.

ਨਾਮ ਕੀ ਹੈ, ਗੁਰਮਤ ਨਾਮ ਸਿਮਰਨ ਦੀ ਵਿਚਾਰ

ਸਿੱਖ ਮਾਰਗ ਞਿਚ ਸ਼ਾਮਲ ਤੱਤ ਗੁਰਮਤਿ ਪਰਿਵਾਰ, ਸ ਬਲਦੇਵ ਸਿੰਘ, ਸ ਸਰਬਜੀਤ ਸਿੰਘ, ਸਭ ਗੁਰ ਸਿੱਖ ਪਿਆਰਿਓ।

ਲੇਖ

ਸਵਾਲ? ਨਾਮ ਕੀ ਹੈ? ਨਾਮ ਸਿਮਰਨ ਕੀ ਹੈ?

ਨਾਮ ਕੀ ਹੈ?

ਗੁਰਬਾਣੀ ਅਨੁਸਾਰ ਨਾਮ ਇਕੋ ਇੱਕ ਅਬਿਨਾਸੀ ਸਦ ਜੀਵਤ ਅਕਾਲ਼ ਪੁਰਖ, ਹੋਸ਼ ਵਾਲੀ ਹਸਤੀ ਹੈ। ਨਾਮ ਸਾਰੇ ਸੰਸਾਰ ਦਾ ਰਬ, ਅਲਾ, ਭਗਵਾਨ, ਗੌਡ, ਹੈ। ਸਾਰੇ ਸੰਸਾਰ ਵਿੱਚ ਗੁਪਤ ਪਸਰਿਆ ਹੈ। ਨਾਮ ਪਰਮਾਤਮਾਂ ਹੈ, ਜੀਵਾਤਮਾਂ ਨੂੰ ਉਪਾਵਨ ਵਾਲੀ ਹਸਤੀ ਹੈ।

ਪੂਰੇ ਗਰੂ ਤੋਂ ਸੀਖਿਆ ਦੀਖਿਆ, ਨਾਮ ਉਪਦੇਸ਼ ਲੈ ਕੇ ਗੁਰਮੰਤਰ ਜਾਂ ਗੁਰਸਬਦ, ਵਾਹਿਗੁਰੂ ਦਾ, ਜਪ, ਸਿਮਰਨ, ਧਿਆਨ ਕਰ ਕੇ ਉਸ ਨਾਮ ਜੋਤਿ ਨੂੰ ਸਰੀਰ ਅੰਦਰ ਦੇਖਿਆ ਪਛਾਣਿਆ ਜਾ ਸਕਦਾ ਹੈ। ਸਰੀਰ ਦੇ ਅੰਦਰ, ਹਿਰਦੇ ਵਿੱਚ ਧਿਆਨ ਰਖ ਕੇ ਉਸ ਦਾ ਸਿਮਰਨ, ਮਨ ਦੀ ਖੋਜ ਹੈ। ਨਾਮ, ਸੰਸਾਰ ਦਾ ਅਸਲੀ ਰਬ ਹੈ, ਘਟ ਘਟ ਵਾਸੀ ਹੈ। ਹਰੀ ਜਾਂ ਨਾਮ ਨੂੰ ਪਾਉਣ ਦਾ ਰਸਤਾ (ਹਰਿ ਮਾਰਗ ਸਾਧੂ ਦਸਿਆ ਜਪੀਐ ਗੁਰਮੰਤਰ)

ਗੁਰੁ ਨਾਨਕ ਸਾਹਿਬ ਨੇ ਨਾਮ ਧਰਮ ਦਾ ਉਪਦੇਸ਼ ਦਿਤਾ।

ਬਲਿਓ ਚਰਾਗੁ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ॥

ਪਰਗਟ ਸਗਲ ਹਰਿ ਭਵਨ ਮਹਿ ਜਨੁ ਨਾਨਕ ਗੁਰੁ ਪਾਰਬਰਹਮ॥ ਪੰਨਾ ੧੩੮੭

ਨਾਮ, ਜੋਤਿ ਹੈ। ਜੋਤਿ= ਚੇਤਨਾ, consciousness। ਚੇਤਨਾ, ਜੀਵਨ ਦਾ ਮੂਲ ਤੇ ਆਧਾਰ ਹੈ।

ਨਾਮ ਜੋਤਿ, ਪਰਮ ਜੋਤਿ ਹੈ, ਨਿਰਮਲ ਹੈ Supreme Pure Consciousness, ਹੈ। ਨਾਮ ਜੋਤਿ ਨਿਰਮਲ ਹੈ ਤੇ ਨਿਰਮਲ ਰਹਿੰਦੀ ਹੈ, ਇਸ ਨੁੰ ਸੰਸਾਰ ਰੂਪ ਮਾਇਆ ਦੇ ਅਉਗਣਾਂ ਦੀ ਮੈਲ ਨਹੀਂ ਲਗਦੀ। ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਅਲੇਪ ਹੈ। ਨਾਮ ਨਿਰੰਜਨ, ਨਿਰਮਲ, ਨਿਰਾਕਾਰ ਹੈ। ਸਰੀਰ ਤੇ ਮਨ ਵਿੱਚ ਵਸਦਾ ਹੈ ਤੇ ਜਿੰਦ, ਚੇਤਨਾ, ਜੀਵਾਤਮਾ ਨੂੰ ਜਨਮ ਦਿੰਦਾ ਹੈ। ਨਾਮ ਜੋਤਿ ਪਰਮਾਤਮਾ; ਜੀਵਾਤਮਾ ਦੇ ਨਾਲ ਵਸਦਾ ਹੈ।

ਨਾਮ ਸੰਸਾਰ ਦੇ ਤਤਾਂ ਤੋਂ ਉਪਰ ਪਰਮ ਤਤ ਹੈ। ਨਾਮ ਇਕੋ ਇੱਕ ਜੀਵਨ ਜੋਤਿ, ੧ ਏਕੰਕਾਰ ਅਬਿਨਾਸੀ ਹਸਤੀ ਹੈ, ਅਕਾਲ ਪੁਰਖ ਹੈ, ਪਾਰਬ੍ਰਹਮ ਹੈ।

ਨਾਮ ਰੂਖ ਰੇਖ ਰੰਗ ਤੋਂ ਨਿਆਰਾ ਹੈ, ਨਿਰਭਉ, ਨਿਰਵੈਰ, ਸੈਭੰ ਹੈ, ਪੂਰਨ ਪੁਰਖ ਹੈ, ਪਰਮ ਜਿੰਦ, ਹੋਸ਼ ਵਾਲੀ ਹਸਤੀ, ਗਿਆਨ ਸਰੂਪ, ਆਨੰਦ ਸਰੂਪ, ਬਖਸ਼ੰਦ ਹੈ, ਗੁਣੀ ਨਿਧਾਨ ਹੈ।

ਹੁਕਮ

ਹੁਕਮ ਉਸ ਦੀ ਕਰਨ ਕਰਾਵਨ ਹਾਰ ਸਮਰਥਾ ਹੈ। ਸੰਸਾਰ ਦੇ ਸਾਰੇ ਕਮ ਉਸ ਦਾ ਗੁਣ ਹੁਕਮ ਕਰਦਾ ਹੈ। ਹੁਕਮ ਤੋਂ ਬਾਹਰ ਕੋਈ ਨਹੀਂ। ਨਾਮ ਤੇ ਹੁਕਮ ਇੱਕ ਹੀ ਹਨ।

ਸੁੰਨ ਸਮਾਧ ਵਿੱਚ ਨਾਮ

ਬੇਅੰਤ ਸਮਾਂ ਨਾਮ ਜੋਤਿ ਸੁੰਨ ਸਮਾਧ ਵਿੱਚ ਰਹੀ, ਉਦੋਂ ਸੰਸਾਰ, ਸਮਾਂ ਆਗਾਸ ਅਦਿ ਨਹੀਂ ਸਨ, ਪੁਰੀ ਸ਼ਾਂਤੀ ਸੀ, ਆਵਾਜ਼, sound ਨਹੀਂ ਸੀ॥ ਥਿਰ, ਅਡੋਲ ਅਵਸਥਾ ਸੀ।

ਨਾਮਿ ਜੋਤਿ ਦਾ ਸੰਸਾਰ ਵਿੱਚ ਆਤਮ ਪਸਾਰਾ

ਜਦੋਂ ੧-ਇਕ, ਏਕੰਕਾਰ, ਨਾਮ ਦੀ ਸੰਸਾਰ ਸਾਜਨ ਤੇ ਵਖ ਵਖ ਰੂਪ ਧਾਰ ਕੇ ਆਪ ਖੇਡਨ ਦੀ ਮਰਜ਼ੀ ਹੋਈ ਤਾਂ ਉਸਨੇਂ ਹੁਕਮ ਨਾਲ ਓਅੰਕਾਰ ਧੁੰਨ Sound ਉਚਾਰੀ। ਧੁੰਨ ਬਿਨਾ ਵਜਾਈ ਸੰਗੀਤਕ ਧੁੰਨ ਹੈ। ਅਨਹਤ ਧੁੰਨ ਵਿੱਚ ਆਵਾਜ਼ ਹੈ, ਜਿਸ ਤੋਂ ਅਨਹਦ, ਅਨੇਕਾਂ ਸੰਗੀਤਕ ਧੁਨਾਂ ਚਲੀਆਂ ਤੇ ਚਲੀ ਜਾ ਰਹੀਆਂ ਹਨ। ਇਸ ਤੋਂ ਸਮਾਂ, ਸਪੇਸ ਵਧਨ ਲਗੇ, ਨਾਮ ਜੋਤਿ ਦਾ ਸੰਸਾਰ ਵਿੱਚ ਪਸਾਰਾ ਹੋਣ ਲਗਾ, (ਸਰਬ ਜੋਤਿ ਤੇਰੀ ਪਸਰ ਰਹੀ) ਤੇ ਜੀਵ ਜੰਤਾਂ ਦੇ ਰੂਪ ਧਾਰ ਕੇ ਨਾਮ, ਏਕੰਕਾਰ ਕਰਤੇ ਨੇ ਆਪ ਖੇਡਨਾਂ ਸ਼ੁਰੂ ਕੀਤਾ। ਸੰਸਾਰ ਤੇ ਜੀਵ ਜੰਤ, ਨਾਮ ਦਾ ਕੂੜ ਰੂਪ ਹੈ, ਮਾਯਾਵੀ ਸਰੂਪ ਹੈ, ਹਉਂ ਦੇ ਭਰਮ ਕਰਕੇ ਮਨੁਖ ਨੂੰ ਸੰਸਾਰ ਸਤ ਲਗਦਾ ਹੈ। ਧੁਨਾਂ, ਸਬਦ ਨਾਮ ਦੀਆਂ ਤਰੰਗਾਂ ਜਾ ਲਹਿਰਾਂ ਹਨ। (ਪਸਰਿਓ ਆਪ ਹੋਇ ਅਨਤ ਤਰੰਗ)। ਅਨਹਦ ਸਬਦ ਸੰਸਾਰ ਵਿੱਚ ਨਾਮ ਜੋਤਿ ਅਕਾਲ ਪੁਰਖ ਦਾ ਆਤਮ ਪਸਾਰਾ ਹੈ।

ਸੰਸਾਰ ਤੇ ਜੀਵਾਂ ਦੀ ਉਤਪਤੀ ਨਾਮ ਜੋਤਿ ਨੇ ਅਪਨੇ ਆਤਮ ਪਸਾਰੇ ਵਾਲੇ ਸਰੂਪ ਓਅੰਕਾਰ ਧੁਨੀਆਂ, ਅਨਹਦ ਸਬਦ ਤੋਂ ਕੀਤੀ। ਓਅੰਕਾਰ ਧੁਨੀਆਂ ਨਾਮ/ਹੁਕਮ ਦਾ ਸੰਸਾਰ ਵਿੱਚ ਪਸਰਿਆ ਸਰੂਪ ਹੈ। ਸੰਸਾਰ ਕਰਤੇ ਦੀ ਮਾਇਆ ਹੈ।

ਹਉਮੈ

ਮਨੁਖ ਦੀ ਜੀਵਨ ਜੋਤਿ, ਜੀਵਆਤਮਾਂ, ਚੇਤਨਾ ਵਿੱਚ ਹਉਂ ਦਾ ਭਰਮ ਤੇ ਕਰਤੇ ਦਾ ਭੈ ਹੈ। ਭਰਮ ਕਰਕੇ ਮਨੁਖ ਕਹਿੰਦਾ ਹੈ, ‘ਮੈਂ ਹਾਂ’, ਇਹ ਸਰੀਰ ਮੇਰਾ ਹੈ ਆਦਿ। ਮਨੁਖ ਦਾ ਸੁਤੰਤਰ ਵਜੂਦ ਹਉਂ ਦਾ ਭਰਮ ਹੈ। ਮਨੁਖ ਨੂੰ ਆਪਣੇ ਸਰੀਰ ਵਿੱਚ ਉਪਾਵਨਹਾਰ ਨਾਮ ਜੋਤਿ ਦੇ ਆਤਮ ਪਸਾਰੇ ਵਾਲੇ ਸਰੂਪ, ਓਅੰਕਾਰ, ਦੀਆਂ ਧੁਨੀਆਂ ਦੀ ਪਛਾਣ ਨਹੀਂ ਤੇ ਅਨਹਦ ਸੰਗੀਤਕ ਧੁਨੀਆਂ ਨਹੀਂ ਸੁਣਦੀਆਂ।

ਨਾਮ ਦਾ ਭੈ ਕਰਤੇ ਦੇ ਹੁਕਮ ਰੂਪ ਵਿੱਚ ਮਨੁੱਖ ਦੀ ਚੇਤਨਾ ਵਿੱਚ ਵਸਿਆ ਹੈ। ਮਨੁਖ ਨੂੰ ਹੁਕਮ ਦੀ ਪਛਾਣ ਨਹੀਂ। ਮਨੁੱਖ ਸਮਝਦਾ ਹੈ ਸੰਸਾਰ ਵਿੱਚ ਮੈਂ ਜ਼ਿਦਗੀ ਚਲਾਂਦਾ ਹਾਂ। ਮਨੁੱਖ ਨਹੀਂ ਜਾਣਦਾ ਕਿ ਜੀਵਨ ਦੀ ਖੇਡ ਸਰੀਰ ਅੰਦਰ, ਨਾਲ ਵਸਦੇ ਉਪਾਵਨਹਾਰ ਅਨਹਦ ਧੁਨਾਂ ਦੇ ਹੁਕਮ ਵਿੱਚ ਹੋ ਰਹੀ ਹੈ। ਜੰਮਣਾ, ਜ਼ਿਦਗੀ ਦੀ ਖੇਡ, ਦੁਖ, ਸੁਖ, ਤੇ ਮਰਨਾ ਹੁਕਮ ਤੋਂ ਹੈ। ਮਨੁੱਖ ਕਰਤੇ ਦੀ ਕਠਪੁਤਲੀ ਹੈ। ਭੈ ਤੇ ਭਰਮ ਮਨੱਖ ਦੇ ਹਉਂਮੇ ਵਾਲੇ ਜੀਵਨ ਦਾ ਆਧਾਰ ਹਨ। ਮਨੱਖ ਦੀ ਹਉ-ਮੈਂ ਵਾਲੀ ਚੇਤਨਾ ਵਿੱਚ ਜਨਮ ਸਮੇਂ ਤੋਂ, ਪਿਛਲੇ ਜਨਮਾ ਤੋਂ ਪਾਪਾਂ ਪੁਨਾਂ ਦੇ ਲੇਖ ਵੀ ਆਏ, ਜੋ ਕਰਤੇ ਦਾ ਹੁਕਮ ਨਿਆਂ ਹੈ। ਗੁਰਮਤਿ ਜੁਗਤੀ ਨਾਲ ਨਾਮ ਸਿਮਰਨ ਸਦਕਾ, ਨਾਮ, ਬਖਸ਼ੀਸ਼ ਕਰਕੇ, ਪਾਪਾਂ ਪੁਨਾਂ ਤੋਂ ਬਣੇ ਲੇਖ ਤੇ ਭਾਗ ਇਸ ਜਨਮ ਵਿੱਚ ਹੀ ਬਦਲ ਦਿੰਦਾ ਹੈ। ਬਖਸ਼ੀਸ਼ ਤੋਂ ਬਿਨਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ। (ਲੇਖੇ ਕਤਹਿ ਨ ਛੁਟੀਐ ਖਿਨ ਖਿਨ ਭੂਲਨਹਾਰ॥ ਬਖਸਨਹਾਰ ਬਖਸਿ ਲੈ, ਨਾਨਕ ਪਾਰਉਤਾਰ ਪੰਨਾ ੨੬੧ ਗ ਗ ਸ)

ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਸਿਮਰਨ

ਗੁਰਮੰਤਰ ਨਾਮ, ਵਾਹਿਗੁਰੂ, ਗੁਰਸਬਦ ਹੈ, ਸਬਦ ਗੁਰੂ ਹੈ। ਵਾਹਿਗੁਰੂ ਦੀ ਥਾਂ ਹੋਰ ਕੋਈ ਨਾਮ ਜਪਨਾ ਗੁਰਮਤਿ ਨਾਮ ਨਹੀਂ। ਨਾਮ ਦਾ ਜਪ, ਸਿਮਰਨ, ਆਰਾਧਨ, ਧਿਆਉਣਾਂ ਇੱਕ ਹੀ ਕਿਰਿਆ ਹੈ। ਵਾਹਿਗੁਰੂ ਨਾਮ ਰਸਨਾਂ ਨਾਲ ਜਪੋ, ਬੋਲੋ, ਉਚਾਰੋ, ਧਿਆਨ/ਸੁਰਤਿ ਹਿਰਦੇ ਵਿੱਚ ਰਖੋ। ਹਿਰਦੇ ਵਿੱਚ ਧੁੰਨ ਉਪਜੇਗੀ, ਧੁੰਨ ਵਿੱਚ ਆਵਾਜ਼ ਤੇ ਤਰੰਗਾਂ ਹਨ, ਸਿਮਰਨ ਤੋਂ ਅੰਦਰ ਉਪਜੀ ਆਵਾਜ਼ ਨਾਮ ਸੁਣੋ, ਤਰੰਗਾਂ ਮਹਿਸੂਸ ਹੁੰਦੀਆਂ ਹਨ, ਸਹਜੇ ਸਹਜੇ ਮਨ ਸੁਨਨ ਵਿੱਚ ਮਗਨ ਹੋ ਜਾਂਦਾ ਹੈ, ਤੇ ਲਿਵ ਲਗਦੀ ਹੈ, ਸੰਸਾਰ ਦੇ ਹੋਰ ਸਭ ਧਿਆਨ ਹਟ ਜਾਂਦੇ ਹਨ, ਸੰਸਾਰ ਨਾਲੋਂ ਨਾਤਾ ਟੁਟ ਜਾਂਦਾ ਹੈ, ਮੈਲੇ ਮਨ ਦੀਆਂ ਤਰੰਗਾਂ ਤੇ ਭਟਕਨਾ ਬੰਦ ਹੋ ਜਾਂਦੀਆਂ ਹਨ। ਮਨ ਸ਼ਾਤ ਸੀਤਲ ਸੁਖੀ ਰੋਗ ਰਹਿਤ ਹੁੰਦਾ ਹੈ, ਤਨ ਦੇ ਦੁਖ ਰੋਗ ਵੀ ਦੂਰ ਹੁੰਦੇ ਹਨ, ਖੁਸ਼ੀ ਦਾ ਅਹਸਾਸ ਹੁੰਦਾ ਹੈ।

ਮਨ ਵਿੱਚ ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਨਫਰਤ ਆਦਿ ਤੋਂ ਉਠਦੀਆਂ ਤਰੰਗਾਂ, ਅਗਾਂ ਹਨ। ਮਨ ਤਨ ਨੂੰ ਰੋਗੀ ਕਰਦੀਆਂ ਹਨ। ਕਰੋਧ ਵਸ ਹੋਏ ਮਨ ਦੀਆਂ ਤਰੰਗਾਂ ਕਰਕੇ ਦਿਮਾਗ ਵਿੱਚ ਗਰਮੀ ਉਠਦੀ ਹੈ, ਸਰੀਰ ਤਪਦਾ ਹੈ ਮੂੰਹ ਲਾਲ ਹੋ ਜਾਂਦਾ ਹੈ ਦਿਲ ਦਾ ਦੌਰਾ ਪੈਣ ਦਾ ਖਤਰਾ ਹੋ ਜਾਂਦਾ ਹੈ, ਸੋਚਣ ਦੀ ਸ਼ਕਤੀ ਘਟ ਜਾਂਦੀ ਹੈ, ਮਨੁਖ ਮਾਰ ਕੁਟ ਕਤਲ ਤਕ ਕਰ ਦਿੰਦਾ ਹੈ ਤੇ ਫਿਰ ਪਛਤਾਉਂਦਾ ਹੈ। ਕਰੋਧ ਦਾ ਦਾਰੂ ਡਾਕਟਰ ਪਾਸ ਨਹੀਂ। ਇਸੀ ਤਰਾਂ ਕਾਮ ਵਸ ਮਨ ਗਰਮ, ਬੇਚੈਨ ਹੋ ਜਾਂਦਾ ਹੈ, ਆਪੇ ਤੋਂ ਬਾਹਰ ਹੋਏ ਮਨ ਦੀ ਮਤ ਬੁਧ ਕੰਮ ਨਹੀਂ ਕਰਦੀ ਤੇ ਮਨੁਖ ਬਲਾਤਕਾਰ ਕਰ ਬੈਠਦਾ ਹੈ, ਜੇਲ ਦੇ ਦੁਖ ਸਹਿੰਦਾ ਹੈ। ਕਾਮ ਕਰੋਧ ਤੇ ਹੋਰ ਸਭ ਅਉਗਣਾਂ ਵਿਕਾਰਾਂ ਤੋਂ ਮੰਦੇ ਕਰਮ ਉਪਜਦੇ ਹਨ, ਮਨ ਤਨ ਚਿੰਤਤ, ਰੋਗੀ ਹੁੰਦਾ ਹੈ। ਨਾਮ ਸਿਮਰਨ, ਨਾਮ ਅਵਖਧ ਹੈ ਮਨ ਤੇ ਤਨ ਦੇ ਰੋਗਾਂ ਦਾ ਦਾਰੂ ਹੈ।

ਮਨੱਖ ਦਾ ਮਨ ਕਾਮ ਕਰੋਧ ਆਦਿ ਵਿਕਾਰਾਂ ਦੇ ਵਸ ਹੈ। ਕਿਤਨਾ ਵੀ ਉਪਦੇਸ਼ ਦਿਉ ਕਰੋਧ ਆ ਹੀ ਜਾਂਦਾ ਹੈ। ਸਿਮਰਨ ਨਾਲ ਕਾਮ, ਕਰੋਧ ਆਦਿ ਮਨ ਦੇ ਵਸ ਆ ਜਾਂਦੇ ਹਨ, ਫਿਰ ਕਾਮ ਕਰੋਧ ਆਦਿ ਮਨ ਦੇ ਚਾਕਰ ਹੋ ਕੇ ਕੰਮ ਕਰਦੇ ਹਨ। ਜੀਵਨ ਸੰਤੁਲਿਤ ਹੋ ਜਾਂਦਾ ਹੈ। ਸਿਮਰਨ ਜਨਮ ਮਰਨ ਦਾ ਰੋਗ ਕਟਦਾ ਹੈ, ਮਨ ਨਿਰਮਲ ਕਰਦਾ ਹੈ, ਨਿਰਮਲ ਜੀਵਆਤਮਾ ਹੀ ਨਿਰਮਲ ਪਰਮਾਤਮਾਂ ਵਿੱਚ ਸਮਾ ਸਕਦੀ ਹੈ।

ਗੁਰਮਤਿ ਜੁਗਤੀ ਨਾਲ ਨਾਮ ਸਿਮਰਨ ਦੀ ਹੋਰ ਵਿਚਾਰ

ਗੁਰਮਤਿ ਨਾਮ ਸਿਮਰਨ ਕਾਲ ਨੂੰ ਮਾਰ ਦਿੰਦਾ ਹੈ, ਨਾਮ ਸਿਮਰਨ ਬਰ੍ਹਮ ਗਿਆਨੀ ‘ਸਦ ਜੀਵਤ ਨਹੀਂ ਮਰਤਾ’, ਦੀ ਅਵਸਥਾ ਤਕ ਪਹੁਚਾਂਉਂਦਾ ਹੈ।

ਸੰਸਾਰ ਦੇ ਹੋਰ ਕਿਸੇ ਧਰਮ ਦਾ ਸਿਮਰਨ ਕਾਲ ਨੂੰ ਨਹੀਂ ਮਾਰ ਸਕਦਾ। ਪੀਰ ਪੈਗੰਬਰ, ਅਉਲੀਏ, ਭਗਵਾਨ, ਰਾਮ, ਕ੍ਰਿਸ਼ਨ, ਦੇਵੀ ਦੇਵਤੇ ਜਨਮ ਮਰਨ ਦੇ ਗੇੜ ਵਿੱਚ ਹਨ। ਓਹਨਾਂ ਮਨੁਖਾਂ ਦੇ ਭਾਗ ਚੰਗੇ ਹਨ ਜੋ ਪੂਰੇ ਸਤਿਗੁਰ ਤੋਂ ਉਪਦੇਸ਼ ਲੈ ਕੇ ਸਿਮਰਨ ਵਿੱਚ ਜੁੜਦੇ ਹਨ।

ਅਜਕਲ ਸੰਸਾਰ ਵਿੱਚ ਸਿਮਰਨ ਦੀ ਬਹੁਤ ਚਰਚਾ ਹੈ। ਵਿਗਿਆਨਕ ਚੇਤਨਾਂ consciousness ਦੀ ਵਿਚਾਰ ਕਰ ਰਹੇ ਹਨ ਤੇ ਸਿਮਰਨ ਦੇ ਬਹੁਤ ਲਾਭ ਦਸਦੇ ਹਨ। ਇਹ ਵਿਗਿਆਨਕ, ਖੋਜ ਦੇ ਆਧਾਰ ਤੇ ਮਨ ਤੇ ਤਨ ਵਿੱਚ ਤਬਦੀਲੀਆਂ ਸਮਝਾ ਕੇ ਮਨੁਖਤਾ ਨੂੰ ਸਿਮਰਨ ਲਈ ਪ੍ਰੇਰ ਰਹੇ ਹਨ। ਸਾਡੇ ਬੁਧੀਜੀਵਿਆਂ ਲਈ ਇਹਨਾਂ ਵਿਚਾਰਾਂ ਨੂੰ ਸੁਨਨਾ ਸਮਝਨਾ ਬਹੁਤ ਲਾਭਦਾਇਕ ਹੈ। ਗੁਰਬਾਣੀ ਉਪਦੇਸ਼ ਵਿੱਚ ਭਰੋਸਾ ਪਰਪਕ ਕਰਨ ਲਈ modern science ਸਹਾਈ ਹੈ। ਕੋਈ ਵੀ ਗੁਰਮਤਿ ਨਾਮ ਸਿਮਰਨ ਤੁਲ ਨਹੀਂ।

ਸਿਮਰਨ ਕਰਨ ਨਾਲ ਮਨ ਦੀ, ਅਵਗੁਨ ਵਿਕਾਰਾਂ ਦੀ ਮੈਲ ਧੁਲਦੀ ਹੈ, ਮਨ ਵਿੱਚ ਸਤ, ਸੰਤੋਖ, ਦਇਆ, ਧਰਮ ਜਿਹੇ ਗੁਣ ਸਹਜੇ ਹੀ ਪਰਵੇਸ਼ ਕਰਦੇ ਹਨ, ਮਨ ਨਿਰਮਲ ਹੁੰਦਾ ਹੈ ਮਤ, ਬੁਧ ਨਿਰਮਲ ਹੁੰਦੀ ਹੈ। ਮਨ ਵਿੱਚ ਮੰਦੇ ਵਿਚਾਰ ਨਹੀਂ ਆਉਂਦੇ, ਮਨੁਖ ਸੁਭਾਵਕ ਹੀ ਮੰਦੇ ਕਰਮ ਨਹੀਂ ਕਰਦਾ। ਮਨੁਖ ਦਾ ਸੁਭਾ ਚੰਗਾ ਹੋ ਜਾਂਦਾ ਹੈ। ਮਨ ਨੂੰ ਚੋਰੀ, ਠਗੀ ਕਰਨੀ ਸੁਭਾਵਕ ਚੰਗੀ ਨਹੀਂ ਲਗਦੀ। ਪਰਉਪਕਾਰ ਉਸ ਦਾ ਸੁਭਾ ਹੋ ਜਾਂਦਾ ਹੈ। ਨਾਮ ਸਿਮਰਨ ਸਦਕਾ ਜੀਵਨ ਚੰਗੇ ਆਚਾਰ ਬਿਓਹਾਰ ਵਾਲ਼ਾ ਸੁਖੀ ਜੀਵਨ ਬਣ ਜਾਂਦਾ ਹੈ।

ਗੁਰਮਤਿ ਵਿਚਾਰ ਦੋ ਤਰੀਕਿਆਂ ਨਾਲ ਕਰਨੀ ਜ਼ਰੂਰੀ ਹੈ।

ੳ) ਸਾਡੀ ਪੜਾਈ ਦੇ ਆਧਾਰ ਤੇ ਗੁਰਬਾਣੀ ਵਿਚਾਰ ਤੇ

ਅ) ਨਾਮ ਤੇ ਸਬਦ ਦੀ ਗੁਰੂ ਜੀ ਤੋਂ ਸਮਝ ਸੋਝੀ ਜੋ ਗੁਰਮਤ ਨਾਮ ਸਿਮਰਨ ਤੋਂ ਪਰਾਪਤ ਹੁੰਦੀ ਹੈ। ‘ਗੁਰ ਕੀ ਬਾਨੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ’।

ਗੁਰਮਤ ਨਾਮ ਸਿਮਰਨ ਕਰਦਿਆਂ ‘ਨਾਮ’ ਤੇ ਗੁਰਸਬਦ ਦੀ ਵਿਚਾਰ ਗੁਰੂ ਤੇ ਬ੍ਰਹਮ ਤੋਂ ਪਰਾਪਤ ਹੁੰਦੀ ਹੈ। ਬਰ੍ਰਮ ਵਿਚਾਰ ਤੋਂ ਅੰਤਰ ਗਿਆਨ ਹੁੰਦਾ ਹੈ। ਗੁਰਮਤ ਨਾਮ ਸਿਮਰਨ ਨਾਲ ਮਨ ਵਸ ਆਉਂਦਾ ਹੈ, ਨਿਰਮਲ ਹੁੰਦਾ ਹੈ, ਤੇ ਬਰ੍ਹਮ ਗਿਆਨ ਹੁੰਦਾ ਹੈ।

ਮਨੁਖ ਦਾ ਮਨ ਸੰਸਾਰ ਦੀਆਂ ਵਿਚਾਰਾਂ ਕਰ ਸਕਦਾ ਹੈ। ਗੁਰਬਾਣੀ ਵਿਚਾਰ ਕਰਨ ਨਾਲ ਗੁਰਉਦੇਸ਼ ਦੀ ਸਮਝ ਆਓਂਦੀ ਹੈ, ਜਿਸਤਰਾਂ ਧਰਮ ਉਪਦੇਸ਼ ਲਈ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਓ, ਗਰ੍ਹਿਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰੋ, ਵੰਡ ਛਕੋ, ਮੰਦੇ ਵਿਚਾਰ ਤਿਅਗੋ ਤੇ ਮੰਦੇ ਕਰਮ ਨਾ ਕਰੋ, ਕ੍ਰੋਧ ਨਾ ਕਰੋ, ਝੂਠ ਨਾ ਬੋਲੋ, ਨਿਮਰਤਾ ਵਿੱਚ ਰਹੋ, ਮਿਠਾ ਬੋਲੋ, ਸਚ ਬੋਲੋ, ਨਫਰਤ ਨਾ ਕਰੋ, ਪਰਾਈ ਧੀ ਭੈਣ ਵਲ ਬੁਰੀ ਨਜ਼ਰ ਨਾਲ ਨਾ ਤਕੋ, ਭਾਣਾ ਮਿਠਾ ਕਰ ਕੇ ਮਨੋ, ਹੁਕਮ ਰਜਾਈ ਚਲੋ, ਚਿੰਤਾ ਨ ਕਰੋ ਆਦਿ। ਉਪਦੇਸ਼ ਸੁਨ ਕੇ ਅਸੀਂ ਕੁਛ ਹਦ ਤਕ ਹੀ ਮੰਨ ਸਕਦੇ ਹਾਂ। ਜਿਸਤਰਾਂ ਭਾਣਾਂ ਮਿਠਾ ਕਰ ਕੇ ਕੋਈ ਨਹੀਂ ਮਨ ਸਕਦਾ, ਚਿੰਤਾ ਤੋਂ ਅਸੀਂ ਛੁਟ ਨਹੀਂ ਸਕਦੇ। ਜੋ ਕਮ ਅਸੀਂ ਉਪਦੇਸ਼ ਸੁਣ ਕੇ ਨਹੀਂ ਕਰ ਸਕਦੇ ੳਹ ਗੁਰਮਤਿ ਨਾਮ ਸਿਮਰਨ ਕਰਨ ਨਾਲ ਸਹਿਜੇ ਹੀ ਹੋ ਜਾਂਦੇ ਹਨ।

ਨਾਮ ਗੁਣਾਂ ਦਾ ਖਜ਼ਾਨਾ ਹੈ, (ਹਰਿਨਾਮ ਗੁਣੀ ਨਿਧਾਨ ਹੈ), ਗੁਰਬਾਣੀ ਗੁਣਨਿਧਾਨ, ਨਾਮ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਸਭ ਗੁਣ ਨਾਮ ਵਿੱਚ ਹਨ।

ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚਿਕ ਜਾਚਕਿਹ। ਪੰਨਾ ੧੩੫੭

ਬੇਨਤੀ ਹੈ ਆਪਣੇ ਵਿਚਾਰ ਤੇ ਟਿੱਪਣੀਆਂ ਭੇਜਣ ਦੀ ਖੇਚਲ ਕਰੋ।

Dr Gurmukh Singh, B 6/58, Safdarjang Enclave, New Delhi, 110029

Tel 26102376




.