.

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ….

ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833

ਇਸ ਮਾਰੂ ਅਜਾਦੀ ਬਿਨਾਂ ਅੰਗਰੇਜ਼ ਦੀ ਗੁਲਾਮੀ ਕੀ ਮਾੜੀ ਸੀ? ਅਸੀਂ ਬ੍ਰਾਹਮਣਵਾਦ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਆ ਫਸੇ ਹਾਂ। ਛੁਟਕਾਰੇ ਵੱਲ ਵਿਸ਼ੇਸ਼ ਧਿਆਨ ਨਹੀ ਦਿੱਤਾ। ਅਮਲ ਕਿਥੋਂ ਤੇ ਕਿਵੇਂ ਕਰਨਾ ਸੀ? ਜਿਵੇ-2 ਕੱਚੇ ਹਮਲੇ ਮਾਰੇ, ਦਲਦਲ ਵਿੱਚ ਹੋਰ ਧਸਦੇ ਗਏ। ਇਉਂ ਲਗਦਾ ਏ, ਜਿਵੇਂ ਅਕਲ ਵੀ ਮਾਰੀ ਗਈ ਹੋਵੇ। ਕੌਮੀ ਘਰ ਕਿਸੇ ਕੌਮ ਦਾ ਰਖਵਾਲਾ ਤੇ ਆਸਰਾ ਹੁੰਦਾ ਏ। ਅਧੂਰਾ ਪੰਜਾਬੀ ਸੂਬਾ, ਸਾਡਾ ਕੋਮੀ ਘਰ ਪੂਰਾ ਨਹੀਂ। ਪਰ ਅਸੀ ਇਸ ਅਧੂਰੀ ਬੁਨਿਆਦ ਉੱਤੇ ਉਸਾਰੀ ਕਰ ਸਕਦੇ ਹਾਂ। ਵੱਡੀ ਊਣਤਾਈ ਇਹ ਹੈ, ਅਸੀ ਪੰਜਾਬੀ ਆਪਣੀ ਹਉਮੈਂ ਦੇ ਮਾਰੇ ਆਪ ਕਈ ਥਾਂਈ ਵੰਡੇ ਹੋਏ ਆਂ। ਅਕਾਲੀ ਸਿਆਣੇ, ਸੰਜੀਦਾ ਅਤੇ ਇਮਾਨਦਾਰ ਆਗੂ ਨੂੰ ਅੱਗੇ ਨਹੀ ਲਿਆ ਸਕੇ। ਇਸ ਤੋਂ ਵੀ ਅਗਾਂਹ ਪੰਜ ਛੇ ਥਾਂ ਹੋਏ, ਆਪਣਾ ਆਪਣਾ ਬੇਸੂਰਾ ਰਾਗ ਅਲਾਪ ਰਹੇ ਹਨ। ਹਰ ਜਥੇਦਾਰ ਦਾ ਆਪਣਾ ਅਫਰੇਵਾ ਹੈ। ਸ਼ਾਇਦ ਫਤਹਿ ਬੁਲਾਉਣ ਵਾਲੀ ਸਾਂਝ ਵੀ ਕਾਨੀ-ਝਾਨੀ ਕਰਦੀ ਹੈ। ਇਹ ਇੰਨੀ ਵੀ ਨਹੀ ਜਾਣਦੇ, ਮਿਸਲਾਂ ਦੇ ਸਰਦਾਰ ਅੱਡ-ਅੱਡ ਲੜਦੇ ਵੀ ਹਥਿਆਰ ਆਪਣੇ ਬੁੰਗਿਆਂ ਵਿੱਚ ਰਖਕੇ ਸ੍ਰੀ ਅਕਾਲ ਤਖਤ ਇੱਕਠੇ ਬੈਠਦੇ ਸੀ ਅਤੇ ਦੁਸ਼ਮਣ ਤੋਂ ਬਚਾ ਕੇ ਸਾਝੀ ਵਿਉਂਤਬੰਦੀ ਵਾਲੇ ਗੁਰਮਤੇ ਕਰਦੇ ਸਨ। ਅੱਜ ਦੇ ਜਥੇਦਾਰਾਂ ਵਿਚੋਂ ਸਾਂਝੀ ਸੋਚ ਤੇ ਇਮਾਨਦਾਰੀ ਮਾਂਹ ਦੀ ਸਫੈਦੀ ਜਿੰਨੀ ਵੀ ਮਿਲਣੀ ਮੁਸ਼ਕਿਲ ਹੈ। ਕਮਿਊਨਿਸਟ ਆਪੇ ਨੂੰ ਅਕਲ ਦੇ ਕੋਟ ਸਮਝਦੇ ਐ, ਪਰ ਇਹ ਹਾਲੇ ਤੱਕ ਇਹ ਨਹੀ ਸਮਝ ਸਕੇ, ਬਾਵਜੂਦ ਸਾਂਝੀਵਾਲਤਾ ਦੇ ਨਾਅਰੇ ਦੇ ਲੋਕ ਸਾਡੇ ਨਾਲ ਕਿਉਂ ਨਹੀ ਜੁੜ ਸਕੇ? ਨਹੀ ਜਾਣ ਸਕੇ ਤਾਂ ਧਾਰਮਿਕ ਸ਼ਰਧਾ ਵਿੱਚ ਗੱਲ੍ਹ-ਗੱਲ੍ਹ ਖੂਭੇ ਪਏ ਹੈ ਤੇ ਅਸੀ ਧਰਮ ਦੀ ਮੁਖਾਲਫਤ ਉੱਤੇ ਜ਼ੋਰ ਦਿੱਤਾ ਹੈ, ਦੂਜਾ ਨੁਕਸ ਆਪਣੇ ਇਤਿਹਾਸਿਕ ਵਿਰਸੇ ਨੂੰ ਬਾਈਪਾਸ ਕਰਕੇ ਰੂਸ ਚੀਨ ਨੂੰ ਮੋਹਰੀ ਪੇਸ਼ ਕਰਦੇ ਰਹੇ। ਮਜ਼ਬੂਤ ਨਾਖ ਬਣਨ ਦੀ ਥਾਂ ਸੰਤਰੇ ਦੀਆਂ ਫਾੜੀਆਂ ਵਿੱਚ ਪਾਟ ਗਏ
ਪੰਜਾਬ ਨੂੰ ਮਾਰਿਆ ਪੰਜਾਬੀਆਂ ਦੀਆਂ ਖੁਦਗਰਜ਼ੀਆਂ ਤੇ ਗਦਾਰੀਆਂ ਨੇ ਹੁਣ ਉਹਨਾਂ ਦਾ ਸਿਆਪਾ ਕਰੋ ਜਾਂ ਮਕਾਣੇ ਜਾਉ ਕੋਈ ਫਾਇਦਾ ਨਹੀ! ਹੁਣ ਤਾਂ ਸਵਾਲ ਹੈ! ਆਣ ਅਣਖ ਨਾਲ ਜੀਣਾ ਹੈ ਜਾਂ ਨਹੀ? ਅਜਾਦ ਮਰਨਾ ਹੈ ਜਾਂ ਗੁਲਾਮੀ ਦੀ ਲਾਹਨਤ ਵਿੱਚ ਜੀਣਾ ਹੈ? ਇਤਿਹਾਸ ਫਰੋਲੋ, ਤੁਹਾਡੇ ਪੁਰਖੇ ਕਿਹੜੇ ਰਾਹ ਤੁਰੇ, ਕਿਸ ਮਾਣ ਨਾਲ ਜੀਵੇ ਤੇ ਕਿਹੜੇ ਗੋਰਵ ਨਾਲ ਸ਼ਹੀਦ ਹੋਏ? ਪੁਰਾਣੀ ਤੇ ਬੋਦੀ ਹੋਈ ਕਦਰ ਨੂੰ ਆਪਣੇ ਜੀਣ ਵਿਚੋਂ ਖਾਰਜ ਕਰ ਦੇਵੋ। ਹਾਲਾਤ ਤੇ ਮੌਕੇ ਅਨੁਸਾਰ ਗੁਰਮਤਿ ਸੋਚ ਨੂੰ ਅਪਣਾਵੋ। ਅਜਾਦੀ ਖਾਤਿਰ ਕੁਲ ਇੱਕ ਸੋ ਗਿਆਰਾਂ ਫਾਂਸੀਆਂ ਵਿਚੋਂ ਤਰਾਨਵੇਂ, ਸਿਖਾਂ ਦੀਆਂ, ਸੈਂਕੜੇ ਉਮਰ ਕੈਦਾਂ, ਕਾਲੇ ਪਾਣੀਆਂ ਦੀਆਂ ਸਖਤ ਸਜ਼ਾਵਾਂ ਤੇ ਫਿਰ ਵੀ ਗੁਲਾਮ ਰਹਿਣ ਦੇ ਦੁਰ ਫਿੱਟੇ –ਮਾਡੇ ਮੂੰਹ! ਜੇ ਇਹ ਸੋਚੋ ਗੁਰੁ ਗੋਬਿੰਦ ਸਿੰਘ ਜੀ ਆ ਕੇ ਤੁਹਾਨੂੰ ਇਸ ਫਾਹੀ ਵਿਚੋਂ ਛੁਡਾਵੇਗਾ, ਭੁੱਲ ਜਾਓ। ਅੰਧ ਵਿਸ਼ਵਾਸ਼ ਦਾ ਜੁੱਗ ਕਦੋਂ ਦਾ ਬੀਤ ਚੁੱਕਾ ਹੈ। ਅਰਦਾਸ ਤੁਹਾਡੇ ਵਿਸ਼ਵਾਸ਼ ਨੂੰ ਨਰੋਈ ਸੇਧ ਦੇ ਸਕਦੀ ਹੈ, ਦ੍ਰਿੜਤਾ ਨੂੰ ਥਾਪੀ ਦੇ ਸਕਦੀ ਹੈ, ਪਰ ਬੇਗਮਪੁਰਾ ਤੁਹਾਨੂੰ ਆਪ ਯਤਨ ਕਰਕੇ ਪੁੱਜਣਾ ਪੈਣਾ ਹੈ।
ਇਹ ਦੇਸ਼ ਸਾਡਾ ਹੈ, ਜਿਸ ਲਈ ਅਸਾਂ ਆਪਣੀ ਸ਼ਾਹ ਰਗ ਦਾ ਗਰਮ ਖੁਨ ਵਹਾਇਆ। ਤੁਹਾਡੀਆਂ ਅੱਖਾਂ ਵਿਚੋਂ ਬੇਈਮਾਨੋ ਅੱਥਰੂ ਵੀ ਨਹੀ ਵਗੇ। ਦੇਖੋ ਜਮਾਨੇ ਦੇ ਰੰਗ, ਚੋਰ ਮਾਲਕ। ਅਸੀ ਦੁਸ਼ਮਣ ਨੂੰ ਖੁੱਲ੍ਹੇ ਆਮ ਅਹਿਸਾਹ ਕਰਵਾ ਰਹੇ ਆਂ, ਸਾਡੇ ਦਰਦ ਨੂੰ ਸਮਝੋ। ਸਾਨੂੰ ਪ੍ਰਤਿਕਰਮ ਦੇ ਰਾਹ ਨਾ ਪਾਓ। ਅਸੀ ਮਾਰੂ ਤੂਫਾਨਾਂ ਤੇ ਲਾਹੋਰ ਕਿਲ੍ਹੇ ਦੀਆਂ ਤਾਰੀਖੀ ਫਾਂਸੀਆਂ ਤੋਂ ਹੋ ਕੇ ਆਏ ਆਂ। ਅੰਡੇਮਾਨ ਦੇ ਕਾਲੇ ਪਾਣੀ ਤਰ ਕੇ ਆਏ ਆਂ। ਇਹ ਇਤਿਹਾਸ ਦਾ ਸੁਮੇਰ ਪਰਬਤ ਤੁਹਾਡੇ ਕੋਲੋ ਪਿਛਾਂਹ ਨਹੀ ਧਕਿਆ ਜਾਣਾ। ਆਉ ਸਚਿਆਰਾ ਜੀਵਣ ਜੀਵੀਏ। ਨਫਰਤ ਮਨੁੱਖਤਾ ਦੀ ਕਾਤਲ ਹੈ। ਪਿਆਰ ਤਾਂ ਸਰਬ ਸਮਰੱਥ ਈਸ਼ਵਰ ਹੈ। ਉਸ ਈਸ਼ਵਰ ਨੂੰ ਸਾਖੀ ਜਾਣ ਕੇ ਸਾਡੇ ਸਬਰ ਨੂੰ ਨਾ ਅਜ਼ਮਾਓ।
ਸਾਡਾ ਰੋਲਾ ਤੇ ਵਿਰੋਧ ਇਹ ਹੈ, ਸਾਡੀ ਦੇਸ਼ ਭਗਤੀ, ਕੁਰਬਾਨੀ ਤੇ ਕਰੜੀ ਮਿਹਨਤ ਨੂੰ ਇਨਸਾਫ ਨਹੀ ਮਿਲਿਆ, ਸਾਡੇ ਆਗੂ ਭੋਲੇ ਭੰਡਾਰੇ ਸਨ, ਤੁਸੀ ਜੋ ਆਖਦੇ ਗਏ, ਉਹ ਥਾਂ ਪਰ ਥਾਂ ਅੰਗੂਠੇ ਥੱਪਦੇ ਰਹੇ। ਉਹਨਾਂ ਅਣਭੋਲਾਂ ਸੋਚਿਆ ਤੱਕ ਨਹੀ ਸੀ। ਮਾੜੇ ਨਤੀਜੇ ਸਾਡੀ ਔਲਾਦ ਭੁਗਤੇਗੀ।
ਚਲਦਾ…….




.