.

ਅਣਗੌਲੇ ਸਿੱਖ ਬਨਾਮ ਸ਼ਤਾਬਦੀਆਂ

ਆਉ ਇੱਕ ਵਾਰ ਸਿੱਖ ਕੌਮ ਦੇ ਉਹਨਾਂ ਪਰਿਵਾਰਾਂ ਵਲ ਝਾਤ ਮਾਰੀਏ ਤੇ ਕੁੱਝ ਸੋਚਣ ਦਾ ਜਤਨ ਕਰੀਏ ਤਾਂ ਜੋ ਸਾਨੂੰ ਪਤਾ ਲਗ ਸਕੇ ਅਸੀ ਅੱਜ ਤੱਕ ਕਿਸ ਹੱਦ ਤੱਕ ਕੌਮ ਦੇ ਲਈ ਚਿੰਨਤਤ ਹਾਂ। ਸਿਖ ਕੌਮ ਵਿੱਚ ਇਹ ਗੱਲ੍ਹ ਬੜੀ ਹੈਰਾਨੀ ਵਾਲੀ ਹੈ ਕਿ ਭਾਰਤ ਵਿੱਚ ਸਾਡੇ ਚਾਰ ਕਰੌੜ ਸਿਕਲੀਗਰ, ਪੰਜ ਕਰੌੜ ਵਣਜ਼ਾਰੇ ਸਿੱਖ, ਤੇ ਇੱਕ ਕਰੌੜ ਸਤਿਨਾਮੀਏ ਸਿੱਖ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ। ਇਹ ਸਿੱਖ ਭਾਰਤ ਵਿੱਚ ਕਰਨਾਟਕ, ਦਿੱਲੀ, ਹਿਮਾਚਲ ਪ੍ਰਦੇਸ਼, ਉੜੀਸਾ, ਬਿਹਾਰ ਤਾਮਿਲਨਾਡੂ, ਮਹਾਰਾਸ਼ਟਗ, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਤੇ ਪਛੱਮੀ ਬੰਗਾਲ ਆਦਿ ਸੂਬਿਆਂ ਵਿੱਚ ਖਿਲਰਵੇਂ ਤੌਰ ਤੇ ਰਹਿ ਰਹੇ ਹਨ।
ਉਪਰੋਤਕ ਅੰਕੜਿਆਂ ਤੇ ਨਜ਼ਰ ਮਾਰਿਆ ਪੰਜਾਬ ਤੋਂ ਬਾਹਰ ਜੋ ਗਰੁੱਪ ਜਾਂ ਕਬੀਲੇ ਹਨ ਉਨ੍ਹਾਂ ਵਿੱਚ ਵਣਜ਼ਾਰੇ, ਸਿਕਲੀਗਰ ਤੇ ਸਤਿਨਾਮੀਏ ਪ੍ਰਮੁੱਖ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਆਜ਼ਾਦੀ ਤੇ ਬਰਾਬਰੀ ਦੇ ਉਦੇਸ਼ ਨੂੰ ਮੁੱਖ ਰਖਦਿਆਂ ਸਮੇਂ ਦੇ ਹਾਕਮਾਂ ਨਾਲ ਆਢਾ ਲਾਇਆ ਤੇ ਜਿਸ ਦਾ ਖਮਿਆਜ਼ਾ ਇਹ ਹਾਲੇ ਤੱਕ ਭੁੱਗਤ ਰਹੇ ਹਨ। ਥਾਂ-ਥਾਂ ਦੀਆ ਠੋਕਰਾਂ ਖਾਂਦੇ ਖਾਦੇ, ਬੁਰੇ ਹਾਲਤਾਂ ਨਾਲ ਜੂਝਦਿਆਂ ਜਿਸ ਤਰ੍ਹਾਂ ਇਨ੍ਹਾਂ ਨੇ ਸਿੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇਸ ਲਈ ਉਨ੍ਹਾਂ ਦੇ ਪਿਛੋਕੜ ਤੇ ਇੱਕ ਝਾਤ ਮਾਰੀ ਹੈ। ਪਰ ਸਿੱਖ ਕੌਮ ਦਾ ਪੈਸਾ ਕੇਵਲ ਸਤਾਬਦੀਆ ਮਨਾਉਣ ਤੇ ਹੀ ਖਰਚ ਕਰ ਦਿੱਤਾ ਜਾਂਦਾ ਹੈ।
ਪਰ ਅਫਸੋਸ ਇਸ ਗੱਲ੍ਹ ਦਾ ਹੈ ਕਿ ਕੌਣ ਇਹਨਾਂ ਦੀ ਸਾਰ ਲਵੇ, ਸਾਡੇ ਪੰਥਕ ਆਗੂਆਂ ਕੋਲ ਤਾਂ ਪੰਜਾਬ ਦੇ ਸਿਖਾਂ ਦੀ ਸਾਰ ਲੈਣ ਦਾ ਕੋਈ ਸਮਾਂ ਨਹੀ ਇਹ ਤਾਂ ਫਿਰ ਅੱਖਾਂ ਤੋ ਉਹਲੇ ਦੂਰ ਹਨ। ਹੈਰਾਨੀ ਗੱਲ੍ਹ ਹੈ ਕਿ ਪੰਜਾਬ ਵਿੱਚ ਰਹਿੰਦਾ ਸਿਖ ਵੋਟਰ ਜੋ ਇਹਨਾਂ ਦੀ ਇੱਕ ਵੱਡੀ ਤਾਕਤ ਦਾ ਹਿਸਾ ਹੈ। ਹਰ ਸਾਲ ਪੰਜਾਬ ਦੇ ਕਿਸਾਨਾ ਦੀ ਹਾਲਤ ਬੱਦਤਰ ਹੁੰਦੀ ਜਾ ਰਹੀ ਹੈ। ਕੇਂਦਰ ਨੇ 2009-2010 ਦੇ ਬਜਟ ਵਿੱਚ ਕਿਸਾਨਾਂ ਨੂੰ ਕਰਜ਼ੇ ਤੋ ਰਾਹਤ ਦੇਣ ਲਈ ਜੋ ਰਕਮ ਰੱਖੀ ਸੀ ਉਸ ਵਿਚੋਂ ਪੰਜਾਬ ਦੇ ਕਿਸਾਨਾ ਨੂੰ ਇੱਕ 1. 3ਫੀ. ਹੀ ਮਿਲੀ ਹੈ। ਨੀਤੀਆਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਕਿ ਪੰਜਾਬ ਨੂੰ ਘੱਟ ਤੋ ਘੱਟ ਫਾਇਦਾ ਹੁੰਦਾ ਹੈ। ਪੰਜਾਬ ਵਿੱਚ ਸਿਰਫ 23 ਫੀਸਦੀ ਜਮੀਨ ਨੂੰ ਹੀ ਨਹਿਰੀ ਪਾਣੀ ਮਿਲਦਾ ਹੈ। 73 ਫੀ. ਜਮੀਨ ਦੀ ਸੰਚਾਈ ਟਿਊਬਲਾਂ ਨਾਲ ਕੀਤੀਆਂ ਜਾਂਦੀ ਹੈ ਪੰਜਾਬ ਵਿੱਚ 12. 46 ਲੱਖ ਟਿਊਬਲ ਹਨ ਜਿਹਨਾਂ ਵਿਚੋਂ ਇੱਕ ਤਹਾਈ ਡੀਜ਼ਲ ਚਲਦੇ ਹਨ ਇਹ ਟਿਊਬਲ ਲਾਉਣ ਤੇ ਵੀ ਕਿਸਾਨਾਂ ਦੇ ਅਰਬਾਂ ਰੁਪਏ ਖਰਚੇ ਹੋਏ ਹਨ। 2009 ਵਿੱਚ 2800 ਕਰੌੜ ਰੁਪਏ ਦੀ ਬਿਜਲੀ ਟਿਊਬਲਾਂ ਨੂੰ ਦਿੱਤੀ ਗਈ ਇਹ ਬਿਜਲੀ ਕਿਸਾਨਾਂ ਨੂੰ ਭਾਵੇਂ ਮੁੱਫਤ ਮਿਲੀ ਪਰ ਖਰਚਾ ਤਾਂ ਆਖਰ ਸੂਬੇ ਉਪਰ ਹੀ ਪਿਆ ਇਸ ਤੋਂ ਇਲਾਵਾ ਇਨ੍ਹੇ ਹੀ ਪੈਸਿਆਂ ਦਾ ਕਿਸਾਨਾਂ ਨੇ ਟਿਊਬਲਾਂ ਵਿੱਚ ਡੀਜ਼ਲ ਪਵਾਇਆ ਡੀਜ਼ਲ ਦਾ ਖਰਚਾ ਬਿਜਲੀ ਨਾਲੋ 3-4 ਨੂੰ ਜਿਆਦਾ ਆਉਦਾਂ ਹੈ। ਵੱਧ ਤੋਂ ਵੱਧ ਅਨਾਜ ਪੈਦਾ ਕਰਨ ਲਈ ਕੀਟ ਨਾਸ਼ਕ ਦਵਾਈਆਂ ਦੀ ਬਹੁਤ ਵਰਤੋਂ ਕਰਦੇ ਹਨ ਇਹ ਤਾਂ ਕੇਵਲ ਅਖਬਾਰਾਂ ਦੇ ਹੀ ਅੰਕੜੇ ਤੁਹਾਡੇ ਨਾਲ ਸਾਝੇ ਕੀਤੇ ਹਨ ਇਸ ਤਰ੍ਹਾਂ ਪੰਜਾਬ ਸਿੱਖ (ਕਿਸਾਨ) ਲਗਾਤਾਰ ਕੰਗਾਲ ਹੁੰਦਾ ਜਾ ਰਿਹਾ ਹੈ ਤੇ ਸਾਡੇ ਪੰਥਕ ਆਗੂ ਕਰੋੜਾ ਰੁਪਇਆਂ ਨੂੰ ਅੱਗ ਲਗਾ ਰਹੇ ਹਨ ਤੇ ਸ਼ਤਾਬਦੀਆਂ ਮਨਾਂ ਰਹੇ ਹਨ ਦੂਸਰੇ ਪਾਸੇ ਹੋਰ ਧਰਮਾਂ ਵਿੱਚ ਵੀ ਤਾਂ ਇਹ ਤਿਉਹਾਰ ਆਉਂਦੇ ਹਨ ਉਹ ਲੋਕ ਸ਼ਤਾਬਦੀਆਂ ਦੇ ਨਾਂ ਤੇ ਇਤਨਾਂ ਖਰਚਾ ਨਹੀ ਕਰਦੇ ਸਗੋ ਉਹ ਇਹ ਸੋਚ ਦੇ ਹਨ ਜਿਸ ਪੈਸੇ ਦਾ ਅਸੀ ਲੰਗਰ ਲਾਉਣਾ ਹੈ ਕਿਉ ਨਾ ਹੋਵੇ ਉਹਨਾਂ ਰੁਜ਼ਗਾਰ ਮੁਹੀਈਆ ਕਰਵਾਇਆ ਜਾਵੇ ਕਿਉਕਿ ਦੁਸਰੇ ਧਰਮਾਂ ਵਾਲੇ ਵੀ ਤਾਂ ਇਹ ਕੁੱਝ ਹੀ ਕਰਦੇ ਹਨ ਕੋਈ ਤਿਉਹਾਰ ਨਹੀ ਮਨਾਉਦੇ ਪੈਸਾ ਬਚਾ ਕਿ ਲੋੜਵੰਦ ਵੀਰਾਂ ਦੀ ਮਦਦ ਕਰਦੇ ਹਨ। ਪਰ ਸਾਡੇ ਪੰਥਕ ਤਾਂ ਲੱਖਾਂ ਰੁਪਿਆਂ ਮੀਟਿੰਗਾਂ ਤੇ ਕਰੌੜਾਂ ਰੁਪਿਆ ਗੁਰਪੁਰਬਾਂ ਤੇ ਸ਼ਤਾਬਦੀਆਂ ਤੇ ਹੀ ਖਰਚ ਦਿੱਤਾ ਜਾਂਦਾ ਹੈ ਅਫਸੋਸ ਕੋਈ ਪਲਾਨਿੰਗ ਨਹੀ ਕੀਤੀ ਜਾਂਦੀ ਤੇ ਨਾ ਹੀ ਕੋਈ ਨਵਾਂ ਕੰਮ ਆਰੰਭਿਆ ਜਾਂਦਾ ਹੈ। ਦੂਜੇ ਧਰਮਾ ਵਾਲੇ ਤਾਂ ਪੈਸਾ ਕਿਸੇ ਨੂੰ ਮਕਾਨ ਬਣਾ ਕਿ ਦੇਣਾ ਤੇ ਕਿਸੇ ਲੋੜਵੰਦ ਦਾ ਡਾਕਟਰੀ ਇਲਾਜ਼ ਕਰਵਾ ਦੇਣਾ ਕਿਸੇ ਵੀਰ ਹੋਰ ਸਮਾਜਿਕ ਆਰਥਿਕ ਪੱਖੋ ਮਦਦ ਕਰ ਦੇਣੀ। ਇਸ ਤਰ੍ਹਾਂ ਦੇ ਕੰਮ ਇਹਨਾਂ ਨੇ ਆਰੰਭੇ ਤੇ ਅਨੇਕਾਂ ਵੀ ਅੱਜ ਆਪਣਾ ਧਰਮ ਬਦਲੀ ਕਰ ਚੁੱਕੇ ਹਨ। ਰੋਜ਼ ਦੀਆਂ ਅਖਬਾਰਾਂ ਪੰਜਾਬ ਗੁਰਦਾਸਪੁਰ ਵਿੱਚ 25 ਸਿਖ ਪਰਿਵਾਰਾਂ ਨੇ ਧਰਮ ਬਦਲ ਕਿ ਇਸਾਈ ਮੱਤ ਨੂੰ ਧਾਰਨ ਕਰ ਲਿਆ ਹੈ, ਇਸੇ ਤਰ੍ਹਾਂ ਪੰਜਾਬ ਦੇ ਸਿੱਖਾਂ ਵਿਚੋਂ ਜੋ ਦਲਿਤ ਹਨ। ਉਹ ਤਾਂ ਲਗਭਗ ਪੰਥਕ ਆਗੂਆਂ ਦੀਆਂ ਕਰਤੂਤਾਂ ਨੂੰ ਵੇਖਦੇ ਹੋਏ ਦੂਰ ਹੁੰਦੇ ਜਾ ਹੀ ਰਹੇ ਹਨ। ਜਾਂ ਫਿਰ ਇਹ ਇਹਨਾਂ ਨੂੰ ਧਾਰਮਿਕ ਜਗ੍ਹਾਂ ਵਿੱਚ ਪੂਰਾ ਮਾਨ ਸਨਮਾਨ ਨਾ ਮਿਲਣ ਕਰਕੇ ਇਹ ਲੋਕ ਸਿਖ ਧਰਮ ਤੋਂ ਆਕੀ ਹੋ ਗਏ ਤੇ ਕਿਸੇ ਦੂਸਰੇ ਜੋ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ ਉਸ ਵਲ੍ਹ ਝੁੱਕ ਜਾਂਦੇ ਹਨ। ਇਸੇ ਤਰਾਂ ਦੂਸਰੇ ਧਰਮਾਂ ਵਾਲੇ ਇਹਨਾਂ ਨੂੰ ਪੈਸੇ ਤੇ ਦੁਨਿਆਵੀ ਸੁੱਖ ਸਹੂਲਤਾਂ ਦੇ ਕਿ ਧਰਮ ਬਦਲਾ ਤਬਦੀਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਪਰ ਜਿਹੜੇ ਰਹਿ ਗਏ ਹਨ ਉਹਨਾਂ ਦੀ ਹਾਲਤ ਇਹਨੀ ਮਾੜੀ ਹੈ ਕਿ ਕੋਈ ਪੰਥਕ ਆਗੂ ਇਹਨਾਂ ਦੀ ਸਾਰ ਲੈਣ ਲਈ ਅੱਗੇ ਨਹੀ ਆ ਰਿਹਾ ਪਰ ਅਸੀ ਲਗਾਤਾਰ ਸ਼ਤਾਬਦੀਆਂ ਮਨਾ ਕਿ ਕੌਮ ਕਰੌੜਾਂ ਰੁਪਏ ਖਰਚ ਕਰ ਦਿੰਦੇ ਹਾਂ। ਪੰਜਾਬ ਦੇ ਸਿੱਖ ਨੌਜਵਾਨ ਜੋ ਡਿਗਰੀਆਂ ਚੁੱਕੀ ਫਿਰਦੇ ਹਨ ਇਹ ਪੰਥਕ ਸਰਕਾਰ ਉਹਨਾਂ ਨੂੰ ਨੌਕਰੀ ਦੇਣ ਤੋ ਇੰਨਕਾਰੀ ਹੈ। ਜੇ ਕਰਕੇ ਨੌਕਰੀ ਦਿੰਦੀ ਹੈ ਤਾਂ ਲੱਖਾਂ ਰੁਪਏ ਰਿਸ਼ਵਤ ਲੈ ਕਿ ਦੇ ਰਹੀ ਹੈ ਜਿਸ ਕਰਕੇ ਪੰਜਾਬ ਦਾ ਸਿੱਖ ਨੌਜਵਾਨ ਖੁਦਕਸ਼ੀਆਂ ਦੇ ਰਾਹ ਜਾਂ ਵੱਡੇ ਪਧੱਰ ਤੇ ਨਸ਼ੀਈ ਬਣਦਾ ਜਾ ਰਿਹਾ ਹੈ ਤੇ ਹੁਣ ਥੋੜੇ ਸਮੇ ਤੋ ਜ਼ਮੀਨ ਵੇਚ ਕਿ ਬਾਹਰ ਭੱਜ ਰਿਹਾ ਹੈ ਇਹ ਸੱਭ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਹੀ ਨਤੀਜ਼ਾ ਹੈ। ਆਉ ਜਿਥੇ ਅਸੀ ਕਰੌੜਾ ਰੁਪਿਆਂ ਇਸ ਪਾਸੇ ਬਰਬਾਦ ਕਰ ਰਹੇ ਹਾਂ ਕਿਉਂ ਨਾ ਬਚਾ ਕਿ ਪੰਜਾਬ ਵਿੱਚ ਤੇ ਪੰਜਾਬ ਤੋ ਬਾਹਰ ਰਹਿੰਦੇ ਸਿਖਾਂ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੇ ਜਾਣ ਤੇ ਫਿਰ ਸਾਡੀ ਮਨਾਈਆਂ ਹੋਈਆ ਸ਼ਤਾਬਦੀਆਂ ਤੇ ਗੁਰਪੁਰਬ ਸਫਲੇ ਹੋ ਜਾਣ।
ਬੇਅੰਤ ਸਿੰਘ ਖਾਨੇਵਾਲ
ਫੋਨ. +91-98555-62648




.