੇੜ `ਚ ਹੀ ਪੈਂਦੇ ਹਨ, ਉਨ੍ਹਾਂ ਦੇ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ ਅਤੇ ਬਿਰਥਾ ਹੀ ਖ਼ਤਮ ਹੋ ਜਾਂਦੇ ਹਨ। {ਪੰ: ੮੫}

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਭਾਗ ਚੌਥਾ)

ਲੜੀ ਵਾਰ (ਸੰ: ੧੭ ਤੋਂ ੨੧) (ਭਾਗ ਚੌਥਾ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.