.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧ ਸਟੀਕ

(ਲੋੜੀਂਦੀ ਗੁਰਮੱਤ ਵਿਚਾਰ ਸਹਿਤ) (ਕਿਸ਼ਤ ੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੂਕੇਸ਼ਨ ਸੈਂਟਰ, ਦਿੱਲੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਨੂੰ ਇਸ ਦੇ ਪਹਿਲੇ ਭਾਗ ਤੋਂ ਪੜ੍ਹਣੀ ਅਰੰਭ ਕਰੋ ਜੀ)

ਕੁਝ ਵਿਸ਼ੇਸ਼ ਬੇਨਤੀਆਂ- ਦਰਅਸਲ ਇਹ ਵਾਰ ਜੋ ਰਾਗ ਮਾਝ `ਚ ਅਤੇ ਪਹਿਲੇ ਪਾਤਸ਼ਾਹ ਦੀ ਰਚਨਾ ਹੈ। ਉਪ੍ਰੰਤ ਇਹ ਵੀ ਕਿ ਇਹ ਵਾਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰਨਾ ਨੰ: ੧੩੭ ਤੋਂ ਲੈ ਕੇ ਪੰ: ੧੫੮ ਤੱਕ ਦਰਜ ਹੈ। ਵਾਰ ਦੇ ਪਉੜੀ ਵਾਰ ਅਰਥ ਬੋਧ ਤੇ ਸਬੰਧਤ ਲੋੜਿੰਦੇ “ਗੁਰਮੱਤ ਵਿਚਾਰ ਦਰਸ਼ਨ” ਵੱਲ ਵਧਣ ਤੋਂ ਪਹਿਲਾਂ ਯੋਗ ਭਾਸਦਾ ਹੈ ਕਿ ਪਹਿਲਾਂ ਥੋੜੀ ਜਿਹੀ ਵਾਰ ਦੀ ਅੰਦਰਲੀ ਜਾਣਕਾਰੀ ਲੈ ਲਈ ਜਾਵੇ। ਉਸ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਜਿਉਂ ਜਿਉਂ ਵਾਰ ਦੇ ਪਉੜੀ ਵਾਰ ਦਰਸ਼ਨ ਕਰਦੇ ਜਾਵਾਂਗੇ ਸ਼ਾਇਦ ਉਸ ਦਾ ਸਾਨੂੰ ਹੋਰ ਵੀ ਵਧ ਅਨੰਦ ਆਵੇਗਾ ਤੇ ਵਾਰ ਦਾ ਵਧ ਤੋਂ ਵਧ ਲਾਭ ਵੀ ਲੈ ਸਕਾਂਗੇ। ਇਸ ਦੇ ਨਾਲ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅਸਾਂ ਵਾਰ `ਤੇ ਜੋ ਅਰੰਭਕ ਝਾਤ ਮਾਰਣੀ ਹੈ ਇਸ ਨੂੰ ਵੀ ਇੱਕ ਨਹੀਂ ਬਲਕਿ ਦੋ ਭਾਗਾਂ `ਚ ਲਵੀਏ।

ਪਹਿਲੇ ਭਾਗ `ਚ ਵਾਰ ਸਬੰਧੀ ਅਤੀ ਸੰਕੋਚਵੀ ਵਿਚਾਰ ਭਾਵ ਵਾਰ ਦਾ ਮੁਖ ਭਾਵ ਲਵਾਂਗੇ ਤੇ ਦੂਜੇ ਭਾਗ `ਚ `ਚ ਸੰਖੇਪ ਪਰ ਲੜੀਵਾਰ ਤੇ ਪਉੜੀਵਾਰ ਵਿਚਾਰ ਕਰਾਂਗੇ।

ਤਾਂ ਤੇ ਵਾਰ ਦਾ ਮੁੱਖ ਭਾਵ- ਗਹਿਰਾਈ ਤੋਂ ਦੇਖਿਆ ਜਾਵੇ ਤਾਂ ਵਾਰ ਦੇ ਮੁੱਖ ਭਾਵ ਨੂੰ ਵੀ ਅਸੀਂ ਮੌਟੇ ਤੌਰ `ਤੇ ਪਰ ਨੰਬਰਵਾਰ ਕੁੱਝ ਭਾਗਾਂ `ਚ ਇਸ ਤਰ੍ਹਾਂ ਵੰਡ ਸਕਦੇ ਹਾਂ:-

(੧) ਕਰਤਾਰ ਨੇ ਸੰਸਾਰ ਦੀ ਬਹੁ-ਰੰਗੀ ਰਚਨਾ ਕੀਤੀ ਹੋਈ ਹੈ। ਅਗਿਆਨਂੀ ਮਨੁੱਖ, ਕਰਤੇ ਨਾਲ ਜੁੜ ਕੇ ਇਸ ਬੇਅੰਤ ਰਚਨਾ ਦਾ ਅਨੰਦ ਮਾਨਣ ਦੀ ਬਜਾਏ, ਇਸ ਦੀ ਮੋਹ ਮਮਤਾ `ਚ ਹੀ ਗ਼ਰਕ ਹੋ ਜਾਂਦਾ ਹੈ ਤੇ ਨਾਲ ਨਾਲ ਵਿਕਾਰੀ ਬਿਰਤੀ ਵਾਲਾ ਵੀ ਹੋ ਜਾਂਦਾ ਹੈ। ਬੱਸ ਇਹੀ ਹੈ ਮਨੁੱਖ ਦੇ ਸਾਰੇ ਦੁੱਖਾਂ ਦਾ ਮੂਲ। ਮਨੁੱਖ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰ ਕੇ ਮੁੜ ਭਿੰਨ ਭਿੰਨ ਗਰਭਾਂ, ਜਨਮਾਂ, ਜੂਨਾਂ ਤੇ ਆਵਾਗਉਣ ਦੇ `ਚ ਪੈ ਜਾਂਦਾ ਹੈ।

(੨) ਗੁਰੂ ਦੀ ਸ਼ਰਨ `ਚ ਪੈ ਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੀ ਮਨੁੱਖ ਦੇ ਜੀਵਨ ਦੀ ਯੋਗ ਸੰਭਾਲ ਲਈ ਅਸਲ ਮਾਰਗ ਤੇ ਹਲਤ ਪਲਤ ਦੇ ਦੁਖਾਂ ਤੋਂ ਬਚਣ ਦਾ ਇਕੋ ਇੱਕ ਰਾਹ ਹੈ।

(੩) ਗੁਰੂ ਗਿਆਨ ਦੀ ਕਮਾਈ ਕਰ ਕੇ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਹੀ ਮਨੁੱਖ ਰਾਹੀਂ ਆਪਣੇ ਦੁਰਲਭ ਤੇ ਅਮੁਲੇ ਜਨਮ ਨੂੰ ਸਫ਼ਲ ਕੀਤਾ ਜਾ ਸਕਦਾ ਹੈ।

(੪) ਇਹ ਇਕੋ ਇੱਕ ਰਾਹ ਹੈ ਜਿਸ ਤੋਂ ਮਨੁੱਖ ਦੇ ਜੀਵਨ ਅੰਦਰ ਇਲਾਹੀ ਗੁਣ ਪ੍ਰਵੇਸ਼ ਕਰ ਸਕਦੇ ਹਨ। ਮਨੁੱਖ ਜੀਊਂਦੇ ਜੀਅ ਜੀਵਨ ਦਾ ਅਨੰਦ ਮਾਨ ਸਕਦਾ ਹੈ। ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕਦਾ ਹੈ। ਉਪ੍ਰੰਤ ਇਸੇ ਤੋਂ ਸਰੀਰਕ ਮੌਤ ਬਾਅਦ ਵੀ ਜਨਮ ਮਰਨ ਦੇ ਗੇੜ `ਚ ਨਹੀਂ ਪੈਂਦਾ।

(੫) ਇਸ ਦੇ ਉਲਟ ਜੰਗਲਾਂ ਦਾ ਵਾਸ, ਬਹੁਤੀ ਵਿੱਦਿਆ ਹਾਸਲ ਕਰਣੀ, ਉੱਚੀ ਜਾਤ ਦਾ ਗ਼ੁਮਾਣ, ਜੋਗੀਆਂ, ਸਨਿੰਆਸੀਆਂ, ਨਾਂਗਿਆਂ, ਬੀਭੂਤਧਾਰਆਂ, ਸੰਤਾਂ, ਸਾਧਾਂ ਤੇ ਵਿਰਕਤਾਂ ਆਦਿ ਦੇ ਭੇਖ ਧਾਰਨ ਕਰਣੇ, ਬਹੁਤੇ ਪਾਠ ਤੇ ਬਹੁਤੀਆਂ ਸਿਆਣਪਾਂ ਚਤੁਰਾਈਆਂ ਆਦਿ ਵੀ ਮਨੁੱਖ ਦੇ ਜੀਵਨ ਅੰਦਰ ਹਉਮੈ ਆਦਿ ਵਿਕਾਰਾਂ ਨੂੰ ਹੀ ਰਸਤਾ ਦਿੰਦੀਆਂ ਹਨ। ਇਸ ਲਈ ਇਹ ਸਭ ਪ੍ਰਭੂ ਮਿਲਾਪ ਤੇ ਮਨੁੱਖਾ ਜਨਮ ਦੀ ਸਫ਼ਲਤਾ ਦਾ ਰਾਹ ਨਹੀਂ ਹਨ। ਸੰਸਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਜੀਵਨ ਦੇ ਹਰ ਮੋੜ `ਤੇ ਅੱਗੇ ਵਧਣ ਦੇ ਨਾਲ ਪ੍ਰਭੂ ਦੇ ਦਰ ਤੋਂ ਅਤੇ ਗੁਰੂ ਦੀ ਸ਼ਰਨ `ਚ ਪਏ ਰਹਿ ਕੇ ਅਤੇ ਸੁਰਤ ਕਰ ਕੇ ਸੁਆਸ ਸੁਆਸ, ਪ੍ਰਭੂ ਸਿਮਰਨ ਦੀ ਦਾਤ ਹੀ ਮੰਗਦੇ ਰਹਿਣਾ ਹੈ।

ਪਉੜੀ ਵਾਰ ਸਮੂਚਾ ਭਾਵ- (੧) ਇਹ ਸਮੂਚੀ ਰਚਨਾ ਕਰਤੇ ਅਕਾਲ ਪੁਰਖ ਦਾ ਹੀ ਸਰਗੁਣ ਸਰੂਪ ਹੈ। ਕਰਤੇ ਦੀ ਸਿਫ਼ਤ ਸਲਾਹ ਤੋਂ ਵਾਂਝਾ ਰਹਿ ਕੇ ਹੀ ਮਨੁੱਖ ਇਥੇ ਉਥੇ ਸਦਾ ਜਨਮ ਮਰਨ ਦੇ ਗੇੜ `ਚ ਹੀ ਪਿਆ ਰਹਿੰਦਾ ਹੈ। ਫ਼ਿਰ ਵੀ ਜਿਹੜੇ ਮਨੁੱਖਾ ਜਨਮ ਦੀ ਅਸਲੀਅਤ, ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ ਕੇਵਲ ਉਹੀ ਇਸ ਜਨਮ ਤੇ ਜੀਵਨ ਦਾ ਅਨੰਦ ਮਾਨ ਸਕਦੇ ਹਨ।

(੨) ਅਕਾਲ ਪੁਰਖ ਨੇ ਸਮੁਚੇ ਸੰਸਾਰ ਨੂੰ ਮੋਹ ਤੇ ਧੰਦਾ ਦੋਵੇਂ ਦਾਤਾਂ ਆਪ ਬਖ਼ਸ਼ੀਆਂ ਹੋਈਆਂ ਹਨ। ਦਰਅਸਲ ਸੰਸਾਰ ਦਾ ਚਲਣ ਵੀ ਇਨ੍ਹਾਂ ਦਾਤਾਂ ਤੋਂ ਹੀ ਹੁੰਦਾ ਹੈ। ਜਦਕਿ ਅਗਿਆਨੀ ਮਨੁੱਖ, ਦਾਤਾਂ ਤੋਂ ਲਾਭ ਲੈਣ ਦੀ ਬਜਾਏ, ਇਨ੍ਹਾਂ ਤੋਂ ਹੀ ਆਪਣੇ ਅੰਦਰ ਤ੍ਰਿਸ਼ਨਾ ਨੂੰ ਪ੍ਰਬਲ ਕਰ ਲੈਂਦਾ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ ਮਨਮੁੱਖ ਇਨ੍ਹਾਂ ਦੋਨਾਂ ਦਾਤਾਂ ਦਾ ਲਾਭ ਤਾਂ ਉਠਾਂਦਾ ਰਹਿੰਦਾ ਹੈ, ਫ਼ਿਰ ਵੀ ਅੰਦਰਲੇ ਤ੍ਰਿਸ਼ਨਾ ਰੋਗ ਕਾਰਨ ਰਜਦਾ ਕਦੇ ਨਹੀਂ, ਭੁੱਖਾ ਹੀ ਰਹਿੰਦਾ ਹੈ। ਫ਼ਿਰ ਇਸੇ ਦਾ ਨਤੀਜਾ, ਇਹ ਮੌਤ ਤੋਂ ਬਾਅਦ ਵੀ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ।

ਇਹ ਵੱਖਰੀ ਗੱਲ ਹੈ ਕਿ ਗੁਰੂ ਆਦੇਸ਼ਾਂ ਦੀ ਕਮਾਈ ਤੇ ਸਤਿਗੁਰੂ ਦੀ ਸ਼ਰਣ `ਚ ਆ ਕੇ ਜੇਕਰ ਉਹੀ ਮਨੁੱਖ ਜੀਵਨ ਦੀ ਸੰਭਾਲ ਕਰ ਲੈਂਦਾ ਹੈ ਤਾਂ ਇਸ ਨੂੰ ਕਰਤੇ ਦੀ ਰਜ਼ਾ-ਭਾਣੇ `ਚ ਰਹਿਣਾ ਵੀ ਆ ਜਾਂਦਾ ਹੈ। ਉਸੇ ਦਾ ਨਤੀਜਾ ਕਿ ਫ਼ਿਰ ਇਹ ਧੰਦਾ ਵੀ ਕਰਦਾ ਹੈ ਤੇ ਕਰਤੇ ਦੀਆਂ ਦਾਤਾਂ ਵੀ ਵਰਤਦਾ ਹੈ ਪਰ ਤ੍ਰਿਸ਼ਨਾ ਆਦਿ ਵਿਕਾਰ ਇਸ ਦੇ ਨੇੜੇ ਨਹੀਂ ਆਉਂਦੇ।

(੩) ਇਸ ਤਰ੍ਹਾਂ ਧੰਦੇ ਤੇ ਮੋਹ ਤੋਂ ਬਾਅਦ ਕਰਤੇ ਵੱਲੋਂ ਮਨੁੱਖ ਨੂੰ ਇੱਕ ਦਾਤ ਹੋਰ ਵੀ ਮਿਲਦੀ ਹੈ ਜਿਸ ਨੂੰ ਅਪਣਤ ਅਥਵਾ ਹਉਮੈ ਕਿਹਾ ਹੈ। ਦਰਅਸਲ ਇਸ ਅਪਣਤ ਦੀ ਵੀ ਸੰਸਾਰ ਦੇ ਚਲਣ `ਚ ਵੱਡੀ ਲੋੜ ਹੈ। ਜਦਕਿ ਇਥੇ ਵੀ ਮਨਮੁਖ ਇਸ ਹਊਮੈ (ਅਪਣਤ) ਨੂੰ ਹੰਕਾਰ `ਚ ਬਦਲ ਲੈਂਦਾ ਹੈ। ਇਸੇ ਤੋਂ ਉਸ ਅੰਦਰ ਲੋਭ ਆਦਿ ਬਾਕੀ ਵਿਕਾਰ ਵੀ ਰਸਤਾ ਬਣਾ ਲੈਂਦੇ ਹਨ।

ਪਰ ਇਥੇ ਵੀ ਗੁਰਮੁਖ ਜਨ ਗੁਰੂ ਤੋਂ ਮੱਤ ਲੈ ਕੇ ਇਸ ਅਪਣਤ ਤੋਂ ਹੀ ਕਾਦਿਰ ਨਾਲ ਸਾਂਝ ਪਾਉਣ `ਚ ਸਫ਼ਲ ਹੋ ਜਾਂਦੇ ਹਨ। ਉਨ੍ਹਾਂ ਵਾਸਤੇ ਕਰਤੇ ਦੀਆਂ ਇਹੀ ਦਾਤਾਂ ਭਾਵ ਧੰਦਾ ਤੇ ਪ੍ਰਵਾਰ ਅਦਿ, ਵੀ ਜੀਵਨ ਲਈ ਸਚੀ ਕਾਰ ਅਤੇ ਕਰਤੇ ਦੀ ਬਖ਼ਸ਼ਿਸ਼ ਨੂੰ ਹਾਸਲ ਕਰਣ ਦਾ ਵਸੀਲਾ ਬਣ ਜਾਂਦੇ ਹਨ। ਜਦਕਿ ਦੂਜੇ ਭਾਵ ਮਨਮਤੀਏ, ਇਸੇ ਧੰਦੇ ਤੇ ਪ੍ਰਵਾਰ ਦੀ ਅਸਲੀਅਤ ਨੂੰ ਨਾ ਪਹਿਚਾਣਦੇ ਹੋਏ, ਇਸੇ ਅਪਣਤ ਦੀ ਹਉਮੈ ਦੇ ਰੂਪ `ਚ ਕੁਵਰਤੋਂ ਕਰ ਕੇ ਭਾਵ ਕਰਤੇ ਦੀ ਬਖ਼ਸ਼ੀ ਹੋਈ ਸਚੀ ਕਾਰ ਨੂੰ ਵੀ ਵੇਕਾਰ ਕਰ ਲੈਂਦੇ ਹਨ। ਇਸ ਤਰ੍ਹਾਂ ਆਪਣੇ ਅਮੁਲੇ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਲੈਂਦੇ ਹਨ।

() ਜਿਸ ਅਕਾਲ ਪੁਰਖ ਨੇ ਸਰੀਰਾਂ ਤੇ ਜੀਵਾਂ ਦੇ ਮਿਲਾਪ ਵਾਲਾ ਸਿਲਸਿਲਾ ਬਣਾਇਆ ਹੋਇਆ ਹੈ, ਇਨ੍ਹਾਂ ਦਾ ਵਿਛੋੜਾ ਵੀ ਉਹ ਆਪ ਹੀ ਕਰਵਾਉਂਦਾ ਹੈ। ਮੂਰਖ ਇਨਸਾਨ ਇਸ ਦੀ ਅਸਲੀਅਤ ਨੂੰ ਭੁਲ ਕੇ ਸਰੀਰ ਦੇ ਸੁਆਦਾਂ `ਚ ਹੀ ਖੱਚਤ ਰਹਿ ਜਾਂਦਾ ਹੈ। ਜਿਸ ਦਾ ਨਤੀਜਾ ਇਹ ਬਿਨਸਨਹਾਰ ਸਰੀਰ ਤੇ ਸੰਸਾਰ ਦੇ ਸੁਆਦ ਤਾਂ ਵਧਾਈ ਜਾਂਦਾ ਹੈ ਪਰ ਵਿਛੋੜੇ ਜਾਂ ਕਿਸੇ ਸੁਖ ਦੇ ਜਾਣ `ਤੇ ਕਰਤੇ ਅਕਾਲ ਪੁਰਖ ਨੂੰ ਉਲਾਹਮੇ ਵੀ ਦਿੰਦਾ ਹੈ। ਅਜਿਹੇ ਹੀ ਮਨਮੁਖੀ ਜੀਵਨ ਦਾ ਨਤੀਜਾ ਹੁੰਦਾ ਹੈ ਕਿ ਜਦੋਂ ਸਤਿਗੁਰੂ ਦੇ ਨਿਆਂ `ਚ ਇਸ ਸਰੀਰ ਦਾ ਨਿਬੇੜਾ ਹੋ ਜਾਂਦਾ ਹੈ ਭਾਵ ਸਰੀਰ ਤੇ ਜੀਵ ਅੱਡ ਅੱਡ ਹੋ ਜਾਂਦੇ ਹਨ ਤਾਂ ਜੀਵ ਨੂੰ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਣਾ ਹੀ ਪੈਂਦਾ ਹੈ।

() ਕੁੱਝ ਲੋਕ ਘਰ ਪ੍ਰਵਾਰ ਤੱਕ ਨੂੰ ਤਿਆਗ ਕੇ ਜੰਗਲਾਂ `ਚ ਚਲੇ ਜਾਂਦੇ ਹਨ। ਇਸ ਦੇ ਲਈ ਉਨ੍ਹਾਂ ਨੇ ਸੰਨਿਆਸੀਆਂ, ਜੋਗੀਆਂ ਆਦਿ ਦੇ ਬਥੇਰੇ ਭੇਖ ਬਣਾਏ ਹੁੰਦੇ ਹਨ। ਜ਼ਾਹਿਰਾ ਕੰਦ ਮੂਲ ਆਦਿ `ਤੇ ਗੁਜ਼ਾਰਾ ਕਰਦੇ ਹਨ। ਜਦਕਿ ਅਸਲੋਂ ਉਨ੍ਹਾਂ ਅੰਦਰ ਤ੍ਰਿਸ਼ਨਾ ਦੀ ਭੁਖ ਹਦੋਂ ਟੱਪੀ ਹੁੰਦੀ ਹੈ। ਇਸ ਤਰ੍ਹਾਂ ਅਜਿਹੇ ਲੋਕ ਕੇਵਲ ਆਪਣੇ ਲਈ ਹੀ ਫ਼ਿਰ ਤੋਂ ਜਨਮ ਮਰਨ ਦੇ ਗੇੜ ਨੂੰ ਸਦਾ ਦੇ ਰਹੇ ਹੁੰਦੇ ਹਨ। ਅਸਲ `ਚ ਇਹ ਲੋਕ ਨਾ ਗ੍ਰਿਹਸਤੀ ਹੁੰਦੇ ਹਨ ਤੇ ਨਾ ਧਰਮੀ।

ਇਸ ਦੇ ਉਲਟ ਜਿਹੜੇ ਗੁਰਮੁਖ ਜਨ, ਆਪਣੇ ਪ੍ਰਵਾਰਾਂ `ਚ ਰੰਿਹੰਦੇ ਹੋਏ ਗੁਰੂ ਗਿਆਨ ਦੀ ਕਮਾਈ ਕਰਦੇ ਹਨ। ਦਰਅਸਲ ਉਹੀ, ਸਹੀ ਅਰਥਾਂ `ਚ ਆਸਾ-ਮਨਸਾ, ਤ੍ਰਿਸ਼ਨਾ ਤੋਂ ਛੁਟਕਾਰਾ ਪਾ ਕੇ, ਮਨ ਦੇ ਟਿਕਾਅ ਵਾਲਾ ਤੇ ਸੰਤੋਖੀ ਜੀਵਨ ਬਤੀਤ ਕਰਦੇ ਹਨ। ਕਿਉਂਕਿ ਜਿਨਾਂ ਚਿਰ ਜੀਵ ਦੇ ਅੰਦਰ ਤ੍ਰਿਸ਼ਨਾ ਦਾ ਭਾਂਬੜ ਮਚਿਆ ਹੋਵੇ, ਤੱਦ ਤਕ ਜੰਗਲ `ਚ ਡੇਰਾ ਲਾਇਆਂ ਵੀ ਸ਼ਾਂਤੀ ਨਹੀਂ ਮਿਲਦੀ।

() ਇਸ ਤੋਂ ਬਾਅਦ ਥਿਤਾਂ ਵਾਰਾਂ ਮਹੂਰਤਾਂ ਸਾਹਿਆਂ ਆਦਿ ਦੇ ਵਹਿਮਾਂ ਭਰਮਾਂ `ਚ ਪਿਆਂ ਵੀ ਕਰਤੇ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ। ਦਰਅਸਲ ਜਿਹੜੇ ਲੋਕ ਇਨ੍ਹਾਂ ਥਿਤਾਂ ਵਾਰਾਂ ਮਹੂਰਤਾਂ, ਸਹਿਆਂ ਅਦਿ ਦੇ ਚੱਕਰਾਂ ਪਏ, ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਂਦੇ ਹਨ, ਦਰ ਅਸਲ ਉਨ੍ਹਾਂ ਨੂੰ ਮੂਰਖ ਹੀ ਕਹਿਣਾ ਚਾਹੀਦਾ ਹੈ।

ਦੂਜੇ ਪਾਸੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਧਨ ਦੀ ਕਮਾਈ ਕੀਤੀ ਹੁੰਦੀ ਹੈ, ਅਸਲ `ਚ ਉਨ੍ਹਾਂ ਦਾ ਹੀ ਸੰਸਾਰ `ਚ ਆਉਣਾ ਸਫ਼ਲ ਹੁੰਦਾ ਹੈ; ਜਦਕਿ ਬਾਕੀ ਤਾਂ ਆਵਾਗਉਣ ਦੇ ਚੱਕਰ `ਚ ਹੀ ਪਏ ਰਹਿੰਦੇ ਹਨ। ਇਸ ਸਚਾਈ ਨੂੰ ਵੀ ਗੁਰਮੁਖ ਹੀ ਪਹਿਚਾਣਦੇ ਹਨ ਕਿ ਉਨ੍ਹਾਂ ਕੋਲ ਜਿਹੜਾ ਸਰੀਰ ਤੇ ਸਰੀਰ `ਚ ਜਿੰਦ ਹੈ ਇਹ ਵੀ ਕਾਦਿਰ ਦੀ ਬਖ਼ਸ਼ੀ ਹੋਈ ਹੈ, ਬਲਕਿ ਇਸ ਸਰੀਰ `ਚ ਜੀਵਨ ਸਤਾ ਵੀ ਉਸੇ ਪ੍ਰਭੂ ਦੀ ਹੀ ਹੈ, ਉਸ ਤੋਂ ਭਿੰਨ ਨਹੀਂ। ਇਸ ਲਈ ਉਹ ਥਿਤਾਂ ਵਾਰਾਂ ਮਹੂਰਤਾਂ, ਸਹਿਆਂ ਅਦਿ ਦੇ ੜਹਿਮਾਂ ਭਰਮਾਂ `ਚ ਵੀ ਨਹੀਂ ਪੈਂਦੇ।

() ਵਾਰ `ਚ ਇਥੇ ਪਹੁੰਚ ਕੇ ਗੁਰਦੇਵ ਦਾ ਸਪਸ਼ਟ ਫ਼ੈਸਲਾ ਹੈ ਕਿ ਸੰਸਾਰ `ਚ ਦੋ ਵਿਰੋਧੀ ਬਿਰਤੀਆਂ ਦੇ ਲੋਕ ਹੁੰਦੇ ਹਨ। ਇੱਕ ਮਨਮੁਖ ਤੇ ਦੂਜੇ ਗੁਰਮੁਖ। ਮਨਮੁਖ, ਜਿਹੜੇ ਜੀਵਨ ਭਰ ਕੱਚ ਦਾ ਹੀ ਵਪਾਰ ਕਰਦੇ ਹਨ। ਭਾਵ ਬਿਨਸਨਹਾਰ ਮਾਇਕ ਰਸਾਂ `ਚ ਹੀ ਡੁੱਬੇ ੳੇ ਉਲਝੇ ਰਹਿੰਦੇ ਹਨ। ਉਹ ਸਦਾ ਵਿਕਾਰਾਂ `ਚ ਖਪ ਖਪ ਕੇ ਹੀ ਅਮੁਲੇ ਮਨੁੱਖਾ ਜਨਮ ਨੂੰ ਬਿਰਥਾ ਕਰ ਦਿੰਦੇ ਹਨ। ਉਨ੍ਹਾਂ ਦੇ ਜੀਵਨ `ਚ ਕਦੇ ਟਿਕਾਅ ਨਹੀਂ ਹੁੰਦਾ।

ਜਦਕਿ ਦੂਜੇ ਗੁਰਮੁਖ ਜਨ, ਗੁਰੂ ਤੋਂ ਮੱਤ ਲੈ ਕੇ ਕੇਵਲ ਰਤਨਾ ਦਾ ਹੀ ਵਪਾਰ ਕਰਦੇ ਹਨ। ਇਸੇ ਤੋਂ ਉਨ੍ਹਾਂ ਦੇ ਜੀਵਨ, ਇਲਾਹੀ ਗੁਣਾਂ ਦੀ ਖਾਣ ਬਣ ਜਾਂਦੇ ਹਨ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਸਿਵਾਏ ਅਕਾਲ ਪੁਰਖ ਦੇ ਦੂਜਾ ਕੋਈ ਦਰ ਹੈ ਹੀ ਨਹੀਂ। ਇਸ ਲਈ ਉਹ ਇਧਰ ਉਧਰ ਉੱਕਾ ਨਹੀਂ ਭਟਕਦੇ। ਗੁਰਮੁਖਾਂ ਦੇ ਜੀਵਨ ਤਾਂ ਇਲਾਹੀ ਗੁਣਾਂ ਦੀਆਂ ਤਿਜੋਰੀਆਂ ਨਾਲ ਭਰੇ ਰਹਿੰਦੇ ਹਨ।

ਦਰਅਸਲ ਮਨੁੱਖਾ ਜਨਮ ਦਾ ਸੱਚ ਵੀ ਇਹ ਹੈ ਕਿ ਕਰਤੇ ਦੀ ਸਿਫ਼ਤ ਸਲਾਹ ਤੋਂ ਬਿਨਾ ਮਨੁੱਖ ਜੀਵਨ ਭਰ ਖੁਆਰ ਤੇ ਪ੍ਰੇਸ਼ਾਨ ਹੀ ਹੁੰਦਾ ਹੈ। ਜੀਵ ਜਦੋਂ ਤਕ ਕੱਚ ਦਾ ਵਪਾਰੀ ਹੈ, ਜਦ ਤਕ ਮਾਇਕ ਖਿੱਚਾਂ `ਚ ਫਸਿਆ ਰਹਿੰਦਾ ਹੈ ਤਦ ਤੱਕ ਆਤਮਕ ਪੱਖੋਂ ਕੰਗਾਲ ਤੇ ਦੁਖੀ ਹੀ ਰਹਿੰਦਾ ਹੈ। ਉਸ ਨੂੰ ਉਸ ਕੋਲ ਮਾਇਕ ਪਦਾਰਥਾਂ ਤੇ ਪ੍ਰਾਪਤੀਆਂ ਦੀ ਜਿਤਨੀ ਵੀ ਬਹੁਤਾਇਤ ਹੋ ਜਾਵੇ ਪਰ ਉਸ ਨੂੰ ਆਤਮਕ ਅਨੰਦ ਤੇ ਮਨ ਦਾ ਟਿਕਾਅ ਕਦੇ ਪ੍ਰਾਪਤ ਨਹੀਂ ਹੁੰਦਾ।

() ਤਾਂ ਤੇ ਮਨਮੁਖ ਰਾਹੀਂ ਕੱਚ ਦਾ ਵਪਾਰ ਕੀ ਹੈ? ਜੋ ਇਹ ਜੀਵਨ ਭਰ ਕਰਦਾ ਤੇ ਖੁਆਰ ਰਹਿੰਦਾ। ਤਾਂ ਤੇ ਇਨ੍ਹਾਂ ਕੁੱਝ ਅਗਲੀਆਂ ਪਉੜੀਆਂ `ਚ ਗੁਰਦੇਵ ਇਨ੍ਹਾਂ ਦਾ ਕੁੱਝ ਵੇਰਵਾ ਦਿੰਦੇ ਹਨ। ਫ਼ੁਰਮਾਉਂਦੇ ਹਨ, ਅਸਲ `ਚ ਕਰਤੇ ਨੇ ਮਨੁੱਖ ਨੂੰ ਬੇਅੰਤ ਦਾਤਾਂ ਦਿੱਤੀਆਂ ਹੁੰਦੀਆਂ ਹਨ। ਪ੍ਰਭੂ ਨੇ ਮਨੁੱਖ ਨੂੰ ਪ੍ਰਵਾਰਕ ਸੁਖ, ਸੰਸਾਰਕ ਰੁੱਤਬੇ, ਜਾਇਦਾਦਾਂ, ਮਾਇਕ ਭੰਡਾਰ ਤੇ ਬਹੁਤ ਕੁੱਝ ਦਿੱਤਾ ਹੁੰਦਾ ਹੈ। ਜਦਕਿ ਮਨੁੱਖ ਸਮੇਤ ਇਹ ਸਭ ਖਿਣ ਭੰਗਰ ਤੇ ਬਿਨਸਨਹਾਰ ਹੀ ਹੁੰਦਾ ਹੈ। ਮੂਲ ਰੂਪ `ਚ ਕਰਤੇ ਵੱਲੋਂ ਇਹ ਸਭ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਲਈ, ਇਸ ਨੂੰ ਪ੍ਰਭੂ ਵੱਲੋਂ ਦਾਤਾਂ ਹੁੰਦੀਆਂ ਹਨ।

ਸੱਚ ਇਹ ਹੈ ਕਿ ਇਨ੍ਹਾਂ ਦਾਤਾਂ ਚੋਂ ਮਨੁੱਖ ਨੇ ਦਾਤੇ ਦੇ ਦਰਸ਼ਨ ਕਰਣੇ ਤੇ ਜੀਵਨ ਦਾ ਸੱਚਾ ਅਨੰਦ ਮਾਨਣਾ ਹੁੰਦਾ ਹੈ। ਇਸ ਦੇ ਉਲਟ, ਮਨਮੁਖ ਦਾਤਾਂ ਦੀ ਅਸਲੀਅਤ ਨੂੰ ਜਾਣੇ ਬਿਨਾ, ਇਨ੍ਹਾਂ `ਚ ਹੀ ਡੁੱਬ ਜਾਂਦਾ ਤੇ ਦਾਤੇ ਨੂੰ ਵਿਸਾਰ ਦਿੰਦਾ ਹੈ। ਦਾਤਾਂ `ਚੋਂ ਦਾਤੇ ਦੀ ਪਹਿਚਾਣ ਕਰਣ ਦੀ ਬਜਾਏ, ਬਿਨਸਨਹਾਰ ਪਦਾਰਥਾਂ `ਤੇ ਆਪਣੀ ਪਕੜ ਬਨਾਉਣ `ਚ ਹੀ ਲੱਗਾ ਰਹਿੰਦਾ ਹੈ। ਇਸੇ ਤੋਂ ਇਹ ਸਦਾ ਸਦਾ ਜੀਵਨ ਭਰ ਪ੍ਰੇਸ਼ਾਨ ਵੀ ਰਹਿੰਦਾ ਹੈ। ਸਭ ਕੁੱਝ ਪਾ ਕੇ ਵੀ ਜਦੋਂ ਇਸ ਨੂੰ ਦੇਣ ਵਾਲੇ ਦਾਤੇ ਦੀ ਪਛਾਣ ਨਹੀਂ ਆਉਂਦੀ ਤਾਂ ਬਦਲੇ `ਚ ਇਸ ਨੂੰ ਮਨ ਦੀ ਸ਼ਾਂਤੀ ਤਾਂ ਮਿਲਦੀ ਨਹੀਂ ਬਲਕਿ ਭਟਕਣਾ ਤੇ ਖੁਆਰੀ ਹੀ ਪੱਲੇ ਪੈਂਦੀ ਹੈ। ਇਸ ਤਰ੍ਹਾਂ ਇਹ ਮੂਰਖ ਮਨੁੱਖ ਇਸ ਬਾਗ਼ ਮਿਲਖ ਘਰ ਬਾਰ ਨੂੰ ਹੀ ਸਦੀਵੀ ਮੰਨ ਲੈਂਦਾ ਹੈ। ਅਸਲ `ਚ ਇਸ ਦੀ ਇਹ ‘ਅਪਣੱਤ’ ਹੀ ਇਸ ਦੇ ਦੁੱਖਾਂ ਦਾ ਮੂਲ ਹੁੰਦੀ ਹੈ।

() ਇਹ ਵੀ ਕਿ ਕਚ ਦਾ ਵਾਪਾਰੀ ਹਰ ਸਮੇਂ ‘ਅਪਣੱਤ’ `ਚ ਪਿਆ ਹੋਣ ਕਰ ਕੇ ‘ਆਪੇ’ ਨੂੰ ਨਹੀਂ ਪਛਾਣਦਾ ਤੇ ਮਾਇਕ ਪਦਾਰਥਾਂ ਦੇ ਮੋਹ `ਚ ਦੀਵਾਨਾ ਹੋਇਆ ਖਪਦਾ ਤੇ ਦੁਖੀ ਹੀ ਰਹਿੰਦਾ ਹੈ। ਬਹੁਤਾ ਕਰ ਕੇ ਇਹ ਕੁਕਰਮ ਵੀ ਛੁਪ ਕੇ ਇਸ ਲਈ ਕਰਦਾ ਹੈ ਤਾਕਿ ਦੂਜਿਆ ਨੂੰ ਪਤਾ ਨਾ ਲੱਗੇ। ਜਦਕਿ ਇਲਾਹੀ ਗਿਆਨ ਤੋਂ ਕੋਰਾ ਹੋਣ ਕਾਰਨ, ਇਹ ਵੀ ਨਹੀਂ ਜਾਣਦਾ ਕਿ ਇਸ ਸਰੀਰ ਦਾ ਕਰਤਾ ਤਾਂ ਪਹਿਲਾਂ ਤੋਂ ਹੀ ਅੰਦਰ ਵੱਸ ਰਿਹਾ ਹੈ। ਜਦਕਿ ਇਹ ਅੰਦਰ ਵੱਸ ਰਹੇ ਕਰਤੇ ਤੋਂ ਵੀ ਅਨਜਾਣ ਹੁੰਦਾ ਹੈ। ਇਸੇ ਕਾਰਨ ਉਸ ਨੂੰ ਮੂਰਖ ਹੀ ਕਹਿਣਾ ਚਾਹੀਦਾ ਕਿਉਂਕਿ ਦੂਜਿਆਂ ਨੂੰ ਤਾਂ ਕੀ ਇਸ ਤਰ੍ਹਾਂ ਤਾਂ ਉਹ ਆਪਣੇ ਆਪ ਨੂੰ ਵੀ ਨਹੀਂ ਪਹਿਚਾਣਦਾ।

ਸੱਚ ਇਹ ਹੈ ਕਿ ਮਨੁੱਖ ਜਦੋਂ ਤੱਕ ਪ੍ਰਭੂ ਦੀ ਸਿਫ਼ਤ ਸਲਾਹ ਵੱਲ ਮੁੜ ਕੇ ਆਪਣੀ ਪਹਿਚਾਣ ਨਹੀਂ ਕਰਦਾ ਉਦੋਂ ਤੱਕ ਉਹ ਆਪਣੇ ਬਾਰੇ ਵੀ ਭਰਮਾਂ ਭੁਲੇਖਿਆਂ `ਚ ਪਿਆ ਹੋਣ ਕਰ ਕੇ ਹੋਰ ਤੇ ਹੋਰ ਕੁਕਰਮਾਂ ਵੱਲ ਹੀ ਵਧਦਾ ਹੈ। ਜਿਤਨਾ ਕੁਕਰਮਾਂ `ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਉਤਨਾ ਹੀ ਵਧ ਆਪਣੇ ਲਈ ਵੀ ਤੇ ਸੰਸਾਰ `ਚ ਵੀ ਕੁਕਰਮਾ ਦਾ ਖਲਿਆਰਾ ਹੀ ਪਾਉਂਦਾ ਹੈ, ਖੁਆਰੀਆਂ ਵਧਾਉਂਦਾ ਹੈ ਤੇ ਕੁਕਰਮਾਂ ਦੀ ਅੱਗ `ਚ ਹੀ ਸੜਦਾ ਰਹਿੰਦਾ ਹੈ।

ਦੂਜੇ ਪਾਸੇ ਗੁਰਮੁਖ ਜਨ ਵੀ ਇਸੇ ਹੀ ਮਾਇਆ `ਚ ਵਿਚਰਦੇ ਹਨ ਪਰ ਸੁਰਤ ਕਰਕੇ ਸਦਾ ਕਰਤੇ ਨਾਲ ਜੁੜੇ ਰਹਿੰਦੇ ਹਨ। ਉਸੇ ਦਾ ਨਤੀਜਾ ਉਨ੍ਹਾ ਨੂੰ ਸਾਰੀ ਰਚਨਾ `ਚੋਂ ਕਰਤੇ ਦੇ ਦਰਸ਼ਨ ਹੁੰਦੇ ਤੇ ਸਦਾ ਅਨੰਦ ਮਾਣਦੇ, ਸ਼ਾਂਤੀ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੇ ਹਨ। ਖੁਆਰੀਆਂ ਉਨ੍ਹਾਂ ਦੇ ਨੇੜੇ ਨਹੀਂ ਆਉਂਦੀਆ। ਅਜਿਹੇ ਜੀਊੜੇ ਜੀਊਂਦੇ ਤੇ ਬਾਅਦ `ਚ ਵੀ ਕਰਤੇ ਦੇ ਦਰ `ਤੇ ਪ੍ਰਵਾਣ ਹੁੰਦੇ ਹਨ।

(੧੦) ਕਈ ਵਾਰ ਇਨ੍ਹਾਂ ਕੱਚ ਦੇ ਵਪਾਰੀਆਂ ਭਾਵ ਮਨਮੁਖਾਂ ਦੇ ਜੀਵਨ `ਚ ਇਹ ਘਾਟ ਵੀ ਹੁੰਦੀ ਕਿ ਉਨ੍ਹਾਂ ਨੂੰ ਆਪਣੀ ਉੱਚ ਜਾਤੀ ਦਾ ਗ਼ੁਮਾਨ ਹੀ ਜਾਂਦਾ ਹੈ ਤੇ ਦੂਜਿਆਂ ਨੂੰ ਨੀਵੀਂ ਜਾਤ ਵਾਲਾ ਮੰਨ ਕੇ ਉਨ੍ਹਾਂ ਨਾਲ ਘਿਰਣਾ ਤੇ ਵਿਤਕਰੇ ਕਰਦੇ ਹਨ। ਜਿਵੇਂ ਅਖ਼ੌਤੀ ਸ਼ੂਦਰਾਂ ਦੇ ਮੁਕਾਬਲੇ ਬ੍ਰਾਹਮਣ ਆਦਿ। ਫ਼ਿਰ ਤਿੰਨਾ ਵਰਨਾਂ ਵਾਲੇ ਵੀ ਵਰਣਾਂ ਅਨੁਸਾਰ, ਇੱਕ ਦੂਜੇ ਨਾਲ। ਹੋਰ ਤਾਂ ਹੋਰ ਅਜੋਕੇ ਸਿੱਖਾਂ ਚੋਂ ਸੋਢੀ, ਬੇਦੀ ਹੋਣ ਵਾਲੀ ਸੋਚ, ਨਹੀਂ ਤਾਂ ਜੱਟ, ਭਾਪੇ ਮਜ਼੍ਹਬੀਆਂ, ਰਵਿਦਾਸੀਆਂ, ਰਾਮਗੜੀਆਂ ਅਦਿ ਵਾਲੇ ਆਪਸੀ ਵਿਤਕਰੇ। ਇਹੀ ਨਹੀਂ ਲਿੰਗ ਭੇਦ ਤਲ `ਤੇ ਜਿਵੇਂ ਪੁਰਖ ਵਰਗ ਵੱਲੋਂ ਆਪਣੇ ਨਾਲੋਂ ਇਸਤ੍ਰੀ ਨੂੰ ਨੀਵਾਂ ਮੰਨ ਕੇ, ਉਸ ਨਾਲ ਦੁਰਵਿਹਾਰ। ਇਸੇ ਤਰ੍ਹਾਂ ਕਈ ਵਾਰ ਪ੍ਰਾਂਤਕ ਤੇ ਬ੍ਰਾਦਰੀਆਂ ਦੀ ਪੱਧਰ `ਤੇ ਮਨੁੱਖ ਮਨੁੱਖ ਵਿਚਕਾਰ ਭੇਦ ਭਾਵ। ਦੂਜੇ ਲਫ਼ਜ਼ਾਂ `ਚ ਇੱਕ ਦਾ ਦੂਜੇ ਤੋਂ ਆਪਣੇ ਆਪ ਨੂੰ ਉੱਚਾ ਤੇ ਦੂਜੇ ਨੂੰ ਨੀਵੀਂ ਜਾਤ ਵਾਲਾ ਮੰਨ ਕੇ ਉਸ ਨਾਲ ਘਿਰਨਾ, ਨਫ਼ਰਤ ਤੇ ਵਿਤਕਰੇ।

ਦੂਜੇ ਪਾਸੇ ਜਿਵੇਂ ਜ਼ਹਿਰ, ਕਿਸੇ ਬ੍ਰਾਹਮਣ ਹੋਵੇ ਜਾਂ ਸ਼ੂਦਰ, ਕਿਸੇ ਦੀ ਉੱਚੀ ਜਾਤ ਹੋਣ ਕਰਕੇ ਵੱਖ ਵੱਖ ਮਾਪਦੰਡ ਨਹੀਂ ਵਰਤਦਾ ਤੇ ਨਾ ਕਿਸੇ ਦਾ ਲਿਹਾਜ਼ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਹੋਣ ਦੇ ਨਾਤੇ ਇਹ ਵਿਸ਼ਾ ਕੇਵਲ ਜੀਵਨ ਦੀ ਕਮਾਈ ਵਾਲਾ ਹੈ ਜਾਤ ਪਾਤ ਦੇ ਕੋੜ੍ਹ ਵਾਲਾ ਨਹੀਂ। ਇਸ ਤਰ੍ਹਾਂ ਇਹ ਵੀ ਸੱਚ ਦੇ ਨਹੀਂ ਬਲਕਿ ਕੱਚ ਦੇ ਵਪਾਰ ਦਾ ਹੀ ਇੱਕ ਰੂਪ ਹੈ।

ਕਰਤੇ ਦੇ ਨਿਆਂ `ਚ ਤਾਂ ਹਰੇਕ ਦੇ ਜੀਵਨ ਦਾ ਨਿਬੇੜਾ, ਉਸ ਦੀ ਕਰਣੀ ਤੇ ਗੁਣਾਹਾਂ ਦੇ ਹਿਸਾਬ ਨਾਲ ਹੋਣਾ ਹੁੰਦਾ ਹੈ। ਇਸ ਲਈ ਸੱਚ ਦੇ ਵਾਪਾਰੀ ਭਾਵ ਜਿਹੜੇ ਆਪਣੇ ਜੀਵਨ ਨੂੰ ਕਰਤੇ ਦੀ ਸਿਫ਼ਤ ਸਲਾਹ ਵੱਲ ਮੋੜ ਲੈਂਦੇ ਹਨ। ਅਜਿਹੇ ਗੁਰਮੁਖ ਜਨ, ਗੁਰੂ ਉਪਦੇਸ਼ਾਂ ਦੀ ਕਮਾਈ ਕਰਣ ਤੋਂ ਬਾਅਦ ਅਜਿਹੇ ਜਾਤ ਪਾਤ ਦੇ ਵਿਤਕਰਿਆਂ ਦਾ ਵੀ ਸ਼ਿਕਾਰ ਨਹੀਂ ਹੁੰਦੇ।

ਕਿਉਂਕਿ ਕਰਤੇ ਦੇ ਨਿਆਂ `ਚ ਜਾਤ ਪਾਤ ਦਾ ਵੀ ਹੰਕਾਰ ਨਹੀਂ ਬਲਕਿ ਜੀਵਨ ਦੀ ਪਰਖ ਹੀ ਹੋਣੀ ਹੁੰਦੀ ਹੈ। ਉਪ੍ਰੰਤ ਪ੍ਰਭੂ ਦੇ ਨਿਆਂ ਵਾਲੇ ਤਰਾਜ਼ੂ `ਤੇ ਗੁਰਮੁਖਾਂ ਨੇ ਜੀਊਂਦੇ ਜੀ ਵੀ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਦਾ ਅਨੰਦ ਮਾਨਣਾ ਹੇ। ਸੰਤੋਖੀ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਣਾ ਹੈ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਜਨਮ ਮਰਨ ਦੇ ਗੇੜ `ਚ ਨਹੀਂ ਆਉਣਾ ਹੁੰਦਾ ਬਲਕਿ ਕਰਤੇ `ਚ ਹੀ ਅਭੇਦ ਹੋ ਜਾਣਾ ਹੁੰਦਾ ਹੈ।

ਜਦਕਿ ਦੂਜੇ ਪਾਸੇ ਕਚ ਦੇ ਵਾਪਾਰੀਆ ਭਾਵ ਮਨਮੁਖਾਂ ਨੇ ਮੁੜ ਜਨਮ ਮਰਨ ਤੇ ਆਵਾਗਉਣ ਦੇ ਚੱਕਰ `ਚ ਪੈ ਕੇ, ਮਨੁੱਖਾ ਜਨਮ ਸਮੇਂ ਕੀਤੇ ਆਪਣੇ ਕਰਮਾ ਅਨੁਸਾਰ ਭਿੰਨ ਭਿੰਨ ਜੂਨਾਂ ਤੇ ਗਰਭ ਹੀ ਭੋਗਣੇ ਹੁੰਦੇ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਬਹੁ-ਰੰਗੀ ਪਦਾਰਥਾਂ ਦੇ ਭੋਗ ਮਹੁਰੇ-ਸਮਾਨ ਹੁੰਦੇ ਹਨ। ਜੋ ਵੀ ਇਨ੍ਹਾਂ `ਚ ਫ਼ਸ ਜਾਂਦਾ ਹੈ, ਉਹੀ ਸਰੀਰਕ ਤੌਰ `ਤੇ ਜੀਉਂਦਾ ਹੋਇਆ ਵੀ ਆਤਮਕ ਪੱਖੋਂ ਮੁਰਦਾ ਹੁੰਦਾ ਹੈ ਤਾਂ ਫ਼ਿਰ ਇਥੇ ਪੁੱਜ ਕੇ ਕਿਸੇ ਦੀ ਜਾਤ ਚਾਹੇ ਕੋਈ ਵੀ ਕਿਉਂ ਨਾ ਹੋਵੇ। ਉਥੇ ਜਨਮ ਦੇ ਨਿਆਂ ਲਈ ਜਾਤ ਕਿਸੇ ਦੀ ਵੀ ਮਦਦ ਨਹੀਂ ਕਰਦੀ।

(ਚਲਦਾ) #012 MkV.GVDs02.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.