.

"ਭੂਖੇ ਭਗਤਿ ਨ ਕੀਜੈ" …. . "ਗੋਪਾਲ ਤੇਰਾ ਆਰਤਾ. ."

ਅਰਥ ਨਿਖਾਰ-੪

ਪ੍ਰਿੰਸੀਪਲ ਗਿਆਨੀਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ `ਚ ਮਿਲਦੇ ਜੁਲਦੇ ਅਰਥਾਂ `ਚ ਦੋ ਸ਼ਬਦ ਆਏ ਹਨ। ਇੱਕ ਭਗਤ ਕਬੀਰ ਜੀ ਦਾ ਤੇ ਦੂਜਾ ਧੰਨਾਜੀ ਦਾ।ਦਰਅਸਲ ਇਹ ਸ਼ਬਦ ਉਹ ਹਨ, ਜਿਨ੍ਹਾਂ ਦੇ ਪ੍ਰਚਲਤ ਅਰਥ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ।ਉਪ੍ਰੰਤ ਜਦੋਂ ਉਹਨਾਂ ਸ਼ਬਦਾਂਦੇ ਅਰਥ ਗੁਰਬਣੀ ਸਿਧਾਂਤ ਦੇਆਧਾਰ `ਤੇਕਰਦੇ ਹਾਂ ਇਹਨਾ ਚੋਂ ਅਜੇਹੀ ਗੁਰਮਤਿਸੇਧ ਨਿਖੱਰ ਕੇ ਸਾਹਮਣੇ ਆਉਂਦੀ ਹੈ, ਜੋ ਸਾਡੇ ਅਜੋਕੇ ਗੁਰਮਤਿ ਪ੍ਰਚਾਰ ਢੰਗ ਨੂੰ ਵੀ ਨਿਵੇਕਲੀ ਸੇਧ ਦੇ ਰਹੀ ਹੈ। ਵਾਰੀ-ਵਾਰੀ ਇਹ ਸ਼ਬਦ ਹਨ।

(੧) … ਰਾਗੁ ਸੋਰਠਿ॥ ਭੂਖੇ ਭਗਤਿ ਨ ਕੀਜੈ॥ ਯਹਮਾਲਾ ਅਪਨੀ ਲੀਜੈ॥ ਹਉ ਮਾਂਗਉ ਸੰਤਨਰੇਨਾ॥ ਮੈ ਨਾਹੀ ਕਿਸੀ ਕਾਦੇਨਾ॥ ੧॥ ਮਾਧੋਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉਮੰਗੇ॥ ਰਹਾਉ॥ ਦੁਇ ਸੇਰ ਮਾਂਗਉ ਚੂਨਾ॥ ਪਾਉਘੀਉ ਸੰਗਿ ਲੂਨਾ॥ਅਧ ਸੇਰੁਮਾਂਗਉ ਦਾਲੇ॥ ਮੋਕਉ ਦੋਨਉਵਖਤ ਜਿਵਾਲੇ॥ ੨॥ ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰਤੁਲਾਈ॥ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁਥੀਂਧਾ॥੩॥ ਮੈ ਨਾਹੀ ਕੀਤਾ ਲਬੋ॥ਇਕੁ ਨਾਉਤੇਰਾ ਮੈਫਬੋ॥ ਕਹਿ ਕਬੀਰ ਮਨੁ ਮਾਨਿਆ॥ ਮਨੁਮਾਨਿਆ ਤਉ ਹਰਿ ਜਾਨਿਆ॥ ੪॥ ੧੧॥" (ਪੰ: ੬੫੬) ਅਤੇ ਦੂਜਾ ਸ਼ਬਦ ਹੈ "ਗੋਪਾਲਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜਸਵਾਰਤਾ॥ ੧॥ ਰਹਾਉ॥ ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈਨਿਤ ਜੀਉ॥ ਪਨੀ=ਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀਕਾ॥ ੧॥ ਗਊ ਭੈਸ ਮਗਉ ਲਾਵੇਰੀ॥ ਇੱਕ ਤਾਜਨਿਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈਮੰਗੀ॥ ੨॥ ੪॥" (ਪੰ: ੬੯੫)। ਓਪਰੀ ਨਜ਼ਰੇ ਦੋਨਾਂ ਸ਼ਬਦਾਂ `ਚ ਦੁਨਿਆਵੀ ਮੰਗਾਂ ਹੀ ਮੁਖ ਹਨ।

ਸ਼ਾਇਦ ਇਹੀਕਾਰਨ ਹੈਕਿ ਸ਼ਬਦਾਂ `ਚ ਆਏ ਰਹਾਉ ਦੇ ਬੰਦਾ ਨੂੰ ਅਣਗੋਲਿਆ ਕਰ ਕੇ, ਸ਼ਬਦਾਂ ਦੇ ਅਰਥ, ਮੰਗਾਂ `ਤੇ ਆਧਾਰਤ ਹੀਹੋ ਰਹੇ ਹਨ ਜੋ ਠੀਕ ਨਹੀਂ। ਸੁਆਲ ਤਾਂ ਇਹ ਹੈ ਕਿ ਜੇਕਰ ਇਹ ਅਰਥ ਲਏ ਵੀ ਜਾ ਰਹੇ ਹਨ ਤਾਂ ਕਿਸ ਦੇ ਲਈ? ਆਖਿਰ, ਸਫ਼ਲ ਜੀਵਨ ਨੂੰ ਪ੍ਰਾਪਤ ਹੋ ਚੁਕੇ ਉਹਨਾਂ ਭਗਤਾਂ ਦੀਆਂ ਰਚਨਾਵਾਂ ਲਈ-ਜਿਨ੍ਹਾਂਨੂੰ ਗੁਰਦੇਵ ਨੇ ਆਪ ਆਪਣੀ ਛਾਤੀ ਨਾਲਲਗਾ ਕੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਬਰਾਬਰੀ ਦਿੱਤੀ ਅਤੇ ਸ਼ਬਦਾਂ ਨੂੰ ਪ੍ਰਵਾਣ ਵੀਕੀਤਾ। ਸ਼ਬਦਾਂ ਦੇਠੀਕ ਅਰਥਸਮਝਣ ਲਈਚਾਰ ਵਿਸ਼ੇ ਖਾਸ ਧਿਆਨ ਮੰਗਦੇ ਹਨ (੧) ਸ਼ਬਦਾਂ ਦੇਰਹਾਉ ਦੇਬੰਦ ਕਿਸਗੁਰਮਤਿ ਸਿਧਾਂਤ ਨੂੰ ਉਜਾਗਰਕਰ ਰਹੇ ਹਨ। (੨) ਗੁਰਮਤਿ `ਚਮੰਗਾਂ ਦਾ ਸਥਾਨ `ਤੇ ਪੱਧਰ ਕੀ ਹੈ? (੩) ਕਦੋਂ ਮਨੁੱਖ ਦਾ ਜੀਵਨ ਮੰਗਾਂ ਦੀ ਦੱਬ `ਚ ਚਲਦਾ ਹੈ? (੪) ਕਦੋਂ ਮਨੁੱਖ ਮੰਗਾਂ ਤੋਂ ਸੁਰਖਰੂ ਹੋ ਸਕਦਾ ਹੈ?

ਰਹਾਉ ਦੇਬੰਦਾ ਬਾਰੇ- ਰਹਾਉ ਦੇ ਬੰਦ `ਚ ਕਬੀਰ ਜੀ ਕਹਿ ਰਹੇ ਹਨ "ਮਾਧੋ ਕੈਸੀਬਨੈ ਤੁਮਸੰਗੇ॥ ਆਪਿ ਨ ਦੇਹੁ, ਤ, ਲੇਵਉ ਮੰਗੇ" ਅਰਥ ਹਨ"ਹੇ ਪ੍ਰਭੂ! ਤੇਰੇ ਨਾਲ ਸਾਂਝ ਪਾਉਣ ਦਾ ਕੀ ਵਸੀਲਾ ਹੈ?" ਅੱਗੇ ਉਤਰ ਵੀ ਆਪਹੀ ਦੇ ਰਹੇ ਹਨ `ਤੇਰੇ ਨਾਲ ਸਾਂਝ ਪਾਉਣ ਦਾ ਇਕੋ ਇੱਕ ਵਸੀਲਾ ਹੈ-ਮਨੁੱਖ ਅੰਦਰ ਦ੍ਰਿੜਵਿਸ਼ਵਾਸ ਜਾਗ ਪਵੇ ਕਿ ਪ੍ਰਭੂ ਸਾਡੀਆਂ(ਮੂਲ) ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ (ਅਸਾਂ ਤਾਂ ਕੇਵਲ ਉਦਮ ਹੀ ਕਰਣਾ ਹੈ ਪ੍ਰੇਸ਼ਾਨ ਨਹੀਂ ਹੋਣਾ)। ਆਖ਼ਿਰ ਕੋਈ ਚੀਜ਼ ਮੰਗੀ ਹੀ ਓਦੋਂ ਜਾਂਦੀ ਹੈ ਜੇਕਰ"ਆਪਿ ਨਦੇਹੁ ਤ" ਭਾਵ ਤੁਸੀਂ ਆਪ ਹੀ ਸਾਡੀਆਂਲੋੜਾਂ ਆਪਣੇ ਆਪ ਪੂਰੀਆਂ ਕਰਦੇ ਹੋ।ਫ਼ੁਰਮਾਨ ਹੈ "ਵਡੀ ਵਡਿਆਈ ਜਾ ਪੁਛਿ ਨ ਦਾਤਿ" (ਪੰ: ੪੬੩)।

ਇਸ ਤਰ੍ਹਾਂ, ਪ੍ਰਚਲਤਹੋ ਚੁਕੇਅਰਥਾਂ ਅਨੁਸਾਰ, ਕੀਇਹ ਮੰਨ ਲਿਆ ਜਾਵੇਕਿ ਕਬੀਰਜੀ ਵਰਗਾਮਹਾਪੁਰਸ਼, ਜਦੋਂ ਸਫ਼ਲ਼ ਜੀਵਨ ਨੂੰ ਵੀ ਪ੍ਰਾਪਤ ਹੋਚੁਕਾ ਸੀ, ਤਾਂ ਵੀ ਪ੍ਰਭੂ ਕੋਲੋਂ ਛੋਟੀਆਂ ਛੋਟੀਆਂ ਮੰਗਾਂ ਹੀ ਮੰਗ ਰਿਹਾ ਸੀ। ਸਪਸ਼ਟ ਹੈ ਸ਼ਬਦ `ਚਕਬੀਰ ਜੀ, ਪ੍ਰਭੂ ਅੱਗੇ ਮੰਗਾਂ ਨਹੀਂ ਰਖ ਰਹੇ ਬਲਕਿ ਵਿਸ਼ਾਕੁੱਝ ਹੋਰ ਹੀ ਹੈ। ਦਰਅਸਲਧੋਖਾ ਇਥੋਂ ਲੱਗ ਰਿਹਾ ਹੈ ਜਦੋਂ ਅਸੀਂ ਆਪਣੀ ਨਾਸਮਝੀ ਕਾਰਨ ਇਸ ਦੇ ਅਰਥ ਘੜ ਲਏ "ਹੇਪ੍ਰਭੂ! ਜੇਕਰ ਤੂੰ ਨਹੀਂ ਦੇਵੇਂਗੇ ਤਾਂ ਮੈ ਤੇਰੇ ਕੋਲੋਂ ਮੰਗ ਕੇ ਵੀ ਲੈ ਲਵਾਂਗਾ"। ਜੇਕਰ ਵਿਸ਼ਰਾਮ ਨੂੰ ਵਿਚਾਰ ਕੇ ਲਗਾਇਆ ਜਾਵੇ ਤਾਂ ਅਰਥ ਬਨਣ ਗੇ ‘ਹੇ ਪ੍ਰਭੂ! ਮੈ ਤੇਰੇ ਤੋਂ ਤਾਂ ਹੀ ਮੰਗਾਂ ਜੇ ਤੂੰ ਆਪ ਪੂਰੀਆਂ ਨਾ ਕਰਦਾ ਹੋਵੇਂ’।ਭਾਵ ਮੇਰੀਆਂ ਲੋੜਾਂ ਤਾਂ ਤੂੰ ਆਪ ਹੀਪੂਰੀਆਂ ਕਰ ਦੇਂਦਾਹੈ ਇਸ ਲਈ ਮੈਨੂੰ ਮੰਗਣ ਦੀਲੋੜ ਹੀ ਨਹੀਂ ਰਹਿਜਾਂਦੀ।ਧਿਆਨ ਦੇਣਾ ਹੈ, ਇਥੇ ਗੱਲ਼ ਕੇਵਲ ਅਜੇਹੀਆਂ ਮੰਗਾਂ ਦੀ ਹੈਜਿੰਨਾਂ ਬਾਰੇ ਗੁਰਬਾਣੀ `ਚ ਬਾਰ-ਬਾਰ ਦਸਿਆ ਹੈ "ਹਰਿ ਜੀਅ ਸਭੇ ਪ੍ਰਤਿਪਾਲਦਾ, ਘਟਿ ਘਟਿ ਰਮਈਆ ਸੋਇ" (ਪੰ: ੮੧)। ਇਥੇ ਮਨੁੱਖ ਰਾਹੀਂ ਤ੍ਰਿਸ਼ਨਾ ਅਧੀਨ ਕੀਤੀਆਂ ਜਾਣ ਵਾਲੀਆਂ ਅਸੀਮਤ ਜਾਂ ਪ੍ਰਭੂ ਬਾਰੇ ਬੇ-ਵਿਸ਼ਵਾਸੀ ਤੇ ਸੋਝੀ ਦੀ ਘਾਟ ਕਾਰਨ ਪੈਦਾਹੋ ਰਹੀਆਂ ਮੰਗਾਂ ਦੀ ਗੱਲ ਨਹੀਂ।

ਇਸੇ ਤਰ੍ਹਾਂ ਧੰਨਾ ਜੀ ਦੇ ਰਹਾਉ ਦੇ ਬੰਦ `ਚ ਵੀਦੇਖਿਆ ਜਾ ਸਕਦਾ ਹੈ ਬੰਦ ਹੈ "ਗੋਪਾਲ ਤੇਰਾ ਆਰਤਾ॥ ਜੋਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜਸਵਾਰਤਾ" ਭਾਵ ‘ਹੇ ਸੰਸਾਰ ਦੇ ਪਾਲਣਹਾਰੇ ਪ੍ਰਭੂ! ਜੋ ਮਨੁੱਖ ਤੇਰੇਦਰ ਦੇ ਸੁਆਲੀ ਹੋ ਜਾਂਦੇ ਹਨ ਉਹਨਾਂ ਦੇ ਕਾਰਜ ਤੂੰ ਆਪ ਸੁਆਰਦਾ ਹੈਂ ਤੇ ਅਜੇਹੇ ਪ੍ਰਭੂ ਪਿਆਰਿਆਂ ਚੋਂ ਮੈ ਵੀ ਤਾਂ ਤੇਰੇ ਹੀ ਦਰ ਦਾਹੀ ਭਿਖਾਰੀ ਹਾਂ।ਸਪਸ਼ਟ ਹੈਜਦੋਂ ਭਗਤ ਜੀ ਆਪਫ਼ੁਰਮਾਅ ਰਹੇ ਹਨ, ਜਿਹੜੇ ਤੇਰੇ ਦਰ ਦੇਸੁਆਲੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਤੇਰੀਆਂ ਦਾਤਾਂ ਬਾਰੇ ਦ੍ਰਿੜਵਿਸ਼ਵਾਸ ਆ ਜਾਂਦਾ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿਪ੍ਰਭੂ ਕੋਲੋਂ ਇਸ ਤਰਾਂ ਮੰਗਣ ਦੀ ਲੋੜ ਨਹੀਂ ਹੁੰਦੀ। ਪ੍ਰਭੂ ਸਾਡੀਆਂ ਮੂਲਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ।ਵਿਚਾਰਨ ਦਾ ਵਿਸ਼ਾ ਹੈ, ਜਦੋਂਭਗਤ ਜੀ ਆਪ ਹੀ ਕਹਿ ਰਹੇ ਹਨ ਕਿ ਭਗਤਾਂ ਦੇ ਕਾਰਜ ਤੂੰ ਆਪ ਸੁਆਰਦਾ ਹੈ ਤਾਂ ਫ਼ਿਰ ਮੰਗਾਂ ਵਾਲੀ ਗੱਲ ਹੀਕਿੱਥੇ ਰਹਿ ਗਈ?

ਮਤਲਬ, ਧੰਨਾ ਜੀ ਦੇਸੰਬੰਧਤ ਸ਼ਬਦ `ਚ ਵੀ ਵਿਸ਼ਾ ਮੰਗਾਂ ਦਾ ਨਹੀਂ, ਅਗਿਆਨਤਾ ਅਤੇ ਤ੍ਰਿਸ਼ਨਾ ਮੁਕਾਉਣਦਾ ਹੈ।ਬਲਕਿ ਕਬੀਰ ਜੀ ਦੇ ਸ਼ਬਦ ਵਾਂਙ ਇਥੇ ਵੀ ਜੋ ਵੇਰਵਾ ਹੈ ਉਹ ਮਨੁੱਖਦੀਆਂ ਮੂਲ ਲੋੜਾਂ ਹੀ ਹਨ, ਤ੍ਰਿਸ਼ਨਾ ਅਧੀਨ ਅਸੀਮਤ ਮੰਗਾਂ ਦਾ ਨਹੀਂ। ਇਥੇ ਤਾਂ ਕੇਵਲ ਉਹਨਾਂ ਮੰਗਾਂ ਦੀ ਗੱਲ ਹੈ ਜਿਨ੍ਹਾਂ ਬਾਰੇ ਆਪ ਹੀ ਕਹਿ ਵੀ ਰਹੇ ਹਨ "ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ"। ਇਸ ਤਰ੍ਹਾਂ ਇਥੇਮੰਗਾਂ ਵਾਲੀ ਗੱਲ ਰਹਿ ਹੀ ਕਿੱਥੇ ਜਾਂਦੀ ਹੈ? ਵਿਸ਼ਾ ਇਥੇਵੀ ਉਹੀ ਹੈ ਕਿ ਪ੍ਰਭੂ, ਮਨੁੱਖ ਦੀਆਂ ਮੂਲ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ ਇਸ ਲਈਮੰਗਣ ਦੀਲੋੜ ਤੇ ਤਾਂ ਪਵੇ ਜੇ ਕਰ "ਆਪਿ ਨ ਦੇਹੁ ਤ" ਪ੍ਰਭੂ ਆਪਣੇ ਆਪ ਨਾਦੇਂਦਾ ਹੋਵੇ ਤਾਂ। ਗੱਲ ਇਥੇ ਵੀ ਤ੍ਰਿਸ਼ਨਾ-ਅਗਿਆਣਤਾ ਕਾਰਨ ਪੈਦਾ ਹੋਣ ਵਾਲੀਆਂ ਵਾਧੂਮੰਗਾਂ ਤੋਂ ਵਰਜਣ ਦੀ ਹੈ।ਮੁੱਕਦੀ ਗੱਲ, ਦੋਨਾਂ ਸ਼ਬਦਾਂ `ਚ ਵਿਸ਼ਾ ਇਕੋ ਹੀ ਹੈ-ਮਨੁੱਖਦਾ ਕੰਮ, ਕੇਵਲ ਉਦਮਕਰਣਾ ਹੀਹੈ, ਪ੍ਰੇਸ਼ਾਨ ਹੋਣਾਨਹੀਂ। ਮਨੁੱਖ ਦੀਆਂ ਅਜੇਹੀਆਂ ਮੂਲ ਲੋੜਾਂ ਤਾਂ ਪ੍ਰਭੂ ਆਪਣੇ ਆਪ ਪੂਰੀਆਂ ਕਰਦਾ ਹੈ, ਫ਼ਿਰ ਮਨੁੱਖ ਦਾ ਜੀਵਨ ਭਾਵੇਂਕਿੰਨਾਂ ਵੀ ਘਟੀਆ ਕਿਉਂ ਨਾਹੋਵੇ। ਫ਼ੁਰਮਾਨ ਹੈ "ਸਿਸਟਿ ਉਪਾਈ ਸਭ ਤੁਧੁ, ਆਪੇ ਰਿਜਕੁ ਸੰਬਾਹਿਆ" (ਪੰ: 85) ਫ਼ਿਰ ੳੇੁਹਵੀ ਹਣ "ਇਕਿ ਵਲੁ ਛਲੁ ਕਰਿ ਕੈ ਖਾਵਦੇ, ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ…" (ਉਹੀ) ਇਸੇ ਸ਼ਬਦ `ਚ ਗੁਰਦੇਵਫ਼ੁਰਮਾਉਂਦੇ ਹਨ "ਇਕਨਾ ਸਚੁ ਬੁਝਾਇਓਨੁ, ਤਿਨਾ ਅਤੁਟ ਭੰਡਾਰ ਦੇਵਾਇਆ॥ ਹਰਿ ਚੇਤਿ ਖਾਹਿ, ਤਿਨਾ ਸਫਲੁ ਹੈ, ਅਚੇਤਾ ਹਥ ਤਡਾਇਆ" (ਪੰ: 85) ਜਿਹੜੇ ਲੋਕ ਜੀਵਨ ਦੇ ਸੱਚ ਨੂੰਪਛਾਣ ਲੈਂਦੇ ਹਨ, ਘਾਟੇ `ਚ ਨਹੀਂ ਰਹਿੰਦੇ। ਦੂਜੇ ਜਿਹੜੇ ਜਨਮ ਬਰਬਾਦ ਕਰਕੇ ਚਲੇ ਜਾਂਦੇ ਹਨ, ਮੂਲ ਲੋੜਾਂ ਤਾਂ ਉਹਨਾਂ ਦੀਆਂ ਵੀ ਪੂਰੀਆਂ ਹੁੰਦੀਆਂ ਹਨ। ਲੋੜ ਹੈ ਤਾਂ ਇਸ ਰੱਬੀ ਨਿਯਮ ਬਾਰੇ ਦ੍ਰਿੜ ਵਿਸ਼ਵਾਸ ਤੇ ਸੋਝੀ ਦੀ। ਤ੍ਰਿਸ਼ਨਾਅਧੀਨ ਮੰਗਾਂ ਵਲੋਂਹੱਟ ਕੇ ਅਮੁਲੇ ਮਨੁੱਖਾ ਜਨਮਦੀ ਸੰਭਾਲ ਕਰਣ ਦੀ।

ਮੂਲ ਲੋੜਾਂ ਬਾਰੇ ਗੁਰਬਾਣੀ ਦਾ ਫ਼ੈਸਲਾ- ਕੇਵਲ ਮਨੁੱਖ ਹੀ ਨਹੀਂ ਹਰੇਕ ਜੀਵ ਦੀਆਂ ਮੂਲ਼ ਲੋੜਾਂ ਬਾਰੇ ਫ਼ੈਸਲਾਹੈ ਕਿ ਮੂਲ ਲੋੜਾਂਪਸ਼ੂ, ਪੰਛੀ, ਪੌਦਾ, ਕੀੜਾ-ਮਕੋੜਾ ਭਾਵ ਕਿ ਹਰੇਕ ਦੀਆਂ ਪ੍ਰਭੂ ਆਪ ਪੂਰੀਆਂ ਕਰਦਾ ਹੈ। ਜਿਵੇਂ "ਕਾਹੇ ਰੇ ਮਨ ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉਪਰਿਆ॥ ਸੈਲ ਪਥਰ ਮਹਿ ਜੰਤਉਪਾਏ, ਤਾਕਾ ਰਿਜਕੁ ਆਗੈ ਕਰਿ ਧਰਿਆ. … ਸਿਰਿ ਸਿਰਿ ਰਿਜਕੁਸੰਬਾਹੇ ਠਾਕੁਰੁ, ਕਾਹੇ ਮਨ ਭਉ ਕਰਿਆ॥ ੨॥ ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ, ਮਨਮਹਿ ਸਿਮਰਨੁ ਕਰਿਆ…" (ਪੰ: 10) ਇਥੋਂ ਤੀਕ ਕਿ "ਜਲਮਹਿ ਜੰਤਉਪਾਇਅਨੁ, ਤਿਨਾ ਭਿਰੋਜੀ ਦੇਇ…… ਵਿਚਿਉਪਾਏ ਸਾਇਰਾ, ਤਿਨਾਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ, ਚਿੰਤਾਤਿਸ ਹੀ ਹੇਇ" (ਪੰ: 955)। ਹੋਰ "ਕਰਿ ਕਰਿਵੇਖੈ ਕਰੇ ਕਰਾਏ, ਸਰਬ ਜੀਆ ਨੋ ਰਿਜਕੁਦੀਆ" (ਪੰ: 1334) ਪੁਨਾ "ਸਿਸਟਿ ਉਪਾਈ ਸਭ ਤੁਧੁ, ਆਪੇ ਰਿਜਕੁ ਸੰਬਾਹਿਆ" (ਪੰ: 85) ਇਥੇ ਹੀ ਬਸ ਨਹੀਂ ". . ਨਾਨਕਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ, ਚਿੰਤਾ ਭਿ ਕਰਣੀ ਤਾਹ॥ ਸੋਕਰਤਾ ਚਿੰਤਾ ਕਰੇ, ਜਿਨਿ ਉਪਾਇਆ ਜਗੁ. ." (ਪੰ: 467)

ਗੁਰਬਾਣੀ ਨੇ ਤਾਂ ਇਥੋਂ ਤੀਕਸਾਫ਼ ਕੀਤਾ ਹੈ "ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋਦੇ ਤੈਂ ਜੰਤੁ ਉਪਾਹਾ" (ਪੰ: 130) ਇਸ ਤਰ੍ਹਾਂ ਇਸ ਵਿਸ਼ੇ `ਤੇ ਸੈਂਕੜੈ ਪ੍ਰਮਾਣ ਮੌਜੂਦ ਹਨ। ਕੁੱਝ ਹੋਰ"ਸਿਮਰਿ ਸਾਹਿਬੁਸੋ ਸਚੁ ਸੁਆਮੀ, ਰਿਜਕੁ ਸਭਸੁਕਉ ਦੀਏ ਜੀਉ" (ਪੰ: 105) ਅਤੇ "ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ, ਆਪਿ ਅਪੜਾਏ" (ਪੰ: 112)। ਬਲਕਿ ਹਦਾਇਤ ਹੈ ਕਿ"ਐ ਮਨੁੱਖ ਤੇਰੀਆਂਮੂਲ ਲੋੜਾਂ ਪ੍ਰਤੀਤੈਨੂੰ ਝੂਰਣ ਦੀ ਲੋੜ ਨਹੀਂ। ਤੇਰੀਆਂ ਅਜੇਹੀਆਂ ਸਾਰੀਆਂਲੋੜਾਂ ਨੂੰ ਕਰਤਾ ਆਪ ਪੂਰੀਆਂ ਕਰ ਰਿਹਾ ਹੈ" ਜਿਵੇਂ "ਝਝੈ ਝੂਰਿਮਰਹੁ ਕਿਆ ਪ੍ਰਾਣੀਜੋ ਕਿਛੁਦੇਣਾ ਸੁਦੇ ਰਹਿਆ॥ ਦੇ ਦੇਵੇਖੈ ਹੁਕਮੁ ਚਲਾਏ, ਜਿਉ ਜੀਆਕਾ ਰਿਜਕੁ ਪਇਆ" (ਪੰ: 433) ਗੁਰਬਾਣੀ ਦਾ ਆਦੇਸ਼ ਹੈ ਕਿ ਇਨਸਾਨਨੇ ਤਾਂ ਕਿਰਤ (ਇਮਾਨਦਾਰੀ ਦੀਮਿਹਣਤ) ਕਰਣੀ ਹੈ ਜਿਵੇਂ "ਹਾਹੈ ਹੋਰੁ ਨ ਕੋਈਦਾਤਾ, ਜੀਅ ਉਪਾਇ ਜਿਨਿ ਰਿਜਕੁ ਦੀਆ॥ਹਰਿ ਨਾਮੁ ਧਿਆਵਹੁ, ਹਰਿ ਨਾਮਿ ਸਮਾਵਹੁ, ਅਨਦਿਨੁ ਲਾਹਾ ਹਰਿਨਾਮੁ ਲੀਆ" (ਪੰ: 435) ਬਲਕਿ ਕਰਤਾਰ ਤਾਂ ਮਨੁੱਖ ਨੂੰਇਸ ਤਰ੍ਹਾਂ ਪਾਲਦਾਹੈ ਜਿਵੇਂ ਮਾਪੇ ਬਚਿਆਂ ਨੂੰ, ਫ਼ੁਰਮਾਨਹੈ "ਦੇਵਣਹਾਰੁ ਦਾਤਾਰੁ, ਕਿਤੁ ਮੁਖਿਸਾਲਾਹੀਐ॥ ਜਿਸੁ ਰਖੈ ਕਿਰਪਾ ਧਾਰਿ, ਰਿਜਕੁ ਸਮਾਹੀਐ॥ ਕੋਇ ਨ ਕਿਸ ਹੀ ਵਸਿ, ਸਭਨਾ ਇੱਕ ਧਰ॥ ਪਾਲੇ ਬਾਲਕ ਵਾਗਿ, ਦੇ ਕੈ ਆਪਿ ਕਰ" (ਪੰ: 957) ਪ੍ਰਭੂ ਤਾਂ "ਓਹੁ ਨਿਰਗੁਣੀਆਰੇ ਪਾਲਦਾ ਭਾਈ, ਦੇਇ ਨਿਥਾਵੇ ਥਾਉ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ, ਗੂੜਾ ਜਾ ਕਾਨਾਉ" (ਪੰ: 640) ਹੋਰ ਤਾਂ ਹੋਰ "ਜੀਉ ਦੀਆ, ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ, ਹਾਟੁ ਚਲਾਵੈ" (ਪੰ: 794)।

ਦੋਨਾਂ ਸ਼ਬਦਾਂ `ਚ ਆਪਸੀ ਸਾਂਝ-ਗਹੁ ਨਾਲ ਵਿਚਾਰਿਆਂ, ਦੋਨਾਂਸ਼ਬਦਾਂ ਦਾ ਧੁਰਾ ਇਕੋ ਹੀ ਮਿਲੇਗਾ। ਦੋਨਾਂ ਦਾਆਧਾਰ ਹੈ"ਆਪਿ ਨ ਦੇਹੁ ਤ ਲੇਵਉ ਮੰਗੇ" ਤੇ ਦੂਜਾ "ਜੋ ਜਨ ਤੁਮਰੀਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ"। ਧੰਨਾ ਜੀ ਕਹਿ ਰਹੇ ਹਨ "ਪ੍ਰਭੂ! ਜੋ ਤੇਰੇ ਦਰ `ਤੇ ਆ ਜਾਂਦੇ ਹਨ, ਜਿਨ੍ਹ੍ਹਾਂ ਨੂੰ ਸੋਝੀ ਦੇਦੇਂਦਾ ਹੈਂ ਕਿ ਜੀਵ ਦੀਆਂ ਮੂਲ ਲੋੜਾਂ ਪ੍ਰਭੂ ਆਪਣੇ ਆਪਪੂਰੀਆਂ ਕਰਦਾ ਹੈ, ਤਾਂ ਅਜੇਹੇ ਜਾਗ੍ਰਿਤ ਫ਼ਿਰ ਮੰਗਾਂ ਨਹੀਂ ਕਰਦੇ। ਕਬੀਰ ਜੀ ਵੀ ਕਹਿੰਦੇ ਹਨ ‘ਹੇ ਪ੍ਰਭੂ! ਮੂਲ਼ ਲੋੜਾਂ ਲਈਮੰਗਾਂ ਤਾਂ ਮਨੁੱਖਤਾਂ ਕਰੇਜੇਕਰ ਤੂੰ ਆਪ ਪੂਰੀਆਂ ਨਾ ਕਰਦਾ ਹੋਵੇਂ। ਇਸ ਲਈ, ਤੇਰੇਨਾਲ ਪਿਆਰ ਕਰਣ ਵਾਲੇ ਜਾਣਦੇ ਹਨ ਕਿ ਪ੍ਰਭੂ ਜੀਵਾਂ ਦੀਆਂਮੂਲ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ, ਇਸ ਲਈ ਮੰਗਣ ਵਾਲੀ ਗੱਲ ਹੀ ਬਾਕੀਨਹੀਂ ਰਹਿ ਜਾਂਦੀ।

ਬਲਕਿ ਕਬੀਰ ਜੀ ਤਾਂ ਆਪਣੇ ਆਪ ਪੂਰੀਆਂਹੋਣ ਵਾਲੀਆਂ ਮੂਲ ਲੋੜਾਂ ਦੀ ਗੱਲ ਕਰਦੇ, ਇੱਕ ਹੋਰ ਗੱਲ ਵੀ ਜੋੜਦੇਹਣ। ਕਹਿੰਦੇ ਹਨ, ਪ੍ਰਭੂ ਪਿਆਰਿਆਂ ਦੇ ਜੀਵਨ ਦੀ ਮੂਲ ਲੋੜ ਅਥਵਾ ਭੁਖ ਹੋਰਵੀ ਹੁੰਦੀ ਹੈ ਜੋਇਹਨਾ ਮੂਲ ਲੋੜਾਂ ਤੋਂ ਵੀ ਵੱਡੀ ਭੁੱਖ ਹੁੰਦੀ ਹੈ। ਉਹਭੁਖ ਹੁੰਦੀ ਹੈ ਪ੍ਰਭੂ ਪਿਆਰਿਆਂ ਦੇ ਸੰਗ ਵਾਲੀਭੁੱਖ। ਉਹਨਾਂ ਦੀਆਂ ਤਾਂ ਸਰੀਰਕ ਮੂਲ਼ ਲੋੜਾਂ ਵੀ ਘੱਟ ਪੂਰੀਆਂ ਹੋਣ ਜਾਂ ਵੱਧ, ਉਹਨਾਂਨੂੰ ਇਸ ਦੀ ਬਹੁਤੀਪਰਵਾਹ ਨਹੀਂ ਹੁੰਦੀ। ਉਹਨਾਂ ਨੂੰ ਤਾਂ ਪ੍ਰਭੂਪਿਆਰਿਆ ਦੀ ਸੰਗਤ ਚਾਹੀਦੀ ਹੁੰਦੀ ਹੈ। ਫ਼ੁਰਮਾਨ ਹੈ "ਭੂਖੇ ਭਗਤਿਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ" ਭਾਵ ‘ਹੈ ਪ੍ਰਭੂ! ਤੇਰੇ ਨਾਲ ਪਿਆਰ ਕਰਣ ਵਾਲਿਆਂ ਨੂੰ ਤਾਂ "ਯਹ ਮਾਲਾ ਅਪਨੀ ਲੀਜੈ" ਅਨੁਸਾਰ ਬਾਹਰੀ ਕਰਮਕਾਂਡਾ-ਆਡੰਬਰਾਂਦੀ ਲੋੜ ਵੀ ਨਹੀਂ ਰਹਿ ਜਾਂਦੀ। ਉਹਨਾਂ ਨੂੰ "ਮੈ ਨਾਹੀਕਿਸੀ ਕਾਦੇਨਾ" ਕਿਸੇ ਦੀ ਮੋਹਤਾਜੀ ਵੀ ਨਹੀਂ ਰਹਿੰਦੀ।ਹੋਰ ਤਾਂਹੋਰ ਤੇਰੇ ਨਾਲ ਪਿਆਰ ਕਰਣ ਵਾਲਿਆਂ ਨੂੰ ਤਾਂ "ਹਉ ਮਾਂਗਉ ਸੰਤਨ ਰੇਨਾ" ਇਕੋ ਇੱਕ ਤੇਰੇ ਮਿਲਾਪ ਦਾ ਤਾਂਘ "ਪ੍ਰਭੂ ਪਿਆਰਿਆ ਦਾ ਸੰਗ" ਹੀ ਚਾਹੀਦਾ ਹੁੰਦਾ ਹੈ। ਇਸ ਗੱਲ ਨੂੰ ਗੁਰਦੇਵ ਨੇ ਗੁਰਬਾਣੀ `ਚ ਹੋਰ ਵੀ ਅਨੇਕਾਂ ਵਾਰੀ ਬਿਆਣਿਆ ਹੈ ਜਿਵੇਂ "ਨਾਨਕ ਭਗਤਾ ‘ਭੁਖ’ ਸਾਲਾਹਣੁ, ਸਚੁ ਨਾਮੁਆਧਾਰੁ॥ਸਦਾ ਅਨੰਦਿ ਰਹਹਿ, ਦਿਨੁ ਰਾਤੀ ਗੁਣਵੰਤਿਆ ਪਾ ਛਾਰ" (ਪੰ: ੪੬੫) ਭਾਵਪ੍ਰਭੂ ਪਿਆਰਿਆਂ ਨੂੰ ਕੇਵਲ ਸਿਫ਼ਤ ਸਲਾਹ ਦੀ ਹੀਭੁਖ ਹੁੰਦੀ ਹੈ। ਉਹ ਤੇਰੇਰੰਗ `ਚ ਰੰਗੇ ਰਹਿ ਕੇ ਸਦਾ ਅਨੰਦ, ਖੇੜੇ ਅਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੇਹਨ। ਦੇਖਣ ਦੀ ਗੱਲ ਹੈ ਕਿਜਦੋਂ ਸਰੀਰ ਦੀਆਂ ਮੂਲ ਲੋੜਾਂ ਦੀ ਗੱਲ ਚਲ ਰਹੀ ਹੈ ਤਾਂਕਬੀਰ ਸਾਹਿਬ ਉਹਨਾਂ ਮੂਲ ਲੋੜਾਂ ਲਈ ਲਫ਼ਜ਼ ‘ਭੁਖ’ ਅਤੇ"ਹਉ ਮਾਂਗਉ ਸੰਤਨ ਰੇਨਾ" ਦੀ ਗੱਲ ਹੀਕਰ ਰਹੇ ਹਨ। ਭਾਵ"ਅਜੇਹੇ ਜੀਉੜਿਆਂ ਨੂੰ ਪ੍ਰਭੂ, ਅਜੇਹੇ ਸੰਗ ਵੀ ਆਪ ਹੀ ਬਖਸ਼ ਦੇਂਦਾਹੈ ਜਿਹੜੀ ਕਿ ਉਹਨਾਂ ਦੇ ਜੀਵਨ ਦੀ ਅਸਲ ‘ਭੁਖ’ ਹੁੰਦੀ ਹੈ।

ਮੰਗਾਂ ਦਾ ਉਜਲਾ ਪੱਖ- ਸ਼ੱਕ ਨਹੀਂ, ਮੰਗਾਂ ਕਮਜ਼ੋਰ ਮਨ ਦੀ ਉਪਜ ਅਤੇ ਕਮਜ਼ੋਰ ਆਤਮਕ ਅਵਸਥਾ ਦਾ ਹੀ ਪ੍ਰਗਟਾਵਾ ਹੁੰਦੀਆਂ ਹਨ। ਇਹੀ ਮਨ ਜਦੋਂ ਪ੍ਰਭੂ ਰੰਗ `ਚ ਰੰਗਿਆ ਜਾਂਦਾ ਹੈ, ਆਤਮਕ ਪੱਖੋਂ ਮਜ਼ਬੂਤ ਹੋ ਜਾਂਦਾ ਹੈ ਤਾਂ ਅਜੇਹੇ ਜੀਵਨ `ਚੋਂ ਆਸ਼ਾ-ਤ੍ਰਿਸ਼ਨਾ-ਮੰਗਾਂ ਆਪਣੇ ਆਪ ਹੀ ਮੁੱਕ ਜਾਂਦੀਆਂ ਹਨ। ਪਰ ਇਹ ਅਵਸਥਾ "ਹੈਨਿ ਵਿਰਲੇ ਨਾਹੀਘਣੇ ਫੈਲਫਕੜੁ ਸੰਸਾਰੁ’ (ਪੰ: ੧੪੧੧) ਅਨੁਸਾਰ ਵਿਰਲਿਆਂ ਦੇ ਹਿਸੇ ਆਉਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਹੈ ਕਿ ਮੰਗਾਂ ਹਰੇਕ ਜੀਵਨ ਦਾ ਉਹ ਹਿੱਸਾ ਹਨ ਜੋ ਜਨਮ ਤੋਂ ਹੀ ਮਨੁੱਖ ਨਾਲ ਜੁੜ ਜਾਂਦੀਆਂ ਹਨ ਜਿਵੇਂ "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆਅਮਰੁ ਵਰਤਾਇਆ" ਅਸਲ `ਚ ਮੰਗਾਂ ਦੀ ਜੜ੍ਹ ਹੀ ਤ੍ਰਿਸ਼ਨਾ ਹੈ ਜੋ ਜਨਮ ਦੇ ਨਾਲਹੀ ਇਨਸਾਨ ਨੂੰ ਚੰਬੜ ਜਾਂਦੀ ਹੈ। ਇਸ ਲਈ, ਲੋੜ ਹੈ ਤਾਂਮੰਗਾਂ ਵਾਲੀ ਪ੍ਰਵਰਿਤੀ ਤੋਂਸੁਚੇਤ ਹੋ ਕੇ ਗੁਰਬਾਣੀ ਸਿਖਿਆ ਰਾਹੀਂ ਇਹਨਾ ਤੋਂ ਛੁਟਕਾਰਾ ਪਾਉਣ ਦੀ। ਦੇਖ ਚੁਕੇ ਹਾਂ, ਗੁਰਬਾਣੀ ਅਨੁਸਾਰ ਵੀ ਜੀਵਨ ਦੀ ਸਫ਼ਲ ਅਵਸਥਾਤੀਕ ਤਾਂਵਿਰਲਿਆਂਨੇ ਹੀ ਪੁੱਜਣਾ ਹੈ; ਉਸ ਅਵਸਥਾ ਤੀਕ, ਜਿਥੇ ਪੁੱਜਕੇ ਆਸ਼ਾ-ਤ੍ਰਿਸ਼ਨਾ ਮੰਗਾ ਖਤਮਹੀ ਹੋ ਜਾਣ। ਪਰ ਮੰਗਾਂ ਵਾਲੇ ਰਸਤੇਵਿਚੋਂ ਲੰਙਣਾ ਸਾਰਿਆਂ ਨੇ ਹੀ ਹੁੰਦਾਹੈ। ਇਸਲਈ ਵੱਡੀਲੋੜ ਹੈ ਕਿ ਮੰਗਾਂਵਾਲੀ ਅੱਗ ਕਿਧਰੇ ਤ੍ਰਿਸ਼ਨਾਦਾ ਰੂਪ ਹੀ ਨਾ ਧਾਰਨ ਕਰ ਲਵੇ ਇਸ ਤੋਂ ਸੁਚੇਤਹੋ ਕੇ ਜੀਵਨ ਦੀ ਸੰਭਾਲ ਕਰਣ ਦੀ।

ਇਹੀ ਕਾਰਨਹੈ ਕਿ ਮੰਗਾਂ ਰਸਤੇ ਜੋ ਮਨੁੱਖ ਗੁਰਬਾਣੀ ਜੀਵਨਦੇ ਨੇੜੇਆ ਜਾਂਦੇਹਨ ਤਾਂ ਅਨੇਕਾਂ ਦੇ ਜੀਵਨ ਸੁਧਰ ਵੀ ਜਾਂਦੇ ਹਨ। ਇੱਕ ਦਿਨ ਉਹਨਾਂਦੀਆਂ ਮੰਗਾਂ ਹੀ ਉਹਨਾਂ ਦੇਜੀਵਨ `ਚ ਗੁਰਬਾਣੀ ਜੀਵਨ-ਜਾਚਤੇ ਪ੍ਰਕਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਇਸੇ ਵਾਸਤੇ ਗੁਰਬਾਣੀ `ਚਵੀ ਇਹਨਾਮੰਗਾਂ ਨੂੰ ਆਧਾਰ ਬਨਾ ਕੇ ਕਰਤਾਰ ਨਾਲ ਜੁੜਣ ਦੀ ਗੱਲ਼ ਅਨੇਕਾਂ ਵਾਰੀ ਸਮਝਾਈਹੈ। ਮੰਗਾਂ ਲਈ ਲਫ਼ਜ਼ "ਦੁਖ ਦਾਰੂ" ਵੀ ਵਰਤਿਆ ਹੈ। "ਮਾਨੁਖ ਕੀ ਟੇਕ, ਬ੍ਰਿਥੀ ਸਭਜਾਨੁ॥ ਦੇਵਨ ਕਉ, ਏਕੈ ਭਗਵਾਨੁ" (ਪੰ: ੨੮੧) ਦਾ ਮੂਲ ਵੀ ਮਨੁੱਖ ਦੀਆਂ ਮੰਗਾਂ-ਲੋੜਾਂ ਹੀ ਹਨ। ਆਖਿਰ "ਖਸਮੁ ਛੋਡਿ, ਦੂਜੈ ਲਗੇ ਡੁਬੇ ਸੇ ਵਣਜਾਰਿਆ" (ਪੰ: ੪੭੦) ਵਾਲੇ ਅਦੇਸ਼ ਦੇ ਮੂਲ `ਚਮਨੁੱਖ ਦੀ ਆਸ਼ਾ, ਤ੍ਰਿਸ਼ਨਾ, ਮੰਗਾਂ ਵਾਲੀ ਪ੍ਰਵਰਿਤੀ ਹੀ ਕੰਮ ਕਰ ਰਹੀ ਹੈ। "ਦੇਨਹਾਰੁਪ੍ਰਭ ਛੋਡਿ ਕੈ, ਲਾਗਹਿ ਆਨ ਸੁਆਇ॥ ਨਾਨਕ ਕਹੂ ਨ ਸੀਝਈ, ਬਿਨੁ ਨਾਵੈ ਪਤਿ ਜਾਇ" (ਪੰ: ੨੬੮) ਵਾਲੇ ਸਲੋਕ ਦਾਆਧਾਰ ਵੀਮਨੁੱਖ ਦੀ ਮੰਗਾਂ ਵਾਲੀ ਪ੍ਰਵਰਿਤੀ ਨੂੰ ਵਰਤ ਕੇ ਪ੍ਰਭੂ ਨਾਲ ਜੋੜਣਾ ਹੀ ਹੈਪਾਤਸ਼ਾਹ ਤਾਂ ਇਸ ਵਿਸ਼ੇ `ਤੇ ਹੋਰ ਕਹਿੰਦੇ ਹਨ "ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ" (ਪੰ: ੧੩੦੭) ਸੁਆਲ ਹੈ, ਆਖਿਰ ਮੰਗਣਾ ਕਿਸ ਕੋਲੋਂ ਹੈ "ਜਨ ਕੋ ਪ੍ਰਭੁ ਸੰਗੇ ਅਸਨੇਹੁ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿਤੇਰੈ ਸਭੁ ਕੇਹੁ" (ਉਹੀ) ਭਾਵਮੰਗਨਾ ਹੈ ਜਾਂ ਸਨੇਹ ਵੀ ਕਰਨਾ ਹੈ ਤਾਂ ਕੇਵਲਪ੍ਰਭੂ ਪ੍ਰਮਾਤਮਾ ਨਾਲ ਹੀ, ਕਿਸੇ ਦੂਜੇ ਨਾਲ ਨਹੀਂ।

ਉਜਲੇ ਪੱਖ ਦੀਆਂ ਮੰਗਾਂ ਦਾ ਸਿਖਰ- ਹੋਰ ਤਾਂ ਹੋਰ, ਮੰਗਾਂ ਦਾ ਹੀ ਸਿਖਰ ਹੁੰਦਾ ਹੈ ਜਦੋਂ ਇੱਕ ਦਿਨ ਸਚਮੁਚ ਹੀ ਮਨੁੱਖ ਨੂੰ ਗੁਰਬਾਣੀ ਦਾ ਹੀ ਰੰਗ ਚੜ੍ਹ ਜਾਂਦਾ ਹੈ। ਪ੍ਰਭੂ ਦੀ ਬਖਸ਼ਿਸ਼ ਨਾਲ ਜੇ ਕਰ ਸਚਮੁਚ ਇਹ ਰੰਗ ਚੜ੍ਹ ਹੀ ਜਾਵੇ ਤਾਂ ਇਹੀ ਮੰਗਾਂ "ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ" (ਪੰ: ੧੦੧੮) ਅਵਸਥਾ ਪ੍ਰਾਪਤ ਹੋ ਜਾਂਦੀਹੈ। ਕਿਉਂਕਿ ਇਸ ਪ੍ਰਾਪਤ ਹੋ ਚੁਕੀ ਸਫ਼ਲ ਅਵਸਥਾ ਦਾ ਆਧਾਰ ਵੀ ਮਨੁੱਖ ਦੀਆਂਮੰਗਾਂ ਹੀ ਸਨ। ਗੁਰਦੇਵ ਹੋਰ ਫ਼ੁਰਮਾਉਂਦੇ ਹਨ "ਸਭੁ ਕਿਛੁ ਤੁਮ ਤੇ ਮਾਗਨਾਵਡਭਾਗੀ ਪਾਏ" (ਪੰ: ੮੧੧)। ਅਜੇਹੇ ਸਫ਼ਲ ਹੋ ਚੁਕੇ ਜੀਵਨ`ਚ ਤਾਂ ਉਹ ਦੁਨੀਆਵੀ ਮੰਗਾਂ ਜਿਥੋਂ ਮਨੁੱਖ ਸ਼ੁਰੂ ਹੋਇਆ ਸੀ ਰਹਿੰਦੀਆਂ ਹੀ ਨਹੀਂ। ਫ਼ੁਰਮਾਨ ਹੈ "ਭਗਤਿ ਦਾਨੁ ਮੰਗੈ ਜਨੁ ਤੇਰਾ, ਨਾਨਕਬਲਿ ਬਲਿਜਾਵਣਾ" (ਪੰ: ੧੦੮੬)। ਇਹ ਮੰਗਾਂ ਦਾ ਹੀ ਉਜਲਾ ਅਤੇ ਸ਼ਿਖਰ ਹੁੰਦਾ ਹੈ ਜਦੋਂ ਇਨਸਾਨ, ਜਿਹੜਾ ਕਿ ਮੰਗਾਂ ਕਾਰਨ ਹੀ ਗੁਰਬਾਣੀ ਨਾਲ ਜੁੜਿਆਸੀ ਉਸ ਦੀ ਸੋਚਣੀ `ਚ ਉਹ ਦੁਨੀਆਵੀ ਮੰਗਾਂ ਨਹੀਂਬਲਕਿ ਸੋਚਣੀ ਬਣ ਜਾਂਦੀ ਹੈ"ਵਡਭਾਗੀ ਨਾਮੁ ਧਿਆਇਆ, ਅਹਿਨਿਸਿ ਲਾਗਾ ਭਾਉ॥ਜਨ ਨਾਨਕੁ ਮੰਗੈ ਧੂੜਿ ਤਿਨ, ਹਉ ਸਦ ਕੁਰਬਾਣੈ ਜਾਉ" (ਪੰ: ੧੪੧੫) ਜਾਂ ਸ਼ਬਦ `ਚਜਿਸ ਲਈ ਕਬੀਰ ਸਾਹਿਬ ਵੀ ਕਹਿ ਰਹੇ ਹਨ "ਹਉ ਮਾਂਗਉ ਸੰਤਨ ਰੇਨਾ" ਫ਼ਰਕ ਹੈਤਾਂ ਕੇਵਲ ਸ਼ਬਦਾਵਲੀ ਦਾ "ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ॥ ਦੇਵਣਹਾਰੁ ਦਾਤਾਰੁ ਮੈਨਿਤ ਚਿਤਾਰਿਆ॥ ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ॥ਨਾਨਕ ਸਬਦੁ ਅਪਾਰੁਤਿਨਿ ਸਭੁ ਕਿਛੁ ਸਾਰਿਆ" (ਪੰ: ੩੦੬) ਅਤੇ ਹੋਰ ਬੇਅੰਤ ਪ੍ਰਮਾਣ।

ਮੰਗਾ ਦਾਹੀ ਕਾਲਾਪੱਖ- ਆਖਿਰ ਇਹਨਾ ਮੰਗਾਂ ਦੀਜੜ੍ਹ ਕਿੱਥੇ ਹੈ? ਦੇਖ ਚੁਕੇਹਾਂ ਕਿ ਮੰਗਾਂ ਸਾਡੀ ਆਤਮਕ ਤੇ ਮਾਨਸਿਕ ਕਮਜ਼ੋਰੀ ਦੀ ਹੀ ਉਪਜ ਹੁੰਦੀਆਂ ਹਨ।ਗੁਰਦੇਵ ਇਸ ਵਿਸ਼ੇ ਨੂੰ ਗੁਰਬਾਣੀ `ਚ, ਇੱਕ ਹੋਰ ਤਰੀਕੇ ਵੀਸਮਝਾਂਦੇਹਨ। ਫ਼ੁਰਮਾਨ ਹੈ "ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ॥ ਨਾਨਕਸਾ ਕਰਮਾਤਿ, ਸਾਹਿਬਤੁਠੈ ਜੋਮਿਲੈ" (ਪੰ: ੪੭੫) ਭਾਵ ਐ ਭਾਈ! ਜੇਕਰ ਤੂੰ ਮੰਗ ਕੇ ਕੁੱਝ ਲੈਂਦਾ ਹੈਂ ਤਾਂ ਉਸ ਪ੍ਰਾਪਤੀ ਨੂੰ ਪ੍ਰਭੂ ਦੀ ਦਾਤ ਨਾ ਕਹਿ। ਪ੍ਰਭੂ ਦੀ ਦਾਤ ਉਹ ਹੁੰਦੀ ਹੈ ਜੋ ਪ੍ਰਭੂ ਦੀ ਆਪਣੀ ਰਜ਼ਾ `ਚ ਆਪਣੇ ਆਪ ਮਿਲੇ। ਇਸੇ ਤਰ੍ਹਾਂ ਸੰਬੰਧਤ ਦੋਨਾਂ ਸ਼ਬਦਾਂ ਨੂੰ ਗਹੁ ਨਾਲ ਸਮਝਿਆ ਜਾਵੇ ਤਾਂ ਜੀਵਨ ਦੀ ਅਸਲੀਅਤ ਬਾਰੇ ਇਸ ਪੱਖੋਂ ਚਾਨਣਾ ਹੁੰਦੇ ਦੇਰ ਨਹੀਂ ਲਗੇਗੀ। ਦਰਅਸਲ ਮੰਗਾਂ ਤਾਂ ਹੈਣ ਹੀ ਮਨੁੱਖ ਦੇ ਮਨ ਦੀ ਕਮਜ਼ੋਰੀ ਅਤੇ ਪ੍ਰਭੂ ਦੀਆਂ ਆਪ ਮੁਹਾਰੇ ਮਿਲ ਰਹੀਆਂ ਬੇਅੰਤ ਦਾਤਾਂ ਬਾਰੇ ਅਗਿਆਨਤਾ।

ਖੂਬੀ ਇਹ ਕਿ ਮੰਗਾਂ ਦਾ ਗ਼ੁਲਾਮ ਵੀ ਉਹੀ ਮਨੁੱਖਹੁੰਦਾ ਹੈ ਜੋ ਆਪਣੇ ਆਪ ਨੂੰ ਮੰਣਦਾ-ਅਖਵਾਉਂਦਾ ਧਾਰਮਿਕਹੈ। ਇਹਤਾਂ ਉਹ ਮੰਨਦਾ ਹੀਹੈ ਕਿ ਉਸ ਤੋਂ ਵੱਡੀ ਕੋਈ ਹੋਰ ਤਾਕਤਵੀ ਹੈ ਜਿਸ ਕੋਲੋਂਕੁੱਝ ਉਸਨੇ ਕੁੱਝਮੰਗਣਾ ਹੈ। ਫ਼ਿਰ ਵੀ ਉਸ ਦੇ ਸੁਭਾਅ `ਚ ਮੰਗਾਂਦੀ ਦੌੜ ਹੀ ਸਾਬਤ ਕਰ ਰਹੀ ਹੁੰਦੀ ਹੈਕਿ ਅਜੇ ਉਹ ਸੱਚੇ ਧਰਮ ਤੋਂਕੋਹਾਂ ਦੂਰ ਹੈ। ਇਸੇ ਮੰਗਾਂ ਵਾਲੇ ਸੁਭਾਅ ਕਾਰਨ ਜੇਕਰਤਾਂ ਉਹ ਗੁਰਬਾਣੀ ਸਿਖਿਆ `ਤੇਟੁਰ ਪਿਆ, ਫ਼ਿਰ ਤਾਂਹੋ ਸਕਦਾਹੈ ਕਿ ਉਸ ਦੀ ਸਾਂਝ, ਮੰਗਾਂਦੇ ਉਜਲੇਪੱਖ ਨਾਲਹੋ ਜਾਵੇ। ਨਹੀਂ ਤਾਂ ਇਹਨਾਮੰਗਾਂ ਨੇ ਹੀ ਮਨੁੱਖ ਦੇ ਜੀਵਨ ਨੂੰ ਤਬਾਹ ਕਰਣਾ ਹੈ। ਫ਼ੁਰਮਾਨ ਹੈ "ਮਾਇਆ ਮਨਹੁ ਨ ਵੀਸਰੈ, ਮਾਂਗੈ ਦੰਮਾਂ ਦੰਮ॥ ਸੋ ਪ੍ਰਭੁ ਚਿਤਿਨ ਆਵਈ, ਨਾਨਕ ਨਹੀਂਕਰੰਮਿ" (ਪੰ: ੧੪੨੫) ਕਿਉਂਕਿ ਜਿਸ ਨੂੰ ਮਨੁੱਖ ਧਰਮ ਸਮਝ ਕੇ ਆਪਣੇ ਜੀਵਨ ਨੂੰਪਾਲ ਰਿਹਾ ਹੁੰਦਾ ਹੈ, ਇਹ ਮੰਗਾਂ ਹੀ ਉਸ ਨੂੰ ਤ੍ਰਿਸ਼ਨਾ ਦੀ ਅਜੇਹੀਦੌੜ ਲੁਆਂਦੀਆਂ ਹਨ, ਭਾਵੇਂ ਜਿਤਨਾ ਵੀ ਮਿਲ ਜਾਵੇ "ਪੰਖਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ "(ਪੰ: ੯੩੪) ਅਨੁਸਾਰ ਜੀਵਨ ਮੁੱਕਜਾਂਦਾ ਹੈ ਪਰ ਤ੍ਰਿਸ਼ਨਾ ਦੀਦੌੜ ਮਨੁੱਖ ਅੰਦਰ ਕਈ ਗੁਣਾਵੱਧ ਚੁਕੀ ਹੁੰਦੀ ਹੈ। ਅਜੇਹਾ ਮਨੁੱਖ ਨਾਂ ਨੂੰ ਧਰਮ ਦੇ ਦਾਇਰੇ `ਚ ਹੁੰਦਾਹੈ, ਧਰਮ ਹੀ ਕਮਾਅ ਰਿਹਾ ਹੁੰਦਾ ਹੈ, ਪਰ ਧਰਮ ਦੇ ਨਾਂ `ਤੇਅਧਰਮ ਦਾਸ਼ਿਕਾਰ ਬਣਿਆ ਹੁੰਦਾ ਹੈ।

ਦੇਖਿਆ ਜਾਵੇ ਤਾਂ ਅੱਜ ਜਿਤਨਾ ਪਾਖੰਡ ਧਰਮ ਦੇ ਪਰਦੇ `ਚ ਹੋ ਰਿਹਾ ਹੈ ਉਸ ਦੀਜੜ੍ਹ `ਚ ਮਨੁੱਖਾ ਜੀਵਨ `ਚ ਕਈ ਗੁਣਾ ਵੱਧ ਚੁਕਾ ਇਹ ਮੰਗਾਂ ਵਾਲਾ ਰੋਗ ਹੀ ਹੈ। ਦੂਰ ਨਾ ਜਾਵੋ! ਅੱਜ ਪੰਜਾਬ ਜਿਸਨੂੰ ਗੁਰੂਆਂਦੀ ਧਰਤੀਕਿਹਾ ਜਾਂਦਾ ਹੈ, ਜੇ ਸਚਮੁਚਉਥੇ ਗੁਰੂ-ਗੁਰਬਾਣੀ ਵਾਲੀ ਗੱਲ ਹੋ ਰਹੀ ਹੁੰਦੀਤਾਂ ਸਾਰੇ ਪਾਸੇ ਠੰਡ ਵਰਤਣੀ ਸੀ, ਲੋਕਾਂ ਦੀਆਂ ਮੰਗਾਂ ਅਤੇ ਲੁਟੇਰਿਆਂ ਦੀਆਂਲੁੱਟਾਂ ਦਾ ਹੜ ਨਾ ਆਇਆ ਹੁੰਦਾ। ਹਜ਼ਾਰਾਂ ਦੀ ਗਿਣਤੀ `ਚਵਧ ਰਹੇ ਡੇਰੇਦਾਰ, ਪਾਖੰਡੀ ਸਾਧ-ਸੰਤ, ਦੰਭੀ ਗੁਰੂ, ਮੜ੍ਹੀਆਂ-ਕਬਰਾਂ-ਗੁੱਗੇ ਦੀ ਪੂਜਾ, ਧਾਗੇ-ਤਬੀਤਾਂ ਦੇ ਪਾਖੰਡ, ਮੂਰਤੀ-ਪੱਥਰ-ਪੂਜਾ, ਦੇਵੀ-ਦੇਵਤਿਆਂ ਦੀ ਪੂਜਾ, ਜੁਰਮਾਂ ਦਾ ਬੋਲਬਾਲਾ, ਬੱਚੀਆਂ ਦੀਭਰੂਣ ਹਤਿਆ, ਥਿੱਤਾਂ-ਵਾਰਾਂ, ਸਗਨਾ-ਰੀਤਾਂ ਦੇ ਵਹਿਮ, ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰੇ ਅਤੇ ਬੇਅੰਤ ਮਨਮਤਾਂ ਦੀ ਜੜ੍ਹ `ਚ ਜਾਇਆ ਜਾਵੇ ਤਾਂ ਸਭ ਪਾਸੇ ਮੰਗਾਂ ਵਾਲਾ ਘੁਣ ਹੀ ਲਗਾ ਮਿਲੇਗਾ।

ਇਹ ਵੱਖਰੀਗੱਲ ਹੈ, ਜੇਕਰ ਇਹੀਮੰਗਾਂ ਉਸ ਅੰਦਰ ਗੁਰਬਾਣੀ ਗਿਆਨ ਅਤੇਜੀਵਨ-ਜਾਚ ਦਾ ਕਾਰਨ ਬਣ ਜਾਣ ਤਾਂ ਬੰਦਾ ਸੰਭਲਵੀ ਸਕਦਾਹੈ। ਗੁਰਬਾਣੀ ਦਾਸਪਸ਼ਟ ਫ਼ੈਸਲਾ ਹੈ "ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਓ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨਮੂਰਖ ਕਹਕਰਹਿ ਪੁਕਾਰ॥ ਜਉਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ" (ਪੰ: ੨੫੮) ਇਸ ਲਈ ਜੇਕਰ ਕਿਸੇਕਾਰਨ ਮੰਗਾਂ, ਮਨੁੱਖ ਲਈ ਗੁਰਬਾਣੀ ਜੀਵਨ ਨਾਲ ਜੁੜਣ ਦਾ ਕਾਰਨ ਬਣ ਜਾਣ ਤਾਂ "ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ" (ਉਹੀ)। ੳਜੋਕਾ ਮੰਗਾਂ ਦਾ ਹੜ ਇਸ ਗੱਲ ਦਾ ਹੀ ਸਬੂਤ ਹੈ ਕਿ ਲੋਕਾਂ ਨੂੰ ਰੱਬ ਤਾਂ ਭੁਲਿਆ ਪਿਆ ਹੈ ਅਤੇ ਸਿਆਣਪਾਂ-ਹੂੜਮਤਾਂ ਦਾ ਬੋਲਬਾਲਾ ਹੈਜਿਸਤੋਂ ਗੁਰਦੇਵ ਦਸਦੇ ਹਨ ਕਿ ਅਗਿਆਣਤਾ ਦਾ ਮਾਰਿਆ ਅਤੇ ਪ੍ਰਭੂ ਤੋਂ ਬੇਵਿਸ਼ਵਾਸਾ ਹੋਇਆ ਮਨੁੱਖ, "ਜਾ ਤੇਕੁਸਲ ਨ ਕਾਹੂ ਥੀਆ" ਆਪਣੀਆਂ ਮੁਸੀਬਤਾਂ ਆਪ ਸਹੇੜ ਰਿਹਾ ਹੈ।

ਮੂਲ ਲੋੜਾਂ ਅਤੇ ਸਿੱਖ ਪਨੀਰੀ- ਭਗਤ ਬਾਣੀ ਦੇ ਸ਼ਬਦਾਂ ਨਾਲ ਆਰੰਭ ਹੋਏ ਇਸ ਗੁਰਮਤਿ ਪਾਠ ਦਾ ਤਤ ਹੀ ਇਹੀ ਹੈ ਕਿ ਮਨੁੱਖ ਜਦੋਂ ਮਨੁੱਖਾ ਜੀਵਨ ਦੀ ਸਫ਼ਲ ਅਵਸਥਾ `ਚ ਪੁੱਜ ਜਾਂਦਾ ਹੈ ਤਾਂ ਉਸਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਜੀਵ ਦੀਆਂ ਮੂਲ ਲੋੜਾਂ, ਪ੍ਰਭੂ ਆਪਣੇ ਆਪ ਬਿਨਾ ਮੰਗਿਆਂ ਪੂਰੀਆਂ ਕਰਦਾ ਹੈ। ਸੁਆਲ ਤਾਂ ਹੈ, ਕੀ ਸਾਡੇ ਪ੍ਰਚਾਰਕਾਂ ਦਾ ਫ਼ਰਜ਼ ਨਹੀਂ ਸੀ ਕਿ ਪਨੀਰੀ `ਚ ਇਹ ਇਹਸਾਸ ਪੈਦਾ ਕਰਣ ਕਿ ਲੋਕਾਈ ਗੁਰੂ `ਤੇ ਭਰੋਸਾ ਰਖੇ। ਗੁਰਬਾਣੀ- ਗੁਰੂ ਦੀ ਆਗਿਆ `ਚ ਰਹਿ ਕੇ ਆਪਣੇ ਅਮੁਲਾ ਜਨਮ ਦੀ ਸੰਭਾਲ ਕਰੇ। ਜੇਕਰ ਗੁਰੂ `ਤੇ ਭਰੋਸਾ ਰੱਖ ਕੇ ਜੀਵਨ ਨੂੰ ਗੁਰਬਾਣੀ ਦੀ ਸਿਖਿਆ ਤੇ ਸਤਿਕਾਰ `ਚ ਚਲਾਉਣਗੇ ਤਾਂ ਯਕੀਨਣ, ਕੇਵਲ ਮੂਲ਼ ਲੋੜਾਂ ਹੀ ਨਹੀਂ ਜ਼ਿੰਦਗੀ ਦੇ ਹਰੇਕ ਖੇਤ੍ਰ `ਚ ਸਫ਼ਲਤਾ ਉਹਨਾਂ ਦੇ ਕਦਮ ਚੁਮੇਗੀ। ਦਾਤੇ ਦੀਆਂ ਬੇਅੰਤ ਦਾਤਾਂ ਦੇ ਮਾਲਿਕ ਬਣ ਕੇ ਰਹਿਣਗੇ। ਸਮਝ ਆ ਜਾਵੇਗੀ "ਤੂ ਕਰਣ ਕਾਰਣ ਸਮਰਥੁ ਹੈ, ਤੂ ਕਰਹਿ ਸੁ ਥੀਆ॥ ਤੂ ਅਣਮੰਗਿਆ ਦਾਨੁਦੇਵਣਾ, ਸਭਨਾਹਾ ਜੀਆ (ਪੰ: ੫੮੫) ਸਮਝ ਆਜਾਵੇਗੀ "ਥਾਨ ਥਨੰਤਰਿ ਰਵਿ ਰਹਿਆ, ਗੁਰ ਸਬਦੀ ਵੀਚਾਰਿ॥ਅਣਮੰਗਿਆਦਾਨੁ ਦੇਵਸੀ, ਵਡਾ ਅਗਮ ਅਪਾਰ" (ਪੰ: ੯੩੪)। ਇੱਕ ਨਹੀਂ ਗੁਰਬਾਣੀ `ਚਹਜ਼ਾਰਾਂ ਵਾਰੀ ਇਸ ਸਚਾਈ ਨੂੰ ਦ੍ਰਿੜ ਕਰਵਾਇਆ ਹੈ ਕਿ ਬੰਦਿਆ ਤੂੰ ਆਪਣੇ ਆਪ ਨੂੰ ਬੇਸਹਾਰਾ ਨਾ ਸਮਝ।

ਗੁਰੂ-ਗੁਰਬਾਣੀ ਦੀ ਆਗਿਆ `ਚ ਚਲ ਤੇ ਯਕੀਨ ਰੱਖ "ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ" (ਪੰ: ੭੩) ਇਸਲਈ ਬੇ-ਸਬਰਾ ਨਾ ਹੋ, ਤੇਰੇ ਅੰਦਰ ਪੈਦਾ ਹੋ ਚੁਕੀ ਗੁਰੂ ਬਾਰੇ ਬੇਵਿਸ਼ਵਾਸੀ ਅਤੇ ਵੱਧ ਚੁਕੀ ਵਿਕਾਰਾਂ ਦੀ ਗਰਮੀ ਤੋਂਪੈਦਾ ਹੋਚੁਕੀ ਤ੍ਰਿਸ਼ਣਾ, ਭਟਕਣਾ, ਆਪਹੁਦਰਾਪਣ, ਹੂੜਮਤ, ਦੁਰਮਤ, ਅਨਮਤ ਆਦਿ ਹੀ ਅਸਲ `ਚ ਤੇਰੀ ਤਬਾਹੀਦਾ ਕਾਰਨਬਣਿਆ ਪਿਆ ਹੈ। ਦ੍ਰਿੜ ਇਰਾਦੇ ਵਾਲਾਬਣ ਤੇ ਸਮਝ, ਅਕਾਲਪੁਰਖ ਦੇ ਦਰ `ਤੇ ਤਨੋ-ਮਨੋ ਅਰਦਾਸੀਆ ਬਣ ਕੇ ਕਹਿ"ਅਣਮੰਗਿਆ ਦਾਨੁਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ॥ ਰਾਮ ਨਾਮ ਬਿਨੁ ਮੁਕਤਿ ਨਹੋਈ ਨਾਨਕੁ ਕਹੈ ਵੀਚਾਰਾ" (ਪੰ: ੪੩੬)।

ਅਜੋਕਾ ਗੁਰਮਤਿ ਪ੍ਰਚਾਰ ਤੇ ਸਿੱਖ ਪਨੀਰੀ- ਪਾਤਸ਼ਾਹ ਨੇ ਭਗਤ ਬਾਣੀ ਵਾਲੇ ਇਹਨਾ ਸ਼ਬਦਾਂ ਦੇ ਪ੍ਰੋਕਸ਼ `ਚ ਇਥੋਂ ਤੀਕ ਸਪਸ਼ਟ ਕਰ ਦਿੱਤਾ ਹੈ ਕਿ ਸਰੀਰ ਦੀ ਘਟੋ ਘੱਟ ਤ੍ਰਿਪਤੀ ਤੋਂ ਬਿਨਾ ਪ੍ਰਭੂ ਭਗਤੀ ਵੀ ਸੰਭਵ ਨਹੀਂ। ਮਨੁੱਖਾ ਜੀਵਨ ਦਾ ਜਮਾਂਦਰੂ ਹੱਕ ਹੈ ਕਿ ਹਰੇਕ ਮਨੁੱਖ ਦੀ ‘ਕੁਲੀ-ਗੁਲੀ ਤੇ ਜੁਲੀ’ ਵਾਲੀ ਲੋੜ ਪੂਰੀ ਹੋਵੇ। ਬੇਸ਼ਕ ਇਹਨਾ ਦੋਨਾਂ ਸ਼ਬਦਾਂ ਰਾਹੀ ਇਹੀ ਗੱਲ਼ ਸਮਝਾਈ ਗਈ ਹੈ ਕਿ ਜੀਵ ਦੀਆਂ ਇਹ ਮੂਲ ਲੋੜਾਂ ਪ੍ਰਭੂ ਆਪਣੇ ਆਪ ਬਿਨਾਂ ਮੰਗੇ ਪੂਰੀਆਂ ਕਰਦਾ ਹੈ। ਇਹਨਾ ਹੀ ਦੋਨਾਂ ਸ਼ਬਦਾਂ `ਚ ਇਹ ਗੱਲ ਵੀ ਸਪਸ਼ਟ ਕੀਤੀ ਗਈ ਹੈ ਕਿ ਇਸ ਇਲਾਹੀ ਸਚਾਈ ਦੀ ਸਮਝ `ਤੇ ਯਕੀਨ ਵੀ ਉਹਨਾਂ ਨੂੰ ਹੀ ਆਉਂਦਾ ਹੈ ਜਿਹੜੇ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਣ, ਦੂਜਿਆਂ ਨੂੰ ਇਸਦੀ ਸੋਝੀ ਨਹੀਂ ਹੁੰਦੀ ਜਿਵੇਂ "ਜੋ ਜਨਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ" ਇਸਦੇ ਉਲਟ ਜਦੋਂ ਗੁਰਦੁਆਰੇ-ਧਰਮਸ਼ਾਲਾਵਾਂਨਹੀਂ ਬਲਕਿ ਚੌਹਦਰਦੇ ਅੱਡੇਬਣੇ ਹੋਣ, ਪ੍ਰਚਾਰਕਆਪਣੀਆਂ ਕੋਠੀਆਂ-ਪਲਾਟਾਂ ਤੇਵਾਹ! ਵਾਹ! ਦੀ ਦੌੜ `ਚ ਹੀ ਲਗਾ ਹੋਵੇ, ਲਿਖਾਰੀ ਜੋ ਕੱਚਾ-ਪੱਕਾ ਬਲਕਿਕਈ ਵਾਰੀਤਾਂ ਗੁਰਮਤਿ ਵਿਰੋਧੀ ਖੁਰਾਕਹੀ ਵੰਡ ਰਿਹਾ ਹੋਵੇ। ਸੰਗਤਾਂ ਤੇ ਗੁਰਬਾਣੀ ਜੀਵਨ-ਜਾਚ ਵਿਚਾਲੇ ਬਣ ਚੁਕੀ ਵੱਡੀ ਦਰਾੜ ਨੂੰ ਭਰਨਾ ਤਾਂ ਦੂਰ ਨਾਪਨਾ ਵੀ ਅਸੰਭਵ ਹੋਇਆ ਪਿਆ ਹੈ। ਇਸੇ ਦਾਨਤੀਜਾ ਹੈ ਕਿ ਅੱਜ ਸਿੱਖ ਨੋਜੁਆਨ ਬੱਚਾ-ਬੱਚੀ ਕਿੱਥੇ ਖੜਾ ਹੈ, ਕਿਸੇ ਨੂੰ ਸੁਰਤ ਨਹੀਂ, ਕੋਈ ਉਸਦਾ ਹੇਤੂ ਜਾਂ ਵਾਲੀ ਵਾਰਿਸ ਨਹੀਂ? ਗੁਰਦੁਆਰਿਆਂ ਦੇ ਪ੍ਰੋਗ੍ਰਾਮ, ਪ੍ਰਬੰਧਕੀ ਨਿਜ਼ਾਮ, ਸਿੰਘਸਭਾਵਾਂ, ਸਿੱਖ ਸੋਸਾਇਟੀਆਂ ਦੇ ਪ੍ਰੋਗ੍ਰਾਮ, ਸਿੱਖਬੁਧੀਜੀਵੀਆਂ ਦੀ ਸੋਚਨੀ ਇਤਨੀ ਸਿਮਟ ਚੁੱਕੀ ਹੈਕਿ ਸਿੱਖਸਮਾਜ ਦੀਆਂ ਮੂਲ ਲੋੜਾਂ ਨਾਲ, ਉਹਨਾਂ ਦੀ ਉੱਕਾ ਸਾਂਝ ਨਹੀਂ।

ਕੇਵਲ ਕੀਰਤਨ ਦਰਬਾਰਾਂ ਦੀ ਹੋੜ, ਗੁਰਪੁਰਬ-ਸ਼ਤਾਬਦੀਆਂ, ਚੇਤਨਾ ਮਾਰਚ, ਜਾਗ੍ਰਿਤੀਯਾਤ੍ਰਾਂਵਾਂ, ਬੇਅੰਤ ਮੀਟਗਾਂ-ਸੈਮੀਨਾਰ, ਇੰਨ੍ਹਾਂਨਾਲ ਸਿੱਖ ਧਰਮ ਨਹੀਂ ਬਚ ਸਕੇਗਾ। ਅੱਜ ਸਿੱਖ ਬੱਚਾ-ਬੱਚੀ ਰੋਟੀ-ਰੋਜ਼ੀ ਤੋਂਪ੍ਰੇਸ਼ਾਨਹੈ; ਉਸ ਦੇ ਰਿਸ਼ਤਿਆਂ ਦੇ ਮਸਲੇ ਹਨ; ਪੜ੍ਹਾਈ, ਟੈਕਨਾਲੋਜੀ, ਉੱਚ ਵਿਦਿਆ-ਸਭ ਪੱਛੜੇ ਪਏ ਹਨ। ਉਸਨੂੰਆਪਣੀਆਂ ਮੂਲ ਲੋੜਾਂ ਲਈ ਅਗੇ ਵਧਣ ਦੇਲਾਲੇ ਪਏਹਨ। ਸਿੱਖ ਪਨੀਰੀਆਪਣੀਆਂ ਮੂਲ ਲੋੜਾਂ ਲਈ ਦੂਜਿਆਂ ਦੇ ਆਸਰੇ ਹੈ। ਧਰਮ ਪ੍ਰਚਾਰ `ਚ ਆਈਆਂ ਬੇ-ਅੰਤਹਾ ਗਿਰਾਵਟਾਂ ਕਾਰਨ ਉਸਦਾ ਇਮਾਨ ਡੋਲਿਆ ਪਿਆਹੈ। ਸਿੱਖ ਧਰਮ ਦਾ ਆਗੂ, ਪ੍ਰਬੰਧਕ, ਪ੍ਰਚਾਰਕ ਉਸ ਵਾਸਤੇ ਕੇਵਲ ਕਾਗਜ਼ੀ ਲਿਫਾਫੇ ਤੋਂ ਵੱਧ ਨਹੀਂ ਰਹਿ ਚੁਕਾ। ਨਿੱਤਬਣ ਰਹੀਆਂ, ਗੁਰਦੁਆਰਿਆਂ ਦੀਆਂ ਵੱਡੀਆਂ-ਵੱਡੀਆਂ ਸੰਗ ਮਰਮਰੀ ਇਮਾਰਤਾਂ ਤੇ ਸੋਨੇ ਦੇ ਕਲਸ-ਪਾਲਕੀਆਂ, ਬਿਨਾ ਲੋੜ ਸਰੋਵਰ ਉਸਦਾ ਮੂੰਹ ਚਿੜਾਰਹੇ ਹਨ। ਅਜੋਕੇ ਗੁਰਦੁਆਰੇ, ਗੁਰੂ ਸਾਹਿਬ ਵੱਲੋਂ ਸਥਾਪਤ‘ਧਰਮਸਾਲ ਤੇ ਗੁਰੂ ਕੀ ਸੰਗਤ’ ਉੱਕਾ ਨਹੀਂ ਰਹਿ ਚੁਕੇ।

ਗੁਰੂ ਨਾਨਕ ਪਾਤਸ਼ਾਹਰਾਹੀਂ ਪ੍ਰਗਟ ਕੀਤੀ ਸੰਗਤਾਂਲਈ ਧਰਮਸਾਲ `ਚ ਸਿੱਖ ਸੰਗਤਾਂ ਵਿਚਾਲੇਮੂਲ ਲੋੜਾਂ, ਪ੍ਰੇਸ਼ਾਨੀਆਂ, ਜ਼ਰੂਰਤਾਂ ਦੀਸਾਂਝ ਸੀ। ਆਮ ਮਨੁੱਖ ਆਪਣੀਆਂ ਮੂਲ ਲੋੜਾਂ ਤੇਸਮਾਜਕ ਸਾਂਝਾਂ ਕਾਰਣ, ਸਿੱਖ ਧਰਮ ਵੱਲਆਪਣੇ ਆਪਖਿਚਿਆ ਆਉਂਦਾ ਤੇ ਚੰਗੇ ਉੱਚੇ ਆਚਰਨ ਵਾਲਾ ਧਰਮੀ ਮਨੁੱਖ ਹੋ ਨਿਬੱੜਦਾ ਸੀ।ਇਸਦੇ ਉਲਟ, ਜੋ ਕੁੱਝ ਅੱਜ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇਧਰਮ ਦੇ ਨਾਮ ਹੇਠ ਵੰਡਿਆ ਜਾ ਰਿਹਾ ਹੈ ਉਸ `ਚੋਂ "ਭੂਖੇ ਭਗਤਿ ਨ ਕੀਜੈ" ਜਿਸਦੀ ਗੱਲਕਬੀਰ ਜੀਕਰ ਰਹੇ ਹਨ, ਨਾਮ ਰਸ ਵਾਲੀ ਗੱਲ਼ ਹੀ ਪੂਰੀ ਤਰ੍ਹਾਂ ਮੁੱਕਚੁੱਕੀ ਹੈ। ਅੱਜ ਦਾ ਸਿੱਖਧਰਮ-ਸਮਾਜਕ ਧਰਮ ਨਹੀਂ ਰਹਿਚੁੱਕਾ।ਕਾਰਣ ਬਹੁਤ ਹਨ ਪਰ ਹੱਥਲਾ ਵਿਸ਼ਾ ਖਾਸਹੈ। ਅਜੋਕੇ ਗੁਰਦੁਆਰਾ ਪ੍ਰਬੰਧ ਨੇ ਸਿੱਖ ਬੱਚੇ-ਬੱਚੀ ਅੰਦਰੋਂ ਧਰਮ ਦੀ ਰੁਚੀ ਨੂੰ ਹੀ ਮੁਕਾ ਦਿੱਤਾ ਗਿਆ ਹੈ। ਚੋਣਾਂ ਕਾਰਨ, ਸਿੱਖ ਧਰਮ ਅੱਜ ਬਹੁਤਾ ਕਰਕੇ ਅਨ-ਅਧਿਕਾਰੀ, ਜੀਵਨ ਹੀਣੇਪ੍ਰਬੰਧਕਾਂ-ਪ੍ਰਚਾਰਕਾਂ ਦੇ ਹੱਥਾਂ `ਚ ਜਾ ਚੁੱਕਾ ਹੈ। ਇਹਨਾ ਤੋਂਪੈਦਾ ਹੋਈਆਂ ਪ੍ਰਬੰਧਕੀ ਤੇ ਪ੍ਰਚਾਰਕੀ ਖਾਮੀਆਂਦਾ ਸਿੱਟਾ-ਅੱਜ ਸਿੱਖ ਬੱਚਾ-ਬੱਚੀ ਆਪਣੇ ਧਰਮ ਤੋਂ ਪੂਰੀਤਰ੍ਹਾਂ ਨਾਬਰ ਤੇ ਆਕੀ ਹੋਇਆ ਪਿਆ ਹੈ। ਜਿਹੜਾਧਰਮ ਉਸਨੂੰ ਪੇਸ਼ ਕੀਤਾ ਜਾ ਰਿਹਾ ਹੈ ਉਹ ਬਹੁਤਾ ਕਰਕੇ ਸਿੱਖ ਧਰਮ ਹੈ ਹੀ ਨਹੀਂ। ਇਸਤਰ੍ਹਾਂ ਜਦੋਂ ਸਿੱਖੀ ਦੇ ਧਰਮ ਪ੍ਰਚਾਰ ਵਿਚੋਂ ਮਨੁੱਖ ਦੀਆਂ ਮੂਲ ਲੋੜਾਂ ਦੀਹੀ ਸਾਂਝਬਾਕੀ ਨਹੀਂ ਰਹੀ ਤਾਂ ਸਿੱਖਪਨੀਰੀ ਲਗਾਤਾਰ ਗਲਤ ਹੱਥਾਂ `ਚ ਤਾਂ ਪਵੇਗੀ ਹੀ। #161s08.01s08#

ਸਾਰੇ ਪੰਥਕ ਮਸਲਿਆਂਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 162

ਅਰਥ ਨਿਖਾਰ-੪

"ਭੂਖੇ ਭਗਤਿ ਨ ਕੀਜੈ" …. . "ਗੋਪਾਲ ਤੇਰਾ ਆਰਤਾ. ."

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.