.

ਸੰਸਾਰੀ ਰਿਸ਼ਤੇ ਅਤੇ ਪੰਚਮ ਸਤਿਗੁਰੁ ਨਾਨਕ ਜੀ-

ਮਃ 5॥ ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ॥
ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ॥ 3॥ {1101} -ਵਾ-20

ਸੰਸਾਰੀ ਰਿਸ਼ਤਿਆਂ ਨਾਤਿਆਂ ਬਾਰੇ ਸਤਿਗੁਰੂ ਜੀ ਗੁਰਮਤਿ ਸਿਧਾਂਤ ਸਮਝਾ ਰਹੇ ਹਨ।
50- ਮਹਲਾ 5॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ 1॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ 1॥ ਰਹਾਉ॥ ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥ 2॥ ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ 3॥ ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ॥ 4॥ 5॥ {10} {ਸੂਚੀ- (2) -ਸਿਰੀਰਾਗੁ ਮਹਲਾ 5॥ ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ॥ ਸੁਤ ਦਾਰਾ ਬਨਿਤਾ ਅਨੇਕਬਹੁਤੁ ਰੰਗ ਅਰੁ ਵੇਸ॥ ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ॥ 1॥ {47-48} -15-85 (3) -ਮਃ 5॥ …. . ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹਕਰਤ ਬਿਹਾਵਏ॥ …. . 1॥ {705} -2-3 (3) -ਕਤੰ ਚ ਮਾਤਾ ਕਤੰ ਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ॥ …. 2॥ 1353}
ਖ਼ੁਸ਼ੀ ਗ਼ਮੀ ਤੋਂ ਨਿਰਲੇਪ ਪੰਚਮ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਆਦਿ ਰਿਸ਼ਤਿਆਂ ਬਾਰੇ ਪਹਿਲੀ ਵਾਰੀ 7 ਨੰਬਰ ਲੇਖ ਤੇ ਅਤੇ ਦੂਜੀ ਵਾਰ ਹੁਣ ਇਸ 20 ਨੰਬਰ ਤੇ ਗੁਰਮਤਿ ਵਿਚਾਰ ਦੂਜੀ ਵਾਰ ਪੜ੍ਹ ਲਏ ਹਨ। ਵਰ ਪ੍ਰਾਪਤੀ ਤੇ (ਮਾਤਾ) ਗੰਗਾ ਜੀ ਦੇ ਗਰਭਵਤੀ ਹੋ ਜਾਣ ਤੇ ਖ਼ੁਸ਼ੀਆਂ ਨਾਲ ਧਨ ਲੁਟਾਉਂਦੇ ਦਰਸਾ ਕੇ ਲਿਖਾਰੀ ਨੇ ਸਤਿਗੁਰੂ ਜੀ ਦੀ ਸਖ਼ਤ ਹੇਠੀ ਕੀਤੀ ਹੈ। ਕੁੰਡਲੀਆਂ ਦੀ ਇਹ ਪੰਗਤੀ:---
25- (ਸ) ਦਾਤਾਰ ਦੀ ਥਾਂ “ਸਮਰਥ ਹੈ ਜਗਿ ਸੰਤ, ਦੁੱਖ ਸਭਿ ਜਗ ਕੇ ਹਰਈ” ਪੰਗਤੀ, ਬਾਬ ਬੁੱਢਾ- ਜੀ ਲਈ? ਉਹ ਵੀ, ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ? (ਕੰਡਲੀਆ 145)
ਆਪਣੇ ਆਪ ਨੂੰ “ਸੰਤ ਮਹਾਂਪੁਰਖ” ਅਖਵਾਉਂਦੇ ਅਤੇ ਆਪਣੀ ਪੂਜਾ ਕਰਵਾਉਂਦੇ, ਪਰਮਾਤਮਾ ਦੇ ਬੇਟੇ, ਪੈਗ਼ਂਬਰ, ਵਲੀਅੱਲ਼ਾ, ਭਗਵਾਨ ਕਈ ਅਵਤਾਰੀ ਪੁਰਖ ਸੰਸਾਰ ਵਿੱਚ ਹੋ ਗੁਜ਼ਰੇ, ਪਰ ਸਾਰਾ ਸੰਸਾਰ ਸੁਖਾਂ ਦਾ ਘਰ ਨਾ ਬਣਿਆ। ਵੱਡੀ ਚਿੰਤਾ ਵਾਲੀ ਸਥਿਤੀ ਇਹ ਬਣ ਰਹੀ ਹੈ ਕਿ ਲਿਖਾਰੀ ਨੇ, ਗੁਰਮਤਿ ਵਿਰੋਧੀ ਇਹ ਇਹ ਪੰਗਤੀ ਭਾਈ ਮਨੀ ਸਿੰਘ ਤੇ ਭਗਤ ਸਿੰਘ ਦੇ ਸੰਬਾਦ ਰੂਪ ਦੁਆਰਾ ਸਤਿਗੁਰੂ ਜੀ ਦੇ ਮੁਖਾਰਬਿੰਦ ਵਿੱਚ ਪਾ ਰਿਹਾ ਹੈ। ਸਤਿਗੁਰੂ ਜੀ ਕਿਸੇ ਮਨੁੱਖ ਨੂੰ ਨਹੀਂ ਸਗੋਂ ਦੁਖਾਂ ਦੇ ਨਾਸ ਕਰਤਾ ਅਥਵਾ ਸੁਖਾਂ ਦੇ ਦਾਤੇ ਉਸ ਰੱਬ ਜੀ ਨੂੰ ਹੀ ਮੰਨਦੇ ਹਨ, ਅਤੇ ਉਸ ਦਾਤਾਰ ਜੀ ਦੀ ਨੇੜਤਾ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜੀਵਨ ਬਣਾ ਲੈਣ ਨਾਲ ਉਨ੍ਹਾਂ ਦੀ ਮਿਹਰ ਤੋਂ ਪ੍ਰਾਪਤ ਹੁੰਦੀ ਹੇ। ਇਸ ਗੁਰਮਤਿ ਸਿਧਾਂਤ ਨੂੰ ਸਪੱਸ਼ਟ ਕਰ ਰਹੇ ਬੇਅੰਤ ਗੁਰੂ ਸ਼ਬਦਾਂ ਵਿਚੋਂ ਕੇਵਲ ਪਰਮਾਣ ਮਾਤਰ:-
51- ਗਉੜੀ ਮਹਲਾ 5 ਮਾਂਝ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ॥ 1॥ ਰਹਾਉ॥ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ॥ 1॥ ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ॥ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ॥ 2॥ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ॥ 3॥ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ॥ 4॥ 2॥ 170॥ {218} ਅਤੇ- {ਸੂਚੀ ਵਜੋਂ- (2) -ਸੂਹੀ ਮਹਲਾ 5॥ … ਦਖੁਭੰਜਨ ਜਗਜੀਵਨ ਹਰਿ ਰਾਇਆ॥ ਸਗਲ ਤਿਆਗਿ ਨਾਨਕੁ ਸਰਣਾਇਆ॥ 4॥ 13॥ 19॥ {741} (3) -ਗਉੜੀ ਮਹਲਾ 5॥ … ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ॥ 2॥ {209} 16-137 - (4) -ਮਾਝ ਮਹਲਾ 5॥ …. ਦੁਖ ਭੰਜਨ ਨਿਧਾਨ ਅਮੋਲੇ॥ ਨਿਰਭਉ ਨਿਰਵੈਰ ਅਥਾਹ ਅਤੋਲੇ॥ 2॥ {99} -9-16- (5) -ਮਾਝ ਮਹਲਾ 5॥ … ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ॥ 2॥ {105} -29-36}
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ (ਪ੍ਰਿਥਮ ਮਹਾਨ ਬਾਣੀ) ਜਪੁ (ਸਾਹਿਬ) ਤੋਂ ਹੀ, ਦੁਖ ਸੁਖ ਰੱਬੀ ਹੁਕਮ ਦੀ ਖੇਡ- “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਮੰਨ ਕੇ, ਦੁਖਾਂ ਭੁਖਾਂ ਦੀ ਮਾਰ ਨੂੰ ਪਰਮਾਤਮਾ ਦੀ ਦਾਤ ਸਮਝਣ ਦਾ ਉਪਦੇਸ਼- “ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥” {ਪਉੜੀ 25} ਦ੍ਰਿੜ ਕਰਾ ਰਹੇ ਹਨ। ਜਿਨ੍ਹਾਂ ਦਾ ਵਿਸ਼ਵਾਸ਼ ਹੈ ਕਿ- ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ {149} “ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ, ਮਾਨੋ ਕੱਪੜੇ ਮਿਲ ਰਹੇ ਹਨ। ਇੱਕ ਤੋਂ ਮਗਰੋਂ ਦੂਜਾ ਆਉਂਦਾ ਰਹਿੰਦਾ ਹੈ। ਸਿਰਜਣਹਾਰ ਜੀ ਵਲੋਂ ਦੁਖਾਂ ਸੁਖਾਂ ਵਾਲਾ ਅਜੇਹਾ ਲੇਖ ਹੈ ਜੋ, ਅਰੰਭ ਤੋਂ ਹੀ ਜੀਵ ਨੇ ਨਾਲ ਰਹਿਣਾ ਲਿਖਿਆ ਜਾ ਚੁੱਕਾ ਸੀ:- “ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ॥” {787} - ਅਥਵਾ- “ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥ 14॥” {1030} ਉਸ, ਕਰਤੇ ਦੀ ਕਾਰ ਵਿਚ, ਬਾਬਾ ਬੁੱਢਾ ਜੀ ਦਾ ਜਾਂ ਕਿਸੇ ਵੀ ਮਨੁੱਖ ਦਾ ਦਖ਼ਲ ਸਤਿਗੁਰੂ ਜੀ ਨੇ ਕਿਉਂ ਮਨਣਾ ਸੀ? ਸੁਖਮਨੀ ਸਾਹਿਬ ਵਿੱਚ ਉਨ੍ਹਾਂ ਦਾ ਉਪਦੇਸ਼ ਤਾਂ ਇਸ ਪ੍ਰਕਾਰ ਹੈ--
52- ਮਨ ਮੂਰਖ ਕਾਹੇ ਬਿਲਲਾਈਐ॥ ਪੁਰਬ ਲਿਖੇ ਕਾ ਲਿਖਿਆ ਪਾਈਐ॥ ਦੂਖ ਸੂਖ ਪ੍ਰਭ ਦੇਵਨਹਾਰੁ॥ ਅਵਰ ਤਿਆਗਿ ਤੂ ਤਿਸਹਿ ਚਿਤਾਰੁ॥ ਜੋ ਕਛੁ ਕਰੈ ਸੋਈ ਸੁਖੁ ਮਾਨੁ॥ ਭੂਲਾ ਕਾਹੇ ਫਿਰਹਿ ਅਜਾਨ॥ ਕਉਨ ਬਸਤੁ ਆਈ ਤੇਰੈ ਸੰਗ॥ ਲਪਟਿ ਰਹਿਓ ਰਸਿ ਲੋਭੀ ਪਤੰਗ॥ ਰਾਮ ਨਾਮ ਜਪਿ ਹਿਰਦੇ ਮਾਹਿ॥ ਨਾਨਕ ਪਤਿ ਸੇਤੀ ਘਰਿ ਜਾਹਿ॥ 4॥ {283} -ਅਸਟ-15
ਇਹ, ਨਹੀਂ ਹੈ, ਕਿ ਦਾਤਾਰ ਜਦੋਂ ਮਰਜ਼ੀ, ਜਿਸ ਨੂੰ ਚਾਹੇ ਧੰਙਾਣੇ ਦੁਖੀ ਸੁਖੀ ਕਰਦਾ ਰਹਿੰਦਾ ਹੈ। ਸ੍ਰਿਸ਼ਟੀ ਦੀ ਸਿਰਜਣਾ ਅਤੇ ਸੰਭਾਲ ਉਸ ਦੇ ਅਟੱਲ ਨਿਯੱਮ-ਰੂਪ ਹੁਕਮ ਵਿੱਚ ਬੱਝੀ ਆਪਣੇ ਆਪ ਹੋ ਰਹੀ ਹੈ। ਦੁਖਾਂ ਸੁਖਾਂ ਦੇ ਆਉਣ ਜਾਣ ਦਾ ਕਾਰਨ, ਸਦੀਵੀ ਸੁਖੀਏ ਬਣੇ ਰਹਿਣ ਦਾ ਨਿੱਯਮ, ਦੁਖਾਂ ਸੁਖਾਂ ਤੋਂ ਨਿਰਲੇਪਤਾ ਪ੍ਰਾਪਤ ਕਰਨ ਦੀ ਜੁਗਤਿ, ਆਦਿ, ਕਈ ਪੱਖ, ਅੱਡ ਅੱਡ ਸ਼ਬਦਾਵਲੀ ਵਰਤ ਕੇ ਕਈ ਗੁਰੂ ਸ਼ਬਦਾਂ ਦੁਆਰਾ ਸਮਝਾਏ ਹਨ। ਪੂਰੀ ਜਾਣਕਾਰੀ ਵਾਸਤੇ ਪੜ੍ਹੋ ਪੁਸਤਕ- “ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦੇ ਚੌਥਾ ਭਾਗ ਦੇ 193 ਸਫ਼ੇ ਤੋਂ 245 ਸਫ਼ੇ ਤੱਕ। ਏਥੇ ਅਸਾਂ ਕੇਵਲ (ਵੰਨਗੀ ਮਾਤਰ) - “ਦੁਖੁ ਦਾਰੂ ਸੁਖੁ ਰੋਗੁ ਭਇਆ “, ਸਿਧਾਂਤ ਰੂਪ ਗੁਰੂਮਤਿ ਦੇ ਉਸ ਪੱਖ ਵਲ ਹੀ ਝਾਤੀ ਮਾਰੀ ਹੈ।
26-ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪਰਵਾਰ ਨੂੰ ਭਾਜੜ ਪਾਈ?
ਕੁੰਡਲੀਏ ਤੋਂ ਅਗਲਾ ਸਵੱਯਾ:-
ਸਵੱਯਾ॥ ਸੁਤ ਲੇਵਨ ਤੂੰ ਗਈ ਉਨ ਪੈ, ਅਤਿ ਨਿਮ੍ਰਿਤ ਹੁਇ ਮਨਬਾਂਛਤ ਪਾਯੋ।
ਸੀਲ ਸੰਤੋਖ ਧਰੇ ਤਨ ਰਾਜਤ, ਸੰਤਨ ਅੰਤੁ ਕਿਨੀ ਨਹਿ ਪਾਯੋ।
ਸੇਸ ਮਹੇਸ ਗਣੇਸ ਜਲੇਸੁਰ, ਸੰਤਨ ਸੋਭ ਸਦਾ ਮੁਖਿ ਗਾਯੋ।
ਸਾਹਿਬ ਬੁਢਾ ਸੁਹੈ ਤਪ ਖਾਨ, ਧਰੇ ਮੁਖ ਗਿਆਨ ਸ੍ਰੀ ਮੁਖਿ ਗਾਯੋ॥ 146॥
ਅਰਥ:-ਜਦੋਂ ਤੂੰ ਅਤੀ ਨਿਮ੍ਰਤਾ ਨਾਲ ਪੁੱਤਰ ਲੈਣ ਗਈ ਤਾਂ ਮਨ ਦੇ ਮਨੋਰਥ ਪੂਰੇ ਹੋ ਗਏ। ਸੰਤ ਜਨਾ ਨੇ ਤ੍ਰਿਸ਼ਨਾ ਦਾ ਤਿਆਗ ਕੀਤਾ ਹੈ ਸ਼ਾਂਤ ਸੁਭਾਉ ਅਤੇ ਦੈਵੀ ਗੁਣਾ ਦੇ ਮਾਲਕ ਹਨ। ਸੰਤ ਜਨਾਂ ਦਾ ਅੰਤ ਕਿਨੇ ਨਹੀੰ ਪਾਇਆ, ਸ਼ੇਸ਼ਨਾਗ, ਸ਼ਿਵ ਜੀ, ਗਣੇਸ਼ ਜੀ, ਵਰਨ ਦੇਵਤਾ ਆਦਿ ਸ਼ਾਂਤ ਆਤਮਾ ਪੁਰਸ਼ਾਂ ਦੀ ਵਡਿਆਈ ਗਾਉਂਦੇ ਹਨ। ਸਾਹਿਬ ਬੁਢਾ ਜੀ ਭਜਨ ਦੀ ਮੂਰਤੀ ਹਨ, ਅਤੇ ਪੂਰਨ ਗਿਆਨ ਦੇ ਮਾਲਕ ਹਨ। 146.
ਪਰ ਗੁਰੂ ਬਾਣੀ ਨੇ ਕਿਸੇ ਸਿੱਖ-ਸੇਵਕ ਨੂੰ ਨਹੀਂ ਸਗੋਂ, ਹਰੀ ਨੂੰ ਅਥਵਾ ਸਤਿਗੁਰੂ ਜੀ ਨੂੰ ਹੀ ਗਿਆਨੀ ਮੰਨ ਕੇ ਧੰਨ ਧੰਨ ਪੁਕਾਰਿਆ ਹੈ- “ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥ {594} ਲਗ-ਪਗ ਸਾਰਾ ਸਿੱਖ ਜਗਤ, ਅਰੰਭ ਤੋਂ ਹੀ ਇਸ ਪੱਖੋਂ ਸੁਚੇਤ ਹੈ ਕਿ, ਗੁਰਿਆਈ ਸਦਾ ਯੋਗਤਾ ਦੀ ਪਰਖ ਉਪ੍ਰੰਤ ਹੀ ਮਲਿਆ ਕਰਦੀ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ, ਬਾਬਾ ਬੁਢਾ ਜੀ ਆਪਣੇ ਵਿੱਚ ਅਜੇਹੀ ਯੋਗਤਾ ਪੈਦਾ ਨਹੀਂ ਸਨ ਕਰ ਸਕੇ ਜਿਸ ਤੋਂ ਗੁਰੂ ਅੰਗਦ ਸਾਹਿਬ ਜੀ ਦੀ, ਜਾਂ ਫਿਰ ਸ੍ਰੀ ਗਰੂ ਅਮਰਦਾਸ ਦਾਸ ਸਾਹਿਬ ਜੀ ਦੀ ਪਰਖ ਵਿੱਚ ਪੂਰੇ ਉੱਤਰ ਸਕਦੇ। ਉਨ੍ਹਾਂ ਨੇ ਜਿਸ ਹੱਦ ਤਕ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਰੀਝਾਇਆ, ਓਨਾ ਫਲ ਪਾ ਲਿਆ ਸੀ। ਪਰ ਉਸ ਪਹਿਲੇ ਥਾਂ ਤੋਂ ਅਗਾਂਹ ਸਾਰੀ ਉਮਰ ਨਹੀਂ ਸਨ ਟੱਪ ਸਕੇ। ਭੇਤ ਭਰਿਆ ਅਦਭੁਤ ਲਿਖਾਰੀ, ਉਲਟੀ ਗੰਗਾ ਵਗਾਉਂਣ ਵਾਲਾ ਅਨੋਖਾ ਭਾਣਾ ਵਰਤਿਆ ਦਰਸਾ ਰਿਹਾ ਹੈ। ਹੈਰਾਨੀ ਹੈ ਕਿ ਪੰਚਮ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ-ਜੁਗਤਿ ਸੰਭਾਲ ਸਕਣ ਦੀ ਯੋਗਤਾ ਤਾਂ ਨਾ ਲੱਭੀ, ਸਗੋਂ, (ਗੁਰੂ ਅਰਜਨ ਸਾਹਿਬ ਲਈ) ਬਾਬਾ ਬੁਢਾ ਜੀ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਤੁਲ ਬੇਅੰਤ ਅਤੇ ਅਗੰਮ ਬਣ ਖਲੋਤੇ? ਇਹ ਕਿਵੇਂ ਮੰਨ ਲਿਆ ਜਾਵੇ ਕਿ, ਇਸ ਪਾਵਨ ਤੁਕ ਦੇ ਰਚੇਤਾ- “ਹਰਿ ਜੀਉ ਤੇਰੀ ਦਾਤੀ ਰਾਜਾ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ॥ ਰਹਾਉ॥” ਅਭੁੱਲ਼ ਪੰਚਮ ਪਾਤਸ਼ਾਹ ਜੀ, ਇਸ ਅਨੂਪਮ-ਗੁਰਮਤਿ-ਉਪਦੇਸ਼ ਤੇ ਆਪ ਲਕੀਰ ਫੇਰਨ ਲਈ, ਆਪਣੇ ਸੇਵਕ, ਬਾਬਾ ਬੁੱਢਾ-ਰੂਪ “ਮਾਣਸੁ” ਨੂੰ ਪਰਮਾਤਮਾ ਤੁੱਲ ਸਮਝਣ ਲੱਗ ਪਏ ਸਨ? ਜਿਹੜੇ ਪੰਚਮ ਪਿਤਾ ਜੀ, ਭੱਟ ‘ਮਥੁਰਾ’ ਜੀ ਨੂੰ, ਪਰਤੱਖ ਹਰੀ ਦਾ ਰੂਪ ਹੋ ਦਿੱਸੇ- ‘ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ॥” {1409} ਪਰਮਾਤਮਾ ਦੇ ਰੂਪ ਉਸ ਸਤਿਗੁਰੂ ਜੀ ਨੂੰ ਇੱਕ ਮਨੁੱਖ ਬਾਰੇ ਉਪ੍ਰੋਕਤ ਬਚਨ ਕਹਿੰਦੇ ਦਰਸਾ ਕੇ, ਕੁਟਲ ਲਿਖਾਰੀ ਨੇ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਤੇ ਘਿਣਾਵਨੀ ਊਜ ਲਾਈ ਹੈ। ਸਪੱਸ਼ਟ ਹੈ ਕਿ ਇਹ 146 ਨੰਬਰ ਸਵੱਯਾ, ਸਤਿਗੁਰੂ ਜੀ ਦੀ ਜਾਣ ਬੁੱਝ ਕੇ ਲਿਖੀ ਘੋਰ ਨਿੰਦਿਆ ਤੋਂ ਤੋਂ ਵੱਧ ਹੋਰ ਕੁੱਝ ਨਹੀਂ ਹੈ।
ਕੁਦਰਤ ਦੇ ਨਿਯੱਮਾਂ ਤੋਂ ਵਿਰੁੱਧ, ਕੇਵਲ “ਸਾਹਿਬ ਬੁੱਢਾ” ਜੀ ਦੇ ਬਚਨ-ਰੂਪ ਵਰ ਤੋਂ ਹੀ ਮਾਤਾ ਗੰਗਾ ਜੀ ਨੂੰ ਗ੍ਰਭਵਤੀ ਹੋ ਜਾਣ ਤੋਂ ਸਤਿਗੁਰੂ ਜੀ ਨੇ ਚਿਤ ਵਿੱਚ ਬੜਾ ਅਨੰਦ ਮਾਣਦਿਆਂ ਬੁੱਢਾ ਜੀ ਨੂੰ ਧੰਨ ਧੰਨ ਕਹਿੰਦੇ ਦਰਸਾਉਣ ਵਾਲੀ ਲਿਖਾਰੀ ਦੀ ਕੁਟਲਤਾ ਦੀ ਸਿਖ਼ਰ ਦੇ ਗਰਸ਼ਨ ਕਰੋ:-
ਦੋਹਰਾ॥ ਗੰਗ ਮਾਤ ਅਰਜਨ ਗੁਰੂ ਮਨ ਮੈ ਭਏ ਪ੍ਰਸੰਨ। ਅਤਿ ਆਨੰਦ ਚਿਤਿ ਪਾਇਓ ਕਹਯੋ ਸੰਤ ਧੰਨ ਧੰਨ॥ 147ਬਹੁ ਸੁਖ ਸੋਂ ਅਰਜਨ ਗੁਰੂ ਬਸੇ ਆਪਨੈ ਧਾਮ। ਕਿਤਕ ਦਿਵਸ ਬਤਾਇਕੈ ਕੀਨੋ ਅਸ ਕਾਮ॥ 148॥
ਕਹਾਣੀ ਦੇ ਹਰ ਮੋੜ ਤੇ ਬਾਬਾ ਬੁੱਢਾ ਜੀ ਦੀ ਪ੍ਰਭਤਾ ਪੰਚਮ ਪਾਤਸ਼ਾਹ ਜੀ ਨਾਲੇ ਸ੍ਰੇਸ਼ਟ ਦਰਸਾ ਰਿਹਾ ਲਿਖਾਰੀ ਤਾਂ ਵੈਰੀਆਂ ਵਾਲਾ ਧਰਮ ਪਾਲ ਰਿਹਾ ਹੈ, ਪਰ ਅਜੇਹੀਆਂ ਗੁਰਮਤਿ ਵਿਰੋਧੀ ਅਤੇ ਗੁਰੂ ਇਤਿਹਾਸ ਵਿਗਾੜ ਰਹੀਆਂ ਕੁਟਲ ਕਰਤੂਤਾਂ ਬਾਰੇ ਕੋਈ ਚਿਤਾਵਨੀ-ਰੂਪ ਨੋਟ ਲਿਖਣ ਦੇ ਥਾਂ ਸਗੋਂ ਪਦ ਅਰਥ ਲਿਖਣ-ਰੂਪ ਲਿਖਾਰੀ ਦੀ ਪ੍ਰੋੜਤਾ ਕਰੀ ਜਾਣ ਵਾਲਾ ਪੰਥਕ ਧਰੋ ਕਰੀ ਜਾਣਾ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਲਈ ਸੌਭਨੀਕ ਨਹੀਂ ਹੈ।
ਕਈ ਦਿਨ ਸੁਖ ਦੇ ਲੰਘਾ ਕੇ ਫਿਰ ਸਤਿਗੁਰੂ ਨੇ ਇਹ ਕੰਮ ਕੀਤਾ:-
ਚੌਪਈ॥ ਸ੍ਰੀ ਗੁਰ ਅਰਜਨ ਦੇਵ ਸੁਆਮੀ। ਸਗਲ ਘਟਾ ਕੇ ਅੰਤਰਜਾਮੀ।
ਸਾਹਿਬ ਬੁੱਢੇ ਬਚਨ ਬਖਾਨੀ। ਭਾਜੜ ਸੱਤਿ ਕਰੋਂ ਸੋ ਬਾਨੀ॥ 149॥
ਅਸ ਵਿਚਾਰ ਤਬ ਕੀਨ ਪਯਾਨਾ। ਵਡਾਲੀ ਓਰ ਹਰਖ ਧਰਿ ਨਾਨਾ।
ਨਗਰ ਲੋਕ ਸਭਿ ਹੀ ਸੰਗਿ ਭਏ। ਰਮਦਾਸਪੁਰਿ ਛਡਿ ਗੁਰ ਸੰਗਿ ਗਏ॥ 150॥
ਅਰਥ:- (ਸਾਰਿਆਂ ਦੇ) ਮਾਲਕ ਅਤੇ ਸਾਰਿਆ ਦੇ ਦਿਲਾਂ ਦੀ ਜਣਨ-ਹਾਰ ਗੁਰੂ ਅਰਜੁਨ ਦੇਵ ਜੀ ਨੇ, ਦੌੜ ਭੱਝ ਪੈਣ ਵਾਲੀ (ਸਰਾਪ-ਰੂਪ) ਬਾਣੀ ਆਖੀ ਸੀ ਉਸ ਨੂੰ ਸਤਿ (ਸਦੀਵੀ ਅਟੱਲ) ਕਰਕੇ ਵਿਖਾਉਣ (ਚਾਹੀਦੀ ਹੈ?)। 149. ਅਜੇਹੀ ਵਿਚਾਰ ਕਰਕੇ ਬੜੀ ਪ੍ਰਸੰਨਤਾ ਨਾਲ ਵਡਾਲੀ ਵੱਲ ਚਾਲੈ ਪਾ ਲਏ। ਰਾਮਦਾਸ ਪੁਰ ਨੱਰ ਦੇ ਸਾਰੇ ਵਾਸੀ ਵੀ ਸਤਿਗੁਰੂ ਜੀ ਦੇ ਨਾਲ ਹੀ ਤੁਰ ਪਏ। 150.
ਨੋਟ:-ਲਿਖਾਰੀ ਦੀ ਅਜੀਬ ਕੁਟਲਤਾ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ, ਬਾਬਾ ਬੁੱਢਾ ਜੀ ਨੂੰ ਹਰ ਥਾਂ ‘ਸਾਹਿਬ ਬੁੱਢਾ” ਹੀ ਲਿਖਦਾ ਹੈ ਪਰ, ਸਤਿਗੁਰੂ ਜੀ ਨੂੰ, ਜਿਥੇ ਆਮ ਪਰਚਲਤ ਵਿਹਾਰ ਕਰਦੇ ਦਰਸਾਉਣਾ ਹੈ ਉਥੇ ਅੱਧਾ ਨਾਮ ‘ਅਰਜਨ ਗੁਰੂ’ (ਉਪ੍ਰੋਕਤ 147-148 ਚੌਪਈ) ਪਰ ਜਿੱਥੇ ਬੜਾ ਪ੍ਰੱਤਖ ਗੁਰਮਤਿ ਵਿਰੋਧੀ ਝੂਠ ਸਤਿਗੁਰੂ ਜੀ ਦੇ ਨਾਮਣੇ ਨਾਲ ਮੜ੍ਹਨਾ ਹੋਵੇ, ਉਥੇ ਕੇਵਲ ਪੂਰਾ ਨਾਮ ਹੀ ਨਹੀਂ ਸਗੋਂ, ਹੋਰ ਵੀ ਵੱਧ ਉਚੇਚਾ ਸਨਸਮਾਨ ਦਰਸਾ ਰਹੀ ਸ਼ਬਦਾਵਲੀ ਵਰਤਦਾ ਹੈ। ਜਿਵੇ ਏਥੇ ਉਨ੍ਹਾਂ ਨੂੰ, ‘ਸੁਆਮੀ ਅਤੇ ਸਗਲ ਘਟਾ ਕੇ ਅੰਤਰਜਾਮੀ, ਭਾਵ, ਦੈਵੀ ਬਰਕਤਾਂ ਦੇ ਮਾਲਕ ਦਰਸਾਇਆ ਹੈ ਪਰ (ਇਸ 149 ਚੌਪਈ ਵਿਚ) ਆਪਣੇ ਆਪ ਨੂੰ ਆਪ ਹੀ ਭਾਜੜ ਪਾਉਣ ਰੂਪ, ਹਾਸੋ-ਹੀਣਾ ਕਰਮ ਕਰਦੇ ਦਰਸਾ ਲਿਆ। ਪਰ ਅੱਗੇ ਨਾਲ ਹੀ ਇਤਹਿਾਸਕ ਸਾਚਾਈ ਵੀ ਨਾ ਲੁਕਾਈ, ਕਿ, ਸਤਿਗੁਰੂ ਜੀ ਸੁਲਹੀ ਖ਼ਾਨ ਨਾਲ ਖ਼ਾਹ-ਮਖ਼ਾਹ ਦੇ ਝਗੜੇ ਵਿੱਚ ਉਲਝ ਪੈਣ ਤੋਂ ਟਲਦੇ ਹੋਏ ਵਡਾਲੀ ਚਲੇ ਗਏ ਸਨ।
ਪ੍ਰਿਥੀਆ ਰਹਯੋ ਸੁ ਸਣਿ ਪ੍ਰਵਾਰਾ। ਵੈਰ ਭਾਵ ਇਹ ਗੁਰ ਸੋਂ ਧਾਰਾ।
ਤਾਹਿ ਮੀਤ ਸੁਲਹੀ ਤਬ ਆਯੋ। ਜਹਾਂਗੀਰ ਦਿੱਲੀ ਸੁ ਪਠਾਯੋ॥ 151॥
ਆਵਤ ਪੰਥ ਸੁ ਅਸ ਚਿਤਿ ਧਾਰੈ। ਅਰਜਨ ਬਾਂਧ ਨਗਰ ਲੁਟ ਸਾਰੈ।
ਰਮਦਾਸ ਪੁਰਿ ਤਬ ਆਇ ਨਿਹਾਰਾ। ਸੁਨ ਪ੍ਰਿਥੀਆ ਮਿਲਿਓ ਪਿਆਰਾ॥ 152॥
ਦੋਹਰਾ॥ ਤਬ ਪ੍ਰਿਥੀਆ ਆਗੇ ਮਿਲਯੋ ਮੀਤ ਭਾਵ ਹਿਤੁ ਧਾਰਿ। ਤੁਮਰੇ ਡਰ ਅਰਜਨ ਭਜਯੋ ਸੁਨੋ ਮੀਤ ਨਿਰਧਾਰ॥ 153॥ ਪ੍ਰਿਥੀਏ ਕੌ ਧੀਰਜ ਦੀਯੋ ਸੁਲਹੀ ਕੀਨ ਪਯਾਨ। ਜਬ ਆਯੋ ਤਬ ਹੀ ਸੋਤਿ ਬਾਤ ਮਮ ਜਾਨੁ॥ 154॥
ਗੁਰੂ ਇਤਿਹਾਸ ਤੋਂ ਸੁਚੇਤ ਪਾਠਕ ਸੱਜਣ ਭਲੀ ਭਾਂਤੀ ਜਾਣਦੇ ਹਨ ਕਿ, ਅੰਮ੍ਰਿਤਸਰ ਵਿਖੇ ਸਤਿਗੁਰੂ ਜੀ ਦੇ ਪਰਵਾਰ ਨੂੰ ਵਡਾਲੀ ਜਾ ਠਹਿਰਨ ਦੇ ਹਾਲਾਤ ਪ੍ਰਿਥੀਏ ਦੀ ਵੈਰੀਆਂ ਵਾਲੀ ਕੁਟਲ-ਕਰਤੂਤ ਤੋਂ ਬਣੇ ਸਨ। ਇਹ ਲਿਖਾਰੀ ਦੀ ਕੂਟ-ਨੀਤੀ ਹੈ ਜੋ ਬਾਬਾ ਬੁੱਢਾ ਜੀ ਦਾ ਬਚਨ ਲੋਕਾਂ ਦੀਆਂ ਨਜ਼ਰਾਂ ਵਿੱਚ ਸੱਚਾ ਸਿੱਧ ਕਰ ਵਖਾਉਣ ਲਈ ਸਤਿਗਰੂ ਜੀ ਨੇ, ਆਪਣੇ ਪਰਵਾਰ ਦੇ ਨਾਲ ਲੋਕਾਂ ਨੂੰ ਵੀ ਲੈ ਤੁਰਨ-ਰੂਪ ਡਰਾਮਾ ਰਚ ਲਿਆ ਸੀ?
ਨਿਵੈਰਤਾ ਦਾ ਪਾਠ ਦ੍ਰਿੜ ਕਰਾ ਰਹੇ, ਧੰਨ ਹਨ ਪਰਮ ਸੰਤੋਖੀ ਪੰਚਮ ਪਾਤਸ਼ਾਹ ਜੀ, ਜਿਨ੍ਹਾਂ ਲਈ ਉੱਥਲ ਪੁੱਥਲ ਰੂਪ ੳਜਾੜੇ ਦੀ ਇਹ ਖੇਡ, ਪਰਮ ਖਿਡਾਰੀ ਪਰਮਾਤਮਾ ਆਪ ਹੀ ਖਿਡਾ ਰਿਹਾ ਸੀ:--
53- ਗੂਜਰੀ ਮਹਲਾ 5॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ॥ 1॥ ਸਿਆਨਪ ਕਾਹੂ ਕਾਮਿ ਨ ਆਤ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ॥ 1॥ ਰਹਾਉ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ॥ 2॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ॥ 3॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ॥ 4॥ 4॥ 5॥ {496}
ਅਰਥ:- (ਹੇ ਭਾਈ!) ਮਨੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਜੋ ਗੱਲ ਮੇਰੇ ਠਾਕਰ ਨੇ ਮਿਥੀ ਹੋਈ ਹੈ ਉਹੀ ਹੋ ਕੇ ਰਹਿੰਦੀ ਹੈ। 1. ਰਹਾਉ। ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਉਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਬੰਨੇ ਲੈ ਤੁਰਦਾ ਹੈ। ਪਰਮਾਤਾ ਇੱਕ ਖਿਨ ਵਿੱਚ ਪੈਦਾ ਕਰ ਕੇ ਨਾਸ ਕਰਨ ਦੀ ਸ਼ਕਤੀ ਵਾਲਾ ਹੈ। ਹਰੇਕ ਫ਼ੈਸਲਾ ਉਸ ਦੇ ਆਪਣੇ ਹੱਥ ਵਿੱਚ ਹੈ। 1. ਹੋਰ (ਤੋਂ ਹੋਰ) ਦੇਸ ਮੱਲ਼ਣ ਤੇ, ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਤੁਰ ਜਾਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ)। 2. (ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਦੁਨੀਆ ਛੱਡ ਚੁੱਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵਡਾ ਜਤਾਉਂਦਾ ਹੈ, ਇਹ ਗ੍ਰਿਹਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਛੱਡ ਗਿਆ ਸੀ ਪਰ ਮੁੜ ਮੁੜ (ਗ੍ਰਿਹਸਤੀਆਂ ਕੋਲੋਂ ਹੀ ਲੈ ਲੈ ਕੇ) ਖਾਂਦਾ ਹੈ। 3. (ਸੋ ਨਾ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾ ਹੀ ਤਿਆਗੀ ਬਣਿਆ ਕੋਈ ਲਾਭ ਹੁੰਦਾ ਹੈ) ਉਹ ਪਰਮਾਤਮਾ ਆਪਣੇ ਸਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੰਦਾ ਹੈ। ਹੇ ਨਾਨਕ! ਆਖ-ਜਿਸ ਮਨੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿੱਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੇ। 4.
(ਲ਼ਿਖਾਰੀ ਦੀ ਅਗਲੀ ਲਿਖਤ ਅਨੁਸਾਰ) ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਮਿਲਦੇ ਉਤਸ਼ਾਹ ਤੋਂ ਸੰਗਤਾਂ ਨੇ ਵਡਾਲੀ ਪੁਜਦਿਆਂ ਸਾਰ ਸਤਿਗੁਰੂ ਜੀ ਰਿਹਾਇਸ਼ ਲਈ ਬੜੇ ਸੁੰਦਰ ਮਕਾਨ ਬਣਾ ਕੇ ਆਪਣੇ ਲਈ ਵੀ ਕੋਠੇ ਬਣਾ ਕੇ ਖੂਹ ਵੀ ਲਾ ਲਏ। ਸਤਿਗੁਰਾਂ ਦੀ ਸੰਗਤਿ ਪਾ ਕੇ ਉਹੀ ਥਾਂ ਬੂਕੰਠ ਬਣ ਗਿਆ।
ਬਰੁਨ ਸੁਰੇਸ ਮਹੇਸ ਨ ਧਾਮਾ। ਰੀਝਤ ਦੇਖਿ ਸਭੀ ਨਰ ਬਾਮਾ।
ਗੁਰ ਅਰਜਨ ਜੀ ਤਹਾਂ ਬਸਾਏ। ਸੁੰਦਰ ਕੂਪ ਬਹੁ ਤਹਾਂ ਲਗਾਏ॥ 157॥
ਪਦ ਅਰਥ:-ਬਰਨੁ=ਜਲ ਦਾ ਦੇਵਤਾ। ਸੁਰੇਸ=ਇੰਦਰ। ਮਹੇਸ=ਸ਼ਿਵ। ਰੀਝਤ …. =ਸਾਰੇ ਮਰਦ ਅਤੇ ਇਸਤ੍ਰੀਆਂ ਵੇਖ ਵੇਖ ਖ਼ੁਸ਼ ਹੁੰਦੇ ਹਨ। ਬਸਾਏ= (ਸਤਿਗੁਰੂ ਜੀ ਉਥੇ) ਰਹਿਣ ਲਗ ਪਏ। ਕੂਪ=ਖ੍ਹੁਹ। ਲਗਾਏ=ਲਗਵਾ ਲਏ। 157॥
27-ਸੁਰਗ ਨਰਕ ਅਤੇ ਪੰਚਮ ਸਤਿਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ-
ਵਡਾਲੀ ਵਿੱਚ ਰੌਣਕਾਂ ਬਣਾ ਲੈਣ ਉਪ੍ਰੰਤ, ਪਾਣੀ ਦੀ ਥੁੜ ਮੁਕਾਉਣ ਲਈ, ਅਤੇ ਊਚ-ਨੀਚ, ਛੂਤ-ਛਾਤ ਦਾ ਭਰਮ ਮੁਕਾਉਣ ਲਈ, ਸਤਿਗੁਰੂ ਜੀ ਨੇ ਛਿਆਂ ਮਾਹਲਾਂ ਵਾਲਾ ਸਰਬ ਸਾਂਝਾ ਛਿਹਰਟਾ-ਖੂਹ ਲਵਾਇਆ। ਜਿਸ ਤੋਂ ਨੱਗਰ ਦਾ ਨਾਮ ਵੀ ਛਿਹਰਟਾ ਹੋਇਆ। ਪਰ ਇਸ ਗ੍ਰੰਥ ਦਾ ਲਿਖਾਰੀ, ਸਤਿਗੁਰੂ ਜੀ ਦੇ ਇਸ ਮਹਾਨ ਪਰਉਪਕਾਰ ਨੂੰ ਬ੍ਰਾਹਣੀ ਲੁੱਟ ਨੀਤੀ ਦਾ ਰੰਗ ਚਾੜ੍ਹਨ ਲਈ, ਗੁਰਮਤਿ ਵਿਰੋਧੀ ਇਹ ਬਚਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਕਹੇ ਦਰਸਾਉਂਦਾ ਹੈ:-
ਰਚਯੋ ਛਿਹਰਟਾ ਅਤਿ ਸੁਖਦਾਈ। ਤਿਸ ਕੀ ਮਹਿਮਾ ਅਧਿਕ ਬਧਾਈ।
ਸ੍ਰੀ ਮੁਖਿ ਸੋਂ ਅਸ ਬਚਨ ਉਚਾਰੇ। ਇਹ ਠਾਂ ਨ੍ਹਾਇ ਨਰ ਸੁਰਗ ਸਿਧਾਰੇ॥ 158॥
ਅਰਥ:-ਸਤਿਗੁਰੂ ਜੀ ਨੇ ਉਥੇ (ਛੇ ਟਿੰਡ-ਮਾਹਲਾਂ ਚਲ ਸਕਣ ਵਾਲਾ) ਬੜਾ ਸੁਕਦਾਈ ਖੂਹ ਲੁਆਇਆ ਤੇ ਉਸ ਦੀ ਮਹਿਮਾ ਵਿੱਚ ਬਚਨ ਕਹਿ ਕਾ ਚਧਾਈ ਕਿ, ਜਿਹੜਾ ਏਥੇ ਨਹਾਵੇਗਾ ਉਹ ਸੁਰਗਾਂ ਨੂੰ ਤੁਰ ਜਾਏਗਾ। 158.
ਧਰਤੀ ਤੋਂ ਅੱਡਰੇ ਬਣੇ ਕਿਸੇ ਹੋਰ ਸੁਰਗ ਨੂੰ, ਗੁਰਮਤਿ ਮੁਢੋਂ ਹੀ ਕੋਈ ਮਾਨਤਾ ਨਹੀਂ ਦਿੰਦੀ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਲਈ “ਸੁਰਗਾਂ ਨੂੰ ਤੁਰ ਗਿਆ” ਦਾ ਅਰਥ, ‘ਮਰ’ ਗਿਆ ਹੈ। ਲਿਖਾਰੀ ਦਾ ਭਾਵ ਕੀ, ਇਹ ਹੈ ਕਿ, ਛਿਹਰਟੇ ਖੂਹ ਵਿੱਚ ਇਸ਼ਨਾਨ ਕਰਨ ਵਾਲਾ ਮਨੁੱਖ (ਸੁਰਗ ਸਿਧਾਰੇ) ਭਾਵ ਕਾਲ-ਵੱਸ ਹੋ ਜਾਂਦਾ ਹੈ? ਕਿਉਂਕਿ, “ਬੈਕੁੰਠ ਨਗਰੁ ਜਹਾ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥ 1॥ ਅਤੇ-ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ 2॥ {749} ਅਤੁ-ਸੂਹੀ ਮਹਲਾ 5॥ ਬੈਕੁੰਠ ਨਗਰੁ ਜਹਾ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥ 1॥ …. 4॥ 21॥ 27॥ {742} {ਨੋਟ:-ਪਾਠਕ ਸੱਜਣ ਜੀ, ਸੁਰਗ-ਨਰਕ ਬਾਰੇ ਵਿਸਥਾਰ ਨਾਲ ਗੁਰਮਤਿ ਵਿਚਾਰਾਂ ਸਮਝਣੀਆਂ ਚਾਹੁਣ ਤਾਂ “ਬਿੱਪਰਨ ਕੀ ਰੀਤਨ ਤੋਂ ਸਚੁ ਦਾ ਮਾਰਗ” ਪੁਸਤਕ ਦੇ ਚੌਥੇ ਭਾਗ (ਦੇ 246 ਸਫ਼ੇ ਤੋਂ 254 ਸਫ਼ੇ ਤੱਕ) ਅਰਥਾ ਸਮੇਤ ਗੁਰੂ ਸ਼ਬਦਾਂ ਦੇ ਅਰਧਾਰ ਤੇ ਬੜੀ ਵਿਸਥਾਰ ਨਾਲ ਲਿਖੀ ਵਿਚਾਰ ਪੜ੍ਹ ਸਕਦੇ ਹਨ}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.