.

ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ

(ਕਿਸ਼ਤ ਨੰ: 2)

ਡਾ. ਦਲਵਿੰਦਰ ਸਿੰਘ ਗ੍ਰੇਵਾਲ

੧੯੨੫, ਬਸਂਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬

 ਵਿਹਾਰਿਕ ਸਿਥਿਤੀ:
ਬ੍ਰਾਹਮਣ ਪੂਜਾ ਦਾ ਧਨ ਖਾਂਦੇ ਤੇ ਅੰਧ-ਵਿਸ਼ਵਾਸ਼ੀਆਂ ਨੂੰ ਰੱਜ ਕੇ ਲੁੱਟਦੇ। ਮੁਲਮਾਨ ਹਿੰਦੂਆਂ ਨੂੰ ਆਪਣੇ ਗੁਲਾਮ ਸਮਝਦੇ। ਜਜ਼ੀਆ ਏਸੇ ਦੀ ਇੱਕ ਉਦਾਹਰਣ ਸੀ। ਬੇਗਾਰਗੀ ਦਾ ਬੜਾ ਜ਼ੋਰ ਸੀ। ਰਾਜੇ, ਵਜੀਰਾਂ, ਸਰਦਾਰਾਂ, ਨਵਾਬਾਂ ਦਾ ਜੀਵਨ ਆਮ ਤੌਰ ਤੇ ਵਿਲਾਸ ਮਈ ਸੀ। ਦਾਸ-ਸੁਆਮੀ ਦੀ ਰੀਤੀ ਕਰਕੇ ਲੋਕ ਬੜੇ ਦੁਖੀ ਸਨ। ਹਥੀਂ ਕੰਮ ਕਰਨ ਵਾਲਿਆਂ ਨੂੰ ਨੀਚ ਸਮਝਿਆ ਜਾਂਦਾ ਸੀ ਤੇ ਬੁਰੀ ਨਜ਼ਰ ਵਾਲ ਵੇਖਿਆ ਜਾਂਦਾ ਸੀ ਜਦ ਕਿ ਦਿਮਾਗੀ ਕੰਮ ਕਰਨ ਵਾਲਿਆਂ ਦਾ ਦਰਜਾ ਬੜਾ ਉੱਚਾ ਸੀ।
ਸੰਸਕ੍ਰਿਤਕ ਸਿਥਿਤੀ:
ਮੁਲਮਾਨੀ ਧਰਮ ਨੂੰ ਭਾਰਤੀਆਂ ਉਤੇ ਥੋਪਿਆ ਜਾ ਰਿਹਾ ਸੀ। ਆਮ ਲੋਕ ਡਰਦੇ ਮੁਲਮਾਨ ਬਣ ਜਾਂਦੇ ਪਰ ਆਪਣੇ ਹਿੰਦੂ ਪਿਛੋਕੜ ਨੂੰ ਭੁਲਾ ਨਾ ਸਕਦੇ ਤੇ ਨਵਾਂ ਧਰਮ ਹਿੰਦੂ ਤੇ ਮੁਲਮਾਨ ਧਰਮ ਦਾ ਮਿਲਗੋਭਾ ਹੁੰਦਾ। ਰਾਗ ਤੇ ਕਲਾ ਦਾ ਇੱਕ ਕਿਸਮ ਨਾਲ ਅੰਤ ਹੀ ਹੋ ਰਿਹਾ ਸੀ ਕਿਉਂਕਿ ਕਈ ਬਾਦਸ਼ਾਹ ਸੰਗੀਤ ਵਿਰੋਧੀ ਸਨ। ਮੁਲਮਾਨੀ ਰੀਤਾਂ ਵਿੱਚ ਸੰਗੀਤ ਦੀ ਕੋਈ ਥਾਂ ਨਹੀਂ ਸੀ। ਪਰਦੇ ਦਾ ਰਿਵਾਜ ਸੀ। ਸਮਤ-ਕਵੀਆਂ ਤੋਂ ਬਿਨਾਂ ਹੋਰ ਸਾਹਿਤ ਬੜਾ ਘੱਟ ਰਚਿਆ ਗਿਆ। ਕਵੀਆਂ ਦਾ ਆਪਣੀ ਮੇਲ ਜੋਲ ਵੀ ਨਾ ਮਾਤਰ ਹੀ ਸੀ। ਸਰਕਾਰੀ ਸੁੱਰਖਿਆ ਦੀ ਅਣਹੋਂਦ ਕਰਕੇ ਸੰਗੀਤ ਤੇ ਕਲਾ ਦੀ ਕੋਈ ਮਾਨਤਾ ਹੈ ਹੀ ਨਹੀਂ ਸੀ। ਪਾਏਦਾਰ ਰਚਨਾਵਾਂ ਦੀ ਵੀ ਬੜੀ ਘਾਟ ਰਹੀ। ਉਰਦੂ ਫਾਰਸੀ ਦਾ ਬੋਲਬਾਲਾ ਹੋਇਆ ਤੇ ਭਾਰਤੀ ਭਾਸ਼ਾਵਾਂ ਗੁੱਠੇ ਲੱਗ ਗਈਆਂ।
ਇਤਿਹਾਸ ਵੇਰਵਾ:
ਗੁਰਬਾਣੀ ਰਚਨਾ ਕਾਲ ਅਨੁਸਾਰ ਗਿਆਰਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਦੇ ਮੁੱਢ ਤੱਕ ਦੀ ਬਾਣੀ ਦਰਜ ਹੈ। ਆਪਣੇ ਕਾਲ ਦੀਆਂ ਘਟਨਾਵਾਂ ਦਾ ਵਰਨਣ ਗੁਰਬਾਣੀ ਵਿੱਚ ਬਹੁਤ ਹੈ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪੁਰਾਣੀ ਰਚਨਾ ਭਗਤ ਜੈ ਦੇਵ ਜੀ (੧੧੭੧-੧੨੦੪) ਦੀ ਹੈ, ਜੋ ਕੰਦੂਲੀ (ਬੰਗਾਲ) ਦੇ ਰਹਿਣ ਵਾਲੇ ਜਾਤ ਦੇ ਬ੍ਰਾਹਮਣ ਸਨ। ਉਸ ਤੋਂ ਬਾਅਦ ਬਾਬਾ ਫਰੀਦ ਜੀ (੧੧੭੩-੧੨੬੬) ਦੀ ਰਚਨਾ ਦੇ ਸ਼ਬਦ ਅਤੇ ਸਲੋਕ ਹਨ। ਆਪ ਜਿਲਾ ਮੁਲਤਾਨ ਦੇ ਨਗਰ ਖੋਤਵਾਲ ਦੇ ਜੰਮਪਲ ਅਤੇ ਪਾਕ ਪਟਨ ਦੇ ਨਿਵਾਸੀ ਸੂਫੀ ਕਵੀ ਸਨ। ਇਸ ਪਿੱਛੋਂ ਭਗਤ ਤ੍ਰਿਲੋਚਨ ਜੀ (੧੨੬੭-੧੩੩੫) ਬਾਰਸੀ (ਸ਼ੋਲਾਪੁਰ) ਜਾਤੀ ਵੈਸ਼, ਭਗਤ ਨਾਮਦੇਵ ਜੀ (੧੨੭੦-੧੩੧੯) ਨਰਸੀ ਬਾਮਨੀ ਮਹਾਰਾਸ਼ਟਰ, ਦੀ ਬਾਣੀ ਹੈ। ਇਨ੍ਹਾਂ ਸਭ ਦਾ ਸੰਬੰਧ ਹਿੰਦੂ ਰਾਜ ਦੀ ਸਮਾਪਤੀ ਪਿੱਛੋਂ ਦਾ ਤੇ ਮੁਲਮਾਨ ਸਲਤਨਤ ਦੇ ਚਮਕਣ ਦਾ ਹੈ। ਇਸ ਵੇਲੇ ਮੁਲਮਾਨਾਂ ਨੇ ਭਾਰਤ ਵਿੱਚ ਜ਼ੋਰ-ਜ਼ਬਰ ਨਾਲ ਜਿਸ ਤਰ੍ਹਾਂ ਮੁਲਮਾਨੀ ਧਰਮ ਫੈਲਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਦੀ ਇਤਿਹਾਸ ਗਵਾਹੀ ਹੈ।
ਗੁਰਬਾਣੀ ਦੇ ਰਚਨਾ ਕਾਰ ਗੁਰੂ ਸਾਹਿਬਾਨ, ਸੰਤਾਂ, ਫਕੀਰਾਂ ਦਾ ਨਾਮ, ਜਤ ਟਿਕਾਣਾ, ਕਾਲ ਤੇ ਗੁਰਬਾਣੀ ਵਿੱਚ ਸ਼ਬਦਾਂ ਦੀ ਗਿਣਤੀ ਦਾ ਇੱਕ ਸੰਖੇਪ ਹਾਜਰ ਹੈ:
ਨਾਮ ਜਾਤ ਥਾਂ ਟਿਕਾਣਾ ਕਾਲ ਸ਼ਬਦ
ਭਗਤ ਜੈਦੇਵ ਜੀ ਬ੍ਰਾਹਮਣ ਕੰਦੂਲੀ, ਬੰਗਾਲ ੧੧੭੧-੧੨੦੪ -੨
ਬਾਬਾ ਫਰੀਦ ਜੀ ਸੂਫੀ ਮੁਸਲਮਾਨ ਖੋਤਵਾਲ, ਮੁਲਤਾਨ ੧੧੭੩-੧੨੬੬- ੧੨੩
ਭਗਤ ਤ੍ਰਿਲੋਚਨ ਜੀ ਵੈਸ਼ ਸ਼ੋਲਾਪੁਰ, ਮਹਾਰਾਸ਼ਟਰ ੧੨੬੭-੧੩੩੫ -੫
ਭਗਤ ਨਾਮਦੇਵ ਜੀ ਛੀਂਬਾ ਨਰਸੀ ਬਾਮਨੀ ੧੨੭੦-੧੩੫੯- ੬੨
ਭਗਤ ਰਾਮਾਨੰਦ ਜੀ ਬ੍ਰਾਹਮਣ ਬਨਾਰਸ ੧੩੬੬-੧੪੬੭ -੧
ਭਗਤ ਕਬੀਰ ਜੀ ਜੁਲਾਹਾ ਬਨਾਰਸ ੧੩੯੮-੧੪੯੫ -੫੩੪
ਭਗਤ ਸੈਣ ਜੀ ਨਾਈ ਰੀਵਾ ੧੩੯੦-੧੪੪੦ -੧
ਭਗਤ ਬੇਨੀ ਜੀ ਬ੍ਰਾਹਮਣ ਬਿਹਾਰ ਚੋਂਦਵੀਂ ਸਦੀ- ੩
ਭਗਤ ਸਧਨਾ ਜੀ ਕਸਾਈ ਸਿੰਧ ਪੰਦਰਵੀਂ ਸਦੀ -੧
ਰਾਜਾ ਪੀਪਾ ਜੀ ਚੋਹਾਨ ਰਾਜਾ ਮਿਗ ਰੋਣ ਗੜ੍ਹ ੧੪੦੮-੧੪੬੮ -੧
ਭਗਤ ਧੰਨਾ ਜੀ ਜੱਟ ਰਾਜਸਥਾਨ ੧੪੧੫- ੪
ਭਗਤ ਭੀਖਨ ਜੀ ਮੁਲਮਾਨ ਲਖਨਉ ੧੪੭੦-੧੫੭੩ -੨
ਭਗਤ ਸੂਰਦਾਸ ਜੀ ਹਿੰਦੂ ਤਲਵੰਡੀ ਰਾਇ ਭੋਇ੧੪੭੮-੧੫੮੫ -੨

ਗੁਰੂ ਨਾਨਾਕ ਦੇਵ ਜੀ ਖਤਰੀ ਤਲਵੰਡੀ ਰਾਇ ਭੋਾਇ੧੪੬੯-੧੫੩੯ -੯੪੭
ਮਰਦਾਨਾ ਜੀ ਮੁਸਲਮਾਨ ਤਲਵੰਡੀ ਰਾਇ ਭੋਇ੧੪੬੦-੧੫੩੦ -੩

ਭਗਤ ਰਵਿਦਾਸ ਜੀ ਚਮਾਰ ਬਨਾਰਸ ੧੩੭੭- ੪੦
ਗੁਰੂ ਅੰਗਦ ਦੇਵ ਜੀ ਖਤਰੀ ਮੱਤਾ ਨਾਂਗੇ ਕੀ ਸਰਾਇ ੧੫੦੪-੧੫੫੨- ੬੩
ਗੁਰੂ ਅਮਰਦਾਸ ਜੀ ਭੱਲਾ ਬਾਸਰਕੇ (ਪੰਜਾਬ) ੧੪੭੯-੧੫੭੪ -੮੬੯
ਗੁਰੂ ਰਾਮਦਾਸ ਜੀ ਸੋਢੀ ਚੂਨਾ ਮੰਡੀ ਲਾਹੋਰ ੧੫੩੪-੧੫੮੨ -੬੩੮
ਗੁਰੂ ਅਰਜਨ ਦੇਵ ਜੀ ਸੋਢੀ ਗੋਇੰਦਵਾਲ ੧੫੬੫-੧੬੦੬ -੨੩੧੨
ਗੁਰੂ ਤੇਗ ਬਹਾਦਰ ਜੀ ਸੋਢੀ ਅੰਮ੍ਰਿਤਸਰ ੧੬੨੧-੧੬੭੫ -੧੧੬
ਭਗਤ ਪਰਮਾਨੰਦ ਜੀ ਬ੍ਰਾਹਮਣ ਮਹਾਰਾਸ਼ਟਰ ਚੋਦਵੀ, ਪੰਦਰ੍ਹਵੀਂ ਸਦੀ -੧
ਸਤਾ ਬਲਵੰਡ ਜੀ ਮਰਾਸੀ ਪੰਜਾਬ ਗੁਰੂ ਨਾਨਕ ਦੇਵ ਜੀ ਨਾਲ- ੮
ਭਗਤ ਸੁੰਦਰ ਜੀ ਵੈਸ਼ ਦਿਉਸਾ ਨਗਰ (ਰਾਜਸਥਾਨ)-੬
ਭੱਟ ਜੀ ਭੱਟ ਪੰਜਾਬ, ਉੱਤਰ ਪ੍ਰਦੇਸ਼ ੧੨੩
ਜੋੜ:- ੫੮੬੩
ਉਪਰੋਕਤ ਸੰਖੇਪ ਸਾਰ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਮਾਂ ਗੋਰੀ-ਗਜ਼ਨਵੀ ਦੇ ਹਮਲਿਆਂ ਤੋਂ ਲੈ ਕੇ ਔਰੰਗਜ਼ੇਬ ਤੱਕ ਦਾ ਹੈ ਜੋ ਕਿ ਮਾਨਵੀ ਅਧੋਗਤੀ ਤੋਂ ਸ਼ੁਰੂ ਹੁੰਦਾ ਹੈ ਤੇ ਧਾਰਮਿਕ ਕੱਟੜ ਪੁਣੇ ਤੇ ਜਾ ਕੇ ਖਤਮ ਹੁੰਦਾ ਹੈ। ਹਿੰਦੂ ਜੋ ਖੁਦ ਕਰਮ ਕਾਂਡਾਂ ਵਿੱਚ ਗੁਆਚੇ ਹੋਏ ਸਨ ਅੰਦਰੋਂ ਖੋਖਲੇ ਹੋ ਚੁੱਕੇ ਸਨ। ਮਹਿਮੂਦ ਗਜ਼ਨਵੀ ਦਾ ਸਮਕਾਲੀ ਅਲ ਬੈਰੂਠੀ ਲਿਖਦਾ ਹੈ, ਬ੍ਰਾਹਮਣਾਂ ਅੰਦਰ ਵੇਦ ਦਾ ਅਰਥ ਜਾਨਣ ਵਾਲੇ ਬਹੁਤ ਥੋੜੇ ਹਨ। ਉਨ੍ਹਾਂ ਦੀ ਗਿਣਤੀ ਤਾਂ ਹੋਰ ਵੀ ਥੋੜੀ ਹੈ, ਜਿਨ੍ਹਾਂ ਦੀ ਵਿਦਵਤਾ ਇਤਨੀ ਮਹਾਨ ਹੋਵੇ ਕਿ ਉਹ ਵੇਦ ਦੇ ਵਿਸ਼ਿਆ ਅਤੇ ਉਸ ਦੀ ਵਿਆਖਿਆ ਉਤੇ ਵਿਵਾਦ ਕਰ ਸਕਣ। ਪ੍ਰਸਿੱਧ ਵਿਦਵਾਨ ਰਹੁਲ ਸੰਕ੍ਰਤਾਯਨ ਦਾ ਇਸ ਸਮੇਂ ਬਾਰੇ ਮਤ ਹੈ ਕਿ ਬ੍ਰਾਹਮਣ ਸਮਾਜ ਇਸਲਾਮ ਦੇ ਆਉਣ ਸਮੇਂ ਅੰਦਰੋਂ ਬੋਦਾ ਹੋ ਚੁੱਕਿਆ ਸੀ। ਹੁਣ ਤੱਕ ਜਿਤਨੇ ਵੀ ਵਿਦੇਸ਼ੀ ਮਹਲਾਵਰ ਭਾਰਤ ਵਿੱਚ ਆਏ ਹਨ, ਉਹ ਭਾਰਤੀ ਸੰਸਕ੍ਰਿਤ ਅਤੇ ਜਾਂ ਕੁੱਝ ਆਪਣੇ ਕੋਲੋਂ ਦੇ ਲੈ ਕੇ ਵੀ ਹਜ਼ਾਰਾਂ ਜਾਤਾਂ ਪਾਤਾਂ ਦੇ ਫੈਲੇ ਸਮੁੰਦਰ ਵਿੱਚ ਗੁਆਚਦੇ ਗਏ। ਪਰ ਹੁਣ ਜਿਸ ਸੰਸਕ੍ਰਿਤੀ ਅਤੇ ਧਰਮ ਨਾਲ ਵਾਹਿ ਪਿਆ ਉਹ ਬੜੀ ਤਕੜੀ ਸੀ। ਉਸ ਨੂੰ ਜਜ਼ਮ ਕਰਨ ਦੀ ਸ਼ਕਤੀ ਬ੍ਰਾਹਮਣਾਂ ਦੇ ਟੁੱਟੇ ਢਾਂਚੇ ਵਿੱਚ ਨਹੀਂ ਸੀ।
ਜਦ ਮੁਲਮਾਨੀ ਰਾਜ ਦੇ ਅਰੰਭ ਵਿੱਚ ਇਹ ਹਾਲ ਸੀ ਤਾਂ ਫਿਰ ਗੁਰੂ ਸਾਹਿਬਾਨ ਦੇ ਸਮੇਂ ਤੱਕ ਚਾਰ ਸੌ ਸਾਲ ਹੋਰ ਲੰਘਣ ਤੇ ਰਾਜ ਸੱਤਾ ਦੇ ਖੁੱਸਣ ਅਤੇ ਧਾਰਮਿਕ ਦਮਨਕਾਰੀ ਸਮਾਜ ਨੇ ਹੋਰ ਅਧੋਗਤੀ ਵੱਲ ਜਾਣਾ ਹੀ ਸੀ। ਬ੍ਰਾਹਮਣ ਵਰਗ ਦੇ ਦੰਭ ਨੇ ਆਮ ਜੰਤਾ ਦੀਆਂ ਹੀ ਗੋਡੀਆਂ ਲਗਵਾਈਆਂ ਹੋਈਆਂ ਸਨ। ਜੀਵਕਾ ਖਾਤਰ ਉਹ ਮੁਲਸਮਾਨ ਸ਼ਾਸ਼ਕ ਵਰਗ ਅਤੇ ਉਸ ਦੇ ਸਹਿਯੋਗ ਖੱਤਰੀ ਵਰਗ ਨਾਲ ਜੁੜਿਆ ਹੋਇਆ ਸੀ ਅਤੇ ਆਪਣਾ ਪਰਲੋਕ ਸੁਧਾਰਨ ਤੇ ਪ੍ਰਭਾਵ ਪਾਉਣ ਲਈ ਕਰਮ-ਕਾਂਡੀ ਹੋਣ ਦਾ ਸਵਾਂਗ ਵੀ ਰਚਦਾ ਸੀ:
“ਮਥੈ ਟਿਕਾ ਤੇੜਿ ਧੋਤੀ ਕਖਾਈ॥
ਹਥਿ ਛੁਰੀ ਜਗਤ ਕਾਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੈ ਪੂਜਹਿ ਪੁਰਾਣੁ॥”
ਵੈਸ਼ਨਵਾ ਦੀ ਵੀ ਘੱਟ ਅਧੋਗਤੀ ਨਹੀਂ ਸੀ, ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ:
“ਅਮਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਵੈ॥
ਦੇਹੀ ਧੋਵੈ ਚਕੂ ਬਣਾਏ ਮਾਇਆ ਨੋ ਬਹੁ ਧਾਵੈ॥
ਅੰਦਰਿ ਮੈਲੁ ਨ ਉਤਰੇ ਹਉਮੈ ਫਿਰਿ ਫਿਰਿ ਆਵੈ ਜਾਵੈ॥
ਨੀਂਦ ਵਿਆਪਿਆ ਕਾਮਿ ਸੰਤਾਪਿਆ, ਮੁਖਹੁ ਹਰਿ ਹਰਿ ਕਹਾਵੈ॥”
ਪਿੱਛੋਂ ਕਾਜੀ ਦੇ ਹਥ ਵਾਗ ਡੋਰ ਆਈ ਤਾਂ ਉਸ ਨੇ ਵੀ ਆਪਣੇ ਦੰਭੀ ਰਿਸ਼ਵਤ ਦਾ ਜਾਲ ਫੈਲਾ ਦਿਤਾ:
“ਗਿਆਨ ਵਿਹੁਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥
ਯਾਥ-ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥”
(ਪੰਨਾ ੯੫੧)
ਰਾਜੇ ਅਪਣੀ ਤਾਕਤ ਦੇ ਨਸ਼ੇ ਵਿੱਚ ਜੰਤਾਂ ਨੂੰ ਤੁੱਛ ਸਮਝਦੇ ਤੇ ਤਲਵਾਰ ਦੀ ਧਾਰ ਰੱਖਕੇ ਜੰਤਾਂ ਦੀ ਜਿਵੇਂ ਹਿਲ ਆਵੇ ਵੱਢੀ ਕਰਦੇ ਤੇ ਕਿਸੇ ਵੀ ਵਿਰੋਧੀ ਆਵਾਜ਼ ਨੂੰ ਜਨਮਣ ਨਾ ਦਿੰਦੇ।
ਗੁਰੂ ਨਾਨਕ ਦੇਵ ਜੀ ਨੇ ਇਸ ਸਮੇਂ ਦੇ ਰਾਜ ਨੂੰ ਇਸ ਤਰ੍ਹਾਂ ਬਿਆਨਿਆ:-
(ੳ) ‘ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥’
(ਅ) ‘ਰਾਜੇ ਸੀਹ ਮੁਕਦਮੁ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥’
ਮੁਗਲਾਂ ਦੇ ਜੁਲਮ ਦਾ ਦਰਦ ਗੁਰੂ ਜੀ ਨੇ ਇਉਂ ਬਿਆਨਿਆ:
“ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨਾ ਆਇਆ॥” (ਪੰਨਾ ੩੬੦)
ਭਗਤਾਂ ਤੇ ਗੁਰੂਆਂ ਨੇ ਇਸ ਜ਼ੁਲਮ ਵਿਰੁਧ ਆਵਾਜ਼ ਉਠਾਈ ਤਾਂ ਉਨ੍ਹਾਂ ਨਾਲ ਵੀ ਘੱਟ ਨਹੀਂ ਕੀਤੀ ਗਈ। ਇੱਕ ਮਰੀ ਗਉ ਨੂੰ ਜਿਉਂਦਾ ਕਰਨ ਦਾ ਹੁਕਮ ਨਾ ਮੰਨਣ ਤੇ ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ (ਆਦਿ ਗ੍ਰੰਥ ਪੰਨਾ ੧੧੬੫)। ਭਗਤ ਕਬੀਰ ਜੀ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟੇ ਜਾਣ ਦਾ ਸੰਕੇਤ ਵੀ ਮਿਲਦਾ ਹੈ।
‘ਭੁਜਾ ਬਾਂਧਿ ਭਿਲਾ ਕਰਿ ਡਾਰਿਓ॥” (ਪੰਨਾ ੯੫੧)
ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਬੰਦੀ ਬਣਾ ਲਿਆ ੯ਸਾਡਾ ਇਤਿਹਾਸ ਪੰਨਾ ੬੮) ਕਿਉਂ ਕਿ ਗੁਰੂ ਜੀ ਨੇ ਆਵਾਜ਼ ਉਠਾਈ ਸੀ:
“ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨੁ ਵੇ ਲਾਲੋ॥”
(ਪੰਨਾ ੭੨੨)
ਮੁਗਲਾਂ ਦੇ ਹਮਲੇ ਅੱਗੇ ਕਰਮ ਕਾਂਡ ਟੁੱਟਣ ਲੱਗਾ। ਟੁਣੇ ਤਾਬੀਜ਼ਾਂ ਦੇ ਭਰਮ ਟੁੱਟ ਗਏ।
“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਇਆ॥
ਥਾਨ ਮੁਕਾਮ ਜਲੇ ਬਿਜ ਮੰਦਰ, ਮੁਛਿ ਮੁਛਿ ਕੁਇ ਰੁਲਾਇਆ॥
ਕੋਈ ਮੁਗਲੁ ਨ ਹੇਆ ਅੰਧਾ, ਕਿਨੈ ਨ ਪਰਚਾ ਲਾਇਆ॥”
(ਪੰਨਾ ੪੧੭-੧੮)
ਜਗ ਹੋਰ ਕੋਈ ਵੱਸ ਨਾ ਚੱਲਿਆ ਤਾਂ ਸੰਤਾਂ ਗੁਰੂਆਂ ਵਲ ਲੋਕੀ ਧਾਏ ਤੇ ਰਾਹ ਲਭਣ ਲੱਗੇ। ਜੋ ਰਾਹ ਗੁਰੂਆਂ ਸੰਤਾਂ ਨੇ ਉਸ ਸਮੇਂ ਦਿੱਤਾ ਉਹ ਗੁਰਬਾਣੀ ਵਿੱਚ ਸ਼ਾਮਿਲ ਹੈ। ਆਉ ਇਸ ਦੇ ਮੁੱਖ ਲਛਣ ਵੇਖੀਏ।
ਮਨੁੱਖੀ ਸਮਾਨਤਾ:
ਸਭ ਤੋਂ ਪ੍ਰਮੁੱਖ ਸਬਦ ਗੁਰੂਆਂ ਸੰਤਾਂ ਭਗਤਾਂ ਨੇ ਜੋ ਦਿੱਤਾ ਉਹ ਸੀ ਮਨੁੱਖੀ ਸਮਾਨਤਾ ਦਾ ‘ਏਕ ਪਿਤਾ ਏਕਸੁ ਕੇ ਹਮ ਬਾਰਿਕ’ ਦਾ। ਬਾਵ ਸਭ ਦਾ ਪਿਤਾ ਇੱਕ ਹੈ ਤੇ ਕੋਈ ਉਸ ਅੱਗੇ ਛੋਟਾ ਵੱਡਾ ਨਹੀਂ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ।
“ਸਭ ਮਹਿ ਜੋਤਿ ਜੋਤਿ ਹੈ ਸੋਈ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥” (ਪੰਨਾ ੬੬੩)
ਭਗਤ ਕਬੀ ਜੀ ਨੇ ਆਖਿਆ:
“ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੌ ਮੰਦੇ॥”
(ਪੰਨਾ ੧੩੪੯-੫੦)
ਇਸੇ ਤਰ੍ਹਾਂ ਗੁਰਬਾਣੀ ਵਿੱਚ ਥਾਓਂ ਥਾਈ ਇਸੇ ਆਸ਼ੇ ਦੀਆ ਟੂਕਾਂ ਹਨ।
(ੳ) ‘ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਬਾਈ ਏਕੋ ਹੈ॥’ (ਪੰਨਾ ੩੫੦)
(ਅ) ‘ਏਕੰਕਾਰੁ ਅਵਰੁ ਨਹੀ ਦੂਜਾ, ਨਾਨਕ ਏਕੁ ਸਮਾਈ॥’ (ਪੰਨਾ ੯੩੦)
(ੲ) ‘ਇਸੁ ਏਕੋ ਕਾ ਕਾਣੈ ਭੇਉ॥’ (ਪੰਨਾ ੯੩੦)
(ਸ) ‘ਏਕੇ ਕਉ ਨਾਹੀ ਭਉ ਕੋਇ॥’ (ਪੰਨਾ ੭੯੬)
(ਹ) ‘ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋ ਕੀ ਜਾਤਿਕਾ ਜਾਲਾ॥(ਪੰਨਾ ੮੩੮)
ਜੇ ਡੂੰਘਾਈ ਨਾਲ ਇਸ ਦਾ ਮਤਲਬ ਸਮਝਿਆ ਜਾਵੇ ਤਾਂ ਇਸ ਦਾ ਇਤਿਹਾਕ ਮਹਤਵ ਬਹੁਤ ਹੈ:
(ੳ) ਸਭ ਤੋਂ ਵੱਡਾ ਪਰਮ-ਪੁਰਖ ਪਰਮੇਸ਼ਵਰ ਹੈ, ਕੋਈ ਰਾਜਾ ਮਹਾਰਾਜਾ ਬ੍ਰਾਹਮਣ
ਜਾਂ ਕਾਜੀ ਨਹੀਂ।
(ਅ) ਸਾਰੀ ਦੁਨੀਆ ਉਸੇ ‘ਇਕ’ ਦੀ ਉਪਜ ਹੈ। ਇਸ ਲਈ ਸਬ ਬਰਾਬਰ ਹਨ।
ਵੱਡਾ-ਛੋਟਾ ਕਹਿਣਾ ਮੰਨਣਾ ਉਸ ‘ਇਕ’ ਦੀ ਹੋਂਦ ਨੂੰ ਅਸਵੀਕਾਰਨਾ ਹੈ।
(ੲ) ਜਾਤ-ਪਾਤ ਮਨੁਖੀ ਉਪਜ ਹੈ। ਉਸ ਸੱਚੇ ਲਈ ਤਾਂ ਸਭ ਬਰਾਬਰ ਹਨ।
ਉਸ ਦੀ ਨਜ਼ਰੇ ਕੋਈ ਜਨਮੋਂ ਭਲਾ ਬੁਰਾ ਨਹੀਂ।
(ਸ) ਜੇ ਡਰਨਾ ਹੈ ਤਾਂ ਉਸ ਸਚੇ ਈਸ਼ਵਰ ਦਾ ਹੀ ਡਰ ਰੱਖੋ ਹੋਰ ਕਿਸੇ ਤੋਂ ਡਰਨ ਦੀ
ਜ਼ਰੂਰਤ ਨਹੀਂ।
ਇਹ ਉਸ ਸਮੇਂ ਦੇ ਜ਼ਾਲਮਾਂ ਵਿਰੁਧ, ਬ੍ਰਾਹਮਣੀ ਇਕਲਵਾਦ ਵਿਰੁਧ ਤੇ ਜਾਤ-ਪਾਤ ਵਿਰੁਧ ਇੱਕ ਬਹੁਤ ਵੱਡੀ ਆਵਾਜ਼ ਸੀ। ਆਰਥਕ ਤੇ ਸਮਾਜਿਕ ਨਾ-ਬਰਾਬਰੀ ਲਈ ਇਹ ਇੱਕ ਬਹੁਤ ਵੱਡੀ ਚੋਟ ਸੀ।




.