.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 03)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਪੁਸਤਕ ਸੰਤਾਂ ਦੇ ਕੌਤਕ’ ਦੇ ਸਬੰਧ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਵੱਲੋਂ ਮਿਲਿਆਂ ਹੁੰਗਾਰਾ-ਟੈਲੀਫੋਨਾਂ, ਲਿਖਤੀ ਚਿੱਠੀਆਂ, ਅਖਬਾਰਾਂ ਅਤੇ ਸਨਮਾਨਾਂ ਦੇ ਰੂਪ ਵਿਚ।

ਸਭ ਤੋਂ ਪਹਿਲਾਂ ਗੁਰੂ ਪ੍ਰਮਾਤਮਾ ਦਾ ਧੰਨਵਾਦ ਕਰਾਂ ਕਿਉਂਕਿ ਇਹ ਸੇਵਾ ਗੁਰੂ ਜੀ ਆਪ ਕਰਵਾ ਰਹੇ ਹਨ ਭੱਟਾਂ ਦੇ ਸਵੱਈਆਂ ਦੇ ਉਹ ਬੋਲ ਯਾਦ ਆ ਗਏ “ਸਮਰਥ ਗੁਰੂ ਸਿਰ ਹਥ ਧਰਿਉ॥” ਸਮਰੱਥ ਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ।

ਭਾਈ ਸੁਖਵਿੰਦਰ ਸਿੰਘ ‘ਸਭਰਾ’ ਦੀ ਲਿਖੀ ਪੁਸਤਕ ‘ਸੰਤਾਂ ਦੇ ਕੌਤਕ’ ਭਾਗ ਪਹਿਲਾ ਅਤੇ ਦੂਸਰਾ ਸਾਧਾਂ ਸੰਤਾਂ ਬਾਰੇ ਖੋਜ ਭਰਪੂਰ ਪੁਸਤਕ ਹੈ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਅਸੀ ‘ਸਿੱਖ ਵਿਰਸਾ’ ਮੈਗਜ਼ੀਨ ਵਿੱਚ ਹਰ ਮਹੀਨੇ ਇੱਕ ਪੱਕਾ ਕਾਲਮ ‘ਸੰਤਾਂ ਦੇ ਕੌਤਕ’ ਦਿਆ ਕਰਾਂਗੇ।

ਸ: ਹਰਚਰਨ ਸਿੰਘ

ਸੰਪਾਦਕ ‘ਸਿਖ ਵਿਰਸਾ’, ਕੈਲਗਿਰੀ (ਕਨੇਡਾ)

ਪੁਸਤਕ ‘ਸੰਤਾਂ ਦੇ ਕੌਤਕ’ ਲਿਖਣਾ ਇੱਕ ਸ਼ਾਲਾਘਾਯੋਗ ਉਦਮ ਹੈ ਇਹ ਇੱਕ ਨਿੱਗਰ ਸੇਵਾ ਹੈ ਅਸੀ ਸਿੰਘ ਸਭਾ ਇੰਟਰਨੈਸਨਲ ਇੰਗਲੈਂਡ ਵੱਲੋਂ ਆਪਦੀ ਹੌਸਲਾ ਅਫ਼ਜਾਈ ਕਰ ਰਹੇ ਹਾਂ। ਨਿਰਤੰਰ ਸੇਵਾ ਕਰਦੇ ਰਹੋ ਗੁਰੂ ਸਫਲਤਾ ਬਖਸ਼ੇਗਾ।

ਭਾਈ ਨਿਰਮਲਜੀਤ ਸਿੰਘ ਅਤੇ ਸਾਥੀ ਸਿੰਘ ਸਭਾ ਇੰਟਰਨੈਸ਼ਨਲ, ਇੰਗਲੈਂਡ।

ਪੁਸਤਕ ‘ਸੰਤਾਂ ਦੇ ਕੌਤਕ’ ਪੜ੍ਹ ਕੇ ਬੜੀ ਖੁਸ਼ੀ ਹੋਈ ਸਾਨੂੰ ਕਥਾ ਵਿੱਚ ਸਟੇਜਾਂ ਦੇ ਬੋਲਣ ਵਾਸਤੇ ਬਹੁਤ ਮੈਟਰ ਮਿਲ ਗਿਆ ਹੈ

ਭਾਈ ਮੋਹਰ ਸਿੰਘ ਕਥਾ ਵਾਚਕ, ਇੰਗਲੈਂਡ।

ਸੰਤਾਂ ਦੇ ਕੌਤਕ ਪੁਸਤਕਾਂ ਪੜੀਆਂ ਬੜੀ ਮਿਹਨਤ ਕਰਕੇ ਲਿਖੀਆਂ ਹਨ ਭੇਖੀਆਂ ਦੇ ਚੰਗੇ ਪਾਜ ਖੋਹਲੇ ਹਨ।

ਭਾਈ ਅਜੀਤ ਸਿੰਘ ਲਿੱਖੜ, ਕਨੇਡਾ

ਪੁਤਰ ਮੈਨੂੰ ਆਪਣੀ ਫੋਟੋ ਭੇਜੋ ਮੈ ਦੋਵੇਂ ਕਿਤਾਬਾਂ ਪੜ੍ਹ ਕੇ ਫੋਨ ਕਰ ਰਿਹਾਂ ਹਾਂ ਤੂੰ ਰੱਖ ਦਿਖਾਈ ਹੈ ਮੇਰੀ ਆਤਮਾ ਖੁਸ਼ ਹੋਈ ਹੈ ਕਿ ਸੱਚ ਲਿਖਣ ਦੀ ਜੁਰਅੱਤ ਕੀਤੀ ਹੈ। ਮੈਨੂੰ ੨੦੦ ਕਿਤਾਬ ਭੇਜੋ।

ਸ: ਗੁਰਬਖਸ਼ ਸਿੰਘ, ਕਾਲਾ ਅਫਗਾਨਾ (ਕੇਨੇਡਾ)

ਮੁਬਾਰਕਾਂ ਹੋਣ ਇਹ ਕਿਤਾਬਾਂ ‘ਸੰਤਾਂ ਦੇ ਕੌਤਕ’ ਸਿੱਖ ਸੰਗਤ ਵਾਸਤੇ ਇੱਕ ਵਧੀਆਂ ਤੋਹਫਾ ਹੈ। ਗੁਰੂ ਸੇਵਾ ਕਰਨ ਦਾ ਬਲ ਬਖਸ਼ੇ।

ਭਾਈ ਗੁਰਵਿੰਦਰ ਸਿੰਘ, ਜਰਮਨ

‘ਸੰਤਾਂ ਦੇ ਕੌਤਕ’ ਪੁਸਤਕਾਂ ਪੜ੍ਹੀਆਂ ਬੜੀ ਖੁਸ਼ੀ ਹੋਈ ਕਿ ਸਾਧਾਂ ਸੰਤਾਂ ਬਾਰੇ ਤੱਥਾਂ ਭਰਪੂਰ ਜਾਣਕਾਰੀ ਦਿੱਤੀ ਹੋਈ ਹੈ ਅਸੀ ਕਨੇਡਾ ਤੋਂ ਆਏ ਹਾਂ ਇੰਟਰਵਿਉ ਰਿਕਾਰਡ ਕਰਨੀ ਚਾਹੁੰਦੇ ਹਾਂ।

ਸ: ਰਵਿੰਦਰ ਪੰਨੂੰ

ਕੇਨੇਡਾ ਸੁਰ ਸਾਗਰ ਰੇਡੀਉ, ...... ਕੇਨੇਡਾ

ਪੁਸਤਕਾਂ ‘ਸੰਤਾਂ ਦੇ ਕੌਤਕ’ ਪੜ੍ਹੀਆਂ ਜਿਸ ਸੇਵਾ ਦੀ ਅੱਜ ਲੋੜ ਹੈ ਉਹ ਸੇਵਾ ਕੀਤੀ ਹੈ ਹੌਸਲੇ ਦੀ ਦਾਦ ਦਿੰਦੇ ਹਾਂ। ਮੁਬਾਰਕਾਂ! ਜਦੋਂ ਪਿੰਡ ਆਏ ਤਾਂ ਜ਼ਰੂਰ ਮਿਲਾਂਗੇ। ਇਹਨਾਂ ਸੰਤਾਂ ਨੂੰ ਗੁੱਸਾ ਕਰਨ ਦੀ ਬਜਾਏ ਆਪਣਾ ਸੁਧਾਰ ਕਰ ਲੈਣਾ ਚਾਹੀਦਾ ਹੈ।

ਭਾਈ ਸੁਖਦੇਵ ਸਿੰਘ, ਕੈਲੇਫੋਰਨੀਆ (ਅਮਰੀਕਾ)

ਇਹ ਪੁਸਤਕ ਇੱਕ ਬਹੁਤ ਵੱਡਾ ਤੋਹਫਾ ਹੈ ਸਾਡੇ ਕੋਲ ਸ਼ਬਦ ਨਹੀ ਹਨ ਕਿ ਇਸ ਦਲੇਰਾਨਾਂ ਕਰਮ ਲਈ ਸ਼ਾਲਾਘਾ ਕਰ ਸਕੀਏ, ਇਹਨਾਂ ਸਾਧਾਂ ਸੰਤਾਂ ਨੇ ਬਹੁਤ ਅੰਧ ਵਿਸ਼ਵਾਸ ਫੈਲਾਇਆ ਹੋਇਆ ਹੈ। ਅਸੀ ਅਕਾਲਪੁਰਖ ਦਾ ਸ਼ੁਕਰ ਕਰਦੇ ਹਾਂ ਕਿ ਅਜੇ ਵੀ ਅਜਿਹੇ ਸਿੱਖ ਹਨ ਜਿਹੜੇ ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਤੇ ਪੂਰੇ ਉਤਰਦੇ ਹਨ।

“ਦਾਵਾ ਅਗਨਿ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ”

ਅਰਦਾਸ ਕਰਦੇ ਹਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।

ਭਾਈ ਗੁਰਸ਼ਰਨ ਸਿੰਘ ਕਸੇਲ, ਕੇਨੇਡਾ

ਮੈ ਸੁਣਿਆ ਹੈ ਇਹ ਪੁਸਤਕਾਂ ‘ਸੰਤਾਂ ਦੇ ਕੌਤਕ’ ਪੜ੍ਹਨ ਯੋਗ ਹਨ ਮੈਨੂੰ ਡਾਕ ਰਾਹੀ ਪੁਸਤਕਾਂ ਭੇਜੋ।

ਸ. ਦਲਜੀਤ ਸਿੰਘ ਕੰਗ, ਇੰਗਲੈਂਡ।

ਵੀਰ ਸੁਖਵਿੰਦਰ ਸਿੰਘ ਜੀ

ਤੁਹਾਡੀ ਲਿਖੀ ਕਿਤਾਬ ‘ਸੰਤਾਂ ਦੇ ਕੌਤਕ’ ਪੜ੍ਹੀ ਹੈ ਮਨ ਨੂੰ ਤਸੱਲੀ ਹੋ ਗਈ ਹੈ ਕਿ ਇਹ ਮਿਹਨਤ ਰੰਗ ਲਿਆਏ ਗੀ। ਮੈ ਸੋਚਦਾ ਸੀ ਕਿ ਪੰਥ ਗਿਆ ਸੰਤਾਂ ਸਾਧਾਂ ਪਿਛੇ ਪਰ ਤੁਹਾਡੇ ਵਰਗੇ ਗੁਰਸਿੱਖ ਹੈਗੇ ਹਨ ਵੀਰ ਜੀ ਤੁਸੀ ਇਹ ਕਿਤਾਬਾਂ ਲਿਖ ਕੇ ਵਾਹ ਵਾਹ ਖੱਟੀ ਹੈ। ਤੁਹਾਨੂੰ ਮੁਬਾਰਕਾਂ। ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਵੇਗਾ ਅਸੀ ਨਾਲ ਹਾਂ। ਗੁਰੂ ਸੇਵਾ ਦਾ ਹੋਰ ਬਲ ਬਖਸ਼ੇ।

ਪ੍ਰਚਾਰਕ ਸਤਨਾਮ ਸਿੰਘ, ਪੰਨਵਾਂ

ਮਸਕਟ ਉਮਾਨ ੮-੩-੨੦੦੫

ਇਧਰ ਵਿਦੇਸ਼ਾਂ ਵਿੱਚ ਪੁਸਤਕ ਸੰਤਾਂ ਦੇ ਕੌਤਕ ਦੀ ਬਹੁਤ ਚਰਚਾ ਹੋ ਰਹੀ ਹੈ ਅਸੀ ਪੁਸਤਕਾਂ ਪੜ੍ਹਨੀਆਂ ਚਾਹੁੰਦੇ ਹਾਂ ਸਾਨੂੰ ਪੁਸਤਕਾਂ ਭੇਜੋ।

ਸ: ਗੁਰਦੇਵ ਸਿੰਘ, ਕੇਨੇਡਾ

ਵਿਦੇਸ਼ਾਂ ਵਾਲੇ ਸਾਰੇ ਸਿੰਘਾਂ ਦਾ ਨਹੀ ਲਿਖਿਆਂ ਜਾ ਸਕਿਆ ਸੰਖੇਪ ਕਰ ਰਿਹਾ ਹਾਂ ਬਾਕੀਆਂ ਤੋ ਮੁਆਫੀ ਸਾਰਿਆਂ ਦਾ ਧੰਨਵਾਧ ਕਰਦਾ ਹਾਂ।

ਸੁਖਵਿੰਦਰ ਸਿੰਘ ਸਭਰਾ

ਹੁਣ ਭਾਰਤ ਦੇਸ਼ ਦੀਆਂ ਵੱਖ-ਵੱਖ ਸਟੇਟਾਂ, ਜਿਲਿਆਂ ਵਿਚੋਂ ਕਈ ਫੋਨਾਂ ਬਾਰੇ ਪੁਸਤਕ ਦੇ ਦੂਸਰੇ ਭਾਗ ਵਿੱਚ ਲਿਖ ਚੁੱਕਾਂ ਹਾਂ ਉਥੇ ਆਪ ਪੜ੍ਹ ਆਏ ਹੋਵੋਗੇ।

ਆਪ ਜੀ ਦੀ ਲਿਖੀਆਂ ਪੁਸਤਕਾਂ ‘ਸੰਤਾਂ ਦੇ ਕੌਤਕ’ ਪੜ੍ਹੀਆਂ ਹਨ। ਆਪ ਜੀ ਦੁਆਰਾ ਉਠਾਏ ਗਏ ਨੁਕਤਿਆਂ ਨਾਲ ਮੈ ਪੂਰੀ ਤਰ੍ਹਾਂ ਸਹਿਮਤ ਹਾਂ, ਇੱਕ ਸ਼ੱਕ ਪੰਨਾ ੧੪੨ ਤੇ ਆਪਦੇ ਸ਼ਬਦ “ਹੁਣ ਤਾਂ ਮੇਰੇ ਵਾਸਤੇ ਕੇਵਲ ਤੇ ਕੇਵਲ ਧੰਨ ਗੁਰੂ ਗਰੰਥ ਸਾਹਿਬ ਜੀ ਹੀ ਸੰਤ ਹਨ, ਬ੍ਰਹਮਗਿਆਨੀ ਹਨ, ਨਿਰੰਕਾਰ ਪ੍ਰਮਾਤਮਾ ਹਨ ਦੀ ਸੁਜੋੜਤਾ ਬਾਰੇ ਹੈ।

ਕਰਨਲ ਸ: ਜੋਗਿੰਦਰ ਸਿੰਘ

ਗੋਇੰਦਵਾਲ ੮੦੫ ਫੇਜ਼ ੨

ਨੋਟ:- ਇਸ ਦਾ ਜਵਾਬ ਲਿਖਤੀ ਕਰਨਲ ਸਾਹਿਬ ਨੂੰ ਭੇਜ ਦਿੱਤਾ ਸੀ।

ਆਪ ਜੀ ਦੀ ਪੁਸਤਕ ‘ਸੰਤਾਂ ਦੇ ਕੌਤਕ’ ਪੜ੍ਹ ਕੇ ਬਹੁਤ ਸੂਝ ਮਿਲੀ ਹੈ। ਆਪ ਨੇ ਗੁਰ ਗਿਆਨ ਕਾਰ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਸਾਨੂੰ ਅਜਿਹੇ ਨਿਡਰ ਪ੍ਰਚਾਰਕਾਂ ਦੀ ਲੋੜ ਹੈ। ਕਿਤਾਬਾਂ ਭੇਜੋ।

ਸ: ਸਤਵੰਤ ਸਿੰਘ

ਪੁਰਾਣਾ ਬਿਸ਼ਨ ਨਗਰ, ਪਟਿਆਲਾ (..)

ਵੀਰ ਸੁਵਿੰਦਰ ਸਿੰਘ ਜੀ

ਆਪ ਦੀਆਂ ਲਿਖਤਾਂ ‘ਸੰਤਾਂ ਦੇ ਕੌਤਕ’ ਬਹੁਤ ਹੀ ਸੁਲਾਹੁਣਯੋਗ ਹਨ ਭਰਪੂਰ ਜਾਣਕਾਰੀ ਦੀ ਖੁਸ਼ਬੋ ਵੰਡ ਰਹੀ ਹੈ ਤੁਸੀ ਸੱਚ ਗੁਰਮਤਿ ਦੇ ਅਨੁਕੂਲ ਹਰ ਗੱਲ ਲਿਖੀ ਪਾਖੰਡੀਆਂ ਦਾ ਨਕਾਬ ਲਾਹਿਆ ਹੈ ਕਲਮ ਨੂੰ ਹਮੇਸ਼ਾ ਗੂਰ ਸੇਵਾ ਲਈ ਚਲਾਉਂਦੇ ਰਹਿਣਾ। ਵਾਹਿਗੁਰੂ ਚੜ੍ਹਦੀ ਕਲਾ ਰੱਖੇ।

ਦੀਦਾਰ ਸਿੰਘ

ਸ਼ਾਨੀਪੁਰ ਰੋਡ ਸਰਹੰਦ, ਪਟਿਆਲਾ।

ਵੀਰ ਸੁਖਵਿੰਦਰ ਸਿੰਘ ਜੀ, ਤੁਸੀ ਰਾੜਾ ਸਾਹਿਬ ਵਾਸਤੇ ਜੋ ਸ਼ਬਦ ਵਰਤੇ ਹਨ ਠੀਕ ਨਹੀ ਹੈ ਆਪਣਾ ਕੀਤਾ ਪਾਵੋਗੇ।

ਨੋਟ—ਜਵਾਬ ਦੇ ਦਿੱਤਾ ਸੀ।

ਭਾਈ ਤੀਰਥ ਸਿੰਘ

ਤਰਨ ਤਾਰਨ (ਪੰਜਾਬ)

ਵੀਰ ਸੁਖਵਿੰਦਰ ਸਿੰਘ ਜੀ,

ਪੁਸਤਕ ‘ਸੰਤਾਂ ਦੇ ਕੌਤਕ’ ਅਸੀ ਬੜੇ ਗ਼ੌਰ ਨਾਲ ਪੜ੍ਹੀ ਅਤੇ ਅੱਗੇ ਪੜ੍ਹਾਈ ਹੈ ਆਪ ਦੀ ਰਚਿਤ ਇਹ ਪੁਸਤਕ ਗੁਰਮਤਿ ਤੇ ਖਰੀ ਉਤਰਦੀ ਹੈ ਅਤੇ ਪਾਖੰਡੀਆ ਦਾ ਪਾਜ ਉਘੇੜਦੀ ਹੈ ਇਹ ਇੱਕ ਦਲੇਰੀ ਵਾਲਾ ਉਪਰਾਲਾ ਕਹਿਣ ਆਖਣ ਤੋ ਪਰ੍ਹੇ ਹੈ। ਕਿਤਾਬਾਂ ਭੇਜੋ।

ਭਾਈ ਸੁਖਵਿੰਦਰ ਸਿੰਘ ਗੰਡੀਖੇੜਾ, ਤਹਿ ਜਿਲਾ ਸਿਰਸਾ, (ਹਰਿਆਣਾ)

ਬਹੁਤ ਵੱਡੀ ਸੇਵਾ ਕਰ ਰਹੇ ਹੋ ਪ੍ਰਮਾਤਮਾ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ ਅਸੀ ਬਹੁਤ ਕਿਤਾਬ ਵੰਡੀ ਹੈ।

ਭਾਈ ਕਰਨੈਲ ਸਿੰਘ ਅਤੇ ਸਾਥੀ ਸਿੰਘ. ਸਿਰਸਾ (ਹਰਿਆਣਾ)

ਸੱਚ ਮੁੱਚ ਹੀ ਆਪ ਮਹਾਨ ਗੁਰੂ ਦੇ ਸਿੱਖ ਹੋ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਉਤਾਵਲਾ ਹੈ। ਇਥੇ ਫੌਜੀ ਵੀਰਾਂ ਤੇ ਬਹੁਤ ਅਸਰ ਹੋਇਆ ਹੈ ਅਸੀ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਸਾਡਾ ਭਵਿੱਖ ਸੰਵਾਰਨ ਵਾਸਤੇ ਆਪਣਾ ਵਰਤਮਾਨ ਨਿਸ਼ਾਵਰ ਕਰ ਦਿੱਤਾ। ਇਹੋ ਅਰਦਾਸ ਹੈ ਕਿ ਅੰਤਮ ਸਵਾਸ ਨਿਕਲਣ ਤੋਂ ਪਹਿਲਾਂ ਆਪ ਜੀ ਦੇ ਦਰਸ਼ਨ ਜ਼ਰੂਰ ਹੋ ਜਾਣ।

ਨੋਟ-ਇਹਨਾਂ ਵੀਰਾਂ ਦੇ ਕਈ ਪੱਤਰ ਆਏ ਹਨ।

ਸੈਨਿਕ ਪੱਤਰ।

ਨਾਇਬ। ਸੂਬੇਦਾਰ ਗਿਆਨੀ ਜਸਵਿੰਦਰ ਸਿੰਘ, ........।

ਆਪ ਜੀ ਨੇ ਇਹਨਾਂ ਪੁਸਤਕਾਂ ਵਿੱਚ ਜੋ ਸੱਚਾਈ, ਨਿਡਰਤਾ, ਬੇਬਾਕੀ ਦਲੇਰੀ ਲਿਖੀ ਹੈ ਜਵਾਬ ਨਹੀ ਹੈ ਆਪਜੀ ਦਾ ਇੱਕ ਬਹੁਤ ਸ਼ਾਲਾਘਾਯੋਗ ਉਦਮ ਹੈ ਜਿਹੜੇ ਸਾਧਾਂ ਬਾਰੇ ਰਹਿ ਗਿਆ ਉਹ ਵੀ ਲਿਖੋ-

ਕਵਿਤਾ-

ਆਪੇ ਬਣੇ ਹੋਏ ਸਾਧਾਂ ਦੇ ਕਾਰਨਾਮੇ,

ਸੁਖਵਿੰਦਰ ਸਿੰਘ ‘ਸਭਰਾ’ ਕਮਾਲ ਦੱਸੇ।

ਗੁਰਮਤਿ ਕਸਵੱਟੀ ਤੇ ਕਰਕੇ ਪਰਖ ਸਭ ਦੀ,

ਕਈਆ ਦੇ ਸਾਰੇ ਹਵਾਲ ਦੱਸੇ।

ਕੀਤਾ ਕਿਸੇ ਦਾ ਨਹੀ ਲਿਹਾਜ਼ ਉਹਨਾ,

ਸੱਚੋ ਸੱਚ ਹੀ ਵੇਰਵੇ ਨਾਲ ਦੱਸੇ।

ਜਿਹਨਾਂ ਬਾਰੇ ਨਾ ਅਸੀ ਕੁੱਝ ਜਾਣਦੇ ਸੀ,

ਇਹਨਾਂ ਉਹ ਵੀ ਜੱਗ ਨੂੰ ਭਾਲ ਦੱਸੇ।

ਇਹ ਜੋ ਕੰਮ ਦਲੇਰੀ ਦਾ ਇਹਨਾਂ ਕੀਤਾ,

ਕੌਮੇ ਚਾਹੀਦਾ ਇਹਨਾਂ ਦਾ ਮਾਣ ਕਰਨਾ।

ਕੌਤਕ ਜਾਣ ਕੇ ਸਾਧਾਂ ਪਾਖੰਡੀਆਂ ਦੇ

ਚਾਹੀਦੈ ਸਾਰਿਆਂ ਨੂੰ ਸਾਵਧਾਨ ਕਰਨਾ।

ਚਾਹੀਦਾ ਸਾਰਿਆ ਨੂੰ ਸਾਵਧਾਨ ਕਰਨਾ।

ਸ: ਅਨੂਪ ਸਿੰਘ ‘ਨੂਰੀ’, ਕਰਤਾਰਪੁਰ

ਇੰਟਰਨੈਸ਼ਨਲ ਪੰਜਾਬੀ ਲੇਖਕ ਸਭਾ। ਮੁੱਖ ਦਫਤਰ ਕਰਤਾਰਪੁਰ (ਜਲੰਧਰ)

ਕਿਤਾਬਾ ਭੇਜੋ।

ਸੁਖਵਿੰਦਰ ਸਿੰਘ ਹਾਲੀ, ਫਰੀਦਕੋਟ

ਕਿਤਾਬਾਂ ਭੇਜੋ।

ਸ: ਜਸਮੀਤ ਸਿੰਘ

ਭੋਪਾਲ

“ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ”

ਮਲਾਹ ਖੜਾ ਪੁਕਾਰ ਰਿਹਾ ਹੈ। ਬੇੜਾ ਲਹਿਰਾਂ ਦੇ ਮੂੰਹ ਵਿੱਚ ਹੈ। ਪਾਖੰਡ ਵਾਦ ਬੇੜੀ ਡੋਬੂ ਹੈ।

ਸ: ਹਰਭਜਨ ਸਿੰਘ, ਲੁਧਿਆਣਾ (ਪੰਜਾਬ)

ਤੀਜਾ ਭਾਗ ਕਦੋਂ ਆ ਰਿਹਾ ਸਾਨੂੰ ਕਿਤਾਬਾਂ ਭੇਜੋ ਗੁਰੂ ਘਰ ਵਿੱਚ ਪ੍ਰਚਾਰ ਦੀ ਸਖਤ ਜਰੂਰਤ ਹੈ।

ਬਾਬਾ ਕਸ਼ਮੀਰ ਸਿੰਘ

ਗੁਰਦੁਆਰਾ ਫਰਵਾਈ ਕਲਾਂ, ਸਿਰਸਾ।

ਵੀਰ ਸੁਖਵਿੰਦਰ ਸਿੰਘ ਜੀ, ਤੁਸੀ ਬੜੀ ਵੱਡੀ ਕੁਰਬਾਨੀ ਕੀਤੀ ਹੈ ਇਹ ਸੇਵਾ ਸਮੇ ਦੀ ਮੱਖ ਲੋੜ ਹੈ ਅਸੀ ਤੁਹਾਡਾ ਹੌਸਲਾ ਵਧਾਉਣ ਵਾਸਤੇ ਸਨਮਾਨਿਤ ਕਰ ਰਹੇ ਹਾਂ। ਇਹ ਕਿਤਾਬਾਂ ਸਕੂਲਾਂ ਕਾਲਜਾਂ ਅਤੇ ਸਿੱਖ ਲਾਬਿਰੇਰੀਆਂ ਵਿੱਚ ਭੇਜੋ।

ਭਾਈ ਦਿਲਬਾਗ ਸਿੰਘ, ਦੁਬੱਈ ਵਾਲੇ

ਜਦੋਂ ਕਿ ਸਿੱਖ ਕੌਮ ਬੜੇ ਬਿਖੜੇ ਪੈਂਡੇ ਵਿੱਚ ਦੀ ਲੰਘ ਰਹੀ ਹੈ ਚਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਤੁਹਾਡੇ ਵੱਲੋਂ ਚੁਕਿਆ ਗਿਆ ਇੱਕ ਉਸਾਰੂ ਕਦਮ ਹੈ।

ਗੁਰਦੇਵ ਢਿੱਲੋ ਊਰਫ (ਭਜਨਾ ਅਮਲੀ), ਲੁਧਿਆਣਾ।

ਵੀਰ ਸੁਖਵਿੰਦਰ ਸਿੰਘ ਜੀ

ਅੱਜ ਕੱਲ੍ਹ ਬੜੇ ਵੱਡੇ ਵੱਡੇ ਕੰਮ ਕਰ ਰਹੇ ਹੋ। ਮੁਬਾਰਕਾਂ ਹੋਣ।

ਸ: ਹਰਮਿੰਦਰ ਸਿੰਘ ਢਿੱਲੋ

ਫਿਲੌਰ ਪੱਤਰਕਾਰ

ਪੁਸਤਕ ‘ਸੰਤਾਂ ਦੇ ਕੌਤਕ’ ਬਹੁਤ ਹੀ ਸਲਾਹੁਣ ਯੋਗ ਹੈ ਅਸੀਂ ਹਰ ਤਰ੍ਹਾਂ ਨਾਲ ਹਾਂ। ਅਸੀਂ ਬਹੁਤ ਲੋਕਾਂ ਨੂੰ ਪੜ੍ਹਾਂ ਰਹੇ ਹਾਂ’

ਸ: ਸਕੱਤਰ ਸਿੰਘ

ਪ੍ਰਿੰਸੀਪਲ ਭਾਈ ਗੁਰਦਾਸ ਅਕੈਡਮੀ

ਪੰਡੋਰੀ ਰਣ ਸਿੰਘ

ਸ: ਸੁਖਵਿੰਦਰ ਸਿੰਘ ਨੇ ਅਚਾਨਕ ਇਹ ਮਹਾਨ ਕਾਰਜ ਕਰ ਦਿਖਾਇਆ ਕਿਸੇ ਦੀ ਪ੍ਰਵਾਹ ਨਹੀ ਕੀਤੀ ਨਿਰਪੱਖ ਰਹਿ ਕੇ ਗੁਰਮਤਿ ਸਿਧਾਂਤ ਦੀ ਵਿਆਖਿਆ ਸਰਲ ਭਾਸ਼ਾ ਵਿੱਚ ਕੀਤੀ ਇਹ ਕਿਤਾਬਾਂ ਸਿੱਖ ਕੌਮ ਵਾਸਤੇ ਗੁਲੋਕੋਜ਼ ਅਤੇ ਅਖੌਤੀ ਸਾਧਾਂ ਤੇ ਸਪਰੇਅ ਹੋ ਗਈ ਹੈ।

ਮਹਾਨ ਵਿਦਵਾਨ ਪ੍ਰਿੰਸੀਪਲ ਸਵਰਨ ਸਿੰਘ

ਚੂਸਲੇਵੜ।

‘ਸੰਤਾਂ ਦੇ ਕੌਤਕ’ ਕਿਤਾਬਾ ਦੀ ਇਧਰ ਵਿਦੇਸ਼ਾਂ ਵਿੱਚ ਬਹੁਤ ਚਰਚਾ ਹੈ ਕਿਤਾਬਾਂ ਭੇਜੋ।

ਸ: ਦਲਜੀਤ ਸਿੰਘ, ਲੰਡਨ।

ਵੀਰ ਸੁਖਵਿੰਦਰ ਸਿੰਘ ਜੀ

ਤੁਸੀ ਵੱਡੇ ਵੱਡੇ ਸੰਤਾਂ ਅਤੇ ਸ੍ਰੋਮਣੀ ਕਮੇਟੀ ਨੂੰ ਸਿਧਾਂਤਹੀਣ ਲਿਖਿਆ ਇਹ ਨਿੰਦਿਆ ਕਿਉਂ ਕੀਤੀ?

ਨੋਟ-ਜਵਾਬ ਦੇ ਦਿੱਤਾ ਹੈ।

ਸੁਰਜੀਤ ਸਿੰਘ

ਪ੍ਰਚਾਰਕ ਸ਼੍ਰੋਮਣੀ ਗੁਰਦੁਵਾਰਾ

ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਹਾਲ ਨਾਗਪੁਰ।

ਪੁਸਤਕ ‘ਸੰਤਾਂ ਦੇ ਕੌਤਕ’ ਗੁਰਬਾਣੀ ਗਿਆਨ ਵੰਡ ਰਹੀ ਹੈ ਇਹ ਗੁਰੂ ਦੀ ਵਿਚਾਰਧਾਰਾ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲਾਉਣ ਵਾਸਤੇ ਕਾਰਗਾਰ ਸਿੱਧ ਹੋਵੇਗੀ।

ਸ: ਬਲਜਿੰਦਰ ਸਿੰਘ ਮਾਂਗਟ, ਤਰਸਿੱਕਾ।

ਅਸੀਂ ਵੀ ਸੇਵਾ ਵਿੱਚ ਹਾਜਰ ਹਾਂ ਇਹ ਪੁਸਤਕ ਲੋਕਾਂ ਨੂੰ ਵੱਧ ਤੋਂ ਵਧ ਪੜ੍ਹਾ ਰਹੇ ਹਾਂ

ਸ: ਰਣਬੀਰ ਸਿੰਘ

ਅੰਮ੍ਰਿਤਸਰ

ਇਹਨਾਂ ਸਾਧਾ ਅਤੇ ਦੇਹਧਾਰੀ ਸੰਤ ਡੰਮੀਆਂ ਦੇਹਧਾਰੀ ਗੁਰੂ ਡੰਮੀਆਂ ਨੂੰ ਵਧਾਉਣ ਫੈਲਾਉਣ ਵਾਸਤੇ ਬਾਹਰਲੇ ਦੇਸ਼ਾਂ ਦੇ ਲੋਕ ਜਿੰਮੇਵਾਰ ਹਨ। ਇਸ ਬਾਰੇ ਵੀ ਠੋਕ ਕੇ ਲਿਖੋ।

ਸ: ਗੁਰਦੇਵ ਸਿੰਘ

ਕੇਨੇਡਾ।

ਸੱਚ ਦੀ ਠੋਕ ਕੇ ਵਕਾਲਤ ਕਰਦੀਆ ਇਹ ‘ਸੰਤਾਂ ਦੇ ਕੌਤਕ’ ਪੁਸਤਕਾਂ ਜਲਦੀ ਤੋ ਜਲਦੀ ਭੇਜੋ।

ਸ: ਰਣਜੀਤ ਸਿੰਘ ਰਾਣਾ, ਕੇਨੇਡਾ।

ਜਦੋ ਸਾਰੇ ਪਾਸੇ ਝੂਠ ਪ੍ਰਧਾਨ ਹੋਵੇ ਸੱਚ ਬੋਲਣ ਦੀ ਜੁਰਅੱਤ ਵਿਰਲੇ ਕਰਦੇ ਹਨ, ਨਿਰੋਲ ਸੱਚ ਲਿਖਣ ਵਾਸਤੇ ਇਹ ਭੱਲ ਗੁਰੂ ਨੇ ਆਪ ਨੂੰ ਬਖਸ਼ੀ ਹੈ।

ਸ: ਬਿੰਦਰਜੀਤ ਸਿੰਘ, ਕਾਨ੍ਹਪੁਰ (ਯੂ. ਪੀ)

ਸੰਤਾਂ ਦੇ ਕੌਤਕ …. . ? /

ਇਥੇ ਕੇਨੇਡਾ ਵਿੱਚ ਕਿਤਾਬਾਂ ਭੇਜੋ ਤੱਤ ਸੱਚ ਨੂੰ ਉਜਗਰ ਕਰਦੀਆਂ ਇਹਨਾਂ ਪੁਸਤਕਾਂ ਦੀ ਬੜੀ ਲੋੜ ਹੈ।

ਸ: ਸਿਕੰਦਰਜੀਤ ਸਿੰਘ ਸ: ਜਸਵਿੰਦਰ ਸਿੰਘ ਕੇਨੇਡਾ।

‘ਸੰਤਾਂ ਦੇ ਕੌਤਕ’ ਪੁਸਤਕ ਵਿੱਚ ਕਥਾ ਵਾਚਕਾਂ ਵਾਸਤੇ ਗੁਰਮਤਿ ਦੀ ਖੋਜ ਭਰਪੂਰ ਜਾਣਕਾਰੀ ਹੈ।

ਭਾਈ ਸ਼ਿਸ਼ਨ ਸਿੰਘ, ਕਥਾ ਵਾਚਕ ਇੰਗਲੈਂਡ

ਗੁਰਮਤਿ ਦੀ ਸੋਝੀ ਵੰਡ ਰਹੀਆਂ ਇਹ ਪੁਸਤਕਾਂ ਹਰ ਘਰ ਅਤੇ ਹਰ ਲਾਇਬਰੇਰੀ ਵਿੱਚ ਹੋਣੀਆਂ ਚਾਹੀਦੀਆਂ ਹਨ। ਕਲਮ ਹੋਰ ਤੇਜ਼ ਕਰੋ।

ਭਾਈ ਦੀਦਾਰ ਸਿੰਘ, ਫਤਿਹਗੜ੍ਹ ਸਰਹੰਦ

ਸਮੇ ਦੀ ਮੁੱਖ ਲੋੜ ਇਹ ਪੁਸਤਕ ‘ਸੰਤਾਂ ਦੇ ਕੌਤਕ’।

ਭਾਈ ਦਲਬੀਰ ਸਿੰਘ

ਘੁੰਮਾਣ (ਗੁਰਦਾਸਪੁਰ)

ਵਲਡ ਸਿੱਖ ਰਾਈਟਰਜ਼ ਕਾਨੰਸਫਰੰਸ ਵਿੱਚ ਚੰਡੀਗੜ੍ਹ ਵਿਖੇ ਸਨਮਾਨ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵਲੋਂ ਸਨਾਮਨਤ ਡਾ: ਸੁਰਿੰਦਰ ਸਿੰਘ ਸਮੇਤ ਭਾਟੀਆ ਜੀ ਅਤੇ ਸਿੱਖ ਸੰਗਤਾਂ ਵੱਲੋ ਕਪੂਰਥਲਾ ਵਿਖੇ ਸਨਮਾਨਤ।

ਸਿੰਘ ਸਭਾ ਇਟੰਰਨੈਸ਼ਨਲ ਵੱਲੋਂ ਸਨਮਾਨਤ।

ਸਰਾਲੀਮੰਡਾਂ ਵਿਖੇ ਸਰਬਜੀਤ ਸਿੰਘ ਅਤੇ ਭਾਈ ਦਿਲਭਾਗ ਸਿੰਘ ਦੁਬੱਈ ਵਾਲਿਆ ਵੱਲੋਂ ਸਨਮਾਨਤ।

‘ਸੰਤਾਂ ਦੇ ਕੌਤਕ’ ਦੇ ਲਿਖਾਰੀ ਦਾ ਸਨਮਾਨ ਹਰੀਕੇ (ਜੱਗ ਬਾਣੀ) ਦਿੱਲੀ ਤੋਂ ਛੱਪਦਾ ਇੰਡੀਆਂ ਅਵੇਅਰਨੈਸ ਨੇ ਪੁਸਤਕ ‘ਸੰਤਾਂ ਦੇ ਕੌਤਕ’ ਬਾਰੇ ਲਿਖ ਕੇ ਬਹੁਤ ਦੂਰ ਦੂਰ ਤੱਕ ਜਾਣਕਾਰੀ ਦਿੱਤੀ।

ਪੰਜਾਬ ਮੋਨੀਟਰ ਦੇ ਸੰਪਾਦਕ ਨੇ ‘ਸੰਤਾਂ ਦੇ ਕੌਤਕ’ ਪੁਸਤਕ ਵਿਚੋਂ ਲੇਖ ਛਾਪ ਕੇ ਐਡਵਟਾਜੀਜਮੈਂਟ ਕੀਤੀ, ਮੈਗਜ਼ੀਨ ‘ਦੇਸ਼ ਪੰਜਾਬ’ ਨੇ ਵੀ ‘ਸੰਤਾਂ ਦੇ ਕੌਤਕ’ ਪੁਸਤਕ ਵਿੱਚ ਭਰਪੂਰ ਜਾਣਕਾਰੀ ਲਿਖਕੇ ਪਾਠਕਾਂ ਨੂੰ ਸੁਨੇਹਾ ਦਿੱਤਾ।

ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿਕਾਰਯੋਗ ਕੌਮ ਦੇ ਦਰਦੀ ਵੀਰ ਜੀ ਸਤਿਗੁਰੂ ਜੀ ਦੀ ਫੁਲਵਾੜੀ ਦੇ ਰਸ ਭਿੱਜੇ ਭੌਰ ਜੀਉ। ਮਨ ਕਰਦਾ ਹੈ ਆਪ ਦੇ ਹੱਥਾ ਨੂੰ ਚੁੰਮ ਲਈਏ ਜਿਨ੍ਹਾ ਹੱਥਾਂ ਨਾਲ ਤੁਸੀ ਇਹਨਾਂ ਗੁਰੂ ਦੋਖੀਆਂ ਦਾ ਪਾਜ ਖੋਹਲਿਆਂ ਹੈ ਬੜੇ ਸੁਚੱਜੇ ਤਰੀਕੇ ਨਾਲ ਕਿਤਾਬਾਂ ਲਿਖੀਆਂ ਹਨ ਸਾਡੇ ਕੋਲ ਉਹ ਸ਼ਬਦ ਨਹੀ ਜਿਨ੍ਹਾ ਨਾਲ ਧੰਨਵਾਦ ਕਰ ਸਕੀਏ ਸਾਡਾ ਸੁਝਾਅ ਹੈ ਕਿ ਤੁਸੀ ਹੋਰਾਂ ਵੀਰਾਂ ਨੂੰ ਨਾਲ ਲੈ ਕੇ ਇਹਨਾਂ ਸਾਧਾ ਦੀਆਂ ਸਟੇਜਾਂ ਤੇ ਜਾ ਕੇ ਸੰਗਤਾਂ ਨੂੰ ਇਹਨਾਂ ਬਾਰੇ ਜਾਗ੍ਰਿਤ ਕਰੋ। ਅਸੀ ਤੁਹਾਡੇ ਨਾਲ ਹਾਂ।

ਸੁਖਵਿੰਦਰ ਸਿੰਘ ਜੋਗਿੰਦਰ ਸਿੰਘ

ਜਿਲ੍ਹਾ ਜੇਲ੍ਹ ਕਰਨਾਲ, ਹਰਿਆਣਾ

ਟੈਲੀਫੋਨਾਂ ਤੇ ਧੰਨਵਾਦ ਅਤੇ ਮੁਬਾਰਕਾਂ ਜੋ ਸਿੱਖ ਸੰਗਤਾਂ ਵੱਲੋਂ ਦੇਸ਼ ਵਿਦੇਸ਼ ਤੋਂ ਆਈਆਂ ਹਨ ਉਹ ਲਿਖੇ ਨਹੀ ਜਾ ਸਕਦੇ ਅਤੇ ਨਾ ਹੀ ਗਿਣਤੀ ਕੀਤੀ ਜਾ ਸਕਦੀ ਹੈ। ਇਸ ਚੱਲ ਰਹੇ ਸੰਘਰਸ਼ ਵਿੱਚ ਧਰਮ ਦੇ ਨਾਂ ਤੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਸਾਧਾਂ ਸੰਤਾਂ ਪਾਖੰਡੀਆਂ ਵਿਰ+ਧ ਲਹਿਰ ਤੇਜ ਕਰਨ ਵਾਸਤੇ ਤਨੋ ਮਨੋ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾ ਦੇ ਨਾਂ ਇਸ ਪ੍ਰਕਾਰ ਹਨ।

ਸ: ਅਰਜਨ ਸਿੰਘ ਨੋਰੰਗਵਾਦ।

ਸ: ਸਰਬਜੀਤ ਸਿੰਘ ਸਰਾਲੀ ਮੰਡਾਂ, ਸ: ਬਖਸ਼ੀਸ਼ ਸਿੰਘ ਜੋੜਾ, ਭਾਈ ਜਸਬੀਰ ਸਿੰਘ ਭਾਈ ਜਰਨੈਲ ਸਿੰਘ, ਗੁਰਸਾਹਿਬ ਸਿੰਘ, ਬੋਹੜ ਸਿੰਘ, ਬਲਵਿੰਦਰ ਸਿੰਘ, ਡਾ: ਬਲਵਿੰਦਰ ਸਿੰਘ, ਦੀਦਾਰ ਸਿੰਘ, ਬਗੀਚਾ ਸਿੰਘ, ਬਲਜੀਤ ਸਿੰਘ, ਡਾ: ਮਹਿੰਦਰ ਸਿੰਘ, ਚਾਨਣ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ ਗਰੰਥੀ, ਸਤੋਖ ਸਿੰਘ ਗਰੰਥੀ, ਸੁਖਦੇਵ ਸਿੰਘ ਫੌਜੀ, ਸ: ਸੁਲੱਖਣ ਸਿੰਘ, ਸ: ਗੁਰਚਰਨ ਸਿੰਘ ਅਤੇ ਕਈ ਹੋਰ ਸਾਰੇ ਵਾਸੀ ਸਭਰਾ, ਬਲਜਿੰਦਰ ਸਿੰਘ ਫਰੀਦਕੋਟ, ਅਮਰਜੀਤ ਸਿੰਘ ਫਿਰੋਜ਼ਪੁਰ, ਭਾਈ. ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ ਪ੍ਰਚਾਰਕ, ਭਾਈ ਸਰਬਜੀਤ ਸਿੰਘ ਪ੍ਰਚਾਰਕ, ਭਾਈ ਹਰਜਿੰਦਰ ਸਿੰਘ ਪ੍ਰਚਾਰਕ, ਭਾਈ ਅੰਮ੍ਰਿਤਪਾਲ ਸਿੰਘ ਪ੍ਰਚਾਰਕ, ਨਿਹਾਲ ਸਿੰਘ ਭਿੱਖੀ ਵਿੰਡ ਕੁਲਵੰਤ ਸਿੰਘ ਲੱਖਣਾ, ਜਸਵੰਤ ਸਿੰਘ ਗੰਡੀ ਵਿੰਡ, ਮਾਂ: ਸਹੋਲ ਜੀ, ਸੁਖਵੰਤ ਸਿੰਘ ਝਬਾਲ, ਡਾ: ਅਮਰਜੀਤ ਸਿੰਘ ਲੁਧਿਆਣਾ, ਕੁਲਵਿੰਦਰ ਸਿੰਘ ਪ੍ਰਧਾਨ ਗੋਇੰਦਵਾਲ, ਭਾਈ ਬਲਜੀਤ ਸਿੰਘ ਹੁਸ਼ਿਆਰਪੁਰ, ਰਸ਼ਪਾਲ ਸਿੰਘ ਦਸੂਹਾ, ਡਾ: ਜਗਮੋਹਨ ਸਿੰਘ ਅਨੰਦਪੁਰ ਸਾਹਿਬ, ਅਮਰਜੀਤ ਸਿੰਘ ਪੰਜੋਰ, ਅਵਤਾਰ ਸਿੰਘ ਖਾਲਸਾ ਦਿੱਲੀ, ਬਲਬੀਰ ਸਿੰਘ ਦਿਆਲ ਪੁਰ, ਦਲਜੀਤ ਸਿੰਘ ਕਪੂਰਥਲਾ, ਭਾਈ ਸੁਰਿੰਦਰ ਸਿੰਘ ਠੇਕੇਦਾਰ ਕਪੂਰਥਲਾ, ਭਾਟੀਆ ਜੀ ਕਪੂਰਥਲਾ, ਚਮਨ ਲਾਲ ਬੰਗਾ ਪੱਤਰਕਾਰ, ਸਕੱਤਰ ਸਿੰਘ, ਜੈ ਸਿੰਘ, ਕੁਲਵਿੰਦਰ ਸਿੰਘ ਸੋਨਾ ਪੱਤਰਕਾਰ, ਗੁਰਪਾਲ ਸਿੰਘ ਦਦੇਹਰ ਸਾਹਿਬ, ਗੁਲਜ਼ਾਰ ਸਿੰਘ ਜੋੜਾ, ਡਾ: ਹਰਭਜਨ ਸਿੰਘ ਕਰਹਾਲੀ ਪਟਿਆਲਾ, ਡਾ: ਹਰਜੀਤ ਸਿੰਘ ਢੋਟੀਆ, ਪ੍ਰੇਮ ਸਿੰਘ ਭੋਆ, ਜਗਤਾਰ ਸਿੰਘ ਜੈਂਤੀਪੁਰ, ਗੁਰਵਿੰਦਰ ਸਿੰਘ ਬਰਵਾਲਾ, ਗੁਰਮੀਤ ਸਿੰਘ ਬੱਧਨੀ ਕਲਾਂ, ਹਰਬੰਸ ਲਾਲ ਸ਼ਰਮਾ ਫਿਰੋਜ਼ਪੁਰ, ਗ਼ਰਜੰਟ ਸਿੰਘ ਦੇਵੀਗੜ੍ਹ ਪਟਿਆਲਾ, ਹਰਭਜਨ ਸਿੰਘ ਖਾਲਸਾ) ਗੁਰਦੇਵ ਸਿੰਘ ਸੈਕਟਰੀ ਕਰਮੂਵਾਲਾ, ਬਲਵਿੰਦਰ ਸਿੰਘ ਗਰੰਥੀ ਕਰਮੂਵਾਲਾ, ਗੁਰਦੇਵ ਸਿੰਘ ਮੁੰਡਾ ਪਿੰਡ, ਜਸਵੰਤ ਸਿੰਘ ਪਾਂਧੀ ਸੁਲਤਾਨਪੁਰ, ਇੰਦਰਜੀਤ ਸਿੰਘ ਕਾਲਾ ਸੰਘਿਆਂ, ਜਸਬੀਰ ਸਿੰਘ ਫਤਹਿਗੜ੍ਹ ਸਰਹੰਦ, ਜਸਵੰਤ ਸਿੰਘ ਖਡੂਰ ਸਾਹਿਬ, ਲਖਬੀਰ ਸਿੰਘ ਬਾਹਮਣੀਵਲਾ, ਲਖਬੀਰ ਸਿੰਘ ਹਰੀਕੇ, ਕਰਤਾਰ ਸਿੰਘ ਨਵੀਂ ਦਿੱਲੀ, ਲਖਵੰਤ ਸਿੰਘ ਮੁੰਡਾ ਪਿੰਡ, ਡਾ: ਨਿਰਮਲ ਸਿੰਘ ਲੋਧੀ ਮਾਜਰਾ, ਮਨਜੀਤ ਸਿੰਘ ਵਰਾਣਾ, ਮਨਜੀਤ ਸਿੰਘ ਅਬੋਹਰ, ਨਰਿੰਦਰ ਕੌਰ ਵੇਈਪੁਈ, ਸ: ਮਲਕੀਤ ਸਿੰਘ ਨਾਗਪੁਰ, ਡਾ: ਪਰਦੀਪ ਸਿੰਘ ਕਥਾਵਾਚਕ ਜਲੰਧਰ, ਪਰਮਜੀਤ ਸਿੰਘ ਕਰਮੂਵਾਲਾ, ਪ੍ਰਗਟ ਸਿੰਘ ਕਾਓਂਕੇ, ਪ੍ਰਤਾਪ ਸਿੰਘ ਗੱਟਾ ਬਾਦਸ਼ਾਹ, ਓਅੰਕਾਰ ਸਿੰਘ ਜੰਮੂ, ਸ਼ਰਨਜੀਤ ਸਿੰਘ ਕਲਕੱਤਾ, ਸੰਦੀਪ ਸਿੰਘ ਖਾਲੜਾ, ਸਰਦਾਰਾ ਸਿੰਘ ਸਭਰਾ, ਬਾਬਾ ਸਰੂਪ ਸਿੰਘ ਯੀ. ਪੀ, ਸੁਖਦੀਪ ਸਿੰਘ ਘੁੰਮਾਣ, ਸੁਖਰਾਜ ਸਿੰਘ ਮਾਹਲ, ਡਾ: ਰਾਣਾ ਜੀ ਖਾਲੜਾ, ਸੁਖਜੀਤ ਸਿੰਘ ਕੁਹਾੜਕਾ, ਸੁਰਜੀਤ ਸਿੰਘ ਸਰਪੰਚ (ਮੋਗਾ) ਸੁਖਬੀਰ ਸਿੰਘ ਕਥਾਵਾਚਕ, ਭਾਈ ਮੰਗਲ ਸਿੰਘ ਗੁਮਾਨਪੁਰਾ ਢਾਡੀ, ਸ: ਜੁਗਰਾਜ ਸਿੰਘ ਨਵਾਂ ਸ਼ਹਿਰ, ਸਤਪਾਲ ਸਿੰਘ ਗੜ੍ਹਸ਼ੰਕਰ, ਤਰਲੋਕ ਸਿੰਘ ਬੂਹ ਨੇੜੇ ਸੁਲਤਾਨਪੁਰ, ਪਿੰਡ ਬੂੜੀਆਂ ਤੋ ਕਥਾ ਵਾਚਕ, ਸ: ਦਲਜੀਤ ਸਿੰਘ ਬੂਟ ਕਾਲਾ ਸੰਘਿਆ।




.