.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 13)

ਦਲਬੀਰ ਸਿੰਘ ਐੱਮ. ਐੱਸ. ਸੀ.

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।। (ਗੁਰ ਗ੍ਰੰਥ ਸਾਹਿਬ, ੭੨੩) ਬਚਿਤ੍ਰ ਨਾਟਕ ਗ੍ਰੰਥ ਜਾਂ ਕਵਿ ਸ਼ਯਾਮ/ਕਵਿ ਰਾਮ ਗ੍ਰੰਥ ਜਾਂ

ਅਖਉਤੀ ਦਸਮ ਗ੍ਰੰਥ ਜਾਂ ਮਹਾਕਾਲ–ਕਾਲਕਾ-ਗ੍ਰੰਥ

ਸਿਖ ਜਗਤ ਵਿੱਚ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀ ਹੈ। ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ‘ੴ ਸਤਿਨਾਮੁ` ਨਹੀ ਬਲਕਿ ਸ਼ਿਵ-ਪਾਰਵਤੀ ਦਾ ਜੁੜਵਾਂ ਭਿਆਨਕ ਸਰੂਪ ਮਹਾਕਾਲ-ਕਾਲਕਾ ਹੈ। ਨਕਲੀ ਲਿਖਾਰੀ-ਕਵੀ ਵਾਮ-ਮਾਰਗੀ ਕਵੀ ਸ਼ਯਾਮ, ਕਵੀ ਰਾਮ. . ਸਨ ਜੋ ਕਿ ਮਹਾਕਾਲ-ਕਾਲਕਾ ਦੇ ਉਪਾਸਕ ਸਨ।

ਇਸ ਗ੍ਰੰਥ ਦੀ ਡੂੰਘੀ ਪੜਚੋਲ ਸਿਧ ਕਰਦੀ ਹੈ ਕਿ ਇਹ ਗ੍ਰੰਥ ਤਿੰਨ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਤ ਹੈ:-

(੧) ਮਾਰਕੰਡੇਯ ਪੁਰਾਣ:- ਸ਼ਿਵ ਦੀ ਪਤਨੀ ਦੇਵੀ ਪਾਰਵਤੀ ਦੇ ਅਵਤਾਰਾਂ ਚੰਡੀ, ਦੁਰਗਾ, ਸ਼ਿਵਾ, ਕਾਲ, ਭਗੌਤੀ, ਭਵਾਨੀ, ਕਾਲੀ ਮਹਾਕਾਲੀ, ਕਾਲਕਾ ਦੀਆਂ ਦੈਂਤਾਂ ਨਾਲ ਜੰਗ-ਕਥਾਵਾਂ ਅਤੇ ਦੇਵੀ ਉਸਤਤਿ। ਦੇਵੀ-ਪ੍ਰਸੰਗਾਂ ਦੇ ਅੰਤ ਵਿੱਚ ਲਿਖੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਾਰਕੰਡੇ ਪੁਰਾਣੇ…` ਮਾਰਕੰਡੇ ਪੁਰਾਣ ਤੇ ਆਧਾਰਿਤ ਹੋਣ ਦਾ ਪ੍ਰਤੱਖ ਸਬੂਤ ਹਨ।

(੨) ਸ਼ਿਵ ਪੁਰਾਣ:- ਦੇਵਤਾ ਸ਼ਿਵ ਦੇ ਅਵਤਾਰਾਂ ਦੀਆਂ ਕਥਾਂਵਾਂ ਅਤੇ ਸ਼ਿਵ ਦੇ ੧੨ ਲਿੰਗਾਂ ਦੀ ਕਥਾ ਮੁਤਾਬਕ ਸ਼ਿਵ ਦੇ ਭਿਆਨਕ ਰੂਪ ਮਹਾਕਾਲ (ਜਿਸਦਾ ਮੰਦਿਰ ਉੱਜੈਨ, ਮੱਧ ਪ੍ਰਦੇਸ਼ ਵਿੱਚ ਹੈ), ਜਿਸਦੇ ਹੋਰ ਨਾਂ ਬਚਿਤ੍ਰ ਨਾਟਕ ਗ੍ਰੰਥ ਵਿੱਚ ਸਰਬਕਾਲ, ਸਰਬਲੋਹ, ਖੜਗਕੇਤ, ਅਸਿਧੁਜ, ਅਸਿਕੇਤ ਵਗੈਰਾ ਲਿਖੇ ਹਨ, ਦੀ ਉਸਤਤਿ ਹੈ। ਸ਼ਿਵ ਸਹਸਤ੍ਰ-ਨਾਮਾ ਵਿੱਚ ਸ਼ਿਵ ਨੂੰ ਅਕਾਲ-ਪੁਰਖੀ ਗੁਣਾਂ ਵਾਲਾ ਬਿਆਨ ਕੀਤਾ ਗਿਆ ਹੈ ਜਿਸ ਤੋਂ ਸਿਖ ਕੌਮ ਭੁਲੇਖਾ ਖਾ ਕੇ ‘ਨਮੋ ਕਾਲ ਕਾਲੇ`, ‘ਨਮੋ ਸਰਬ ਕਾਲੇ` ਨੂੰ ਵਾਹਿਗੁਰੂ-ਉਸਤਤਿ ਸਮਝ ਰਹੀ ਹੈ। ਸ਼ਿਵ ਪੁਰਾਣ ਵਿੱਚ ਔਰਤਾਂ ਨੂੰ ਮਾੜੇ ਚਲਨ ਵਾਲੀਆਂ ਦਸਿਆ ਗਿਆ ਹੈ; (ਚਰਿਤ੍ਰੋ ਪਾਖਯਾਨ ਦਾ ਆਧਾਰ)।

(੩) ਸ੍ਰੀਮਦ ਭਾਗਵਤ ਪੁਰਾਣ:- ਇਸ ਪੁਰਾਣ ਦੇ ਦਸਮ ਸਕੰਧ (ਦਸਵਾਂ ਕਾਂਡ) ਦੀਆਂ ਲੜੀਵਾਰ ਕਥਾਵਾਂ ਨੇ ਬਚਿਤ੍ਰ ਨਾਟਕ ਗ੍ਰੰਥ ਦਾ ਤਕਰੀਬਨ ਚੌਥਾ ਹਿੱਸਾ ਦੇਵਤਾ ਵਿਸ਼ਨੂ ਦੇ ੨੪ ਅਵਤਾਰਾਂ ਰਾਮ, ਕ੍ਰਿਸ਼ਨ ਆਦਿਕ ਦੀਆਂ ਕਥਾਂਵਾਂ ਨੇ ਮਲਿਆ ਹੈ। ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਸਮ ਸਕੰਧ ਪੁਰਾਣੇ…` ਭਾਗਵਤ ਪੁਰਾਣ ਤੇ ਆਧਾਰਤ ਹੋਣ ਦਾ ਪ੍ਰਤੱਖ ਸਬੂਤ ਹਨ। ਚਲਾਕ ਸਿਖ-ਵਿਰੋਧੀਆਂ ਨੇ ‘ਦਸਮ ਸਕੰਧ` ਨੂੰ ‘ਦਸਮ ਗ੍ਰੰਥ` ਕਰਕੇ ਸਿਖਾਂ ਨੂੰ ਭੁਲੇਖਾ ਪਾਇਆ ਹੈ। ਕਵਿ ਰਾਮ/ਕਵਿ ਸ਼ਯਾਮ ਨੇ ਇਹਨਾਂ ਅਵਤਾਰਾਂ ਨੂੰ ਵੀ ਸ਼ਿਵ-ਦੁਰਗਾ ਅਥਵਾ ਮਹਾਕਾਲ-ਕਾਲਕਾ ਦਾ ਉਪਾਸਕ ਸਿਧ ਕੀਤਾ।

ਇਸ ਬਚਿਤ੍ਰ ਨਾਟਕ (Strange Drama) ਗ੍ਰੰਥ/ਅਖੌਤੀ (so called) ਦਸਮ ਗ੍ਰੰਥ ਦੀਆਂ ਕੁੱਝ ਪੰਕਤੀਆਂ ਪੰਨਾ ਨੰਬਰ ਸਹਿਤ ਹੇਠ ਲਿਖਤ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਤੁਲਨਾ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਸਿਖਾਂ ਨੂੰ ਕੁਰਾਹੇ ਪਾਉਣ (ੴ ਸਤਿਨਾਮੁ. . ਤੋਂ ਤੋੜਨ) ਲਈ ਹੀ ਇਸ ਗ੍ਰੰਥ ਨਾਲ ਜੋੜਿਆ ਜਾ ਰਿਹਾ ਹੈ:-

ਪੰਨਾ੭੩: ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਇਸ਼ਟ ਦਾ ਸਰੂਪ)

ਅਰਥਾਤ, ਸਰਬਕਾਲ (ਮਹਾਕਾਲ) ਪਿਤਾ ਹੈ ਅਤੇ ਕਾਲਕਾ ਮਾਤਾ ਹੈ; ਇਹ ਹੈ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ੴਸਤਿਨਾਮੁ ਅਰਥਾਤ ਨਿਰਾਕਾਰ ਪ੍ਰਭੂ ਨੂੰ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ।। ਮੰਨਦੀ ਹੈ। ਇਸ ਤਰ੍ਹਾਂ ਇਹ ਕਵਿ-ਰਚਿਤ-ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਗ੍ਰੰਥ ਹੈ।

ਇਸ ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਕਈ ਗਲਤੀਆਂ ਕਰਦੇ ਹਨ, ਭੁਲਣਹਾਰ ਹਨ। ਹੇਠ ਲਿਖੇ ਪ੍ਰਮਾਣ ਗੌਰ ਨਾਲ ਪੜੋ ਜੀ:

ਪੰਨਾ ੪੭: ਪ੍ਰਿਥਮ ਕਾਲ ਜਬ ਕਰਾ ਪਸਾਰਾ।। …. ਏਕ ਸ੍ਰਵਣ (ਕਾਨ) ਤੇ ਮੈਲ ਨਿਕਾਰਾ।। ਤਾਂਤੇ ਮਧੁ ਕੀਟਭ ਤਨ ਧਾਰਾ।। ਦੁਤੀਆ ਕਾਨ ਤੇ ਮੈਲ ਨਿਕਾਰੀ।। ਤਾਂਤੇ ਭਈ ਸ੍ਰਿਸਟੀ ਸਾਰੀ।। (ਨੋਟ: ਸ੍ਰਿਸਟੀ ਰਚਨਾ ਦਾ ਇਹ ਸਿਧਾਂਤ ‘ਅਰਬਦ ਨਰਬਦ ਧੁੰਧੂਕਾਰਾ. . ` ਗੁਰਬਾਣੀ ਅਤੇ ਵਿਗਿਆਨਕ ਖੋਜ ਦੇ ਵਿਰੁਧ ਹੈ। ਕੰਨਾਂ ਦੀ ਮੈਲ ਨਾਲ ਸੰਸਾਰ ਰਚਨਾ ਕਿਵੇਂ? ਕੀ ਵਾਹਿਗੁਰੂ ਸ਼ਰੀਰਧਾਰੀ ਹੈ?)

ਪੰਨਾ ੧੧੯: ਪੁਰਾਤਨ ਬੀੜਾਂ ਵਿੱਚ ਲਿਖੇ (ਵੇਖੋ ਪਹਿਲੀ ਪੋਥੀ ਟੀਕਾ ਡਾ: ਰਤਨ ਸਿੰਘ ਜਗੀ) ਸਮਾਪਤੀ ਸੰਕੇਤ ਮੁਤਾਬਿਕ ਇਹ ਵਾਰ ਦੁਰਗਾ ਕੀ ਹੈ ਜਿਸਨੂੰ ਹੁਣ ਵਾਰ ਸ੍ਰੀ ਭਗਉਤੀ ਕੀ ਕਿਹਾ ਜਾਂਦਾ ਹੈ। ਇਸ ਵਾਰ ਦੀ ਪਹਿਲੀ ਪਉੜੀ – “ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ।। “ ਅਤੇ ਆਖਰੀ ਪਉੜੀ-” ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। . . ੫੫।। ਸਪਸ਼ਟ ਹੈ ਕਿ ਇਥੇ ਭਗਉਤੀ ਦਾ ਅਰਥ ਦੇਵੀ ਦੁਰਗਾ ਹੈ। ਸਿਖ ਦੀ ਅਰਦਾਸ ਨਿਰਾਕਾਰ ਪਰਮਾਤਮਾ ਜਾਂ ਗੁਰੂ ਅੱਗੇ ਹੁੰਦੀ ਹੈ ਨ ਕਿ ਦੇਵੀ ਦੁਰਗਾ ਅੱਗੇ। ਜੇਕਰ ਸਿਖ ਪੰਥ ਅਰਦਾਸ ਦੀ ਪਹਿਲੀ ਪੰਕਤੀ ਬਦਲ ਕੇ “ਪ੍ਰਿਥਮ ਵਾਹਿਗੁਰੂ ਸਿਮਰ ਕੇ …।। “ ਸੋਧ ਦੇਵੇ ਤਾਂ ਬੇਹਤਰ ਹੋਵੇਗਾ। (ਨੋਟ: ਇਸ ਗ੍ਰੰਥ ਦੇ ਭੁਲਣਹਾਰ ਲਿਖਾਰੀ ਕਵੀਆਂ ਨੇ ਕਈ ਪੰਨਿਆਂ ਤੇ ਲਿਖਿਆ ਹੈ:-

ਭੂਲ ਹੋਇ ਕਬਿ ਲੇਹੁ ਸੁਧਾਰੀ।। “ ਅਰਥਾਤ, ਲਿਖਾਰੀ ਕਵੀਆਂ ਨੂੰ ਕੋਈ ਇਤਰਾਜ਼ ਨਹੀ ਜੇ ਅਸੀ ਇਸ ਗ੍ਰੰਥ ਦੀ ਕੋਈ ਪੰਕਤੀ ਸੁਧਾਰ ਕਰ ਲਈਏ ਜਾਂ ਹਟਾ ਦਈਏ।)

ਪੰਨਾ ੧੫੫: ।। ਪਾਤਸ਼ਾਹੀ ੧੦।। ਅਥ ਚੋਬੀਸ ਅਵਤਾਰ। . . ਸੁਨੀਅਹੁ ਸੰਤ ਸਭੇ ਚਿਤ ਲਾਈ।। ਬਰਨਤ ਸਯਾਮ ਜਥਾ ਮਤ ਭਾਈ।। ੧।। ਸਯਾਮ-ਕਵਿ-ਛਾਪ ਸਿਧ ਕਰਦੀ ਹੈ ਕਿ ਪਾਤਸ਼ਾਹੀ ੧੦ ਲਿਖ ਕੇ ਸਿੱਖਾਂ ਨੁੰ ਧੋਖਾ ਦਿੱਤਾ ਜਾ ਰਿਹਾ ਹੈ। ਸੋ ਅਰਦਾਸ ਦਾ ਸਿਰਲੇਖ “ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦” ਹਟਾ ਕੇ ਕੀਤੀ ਗਈ ਅਰਦਾਸ ਗੁਰਮਤਿ ਵਿਰੁਧ ਨਹੀ ਹੋਵੇਗੀ। ਪੰਥ ਦੇ ਆਗੂਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਮਸਲੇ ਤੇ ਸਿਖ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੂਕੂਲ ਸੇਧ ਦੇਣ।

ਪੰਨਾ ੩੦੯: ।। ਚੋਪਈ।। ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ।। ਕਿਸਨ ਬਿਸਨ ਕਬਹੁ ਨ ਧਿਆਊਂ।। …ਛੰਦ-੪੩੪।। ਮਹਾਕਾਲ ਰਖਵਾਰ ਹਮਾਰੋ।। ਮਹਾਲੋਹ ਹਮ ਕਿੰਕਰ ਥਾਰੋ।। ਛੰਦ-੪੩੫।। (ਨੋਟ: ਲਿਖਾਰੀ ਕਵਿ ਸਯਾਮ ਦਾ ਰਖਵਾਲਾ ਉਸਦਾ ਇਸ਼ਟ ਮਹਾਕਾਲ ਅਥਵਾ ਮਹਾਲੋਹ/ਸਰਬਲੋਹ ਹੈ। ਮਹਾਕਾਲ ਦਾ ਅਰਥ ਵਾਹਿਗੁਰੂ ਨਹੀ; ਅੱਗੇ ਪੰਨਾ ੧੨੧੦ ਦਾ ਦੋਹਰਾ ਪੜੋ ਜੀ।

ਪੰਨਾ ੭੧੧: ਕੇਵਲ ‘ਕਾਲ` ਈ ਕਰਤਾਰ।। (ਕਾਲ ਸ੍ਰਿਸਟੀ ਦਾ ਰਚਨਹਾਰਾ ਕਿਵੇਂ? (ਵੇਖੋ ਉਪਰ ਪੰ: ੪੭)

ਪੰਨਾ ੮੦੯: ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੇਰੋ।। (ਦੇਵੀ ਦੁਰਗਾ ਦੇ ਅਨੇਕ ਨਾਂ; ਚਰਿਤ੍ਰੋ ਪਾਖਯਾਨ ਦੇ ਸ਼ੁਰੂ ਵਿੱਚ ਦੇਵੀ-ਉਸਤਤ ਵਿਚੋਂ। ਸਪਸ਼ਟ ਹੈ ਕਿ ਦੇਵੀ ਦੁਰਗਾ ਹੀ ਸ਼ਿਵਾ ਹੈ)। ਇਸ ਗ੍ਰੰਥ ਦੇ ਪੰਨਾ ੯੯ ਤੇ ਲਿਖੀ ਰਚਨਾ “ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੌ।। “ ਵਿੱਚ ਸ਼ਿਵਾ ਦਾ ਅਰਥ ਦੁਰਗਾ ਹੀ ਸਿਧ ਹੁੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਵੀ ਦੁਰਗਾ ਨੂੰ ੴ ਦਾ ਸੇਵਕ ਮੰਨਦੀ ਹੈ “ਦੁਰਗਾ ਕੋਟਿ ਜਾ ਕੇ ਮਰਦਨ ਕਰਹਿ।। “ ਇਸ ਲਈ ਗੁਰਸਿਖਾਂ ਨੁੰ “ਦੇਹ ਸ਼ਿਵਾ ਬਰ ਮੋਹਿ ਇਹੈ…” ਰਚਨਾ ਨ ਪੜਨੀ ਚਾਹੀਦੀ ਹੈ ਨ ਗਾਇਨ ਕਰਨੀ ਚਾਹੀਦੀ ਹੈ।

ਪੰਨਾ ੮੧੦:- ‘ਕਾਲ/ਕਾਲਕਾ ਦਾ ਭਿਆਨਕ ਸਰੂਪ ਜਗ ਦਾ ਪਾਲਣਹਾਰ (?) (ਗੁਰਮਤਿ ਵਿਰੋਧੀ ਵਿਚਾਰ) ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ।। ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।। ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ।। ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ` ਸਦਾ ਪ੍ਰਤਿਪਾਲ ਤਿਹਾਰੋ।।

ਅਰਥਾਤ ਗਲੇ ਵਿੱਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖੱਬੇ ਪਾਸੇ ਭਾਰੀ ਤਲਵਾਰ, ਲਾਲ ਅੰਗਾਰੇ ਵਰਗੀਆਂ ਡਰਾਉਣੀਆਂ ਅੱਖਾਂ ਬਿਖਰੇ ਵਾਲ, ਖੁਨ ਨਾਲ ਲਿਬੜੇ ਦੰਦ, ਮੂੰਹ ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ. . ਇਹ ‘ਕਾਲ` ਤੁਹਾਡਾ ਪਾਲਣਹਾਰ! ? ? ? ਚੋਪਈ ‘ਹਮਰੀ ਕਰੋ ਹਾਥ ਦੇ ਰਛਾ` ਵਿੱਚ ਇਸੇ ਮਹਾਕਾਲ/ ਕਾਲ ਦਾ ਉਪਾਸਕ ਗੁਰੂ ਜੀ ਅਤੇ ਸਿਖਾਂ ਨੂੰ ਬਣਾਇਆ ਜਾ ਰਿਹਾ ਹੈ।

ਪੰਨਾ ੧੨੧੦:- ਚਰਿਤ੍ਰੋ ਪਾਖਯਾਨ ਨੰ: ੨੬੬ ਦਾ ਆਖਰੀ ਦੋਹਿਰਾ:

ਇਹ ਛਲ ਸੋ ਮਿਸਰਹ ਛਲਾ ਪਾਹਨ ਦਏ ਬਹਾਇ।। ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।। ਅਰਥਾਤ ਮਹਾਕਾਲ ਦੇ ਸਿਖ ਨੂੰ ਕੜਾਹ-ਪ੍ਰਸ਼ਾਦ ਨਹੀ, ਭੰਗ ਤੇ ਸ਼ਰਾਬ ਛਕਾਈ ਜਾਂਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਸ਼ੀਲੇ ਪਦਾਰਥ ਵਰਤਣ ਵਰਤਾਣ, ਛਕਣ ਛਕਾਉਣ ਤੋਂ ਸਖਤੀ ਨਾਲ ਮਨ੍ਹਾ ਕਰਦੀ ਹੈ। ਸਪਸ਼ਟ ਸਿਧ ਹੁੰਦਾ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਮੂਲ-ਮੰਤ੍ਰ ਵਿੱਚ ਬਿਆਨ ਕੀਤਾ ਅਕਾਲ ਪੁਰਖੁ ਜਾਂ ਨਿਰਾਕਾਰ ਪਰਮਾਤਮਾ ਨਹੀ। ਸ਼ਿਵ/ਕਾਲੀ ਮੰਦਿਰਾਂ ਵਿੱਚ ਭੰਗ/ਸ਼ਰਾਬ ਦਾ ਹੀ ਪਰਸ਼ਾਦ ਦਿਤਾ ਜਾਂਦਾ ਹੈ।

ਪੰਨਾ ੧੩੮੭।। ਕਬਯੌ ਬਾਚ ਬੇਨਤੀ।। ਚੋਪਈ।। (ਰਹਿਰਾਸ ਵਿੱਚ ਪੜ੍ਹੀ ਜਾਂਦੀ ਚੌਪਈ: ਗ੍ਰੰਥ ਵਿੱਚ ਪਾ: ੧੦ ਅੰਕਤ ਨਹੀ ਪਰ ਗੁਟਕੇ ਛਾਪਣ ਵਾਲੇ ਮਨ-ਮਰਜ਼ੀ ਨਾਲ ਛਾਪੀ ਜਾ ਰਹੇ ਹਨ।) ਹਮਰੀ ਕਰੋ ਹਾਥ ਦੈ ਰਛਾ। . . ਜਵਨ ਕਾਲ ਸਭ ਜਗਤ ਬਨਾਯੋ। . . ਆਦਿ ਅੰਤ ਏਕੈ ਅਵਤਾਰਾ (?)।। ਸੋਈ ਗੁਰੂ ਸਮਝਿਯੋ ਹਮਾਰਾ।। … ਖੜਗਕੇਤ (ਮਹਾਕਾਲ) ਮੈ ਸਰਨ ਤੁਮਾਰੀ।। (ਨੋਟ: ਇਹ ਰਚਨਾ ਆਖ਼ਰੀ ਤ੍ਰਿਯਾ ਚਰਿਤ੍ਰ ਦਾ ਅੰਸ਼ ਹੈ, ਮਹਾਕਾਲ-ਕਾਲਕਾ ਦਾ ਦੈਂਤਾਂ ਨਾਲ ਜੰਗ; ਮਹਾਕਾਲ ਨੂੰ ਪਸੀਨਾ ਆਉਣਾ ਸਿਧ ਕਰਦਾ ਹੈ ਕਿ ਮਹਾਕਾਲ ਸ਼ਰੀਰਧਾਰੀ ਦੇਵਤਾ ਹੈ। ਤ੍ਰਿਯਾ ਚਰਿਤ੍ਰ ਅਸ਼ਲੀਲ ਅਤੇ ਗੁਰਮਤਿ ਵਿਰੁਧ ਹਨ, ਜੋ ਗੁਰੂ-ਰਚਿਤ ਹੋ ਹੀ ਨਹੀ ਸਕਦੇ)। ਇਹ ਚੌਪਈ ਮਹਾਕਾਲ–ਕਾਲਕਾ ਨੂੰ ਸੰਬੋਧਨ ਕਰਕੇ ਕੀਤੀ ਗਈ ਕਵਿ ਸ਼ਯਾਮ/ਕਵਿ ਰਾਮ ਦੀ ਬੇਨਤੀ ਹੈ। ਸਿਖਾਂ ਨੂੰ ਧੋਖੇ ਵਿੱਚ ਰਖਕੇ ਕੱਚੀ ਬਾਣੀ ਨਾਲ ਜੋੜਨ ਦੀ ਸਿਖ-ਵਿਰੋਧੀਆਂ ਦੀ ਸਾਜ਼ਸ਼ ਹੈ।

ਸ਼ਿਵ-ਪਾਰਬਤੀ ਦਾ ਜੁੜਵਾਂ ਅਰਧ-ਨਾਰੀਸ਼ਵਰ ਰੂਪ ‘ਮਹਾਕਾਲ-ਕਾਲਕਾ` ਇਸ ਗ੍ਰੰਥ ਦੇ ਲਿਖਾਰੀ ਕਵੀਆਂ ਦਾ ਇਸ਼ਟ ਹੈ, ਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ।




.