.

ਸੁਲਤਾਨੁ ਪੁਛੈ ਸੁਨੁ ਬੇਨਾਮਾ॥

ਦੇ ਜਵਾਬ ਦਾ ਜਵਾਬ।

“ਸੁਲਤਾਨੁ ਪੂਛੈ ਸੁਨੁ ਬੇਨਾਮਾ॥” ਦੇ ਅਰਥਾਂ ਨੂੰ ਦਾਸ ਵਲੋ ਵਾਰਤਿਕ ਰੂਪ ਵਿੱਚ ਪੇਸ ਕਰਨ ਦੀ ਕੀਤੀ ਗਈ ਨਿਮਾਣੀ ਜਿਹੀ ਕੋਸ਼ਿਸ਼ ਦੇ ਵਿਰੋਧ ਵਿੱਚ ਜੋ ਪੱਖ ਪੇਸ ਕੀਤਾ ਹੈ। ਉਸ ਵਿੱਚ ਕਿੰਨੀ ਕੁ ਸਚਾਈ ਹੈ।

ਗੈਰ ਸਿਧਾਂਤਕ ਅਪਰੋਚ ਦੇ ਸਰਦਾਰ ਜਸਬੀਰ ਸਿੰਘ ਕੈਲਗਰੀ ਆਪਣੀ ਲਿਖਤ ਵਿੱਚ ਬੜੇ ਮਾਹਰ ਨਜਰ ਆ ਰਹੇ ਹਨ। ਇਸ ਗੱਲ ਦੀ ਇਨ੍ਹਾਂ ਦੀ ਦਾਤ ਦੇਣੀ ਬਣਦੀ ਹੈ। ਜਿਸਦਾ ਅੰਦਾਂਜਾ ਪਾਠਕ ਜਨਾ ਨੇ ਲਾ ਹੀ ਲਿਆ ਹੋਵੇਗਾ ਅਗਰ ਜੇਕਰ ਕਿਸੇ ਮੇਰੇ ਵੀਰ ਨੂੰ ਭੁਲੇਖਾ ਰਹਿ ਗਿਆ ਹੋਵੇ ਤਾਂ ਜਰਾ ਵਿਸਥਾਰ ਨਾਲ ਪਾਠਕ ਜਨਾ ਦੇ ਸਾਹਮਣੇ ਪੇਸ ਕਰਨ ਦਾ ਜਤਨ ਕਰ ਰਿਹਾ ਹੈ।

ਵੀਰ ਜੀ ਨੇ ਲਿਖਿਆ ਹੈ ਇਸ ਤਰ੍ਹਾਂ ਕਰਨਾ ਪਾਠਕਾਂ ਸਰੋਤਿਆ ਨਾਲ ਵੀ, ਆਪਣੇ ਆਪ ਨਾਲ ਵੀ ਅਤੇ ਗੁਰੂ ਨਾਲ ਵੀ ਧੋਖਾ ਹੈ ਨਾਮਦੇਵ ਜੀ ਦਾ ਸਬਦ।

ਵੀਰ ਜਸਬੀਰ ਸਿੰਘ ਜੀ ਪਾਠਕਾ, ਸਰੋਤਿਆ, ਗੁਰੂ ਨਾਲ, ਧੋਖਾ ਕਰਨ ਵਾਲਾ ਨਿਰਾ ਧੋਖੇਬਾਜ ਹੁੰਦਾ ਹੈ। ਪਰ ਆਪ ਇਸ ਤੋਂ ਵੀ ਅੱਗੇ ਜਾਂਦਿਆ ਆਪਣੇ ਆਪ ਨਾਲ ਧੋਖਾ ਸਬਦ ਜੋ ਵਰਤਿਆ ਹੈ। ਜਿਸਦਾ ਤੱਤ ਸਾਰ ਇਹ ਨਿਕਲਦਾ ਹੈ ਮੂਰਖ ਅਤੇ ਧੋਖੇਬਾਜ ਇਸ ਗੱਲ ਦਾ ਦਾਸ ਨੂੰ ਕੋਈ ਗਿਲਾ ਨਹੀ ਕਿਉਕਿ ਇਹ ਮੇਰੇ ਵੀਰ ਦੀ ਆਪਣੀ ਉੱਚੀ ਸੁੱਚੀ ਲਿਆਕਤ ਸੂਝ ਅਤੇ ਗੁਰਸਿਖੀ ਜੀਵਣ ਦੀ ਝਲਕ ਪਾਂਠਕਾ ਦੇ ਸਾਹਮਣੇ ਇਹਨਾ ਦੀ ਆਪਣੀ ਹੀ ਪੇਸਕਾਰੀ ਹੈ। ਮੈ ਹਮੇਸਾ ਮੂਰਖ ਹੀ ਹੁੰਦੀ ਹੈ। ਸਿਆਣਾ ਤਾਂ ਮੇਰਾ ਮਾਲਕ ਹੀ ਹੈ। ਇਸ ਤੋਂ ਅੱਗੇ ਵੀਚਾਰ ਚਰਚਾ ਸੁਰੂ ਕਰਦੇ ਹਨ।

“ਬੰਦ ਨੰ: 14, 15, 16 ਵਿੱਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇੱਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਵੇ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਜ ਨਾਮਦੇਵ ਜੀ ਪ੍ਰਮਾਤਮਾ ਦੇ ਕਿਸੇ ਖਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਰਾਗ ਦੇ ਅਖੀਰਲੇ ਸ਼ਬਦ ਵਿੱਚ ਵੇਖੋ, ਪਰਮਾਤਮਾ ਨੂੰ “ਅਬਦਾਲੀ” ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ “ਕਲੰਦਰ, ਅਬਦਾਲੀ” ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿੱਚ ਯਾਦ ਕਰਦੇ ਹਨ”।

ਜਸਬੀਰ ਸਿੰਘ ਜੀ ਨਾਮਦੇਵ ਜੀ ਮਹਾਨ ਕ੍ਰਾਤੀਕਾਰੀ ਹੋਇ ਹਨ ਪਰ ਤੁਹਾਡੀ ਗੈਰ ਜੁਮੇਰਾਨਾ ਅਪਰੋਚ ਇਥੇ ਉਹਨਾਂ ਦੇ ਜੀਵਣ ਉੱਪਰ ਕਈ ਸਵਾਲੀਅੇ ਚਿੰਨ ਖੜੇ ਕਰਦੀ ਹੈ ਕਿ ਨਾਮਦੇਵ ਜੀ ਦਾ ਇਕੁ ਅਕਾਲ ਪੁਰਖ ਜੀ ਦੇ ਅਕਾਲ ਸਰੂਪ ਤੇ ਭਰੋਸਾ ਨਹੀ ਸੀ। ਕਿਉਕਿ ਤੁਸੀ ਲਿਖਦੇ ਹੋ ਉਂਜ ਨਾਮਦੇਵ ਜੀ ਕਿਸੇ ਖਾਸ ਸਰੂਪ ਦੇ ਪੁਜਾਰੀ ਨਹੀ ਸਨ। ਇਹ ਤੁਹਾਡੀ ਲਿਖਤ ਤੋਂ ਇਹ ਸਾਬਤ ਹੋਇਆ ਕਿ ਨਾਮਦੇਵ ਜੀ ਅਕਾਲ ਪੁਰਖ ਦੇ ਖਾਸ ਅਕਾਲ ਸਰੂਪ ਦੇ ਪੁਜਾਰੀ ਨਹੀ ਸਨ। ਦੂਸਰੀ ਗੱਲ ਉਸ ਮਹਾਨ ਕ੍ਰਾਤੀ ਕਾਰੀ ਨੂੰ ਤੁਹਾਡੀ ਲਿਖਤ ਡਰਪੋਕ ਸਾਬਤ ਕਰਦੀ ਹੈ। ਤੀਸਰੀ ਗੱਲ ਜੇਕਰ ਨਾਮਦੇਵ ਜੀ ਪਰਮਾਤਮਾ ਦਾ ਸਰੂਪ ਨਿਰੋਲ ਪੁਰਾਣਾ ਵਾਲਾ ਮੰਨਦੇ ਹਨ ਤਾਂ ਫਿਰ ਤੁਹਾਡੇ ਅਨੁਸਾਰ ਪੁਰਾਣਾ ਵਾਲੇ ਆਮ ਸਰੂਪ (ਅਵਤਾਰਵਾਦੀ ਬ੍ਰਹਮਾ) ਦੇ ਪੁਜਾਰੀ ਹੀ ਹੋਏ? ਕਿਉ ਕਿ ਆਪ ਨੇ ਲਿਖਿਆ ਹੈ ਕਿ ਪਰਮਾਤਮਾ ਦਾ ਸਰੂਪ ਨਿਰੋਲ ਪੁਰਾਣਾ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਸਨ ਜੋ ਆਮ ਹੈ ਜਿਸ ਸਰੂਪ ਨੂੰ ਬਾਣੀ ਨੇ ਆਮ ਦਰਸਾਇਆ ਹੈ। “ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ॥” ਅਨੇਕਾ ਹੀ ਇਸ ਤਰ੍ਹਾਂ ਦੇ ਤੁਰੇ ਫਿਰਦੇ ਹਨ। ਹਿੰਦੂਆ ਵਾਲਾ ਨਿਰੋਲ ਸਰੂਪ ਤਾਂ ਅਵਤਾਰਵਾਦੀ ਬ੍ਰਹਮਾ ਦਾ ਹੈ। ਕੀ ਆਪ ਅਵਤਾਰਵਾਦੀ ਬ੍ਰਹਮਾ ਨੂੰ ਪਰਮਾਤਮਾ ਮੰਨਦੇ ਹੋ? ਮੈ ਸਮਝਦਾ ਹਾਂ ਤੁਹਾਡਾ ਜਵਾਬ ਨਾਹ ਵਿੱਚ ਹੋਇਗਾ। ਪਰ ਤੁਸੀ ਨਾਮਦੇਵ ਜੀ ਨੂੰ ਪੁਰਾਣਾ ਵਾਲੇ ਨਿਰੋਲ ਸਰੂਪ (ਅਵਤਾਰਵਾਦ) ਦੇ ਪੁਜਾਰੀ ਕਿਉ ਦਰਸਾ ਰਹੇ ਹੋ? ਕੀ ਤੁਸੀ ਨਿਰੋਲ ਸਬਦ ਦੀ ਸਿਧਾਤਕ ਅਪਰੋਚ ਨਹੀ ਜਾਣਦੇ?

ਜਦੋ ਕਿ ਨਾਮਦੇਵ ਜੀ ਦਾ ਪਰਮਾਤਮਾ ਨਿਰੋਲ ਗੁਰਮਤਿ ਦੇ ਮੂਲ ਸਿਧਾਤ ਵਾਲਾ ਹੈ ਜਿਸ ਦਾ ਸਬੂਤ ਅੱਗੇ ਉਹਨਾਂ ਦੀ ਆਪਣੀ ਲਿਖਤ ਗੁਰਬਾਣੀ ਵਿੱਚੋ ਪੇਸ ਹੈ।

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥

ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥ 4॥ 2॥

ਅੱਗੇ ਆਪ ਲਿਖਦੇ ਹੋ ਕਿ ਇਸੇ ਰਾਗ ਦੇ ਅਖੀਰਲੇ ਸਬਦ ਵਿੱਚ ਵੇਖੋ, ਪਰਮਾਤਮਾ ਨੂੰ “ਅਬਦਾਲੀ” ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ।

ਇਸ ਦਾ ਮਤਲਬ ਹੈ ਕਿ ਰੱਬ ਨੇ ਆਪਣੇ ਵਲੋ ਕਿਸੇ ਨੂੰ ਆਖ ਕੇ ਛੈਣੇ ਖੁਹਾਏ ਸਨ? ਇਥੇ ਤੁਹਾਡੀ ਗੈਰ ਜੁਮੇਰਾਨਾ ਅਪਰੋਚ ਰੱਬ ਦੇ ਸਿਰ ਦੋਸ ਮੜ ਰਹੀ ਹੈ। ਅੱਗੇ ਆਪ ਲਿਖਦੇ ਹੋ ਜਿਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਜੀ ਨੂੰ ਮੰਦਰੋ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ “ਕਲੰਦਰ, ਅਬਦਾਲੀ” ਆਖਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫਜਾਂ ਵਿੱਚ ਯਾਦ ਕਰਦੇ ਹਨ” ਇਹ ਵੀ ਆਮ ਸਰੂਪ ਹੈ ਅਨੇਕਾ ਅਬਦਾਲੀ ਫਿਰਕੇ ਦੇ ਲੋਕ ਤੁਰੇ ਫਿਰਦੇ ਹਨ। ਇਥੇ ਤੁਹਾਡੀ ਗੈਰ ਜੁਮੇਰਾਨਾ ਅਨੁਸਾਰੀ ਅਪਰੋਚ ਮੁਸਲਮਾਨੀ ਪਹਿਰਾਵੇ ਦੇ ਅਬਦਾਲੀ ਆਮ ਭੇਖ ਨੂੰ ਰੱਬ ਸਾਬਤ ਕਰ ਰਹੀ ਹੈ, ਜੋ ਮੂਲ ਮੰਤ੍ਰ ਦੇ ਮੂਲ ਸਿਧਾਂਤ “ਅਕਾਲ ਮੂਰਤਿ” ਅਕਾਲ ਪੁਰਖ ਦੇ ਅਕਾਲ ਸਰੂਪ ਦੇ ਹੀ ਵਿਰੁੱਧ ਹੈ।

ਵੀਰ ਜੀ ਤੁਹਾਡੀ ਗੈਰ ਜੁਮੇਰਾਨਾ ਅਨੁਸਾਰੀ ਅਪਰੋਚ ਨਾਮਦੇਵ ਜੀ ਨੂੰ ਇਸ ਤਰ੍ਹਾਂ ਸਿਧ ਕਰ ਰਹੀ ਹੈ ਕਿ ਨਾਮਦੇਵ ਜੀ ਦਾ ਇਸ ਤਰ੍ਹਾਂ ਦਾ ਜੀਵਣ ਸੀ ਕਿ ਜੇਕਰ ਗੰਗਾ ਗਏ ਜਮਨਾ ਰਾਮ ਜੇਕਰ ਜਮਨਾ ਗਏ ਗੰਗਾ ਰਾਮ। ਕੀ ਉਸ ਇਕੁ ਅਕਾਲ ਪੁਰਖ ਦੇ ਅਕਾਲ ਸਰੂਪ ਤੇ ਉਹਨਾਂ ਦਾ ਭਰੋਸਾ ਹੀ ਨਹੀ ਸੀ? ਇਹ ਤੁਹਾਡੀ ਅਸਲ ਗੈਰ ਜੁਮੇਰਾਨਾ ਅਨੁਸਾਰੀ ਸੋਚ ਦੀ ਅਪਰੋਚ ਦਾ ਨਤੀਜਾ ਹੈ। ਜੋ ਸ੍ਰੋਮਣੀ ਇਨਕਲਾਬੀ ਪੁਰਸ਼ ਨਾਮਦੇਵ ਜੀ ਦੇ ਇੱਕ ਅਕਾਲ ਪੁਰਖ ਤੇ ਉਹਨਾਂ ਦਾ ਭਰੋਸਾ ਹੋਣ ਦੇ ਬਾਵਜੂਦ ਵੀ ਉਨਹਾਂ ਦੇ ਜੀਵਣ ਉੱਪਰ ਸਵਾਲੀਆ ਚਿੰਨ ਖੜਾ ਕਰਦੀ ਹੈ।

“ਸੁਲਤਾਨੁ ਪੂਛੈ ਸੁਨੁ ਬੇਨਾਮਾ॥

ਦੇਖਉ ਰਾਮ ਤੁਮ੍ਹਾਰੇ ਕਾਮਾ॥ 1॥

ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ 1॥ ਰਹਾਉ॥”

ਵੀਰ ਜੀ ਤੁਹਾਨੂੰ ਸੱਭ ਤੋਂ ਪਹਿਲਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਕਾਵਿ ਰੂਪ ਵਿੱਚ ਹੈ ਵਾਰਤਕ ਵਿੱਚ ਨਹੀ ਹੈ। ਕਾਵਿ ਰੂਪ ਦਾ ਇੱਕ ਬੱਝਵਾਂ ਨਿਯਮ ਹੈ ਜੋ ਵਾਰਤਕ ਸਬਦਾਂ ਨੂੰ ਇੱਕ ਕਾਵਿ ਦੇ ਪਿੰਗਲ ਦੇ ਨਿਯਮ ਅਨੁਸਾਰ ਬੰਨਦਾ ਹੈ। ਜਿਸ ਵਿੱਚ ਲਗਾ ਮਾਤ੍ਰਾ ਅੱਖਰਾਂ ਦੀ ਗਿਣਤੀ ਸਬਦ ਦੇ ਤੋਲ ਮਾਪ ਸਬਦ ਦੇ ਸਿਧਾਂਤਕ ਪਹਿਲੂ ਨੂੰ ਮੁਖ ਰੱਖਕੇ ਕਾਵਿ ਨੂੰ ਚਿਤਰਿਆ ਜਾਂਦਾ ਹੈ। ਜਦੋ ਕੋਈ ਉਚਪੱਦਰੀ ਵਾਰਤਕ ਨੂੰ ਕਾਵਿ ਰੂਪ ਦਿੰਦਾ ਹੈ ਕਾਵਿ ਰੂਪ ਦੇ ਉੱਚਪੱਦਰੀ ਨਿਯਮ ਦੀਆਂ ਸੀਮਾਂਵਾਂ ਨਹੀ ਟੱਪਦਾ। ਇਸ ਤੋਂ ਉਪਰੰਤ ਜਿਸ ਭਾਸਾ ਵਿੱਚ ਕੋਈ ਕਾਵਿ ਰਿਚੇਤਾ ਕਾਵਿ ਨੂੰ ਰਚਦਾ ਹੈ ਤਾਂ ਉਸਨੂੰ ਉਸ ਭਾਸਾ ਦੇ ਵਿਆਕਰਣ ਦੇ ਨਿਯਮ ਅਤੇ ਕਾਵਿ ਦੇ ਨਿਯਮ ਪਿੰਗਲ ਵਿੱਚ ਬੱਝਣਾ ਪੈਦਾ ਹੈ। ਇਸਦੇ ਨਾਲ ਉਚਪੱਦਰੀ ਕਾਵਿਕ ਰਚਨਾ ਵਿੱਚ ਫਿਰ ਰਾਗਾ ਦੀਆਂ ਬੰਦਸਾਂ ਲੱਗਦੀਆਂ ਹਨ ਹਰੇਕ ਰਾਗ ਸਿਧਾਂਤ ਅਧਾਰਤ ਵਿਆਕਰਣ ਦਾ ਆਪ ਨਿਯਮ ਸਿਰਜਦਾ ਹੈ। ਫਿਰ ਕਾਵਿ ਅਤੇ ਭਾਸਾ ਦੇ ਬੱਝਵੇ ਨਿਯਮ ਤੋਂ ਅੱਗੇ ਕਾਵਿਕ ਭਾਸਾ ਨਿਯਮ ਦੇ ਸਿਰਜੇ ਹੋਇ ਸਿਧਾਤਕ ਨੂੰ ਵਾਰਤਕ ਵਿੱਚ ਅਰਥਾਉਣ ਵੇਲੇ ਰਚਨਾ ਦੇ ਸਿਧਾਤਕ ਪੱਖ ਨੂੰ ਮੋਹਰੇ ਰੱਖਕੇ ਅਤੇ ਕਾਵਿਕ ਭਾਸਾ ਰਾਗਾ ਦੀਆਂ ਬੰਦਸਾਂ ਦੇ ਸਬਦਾਂ ਤੋਂ, ਸਬਦਾਂ ਦਾ ਭੂਤ, ਵਰਤਮਾਨ, ਅਤੇ ਭਵਿੱਖ, ਲਿੰਗ, ਪੁਲਿੰਗ, ਇੱਕ ਵਚਨ, ਬਹੁਵਚਨ ਆਦਿ ਨੂੰ ਰਾਗ ਪਿੰਗਲ ਅਤੇ ਵਾਰਤਕ ਵਿਆਕਰਣ ਦੇ ਨਿਯਮ ਅਨੁਸਾਰ ਅਰਥਾਕੇ ਵਾਰਤਕ ਵਿੱਚ ਪੇਸ ਕੀਤਾ ਜਾਂਦਾ ਹੈ।

ਇਹ ਟੂਕ ਮਾਤ੍ਰ ਆਪ ਜੀ ਅਤੇ ਹੋਰਨਾ ਪਾਂਠਕਾ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ। ਕਾਵਿਕ ਭਾਸਾ ਨੂੰ ਵਾਰਤਕ ਵਿੱਚ ਪੇਸ ਕਰਨ ਵੇਲੇ ਕਿਹੜੇ ਕਿਹੜੇ ਨਿਯਮਾਂ ਦੀ ਬੰਦਸ ਵਿੱਚ ਰਹਿਕੇ ਵਿਆਕਰਣ ਦਾ ਅਸਲ ਨਿਰੋਲ ਤੱਤ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਜਿਸ ਵਾਸਤੇ ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀ ਖੁਦ ਆਪ ਵੀ ਥੋੜਾ ਹੋਮ ਵਰਕ ਕਰੋ। ਨਹੀ ਤਾਂ ਤੁਹਾਡੀ ਗੈਰ ਜੁਮੇਰਾਨਾ ਅਪਰੋਚ ਸਿਧਾਤਕ ਕਾਵਿਕ ਭਾਸਾ ਦੇ ਰਾਗਾਂ ਦੀਆਂ ਬੰਦਸਾਂ ਪਿੰਗਲ ਦੇ ਨਿਯਮ ਨੂੰ ਨਾ ਸਮਝਦੀ ਹੋਈ ਸਿਧਾਤਕ ਪਹਿਲੂ ਨੂੰ ਖੰਡਤ ਕਰਦੀ ਹੋਈ ਲਿੰਗ ਨੂੰ ਇਸਤ੍ਰੀ ਲਿੰਗ ਅਤੇ ਇੱਕ ਵਚਨ ਨੂੰ, ਬਹੁ ਵਚਨ, ਬਹੁ ਵਚਨ ਨੂੰ, ਇੱਕ ਵਚਨ, ਭੂਤ ਨੂੰ ਭਵਿੱਖ, ਭਵਿੱਖ ਨੂੰ ਭੂਤ, ਵਰਤਮਾਨ ਨੂੰ, ਭੂਤ ਅਤੇ ਭੂਤ ਨੂੰ ਵਰਤਮਾਨ ਇਸੇ ਹੀ ਤਰ੍ਹਾਂ ਸਿਰਜਦੀ ਰਹੇਗੀ।

ਹਾਂ ਇੱਕ ਗੱਲ ਦੀ ਜਰੂਰ ਤੁਹਾਡੀ ਦਾਤ ਦੇਣੀ ਬਣਦੀ ਹੈ ਕਿ ਮੈਨੂੰ ਜਾ ਕਿਸੇ ਮੇਰੇ ਵਰਗੇ ਹੋਰ ਮਨੁੱਖ ਨੂੰ ਫਿਟ ਲਾਹਨਤ ਧੋਖੇਬਾਜ ਮੂਰਖ ਸਾਬਤ ਕਰਨ ਲਈ ਵਰਤੀ ਗਈ ਵਾਰਤਕ ਭਾਸਾ ਦੇ ਵਿਅਕਰਣ ਵਿੱਚ ਤੁਸੀ ਕਾਫੀ ਮਾਹਰ ਲੱਗਦੇ ਹੋ। ਮੁਬਾਰਕ! ।

ਜਦੋ ਇਸ ਸਬਦ ਦੀ ਪਰਚਲਤ ਵਿਆਖਿਆ ਪੜੀਦੀ ਹੈ। ਇਸ ਤਰ੍ਹਾਂ ਸੁਰੂ ਹੈ।

ਅਰਥ: - (ਮੁਹੰਮਦ-ਬਿਨ-ਤੁਗਲਕ) ਬਾਦਸਾਹ ਪੁੱਛਦਾ ਹੈ-ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ।

ਜਰਾ ਆਪ ਹੀ ਸੋਚੋ ਮਹੰਮਦ-ਬਿਨ- ਤੁਗਲਕ ਕਿਥੋ ਆ ਗਿਆ ਇਥੇ? ਸਾਰੇ ਗੁਰੂ ਗ੍ਰੰਥ ਸਹਿਬ ਵਿੱਚ ਕਿਤੇ ਮਹੰਮਦ-ਬਿਨ-ਤੁਗਲਕ ਸਬਦ ਜੇਕਰ ਦਿਖਾ ਦਿਉ ਤਾਂ ਵੀਰ ਜੀ ਆਪ ਦਾ ਲੋਹਾ ਮੰਨ ਲਵਾਗੇ। ਅੱਗੇ ਬੇਨਾਮਾ ਦੇ ਅਰਥ ਕਿਸ ਵਿਆਕਰਣ ਦੇ ਨਿਯਮ ਅਨੁਸਾਰ ‘ਹੇ ਨਾਮੇ’ ਬਣਦੇ ਹਨ। ਜਦੋ ਕਿ ਫਾਰਸੀ ਵਿਆਕਰਣ ਦੇ ਨਿਯਮ ਅਨੁਸਾਰ ਜਦੋ ਬੇ ਸਬਦ ਕਿਸੇ ਵੀ ਸਬਦ ਦੇ ਅਗੇਤਰ ਲੱਗਦਾ ਹੈ ਤਾਂ ਅਰਥ ਨਾ ਵਾਚਕ ਬਣਦੇ ਹਨ ਜਿਵੇ ਬੇਐਬ-ਐਬਾ ਤੋ ਰਹਿਤ। ਕੀ ਇਥੇ ਤੁਹਾਡੀ ਗੈਰ ਜੁਮੇਰਾਨਾ ਅਪਰੋਚ ਰਾਹੀ ਵਿਅਕਰਣ ਦਾ ਨਿਯਮ ਤੁਹਾਨੂੰ ਆਪ ਨੂੰ ਕਿਉ ਟੁੱਟਿਆ ਨਜਰ ਨਹੀ ਆਇਆ?

ਪਦ ਅਰਥ-

ਸੁਲਤਾਨ- ਪ੍ਰਭੂ, ਵਾਹਿਗੁਰੂ (? ? ?)

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਣ ਵਡਾਈ॥ ਵੀਰ ਜੀ ਤੁਹਾਨੂੰ ਗੁਰਬਾਣੀ ਦੇ ਇਸ ਫੁਰਮਾਣ ਵਿੱਚੋ ਸੁਲਤਾਨ ਦੇ ਅਰਥ ਪ੍ਰਭੂ ਕਿਉ ਨਜਰ ਨਹੀ ਆਏ ਅੱਗੇ ਜਾਕੇ ਆਪ ਹੀ ਮੰਨ ਰਹੇ ਹੋ।

ਪੂਛੈ- ਪੁੱਛਿਆ ਜਾਣਾ (? ? ?) (ਨੋਟ- ਅਰਥ ਬਣਦੇ ਹਨ ‘ਪੁੱਛਦਾ ਹੈ’ ਵਰਤਮਾਨ ਕਾਲ)

ਨੋਟ: - ਨੋਟ ਕਰੋ ਇਥੇ ‘ਪੁੱਛਦਾ ਹੈ’ ਕਿਹੜੇ ਨਿਯਮ ਤਹਿਤ ਭਵਿਖਤ ਨੂੰ ਵਰਤਮਾਨ ਕਾਲ ਬਣਾ ਰਹੇ ਹੋ। ਤੁਹਾਨੂੰ ਛਿਛੈ ਦੇ ਲੱਗੀਆ ਦਲਾਈਆਂ ਕਿਉ ਨਹੀ ਨਜਰ ਆਈਆਂ, ਲਾਵ ਕਿਸ ਨਜਰ ਨਾਲ ਦਿੱਸ ਪਈ।

ਸੁਨ- ਸੁਣੋ

ਬੇਨਾਮਾ- ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁੱਟਿਆ ਹੋਇਆ ਮਨੁੱਖ (? ? ?)

ਨੋਟ: - ਵੀਰ ਮੇਰੇ ਨਾਮਾ ਫਾਰਸੀ ਦਾ ਸਬਦ ਹੈ ਜਿਸਦੇ ਅਰਥ ਹਨ ਹੁਕਮ ਭਾਵ ਰਜਾ।

ਜਦੋ ਫਾਰਸੀ ਦੇ ਵਿਆਕਰਣ ਨਿਯਮ ਅਨੁਸਾਰ ਨਾਮਾ ਦੇ ਅੱਗੇ ਬੇ ਲੱਗੇਗਾ ਤਾਂ ਬੇਨਾਮਾ ਦੇ ਅਰਥ ਰਜਾ ਤੋ ਟੁੱਟਿਆ ਹੋਇਆ ਕਿਵੇ ਨਹੀ ਬਣਦੇ। ਤੁਸੀ ਕਿਹੜੇ ਨਿਯਮ ਤਹਿਤ ਸਵਾਲੀਆ ਚਿੰਨ ਲਗਾਇਆ ਹੈ। ਬੇ: ਬਗੈਰ, ਬਿਨਾਂ, ਸਿਵਾ; (ਨਾਹ ਦੇ ਅਰਥਾਂ ਵਿੱਚ ਆਉਦਾ ਹੈ)। ਇਹ ਹੂ ਬਹੂ ਕੋਸ ਦਾ ਉਤਾਰਾ ਪਾਂਠਕਾ ਸਾਹਮਣੇ ਰੱਖਿਆ ਹੈ। ਪਾਂਠਕ ਆਪ ਨਿਰਣਾ ਕਰਨ।

ਦੇਖਉ- ਨਜ਼ਰਸਾਨੀ ਕਰਨੀ, ਦੇਖਣਾ (? ? ?) (ਅਸਲ ਵਿੱਚ ਅਰਥ ਬਣੇ ਹਨ- (ਦੇਖਉਂ), ‘ਮੈਂ ਦੇਖਾਂ’ ਅਰਥਾਤ ਮੈਂ ਦੇਖਣਾ ਚਾਹੁੰਦਾ ਹਾਂ)

ਨੋਟ: - ਇਥੇ ਮੇਰਾ ਸਵਾਲ ਹੈ ਮੇਰੇ ਵੀਰ ਨੂੰ ਕਿ ਕੀ ਵੇਖਣ ਤੋ ਦੇਖਣਾ, ਨਜਰਸਾਨੀ ਕਰਨੀ ਹੀ ਦਾਸ ਨੇ ਅਰਥ ਕੀਤੇ ਹਨ। ਇਥੇ ਵੀਰ ਜਸਬੀਰ ਸਿੰਘ ਜੀ ਤੁਹਾਡੇ ਵਲੋ ਤੁਹਾਡੀ ਆਪਣੀ ਹੀ ਸੋਚ ਤੇ ਤੁਸੀ ਆਪ ਹੀ ਸਵਾਲੀਆ ਚਿੰਨ ਲਗਾ ਰਹੇ ਹੋ। ਇਸ ਦਾ ਮਤਲਬ ਜੋ ਤੁਸੀ ਲਿਖ ਦਿਉ ਉਹ ਠੀਕ ਹੈ। ਉਸੇ ਸਬਦ ਨੂੰ ਕੋਈ ਹੋਰ ਲਿਖ ਦੇਵੇ ਉਹ ਤੁਹਾਡੇ ਲਈ ਗਲਤ ਹੈ।

ਨਾਮਾ- (ਫ਼ਾ) ਹੁਕਮ, ਰਜ਼ਾ

ਨਾਮਾ ਸੁਲਤਾਨੇ ਬਾਧਿਲਾ- ਪ੍ਰਭੂ ਦੀ ਰਜ਼ਾ ਅੰਦਰ ਆਪਣੇ ਆਪ ਨੂੰ ਬੰਨ੍ਹ ਲੈਣਾ

ਅਰਥ: ਉਸ ਦੀ ਰਜ਼ਾ (ਹੁਕਮ) ਨਾਲੋਂ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ, ਨਜ਼ਰਸਾਨੀ ਕਰ ਰਿਹਾ ਹੈ। ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ।

ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ (ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈ। ਰਜ਼ਾ ਵਿੱਚ ਆਉਣ ਵਾਲਿਆਂ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ। ਇਹ ਉਸ ਦਾ ਸੁਭਾਉ ਹੈ।

ਨੋਟ: ਇਹ ਠੀਕ ਹੈ ਕਿ ਗੁਰਬਾਣੀ ਵਿੱਚ ‘ਸੁਲਤਾਨ’ ਪਰਮਾਤਮਾ ਲਈ ਵੀ ਆਇਆ ਹੈ ਪਰ ਇੱਥੇ? ? ? ‘ਸੁਲਤਾਨ ਪੂਛੈ ਸੁਨੁ. .’ ਅਰਥਾਤ ਸੁਲਤਾਨ ਕੁੱਝ ਪੁੱਛ ਰਿਹਾ ਹੈ।

ਇਥੇ ਜਸਬੀਰ ਸਿੰਘ ਜੀ ਇਥੇ ਆਪ ਹੀ ਮੰਨ ਰਹੇ ਹੋ “ਸੁਲਤਾਨ” ਪਰਮਾਤਮਾ ਲਈ ਵੀ ਆਇਆ ਹੈ। ਫਿਰ ਇਸ ਸਬਦ ਅੰਦਰ ਸੁਲਤਾਨ ਦੇ ਅਰਥ ਪਰਮਾਤਮਾ ਕਿਉ ਨਹੀ ਹੋ ਸਕਦੇ। ਤੁਹਾਡੇ ਮੁਤਾਬਕ ਜੇਕਰ ਸੁਲਤਾਨ ਨੂੰ ਮੁਹੰਮਦ ਬਿਨ ਤੁਗਲਕ ਵੀ ਬਣਾ ਦਿੱਤਾ ਜਾਵੇ ਤਾਂ ਵੀ ਠੀਕ ਹੈ। ਪਰ ਜੇਕਰ ਕੋਈ ਪਰਮਾਤਮਾ ਨੂੰ ਪਰਮਾਤਮਾ ਹੀ ਕਹਿ ਦੇਵੇ ਤਾਂ ਤੁਹਾਡੇ ਮੁਤਾਬਕ ਗਲਤ ਹੈ। ਵੀਰ ਮੇਰੇ ਰੱਬ ਨੂੰ ਰੱਬ ਹੀ ਰਹਿਣ ਦਿਉ ਕੌਮ ਦਾ ਬਹੁਤ ਵੱਡਾ ਹਿਸਾ ਤਾਂ ਪਹਿਲਾ ਹੀ ਆਪੂ ਬਣੇ ਰੱਬਾਂ ਦੀ ਭੇਟ ਚੜ ਚੁੱਕਾ ਹੈ।

ਪਹਿਲੇ ਬੰਦ ਵਿੱਚ ਲਫ਼ਜ਼ ਹਨ ਸੁਲਤਾਨ, ਪੂਛੈ ਸੁਨੁ, ਬੇਨਾਮਾ॥ ਇੱਥੇ ਇਹ ਬੰਦ ਮੁਕੰਮਲ ਹੈ। ਮੁਕੰਮਲ ਹੋਣ ਦੀ ਨਿਸ਼ਾਨੀ ਹੈ ਅਖੀਰ ਵਿੱਚ ‘॥’ ਲੱਗੇ ਹੋਏ ਹਨ। ਜੇ ਬੰਦ ਮੁਕੰਮਲ ਹੈ ਤਾਂ ਇਸ ਬੰਦ ਦੇ ਵੀ ਆਪਣੇ ਵੱਖਰੇ ਅਰਥ ਮੁਕੰਮਲ ਹੋਣੇ ਚਾਹੀਦੇ ਹਨ। ਪਰ ਅਰਥ ਕਰਨ ਲੱਗਿਆਂ ਦੂਸਰੇ ਬੰਦ ਦੇ ਅੱਖਰਾਂ ਨੂੰ ਪਹਿਲੇ ਬੰਦ ਨਾਲ ਮਿਲਾਏ ਬਗੈਰ ਇੱਥੇ ਅਰਥ ਨਹੀਂ ਬਣ ਰਹੇ।

ਵੀਰ ਜਸਬੀਰ ਸਿੰਘ ਜੀ ਤੁਹਾਡੇ ਆਪਣੇ ਮੁਤਾਬਕ ਬੇਨਾਮਾ ਤੇ ਬੰਦ ਮੁਕੰਮਲ ਹੈ। ਗੁਰਮਤਿ ਦੀ ਨਿਗਾ ਦੇ ਚਸਮੇ ਲਾ ਕਰ ਤੱਕੋ “ਦੇਖੋ ਰਾਮ ਤੁਮ੍ਹਾਰੇ ਕਾਮਾ॥ 1॥ ਕਾਮਾ ਤੋਂ ਬਾਅਦ ਜਾਕੇ ਇੱਕ ਹਿੰਸਾ ਪਾਇਆ ਗਿਆ ਹੈ ਇਥੇ ਜਾਕੇ ਇਹ ਪਹਿਲਾ ਬੰਦ ਖਤਮ ਹੁੰਦਾ ਹੈ। ਤੁਸੀ ਇਹ ਕਿਵੇ ਲਿਖ ਦਿੱਤਾ ਕੇ ਬੰਦ ਬੇਨਾਮਾ ਤੇ ਖਤਮ ਹੁੰਦਾ ਹੈ। ਜੇਕਰ ਤੁਹਾਡੇ ਮੁਤਾਬਕ ਬੰਦ ਬੇਨਾਮਾ ਉੱਪਰ ਖਤਮ ਹੁੰਦਾ ਹੈ ਤਾਂ ਕੀ ਇਹ ਤੁਹਾਡੀ ਅਪਰੋਚ ਗੁਰਬਾਣੀ ਰਿਚੇਤਾ ਨਾਮਦੇਵ ਜੀ ਉੱਪਰ ਸਵਾਲੀਆ ਚਿੰਨ ਨਹੀ ਲਾ ਰਹੀ?

ਨਿੱਤ ਦੀ ਕਰਨੀ ‘ਤੁਮ੍ਹਾਰੇ ਕਾਮਾ’ ਦੂਸਰੇ ਬੰਦ ਵਿੱਚੋਂ ਲਏ ਬਗੈਰ ਪਹਿਲੇ ਬੰਦ ਦੇ ਅਰਥ ਨਹੀਂ ਬਣ ਰਹੇ। (ਦੇਖਉ) ‘ਨਜ਼ਰਸਾਨੀ’ ਲਫ਼ਜ਼ ਤੀਸਰੇ ‘ਰਹਾਉ’ ਵਾਲੇ ਬੰਦ ਵਿੱਚ ਆਇਆ ਹੈ ਇਸ ਨੂੰ ਪਹਿਲੀ ਲਾਇਨ ਵਿੱਚ ਅਰਥਾਏ ਬਿਨਾ ਅਰਥ ਨਹੀਂ ਬਣ ਰਹੇ।

ਲਫ਼ਜ਼ ‘ਪੂਛੈ’ ਅਤੇ ‘ਸੁਨੁ’ ਪਹਿਲੇ ਬੰਦ ਵਿੱਚ ਆਏ ਹਨ, ਪਰ ਇਨ੍ਹਾਂ ਦੇ ਅਰਥ ਦੂਸਰੇ ਬੰਦ ਤੋਂ ਵੀ ਬਾਅਦ ਵੱਖਰੀ ਲਾਇਨ ਬਣਾ ਕੇ ਲਿਖੇ ਗਏ ਹਨ।

ਵੀਰ ਜਸਬੀਰ ਸਿੰਘ ਜੀ ਇਥੇ ਰਾਗ ਦੇ ਅਧਾਰਤ ਰਾਗ ਦੀਆਂ ਬੰਦਸਾ ਅਨਸਾਰ ਟੇਕ ਨੂੰ ਬਾਰ ਬਾਰ ਸਬਦ ਦੇ ਅਖੀਰ ਤੱਕ ਦੁਹਰਾਇਆ ਜਾਂਦਾ ਹੈ ਅਤੇ ਜਾ ਸਕਦਾ ਹੈ ਅਤੇ ਅਖੀਰਲੇ ਬੰਦ ਨੂੰ ਸੁਰੂ ਵਿੱਚ ਵੀ ਗਾਇਆ ਜਾ ਸਕਦਾ ਹੈ। ਤੁਸੀ ਪਹਿਲੇ ਬੰਦ ਨੂੰ ਦੂਸਰੇ ਬੰਦ ਤੇ ਹੀ ਜਾਣ ਉੱਪਰ ਸਵਾਲੀਆ ਚਿੰਨ ਲਗਾ ਰਹੇ। ਪਹਿਲਾ ਰਾਗਾਂ ਦੇ ਅੰਦਰ ਸਿਰਜੇ ਹੋਇ ਸਿਧਾਂਤ ਨੂੰ ਵਾਰਕਤ ਵਿੱਚ ਅਰਥਾਉਣ ਦੇ ਨਿਯਮ ਤਾਂ ਸਿਖੋ ਫਿਰ ਗੱਲ ਕਰੋ। ਫਿਰ ਹੋ ਸਕਦਾ ਦਾਸ ਨੂੰ ਵੀ ਕੋਈ ਤੁਹਾਡੇ ਕੋਲੋ ਸਿਖਿਆ ਮਿਲ ਸਕੇ।

“ਇਹ ਸੁਣੋ ਇਹ ਤਾਂ ਕਹਿੰਦੇ ਹੋ” ਇਹ ਲਫ਼ਜ਼ ਕੌਣ, ਕਿਸ ਨੂੰ ਕਹਿ ਰਿਹਾ ਹੈ? ? ?

ਵੀਰ ਮੇਰੇ ਸੁਣੋ ਸਬਦ ਉਹਨਾਂ ਲਈ ਵਰਤਿਆ ਹੈ ਜਿਨ੍ਹਾਂ ਨਾਲ ਇਹ ਵਾਰਤਾਲਾਪ ਹੋ ਰਹੀ ਹੈ ਨਾਮਦੇਵ ਜੀ ਹੋਰਾ ਦੀ, ਕਾਜੀ, ਮੁੱਲਾ, ਅਤੇ ਹਿੰਦੂ ਨਾਲ। ਜਿਹੜੇ ਇਸ ਵਾਰਤਾਲਾਪ ਦੇ ਪਾਤਰ ਹਨ।

‘ਇਕ ਦਿਨ …’ ਇਹ ਅਰਥ ਆਪਣੇ ਆਪ ਕਿੱਥੋਂ ਆ ਗਏ? ? ?

ਵੀਰ ਮੇਰੇ ਕਾਵਿਕ ਭਾਸਾ ਨੂੰ ਵਾਰਤਿਕ ਵਿੱਚ ਅਰਥਾਉਣ ਦੇ ਨਿਯਮ ਵਿੱਚੋ।

‘ਦੇਖਉ ਤੇਰਾ ਹਰਿ ਬੀਠੁਲਾ’ ਦੇ ਅਰਥ- ‘ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ’ ? ? ?

‘ਨਾਮਾ’ ਦਾ ਅਰਥ ‘ਜਦੋਂ ਕੋਈ ਵੀ? ? ?

ਇਨ੍ਹਾਂ ਉਪਰਲੀਆਂ ਤੁਕਾਂ ਵਿੱਚ ਅਰਥ ਆਏ ਹਨ - “ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ ਪੁੱਛਿਆ ਜਾਣਾ ਹੈ” “………. . ? ? ?”

ਇਸ ਅਧੂਰੀ ਜਿਹੀ ਗੱਲ ਤੋਂ ਅੱਗੇ ਕੀ ਹੈ? ਇਸ ਗੱਲ ਦਾ ਕਿਤੇ ਕੁੱਝ ਅਤਾ ਪਤਾ ਨਹੀਂ ਲੱਗ ਰਿਹਾ।

ਵੀਰ ਜਸਬੀਰ ਸਿੰਘ ਜੀ ਆਪ ਨੂੰ ਇਹ ਗੱਲ ਅਧੂਰੀ ਹੀ ਲੱਗੇਗੀ ਕਿਉਕਿ ਆਪ “ਸੁਲਤਾਨ” ਪੂਰੇ ਹਰੀ ਨੂੰ ਮੁਹੰਮਦ-ਬਿਨ-ਤੁਗਲਕ ਦਰਸਾਏ ਗਏ ਅਧੂਰੇ ਅਰਥਾ ਵਿੱਚ ਜਿਆਦਾ ਯਕੀਨ ਰੱਖਦੇ ਹੋ। ਮਹੰਮਦ-ਬਿਨ-ਤੁਗਲਕ ਅਧੂਰਾ ਹੈ। ਨਾ ਹੀ ਕਿਤੇ ਮਹੰਮਦ –ਬਿਨ-ਤੁਗਲਕ ਦਾ ਸਾਰੇ ਗੁਰੂ ਗ੍ਰੰਥ ਵਿੱਚ ਕਿਤੇ ਜਿਕਰ ਨਹੀ ਹੈ।

“ਬਿਸਮਿਲਿ ਗਊ ਦੇਹੁ ਜੀਵਾਇ॥

ਨਾਤਰੁ ਗਰਦਨਿ ਮਾਰਉ ਠਾਇ॥ 2॥

ਬਾਦਿਸਾਹ ਐਸੀ ਕਿਉ ਹੋਇ॥

ਬਿਸਮਿਲਿ ਕੀਆ ਨਾ ਜੀਵੈ ਕੋਏ॥ 3॥

ਮੇਰਾ ਕੀਆ ਕਛੂ ਨ ਹੋਇ॥

ਕਰਿ ਹੈ ਰਾਮੁ ਹੋਇ ਹੈ ਸੋਇ॥ 4॥”

ਬਿਸਮਿਲਿ- ਘਾਇਲ, ਜ਼ਖਮੀਂ, ਬੇਕਰਾਰ, ਤੜਫਣ ਵਾਲਾ, ਅੱਧ ਮੋਇਆ, ਕੋਹਿਆ ਹੋਇਆ (? ? ?) (ਨੋਟ: ਬਿਸਮਿਲ ਦਾ ਅਰਥ ਹੈ- ਖੁਦਾ ਦੇ ਨਾਮ ਤੇ)

ਵੀਰ ਜਸਬੀਰ ਸਿੰਘ ਜੀ ਬਿਸਮਿਲਿ ਦੇ ਅਰਥ ਭਾਸਾ ਵਿਭਾਗ ਪਟਿਆਲਾ ਦਾ ਜੋ ਫਾਰਸੀ ਕੋਸ ਹੈ। ਜਿਸ ਵਿੱਚ ਅਰਥ ਹਨ ਬਿਸਮਿਲ: - ਜਖਮੀ, ਘਾਇਲ, ਬੇਕਰਾਰ, ਤੜਫਣ ਵਾਲਾ, ਅਧ-ਮੋਇਆ। ਨਾ ਵੀਰ ਜੀ ਤੁਹਾਨੂੰ ਬਿਸਮਿਲ ਅਤੇ ਬਿਸਮਿੱਲਾਹ ਦੇ ਅੰਤਰ ਦੀ ਸਮਝ ਹੈ। ਇਥੋ ਤੁਹਾਡੀ ਆਪਣੀ ਗੈਰ ਜੁਮੇਰਾਨਾ ਸਿਧਾਤਕ ਅਪਰੋਚ ਆਪ ਹੀ ਸਿਧ ਹੋ ਜਾਂਦੀ ਹੈ ਕਿ ਤੁਹਾਡਾ ਆਪਣਾ ਕੋਈ ਹੋਮ ਵਰਕ ਨਹੀ ਹੈ।

ਗਰਦਨ- ਖ਼ਤਮ ਕਰ ਦੇਣਾ (? ? ?)

ਇਥੇ ਵੀਰ ਜਸਬੀਰ ਸਿੰਘ ਜੀ ਜੇਕਰ ਸਬਦ ਨੂੰ ਪੜਦੇ ਤਾਂ ਸਾਇਦ ਤੁਹਾਨੂੰ? ? ? ਨਾ ਲਗਾਉਣਾ ਪੈਦਾ। “ਗਰਦਨਿ” ਦੇ ਨਾਲ ਸਬਦ ਹੈ “ਮਾਰਉ ਠਾਇ” ਜੇਕਰ ਤੁਸੀ ਥੋੜੀ ਜਿਹੀ ਵੀ ਆਪ ਮਿਹਨਤ ਕਰਦੇ ਤਾਂ ਤੁਹਾਨੂੰ? ? ? ਮਾਰਕ ਲਾਉਣ ਦੀ ਖੇਚਲ ਨਾ ਕਰਨੀ ਪੈਦੀ।

ਕਿਉ ਹੋਇ- ਕਿਵੇਂ ਹੋ ਸਕਦਾ ਹੈ?

ਬਿਸਮਿਲ- ਅੱਧ-ਮੋਇਆ, ਕੋਹਿਆ ਹੋਇਆ (? ? ?)

ਬਿਸਮਿਲ ਦੇ ਅਰਥ ਉੱਪਰ ਹਵਾਲੇ ਨਾਲ ਪੇਸ ਕਰ ਚੁੱਕਾ ਹਾਂ। ਇਥੇ ਵੀ ਕੋਈ? ? ? ਨਹੀ ਬਣਦਾ।

ਗਊ- ਗੁਰਮਤਿ ਦੀ ਗਊ ਕਾਮਧੇਨ ‘ਨਾਮ’ ਰੂਪੀ ਹੈ/ ‘ਖਿਮਾ, ਧੀਰਜ’ (? ? ?)

ਵੀਰ ਜਸਬੀਰ ਸਿੰਘ ਜੀ ਆਪ ਭਾਵ ਅਰਥਾਂ ਦੀ ਗੱਲ ਤਾਂ ਕਰਦੇ ਹੋ ਇਥੇ ਪਰ ਤੁਹਾਨੂੰ ਗੁਰਬਾਣੀ ਰਾਹੀ ਸਮਝਾਏ ਗਏ ਭਾਵ ਅਰਥ ਹਜਮ ਕਿਉ ਨਹੀ ਹੋਇ। ਨਾਮ ਹੁੰਦਾ ਸੱਚ, ਸੱਚ ਨੂੰ ਅਪਣਾਉਣਾ ਨਾਲ ਹੀ ਖਿਮਾਂ ਅਤੇ ਧੀਰਜ ਦੀ ਉੱਪਜ ਹੈ।

(ਉਸ ਨਾਮ (ਸੱਚ) ਰੂਪ ਬਾਦਸ਼ਾਹ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਹੈ ਕਿ ਆਤਮਿਕ ਗਿਆਨ ਸਿਮਰਨ ਦੀ ਚਾਹਤ ਰੂਪੀ ਗਊ ਜੋ ਕੋਹੀ ਹੋਈ ਹੈ, ‘ਦੇਹੁ ਜੀਵਾਇ’ ਭਾਵ ਬਖਸ਼ਿਸ਼ ਕਰਕੇ ਮੇਰੇ ਅੰਦਰ ਸਿਮਰਨ ਰੂਪੀ ਚਾਹਤ ਪੈਦਾ ਹੋ ਜਾਵੇ)। (? ? ?)

ਇਸ? ? ? ਦਾ ਜਵਾਬ ਉੱਪਰ ਦਿੱਤਾ ਜਾ ਚੁੱਕਾ ਹੈ।

ਅਰਥ: ਹੇ ਵਾਹਿਗੁਰੂ! ਖਿਮਾ ਅਤੇ ਧੀਰਜ ਦੀ ਆਤਮਕ ਗਿਆਨ ਰੂਪੀ ਗਊ ਜੀਵਾਲ ਦੇਹ, ਭਾਵ ਮੇਰੇ ਅੰਦਰ ਆਤਮਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ॥ ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ॥ ਹੇ ਵਾਹਿਗੁਰੂ! ਐਸਾ ਹੋਣਾ ਕਿਵੇਂ॥ ਕਿਉਂਕਿ ਕੋਹੀ ਹੋਈ ਖਿਮਾਂ ਅਤੇ ਧੀਰਜ ਰੂਪੀ ਗਊ ਜੀ ਨਹੀਂ ਸਕਦੀ॥ ਇਹ ਮੇਰੇ ਕੀਤਿਆਂ ਤਾਂ ਕੁੱਝ ਹੋ ਨਹੀਂ ਸਕਦਾ, ਸੋ ਜੋ ਤੂੰ ਕਰੇਂ ਉਹੀ ਹੋ ਸਕਦਾ ਹੈ।

ਫਿਰ ਜਿਹੜਾ ਮਨੁੱਖ ਫਿਰ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ”

ਨੋਟ- ‘ਠਾਇ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ (? ? ?)

ਵੀਰ ਜਸਬੀਰ ਸਿੰਘ ਜੀ “ਮਾਰਉ ਠਾਇ” ਹੁੰਦਾ ਖਤਮ ਕਰ ਦੇਣਾ ਤੁਹਾਨੂੰ ਅਰਥ ਨਜਰ ਕਿਉ ਨਹੀ ਆਇਆ ਵੀਰ ਜਰਾਂ ਗਹੁ ਨਾਲ ਵਿਚਾਰੋ ਕਾਵ ਨੂੰ ਤੁਸੀ ਵਾਰਤਕ ਵਿੱਚ ਨਹੀ ਪੜ ਰਹੇ ਲਗਦੇ। ਜਾ ਤੁਸੀ ਇਹ ਸਮਝ ਰੱਖਿਆ ਹੈ ਕਿ ਬੇਲੋੜਾ ਵਿਰੋਧ ਕਰਨਾ ਹੀ ਕਰਨਾ ਹੈ। ਇਥੋ ਇਹ ਸਿਧ ਹੁੰਦਾ ਹੈ ਕਿ ਤੁਸੀ ਕੋਈ ਸਬਦ ਵੀਚਾਰਕੇ ਪੜਿਆ ਤੱਕ ਨਹੀ।

ਜੇ ਗਰਦਨ ਦਾ ਅਰਥ- ਖਤਮ ਕਰ ਦੇਣਾ’ ਹੈ ਤਾਂ ‘ਮਾਰਉ’ ਦਾ ਕੀ ਅਰਥ ਹੈ? ? ?

ਇੱਥੇ ਹੀ ਇੱਕ ਬੰਦ ਵਿੱਚ ‘ਗਊ’ ਦੇ ਅਰਥ ਕੀਤੇ ਗਏ ਹਨ ‘ਖਿਮਾ, ਧੀਰਜ’ ਰੂਪੀ ਗਊ। ਅਪਣੇ ਆਪ ਹੀ ਅਗੇ ਅਰਥ ਬਣ ਗਏ ‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ’ ? ? ?

ਵੀਰ ਮੇਰੇ ਇਥੇ ਤੁਹਾਨੂੰ ਇਸ ਸਬਦ ਅੰਦਰ ਚਲ ਰਹੀ ਵਾਰਤਕ ਬਾਰੇ ਸੂਝ ਹੀ ਨਹੀ ਤਾਂ ਮੇਰਾ ਇਥੇ ਕੀ ਦੋਸ ਹੈ ਉੱਪਰ ਤੁਹਾਨੂੰ, ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਤੋਂ ਪਹਿਲਾ (ਨਹੀ ਤਾਂ) ਸਬਦ ਜੇਕਰ ਨਹੀ ਨਜਰ ਆਇਆ ਤਾਂ ਮੇਰਾ ਕੀ ਕਸੂਰ ਹੈ। ਬਾਕੀ ਗਰਦਨ ਦੇ ਨਾਲ ਵੀਰ ਮੇਰੇ ਮਾਰਉ ਠਾਇ ਸਬਦ ਜੁੜਨਾ ਹੈ ਅਤੇ ਵਾਰਤਕ ਵਿੱਚ ਜੋੜਿਆ ਹੈ। ਜੋ ਤੁਹਾਨੂੰ ਨਜਰ ਹੀ ਨਹੀ ਆਇਆ।

‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ’ ਇਹ ਗੱਲ ਕੌਣ ਕਹਿ ਰਿਹਾ ਹੈ? ਇੱਕ ਕਰਮਕਾਂਡੀ ਵਿਅਕਤੀ? ਉਸ ਨੂੰ ਇਹ ਤਾਂ ਸੋਝੀ ਹੈ ਕਿ ਕਰਮਕਾਂਡੀ ਵਿਚਾਰਧਾਰਾ ਉਸ ਨੂੰ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ, ਪਰ ਇਨ੍ਹਾਂ ਕਰਮਕਾਂਡਾਂ ਤੋਂ ਹਟਣ ਲਈ ਸ਼ਾਇਦ ਵਾਹਿਗੁਰੂ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈ।

ਜਿਹੜੀ ਤੁਸੀ ਇਹ ਗੱਲ ਕਹੀ ਹੈ ਕਿ ਕੌਣ ਕਹਿ ਰਿਹਾਂ ਹੈ ਇੱਕ ਕਰਮਕਾਂਡੀ ਵਿਆਕਤੀ? ਵੀਰ ਮੇਰੇ ਜਿਹੜਾ ਸਬਦ ਹਿੰਦੂ ਹੈ ਇਸ ਸਬਦ ਅੰਦਰ ਉਹ ਕਰਮਕਾਂਡੀ ਨਹੀ ਤਾਂ ਹੋਰ ਕੌਣ ਹੈ? ਪਰ ਤੁਹਾਡੀ ਪਰਚਲਤ ਵਿਆਖਿਆ ਨੇ ਨਾਮ ਨਾਮਦੇਵ ਜੀ ਨੂੰ ਹਿੰਦੂ ਸਾਬਤ ਕਰ ਦਿੱਤਾ ਹੈ ਜਦੋ ਕਿ ਨਾਮਦੇਵ ਜੀ ਹਿੰਦੂ ਨੂੰ ਆਪਣੀ ਰਚਨਾ ਅੰਦਰ ਅੰਨਾ ਕਹਿ ਰਹੇ ਹਨ। ਇਸ ਦੇ ਉੱਲਟ ਤੁਹਾਡੀ ਪਰਚਲਤ ਵਿਆਖਿਆ ਨੇ ਨਾਮਦੇਵ ਜੀ ਨੂੰ ਹਿੰਦੂ ਸਾਬਤ ਕਰ ਦਿੱਤਾ ਹੈ।

ਹਿੰਦੂ ਅੰਨਾ ਤੁਰਕੂ ਕਾਣਾ॥

ਦੁਹਾਂ ਤੇ ਗਿਆਨੀ ਸਿਆਣਾ॥ ਰਾਗ ਗੋਂਡ ਪੰਨਾ 874॥

ਕੀ ਨਾਮਦੇਵ ਜੀ ਨੂੰ ਹਿੰਦੂ ਸਾਬਤ ਕਰਨਾ ……ਕਹਿਣ ਦੇ ਬਰਾਬਰ ਨਹੀ ਹੈ ਤੁਹਾਡੇ ਮੁਤਾਬਕ?

ਬਾਕੀ ਆ ਗਈ ਕ੍ਰਿਸਮੇ ਦੀ ਉਡੀਕ ਵਿੱਚ ਤਾਂ ਤੁਹਾਡੀ ਪਰਚਲਤ ਵਿਆਖਿਆ ਹੈ ਜਿਸ ਮੁਤਾਬਕ ਵਿਸਨੂੰ ਜੀ ਗਰੜ ਪੋਪੋ ਉੱਪਰ ਚੜਕੇ ਆਇ ਮਰੀ ਗਊ ਨੂੰ ਜਿੰਦਾ ਕੀਤਾ। ਜੋ ਇੱਕ ਹੋਰ ਸਵਾਲ ਖੜਾ ਕਰਦੀ ਹੈ। ਕੀ ਨਾਮਦੇਵ ਜੀ ਵਿਸਨੂੰ ਦੇ ਪੁਜਾਰੀ ਸਨ?

ਕ੍ਰਿਸਮੇ ਦੀ ਤਾਕ ਵਿੱਚ ਤਾਂ ਤੁਸੀ ਜਸਬੀਰ ਸਿੰਘ ਜੀ ਆਪ ਸੀ ਜੋ ਹੋਇਆ ਨਹੀ ਜੋ ਆਪ ਨੇ ਉੱਪਰ ਬਿਸਮਿਲ ਦੇ ਅਰਥ ਗਲਤ ਕੀਤੇ ਹਨ ਸਾਇਦ ਆਪ ਲਿਖਣ ਵੇਲੇ ਸੋਚਦੇ ਹੋਵੋਗੇ ਕਿ ਫਾਰਸੀ ਕੋਸ ਅੰਦਰ ਬਿਸਮਿਲ ਦੇ ਅਰਥ ਤੁਹਾਡੇ ਲਿਖਣ ਦੇ ਕ੍ਰਿਸਮੇ ਨਾਲ ਬਦਲ ਜਾਣਗੇ ਜੋ ਹੋ ਨਹੀ ਸਕਿਆ। ਦਾਸ ਨੇ ਅੱਜ ਵੀ ਕੋਸ ਖੋਲ ਵੇਖਿਆ ਅਰਥ ਪਹਿਲਾ ਵਾਲੇ ਹੀ ਰਹੇ ਹਨ। ਇਥੇ ਇਸ ਸਬਦ ਅੰਦਰ ਗੁਰਮਤਿ ਅਨੁਸਾਰ ਝੂਠ ਨਾਲੋ ਟੁੱਟਕੇ ਸੱਚ ਨਾਲ ਜੁੜਨ ਦੇ ਅਸਲ ਕ੍ਰਿਸਮੇ ਦੀ ਗੱਲ ਹੈ।

ਅਰਥ ਕਰਨ ਲੱਗਿਆਂ ਸ਼ੁਰੂ ਵਿੱਚ ਲਫ਼ਜ਼ ਹਨ “ਹੇ ਵਾਹਿਗੁਰੂ …” ਇਸ ਦਾ ਮਤਲਬ ਸਾਫ਼ ਹੈ ਕਿ ਜਿਸ ਦੇ ਬਾਰੇ’ ਚ ਗੱਲ ਕੀਤੀ ਜਾ ਰਹੀ ਹੈ ਉਹ ਪਹਿਲਾਂ ਹੀ ਵਾਹਿਗੁਰੂ ਦੀ ਰਜ਼ਾ ਵਿੱਚ ਹੈ। ਤਾਂ ਫੇਰ ਕੋਹੀ ਹੋਈ ਖਿਮਾ ਧੀਰਜ ਦਾ ਕੀ ਮਤਲਬ ਰਹਿ ਜਾਂਦਾ ਹੈ? ਬੰਦ ਦੇ ਅਖੀਰ ਵਿੱਚ ਅਰਥ ਲਿਖੇ ਹਨ “. . ਜਿਹੜਾ ਮਨੁੱਖ ਫਿਰ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ” ਨੋਟ: “ਜਿਹੜਾ ਮਨੁੱਖ ਪਹਿਲਾਂ ਹੀ ਰਜ਼ਾ ਵਿੱਚ ਹੈ ਉਸ ਬਾਰੇ ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ “… ‘ਫਿਰ’ …ਰਜ਼ਾ ਵਿੱਚ ਆ ਜਾਂਦਾ ਹੈ” ?

ਵੀਰ ਜਸਬੀਰ ਸਿੰਘ ਜੀ ਇਹ ਵੀ ਤੁਹਾਡਾ ਇਤਰਾਜ ਗੁਰਮਤਿ ਸਿਧਾਂਤ ਦੇ ਤੱਤ ਤੋ ਬਿਲਕੁਲ ਸੱਖਣਾ ਹੈ ਇਥੇ ਫਿਰ ਇਸ ਸਬਦ ਅੰਦਰ ਚਲ ਰਹੀ ਵਾਰਤਕ ਦੀ ਸਿਧਾਤਕ ਅਪਰੋਚ ਨੂੰ ਛੱਡ ਕਿ ਗੱਲ ਕਰ ਰਹੇ ਹੋ। ਲਫਜਾ ਦੀ ਕੱਟ ਵੱਡ ਕਰਕੇ ਗੱਲ ਕਰਨੀ ਲਾਂਬਾਂ ਨੀਤੀ ਦੀ ਉੱਪਜ ਤੁਹਾਨੂੰ ਧਾਰਨ ਕਰਨ ਦੀ ਕਿਉ ਜਰੂਰਤ ਪਈ ਇਸ ਗੱਲ ਦਾ ਦਾਸ ਨੂੰ ਅਫਸੋਸ ਹੈ ਕਿਉਕਿ ਇਹ ਗੱਲ ਤੁਹਾਡੀ ਆਪਣੀ ਹੀ ਸਖਸੀਅਤ ਉੱਪਰ ਆਪ ਸਵਾਲੀਆ ਚਿੰਨ ਖੜਾ ਕਰਦੀ ਹੈ।

“ਬਾਦਿਸ਼ਾਹੁ ਚੜ੍ਹਿਓ ਅਹੰਕਾਰਿ॥ ਗਜ ਹਸਤੀ ਦੀਨੋਂ ਚਮਕਾਰਿ॥ 5॥”

ਬਾਦਿਸਾਹ- ਨਾਮ ਰੂਪੀ ਬਾਦਸ਼ਾਹ (? ? ?)

ਚੜ੍ਹਿਓ ਅਹੰਕਾਰਿ- ਚੜ੍ਹਿਆ ਹੋਇਆ ਅਹੰਕਾਰ, ਅੰਧਕਾਰ

ਗਜ- ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ (? ? ?) (ਨੋਟ: ਇੱਥੇ ਗਜ ਅਰਥ ਦੱਸੇ ਗਏ ਹਨ ਜਾਂ ਜਿਸ ਦੇ ਸਿਮਰਨ ਨਾਲ ਮਨ ਦੀ ਤ੍ਰਿਸ਼ਨਾ ਮਿਟਦੀ ਹੈ ਬਾਰੇ ਦੱਸਿਆ ਗਿਆ ਹੈ? ? ?)

ਵੀਰ ਮੇਰੇ ਮਾਨਸਿਕ ਖਿੰਡਾਂਅ ਨੂੰ ਸਬਦ ਦੀ ਸੁਰਤ ਵਿੱਚ ਜੋੜੋ ਸਾਇਦ ਤੁਹਾਨੂੰ ਕਾਵਿਕ ਭਾਸਾ ਦੇ ਸਬਦ ਨੂੰ ਵਾਰਤਕ ਵਿੱਚ ਅਰਥਾਉਣ ਦੀ ਸਮਝ ਪੈ ਜਾਵੇ।

ਕੀ ਸਿਮਰਨ ਨਾਲ ਮਨ ਰੂਪੀ ਗਜ (ਹਾਥੀ) ਹੰਕਾਰੀ ਮਨ ਦੀ ਤ੍ਰਿਸਨਾ ਨਹੀ ਮਿਟਦੀ? ਕੀ ਗੁਰਬਾਣੀ ਵਿੱਚ ਜੋ ਹੋਰ ਹਵਾਲੇ ਹਨ। ਕੀ ਮਨ ਨੂੰ ਹਾਥੀ ਦੇ ਹੰਕਾਰ ਅਤੇ ਕਾਮੀ ਬਿਰਤੀ ਨਾਲ ਤੁਲਣਾ ਦੇ ਕੇ ਮੁੜ ਸੱਚ ਨੂੰ ਆਪਣੇ ਜੀਵਣ ਅਪਣਾਉਣ ਨਾਲ ਤ੍ਰਿਸਨਾ ਮਿਟਣ ਦੀ ਗੱਲ ਨਹੀ ਕੀਤੀ?

ਹਸਤੀ- ਫਾ: ਵਜੂਦ, ਵਜੂਦ ਹੋਣਾ, ਮੌਜੂਦਗੀ, ਹੋਂਦ

(ਨੋਟ: ਮਹਨ ਕੋਸ਼ ਅਨੁਸਾਰ ਫਾ: ‘ਹਸਤੀ’ ਦਾ ਅਰਥ ਹੈ ‘ਹਾਥੀ’। ‘ਹੋਂਦ, ਅਸਿ੍ਤਤਵ (ਅਸਤਿਤਵ) ਲਈ ਵੱਖਰਾ ਲਫ਼ਜ਼ ਹੈ “ਹਸ੍ਤੀ” )।

ਇਥੇ ਮੇਰੇ ਵੀਰ ਜਸਬੀਰ ਸਿੰਘ ਜੀ ਫਿਰ ਤੁਹਾਡੀ ਗੈਰ ਜੁਮੇਰਾਨਾ ਗੈਰ ਸਿਧਾਤਕ ਅਪਰੋਚ ਫਿਰ ਦੁਬਾਰਾ ਤੋ ਸਿਧ ਹੋ ਗਈ ਹਸਤੀ ਦੇ ਅਰਥ ਤੁਸੀ ਫਿਰ ਮਹਾਨ ਕੋਸ ਦਾ ਹਵਾਲਾ ਵੀ ਦੇ ਕਰ ਕਰਦੇ ਹੋ ਪਰ ਮਹਾਨ ਕੋਸ ਦੇ ਕੀਤੇ ਹੋਇ ਅਰਥ ਤੁਹਾਡੀ ਆਪਣੀ ਗੈਰ ਸਿਧਾਤਕ ਪਕੜ ਵਿੱਚ ਹੀ ਨਹੀ ਆ ਰਹੇ ਤਾਂ ਸਿੱਖ ਮਾਰਗ ਦੇ ਪਾਠਕਾਂ ਨੂੰ ਗੁਮਰਾਹ ਕਰਨ ਦਾ ਤੁਹਾਨੂੰ ਕੋਈ ਹੱਕ ਨਹੀ ਹੈ। ਇਹ ਆਪ ਨੂੰ ਬੇਨਤੀ ਹੈ। ਕੀ ਹੋਂਦ ਸਬਦ ਦੇ ਅਰਥ ਦਾ ਤੁਹਾਨੂੰ ਨਹੀ ਪਤਾ। ਵੀਰ ਮੇਰੇ ਵਜੂਦ ਦਾ ਹੀ ਗੁਰਮੁਖੀ ਵਿੱਚ ਅਰਥ ਹੋਂਦ ਹੈ।

ਹਸਤੀ ਦੇ ਅਰਥ: ਫਾਰਸੀ ਕੋਸ ਭਾਸਾ ਵਿਭਾਗ ਯੂਨੀਵਰਸਿਟੀ ਪਟਿਆਲਾ ਹਸਤੀ। : - ਵਜੂਦ ਹੋਣਾ, ਵਜੂਦ, ਮੌਜੂਦਗੀ, ਜਿੰਦਗੀ, ਸ੍ਰਿਸਟੀ, ਦੁਨੀਆ, ਅਮੀਰੀ, ਦੌਲਤਮੰਦੀ, ਖੁਦਾ ਦੀ ਜਾਤ। ਵੀਰ ਮੇਰੇ ਇਥੇ ਫਿਰ ਆਪ ਨੂੰ ਬੇਨਤੀ ਹੈ ਆਪ ਸੋਚੋ ਕਿ ਪਾਂਠਕਾ ਨੂੰ ਆਪਣੀ ਗੈਰ ਜੁਮੇਰਾਨਾ ਗੈਰ ਸਿਧਾਂਤਕ ਅਪਰੋਚ ਨਾਲ ਗੁਮਰਾਹ ਨਹੀ ਕਰ ਰਹੇ। ਇਥੇ ਵੀ ਜਿਸ ਕ੍ਰਿਸਮੇ ਦੀ ਤਾਕ ਵਿੱਚ ਤੁਸੀ ਹੋ ਨਹੀ ਹੋਇਆ ਫਾਰਸੀ ਕੋਸ ਦੇ ਅਰਥ ਉਹ ਹੀ ਰਹੇ ਹਨ ਬਦਲੇ ਨਹੀ।

ਦੀਨੋ- ਬੀਤਿਆ ਹੋਇਆ ਕਾਲ ਭਾਵ ਖ਼ਤਮ ਹੋ ਜਾਣਾ (? ? ?)

ਦੀਨੋ – ਸਬਦ ਫਾਰਸੀ ਦੇ ਸਬਦ ਦੀਨਾ ਤੋਂ ਹੈ, ਜਿਸਦੇ ਅਰਥ ਬੀਤਿਆ ਹੋਇਆ ਕਾਲ ਭਾਵ ਖਤਮ ਹੋ ਜਾਣਾ ਹੀ ਹਨ ਕੋਸ ਅੰਦਰ। ਜੇਕਰ ਵੀਰ ਮੇਰੇ ਰੱਤੀ ਭਰ ਵੀ ਤੁਸੀ ਹੋਮ ਵਰਕ ਕੀਤਾ ਹੁੰਦਾ ਤਾਂ ਤੁਹਾਡੀ ਜਮੀਰ ਤੁਹਾਨੂੰ ਸਿੱਖ ਮਾਰਗ ਦੇ ਪਾਠਕਾਂ ਨੂੰ ਗੁੰਮਰਾਹ ਕਰਨ ਦੀ ਸਾਇਦ ਇਜਾਜਤ ਨਾ ਦਿੰਦੀ।

ਚਮਕਾਰਿ- ਅਗਿਆਨਤਾ ਰੂਪੀ ਹਨੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ

ਅਰਥ: (ਜੋ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਆ ਜਾਂਦਾ ਹੈ)

ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ॥ ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।

ਨੋਟ: ਇੱਥੇ ਪਹਿਲੇ ਬੰਦ ਵਿੱਚ ਲਫ਼ਜ਼ ਆਇਆ ਹੈ ‘ਬਾਦਿਸਾਹ’ (ਜਿਸ ਦੇ ਅਰਥ ਕੀਤੇ ਗਏ ਹਨ- ‘ਵਾਹਿਗੁਰੂ’ ) ਦੂਸਰੇ ਬੰਦ ਵਿੱਚ ਲਫ਼ਜ਼ ਹੈ `ਚਮਕਾਰਿ’ (ਗਿਆਨ ਦਾ ਪ੍ਰਕਾਸ਼)। ਦੋ ਬੰਦਾਂ ਨੂੰ ਮਿਲਾ ਕੇ ਅਰਥ ਕਰ ਦਿੱਤੇ ਗਏ ਹਨ ‘ਉਸ ਨੂੰ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹੁਣ ਪਹਿਲੇ ਬੰਦ’ ਚੋਂ `ਚੜ੍ਹਿਓ ਅਹੰਕਾਰਿ’ ਲਫ਼ਜ਼ ਲੈ ਕੇ ਅਤੇ ਦੂਸਰੇ ਬੰਦ ਵਿੱਚੋਂ ‘ਦੀਨੋਂ’ (ਜਿਸ ਦੇ ਅਰਥ ‘ਖ਼ਤਮ ਹੋ ਜਾਂਦਾ ਹੈ’ ਕਰ ਲਏ ਗਏ ਹਨ) ਮਿਲਾ ਕੇ ਅਰਥ ਕਰ ਦਿੱਤੇ ਗਏ ਹਨ- ਚੜ੍ਹਿਆ ਹੋਇਆ ਹੰਕਾਰ ਖਤਮ ਹੋ ਜਾਂਦਾ ਹੈ (? ? ?)

ਵੀਰ ਜਸਬੀਰ ਸਿੰਘ ਜੀ ਤੁਹਾਨੂੰ ਇਨਾ ਹੀ ਨਹੀ ਪਤਾ ਕਿ ਕਾਵਿਕ ਭਾਸਾ ਨੂੰ ਅਰਥਾਉਣ ਵੇਲੇ ਰਾਗ ਦੀ ਬੰਦਸ ਅਤੇ ਸਬਦ ਦੇ ਸਿਧਾਂਤ ਨੂੰ ਮੁਖ ਰੱਖਕੇ ਕੇਵਲ ਤੇ ਕੇਵਲ ਨਿਰਾ ਇੱਕ ਬੰਦ ਤੋਂ ਦੂਜੇ ਬੰਦ ਤੱਕ ਹੀ ਸੀਮਤ ਨਾ ਰਹਿਕੇ ਸਮੁੱਚੇ ਸਬਦ ਦੇ ਅਖੀਰ ਤੱਕ ਵੀ ਜਾਇਆ ਜਾ ਸਕਦਾ ਹੈ।

ਗਜ ਦਾ ਅਰਥ ਕੀਤਾ ਗਿਆ ਹੈ- ‘ਮਨ’ ਰੂਪੀ ਗਜ ਦੀ ਤ੍ਰਿਸ਼ਨਾ ਜਿਸ ਦੇ ਸਿਮਰਨ ਨਾਲ ਮਿਟਦੀ ਹੈ ‘ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ॥ (219)’। ਨੋਟ: ਤੁਕ ਦੇ ਅਰਥ ਬਣਦੇ ਹਨ- ਜਿਸ (ਪ੍ਰਭੂ) ਦੇ ਸਿਮਰਨ ਕਰਨ ਨਾਲ ਹਾਥੀ ਦਾ ਤ੍ਰਾਸ (ਡਰ) ਮਿਟ ਜਾਂਦਾ ਹੈ।

ਅਰਥਾਂ ਵਿੱਚ ‘ਗਜ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ।

ਵੀਰ ਮੇਰੇ ਆਪ ਹੀ ਦੇਖੋ ਆਪ ਕਰ ਕੀ ਰਹੇ ਹੋ ਜਿਹੜੇ ਅਰਥ ਤੁਸੀ ਇਹ ਕੀਤੇ ਹਨ ਕਿ ਤੁਕ ਦੇ ਅਰਥ ਬਣਦੇ ਹਨ-ਜਿਸ ਪ੍ਰਭੂ ਦੇ ਸਿਮਰਨ ਕਰਨ ਨਾਲ ਹਾਥੀ ਦਾ ਤ੍ਰਾਸ (ਡਰ) ਮਿਟ ਜਾਂਦਾ ਹੈ। ਕੋਈ ਤੁਕ ਬਣਦੀ ਹੈ ਜੋ ਤੁਸੀ ਕਰ ਰਹੇ ਹੋ। ਤੁਸੀ ਤਾਂ ਗੁਰਬਾਣੀ ਉੱਪਰ ਸਵਾਲੀਆ ਚਿੰਨ ਲਗਾ ਰਹੇ। ਇੰਜ ਮਹਿਸੂਸ ਹੁੰਦਾ ਤੁਹਾਨੂੰ ਸਾਇਦ ਅਜੇ ਤੱਕ ਇਹ ਹੀ ਨਹੀ ਪਤਾ ਕਿ ਗੁਰਬਾਣੀ ਬੰਦਿਆ ਦੇ ਸਮਝਾਉਣ ਲਈ ਲਿਖੀ ਗਈ ਹੈ ਨਾ ਕਿ ਪਸੂਆ ਨੂੰ। ਹਾਂ ਇਹ ਗੱਲ ਜਰੂਰ ਹੈ ਪਸੂ ਬਿਰਤੀ ਮਨੁੱਖਾਂ ਨੂੰ ਸਮਝਾਉਣ ਲਈ ਰਚੀ ਹੈ ਕਿ ਮਨੱਖ ਮਨੁੱਖ ਹੋਣ ਦੇ ਬਾਵਜੂਦ ਵੀ ਪਸੂ ਬਿਰਤੀ ਨਾ ਅਪਣਾਈ ਰੱਖਣ।

ਦਿੱਤੇ ਗਏ ਪਦ ਅਰਥਾਂ ਨਾਲ ਅਰਥ ਬਣਦੇ ਹਨ- ‘ਕਰਤਾਰ ਨੂੰ ਹੰਕਾਰ (ਅੰਧਕਾਰ) ਚੜ੍ਹਿਆ॥ ਮਨ ਦੇ ਗਿਆਨ ਦੇ ਪ੍ਰਕਾਸ਼ ਦਾ ਵਜੂਦ, ਬੀਤੇ ਕਾਲ ਦੀ ਤਰ੍ਹਾਂ ਖਤਮ ਹੋ ਗਿਆ॥

ਦਿੱਤੀ ਗਈ ਉਦਾਹਰਣ ਵਿੱਚ ਨਾਮ ਸਿਮਰਨ ਨਾਲ ਹਾਥੀ ਦੇ ‘ਤ੍ਰਾਸ’ (ਡਰ, ਭੈ) ਮਿਟਣ ਦੀ ਗੱਲ ਕੀਤੀ ਗਈ ਹੈ। ਵਿਆਖਿਆਕਾਰ ਜੀ ਨੂੰ ‘ਤ੍ਰਾਸ’ ਅਤੇ ‘ਤ੍ਰਿਸਨਾ’ ਦਾ ਫ਼ਰਕ ਵੀ ਸਮਝਣ ਦੀ ਜਰੂਰਤ ਹੈ।

ਵਿਆਖਿਆ ਵਿੱਚ ‘ਹਸਤੀ’ – ਵਜੂਦ, ਹੋਂਦ ਕਿਤੇ ਨਜਰ ਨਹੀ ਆ ਰਹੇ।

ਆਪ ਹੀ ਵੀਰ ਮੇਰੇ ਕਿਤੇ ਨਿਵੇਕਲੇ ਥਾਂ ਬੈਠ ਕੇ ਸੋਚਿਆ ਜੇ ਕਿ ਕੋਈ ਇੱਕ ਵੀ ਤੁਹਾਡੀ ਗੱਲ ਦਲੀਲ ਭਰਪੂਰ ਹੈ?

ਵੀਰ ਮੇਰੇ ਉੱਪਰ ਫਾਰਸੀ ਕੋਸ ਦਾ ਨਾਮ ਦੱਸਕੇ ਹਸਤੀ ਦੇ ਅਰਥ ਵਜੂਦ ਸਿਧ ਕਰ ਚੁੱਕਾ ਹਾਂ ਤੁਹਾਨੂੰ ਵਜੂਦ ਸਬਦ ਦਾ ਗੁਰਮੁਖੀ ਅਰਥ ਹੋਂਦ ਵਾਰਤਕ ਵਿੱਚ ਪਤਾ ਨਹੀ ਕਿਉ ਨਜਰ ਨਹੀ ਆ ਰਿਹਾ। ਮਨ ਰੂਪੀ ਗਜ ਹਾਉਮੈ ਦਾ ਵਜੂਦ ਹੈ। ਵੀਰ ਮੇਰੇ ਤੁਹਾਨੂੰ ਇਹ ਹੀ ਨਹੀ ਪਤਾ ਵਜੂਦ ਸਬਦ ਦਾ ਗੁਰਮੁਖੀ ਉਲੱਥਾ ਕੀ ਹੈ ਤੇ ਨਜਰ ਕਿਵੇ ਆ ਸਕਦਾ ਹੈ। ਵਜੂਦ ਦਾ ਗਰਮੁਖੀ ਉਲੱਥਾ ਹੈ ਹੌਂਦ ਜੋ ਅਰਥਾਉਣ ਵੇਲੇ ਲਿਖਿਆ ਹੈ। ਜੋ ਸਿੱਖ ਮਾਰਗ ਦੇ ਪਾਠਕਾਂ ਲਈ ਅਜੇ ਵੀ ਸਿੱਖ ਮਾਰਗ ਉੱਪਰ ਉੱਪਲਬਦ ਹੈ। ਅੱਗੇ ਫਿਰ ਆਪ ਲਿਖਦੇ ਹੋ ਵਿਆਖਿਆ ਕਾਰ ਜੀ ਨੂੰ ‘ਤ੍ਰਾਸ’ (ਡਰ, ਭੈ) ਅਤੇ ਤ੍ਰਿਸਨਾ ਦਾ ਫਰਕ ਵੀ ਸਮਝਣ ਦੀ ਜਰੂਰਤ ਹੈ। ਵੀਰ ਮੇਰੇ ਤ੍ਰਾਸ ਤ੍ਰਿਸਨਾ ਦੀ ਹੀ ਉੱਪਜ ਹੈ ਅਤੇ ਤ੍ਰਿਸਨਾ ਤੋ ਹੀ ਤ੍ਰਾਸ (ਡਰ) ਉੱਪਜਦਾ ਹੈ।

“ਰੁਦਨ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀਨ ਭਜਹਿ ਖੁਦਾਇ॥ 6॥”

ਪਦ ਅਰਥ-

ਰੁਦਨ- ਰੋਣਾ, ਅਗਿਆਨਤਾ ਦਾ ਰੋਣਾ (? ? ?)

ਵੀਰ ਮੇਰੇ ਕੀ ਰੁਦਨ ਦਾ ਅਰਥ ਰੋਣਾ ਨਹੀ ਹੁੰਦਾ? ਦੂਸਰੀ ਗੱਲ ਆਪ ਹੀ ਆਪਣੀ ਭਾਵ ਅਰਥਾਂ ਦੀ ਸੋਚ ਦਾ ਵਿਰੋਧ ਕਰ ਰਹੇ ਹੋ ਪਤਾ ਨਹੀ ਆਪ ਜੀ ਦੀ ਕੀ ਮਜਬੂਰੀ ਹੈ ਜੋ ਤੁਸੀ ਆਪਣੇ ਆਪ ਨੂੰ ਆਪ ਵੀ ਨਹੀ ਬਖਸ ਰਹੇ। ਕੀ ਭਾਵ ਅਰਥ ਵਾਰਤਕ ਵਿੱਚ ਅਰਥਾਉਣ ਵੇਲੇ ਅਗਿਆਨਤਾ ਦਾ ਰੋਣਾ ਅਰਥ ਕਿਉ ਨਹੀ ਹੋ ਸਕਦੇ?

ਕਰੈ- ਕਰਨਾ

ਛੋਡਿ- ਛੱਡਣਾ

ਕੀਨ- ਕਪਟ, ਈਰਖਾ, ਝਗੜਾ (? ? ?)

ਕੀਨ ਫਾਰਸੀ ਦਾ ਸਬਦ ਹੈ ਉਸੇ ਹੀ ਫਾਰਸੀ ਕੋਸ ਵਿੱਚੋ ਅਰਥ ਲਏ ਗਏ ਹਨ ਜਿਸਦਾ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ ਅਤੇ ਹਵਾਲੇ ਮੌਜੂਦ ਹਨ।

ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ (? ? ?)

ਮਾਈ- ਮਤਿ (ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥ (476) (? ? ?)

ਅਰਥ: ਫਿਰ ਜਿਸ ਮਨੁੱਖ ਦਾ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੰਕਾਰ ਖ਼ਤਮ ਹੋ ਜਾਂਦਾ ਹੈ, ਉਸ ਵਾਹਿਗੁਰੂ ਦੇ

‘ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ, ਅਤੇ ਖ਼ੁਦਾ/ ਰਾਮ ਦੀ ਬੰਦਗ਼ੀ ਕਰਨ ਵਿੱਚ ਕਪਟ ਨਹੀਂ ਕਰਦਾ’।

(ਕਪਟ ਕਿਉਂ ਨਹੀਂ ਕਰਦਾ? ਉਹ ਇਸ ਕਾਰਨ ਕਿ ਬੰਦਗੀ ਕਰਨ ਵਾਲਾ ਸੱਚਾ ਮਨੁੱਖ ਸਰਵ- ਵਿਆਪਕ ‘ਰਾਮ’ ਜਾਂ ‘ਖ਼ੁਦਾ’ ਦੇ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਕਰਦਾ)।

ਨੋਟ: ਕੀਤੇ ਗਏ ਪਦ ਅਰਥਾਂ ਨਾਲ ਤੁਕ ਦੇ ਅਰਥ ਕੁੱਝ ਇਸ ਤਰ੍ਹਾਂ ਬਣਦੇ ਹਨ- (ਰੁਦਨ ਕਰੈ ਨਾਮੇ ਕੀ ਮਾਈ॥) ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥ (ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗੀ ਕਰੇ॥

ਇਥੇ ਫਿਰ ਜਸਬੀਰ ਸਿੰਘ ਜੀ ਆਪ ਦੇ ਕੀਤੇ ਹੋਇ ਅਰਥ ਗੁਰਬਾਣੀ ਸੱਚ ਨੂੰ ਤਿਲਾਜਲੀ ਦੇ ਰਹੇ ਹਨ। ਕੀ ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਦੀ ਹੈ? ਜਾ ਜੋ ਤੁਸੀ ਅੱਗੇ ਇਹ ਅਰਥ ਕੀਤੇ ਹਨ ਵਾਹਿਗੁਰੂ (ਦਾ ਨਾਮ ਛੱਡ ਕੇ ਖੁਦਾ ਕਪਟ, ਈਰਖਾਂ ਦੀ ਬੰਦਗੀ ਕਰੇ।

ਕੀ ਵਾਹਿਗੁਰੂ ਨਾਮ ਛੱਡ ਕੇ ਖੁਦਾ ਕਪਟ, ਈਰਖਾਂ ਦੀ ਬੰਦਗੀ ਕਰੇ। ਇਹ ਤੁਹਾਡੇ ਕੀਤੇ ਹੋਇ ਅਰਥ ਗੁਰਬਾਣੀ ਸਿਧਾਂਤ ਨੂੰ ਤਿਲਾਜਲੀ ਨਹੀ ਦਿੰਦੇ?

ਇਸ ਤਰ੍ਹਾਂ ਦੇ ਅਰਥ ਦਾਸ ਨੇ ਕਿਤੇ ਨਹੀ ਕੀਤੇ ਇਹ ਸਰਦਾਰ ਜਸਬੀਰ ਸਿੰਘ ਜੀ ਨੇ ਕੱਟ ਵੱਡ ਕੇ ਆਪ ਅਰਥ ਕੀਤੇ ਹਨ ਜੋ ਇਹ ਥੋੜਾ ਸਮਾ ਪਹਿਲਾ ਉੱਪਜੀ ਗੈਰ ਜੁਮੇਰਾਨਾ ਲਾਬਾ ਸੋਚ ਦੀ ਹੀ ਉੱਪਜ ਹੈ।

ਕੀ ਇਹ ਸਿੱਖ ਮਾਰਗ ਦੇ ਪਾਠਕ ਜਾਂ ਸਿੱਖ ਮਾਰਗ ਇਸ ਸੋਚ ਲਾਂਬਾ ਸੋਚ ਨੂੰ ਪ੍ਰਵਾਨਗੀ ਦਿੰਦਾ ਹੈ?

‘ਛੋਡਿ’ ਲਫ਼ਜ਼ ਦੂਸਰੇ ਬੰਦ ਵਿੱਚ ਆਇਆ ਹੈ, ਪਰ ਵਿਆਖਿਆ ਕਰਤਾ ਦੁਆਰਾ, ਇਸ ਨੂੰ ਪਹਿਲੇ ਬੰਦ ਵਿੱਚ ਮਿਲਾ ਕੇ ਅਰਥਾਇਆ ਗਿਆ ਹੈ।

ਤੁਕ ਵਿੱਚ ‘ਮਾਇ’ ਆਇਆ ਹੈ ‘ਮਾਈ’ ਨਹੀਂ। ਜੇ ਮਾਇ/ਮਾਈ ਦਾ ਅਰਥ ‘ਮੱਤ’ ਮੰਨੀਏ ਤਾਂ ਦਿੱਤੀ ਗਈ ਉਦਾਹਰਣ ‘ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥’ ਦੇ ਅਰਥ ਬਣਦੇ ਹਨ- ‘ਮੇਰੀ ਮਤਿ ਮਾਰੀ ਗਈ ਹੈ ਹੁਣ ਮੈਂ ਬਹੁਤ ਸੌਖਾ ਹਾਂ’।

ਇਥੇ ਫਿਰ ਜਸਬੀਰ ਸਿੰਘ ਜੀ ਆਪ ਉੱਪਰ ਲਾਬਾ ਸੋਚ ਹੀ ਭਾਰੀ ਰਹੀ ਹੈ। ਇਹਨਾ ਨੂੰ ਇਹ ਹੀ ਨਹੀ ਪਤਾ ਮਤ ਸਬਦ ਵਾਰਤਕ ਬੋਲਣ, ਲਿਖਣ, ਚੰਗੀ ਅਤੇ ਮਾੜੀ ਮੱਤ, ਦੋਹਾ ਨਾਲ ਹੀ ਸਬੰਧਤ ਸਬਦ ਹੈ। ਉਸਨੇ ਚੰਗੀ ਮੱਤ ਅਪਣਾਈ ਹੈ। ਉਸਨੇ ਮਾੜੀ ਮੱਤ ਅਪਣਾਈ ਹੈ। ਇਥੇ ਵੀ ਇਹ ਅਰਥ ਦਾਸ ਵਲੋ ਨਹੀ ਕੀਤੇ ਗਏ ਇਹਨਾਂ ਦੀ ਆਪਣੀ ਵਲੋ ਕੀਤੀ ਹੋਈ ਕੱਟ ਵੱਡ ਲਾਬਾ ਸੋਚ ਦੀ ਉੱਪਜ ਹੈ।

ਸਵਾਲ- ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ? ਦਸਮ ਗ੍ਰੰਥ ਨੂੰ ਦਸਮੇਸ਼ ਕ੍ਰਿਤ ਨਾ ਮੰਨਣ ਵਾਲੇ ਦਸਮ ਗੰਥ ਦੇ ਹਾਮੀਆਂ ਨੂੰ ਅਗਿਆਨੀ ਸਮਝਦੇ ਹਨ। ਦਸਮ ਗ੍ਰੰਥ ਦੇ ਹਾਮੀਆਂ ਨੂੰ ਪੁੱਛ ਕੇ ਦੇਖੋ ਕੀ ਉਹ ਅਗਿਆਨਤਾ ਦਾ ਰੋਣਾ ਰੋਂਦੇ ਹਨ? ਦਸਮ ਗ੍ਰੰਥ ਦੇ ਹਾਮੀ, ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਅਗਿਆਨੀ ਸਮਝਦੇ ਹਨ। ਦੱਸੋ ਦੋਨਾਂ’ ਚੋਂ ਕੌਣ ਅਗਿਆਨਤਾ ਦਾ ਰੋਣਾ ਰੋਂਦਾ ਹੈ? ? ? ਕੀ ਸੰਸਾਰ ਤੇ ਕੋਈ ਐਸਾ ਵਿਅਕਤੀ ਹੈ, ਜਿਹੜਾ ਕਹਿ ਸਕਦਾ ਹੋਵੇ ਕਿ “ਮੈਂ ਅਗਿਆਨਤਾ ਦਾ ਰੋਣਾ ਛੱਡ ਦਿੱਤਾ ਹੈ, ਹੁਣ ਮੈਨੂੰ ਸੰਪੂਰਣ ਗਿਆਨ ਹਾਸਲ ਹੋ ਚੁੱਕਾ ਹੈ? ? ?

ਇਥੇ ਸਿਖ ਮਾਰਗ ਅਤੇ ਪਾਠਕ ਆਪ ਹੀ ਫੈਸਲਾ ਕਰ ਲੈਣ ਕਿ ਜਸਬੀਰ ਸਿੰਘ ਜੀ ਕਹਿਣਾ ਕੀ ਚਾਹੁੰਦੇ ਹਨ। ਜੇਕਰ ਜਸਬੀਰ ਸਿੰਘ ਨੂੰ ਅਜੇ ਤੱਕ ਇਹ ਹੀ ਸਮਝ ਨਹੀ ਪਈ ਕਿ ਅਗਿਆਨਤਾ ਦੋ ਰੋਣਾ ਕੌਣ ਰੋਦਾ ਹੈ। ਇਹ ਦੋਹਾ ਧਿਰਾਂ ਨੂੰ ਆਪਣੀ ਤੱਕੜੀ ਦੇ ਇੱਕ ਛਾਬੇ ਅੰਦਰ ਰੱਖਕੇ ਹੀ ਤੋਲ ਰਹੇ ਹਨ। ਅੱਗੇ ਲਿਖਦੇ ਹਨ ਕੀ ਸੰਸਾਰ ਤੇ ਕੋਈ ਐਸਾ ਵਿਆਕਤੀ ਹੈ, ਜਿਹੜਾ ਇਹ ਕਹਿ ਸਕਦਾ ਹੋਵੇ “ਮੈ ਅਗਿਆਨਤਾ ਰੋਣਾ ਛੱਡ ਦਿੱਤਾ ਹੈ, ਹੁਣ ਮੈਨੂੰ ਸੰਪੂਰਨ ਗਿਆਨ ਹੋ ਚੁੱਕਾ ਹੈ। ਇਥੇ ਫਿਰ ਸਿਖ ਮਾਰਗ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਦਾਸ ਦੀ ਲਿਖਤ ਅੰਦਰ ਕਿਤੇ ਇਹ ਨਹੀ ਲਿਖਿਆ ਗਿਆ ਕਿ ਮੈਨੂੰ ਸੰਮਪੂਰਨ ਗਿਆਨ ਹੋ ਚੁੱਕਾ ਹੈ। ਇਥੇ ਫਿਰ ਇਹ ਇਹਨਾਂ ਵਲੋ ਕੀਤੀ ਗਈ ਕੱਟ ਵੱਡ ਦਾ ਨਤੀਜਾਂ ਹੈ। ਬਾਕੀ ਇਹ ਗੱਲ ਕਿਉ ਨਹੀ ਕਹੀ ਜਾ ਸਕਦੀ ਕਿ ਮੈ ਕਰਮਕਾਂਡਾਂ ਦੀ ਅਗਿਆਨਤਾ ਦਾ ਰੋਣਾ ਛੱਡ ਦਿੱਤਾ ਹੈ। ਇਹ ਗੱਲ ਲਿਖਣ ਕਹਿਣ ਵਿੱਚ ਸੰਮਪੂਰਨਤਾ ਦੇ ਦਾਅਵੇ ਦੀ ਗੱਲ ਜਸਬੀਰ ਸਿੰਘ ਜੀ ਤੁਸੀ ਖੁਦ ਜੋੜ ਰਹੇ ਹੋ। ਦਾਸ ਨੇ ਤਾਂ ਕਿਤੇ ਨਹੀ ਜੋੜੀ। ਇਹ ਇਥੇ ਫਿਰ ਇਨ੍ਹਾਂ ਵਲੋ ਕੀਤੀ ਗਈ ਕੱਟ ਵੱਡ ਨਵੀ ਉਭਰੀ ਲਾਬਾਂ ਸੋਚ ਦਾ ਨਤੀਜਾ ਹੈ। ਜਿਸ ਦਾ ਦਾਸ ਨੂੰ ਅਫਸੋਸ ਹੈ ਕਿ ਇੱਕ ਜੁਮੇਵਾਰ ਸਿਖ ਨੂੰ ਇਹ ਸੋਚ ਨਹੀ ਅਪਣਾਉਣੀ ਚਾਹੀਦੀ। ਇਸ ਸੋਚ ਦੇ ਨਤੀਜੇ ਜਸਬੀਰ ਸਿੰਘ ਜੀ ਆਪ ਦੇ ਅਤੇ ਸਿਖ ਮਰਾਗ ਦੇ ਪਾਠਕਾ ਅਤੇ ਸਿਖ ਮਾਰਗ ਦੇ ਸਾਹਮਣੇ ਹਨ ਕਿਵੇ ਇਸ ਲਾਬਾਂ ਸੋਚ ਦੀ ਗੈਰ ਜੁਮੇਰਾਨਾ ਹਰਕਤ ਨੇ ਸਿਖਾਂ ਦੇ ਢਿੱਡ ਵਿੱਚ ਕ੍ਰਿਪਾਨਾ ਸਿਰਾਂ ਵਿੱਚ ਗੰਡਾਂਸੇ ਮਰਵਾਏ ਹਨ।

ਬਾਕੀ ਦਾਸ ਕੋਲ ਇਤਨਾ ਬਰਬਾਦ ਕਰਨ ਵਾਸਤੇ ਸਮਾ ਨਹੀ ਹੈ ਕਿ ਬੇਮਤਲਬੀਆ ਗੱਲਾ ਵਿੱਚ ਉਲਝੇ ਜੇਕਰ ਜਸਬੀਰ ਸਿੰਘ ਜੀ ਜਾ ਕਿਸੇ ਹੋਰ ਵੀਰ ਨੂੰ ਕੋਈ ਕਿਸੇ ਦੀ ਕੀਤੀ ਹੋਈ ਵਿਆਖਿਆ ਨਹੀਂ ਚੰਗੀ ਲੱਗਦੀ ਤਾਂ ਨਾ ਅਪਣਾਉਣ ਪਰ ਕੱਟ ਵੱਡਕੇ ਪੇਸ ਕਰਨਾ ਕੋਈ ਦਿਆਨਤਦਾਰੀ ਨਹੀ ਹੈ।

ਦਾਸ ਵਲੋ ਜਾਣੇ ਅਨਜਾਣੇ ਵਿੱਚ ਕੋਈ ਗੱਲ ਕਿਸੇ ਦੀ ਸਾਨ ਦੇ ਖਿਲਾਫ ਲਿਖੀ ਗਈ ਹੋਵੇ ਤਾਂ ਖਿਮਾ ਕਰਨਾ।

ਗ੍ਰੰਥ ਦੇ ਪੰਥ ਦਾ ਦਾਸ

ਬਲਦੇਵ ਸਿੰਘ

(ਸੰਪਾਦਕੀ ਨੋਟ:- ਅਸੀਂ ਦੋਹਾਂ ਪਾਸਿਆਂ ਦਾ ਪੱਖ ਛਾਪ ਦਿੱਤਾ ਹੈ। ਪਾਠਕ ਆਪ ਹੀ ਆਪਣੀ-ਆਪਣੀ ਸੋਚ ਅਨੁਸਾਰ ਨਿਰਨਾ ਕਰ ਲੈਣ ਕਿ ਕੌਣ ਕਿਤਨਾ ਠੀਕ ਹੈ। ਅਸੀਂ ਖੁਦ ਪ੍ਰੋ: ਸਾਹਿਬ ਸਿੰਘ ਨੂੰ ਮਹਾਨ ਵਿਦਵਾਨ ਮੰਨਦੇ ਹਾਂ ਪਰ ਅਭੁੱਲ ਅਤੇ ਗਲਤੀਆਂ ਤੋਂ ਰਹਿਤ ਨਹੀਂ ਮੰਨ ਸਕਦੇ। ਹੁਣ ਜੇ ਕਰ ਕੋਈ ਸੱਜਣ ਕਿਸੇ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਤੋਂ ਵੱਖਰੇ ਕਰਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਹਿਬ ਸਿੰਘ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦਾ ਹੈ। ਹੇਠਾਂ ਅਸੀਂ ਸ: ਸੁਰਜੀਤ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਦੇ ਇੱਕ ਲੇਖ ਵਿਚੋਂ ਕਾਪੀ ਪੇਸਟ ਕਰ ਰਹੇ ਹਾਂ। ਪਾਠਕ ਇਹਨਾ ਦੇ ਲੇਖ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹਨ)

ਸਾਹਿਬ ਸਿੰਘ ਦੀ ਸੱਚੀ ਸੁੱਚੀ ਸਿੱਖੀ ਦੀ ਪਹਿਚਾਨ;

ਕੀ ਗ੍ਰਿਹਣ ਕਰੇ ਗਾ? ਇੱਕਵੀਂ ਸਦੀ ਦਾ ਵਿਦਵਾਨ। ੧

ਭਾਈ ਸਾਹਿਬ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਆਪਣੇ ਬਾਰੇ ਦਿੱਤੇ ਵਿਚਾਰ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦਾ ਮੁਲਾਹਜ਼ਾ ਪਾਠਕ ਸੱਜਨ ਕਰ ਸਕਦੇ ਹਨ।

ਪੋਥੀ ਪਹਿਲੀ ਪੰਨਾ ੪, ਪਾਠਕਾਂ ਦੀ ਸੇਵਾ ਵਿੱਚ ਬੇਨਤੀ:

ਸਮੇਂ ਸਮੇਂ ਅਨੁਸਾਰ ਵਿਦਵਾਨ ਸੱਜਨ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰ ਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ ਕਰਦੇ ਰਹਿਣਗੇ।

ਪੋਥੀ ਤੀਜੀ ਪੰਨਾ ੨, ਧੰਨਵਾਦ:

ਜਿਵੇਂ ਗੁਰੂ ਪਾਤਿਸ਼ਾਹ ਦੀ ਮਿਹਰ ਹੋਈ ਹੈ, ਮੈਂ ਗੁਰਬਾਣੀ ਦੇ ਅਰਥ ਅਤੇ ਹੋਰ ਵਿਚਾਰਾਂ ਪਾਠਕਾਂ ਦੇ ਸਾਹਮਣੇ ਰੱਖ ਰਹਿਾ ਹਾਂ। ਪਰ ਭੁਲਾਂ ਹੋ ਜਾਣੀਆਂ ਕੋਈ ਅਸੰਭਵ ਗੱਲ ਨਹੀਂ।

ਪੋਥੀ ਪੰਜਵੀਂ ਪੰਨਾ ੲ, ਪਾਠਕਾਂ ਨੂੰ ਪ੍ਰਰੇਨਾ:

ਇਹ ਕੰਮ ਨਵੀਆਂ ਲੀਹਾਂ `ਤੇ ਹੈ। ਇਸ ਵਿੱਚ ਕਈ ਉਕਾਈਆਂ ਹੋ ਸਕਦੀਆਂ ਹਨ। ਪਰ ਮੈਨੂੰ ਪੂਰੀ ਆਸ ਹੈ ਕਿ ਪੜ੍ਹੈ ਲਿਖੇ ਸੱਜਨਾਂ ਵਾਸਤੇ ਇਹ ਦਿਲਚਸਪੀ ਰੱਖ ਦਾ ਹੈ।

ਪੋਥੀ ਸਤਵੀਂ ਪੰਨਾਂ ਧੰਨਵਾਦ:

ਪਰ ਮੈਂ ਇਹ ਮਾਨ ਨਹੀਂ ਕਰਦਾ ਕਿ ਅਰਥ ਕਰਨ ਵੇਲੇ ਮੈਂ ਕਿਤੇ ਵੀ ਉਕਾਈ ਨਹੀਂ ਖਾਦੀ (ਕੀਤੀ)।

ਪੋਥੀ ਦਸਵੀਂ ਪੰਨਾ ੲ, ਖਿਮਾਂ ਦੀ ਮੰਗ:

ਇਹ ਬੜਾ ਮਹਾਨ ਕੰਮ ਸੀ। ਮੈਂ ਕਈ ਗ਼ਲਤੀਆਂ ਕੀਤੀਆਂ ਹੋਣ ਗੀਆਂ (ਕਰਦਾ ਗਿਆ ਹੋਵਾਂ ਗਾ)।

ਗੁਰੂ ਪੰਥ ਬਖਸ਼ਨਹਾਰ ਹੈ।

ਭਾਈ ਸਾਹਿਬ ਸਿੰਘ ਸਾਡੇ ਵਰਗਾ ਇਨਸਾਨ ਸੀ ਅਤੇ ਉਸ ਦੀ ਨਿਮਰਤਾ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ। ਰਹੀ ਗੱਲ ਭਾਈ ਸਾਹਿਬ ਸਿੰਘ ਤੋਂ ਹੋਈਆਂ ਗਲਤੀਆਂ ਦੀ, ਦਾਸ ਕੁੱਝ ਮਿਸਾਲਾਂ ਦੇ ਰਿਹਾ ਹੈ ਅਤੇ ਵਿਦਵਾਨਾਂ ਦੀ ਨਵੀਂ ਪੀੜ੍ਹੀ ਨੂੰ ਇਸ ਤੋਂ ਸਿਖਿਆ ਲੈ ਕੇ ਇਸ ਉੱਤਮ ਅਤੇ ਅਮੁੱਲ ਵਿਰਾਸਤ ਨੂੰ ਸਾਂਭਣ ਦੀ ਅਤੇ ਇਸ ਤੋਂ ਮਿਲੀ ਸਿਖਿਆ ਨੂੰ ਮਨ ਅੰਦਰ ਵਸਾ ਕੇ ਅੱਗੇ ਟੁਰਨ ਦੀ ਬੇਨਤੀ ਕਰ ਰਹਿਆ ਹੈ।




.