.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 06)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਭੂਤ ਪ੍ਰੇਤ ਕਪਟੀ ਸਾਧ

ਸੁਖਦੇਵ ਸਿੰਘ ਟਰਾਂਟੋ

ਗੁਰਬਾਣੀ ਵਿੱਚ ਗੁਰੂ ਤਾਂ ਫੁਰਮਾਉਂਦੇ ਹਨ:

ਹਿਰਦੈ ਜਿਨਕੈ ਕਪਟੁ ਵਸੈ, ਬਾਹਰਹੁ ਸੰਤ ਕਹਾਹਿ।

ਗੁਰੂ ਸਦਾਏ ਅਗਿਆਨੀ ਅੰਧਾ, ਕਿਸੁ ਉਹੁ ਮਾਰਗਿ ਪਾਏ॥

ਕੀ ਮਾਈ ਭਾਗੋ ਸੰਤ ਨਹੀਂ ਸੀ?

ਜਿਹੜੇ ਲੋਕ ਆਪਣੇ ਆਪ ਨੂੰ ਸੰਤ ਲਿਖਦੇ ਹਨ, ਜਾਂ ਗੁਰੂ ਨਾਨਕ ਜਾਂ ਗੁਰੂਆਂ ਦਾ ਅਵਤਾਰ ਅਖਵਾਉਂਦੇ ਹਨ। ਇਹ ਤਾਂ ਪ੍ਰੇਤ ਹਨ, ਜਿਹੜੇ ਕਹਿੰਦੇ ਪ੍ਰੇਤ ਦਿਸਦੇ ਨਹੀਂ। ਜਿੰਨਿਆਂ ਦੇ ਮਰਜ਼ੀ ਦਰਸ਼ਨ ਕਰ ਲਉ। ਸੰਸਾਰ ਵਿੱਚ ਪ੍ਰੇਤ ਹੀ ਨੁਕਸਾਨ ਦਾ ਕਾਰਣ ਬਣਦੇ ਹਨ।

੧. ਮਾਇਆ ਮੋਹੁ ਪ੍ਰੇਤ ਹੈ, ਕਾਮੁ ਕਰੋਧੁ ਅਹੰਕਾਰਾ॥

੨. ਕਲਿ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥

ਇਸ ਲਈ ਇਹ ਪ੍ਰੇਤ ਹਨ ਜਿਹੜੇ ਆਪਣੇ ਆਪ ਨੂੰ ਸੰਤ ਲਿਖਦੇ ਹਨ। ਮੈਂ ਇੱਕ ਪ੍ਰੇਤ ਦੀ ਸੰਗਤ ਕੀਤੀ। …. . ਸੰਨ ਤੱਕ। ਲੋੜ ਹੈ ਇਹਨਾਂ ਪ੍ਰੇਤਾਂ ਤੋਂ ਬਚਣ ਦੀ। ਇਹ ਸੰਗਤ ਦਾ ਬਹੁਤ ਨੁਕਸਾਨ ਕਰਦੇ ਹਨ। ਇੰਦਰਪਾਲ ਸਿੰਘ ਬਾਜਵਾ ਵਾਂਗ ਮੈਨੂੰ ਵੀ ਹਰਿਆਣੇ ਵਾਲੇ ਪ੍ਰੇਤ (ਸਾਧ) ਦੇ ਚੇਲਿਆਂ ਨੇ ਗਾਲਾਂ ਕੱਢੀਆਂ।

ਇਕ ਸਿੱਖ ਨੌਜਵਾਨ ਦਾ ਅਨੋਖਾ ਸੁਪਨਾ

ਇਕ ਐਮ. ਏ ਪੜਿਆ ਸਿੱਖ ਨੌਜਵਾਨ ਇੱਕ ਰਾਤ ਸੁੱਤਾ ਪਿਆ ਸੀ ਰਾਤ ਨੂੰ ਇੱਕ ਸੁਪਨਾ ਦੇਖਦਾ ਹੈ। ਸੁਪਨੇ ਵਿੱਚ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਿਆ ਕੀ ਦੇਖਿਆ ਦਰਸ਼ਨੀ ਡਿਊੜੀ ਲਾਗੇ ਗੋਲ ਪੱਗ ਚਿੱਖ਼ਟੇ ਚੋਲੇ ਵਾਲਾ ਕਿਸੇ ਸਾਧ ਦਾ ਚੇਲਾ ਖੜਾ ਹੈ ਕਹਿੰਦਾ ਤੂੰ ਜਾ ਕੇ ਕਿਸੇ ਸੰਤ ਮਹੰਤ ਦਾ ਦਰਸ਼ਨ ਕਰ ਇਥੇ ਕੀ ਹੈ ਸੰਤ ਤਾਂ ਸਿਰ ਤੇ ਹੱਥ ਲਾ ਕੇ ਹੀ ਤਾਰ ਦਿੰਦੇ ਹਨ। ਗੁਰਬਾਣੀ ਗੁਰੂ ਦੀ ਤੈਨੂੰ ਸਮਝ ਨਹੀ ਆਉਣੀ। ਤੂੰ ਤਾਂ ਤਰਨਾ ਹੀ ਹੈ, ਸੱਚ ਖੰਡ ਹੀ ਜਾਣਾ ਹੈ ਨਾ ਇਹ ਤਾਂ ਸੰਤ ਨ੍ਹਿਗਾ ਨਾਲ ਹੀ ਸੱਚਖੰਡ ਭੇਜ ਦਿੰਦੇ ਹਨ ਗੁਰਬਾਣੀ ਪੜ੍ਹਨ ਵਿਚਾਰਨ ਮੰਨਣ ਦੀ ਕੀ ਲੋੜ? ਸਿੱਖ ਨੌਜਵਾਨ ਕਹਿੰਦਾ ਨਹੀ ਮੈ ਤਾਂ “ਗੁਰੂ ਗਰੰਥ ਸਾਹਿਬ ਜੀ” ਦੇ ਦਰਸ਼ਨ ਕਰਨੇ ਹਨ ਕਹਿੰਦੇ ਜੇ ਜਰੂਰੀ ਅੱਗੇ ਜਾਣਾ ਹੈ ਤਾਂ ਸਾਡੀ ਕੋਈ ਭੇਟਾ (ਵੱਢੀ) ਦੇਹ, ਸਿੱਖ ਨੌਜਵਾਨ ਦੀਆਂ ਜੇਬਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਿੱਖ ਨੌਜਵਾਨ ਅੱਗੇ ਗਿਆ ਤਾਂ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਿਥੇ “ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਉਹ ਉਥੇ ਹੈ ਹੀ ਨਹੀ ਅਤੇ ਇੱਕ ਹੱਟਾ ਕੱਟਾ ਦੇਹਧਾਰੀ ਸੰਤ (ਸਾਧ) ਗੱਦੀ ਲਾਈ ਬੈਠਾ ਹੈ। ਇੱਕ ਦਮ ਚੀਖ ਨਿਕਲ ਗਈ ਇਹ ਮੱਸਾ ਰੰਘੜ ਫਿਰ ਕਿਥੋਂ ਆ ਗਿਆ ਸਿੱਖ ਨੌਜਵਾਨ ਦੀ ਅੱਖ ਖੁੱਲ੍ਹ ਗਈ ਅਗਲੇ ਦਿਨ ਹੀ ਲੋੜੀਂਦੀ ਸੇਵਾ ਵਾਸਤੇ ਕਮਰ ਕੱਸਾ ਕਰ ਲਿਆ।

ਐਸੇ ਸੰਤ ਨ ਮੋਕਉ ਭਾਵਹਿ

ਬਲਵਿੰਦਰ ਸਿੰਘ …. . (ਪਟਿਆਲਾ)

ਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਨੂੰ ਮਿਲਣ ਦਾ ਇਕੋ-ਇਕ ਤਰੀਕਾ ਮੂਲ-ਮੰਤਰ ਅੰਦਰ ਗੁਰੂ ਦੀ ਕਿਰਪਾ (ਗੁਰ ਪ੍ਰਸਾਦਿ) ਹੀ ਦੱਸਿਆ ਹੈ। ਇਸ ਲਈ ਗੁਰੂ ਵਾਸਤੇ ਸੰਤ’ ਜਾਂ ਸੰਤਨ’ ਸ਼ਬਦ ਬਾਣੀ ਅੰਦਰ ਬਹੁਤ ਜਗ੍ਹਾ ਆਇਆ ਹੈ, ਜਿਵੇ:

ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ॥

ਭਗਤ ਕਬੀਰ ਜੀ ਵੀ ਕਹਿ ਰਹੇ ਹਨ:

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ’ ਰਾਮੁ॥

ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੇ ਨਾਮੁ॥

ਕਬੀਰ ਜੀ ਸਮਝਾ ਰਹੇ ਹਨ ਕਿ ਰਾਮ (ਪ੍ਰਮਾਤਮਾ) ਮੁਕਤੀ ਦਾਤਾ ਹੈ ਅਤੇ (ਗੁਰੂ) ਨਾਮ ਜਪਾਉਂਦਾ ਹੈ, ਕਿਉਂਕਿ ਨਾਮ ਦੀ ਪ੍ਰਾਪਤੀ ਕੇਵਲ ਗੁਰੂ ਰਾਹੀ ਹੀ ਹੋ ਸਕਦੀ ਹੈ. ਜਿਵੇਂ:

ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ॥

ਗੁਰਬਾਣੀ ਮੁਤਾਬਿਕ ਤਾਂ ਸਾਧ ਵੀ ਗੁਰੂ ਵਾਸਤੇ ਵਰਤਿਆ ਹੈ, ਫੁਰਮਾਣ ਹੈ:

ਅੰਮ੍ਰਿਤ ਬਚਨ ਸਾਧ ਕੀ ਬਾਣੀ॥’

ਇਥੇ ਵੀ ਗੁਰੂ ਸਾਹਿਬ ਕਿਸੇ ਭੇਖੀ ਪਾਖੰਡ ਦੀ ਬਾਣੀ ਦੀ ਗੱਲ ਨਹੀ ਕਰ ਰਹੇ ਬਲਕਿ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ’ (ਪੰਨਾ. .) ਦੀ ਹੀ ਗੱਲ ਕਰ ਰਹੇ ਹਨ, ਕਿਉਂਕਿ ਸਤਿਗੁਰੂ ਬਾਝੋਂ ਤਾਂ ਸਾਰੀ ਹੀ ਬਾਣੀ ਕੱਚੀ ਹੈ, ਜਿਵੇਂ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

ਕਹਦੇ ਕਚੇ ਸੁਣਦੇ ਕਚੇ ਕਚ” ਆਖਿ ਵਖਾਣੀ॥

ਗੁਰੂ ਸਾਹਿਬ ਜੀ ਨੇ ਕੱਚੀ ਬਾਣੀ ਸੁਣਨ ਤੇ ਪੜ੍ਹਨ ਵਾਲਿਆਂ ਦੋਹਾਂ ਨੂੰ ਹੀ ਕੱਚਾ ਦੱਸਿਆ ਹੈ, ਪ੍ਰੰਤੂ ਅਜੋਕੇ ਸੰਤ ਮਨਮਰਜ਼ੀ ਦੀਆਂ ਧਾਰਨਾਂ ਲਗਾ ਕੇ ਜੁੜੀ ਸੰਗਤ ਨੂੰ ਆਪਣੇ ਨਾਲ ਬੁਲਵਾ ਕੇ ਲੰਘ ਬਣਾਉਂਦੇ ਹਨ. ਜਦੋਂ ਕਿ ਇਨ੍ਹਾਂ ਦੀਆਂ ਧਾਰਨਾਂ ਦਾ ਆਧਾਰ ਕਿਤੇ ਵੀ ਸੰਗੀਤ ਜਾਂ ਰਾਗਮਈ ਨਹੀਂ ਹੁੰਦਾ। ਗੁਰੂ ਸਾਹਿਬਾਂ ਨੇ ਤਾਂ ਸਾਰੀ ਹੀ ਬਾਣੀ ਰਾਗਾਂ ਵਿੱਚ ਲਿਖੀ ਅਤੇ ਉਸੇ ਅਨੁਸਾਰ ਹੀ ਪ੍ਰਕਿਰਤੀ ਮੁਤਾਬਿਕ ਗਾਉਣ ਦਾ ਉਪਦੇਸ਼ ਦਿੱਤਾ, ਪਰ ਇਹਨਾਂ ਸੰਤਾਂ ਨੇ ਤਾਂ ਗੁਰੂ ਸਾਹਿਬ ਦੇ ਇਨ੍ਹਾਂ ਆਦੇਸ਼ਾਂ ਦੀ ਅਣਗਹਿਲੀ ਕਰਦੇ ਹੋਏ ਫਿਲਮੀ ਧੁਨਾਂ ਨੂੰ ਹੀ ਆਧਾਰ ਮਿਥ ਲਿਆ ਹੈ। ਪਿੱਛੇ ਜਿਹੇ ਇੱਕ ਵਾਰ ਮੈਨੂੰ (ਦਾਸ ਨੂੰ) ਇੱਕ ਅਜਿਹੇ ਹੀ ਸੰਤ ਜਿਨ੍ਹਾ ਦੀ ਸਿੱਖ ਸੰਗਤ ਵਿੱਚ ਅੱਜ ਬੜੀ ਮਹਿਮਾ ਮੰਨੀ ਜਾਂਦੀ ਹੈ, ਦਾ ਦੀਵਾਨ ਸੁਣਨ ਦਾ ਮੌਕਾ ਮਿਲਿਆ। ਉਹਨਾਂ ਦੀ ਇੱਕ ਧਾਰਨਾ ਇਥੇ ਇਸ ਸੰਦਰਭ ਵਿੱਚ ਵੇਖੀ ਜਾ ਸਕਦੀ ਹੈ, ਜਿਵੇਂ:

ਐਵੇਂ ਦਿਲ ਨਹੀ ਕਿਸੇ ਦਾ ਤੋੜੀ ਦਾ.

ਦਿਲਾਂ ਵਿੱਚ ਰੱਬ ਵੱਸਦਾ … … … … … …. ।

ਗੁਰੂ ਪਿਆਰਿਓ! ਦੱਸੋ ਇਹ ਧਾਰਨਾ ਕਿਸ ਰਾਗ `ਤੇ ਆਧਾਰਿਤ ਹੈ? ਅਤੇ ਗੁਰੂ ਸਾਹਿਬਾਂ ਨੇ ਇਸ ਰਾਗ ਦੀ ਵਰਤੋਂ ਕਿਹੜੀ ਬਾਣੀ ਵਿੱਚ ਕੀਤੀ ਹੈ? ਬੇਸ਼ਕ ਇਹ ਧਾਰਨਾ ਪੜ੍ਹਨ ਵਾਲੇ ਸੰਤ ਜੀ ਖੁਦ ਇਹ ਕਹਿ ਰਹੇ ਸਨ ਕੀ ਹੋਇਆ ਸਾਡੀਆਂ ਧਰਨਾਵਾਂ ਕੱਚੀਆਂ ਹਨ. ਪਰ ਜਿਸ ਗੁਰੂ ਜੀ ਨਾਲ ਅਸੀਂ ਤੁਹਾਨੂੰ ਜੋੜ ਰਹੇ ਹਾਂ ਉਹ ਤਾਂ ਪੱਕਾ ਗੁਰੂ ਹੈ।

ਭੋਲੀਓ ਸੰਗਤੋ! ਜਰਾ ਸੋਚੋ! ! ਜੇ ਮਾਰਗ ਹੀ ਕੱਚਾ ਹੈ, ਸ਼ਬਦ ਹੀ ਕੱਚੇ ਹਨ. ਸਾਡੀ ਨੀਅਤ ਵੀ ਕੱਚੀ ਹੈ. ਤਾਂ ਅਸੀਂ ਆਪਣੇ ਪੱਕੇ ਗੁਰੂ ਨਾਲ ਕਿਵੇਂ ਮਿਲਾਂਗੇ? ਜੇਕਰ ਮਾਰਗ ਹੀ ਕੱਚਾ ਹੋਵੇਗਾ ਤੇ ਉਸ ਮਾਰਗ ਤੇ ਸਾਡੀ ਅਗਵਾਈ ਕਰਨ ਵਾਲਾ ਵੀ ਕੱਚਾ ਹੋਵੇਗਾ ਤਾਂ ਮੰਜ਼ਿਲ ਤੇ ਕਿਵੇਂ ਪਹੁੰਚਿਆ ਜਾਵੇਗਾ। ਪੰਜਾਬੀ ਦੇ ਸ਼ਾਹਕਾਰ ਕਿੱਸਾਕਾਰ ਵਾਰਿਸ ਦਾ ਕਥਨ ਹੈ:

ਅੰਨ੍ਹਾ ਮੋਹਰੀ ਲਾਇਆ ਕਾਫ਼ਲੇ ਦਾ

ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ।




.