.

ਕੀ, ਬਾਬਾ ਮੋਹਨ ਜੀ ਵਾਕਿਆ ਹੀ ਬਾਲ ਬ੍ਰਹਮਚਾਰੀ ਸਨ? -

ਕੇਵਲ ਸ਼ਾਦੀ (ਵਿਆਹ, ਅਨੰਦ-ਕਾਰਜ Marriage)) ਨਾ ਕਰਾਉਣ ਵਾਲੇ ਨੂੰ ਨਪੁੰਸਕ, ਖੁਸਰਾ, ਨਾਮਰਦ, ਆਦਿ ਕਹਿਣ ਦੇ ਥਾਂ ‘ਬਾਲ ਬ੍ਰਹਮਚਾਰੀ’ ਕਹਿਣਾ, ਗੁਰਮਤਿ ਨਹੀਂ ਸਗੋਂ ਬ੍ਰਾਹਮਣ ਕੁਟਲ-ਬੋਲੀ ਹੈ। ਕਾਦਰ ਦੇ ਅਟੱਲ ਨਿਯੱਮ ਦੇ ਅਧਾਰ ਤੇ, ਸਤਿਗੁਰੂ ਜੀ ਦਾ ਫ਼ੁਰਮਾਨ ਇਸ ਪ੍ਰਕਾਰ ਹੈ -

10- ਪਾਪੀ ਹੀਐ ਮੈ ਕਾਮੁ ਬਸਾਇ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ॥ 1॥ ਰਹਾਉ॥

ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਫਾਸ॥ 1॥ {1186} -2

ਅਰਥ::-ਪਾਪਾਂ ਵਿੱਚ ਫਸਾਉਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿੱਚ ਟਿਕੀ ਰਹਿੰਦੀ ਹੈ। , ਇਸ ਵਾਸਤੇ (ਮਨੱਖ ਦਾ) ਚੰਚਲ ਮਨ ਕਾਬੂ ਨਹੀ’ ਆ ਸਕਦਾ। 1. ਰਹਾਉ। ਜੋਗੀ ਜੰਗਮ ਅਤੇ ਸੰਨਿਆਸੀ ਇਨ੍ਹਾਂ ਸਭਨਾਂ ਉੱਤੇ (ਕਾਮ ਵਾਸਨਾ ਦੀ) ਇਹ ਫਤਹੀ ਪਈ ਹੋਈ ਹੈ। 1

11- ਇਸੁ ਤਨ ਮਨ ਮਧੇ ਮਦਨ ਚੋਰ॥ ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ॥ ਮੈ ਅਨਾਥੁ ਪ੍ਰਭ ਕਹਉ ਕਾਹਿ॥ ਕੋ ਕੋ ਨ ਬਿਗੂਤੋ ਮੈ ਕੋ ਆਹਿ॥ 1॥ ਮਾਧਉ ਦਾਰੁਨ ਦੁਖੁ ਸਹਿਓ ਨ ਜਾਇ॥ ਮੇਰੋ ਚਪਲ ਬੁਧਿ ਸਿਉ ਕਹਾ ਬਸਾਇ॥ 1॥ ਰਹਾਉ॥ {1194} -6

ਕਾਮ ਅਤੇ ਕ੍ਰੋਧ ਚੰਗੇ ਭਲੇ ਮਨੁੱਖ ਨੂੰ ਬਾਂਦਰ ਬਣਾ ਦਿੰਦੇ ਹਨ। ਦਾਸ ਨੇ ਆਪਣੀ ਲਿਖੀ ਪੁਸਤਕ ਦੇ ਅਠਵੇਂ ਭਾਗ ਵਿੱਚ ਇਨ੍ਹਾਂ ਪੰਜ ਵਿਕਾਰਾਂ ਬਾਰੇ ਬੜੇ ਵਿਸਥਾਰ ਨਾਲ ਗੁਮਤਿ ਵਿਚਾਰਾਂ ਲਿਖੀਆਂ ਹਈਆਂ ਹਨ। ਕਾਮ ਤੋਂ ਸੱਖਣਾ ਕੋਈ ਜੀਵ ਵੀ ਨਹੀ ਪਰ ਮਨੁੱਖ ਕਾਮ ਦਾ ਰੋਗੀ ਹੈ। ਇਨ੍ਹਾਂ (ਕਾਮ, ਕ੍ਰੋਧ, ਲੋਭ, ਮੋਹ, ਹਉਮੈ ਆਦਿ) ਵਿਕਾਰਾਂ ਨੂੰ ਸੰਜਮ ਵਿੱਚ ਰੱਖਣ ਨਾਲ, ਇਨ੍ਹਾਂ ਦੇ ਮਾਰੂ ਅਸਰਾਂ ਤੋਂ ਗੁਰਮਖਿ, ਬਚ ਨਿਕਲਦਾ ਹੈ।

ਉਂਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ 93 ਅੰਕ ਉਤਲੇ ਗੁਰੂ ਸ਼ਬਦ ਵਿੱਚ ਸਾਫ਼ ਲਿਖਿਆ ਹੈ ਕਿ, ਉਮਰ ਦੇ ਅੰਤਲੇ ਸਮੇ ਜਦ ਮਨੁੱਖ ਦੇ ਕੇਸ ਦੁੱਧ ਵਰਗੇ ਚਿੱਟੇ ਹੋ ਚੁੱਕੇ ਹੁੰਦੇ ਹਨ, ਅੱਖੀਆਂ ਵਿੱਚੋਂ ਪਾਣੀ ਸਿੰਮ ਰਿਹਾ ਹੁੰਦਾ ਹੈ, ਅਵਾਜ਼ ਇਉਂ ਹੁੰਦੀ ਜਿਵੇਂ ਸਤਵੇਂ ਪਤਾਲ ਵਿਚੋਂ ਆ ਰਹੀ ਹੋਵੇ, ਅਕਲ ਜਵਾਬ ਦੇ ਚੱਕੀ ਹੁੰਦੀ ਹੈ, ਪਰ ਕਾਮ ਵਾਸਨਾ ਏਡੀ ਕਮਜ਼ੋਰੀ ਵੀ ਕਾਵ ਵਸਨਾ ਦੀ ਮਧਾਣੀ ਉਸ ਕਰੰਗ ਹੋ ਚੁੱਕੇ ਸਰੀਰ ਵਿੱਚ ਵੀ ਚੱਲ ਰਹੀ ਹੁੰਦੀ ਹੈ:--

12- ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ …. . ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥ ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ॥ 4॥ …॥ 5॥ {93}

ਸਤਿਗੁਰੂ ਨਾਨਕ ਸਾਹਿਬ ਜੀ ਦਾ ਫ਼ਤਵਾ ਹੈ, ਕਿ ਭਾਵੇਂ ਕੋਈ ਕਿੰਨਾ ਵੀ ਜਤਨ ਕਰ ਲਏ, ਵੀਰਜ ਰੂਪ ਕਾਮ ਨੂੰ ਰੋਕ ਕੇ ਕਦੇ ਨਹੀਂ ਰਖਿਆ ਜਾ ਸਕਦਾ। ਹੇਠ ਲਿਖਿਆ ਗੁਰੂ ਸ਼ਬਦ, ਸਤਿਗੁਰੂ ਜੀ ਨੇ ਧਰਮ ਦਾ ਚੋਲਾ ਪਾਈ ਫਿਰਦੇ ਸਿਧ-ਸਾਧਕ ਸਾਧੂ ਨੂੰ ਹੀ ਸੰਬੋਧਨ ਕਰਕੇ ਉਚਾਰਿਆ ਹੈ:-

13- ਰਾਮਕਲੀ ਮਹਲਾ 1॥ …. ਜਤਨ ਕਰੈ ਬਿੰਦੁ ਕਿਵੈ ਨ ਰਹਾਈ॥ ਮਨੂਆ ਡੋਲੈ ਨਰਕੇ ਪਾਈ॥ ਜਮ ਪੁਰਿ ਬਾਧੋ ਲਹੈ ਸਜਾਈ॥ ਬਿਨੁ ਨਾਵੈ ਜੀਉ ਜਲਿ ਬਲਿ ਜਾਈ॥ 5॥ ਸਿਧ ਸਾਧਿਕ ਕੇਤੇ ਮੁਨਿ ਦੇਵਾ॥ ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ॥ ਸਬਦੁ ਵੀਚਾਰਿ ਗਹਹਿ ਗੁਰ ਸੇਵਾ॥ ਮਨਿ ਤਨਿ ਨਿਰਮਲ ਅਭਿਮਾਨ ਅਭੇਵਾ॥ 6॥ …. . 8॥ 6॥ 905-06}

ਔਰਤ ਨਾਲ ਸ਼ਾਦੀ ਕਰਕੇ ਗ੍ਰਿਹਸਤੀ ਜੀਵਨ ਗੁਜ਼ਾਰਨ ਦੀ ਥਾਂ ਬ੍ਰਹਮਚਾਰੀ ਜਾਂ ਤਿਆਗੀ-ਜਤੀ ਸਤੀ ਬਣ ਬੈਠਣ ਵਾਲਾ ਮਨੁੱਖ, ਨਿਰਸੰਦੇਹ. (ਅਯੋਗ ਵਿਧੀਆਂ ਨਾਲ ਕਾਮ ਅਗਨੀ ਨੂੰ ਸ਼ਾਂਤ ਕਰਨ ਵਾਲਾ) ਦੁਰਾਚਾਰੀ ਜਾਂ ਰੋਗੀ ਹੁੰਦਾ ਹੈ।

14- ਮਾਰੂ ਮਹਲਾ 1॥ ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ॥ …. . ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥ ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ॥ 6॥ … 9॥ 7॥ {1013}

ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਜਿਵੇਂ ਦਾਸ ਨੇ ਇਸਤ੍ਰੀ ਦੇ ਤਿਆਗੀ ਇੱਕ ਪਾਦਰੀ ਨੂੰ ਸਤਿਗੁਰੂ ਜੀ ਦੇ ਸਚੁ ਤੋਂ ਪ੍ਰਭਾਵਤ ਕੀਤਾ ਸੀ, ਉਸ ਦਾ ਪੂਰਾ ਵੇਰਵਾ, ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ‘ਦੇ ਚੌਥੇ ਭਾਗ ਵਿੱਚ ਛਪ ਚੁੱਕਿਆ ਹੈ। ਪਾਠਕਾਂ ਦੀ ਦਿਲਚਸਪੀ ਅਥਵਾ ਸਹੂਲਤ ਲਈ, ਏਥੇ ਵੀ ਉਹ ਵਾਤਾਲਾਪ ਹਾਜ਼ਰ ਹੈ:-

ਹਡ ਬੀਤੀ:-ਇਕ ਦਿਨ ਕੈਥੋਲਿਕ ਈਸਾਈਆਂ ਦੇ ਪਾਦਰੀ ਨਾਲ, ਉਸੇ ਦੀ ਕਾਰ ਵਿੱਚ ਬੈਠ ਕੇ ਸਫ਼ਰ ਕਰਨ ਦਾ ਸਮਾ ਬਣ ਗਿਆ। ਧਰਮ ਬਾਰੇ ਵਿਚਾਰ ਤੁਰ ਪਈ। ਗਲ-ਬਾਤ ਸਮੇ ਪਾਦਰੀ ਜੀ ਇਹ ਦੱਸਣ ਵਿੱਚ ਫ਼ਖ਼ਰ ਮਹਿਸੂਸ ਕਰ ਰਹੇ ਸਨ ਕਿ, ਉਨ੍ਹਾਂ ਦੇ ਧਰਮ ਵਿੱਚ ਪਾਦਰੀ ਅਥਵਾ Nuns ਸਾਰੀ ਉਮਰ ਵਿਆਹ ਨਹੀਂ ਕਰਦੇ। ਉਸ ਨੇ ਦਾਸ ਤੋਂ ਪੁੱਛ ਲਿਆ ਕਿ, ਕੀ ਸਿੱਖ ਧਰਮ ਦੇ Priest ਭਾਵ, ਗ੍ਰੰਥੀ ਵੀ Single ਭਾਵ, ਛੜੇ ਹੀ ਰਹਿੰਦੇ ਹਨ। ਦਾਸ ਨੇ ਇਹ ਦੱਸਣ ਵਿੱਚ ਬੜਾ ਮਾਣ ਅਨੁਭਵ ਕੀਤਾ- “ਸਾਡੇ ਤਾਂ ਗੁਰੂ ਸਾਹਿਬਾਨ ਵੀ ਵਿਆਹੇ ਹੋਏ, ਬਾਲ-ਬੱਚਿਆ ਵਾਲੇ ਪੂਰੇ ਗ੍ਰਿਹਸਤੀ ਸਨ”। ਪਾਦਰੀ ਜੀ ਦੀ ਉਮਰ 40 ਕੁ ਸਾਲ ਦੇ ਲਗ-ਪਗ ਸੁਣ ਕੇ, ਉਨ੍ਹਾਂ ਨਾਲ ਜੋ ਗਲ ਬਾਤ ਹੋਈ ਉਸ ਦਾ ਸੰਖੇਪ ਰੂਪ:--

‘ਖਿਮਾ ਕਰਨਾ ਜੀ, ਜੇ ਸੱਚੁ ਸੱਚੁ ਦੱਸਣ ਵਿੱਚ ਸੰਗ ਨਾ ਮੰਨਦੇ ਹੋਵੋ ਤਾਂ ਦਾਸ, ਆਪ ਜੀ ਦੇ ਨਿਜੀ ਜੀਵਨ ਬਾਰੇ ਕੁੱਝ ਪੁੱਛਣਾ ਚਾਹੁੰਦਾ ਹੈ।

‘ਸ਼ੰਕਾ ਅਤੇ ਝਿਜਕ ਰਹਿਤ ਹੋ ਕੇ ਪੁੱਛੋ ਸੱਚ ਦਸਣ ਵਿੱਚ ਮੈਂ ਸਦਾ ਫ਼ਖ਼ਰ ਅਨੁਭਵ ਕਰਿਆਂ ਕਰਦਾ ਹਾਂ।

‘ਕੀ ਤੁਸਾਂ sex ਕਰਨ ਦੀ ਇਛਿਆ (ਕਾਮ ਵਾਸਨਾ) ਨੂੰ ਪੂਰੀ ਤਰ੍ਹਾਂ ਮਾਰ ਲਿਆ ਹੋਇਆ ਹੈ?

‘ਨਹੀ’ - ਕਾਮ ਵਾਸਨ; ਨਹੀਂ ਸੀ ਮਾਰ ਸਕਿਆ, ਮੈਂ ਤਾਂ ਇੱਕ ਦੇ ਪਿੱਛੋ ਹੁਣ ਦੂਜੀ ਇਸਤ੍ਰੀ (Girl Friend) ਰਖੇਲ ਬਣਾ ਲਈ ਹੈ। ਬੜੀ ਸਰਲਤਾ ਨਾਲ ਇਹ ਕੁੱਝ ਕਹਿ ਦਿੱਤਾ। ਪਰ ਬੜਾ ਹੈਰਾਨ ਹੋ ਕੇ ਉਸ ਨੇ ਇਉਂ ਅਖਿਆ-

‘ਅਜੇਹੇ ਸੁਆਲ ਦੀ ਮੈਂ ਜ਼ਰਾ ਵੀ ਆਸ ਨਹੀਂ ਸਾਂ ਰੱਖਦਾ। ਸਚ ਸਚ ਕਹਿਣ ਲਈ ਬਚਨ ਬੱਧ ਸਾਂ, ਸੋ ਮੈਂ ਸਚ ਕਹਿ ਦਿੱਤਾ, ਪਰ ਮੈਨੂੰ ਵਡੀ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ, ਇਸ ਤਰ੍ਹਾਂ ਨਿਝੱਕ ਹੋ ਕੇ, ਬੜੀ ਯਕੀਨ ਭਰੀ ਸੁਰ ਵਿਚ, ਏਡੀ ਦਲੇਰੀ ਨਾਲ ਕਿਸੇ ਪਾਦਰੀ ਤੋਂ, ਜਾਂ ਸਾਡੀ ਕਿਸੇ ਨੱਨ ਤੋਂ, ਤੁਹਾਥੋਂ ਪਹਿਲਾਂ ਕਦੇ ਵੀ ਕਿਸੇ ਨੇ ਨਹੀਂ ਪੁਛਿਆ। ਤੁਸੀਂ ਦੱਸੋ ਕਿ, ਅਚਨਚੇਤ ਅਜੇਹੀ ਗੱਲ ਪੁੱਛਣ ਦੀ ਹਿੰਮਤ, ਤੁਸਾਂ ਕਿਸ ਯਕੀਨ ਅਤੇ ਭਰੋਸੇ ਤੇ ਕੀਤੀ ਹੈ?” ਅਗੋਂ ਬੜੀ ਦ੍ਰਿੜਤਾ ਅਤੇ ਦਲੇਰੀ ਭਰੀ ਸੁਰ ਵਿੱਚ ਦਾਸ ਨੇ ਇਉਂ ਆਖਿਆ:--

“ਸਾਡੇ ਗੁਰਦੇਵ ਜੀ ਦਾ ਫ਼ਤਵਾ ਹੈ ਕਿ, ਬਿੰਦ ਨੂੰ ਸਰੀਰ ਵਿੱਚ ਸਦਾ ਰੋਕੀ ਰੱਖਣ ਦੀ ਗੱਲ ਕਾਦਰ ਦੇ ਕਾਨੂੰਨ-ਰੂਪ ਹੁਕਮ ਦੇ ਵਿਰੁੱਧ ਹੈ। ਉਨ੍ਹਾਂ ਦਾ ਆਪਣਾ ਲਿਖਿਆ, ਸਦੀਵੀ ਸਚਾਈ ਵਾਲਾ ਇਹ ਸੱਪਸ਼ਟ ਐਲਾਨ, ਸਾਡੇ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿਚ) ਸਦਾ ਲਈ ਸਰੁਖਿਅਤ ਹੈ। ਸੰਸਾਰ ਵਿੱਚ ਅਜੇਹਾ ਕੋਈ ਵੀ ਮਨੁੱਖ (ਮਹਾਂਪੁਰਖ, ਅਵਤਾਰ ਵਲੀ-ਅੱਲ੍ਹਾ ਪੈਗ਼ੰਬਰ ਆਦਿ,) ਪੈਦਾ ਨਹੀਂ ਹੋਇਆ ਜਿਸ ਨੇ ਕਾਮ ਦੇ ਹੜ-ਰੂਪੀ ਇਸ ਵੇਗ ਨੂੰ, ਸਦਾ ਲਈ ਬੰਨ੍ਹ ਰਖਿਆ ਹੋਵੇ। ਸ਼ਾਦੀ ਕਰਕੇ ਗ੍ਰਿਹਸਤੀ ਪਰਵਾਰ ਦੀ ਰਹਿਣੀ, ਕੁਦਰਤ-ਕਾਨੂੰਨ ਦੇ ਅਨਕੂਲ ਹੈ। ਫਿਰ ਆਦਰ ਸਤਿਕਾਰ ਨਾਲ ਜੀਊਂਣ ਦੀ ਇਸ ਮਰਯਾਦਾ ਨੂੰ ਤਿਆਗ ਕੇ ਕੋਈ ਬਾਲ ਬ੍ਰਹਚਾਰੀ ਹੋਣ ਦਾ ਝੂਠ-ਪਖੰਡ ਰਚਾ ਬੈਠਣ ਵਾਲਾ ਵਿਅਕਤੀ ਸੁਹਿਰਦ ਮਹਾਂਪੁਰਖ ਕਿਵੇਂ ਮੰਨਿਆਂ ਜਾਵੇ ਜੀ? ਕਿਸੇ ਗੰਭੀਰ ਰੋਗ ਦੇ ਰੋਗੀ ਦੀ ਗੱਲ ਨਹੀਂ, ਪਰ ਅਰੋਗ ਮਨੁੱਖ ਜਤੀ ਹੋਣ ਦਾ ਜੇ ਸੁਆਂਗ ਰਚਾ ਬੈਠੇ ਤਾਂ ਉਹ ਕਈ ਤਰ੍ਹਾਂ ਦੇ ਗ਼ੈਰ ਕੁਦਰਤੀ, ਸਮਾਜ ਵਿਰੋਧੀ ਅਥਵਾ ਕਾਨੂੰਨ ਵਿਰੋਧੀ ਪੰਗੇ ਲੈਣ ਤੋਂ ਕਦੇ ਨਹੀਂ ਬਚਿਆ ਰਹਿ ਸਕਦਾ। ਤੁਸਾਂ ਆਪ ਮੰਨ ਲਿਆ ਹੈ ਕਿ ਤੁਸਾਂ ਕੋਈ ਬੀਬੀ ਸਾਥਣ ਬਣਾ ਲਈ ਹੈ। ਤੁਹਾਡਾ ਇਹ ਉਦੱਮ ਭਾਵੇਂ ਕੁਦਰਤ ਦੇ ਨੇਮਾ ਦੇ ਵਿਰੁੱਧ ਨਹੀਂ ਹੈ, ਪਰ ਸਮਾਜੀ ਰਿਵਾਜਾਂ ਦੀ ਪਾਵਨਤਾ ਦਾ, ਤੁਹਾਡੇ ਆਪਣੇ ਧਾਰਮਿਕ ਵਿਸ਼ਵਾਸ਼ ਦਾ ਘਾਤ, ਜ਼ਰੂਰ ਹੋ ਰਿਹਾ ਹੈ। ਸੁਪਨੇ ਵਿੱਚ ਮੰਦ ਹੋ ਜਾਣਾ, ਵਿਚਾਰਾਂ ਦੇ ਮੰਦੇ ਹੋਣ ਦਾ ਸੰਕੇਤ ਹੈ। Rape, Adultery,Sodomy Masturbation,ਆਦਿ, ਘਿਰਣਤ ਦੋਸ਼ਾਂ ਵਿਚੋਂ ਕੋਈ ਨ ਕੋਈ ਦੋਸ਼ ਅਪਣਾਉਣ ਤੋਂ ਬਿਨਾ, ਇਹ, ਅਣਵਿਅਹੇ ਮਹਾਂਪੁਰਖ ਕਦੇ ਵੀ ਬਚ ਨਹੀਂ ਸਕਦੇ। ਜੇ ਇਸਤ੍ਰੀ ਦੇ ਤਿਆਗ ਵਿੱਚ ਜ਼ਰਾ ਵੀ ਵਡੱਪਣ ਜਾਂ ਗੁਣ ਹੁੰਦਾ, ਤਾਂ ਗੁਰਮਤਿ ਇਸ ਦਾ ਵਿਰੋਧ, ਕਦੇ ਨਾ ਕਰਦੀ। { “ਘਰ ਕੀ ਨਾਰਿ ਤਿਆਗੇ ਅੰਧਾ॥” } ਗ੍ਰਿਹਸਤ ਦੇ ਤਿਆਗੀ ਵਡੇ ਪੂਜਨੀਕ ਬਣੇ ਬੈਠੇ ਇੱਕ ਬਾਬਾ ਜੀ ਵੀ, ਜੇਲ੍ਹ ਵਿੱਚ ਜਾ ਬਿਰਾਜੇ ਸਨ। ਅਨੋਖੇ ਤਿਅਗੀ ਉਸ ਬਾਬਾ ਜੀ ਨੇ ਕਬਰਸਤਾਨ ਦੇ ਕੰਢੇ ਆਪਣਾ ਡੇਰਾ ਬਣਾਇਆ ਹੋਇਆ ਸੀ ਅਤੇ ਉਸ ਦੀ ਮਾਨਤਾ ਦੂਰ ਦੂਰ ਤਕ ਖਿੱਲਰੀ ਹੋਈ ਸੀ। ਬੜਿਆਂ ਦੀਆਂ ਸੁਖਣਾ ਪੂਰੀਆਂ ਹੋ ਰਹੀਆਂ ਸਨ। ਹੌਲੀ ਹੌਲੀ ਰੌਲਾ ਪੈ ਗਿਆ ਕਿ ਸੱਜਰੇ ਦੱਬੇ ਮੁਰਦੇ ਦੀ ਕਬਰ ਪੁੱਟ ਕੇ ਇਸਤ੍ਰੀ ਦੀ ਲਾਸ਼ ਨਾਲ ਖ਼ਰਾਬੀ ਕੀਤੀ ਜਾਂਦੀ ਹੈ। ਆਖ਼ਰ ਇੱਕ ਜਵਾਨ ਉਮਰ ਇਸਤ੍ਰੀ ਦੀ ਰਾਖੀ ਰੱਖਣ ਤੇ ਪਖੰਡੀ ਬ੍ਰਹਮਚਾਰੀ ਬਾਬਾ ਜੀ ਮੰਦ ਕਮਾਉਂਦੇ, ਸਿਰੋਂ ਫੜੇ ਗਏ। ਅਜੇ ਕੱਲ ਜਿਹੜੇ ਲੋਕ ਉਸ ‘ਸਾਧੂ ਜੀ’ ਤੋਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੋਣ ਦੀਆਂ ਸਾਖ਼ੀਆਂ ਸੁਣਾ ਰਹੇ ਸਨ, ਅਤੇ ਉਸ ਦੇ ਚਰਨਾਂ ਵਿੱਚ ਮਥੇ ਰਗਿੜ ਰਹੇ ਸਨ ਅੱਜ ਉਸੇ ‘ਕਰਣੀ ਵਾਲੇ’ ਬਾਬਾ ਜੀ ਨੂੰ ਜੇਲ੍ਹ ਵਿੱਚ ਬੰਦ ਕਰਵਾਉਣ ਲਈ ਜ਼ੋਰ ਜ਼ੋਰ ਦੀ ਨਾਅਰੇ ਲਾਉਣ ਵਿੱਚ ਸੰਘ ਪਾੜ ਰਹੇ ਸਨ। ਸੰਸਾਰ ਵਿੱਚ ਅਜੇਹਾ ਮਨੁੱਖ ਕਦੇ ਪੈਦਾ ਨਹੀਂ ਹੋਇਆ ਜਿਸ ਨੇ ਜਨਮ ਤੋਂ ਲੈ ਕੇ ਬੁੱਢਾ ਹੋ ਕੇ ਮਰਨ ਤੱਕ, (ਸਾਰੀ ਉਮਰ) ਆਪਣਾ ਵੀਰਜ ਸਰੀਰ ਵਿਚੋਂ ਬਾਹਰ ਜਾਂਦੇ ਦਾ ਰਸ ਨਾ ਮਾਣਿਆ ਹੋਵੇ। ਏਹੀ ਕਾਰਨ ਸੀ ਜੋ ਸਾਡੇ ਸਤਿਗੁਰੂ ਜੀ ਨੇ ਔਰਤ ਨੂੰ ਈਮਾਨ, ਅਤੇ ਗ੍ਰਿਹਸਤ ਨੂੰ ਪ੍ਰਧਾਨ ਮੰਨਿਆਂ ਹੈ।

ਦਾਸਰੇ ਤੋਂ ਇਹ ਬਚਨ ਸੁਣ ਕੇਂ ਪਾਦਰੀ ਸਾਹਿਬ ਏਨੇ ਪ੍ਰਭਾਵਤ ਹੋਏ ਕਿ, ਸਤਿਗੁਰੂ ਜੀ ਦੀ ਸੋਭਾ ਕਰਦਿਆਂ ਕਿਹਾ ਕਿ, ਸਾਚਾਈ ਦੇ ਏਡਾ ਨੇੜੇ ਸਿੱਖ ਧਰਮ, ਅਸਲ ਵਿੱਚ ਸਾਰੇ ਸੰਸਾਰ ਦਾ ਸਾਂਝਾ ਧਰਮ ਬਣ ਜਾਣਾ ਚਾਹੀਦਾ ਹੈ। ਉਸ ਭਲੇ ਲੋਕ ਨੂੰ ਕੀ ਪਤਾ ਕਿ ਅਸੀਂ ਤਾਂ ਆਪ ਹੀ ਆਪਣੇ ਸਤਿਗੁਰੂ ਜੀ ਦੀ ਅਸਲ ਮਹਿਮਾਂ ਨੂੰ ਨਹੀਂ ਪਛਾਣ ਸਕੇ, ਕਿਸੇ ਦੂਜੇ ਨੂੰ ਕੀ ਦੱਸਣਾ ਹੈ? ਇਨ੍ਹਾਂ ਪਖੰਡੀਆਂ ਨੂੰ ਬਾਲ-ਬ੍ਰਹਮਚਾਰੀ ਮੰਨ ਕੇ ਉਨ੍ਹਾਂ ਦੀ ਪੂਜਾ ਕਰਦੇ ਉਨ੍ਹਾਂ ਤੋਂ ਵਰ ਮੰਗਣ ਵਾਲੇ ਭਲੇਖੇ ਵਿੱਚ ਫਸੇ ਹੋਏ ਮਨਮੁੱਖ ਅਤੇ ਮੂਰਖ ਹਨ। ਉਨ੍ਹਾਂ ਨਿਰਦਈ ਅਤੇ ਵਿਹਲੜ ਠੱਗਾ ਤੋਂ ਅਸੀਂ ਅਪਣੀ ਮਿਹਨਤ ਦੀ ਕਮਾਈ ਲੁਟਾ ਰਹੇ ਹੁੰਦੇ ਹਾਂ। ਅਜੇਹੇ ਭਰਮੀ ਲੋਕ ਹੀ, ਠੱਗੀ ਦੇ ਗੜ੍ਹ, ਸਾਧ ਡੇਰਿਆਂ ਦੀ ਗਿਣਤੀ ਵਧਾਉਣ ਦਾ ਪਾਪ ਖੱਟਦੇ ਹਨ। ਲੁਟ-ਖਾਣੇ ਇਨ੍ਹਾਂ ਵਿਹਲੜਾ ਨੂੰ ਸਤਿਗੁਰੂ ਜੀ ਦੇ ਬਚਨ-ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ 1॥ ਵਿਹੁ ਸਮਾਨ ਬਣ ਰਹੇ ਹਨ।

ਛੜੇ ਮਨੁੱਖ ਬਾਰੇ ਉਪਰੋਕਤ ਗੁਰਮਤਿ -ਵਿਚਾਰਾਂ ਤੋਂ, ਸਿੱਧ ਹੋ ਜਾਣਾ ਚਾਹੀਦਾ ਹੈ ਕਿ. ਬਾਬਾ ਮੋਹਨ ਜੀ ਦਾ ਗੁਰਮਤਿ ਨਾਲ ਅਥਵਾ, ਗੁਰੂ ਪੰਥ ਨਾਲ ਜ਼ਰਾ ਵੀ ਕੋਈ ਨੇੜ ਨਹੀਂ ਸੀ? ਪਰ ਵੇਦਾਂਤੀ ਜੀ, ਜਾਂ ਪੁਸਤਕ ਦੇ ਪ੍ਰਸੰਸਕ, ਸਿੰਘ ਸਾਹਿਬਾਨ, ਅਥਵਾ ਮਸਕੀਨ ਜੀ ਸਾਰੇ ਦਾ ਸਾਰੇ ਬਾਬਾ ਸਿਰੀ ਚੰਦ ਨੂੰ ਪੰਥ ਦਾ ਮਹਾਂਪੁਰਖ ਮੰਨਦੇ ਪਰਚਾਰਦੇ ਹਨ।

ਇਹ ਸਚਾਈ, ਲਿਖਾਰੀ ਨੇ ਆਪ ਹੀ ਬਾਬਾ ਮੋਹਨ ਜੀ ਦੇ ਹੀ ਮੁਖਾਰਬਿੰਦ ਵਿੱਚ ਪਾਈ ਹੋਈ ਹੈ ਕਿ, ਉਨ੍ਹਾਂ ਨੇ ਕ੍ਰੋਧ ਵਸ ਹੋਇਆਂ ਹੋ ਕੇ ਆਪਣੇ ਪਿਤਾ-ਗੁਰਦੇਵ ਜੀ ਦੇ ਬਚਨਾਂ ਦੀ ਪਰਵਾਹ ਨਹੀਂ ਸੀ ਕੀਤੀ। ਕ੍ਰੋਧੀ ਮਨੁੱਖ ਕਾਮੀ ਨਾ ਹੋਵੇ- ਇਹ ਕਾਦਰ ਦੇ ਨਿਯਮਾਂ ਦੇ ਉਲਟ ਹੈ। ਕਾਮੀ ਕ੍ਰੋਧੀ ਵੀ ਜ਼ਰੂਰ ਹੈ ਅਤੇ ਕ੍ਰੋਧੀ ਕਾਮ ਵਾਸਨਾ ਤੋਂ ਬਿਨਾ ਹੋ ਹੀ ਨਹੀਂ ਸਕਦਾ।

ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੇ ਯਤਨਾ ਨਾਲ ਵੀ ਜਿਨ੍ਹਾਂ ਦੀ ਸਮਾਧੀ ਨਹੀਂ ਸੀ ਖੁਲ੍ਹ ਸਕੀ, ਗਲੀ ਵਿੱਚ ਗਾਉਂਦੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ, ਉਨ੍ਹਾਂ ਲਈ ਤੀਰ ਕਿਵੇਂ ਬਣ ਗਏ?

ਬਾਬਾ ਮੋਹਨ ਜੀ ਦੀ ਹਉਮੈ ਤਾਂ ਏਡੀ ਸਿਖ਼ਰਾਂ ਤੇ ਜਾ ਬਿਰਾਜੀ ਹੋਈ ਹੈ ਕਿ, ਪਿਤਾ ਗੁਰਦੇਵ ਜੀ ਦੇ ਹੁਕਮ ਦੀ ਪਰਵਾਹ ਕਰਨੀ ਤਾਂ ਕੀ ਕਰਨੀ ਸੀ, ਜਿਹੜੇ ਬਾਬਾ ਬੁੱਢਾ ਜੀ ਨੇ ਪਹਿਲੀ ਪਤਸ਼ਾਹੀ ਤੋਂ ਹੀ ਸਤਿਗੁਰੂ ਜੀ ਦੀਆਂ ਨਜ਼ਰਾ ਵਿੱਚ ਸਤਿਕਾਰ ਵਾਲੀ ਥਾਂ ਬਣਾ ਲਈ ਹੋਈ ਸੀ, ਉਨ੍ਹਾਂ ਦੀ ਤਾਂ, ਗੱਲ ਸੁਣਨੀ ਵੀ, ਬਾਬਾ ਮੋਹਨ ਜੀ ਦੇ ਅਹੰਕਾਰ ਨੇ ਪਸੰਦ ਨਹੀਂ ਸੀ ਕੀਤੀ। ਵਡਹੰਸੁ ਮਹਲਾ 3॥ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥ 1॥ …. 4॥ 9॥ 12॥

ਹੇ ਭਾਈ! ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇ ਇਕੱਠੇ (ਹਿਰਦੇ ਵਿਚ) ਨਹੀਂ ਰਹਿ ਵੱਸ ਸਕਦੇ। ਹਉਮੈ ਵਿੱਚ ਟਿਕੇ ਰਹਿਆਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ (ਜਦੋਂ ਮਨੁੱਖ ਹਉਮੈ ਵਿੱਚ ਟਿਕਿਆ ਰਹਿ ਕੇ ਭਗਤੀ ਕਰਦਾ ਹੈ) ਤਾਂ ਉਸ ਦਾ ਮਨ (ਨਾਮ ਤੋਂ) ਸੱਖਣਾ ਹੋ ਜਾਂਦਾ ਹੈ। 1.

ਪਰ, ਏਧਰ ਲਿਖਾਰੀ ਧੰਙਾਣੇ ਹੀ ਬਾਬਾ ਮੋਹਨ ਜੀ ਨੂੰ ਅਖੰਡ ਸਮਾਧੀ ਵਿੱਚ ਸੰਸਾਰ ਤੋਂ ਬੇਸੁੱਧ ਹੋਏ ਦਰਸਾ ਰਿਹਾ ਹੈ। ਪਹਿਲੀ ਪੰਗਤੀ ਹੀ ਸਪੱਸ਼ਟ ਕਰ ਰਹੀ ਹੈ ਕਿ ਹਉਮੇ ਵਾਲਾ ਮਨੁੱਖ ਪਰਮਾਤਾ ਦੀ ਯਾਦ ਵਿੱਚ ਜੁੜ ਹੀ ਨਹੀਂ ਸਕਦਾ। ਗਾਥਾ ਤੋਂ ਸਿੱਧ ਹੋ ਰਿਹਾ ਹੈ ਕਿ, ਗੁਰੂ ਦੀ ਸਿਖਿਆਂ ਅਨੁਸਾਰ ਆਪਣਾ ਜੀਵਨ ਢਾਲ ਲੈਣ ਦੀ ਕਮਾਈ ਕਰਨੀ ਬਾਬਾ ਮੋਹਨ ਜੀ ਜਾਣਦੇ ਤਕ ਨਹੀਂ ਸਨ। ਉਨ੍ਹਾਂ ਦੀ ਸਾਰੀ ਜੀਵਨ ਮਰਯਾਦਾ ਗੁਰਮਤਿ ਦੇ ਵਿਰੋਧ ਵਾਲੀ ਨਜ਼ਰੀਂ ਆ ਰਹੀ ਹੈ।

ਕਿਡੀ ਵਚਿੱਤਰ ਗਲ ਹੈ ਕਿ, ਪਰਮ ਠੰਡ ਵਿੱਚ ਸਮਾਏ ਹੋਵੇ, ਪਰਮ-ਸੁਖਦਾਈ ਸੀਤਲਤਾ ਦੇ ਸੋਮੇ, ਸਤਿਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਪਰਤੱਖ ਸਰੂਪ, ਉਸੇ ਹੀ ਘਰ ਵਿੱਚ ਦਰਸ਼ਨਾ ਦੀ ਠੰਢ ਵਰਤਾ ਰਹੇ ਸਨ, ਪਰ ਬਾਬਾ ਮੋਹਨ ਜੀ ਦਰਸਨਾਂ ਦੀ ਉਹ ਠੰਢ ਕਿਉਂ ਨਾ ਮਾਣ ਸਕੇ? ਹਾਲਾਂ ਕਿ-ਪਿਤਾ ਗੁਰੂਦੇਵ ਜੀ ਨੇ ਨੇੜੇ ਰਹਿੰਦਿਆਂ ਬਣੀ ਇਸ ਦੂਰੀ ਦਾ ਕਾਰਨ ਵੀ ਸਮਜਾਇਆ:-ਮਃ 3॥ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ॥ 2 ॥ {84} ਬਾਬਾ ਮੋਹਨ ਜੀ ਦਾ ਮਨ ਤਾਂ ਲੋਭ, ਈਰਖਾ ਅਤੇ ਹਉਮੈ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਸੀ। ਮਨ ਦੀ ਅਜੇਹੀ ਗ਼ੈਰਹਾਜ਼ਰੀ ਦੇ ਕਾਰਨ ਉਨ੍ਹਾਂ ਨੂੰ ਸਤਿਗੁਰੂ ਜੀ ਦੀ ਹਜ਼ੂਰੀ ਕਿਵੇਂ ਪ੍ਰਾਪਤ ਹੋਣੀ ਸੀ?

15- ਹਉਮੈ ਕਰਤ ਭੇਖੀ ਨਹੀ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ॥ 1॥ ਹਉ ਹਉ ਕਰਤ ਨਹੀ ਸਚੁ ਪਾਈਐ॥ ਹਉਮੈ ਜਾਇ ਪਰਮ ਪਦੁ ਪਾਈਐ॥ 1॥ ਰਹਾਉ॥ ਹਉਮੈ ਕਰਿ ਰਾਜੇ ਬਹੁ ਧਾਵਹਿ॥ ਹਉਮੈ ਖਪਹਿ ਜਨਮਿ ਮਰਿ ਆਵਹਿ॥ 2॥ ਹਉਮੈ ਨਿਵਰੈ ਗੁਰ ਸਬਦੁ ਵੀਚਾਰੈ॥ ਚੰਚਲ ਮਤਿ ਤਿਆਗੈ ਪੰਚ ਸੰਘਾਰੈ॥ 3॥ ਅੰਤਰਿ ਸਾਚੁ ਸਹਜ ਘਰਿ ਆਵਹਿ॥ ਰਾਜਨੁ ਜਾਣਿ ਪਰਮ ਗਤਿ ਪਾਵਹਿ॥ 4॥ ਸਚੁ ਕਰਣੀ ਗੁਰੁ ਭਰਮੁ ਚੁਕਾਵੈ॥ ਨਿਰਭਉ ਕੈ ਘਰਿ ਤਾੜੀ ਲਾਵੈ॥ 5॥ ਹਉ ਹਉ ਕਰਿ ਮਰਣਾ ਕਿਆ ਪਾਵੈ॥ ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ॥ 6॥ ਜੇਤੀ ਹੈ ਤੇਤੀ ਕਿਹੁ ਨਾਹੀ॥ ਗੁਰਮੁਖਿ ਗਿਆਨ ਭੇਟਿ ਗੁਣ ਗਾਹੀ॥ 7॥ ਹਉਮੈ ਬੰਧਨ ਬੰਧਿ ਭਵਾਵੈ॥ ਨਾਨਕ ਰਾਮ ਭਗਤਿ ਸੁਖੁ ਪਾਵੈ॥ 8॥ 13॥ {226}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.