.

ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ

ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ --- 952

ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ॥ ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ॥

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ॥ ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ --- 1013

ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ॥ ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੇ ਭੇਖੁ ਭਇਆ --- 1127

ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ॥ ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ --- 1103

ਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ --- 1369

ਸਿਰਲੇਖ ਵਾਲਾ ਉਪਦੇਸ ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚੌਥੇ ਚਉਪਦੇ ਜੀ ਦੀ ਦੂਜੀ ਪੰਗਤੀ ਹੈ। ਇਸ ਚਉਪਦੇ ਵਿੱਚ ਉਧਾਰਨਾਂ ਦੇ ਕੇ ਕਬੀਰ ਜੀ ਨੇ ਧਾਰਮਿਕ ਕਰਮਕਾਂਡਾਂ ਦਾ ਖੋਖਲਾਪਨ ਸਪਸ਼ਟ ਕੀਤਾ ਹੈ। ਇਸ ਪੰਗਤੀ ਵਿੱਚ ਸਿਰ ਦੇ ਵਾਲਾਂ ਨੂੰ ਮੁੰਨ ਕੇ ਸਿਧੀ ਲੱਭਣ ਵਾਲਿਆਂ ਨੂੰ ਸਮਝਾਇਆ ਹੈ ਕਿ ਜਿਸ ਤਰਾਂ ਸਾਲ ਦੇ ਸਾਲ ਮੁੰਨੀਆਂ ਜਾਂਦੀਆਂ ਭੇਡਾਂ ਵਿਚੋਂ ਤਾਂ ਇੱਕ ਭੀ ਮੁਕਤ ਹੋਈ ਨਹੀਂ ਦਿਸਦੀ ਤੁਸੀਂ ਕਿਵੇਂ ਸਿਰ ਮੁੰਨਾ ਕੇ ਮੁਕਤ ਹੋ ਜਾਂਵੋਗੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਸਿਰ ਦੇ ਕੇਸ ਕੱਟਣ, ਸਿਰ ਮੁੰਨ ਕੇ ਬੋਦੀ ਰਖਣ, ਕੇਸਾਂ ਦੀਆਂ ਜਟਾਂ ਬਨਾਉਣ, ਤੇ ਬਸਤਰ ਉਤਾਰ ਕੇ ਨੰਗੇ ਰਹਿਣ ਵਾਲਿਆਂ ਨੂੰ ਸਮਝਾਇਆ ਹੈ ਕਿ ਇਸ ਤਰਾਂ ਦੇ ਭੇਖ ਕਰਨ ਨਾਲ ਮਨ ਡੋਲਨ ਤੋਂ ਨਹੀਂ ਹਟਦਾ। ਮਨ ਤਾਂ ਆਤਮ ਗਿਆਨ ਨਾਲ ਹੀ ਅਡੋਲ ਹੁੰਦਾ ਹੈ।

ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿੑ॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿੑ॥ ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿੑ॥

ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ॥ ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ --- 1419

ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ --- 199

ਤਗੁ ਨ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ --- 471

ਦਾੜ੍ਹੀ ਵਾਲਿਆਂ ਲਈ ਸਤਿਗੁਰਾਂ ਦਾ ਸੰਦੇਸ ਹੈ ਕਿ ਕੇਵਲ ਉਹੀ ਦਾੜ੍ਹੀਆਂ ਸੱਚੀਆਂ ਹਨ ਜਿਹੜੀਆਂ ਗੁਰੂ ਜੀ ਦੇ ਚਰਨੀ ਲਗਦੀਆਂ ਹਨ। ਸੱਚ ਸੁੰਨਣ, ਮੰਨਣ, ਸੱਚ ਬੋਲਣ ਤੇ ਸੱਚ ਕਮਾਉਣ ਵਾਲੀਆਂ ਸੱਚੀਆ ਦਾੜ੍ਹੀਆਂ ਹੀ ਸੱਚੇ ਦੇ ਦਰ ਤੇ ਸੋਭਾ ਖੱਟਦੀਆਂ ਹਨ। ਗਰੀਬਾਂ ਦਾ ਹੱਕ ਮਾਰਨ ਵਾਲਿਆਂ ਦੀਆਂ ਦਾੜ੍ਹੀ

“ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ” ਅਤੇ ਧਾਗਿਆਂ ਦੇ ਜਨੇਊ (ਧਾਰਮਕ ਚਿਨ੍ਹ) ਪਾ ਕੇ ਲੋਕਾਂ ਨੂੰ ਕੁਰਾਹੇ ਪਾਉਣ ਵਾਲੇ ਪੰਡਤਾਂ ਵਰਗਿਆਂ ਦੀ ਦਾੜ੍ਹੀ ਵਿੱਚ ਥੁੱਕ ਪੈਂਦਾ ਹੈ।

ਕਾਹੇ ਕੀਜਤੁ ਹੈ ਮਨਿ ਭਾਵਨੁ॥ ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨੁ --- 1104

ਰਾਮੁ ਸਿਮਰੁ ਪਛੁਤਾਹਿਗਾ ਮਨ॥ ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ॥ 1॥ ਰਹਾਉ॥

ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ॥ ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ॥ 1॥

ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ --- ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ---1106

ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ॥ ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ---906

ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ॥ ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ---882

ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ॥ ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ --- 408

ਕੇਸਾਧਾਰੀ ਮਨਮਤੀਆਂ, ਹੰਕਾਰੀਆਂ, ਲਾਲਚੀਆਂ, ਵਿਕਾਰੀਆਂ ਆਦਿ ਨੂੰ “ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ”,

“ਜਬ ਜਮੁ ਆਇ ਕੇਸ ਤੇ ਪਕਰੈ” , “ਪਕਰਿ ਕੇਸ ਜਮਿ ਉਠਾਰਿਓ”, “ਜਾ ਜਮੁ ਧਾਇ ਕੇਸ ਗਹਿ ਮਾਰੈ “, “ਜਉ ਜਮੁ ਆਇ ਕੇਸ ਗਹਿ ਪਟਕੈ “, ਅਤੇ “ਕੇਸ ਗਹੇ ਫੇਰਾਵਤ ਹੇ” ਦੀ ਸ਼ਬਦਾਬਲੀ ਨਾਲ ਧਰਮ ਰਾਜ ਦੇ ਜਮਦੂਤਾ ਤੋਂ ਮਿਲਦੀ ਦੁੱਖਾਂ ਭਰੀ ਸਖਤ ਸਜ਼ਾ ਦਾ ਵੇਰਵਾ ਦੇ ਕੇ ਗੁਰਮਤਿ ਗਿਆਨ ਸਮਝਣ ਦੀ ਜਰੂਰਤ ਸਮਝਾਈ ਹੈ।

ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ॥ ਰਾਮੁ ਬਿਸਾਰਿਓ ਹੈ ਅਭਿਮਾਨਿ ---1124

ਜਿਹ ਸਿਰਿ ਰਚਿ ਰਚਿ ਬਾਧਤ ਪਾਗ॥ ਸੋ ਸਿਰੁ ਚੁੰਚ ਸਵਾਰਹਿ ਕਾਗ॥ ਇਸੁ ਤਨ ਧਨ ਕੋ ਕਿਆ ਗਰਬਈਆ॥ ਰਾਮ ਨਾਮੁ ਕਾਹੇ ਨ ਦ੍ਰਿੜੀੑਆ ---330

ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥ 3॥ ਊਚੇ ਮੰਦਰ ਸੁੰਦਰ ਨਾਰੀ॥ ਰਾਮ ਨਾਮ ਬਿਨੁ ਬਾਜੀ ਹਾਰੀ ---659

ਬੰਕੇ ਬਾਲ ਤੇ ਸਿਰ ਤੇ ਟੇਢੀ, ਪੇਚਦਾਰ, ਪੋਚਵੀ ਗੋਲ ਤੇ ਸੋਹਣੀ ਪੱਗ ਬੰਨ੍ਹਣ ਵਾਲਾ ਜਿਸ ਨੇ “ਰਾਮੁ ਬਿਸਾਰਿਓ ਹੈ ਅਭਿਮਾਿ” ਨੂੰ ਉਪਰਲੀਆਂ ਗੁਰਬਾਣੀ ਦੀਆਂ ਪੰਗਤੀਆਂ ਰਾਮ ਨਾਮ ਜਪਣ ਦਾ ਅਹਿਸਾਸ ਕਰਾਉਂਦੀਆਂ ਹਨ। ਨਾਮ ਜਪਣ ਦੀ ਬਿਧੀ ਹੇਠਲੇ ਗੁਰਵਾਕਾਂ ਰਾਹੀ ਸਮਝਾਈ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ---748

ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ---1001

ਪਿ ਕਮਾਉ ਅਵਰਾ ਉਪਦੇਸ॥ ਰਾਮ ਨਾਮ ਹਿਰਦੈ ਪਰਵੇਸ --- 185

ਸਤਿਗੁਰਾਂ ਖਤ੍ਰੀ ਬ੍ਰਾਹਮਣ ਸੂਦ ਵੈਸ ਵਾਸਤੇ ਸਾਂਝਾ ਉਪਦੇਸ ਕਹਿਆ ਹੈ। ਜੋ ਪਰਾਣੀ ਗੁਰੁ ਉਪਦੇਸ ਨੂੰ ਸੁਣੇ ਗਾ ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰਾਂ ਦਾ ਹੁਕਮ ਹੈ ਕਿ ਇਸ ਉਪਦੇਸ ਨੂੰ ਆਪ ਕਮਾਉ ਅਤੇ ਹੋਰਨਾਂ ਨੂੰ ਸਮਝਾਓ। ਅਹਿਜਾ ਕਰਨ ਵਾਲੇ ਪ੍ਰਾਣੀ ਦੇ ਹਿਰਦੇ ਵਿੱਚ ਰਾਮ ਨਾਮ ਪਰਵੇਸ ਹੋ ਜਾਵੇ ਗਾ।

ੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ---1403

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ---982

ਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ---1245

ਗੁਰਾਂ ਦਾ ਕਹਿਆ ਮੰਨਣਾ ਹੀ ਨਾਮ ਜਪਣ ਦਾ ਮੰਤਰ ਹੈ। ਸਿੱਖਾਂ ਦੇ ਗੁਰੂ ਗਰੰਥ ਸਾਹਿਬ ਜੀ ਹਨ। ਗੁਰੂ ਬਾਣੀ ਗੁਰੂ ਦੇ ਕਹੈ ਲਗਣ ਵਾਲੇ ਸਿੱਖ ਦਾ ਪਾਰ-ਉਤਾਰਾ ਪਰਤਖਿ ਹੋਵੇ ਗਾ। ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਧਿਆਨ ਨਾਲ ਪੜ੍ਹਕੇ ਬੁਝਣ ਦਾ ਹੁਕਮ ਦਿਤਾ ਹੈ। ਨਾਨਕ ਜੀ ਆਖਦੇ ਹਨ ਕਿ ਰਾਹੁ ਏਹੁ ਹੈ ਹੋਰ ਰਾਹ ਕੋਈ ਨਹੀਂ। ਨਾਮ ਜਪਣ ਦੇ ਹੋਰ ਰਾਹਾਂ ਰਸਤਿਆਂ ਦੀਆਂ ਗਲਾਂ ਕਰਨ ਵਾਲੇ ਸ਼ੈਤਾਨ ਹਨ। ਜਿਹੜਾ ਪਰਾਣੀ ਪੂਰੇ ਗੁਰੂ ਦਾ ਹੁਕਮ ਨਹੀ ਮੰਨਦਾ ਗੁਰਬਾਣੀ ਉਸ ਨੂੰ ਮਨਮੁਖੁ ਕਹਿੰਦੀ ਹੈ।

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ --- 303

ਜੁਗਰਾਜ ਸਿੰਘ




.