.

ਸਤਿਗੁਰੂ ਅਰਜਨ ਸਾਹਿਬ ਜੀ ਦੀ ਘੋਰ (ਨਿਰਾਦਰੀ ਅਥਵਾ) ਬੇਅਦਬੀ

ਲਿਖਾਰੀ ਅਨੁਸਰ ਬਾਬਾ ਮੋਹਨ ਜੀ ਨੇ ਸਤਿਗੁਰੂ ਅਰਜਨ ਸਾਹਿਬ ਜੀ ਅਗਿਆ ਤੋਂ:-

ਮੋਹਨ ਅਸ ਗੁਰ ਆਗਯਾ ਪਾਏ। ਪਰਿਕ੍ਰਮਾ ਕਰਿ ਗੁਰ ਚਰਨ ਗਹਾਏ।

ਬੰਦਨ ਕਰਿ ਤਬ ਗਯੋ ਚੁਬਾਰੇ। ਲਗੀ ਸਮਾਧਿ ਅਖੰਡ ਅਪਾਰੇ॥ 62॥

ਧਿਅਨ ਰਹੇ ਕਿ ਲਿਖਾਰੀ ਪਰਕਰਮਾ ਕਰਉਣੀਆਂ ਨਹੀਂ ਭੁੱਲਦਾ। ਪਰ ਕਿਸ ਕਾਰਨ? ਇਹ ਸ਼ੰਕਾ ਵਧਦਾ ਜਾ ਰਿਹਾ ਹੈ?

ਏਨੇ ਵਿੱਚ ਬਾਬਾ ਮੋਹਰੀ ਜੀ ਆ ਗੇਏ। ਨਮਸਕਰਾਂ ਦਾ ਵਟਾਂਦਰਾ ਕਰਨ ਉਪਰੰਤ ਬਾਬਾ ਮੋਹਰੀ ਜੀ, ਸਤਿਗੁਰੂ ਜੀ ਨੂੰ ਆਪਣੇ ਘਰ ਲੈ ਗਏ। ਬਾਬਾ ਮੋਹਰੀ ਜੀ ਦੀ ਇਸਤਰੀ ਨੇ ਹਿਰਦੇ ਵਿੱਚ ਬੜਾ ਅਨੰਦ ਮਾਣਿਆ। ਕਈ ਕੱਪੜੇ ਅਤੇ ਗਹਿਣੇ ਸਤਿਗੁਰੂ ਜੀ ਤੋਂ ਵਾਰੇ। ਸੁਖ ਅਨੰਦ ਪੁਛਣ ਉਪ੍ਰੰਤ, ਬੜੇ ਦੁਖੀ ਹਿਰਦੇ ਨਾਲ (ਗੁਰੂ ਅਰਜਨ ਸਾਹਿਬ ਜੀ ਦੇ ਮਾਤਾ) ਬੀਬੀ ਭਾਨੀ ਜੀ ਅਤੇ (ਪਿਤਾ) ਗੁਰੂ ਰਾਮਦਾਸ ਜੀ ਦੇ ਚਲਾਣੇ ਦੀ ਗੱਲ ਕਰਕੇ. . {73 ਤੱਕ} -

ਦੋਹਰਾ॥ ਐਸ ਭਾਖ ਰੋਵਤ ਭਈ, ਮੋਹਰੀ ਜੀ ਕੀ ਬਾਮ॥ ਨਰ ਅਨੁਹਰ ਰੋਵਤ ਭਏ ਸ੍ਰੀ ਗੁਰ ਪੂਰਨ ਕਾਮ॥ 74॥

ਪਦ ਅਰਥ:-ਮੋਹਰੀ ਜੀ ਕੀ ਬਾਮ=ਮੋਹਰੀ ਜੀ ਦੀ ਇਸਤ੍ਰੀ। (ਸ੍ਰੀ ਗੁਰੂ ਅਰਜਨ ਦੇਵ ਜੀ ਵੀ) ਨਰ ਅਨੁਹਰ=ਆਮ ਮਨੁੱਖਾਂ ਵਾਂਗ (ਰੋਣ ਲੱਗ ਪਏ?॥

ਮੋਹਰੀ ਜੀ ਨਿਜ ਨਾਰਿ ਕੋ ਕਹੀ ਗਯਾਨ ਕੀ ਬਾਤ।

ਸੰਤਨ ਕੋ ਨਹਿ ਰੋਈਐ ਜੋ ਅਪਨੋ ਗ੍ਰਿਹ ਜਾਤ॥ 75॥ ਚੌਪਈ॥ ਸ੍ਰੀ ਗੁਰ ਕੋ ਤਬ ਕਹਾ ਸੁਨਾਈਸਭੁ ਮਿਥਿਆ ਸੰਸਾਰੁ ਦਿਖਾਈ।

ਪ੍ਰਭ ਬਿਸਾਰਿ ਜੋ ਮਨਮਤਿ ਲਾਗੋੇ। ਸੋਚਯ ਤਾਹਿ ਜੋ ਭਏ ਅਭਾਗੇ॥ 76॥

ਮਿਲ ਬਿਛਰਤ ਨਦ ਕਾਠ ਸਮਾਨਾ। ਜਥਾ ਪੂਰ ਨਉਕਾ ਮਨਮਾਨਾ।

ਤਸ ਕੁਟੰਬ ਕੋ ਮੇਲ ਪਛਾਨੀ। ਸੋਚਤ ਨਹਿ ਜੋਊ ਸੁਧ ਗਿਆਨੀ॥ 77॥

ਰਾਮਦਾਸ ਗੁਰ ਪ੍ਰਭ ਆਗਯਾ ਪਾਏ। ਜਗ ਤਾਰਨ ਹਿਤਿ ਇਹ ਠਾਂ ਆਏ।

ਕਰਿ ਕਾਰਜ ਪ੍ਰਭ ਰੂਪ ਸਮਾਨੇ। ਸੋਚਨ ਜੋਗ ਨਹੀਂ ਸੁਖਕਾਨੇ॥ 78॥

ਅਰਥ:- ‘ਮਾਤਾ ਭਾਨੀ ਜੀ ਅਤੇ ਗੁਰੁ ਰਾਮਦਾਸ ਸਾਹਿਬ ਦੇ ਅਕਾਲ ਚਲਾਣੇ ਦੀ ਗਲ, ਕਰਕੇ, ਬਾਬਾ ਮੋਹਰੀ ਜੀ ਦੀ ਪਤਨੀ ਰੋਣ-ਖਪਣ ਲੱਗ ਪਈ। ਗੁਰੂ ਅਰਜਨ ਦੇਵ ਜੀ ਵੀ (ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ) ਆਮ ਮਨੁੱਖਾਂ ਵਾਂਗ ਰੋਣ- (ਪਿੱਟਣ?) ਲੱਗ ਪਏ ਤਾਂ ਬਾਬਾ ਮੋਹਰੀ ਜੀ ਨੇ ਆਪਣੀ ਇਸਤ੍ਰੀ ਨੂੰ ਗਿਆਨ ਦੀ ਗੱਲ ਸਮਝਾਈ, ਕਿ, ਸੰਤ (ਮਰ ਕੇ) ਆਪਣੇ (ਅਸਲੀ) ਘਰ ਚਲੇ ਜਾਂਦੇ ਹਨ, ਉਨ੍ਹਾਂ ਨੂੰ ਕਦੇ ਨਹੀਂ ਰੋਣਾ ਚਾਹੀਦਾ। (75) ਫਿਰ (ਰੋ-ਕੁਰਲਾ ਰਹੇ?) ਸਤਿਗੁਰੂ ਜੀ ਨੂੰ ਸੁਣਾ ਕੇ ਆਖਿਆ,

ਨਜ਼ਰ ਆਉਂਦਾ ਸੰਸਾਰ ਸਭ ਨਾਸਵੰਤ ਹੈ, ਜਿਹੜਾ ਮਨੁੱਖ ਪ੍ਰਭੂ (ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ) ਨੂੰ ਭੁੱਲ ਕੇ ਮਨਮਤਿ ਪਿੱਛੇ ਲਗ ਤੁਰਦਾ ਹੈ, ਉਸ ਨੂੰ ਬਸਕਿਸਮਤ ਸਮਝਣਾ ਚਾਹੀਦਾ ਹੈ। (76) ਮਿਲਣਾ ਵਿਛੜਨਾ ਨਦੀ ਦੇ ਵਹਿਣ ਵਾਂਗ ਹੁੰਦਾ ਹੈ, (ਸੰਸਾਰ ਦੀ ਰਿਸ਼ਤੇਦਾਰੀਆਂ, ਭਾਈ ਬੰਦ) ਬੇੜੀ ਦੇ ਪੂਰ ਸਮਾਨ ਹੁੰਦਾ ਹੈ ਫਿਰ ਮੁੜ ਕੇ ਮੇਲ ਸੰਜੋਗ ਨਾਲ ਹੀ ਹੁੰਦਾ ਹੈ, ਵੀਚਾਰਨਾ ਕਰੋ। ਸੋ ਸੰਸਾਰੀ ਸੰਬੰਧਾਂ ਨੂੰ ਇਸ ਪ੍ਰਕਾਰ ਹੀ ਸਮਝਣਾ ਚਾਹੀਦਾ ਹੈ। ਜੋ ਪਵਿੱਤ੍ਰ ਗਿਆਨਵਾਨ ਹੈ, ਇਸ ਤਰ੍ਹਾਂ ਨਹੀਂ ਵਿਚਾਰਦਾ।

ਗੁਰੂ ਰਾਮਦਾਸ ਜੀ ਪਰਮਾਤਮਾ ਦੀ ਆਗਿਆ ਨਾਲ ਏਥੇ ਸੰਸਾਰ ਨੂੰ ਤਾਰਨ ਆਏ ਸਨ ਆਪਣਾ ਕਾਰਜ ਕਰਕੇ ਪ੍ਰਮਾਤਮਾ ਵਿੱਚ ਹੀ ਲੀਨ ਹੋ ਗਏ ਹਨ, ਇਹ ਗਲ ਸੋਚ ਵਿਚਾਰਨ ਵਾਲੀ ਨਹੀਂ, ਭਾਵ, ਚਿੰਤਾ ਫਿਕਰ ਕਰਨ ਵਾਲੀ (ਰੋਣ ਕੁਰਲਾਉਣ ਦੀ ਲੋੜ) ਨਹੀਂ ਹੈ, ਸਤਿਗੁਰੂ ਜੀ ਤਾਂ ਸੁਖਾਂ ਦੇ ਖ਼ਜ਼ਾਨੇ (ਹੁੰਦੇ) ਹਨ। (77-78)

ਏਨੇ ਨੂੰ ਬਾਬਾ ਮੋਹਰੀ ਜੀ ਦਾ ਪੁੱਤਰ ਬਾਬਾ ਅਨੰਦ ਜੀ, ਆਪਣੇ ਬੇਟੇ ਬਾਬਾ ਸੁੰਦਰ ਜੀ ਦੇ ਨਾਲ ਉਥੇ ਆ ਗਏ।

ਲਿਖਾਰੀ ਦੀ ਸੁਹਿਰਦਤਾ ਗੁਰਮਤਿ ਦੀ ਕਸਵੱਟੀ ਤੇ:-

ਬਿਬੇਕ-ਬੁੱਧੀ ਨਾਲ ਵਿਚਾਰੀਏ ਕਿ- ਪੰਚਮ ਪਾਤਸ਼ਾਹ ਜੀ ਆਪਣੇ ਪਿਤਾ ਗੁਰਦੇਵ ਜੀ ਦੀ ਸੰਗਤਿ ਵਿੱਚ ਰਹਿ ਕੇ ਹਰ ਪੱਖੋਂ ਏਡੇ ਨਿਪੁੰਨ ਹੋ ਚੁੱਕੇ ਸਨ ਕਿ, ਵਡੇ ਦੋ ਭਰਵਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ ਬਣ ਗਏ ਅਤੇ ਭੱਟ ਭਗਤ. ਸ੍ਰੀ ਮੁਥਰਾ ਜੀ ਨੂੰ ਜਗਤ ਦੇ ਤਾਰਨਹਾਰ ਹੋ ਦਿੱਸੇ - “ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਯ੍ਯਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ 6॥” ਸਰਬ ਉੱਚ ਅਵਸਥਾ ਦੇ ਮਾਲਕ ਬਣ ਚੁੱਕੇ, ਸੁਜਾਨ ਸਤਿਗੁਰੂ ਅਰਜਨ ਸਾਹਿਬ ਜੀ, ( “ਸਭ ਤੇ ਵਡਾ ਸਤਿਗੁਰੁ ਨਾਨਕੁ” ਸਾਹਿਬ ਜੀ ਦੇ ਸਮੇ ਤੋਂ ਹੀ ਗੁਰੂਮਤਿ ਦਾ ਹਿੱਸਾ ਬਣੇ ਹੋਏ), ਇਸ ਪਾਵਨ ਸਲੋਕ ਤੋਂ- ‘ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥ 16॥ {1365} ਕੀ, ਅਣਜਾਣ ਹੀ ਸਨ? ਜਿਸ ਅਭੁੱਲ ਸਤਿਗੁਰੂ ਦਾ ਆਪਣਾ ਉਪਦੇਸ਼ ਇਹ ਹੈ- “ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ॥” {608} ਅਤੇ ਦ੍ਰਿਸ਼ਟਮਾਨ ਸੰਸਾਰ ਲਈ ਜੋ ਇਉਂ ਫ਼ਰਮਾ ਰਹੇ ਹਨ- “ਜੋ ਦੀਸੈ ਸੋ ਸੰਗਿ ਨ ਗਇਓ॥ ਸਾਕਤੁ ਮੂੜੁ ਲਗੇ ਪਚਿ ਮੁਇਓ॥” {241} ਜਿਹੜੇ ਸਮਰਥ ਸਤਿਗੁਰੂ ਜੀ, ਸੰਸਾਰ ਨੂੰ ਇਹ ਅਨਮੋਲ ਉਪਦੇਸ਼ ਦੇ ਰਹੇ ਸਨ-- “ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ॥ ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ॥ ਕਾ ਕੋ ਮਾਤ ਪਿਤਾ ਸੁਤ ਧੀਆ॥ ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ॥”. .॥ 15॥ {ਗਉੜੀ ਬਾਵਨ ਅਖਰੀ ਮ: 5॥ ਪੰਨਾ- 253} ਅਤੇ ਸੁਖਮਨੀ ਸਾਹਿਬ ਦੀ ਪੰਜਵੀ ਅਸਟਪਦੀ ਵਿਚ-ਮਿਥਿਆ ਤਨੁ ਧਨੁ ਕੁਟੰਬੁ ਸਬਾਇਆ। ਉਦੇਸ਼ ਦ੍ਰਿੜ ਕਰਾੁਉਣ ਦੇ ਨਾਲ ਸਾਰੇ ਦ੍ਰਿਸਟਨ ਜਗਤ-ਪਸਾਰੇ ਨੂੰ ਨਾਸਵੰਤ ਹੋਣ ਦੀ ਸਚਾਈ ਸਮਝਾ ੲਹੇ ਪੰਚਮ ਗੁਰਦੇਵ ਜੀ ਦਾ ਸਹਿਸਕ੍ਰਿਤੀ ਸਲੋਕ:-.

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ॥ ਕਤੰਚ ਭ੍ਰਾਤ ਮੀਤ ਹਿਤ ਬੰਧਵ

ਕਤੰਚ ਮੋਹ ਕੁਟੰਬ੍ਯ੍ਯਤੇ॥ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ॥ ਰਹੰਤ ਸੰਗ

ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰ ਅਚੁਤ ਤਨਹ॥ 1॥ {ਸਲੋਕ ਸਹਸਕ੍ਰਿਤੀ ਮਹਲਾ 5॥ {1353}

ਅਰਥ:-ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਦੇ ਲਾਡ-ਪਿਆਰ? ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਜਿਤੂ ਤੇ ਦਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ? ਕਿੱਥੇ ਜਾਂਦੀ ਹੈ ਮਨ ਨੂੰ ਮੋਹਨ ਵਾਲੀ ਚੰਚਲ ਮਾਇਆ ਵੇਖਦਿਆਂ ਹੀ ਛੱਡ ਜਾਂਦੀ ਹੈ। ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਅਬਿਨਾਸ਼ੀੂ ਪ੍ਰਭੂ ਦੇ ਪੁੱਤਰਾਂ ਤੋ। (ਅਕਾਲਪੁਰਖ ਨਾਲ ਜੋੜ ਦੇਣ ਦੇ ਸਮਰੱਥ. ਅੱਜ ਸਾਡੇ ਲਈ ਅਬਿਨਾਸ਼ੀ ਪ੍ਰਭੂ ਦੇ ਅਬਿਨਾਸ਼ੀ ਸਪੁੱਤਰ, ਸਤਿਗੁਰੂ ਗ੍ਰੰਥ ਸਾਹਿਬ ਹੀ ਹਨ)

ਅਜੇਹੇ ਪਾਵਨ ਪਵਿੱਤਰ ਅਤੇ ਬਹੁਪੱਖੀ ਗਿਆਨ ਦੇ ਅਥਾਹ ਸਾਗਰ ਸਤਿਗਰੂ ਅਰਜਨ ਸਾਹਿਬ ਜੀ ਨੂੰ, ਬਾਬਾ ਮੋਹਰੀ ਜੀ ਦੀ ਜ਼ਬਾਨੀ, (ਕੁਟਲਤਾ ਵਿੱਚ ਲਾਸਾਨੀ ਇਸ) ਅਦਭੁਤ ਲਿਖਾਰੀ ਨੇ, ਅਪਵਿਤਰ ਗਿਆਨ ਵਾਲੇ ਦਰਸਾਉਣ-ਰੂਪ ਸਤਿਗੁਰੂ ਜੀ ਦੀ ਘੋਰ ਬੇਅਦਬੀ ਕੀਤੀ ਹੈ।

{ਨੋਟ:-ਪਾਠਕਾਂ ਸੱਜਣਾ ਦੇ ਧਿਅਨ ਵਿੱਚ ਰਹੇ ਕਿ, ਪਹਿਲਾਂ ਉਪਰੋਕਤ 76 ਨੰਬਰ ਚੌਪਈ ਦੇ ਅਰੰਭ ਵਿੱਚ ਇਉਂ ਲਿਖ ਲਿਆ- ‘ਸ੍ਰੀ ਗੁਰ ਕੋ ਤਬ ਕਹਾ ਸੁਨਾਈ’ ਭਾਵ ਸਤਿਗੁਰੂ ਜੀ ਨੂੰ ਸੁਣਾ ਕੇ ਅਖਿਆ’। ਅਤੇ ਫਿਰ 77 ਨੰਬਰ ਚੌਪਈ ਵਿਚਲੀ - “ਸੋਚਤ ਨਹਿ ਜੋਊ ਸੁਧ ਗਿਆਨੀ॥ 77॥” ਪੰਗਤੀ ਦੇ ਅਰਥ ਵਿਦਾਂਤੀ ਜੀ ਨੇ ਟੂਕ ਵਿੱਚ ਇਉ ਲਿਖੇ ਹਨ- ‘ਜੋ ਪਵਿਤ੍ਰ ਗਿਆਨ ਵਾਲਾ ਹੈ ਇਸ ਤਰ੍ਹਾਂ ਨਹੀਂ ਵਿਚਾਰਦਾ। ਭਾਵ, ਪਿਤਾ ਜੀ ਦੇ ਪਰਲੋਕ ਸਿਧਾਰ ਜਾਣ ਦੀ ਖ਼ਬਰ ਸੁਣ ਕੇ ਸਤਿਗੁਰੂ ਜੀ ਨੂੰ ਰੋਂਦੇ ਕੁਰਲਉਂਦੇ ਦਰਸਾਉਨਣ ਉਪਰੰਤ, ਕੁਲਟ ਲਿਖਾਰੀ ਨੇ ਉਨ੍ਹਾਂ ਨੂੰ ਅਸ਼ੁੱਧ ਗਿਆਨੀ ਦਰਸਾ ਦਿੱਤਾ? ਪਰ ਵੇਦਾਂਤੀ ਜੀ ਦੇ ਕੰਨ ਤੇ ਜੁੰ ਤਕ ਨਾ ਸਰਕੀ। ਸਗੋਂ ਗੁਰਮਤਿ ਵਿਰੋਧੀ ਸਭ ਕੁੱਝ ਲਈ, ਉਨ੍ਹਾਂ ਵਲੋਂ ਚੁੱਪ ਰੂਪ ਪਰਵਾਨਗੀ?} ਇਸ ਤੋਂ ਅੱਗੇ ਲਿਖਾਰੀ ਅਨੁਸਾਰ, ਮੋਹਰੀ ਜੀ ਨੇ ਸਤਿਗੁਰੁ ਜੀ ਨੂੰ ਤਿੰਨ ਦਿਨਾ ਲਈ ਅਟਕਾ ਲਿਆ। ਅਗਲੇ ਦਿਨ ਸੁੰਦਰ ਜੀ ਦੇ ਨਾਲ ਦਰਿਆ ਬਿਆਸ ਦੇ ਕੰਢੇ ਗਏ ਅਤੇ ਗੁਰੂ ਅਮਰਦਾਸ ਜੀ ਦੇ ਅੰਗੀਠੇ ਦੇ, ਭਾਵ, ਉਨ੍ਹਾਂ ਦੀ “ਮੜ੍ਹੀ” ਦੇ ਦਰਸ਼ਨ ਅਤੇ ਪਰਿਕ੍ਰਮਾ ਕੀਤੀਆਂ ਫਿਰ (ਲਿਖਾਰੀ ਅਨੁਸਾਰ-) ਉਥੋਂ ਦੀ ਧੂੜ ਆਪਣੇ ਪੱਥੇ ਤੇ ਲਾਈ। ਉਥੇ ਕੁੱਝ ਸਮਾਂ ਬੈਠ ਕੇ ਬਾਬਾ ਸੁੰਦਰ ਜੀ ਕੋਲੋਂ ਗੁਰੂ ਅਮਰਦਾਸ ਜੀ ਦੇ ਸਰੀਰ ਤਿਅਗਣ ਦੀ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਸੌਂਪਣ ਦੀ ਗੱਲ ਸੁਣੀ ਜੋ ਰਾਮਕਲੀ ਰਾਗ ਵਿਚਲੀ “ਸਦੁ” ਦੇ ਰਪ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਬਣ ਚੁੱਕੀ ਹੈ।

ਫਿਰ, ਗੁਰੂ ਸਾਹਿਬ ਜੀ ਆਪਣੇ ਪਿਤਾ ਗੁਰਦੇਵ (ਸਤਿਗੁਰੂ ਰਾਮਦਾਸ) ਜੀ ਦੇ ਅੰਗੀਠੇ ਤੇ ਗਏ ਅਤੇ ਨਮਸਕਾਰਾਂ ਸਹਿਤ ਪਰਿਕ੍ਰਮਾ ਕੀਤੀਆਂ ਤੇ ਘਰ ਪਰਤ ਆਏ। ਭਾਵ. ਲਿਖਾਰੀ ਨੇ ਗੁਰਮਤਿ ਦੇ ਗਿਆਤਾ (ਦਸ਼ਮੇਸ਼ ਜੀ ਦੇ) “ਗਿਆਨੀ” ਭਾਈ ਮਨੀ ਸਿੰਘ ਜੀ ਦੀ ਜ਼ਬਾਨੀ ਹੀ ਪੰਚਮ ਨੂੰ ਮੜ੍ਹੀਆਂ ਦੀ ਪੂਜਾ ਕਰਦੇ ਦਰਸਾ ਕੇ ਸਿੱਖਾਂ ਵਿੱਚ ਮੜ੍ਹੀਆਂ, ਕਬਰਾਂ ਪੂਜਣ ਵਾਲਾ ਗੁਰਮਤਿ ਵਿਰੋਧੀ ਭਰਮ ਵਾੜ ਲਿਆ? (96 ਚੌਪਈ ਤੱਕ) ਲਿਖਾਰੀ ਅਨੁਸਾਰ ਤਿਨ ਦਿਨ ਬਾਬਾ ਮੋਹਰੀ ਜੀ ਕੋਲ ਅਟਕ ਕੇ ਚੌਥੇ ਦਿਨ:-- ਦੋਹਰਾ॥ ਮਾਮਾ ਜੀ ਤੁਮ ਕ੍ਰਿਪਾ ਕਰਿ ਦੇਹੁ ਬਿਦਾ ਤਤਕਾਲ।

ਸੇਧਾ ਸਰੋਵਰ ਹਮ ਚਲੈਂ ਤੁਮ ਸਭਿ ਭਏ ਨਿਹਾਲ॥ 99॥

ਮੋਹਰੀ ਜੀ ਨੂੰ ਆਪਣੇ ਨਾਲ ਜਾਣ ਲਈ ਤਿਆਰ ਕਰ ਲਿਆ। ਮਾਮੀ ਜੀ ਤੋਂ ਬਿਦਾ ਲਈ ਤੇ ਫਿਰ:-

ਤਿਨ ਕੀ ਆਗਿਆ ਸ੍ਰੀ ਗੁਰ ਪਾਏ। ਕਰਿ ਇਸਨਾਨੁ ਬਾਵਲੀ ਆਏ।

ਬਹੁਰਿ ਚੁਬਾਰੇ ਦਰਸਨ ਪਾਯੋ। ਗੁਰ ਅਮਰਦਾਸ ਜਹ ਤਪ ਮਨੁ ਲਾਯੋ. .॥ 104॥ ਲਿਖਾਰੀ ਦੇ ਲਿਖੇ ਤੋਂ ਤਾਂ ਏਹੀ ਸਿੱਧ ਹੁੰਦਾ ਹੈ ਕਿ, ਉਨ੍ਹਾਂ ਦੀ ਆਗਿਆ ਲੈ ਕੇ ਪਹਿਲਾਂ ਬਉਲੀ (ਸਾਹਿਬ) ਤੇ ਇਸ਼ਨਾਨ ਕੀਤਾ ਅਤੇ ਫਿਰ ਉਸ ਚੁਬਾਰੇ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਅਮਰਦਾਸ ਜੀ ਨੇ ਮਨ ਲਾ ਕੇ ਤਪ ਕੀਤਾ ਸੀ। ਪਰ, ਸੰਪਾਦਕ ਵਿਦਵਾਨ ਜੀ ਨੇ, ਇਸ ਬ੍ਰਹਮਣੀ ਲਿਖਤ ਨੂੰ ਗੁਰਮਤਿ ਦਾ ਅੰਗ ਬਣਾ ਕੇ ਹੀ ਸੁਖ ਦਾ ਸਾਹ ਲੈਣ ਦੀ ਧੁਨ ਵਿਚ- ‘ਤਪ’. ਪਦ ਦੇ ਅਰਥ- “ਇਕਾਗਰ ਚਿਤ ਹੋ ਕੇ ਭਗਤੀ ਕੀਤੀ ਸੀ” ਲਿਖੇ ਹਨ। ਕੱਚੀ ਬਾਣੀ ਨੂੰ ਕੱਚੀ ਕਹਿਣ ਦੇ ਥਾਂ ਸੰਪਾਦਕ ਵੇਦਾਂਤੀ ਜੀ, ਸਗੋਂ ਗੁਰੂਬਾਣੀ ਸਮਝੀ ਜਾਣ ਦਾ ਭਰਮ ਬਣਾਈ ਰੱਖਣ ਤੇ ਚੁੱਪ-ਰੂਪ ਮੋਹਰ ਲਾਈ ਜਾ ਰਹੇ ਹਨ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.