.

ਕੀ ਸਿੱਖ ਅਕਾਲ ਦੇ ਪੁਜਾਰੀ ਹਨ ਜਾਂ ਤੰਬਾਕੂ, ਧਤੂਰਾ, ਗਾਂਜਾ, ਪੋਸਤ, ਅਫੀਮ ਅਤੇ ਸੱਪਾਂ ਦੇ ਡੰਗ ਮਰਵਾ ਕੇ ਨਸ਼ਾ ਪੂਰਾ ਕਰਨ ਵਾਲੇ ਸ਼ਿਵ ਦੀ ਪਤਨੀ ਸ਼ਿਵਾ, ਦੇ?

ਅਵਤਾਰ ਸਿੰਘ ਮਿਸ਼ਨਰੀ (5104325827)

ਸਿੱਖ ਦੀ ਡੈਫੀਨੇਸ਼ਨ ਗੁਰਬਾਣੀ ਵਿਖੇ ਸਿਖਿਆਰਥੀ ਦੀ ਹੈ। ਸਿੱਖਾਂ ਦਾ ਸ਼ਬਦ-ਗੁਰੂ “ਗੁਰੂ ਗ੍ਰੰਥ ਸਾਹਿਬ” ਹੈ। ਸ਼ਬਦ ਦਸੀਵੀ ਪ੍ਰਕਾਸ਼ਮਾਨ ਹੁੰਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਖੇ ਆਪਣੇ ਮੂਲ ਨਾਲ ਜੁੜਨ ਦੀ ਬਾਰ ਬਾਰ ਸਿਖਿਆ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਾਂ ਨੂੰ “ਗੁਰੂ ਗ੍ਰੰਥ ਸਾਹਿਬ” ਦੇ ਲੜ ਲਾਉਂਦੇ ਹੁਕਮ ਕੀਤਾ ਸੀ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਸਿੱਖ ਰਹਿਤ ਮਰਯਾਦਾ ਵਿੱਚ ਵੀ ਸਿੱਖ ਦੀ ਤਾਰੀਫ ਦਿੰਦੇ ਲਿਖਿਆ ਹੋਇਆ ਹੈ ਕਿ-ਜੋ ਇਸਤਰੀ ਜਾਂ ਪੁਰਖ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਗੁਰਬਾਣੀ ਅਤੇ ਖੰਡੇ ਦੀ ਪਹੁਲ ਤੇ ਵਿਸ਼ਵਾਸ਼ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਜਾਂ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਪੂਜਾ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈਂ ਪੂਜ ਨ ਹੋਈ॥ (489) ਪੂਜਹੁ ਰਾਮੁ ਏਕੁ ਹੀ ਦੇਵਾ॥(484) ਸੇਵਕ ਸਿੱਖ ਪੂਜਣ ਸਭਿ ਅਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ (669) ਪੁਰਾਤਨ ਰਹਿਤਨਿਮਆਂ ਵਿੱਚ ਵੀ ਜਿਕਰ ਹੈ-ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ॥

ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੀ ਗ੍ਰੰਥਾਂ ਅਤੇ ਇਤਿਹਾਸਕ ਸਰੋਤਾਂ ਵਿਖੇ ਸਿੱਖ ਦੁਸ਼ਮਣਾਂ ਵੱਲੋਂ ਬੇਈਮਾਨੀ ਨਾਲ ਰਲਾ ਕਰਕੇ ਕਲਪਿਤ ਦੇਵੀ ਦੇਵਤਿਆਂ ਦੀ ਵੀ ਪੂਜਾ ਕਰਨ ਦਾ ਕੋਝਾ ਉਪਦੇਸ਼ ਦਿੱਤਾ ਗਿਆ ਹੈ। ਡੇਰੇਦਾਰ ਅਤੇ ਸੰਪ੍ਰਦਾਈ ਵੀ ਕਿਰਤਮ ਦੀ ਪੂਜਾ ਦਾ ਪ੍ਰਚਾਰ ਕਰਦੇ ਹਨ। ਇਸ ਮਨੌਤ ਨੂੰ ਪੱਕਿਆਂ ਕਰਨ ਵਾਸਤੇ ਉਨ੍ਹਾਂ ਅਤੇ ਸਿੱਖ ਵਿਰੋਧੀਆਂ ਨੇ ਬਹੁਤ ਸਾਰੇ ਗ੍ਰੰਥ ਰਚੇ ਜਿਨ੍ਹਾਂ ਵਿੱਚ ਦਸਮ ਗ੍ਰੰਥ ਵੀ ਇੱਕ ਅਸ਼ਲੀਲ ਗ੍ਰੰਥ ਹੈ। ਜਿਸ ਨੂੰ ਅੱਜ ਕਲ੍ਹ ਡੇਰੇਦਾਰ ਅਤੇ ਸੰਪ੍ਰਦਾਈ “ਦਸਮ ਗੁਰੂ ਗ੍ਰੰਥ ਸਾਹਿਬ” ਕਹਿ ਕੇ ਵੀ ਪ੍ਰਚਾਰ ਕਰਦੇ ਹਨ।

ਅੱਜ ਕੱਲ੍ਹ ਅਕਾਲੀ ਦਲ ਦੀ ਭਾਈਵਾਲ ਭਾਜਪਾ ਅਤੇ ਰਾਸ਼ਟਰੀਆ ਸਿੱਖ ਸੰਗਤ ਨੇ ਸਿੱਖਾਂ ਨੂੰ “ਸਿਵ” (ਦੁਰਗਾ ਪਾਰਬਤੀ) ਦੇਵੀ ਦਾ ਉਪਾਸ਼ਕ ਸਿੱਧ ਕਰਨ ਵਾਸਤੇ “ਦੇਹ ਸਿਵਾ ਬਰ ਮੋਹਿ ਇਹੇ” ਦਾ ਛੋਛਾ ਛੱਡਿਆ ਹੈ ਜਿਸ ਦਾ ਜਾਗਤ-ਜਮੀਰ ਸਿੱਖ ਆਪੋ ਆਪਣੇ ਵਸੀਲਿਆਂ ਨਾਲ ਜੁਵਾਬ ਦੇ ਰਹੇ ਹਨ। ਦਾਸ ਵੀ ਮਿਸ਼ਨਰੀ ਪ੍ਰਚਾਕ ਅਤੇ ਲੇਖਕ ਹੋਣ ਦੇ ਨਾਤੇ ਇਸ “ਸ਼ਿਵਾ”, ਸੂਰਜ ਅਤੇ ਚੰਦ ਅਦਿਕ ਕਲਪਿਤ ਦੇਵੀ ਦੇਵਤਿਆਂ ਬਾਰੇ ਲਿਖ ਰਿਹਾ ਹੈ। ਆਓ ਸਭ ਤੋਂ ਪਹਿਲਾਂ ਇਸ ਕਵਿਤਾ ਦੀ ਵਿਆਖਿਆ ਕਰ ਲਈਏ-ਸਵੈਯਾ॥ ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥ ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥ ਨਿਸਚੈ ਕਰ ਆਪਨੀ ਜੀਤ ਕਰੋਂ॥ ਅਰੁ ਸਿਖ ਹੋ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤਉ ਉਚਰੋਂ॥ ਜਬ ਆਵ ਕੀ ਅੳਧ ਨਿਧਾਨ ਬਨੈ, ਅਤਿ ਹੀ ਰਨ ਮੈਂ ਤਬ ਜੂਝ ਮਰੋਂ॥ (ਚੰਡੀ ਚਰਿਤ੍ਰ ਉਕਤ ਬਿਲਾਸ ਅੰਕ 232) ਭਾਈ ਕਾਨ੍ਹ ਸਿੰਘ ਨ੍ਹਾਭਾ ਰਚਿਤ ਮਹਾਂਨਕੋਸ਼ ਅਨੁਸਾਰ-ਸ਼ਿਵਾ ਭਾਵ ਸ਼ਿਵ ਦੀ ਇਸਤ੍ਰੀ ਦੁਰਗਾ, ਪਾਰਬਤੀ (ਧਰ ਧਿਆਨ ਮਨ ਸ਼ਿਵਾ ਕੋ ਤੱਕੀ ਪੁਰੀ ਕੈਲਾਸ਼-ਚੰਡੀ-1) ਸ਼ਿਵ (ਸ਼ਿਵਜੀ,ਮਹਾਂਦੇਵ) ਸ਼ਿਵਾ (ਪਾਰਬਤੀ) ਦਾ ਪਤੀ। ਸ਼ਿਵਾ (ਪਾਰਬਤੀ) ਦੇ ਹੋਰ ਵੀ ਕਈ ਨਾਮ ਹਨ ਜਿਵੇਂ-ਪਰੀ, ਪਦਮਨੀ ,ਪਾਰਬਤੀ,ਪਰਮ ਰੂਪਾ॥ ਸ਼ਿਵਾ ਬਾਸਵੀ, ਬ੍ਰਹਮੀ ਰਿਧ ਕੂਪਾ॥ (ਚੰਡੀ 228) ਅਤੇ ਨਮੋ ਹਿੰਗੁਲਾ, ਪਿੰਗੁਲਾ, ਤੋਤਲਾਯੰ॥ ਨਮੋ ਕਰਤਿ, ਕਿਆਨੀ ਸ਼ਿਵਾ ਸੀਤਲਾਯੰ॥ ਅਦਿਕ ਸ਼ਿਵਾ ਦੇ ਨਾਮ ਹਨ।

ਜਦ ਦੈਂਤਾਂ ਨੇ ਅਨੇਕਾਂ ਦੇਵਤੇ ਮਾਰ ਦਿੱਤੇ ਅਤੇ ਦੈਂਤਾਂ ਨੇ ਦੇਵਤਿਆਂ ਦਾ ਸਭ ਕੁਝ ਖੋਹ ਲਿਆ ਤਾਂ ਬਾਕੀ ਦੇਵਤੇ ਡਰਦੇ ਮਾਰੇ ਸ਼ਿਵਾ (ਦੁਰਗਾ) ਦੀ ਓਟ ਤੱਕ ਕੇ ਕੈਲਾਸ਼ ਪਰਬਤ ਤੇ ਆ ਗਏ (ਧਾਰਿ ਧਿਆਨ ਮਨ ਸ਼ਿਵਾ ਕੋ ਤੱਕੀ ਪੁਰੀ ਕੈਲਾਸ਼) ਅਤੇ(ਬਸੇ ਸ਼ਿਵਪੁਰੀ ਜਾਇ)

ਸ਼ਿਵਾ ਦਾ ਅਰਥ ਅਕਾਲ ਪੁਰਖ ਕਰਨ ਵਾਲੇ ਦੱਸਣਗੇ ਕਿ ਅਕਾਲ ਪੁਰਖ ਸਰਬ ਨਿਵਾਸੀ ਹੈ ਜਾਂ ਕੈਲਾਸ਼ ਪਰਬਤ ਤੇ ਰਹਿੰਦਾ ਹੈ ਜਾਂ ਓਥੇ ਮੰਨੀ ਗਈ ਦੇਵੀ ਸ਼ਿਵਾ (ਪਾਰਬਤੀ ਦੁਰਗਾ) ਰਹਿੰਦੀ ਹੈ। ਮੁਕਦੀ ਗੱਲ “ਦੇਹ ਸ਼ਿਵਾ ਬਰ ਮੋਹਿ ਇਹੈ” ਵਾਲੇ ਸਵਯੈ ਵਿੱਚ ਸ਼ਿਵਾ ਦਾ ਅਰਥ ਦੁਰਗਾ ਭਵਾਨੀ ਹੈ ਤੇ ਵਰ ਮੰਗਣ ਵਾਲਾ ਸਾਕਤ ਮਤੀਆ (ਸ਼ਿਵਾ ਉਪਾਸ਼ਕ) ਸ਼ਯਾਮ ਕਵੀ ਹੈ ਜਿਸ ਨੇ ਕ੍ਰਿਸ਼ਨਾ ਅਵਤਾਰ ਦੇ ਅੰਕ 2489 ਤੇ ਵੀ ਇਸੇ ਭਾਵ ਨੂੰ ਉਜਾਗਰ ਕੀਤਾ ਹੈ-ਅਬ ਰੀਝ ਕੈ ਦੇਹੁ ਵਹੈ ਹਮ ਜੋਊ ਹਉਂ ਬਿਨਤੀ ਕਰ ਜੋਰ ਕਰੋਂ॥ ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥ ਅਉਰ ਨ ਮਾਂਗਤ ਹਉੇ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥ ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥ ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ ॥੧੯੦੦॥ (ਦਸਮ ਗ੍ਰੰਥ-495 --ਕ੍ਰਿਸ਼ਨਾ ਅਵਤਾਰ)

ਹੋਰ ਦੇਖੋ ਅਕਾਲ ਦਾ ਪੁਜਾਰੀ ਗੁਰੂ ਗੋਬਿੰਦ ਸਿੰਘ ਰਵਿ (ਸੂਰਜ) ਅਤੇ ਸਸਿ (ਚੰਦ੍ਰਮਾਂ) ਅੱਗੇ ਬੇਨਤੀ ਕਰਦਾ ਦਰਸਾਇਆ ਗਿਆ ਹੈ ਜਦ ਕਿ ਗੁਰੂ ਨਿਰੰਕਾਰ ਕਰਣਹਾਰ ਕਰਤਾਰ ਦਾ ਹੀ ਉਪਾਸ਼ਕ ਹੈ। ਵਰ ਤੇ ਸਰਾਪ ਦੇਣੇ ਗੁਰਮਤਿ ਦੇ ਸਿਧਾਂਤ ਨਹੀਂ ਹਨ। ਗੁਰੂ ਕਦੀ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦਿੰਦਾ ਸਗੋਂ ਬਖਸ਼ਿਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਕਾਲ ਪੁਰਖ ਦੀ ਉਸਤਤਿ ਹੈ ਅਤੇ ਉਸ ਅੱਗੇ ਹੀ ਅਰਦਾਸ ਕੀਤੀ ਗਈ ਹੈ ਪਰ ਬ੍ਰਾਹਮਣੀ ਮਤ ਦੇ ਗ੍ਰੰਥ ਅਤੇ ਦਸਮ ਗ੍ਰੰਥ ਵਰਾਂ ਸਰਾਪਾਂ ਦੀਆਂ ਕਲਪਿਤ ਕਥਾ ਕਹਾਣੀਆਂ ਨਾਲ ਭਰਿਆ ਪਿਆ ਹੈ।

ਸੋ ਹੁਣ ਗੁਰਸਿੱਖਾਂ ਨੇ ਸੋਚਣਾ ਹੈ ਕਿ ਓਨ੍ਹਾਂ ਨੇ ਰਾਸ਼ਟਰੀ ਗੀਤ “ਤੂ ਠਾਕੁਰੁ ਤੁਮ ਪਹਿ ਅਰਦਾਸਿ”(268) ਵਾਲੇ ਗੁਰੂ ਸ਼ਬਦ ਨੂੰ ਬਨਾਉਣਾਂ ਹੈ ਜਾਂ ਸਾਕਤ ਮੱਤੀਏ ਧਤੂਰੇ ਭੰਗ ਅਫੀਮ ਸ਼ਰਾਬ ਅਦਿਕ ਮਾਰੂ ਨਸ਼ਿਆਂ ਦੇ ਰਸੀਏ ਸ਼ਿਵਜੀ ਦੀ ਘਰਵਾਲੀ ਸ਼ਿਵਾ (ਪਾਰਬਤੀ ਦੁਰਗਾ) ਨੂੰ। ਸਿੱਖਾਂ ਸੇਵਕਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਕਰਦੇ ਸਮੇਂ ਗੁਰਬਾਣੀ ਦੇ ਮੂਲ ਸਿਧਾਂਤ “ਮੂਲ ਮੰਤਰ-ਮੰਗਲਾ ਚਰਨ” ਨੂੰ ਧਿਆਨ ਵਿੱਚ ਰੱਖਣ, ਜਿਸ ਵਿੱਚ ਅਕਾਲ ਪੁਰਖ ਦੇ ਮੁਕੰਮਲ ਸਰੂਪ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।

ਭਗਤਾਂ ਅਤੇ ਗੁਰੂ ਸਹਿਬਾਨਾਂ ਵੇਲੇ ਭਾਰਤ ਵਿੱਚ ਬਹੁਤੇ ਬ੍ਰਾਹਮਣ ਹਿੰਦੂ ਅਤੇ ਮੁਗਲ ਮੁਸਮਾਨ ਸਨ। ਹਿੰਦੂਆਂ ਚੋਂ ਬ੍ਰਾਹਮਣ ਪੁਜਾਰੀ, ਜੋਗੀ ਅਤੇ ਸਿਧ ਪੀਰ ਅਤੇ ਮੁਸਲਮਾਨਾਂ ਚੋਂ ਮੁਲਾਂ ਮੁਲਾਣੇ ਕਾਜ਼ੀ ਅਦਿਕ ਸਨ। ਸਨਾਤਨੀ ਹਿੰਦੂਆਂ ਦੇ ਚਾਰ ਵੇਦ, ਛੇ ਸ਼ਾਂਸ਼ਤ੍ਰ, ਅਠਾਰਾਂ ਪੁਰਾਣ ਅਤੇ ਸਤਾਈ ਸਿਮ੍ਰਤੀਆਂ ਆਦਿਕ ਗ੍ਰੰਥ ਅਤੇ ਮੁਸਲਮਾਨਾਂ ਦਾ ਕੁਰਾਨੇ ਪਾਕਿ ਤੇ ਸ਼ਰਾ ਦੇ ਗ੍ਰੰਥ ਸਨ। ਸਭਿਆ, ਸ਼ਬਦਾਵਲੀ, ਰੀਤੋ ਰਿਵਾਜ, ਮਨੌਤਾਂ, ਬੋਲੀ, ਬੋਲਚਾਲ ਮੁਗਲਾਂ ਅਤੇ ਸਨਾਤਨੀ ਬ੍ਰਾਹਮਣੀ ਹਿੰਦੂਆਂ ਵਾਲਾ ਸੀ। ਅਰਬੀ ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਆਦਿਕ ਬੋਲੀਆਂ ਦਾ ਬੋਲਬਾਲਾ ਸੀ। ਸੋ ਰੱਬੀ ਭਗਤਾਂ ਅਤੇ ਗੁਰੂਆਂ ਨੇ ਉਪਦੇਸ਼ ਦਿੰਦੇ ਸਮੇਂ ਉਨ੍ਹਾਂ ਦੀ ਸ਼ਬਦਾਵਲੀ, ਰੀਤਾਂ ਰਸਮਾਂ, ਮਿਥਾਂ, ਮਨੌਤਾਂ, ਬੋਲੀ ਅਤੇ ਅਕੀਦਿਆਂ ਦਾ ਇਸਤੇਮਾਲ ਕੀਤਾ ਹੈ। ਜਿਵੇਂ ਅੱਲ੍ਹਾ, ਰਾਮ, ਅਜਰਾਈਲ, ਭਿਸਤ-ਦੋਜਕ, ਬ੍ਰਹਮਾ, ਬਿਸ਼ਨ, ਮਹੇਸ਼, ਭਵਾਨੀ, ਪਾਰਬਤੀ, ਕ੍ਰਿਸ਼ਨ, ਹਨੂੰਮਾਨ, ਨਰਕ-ਸਵਰਗ, ਅਨੇਕਾਂ ਦੇਵੀ ਦੇਵਤਿਆਂ, ਮੰਦਰਾਂ ਮਸਜਦਾਂ, ਮੱਠਾਂ ਮਜਾਰਾਂ ਅਤੇ ਸਿੱਧਾਂ ਪੀਰਾਂ ਜੋਗੀਆਂ ਆਦਿਕ ਦਾ ਨਾਂ ਵਰਤ ਕੇ ਰੱਬੀ ਉਪਦੇਸ਼ ਦਿੱਤੇ ਹਨ।

ਉਸ ਵੇਲੇ ਦੇ ਰਾਜੇ, ਜੋਗੀ, ਮੁੱਲਾਂ ਮੁਲਾਣੇ ਅਤੇ ਉਚਜਾਤੀ ਬ੍ਰਾਹਮਣ ਇਹ ਸਭ, ਆਮ ਜਨਤਾ ਨੂੰ ਵਹਿਮਾਂ ਭਰਮਾਂ ਅਤੇ ਤਾਕਤ ਦੇ ਡਰਾਵਿਆਂ ਨਾਲ ਲੁੱਟ ਰਹੇ ਸਨ। ਰੱਬੀ ਭਗਤਾਂ ਅਤੇ ਗੁਰੂਆਂ ਨੇ ਸੱਚੇ ਸੁੱਚੇ ਅਤੇ ਗਿਆਨ ਵਿਗਿਆਨ ਭਰਪੂਰ ਉਪਦੇਸ਼ਾਂ ਅਤੇ ਕਿਰਤ ਕਮਾਈ, ਸੇਵਾ, ਸਿਮਰਨ, ਪਰਉਪਕਾਰ ਆਦਿਕ ਲੋਕ ਭਲਾਈ ਦੇ ਕਰਮ ਕਰਕੇ ਜਨਤਾ ਵਿੱਚ ਕ੍ਰਾਂਤੀ ਪੈਦਾ ਕਰਕੇ ਪੁਜਰੀਵਾਦ ਦਾ ਜੂਲਾ ਜਨਤਾ ਦੇ ਗਲੋਂ ਲਾਹ ਦਿੱਤਾ। ਕੀ ਹਿੰਦੂ ਤੇ ਕੀ ਮੁਸਲਮਾਨ ਧੜਾ ਧੜ ਗੁਰਮਤਿ ਧਾਰਨ ਲੱਗ ਪਏ। ਜਿਸਦਾ ਹੰਕਾਰੀ-ਮੁਤੱਸਬੀ ਮੁਸਲਮਾਨਾਂ ਅਤੇ ਜਾਤਪਾਤੀ ਬ੍ਰਾਹਮਣਾਂ ਨੇ ਕਰੜਾ ਵਿਰੋਧ ਕੀਤਾ। ਇਸ ਸਬੰਧ ਵਿੱਚ ਜੰਗ ਯੁੱਧ ਅਤੇ ਸ਼ਹੀਦੀਆਂ ਵੀ ਹੋਈਆਂ। ਹਰ ਵਾਰ ਜਾਗੀ ਜਨਤਾ ਅੱਗੇ ਇਨ੍ਹਾਂ ਨੂੰ ਹਾਰਨਾ ਪਿਆ। ਫਿਰ ਛਾਤਰ ਦਿਮਾਗ ਬ੍ਰਾਹਮਣ ਨੇ ਸੋਚਿਆ ਕਿ ਜੰਗਾਂ ਯੁੱਧਾਂ ਵਿੱਚ ਸਾਡੇ ਜੂਲੇ ਹੇਠੋਂ ਨਿਕਲ ਕੇ ਜਾਗ੍ਰਤ ਹੋ ਚੁੱਕੀ ਜਨਤਾ ਨੂੰ ਹੁਣ ਅਸੀਂ ਵੱਸ ਨਹੀਂ ਕਰ ਸਕਦੇ ਪਰ ਇਨ੍ਹਾਂ ਦੇ ਧਰਮ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਈਏ ਤਾਂ ਸਮਾਂ ਪਾ ਕੇ ਸਿੱਖ ਧਰਮ ਨੂੰ ਮੰਨਣਵਾਲੇ ਲੋਕ ਫਿਰ ਸਾਡੇ ਵਹਿਮਾਂ ਭਰਮਾਂ ਅਤੇ ਕਰਮ ਕਾਢਾਂ ਦੇ ਜਾਲਾਂ ਵਿੱਚ ਫਸਕੇ ਸਾਡੀ ਪੂਜਾ ਕਰਨ ਲੱਗ ਜਾਣਗੇ। ਛਾਤਰ ਬ੍ਰਾਹਮਣ ਨੇ ਇੱਕ ਹੋਰ ਚਾਲ ਚੱਲੀ ਕਿ ਹੁਣ ਸਾਨੂੰ ਬ੍ਰਾਹਮਣ, ਪੁਜਾਰੀ ਆਚਾਰੀਆ ਆਦਿਕ ਦੀ ਥਾਂ “ਸੰਤ” ਸ਼ਬਦ ਆਪਣੇ ਨਾਲ ਲਾ ਲੈਣਾ ਚਾਹੀਦਾ ਹੈ। ਐਸਾ ਕਰਕੇ ਇਹ ਬ੍ਰਾਹਮਣ ਉਦਾਸੀਆਂ, ਨਿਰਮਲਿਆਂ ਅਤੇ ਭਗਵੇ ਸੰਤਾਂ ਦੇ ਭੇਖ ਵਿੱਚ ਸਿੱਖਾਂ ਵਰਗੀਆਂ ਸਾਬਤ ਸੂਰਤ ਸ਼ਕਲਾਂ ਬਣਾ ਕੇ, ਸਾਡੇ ਧਰਮ ਅਸਥਾਨਾਂ ਵਿੱਚ ਪ੍ਰਵੇਸ਼ ਕਰ ਗਿਆ। ਜੋ ਹੁਣ ਸੰਪ੍ਰਦਾਵਾਂ, ਡੇਰਿਆਂ, ਸਾਧਾਂ ਸੰਤਾਂ ਅਤੇ ਜਾਤਪਾਤੀ ਬਰਾਦਰੀ ਦੇ ਨਾਂ ਤੇ ਬਣੇ ਧਰਮ ਅਸਥਾਨਾਂ ਦੇ ਰੂਪ ਵਿੱਚ ਗੁਰਮਤਿ ਨੂੰ ਵੰਗਾਰ ਅਤੇ ਦਹਾੜ ਰਿਹਾ ਹੈ।

ਧਾਰਮਿਕ ਅਤੇ ਰਾਜਨੀਤਕ ਸਭਾ ਸੁਸਾਇਟੀਆਂ ਅਤੇ ਸੰਸਥਾਵਾਂ ਵਿੱਚ ਵੀਘੁਸੜ ਚੁੱਕਾ ਹੈ। ਕੀ ਅਕਾਲੀ ਦਲ, ਕੀ ਸ਼੍ਰੋਮਣੀ ਕਮੇਟੀ, ਕੀ ਟਕਸਾਲ ਅਤੇ ਕੀ ਤਖਤਾਂ ਦੇ ਜਥੇਦਾਰ ਸਭ ਵਿੱਚ ਸਿੱਖੀ ਸਰੂਪ ਧਾਰ ਕੇ ਵੜ ਚੁੱਕਾ ਹੈ। ਅਕਾਲ ਤਖਤ ਦੇ ਜਥੇਦਾਰ ਗਿ. ਪੂਰਨ ਸਿੰਘ ਦੇ ਰੂਪ ਵਿੱਚ ਸਿੱਖਾਂ ਨੂੰ “ਲਵ ਕੁਛ” ਦੀ ਉਲਾਦ ਐਲਾਨ ਚੁੱਕਾ ਹੈ। ਸਿੱਖ ਵੇਦਾਂਤੀ ਵੀ ਬਣ ਗਿਆ ਹੈ। ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਵਿੱਚ ਰਾਸ਼ਟਰੀਆ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਅਤੇ ਡੇਰੇਦਾਰਾਂ ਦੇ ਰੂਪ ਵਿੱਚ ਮੌਜਾਂ ਮਾਣ ਅਤੇ ਹਕੂਮਤ ਕਰ ਰਿਹਾ ਹੈ। ਡੇਰੇਦਾਰ ਰਾਧਾ ਸੁਆਮੀਆਂ ਨੂੰ ਇਤਿਹਾਸਕ ਗੁਰਦੁਆਰੇ ਢਾਉਣ ਤੇ ਵੀ ਕਲੀਨ ਚਿੱਟਾਂ ਦੇ ਰਿਹਾ ਹੈ। ਚੋਣਾਂ ਸਮੇਂ ਨਸ਼ੇ ਵੰਡ ਕੇ ਸਿੱਖ ਜਵਾਨੀਆਂ ਨੂੰ ਬਰਬਾਦ ਕਰਦਾ ਆ ਰਿਹਾ ਹੈ। ਗੁਰਦੁਆਰਿਆਂ ਵਿੱਚ ਸ਼ਿਵ ਲਿੰਗ ਪ੍ਰਗਟ ਹੋਣ ਦੇ ਛੋਛੇ ਛੱਡ ਰਿਹਾ ਹੈ। ਹੁਣ ਇਸ ਨੇ ਨਵਾਂ ਛੋਛਾ ਛੱਡਿਆ ਹੈ ਕਿ ਸਿੱਖਾਂ ਦਾ ਰਾਸ਼ਟਰੀ ਗੀਤ “ਦੇਹ ਸ਼ਿਵਾ ਬਰ ਮੋਹਿ ਇਹੈ” ਵਾਲਾ ਹੋਣਾਂ ਚਾਹੀਦਾ ਹੈ ਤਾਂ ਕਿ ਹੌਲੀ ਹੌਲੀ ਸਿੱਖ ਵੀ ਅਖੋਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਗ੍ਰੰਥਾਂ ਦਾ ਉਲੱਥਾ ਹੈ ਦੇ ਰਾਹੀਂ ਕੇਸਾਧਾਰੀ ਹਿੰਦੂ ਬਣ ਜਾਣ। ਦੇਖੋ ਸਿੱਖੋ! ਤੁਹਾਡਾ ਗੁਰੂ ਜਦ ਸ਼ਿਵਜੀ ਤੋਂ ਵਰ ਮੰਗਦਾ ਹੈ ਫਿਰ ਤੁਹਾਨੂੰ ਸ਼ਿਵ ਪੂਜਨ ਵਿੱਚ ਕੀ ਇਤਰਾਜ ਹੈ? ਤ੍ਰਿਬੇਣੀ ਅਤੇ ਹੇਮਕੁੰਟ ਵਰਗੇ ਹਿੰਦੂ ਤੀਰਥਾਂ ਤੇ ਜਾ ਕੇ ਗੁਰੂ ਤੇਗ ਬਹਾਦਰ ਪੁਤਰ ਦਾ ਵਰ ਅਤੇ ਹੇਮਕੁੰਟ ਤੇ ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਦੇ ਰੂਪ ਵਿੱਚ ਦੁਰਗਾ ਤੋਂ ਪੰਥ ਚਲਾਉਣ ਦਾ ਵਰ ਮੰਗਦੇ ਦਰਸਾ ਕੇ ਸਿੱਖਾਂ ਦੀ ਅੰਨ੍ਹੀ ਸ਼ਰਦਾ ਨੂੰ ਕੈਸ਼ ਕੀਤਾ ਗਿਆ ਹੈ ਜਦ ਕਿ ਗੁਰਬਾਣੀ ਅਖੌਤੀ ਤੀਰਥ ਇਸ਼ਨਾਨਾਂ,ਵਰਾਂ-ਸਰਾਪਾਂ ਅਤੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੀ ਹੈ। ਸਾਧਾਂ ਸੰਤਾਂ ਤੇ ਡੇਰਿਆਂ ਦੇ ਰੂਪ ਵਿੱਚ ਸਿੱਖਾਂ ਨੂੰ ਵੀ ਕੇਵਲ ਪੂਜਾ ਪਾਠ ਕਰਾਉਣ ਅਤੇ ਸੇਵਾ ਦੇ ਰੂਪ ਵਿੱਚ ਵੱਡੀਆਂ ਵੱਡੀਆਂ ਭੇਟਾ ਚੜ੍ਹਾਈ ਜਾਣ ਦੇ ਆਹਰੇ ਲਾ ਕੇ, ਗੁਰਬਾਣੀ ਸਿਧਾਂਤਾਂ ਤੋਂ ਦੂਰ ਕੀਤਾ ਜਾ ਰਿਹਾ ਹੈ।

ਅੱਜ ਜੇ ਕਿਤੇ ਇੰਟ੍ਰਨੈੱਟ ਨਾਂ ਹੁੰਦਾ ਅਤੇ ਸਿੱਖ ਭਾਰਤ ਤੋਂ ਬਾਹਰ ਨਾਂ ਗਏ ਹੁੰਦੇ ਤਾਂ ਇਹ ਬ੍ਰਾਹਮਣ ਅਤੇ ਸਾਧ ਸੰਤ ਪੁਜਾਰੀਵਾਦ ਦਾ ਦੈਂਤ ਸਿੱਖ ਸਿਧਾਂਤਾਂ ਅਤੇ ਸਿੱਖ ਸਰੂਪ ਨੂੰ ਨਿਕਲ ਗਿਆ ਹੁੰਦਾ। ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ ਵੀ ਆਪਣਾ ਰਾਸ਼ਟਰੀ ਗਾਣ “ਦੇਹ ਸ਼ਿਵਾ ਬਰ ਮੋਹਿ ਇਹੈ” ਬਣਾਈ ਬੈਠੀਆਂ ਤੇ ਨਿਤਾਪ੍ਰਤੀ ਗਾਇਣ ਕਰ ਰਹੀਆਂ ਹਨ। ਰਾਗੀ ਢਾਢੀ ਵੀ ਸੰਘ ਪਾੜ ਪਾੜ ਕੇ “ਦੇਹ ਸ਼ਿਵਾ ਬਰ ਮੋਹਿ ਇਹੈ” ਦੇ ਜੋਰਦਾਰ ਜੈਕਾਰੇ ਬੁਲਾਈ ਜਾ ਰਹੇ ਹਨ। ਸਿੱਖੋ ਜਾਗੋ! ਕੁਝ ਹੋਸ਼ ਕਰੋ ਅਤੇ ਗਾਫਲਤਾ ਚੋ ਬਾਹਰ ਨਿਕਲਦੇ ਹੋਏ ਘਟੋ ਘਟ ਗੁਰਦੁਆਰਿਆਂ ਅਤੇ ਗੁਰਬਾਣੀ ਕੀਰਤਨਾਂ ਵਿੱਚ ਤਾਂ ਸ਼ਿਵਾ ਤੋਂ ਵਰ ਨਾਂ ਮੰਗੋ। ਇੱਕ ਪਾਸੇ ਅਕਾਲ ਦੇ ਪੁਜਾਰੀ ਤੇ ਦੂਜੇ ਪਾਸੇ ਭੰਗ, ਧਤੂਰਾ, ਅਫੀਮ, ਪੋਸਤ, ਡੋਡੇ ਅਤੇ ਤੰਬਾਕੂ ਆਦਿਕ ਨਸ਼ੇ ਪੀਣ ਅਤੇ ਸੱਪਾਂ ਦੇ ਡੰਗ ਮਰਵਾ ਕੇ ਨਸ਼ਾ ਪੂਰਾ ਕਰਨ ਵਾਲੇ ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ) ਅੱਗੇ ਅਰਦਾਸਾਂ ਕਰਕੇ ਇੱਕ ਮਿਆਨ ਚ’ ਦੋ ਤਲਵਾਰਾਂ ਕਿਉਂ ਪਾਈ ਜਾ ਰਹੇ ਹੋ?




.