.

ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ

(ਕਿਸ਼ਤ ਨੰ: 2)

ਡਾ. ਦਲਵਿੰਦਰ ਸਿੰਘ ਗ੍ਰੇਵਾਲ

੧੯੨੫, ਬਸਂਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬

ਪਰਿਵਾਰਿਕ ਅਵਸਥਾ:
ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਮੇਂ ਦੀ ਹਰ ਤਰ੍ਹਾਂ ਦੀ ਪਰਿਵਾਰਿਕ ਜ਼ਿੰਦਗੀ ਦਾ ਜਨਮ ਤੋਂ ਬਚਪਨ ਤੱਕ ਦਾ ਇੱਕ ਕੋਸ਼ ਹੈ। ਬੱਚੇ ਦੇ ਜਨਮ ਸਮੇਂ ਦੀ ਖੁਸ਼ੀ ਦਾ ਵਰਨਣ, ਖਾਸ ਕਰ ਉਸ ਸਮੇਂ ਜਦੋਂ ਕੋਈ ਚੰਗੇ ਲਛਣਾਂ ਵਾਲਾ ਬੱਚਨ ਹੋਵੇ, ਅਜੋਕੇ ਸਮੇਂ ਤੋਂ ਵਖਰਾ ਹੈ।
“ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ
ਜੰਮਿਆ ਪੂਤੁ ਭਗਤੁ ਗੋਵਿੰਦ ਕਾ॥” (ਪੰਨਾ ੩੯੬)
ਗਰਭ ਤੋਂ ਲੈ ਕੇ ਬ੍ਰਹਮਣ ਦੀ ਅਠਵੇਂ, ਖਤਰੀ ਦੀ ਗਿਆਰਵੇਂ ਤੇ ਵੈਸ਼ ਦੀ ਬਾਹਰਵੇਂ ਵਰ੍ਹੇ ਜਨੇਊ ਪਹਿਨਾਉਣ ਦੀ ਰਸਮ ਹੁੰਦੀ ਸੀ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਦਾਰਥ ਜਨੇਊ ਨਾਲੋਂ ਭਾਵਨਾਤਮਕ ਜਨੇਊ ਪਹਿਨਣਾ ਸੁੱਚਾ ਹੈ।
“ਦਇਆ ਕਪਾਹ ਸੰਤੋਖੁ ਸੂਤੂ ਜਉ ਗੰਢੀ ਸਤੁ ਵਟੁ॥
ਏਹੁ ਹਨੇਊ ਜੀਅ ਕਾ ਹਈ ਤ ਪਾਡੇ ਘਤੁ॥” (ਪੰਨਾ ੪੭੧)
ਨਾਰੀ ਦੀ ਦਸ਼ਾ ਬਹੁਤ ਬੁਰੀ ਸੀ ਤੇ ਉਹ ਕੇਵਲ ਵਿਲਾਸ ਦਾ ਸਾਧਨ ਸਮਝੀ ਜਾਂਦੀ ਸੀ:
“ਸਿਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ॥”
(ਮ: ੧ ਆਦਿ ਗ੍ਰੰਥ ਪੰਨਾ ੯੫੧)
ਤੇ “ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ, ਓਥੈ ਮੰਧੁ ਕਮਾਹੀ।”
(ਪੰਨਾ ੧੨੮੯-੯੦)
ਇਸਤਰੀ ਪੁਰਖ ਦਾ ਖਿਡੋਣਾ ਹੋ ਕੇ ਰਹਿ ਗਈ ਸੀ। ਇਸਤਰੀ ਦੀ ਇਸ ਹਾਲਤ ਅੱਗੇ ਗੁਰੂ ਜੀ ਨੇ ਆਵਾਜ ਉਠਾਈ।
“ਭੰਡਿ ਜੰਮੀਐ ਨਿੰਮੀਐ ਭੰਡਿ ਮੰਗਣੁ ਵੀਆਹ॥ … … …. .
ਨਾਨਕ ਭੰਡੈ ਬਾਹਰਾ ੲਕੋ ਸਚਾ ਸੋਈ॥” (ਆਦਿ ਗ੍ਰੰਥ ਪੰਨਾ ੪੭੩)
ਘਰੋ ਵਿੱਚ ਸੱਸ ਮਣਦ ਨਜੀ ਨੂੰ ਏਨਾਂ ਤੰਗ ਕਰਦੀਆਂ ਸਨ ਕਿ ਉਸ ਦਾ ਜੀਣਾ ਦੁੱਭਰ ਹੋ ਜਾਂਦਾ।
“ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ॥”
(ਮ: ੧ ਪੰਨਾ ੩੫੫)
ਸਹੁਰਾ, ਜੇਠ, ਜੇਠਾਣੀ ਵੀ ਘੱਟ ਨਹੀਂ ਸੀ ਕਰਦੇ।
: ਸਸੂ ਵਿਰਾਇਣਿ ਨਾਨਕ ਜੀਉ, ਸਸੁਰਾ ਵਦੀ, ਜੇਟੋ ਪਉ ਪਉ ਲੂਹੈ॥”
(ਮ: ੫, ਆਦਿ ਗ੍ਰੰਥ ਪੰਨਾ ੯੬੩)
ਯਥਾ: - “ਸਸੂ ਤੇ ਪਿਰਿ ਕੀਨੀ ਵਾਖਿ। ਦੇਰ ਜਿਠਾਣੀ ਮਈ ਦੂਖਿ ਸੰਤਾਪਿ॥”
(ਮ: ੫, ਆਦਿ ਗ੍ਰੰਥ ਪੰਨਾ ੩੨੦)
ਗੁਰੂ ਨਾਨਾਕ ਦੇਵ ਜੀ ਨੇ ਇਹ ਹਾਲਤ ਨੂੰ ਇਉਂ ਬਿਆਨਿਆ।
“ਰੰਨਾ ਹੋੲਅਿਾ ਬੋਧੀਆ, ਪੁਰਸ ਹੋਏ ਸਈਆਦ॥” (ਮ: ੧, ਆਦਿ ਗ੍ਰੰਥ ਪੰਨਾ ੩੭੦)
ਤੇ ਆਵਾਜ ਉਠਾਈ:
“ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।
(ਮ: ੧, ਆਦਿ ਗ੍ਰੰਥ ਪੰਨਾ ੪੭੩)
ਨੈਤਿਕ ਹਾਲਾਤ:
ਉਸ ਸਮੇਂ ਸੱਚ ਦਾ ਅਕਾਰ ਸੀ ਤੇ ਜਵਿਨ ਬੜਾ ਦੁੱਭਰ ਸੀ ਪਾਪ ਦਾ ਰਾਜ ਸੀ ਲੋਭ ਮੰਤ੍ਰੀਪੁਣਾ ਕਰ ਰਿਹਾ ਸੀ, ਝੂਠੀ ਸਰਦਾਰੀ ਕਰ ਰਿਹਾ ਸੀ ਤੇ ਚਮਚਾਗਿਰੀ ਰਾਜ ਪ੍ਰਬੰਧ ਦੀ ਅਧਿਕਾਰੀ ਸੀ।
“ਸਚਿ ਕਾਲੁ ਕੂੜੁ ਵਰਤਿਆ, ਕਲਿ ਕਾਲਖ ਬੇਤਾਲ॥” (ਪੰਨਾ ੪੬੮)
ਤੇ “ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
(ਮ: ੧, ਪੰਨਾ ੪੬੮)
ਕਾਮੀ ਮਰਦ ਪਰ ਇਸਤਰੀ ਤੇ ਨਾਲ ਸਬੰਧ ਜੋੜਦੇ।
“ਪਰ ਦਾਰਾ ਪਰ ਧਨੁ ਪਰ ਲੋਭਾ, ਹਉਮੈ ਬਿਖੈ ਬਿਕਾਰ॥” (ਪੰਨਾ ੧੨੫੫)
ਤੇ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥”
(ਭੈਰਉ, ਨਾਮਦੇਵ, ਆਦਿ ਗ੍ਰੰਥ ਪੰਨਾ ੧੧੬੫)
ਕਬੀਰ ਜੀ ਅਨੁਸਾਰ ਦੂਸਰੇ ਦੇ ਤਨ, ਧਨ ਤੇ ਨਾਰੀ ਦਾ ਅਪਹਰਣ ਆਮ ਸੀ। ਦੂਜਿਆਂ ਦੀ ਨਿਆਂ ਤੇ ਝਗੜਿਆਂ ਦਾ ਬੋਲਬਾਲਾ ਆਮ ਸੀ।
“ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪ ਬਾਦੁ ਨਾ ਛੂਟੈ॥”
(ਰਾਮਕਲੀ ਕਬੀਰ ਪੰਨਾ ੯੭੧)
ਸ਼ਰਾਬ ਵਿਲਾਸੀ ਜੀਵਨ ਦਾ ਮੁੱਖ ਅੰਗ ਸੀ। ਚਾਰੇ ਪਾਸੇ ਵੱਢੀ ਠੱਗੀ, ਕੱਪਟ ਦਾ ਜਾਲ ਵਿਛਿਆ ਹੋਇਆ ਸੀ। ਕਪਟੀ ਧਨ ਲੁਟਕੇ ਪਰਿਵਾਰ ਚਲਾਉਂਦੇ ਸਨ। ਜੂਆ ਖੇਡਣ ਦਾ ਰਿਵਾਜ ਆਮ ਸੀ।
“ਜੂਐ ਖੇਲਣੁ ਕਾਚੀ ਸਾਰੀ … … … … …
ਐਸਾ ਜਗੁ ਦੇਖਿਆ ਜੂਆਰੀ॥” (ਗਉੜੀ ਮ: ੧, ਪੰਨਾ ੨੨੨)
ਲੋਕ ਰਿਸ਼ਵਤ ਲੈ ਕੇ ਝੂਠੀ ਗਵਾਹੀ ਦਿੰਦੇ ਸਨ।
“ਲੈ ਕੈ ਵੱਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੋ।”
(ਮਾਰੂ ਮ: ੧ ਪੰਨਾ ੧੦੩੨)
ਇਹੋ ਜਿਹੀ ਅਵਸਥਾ ਵਿੱਚ ਗੁਰੂ ਗ੍ਰੰਖਥ ਸਾਹਿਬ ਨੇ ਸ਼ੁੱਧ, ਸੱਚਾ, ਕਪਟ ਰਹਿਤ ਮਰਿਆਦਾ ਪੂਰਨ, ਜੀਣ ਜੀਵਨ ਦੇ ਨਾਲ ਨਾਲ ਮਿਹਨਤ ਨਾਲ ਆਦਰ ਪ੍ਰਾਪਤ ਕਰਨ ਵਾਲੇ ਜੀਵਨ ਦਾ ਸੰਦੇਸ਼ ਦਿਤਾ। ਦਇਆ ਧਰਮ ਨੂੰ ਸਭ ਤੋਂ ਉਤਮ ਬਣਾਇਆ।
ਨਿਮ੍ਰਤਾ:- ਨਿਵੈ ਸੁ ਗਉਰਾ ਹੋਇ। (ਮ: ੧ ਪੰਨਾ ੮੭੦)
ਮਿੱਠਾ ਬੋਲਣਾ: - ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ (ਮ: ੧ ਪੰਨਾ ੪੭੦)
ਫਿਕਾ ਬੋਲਣ ਵਾਲੇ ਨੂੰ ਮੂਰ ਦੱਸਿਆ:- ਪਿੱਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥’
(ਪੰਨਾ ੪੭੩)
ਦਸਾਂ ਨਹੁੰਆ ਦੀ ਕਮਾਈ ਦਾ ਮਹਤਵ: ‘ਘਾਲਿ ਖਾਇ ਕਿਛੁ ਹਥਹੁ ਦੇਹਿ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰ: ੧੨੪੫)
ਗ੍ਰਹਸਿਥੀ ਜੀਵਨ ਦਾ ਮਹੱਤਵ: ‘ਵਿਚੇ ਗਿਰਹੁ ਉਦਾਸ ਅਲਿਪਤ ਲਿਵ ਲਾਇਆ॥’
(ਮ: ੫, ਪੰਨਾ ੧੨੪੯)
ਅਮਲ ਸ਼ਬਦ ਸਚੁ ਮਿਹਨਤ ਦਾ ਮਹੱਤਵ:
“ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ, ਸਚ ਕੀ ਆਬ ਨਿਤ ਦੇਹਿ ਪਾਣੀ॥
ਹੋਇ ਕਿਰਸਾਣੁ ਈਮਾਨੁ ਜੰਮਾਈ ਲੈ ਭਿਸਤੁ ਦੋਜਕੁ ਮੂਵੇ ਏਵ ਜਾਣੀ॥”
(ਪੰਨਾ ੨੩-੨੪)
ਆਰਥਿਕ ਅਵਸਥਾ:
ਪੂੰਜੀਵਾਦੀ ਸਮਾਜ ਦੋ ਗੁਟਾਂ ਵਿੱਚ ਵੰਡਿਆ ਹੋਇਆ ਸ਼ੀ। ਸਾਰਾ ਸੰਸਾਰ ਲੋਕ ਲਾਲਚ ਦੇ ਬੰਦੀਖਾਨੇ ਵਿੱਚ ਜਕੜਿਆ ਹੋਇਆ ਸੀ, ਪੈਰੀਂ ਔਗੁਣਾਂ ਦੀਆਂ ਬੇੜੀਆਂ ਸਨ। ਉਪਰੋਂ ਪੂੰਜੀਵਾਦੀ ਮੁਗਧਰ ਸੱਟਾਂ ਮਾਰਦਾ ਸੀ ਤੇ ਪਾਪ ਜੇਲਰ ਬਣਕੇ ਸਿਰ ਨੂੰ ਚੜ੍ਹ ਗਿਆ ਸੀ।
“ਲਬੁ ਅੰਧੇਰਾ ਬੰਦੀਖਾਨਾ ਅਉਗੁਣ ਪੈਰਿ ਲੁਹਾਰੀ॥”
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕ+ਟਵਾਰੀ॥” (ਪੰਨਾ ੧੧੯੧)
ਜਿਸ ਕੋਲ ਦਸ ਮਣ ਅਨਾਜ ਤੇ ਚਾਰ ਟੱਕੇ ਗੰਢ ਵਿੱਚ ਹੁੰਦੇ ਉਹ ਧੌਣ ਅਕੜਾ ਕੇ ਚਲਦਾ ਤੇ ਰਾਜ ਵਲੋਂ ਵੀ ਸਨਮਾਨ ਪਾਉਂਦਾ।
“ਮਨ ਦਾ ਨਾਜੁ ਟਕਾ ਚਾਰਿ ਗਾਂਠੀ, ਐਂਡੋ ਟੇਡੋ ਜਾਉ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੂਇ ਲਾਖ ਟਕਾ ਬਰਾਤ॥”
(ਪੰਨਾ ੧੨੫੧)
ਅਮੀਰ ਨੂੰ ਆਦਰ ਤੇ ਗਰੀਬ ਨੂੰ ਨਿਰਾਦਰ ਖੁਲ੍ਹੇ ਆਮ ਦਿੱਤੇ ਜਾਣ ਕਰਕੇ ਨਿਰਧਨ ਵਿਚਾਰੇ ਸਾਰੇ ਜ਼ੁਲਮ ਬੇਇਜ਼ਤੀਆਂ ਸਹਿਨ ਕਰਦੇ ਤੇ ਕੋਈ ਧੀਰਜ ਵੀ ਨਾ ਬੰਨ੍ਹਾਉਂਦਾ।
“ਨਿਰਧਨ ਆਦਰੁ ਕੋਈ ਨਾ ਦੇਇ॥
ਲਾਖ ਜਤਨ ਕਰੈ ਓਹੁ ਚਿਤਿ ਨਾ ਧਰੇਇ॥
ਜਉ ਨਿਰਧਨੁ ਸਰਧਨ ਕੈ ਜਾਇ॥ ਆਗੇ ਬੈਠਾ ਪੀਰਿ ਫਿਰਾਇ॥
ਜਉ ਸਰਧਨੁ ਨਿਰਧਨ ਕੈ ਜਾਇ॥ ਦੀਆ ਆਦਰੁ ਲੀਆ ਬੁਲਾਇ॥”
(ਪੰਨਾ ੧੧੫੯)
ਨਿਰਧਨ ਜਨਤਾ ਨੂਮ ਰਗੜਨਾ ਸ਼ਾਸਕ ਹੀ ਨਹੀਂ ਸਨ ਜਾਣਦੇ, ਧਰਮ ਦੇ ਠੇਕੇਦਾਰ ਪੁਜਾਰੀ, ਪਾਠੀ, ਜੋਤਿਸ਼ੀ ਮੁਲਾਂ ਵੀ ਜਾਣਦੇ ਸਨ। ਇਸੇ ਕਾਰਨ ਭਗਤ ਨਾਮਦੇਵ ਜੀ, ਕਬੀਰ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਇਸ ਸ਼ੋਸ਼ਣ ਦੈ ਖਿਲਾਫ ਬਹੁਤ ਜ਼ੋਰ ਨਾਲ ਗੂੰਜੀ। ਭਗਤ ਕਬੀਰ ਜੀ ਤਾਂ ਪੰਡਤਾਂ ਨੂੰ ਠੱਗ ਤੱਕ ਕਹਿਣ ਲੱਗੇ।
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥”
(ਪੰਨਾ ੪੭੫)
ਇਨ੍ਹਾਂ ਲੋਕਾਂ ਨੇ ਹੀ ਸ਼ੂਦਰ ਕਹਿ ਕੇ ਮਾਰ ਮਾਰ ਕੇ ਪੂਜਾ ਕਰਦੇ ਨਾਮਦੇਵ ਨੂੰ ਮੰਦਰ ਤੋਂ ਉਠਾ ਦਿੱਤਾ ਸੀ।
“ਸ਼ੁਦੁ ਸੂਦੂ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ॥”
(ਪੰਨਾ ੧੨੯੨)
ਅਮੀਰ ਲੋਕ ਚੁਬਾਰਿਆਂ ਵਿੱਚ ਰਹਿੰਦੇ, ਗਿਰੀ-ਛੁਆਰੇ ਖਾਂਦੇ, ਗਲ ਵਿੱਚ ਮੋਤੀਆਂ ਦੇ ਹਾਰ ਤੇ ਸਰੀਰ ਉਤੇ ਰੇਸ਼ਮ ਦੇ ਕਪੜੇ ਪਹਿਨਦੇ ਸਨ, ਛੱਤੀਪ੍ਰਕਾਰ ਦੇ ਭੋਜਨ ਖਾਂਦੇ ਸਨ ਤੇ ਲੱਖਾਂ ਵਿੱਚ ਖੇਲਦੇ ਸਨ।
(ੳ) ਫਰੀਦਾ ਕੋਠੇ ਮੰਡਪ ਮਾੜੀਆ। (ਪੰਨਾ ੧੩੮੦)
(ਅ) ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ॥ (ਪੰਨਾ ੪੧)
(ੲ) ਤੁਟਨਿ ਮੋਤਸਰੀਆ॥ (ਉਹੀ)
(ਸ) ਛਤੀਹ ਅੰਮ੍ਰਿਤ ਭਾਉ ਏਕੁ॥ (ਪੰਨਾ ੧੬)
(ਹ) ਛਤੀਹ ਅੰਮ੍ਰਿਤ ਭੋਜਨੁ ਖਾਣਾ॥ (ਪੰਨਾ ੧੦੦)
(ਕ) ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ॥ (ਪੰਨਾ ੪੧੭)
ਜੋ ਗਰੀਬ ਵਿਚਾਰੇ ਝੋਪੜੀਆਂ ਵਿੱਚ ਰਹਿੰਦੇ ਸਨ, ਰੁਖੀ ਸੁੱਖਿ ਤੇ ਕਾਠ ਵਰਗੀ ਰੋਟੀ ਖਾਂਦੇ ਸਨ ਤੇ ਫਟੇ ਪੁਰਾਣੇ ਕਪੜੇ ਪਾਉਂਦੇ ਸਨ।
(ੳ) ਕਿਚਰੁ ਝਤਿ ਲਘਾਈਐ, ਛਪਰਿ ਤੁਟੈ ਮੇਹੁ॥ (ਫਰੀਦ ਜੀ ਪੰਨਾ ੧੩੭੮)
(ਅ) ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨ ਛਵਾਈ ਹੋ। (ਪੰਨਾ ੬੫)
(ੲ) ਫਰੀਦਾ ਰੋਟੀ ਮੇਰੀ ਕਾਠ ਕੀ …. . ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ। (ਪੰਨਾ ੧੩੭੯)
(ਸ) ਅਦਰਿ ਬਾਹਰਿ ਗੁਰਦੜੁ॥ (ਪੰਨਾ ੪੭੩)
ਸ਼੍ਰੇਣੀ ਵੰਡ ਬੜੀਆਂ ਤਕੜੀਆਂ ਦੀਵਾਰਾਂ ਦੇ ਰੂਪ ਵਿੱਚ ਸੀ।
“ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ॥
(ਪੰਨਾ ੪੬੯)
ਸਾਧੂ ਲੋਕਾਂ ਦਾ ਭਲਾ ਕਰਨ ਦੀ ਆਂ ਪਰਬਤੀਂ ਜਾ ਭੈਠੇ ਸਨ ਤੇ ਦੁਨੀਆ ਨੂੰ ਕੋਈ ਸਿੱਧੇ ਰਸਤੇ ਪਾਣਾ ਵਾਲਾ ਨਹੀਂ ਸੀ। ਗੁਰੂ ਜੀ ਨੇ ਉਨ੍ਹਾਂ ਨੂੰ ਜੱਗ ਵਿੱਚ ਸੁਚ ਅਚਾਰ ਤੇ ਸ਼ੁਧ ਜੀਵਨ ਦਾ ਰਸਤਾ ਦਿਖਾਉਣ ਲਈ ਕਿਹਾ। ਜਾਤ ਪਾਤ ਦੇ ਵਿਰੁਧ ਆਂਵਾਜ ਉਠਾਈ ਤੇ ਸਭਨਾਂ ਜੀਆ ਕਾ ਏਕੁ ਦਾਤਾ ਆਖਿਆ:
“ਫਕੜ ਜਾਤੀ ਫਕੜੁ ਨਾਉ॥ ਸ਼ਬਨਾ ਜੀਆ ਇਕਾ ਛਾਉ॥”
(ਪੰਨਾ ੮੩)
ਉਨ੍ਹਾਂ ਦਾ ਦ੍ਰਿੜ ਵਿਸ਼ਵਾਸ਼ ਸੀ ਕਿ ਅਮੀਰੀ ਪਾਪਾਂ ਦੀ ਉਪਜ ਹੈ ਤੇ ਇਹ ਮਾਇਆ ਜਿਆਦਾ ਚਿਰ ਥਿਰ ਰਹਿਣੀ ਨਹੀਂ।
“ਪਾਪਾਂ ਬਾਝਹੁ ਹੋਵੇ ਨਹੀਂ ਮੁਇਆ ਸਾਚਿ ਕ ਜਾਈ॥” (ਪੰਨਾ ੪੧੭)
ਦਾਸੀ ਪ੍ਰਥਾ ਵਿਰੁਧ ਜ਼ੋਰਦਾਰ ਆਂਵਾਜ਼ ਉਠਾਈ ਗਈ।
“ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੋ ਡਰਣਾ॥
ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥”
(ਪੰਨਾ ੯੦੨-੯੦੩)
ਉਪਰੋਕਤ ਸੰਦੇਸ਼ ਕ੍ਰਾਂਤੀ ਦਾ ਮਹਾਨ ਸੰਦੇਸ਼ ਸੀ ਜੋ ਗੁਰੂ ਨਾਨਾਕ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਜੀਦੇ ਗੁਰੂਆਂ, ਸੰਤਾਂ ਭਗਤਾਂ ਨੇ ਦਿੱਤਾ।




.