.

“ਗੁਰੂ ਪਦ ਅਤੇ ਗੁਰੂ ਹਸਤੀਆਂ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਦਰਅਸਲ ਗੁਰਮਤਿ ਪਾਠ ਨੰ: ੨੧੦ “ਗੁਰੁ ਨਾਨਕੁ ਤੁਠਾ, ਕੀਨੀ ਦਾਤਿ” ਨੂੰ ਦੇਣ ਦਾ ਸਾਡਾ ਮਕਸਦ ਹੀ ਇਹੀ ਸੀ ਜਿਸ “ਗੁਰੂ ਨਾਨਕ ਪਾਤਸ਼ਾਹ” ਲਈ ਗੁਰਬਾਣੀ `ਚ ਸਪਸ਼ਟ ਤੌਰ `ਤੇ ਗੁਰੂ ਪਦ ਬੜਾ ਖੁੱਲ ਕੇ ਆਇਆ ਹੈ; ਉਹਨਾਂ ਲਈ ਗੁਰੂ ਪਦ ਵਰਤਣ ਤੋਂ ਸੰਕੋਚ, ਕਾਰਨ ਚਾਹੇ ਕੁੱਝ ਵੀ ਹੋਣ ਪਰ ਹੈ ਇਹ ਸਾਡੀ ਆਪਣੀ ਕਮਜ਼ੋਰੀ। ਬਲਕਿ ਇਸ ਤਰ੍ਹਾਂ ਤਾਂ ਪੰਥ ਅੰਦਰ ਇੱਕ ਹੋਰ ਨਵੇਂ ਬਖੇੜੇ ਨੂੰ ਜਨਮ ਦੇਣਾ ਹੈ ਜੋ ਕਿਸੇ ਤਰ੍ਹਾਂ ਵੀ ਯੋਗ ਤੇ ਪੰਥਕ ਹਿੱਤ `ਚ ਨਹੀਂ। “ਗੁਰੂ ਨਾਨਕ ਪਾਤਸ਼ਾਹ” ਲਈ ਉਹ ਗੁਰੂ ਪਦ ਜੋ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਤੇ ਜਿਸ ਦਾ ਸਬੰਧ ਤੇ ਰਿਸ਼ਤਾ ਹੀ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਹੈ ਹੀ ਮਨੁੱਖਾ ਸਰੀਰ ਨਾਲ। ਦਰਅਸਲ ਉਸੇ ਇਲਾਹੀ, ਸਦਾ ਥਿਰ, ਅਵਿਨਾਸ਼ੀ, ਸਤਿਗੁਰੂ ਤੇ ਸ਼ਬਦ-ਗੁਰੂ ਦਾ ਜਮਾਂਦਰੂ ਸਰੀਰਕ ਪ੍ਰਗਟਾਵਾ ਹਨ “ਗੁਰੂ ਨਾਨਕ ਪਾਤਸ਼ਾਹ”।

ਇਹੀ ਕਾਰਨ ਹੈ ਕਿ “ਗੁਰੂ ਨਾਨਕ ਪਾਤਸ਼ਾਹ” ਦੇ ਆਪਣੇ ਹੀ ਦੱਸ ਸਰੂਪਾਂ ਦੀ ਸੰਸਾਰ ਨੂੰ ਸਦੀਵ ਕਾਲ ਲਈ ਦੇਣ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਦਿਨ ਦੀਵੀਂ ਸਪਸ਼ਟ ਹੈ ਜੇ “ਗੁਰੂ ਨਾਨਕ ਪਾਤਸ਼ਾਹ” ਦਾ ਪ੍ਰਕਾਸ਼ ਹੀ ਨਾ ਹੋਇਆ ਹੁੰਦਾ ਜਾਂ ਉਹ ਸਦੀਵੀ ਗੁਰੂ ਦਾ ਸਰੀਰਕ ਪ੍ਰਗਟਾਵਾ ਨਾ ਹੁੰਦੇ ਤਾਂ ਅੱਜ ਸੰਸਾਰ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਮਹਾਨ ਹਸਤੀ ਵੀ ਪ੍ਰਾਪਤ ਨਹੀਂ ਸੀ ਹੋ ਸਕਦੀ। ਉਸੇ ਲੜੀ `ਚ ਹੀ ਇਸ ਹੱਥਲੇ ਗੁਰਮਤਿ ਪਾਠ ਰਾਹੀਂ ਅਸੀਂ ਸਾਬਤ ਕਰ ਰਹੇ ਹਾਂ ਕਿ ਕੇਵਲ ਪਹਿਲੀ ਪਾਤਸ਼ਾਹੀ ਲਈ ਹੀ ਨਹੀਂ ਬਲਕਿ ਬਾਕੀ ਗੁਰੂ ਹਸਤੀਆਂ ਲਈ ਵੀ ਗੁਰਬਾਣੀ `ਚ ‘ਗੁਰੂ ਪਦ’ ਖੁੱਲ ਕੇ ਆਇਆ ਹੈ ਕਿਉਂਕਿ ਬਾਕੀ ਨੌ ਜਾਮੇ ਵੀ “ਗੁਰੂ ਨਾਨਕ ਪਾਤਸ਼ਾਹ” ਤੋਂ ਭਿੰਨ ਨਹੀਂ ਹਨ। ਗੁਰੂ ਨਾਨਕ ਪਾਤਸ਼ਾਹ ਆਪਣੇ ਦਸੋਂ ਹੀ ਜਾਮਿਆ `ਚ ਇਕੋ ਇੱਕ ਇਲਾਹੀ ਗੁਰੂ ਦਾ ਸਰੀਰਕ ਪ੍ਰਗਟਾਵਾ ਹਨ ਅਤੇ ਉਸੇ ਦੀ ਦੇਣ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਿਨ੍ਹਾਂ ਦਾ ਸੰਸਾਰ ਨੂੰ ਉਹਨਾਂ ਤੋਂ ਬਿਨਾ ਪ੍ਰਾਪਤ ਹੋਣਾ ਸੰਭਵ ਹੀ ਨਹੀਂ ਸੀ।

ਗੁਰਬਾਣੀ ਅਨੁਸਾਰ ਗੁਰੂ-ਗੁਰਬਾਣੀ ਅਨੁਸਾਰ ਗੁਰੂ ਪਦ ਦੇ ਅਰਥ ਵਿਸ਼ੇਸ਼ ਤੇ ਨਿਵੇਕਲੇ ਹਨ। ਹਜ਼ਾਰਹਾਂ ਸਾਲਾਂ ਤੋਂ ਭਾਰਤ ਦੀ ਸੰਸਕ੍ਰਿਤੀ `ਚ ਚਲਦੇ ਆ ਰਹੇ ਗੁਰੂ ਪਦ ਦੇ ਭਿੰਨ ਭਿੰਨ ਅਤੇ ਅਨੇਕਾਂ ਗੁਰੂ ਪਦ ਦੇ ਅਰਥ ਗੁਰਬਾਣੀ ਵਿਚਲੇ ਗੁਰੂ ਤੇ ਜਗਿਆਸੂ (ਸਿੱਖ) ਦੇ ਰਿਸ਼ਤੇ `ਤੇ ਲਾਗੂ ਨਹੀਂ ਹੁੰਦੇ। ਗੁਰਬਾਣੀ ਅਨੁਸਾਰ ਗੁਰੂ, ਅਕਾਲਪੁਰਖ ਦਾ ਹੀ ਨਿਜ ਗੁਣ ਹੈ ਜਿਵੇਂ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨) ਅਤੇ “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਇਸ ਤਰ੍ਹਾਂ ਗੁਰਬਾਣੀ `ਚ ਇਸ ਵਿਸ਼ੇ `ਤੇ ਬਹੁਤੇਰੇ ਪ੍ਰਮਾਣ ਜਿਨ੍ਹਾਂ ਅਨੁਸਾਰ ਇਥੇ ‘ਗੁਰੂ’ ਤੇ “ਅਕਾਲਪੁਰਖ” `ਚ ਉੱਕਾ ਭੇਦ ਨਹੀਂ।

“ਅਨੇਕ ਜੂਨੀ ਭਰਮਿ ਆਵੈ” -ਇਥੇ ਇਹ ਵੀ ਸਮਝਣਾ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਦਾ ਸਿਧਾ ਸਬੰਧ ਮਨੁਖਾ ਜਨਮ ਦੀ ਸਫ਼ਲਤਾ ਨਾਲ ਹੈ, ਫ਼ੁਰਮਾਣ ਹੈ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)। ਇਸ ਤੋਂ ਇਲਾਵਾ ਗੁਰਬਾਣੀ `ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ “ਅਨੇਕ ਜੂਨੀ ਭਰਮਿ ਆਵੈ” ਦਾ ਸਿਧਾ ਸਬੰਧ "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਕੇਵਲ ਮਨੁੱਖ ਜੂਨੀ ਨਾਲ ਹੈ। ਬਾਕੀ ਦੂਸਰੀਆਂ ਬੇਅੰਤ ਅਤੇ ਅਨੰਤ ਜੂਨੀਆਂ ਨਾਲ ਵੀ ਇਸ ਗੁਰੂ ਭਾਵ ਆਤਮਕ ਉੱਚਤਾ ਦਾ ਸਬੰਧ ਹੈ ਹੀ ਨਹੀਂ ਇਸ ਲਈ ਉਥੇ ਜਨਮ ਦੀ ਸਫ਼ਲਤਾ ਜਾਂ ਅਸਫ਼ਲਤਾ ਦਾ ਵਿਸ਼ਾ ਲਾਗੂ ਹੀ ਨਹੀਂ ਹੁੰਦਾ। ਉਹ ਸਾਰੀਆਂ ਜੂਨੀਆਂ ਮਨੁੱਖਾ ਜੂਨੀ ਸਮੇਂ “ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ” (ਪੰ: ੪੬੬) ਕੀਤੇ ਹਉਮੈ ਅਧੀਨ ਆਪਣੇ ਕੀਤੇ ਚੰਗੇ ਜਾਂ ਮਾੜੇ ਕਰਮਾਂ ਦਾ ਹੈ ਲੇਖਾ ਜੋਖਾ ਹਨ, ਇਸ ਤੋਂ ਵੱਧ ਕੁੱਝ ਨਹੀਂ।

“ਸਤਿਗੁਰ ਵਿਚਿ ਆਪੁ ਰਖਿਓਨੁ” (ਪੰ: ੪੬੬) - ਇਹ ਵੀ ਦੇਖਣਾ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ `ਚ ਪ੍ਰਭੂ ਦੀ ਬਖ਼ਸ਼ਿਸ਼, ਨਦਰ-ਕਰਮ ਵੀ ਸ਼ਾਮਿਲ ਹੈ ਜੋ ਕਿਉਂਕਿ ਇਸ ਇਲਾਹੀ ਗੁਰੂ ਅਥਵਾ ਆਤਮਕ ਉੱਚਤਾ ਦਾ ਸਿਧਾਂ ਸਬੰਧ ਮਨੁੱਖਾ ਜਨਮ `ਚ ਪ੍ਰਾਪਤ ਹੋਣ ਵਾਲੀ ਉੱਚਤਮ ਆਤਮਕ ਅਵਸਥਾ ਨਾਲ ਵੀ ਹੈ। ਫ਼ੁਰਮਾਨ ਹੈ “ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ॥ ਸਤਿਗੁਰ ਜੇਵਡੁ ਦਾਤਾ ਕੋ ਨਹੀਂ ਸਭਿ ਸੁਣਿਅਹੁ ਲੋਕ ਸਬਾਇਆ” (ਪੰ: ੪੬੫) ਨਹੀਂ ਤਾਂ “ਏਹੁ ਜੀਉ ਬਹੁਤੇ ਜਨਮ ਭਰੰਮਿਆ” ਤੱਕ ਗੱਲ ਹੀ ਰਹਿ ਜਾਂਦੀ ਹੈ। ਮਨੁੱਖਾ ਜੂਨ ਪ੍ਰਾਪਤ ਕਰਕੇ ਵੀ ਜੀਵ ਸਫ਼ਲ ਅਵਸਥਾ ਤੱਕ ਨਹੀਂ ਪੁੱਜਦਾ, ਪ੍ਰਭੂ `ਚ ਅਭੇਦ ਨਹੀਂ ਹੁੰਦਾ। ਗੁਰਬਾਣੀ `ਚ ਜੀਵਨ ਦੀ ਇਸੇ ਸਫ਼ਲ ਅਵਸਥਾ ਲਈ ਵਡਭਾਗੀ, ਸਚਿਆਰਾ, ਜੀਵਨਮੁੱਕਤ ਆਦਿ ਸ਼ਬਦਾਵਲੀ ਵੀ ਆਈ ਹੈ।

ਇਸ ਤਰ੍ਹਾਂ ਗੁਰਬਾਣੀ `ਚ ਗੁਰੂ ਪਦ ਦੇ ਅਰਥ ਕੇਵਲ ਇਲਾਹੀ ਅਥਵਾ ਗੁਰਬਾਣੀ-ਗੁਰੂ ਦੇ ਗਿਆਨ ਦੀ ਪ੍ਰਾਪਤੀ ਤੱਕ ਸੀਮਿਤ ਹੋਣਾ ਨਹੀਂ ਹਨ। ਇਥੇ ਤਾਂ “ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ” (ਪੰ: ੪੬੬) ਅਨੁਸਾਰ ਗੁਰਬਾਣੀ ਗਿਆਨ ਦੇ ਨਾਲ ਨਾਲ, ਪ੍ਰਭੂ ਦੇ ਚਰਨਾਂ `ਚ ਹਊਮੈ ਰਹਿਤ ਸਮ੍ਰਪਣ ਤੇ ਗੁਰਬਾਣੀ ਸੇਧ `ਚ ਜੀਵਨ ਜੀਊਣਾ ਵੀ ਜ਼ਰੂਰੀ ਹੈ। ਸਪਸ਼ਟ ਹੈ ਕਿ ਜੀਵਨ ਦੀ ਇਸ ਸਫ਼ਲ ਅਵਸਥਾ ਨੂੰ ਪ੍ਰਭੂ ਦੀ ਬਖ਼ਸ਼ਿਸ਼ ਤੋਂ ਬਿਨਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

“ਓਹੁ ਆਦਿ ਜੁਗਾਦੀ ਜੁਗਹ ਜੁਗੁ. .”- ਕਿਉਂਕਿ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਅਕਾਲਪੁਰਖ ਦਾ ਹੀ ਨਿਜ ਗੁਣ ਹੈ। ਇਸ ਲਈ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਸਦੀਵੀ ਹੈ ਜਨਮ ਮਰਣ `ਚ ਨਹੀਂ ਆਉਂਦਾ। ਇਹ ‘ਗੁਰੂ’ ਅਵਿਨਾਸ਼ੀ ਤੇ ਆਦਿ ਜੁਗਾਦੀ ਵੀ ਹੈ ਜਿਵੇਂ “ਗੁਰ ਕੀ ਮਹਿਮਾ ਕਿਆ ਕਹਾ, ਗੁਰੁ ਬਿਬੇਕ ਸਤ ਸਰੁ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ” (ਪੰ: ੩੯੭) ਅਤੇ ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)। ਇਸ ਇਲਾਵਾ ਇਹ ਵੀ ਧਿਆਨ `ਚ ਰਹੇ ਕਿ ਗੁਰਬਾਣੀ `ਚ ‘ਗੁਰੂ’, ‘ਸਤਿਗੁਰੂ’, ‘ਸ਼ਬਦ ਗੁਰ’, ਵਿਵੇਕ ਬੁਧ ਆਦਿ ਸਾਰੇ ਸ਼ਬਦ ਸਮਅਰਥੀ ਹਨ ਜਿਵੇਂ “ਨਾਮ ਨਿਧਾਨ ਤਿਸਹਿ ਪਰਾਪਤਿ, ਜਿਸੁ ‘ਸਬਦੁ ਗੁਰੂ’ ਮਨਿ ਵੂਠਾ ਜੀਉ” (ਪੰ: ੧੦੧)

“ਸਤਿਗੁਰੁ ਰਹਿਆ ਭਰਪੂਰੇ… “- ਚੂੰਕਿ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਉਸ ਤੋਂ ਵੱਖ ਨਹੀਂ। ਇਸੇ ਲਈ ਇਹ ਸਰਬਵਿਆਪੀ ਵੀ ਹੈ, ਫ਼ੁਰਮਾਣ ਹਨ “ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ, ਤ੍ਰਿਭਵਣ ਜੋਤਿ ਸੁ ਸਬਦਿ ਲਹੈ” (ਪੰ: ੯੪੫) ਅਤੇ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: ੬੩੫) ਹੋਰ “ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ, ਜਹ ਦੇਖਾ ਤਹ ਸੋਈ” (ਪੰ: ੯੪੪) ਪੁਨ: “ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥ ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ” (ਪੰ: ੧੩੯੫) “ਇਸੇ ਤਰ੍ਹਾਂ ਬਾਣੀ ਅਨੰਦ ਸਾਹਿਬ ਦੀ ਅੰਤਮ ਪਉੜੀ `ਚ ਵੀ “. . ਸਤਿਗੁਰੁ ਰਹਿਆ ਭਰਪੂਰੇ(ਪ: ੯੨੨) ਅਤੇ ਹੋਰ ਅਨੇਕਾਂ ਪ੍ਰਮਾਣ।

“ਗੁਰ ਬਿਨੁ ਗਿਆਨੁ ਨ ਹੋਇ” - ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਦਾ ਸਿਧਾ ਸਬੰਧ ਹੀ ਮਨੁੱਖਾ ਜੂਨ ਨਾਲ ਹੈ ਇਸ ਨੂੰ ਸਪਸ਼ਟ ਕਰਣ ਲਈ ਗੁਰਦੇਵ ਇਸ ਤਰ੍ਹਾਂ ਵੀ ਸਮਝਾਉਂਦੇ ਹਨ “ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ” ਪੰ: 469) ਅਰਥ ਹਨ ਜਿਵੇਂ ਘੜੇ `ਚ ਬੱਝਾ ਹੋਇਆ ਪਾਣੀ ਟਿਕਿਆ ਰਹਿੰਦਾ ਹੈ। ਖ਼ੂਬੀ ਇਹ ਵੀ ਹੈ ਕਿ ਇਹੀ ਘੜਾ ਬਿਨਾ ਪਾਣੀ ਦੇ ਤਿਆਰ ਹੀ ਨਹੀਂ ਸੀ ਹੋ ਸਕਦਾ। ਇਸੇ ਤਰ੍ਹਾਂ ਹਰ ਸਮੇਂ ਭਟਕਣਾ, ਤ੍ਰਿਸ਼ਣਾ, ਵਿਕਾਰਾਂ, ਅਉਗੁਣਾਂ ਦੀ ਦੌੜ `ਚ ਲੱਗੇ ਰਹਿਣ ਵਾਲੇ ਮਨ ਦਾ ਟਿਕਾਅ ਵੀ ਗਿਆਨ ਤੋਂ ਹੀ ਹੁੰਦਾ ਹੈ, ਉਂਝ ਨਹੀਂ। ਇਸ ਤਰ੍ਹਾਂ ਜਦੋਂ ਇਸ ਮਨ ਦੀ ਘਾੜਤ ਬੇਸ਼ਕ “ਗਿਆਨ ਕਾ ਬਧਾ ਮਨੁ ਰਹੈ” ਤਾਂ ਹੈ ਹੀ।

ਇਸ ਤੋਂ ਬਾਅਦ ਇਥੇ ਗੁਰਦੇਵ ਇਹ ਵੀ ਦ੍ਰਿੜ ਕਰਵਾ ਰਹੇ ਹਨ ਕਿ ਇਹ ਗਿਆਨ ਵੀ ਹਰੇਕ ਸੰਸਾਰਕ ਗਿਆਨ ਨਹੀਂ ਜੋ ਮਨ ਨੂੰ ਟਿਕਾਅ `ਚ ਲਿਆ ਸਕੇ ਬਲਕਿ “ਗੁਰ ਬਿਨੁ ਗਿਆਨੁ ਨ ਹੋਇ” ਭਾਵ ਇਹ ਗਿਆਨ ਵੀ ਕੇਵਲ ਤੇ ਕੇਵਲ ਉਹ ਰੱਬੀ ਅਥਵਾ ਆਤਮਕ ਗਿਆਨ ਹੈ। ਇਸੇ ਗਿਆਨ ਨੂੰ ਗੁਰਬਾਣੀ `ਚ ‘ਗੁਰੂ’ ਕਿਹਾ ਹੈ; ਇਕੋ ਇੱਕ ‘ਗੁਰੂ ਗਿਆਨ’ ਜਿਹੜਾ ਮੂਲ ਰੂਪ `ਚ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਤਾਂ ਹੈ ਪਰ ਮਨੁੱਖ ਦੀ ਹਉਮੈ ਰਹਿਤ ਆਤਮਕ ਅਵਸਥਾ ਸਮੇਂ ਹੀ ਜੀਵਨ ਅੰਦਰੋਂ ਪ੍ਰਕਟ ਹੁੰਦਾ ਹੈ। ਉਹ ਹਉਮੈ ਰਹਿਤ ਅਵਸਥਾ ਜਿਹੜੀ ਕਿ ਆਪਾ ਸਮ੍ਰਪਣ ਨਾਲ ਕੇਵਲ ‘ਗੁਰੂ-ਗੁਰਬਾਣੀ’ ਤੋਂ ਹੀ ਪ੍ਰਾਪਤ ਹੋਵੇਗੀ ਇਧਰੋਂ ਓਧਰੋਂ ਨਹੀਂ। ਇਸ ਤਰ੍ਹਓ, ਜਦੋਂ ਇਸ ਮਨ ਦੀ ਘਾੜਤ ਉਸ ‘ਗੁਰੂ ਗਿਆਨ’ ਨਾਲ ਹੋ ਜਾਂਦੀ ਹੈ ਤਾਂ ਹਰ ਸਮੇਂ ਫੈਲਣ ਤੇ ਇਧਰ-ਉਧਰ ਦੌੜਣ ਵਾਲਾ ਮਨ ਵੀ ਟਿੱਕ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪਾਣੀ ਘੜੇ ਨੂੰ ਬਨਾਉਣ ਬਾਅਦ, ਆਪ ਵੀ ਘੜੇ `ਚ ਹੀ ਬੱਝ ਜਾਂਦਾ ਹੈ।

“ਗੁਰ ਬਿਨੁ ਘੋਰ ਅੰਧਾਰ” - ਗੁਰਬਾਣੀ ਰਾਹੀਂ ਪ੍ਰਗਟ ਗੁਰੂ ਅਤੇ ਮਨੁੱਖਾ ਜੀਵਨ ਵਾਲੀ ਸਾਂਝ ਨੂੰ ਸਮਝਣ ਲਈ ਬਾਣੀ ਆਸਾ ਕੀ ਵਾਰ ਵਿਚੋਂ ਹੀ ਅਸੀਂ ਇੱਕ ਹੋਰ ਪ੍ਰਮਾਣ ਲੈਂਦੇ ਹਾਂ। ਫ਼ੁਰਮਾਨ ਹੈ “ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ ੨ (ਪੰ: ੪੬੩) ਅਰਥ ਹਨ, “ਜੇਕਰ ਇੱਕ ਸੌ ਚੰਦ੍ਰਮਾ ਨਿਕਲ ਆਉਣ ਤੇ ਇੱਕ ਹਜ਼ਾਰ ਸੂਰਜ ਵੀ ਉੱਗ ਪੈਣ ਤਾਂ ਵੀ ਮਨੁੱਖ ਦੇ ਮਨ ਅੰਦਰੋਂ ਅਗਿਆਨਤਾ ਦਾ ਹਨੇਰਾ ਨਹੀਂ ਕੱਟਿਆ ਜਾ ਸਕਦਾ। ਮਨੁੱਖਾ ਜੂਨ ਅੰਦਰ “ਗੁਰੂ” ਅਥਵਾ “ਆਤਮਕ ਗਿਆਨ” ਹੀ ਪ੍ਰਭੂ ਵੱਲੋਂ ਅਜਿਹੀ ਦਾਤ ਹੈ ਜਿਸ ਤੋਂ ਜੀਵਨ ਅੰਦਰੋਂ ਅਗਿਆਨਤਾ ਵਾਲਾ ਹਨੇਰਾ ਕਟਿਆ ਜਾ ਸਕਦਾ ਹੈ। ਜਦਕਿ ਉਸ ਇਲਾਹੀ ਗੁਰੂ ਤੋਂ ਬਿਨਾ, ਇਹ ਮਨ ਦਾ ਹਨੇਰਾ ਅਥਵਾ ਅਗਿਆਨਤਾ ਵਾਲਾ ਹਨੇਰਾ ਬਣਿਆ ਹੀ ਰਹੇਗਾ।” ੨।

ਉਪ੍ਰੰਤ ਸੁਆਲ ਪੈਦਾ ਹੁੰਦਾ ਹੈ ਆਖਿਰ ਇਹ “ਅਗਿਆਨਤਾ ਦਾ ਹਨੇਰਾ” ਹੈ ਕੀ? ਇਸ ਦੇ ਲਈ ਉੱਤਰ ਹੈ ਮਨੁੱਖ ਭਾਵੇਂ ਸੰਸਾਰਕ ਤੇ ਪਦਾਰਥਕ ਪੱਧਰ ਦੇ ਹਜ਼ਾਰਾਂ ਹੁਨਰਾਂ `ਚ ਮਾਹਿਰ ਹੋ ਜਾਵੇ। ਇਹਨਾ ਹੁਨਰਾਂ ਤੇ ਗਿਆਨਾਂ ਬਦਲੇ ਉਸ ਨੂੰ ਬੇਸ਼ੱਕ ਸੈਂਕੜੇ ਮਾਨਸਿਕ ਠੰਢਕਾਂ ਮਿਲ ਰਹੀਆਂ ਹੋਣ ਤਾਂ ਵੀ ਇਹਨਾ ਦੁਨਿਆਵੀ ਗਿਆਨਾਂ ਤੇ ਹੁਨਰਾਂ ਤੋਂ ਪ੍ਰਾਪਤ ਮਾਨਸਿਕ ਸ਼ਾਂਤੀਆਂ (ਠੰਢਕਾਂ) ਮਿਲ ਕੇ ਵੀ, ਮਨੁੱਖ ਦੇ ਮਨ ਅੰਦਰੋਂ ਅਗਿਆਨਤਾ ਦਾ ਨਾਸ ਨਹੀਂ ਕਰ ਸਕਦੀਆਂ। ਵੱਡੇ ਪੜ੍ਹੇ ਲਿਖੇ, ਡਿਗਰੀਆਂ-ਡਿਪਲੋਮੇ ਪ੍ਰਾਪਤ ਲੋਕਾਂ ਨੂੰ ਵੀ ਵੇਖ ਸਕਦੇ ਹਾਂ ਜੋ ਇਨਾਂ ਵੱਧ ਪੜ੍ਹ-ਲਿਖ ਕੇ ਵੀ ਵਹਿਮਾਂ, ਭਰਮਾਂ, ਕਰਮ-ਕਾਂਡਾਂ, ਜਾਤਾਂ-ਵਰਣਾਂ, ਸੁੱਚਾਂ-ਭਿੱਟਾਂ, ਜਹਾਲਤਾਂ ਆਦਿ ਪ੍ਰਭੂ ਤੋਂ ਦੂਰ, ਬੇਅੰਤ ਫੋਕਟ ਵਿਸ਼ਵਾਸਾਂ `ਚ ਡੁੱਬੇ ਹੁੰਦੇ ਹਨ। ਫ਼ਿਰ ਇਹ ਤਾਂ ਧਾਰਮਿਕ ਪੱਧਰ ਤੇ ਚੱਲ ਰਹੇ ਜੀਵਨ ਦੀ ਗੱਲ ਹੈ, ਹੋਰ ਲਵੋ!

ਅਨੇਕਾਂ ਵਾਰੀ, ਬੇਸ਼ਕ ਸਾਰੇ ਨਹੀਂ ਪਰ ਬਹੁਤੇ ਉਹੀ ਧਾਰਮਕ ਲੋਕ, ਜ਼ਾਹਿਰਾ ਧਾਰਮਕ ਹੁੰਦੇ ਹੋਏ ਵੀ ਅਜਿਹੇ ਅਉਗੁਣਾਂ ਨਾਲ ਭਰੇ ਹੁੰਦੇ ਹਨ ਜਿਵੇਂ ਕੋਈ ਅਧਾਰਮਕ ਤੇ ਜਰਾਇਮ ਪੇਸ਼ਾ ਲੋਕ। ਦੇਖਣ ਨੂੰ ਧਾਰਮਕ ਪਰ ਦੂਜੇ ਦਾ ਹੱਕ ਮਾਰਣਾ, ਜ਼ੁਲਮ, ਧੱਕਾ, ਜ਼ਿਆਦਤੀ, ਹੇਰਾ-ਫੇਰੀਆਂ-ਠੱਗੀਆਂ, ਧਾਰਮਿਕ ਜਨੂੰਨ `ਚ ਅੰਨ੍ਹੇ ਹੋ ਕੇ ਬੇਗੁਣਾਹਾਂ ਦੇ ਕਾਤਲ ਤੇ ਖੂਨੀ। ਸੰਸਾਰ ਤੱਲ ਦੇ ਵੱਡੇ ਵੱਡੇ ਜੁਰਮ, ਸਕੈਂਡਲ, ਸਮਗਲਿੰਗ, ਕਤਲੋ-ਗ਼ਾਰਤ, ਉਧਾਲੇ (ਕਿੱਡਨੈਪਿੰਗ), ਨਸ਼ਿਆਂ ਦੇ ਵਪਾਰੀ ਬਲਕਿ ਵਿਭਚਾਰ ਆਦਿ ਹੀ ਉਹਨਾਂ ਦਾ ਜੀਵਨ ਹੁੰਦਾ ਹੈ। ਉਹਨਾਂ ਦੀਆਂ ਸੰਸਾਰਕ ਪੜ੍ਹਾਈਆਂ ਤੇ ਡਿਗਰੀਆਂ-ਡਿਪਲੋਮਿਆਂ ਬਦਲੇ ਇਕੱਠੇ ਕੀਤੇ ਵੱਡੇ-ਵੱਡੇ ਸੰਸਾਰਕ ਗਿਆਨ (ਸੂਰਜ) ਰਲ ਕੇ ਵੀ ਉਹਨਾਂ ਦੇ ਸੁਭਾਅ ਅੰਦਰੋਂ, ਅਉਗੁਣਾਂ ਤੇ ਜੁਰਮਾਂ ਨੂੰ ਖਤਮ ਨਹੀਂ ਕਰ ਸਕਦੇ। ਉਹਨਾਂ ਦੇ ਜੀਵਨ ਅੰਦਰੋਂ ਇਸ ਜਨੂੰਨੀਅਤ, ਜ਼ੁਲਮਾਂ ਤੇ ਜ਼ਿਆਦਤੀਆਂ ਵਾਲਾ ਹਨੇਰਾ ਨਹੀਂ ਧੋ ਸਕਦੇ। ਇਸ ਸਾਰੇ ਦਾ ਮੁੱਖ ਕਾਰਨ, ਉਹਨਾਂ ਦੇ ਮਨ `ਚ ਅਗਿਆਨਤਾ ਵਾਲਾ ਘੁੱਪ ਹਨੇਰਾ ਹੀ ਹੁੰਦਾ ਹੈ ਜਿਸ ਨੂੰ ਆਤਮਕ ਗਿਆਨ ਰੂਪ ‘ਗੁਰਬਾਣੀ ਗੁਰੂ’ ਬਿਨਾ ਦੂਰ ਕਰਣਾ ਤਾਂ ਦੂਰ, ਮਨੁੱਖ ਨੂੰ ਉਸ ਦੀ ਸਮਝ ਤੇ ਪਛਾਣ ਵੀ ਨਹੀਂ ਆਉਂਦੀ। ਉਪ੍ਰੰਤ ਜਦੋਂ ਉਹ ਆਪਣੇ ਆਪ ਨੂੰ ਠੀਕ ਹੀ ਸਮਝ ਤੇ ਮੰਨ ਰਿਹਾ ਹੈ ਤਾਂ ਸੰਭਲੇਗਾ ਕਿਵੇਂ? ਬਲਕਿ ਅਜਿਹੇ ਜੀਵਨ ਵਾਲੇ ਤਾਂ ਕਈ ਵਾਰੀ, ਇਸ ਸਭਕੁਝ ਨੂੰ ਆਪਣਾ ਧਰਮ-ਕਰਮ, ਧਰਮ ਦੀ ਸੇਵਾ ਤੇ ਵਧੀਆ ਕੰਮ ਹੀ ਸਮਝ ਤੇ ਮੰਨ ਰਹੇ ਹੁੰਦੇ ਹਨ।

“ਗੁਰ ਜੇਵਡੁ ਅਵਰੁ ਨ ਕੋਇ” -ਹੁਣ ਤੱਕ ਦੀ ਵਿਚਾਰ ਤੋਂ ਗੁਰਬਾਣੀ ਆਧਾਰ `ਤੇ ਕੁੱਝ ਵਿਸ਼ੇ ਬਿਲਕੁਲ ਸਪਸ਼ਟ ਹਨ ਕਿ ਗੁਰਬਾਣੀ ਰਾਹੀ ‘ਜਗਿਆਸੂ’ ਅਥਵਾ “ਸਿੱਖ’ ਲਈ ਗੁਰੂ, ਸਤਿਗੁਰੂ, ਸ਼ਬਦ-ਗੁਰੂ ਉਹ ਹੈ ਜੋ (੧) ਸਰੀਰ ਧਾਰੀ ਨਹੀਂ ਬਲਕਿ ਸਦੀਵੀ ਤੇ ਸਰਵ-ਵਆਪਕ ਹੈ (੨) ਅਜਿਹਾ ਸਦਾ ਥਿਰ ਗੁਰੂ, ਪ੍ਰਭੂ ਦਾ ਹੀ ਨਿਜ ਗੁਣ ਹੈ, ਉਸ ਤੋਂ ਭਿੰਨ ਨਹੀਂ (੩) ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਅਵਿਨਾਸ਼ੀ ਤੇ ਸਦਾ ਥਿਰ ਹੈ, ਜਨਮ ਮਰਣ `ਚ ਨਹੀਂ ਆਉਂਦਾ (੪) ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਨਿਰਾ ਪੁਰਾ ਇਲਾਹੀ ਗਿਆਨ ਹੀ ਨਹੀਂ ਬਲਕਿ ਇਸ `ਚ ਪ੍ਰਭੂ ਦੀ ਬਖ਼ਸ਼ਿਸ਼ ਵੀ ਸ਼ਾਮਿਲ ਹੁੰਦੀ ਹੈ ਜਿਸ ਨੂੰ ਪ੍ਰਾਪਤ ਕੀਤੇ ਬਿਨਾ ਮਨੁੱਖ ਆਪਣੀ ਉੱਚਤਮ ਆਤਮਕ ਅਵਸਥਾ ਨੂੰ ਪ੍ਰਾਪਤ ਹੀ ਨਹੀਂ ਕਰ ਸਕਦਾ। (੫) ਉਸ ਇਲਾਹੀ ਅਥਵਾ ਰੱਬੀ ਗੁਰੂ ਦਾ ਸਿਧਾ ਸਬੰਧ ਮਨੁੱਖਾ ਜਨਮ ਦੀ ਸਫ਼ਲਤਾ ਨਾਲ ਹੈ, ਬਾਕੀ ਜੂਨੀਆਂ ਨਾਲ ਨਹੀਂ। (੬) ਗੁਰਬਾਣੀ ਆਧਾਰ `ਤੇ ਹੀ ਦੀਰਘ ਵਿਚਾਰ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਸੇ ਗੁਰਬਾਣੀ-ਗੁਰੂ ਦੀ ਪ੍ਰਾਪਤੀ ਤੋਂ ਤਿਆਰ ਹੋਏ ਧਰਮ ਨੂੰ ਹੀ ਗੁਰਬਾਣੀ `ਚ ਇਕੋਇਕ ‘ਸਚ’, ‘ਸ੍ਰੇਸ਼ਟ ਧਰਮ’ ਅਥਵਾ “ਸਰਬ ਸਬਦੰ ਏਕ ਸਬਦੰ” (ਪੰ: ੪੬੯) ਆਦਿ ਵੀ ਕਿਹਾ ਹੈ। ਸਪਸ਼ਟ ਹੈ ਪ੍ਰਭੂ ਦਾ ਨਿਜ ਗੁਣ, ਗੁਰਬਾਣੀ ਰਾਹੀਂ ਪ੍ਰਗਟ ਗੁਰੂ ਅਤੇ ਮਨੁੱਖ ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਦੋਵੇਂ ਇੱਕ ਦੂਜੇ ਨਾਲ ਓਤ-ਪ੍ਰੋਤ ਹਨ।

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਸ਼ਬਦ ਹਨ ਜੋ ਸਪਸ਼ਟ ਕਰਦੇ ਹਨ ਕਿ ਗੁਰਬਾਣੀ ਰਾਹੀਂ ਜਿਸ ‘ਸਦਾ ਥਿਰ ਗੁਰੂ ਨਾਲ ਜਗਿਆਸੂ ਦਾ ਰਿਸ਼ਤਾ ਹੈ ਉਸ ਗੁਰੂ ਦੇ ਗੁਣ ਵੀ ਉਹੀ ਹਨ ਜੋ ਗੁਰਬਾਣੀ `ਚ ਅਕਾਲਪੁਰਖ ਦੇ ਗੁਣ ਬਿਆਨੇ ਹਨ ਮਿਸਾਲ ਵੱਜੋਂ “…. .॥ ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥ ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ॥ ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ॥ ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ॥ ੨॥ ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ॥ ਸੇ ਮਥੇ ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ॥ ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ॥ ਗੁਰੁ ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ” (ਪੰ: ੪੯)। ਇਸ ਤਰ੍ਹਾਂ ਇਸ ਵਿਸ਼ੇ `ਤੇ ਹੋਰ ਅਨੇਕਾਂ ਸ਼ਬਦ।

ਗੁਰੂ ਪਦ ਤੇ ਬਾਕੀ ਨੌਂ ਗੁਰੂ ਹਸਤੀਆਂ- ਗੁਰਬਾਣੀ ਵਿਚੋਂ ਹੀ ਅਜਿਹੇ ਗੁਰਪ੍ਰਮਾਣ ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਇਲਾਵਾ ਉਹਨਾਂ ਦੇ ਬਾਕੀ ਜਾਮਿਆ ਲਈ ਵੀ ਗੁਰੂ ਪਦ ਦੀ ਖੁੱਲ ਕੇ ਵਰਤੋਂ ਕੀਤੀ ਗਈ ਹੈ:-

() ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥ (ਪੰ: ੩੦੭)

() ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ॥ ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ॥ ੪॥ ੨॥ ੯॥ (ਪੰ: ੭੩੩)

() ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ (੯੨੩)

() ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ॥ ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ (੯੬੭)

() ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ (੯੬੮)

() ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੁ ਅਰਜੁਨ ਪਰਤਖ੍ਯ੍ਯ ਹਰਿ”॥ ੭॥ ੧੯॥ (ਪੰ: ੧੪੦੭) (ਸਵਈਏ ਮਹਲੇ ਪੰਜਵੇ ਕੇ, ਮਥੁਰਾ ਜੀ

() ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ (੧੩੯੦)

() ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ (੧੩੯੨)

() ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ (੧੩੯੩)

() ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ (੧੩੯੩-ਇਹੀ ਪੰਕਤੀ ਚਾਰ ਵਾਰੀ)

() ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ॥ ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ (੧੩੯੪)

() ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ (੧੩੯੪)

() ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ (੧੩੯੪)

() ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥ ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ॥ ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ (੧੩੯੪)

() ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ (੧੩੯੫)

() ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ॥ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥ ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ॥ ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ (੧੩੯੫)

() ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯਉ ਅੰਗਦ ਲਹਣੇ ਸੰਗਿ ਹੁਅ॥ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ (੧੩੯੫)

() ਗੁਰੁ ਅਮਰਦਾਸੁ ਜਿਨੑ ਸੇਵਿਅਉ ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ (੧੩੯੫)

() ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ (੧੩੯੫)

() ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ (੧੩੯੫)

() ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ (੧੩੯੫)

() ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ (੧੩੯੬)

() ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ (੧੩੯੬)

() ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ (੧੩੯੭)

() ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ॥ ਸਭ ਬਿਧਿ ਮਾਨਿ੍ਯ੍ਯਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ (੧੩੯੯)

() ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ॥ ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ॥ ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮੑ ਹੂ ਰਸੁ ਜਾਣੇ॥ ੧੨ ॥ ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ॥ ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ॥ ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ॥ ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ (ਪੰ: ੧੩੯੮)

() ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ (੧੪੦੦)

() ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ (੧੪੦੫)

() ਸਤਿਗੁਰਿ ਨਾਨਕਿ ਭਗਤਿ ਕਰੀ ਇੱਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ॥ ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ॥ ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ (੧੪੦੫)

() ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ (੧੪੦੬)

() ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ (੧੪੦੬)

() ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ॥ ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ (੧੪੦੬)

() ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛੁ ਕਹੀ ਨ ਜਾਈ (੧੪੦੬)

() ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ॥ ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ (੧੪੦੬)

() ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ॥ ੩ ॥ ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿ੍ਯ੍ਯਓ ਬਿਮਲ ਬੁਧਿ ਸਤਿਗੁਰਿ ਸਮਾਣਉ॥ ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ॥ ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ॥ ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ (ਪੰ: ੧੪੦੭)

() ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ (੧੪੦੮)

() ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥ ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ (੧੪੦੯)

ਇਸੇ ਤਰ੍ਹਾਂ ਹੋਰ ਕਈ ਵਾਰੀ:-

() ਸਵਈਏ ਮਹਲੇ ਪੰਜਵੇ ਕੇ ੫ ੴ ਸਤਿ ਗੁਰਪ੍ਰਸਾਦਿ॥ ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥ ਜਿਸੁ ਸਿਮਰਤ ਦੁਰਮਤਿ ਮਲੁ ਨਾਸੀ॥ ਸਤਿਗੁਰ ਚਰਣ ਕਵਲ ਰਿਦਿ ਧਾਰੰ॥ ਗੁਰ ਅਰਜੁਨ ਗੁਣ ਸਹਜਿ ਬਿਚਾਰੰ॥ ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥ ਸਗਲ ਮਨੋਰਥ ਪੂਰੀ ਆਸਾ॥ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ ਕਲ੍ਯ੍ਯ ਜੋੜਿ ਕਰ ਸੁਜਸੁ ਵਖਾਣਿਓ॥ ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ॥ ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥ ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ ੧ ॥ ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ॥ ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜਾੑਯਉ॥ ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ॥ ੨ ॥ ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ॥ ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ॥ ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ॥ ੩ ॥ ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿ੍ਯ੍ਯਓ ਬਿਮਲ ਬੁਧਿ ਸਤਿਗੁਰਿ ਸਮਾਣਉ॥ ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ॥ ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ॥ ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ॥ ੪ ॥ ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ॥ ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ॥ ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ॥ ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ॥ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ॥ ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ॥  ॥ ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ॥ ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ॥ ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ॥ ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧਜਾ ਅਰਜੁਨੁ ਹਰਿ ਭਗਤਾ॥ ੬ ॥ ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ॥ ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ॥ ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ॥ ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ॥ ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ॥ ੭ ॥ ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ॥ ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ॥ ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ॥ ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ॥ ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ॥ ੮ ॥ ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯ੍ਯਉ॥ ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯ੍ਯਉ॥ ਹਰਿ ਨਾਮਿ ਲਾਗਿ ਜਗ ਉਧਰ੍ਯ੍ਯਉ ਸਤਿਗੁਰੁ ਰਿਦੈ ਬਸਾਇਅਉ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ॥ ੯ ॥ ਸੋਰਠੇ॥ ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀਂ॥ ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ॥ ੧ ॥ ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ॥ ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ॥ ੨ ॥ ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ॥ ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ॥ ੩ ॥ ੧੨  ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ ੧ ॥ ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥ ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ॥ ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ॥ ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ॥ ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ॥ ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ ਲਗਿ ਬਿਤਰਹੁ॥ ੨ ॥ ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ॥ ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ॥ ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਯ੍ਯੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ॥ ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ॥ ੩ ॥ ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯ੍ਯਉ ਏਕ ਘਰੀ॥ ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸਿ ਨਿਹਾਲੁ ਕਰੀ॥ ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥  ॥ ਜਗ ਅਉਰੁ ਨ ਜਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ॥ ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ॥ ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ ੫ ॥ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀਂ ਰੇ ਪਛੁਤਾਯਉ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਯ੍ਯਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ ੬ ॥ ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ॥ ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ॥ ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ॥  ॥ ੧੯ ॥ ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ॥ ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥ ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ॥ ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥ ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥ ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥ ੧ ॥ ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ॥ ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ॥ ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ॥ ਅਸੁਰ ਗਏ ਤੇ ਭਾਗਿ ਪਾਪ ਤਿਨੑ ਭੀਤਰਿ ਕੰਪਹਿ॥ ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ॥ ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ ੨ ॥ ੨੧ ॥ ੯ ॥ ੧੧ ॥ ੧੦ ॥ ੧੦ ॥ ੨੨ ॥ ੬੦ ॥ ੧੪੩  (ਪੰ: ੧੪੦੭)

ਇਤਨਾ ਹੀ ਨਹੀਂ ਬਲਕਿ ਹੱਥਲੇ ਵਿਸ਼ੇ ਨੂੰ ਸਾਬਤ ਕਰਣ ਲਈ ਇਹਨਾ ਤੋਂ ਇਲਾਵਾ ਹੋਰ ਵੀ ਕਈ ਗੁਰਬਾਣੀ ਮੌਜੂਦ ਹਨ। #211s10.02s 10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 211

“ਗੁਰੂ ਪਦ ਅਤੇ ਗੁਰੂ ਹਸਤੀਆਂ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.