.

ਦੋਸੁ ਨ ਦੀਜੈ ਕਾਹੂ ਲੋਗ

ਸਾਡੇ ਸਿਖਾਂ ਨੂੰ ਬੇਹਦ ਘੱਟ ਸਮਝ ਹੈ। ਸੂਚਨਾ ਪੱਖੋ ਤੇ ਸਾਧਨ ਪੱਖੋ ਵੀ। ਆਮ ਸਧਾਰਨ ਹਾਲਤ ਵਿੱਚ ਅਸੀ ਸਿੱਖ ਧਰਮ ਨਾਲ ਸਬੰਧਤ ਕਿਸੇ ਵੀ ਸੂਚਨਾ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਨਹੀ ਕਰਦੇ। ਤਾਂ ਫਿਰ ਅਸੀ ਕਰਦੇ ਕੀ ਹਾਂ? ਵਿਹਲੀਆਂ ਤੇ ਵਜ਼ਨਹੀਨ ਗੱਲ੍ਹਾਂ ਨਾਲ ਸਮਾ ਬਰਬਾਦ। ਗਿਆਨਵਾਨ ਹੋਣ ਲਈ ਗੁਰੁ ਦੀ ਸ਼ਰਨ ਜਾਣਾ ਲਾਜ਼ਮੀ ਸ਼ਰਤ ਹੈ। ਇਸਦਾ ਹੋਰ ਕੋਈ ਬਦਲ ਨਹੀ ਹੈ।
ਗੁਰੁ ਗ੍ਰੰਥ ਸਾਹਿਬ ਦੀ ਸ਼ਰਨ ਅਸੀ ਉਦੋ ਜਾਂਦੇ ਹਾਂ। ਜਦੋ ਅਸੀ ਦੁਖੀ ਹੋਈਏ ਜਾਂ ਸਾਨੂੰ ਕੋਈ ਜਰੂਰਤ ਹੋਵੇ। ਮਨ ਹੀ ਮਨ ਅਸੀ ਸੁਖਣਾ ਸੁਖ ਲੈਦੇ ਹਾਂ। ਕਿ ਗੁਰੁ ਗ੍ਰੰਥ ਸਾਹਿਬ ਮੇਰਾ ਫਲਾਣਾ ਕੰਮ ਕਰ ਦਿਉ। ਮੈ ਅਖੰਡ ਪਾਠ ਕਰਵਾਉਣ ਤੋਂ ਬਾਅਦ ਲੰਗਰ ਲਵਾ ਦਿਆਗਾਂ। ਇਹ ਇੱਕ ਕਿਸਮ ਦਾ ਸੋਦਾ ਜੋ ਅਗਿਆਨਤਾ ਵਸ ਅਸੀ ਗੁਰੂ ਸਾਹਿਬ ਜੀ ਨਾਲ ਕਰਦੇ ਹਾਂ। ਜੇ ਕੰਮ ਹੋ ਗਿਆ ਤਾਂ ਅਖੰਡ ਪਾਠ ਰੱਖਵਾ ਦਿਤਾ ਤੇ ਆਪ ਘਰ ਜਾ ਕੇ ਸੋ ਗਏ ਅਖੰਡ ਪਾਠ ਦੀ ਸਮਾਪਤੀ ਤੇ ਲੰਗਰ ਵਿੱਚ ਸਵਾਦੀ ਪਕਵਾਨ ਸੰਗਤਾਂ ਨੂੰ ਖਵਾ ਦਿੱਤੇ। ਤੇ ਜੇ ਕੰਮ ਨਾ ਹੋਇਆ ਤਾਂ ਰੱਬ ਨੂੰ ਲਾਹਮੇ ਦਿੰਦੇ ਹੋਏ ਕਹਿ ਦਿਤਾ ਅਸੀ ਕਿਹੜਾ ਰੱਬ ਦੇ ਮਾਂਹ ਮਾਰੇ ਸਨ, ਵਗੈਰਾ ਵਗੈਰਾ ਜੋ ਸਾਡਾ ਕੰਮ ਨਹੀ ਹੋਇਆ। ਇਹਨਾਂ ਕਹਿ ਕੇ ਰੱਬ ਨੂੰ ਲਾਹਮਾ ਵੀ ਦੇ ਦਿੱਤਾ। ਜਿਥੋ ਸਾਡੀ ਗਰੀਬ ਸੋਚ ਉਜਾਗਰ ਹੁੰਦੀ ਹੈ। ਅੰਦਾਜਾ ਲਾਈਏ ਕੇ ਅਸੀ ਸੋਚ ਕਰਕੇ ਕਿੰਨੇ ਗਰੀਬ ਹਾਂ।
ਅਸੀ ਲੋਕ ਕਦੇ ਉਸਨੂੰ ਸਰਬਸ਼ਕਤੀਮਾਨ ਸਮਝ ਕੇ ਉਸ ਅੱਗੇ ਅਰਜੋਈ ਕਰਕੇ ਮੰਗਾਂ ਰੱਖਦੇ ਹਾਂ ਤੇ ਕਦੇ ਨਾਸਤਿਕ ਹੋ ਕਿ ਉਸਨੂੰ ਲਾਹਮੇ ਦਿੰਦੇ ਹਾਂ ਜ਼ਰਾ ਇਮਾਨਦਾਰੀ ਨਾਲ ਸੋਚੋ। ਹੈ ਕੋਈ ਦੀਨ ਇਮਾਨ ਸਾਡਾ। ਇਹ ਹਾਲਤ ਉਦੋ ਵਾਪਰਦੀ ਹੈ ਜਦੋ ਅਸੀ ਬੋਧਿਕ ਤੋਰ ਤੇ ਬੋਣਿਆਂ ਵਾਗ ਵਿਚਰਦੇ ਹਾਂ। ਇਹ ਸਾਡੀ ਮਾਨਸਿਕ ਦੁਬਿਧਾ ਦੀ ਵੱਡੀ ਨਿਸ਼ਾਨੀ ਹੈ। ਸਾਡੀ ਛੋਟੀ ਸੋਚ ਸਾਨੂੰ ਕਈ ਘੁਮਣਘੇਰੀਆਂ ਵਿੱਚ ਪਾ ਦਿੰਦੀ ਹੈ। ਸਰਬਵਿਆਪਕ ਘੱਟ-ਘੱਟ ਦੀ ਜਾਣਨਹਾਰ ਸੁਆਮੀ ਨਾਲ ਅਸੀ ਸੋਦੇ ਬਾਜੀ ਤੋਂ ਬਾਜ ਨਹੀ ਆਉਦੇ। ਅਸੀ ਇਸ ਬੋਣੀ ਸੋਚ ਕਰਕੇ ਚਲਾਕੀਆਂ ਕਰਦੇ ਹਾਂ। ਪਰ ਅਫਸੋਸ ਜੇ ਗੁਰੁ ਦਾ ਗਿਆਨ ਰੂਪੀ ਪਲੜਾ ਫੜ ਲਈਏ ਤੇ ਇਹ ਅਪਰਾਦ ਕਰਨ ਤੋਂ ਅਸੀ ਬਚ ਸਕਦੇ ਹਾਂ। ਅਸੀ ਝੂਠ ਬੋਲਦਿਆਂ ਇੱਕ ਪਲ ਨਹੀ ਲਾਉਦੇ ਦੁੱਖ ਭੋਗਦੇ ਹਾਂ। ਆਪ ਨਿਰਾਸ਼ਾ ਦੇ ਭਾਗੀ ਬਣਦੇ ਹਾਂ। ਉਸਦੀ ਸ਼ਰਨ ਜਾਣਦਾ ਵੀ ਅਸੀ ਬਹੁਤੀ ਵਾਰ ਪਾਖੰਡ ਹੀ ਕਰਦੇ ਹਾਂ। ਬੜੀ ਤਰਸਯੋਗ ਹਾਲਤ ਵਿੱਚ ਆਪਣਾ ਜੀਵਣ ਜੀਊ ਰਹੇ ਹਾਂ। ਇਸ ਤਰਸਯੋਗ ਹਾਲਤ ਦੇ ਖੁਦ ਅਸੀ ਜਿਮੇਵਾਰ ਹਾਂ। ਕਾਰਨ ਸਾਡੀ ਸਹੇੜੀ ਹੋਈ ਦੁਬਿਧਾ ਤੇ ਇਸ ਤੋਂ ਛੁਟਕਾਰਾ ਪਾਉਣ ਸਾਡੀ ਝੂਠੀ ਜ਼ਿਦ। ਆਰਥਿਕ ਪੱਖ ਤੋਂ ਵੀ ਅਸੀ ਠੀਕ ਹੋਣ ਦੇ ਬਾਵਜੂਦ ਅਸੀ ਦੁਖੀ ਹਾਂ। ਇਹ ਦੁੱਖ ਸਾਡੇ ਆਪਣੇ ਕਾਰਨ ਹਨ। ਸਾਡੀ ਗੁਰੁ ਵਲੋਂ ਦੁਬਿਧਾ ਕਰਕੇ ਹਨ। ਸਾਡਾ ਗੁਰੁ ਤੋਂ ਕੇਵਲ ਦੁਨਆਵੀ ਸੁਖ ਪ੍ਰਾਪਤ ਕਰਨ ਦੀ ਲਾਲਸਾ ਕਰਕੇ ਹੈ। ਸਾਡੀ ਉਲਝਣ ਭਰੀ ਸੋਚ ਜੇਬ ਭਰੀ ਹੋਣ ਦੇ ਬਾਵਜੂਦ ਵੀ ਸਾਨੂੰ ਕੰਗਾਲ ਦਰਸਾਉਂਦੀ ਹੈ।
ਕੀ ਆਰਥਿਕ ਪੱਖੋ ਸੋਖਾਲਾ ਵਿਆਕਤੀ ਕੰਗਾਲ ਨਹੀ ਹੁੰਦਾ? ਬਿਲਕੁਲ ਹੁੰਦਾ ਹੈ। ਸਾਨੂੰ ਗੁਰੁ ਸਾਹਿਬ ਨੇ ਸੁਜਝਾਂ ਗਿਆਨ ਬਖਸ਼ ਕਿ ਵਧੀਆ ਮਨੁੱਖ ਬਣਾਇਆ ਤੇ ਸੋਚ ਪਖੋ ਨਿਰਮਲ ਪਰ ਕੀ ਅਸੀ ਗੁਰੁ ਦਾ ਸੁਚਝਾ ਗਿਆਨ ਲੈ ਕੇ ਬਣੇ ਪਾਏ? ਬਿਲਕੁਲ ਨਹੀ।
ਉਦਹਾਰਣ ਵਜੋ ਵਿਦੇਸ਼ਾਂ ਵਿੱਚ ਜਾ ਕੇ ਅਸੀ ਆਪਣੇ ਆਪ ਨੂੰ ਜਿਆਦਾ ਦੁਖੀ ਬਣਾ ਲਿਆ ਇਹਨਾਂ ਦੇਸਾਂ ਵਿੱਚ ਅਸੀ ਇਲਗਜ਼ਰੀ ਜੀਵਣ ਜਿਊਦੇ ਹੋਏ ਵੀ ਪਰੇਸ਼ਾਨ ਹਾਂ। ਪਰ ਵਧੀਆ ਜੀਵਨ ਦੇ ਅਹਿਸਾਸ ਸਦਕਾ ਹੰਕਾਰ ਤੇ ਆਕੜ ਵਿੱਚ ਲਗਾਤਾਰ ਵਾਧਾ ਕਰਦੇ ਹਾਂ। ਜਿਸਤੋਂ ਦੁੱਖ ਉਪਜਦਾ ਹੈ। ਨਿਰਾਸ਼ਾਂ ਵਿੱਚ ਵਾਧਾ ਹੁੰਦਾ ਹੈ। ਮਾਨਸਿਕ ਦਬਾ ਤੇ ਨਸਾਂ ਵਿੱਚ ਤਨਾਅ ਕਾਰਨ ਨੀਂਦਰ ਉਡ ਪੁੱਡ ਜਾਦੀ ਹੈ। ਪਰ ਸਮਝ ਨਹੀ ਆਉਦੀ ਇਸਦਾ ਕਾਰਨ ਕੀ ਹੈ। ਇਸ ਦਾ ਕਾਰਨ ਬਿਲਕੁਲ ਸਪਸ਼ਟ ਹੈ ਉਹ ਹੈ ਸਾਡੀ ਦੁਬਿਧਾ।
ਦੁਬਿਧਾ ਦੀਆਂ ਨਿਸ਼ਾਨੀਆਂ ਤੇ ਲੱਛਣ ਅਕਸਰ ਸਾਡੀ ਗੁਫਤਗੂ ਵਿਚੋ ਪਤਾ ਲਗ ਜਾਂਦੇ ਹਨ। ਕਿਸੇ ਵੀ ਮਸਲੇ ਤੇ ਗੱਲਬਾਤ ਚਲਦਿਆਂ ਵੀਚਾਰ ਕਰਦਿਆਂ, ਸਲਾਹ ਮਸ਼ਵਰਾਂ ਕਰਦਿਆਂ। ਸਾਡੀ ਗੱਲਬਾਤ ਦੁਬਿਧਾ ਦਾ ਵਿਖਾਵਾ ਕਰਦੀ ਹੈ। ਸਮਝਣ ਵਾਲੇ ਸਮਝ ਜਾਦੇ ਹਨ। ਪਰ ਬਹੁਤ ਵਾਰ ਸਮਝਣ ਵਾਲੇ ਇਹ ਗੱਲ ਮੂੰਹ ਤੇ ਨਹੀ ਕਰਦੇ। ਤੇ ਬਹੁਤ ਸਾਰੇ ਇਸ ਗੱਲ੍ਹ ਨੂੰ ਮੂੰਹ ਤੇ ਕਹਿਣ ਦੀ ਹਿਮੰਤ ਰਖਦੇ ਹਨ।
ਆਉ ਹੁਣ ਸਮਝੀਏ ਦੁਬਿਧਾ ਪੈਦਾ ਕਿਥੋ ਹੁੰਦੀ ਹੈ। ਸਾਡੀ ਦੁਬਿਧਾ ਅਗਿਆਨਤਾ ਭਰੇ ਮਨ ਵਿਚੋ ਪੈਦਾ ਹੁੰਦੀ ਹੈ। ਕਿਉਕਿ ਬਹੁਤ ਸਾਰੇ ਮਸਲਿਆਂ ਤੇ ਸਾਡੀ ਜਾਣਕਾਰੀ ਅਧੂਰੀ ਹੁੰਦੀ ਹੈ ਜਾਂ ਕਹਿ ਲਈਏ ਹੁੰਦੀ ਹੀ ਨਹੀ।
ਇਸ ਕਰਕੇ ਗਿਆਨ ਦੇ ਸਾਗਰ ਗੁਰੁ ਸਾਹਿਬ ਦੇ ਇਲਾਹੀ ਹੋਂਦ ਦੇ ਬਾਵਜੂਦ ਵੀ ਅਸੀ ਹਨੇਰੇ ਵਿੱਚ ਟਕਰਾਂ ਮਾਰਦੇ ਫਿਰਦੇ ਹਾਂ। ਇਸਦਾ ਕਾਰਣ ਹੈ ਸਾਡੀ ਦੁਬਿਧਾ।
ਦੁਬਿਧਾ ਮਾਰਿ ਹਰਿ ਮੰਨਿ ਵਸਾਈ॥ ਅੰਗ 663
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ॥ ਅੰਗ 119
ਦੁਬਿਧਾ ਚੂਕੈ ਤਾਂ ਸਬਦੁ ਪਛਾਣੁ॥ ਅੰਗ 1343
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥ 1॥ ਅੰਗ 1128

ਜੇਕਰ ਮਨੁੱਖ ਦੁਬਿਧਾ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਤਾਂ ਇਹ ਸੋਚ ਲਏ ਕਿ ਉਹ ਆਪਣੇ ਦੁੱਖਾਂ ਦਾ ਆਪ ਭਾਗੀਦਾਰ ਹੈ। ਇਸ ਦੁੱਖ ਦਾ ਕਾਰਣ ਫਿਰ ਹੋਰ ਕਿਸੇ ਨੂੰ ਨਹੀ ਮੰਨ ਸਕਦਾ। ਗੁਰ ਉਪਦੇਸ਼ ਹੈ-: ਦੋਸੁ ਨ ਦੀਜੈ ਕਾਹੂ ਲੋਗ॥ ਅੰਗ 888
ਬੇਅੰਤ ਸਿੰਘ ਖਾਨੇਵਾਲ
ਮੋ: 98556-98833




.