.

ਸ਼ਬਦ ਗੁਰੂ

-ਸਤਵਿੰਦਰ ਕੌਰ ਸੱਤੀ (ਕੈਲਗਰੀ) -

ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ।।
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ।।
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ।।
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਭਾਗਿ ਧਿਆਇਆ।।

ਰੱਬ ਤਾਂ ਭੁੱਲਾ ਬੱਖਸ਼ ਦਿੰਦਾ। ਆਪਣੇ ਆਪ ਨੂੰ ਮਾਰ ਕੇ ਜੀਣ ਵਾਲਾ ਉਸ ਦਾ ਰੂਪ ਹੈ। ਸਬਦ ਗੁਰੂ ਦੇ ਦਰਸ਼ਨ ਨਾਲ ਹੀ ਮਨ ਧੰਨ ਧੰਨ ਹੋ ਜਾਦਾ ਹੈ। ਦਰਸ਼ਨ ਚਾਹੇ ਇੰਟਰਨਟ ਰਾਹੀ ਜਾਂ ਰੂਹ ਬਰੂ ਹੋਣ। ਅੱਖਾ ਝਮਕਣਾਂ ਭੁੱਲ ਜਾਦੀਆ ਹਨ। ਆਪ ਮੁਹਾਰੇ ਰੱਬ ਰੱਬ ਮਨ ਕਰਨ ਲੱਗ ਜਾਦਾ ਹੈ। ਮਨ ਕਿਤੇ ਨੀ ਭੱਜਦਾ। ਠੋਸ ਧਰਤੀ ਵਾਂਗ ਜੰਮ ਜਾਦਾ ਹੈ। ਰੱਬ ਉਦੋ ਆਪ ਹਾਜਰ ਹੁੰਦਾ ਹੈ। ਮਤਲਬ ਕੇ ਰੱਬ ਸੁੱਤਾ ਹੋਇਆ ਅੰਦਰੋ ਜਾਗ ਜਾਦਾ ਹੈ। ਰੱਬ ਅੰਦਰ ਸ਼ੈਤਾਨ ਮਨ ਹੈ। ਕਾਬੂ ਆ ਗਿਆ ਤਾਂ ਇਹ ਬਹੁਤ ਵੱਡੀ ਸ਼ਕਤੀ ਨੂੰ ਥਾਂ ਸਿਰ ਵਰਤ ਸਕਦੇ ਹਾਂ। ਨਾ ਹੀ ਰੱਬ ਉਗਰਾਹੀ ਕਰਕੇ ਖਾਣ ਵਾਲਿਆ ਦੀਆ ਜੇਬਾ ਵਿੱਚ ਹੈ। ਕਿਸੇ ਨੇ ਰੱਬ ਨੂੰ ਨਹੀ ਮਿਲਾਉਣਾ। ਬੁਰਕੀ ਮੂੰਹ ਵਿੱਚ ਪਾ ਕੇ ਮੂੰਹ ਆਪ ਹਿਲਾਮਾਗੇ ਤਾਂ ਢਿੱਡ ਭਰੇਗਾ। ਰੱਬ ਵਿੱਚ ਵਿਸ਼ਵਾਸ਼ ਰੱਖਣਾ ਵੀ ਜਰੂਰੀ ਹੈ। ਉਸ ਨੂੰ ਮਨ ਵਿੱਚ ਚੇਤੇ ਰੱਖਣਾ ਵੀ ਜਰੂਰੀ ਹੈ। ਮਾਲਕ ਨੂੰ ਪਕਾਰਨਾ ਬੁਲਾੳਣਾ ਯਾਦ ਕਰਨਾ ਧੰਨਵਾਦ ਕਰਨਾ ਵੀ ਜਰੂਰੀ ਹੈ। ਲੰਗਰ ਲਾਉਣ ਨਾਲ ਰੱਬ ਨਹੀ ਮਿਲਦਾ। ਉਹ ਤਾਂ ਆਪ ਸਾਰੀ ਸ੍ਰਿਸਟੀ ਨੂੰ ਦਾਨ ਦੇ ਰਿਹਾ ਹੈ। ਅਸੀ ਉਸ ਨੂੰ ਚਾਰ-ਪੰਜ ਹਜਾਰ ਵਿੱਚ ਖ੍ਰੀਦ ਨਹੀ ਸਕਦੇ। ਕਿਸੇ ਸਾਧ ਕੋਲੋ ਜਾਂ ਮੰਦਰ ਇਮਾਰਤ ਵਿੱਚੋ ਨਹੀ ਮਿਲਣਾ। ਸਾਧ ਆਪ ਤੁਹਾਡੀਆ ਜੇਬਾ ਵੱਲ ਦੇਖਦੇ ਹਨ। ਰੱਬ ਸਾਂਧਾਂ ਕੋਲੇ ਹੈ ਤਾਂ ਇੱਕ ਇੱਕ ਪੈਸੇ ਲਈ ਝਾਕ ਕਿਉਂ ਕਰਨ। ਸੰਗਤ ਦੀ ਗੋਲਕ ਵਿੱਚ ਪਾਈ ਮਾਇਆ ਗੁਰੂ ਦੇ ਕਾਰਜ ਲਈ ਹੈ। ਪ੍ਰਬੰਧਕ ਆਪ ਹੱੜਪਣ ਲਈ ਇੱਕ ਦੂਜੇ ਦੀਆ ਪੱਗਾ ਊਛਾਲਦੇ ਹਨ। ਸੰਗਤ ਜੀ ਗੋਲਕਾਂ ਭਰ ਕੇ ਰੱਬ ਨੀ ਮਿਲਣਾ। ਕਮੇਟੀਆ ਦੇ ਬਿਜਨਸ ਜਰੂਰ ਚੱਲਣਗੇ। ਦੋ ਸਾਲ ਵਿੱਚ ਵਧੀਆ ਟੋਪ ਦਾ ਬਿਜਨਸ ਚਲ ਪੈਦਾ ਹੈ। ਕਿਸੇ ਅਪਹਾਜ ਨੂੰ ਪੈਸਾ ਦੇਵੋ ਰੱਬ ਮਿਲ ਜਾਵੇਗਾ। ਸ਼ਹੀਦ ਦਾ ਬੱਚਾ, ਪੜ੍ਹਾ ਦਿਉ, ਮਜਦੂਰ ਨੂੰ ਪੂਰੀ ਮਜਦੂਰੀ ਦਿਉ, ਕਿਸੇ ਦੀ ਭੁਲ ਬੱਖਸ਼ ਦਿੳ। ਕਿਸੇ ਦੀ ਜਾਨ ਬੱਚਾ ਦਿਉ। ਸਮੱਝੋ ਰੱਬ ਮਿਲ ਗਿਆ। ਗੁਰਦੁਆਰੇ ਗਏ, ਰੁਮਲੇ ਸੋਹਣੇ ਚਮਕਦੇ ਦੇਖੇ ਲੱਗਦਾ ਰੱਬ ਨੂੰ ਮਿਲ ਲਿਆ। ਮਾਹਾਰਾਜ ਦਾ ਇੱਕ ਵੀ ਸਬਦ ਚੇਤੇ ਨਹੀ ਰਹਿੰਦਾ। ਕੀ ਸਬਦ ਕੀਰਤਨ ਵਿੱਚ ਉਚਾਰ ਰਹੇ ਹਨ? ਗਿਆਨੀ ਜੀ ਦੀ ਸ਼ਕਲ ਦੇਖੀ, ਦੋ ਚਾਰ ਬੰਦਿਆ ਨਾਲ ਹੱਥ ਮਿਲਾਇਆ। ਕੀ ਰੱਬ ਨੂੰ ਮਿਲ ਲਏ? ਫਿਰ ਕਹਿੰਨੇ ਹਾਂ ਰੱਬ ਮੁਰਾਂਦਾ ਪੂਰੀਆ ਨਹੀ ਕਰਦਾ। ਅਸੀ ਰੱਬ ਨੂੰ ਕਿੰਨ੍ਹਾਂ ਕੁ ਪਿਆਰ ਕਰਦੇ ਹਾ। ਰੱਬ ਦਲੇਰ ਬੰਦਿਆ ਦੇ ਉਸ ਦੀ ਮਹਿਮਾ ਧੁਰ ਕੀ ਬਾਣੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਵਾਲਿਆ ਹੱਥ ਲੱਗਦਾ ਹੈ। ਫਿਰ ਇਹ ਮਨ ਜਣੇ ਖਣੇ ਅੱਗੇ ਗੋਡੇ ਨੀ ਟੇਕਦਾ। ਡਰ ਭਾਉ ਨੇੜੇ ਤੇੜੇ ਨੀ ਰਹਿੰਦਾ। ਆਮ ਆਦਮੀ ਕਹਿੱਣ ਲੱਗ ਜਾਦੇ ਨੇ, ਪਾਗਲ ਹੋ ਗਿਆ।
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ।।
ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ।।
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮ ਸਮਾਨ।।

ਬਾਣਾਂ ਪਾਉਣ ਨਾਲ ਗੱਲ ਨੀ ਬੱਣਨੀ। ਬਾਣਾਂ ਪਾਕੇ, ਮੈ ਸਿਖ ਹੀ ਹਾਂ, ਆਮ ਪਬਲਿਕ ਵਿੱਚ ਵੱਡੀਆ ਵੱਡੀਆ ਨੰਗੀਆ ਕਿਰਪਾਨਾ ਲੈ ਕੇ ਗਰੀਬ ਬੰਦਿਆ ਨੂੰ ਡਰਾ ਕੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਵੀ ਨਹੀ ਕਹਾ ਸਕਦੇ। ਕਹਿੱਣਾ ਸਿੱਖ ਹੀ ਹਿਦੂ ਮੁਸਲਮਾਨ ਇਸਾਈਆ ਤੋ ਬਹੁਤੇ ਵੱਡੇ ਚੰਗ੍ਹੇ ਹਨ। ਬੰਦਾ ਫਲ, ਸਬਜੀਆ, ਦੁੱਧ, ਘਿਉ ਖਾਂਦਾ ਹੈ। ਬੰਦਾ ਸਿਰਫ ਹੱਡ, ਮਾਸ ਅੰਦਰ ਗੰਦੇ ਸੜ ਚੁਕੇ ਪਦਾਰਥਾਂ ਨਾਲ ਭਰਿਆ ਪਿਆ ਹੈ। ਗੁਰੂ ਆਪ ਹੀ ਬਹੁਤ ਹੈ ਵਿਗਿੜਿਆ ਨੂੰ ਸੋਧਣ ਲਈ। ਖੰਡੇ ਦੀ ਧਾਂਰ ਵਾਂਗ ਜੀਵਨ ਤਿਖੀ ਧਾਂਰ ਤੇ ਲਾਉਣਾ ਪੈਣਾ ਹੈ। ਬਾਣੀ ਆਪ ਪੜ੍ਹੀ ਜਾਵੇ। ਹੱਥ ਬੰਨ ਕੇ ਅੱਖਾਂ ਮੀਚ ਕੇ ਬਾਬਿਆਂ ਮੁਹਰੇ ਹੀ ਨਾ ਬੈਠਿਆ ਜਾਵੇ। ਬਾਬੇ ਦਸਮੀ ਫੇਲ ਹੀ ਹੁੰਦੇ ਨੇ। ਜੋਰ ਜੋਰ ਦੀ ਸਿਰ, ਸਰੀਰ, ਤੱਪਲੇ ਚਮਟੇ ਜੋਰ ਜੋਰ ਦੀ ਊਛਾਂਲਣ ਨਾਲ ਰੱਬ ਨਹੀ ਮਿਲਦਾ। ਜੇ ਸਰੀਰ ਨੀ ਟਿੱਕਿਆ ਮਨ ਕਿਮੇ ਟਿਕੂਗਾ? ਅਖੇ ਜੀ ਛੇਮੀ ਕਲਾਸ ਵਿੱਚੋ ਪੜਨੋ ਹਟ ਗਏ। ਪੜ੍ਹਾਈ ਵੱਲ ਧਿਆਨ ਨੀ ਸੀ। ਦਸਮਾਂ ਦੁਆਰ ਖੁੱਲ ਗਿਆ। ਬਾਬਾ ਨਾਨਕ ਬਣ ਗਏ। ਸ ਤੇ ਸ਼, ਨ ਤੇ ਣ, ਕੜੇ ਤੇ ਕਰੇ ਵਿੱਚ ਕੀ ਫਰਕ ਹੈ। ਗਿਆਨੀਆ ਨੂੰ ਪੱਤਾਂ ਨਹੀ। ਧੀ, ਭੈਣ ਮਾਂ ਦੀ ਇੱਜਤ ਦਾ ਖਿਆਲ ਨਹੀ।
ਸ਼ਬਦ ਗੁਰੂ ਹੈ। ਕਿਸੇ ਮੰਜ਼ਲ ਤੇ ਪਹੁੰਚਣ ਲਈ ਆਪ ਤੁਰਨਾ ਪੈਣਾ। ਕਿਸੇ ਹੋਰ ਰਾਹੀ ਦੇ ਤੁਰਨ ਨਾਲ ਅਸੀ ਉਥੇ ਹੀ ਖੜੇ ਰਹਾਗੇ। ਸ਼ਬਦ ਗੁਰੂ ਨਾਲ ਜੁੜ ਹੀ ਉਦੋ ਹੋਣਾ ਜਦੋ ਸਭ ਰਿਸ਼ਤੇ ਹਿਸਾਬ ਕਰਕੇ ਮਤਲੱਬ ਕੱਢਕੇ ਅੰਗੂਠਾਂ ਦਿਖਾਂ ਗਏ। ਫਿਰ ਦੁਨੀਆਂ ਫਿਕੀ ਲੱਗਦੀ ਹੈ। ਮਨ ਰਿਸ਼ਤਿਆ ਵੱਲੋ ਕੁੱਤੇ ਝਾਕ ਕਰਨੀ ਛੱਡ ਦਿੰਦਾ ਹੈ। ਫਿਰ ਝਾਕ ਬੇਸਹਾਰਾ ਨੂੰ, ਸਹਾਰਾ ਦੇਣ ਵਾਲੇ ਰੱਬ ਨਾਲ ਜੁੜ ਜਾਦੀ ਹੈ। ਮਨ ਕੁੱਤਾ ਅਸਲੀ ਮਾਲਕ ਦੀ ਭਾਲ ਸ਼ੁਰੂ ਕਰ ਦਿੰਦਾ ਹੈ। ਫਿਰ ਗੁਰੂ ਨੂੰ ਨੋਟਾਂ ਦੀ ਪਾਵਰ ਨਾਲ ਖ੍ਰੀਦਨ ਨੂੰ ਮਨ ਨਹੀ ਮੰਨਦਾ। ਸ਼ਬਦ ਗੁਰੂ ਮਿੱਠਾ ਲੱਗਣ ਲੱਗ ਜਾਦਾ ਹੈ। ਦੁਨੀਆਂ ਤੋ ਨਿਰਾਸ਼ ਹੋ ਕੇ ਰੱਬ ਦੀ ਖੋਜ ਸ਼ੁਰੂ ਹੂੰਦੀ ਹੈ। ਹੋਰ ਕੰਮ ਤਾਂ ਹੁੰਦਾ ਨਹੀ ਹੱਥ ਧੋ ਕੇ ਸਾਰਾ ਧਿਆਨ ਰੱਬ ਵੱਲ ਲੱਗ ਜਾਦਾ ਹੈ। ਜਿਥੇ ਧਿਆਨ ਹੈ, ਉਸੇ ਦੀ ਸੱਮਝ ਆਉਦੀ ਹੈ। ਸ਼ਬਦਾ ਨਾਲ ਪਿਆਰ ਹੋ ਜਾਦਾ ਹੈ।
ਗਰੁਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ।।
ਸਦਾ ਮੀਠਾ ਕਦੇ ਨਾ ਫਿਕਾ ਗੁਰ ਸਬਦੀ ਵੀਚਾਰ।।
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ।।
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ।।

ਸ਼ਬਦਾ ਵਿੱਚੋ ਮਿਠਾਸ ਆਉਦੀ ਹੈ। ਸਾਰੇ ਸ਼ਬਦ ਸਿੱਧੇ ਹੋ ਜਾਦੇ ਹਨ। ਕਿਸੇ ਨੂੰ ਕੌੜਾ ਬੋਲ ਨਹੀ ਨਿੱਕਲਦਾ। ਜਬਾਨ ਤੇ ਕਟਰੋਲ ਹੋ ਜਾਦਾ ਹੈ। ਬਾਣੀ ਦੇ ਸ਼ਬਦ ਕੰਨ੍ਹਾਂ ਵਿੱਚ ਜਾਣ ਸਾਰ ਕੰਨ ਜੀਭ ਪਵਿੱਤਰ ਹੋ ਜਾਦੇ ਹਨ। ਮਨ ਭੱਟਕਣਾਂ ਛੱਡਕੇ ਬਾਣੀ ਨਾਲ ਜੁੜ ਜਾਦਾ ਹੈ। ਭੁੱਖ ਪਿਆਸ ਨਹੀ ਲੱਗਦੀ। ਕਿਉਂਕੇ ਰੂਹ ਨੂੰ ਰੱਬ ਨਾਮ ਦੀ ਖੁਰਾਕ ਮਿਲ ਜਾਦੀ ਹੈ। ਜਕੀਨ ਨਹੀ ਪਰਤਿਆ ਲਓ। ਕੰਮ ਪੂਰਾ ਕਰਾਉਣ ਲਈ ਬਾਣੀ ਦੇ ਹਰੇਕ ਸ਼ਬਦ ਪਾਠ ਨੂੰ ਚਾਲੀ ਦਿਨ ਪੜ੍ਹਨ ਲਈ ਕਿਹਾ ਜਾਦਾ ਹੈ। ਕੰਮ ਪੂਰਾ ਹੋਣ ਤੇ ਭੁੱਲ ਜਾਦੇ ਹਾਂ। ਕਈ ਇਹੋ ਜਿਹੀਆ ਰੂਹਾਂ ਨੇ, ਸੱਮਝ ਆ ਜਾਦੀ ਹੈ। ਗੱਡੀ ਰੁੜ ਪੈਦੀ ਹੈ। ਆਦਤ ਬਣ ਜਾਦੀ ਹੈ। ਬਾਣੀ ਪੜ੍ਹਨ ਤੋ ਦਿਨ ਰਾਤ ਮਨ ਨਹੀ ਅੱਕਦਾ ਥੱਕਦਾ। ਸਰੀਰ ਕਿੱਲਿਆ ਜਾਦਾ ਹੈ। ਰੱਬ ਦੇ ਪਿਆਰੇ ਉਸ ਦੀ ਮਹਿਮਾ ਸੁਣਦੇ ਹਨ।
ਗੁਰੂ ਗ੍ਰੰਥਿ ਸਾਹਿਬ ਜੀ ਆਪ ਸੰਤ ਹਨ। ਰੱਬ ਦੀ ਬਾਣੀ ਨਾਲ ਜੁੜਨ ਦੀਆਂ ਗੱਲਾਂ ਕਰਦੇ ਹਨ। ਗੁਰੂ ਦੀ ਮਹਿਮਾ ਕਰਨ ਵਾਲੇ ਪਿਆਰੇ ਲੱਗਦੇ ਹਨ। ਮਨ ਇਨ੍ਹਾਂ ਜੁੜ ਜਾਦਾ ਹੈ ਘੜੀ ਦੇਖਣ ਦਾ ਸਮਾਂ ਨਹੀ ਲੱਗਦਾ। ਇਕਗਰਤਾ ਸਾਰੀ ਸੰਗਤ ਵਿੱਚ ਬਣੀ ਰਹਿੰਦੀ ਹੈ। ਮਿੱਠੇ ਸਬਦ ਸਾਨੂੰ ਪਿਆਰ ਸਿੱਖਾਉਦੇ ਹਨ। ਪਿਆਰ ਦੀ ਭਰਵਾਸ਼ਾ ਅੰਦਰੋ ਪੈਦਾ ਹੁੰਦੀ ਹੈ। ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ।।
ਹਰ ਬੰਦੇ ਵਿੱਚ ਕੋਈ ਤਾਂ ਗੁਣ ਹੁੰਦਾ ਹੈ। ਚੰਗ੍ਹੇ ਗੁਣ ਇੱਕਠੇ ਕਰੀਏ। ਔਗੁਣਾ ਨੂੰ ਅੱਖੋ ਪਰੇ ਰੱਖੀਏ। ਜੇ ਸੰਤ ਦੀ ਪਰਖ ਕਰਨੀ ਹੈ, ਕਿਸੇ ਖਾਸ ਮੋਕੇ ਦੀ ਤਲਾਸ਼ ਦੀ ਲੋੜ ਨਹੀ। ਕੋਈ ਅਣਹੋਣੀ ਬਾਤ ਬੋਲਦੇ। ਜੇ ਭਟਕ ਗਿਆ, ਸੱਮਝੋ ਆਮ ਅਦਮੀ ਦੇ ਗੁਣ ਵੀ ਨਹੀ।




.