.

ਰਾਗਮਾਲਾ ਵਿੱਚ ਆਏ ਰਾਗਾਂ, ਰਾਗਨੀਆਂ ਅਤੇ ਪੁੱਤਰਾਂ ਦਾ ਵੇਰਵਾ
(ਸੰਗ੍ਰਹਿਕ-ਸੁਖਜੀਤ ਸਿੰਘ ਕਪੂਰਥਲਾ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੧੪੨੯-੧੪੩੦ ਤੇ ਦਰਜ ਰਾਗਮਾਲਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਸਨ ਅਤੇ ਅੱਜ ਵੀ ਹਨ। ਇਸ ਦਾ ਪ੍ਰਤੱਖ ਸਬੂਤ 1945 ਈਸਵੀ ਵਿੱਚ ਪ੍ਰਕਾਸ਼ਿਤ ਸਿਖ ਰਹਿਤ ਮਰਯਾਦਾ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਇਹੀ ਪੱਖ ਅੱਜ ਵੀ ਸਿੱਖ ਰਹਿਤ ਮਰਯਾਦਾ ਵਿੱਚ ਦਰਜ ਚਲਿਆ ਆ ਰਿਹਾ ਹੈ।
ਬਹੁਗਿਣਤੀ ਵਿਦਵਾਨ/ਖੋਜੀ ਇਸ ਗੱਲ ਤੇ ਪੂਰੀ ਤਰਾਂ ਸਹਿਮਤ ਸਨ ਕਿ ਰਾਗਮਾਲਾ ਗੁਰੂ ਕ੍ਰਿਤ ਨਹੀ ਹੈ। ਇਸ ਰਚਨਾ ਵਿੱਚ ਕੋਈ ਅਧਿਆਤਮਕ ਮਾਰਗ ਦਰਸ਼ਨ ਵੀ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਦੀ ਤਰਤੀਬ ਅਤੇ ਵੇਰਵੇ ਨਾਲੋਂ ਵੀ ਭਿੰਨਤਾ ਹੈ, ਅੰਕ ਵਿਧੀ, ਲਿਖਣ ਸ਼ੈਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੀਆਂ ਅਸਮਾਨਤਾਵਾਂ ਹਨ ਜੋ ਇਸ ਰਚਨਾ ਨੂੰ ਗੁਰਬਾਣੀ ਮੰਨਣ ਪ੍ਰਤੀ ਸਵਾਲ
(Question Mark) ਖੜੇ ਕਰਦੀਆਂ ਹਨ। ਸਾਡੀ ਕੌਮੀ ਬਦਕਿਸਮਤੀ ਹੀ ਕਹੀ ਜਾਵੇਗੀ ਕਿ 1945 ਤੋਂ ਅੱਜ ਤਕ ਲਗਭਗ 69 ਸਾਲ ਬੀਤ ਜਾਣ ਤੇ ਵੀ ਗੁਰੂ ਪੰਥ ਇਸ ਬਾਰੇ ਇੱਕ ਮਤਿ/ਸਰਵ ਪ੍ਰਵਾਨਿਤ ਨਿਰਣੇ ਤੇ ਨਹੀਂ ਪਹੁੰਚ ਸਕਿਆ।
ਗੁਰਬਾਣੀ ਵਿੱਚ ਰਾਗ ਸਾਧਨ ਜਰੂਰ ਹੈ ਪ੍ਰੰਤੂ ਪ੍ਰਮੁੱਖਤਾ ਸ਼ਬਦ ਦੀ ਹੀ ਸਵੀਕਾਰੀ ਗਈ ਹੈ। ਸਾਰੀ ਰਾਗਮਾਲਾ ਵਿੱਚ ਰਾਗ ਰਾਗਨੀਆਂ ਦੇ ਪ੍ਰਵਾਰ ਦਾ ਜ਼ਿਕਰ ਹੀ ਹੈ ਜਿਸ ਨੂੰ ਹੇਠ ਦਰਸਾਏ ਟੇਬਲ ਰਾਹੀਂ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਪਾਠਕ ਜਨਾਂ ਨੂੰ ਇਸ ਤੋਂ ਰਾਗਮਾਲਾ ਦੀ ਅਸਲੀਅਤ ਨੂੰ ਸਮਝਣ ਪ੍ਰਤੀ ਅਸਾਨੀ ਹੋ ਜਾਵੇਗੀ।

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ।। ਸਭੇ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ।। (ਰਾਗ ਮਾਲਾ)

(ਉਪਰ ਤੋਂ ਹੇਠਾਂ ਨੂੰ ਪੜੋ) 

ਖਸਟ ਰਾਗ (6) 

ਭੈਰਉ

1

ਮਾਲਕਉਸਕ

ਹਿੰਡੋਲੁ

3

ਦੀਪਕ

4

ਸਿਰੀਰਾਗ

5

ਮੇਘ

6

ਰਾਗਨੀ ਤੀਸ (30)

ਰਾਗ ਪਤਨੀਆਂ

6×5 =30

1

ਭੈਰਵੀ

ਗੋਂਡਕਰੀ

ਤੇਲੰਗੀ

ਕਛੇਲੀ

ਬੈਰਾਰੀ

ਸੋਰਠਿ

2

ਬਿਲਾਵਲੀ

ਦੇਵਗੰਧਾਰੀ

ਦੇਵਕਰੀ

ਪਟਮੰਜਰੀ

ਕਰਨਾਟੀ

ਗੋਂਡ

3

ਪੁਨਿਆ

ਗੰਧਾਰੀ

ਬਸੰਤੀ

ਟੋਡੀ

ਗਵਰੀ

ਮਲਾਰੀ

4

ਬੰਗਲੀ

ਸੀਹੁਤੀ

ਸੰਦੂਰ

ਕਾਮੋਦੀ

ਆਸਾਵਾਰੀ

ਆਸਾ

5

ਅਸਲੇਖੀ

ਧੰਨਾਸਰੀ

ਸਹਸ ਅਹੀਰੀ

ਗੂਜਰੀ

ਸਿੰਧਵੀ

ਸੂਹਉ

 

ਅਠਾਰਹ ਦਸ ਬੀਸ (18+10+20= 48)

 

ਰਾਗ ਪੁੱਤਰ 6×8= 48

1

ਪੰਚਮ

ਮਾਰੂ

ਸੁਰਮਾਨੰਦ

ਕਾਲੰਕਾ

ਸਾਲੂ

ਬੈਰਾਧਰ

2

ਹਰਖ

ਮਸਤਅੰਗ

ਭਾਸਕਰ

ਕੁੰਤਲ

ਸਾਰਗ

ਗਜਧਰ

3

ਦਿਸਾਖ

ਮੇਵਾਰਾ

ਚੰਦ੍ਰ ਬਿੰਬ

ਰਾਮਾ

ਸਾਗਰਾ

ਕੇਦਾਰਾ

4

ਬੰਗਾਲਮ

ਪ੍ਰਬਲ ਚੰਡ

ਮੰਗਲਨ

ਕਮਲ ਕੁਸਮ

ਗੋਂਡ

ਜਬਲੀਧਰ

5

ਮਧੁ

ਕਉਸਕ

ਸਰਸ ਬਾਨ

ਚੰਪਕ

ਗੰਭੀਰ

ਨਟ

6

ਮਾਧਵ

ਉਭਾਰਾ

ਬਿਨੋਦਾ

ਗਉਰਾ

ਗੁੰਡ

ਜਲਧਾਰਾ

7

ਲਲਤ

ਖਉਖਟ

ਬਸੰਤ

ਕਾਨਰਾ

ਕੁੰਭ

ਸੰਕਰ

8

ਬਿਲਾਵਲ

ਭਉਰਾਨਦ

ਕਮੋਦਾ

ਕਲ੍ਹਾਨਾ

ਹਮੀਰ

ਸਿਆਮਾ

 

 

-ਸੁਖਜੀਤ ਸਿੰਘ,ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6,ਸੰਤਪੁਰਾ
ਕਪੂਰਥਲਾ (ਪੰਜਾਬ)
(98720-76876,01822-276876)
[email protected]
.