.

ਪ੍ਰੋ. ਦਵਿੰਦਰਪਾਲ ਸਿੰਘ ਫਾਂਸੀ ਤੇ ਪੰਥਕ ਸਰਕਾਰ

ਪੰਜਾਬ ਸਰਕਾਰ ਅਤੇ ਸਰਕਾਰ ਚਲਾ ਰਿਹਾ ਬਾਦਲ ਦਲ, ਸਿੱਖੀ ਅਤੇ ਸਿੱਖ ਭਾਵਨਾਵਾ ਨੂੰ ਆਪਣੇ ਰਾਜਸੀ ਲਾਹੇ ਲਈ ਵੱਖ ਵੱਖ ਸਮੇ ਵਿੱਚ ਵੱਖ ਵੱਖ ਹੱਥਕੰਡੇ ਬਣਾ ਕੇ ਵਰਤਾ ਆਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀ ਜਾਗਰੁਕ ਸਿੱਖ ਭਲੀਭਾਂਤ ਜਾਣਦਾ ਹੈ। ਅੱਜ ਜਦੋ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਸੰਬਧੀ ਬਾਦਲ ਸਰਕਾਰ ਤੇ ਉਸਦੇ ਹਲਫੀਆ ਬਿਆਨ ਨੂੰ ਲੈ ਕਿ, ਜਿਹੜਾ ਉਹਨਾਂ ਪ੍ਰੋ. ਭੁੱਲਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਪੰਜਾਬ ਦੀ ਕਿਸੇ ਜੇਲ੍ਹ ਵਿਰੁਧ, ਜਿਸ ਵਿੱਚ ਪ੍ਰੋ. ਭੁੱਲਰ ਨੂੰ ‘ਖਤਰਨਾਕ ਅਤਿਵਾਦੀ’ ਦਸਿਆ ਗਿਆ ਸੀ, ਉਸੇ ਕਾਰਣ ਬਾਦਲ ਦੱਲ ਦੀ ਪੰਥਕ ਹਲਕਿਆਂ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ। ਅਤੇ ਪ੍ਰੋ. ਭੁੱਲਰ ਦੀ ਰਿਹਾਈ ਵਿਰੁਧ ਉਸਦੀਆਂ ਕੋਸ਼ਿਸ਼ਾਂ ਨੂੰ ‘ਮਗਰਮੱਛ ਦੇ ਹੰਝੂ’ ਸਮਝਿਆ ਜਾ ਰਿਹਾ ਹੈ, ਉਸ ਸਮੇ ਫਿਰ ਬਾਦਲ ਸਰਕਾਰ ਨੇ ਆਪਣਾ ਸਿੱਖ ਵਿਰੁਧੀ ਚਿਹਰਾ ਬੇਨਿਕਾਬ ਕਰ ਲਿਆ ਹੈ। ‘ਸਾਡਾ ਹੱਕ’ ਫਿਮਲ ਦੇ ਕਾਲੇ ਦੋਰ ਦੇ ਸੱਚ ਨੂੰ ਬਿਆਨਦੀ ਫਿਮਲ ਹੈ। ਜੋ ਕੁੱਝ ਉਸ ਦੋਰ ਵਿੱਚ ਵਾਪਰਿਆ ਉਹ ਕਿਸੇ ਤੋਂ ਲੁਕਿਆ ਛੂਪਿਆ ਨਹੀ। ਪ੍ਰੰਤੂ ਉਸ ਸੱਚ ਤੋਂ ਉਹ ਲੋਕ ਜਿਹੜੇ ਉਸ ਕਾਲੇ ਵਖਤ ਜ਼ੁਲਮ-ਤਸ਼ਿਤਦ ਦੇ ਜ਼ਿਮੇਵਾਰ ਦੇ ਮੁੰਖ ਦੋਸ਼ੀ ਹਨ। ਕੰਬਦੇ ਹਨ ਤੇ ਇਸ ਸੱਚ ਨੂੰ ਦਬਿਆ ਹੀ ਰਹਿਣ ਦੇਣਾ ਚਾਹੁੰਦੇ ਹਨ। ਉਹਨਾਂ ਦੇ ਤਾਕਤਾਂ ਨੇ ਇਸ ਫਿਲਮ ਤੇ ਪਾਬੰਦੀ ਲਵਾ ਦਿਤੀ ਅਤੇ ਉਸ ਪਾਬੰਦੀ ਦੇ ਹੱਕ ਵਿੱਚ ਪੰਜਾਬ ਸਰਕਾਰ ਨੇ ਦੇਸ਼ ਦੀ ਸੁਪਰਿਮ ਕੋਰਟ ਵਿੱਚ ਜਿਹੜਾ ਹਲਫੀਆ ਬਿਆਨ ਦਿੱਤਾ ਹੈ, ਉਹ ਪ੍ਰੋ. ਭੁੱਲਰ ਦੀ ਫਾਂਸੀ ਰੋਕਣ ਸੰਬਧੀ ਦਿਤੀ ਪਟੀਸ਼ਨ ਨਾਲ ਹੂ-ਬ-ਹੂ ਮਿਲਦਾ ਹੈ। ਬਾਦਲ ਸਰਕਾਰ ਦੀ ਦਲੀਲ ‘ਸਾਡਾ ਹੱਕ’ ਫਿਲਮ ਦੀ ਪਾਬੰਦੀ ਵਿਰੁੱਧ ਇਹ ਹੈ ਕੀ ਇਸ ਫਿਲਮ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਖਤਰਾ ਖੜਾ ਹੋ ਜਾਵੇਗਾ ਅਤੇ ਇਹ ਦਲੀਲ਼ ਪ੍ਰੋ. ਭੁੱਲਰ ਦੀ ਫਾਂਸੀ ਵਿਰੁਧ ਦਿੱਤੀ ਗਈ ਹੈ।
ਪੰਜਾਬ ਨੇ ਕਾਲੇ ਦੌਰ ਦਾ ਭਾਰੀ ਸੰਤਾਪ ਆਪਣੇ ਪਿਡੇ ਤੇ ਹਡਾਇਆ ਹੈ। ਹਜ਼ਾਰਾਂ ਨੋਜਵਾਨ ਗੁਆਏ ਘਰਾਂ ਦੇ ਘਰ ਤਬਾਹ ਹੋਏ, ਉਸ ਤਬਾਹੀ ਦੇ ਸੱਚ ਨੂੰ ਨੰਗਾ ਕਰਨ ਨਾਲ, ਜਿਹੜੇ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋਵੇਗਾ ਅਤੇ ਉਸ ਕਾਲੇ ਦੌਰ ਵਿੱਚ ਅਮਨ ਕਾਨੂੰਨ ਦੇ ਰਖਵਾਲੇ ਕਿਥੇ ਸਨ? ਜਦੋਂ ਇਸ ਕਾਨੂੰਨ ਛਿਕੇ ਢੰਗ ਕੇ ਪੰਜਾਬ ਵਿੱਚ ਸਰਕਾਰੀ ਤਸ਼ਦਦ ਦਾ ਕਾਲਾ ਦੌਰ ਚੱਲ ਰਿਹਾ ਸੀ। ਅੱਜ ਜਦੋਂ ਪੰਜਾਬ ਵਿੱਚ ਸਿੱਖ ਦੁਸ਼ਮਣ ਤਾਕਤਾਂ ਸਿੱਖਾਂ ਦੇ ਅੱਲ੍ਹੇ ਜ਼ਖਮਾਂ ਤੇ ਲੂਣ ਛਿਕਣ ਲਈ ਪ੍ਰੋ. ਭੁੱਲਰ ਦੀ ਛੇਤੀ ਫਾਂਸੀ ਦੀ ਮੰਗ ਕਰ ਰਹੀਆਂ ਹਨ। ਉਹਨਾਂ ਦੇ ਇਸ ਫਿਰਕੂ ਜ਼ਹਰੀਲੇ ਵਾਰ ਨਾਲ ਪੰਜਾਬ ਦਾ ਅਮਨ ਦਾ ਕਾਨੂੰਨ ਕਿਉ ਵਿਖਾਈ ਨਹੀ ਦਿੰਦਾ? ਸਿੱਖ ਆਪਣੇ ਕੌਮੀ ਨਾਇਕ ਲਈ ਇਨਸਾਫ ਮੰਗ ਰਹੇ ਹਨ। ਤੱਥਾਂ ਸਹਿਤ ਦਲੀਲ਼ਾਂ ਤੇ ਅੰਕੜੇ ਦਿੱਤੇ ਜਾ ਰਹੇ ਹਨ। ਫਿਰ ਕਿਸੇ ਦੇ ਢਿਡ ਵਿੱਚ ਕਿਉ ਪੀੜ ਹੋ ਰਹੀ ਹੈ? ਕੀ ਸਿੱਖਾਂ ਦੀਆਂ ਭਾਵਨਾਵਾਂ ਦਾ ਕੋਈ ਕੀਮਤ ਜਾ ਅਰਥ ਨਹੀ ਹਨ, ਜਿਹੜਾ ਚਾਹੇ ਉਹ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਸਕਦਾ ਹੈ? ਕੀ ਕਾਨੂੰਨ ਦੀ ਸਖਤੀ ਸਿਰਫ ਘੱਟ-ਗਿਣਤੀਆਂ ਲਈ ਹੈ? ਉਹ ਲੋਕ ਜਿਹੜੇ ਸੱਚੀ-ਮੁੱਚੀ ਪੰਜਾਬ ਦੇ ਅਮਨ ਚੈਨ ਨੂੰ ਲਾਬੂੰ ਲਾਉਣ ਲਈ ਉਤਾਵਲੇ ਹਨ, ਉਹਨਾਂ ਵਿਰੁਧ ਕੋਈ ਕਾਰਵਾਈ ਨਹੀ, ਪ੍ਰੰਤੂ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਵੀ ਆਗਿਆ ਨਹੀ ਹੈ। ਅੱਜ ਉਹ ਲਾਬੀ ਸਿੱਖ ਦੋਖੀ ਹੀ ਨਹੀ ਸਗੋ ਸਿੱਖ ਦੁਸ਼ਮਣ ਹੈ, ਉਹ ਸਰਕਾਰ ਤੇ ਭਾਰੂ ਹੈ, ਜਿਸ ਕਾਰਣ ਸਿੱਖ ਵਿਰੋਧੀ ਫੈਸਲੇ ਲਏ ਅਤੇ ਨਿਪਰੇ ਚਾੜੇ ਜਾ ਰਹੇ ਹਨ। ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਅਕਾਲੀ ਦੱਲ ਨੇ ਰਸਮੀ ਕਾਰਵਾਈ ਤਾਂ ਕੀਤੀ ਪ੍ਰਤੂੰ ਚਾਰ ਦਿਨ ਤੋਂ ਪਾਰਲੀਮੈਂਟ ਵਿੱਚ ਕਿਸੇ ਅਕਾਲੀ ਐਮ-ਪੀ ਨੇ ਆਪਣਾ ਮੂੰਹ ਨਹੀ ਖੋਲਿਆ ਅਤੇ ਸਰਕਾਰ ਤੋਂ ਪ੍ਰੋ. ਭੁੱਲਰ ਦੀ ਸਿਹਤ ਤੋਂ ਲੈ ਕਿ ਪੱਖ ਪੇਸ਼ ਕਰਨ ਲਈ ਸਵਾਲ ਨਹੀ ਉਠਾਇਆ। ਅੱਜ ‘ਪੰਥ’ ਦਾ ਰੋਲਾ ਪਾ ਕਿ ‘ਪੰਥ’ ਬਣਨ ਵਾਲਾ ਸਮਾ ਲੰਘ ਗਿਆ ਹੈ। ਲੋਕ ਤੋਰ ਤੇ ਰਮਜ਼ ਸਮਝਣ ਲਗ ਗਏ ਹਨ। ਦੋਗਲੀ ਨੀਤੀ ਨਾਲ ਹੁਣ ਬੇਵਕੂਫ ਨਹੀ ਬਣਾਇਆ ਜਾ ਸਕਦਾ ਇਸ ਲਈ ਅੱਜ ਨਹੀ ਤਾਂ ਕੱਲ੍ਹ ਬਾਦਲ ਦਲ ਨੂੰ ਜਾਂ ਤਾਂ ‘ਭਗਵਿਆਂ’ ਦੀ ਗੁਲਾਮੀ ਤਿਆਗਣੀ ਪਵੇਗੀ ਜਾ ਫਿਰ ਪੰਥ ਹਿਤੈਸ਼ੀ ਹੋਣ ਦਾ ਢੋਂਗ ਛਡਣਾ ਪਵੇਗਾ ਅੱਜ ਹਰ ਇੱਕ ਸਿੱਖ ਪੰਜਾਬ ਵਿੱਚ ਸ਼ਾਤੀ ਚਾਹੁੰਦਾ ਹੈ। ਪ੍ਰੰਤੂ ਉਸਦੇ ਸਵੈ-ਮਾਣ ਨੂੰ ਵੰਗਾਰਿਆ ਵਾਰ-2 ਫਿਰ ਹੋਰ ਕਦੋ ਤੱਕ ਬਰਦਾਸ਼ਤ ਕਰੇਗਾ? ਅਸੀ ਚਾਹੁੰਦੇ ਹਾਂ ਕੀ ਕੁੱਝ ਸਿੱਖ ਦੋਖੀ ਸਿਰ ਫਿਰੇ ਲੋਕਾਂ ਦੇ ਦਬਾਅ ਥੱਲਿਉ ਨਿਕਲ ਕੇ, ਸਰਕਾਰ ਸਿੱਖ ਭਾਵਨਾਵਾਂ ਦੀ ਕਦਰ ਕਰਨੀ ਸਿਖੇ। ਸਿਖ ਸਿਰਫ ਤੇ ਸਿਰਫ ‘ਇਨਸਾਫ’ ਚਾਹੁੰਦੇ ਹਨ ਉਹ ਇਨਸਾਫ ਦਾ ਕਤਲ ਕਰਕੇ, ਪ੍ਰੋ. ਭੁੱਲਰ ਦੀ ਰਾਜਸੀ ਫਾਂਸੀ ਨੂੰ ਕਿਵੇਂ ਵੀ ਸਵੀਕਾਰ ਕਰਨ ਲਈ ਤਿਆਰ ਨਹੀ, ਇਸੇ ਤਰ੍ਹਾਂ ਸਿੱਖ ਭਾਵਨਾਵਾਂ ਨੂੰ ਚੜਾਉਣ ਵਾਲੇ ਸਿੱਖ ਦੋਖੀਆਂ ਦੀਆਂ ਕਾਰਵਾਈਆਂ ਵੀ ਨਾ ਕਾਬਲੇ-ਏ-ਬਰਦਾਸ਼ਤ ਹਨ। ਇਸ ਲਈ ਸਰਕਾਰ ਨੂੰ ਅਤੇ ਖਾਸ ਕਰਕੇ ਬਾਦਲ ਦੱਲ ਨੂੰ ਵੀ ਆਪਣੀ ਜ਼ਿਮੇਵਾਰੀ ਤੇ ਫਰਜ਼ ਦਾ ਨਿਰਬਾਹ ਕਰਦਿਆ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ ਤੇ ਵਿਤਕਰੇ ਬਾਜ਼ੀ ਨੂੰ ਖਤਮ ਕਰਵਾਉਣ ਵਲ ਤੁਰਨਾ ਚਾਹਿਦਾ ਹੈ। ਇਸੇ ਨਾਲ ਹੀ ਪੰਜਾਬ ਵਿੱਚ ਸਦੀਵੀ ਅਮਨ ਚੈਨ ਬਹਾਲ ਰਹੇਗਾ ਸਿੱਖਾਂ ਨੂੰ ਦਬਾ ਕੇ, ਡਰਾ ਕੇ, ਧੱਕਾ ਕਰਕੇ, ਪੰਜਾਬ ਵਿੱਚ ਅਮਨ ਚੈਨ ਦਾ ਢੰਡੋਰਾ ਪਿਟਣਾ, ਸਿਰਫ ਤੇ ਸਿਰਫ ਤੁਗਲਕੀ ਸੋਚ ਹੈ।
ਬੇਅੰਤ ਸਿੰਘ ਖਾਨੇਵਾਲ
ਮੋ: 98556-98833




.