.

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ….


ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833

ਭਾਗ ਦੂਜਾ

ਤੁਸੀ ਚਲਾਕੀ ਨਾਲ ਪੰਜਾਬ ਦੇ ਦਰਿਆਵਾਂ ਦਾ ਪਾਣੀ ਖੋਹ ਲਿਆ। ਦਰਿਆਵਾਂ ਤੇ ਬਾਰਸ਼ਾ ਦਾ ਪਾਣੀ ਤੁਸੀ ਵੰਡ ਲਿਆ ਤੇ ਹੇਠਲਾ ਪਾਣੀ ਪਤਾਲ ਨਾਲ ਗੱਲ੍ਹਾਂ ਕਰਨ ਜਾ ਲਗਾ। ਸਾਢੇ ਗਿਆਰਾਂ ਲੱਖ ਪੰਜਾਬ ਦਾ ਟਯੂਬਵੈਲ ਫੇਲ੍ਹ ਹੋ ਚੁੱਕਾ ਹੈ। ਆਰਥਿਕ ਪੱਖੋਂ ਤਾਂ ਪੰਜਾਬ ਪਹਿਲਾਂ ਹੀ ਖੁਦਕੁਸ਼ੀਆਂ ਤੇ ਆਇਆ ਪਇਆ ਹੈ, ਪਰ ਜਦ ਟਯੂਬਵੈਲਾਂ ਵਲੋਂ ਹੱਥਲ ਹੋਇਆ ਜੱਟ ਕਿਸਾਨ ਮੰਗਣ ਨਹੀ ਲਗੇਗਾ, ਸਲੰਗ ਸੁੱਟ ਕੇ ਕੁਹਾੜੀ ਚੁੱਕੇਗਾ। ਜਦੋਂ ਕੋਈ ਵੀ ਕੌਮ ਮਰਨ ਮਾਰਨ ਤੇ ਆ ਜਾਵੇ, ਲਹੂ ਦੇ ਦਰਿਆ ਚਲਦੇ ਹਨ। ਅਸੀ ਤਾਂ ਪਹਿਲਾਂ ਵੀ ਭੁਗਤੀਆਂ ਹਨ, ਹੁਣ ਵੀ ਭੁਗਤ ਲਵਾਂਗੇ, ਪਰ ਤੁਸੀ ਮੁਫਤੀ ਖੀਰ ਖਾਣ ਵਾਲਿਓ ਸੋਚ ਲਵੋ, ਤੁਹਾਡਾ ਕੀ ਹਸ਼ਰ ਹੋਵੇਗਾ? ਅਸਾਂ ਪੂਰੇ ਭਰੋਸੇ ਨਾਲ ਅਜਾਦੀ ਦਾ ਬੋਹਲ ਤੁਹਾਡੇ ਹਵਾਲੇ ਕਰ ਦਿੱਤਾ। ਝੂਠ ਦੇ ਵਪਾਰੀਓ, ਤੁਸੀ ਤੱਕੜੀ ਹੱਥ ਲੈ ਕੇ, ਸਾਡੀ ਵਾਰੀ ਖੋਟੇ ਪਾਸਕੂ ਮਾਰੇ? ਸਾਡੀ ਮਿਹਨਤ ਦਾ ਲਹੂ ਪਸੀਨਾ ਲੈ ਕੇ ਸਾਨੂੰ ਕਾਣੇ ਪਾਸਕੂ ਮਾਰੇ। ਤੁਹਾਡੀ ਕੋਸ਼ਕਾਰੀ ਵਿੱਚ ਇਮਾਨਦਾਰੀ ਤੇ ਨਿਆਂ ਦੇ ਸ਼ਬਦ ਹੀ ਭਾਲੇ ਨਹੀ ਮਿਲੇ। ਤੁਹਾਡੀ ਪੁਰਾਣੀ ਖਸਲਤ ਨੇ ਕਰਤੂਤ ਨਹੀ ਛੱਡੀ।
ਕਿਸਾਨ ਹੱਲ ਛੱਡੀ ਆ ਰਿਹਾ ਸੀ। ਮੀਂਹ ਦੇ ਜ਼ੋਰ ਨਾਲ ਨਦੀ ਚੜ੍ਹ ਆਈ। ਠੂੰਹਾਂ ਰੁੜਿਆ ਜਾ ਰਿਹਾ ਸੀ। ਕਿਸਾਨ ਨੂੰ ਦਇਆ ਆਈ। ਪੈਰ ਨਾਲ ਉਸਨੂੰ ਬਾਹਰ ਕੱਢਣ ਲਗਾ। ਉਸ ਪੈਰ ਡੰਗ ਕੇ ਝੂਠਾ ਪਾ ਦਿੱਤਾ। ਉਸ ਹੱਥ ਨਾਲ ਬਾਹਰ ਸੁੱਟਣਾ ਚਾਹਿਆ, ਹੱਥ ਵੀ ਡੰਗ ਦਿੱਤਾ। ਦੋਵੇ ਪੈਰਾਂ ਤੇ ਦੋਵੇ ਹੱਥਾਂ ਉੱਤੇ ਡੰਗ ਖਾ ਕੇ ਕਿਸਾਨ ਨੇ ਮੱਥੇ ਤੇ ਹੱਥ ਮਾਰਿਆ:-
“ਕਸੂਰ ਤੇਰਾ ਨਹੀ, ਮੈਨੂੰ ਨਹੀ ਬਾਹਮਣ ਨੇ ਦਇਆ ਧਰਮ ਦਾ ਗਲਤ ਸਬਕ ਪੜ੍ਹਾ ਦਿਤਾ ਸੀ।”
ਅਸਾਂ ਬਾਹਮਣ ਬਾਣੀਏ ਤੋਂ ਦਇਆ ਧਰਮ, ਮਿਹਨਤ, ਮੁੜ੍ਹਕਾ ਤੇ ਕੁਰਬਾਨੀ ਵਾਰਕੇ ਵੇਖ ਲਈ, ਫਲ ਮਿਲਿਆ ਖੁਦਕੁਸ਼ੀਆਂ। ਪੰਜਾਬੀ ਸੋਚਣ ਲਗਾਂ ਯਾਰੋ, ਮੈ ਬੇਗੁਨਾਹ ਹੀ ਪਹਿਲਾਂ ਲੁਟਿਆ ਤੇ ਮੁੱੜ੍ਹ ਕੁਟਿਆ ਗਿਆ। ਜਿਹੜੀ ਪੱਗ ਇਹਨਾਂ ਦੇ ਦੁਸ਼ਮਣਾ ਨੂੰ ਵਗਾਰਦੀ ਸੀ, ਇਨ੍ਹਾਂ ਉਹ ਵੀ ਸਿਰੋ ਲਾਹ ਲਈ। ਮੈਨੂੰ ਤਾਂ ਪੁਰਾਣੀਆਂ ਕੀਮਤਾਂ ਤੇ ਰਵਾਇਤਾਂ ਨੇ ਹੀ ਮਾਰ ਲਿਆ। ਗੁਰੂ ਸਿਰ ਵਿੱਚ ਉਪਦੇਸ਼ ਵਾੜ ਲਿਆ, ਦਇਆ ਧਰਮ ਨਹੀ ਛਡਣਾ। ਗੁਰੁ ਤੋਂ ਬੇਮੁਖ ਕਿਵੇਂ ਹੋਵਾਂ? ਆਖਦੇ ਨੇ ਪੁਰਾਣੇ ਜੁਗ ਵਿੱਚ ਬਾਹਮਣ ਗਾਈਆਂ ਖਾਂਦੇ ਸਨ। ਮੈਨੂੰ ਤਾਂ ਲਗਦਾ ਏ, ਬਾਹਮਣ ਬਾਣੀਏ ਹੁਣ ਬੰਦੇ ਵੀ ਖਾਣ ਲਗ ਪਏ। ਓਏ ਭੋਲਿਆ ਪੰਜਾਬੀਆ ਇਹਨਾਂ ਤਾਂ ਤੇਰੇ ਗੁਰੁ ਗੋਬਿੰਦ ਸਿੰਘ ਨੂੰ ਵੀ ਸੂਲੀ ਚਾੜ੍ਹ ਰਖਿਆ ਸੀ। ਅੰਨਦਪੁਰ ਦਾ ਕਿਲ੍ਹਾ ਛੁਡਵਾਉਣ ਵਿੱਚ ਵੀ ਇਹਨਾਂ ਆਟੇ ਦੀਆਂ ਗਊਆਂ ਪਰੋਸ ਕੇ ਸੌਹਾ ਖਾਧੀਆਂ ਸਨ। ਉਹ ਗੰਗੂ ਰਸੋਈਆ ਸਾਰੀ ਉਮਰ ਲੂਣ ਗੁਰੂ ਦਾ ਖਾਂਦਾ ਰਿਹਾ ਤੇ ਵਖਤ ਪੈਣ ਤੇ ਦੋਂਵੇ ਛੋਟੇ ਸਾਹਿਬਜ਼ਾਦੇ ਵਜੀਦੇ ਨੂੰ ਫੜਾ ਆਇਆ। ਤੇਰੇ ਬਾਪੂ ਧੰਨੇ ਨੂੰ ਵੀ ਪਥੱਰ ਦੇ ਕੇ ਠੱਗ ਲਿਆ ਸੀ। ਹਾਂ ਚਲਾਕ ਭੋਲਿਆਂ ਨੂੰ ਹਰ ਯੁਗ ਵਿੱਚ ਠੱਗਦੇ ਆਏ ਐ। ਇਹ ਹੱਥ ਫੇਰੇ ਬਿਨਾਂ ਸੂਤ ਆਉਣ ਵਾਲੇ ਨਹੀ। ਇੱਕ ਹੋਰ ਘਟਨਾ ਯਾਦ ਆ ਗਈ ਅੰਮ੍ਰਿਤਸਰ ਦੀ ਯਾਦ ਆ ਗਈ। ਮੇਰੇ ਪਿਤਾ ਸ੍ਰ. ਲਖਵਿੰਦਰ ਸਿੰਘ ਜੀ ਦਸਦੇ ਹੁੰਦੇ ਸਨ। ਇੱਕ ਦਿਨ ਚੌਂਕ ਵਿੱਚ ਇੱਕ ਮੁਸਲਮਾਨ ਬਾਣੀਏ ਨੂੰ ਕੁੱਟ ਰਿਹਾ ਸੀ। ਬਾਣੀਆ ਮਾਰ ਖਾਂਦਾ ਖਾਹ ਰਿਹਾ ਸੀ:-
“ਤੂੰ ਮਾਰਦਾ ਕਾਹਤੋਂ ਏ, ਮੂੰਹ ਨਾਲ ਗਲ ਕਰ।” ਇਹ ਤਮਾਸ਼ੇ ਬਾਰੇ ਮੇਰੇ ਪਿਤਾ ਜੀ ਦਸਦੇ ਸਨ।
“ਤੂੰ ਸਾਲਿਆ ਮੁੰਡੇ ਤੋਂ ਖੱਦਰ ਦੇ ਡੂਢੇ ਪੈਸੇ ਲਏ, ਉਸੇ ਖੱਦਰ ਦਾ ਬਜਾਰ ਭਾਹ ਵੇਖ?”
“ਭੁੱਲ ਚੁੱਕ ਲੈਣੀ ਦੇਣੀ, ਤੂੰ ਮਾਰਦਾ ਕਾਹਤੋਂ ਏ? ਹਿਸਾਬ ਕਰ ਬਹਿ ਕੇ।”
“ਹਿਸਾਬ ਵਿੱਚ ਤੂੰ ਕਦੋਂ ਵਾਰੇ ਆਉਣ ਦਿੱਤਾ। ਜੁੱਤੀ ਦੇ ਯਾਰ ਜੁੱਤੀ ਨਾਲ ਹੀ ਸੂਤ ਹੁੰਦੇ ਐ।”
ਬੇਈਮਾਨ ਖਸਲੱਤ, ਦਲੀਲ ਤੇ ਗਿਆਨ ਨਾਲ ਕਦੇ ਨਹੀ ਮੰਨਦੇ। ਜੁੱਤੀ ਵਾਹੁਣ ਦੀ ਤਾਕਤ ਸਾਡੇ ਜਥੇਦਾਰ ਹੱਥੀ ਦੁਸ਼ਮਣ ਨੂੰ ਦੇ ਚੁੱਕੇ ਹਨ। ਫਸ ਗਈ ਤਾਂ ਫਟਕਣ ਕੀ। ਪਰ ਨੀਤੀ ਸ਼ਾਸਤਰ ਆਖਦਾ ਏ, ਹਰ ਵਿਗੜੀ ਸਮੱਸਿਆ ਦਾ ਹੱਲ ਹੈ। ਪੰਜਵਾਂ ਵੇਦ ਹਰ ਬਿਮਾਰੀ ਦਾ ਇਲਾਜ਼ ਦੱਸਦਾ ਹੈ। ਮੇਰੇ ਪਿੰਡ ਦਾ ਇੱਕ ਕਿਸਾਨ ਕਹਿੰਦਾ ਸੀ,
“ਪਹਿਲੋਂ ਜਮਾਨਤ ਜੋਗੇ ਪੈਸੇ ਘਰ ਰੱਖਕੇ ਫਿਰ ਲੜਨ ਜਾਈਏ”। ਸਾਡੇ ਕੋਲ ਤਾਂ ਬਲਦ ਹਕਣ ਵਾਲੀ ਪਰਾਣੀ ਵੀ ਨਹੀ ਰਹੀ। ਮੁਸਲਮਾਨ ਤੇ ਕਿਸਾਨ ਦੀਆਂ ਦੋਵੇਂ ਗੱਲਾਂ ਮੇਰੀ ਚੁੱਪ ਕੀਤੀ ਸੋਚ ਨੂੰ ਹਲੂਣਦੀਆਂ ਹਨ, “ਓਏ ਸੁਥਰਿਓ, ਪਹਿਲੋਂ ਆਪਣਾ ਖਖੜੀਆਂ ਹੋਇਆ ਘਰ ਸੰਵਾਰੀਏ। ਸਾਡੀ ਹਾਲਤ ਤਾਂ ਪੈਸੇ ਨਹੀ ਪੱਲੇ, ਬਜ਼ਾਰ ਖੜੀ ਹੱਲੇ।” ਅਕਲ ਥੋੜੀ, ਜੇਬ ਪਾਟੀ ਹੋਈ, ਮੇਲੇ ਵਿੱਚ ਯਾਰ ਕੋਈ ਨਹੀ, ਰੋਲਾ ਪਾ ਕੇ ਲੋਕਾਂ ਨੂੰ ਤਮਾਸ਼ਾ ਨਾ ਵਖਾਈਏ। ਆਪਣੇ ਹੀ ਘਰ ਕਰੋਲਾ ਦੇਈਏ, ਸ਼ਾਇਦ ਕਿਧਰੇ ਬਾਬਾ ਆਲਾ ਸਿੰਘ ਦੀ ਖੱਲ ਖੂੰਜੇ ਲਗੀ ਅਕਲ ਦਾ ਟੋਟਾ ਮਿਲ ਜਾਵੇ। ਹੁਣ ਬਾਬੇ ਦੀ ਜੁਜਤ ਬਿਨਾਂ ਕੰਮ ਰਾਸ ਆਉਣ ਵਾਲਾ ਨਹੀ। ਸਾਡੇ ਆਗੂ ਅਨਾੜੀ, ਚੁਲੇ ਚ ਪਾਉਣ ਵਾਲੇ, ਕਾਰਾਂ ਤੇ ਹੂਟੇ ਲੈਦੇ, ਆਲ ਔਲਾਦ ਤੱਕ ਲੂਟੇ ਗਏ। ਸਿਧਾ ਮੱਥਾ ਲਾਉਣ ਦੀ ਗੱਲ੍ਹ ਕੌਮੀ ਆਤਮਘਾਤ ਹੋਵੇਗਾ। ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦੀਆਂ ਕੀਤੀਆਂ, ਸਾਡੇ ਆ ਪੇਸ਼ ਪਈਆਂ।
ਚਲਦਾ….




.