.

ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦਾ ਰਚਨਹਾਰਾ ਕੌਣ?

ਦਸਮ ਅੱਖਰ ਲਿਖੇ ਹੋਣ ਤੋਂ ਭੁਲੇਖਾ ਪੈਂਦਾ ਹੈ ਕਿ ਇਹ ਗ੍ਰੰਥ ਦਸਮ ਨਾਨਕ ਗੁਰੂ ਗੌਬਿੰਦ ਸਿੰਘ ਸਾਹਿਬ ਜੀ ਦਾ ਰਚਿਆ ਹੋਇਆ ਹੈ। ਇਸ ਗ੍ਰੰਥ ਦਾ ਅਸਲ ਤੇ ਪਹਿਲਾ ਨਾਂ ਵਿਮਲ ਵਾਰਿਧੀ ਗ੍ਰੰਥ ਸੀ ਜਿਸ ਵਿੱਚ ਦਸਮ ਪਾਤਸ਼ਾਹ ਜੀ ਦੇ ਕਵੀਆਂ ਦੀਆਂ ਕਵਿਤਾਂਵਾਂ ਸਨ। ਅਨੰਦਪੁਰ ਸਾਹਿਬ ਦੀ ਆਖਰੀ ਜੰਗ ਸਮੇਂ ਕਿਲਾ ਛੱਡਣ ਤੋਂ ਬਾਦ ਇਸ ਗ੍ਰੰਥ ਦਾ ਕੁੱਝ ਅੰਸ਼ ਸਰਸਾ ਨਦੀ ਪਾਰ ਕਰਦਿਆਂ ਨਦੀ ਵਿੱਚ ਰੁੜ ਗਿਆ। ਗੁਰ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਇਕਤਰ ਕੀਤਾ ਬਾਕੀ ਬਚਿਆ ਅੰਸ਼ ਬਚਿਤ੍ਰ ਨਾਟਕ ਗ੍ਰੰਥ ਕਰਕੇ ਜਾਣਿਆ ਗਿਆ। ਇਸ ਦੀਆਂ ਰਚਨਾਂਵਾਂ ਦੇ ਸਮਾਪਤੀ ਸੰਕੇਤ ਸਿਧ ਕਰਦੇ ਹਨ ਕਿ ਇਸ ਗ੍ਰੰਥ ਦਾ ਆਧਾਰ ਤਿੰਨ ਬ੍ਰਾਹਮਣੀ ਗ੍ਰੰਥ ਮਾਰਕੰਡੇਯ ਪੁਰਾਣ (ਜਿਸ ਦੀ ਨਾਇਕਾ ਦੇਵੀ ਦੁਰਗਾ ਅਤੇ ਉਸਦੇ ਹੋਰ ਸਰੂਪ/ਨਾਂ ਭਵਾਨੀ, ਸ਼ਿਵਾ, ਭਗਉਤੀ, ਕਾਲਕਾ, ਕਾਲ, ਕਾਲੀ, ਮਹਾਕਾਲੀ, ਚੰਡੀ. . ਹਨ), ਸ੍ਰੀ ਮਦ ਭਾਗਵਤ ਪੁਰਾਣ (ਜਿਸ ਦੇ ਨਾਇਕ ਵਿਸ਼ਨੂ ਅਤੇ ਉਸਦੇ ਅਵਤਾਰ ਰਾਮਚੰਦ੍ਰ, ਕ੍ਰਿਸ਼ਨ. . ਹਨ), ਅਤੇ ਸ਼ਿਵ ਪੁਰਾਣ (ਜਿਸ ਦੇ ਨਾਇਕ ਸ਼ਿਵ ਅਤੇ ਉਸਦਾ ਭਿਆਨਕ ਵਿਨਾਸ਼ਕਾਰੀ ਸਰੂਪ ਮਹਾਕਾਲ ਹਨ)। ਤ੍ਰਿਯਾ ਚਰਿਤ੍ਰ ਅਤੇ ਹਿਕਾਇਤਾਂ ਪੜ੍ਹਨ ਤੇ ਸਪਸ਼ਟ ਹੁੰਦਾ ਹੈ ਕਿ ਲਿਖਾਰੀ ਤਾਂਤ੍ਰਿਕ ਮਤ ਦਾ ਧਾਰਨੀ ਹੈ, ਮਹਾਕਾਲੀ (ਦੇਵੀ ਦੁਰਗਾ ਦਾ ਭਿਆਨਕ ਵਿਨਾਸ਼ਕਾਰੀ ਸਰੂਪ) ਦਾ ਊਪਾਸਕ ਹੈ। ਰਚਨਹਾਰੇ ਲਿਖਾਰੀ ਦਾ ਨਾਂ ਜਾਣਨ ਲਈ ਇਸ ਗ੍ਰੰਥ ਦੀ ਡੂੰਘੀ ਪੜਚੋਲ ਕਰਣ ਲਈ ਹੇਠ ਲਿਖੇ ਅੰਦਰਲੇ ਪ੍ਰਮਾਣ ਧਿਆਨ ਨਾਲ ਵਾਚਣੇ ਜ਼ਰੂਰੀ ਹਨ:-

ਸਿਰਲੇਖ ‘ਪਾਤਸ਼ਾਹੀ ੧੦’ :- ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਪੰਜ ਅਗਲੇ ਸਰੂਪਾਂ ਦੀ ਧੁਰ ਕੀ ਬਾਣੀ ਦਰਜ ਹੈ। ਹਰ ਗੁਰ-ਹਸਤੀ ਲਈ ‘ਮਹਲਾ’ (ਜਿਸਦਾ ਅਰਥ ਹੈ ‘ਸ਼ਰੀਰ’ ) ਵਿਸ਼ੇਸ਼ਣ ਵਰਤਿਆ ਗਿਆ ਹੈ ਜਿਵੇਂ ਕਿ ਮਹਲਾ ੧, ਮਹਲਾ ੨, …, ਮਹਲਾ ੯ ਆਦਿਕ। ਕਿਤੇ ਵੀ ‘ਪਾਤਸ਼ਾਹੀ’ ਵਿਸ਼ੇਸ਼ਣ ਨਹੀ ਲਿਖਿਆ। ਗੁਰੁ ਕੇ ਸਿਖ ਅਦਬ-ਸਤਕਾਰ ਵਜੋਂ ਗੁਰੁ ਸਾਹਿਬ ਅਗੇ ਅਰਜ਼ ਕਰਦਿਆਂ ‘ਪਾਤਸ਼ਾਹ’ ਜਾਂ ‘ਸੱਚੇ ਪਾਤਸ਼ਾਹ’ ਨਿਮਰਤਾ ਸਹਿਤ ਆਖ ਕੇ ਬੇਨਤੀ /ਅਰਦਾਸ ਕਰਦੇ ਸਨ ਅਤੇ ਹੁਣ ਭੀ ਕਰਦੇ ਹਨ। ਨੌਂ ਗੁਰੂਆਂ ਦੀ ਚਲੀ ਆ ਰਹੀ ਪਰੰਪਰਾ ਨੂੰ ਦਸਵੇਂ ਨਾਨਕ ਨੇ ਨਹੀ ਤੋੜਿਆ। ਅਸੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ‘ਆਦਿ ਗ੍ਰੰਥ’ ਵਿੱਚ ਨੋਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਅਤੇ ਹਰ ਸ਼ਬਦ ਦਾ ਸਿਰਲੇਖ ‘ਮਹਲਾ ੯’ ਲਿਖਵਾਇਆ ਨ ਕਿ ‘ਪਾਤਸ਼ਾਹੀ ੯’ ਪਰੰਤੂ ਕਵੀਆਂ ਦੀ ਕੱਚੀ ਰਚਨਾ ਨੂੰ ਪ੍ਰਮਾਣੀਕ ਦਰਸਾਉਣ ਲਈ ਅਤੇ ਗੁਰਸਿਖਾਂ ਨੂੰ ਗੁਮਰਾਹ ਕਰਣ ਲਈ ਪੰਥ-ਦੋਖੀਆਂ ਨੇ ‘ਪਾਤਸ਼ਾਹੀ ੧੦’ ਲਿਖ ਦਿੱਤਾ। ਪੰਥ-ਦੋਖੀਆਂ ਦੀ ਇਹ ਚਲਾਕੀ ਹੇਠ ਲਿਖੇ ਪ੍ਰਮਾਣਾਂ ਤੋਂ ਪਕੜੀ ਜਾਂਦੀ ਹੈ:-

ਪੰਨਾ ੧੫੫:- ੴ ਵਾਹਿਗੁਰੂ ਜੀ ਕੀ ਫਤੇ॥ ਪਾਤਸ਼ਾਹੀ ੧੦॥ ਅਥ ਚੌਬੀਸ ਅਵਤਾਰ॥ ਚਉਪਈ॥ ਅਬ ਚਉਬੀਸ ਉਚਰੋਂ ਅਵਤਾਰਾ॥ ਜਿਹ ਬਿਧ ਤਿਨ ਕਾ ਲਖਾ ਅਖਾਰਾ॥

ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ‘ਸਯਾਮ’ ਜਥਾ ਮਤ ਭਾਈ॥ ੧॥

ਕਵੀ ਸਯਾਮ ਦੀ ‘ਕਵੀ ਛਾਪ’ ਸਪਸ਼ਟ ਦਸ ਰਹੀ ਹੈ ਕਿ ਇਹ ਲਿਖਤ ਗੁਰੁ ਗੋਬਿੰਦ ਸਿੰਘ ਜੀ ਦੀ ਨਹੀ।

ਪੰਨਾ ੬੬੯:- ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸਯਾਮ ਬਖਾਨੀ॥

ਪੂਰਨ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੱਤ ਮਹਾਤਮ ਰੁਦ੍ਰ ਅਵਤਾਰ ਪ੍ਰਬੰਧ ਸਮਾਪਤੰ ਸੁਭੰ ਭਵੇਤ ਗੁਰੁ ਚਉਬੀਸ॥ ੨੪॥

ੴ ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ॥ ਪਾਤਿਸਾਹੀ ੧੦॥ ਚੌਪਈ॥ ਇਹ ਬਿਧ ਦੱਤ ਰੁਦ੍ਰ੍ਰ ਅਵਤਾਰਾ॥ ਪੂਰਣ ਮਤ ਕੋ ਕੀਨ ਪਸਾਰਾ॥ ਅੰਤ ਜੋਤ ਸੋ ਜੋਤਿ ਮਿਲਾਨੀ॥ ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ॥ ੧॥

ਉਪਰੋਕਤ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਕਵੀ ਸਯਾਮ ਦੀ ਲਿਖਤ ਵਿੱਚ ਪਾਤਸਾਹੀ ੧੦ ਜ਼ਬਰਦਸਤੀ ਦਰਜ ਕੀਤਾ ਗਿਆ ਹੈ ਅਤੇ ਦੇਵੀ ਭਵਾਨੀ (ਦੁਰਗਾ) ਨੂੰ ਪਾਰਬ੍ਰਹਮ ਮੰਨਣ ਵਾਲਾ, ਜਗਤ ਨਾਥ ਆਖਣ ਵਾਲਾ ਦੁਰਗਾ-ਪੂਜਕ ਕਵੀ ਸਯਾਮ ਹੈ ਨ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ।

ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਆਯੂ ਵਿੱਚ ਪਟਨਾ ਤੋਂ ਪੰਜਾਬ ਆ ਗਏ ਸਨ ਅਤੇ ੩੩ ਸਾਲ ਪੰਜਾਬ ਵਿੱਚ ਗੁਜ਼ਾਰੇ ਪਰ ਹੈਰਾਨੀ ਦੀ ਗਲ ਹੈ ਇਸ ਅਖਉਤੀ (so-called) ਦਸਮ ਗ੍ਰੰਥ ਵਿੱਚ ਪੰਜਾਬੀ ਦੀ ਬਜਾਏ ਬ੍ਰਜ-ਭਾਸ਼ਾ ਅਤੇ ਰਾਜਸਥਾਨ ਦੀ ਡਿੰਗਲ ਸ਼ੈਲੀ ਪ੍ਰਧਾਨ ਹੈ ਅਤੇ ਇਹ ਭਾਸ਼ਾ ਕਵੀ ਸਯਾਮ, ਕਵੀ ਰਾਮ ਦੀ ਹੈ।

ਇਹਨਾਂ ਕਵੀਆਂ ਦੀ ਕਵੀ ਛਾਪ ਇਸ ਗ੍ਰੰਥ ਵਿੱਚ ਹੇਠ ਲਿਖੇ ਅਨੇਕਾਂ ਪੰਨਿਆਂ ਤੇ ਲਿਖੀ ਮਿਲਦੀ ਹੈ:-

ਕਵੀ ਸਯਾਮ ਦੀ ਕਵੀ- ਛਾਪ:- ਪੰਨਾ ਨੰਬਰਾਂ ੧੫੫ – ੧੬੦ – ੨੧੩ – ੨੫੭ – ੨੬੫ – ੨੬੭ – ੨੬੮ – ੨੬੯ – ੨੭੦ – ੨੭੩ – ੨੮੧ – ੨੮੨ – ੨੮੪ – ੨੮੮ – ੨੯੧ – ੨੯੪ – ੨੯੭ – ੨੯੮ – ੩੦੧ – ੩੦੩ – ੩੦੪ - ੩੧੦ – ੩੧੨ – ੩੧੩ – ੩੧੪ – ੩੧੫ – ੩੧੬ – ੩੧੭ – ੩੧੮ – ੩੧੯ – ੩੨੧ ਤੋਂ ੩੩੭ ਤਕ – ੩੩੯ ਤੋਂ ੩੪੩ ਤਕ – ੩੪੬ – ੩੪੯ – ੩੫੦ – ੩੫੨ – ੩੫੩ – ੩੫੪ – ੩੫੬ – ੩੫੭ – ੩੬੦ – ੩੬੧ – ੩੬੩ – ੩੬੬ – ੩੬੭ – ੩੬੮ – ੩੭੧ – ੩੭੨ – ੩੭੩ – ੩੭੪ – ੩੭੮ ਤੋਂ ੩੮੩ – ੩੮੫ – ੩੮੭ ਤੋਂ ੩੯੦ – ੩੯੨ – ੪੦੩ – ੪੦੫ – ੪੦੬ – ੪੦੭ – ੪੦੯ – ੪੧੩ – ੪੧੪ – ੪੧੮ – ੪੨੫ - ੪੩੧ – ੪੩੪ – ੪੩੬ – ੪੩੭ – ੪੬੭ – ੪੭੧ – ੪੭੨ – ੪੭੬ – ੪੭੮ ਤੋਂ ੪੮੨ – ੪੮੪ – ੪੮੫ – ੪੮੭ – ੪੮੮ – ੪੯੧ ਤੋਂ ੪੯੫ – ੪੯੭ ਤੋਂ ੫੦੮ – ੫੧੨ – ੫੧੫ – ੫੧੬ – ੫੧੮ – ੫੧੯ – ੫੨੧ ਤੋਂ ੫੨੪ – ੫੨੬ ਤੋਂ ੫੩੨ – ੫੩੪ ਤੋਂ ੫੩੭ – ੫੩੯ ਤੋਂ ੫੪੬ – ੫੪੮ ਤੋਂ ੫੫੧ – ੫੫੩ – ੫੫੪ – ੫੫੬ – ੫੫੭ – ੫੫੯ – ੫੬੦ – ੫੬੨ ਤੋਂ ੫੬੫ – ੫੬੯ – ੬੬੯ – ੯੮੯ – ੧੧੩੮ – ੧੨੪੫ – ੧੨੯੪ – ੧੩੫੫ (ਕਈ ਪੰਨਿਆਂ ਤੇ ਦੋ, ਤਿੰਨ ਜਾਂ ਚਾਰ ਵਾਰੀ ਵੀ ‘ਕਬਿ ਸਯਾਮ ਭਨੈ’, ਕਹੈ ਕਬਿ ਸਯਾਮ, ਕਬਿ ਸਯਾਮ ਕਹੈ, ਬਰਨਤ ਸਯਾਮ, ਕਬਿ ਸਯਾਮ ਬਖਾਨੀ ਅਤੇ ਕਿਤੇ ਸਿਰਫ਼ ‘ਸਯਾਮ’ ਆਦਿਕ ਛਾਪ ਲਿਖੀ ਮਿਲਦੀ ਹੈ)

ਕਵੀ ਰਾਮ ਦੀ ਕਵੀ-ਛਾਪ:- ਇਸ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ਨੰਬਰਾਂ ੪੦੪ – ੪੦੮ – ੪੧੦ – ੪੧੨ – ੪੧੭ – ੪੧੯ – ੪੨੬ – ੪੩੯ – ੪੪੧ – ੪੫੪ – ੪੮੯ – ੮੩੫ – ੮੪੯ – ੮੫੧ – ੮੮੪ ਤੇ ਕਵੀ ਰਾਮ ਦੀ ਛਾਪ ਹੈ। ਨੋਟ ਕੀਤਾ ਜਾਵੇ ਕਿ ਇਹਨਾਂ ਪੰਨਿਆਂ ਦੇ ਆਸ-ਪਾਸ ਦੇ ਪੰਨਿਆਂ ਤੇ ਕਵੀ ਸਯਾਮ ਦੀ ਛਾਪ ਵੀ ਹੈ ਜਿਸਤੋਂ ਸਿਧ ਹੁੰਦਾ ਹੈ ਕਿ ਇਹ ਦੋਂਵੇਂ ਕਵੀ ਇਕੋ ਹੀ ਵਿਚਾਰਧਾਰਾ (ਵਾਮ ਮਾਰਗੀ ਦੇਵੀ ਪੂਜਕ) ਹਨ ਅਤੇ ਲਿਖਣ-ਸ਼ੈਲੀ ਵੀ ਇਕਸਾਰ ਹੈ।

ਕਵੀ ਕਾਲ:- ਪੰਨਾ ੧੧੨੮ ਤੇ ਲਿਖਿਆ ਹੈ ‘ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ॥’

ਸਾਰਾ ਬਚਿਤ੍ਰ ਨਾਟਕ ਗ੍ਰੰਥ ਪੜਿਆਂ ਕਿਤੇ ਵੀ ਕਵੀ-ਛਾਪ (ਤਖ਼ੱਲਸ) ਨਾਨਕ ਨਹੀ ਲਿਖਿਆ ਮਿਲਦਾ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨੌਂਵੇਂ ਨਾਨਕ ਤਕ ਗੁਰੂ ਸਾਹਿਬਾਨ ਨੇ ਲਿਖਿਆ ਹੈ। ਇਸ ਤੋਂ ਸਿਧ ਹੁੰਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਅਥਵਾ ਰਚਨਹਾਰ ਗੁਰੂ ਗੋਬਿੰਦ ਸਿੰਘ ਜੀ ਨਹੀ ਹਨ।

ਵਾਮ ਮਾਰਗੀ ਲੋਕਾਂ ਦੀ ਜੀਵਨ-ਜੁਗਤਿ ਵਿੱਚ ਮਤੱਸਯ (ਮਾਸ-ਮਛੀ), ਮਦਿਰਾ (ਸ਼ਰਾਬ ਅਤੇ ਸਾਰੇ ਨਸ਼ੀਲੇ ਪਦਾਰਥ), ਮੈਥੁਨ (ਪਰ-ਇਸਤ੍ਰੀ, ਪਰ-ਪੁਰਸ਼ ਸੰਬੰਧ) ਛਕਣ/ਭੋਗਣ ਦੀ ਖੁਲੀ ਛੁਟ ਹੈ। ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦੀ ਵੀ ਇਹਨਾਂ ਨੂੰ ਪੂਰੀ ਖੁਲ ਹੈ। ਆਪਣੀ ਇਸ਼ਟ-ਦੇਵੀ ਮਹਾਕਾਲੀ ਦੀ ਉਪਾਸਨਾ ਕਰਦਿਆਂ ਹੇਠ ਲਿਖੇ ਸ਼ਲੋਕ ਵੀ ਉਚਾਰਦੇ ਹਨ

ਲਿੰਗਸਥਾ ਲਿੰਗਨੀ ਲਿੰਗ-ਰੂਪਿਣੀ ਲਿੰਗ-ਸੁੰਦਰੀ॥ ਲਿੰਗ-ਗੀਤਿ-ਮਹਾਪ੍ਰੀਤਾ ਭਗ-ਗੀਤਿ-ਮਹਾ-ਸੁਖਾ॥ ……

ਭਗਲਿੰਗ-ਅੰਮ੍ਰਿਤ-ਪ੍ਰੀਤਾ ਭਗ ਲਿੰਗ ਸਵਰੂਪਿਣੀ॥ ਭਗਲਿੰਗਸਯ ਰੂਪਾ ਚ ਭਗਲਿੰਗ ਸੁਖਾਵਹਾ॥ ………

(ਮਹਾਕਾਲੀ ਉਪਾਸਨਾ, ਪੰਨਾ ੭੭, ਲੇਖਕ ਸਵਾਮੀ ਉਗ੍ਰ ਚੰਡੇਸ਼ਵਰ ‘ਕਪਾਲੀ’ ਕਾਲੀ ਤਾਂਤ੍ਰਿਕ ਸ਼ਮਸ਼ਾਨਵਾਸੀ; ਪ੍ਰਕਾਸ਼ਕ ਰਣਧੀਰ ਬੁਕ ਸੇਲਜ਼, ਰੇਲਵੇ ਰੋਡ, ਆਰਤੀ ਹੋਟਲ ਕੇ ਪੀਛੇ, ਹਰਿਦਵਾਰ-੨੪੯੪੦੧; ਸਨ ੧੯੯੮ ਵਿੱਚ ਛਪੀ ਪੁਸਤਕ)

ਐਸੀ ਅਸ਼ਲੀਲ ਸ਼ਬਦਾਵਲੀ ਬਚਿਤ੍ਰ ਨਾਟਕ ਗ੍ਰੰਥ ਵਿੱਚ ਵੀ ਲਿਖੀ ਹੈ:-

ਪੰਨਾ ੪੬:- ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥ ੧੦੦॥ (ਸ੍ਰੀ ਕਾਲ ਜੀ ਕੀ ਉਸਤਤ ਵਿਚੋਂ)

ਤ੍ਰਿਯਾ ਚਰਿਤ੍ਰਾਂ ਵਿੱਚ ਤਾਂ ਅਸ਼ਲੀਲਤਾ ਸਾਰੇ ਹੱਦ-ਬੰਨੇ ਟਪ ਗਈ … ਪੰਨਾ ੧੩੫੮, ਚਰਿਤ੍ਰ ਨੰ: ੪੦੪ … ਪੋਸਤ ਭਾਂਗ ਅਫ਼ੀਮ ਖਿਲਾਇ॥ ਆਸਨ ਤਾਂ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋ ਭਏ॥ ੨੪॥ ਭਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚਿ ਉਪਜੀ ਤਰੁਨੀ ਕੇ ਜਿਯ ਤਬ॥ ……॥ ੨੫॥

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗੀ ਮਹਾਨ ਸ਼ਖ਼ਸੀਅਤ ਨੂੰ ਉਪਰੋਕਤ ਰਚਨਾਂਵਾਂ ਦਾ ਰਚਨਹਾਰ ਮੰਨਣ ਵਾਲਾ ਪੰਥ-ਦੋਖੀ ਹੀ ਹੋ ਸਕਦਾ ਹੈ; ਅਕਿਰਤਘਣ ਮਨੁਖ ਹੀ ਹੋ ਸਕਦਾ ਹੈ ਨ ਕਿ ਕੋਈ ਗੁਰੁ-ਖਾਲਸਾ-ਪੰਥ-ਦਰਦੀ।

ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ ਦੇ ਰਚਨਹਾਰ / ਲਿਖਾਰੀ ਗੁਰੁ ਗੋਬਿੰਦ ਸਿੰਘ ਸਾਹਿਬ ਨਹੀ ਹਨ ਬਲਕਿ ਵਾਮ-ਮਾਰਗੀ ਮਹਾਕਾਲ-ਕਾਲਕਾ-ਪੂਜਕ ਕਵਿ ਸਯਾਮ, ਕਵਿ ਰਾਮ ਤੇ ਕਵਿ ਕਾਲ ਹੀ ਹਨ। ਸਿਖ ਕੌਮ ਇਸ ਗ੍ਰੰਥ ਤੋਂ ਜਿੰਨੀ ਜਲਦੀ ਹੋ ਸਕੇ ਖਹਿੜਾ ਛੁਡਾ ਲਵੇ ਨਹੀ ਤਾਂ ੴ ਦੀ ਉਪਾਸ਼ਕ ਇਹ ਮਰਜੀਵੜਿਆਂ ਦੀ ਕੌਮ ਦੇਵੀ-ਪੂਜਕ ਬਣਕੇ ਮਨੁਖਾ ਜਨਮ ਦੇ ਅਸਲ ਮਨੋਰਥ ‘ਭਈ ਪਰਾਪਤ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥’ ਤੋ ਖੁੰਝਕੇ ਜਨਮ ਬਿਰਥਾ ਗੁਆ ਲਵੇਗੀ। ਜ਼ਰਾ ਸੋਚੀਏ, ਕੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ? ਅਸੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਅੰਮ੍ਰਿਤ-ਮਈ ਬਾਣੀ ਸਾਡਾ ਲੋਕ-ਪਰਲੋਕ ਸੁਹੇਲਾ ਯਕੀਨਨ ਕਰ ਸਕਦੀ ਹੈ; ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਜਿਸ ਵਿੱਚ ੩੬ ਪਰਵਾਨ-ਚੜੇ ਬ੍ਰਹਮਗਿਆਨੀ ਬਾਣੀ ਰੂਪ ਹੋ ਕੇ ਬੈਠੇ ਹਨ ਫਿਰ ਸਾਨੂੰ ਕੀ ਲੋੜ ਹੈ ਕਿਸੇ ਹੋਰ ਗ੍ਰੰਥ ਵਲ ਝਾਂਕਣ ਦੀ। ਚੇਤੇ ਰਖੀਏ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰਵਾਕ:

ਜਿਨ੍ਹਾ ਨਾਉ ਸੁਹਾਗਣੀ ਤਿਨ੍ਹਾ ਝਾਕ ਨ ਹੋਰ॥ (ਅੰਕ ੧੩੮੪)

ਦਲਬੀਰ ਸਿੰਘ ਮਿਸ਼ਨਰੀ ਫਰੀਦਾਬਾਦ




.